ਬਟਾਲਾ, 1 ਅਕਤੂਬਰ (ਹਰਦੇਵ ਸਿੰਘ ਸੰਧੂ)-ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ | ਇਸ ਮੌਕੇ ਉਨ੍ਹਾਂ ਨੇ ਕਿਸਾਨ ਬਿਕਰਮ ਸਿੰਘ, ਪਿੰਡ ਢਡਿਆਲਾ ਨੱਤ ਵਲੋਂ ਲਿਆਂਦੀ ਜਿਣਸ ਦੀ ਬੋਲੀ ਵੀ ਲਗਵਾਈ ਅਤੇ ਮੌਕੇ 'ਤੇ ਹੀ ਫ਼ਸਲ ਦੀ ਖਰੀਦ ਕੀਤੀ ਗਈ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਬਿਕਰਮਜੀਤ ਸਿੰਘ ਸੈਕਟਰੀ ਮਾਰਕਿਟ ਕਮੇਟੀ, ਰਾਜੇਸ ਤੁਲੀ, ਬਲਵਿੰਦਰ ਸਿੰਘ ਮਿੰਟਾ ਤੇ ਸਰਦੂਲ ਸਿੰਘ (ਐਮਸੀ), ਦਲਜੀਤ ਸਿੰਘ, ਵਿੱਕੀ ਚੌਹਾਨ, ਮਨਬੀਰ ਸਿੰਘ ਰੰਧਾਵਾ, ਮਾ: ਬਲਜੀਤ ਸਿੰਘ, ਅਮਰੀਕ ਸਿੰਘ ਬਾਲੇਵਾਲ, ਗੁਰਪਾਲ ਸਿੰਘ ਰੰਧਾਵਾ ਸੂਬਾ ਸਕੱਤਰ, ਹਰਬੰਸ ਸਿੰਘ ਚੈਨੇਵਾਲ ਪ੍ਰਧਾਨ, ਗੁਰਬਿੰਦਰ ਸਿੰਘ ਜੌਲੀ, ਮਨਜਿੰਦਰ ਸਿੰਘ ਬੱਲ, ਸੁਖਬੀਰ ਸਿੰਘ ਚੈਨੇਵਾਲ, ਅਵਤਾਰ ਸਿੰਘ ਗੁਰਾਇਆ, ਗੁਰਪਰਤਿੰਦਰ ਸਿੰਘ ਗਿੱਲ, ਪਿ੍ੰਸ ਰੰਧਾਵਾ, ਰਮਨ ਕੁਮਾਰ ਰੋਬਿਨ, ਹਰਜਿੰਦਰ ਸਿੰਘ ਹਰੂਵਾਲ, ਕੇਵਲ ਸ਼ਾਹ, ਪਰਮਜੀਤ ਸਿੰਘ ਪੜੈਚ, ਗੁਰਵੰਤ ਸਿੰਘ, ਵੀਰਮ ਸਿੰਘ ਵੋਹਰਾ, ਗੁਰਜੰਟ ਸਿੰਘ, ਹਰਜਿੰਦਰ ਸਿੰਘ ਸਾਬੀ, ਗੁਰਦਿਆਲ ਚੰਦ, ਦਲਜੀਤ ਸਿੰਘ, ਗੁਰਿੰਦਰ ਸਿੰਘ ਕਾਲਾ ਨੰਗਲ, ਲਵਪ੍ਰੀਤ ਸਿੰਘ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਪਨੂੰ, ਮਲਕੀਤ ਸਿੰਘ ਪਨੂੰ, ਗੁਰਚੇਤ ਸਿੰਘ ਭੁੱਲਰ, ਹਰਦੇਵ ਸਿੰਘ ਕਾਲਾ ਨੰਗਲ ਆਦਿ ਹਾਜ਼ਰ ਸਨ |
ਗੁਰਦਾਸਪੁਰ, 1 ਅਕਤੂਬਰ (ਆਰਿਫ਼)- ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦੀ 'ਤੇ ਪਾਕਿਸਤਾਨ ਵਾਲੇ ਪਾਸਿਉਂ ਵੱਧ ਰਹੀਆਂ ਡਰੋਨ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਬੀ.ਐੱਸ.ਐਫ ਨੇ ਸਰਹੱਦੀ ਇਲਾਕੇ ਦੇ ਵਸਨੀਕਾਂ ਦਾ ਸਹਿਯੋਗ ਮੰਗਿਆ ਹੈ | ਅੱਜ ਬੀ.ਐੱਸ.ਐਫ. ਹੈੱਡ ਕੁਆਰਟਰ ...
ਗੁਰਦਾਸਪੁਰ, 1 ਅਕਤੂਬਰ (ਆਰਿਫ਼)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਵਲੋਂ ਅੱਜ ਐਨ.ਡੀ.ਪੀ.ਐਸ ਐਕਟ ਤਹਿਤ ਵੱਖ ਵੱਖ ਥਾਣਿਆਂ 'ਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੰੂ ਜ਼ਾਬਤੇ ਤਹਿਤ ਨਸ਼ਟ ਕੀਤਾ ...
ਬਟਾਲਾ, 1 ਅਕਤੂਬਰ (ਕਾਹਲੋਂ)- ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਸੰਤ ਸਮਾਰਟ ਐਜੂਕੇਸ਼ਨ ਸੁਸਾਇਟੀ ਦੇ ਅਧੀਨ ਚੱਲ ਰਹੇ ਵਰਲਡ ਟੂਰ ਆਈਲਟਸ ਸੈਂਟਰ ਕੋਟਲੀ ਸੂਰਤ ਮੱਲ੍ਹੀ, ਡੇਰਾ ਬਾਬਾ ਨਾਨਕ ਇਲਾਕੇ ਦੇ ਵਿਦਿਆਰਥੀਆਂ ਲਈ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ | ਸੰਸਥਾ ਦੇ ...
ਬਟਾਲਾ, 1 ਅਕਤੂਬਰ (ਕਾਹਲੋਂ)- ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਸੀ.ਬੀ.ਐੱਸ.ਈ. ਦੀ ਖੇਡ ਅਕੈਡਮੀ ਵਲੋਂ ਪੰਜਾਬ ਖੇਡ ਮੇਲਾ 2022 ਵਿਚ ਨੈਸ਼ਨਲ ਸਟਾਇਲ ਕਬੱਡੀ ਟੀਮਾਂ ਤੋਂ ਇਲਾਵਾ ਐਥਲੈਟਿਕਸ ਦੇ ਅੰਡਰ-14 ਤੇ 17 ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ...
ਡੇਰਾ ਬਾਬਾ ਨਾਨਕ, 1 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਪਿਛਲੇ ਦਿਨੀਂ 73ਵੀਆਂ ਜ਼ਿਲ੍ਹਾ ਪੱਧਰੀ ਮਿਡਲ, ਹਾਈ, ਸੀਨੀਅਰ ਸੈਕੰਡਰੀ/ਏਡਿਡ/ਪ੍ਰਾਈਵੇਟ ਸਕੂਲਾਂ ਦੀਆਂ ਖੇਡਾਂ 2022-23 ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਖੋ-ਖੋ ...
ਤਿੱਬੜ, 1 ਅਕਤੂਬਰ (ਭੁਪਿੰਦਰ ਸਿੰਘ ਬੋਪਾਰਾਏ)- ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਵਿਖੇ ਚੱਲ ਰਹੇ ਜੀ.ਜੀ.ਐਸ. ਬਾਕਸਿੰਗ ਕਲੱਬ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਬਾਕਸਿੰਗ ਤੇ ਕਿੱਕ ਬਾਕਸਿੰਗ ਮੁਕਾਬਲੇ 'ਚੋਂ 32 ਸੋਨ, 4 ਚਾਂਦੀ ਤੇ 6 ਕਾਂਸੇ ਦੇ ਤਗਮੇ ਜਿੱਤ ...
ਸ੍ਰੀ ਹਰਿਗੋਬਿੰਦਪੁਰ, 1 ਅਕਤੂਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁੁਰ ਨਜ਼ਦੀਕ ਪਿੰਡ ਮਠੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਜੋ ਕਿ ਨੇੜੇ-ਨੇੜੇ ਹੀ ਸਥਿਤ ਹਨ, ਦੋਵਾਂ ਸਕੂਲਾਂ ਵਿਚ ਬੀਤੀ ਰਾਤ ਚੋਰੀ ਹੋ ਗਈ | ਇਸ ਮੁੱਤਲਕ ...
10 ਗਰਾਮ ਹੈਰੋਇਨ ਤੇ 78,500 ਰੁਪਏ ਡਰੱਗ ਮਨੀ ਸਮੇਤ ਇਕ ਔਰਤ ਗਿ੍ਫ਼ਤਾਰ ਦੀਨਾਨਗਰ, 1 ਅਕਤੂਬਰ (ਸੰਧੂ/ਸ਼ਰਮਾ/ਸੋਢੀ)- ਦੀਨਾਨਗਰ ਪੁਲਿਸ ਵਲੋਂ ਇਕ ਔਰਤ ਨੰੂ ਹੈਰੋਇਨ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਈ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਐੱਸ.ਐੱਚ.ਓ. ਮੇਜਰ ਸਿੰਘ ...
ਬਟਾਲਾ, 1 ਅਕਤੂਬਰ (ਕਾਹਲੋਂ)- ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ | ਸਕੂਲ ਦੇ ਚੇਅਰਮੈਨ ਸ: ਬੂਟਾ ਸਿੰਘ ਮੱਲਿਆਂਵਾਲ (ਸਹਾਇਕ ਜ਼ਿਲ੍ਹਾ ...
ਕਾਹਨੂੰਵਾਨ, 1 ਅਕਤੂਬਰ (ਜਸਪਾਲ ਸਿੰਘ ਸੰਧੂ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਚਮਿਆਰੀ ਦੇ ਗੁਰਦੁਆਰਾ ਦੀ ਗੋਲਕ ਚੋਰੀ ਹੋ ਗਈ | ਗ੍ਰੰਥੀ ਕਾਬਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਚਮਿਆਰੀ ਨੇ ਦੱਸਿਆ ਕਿ ਜਦੋਂ ਉਹ ਅੰਮਿ੍ਤ ਵੇਲੇ ਗੁਰਦੁਆਰਾ ਸਾਹਿਬ ਗਏ ਤਾਂ ...
ਅੱਜ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪੰਜਾਬ ਸਰਕਾਰ ਵਲੋਂ ਦਾਣਾ ਮੰਡੀ ਧਾਰੀਵਾਲ ਵਿਚ ਕਰਵਾਏ ਜਾ ਰਹੇ ਕਿਸਾਨ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਪੰਜਾਬ ਹੈਲਥ ਸਿਸਟਮ ...
ਧਾਰੀਵਾਲ, 1 ਅਕਤੂਬਰ (ਸਵਰਨ ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਅੱਜ ਧਾਰੀਵਾਲ ਦੀ ਦਾਣਾ ਮੰਡੀ ਵਿਚ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ ਜਿਸ ਦੀ ...
ਬਟਾਲਾ, 1 ਅਕਤੂਬਰ (ਕਾਹਲੋਂ)- ਡੀ.ਆਰ. ਹੈਰੀਟੇਜ ਪਬਲਿਕ ਸਕੂਲ ਵਿਚ ਗਾਂਧੀ ਜਯੰਤੀ ਮਨਾਈ ਗਈ ਜਿਸ ਵਿਚ ਸਕੂਲ ਪਿ੍ੰਸੀਪਲ ਹਰਪ੍ਰੀਤ ਕੌਰ, ਸਾਰੇ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਹੋਏ | ਇਸ ਸਬੰਧੀ ਵਿਦਿਆਰਥੀਆਂ ਦਾ ਪੋਸਟਰ ਬਣਾਉਣ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ...
ਬਟਾਲਾ, 1 ਅਕਤੂਬਰ (ਕਾਹਲੋਂ)- ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਬਲਾਕ ਕਲਾਨੌਰ ਦੀ ਚੋਣ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੋਹਲ ਦੀ ਦੇਖ-ਰੇਖ ਚੇਠ ਸਰਬਸੰਮਤੀ ਨਾਲ ਸੀ.ਐਚ.ਸੀ. ਕਲਾਨੌਰ ਵਿਖੇ ਹੋਈ ਜਿਸ ਵਿਚ ਸਤਵਿੰਦਰ ਸਿੰਘ ਡੇਰਾ ਪਠਾਣਾ ਨੂੰ ਪ੍ਰਧਾਨ ਚੁਣਿਆ ...
ਗੁਰਦਾਸਪੁਰ, 1 ਅਕਤੂਬਰ (ਆਰਿਫ਼)- ਕੀਵੀ ਐਂਡ ਕੰਗਾਰੂ ਸਟੱਡੀਜ਼ ਤੋਂ ਆਈਲੈਟਸ ਅਤੇ ਪੀ.ਟੀ.ਈ ਦੀ ਕੋਚਿੰਗ ਲੈਣ ਵਾਲੇ ਵਿਦਿਆਰਥੀ ਹਮੇਸ਼ਾ ਸ਼ਾਨਦਾਰ ਸਕੋਰ ਹਾਸਲ ਕਰਦੇ ਹਨ ਕਿਉਂਕਿ ਸੰਸਥਾ ਦੇ ਮਾਹਿਰ ਟਰੇਨਰ ਵਿਦਿਆਰਥੀਆਂ ਉੱਪਰ ਸਖ਼ਤ ਮਿਹਨਤ ਕਰਦੇ ਹਨ, ਜਿਸ ਦੇ ...
ਗੁਰਦਾਸਪੁਰ, 1 ਅਕਤੂਬਰ (ਆਰਿਫ਼)- ਸਿਵਲ ਹਸਪਤਾਲ ਦੇ ਐਨ.ਐੱਚ.ਐਮ ਵਿਭਾਗ ਵਿਚ ਤਾਇਨਾਤ ਅਕਾਊਾਟ ਅਫ਼ਸਰ ਦੀਪਿਕਾ ਭੱਲਾ ਉੱਪਰ ਪਿਛਲੇ ਦਿਨੀਂ ਫ਼ੰਡਾਂ ਨੰੂ ਲੈ ਕੇ ਘੁਟਾਲੇ ਦੇ ਦੋਸ਼ ਲੱਗੇ ਸਨ | ਇਹ ਮਾਮਲਾ ਅਖ਼ਬਾਰਾਂ ਵਿਚ ਕਾਫ਼ੀ ਸੁਰਖ਼ੀਆਂ ਵਿਚ ਰਿਹਾ ਜਿਸ ਤੋਂ ਬਾਅਦ ...
ਬਟਾਲਾ, 1 ਅਕਤੂੂਬਰ (ਬੁੱਟਰ)- ਨਾਬਾਲਗ ਲੜਕੇ ਪਾਸੋਂ 2 ਲੁਟੇਰੇ ਮੋਬਾਈਲ ਖੋਹ ਕੇ ਫਰਾਰ ਹੋ ਗਏ | 14 ਸਾਲਾ ਲੜਕੇ ਅਦਰਸ਼ ਪੁੱਤਰ ਵਿਜੇ ਕੁਮਾਰ ਵਾਸੀ ਬਟਾਲਾ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਮੈਂ ਸੜਕ 'ਤੇ ਜਾ ਰਿਹਾ ਸੀ ਤਾਂ 2 ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ ...
ਦੀਨਾਨਗਰ, 1 ਅਕਤੂਬਰ (ਸ਼ਰਮਾ, ਸੰਧੂ, ਸੋਢੀ)- ਦੀਨਾਨਗਰ ਨਾਲ ਲੱਗਦੇ ਕਈ ਪਿੰਡਾਂ ਵਿਚ ਇਕ ਪਾਗਲ ਪਿੱਟਬੁੱਲ ਕੁੱਤੇ ਵਲੋਂ ਲੋਕਾਂ ਤੇ ਜਾਨਵਰਾਂ ਨੰੂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਵਲੋਂ ਘਰ ਵਿਚ ਰੱਖਿਆ ਖ਼ਤਰਨਾਕ ...
ਗੁਰਦਾਸਪੁਰ, 1 ਅਕਤੂਬਰ (ਗੁਰਪ੍ਰਤਾਪ ਸਿੰਘ)- ਸੰਯੁਕਤ ਕਿਸਾਨ ਮੋਰਚਾ ਪੰਜਾਬ 'ਚ ਸ਼ਾਮਿਲ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਅਜੀਤ ਸਿੰਘ ਠੱਕਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 3 ਅਕਤੂਬਰ ਨੰੂ ਲਖੀਮਪੁਰ ਖੀਰੀ ਕਾਂਡ ਦੀ ...
ਗੁਰਵਿੰਦਰ ਸਿੰਘ ਗੋਰਾਇਆ ਪੁਰਾਣਾ ਸ਼ਾਲਾ, 1 ਅਕਤੂਬਰ- ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਦੀ ਖਸਤਾ ਹਾਲਤ ਹੋਣ ਕਾਰਨ ਰੋਜ਼ਾਨਾ ਗੁਜ਼ਰਨ ਵਾਲੇ ਰਾਹਗੀਰ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਉੱਥੇ ਗੰਨਾ ਸੀਜ਼ਨ ਦੌਰਾਨ ਗੰਨਾ ਕਾਸ਼ਤਕਾਰਾਂ ਲਈ ਖਸਤਾ ਹਾਲਤ ਇਹ ਮਾਰਗ ...
ਨੌਸ਼ਹਿਰਾ ਮੱਝਾ ਸਿੰਘ, 1 ਅਕਤੂਬਰ (ਤਰਸੇਮ ਸਿੰਘ ਤਰਾਨਾ) - ਨੀਲਧਾਰੀ ਸੰਪਰਦਾਇ ਵਲੋਂ ਮੁੱਖ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸੰਪਰਦਾਇ ਵਲੋਂ ਸਾਲਾਨਾ ਚਾਰ ਦਿਨਾਂ ਧਾਰਮਿਕ ਸਮਾਗਮ ਸਾਂਗ ਦਿਵਸ ਮੇਲਾ ਸ਼ਰਧਾ ਪੂਰਵਕ ਕਰਵਾਇਆ ...
ਬਟਾਲਾ, 1 ਅਕਤੂਬਰ (ਕਾਹਲੋਂ)- ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿਚ ਸਕੂਲ ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਜਰ ਅਤੇ ਪਿ੍ੰਸੀਪਲ ਮੈਡਮ ਸ੍ਰੀਮਤੀ ਐਨਸੀ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸਮਰਪਿਤ ਗਾਂਧੀ ਜੈਯੰਤੀ ਮਨਾਈ ਗਈ | ਸਕੂਲ ਦੇ ...
ਸ੍ਰੀ ਹਰਿਗੋਬਿੰਦਪੁਰ, 1 ਅਕੂਤਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਵਲੋਂ ਜਿੱਤੀ ਗਈ ਦੂਸਰੀ ਜੰਗ ਦੀ ਖੁਸ਼ੀ 'ਚ ...
ਗੁਰਦਾਸਪੁਰ, 1 ਅਕਤੂਬਰ (ਆਰਿਫ਼)- ਸ਼ਹਿਰ ਅੰਦਰ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਇਸੇ ਦੇ ਚੱਲਦਿਆਂ ਅੱਜ ਫਿਰ ਰਾਮ ਲੀਲ੍ਹਾ ਨਾਟਕ ਕਲੱਬ ਦੇ ਮੈਂਬਰਾਂ ਲਈ ਰੋਟੀ ਬਣਾਉਣ ਲਈ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ...
ਕਲਾਨੌਰ, 1 ਅਕਤੂਬਰ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮੀਰੀ ਪੀਰੀ ਸਪੋਰਟਸ ਕਲੱਬ ਵਲੋਂ ਐਨ.ਆਰ.ਆਈ. ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਪਹਿਲਾ ਟੀ-10 ਕਲਾਨੌਰ ਲੀਗ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਲੀਗ 'ਚ ਫਾਈਨਲ ਮੁਕਾਬਲਾ ...
ਘੁਮਾਣ, 1 ਅਕਤੂਬਰ (ਬੰਮਰਾਹ)- ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਿਆਹ ਬੰਧਨ ਵਿਚ ਬੱਝ ਚੁੱਕੇ ਹਨ | ਉਨ੍ਹਾਂ ਦਾ ਵਿਆਹ ਡਾ. ਸਮੀਤੀ ਵਾਸੀ ਦੀਨਾਨਗਰ ਨਾਲ ਸਿੱਖ ਰੀਤੀ ਰਿਵਾਜਾਂ ਅਨੁਸਾਰ ਸਾਦੇ ਢੰਗ ਨਾਲ ਹੋਇਆ | ...
ਗੁਰਦਾਸਪੁਰ, 1 ਅਕਤੂਬਰ (ਆਰਿਫ਼)- ਟੀ.ਸੀ ਇੰਟਰਨੈਸ਼ਨਲ ਸਕੂਲ ਵਿਖੇ ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਜੈਅੰਤੀ ਮਨਾਈ ਗਈ | ਚੇਅਰਮੈਨ ਰਵਿੰਦਰ ਸ਼ਰਮਾ ਤੇ ਪਿ੍ੰਸੀਪਲ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਸਵੱਛ ...
ਗੁਰਦਾਸਪੁਰ, 1 ਅਕਤੂਬਰ (ਆਰਿਫ਼)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਉਂਦਿਆਂ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ 100 ਸਾਲ ਤੋਂ ਵੱਧ ਉਮਰ ਦੇ 580 ਵੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ...
ਕੋਟਲੀ ਸੂਰਤ ਮੱਲ੍ਹੀ, 1 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜ਼ਨ ਕੋਟਲੀ ਸੂਰਤ ਮੱਲ੍ਹੀ ਦੇ ਗਿਲਾਂਵਾਲੀ ਫੀਡਰ 'ਤੇ ਚਲਦੇ ਹਰਬੰਸ ਸਿੰਘ ਗਿਲਾਂਵਾਲੀ ਨਾਂਅ ਦੇ ਟਰਾਂਸਫਾਰਮਰ ਵਿਚੋਂ ਬੀਤੀ ਰਾਤ ਆਗਿਆਤ ਵਿਅਕਤੀਆਂ ਵਲੋਂ ...
ਬਟਾਲਾ, 1 ਅਕਤੂਬਰ (ਬੁੱਟਰ)- ਕੇਂਦਰ ਸਰਕਾਰ ਨੇ ਬਾਜ਼ਾਰ ਵਿਚ ਵੱਧ ਰਹੀਆਂ ਵਸਤੂਆਂ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿਚ 1 ਜੁਲਾਈ ਤੋਂ ਵਾਧਾ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਨਾਲ ਹਜ਼ਾਰਾਂ ਮੁਲਾਜ਼ਮਾਂ ...
ਬਟਾਲਾ, 1 ਅਕਤੂਬਰ (ਕਾਹਲੋਂ)- ਪ੍ਰੇਮ ਪਬਲਿਕ ਸਕੂਲ ਕਾਹਨੂੰਵਾਨ ਰੋਡ ਸ਼ਾਂਤੀਨਗਰ ਬਟਾਲਾ ਵਿਖੇ ਸਵ: ਸੰਸਥਾਪਕ ਪਿ੍ੰਸੀਪਲ ਪਰਮਜੀਤ ਕੌਰ ਪ੍ਰੇਮ ਦੀ ਯਾਦ ਵਿਚ ਸਮੂਹ ਸਕੂਲ ਸਟਾਫ਼ ਅਤੇ ਬੱਚਿਆਂ ਨੇ ਗੁਰਬਾਣੀ ਦਾ ਪਾਠ ਕੀਤਾ | ਇਸ ਮੌਕੇ ਸੰਗੀਤ ਅਧਿਆਪਕ ਰਘਬੀਰ ਸਿੰਘ ...
ਬਟਾਲਾ, 1 ਅਕਤੂਬਰ (ਕਾਹਲੋਂ)- ਪੰਜਾਬ ਬਾਜੀਗਰ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੇ ਚੇਅਰਮੈਨ ਕਰਮ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਡਾ. ਜਗਬੀਰ ਸਿੰਘ ਧਰਮਸੋਤ ਦੀ ਅਗਵਾਈ ਵਿਚ ਬਾਜ਼ੀਗਰ ਭਾਈਚਾਰੇ ਦੀਆਂ ਮੰਗਾਂ ਨੂੰ ਲੈ ਕੇ ਐੱਸ.ਐੱਸ.ਪੀ. ਗੁਰਦਾਸਪੁਰ ਦੇ ਨਾਂਅ ਐੱਸ.ਪੀ. ਨੂੰ ...
ਕਾਲਾ ਅਫਗਾਨਾ, 1 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਅਤੇ ਨਾਲ ਲਗਦੇ ਖੇਤਰ ਵਿਚ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਿੱਤ ਦਿਹਾੜੇ ਰਾਹਗੀਰਾਂ ਨੂੰ ਜ਼ਖ਼ਮੀ ਕਰਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਵੱਡਾ ਵਾਧਾ ...
ਬਟਾਲਾ, 1 ਅਕਤੂਬਰ (ਕਾਹਲੋਂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਏ ਗਏ ਫ਼ੈਸਲੇ ਜਿਨ੍ਹਾਂ ਵਿਚ 20,000 ਨੌਕਰੀਆਂ ਲਈ 10 ਦਿਨਾਂ ਵਿਚ ਸ਼ੁਰੂ ਕੀਤੀ ਜਾਣ ਵਾਲੀ ਭਰਤੀ ਦੇ ਫੈਸਲੇ ਸ਼ਲਾਘਾਯੋਗ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਬਲਾਕ ਇੰਚਾਰਜ ਡਾ. ...
ਵਡਾਲਾ ਗ੍ਰੰਥੀਆਂ, 1 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਕਿਸਾਨੀ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਲਈ ਅੱਜ ਸਥਾਨਕ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਸੈਮੀਨਾਰ ਜ਼ਿਲ੍ਹਾ ...
ਦੋਰਾਂਗਲਾ, 1 ਅਕਤੂਬਰ (ਚੱਕਰਾਜਾ)- ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ 'ਆਪ' ਦੀ ਸਰਕਾਰ ਆਉਣ 'ਤੇ ਲੋਕਾਂ ਨੂੰ ਬਿਜਲੀ ਘੱਟ ਰੇਟਾਂ 'ਤੇ ਮਿਲੇਗੀ ਅਤੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਦਿੱਤੇ ...
ਘੁਮਾਣ, 1 ਅਕਤੂਬਰ (ਬੰਮਰਾਹ) - ਘੁਮਾਣ ਸਥਿਤ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਤਪ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਭਗਤ ਨਾਮਦੇਵ ਜੀ ਦਾ 752ਵਾਂ ਜਨਮ ਦਿਹਾੜਾ 4 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਪ੍ਰਧਾਨ ਕਸ਼ਮੀਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX