ਤਾਜਾ ਖ਼ਬਰਾਂ


ਦੁਬਈ ਤੋਂ ਮੁੰਬਈ ਜਾ ਰਹੇ 2 ਯਾਤਰੀ ਫਲਾਈਟ 'ਚ ਹੰਗਾਮਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ
. . .  28 minutes ago
ਮੁੰਬਈ, 23 ਮਾਰਚ- ਮੁੰਬਈ ਪੁਲਿਸ ਨੇ ਦੱਸਿਆ ਕਿ ਮੁੰਬਈ ਦੀ ਸਹਾਰ ਪੁਲਿਸ ਨੇ ਦੁਬਈ ਤੋਂ ਮੁੰਬਈ ਜਾ ਰਹੇ 2 ਯਾਤਰੀਆਂ ਨੂੰ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਫਲਾਈਟ 'ਚ ਹੰਗਾਮਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ...
ਬਿਹਾਰ: ਸੀਵਾਨ ਰੇਲਵੇ ਸਟੇਸ਼ਨ 'ਤੇ ਗਵਾਲੀਅਰ-ਬਰੌਨੀ ਐਕਸਪ੍ਰੈੱਸ ਰੇਲਗੱਡੀ ਤੋਂ ਕਥਿਤ ਤੌਰ 'ਤੇ ਬਰਾਮਦ ਹੋਇਆ ਵਿਸਫੋਟਕ
. . .  about 1 hour ago
ਪਟਨਾ, 23 ਮਾਰਚ-ਬਿਹਾਰ ਦੇ ਸੀਵਾਨ ਰੇਲਵੇ ਸਟੇਸ਼ਨ 'ਤੇ ਗਵਾਲੀਅਰ-ਬਰੌਨੀ ਐਕਸਪ੍ਰੈੱਸ ਰੇਲਗੱਡੀ ਤੋਂ ਕਥਿਤ ਤੌਰ 'ਤੇ ਵਿਸਫੋਟਕ ਬਰਾਮਦ ਕੀਤੇ ਗਏ ਸਨ। ਬੰਬ ਨਿਰੋਧਕ ਦਸਤੇ ਦੇ ਅਧਿਕਾਰੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਅਸੀਂ ਬੰਬ...
ਉੱਤਰ ਪ੍ਰਦੇਸ਼: ਨਿੱਜੀ ਕੰਪਨੀ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ
. . .  about 1 hour ago
ਨੋਇਡਾ, 23 ਮਾਰਚ- ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 10 'ਚ ਇਕ ਨਿੱਜੀ ਕੰਪਨੀ ਦੀ ਇਮਾਰਤ 'ਚ ਅੱਗ ਲੱਗ ਗਈ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ...
ਕਾਂਗਰਸ ਸਾਂਸਦ ਰਾਹੁਲ ਗਾਂਧੀ ਦਿੱਲੀ ਏਅਰਪੋਰਟ ਪਹੁੰਚੇ
. . .  about 2 hours ago
ਨਵੀਂ ਦਿੱਲੀ, 23 ਮਾਰਚ-ਰਾਹੁਲ ਗਾਂਧੀ ਅੱਜ ਸੂਰਤ ਪਹੁੰਚਣਗੇ। ਅੱਜ ਸੂਰਤ ਜ਼ਿਲ੍ਹਾ ਅਦਾਲਤ ਉਨ੍ਹਾਂ ਦੇ ਕਥਿਤ 'ਮੋਦੀ ਸਰਨੇਮ' ਟਿੱਪਣੀ ਦੇ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਆਦੇਸ਼ ਪਾਸ ਕਰ ਸਕਦੀ ਹੈ।
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਤੀਜੇ ਇਕ ਦਿਨਾ ਮੈਚ ਵਿਚ ਆਸਟ੍ਰੇਲੀਆ ਨੇ 21 ਦੌੜਾਂ ਨਾਲ ਹਰਾਇਆ ਭਾਰਤ ਨੂੰ, 2-1 ਨਾਲ ਜਿੱਤੀ ਲੜੀ
. . .  1 day ago
ਕੌਮੀ ਇਨਸਾਫ਼ ਮੋਰਚਾ ਵਲੋ ਦਿੱਤੇ ਜਾ ਰਹੇ ਧਰਨੇ ਨੂੰ ਹਟਾਉਣ ਦਾ ਮਾਮਲਾ
. . .  1 day ago
ਚੰਡੀਗੜ੍ਹ , 22 ਮਾਰਚ - ਹਾਈਕੋਰਟ ’ਚ ਸਰਕਾਰ ਨੇ ਕਿਹਾ ਕਿ ਮੁੱਦਾ ਧਾਰਮਿਕ ਤੇ ਭਾਵਨਾਤਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤਾਕਤ ਦੀ ਵਰਤੋਂ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ । ਇਸ ਨੂੰ ਤਰੀਕੇ ਨਾਲ ਹੱਲ ਕਰਨ ...
ਕੌਮੀ ਇਨਸਾਫ਼ ਮੋਰਚਾ ਵਲੋ ਦਿੱਤੇ ਜਾ ਰਹੇ ਧਰਨੇ ਨੂੰ ਹਟਾਉਣ ਦਾ ਮਾਮਲਾ
. . .  1 day ago
ਚੰਡੀਗੜ੍ਹ , 22 ਮਾਰਚ - ਹਾਈਕੋਰਟ ’ਚ ਸਰਕਾਰ ਨੇ ਕਿਹਾ ਕਿ ਮੁੱਦਾ ਧਾਰਮਿਕ ਤੇ ਭਾਵਨਾਤਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤਾਕਤ ਦੀ ਵਰਤੋਂ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ । ਇਸ ਨੂੰ ਤਰੀਕੇ ਨਾਲ ਹੱਲ ਕਰਨ ...
ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਦਮ ਪੁਰਸਕਾਰ ਜੇਤੂਆਂ ਲਈ ਰਾਤ ਦੇ ਖਾਣੇ ਦੀ ਕੀਤੀ ਮੇਜ਼ਬਾਨੀ
. . .  1 day ago
ਲੰਡਨ : ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤ ਵਿਰੋਧੀ ਪ੍ਰਦਰਸ਼ਨ, ਭਾਰਤੀ ਹਾਈ ਕਮਿਸ਼ਨ 'ਤੇ ਮੈਟਰੋਪੋਲੀਟਨ ਪੁਲਿਸ ਪਹਿਰੇ 'ਤੇ
. . .  1 day ago
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 70 ਕਮਰਿਆਂ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਨਿਵਾਸ (ਸਰਾਂ) ਦੀ ਉਸਾਰੀ ਦੀ ਕਾਰ ਸੇਵਾ ਆਰੰਭ
. . .  1 day ago
ਅੰਮ੍ਰਿਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਦਰਸ਼ਨ ਕਰਨ ਪੁੱਜਦੇ ਸ਼ਰਧਾਲੂਆਂ ਦੀ ਸਹੂਲਤ ਲਈ 70 ਕਮਰਿਆਂ ਦੀ ਸਮਰੱਥਾ ਵਾਲੇ ...
ਅੱਜ ਦੇਸ਼ ਵਿਚ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਦੀ ਸਖ਼ਤ ਲੋੜ- ਸ਼ਰਦ ਪਵਾਰ
. . .  1 day ago
ਕਰਨਾਲ, 22 ਮਾਰਚ (ਗੁਰਮੀਤ ਸਿੰਘ ਸੱਗੂ)- ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਰੱਖਿਆ ਅਤੇ ਖ਼ੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਅੱਜ ਦੇਸ਼ ਵਿਚ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਦੀ ਸਖ਼ਤ ਲੋੜ ਹੈ, ਤਾਂ ਜੋ ਭਾਜਪਾ ਨੂੰ....
ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮ ਸ੍ਰੀ ਪ੍ਰਾਪਤ ਕੀਤਾ
. . .  1 day ago
ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮ ਸ੍ਰੀ ਪ੍ਰਾਪਤ ਕੀਤਾ
ਅੰਮ੍ਰਿਤਪਾਲ ਨੇ 40-45 ਮਿੰਟ ਗੁਰਦੁਆਰੇ ਵਿਚ ਬਿਤਾਏ- ਐਸ.ਐਸ.ਪੀ. ਜਲੰਧਰ ਦਿਹਾਤੀ
. . .  1 day ago
ਜਲੰਧਰ, 22 ਮਾਰਚ- ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਨੰਗਲ ਅੰਬੀਆਂ ਗੁਰਦੁਆਰੇ ਵਿਚ ਵਾਪਰੀ ਘਟਨਾ ਬਾਰੇ ਦੱਸਿਆ ਕਿ ਜਦੋਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ, ਤਾਂ ਉਹ ਗੁਰਦੁਆਰੇ ਵਿਚ ਭੱਜ ਗਏ ਅਤੇ ਇਕ ਗ੍ਰੰਥੀ ਨੂੰ ਕੱਪੜੇ ਦੇਣ ਲਈ....
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸੋਮਨਹੱਲੀ ਮਾਲਿਆ ਕ੍ਰਿਸ਼ਨਾ ਪਦਮ ਵਿਭੂਸ਼ਣ ਨਾਲ ਸਨਮਾਨਿਤ
. . .  1 day ago
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸੋਮਨਹੱਲੀ ਮਾਲਿਆ ਕ੍ਰਿਸ਼ਨਾ ਪਦਮ ਵਿਭੂਸ਼ਣ ਨਾਲ ਸਨਮਾਨਿਤ
ਭਾਰਤ-ਆਸਟ੍ਰੇਲੀਆ ਤੀਜਾ ਇਕ ਦਿਨਾ ਮੈਚ: ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 270 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਇਕ ਦਿਨਾ ਮੈਚ: ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 270 ਦੌੜਾਂ ਦਾ ਟੀਚਾ
ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਸਟੇਜ 2 ਕੈਂਸਰ, ਟਵਿੱਟਰ 'ਤੇ ਭਾਵੁਕ ਪੋਸਟ ਪਾ ਕੇ ਖੁਦ ਦਿੱਤੀ ਜਾਣਕਾਰੀ
. . .  1 day ago
ਚੰਡੀਗੜ੍ਹ, 22 ਮਾਰਚ- ਨਵਜੋਤ ਕੌਰ ਸਿੱਧੂ ਨੂੰ ਜਾਨਲੇਵਾ ਕੈਂਸਰ ਹੋ ਗਿਆ ਹੈ। ਇਹ ਕੈਂਸਰ ਦੂਜੀ ਸਟੇਜ ਵਿਚ ਹੈ, ਜਿਸ ਕਾਰਨ ਅੱਜ ਚੰਡੀਗੜ੍ਹ ’ਚ ਉਨ੍ਹਾਂ ਦੀ ਸਰਜਰੀ ਹੋਵੇਗੀ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਭਾਵੁਕ ਟਵੀਟ ਕਰਦੇ ਹੋਏ ਕਿਹਾ ਕਿ ਉਹ...
ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਜਲੰਧਰ ਅਦਾਲਤ ’ਚ ਕੀਤਾ ਪੇਸ਼
. . .  1 day ago
ਜਲੰਧਰ, 22 ਮਾਰਚ- ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀਆਂ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਬੇਜ ਸਿੰਘ ਨੂੰ ਜਲੰਧਰ ਅਦਾਲਤ ਵਿਚ ਪੇਸ਼ ਕੀਤਾ। ਇਨ੍ਹਾਂ ਨੇ ਅੰਮ੍ਰਿਤਪਾਲ ਸਿੰਘ....
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਪਰਦਾਵਾਂ ਤੇ ਬੁੱਧੀਜੀਵੀਆਂ ਦੀ 27 ਮਾਰਚ ਨੂੰ ਸੱਦੀ ਵਿਸ਼ੇਸ਼ ਇਕੱਤਰਤਾ
. . .  1 day ago
ਅੰਮ੍ਰਿਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮੌਜੂਦਾ ਹਾਲਾਤ, ਸਿੱਖਾਂ ਦੇ ਮਨਾਂ ਵਿਚ ਲੰਮੇਂ ਸਮੇਂ ਤੋਂ ਪਸਰੇ ਬੇਚੈਨੀ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀਆਂ ਨਜ਼ਾਇਜ਼ ਗ੍ਰਿਫ਼ਤਾਰੀਆਂ ’ਤੇ ਵਿਚਾਰ ਉਪਰੰਤ ਭਵਿੱਖ ਦੀ ਵਿਉਂਤਬੰਦੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ....
ਮਨੀ ਲਾਂਡਰਿੰਗ ਮਾਮਲਾ: ਹਾਈਕੋਰਟ ਨੇ ‘ਆਪ’ ਆਗੂ ਸਤੇਂਦਰ ਜੈਨ ’ਤੇ ਫ਼ੈਸਲਾ ਰੱਖਿਆ ਸੁਰੱਖ਼ਿਅਤ
. . .  1 day ago
ਨਵੀਂ ਦਿੱਲੀ, 22 ਮਾਰਚ- ਦਿੱਲੀ ਹਾਈ ਕੋਰਟ ਵਿਚ ਦਿਨੇਸ਼ ਕੁਮਾਰ ਸ਼ਰਮਾ ਦੀ ਬੈਂਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ’ਚ ਬੰਦ ‘ਆਪ’ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਦੋ ਹੋਰਾਂ ’ਤੇ....
ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਪਹਿਲਾ ਤਗਮਾ ਕੀਤਾ ਪੱਕਾ
. . .  1 day ago
ਨਵੀਂ ਦਿੱਲੀ, 22 ਮਾਰਚ- ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਆਪਣਾ ਕੁਆਰਟਰ ਫ਼ਾਈਨਲ ਮੁਕਾਬਲਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦਾ ਪਹਿਲਾ ਤਗ਼ਮਾ ਪੱਕਾ ਕਰ ਲਿਆ ਹੈ। ਇਸ ਮੌਕੇ ਉਸ ਨੇ ਕਿਹਾ ਕਿ ਮੇਰਾ ਅੱਜ ਦਾ ਪ੍ਰਦਰਸ਼ਨ ਆਉਣ ਵਾਲੇ ਮੈਚਾਂ ਲਈ ਵੀ ਚੰਗਾ ਸੰਕੇਤ ਦਿੰਦਾ ਹੈ। ਮੈਂ....
ਪ੍ਰਧਾਨ ਮੰਤਰੀ ਮੋਦੀ 24 ਮਾਰਚ ਨੂੰ ਕਰਨਗੇ ਵਾਰਾਣਸੀ ਦਾ ਦੌਰਾ
. . .  1 day ago
ਨਵੀਂ ਦਿੱਲੀ, 22 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਾਰਚ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਰੁਦ੍ਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਉਨ੍ਹਾਂ ਵਲੋਂ ਸੰਪੂਰਨਾਨੰਦ ਸੰਸਕ੍ਰਿਤ....
ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ- ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਰਣਜੀਤ ਸਿੰਘ ਢਿੱਲੋਂ)- ਦੇਸ਼ ਦੀ ਏਕਤਾ ਅਤੇ ਅਖ਼ੰਡਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਵੱਖਵਾਦੀ ਤਾਕਤਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਜੋ ਪੰਜਾਬ ਵਿਚ ਅਸਥਿਰਤਾ ਪੈਦਾ ਕਰਨੀ ਚਾਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ....
ਪੁਲਿਸ ਵਲੋਂ ਚੋਰ ਗਰੋਹ ਦੇ ਚਾਰ ਮੈਂਬਰ ਪੰਜ ਮੋਟਰਸਾਈਕਲਾਂ ਸਮੇਤ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਪ੍ਰਗਟਾਵਾ.......
ਦਲਜੀਤ ਕਲਸੀ ਦੀ ਗੈਰ-ਕਾਨੂੰਨੀ ਹਿਰਾਸਤ ਦੇ ਖ਼ਿਲਾਫ਼ ਉਸ ਦੀ ਪਤਨੀ ਨੇ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਕੀਤੀ ਦਾਇਰ
. . .  1 day ago
ਚੰਡੀਗੜ੍ਹ, 22 ਮਾਰਚ (ਤਰੁਣ ਭਜਨੀ)- ਸਰਬਜੀਤ ਸਿੰਘ ਉਰਫ਼ ਦਲਜੀਤ ਕਲਸੀ ਦੀ ਗੈਰ-ਕਾਨੂੰਨੀ ਹਿਰਾਸਤ ਦੇ ਖ਼ਿਲਾਫ਼ ਕਲਸੀ ਦੀ ਪਤਨੀ ਨੇ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ। ਇਹ ਮਾਮਲਾ ਅੱਜ ਜਸਟਿਸ ਐਨ.ਐਸ. ਸ਼ੇਖਾਵਤ ਦੀ ਬੈਂਚ ਅੱਗੇ ਸੁਣਵਾਈ ਲਈ ਆਇਆ। ਮਾਮਲੇ ਦੀ ਸੁਣਵਾਈ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਪੰਜਾਬ / ਜਨਰਲ

ਉਦਘਾਟਨ ਕਰਨ ਪਹੁੰਚੀਆਂ ਮੁੱਖ ਮੰਤਰੀ ਦੀ ਪਤਨੀ ਤੇ ਮਾਤਾ ਨੂੰ ਸਾਬਕਾ ਫ਼ੌਜੀਆਂ ਨੇ ਘੇਰਿਆ

ਸੰਗਰੂਰ, 1 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਨੂੰ ਅੱਜ ਸੰਗਰੂਰ ਵਿਖੇ ਸਾਬਕਾ ਫ਼ੌਜੀਆਂ (ਜੀ.ਓ.ਜੀ) ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਮੁੱਖ ਮੰਤਰੀ ਦੇ ਪਰਿਵਾਰ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਕੱਢਣ ਲਈ ਪੁਲਿਸ ਵਲੋਂ ਸਾਬਕਾ ਫ਼ੌਜੀਆਂ ਨਾਲ ਧੱਕਾ ਮੁੱਕੀ ਵੀ ਕਰਨੀ ਪਈ | ਜ਼ਿਕਰਯੋਗ ਹੈ ਕਿ ਸਥਾਨਕ ਰੇਲਵੇ ਸਟੇਸ਼ਨ ਰੋਡ ਉੱਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਬਣਾਏ ਦਫਤਰ ਦਾ ਉਦਘਾਟਨ ਕਰਨ ਲਈ ਅੱਜ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਨੇ ਮੁੱਖ ਮਹਿਮਾਨ ਵਜੋਂ ਪਹੁੰਚਣਾ ਸੀ ਪਰ ਸਮਾਗਮ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਸਮਾਗਮ ਵਾਲੀ ਥਾਂ ਨੂੰ ਸਾਬਕਾ ਫ਼ੌਜੀਆਂ (ਜੀ.ਓ.ਜੀ.) ਵਲੋਂ ਦੋਵਾਂ ਪਾਸੋਂ ਘੇਰ ਲਿਆ ਗਿਆ | ਫ਼ੌਜੀਆਂ ਵਲੋਂ ਵਿੱਢੇ ਰੋਸ ਪ੍ਰਦਰਸ਼ਨ ਕਾਰਨ ਪਹਿਲਾਂ ਤਾਂ ਮੁੱਖ ਮੰਤਰੀ ਦਾ ਪਰਿਵਾਰ ਉਦਘਾਟਨ ਦੇ ਤਹਿ ਸਮੇਂ ਤੋਂ ਲਗਪਗ ਸਵਾ 2 ਘੰਟਿਆਂ ਦੀ ਦੇਰੀ ਨਾਲ ਪੁੱਜਾ ਪਰ ਸਮਾਗਮ ਤੱਕ ਪਹੁੰਚਣ ਲਈ ਕੋਈ ਰਸਤਾ ਖ਼ਾਲੀ ਨਾ ਹੋਣ ਦੇ ਚੱਲਦਿਆਂ ਪ੍ਰਸ਼ਾਸਨ ਵਲੋ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਨੂੰ ਇਕ ਗਲੀ ਰਾਹੀਂ ਪੈਦਲ ਤੋਰ ਕੇ ਸਮਾਗਮ ਤੱਕ ਪਹੁੰਚਾ ਦਿੱਤਾ | ਸੈਂਕੜਿਆਂ ਦਾ ਤਾਦਾਦ ਵਿਚ ਇਕੱਤਰ ਹੋਏ ਸਾਬਕਾ ਫ਼ੌਜੀਆਂ ਵਲੋਂ ਇਸ ਉਪਰੰਤ ਸਥਾਨਕ ਪੂਨੀਆ ਕਲੋਨੀ ਸਥਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਨਿੱਜੀ ਰਿਹਾਇਸ਼ ਦੇ ਬਾਹਰ ਮੁੱਖ ਸੜਕ ਉੱਤੇ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ ਗਈ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੁਤਲੇ ਫੂਕੇ ਗਏ | ਜਿਸ ਉਪਰੰਤ ਪ੍ਰਸ਼ਾਸਨ ਵਲੋਂ ਸਾਬਕਾ ਫੌਜੀਆਂ ਦੀ 6 ਅਕਤੂਬਰ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਮੀਟਿੰਗ ਦਾ ਸਮਾਂ ਦਿਵਾਇਆ ਗਿਆ ਅਤੇ ਸਾਬਕਾ ਫੌਜੀਆਂ ਨੇ ਪ੍ਰਸ਼ਾਸਨ ਦੇ ਭਰੋਸੇ ਉਪਰੰਤ ਪ੍ਰਦਰਸ਼ਨ ਸਮਾਪਤ ਕਰ ਦਿੱਤਾ | ਕੈਪਟਨ ਗੁਲਾਬ ਸਿੰਘ, ਕੈਪਟਨ ਸਿਕੰਦਰ ਸਿੰਘ ਫੱਗੂਵਾਲਾ, ਕੈਪਟਨ ਧਰਮਿੰਦਰ ਸਿੰਘ ਅਤੇ ਫਲਾਇੰਗ ਅਫਸਰ ਕਮਲ ਵਰਮਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਰਹੇ ਸਾਬਕਾ ਫ਼ੌਜੀਆਂ (ਜੀ.ਓ.ਜੀ.) ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਰਕਾਰ ਵਲੋਂ ਖਤਮ ਕੀਤੀ ਗਈ ਜੀ.ਓ.ਜੀ. ਦੀਆਂ ਅਸਾਮੀਆਂ ਨੂੰ ਬਹਾਲ ਕਰਵਾਉਣ ਦੀ ਮੰਗ ਕਰ ਰਹੇ ਹਨ |

ਕਤਲ ਦੇ ਮਾਮਲੇ 'ਚ ਗਿ੍ਫ਼ਤਾਰ ਨੌਜਵਾਨ ਵਲੋਂ ਪੁਲਿਸ ਹਿਰਾਸਤ 'ਚ ਖ਼ੁਦਕੁਸ਼ੀ

ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਫ਼ੈਕਟਰੀ 'ਚ ਚੋਰੀ ਕਰਨ ਸਮੇਂ ਵਰਕਰ ਨੂੰ ਕਤਲ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਇਕ ਨੌਜਵਾਨ ਵਲੋਂ ਪੁਲਿਸ ਹਿਰਾਸਤ ਵਿਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ...

ਪੂਰੀ ਖ਼ਬਰ »

ਪਟਿਆਲਾ ਦੇ ਮੇਅਰ ਸਮੇਤ ਕਈ ਕੌਂਸਲਰ ਭਾਜਪਾ 'ਚ ਸ਼ਾਮਿਲ

ਚੰਡੀਗੜ੍ਹ, 1 ਅਕਤੂਬਰ (ਤਰੁਣ ਭਜਨੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਨਿੱਚਰਵਾਰ ਨੂੰ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ, ਡਿਪਟੀ ਮੇਅਰ ਅਤੇ ਕੌਂਸਲਰਾਂ ਸਮੇਤ ਪੰਜਾਬ ਲੋਕ ਕਾਂਗਰਸ ਦੇ ਕਈ ਆਗੂ ਭਾਜਪਾ ਵਿਚ ਸ਼ਾਮਿਲ ...

ਪੂਰੀ ਖ਼ਬਰ »

ਰਾਜਿੰਦਰਾ ਹਸਪਤਾਲ 'ਚੋਂ ਹਵਾਲਾਤੀ ਫ਼ਰਾਰ

ਪਟਿਆਲਾ, 1 ਅਕਤੂਬਰ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ ਪਟਿਆਲਾ ਤੋਂ ਐਮ.ਐਲ.ਆਰ (ਮੈਡੀਕਲ ਲੀਗਲ ਰਿਪੋਰਟ) ਕਰਵਾਉਣ ਲਈ ਲਿਆਂਦੇ ਹਵਾਲਾਤੀ ਅਮਰੀਕ ਸਿੰਘ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਹਸਪਤਾਲ 'ਚੋਂ ਫ਼ਰਾਰ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਹਸਪਤਾਲ 'ਚੋਂ ਇਕ ਹੋਰ ਕੈਦੀ ਫ਼ਰਾਰ

ਅੰਮਿ੍ਤਸਰ, 1 ਅਕਤੂਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚੋਂ ਇਕ ਹੋਰ ਕੈਦੀ ਫ਼ਰਾਰ ਹੋ ਗਿਆ, ਜਿਸ ਨੂੰ ਕਪੂਰਥਲਾ ਜੇਲ੍ਹ ਤੋਂ ਇਲਾਜ ਵਾਸਤੇ ਅੰਮਿ੍ਤਸਰ ਲਿਆਂਦਾ ਗਿਆ ਸੀ | ਕਪੂਰਥਲਾ ਸੈਂਟਰਲ ਜੇਲ੍ਹ ਦੇ ਸੁਪਰੀਡੈਂਟ ਨੇ ਪੁਲਿਸ ਨੂੰ ਦੱਸਿਆ ...

ਪੂਰੀ ਖ਼ਬਰ »

ਸੰਘਰਸ਼ ਵਿੱਢਣ ਸੰਬੰਧੀ ਕੋਈ ਠੋਸ ਰਣਨੀਤੀ ਨਹੀਂ ਤਿਆਰ ਕਰ ਸਕੀ ਸ਼ੋ੍ਰਮਣੀ ਕਮੇਟੀ

ਅੰਮਿ੍ਤਸਰ, 1 ਅਕਤੂਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਵਲੋਂ ਬੀਤੇ ਦਿਨ ਬੁਲਾਈ ਗਈ ਜਨਰਲ ਹਾਊਸ ਦੀ ਹੰਗਾਮੀ ਇਕੱਤਰਤਾ ਵਿਚ ਸ਼ੋ੍ਰਮਣੀ ਕਮੇਟੀ ਵਲੋਂ ਲਏ ਗਏ ਫ਼ੈਸਲਿਆਂ ਨੂੰ ਲੈ ਕੇ ਪੰਥਕ ਗਲਿਆਰਿਆਂ ਵਿਚ ਚਰਚਾ ਰਹੀ | ਬੀਤੇ ਦਿਨ ਸ਼ੋ੍ਰਮਣੀ ਕਮੇਟੀ ਵਲੋਂ ਪਾਸ ...

ਪੂਰੀ ਖ਼ਬਰ »

ਖਹਿਰਾ ਵਲੋਂ ਮੁੱਖ ਮੰਤਰੀ ਨੂੰ ਚਿੱਠੀ

ਚੰਡੀਗੜ੍ਹ, 1 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਵਿਧਾਇਕ ਅਤੇ ਕਿਸਾਨ ਸੈੱਲ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਦੇ ਹੋਏ ਕਿਹਾ ਕਿ ਪੰਜਾਬ ਵਿਚਲੀ ਪਰਾਲੀ ਸਾੜੇ ਜਾਣ ਦੇ ਅਹਿਮ ਮੁੱਦੇ ਬਾਰੇ ਸਰਕਾਰ ਗੰਭੀਰ ...

ਪੂਰੀ ਖ਼ਬਰ »

ਇੰਡੋਸਕੋਪਿਕ ਸਪਾਈਨ ਸਰਜਰੀ ਕਰਵਾਉਣ ਬੰਗਲਾਦੇਸ਼ ਤੋਂ ਆਇਆ ਮਰੀਜ਼-ਡਾ. ਤਿ੍ਵੇਦੀ

ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਇੰਡੋਸਕੋਪਿਕ ਸਰਜਰੀ ਦੀ ਮੁਹਾਰਤ ਦੇਸ਼ ਦੇ ਕੁਝ ਗਿਣੇ ਚੁਣੇ ਸਰਜਨਾਂ ਦੇ ਕੋਲ ਹੋਣ ਕਰਕੇ ਨਾ ਕੇਵਲ ਪੂਰੇ ਭਾਰਤ 'ਚੋਂ ਹੀ ਨਹੀਂ ਬਲਕਿ ਵਿਦੇਸ਼ 'ਚੋਂ ਵੀ ਮਰੀਜ਼ ਸਪਾਈਨ ਮਾਸਟਰਜ਼ ਯੂਨਿਟ (ਵਾਸਲ ਹਸਪਤਾਲ, ਜਲੰਧਰ) ਦੇ ਸੀਨੀਅਰ ...

ਪੂਰੀ ਖ਼ਬਰ »

ਆਟਾ ਵੰਡ ਸਕੀਮ ਪੰਜਾਬ 'ਚ ਭਿ੍ਸ਼ਟਾਚਾਰ ਦੇ ਦਰਵਾਜ਼ੇ ਖੋਲ੍ਹੇਗੀ-ਬਾਜਵਾ

ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਾਭਪਾਤਰੀਆਂ ਦੇ ਘਰ ਕਣਕ ਦਾ ਆਟਾ ਵੰਡਣ ਦੀ ਗ਼ਲਤ ਸੋਚ ਵਾਲੀ ਯੋਜਨਾ ਲਈ ਭਗਵੰਤ ਮਾਨ ਸਰਕਾਰ ਦੀ ਨਿੰਦਾ ਕੀਤੀ ਹੈ | ਬਾਜਵਾ ਨੇ ਕਿਹਾ ...

ਪੂਰੀ ਖ਼ਬਰ »

ਲੋਕ-ਪੱਖੀ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਢੁਕਵੇਂ ਸਰੋਤਾਂ ਦੀ ਵਰਤੋਂ ਕੀਤੀ ਜਾਵੇ-ਭੰਡਾਰੀ

ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)- ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਪੱਖੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਲਬਧ ਸਰੋਤਾਂ ਖ਼ਾਸ ਤੌਰ 'ਤੇ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਛੇਹਰਟਾ, 1 ਅਕਤੂਬਰ (ਸੁਰਿੰਦਰ ਸਿੰਘ ਵਿਰਦੀ/ਵਡਾਲੀ)-ਪੁਲਿਸ ਥਾਣਾ ਛੇਹਰਟਾ ਤੋਂ ਕੁਝ ਹੀ ਦੂਰੀ ਤੇ ਗੁਮਾਨਪੁਰਾ ਫਾਟਕ ਦੇ ਨੇੜੇ ਬਾਸਰਕੇ ਪਿੰਡ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ | ਮਿ੍ਤਕ ਦੇ ਚਾਚਾ ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ...

ਪੂਰੀ ਖ਼ਬਰ »

ਅਜੋਕੇ ਸਮੇਂ 'ਚ ਨੌਜਵਾਨਾਂ ਨੂੰ ਸੰਭਾਲਣ ਦੀ ਲੋੜ-ਮਨਜੀਤ ਗਿੱਲ

ਬਹਿਰਾਮ, 1 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਅੱਜ ਦੇ ਸਮੇਂ 'ਚ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਅਤਿ ਲੋੜ ਹੈ ਕਿਉਂਕਿ ਜੇ ਸਾਡੀ ਨੌਜਵਾਨੀ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚ ਕੇ ਰਹੇਗੀ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕੇਗਾ | ਇਹ ਸ਼ਬਦ ਉੱਘੇ ਸਮਾਜ ...

ਪੂਰੀ ਖ਼ਬਰ »

'ਸੱਥਾਂ' ਦਾ ਵਿਕਾਸ ਕਰਕੇ ਬਜ਼ੁਰਗਾਂ ਦੀ ਇਕੱਲਤਾ ਨੂੰ ਦੂਰ ਕਰਨ ਲਈ ਯਤਨਸ਼ੀਲ ਹਾਂ-ਡਾ. ਬਲਜੀਤ ਕੌਰ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਸਥਾਨਕ ਗੁਰੂ ਨਾਨਕ ਭਵਨ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ...

ਪੂਰੀ ਖ਼ਬਰ »

ਬੀਬੀ ਰਣਜੀਤ ਕੌਰ ਮਾਹਿਲਪੁਰੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਮਾਹਿਲਪੁਰ, 1 ਅਕਤੂਬਰ (ਰਜਿੰਦਰ ਸਿੰਘ)-ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਹਿਲਪੁਰ ਦੇ ਸੰਯੋਜਕ ਪ੍ਰੋ. ਅਪਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਰਣਜੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਹਾਂਤ ਹੋ ਜਾਣ 'ਤੇ ਉਨ੍ਹਾਂ ਨਮਿਤ ...

ਪੂਰੀ ਖ਼ਬਰ »

ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ 4 ਵਿਦੇਸ਼ੀ ਪਿਸਤੌਲ ਅਤੇ ਰੌਂਦਾਂ ਸਮੇਤ ਗਿ੍ਫ਼ਤਾਰ

ਤਰਨ ਤਾਰਨ, 1 ਅਕਤੂਬਰ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਪੁਲਿਸ ਨੂੰ ਇਕ ਕੇਸ ਵਿਚ ਲੋੜੀਂਦੇ ਖਤਰਨਾਕ ਗੈਂਗਸਟਰ ਮੁਕੇਸ਼ ਕੁਮਾਰ ਨੂੰ ਸੀ. ਆਈ. ਏ. ਤਰਨ ਤਾਰਨ ਅਤੇ ਐਸ. ਟੀ. ਐੱਫ. ਅੰਬਾਲਾ ਦੀ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ...

ਪੂਰੀ ਖ਼ਬਰ »

ਪੰਜਾਬ ਲਈ ਉਠਾਈ ਜਾਂਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ 'ਆਪ' ਸਰਕਾਰ-ਲੱਖਾ ਸਿਧਾਣਾ

ਚੰਡੀਗੜ੍ਹ, 1 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੰਜਾਬ ਦੇ ਹੱਕਾਂ ਵਿਚ ਪੰਜਾਬ ਦੇ ਮੁੱਦਿਆਂ ਲਈ ਉਠਾਈ ਜਾਂਦੀ ਆਵਾਜ਼ ਨੂੰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਉੱਤਰ ਪੂਰਬੀ ਅਤੇ ਪਹਾੜੀ ਰਾਜਾਂ ਦੀ ਤਰਜ਼ 'ਤੇ 15 ਹਾਰਸ ਪਾਵਰ ਸਮਰੱਥਾ ਤੱਕ ਦੇ ਖੇਤੀ ਪੰਪਾਂ ਨੂੰ ਸੂਰਜੀ ਊਰਜਾ ਉਤੇ ਕਰਨ ਲਈ ਕੇਂਦਰੀ ਵਿੱਤੀ ਸਹਾਇਤਾ ...

ਪੂਰੀ ਖ਼ਬਰ »

ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਨੂੰ ਜੁਰਮਾਨਾ

ਰੂੜੇਕੇ ਕਲਾਂ, 1 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਵਕੀਲ ਸ੍ਰੀ ਐਚ.ਸੀ. ਅਰੋੜਾ ਵਲੋਂ ਨੈਸ਼ਨਲ ਗਰੀਨ ਟਿ੍ਬਿਊਨਲ ਨਵੀਂ ਦਿੱਲੀ ਵਿਖੇ ਇਕ ਪਿੰਡ ਦੇ 40 ਤੋਂ ਜ਼ਿਆਦਾ ਬੱਚੇ ਅਪਾਹਜ ਹੋਣ ਸੰਬੰਧੀ ਪਾਈ ਪਟੀਸ਼ਨ ਦੀ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਧਾਲੀਵਾਲ, ਭੁੱਲਰ)-ਬੀਤੀ ਕੱਲ੍ਹ ਪਿੰਡ ਕਾਹਨਗੜ੍ਹ ਦੇ ਕਰਜ਼ੇ ਦੇ ਸਤਾਏ ਇਕ ਛੋਟੇ ਕਿਸਾਨ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਹੈ | ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਸਹਾਇਕ ...

ਪੂਰੀ ਖ਼ਬਰ »

ਫ਼ਸਲ ਖ਼ਰਾਬ ਹੋ ਜਾਣ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਭਵਾਨੀਗੜ੍ਹ, 1 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਕਾਹਨਗੜ੍ਹ ਦੇ ਇਕ ਕਿਸਾਨ ਵਲੋਂ ਬਾਰਸ਼ ਦੌਰਾਨ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨ ਹੁੰਦਿਆਂ ਜ਼ਹਿਰੀਲੀ ਦਵਾਈ ਖਾ ਕੇ ਆਪਣੇ ਆਪ ਨੂੰ ਖ਼ਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ...

ਪੂਰੀ ਖ਼ਬਰ »

ਪਾਵਰਕਾਮ ਨੇ ਬੈਂਕਿੰਗ ਸਿਸਟਮ ਰਾਹੀਂ 1400 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਲੈਣੀ ਕੀਤੀ ਬੰਦ

ਜਲੰਧਰ, 1 ਅਕਤੂਬਰ (ਸ਼ਿਵ ਸ਼ਰਮਾ)-ਝੋਨੇ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਅਤੇ ਬਿਜਲੀ ਦੀ ਮੰਗ 'ਚ ਭਾਰੀ ਕਮੀ ਆਉਣ ਤੋਂ ਬਾਅਦ ਪਾਵਰਕਾਮ ਨੇ ਬਾਹਰੀ ਸਰੋਤਾਂ ਤੋਂ 1400 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਲੈਣੀ ਬੰਦ ਕਰ ਦਿੱਤੀ ਹੈ | ਪਾਵਰਕਾਮ ਵਲੋਂ ਝੋਨੇ ਦੀ ਬਿਜਾਈ ਦਾ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਵਿਖੇ ਮਾਰੇ ਗਏ ਕਿਸਾਨਾਂ ਦੀ ਯਾਦ 'ਚ ਅਰਦਾਸ ਭਲਕੇ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪਿਛਲੇ ਸਾਲ ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿਖੇ ਮਾਰੇ ਗਏ 4 ਕਿਸਾਨਾਂ ਅਤੇ 1 ਪੱਤਰਕਾਰ ਦੀ ਯਾਦ 'ਚ ਸਮੁੱਚੀ ਜਥੇਬੰਦੀ ਵਲੋਂ ਪੰਜਾਬ ਦੇ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼-ਪ੍ਰੀਤਮ ਕੌਰ ਚੱਢਾ

ਜਲੰਧਰ-ਮਾਤਾ ਪ੍ਰੀਤਮ ਕੌਰ ਚੱਢਾ ਦਾ ਜਨਮ ਇਕ ਗੁਰਸਿੱਖ ਪਰਿਵਾਰ 'ਚ 1940 ਈ. ਨੂੰ ਲਾਇਲਪੁਰ (ਪਾਕਿਸਤਾਨ) ਵਿਖੇ ਡਾ. ਹਰਨਾਮ ਸਿੰਘ ਤੇ ਮਾਤਾ ਪ੍ਰੇਮ ਕੌਰ ਦੇ ਗ੍ਰਹਿ ਵਿਖੇ ਹੋਇਆ | ਮੁੱਢਲੀ ਪੜ੍ਹਾਈ ਉਪਰੰਤ ਉਨ੍ਹਾਂ ਦਾ ਵਿਆਹ 1955 'ਚ ਪ੍ਰੀਤ ਨਗਰ ਸੋਢਲ ਰੋਡ ਜਲੰਧਰ ਵਿਖੇ ...

ਪੂਰੀ ਖ਼ਬਰ »

ਮੁੰਬਈ 'ਚ 1476 ਕਰੋੜ ਦੀ ਮੇਥ, ਕੋਕੀਨ ਜ਼ਬਤ

ਮੁੰਬਈ, 1 ਅਕਤੂਬਰ (ਪੀ. ਟੀ.ਆਈ.)-ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਨਵੀ ਮੁੰਬਈ ਤੋਂ 1476 ਕਰੋੜ ਰੁਪਏ ਦੀ ਕੁਲ ਮਿਲਾ ਕੇ ਕਿ੍ਸਟਲ ਮੇਥਾਮਫੇਟਾਮਾਈਨ ਤੇ ਕੋਕੀਨ ਜ਼ਬਤ ਕੀਤੀ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਇਕ ਟਰੱਕ ...

ਪੂਰੀ ਖ਼ਬਰ »

ਕੇਦਾਰਨਾਥ ਮੰਦਰ ਕੋਲ ਡਿਗਿਆ ਬਰਫ਼ ਦਾ ਤੋਦਾ

ਦੇਹਰਾਦੂਨ, 1 ਅਕਤੂਬਰ (ਏਜੰਸੀ)-ਉੱਤਰਾਖੰਡ ਵਿਚ ਕੇਦਾਰਨਾਥ ਮੰਦਰ ਕੋਲ ਸਨਿਚਰਵਾਰ ਸਵੇਰੇ ਬਰਫ਼ ਦਾ ਇਕ ਵੱਡਾ ਤੋਦਾ ਡਿਗਣ ਨਾਲ ਤੀਰਥ ਯਾਤਰੀਆਂ ਵਿਚ ਡਰ ਦਾ ਮਾਹੌਲ ਫੈਲ ਗਿਆ ਜਦੋਂ ਕਿ ਅਧਿਕਾਰੀਆਂ ਨੇ ਕਿਹਾ ਕਿ ਮੰਦਰ ਆਉਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ...

ਪੂਰੀ ਖ਼ਬਰ »

ਰਾਜਪਾਲ ਸੱਤਿਆਪਾਲ ਮਲਿਕ ਦਾ ਕਾਰਜਕਾਲ ਕੱਲ੍ਹ ਹੋਵੇਗਾ ਖ਼ਤਮ

ਨਵੀਂ ਦਿੱਲੀ, 1 ਅਕਤੂਬਰ (ਏਜੰਸੀ)- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਕਾਰਜਕਾਲ 3 ਅਕਤੂਬਰ ਨੂੰ ਪੂਰਾ ਹੋਣ ਜਾ ਰਿਹਾ ਹੈ, ਜਿਸ ਕਾਰਨ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬੀ. ਡੀ. ਮਿਸ਼ਰਾ ਨੂੰ ਮੇਘਾਲਿਆ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਇਸ ਸਬੰਧੀ ਰਾਸ਼ਟਰਪਤੀ ...

ਪੂਰੀ ਖ਼ਬਰ »

ਰੂਸ 'ਤੇ ਯੂਕਰੇਨ ਦੇ ਪ੍ਰਮਾਣੂ ਪਲਾਂਟ ਦੇ ਮੁਖੀ ਨੂੰ ਅਗਵਾ ਕਰਨ ਦਾ ਦੋਸ਼

ਕੀਵ, 1 ਅਕਤੂਬਰ (ਏਜੰਸੀ)-ਯੂਕਰੇਨ ਨੇ ਰੂਸ 'ਤੇ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ ਦੇ ਮੁਖੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ | ਯੂਕਰੇਨ ਦੀ ਸਰਕਾਰੀ ਪ੍ਰਮਾਣੂ ਕੰਪਨੀ ਐਨਰਗੋਐਟਮ ਨੇ ਕਿਹਾ ਕਿ ਰੂਸੀ ਸੈਨਾ ਨੇ ਜ਼ਾਪੋਰੀਜ਼ਜ਼ੀਆ ਪ੍ਰਮਾਣੂ ਊਰਜਾ ...

ਪੂਰੀ ਖ਼ਬਰ »

ਸੀ.ਆਰ.ਪੀ.ਐਫ. ਤੇ ਆਈ. ਟੀ. ਬੀ. ਪੀ. ਨੂੰ ਨਵੇਂ ਮੁਖੀ ਮਿਲੇ

ਨਵੀਂ ਦਿੱਲੀ, 1 ਅਕਤੂਬਰ (ਏਜੰਸੀ)- ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਸੁਜੌਏ ਲਾਲ ਥਾਓਸੇਨ ਤੇ ਅਨੀਸ਼ ਦਿਆਲ ਸਿੰਘ ਨੂੰ ਕ੍ਰਮਵਾਰ ਸੀ.ਆਰ.ਪੀ.ਐੱਫ. ਤੇ ਆਈ.ਟੀ.ਬੀ.ਪੀ. ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ | ਇਹ ਜਾਣਕਾਰੀ ਅੱਜ ਜਾਰੀ ਇਕ ਸਰਕਾਰੀ ਹੁਕਮ 'ਚ ...

ਪੂਰੀ ਖ਼ਬਰ »

ਇਜਲਾਸ ਦੀ ਫੁਟੇਜ 'ਚ ਛੇੜਛਾੜ ਕਰਕੇ ਵਿਰੋਧੀ ਧਿਰ ਦੇ ਏਜੰਡੇ ਨੂੰ ਨੀਵਾਂ ਦਿਖਾਉਣਾ ਨਿਖੇਧੀਯੋਗ-ਬਾਜਵਾ

ਚੰਡੀਗੜ੍ਹ, 1 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਵਲੋਂ ਵੱਖ-ਵੱਖ ਮੁੱਦਿਆਂ ਉੱਤੇ ਸੱਤਾਧਾਰੀ ਪਾਰਟੀ 'ਆਪ' ਨੂੰ ਘੇਰਿਆ ਗਿਆ ਹੈ | ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਇਜਲਾਸ ਦੇ ਸਿੱਧਾ ਪ੍ਰਸਾਰਨ ਦੌਰਾਨ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਜ਼ਬਰਨ ਵਸੂਲੀ ਮਾਮਲੇ 'ਚ ਮੁੰਬਈ ਪੁਲਿਸ ਨੇ ਸਲੀਮ ਫਰੂਟ ਨੂੰ ਹਿਰਾਸਤ 'ਚ ਲਿਆ

ਮੁੰਬਈ, 1 ਅਕਤੂਬਰ (ਏਜੰਸੀ)-ਮੁੰਬਈ ਪੁਲਿਸ ਨੇ ਫਿਰੌਤੀ ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਭਗੌੜੇ ਗੈਂਗਸਟਰ ਛੋਟਾ ਸ਼ਕੀਲ ਦੇ ਰਿਸ਼ਤੇਦਾਰ ਸਲੀਮ ਇਕਬਾਲ ਕੁਰੈਸ਼ੀ ਉਰਫ਼ ਸਲੀਮ ਫਰੂਟ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਤੋਂ ਹਿਰਾਸਤ 'ਚ ਲੈ ਲਿਆ ਹੈ | ਕੁਰੈਸ਼ੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX