ਡੈਨਮਾਰਕ, 1 ਅਕਤੂਬਰ (ਏਜੰਸੀ)- ਡੈਨਮਾਰਕ ਦੀ ਰਾਣੀ ਮਾਰਗ੍ਰੇਟ-2 ਨੇ ਆਪਣੇ ਚਾਰ ਪੋਤੇ ਪੋਤਿਆਂ ਤੋਂ ਸ਼ਾਹੀ ਖ਼ਿਤਾਬ ਖੋਹਣ ਦਾ ਫੈਸਲਾ ਕੀਤਾ ਹੈ | ਰਾਣੀ ਨੇ ਬੀਤੇ ਦਿਨ ਇਸ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਅਗਲੇ ਸਾਲ 1 ਜਨਵਰੀ 2023 ਤੋਂ ਉਨ੍ਹਾਂ ਦੇ ਪੁੱਤਰ ਪਿ੍ੰਸ ਜੋਆਚਿਮ ਦੇ ਬੱਚੇ ਹੁਣ ਰਾਜਕੁਮਾਰ ਅਤੇ ਰਾਜਕੁਮਾਰੀ ਦੇ ਰੂਪ 'ਚ ਨਹੀਂ ਜਾਣੇ ਜਾਣਗੇ | ਪਿ੍ੰਸ ਜੋਆਚਿਮ ਰਾਣੀ ਦੇ ਛੋਟੇ ਪੁੱਤਰ ਹਨ | 'ਦ ਰਾਇਲ ਹਾਊਸ ਆਫ ਡੈਨਮਾਰਕ' ਵਲੋਂ ਜਾਰੀ ਬਿਆਨ ਅਨੁਸਾਰ, ਰਾਣੀ ਮਾਰਗ੍ਰੇਟ-2 ਆਪਣੇ ਚਾਰ ਪੋਤੇ-ਪੋਤਿਆਂ ਦੇ ਲਈ ਇਕ ਰੂਪਰੇਖਾ ਤਿਆਰ ਕਰਨਾ ਚਾਹੰਦੀ ਹੈ, ਜਿਸ ਨਾਲ ਉਹ ਵਿਸ਼ੇਸ਼ ਵਿਚਾਰਾਂ ਅਤੇ ਫਰਜ਼ਾਂ ਤੋਂ ਸੀਮਿਤ ਹੋਏ ਬਿਨਾ ਆਪਣੇ ਜੀਵਨ ਨੂੰ ਬਹੁਤ ਜ਼ਿਆਦਾ ਹੱਦ ਤੱਕ ਆਕਾਰ ਦੇ ਸਕਣ | ਬਿਆਨ ਮੁਤਾਬਿਕ ਚਾਰੇ ਬੱਚੇ ਉੱਤਰਾਅਧਿਕਾਰ ਦੇ ਕ੍ਰਮ 'ਚ ਆਪਣਾ ਸਥਾਨ ਬਣਾਈ ਰੱਖਣਗੇ | ਪਿ੍ੰਸ ਜੋਆਚਿਮ ਦੇ ਵਾਰਿਸਾਂ ਨੂੰ ਭਵਿੱਖ 'ਚ ਜੈਂਟਲਮੈਨ ਦੇ ਰੂਪ 'ਚ ਸੰਬੋਧਿਤ ਕੀਤਾ ਜਾਵੇਗਾ | ਡੈਨਿਸ਼ ਮੀਡੀਆ ਦੇ ਮੁਤਾਬਿਕ ਰਾਣੀ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਪਰਿਵਾਰ ਨਾਰਾਜ਼ ਹੈ | ਰਾਣੀ ਮਾਰਗ੍ਰੇਟ ਦੇ ਸਭ ਤੋਂ ਵੱਡੇ ਪੋਤੇ ਨੇ ਕਿਹਾ ਕਿ ਮਹਾਰਾਣੀ ਦੇ ਇਸ ਫੈਸਲੇ ਨਾਲ ਉਹ ਅਤੇ ਉਸ ਦਾ ਪਰਿਵਾਰ ਕਾਫੀ ਦੁਖੀ ਹੈ | ਪਰਿਵਾਰ ਦੀ ਨਾਰਾਜ਼ਗੀ ਦੇ ਬਾਅਦ ਰਾਣੀ ਨੇ ਇਸ ਫੈਸਲਾ ਦਾ ਬਚਾਅ ਕਰਦਿਆਂ ਕਿਹਾ, ਇਹ ਇਕ ਅਜਿਹਾ ਵਿਚਾਰ ਹੈ, ਜੋ ਮੇਰੇ ਕੋਲ ਕਾਫੀ ਲੰਬੇ ਸਮੇਂ ਤੋਂ ਹੈ ਅਤੇ ਇਹ ਉਨ੍ਹਾਂ ਦੇ ਭਵਿੱਖ ਲਈ ਵਧੀਆ ਰਹੇਗਾ |
ਕੈਲਗਰੀ, 1 ਅਕਤੂਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਐਨ. ਡੀ. ਪੀ. ਪਾਰਟੀ ਵਲੋਂ ਚੈਸਟਰਮੇਰ-ਸਟ੍ਰੈਥਮੋਰ ਤੋਂ ਪੰਜਾਬੀ ਮੂਲ ਦੇ ਰਾਜ ਜੈਸਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ | ਐਨ. ਡੀ. ਪੀ. ਦੀ ਨੇਤਾ ਰੇਚਲ ਨੋਟਲੀ ਨੇ ਰਾਜ ਜੈਸਲ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ ਐਨ. ਡੀ. ਪੀ. ...
ਮੁੰਬਈ, 1 ਅਕਤੂਬਰ (ਏਜੰਸੀ)- ਇਕ ਨਿੱਜੀ ਖੇਤਰ ਦੇ ਬੈਂਕ ਨਾਲ ਆਪਣੇ ਗ੍ਰਾਹਕ ਨੂੰ ਜਾਣੋ (ਕੇ.ਵਾਈ.ਸੀ.) ਵੇਰਵਾ ਅਪਡੇਟ ਕਰਨ ਦੇ ਬਹਾਨੇ ਫ਼ਿਲਮ ਅਦਾਕਾਰ ਅਨੂ ਕਪੂਰ ਨਾਲ ਆਨ ਲਾਈਨ 4.38 ਲੱਖ ਦੀ ਠੱਗੀ ਵੱਜ ਗਈ, ਪਰ ਪੁਲਿਸ ਦੁਆਰਾ ਸਮੇਂ ਕਰਵਾਈ ਕਰਨ 'ਤੇ ਅਦਾਕਾਰ ਨੂੰ 3.08 ਲੱਖ ...
ਐਬਟਸਫੋਰਡ, 1 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਂਬਲ ਰਿਵਰ ਨਿਵਾਸੀ 88 ਸਾਲਾ ਅੰਗਰੇਜ਼ ਬਜ਼ੁਰਗ ਜੈਫ ਗੁੱਡਸ਼ਿੱਪ ਨੂੰ ਇਹ ਤਾਂ ਪਤਾ ਸੀ ਕਿ ਉਸ ਦੇ ਪਿਤਾ ਲਾਰੈਂਸ ਅਲਬਰਟ ਗੁੱਡਸ਼ਿੱਪ ਪਹਿਲੀ ਵਿਸ਼ਵ ਜੰਗ ਵੇਲੇ ...
ਮੁੰਬਈ, 1 ਅਕਤੂਬਰ (ਏਜੰਸੀ)- ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਆਪਣੇ ਬਾਡੀ ਡਬਲ ਸਾਗਰ ਪਾਂਡੇ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ | ਮੀਡੀਆ ਰਿਪੋਰਟਾਂ ਅਨੁਸਾਰ ਸਲਮਾਨ ਖ਼ਾਨ ਦੇ ਬਾਡੀ ਡਬਲ ਪਾਂਡੇ 'ਬਜਰੰਗੀ ...
ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਲੱਕ ਤੋੜਵੀਂ ਮਹਿੰਗਾਈ ਨੇ ਲੋਕਾਂ ਦੇ ਨੱਕ 'ਚ ਦਮ ਲਿਆਂਦਾ ਹੋਇਆ ਹੈ | ਹਰ ਰੋਜ਼ ਆਮ ਵਿਅਕਤੀ 'ਤੇ ਕੋਈ ਨਾ ਕੋਈ ਨਵਾਂ ਆਰਥਿਕ ਬੋਝ ਪੈ ਰਿਹਾ ਹੈ | ਇੰਗਲੈਂਡ 'ਚ ਬਿਜਲੀ ਅਤੇ ਗੈਸ ਦੀਆਂ ਕੀਮਤਾਂ 'ਚ ਇਕ ਵਾਰ ਫਿਰ ...
ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਡਰਬੀ ਸ਼ਹਿਰ ਦੇ ਸਿਨਫਿਨ ਇਲਾਕੇ 'ਚ ਸਿਨਫਿਨ ਲੇਨ 'ਤੇ ਨਵੇਂ ਗੁਰਦੁਆਰਾ ਖਾਲਸਾ ਦਰਬਾਰ ਦਾ ਨੀਂਹ ਪੱਥਰ ਪੰਜ ਸਿੰਘ ਸਾਹਿਬਾਨ ਵਲੋਂ ਰੱਖਿਆ ਗਿਆ | ਨੀਂਹ ਪੱਥਰ ਰੱਖਣ ਤੋਂ ਪਹਿਲਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ...
ਮੈਲਬੌਰਨ, 1 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)- ਡੇਅ ਲਾਈਟ ਸੇਵਿੰਗ ਨਿਯਮ ਦੇ ਅਨੁਸਾਰ ਐਤਵਾਰ ਸਵੇਰੇ 2 ਅਕਤੂਬਰ ਤੋਂ ਆਸਟ੍ਰੇਲੀਆ ਦੇ ਕੁਝ ਭਾਗਾਂ 'ਚ ਘੜੀਆਂ ਮÏਜੂਦਾ ਸਮੇਂ ਤੋਂ ਇੱਕ ਘੰਟਾ ਅੱਗੇ ਹੋ ਜਾਣਗੀਆਂ ¢ਡੇਅ ਲਾਈਟ ਸੇਵਿੰਗ ਦਾ ਨਿਯਮ ਵਿਕਟੋਰੀਆ, ਨਿਊ ...
ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਧਾਰਿਤ ਨਾਟਕ 'ਹਿੰਦ ਦਾ ਰਾਖਾ' 22 ਅਕਤੂਬਰ ਨੂੰ ਕਵੇਸਟਰ ਥੀਏਟਰ, ਈਲਿੰਗ, ਲੰਡਨ ਵਿਖੇ ਖੇਡਿਆ ਜਾ ਰਿਹਾ ਹੈ | ਇਹ ਨਾਟਕ ਤਜਿੰਦਰ ਸਿੰਧਰਾ ਵਲੋਂ ਲਿਖਿਆ ਅਤੇ ਨਿਰਦੇਸ਼ਕ ਕੀਤਾ ...
ਸਰੀ, 1 ਅਕਤੂਬਰ (ਸੰਦੀਪ ਸਿੰਘ ਧੰਜੂ)-ਕਪੂਰਥਲਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਸਰੀ ਦੇ ਗੁਰੂ ਨਾਨਕ ਫੂਡ ਬੈਂਕ ਦਾ ਵਿਸ਼ੇਸ਼ ਦੌਰਾ ਕੀਤਾ | ਇਸ ਸਮੇਂ ਸੈਕਟਰੀ ਜਤਿੰਦਰ ਸਿੰਘ ਮਿਨਹਾਸ ਨੇ ਫੂਡ ਬੈਂਕ ਵਲੋਂ ...
ਸਰੀ, 1 ਅਕਤੂਬਰ (ਸੰਦੀਪ ਸਿੰਘ ਧੰਜੂ)-ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਸਾਲਾਨਾ ਸੰਮੇਲਨ ਸਰੀ ਦੇ ਪੰਜਾਬ ਭਵਨ 'ਚ ਅੱਜ 2 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਪੰਜਾਬ ਭਵਨ ਦੇ ਮੁੱਖ ਸੰਚਾਲਕ ਸੁੱਖੀ ਬਾਠ ਨੇ ਇਸ ਬਾਰੇ ਦੱਸਦਿਆਂ ਸਮੂਹ ਪੰਜਾਬੀ ਪਿਆਰਿਆਂ ...
ਐਡੀਲੇਡ, 1 ਅਕਤੂਬਰ (ਗੁਰਮੀਤ ਸਿੰਘ ਵਾਲੀਆਂ)- ਐਡੀਲੇਡ ਗੁਰੂ ਨਾਨਕ ਸੁਸਾਇਟੀ ਆਫ ਸਾਊਥ ਆਸਟ੍ਰੇਲੀਆ ਵਲੋਂ ਪੰਜਾਬੀ ਖੇਡ ਮੇਲਾ 2022 ਕਰਵਾਇਆ ਗਿਆ | ਪੰਜਾਬੀ ਖੇਡ ਮੇਲਾ ਵੁੱਡਵਿਲੇ ਹਾਕੀ ਗਰਾਊਾਡ ਵਿਖੇ ਕਰਵਾਇਆ ਗਿਆ ਜਿਸ 'ਚ ਦÏੜਾਂ, ਲਾਂਗ ਜੰਪ, ਕ੍ਰਿਕਟ, ਸਾਕਰ, ...
ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਏਅਰ ਇੰਡੀਆ ਵਲੋਂ ਬਰਮਿੰਘਮ ਤੋਂ ਅੰਮਿ੍ਤਸਰ ਸਿੱਧੀ ਹਵਾਈ ਉਡਾਣ 'ਚ ਵਾਧਾ ਕਰਨ ਦਾ ਪੰਜਾਬੀ ਭਾਈਚਾਰੇ ਵਲੋਂ ਸਵਾਗਤ ਕੀਤਾ ਗਿਆ ਹੈ | ਏਅਰ ਇੰਡੀਆ ਨੇ ਕਿਹਾ ਕਿ ਅਕਤੂਬਰ ਤੋਂ ਦਸੰਬਰ ਤੱਕ ਦੋ ਹੋਰ ਉਡਾਣਾਂ ਅੰਮਿ੍ਤਸਰ ...
ਮੁੱਖ ਮੁਕਾਬਲਾ ਸ਼ੇਰ ਗਰੁੱਪ ਅਤੇ ਪੰਥਕ ਗਰੁੱਪ ਵਿਚਕਾਰ ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਅੱਜ 2 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਖਾਲਸਾ ਪ੍ਰਾਇਮਰੀ ਸਕੂਲ ਨੁਰਵੁਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX