ਬੱਲੂਆਣਾ, 1 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਹਲਕੇ ਅਧੀਨ ਪੈਂਦੇ ਪਿੰਡ ਸੁਖਚੈਨ ਵਿਖੇ ਸਰਕਾਰੀ ਕਾਲਜ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨੌਜਵਾਨਾਂ ਲਈ ਮਿਆਰੀ ਉਚੇਰੀ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਹੁਣ ਇਸ ਲਈ ਵਿੱਦਿਆ ਤੋਂ ਵਾਂਝਾ ਨਹੀਂ ਰਹੇਗਾ ਕਿ ਉਸ ਦੇ ਨਜ਼ਦੀਕ ਸਕੂਲ ਜਾਂ ਕਾਲਜ ਨਹੀਂ ਸੀ ਜਾਂ ਉਸ ਕੋਲ ਪੈਸਾ ਨਹੀਂ ਸੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਕਾਲਜਾਂ 'ਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ 550 ਕਾਲਜ ਅਧਿਆਪਕਾਂ ਦੀ ਭਰਤੀ ਕਰਨ ਜਾ ਰਹੀ ਹੈ | ਕਾਲਜ ਦਾ ਨੀਂਹ ਪੱਥਰ ਰੱਖਣ ਤੇ ਭੂਮੀ ਪੂਜਣ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਦਾ ਪੈਸਾ ਵਿਕਾਸ ਪ੍ਰੋਜੈਕਟਾਂ ਦੇ ਰੂਪ ਵਿਚ ਵਾਪਸ ਲੋਕਾਂ ਵਿਚ ਭੇਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇੱਥੇ ਵਿਦਿਆਰਥੀਆਂ ਦੀ ਮੰਗ ਅਨੁਸਾਰ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਣਗੇ | ਇਸ ਤੋਂ ਪਹਿਲਾਂ ਬੋਲਦਿਆਂ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਦੱਸਿਆ ਕਿ ਇਸ ਕਾਲਜ ਦੇ ਨਿਰਮਾਣ 'ਤੇ 15.38 ਕਰੋੜ ਰੁਪਏ ਦਾ ਖ਼ਰਚ ਆਵੇਗਾ ਤੇ ਇਹ 10 ਏਕੜ ਵਿਚ ਬਣੇਗਾ | ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੈ ਕਿ ਹਲਕਾ ਬੱਲੂਆਣਾ 'ਚ 600 ਕਰੋੜ ਰੁਪਏ ਦੇ ਵਿਕਾਸ ਪੋ੍ਰਜੈਕਟਾਂ 'ਤੇ ਕੰਮ ਚੱਲ ਰਿਹਾ ਹੈ | ਇਸ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪੰਜਾਬ ਸਰਕਾਰ ਵਲੋਂ ਕਮਜ਼ੋਰ ਵਰਗਾਂ ਦੀ ਪੜ੍ਹਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਰਕਾਰ ਦੀਆਂ ਸਿੱਖਿਆ ਅਤੇ ਸਿਹਤ ਪ੍ਰਤੀ ਤਰਜੀਹ ਬਾਰੇ, ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਬਿਜਲੀ ਮਾਫ਼ੀ ਦਾ ਵਾਅਦਾ ਪੂਰਾ ਕਰਨ ਬਾਰੇ ਜਾਣਕਾਰੀ ਦਿੱਤੀ | ਗੁਰਚਰਨ ਸਿੰਘ ਮੁਸਾਫ਼ਰ ਨੇ ਇਸ ਪ੍ਰੋਜੈਕਟ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਭੁਪਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਰਾਜੇਸ਼ ਗਰੋਵਰ, ਆਪ ਆਗੂ ਧਰਮਵੀਰ ਗੋਦਾਰਾ, ਮਨੋਜ ਕੁਮਾਰ ਸਰਪੰਚ, ਉਪਕਾਰ ਸਿੰਘ ਜਾਖੜ ਜ਼ਿਲ੍ਹਾ ਜਨਰਲ ਸਕੱਤਰ, ਅੰਗਰੇਜ਼ ਸਿੰਘ ਬਰਾੜ, ਸੀਨੀਅਰ ਆਗੂ ਭਜਨ ਲਾਲ, ਮਹਿੰਦਰ ਕੁਮਾਰ, ਮਨੋਹਰ ਲਾਲ ਸੁਸਾਇਟੀ ਪ੍ਰਧਾਨ, ਸ਼੍ਰੀਮਤੀ ਸੋਮਾ ਰਾਣੀ, ਪ੍ਰਵੀਨ ਕੁਮਾਰ ਕੜਵਾਸਰਾ, ਮਹਿੰਦਰ ਕੁਮਾਰ, ਪ੍ਰਵੀਨ ਕੁਮਾਰ ਡੇਲੂ ਆਦਿ ਹਾਜ਼ਰ ਸਨ |
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਸ਼ੈਲਰ ਦੇ ਗੋਦਾਮ 'ਚੋਂ ਲੱਖਾਂ ਰੁਪਏ ਦੇ ਚਾਵਲ ਚੋਰੀ ਹੋ ਜਾਣ ਤੋਂ ਬਾਅਦ ਵਪਾਰੀ ਵਰਗ ਵਿਸ਼ੇਸ਼ ਕਰਕੇ ਸ਼ੈਲਰ ਸਨਅਤ 'ਚ ਭਾਰੀ ਗ਼ੁੱਸਾ ਅਤੇ ਸਹਿਮ ਪਾਇਆ ਜਾ ਰਿਹਾ ਹੈ | ਬੀਤੇ ਦਿਨ ਫ਼ਾਜ਼ਿਲਕਾ ਫ਼ਿਰੋਜ਼ਪੁਰ ਮਾਰਗ 'ਤੇ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਚੋਰੀ ਦੇ ਇਕ ਮੋਟਰਸਾਈਕਲ ਅਤੇ ਐਲ.ਈ.ਡੀ. ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਮਰੀਕ ਸਿੰਘ ਉਰਫ਼ ਅੰਬੀ ਪੁੱਤਰ ਮੱਖਣ ਸਿੰਘ ਵਾਸੀ ...
ਬੱਲੂਆਣਾ, 1 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਵਲੋਂ ਅਕਾਲੀ ਦਲ ਬਾਦਲ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਬਦਲੇ ਅਕਾਲੀ ਦਲ ਬਾਦਲ ਵਲੋਂ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ...
ਜਲਾਲਾਬਾਦ, 1 ਅਕਤੂਬਰ (ਜਤਿੰਦਰ ਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਜਲਾਲਾਬਾਦ ਨੇੜੇ ਪੈਂਦੇ ਪਿੰਡ ਮੁਰਕ ਵਾਲਾ ਵਿਖੇ ਹੋਈ | ਜਿਸ ਵਿਚ ਜ਼ੋਨ ਜਲਾਲਾਬਾਦ ਪੱਛਮੀ ਦੀ ਕਮੇਟੀ ਬਣਾਉਣ ਲਈ ਵੱਡੀ ਗਿਣਤੀ ਵਿਚ ਕਿਸਾਨ ਤੇ ਆਗੂ ਹਾਜ਼ਰ ਹੋਏ | ਮੀਟਿੰਗ 'ਚ ...
ਅਬੋਹਰ, 1 ਅਕਤੂਬਰ (ਸੁਖਜੀਤ ਸਿੰਘ ਬਰਾੜ)-ਸ੍ਰੀ ਬਾਲਾ ਜੀ ਚੈਰੀਟੇਬਲ ਫਾਊਾਡੇਸ਼ਨ ਅਤੇ ਮੀਰਾ ਮੈਡੀਕਲ ਇੰਸਟੀਚਿਊਟ ਵਲੋਂ ਅੱਜ ਸੰਯੁਕਤ ਤੌਰ 'ਤੇ ਨੈਸ਼ਨਲ ਵਲੰਟੀਅਰ ਵਰਲਡ ਡੋਨੇਸ਼ਨ ਦਿਵਸ ਦੇ ਸਬੰਧ ਵਿਚ ਮੀਰਾ ਕਾਲਜ ਆਫ਼ ਨਰਸਿੰਗ ਐਂਡ ਹਸਪਤਾਲ ਵਿਖੇ ਰਾਸ਼ਟਰੀ ...
ਅਬੋਹਰ, 1 ਅਕਤੂਬਰ (ਸੁਖਜੀਤ ਸਿੰਘ ਬਰਾੜ)-ਪਿਛਲੇ ਦੋ ਮਹੀਨਿਆਂ 'ਚ ਅਬੋਹਰ ਵਿਧਾਨ ਸਭਾ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਦਰਜਨਾਂ ਲਾਭਪਾਤਰੀਆਂ ਦੀਆਂ ਵੱਖ-ਵੱਖ ਸਕੀਮਾਂ ਤਹਿਤ ਮਿਲਣ ਵਾਲੀਆਂ ਪੈਨਸ਼ਨਾਂ ਵਿਚ ਕਟੌਤੀ ਕੀਤੀ ਗਈ ਹੈ ਜਿਸ ਵਿਚ ...
ਬੱਲੂਆਣਾ, 1 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਗਾਰਡੀਅਨਜ਼ ਆਫ਼ ਗਵਰਨੈਂਸ (ਸਕੀਮ ਨੂੰ ਭੰਗ ਕਰਨ ਦੇ ਵਿਰੋਧ ਵਿਚ ਜੀ.ਓ.ਜੀ. ਨੇ ਅੱਜ ਬੱਲੂਆਣਾ ਹਲਕੇ ਦੇ ਪਿੰਡ ਸੁਖਚੈਨ ਦੇ ਸਰਕਾਰੀ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਪੁੱਜੇ ਪੰਜਾਬ ਦੇ ...
ਜਲਾਲਾਬਾਦ, ਮੰਡੀ ਘੁਬਾਇਆ, 1 ਅਕਤੂਬਰ (ਕਰਨ ਚੁਚਰਾ/ ਅਮਨ ਬਵੇਜਾ)-ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬੇ ਵਿਚ ਰੇਤ ਦੀ ਕਾਲਾ ਬਾਜ਼ਾਰੀ ਰੋਕਣ ਦੇ ਉਦੇਸ਼ ਨਾਲ ਨਵੀਂ ਮਾਈਨਿੰਗ ਨੀਤੀ ਬਣਾਏ ਜਾਣ ਤੋਂ ਬਾਅਦ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਪਿੰਡ ਚੱਕ ਗਰੀਬਾ ...
ਅਬੋਹਰ, 1 ਅਕਤੂਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਬਾਅਦ ਦੁਪਹਿਰ ਇਕ ਦਰੱਖ਼ਤ ਹੇਠਾਂ ਆਪਣੀ ਕਾਰ ਦੀ ਉਡੀਕ ਕਰ ਰਹੇ ਕੁੱਝ ਲੋਕਾਂ 'ਤੇ ਅਚਾਨਕ ਦਰੱਖ਼ਤ ਦੀ ਵੱਡੀ ਟਾਹਣੀ ਥੱਲੇ ਆ ਡਿੱਗੀ ਪਏ ਜਿਸ ਕਾਰਨ ਸਾਰੇ ਵਿਅਕਤੀ ਬੁਰੀ ...
ਜਲਾਲਾਬਾਦ, 1 ਅਕਤੂਬਰ (ਕਰਨ ਚੁਚਰਾ)-ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਚਿੱਟਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਜਲਾਲਾਬਾਦ ਪੁਲਿਸ ਵਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਜਿਸ ਦੇ ਤਹਿਤ ਹੁਣ ਸਿਟੀ ਜਲਾਲਾਬਾਦ ਪੁਲਿਸ ਨੇ ਹੈਰੋਇਨ (ਚਿੱਟਾ), ...
ਜਲਾਲਾਬਾਦ, 1 ਅਕਤੂਬਰ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਉਸ ਦੇ ਪਤੀ ਦੇ ਫ਼ੋਨ 'ਤੇ ਭੇਜ ਕੇ ਵਾਇਰਲ ਕਰਨ ਦੇ ਦੋਸ਼ਾਂ ਤਹਿਤ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੀੜਤ ਨੇ ਇਕ ਸ਼ਿਕਾਇਤ ਦਿੱਤੀ ਜਿਸ ਦੀ ਪੜਤਾਲ ...
ਅਬੋਹਰ, 1 ਅਕਤੂਬਰ (ਸੁਖਜੀਤ ਸਿੰਘ ਬਰਾੜ)-ਥਾਣਾ ਸਿਟੀ-1 ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਆਪਣੇ ਨਾਲ ਵਰਗ਼ਲਾ ਕੇ ਲਿਜਾਉਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਲੜਕੀ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)-ਜੀ.ਏ.ਵੀ. ਜੈਨ ਸਕੂਲ ਚੁਵਾੜਿਆਂ ਵਾਲੀ ਦੇ 2 ਖਿਡਾਰੀਆਂ ਦੀ ਨੈਸ਼ਨਲ ਖੇਡਾਂ ਵਿਚ ਚੋਣ ਹੋ ਗਈ ਹੈ | ਜਾਣਕਾਰੀ ਦਿੰਦਿਆਂ ਕੋਚ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਐੱਸ.ਸੀ.ਈ. ਸੂਬਾ ਪੱਧਰੀ ਖੇਡਾਂ ਦਾ ਆਯੋਜਨ ਜਲੰਧਰ ਵਿਖੇ ...
ਅਬੋਹਰ, 1 ਅਕਤੂਬਰ (ਵਿਵੇਕ ਹੂੜੀਆ)-ਸਮਾਜ ਸੇਵੀ ਸੰਸਥਾ ਮੀਟ ਐਂਡ ਵੈੱਲਫੇਅਰ ਕਲੱਬ ਵਲੋਂ ਗਾਂਧੀ ਜਯੰਤੀ ਦੇ ਸਬੰਧ 'ਚ ਡੀ.ਏ.ਵੀ. ਕਾਲਜ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਦੀ ਅਗਵਾਈ ਚੇਅਰਮੈਨ ਸੁਨੀਲ ਬਿਲੰਦੀ ਤੇ ਪਿ੍ੰਸੀਪਲ ਡਾ. ਵਿਜੇ ਗਰੋਵਰ ਵਲੋਂ ਕੀਤੀ ਗਈ | ਇਸ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)-ਜੋਤੀ ਬੀ.ਐੱਡ. ਕਾਲਜ ਵਿਖੇ ਗਾਂਧੀ ਜੈਯੰਤੀ ਦੇ ਸਬੰਧ 'ਚ ਦੋ ਦਿਨੀਂ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਅਨੀਤਾ ਅਰੋੜਾ ਨੇ ਦੱਸਿਆ ਕਿ ਕਾਲਜ ਵਲੋਂ ਹਾਈ ਬੈੱ੍ਰਡ (ਆਨ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)-ਖੂਈਖੇੜਾ ਥਾਣਾ ਪੁਲਿਸ ਨੇ ਚੋਰੀ ਦੇ ਰੇਤੇ ਸਮੇਤ ਇਕ ਟਰੈਕਟਰ ਟਰਾਲਾ ਬਰਾਮਦ ਕਰਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਿੰਡ ਕੇਰੀਆਂ ਤੋਂ ...
ਮੰਡੀ ਅਰਨੀਵਾਲਾ, 1 ਅਕਤੂਬਰ (ਨਿਸ਼ਾਨ ਸਿੰਘ ਮੋਹਲਾਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਤੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਬੰਨਾ ਵਾਲਾ ਨੇ ਜ਼ਿਲ੍ਹਾ ਪੱਧਰੀ ਕਰਵਾਏ ਕਿਸਾਨ ਜਾਗਰੂਕਤਾ ਸੈਮੀਨਾਰ ਵਿਚ ਕਿਸਾਨਾਂ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਪਾਲ ਸਿੰਘ ਉਰਫ਼ ਛਿੰਦੂ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਠਗਣੀ ...
ਜਲਾਲਾਬਾਦ, 1 ਅਕਤੂਬਰ (ਕਰਨ ਚੁਚਰਾ)-ਚੰਡੀਗੜ੍ਹ ਪੜ੍ਹਾਈ ਕਰਦੀ ਆਪਣੀ ਲੜਕੀ ਨੂੰ ਤੜਕੇ 5 ਵਜੇ ਬੱਸ ਚੜ੍ਹਾਉਣ ਲਈ ਆਈ ਔਰਤ ਨੂੰ ਨਾਮਾਲੂਮ ਟਰੱਕ ਚਾਲਕ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ | ਜਿਸ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਨਾਮਾਲੂਮ ਟਰੱਕ ਚਾਲਕ ...
ਫ਼ਾਜ਼ਿਲਕਾ, 1 ਅਕਤੂਬਰ (ਅਮਰਜੀਤ ਸ਼ਰਮਾ)-ਪੀ.ਐ ੱਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਪਾਲ ਸਿੰਘ ਤੇ ਮੈਡੀਕਲ ਅਫ਼ਸਰ ਡਾ. ਪਵਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਅਧੀਨ ਆਉਂਦੇ ਵੱਖ-ਵੱਖ ਕੇਂਦਰਾਂ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਐੱਸ.ਐੱਸ.ਪੀ. ਫ਼ਾਜ਼ਿਲਕਾ ਭੁਪਿੰਦਰ ਸਿੰਘ ਸਿੱਧੂ ਵਲੋਂ ਜ਼ਿਲ੍ਹਾ ਭਰ ਵਿਚ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ਼ ਫ਼ਾਜ਼ਿਲਕਾ ਨੇ ਲੁੱਟਾਂ ਖੋਹਾਂ ਕਰਨ ਵਾਲੇ ਇਕ ਗਿਰੋਹ ਦੇ 3 ...
ਅਬੋਹਰ, 1 ਅਕਤੂਬਰ (ਵਿਵੇਕ ਹੂੜੀਆ)-ਡੇਂਗੂ ਤੇ ਮਲੇਰੀਆ ਦਾ ਪ੍ਰਕੋਪ ਰੋਕਣ ਦੇ ਉਦੇਸ਼ ਨਾਲ ਨਗਰ ਨਿਗਮ ਅਬੋਹਰ ਵਲੋਂ ਸ਼ਹਿਰ ਵਿਚ ਫੋਗਿੰਗ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਜਿਸ ਦੀ ਸ਼ੁਰੂਆਤ ਮੇਅਰ ਵਿਮਲ ਠਠਈ ਵਲੋਂ ਕੀਤੀ ਗਈ | ਇਸ ਦੌਰਾਨ ਵਾਰਡ ਨੰਬਰ 1, 2, 3, 4, 5 ...
ਜਲਾਲਾਬਾਦ, 1 ਅਕਤੂਬਰ (ਜਤਿੰਦਰ ਪਾਲ ਸਿੰਘ)-ਨਿਊ ਨੌਜਵਾਨ ਸਭਾ ਵਲੋਂ ਗਲੀ ਮਾਛੀ ਰਾਮ ਹਲਵਾਈ ਨਜ਼ਦੀਕ ਕਿ੍ਸ਼ਨ ਮੰਦਰ 'ਚ ਨਰਾਤਿਆਂ ਦੇ ਸਬੰਧ 'ਚ ਅੱਜ ਪੰਜਵੇਂ ਦਿਨ ਵੀ ਲੰਗਰ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵੀ ਮਨਜੀਤ ਸਿੰਘ ਮਦਾਨ ਤੇ ਪਰਮਜੀਤ ਸਿੰਘ ...
ਅਬੋਹਰ, 1 ਅਕਤੂਬਰ (ਵਿਵੇਕ ਹੂੜੀਆ)-ਕੇਂਦਰ ਸਰਕਾਰ ਵਲੋਂ ਕਰਵਾਏ ਗਏ ਸਵੱਛਤਾ ਸਰਵੇਖਣ 2022 ਦੇ ਨਤੀਜਿਆਂ ਵਿਚੋਂ ਪੰਜਾਬ ਭਰ ਦੀਆਂ 14 ਨਗਰ ਨਿਗਮਾਂ 'ਚੋਂ ਅਬੋਹਰ ਨਗਰ ਨਿਗਮ ਦੂਜੇ ਸਥਾਨ 'ਤੇ ਆਈ ਹੈ | ਪਿਛਲੇ ਸਾਲ ਨਗਰ ਨਿਗਮ ਅਬੋਹਰ ਦਾ ਪੰਜਵਾਂ ਸਥਾਨ ਸੀ | ਇਸ ਦੇ ਨਾਲ ਹੋਰ ...
ਜਲਾਲਾਬਾਦ, 1 ਅਕਤੂਬਰ (ਕਰਨ ਚੁਚਰਾ)-ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਤੇ ਮੰਡੀਆਂ 'ਚ ਕਿਸਾਨਾਂ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਉਨ੍ਹਾਂ ਦਾਅਵਿਆਂ ਦੀ ਕਿਧਰੇ ਨਾ ਕਿਧਰੇ ਪੋਲ ਖੁੱਲ੍ਹਦੀ ਦਿਖਾਈ ਦੇ ...
ਮੰਡੀ ਅਰਨੀਵਾਲਾ, 1 ਅਕਤੂਬਰ (ਨਿਸ਼ਾਨ ਸਿੰਘ ਮੋਹਲਾਂ)-ਹਰ ਸਾਲ ਦੀ ਤਰ੍ਹਾਂ ਅਰਨੀਵਾਲਾ ਖੇਤਰ ਨਾਲ ਸਬੰਧਿਤ ਸੰਗਤਾਂ ਵਲੋਂ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਗੁਰਦੁਆਰਾ ਬਾਬਾ ਖੜਕ ਸਿੰਘ ਜੀ ਦੇ ਸਥਾਨ 'ਤੇ ਸੰਗਤਾਂ ਲਈ 6, 7 ਤੇ 8 ਅਕਤੂਬਰ ਨੂੰ ਲੰਗਰ ਲਾਇਆ ਜਾ ਰਿਹਾ ਹੈ | ...
ਫ਼ਾਜ਼ਿਲਕਾ, 1 ਅਕਤੂਬਰ (ਅਮਰਜੀਤ ਸ਼ਰਮਾ)- ਵਿਜ਼ਡਮ ਕਾਨਵੈਂਟ ਸਕੂਲ ਵਲੋਂ 4 ਅਕਤੂਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਤਹਿਤ ਡਾਂਡੀਆ ਫਿਸਟਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਨਿਮਰਤਾ ਸੰਧੂ ਨੇ ਦੱਸਿਆ ਕਿ ਸਕੂਲ 'ਚ ਪੜ੍ਹਾਈ ਦੇ ...
ਅਬੋਹਰ, 1 ਅਕਤੂਬਰ (ਸੁਖਜੀਤ ਸਿੰਘ ਬਰਾੜ)-ਦੁਸਹਿਰਾ ਕਮੇਟੀ ਅਬੋਹਰ ਵਲੋਂ ਦੁਸਹਿਰਾ ਉਤਸਵ 5 ਅਕਤੂਬਰ ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਦੁਸਹਿਰਾ ਗਰਾਊਾਡ 'ਚ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ...
ਅਬੋਹਰ, 1 ਅਕਤੂਬਰ (ਵਿਵੇਕ ਹੂੜੀਆ)-ਅਬੋਹਰ ਥਾਣਾ ਸਦਰ ਪੁਲਿਸ ਨੇ ਮੋਟਰਸਾਈਕਲ ਸਵਾਰ ਪਿਓ ਧੀ ਨੂੰ ਟੱਕਰ ਮਾਰਨ ਦੇ ਦੋਸ਼ਾਂ ਤਹਿਤ ਇਕ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੀਪਕ ਕੁਮਾਰ ਪੁੱਤਰ ਹਰੀ ਚੰਦ ਵਾਸੀ ਪਿੰਡ ਦੀਵਾਨ ...
ਅਬੋਹਰ, 1 ਅਕਤੂਬਰ(ਵਿਵੇਕ ਹੂੜੀਆ)-ਮੁੱਖ ਖੇਤੀਬਾੜੀ ਅਫ਼ਸਰ, ਫਾਜਿਲਕਾ ਡਾ.ਰਾਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪਿੰਡ ਢਾਬਾ ਕੋਕਰੀਆਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ...
ਤਲਵੰਡੀ ਭਾਈ, 1 ਅਕਤੂਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਜਥੇਦਾਰ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅੱਜ ਇਕ ਵਿਸ਼ੇਸ਼ ਮੀਟਿੰਗ ...
ਮੱਲਾਂਵਾਲਾ, 1 ਅਕਤੂਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਕਿਸਾਨ-ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਨੇ ਜਥੇਬੰਦੀ ਦੇ ਐਲਾਨ ਮੁਤਾਬਿਕ ਜ਼ੋਨ ਮੱਲਾਂਵਾਲਾ ਦੇ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਜ਼ੋਨ ਖ਼ਜ਼ਾਨਚੀ ਗੁਰਮੁੱਖ ਸਿੰਘ ਕਾਮਲਵਾਲਾ ਮੀਤ ਸੈਕਟਰੀ ...
ਅਬੋਹਰ, 1 ਅਕਤੂਬਰ (ਵਿਵੇਕ ਹੂੜੀਆ)-ਅਬੋਹਰ ਵਿਖੇ ਬਣਾਏ ਗਏ ਸ਼ਹੀਦ ਭਗਤ ਸਿੰਘ ਸਮਾਰਕ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ 4 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ ਸਵਾ 11 ਵਜੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਵਲੋਂ ਆਪਣੇ ਕਰ ਕਮਲਾ ਨਾਲ ਇਸ ਪ੍ਰਤਿਮਾ ...
ਜਲਾਲਾਬਾਦ, 1 ਅਕਤੂਬਰ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਔਰਤ ਨੂੰ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਤੋਂ ਇਤਲਾਹ ਮਿਲੀ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਅੰਦਰ ਡਾਕਟਰਾਂ ਤੇ ਸਟਾਫ਼ ਦੀ ਕਮੀ ਨੂੰ ਮੁੱਖ ਰੱਖਦਿਆਂ ਪੈਰਾ ਮੈਡੀਕਲ ਯੂਨੀਅਨ ਵਲੋਂ ਰੋਸ ਧਰਨਾ ਦਿੱਤਾ ਗਿਆ, ਸਿਹਤ ਵਿਭਾਗ ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ...
ਅਬੋਹਰ, 1 ਅਕਤੂਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਪੋਸ਼ਣ ਮਹੀਨੇ ਤਹਿਤ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬਤਰਾ ਨੇ ਦੱਸਿਆ ਕਿ ਸ੍ਰੀਮਤੀ ...
ਜਲਾਲਾਬਾਦ, ਮੰਡੀ ਘੁਬਾਇਆ, 1 ਅਕਤੂਬਰ (ਕਰਨ ਚੁਚਰਾ/ਅਮਨ ਬਵੇਜਾ)-ਜਲਾਲਾਬਾਦ ਦੇ ਬੀ.ਡੀ.ਪੀ.ਓ ਦਫ਼ਤਰ 'ਚੋਂ ਬੀਤੇ ਦਿਨੀਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ਵਿਅਕਤੀ ਦੇ ਜਲਾਲਾਬਾਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪੀ.ਏ. ਹੋਣ ਦੀਆਂ ਫੈਲਾਈਆਂ ਜਾ ...
ਜਲਾਲਾਬਾਦ, 1 ਅਕਤੂਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਐੱਸ.ਐੱਸ.ਪੀ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਨੇ ਚੌਕਸੀ ਵਧਾਈ ਗਈ ਹੈ | ਇਸੇ ਤਹਿਤ ਅੱਜ ਫ਼ਿਰੋਜਪੁਰ ਫ਼ਾਜ਼ਿਲਕਾ ਸੜਕ ਤੇ ਸ਼ਹੀਦ ...
ਮੰਡੀ ਲਾਧੂਕਾ, 1 ਅਕਤੂਬਰ (ਰਾਕੇਸ਼ ਛਾਬੜਾ)-ਕੇਂਦਰ ਸਰਕਾਰ ਵਲੋਂ ਗ਼ਰੀਬ ਤੇ ਹੋਣਹਾਰ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਦੇ ਕੇ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਕਈ ਵਜ਼ੀਫ਼ਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਪਰ ਇਨ੍ਹਾਂ ਵਜ਼ੀਫ਼ਾ ਸਕੀਮਾਂ ਦੇ ਲਈ ਪੈਸੇ ਘੱਟ ਤੇ ...
ਅਬੋਹਰ, 1 ਅਕਤੂਬਰ (ਸੁਖਜੀਤ ਸਿੰਘ ਬਰਾੜ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਇਕ ਔਰਤ ਤੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਦੋ ਔਰਤਾਂ ਸਣੇ ਕਰੀਬ 10 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਖੂਈਆਂ ਸਰਵਰ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਸਦਰ ਥਾਣਾ ਪੁਲਿਸ ਨੇ ਸੱਟਾਂ ਮਾਰਨ ਦੇ ਦੋਸ਼ ਵਿਚ 3 ਨਾਮਜ਼ਦ ਤੇ 2 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਕਸ਼ਮੀਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਕਾਂਵਾਂ ਵਾਲੀ ਨੇ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਸਦਰ ਥਾਣਾ ਪੁਲਿਸ ਨੇ ਕਾਰ ਦੀ ਟੱਕਰ ਨਾਲ ਹੋਈ ਮੌਤ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਗਗਨਦੀਪ ਸਿੰਘ ਪੁੱਤਰ ਦੇਸ ਰਾਜ ਲਾਧੂਕਾ ਨੇ ਦੱਸਿਆ ਕਿ ਉਸ ਦੀ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਹਰਬੰਸ ਸਿੰਘ ਪੁੱਤਰ ਖ਼ੁਸ਼ੀਆ ਸਿੰਘ ਵਾਸੀ ਗੰਜੂਆਣਾ ਨਸ਼ੀਲੀਆਂ ਗੋਲੀਆਂ ...
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਭੱਠੀ ਚਾਲੂ, ਗੈਸ ਸਿਲੰਡਰ, ਲਾਹਣ ਤੇ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੇਜਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ...
ਮੰਡੀ ਅਰਨੀਵਾਲਾ, 1 ਅਕਤੂਬਰ (ਨਿਸ਼ਾਨ ਸਿੰਘ ਮੋਹਲਾਂ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੈਡੀਐਂਟ ਪਬਲਿਕ ਸਕੂਲ ਮਾਹੂੰਆਣਾ ਬੋਦਲਾ ਦੇ ਜਮਾਤ ਨਰਸਰੀ ਤੋਂ ਤੀਸਰੀ ਜਮਾਤ ਤੱਕ ਦੇ ਬੱਚਿਆਂ ਦਾ ਦੋ ਦਿਨਾ ਮਨੋਰੰਜਨ ਟੂਰ ਫਨ ਸਿਟੀ ਮਲੋਟ ਦਾ ਲਗਾਇਆ ਗਿਆ | ਜਿਸ ਦਾ ...
ਮੰਡੀ ਲਾਧੂਕਾ, 1 ਅਕਤੂਬਰ (ਰਾਕੇਸ਼ ਛਾਬੜਾ)-ਹਿੰਦ ਪਾਕ ਸਰਹੱਦ ਦੇ ਨੇੜਿਓ ਬੀਤੀ ਰਾਤ ਚੋਰ ਬਿਜਲੀ ਦੇ ਇਕ ਟਰਾਂਸਫ਼ਾਰਮਰ ਵਿਚੋਂ ਤੇਲ ਤੇ ਤਾਂਬੇ ਦਾ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ | ਬੀ.ਐੱਸ.ਐੱਫ. ਦੀ ਲੱਖਾ ਅਸਲੀ ਪੋਸਟ ਦੇ ਨੇੜੇ ਰਾਮ ਚੰਦ ਪੁੱਤਰ ਗੋਮਾ ਰਾਮ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX