ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਅੱਜ ਆੜ੍ਹਤੀਆਂ, ਕਿਸਾਨਾਂ ਅਤੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਕਰਵਾਈ ਗਈ¢ ਇਸ ਮੌਕੇ ਸਰਕਾਰ ਝੋਨੇ ਦੀ ਖ਼ਰੀਦ ਮੌਕੇ ਸਰਦਾਰ ਮੰਡੀ ਵਿਖੇ ਕਿਸਾਨ ਲਖਬੀਰ ਸਿੰਘ ਵਾਸੀ ਅਜਨੇਰ ਦੀ 100 ਕੁਇੰਟਲ ਝੋਨੇ ਦੀ ਬੋਲੀ 2 ਹਜ਼ਾਰ ਰੁਪਏ ਕੁਇੰਟਲ ਦੇ ਹਿਸਾਬ ਨਾਲ ਵਿਕੀ | ਜਦ ਕਿ ਮੰਡੀ ਵਿਚ ਬਾਸਮਤੀ ਝੋਨੇ ਦੀ ਪ੍ਰਾਈਵੇਟ ਖ਼ਰੀਦ ਵੀ ਹੋਈ | ਜਿਸ ਵਿਚ ਕਿਸਾਨ ਰਣਜੀਤ ਸਿੰਘ ਵਾਸੀ ਗੋਸਲਾਂ ਦੀ 1 ਕੁਇੰਟਲ 20 ਕਿੱਲੋ ਬਾਸਮਤੀ 3420 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ | ਇਸ ਮੌਕੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ ਅਤੇ ਮੰਡੀ ਵਿਚ ਝੋਨਾ ਵੇਚਣ ਲਈ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਬਿਜਲੀ, ਪਾਣੀ ਆਦਿ ਸਮੇਤ ਪਖਾਨਿਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀਆਂ ਦੇ ਮੁੱਖ ਗੇਟਾਂ 'ਤੇ ਸੇਵਾਦਾਰਾਂ ਦੀ ਡਿਊਟੀ ਲਗਾ ਦਿੱਤੀ ਹੈ, ਜੋ ਝੋਨਾ ਲੈ ਕੇ ਆ ਰਹੇ ਕਿਸਾਨਾਂ ਦੇ ਝੋਨੇ ਦੀ ਨਮੀ ਚੈੱਕ ਕਰਨਗੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅਧਿਕਾਰੀਆਂ ਨੂੰ ਹਦਾਇਤਾਂ ਹਨ ਕਿ ਝੋਨੇ ਦੀ ਰੋਜ਼ਾਨਾ ਖ਼ਰੀਦ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਵੇਚੇ ਝੋਨੇ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਖੰਨਾ ਮੰਡੀ ਵਿਖੇ ਪਨਗ੍ਰੇਨ, ਮਾਰਕਫੈੱਡ, ਵੇਅਰ ਹਾਊਸ ਅਤੇ ਪਨਸਪ ਵਲੋਂ ਖ਼ਰੀਦ ਕੀਤੀ ਜਾਣੀ ਹੈ | ਪਿਛਲੀ ਵਾਰ ਖੰਨਾ ਮੰਡੀ ਵਿਖੇ 1 ਲੱਖ 90 ਹਜ਼ਾਰ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ | ਇਸ ਸਾਲ ਵੀ 1 ਲੱਖ 80 ਤੋਂ 85 ਹਜ਼ਾਰ ਮੀਟਰਿਕ ਟਨ ਝੋਨਾ ਖੰਨਾ ਮੰਡੀ ਵਿਖੇ ਆਮਦ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਐੱਸ.ਡੀ.ਐੱਮ. ਖੰਨਾ ਮਨਜੀਤ ਕੌਰ, ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ (ਪੂਰਬੀ) ਸ਼ਿਫਾਲੀ ਚੋਪੜਾ, ਡੀ.ਐੱਫ.ਐੱਸ.ਓ. ਲਖਵੀਰ ਸਿੰਘ, ਏ.ਐੱਫ.ਐੱਸ.ਓ. ਸੁਖਦੇਵ ਸਿੰਘ, ਸਕੱਤਰ ਮਾਰਕੀਟ ਕਮੇਟੀ ਸੁਰਜੀਤ ਸਿੰਘ, ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਰਣਜੀਤ ਸਿੰਘ ਔਜਲਾ, ਗੁਲਜ਼ਾਰ ਸਿੰਘ ਨਰੈਣਗੜ੍ਹ, ਗੁਰਪ੍ਰੀਤ ਸਿੰਘ ਕੁੱਲੇਵਾਲ, ਗੁਰਮੀਤ ਸਿੰਘ, ਸਰਵਣ ਕੁਮਾਰ, ਦੀਪਕ ਕੁਮਾਰ ਆਦਿ ਵੱਡੀ ਗਿਣਤੀ ਵਿਚ ਆੜ੍ਹਤੀ ਅਤੇ ਕਿਸਾਨ ਹਾਜ਼ਰ ਸਨ |
ਡੇਹਲੋਂ, 1 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕੋਟਆਗਾਂ ਵਿਖੇ ਭਾਰਤ ਮਾਲਾ ਸਕੀਮ ਤਹਿਤ ਜੰਮੂ-ਕੱਟੜਾ ਮਾਰਗ ਬਣਾਉਣ ਲਈ ਅਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਖਿਲਾਫ ਭਾਕਿਯੂ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ...
ਦੋਰਾਹਾ, 1 ਅਕਤੂਬਰ (ਜਸਵੀਰ ਝੱਜ)-ਪਿੰਡ ਰਾਮਪੁਰ ਆਪਣੇ ਸਾਥੀਆਂ ਨਾਲ ਧਰਨੇ ਵਿਚ ਗਏ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਿਸ ਦੇ ਬਾਰੇ ਬਲਰਾਜ ਸਿੰਘ ਰਾਮਪੁਰ ਨੇ ਦੱਸਿਆ ਕਿ ਕਿਸਾਨ ਕੁਲਦੀਪ ਸਿੰਘ (66 ਸਾਲ) ਪੁੱਤਰ ਸੰਤੋਖ ਸਿੰਘ 30 ਸਤੰਬਰ ਨੂੰ ਸੰਯੁਕਤ ਕਿਸਾਨ ...
ਕੁਹਾੜਾ, 1 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਕੁਹਾੜਾ ਸਥਿਤ ਪਾਲਮਸਿਟੀ ਕਲੋਨੀ ਦੇ ਪਿਛਲੇ ਪਾਸੇ ਖਾਲ਼ੀ ਪਲਾਟ ਤੋਂ ਦਰਖ਼ਤ ਨਾਲ ਲਟਕਦੀ ਪਰਵਾਸੀ ਵਿਅਕਤੀ ਦੀ ਲਾਸ਼ ਮਿਲੀ ਹੈ¢ ਜਿਸ ਦੀ ਪਹਿਚਾਣ ਸੁਨੀਲ ਪੁੱਤਰ ਵੀਰਪਾਲ ਵਾਸੀ ਯੂ. ...
ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਅੱਜ ਪਿੰਡ ਮਾਜਰਾ ਦੀ ਸਮੂਹ ਕਾਂਗਰਸੀ ਪੰਚਾਇਤ ਸਰਪੰਚ, ਪੰਚ ਅਤੇ ਹੋਰ 50 ਪਰਿਵਾਰ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਹਲਕਾ ਖੰਨਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਆਮ ਆਦਮੀ ...
ਖੰਨਾ, 1 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ ਅਦਾਲਤ ਵਲੋਂ ਭਗੌੜੇ ਕਰਾਰ ਕਥਿਤ ਦੋਸ਼ੀ ਨੂੰ ਕਾਬੂ ਕੀਤਾ | ਥਾਣਾ ਸਿਟੀ ਦੇ ਐੱਸ.ਐੱਚ.ਓ ਕੁਲਜਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਪੰਕਜ ਕੁਮਾਰ ਵਾਸੀ ਮੁਹੱਲਾ, ਲਲਹੇੜੀ ਰੋਡ, ਖੰਨਾ ਦੇ ...
ਅਹਿਮਦਗੜ੍ਹ, 1 ਅਕਤੂਬਰ (ਸੋਢੀ)-ਸਥਾਨਕ ਅਨੰਦ ਈਸ਼ਰ ਸਕੂਲ ਵਿਖੇ ਨਾਨਕਸਰ ਠਾਠ ਈਸ਼ਰ ਦਰਬਾਰ ਵਲੋਂ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਰਹਿਨੁਮਾਈ ਹੇਠ 6 ਅਤੇ 7 ਅਕਤੂਬਰ 2022 ਵੀਰਵਾਰ ਅਤੇ ਸ਼ੁੱਕਰਵਾਰ ਲਾਇਆਂ ਜਾਵੇਗਾ | ਕੈਂਪ ਸਬੰਧੀ ਜਾਣਕਾਰੀ ਦਿੰਦੇ ਸਕੂਲ ਦੇ ...
ਬੀਜਾ, 1 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਕਾਲਜ ਦੀ ਸਿਲਵਰ ਜੁਬਲੀ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਜੋਨ-ਏ ਲੁਧਿਆਣਾ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਦੂਸਰੇ ਦਿਨ ਵੀ ਜੌਬਨ ਤੇ ਰਿਹਾ ...
ਖੰਨਾ, 1 ਅਕਤੂਬਰ (ਮਨਜੀਤ ਸਿੰਘ ਧੀਮਾਨ)-ਸ਼ਹੀਦ ਭਗਤ ਸਿੰਘ ਵਿਚਾਰ ਮੰਚ ਖੰਨਾ ਵਲੋਂ ਆਪਣੀਆਂ ਸਰਗਰਮੀਆਂ ਨੂੰ ਅੱਗੇ ਤੋਰਦਿਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਪਿੰਡ ਇਕੋਲਾਹਾ ਵਿਖੇ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ¢ ਜਿਸ ਵਿਚ ...
ਮਲੌਦ, 1 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸਿਵਲ ਹਸਪਤਾਲ ਮਲੌਦ ਅਧੀਨ ਆਉਂਦੇ ਸਿਹਤ ਅਤੇ ਤੰਦਰੁਸਤੀ ਕੇਂਦਰ ਸੇਖਾ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ | ਇਸ ਮੌਕੇ ਸੀ. ਐਚ. ਓ. ਕਿਰਨਦੀਪ ਕੌਰ ਅਤੇ ਐਮ. ਪੀ. ਐਚ. ਡਬਲਿਯੂ. ਭਗਵੰਤ ਸਿੰਘ ਨੇ ਕਿਹਾ ਕਿ ਵਿਸ਼ਵ ਦਿਲ ਦਿਵਸ ਮਨਾਉਣ ...
ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਏ.ਐੱਸ.ਗਰੁੱਪ ਆਫ਼ ਇੰਸਟੀਚਿਊਸ਼ਨ, ਕਲਾਲ ਮਾਜਰਾ ਦੇ ਐਨ.ਐੱਸ.ਐੱਸ ਅਤੇ ਰੈੱਡ ਰਿਬਨ ਕਲੱਬ ਵਲੋਂ ਰਾਸ਼ਟਰੀ ਸਵੈ-ਇੱਛੁਕ ਖ਼ੂਨਦਾਨ ਦਿਵਸ-2022 ਮਨਾਇਆ ਗਿਆ¢ ਏ.ਐੱਸ.ਮਾਡਰਨ ਸਕੂਲ, ਖੰਨਾ ਦੇ ਪਿ੍ੰਸੀਪਲ ਸ਼ਮਿੰਦਰ ਵਰਮਾ ਨੇ ਸਮਾਗਮ ਵਿਚ ...
ਬੀਜਾ, 1 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਸਕੂਲ ਘੁੰਗਰਾਲੀ ਰਾਜਪੂਤਾਂ ਦੇ ਸੈਂਟਰ ਇੰਚਾਰਜ ਗਲੈਕਸੀ ਸੋਫਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਜਸਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ...
ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਲੋਕ ਕਾਂਗਰਸ, ਪੰਜਾਬ ਦੇ ਜਨਰਲ ਸਕੱਤਰ ਅਤੇ ਜਾਟ ਮਹਾਂ ਸਭਾ ਪੰਜਾਬ ਦੇ ਵਾਈਸ ਪ੍ਰਧਾਨ ਰਹੇ ਅਮਰਿੰਦਰ ਸਿੰਘ ...
ਸਾਹਨੇਵਾਲ, 1 ਅਕਤੂਬਰ (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 1 ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਸਬੰਧ ਵਿਚ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ...
ਖੰਨਾ, 1 ਅਕਤੂਬਰ (ਮਨਜੀਤ ਸਿੰਘ ਧੀਮਾਨ)-ਐੱਸ.ਐੱਸ.ਪੀ ਦਾਮਿਆ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੋਕਾ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਪਹਿਲ ਦੇ ਆਧਾਰ 'ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਅੱਜ ਦਫ਼ਤਰ ਸੀਨੀਅਰ ਪੁਲਿਸ ...
ਖੰਨਾ, 1 ਅਕਤੂਬਰ (ਮਨਜੀਤ ਸਿੰਘ ਧੀਮਾਨ)-ਖੇਤੀਬਾੜੀ ਅਫ਼ਸਰ ਖੰਨਾ ਡਾ. ਜਸਵਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਿਸਾਨ ਸਿਖਲਾਈ ਕੈਂਪ ਪਿੰਡ ਇਸਮੈਲਪੁਰ ਵਿਖੇ ਲਗਾਇਆ ਗਿਆ ¢ ਜਿਸ ਦਾ ਆਗਾਜ਼ ਕਰਦਿਆਂ ਡਾ. ਹਰਪੁਨੀਤ ਕੌਰ ਏ.ਡੀ.ਓ ਦਹਿੜੂ ਨੇ ਕਿਸਾਨਾਂ ਨੂੰ ਪਰਾਲੀ ਵਿਚ ...
ਮਲੌਦ, 1 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਪਿੰਡ ਮਦਨੀਪੁਰ ਵਿਖੇ ਸਬ ਡਵੀਜ਼ਨ ਸਿਹੌੜਾ ਦੇ ਗੰਨਾ ਉਤਪਾਦਕਾਂ ਦੀ ਇਕ ਗੰਨਾ ਗੋਸ਼ਟੀ ਹੋਈ, ਜਿਸ ਵਿੱਚ ਨਾਹਰ ਖੰਡ ਮਿਲ ਸਲਾਣਾ, ਅਮਲੋਹ ਦੇ ਵੀ. ਪੀ. ਕੇਨ ਸੁਧੀਰ ਕੁਮਾਰ ਅਤੇ ਕੇਨ ਮੈਨੇਜਰ ਰਾਮਬੀਰ ਸਿੰਘ ਰਾਣਾ ਨੇ ਗੰਨਾ ...
ਸਮਰਾਲਾ, 1 ਅਕਤੂਬਰ (ਗੋਪਾਲ ਸੋਫਤ)-ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਦਾ 82ਵਾਂ ਜਨਮ ਦਿਨ ਸਭਾ ਦੇ ਅਤੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਇੱਕ ਸਾਦਾ ਸਮਾਗਮ ਕਰਕੇ ਮਨਾਇਆ ਗਿਆ ¢ ਮੇਘ ਸਿੰਘ ਜਵੰਦਾ ਜਨਰਲ ਸਕੱਤਰ ...
ਅਹਿਮਦਗੜ੍ਹ, 1 ਅਕਤੂਬਰ (ਪੁਰੀ)-ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਵਲੋਂ ਪਿਛਲੇ ਸਮੇਂ ਦੌਰਾਨ ਪਾਰਲੀਮੈਂਟ ਅੰਦਰ ਪੰਜਾਬ ਅੰਦਰ ਵਿਸ਼ੇਸ਼ ਲੁਧਿਆਣਾ ਹਿਸਾਰ, ਜਾਖਲ ਰੂਟ ਤੇ ਬੰਦ ਪਈਆਂ ਰੇਲ ਗੱਡੀਆਂ ਨੂੰ ਚਲਾਉਣ ਦੀ ਮੰਗ ਹੁਣ ਨੇਪਰੇ ਚੜ ਗਈ | ਉਨ੍ਹਾਂ ਦੇ ...
ਸਮਰਾਲਾ, 1 ਅਕਤੂਬਰ (ਗੋਪਾਲ ਸੋਫਤ)-ਅੱਜ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਉਦਘਾਟਨ ਕੀਤਾ ਅਤੇ ਧਾਨਾਂ ਦੀ ਢੇਰੀ ਦੀ ਪਹਿਲੀ ਬੋਲੀ ਕਰਵਾ ਕੇ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ¢ਇਸ ਮੌਕੇ 'ਤੇ ਪੱਤਰਕਾਰਾਂ ਨਾਲ ...
ਮਲੌਦ, 1 ਅਕਤੂਬਰ (ਸਹਾਰਨ ਮਾਜਰਾ)-ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲ ਵਿੱਚ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦਾ ਟਾਕਰਾ ਕਰਨ ਵਾਲਾ ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਰੋੜੀਆਂ ਦੇ ਉੱਘੇ ਸਮਾਜ ਸੇਵਕ ਗੁਰਚਰਨ ਸਿੰਘ ਅਤੇ ਮਾਤਾ ਬਲਜਿੰਦਰ ...
ਸਮਰਾਲਾ, 1 ਅਕਤੂਬਰ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪਿਛਲੇ ਸਾਲ ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਸਮੁੱਚੀ ਜ਼ਿਲ੍ਹਾ ਜਥੇਬੰਦੀ ਵੱਲੋਂ ਜ਼ਿਲ੍ਹਾ ...
ਸਮਰਾਲਾ, 1 ਅਕਤੂਬਰ (ਕੁਲਵਿੰਦਰ ਸਿੰਘ)-ਸ਼ਾਹੀ ਸਪੋਰਟਸ ਕਾਲਜ ਵੱਲੋਂ ਸਪੈਸ਼ਲ ਸਪੋਰਟਸ ਟਰੇਨਿੰਗ ਕੈਂਪ ਅਤੇ ਨੈਸ਼ਨਲ ਲੈਵਲ, ਸਟੇਟ ਲੈਵਲ, ਜ਼ਿਲ੍ਹਾ ਲੈਵਲ ਅਤੇ ਜ਼ੋਨਲ ਲੈਵਲ ਦਾ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ...
ਮਾਛੀਵਾੜਾ ਸਾਹਿਬ, 1 ਅਕਤੂਬਰ (ਸੁਖਵੰਤ ਸਿੰਘ ਗਿੱਲ)-ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਮਨਰੇਗਾ ਮਜ਼ਦੂਰਾਂ ਦਾ ਇਕੱਠ ਪੰਜਗਰਾਈਆਂ ਅਤੇ ਟਾਂਡਾ ਕੁਸ਼ਲ ਸਿੰਘ ਵਿਖੇ ਹਰੀ ਰਾਮ ਭੱਟੀ ਅਤੇ ਕਸ਼ਮੀਰੀ ਲਾਲ ਦੀ ਅਗਵਾਈ ਹੇਠ ...
ਜੌੜੇਪੁਲ ਜਰਗ, 1 ਅਕਤੂਬਰ (ਪਾਲਾ ਰਾਜੇਵਾਲੀਆ)- ਜੌੜੇਪੁਲਾਂ ਤੋਂ ਗੁਰਥਲੀ ਪੁਲ ਲੁਧਿਆਣਾ-ਪਟਿਆਲਾ ਬਾਈਪਾਸ ਲੋਕ ਨਿਰਮਾਣ ਵਿਭਾਗ ਵਲੋਂ ਪਾਸ ਜਾਂ ਨਾ ਪਾਸ ਹੋਣ ਸਬੰਧੀ ਲੋਕ ਭੰਬਲਭੂਸੇ ਵਿਚ ਹਨ, ਕਿਉਂ ਕਿ ਵੱਖੋ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਹ ਸੜਕ ਦੇ ਬਣਨ ...
ਮਲੌਦ, 1 ਅਕਤੂਬਰ (ਸਹਾਰਨ ਮਾਜਰਾ)-ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲ ਵਿੱਚ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦਾ ਟਾਕਰਾ ਕਰਨ ਵਾਲਾ ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਰੋੜੀਆਂ ਦੇ ਉੱਘੇ ਸਮਾਜ ਸੇਵਕ ਗੁਰਚਰਨ ਸਿੰਘ ਅਤੇ ਮਾਤਾ ਬਲਜਿੰਦਰ ...
ਮਲੌਦ, 1 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ¢ ਪਰ ਮਲੌਦ ਦਾਣਾ ਮੰਡੀ ਦੇ ਤਿੰਨ ਗੇਟਾਂ ਵਿੱਚੋਂ ਦੋ ਗੇਟਾਂ ਨੂੰ ਅਜੇ ਵੀ ਜਿੰਦੇ ਲੱਗੇ ...
ਮਲੌਦ, 1 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੋ ਰਹੇ ਕੰਮਾਂ ਅਤੇ ਖਾਸਕਰ ਭਿ੍ਸ਼ਟਾਚਾਰ ਖਿਲਾਫ ਹੋ ਰਹੀਆਂ ਕਾਰਵਾਈਆਂ ਕਾਰਨ ਬੌਖਲਾਹਟ ਵਿੱਚ ਆਏ ਵਿਰੋਧੀ ਹੁਣ ...
ਮਲੌਦ, 1 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਸਰਕਾਰੀ ਸਕੂਲਾਂ ਦੇ ਸਰਕਾਰੀਕਰਨ ਦੀ 65ਵੀਂ ਵਰ੍ਹੇਗੰਢ 'ਤੇ 'ਸਾਂਝੀ ਸਿਖਿਆ ਪ੍ਰਣਾਲੀ' ਸਬੰਧੀ ਸੈਮੀਨਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਖੰਨਾ, 1 ਅਕਤੂਬਰ (ਮਨਜੀਤ ਸਿੰਘ ਧੀਮਾਨ)-ਮੰਦਿਰ ਦੇਵੀ ਦਵਾਲਾ, ਖੰਨਾ ਵਿਖੇ ਮਨਾਏ ਜਾ ਰਹੇ 9 ਦਿਨਾਂ ਦੁਰਗਾ ਪੂਜਾ ਦੇ ਪੰਜਵੇਂ ਦਿਨ ਨਵਦੁਰਗਾ ਦੇ ਪੰਜਵੇਂ ਸਰੂਪ ਮਾਂ ਸਕੰਦਮਾਤਾ ਦਾ ਧਿਆਨ ਅਤੇ ਅਰਾਧਨਾ ਕੀਤੀ ਗਈ¢ ਸਵੇਰੇ ਦੀ ਪੂਜਾ ਰਾਕੇਸ਼ ਨੰਦਾ ਅਤੇ ਬੈਬਲੀਨ ਨੰਦਾ ...
ਮਲੌਦ, 1 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਪੰਜਾਬ ਸਰਕਾਰ ਵਲੋਂ ਸਬਸਿਡੀਆਂ ਦੇ ਨਾਮ ਉੱਪਰ ਮਹਿੰਗੀ ਮਸ਼ੀਨਰੀ ਖ਼ਰੀਦਣ ਲਈ ਕਿਸਾਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਆਰਥਿਕ ਮੰਦਹਾਲੀ ਝੱਲ ਰਿਹਾ ਕਿਸਾਨ ਹੋਰ ਕਰਜ਼ਾਈ ਹੁੰਦਾ ਜਾ ਰਿਹਾ ਹੈ ਅਤੇ ਇਹ ...
ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਵਲੋਂ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਯੋਗਤਾ ਨਾਲ ਰੂਬਰੂ ਕਰਾਉਣ ਦੇ ਮੰਤਵ ਨਾਲ ਫਰੈੱਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ...
ਸਮਰਾਲਾ, 1 ਅਕਤੂਬਰ (ਗੋਪਾਲ ਸੋਫਤ)-ਅੱਜ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਯੁਵਕ ਸੇਵਾਵਾਂ ਕਲੱਬ ਸਮਰਾਲਾ ਨੂੰ ਸਟੇਟ ਪੱਧਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਹੈ ¢ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਕਰਵਾਏ ਇਸ ਰਾਜ ਪੱਧਰੀ ਸਮਾਗਮ ਵਿਚ ਸਾਰੇ ਪੰਜਾਬ ...
ਖੰਨਾ, 1 ਅਕਤੂਬਰ (ਮਨਜੀਤ ਸਿੰਘ ਧੀਮਾਨ)-ਪੰਜਾਬ ਸਟੇਟ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ, ਜ਼ਿਲ੍ਹਾ ਪ੍ਰਧਾਨ ਚਰਨਜੀਤ ਖੰਨਾ, ਸਰੂਪ ਸਿੰਘ ਦੀ ਇਕ ਮੀਟਿੰਗ ਹੋਈ¢ ਮੀਟਿੰਗ ਵਿਚ ਇਨ੍ਹਾਂ ...
ਕੁਹਾੜਾ, 1 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਕੁਹਾੜਾ ਪਿੰਡ ਅੰਦਰ ਕਈ ਥਾਂਈਾ ਬਿਜਲੀ ਦੀਆਂ ਤਾਰਾਂ ਹੱਦ ਤੋ ਵੱਧ ਢਿੱਲੀਆਂ ਹੋ ਜਾਣ ਕਾਰਨ ਬਹੁਤ ਨੀਵੀਂਆਂ ਹੋ ਚੁੱਕੀਆਂ ਹਨ, ਜਿਨ੍ਹਾਂ ਨਾਲ ਆਏ ਦਿਨ ਕੋਈ ਨਾਂ ਕੋਈ ਵੱਡਾ ਹਾਦਸਾ ਵਾਪਰਨ ਦਾ ਖੋਹ ਬਣਿਆ ਰਹਿੰਦਾ ਹੈ | ਜਿਸ ...
ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਜਾਗਰੂਕ ਕਰਨ ਲਈ ਟਰੈਫ਼ਿਕ ਪੁਲਿਸ ਖੰਨਾ ਵਲੋਂ ਹਿੰਦੀ ਪੁੱਤਰੀ ਪਾਠਸ਼ਾਲਾ, ਖੰਨਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡੀ.ਐੱਸ.ਪੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX