ਜਲੰਧਰ, 1 ਅਕਤੂਬਰ (ਰਣਜੀਤ ਸਿੰਘ ਸੋਢੀ)-ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਕੱਚੇ ਮੁਲਾਜ਼ਮਾਂ ਵਲੋਂ ਆਊਟਸੋਰਸਿੰਗ ਦੀ ਭਰਤੀ ਦਾ ਵਿਰੋਧ ਕਰਦਿਆਂ ਜਲੰਧਰ-ਫਗਵਾੜਾ ਹਾਈਵੇਅ ਸਵੇਰੇ 12 ਵਜੇ ਤੋਂ ਲੈ ਕੇ ਤਕਰੀਬਨ 5 ਵਜੇ ਤੱਕ ਬੰਦ ਕਰਕੇ ਪੀ. ਏ. ਪੀ. ਚੌਂਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ | ਆਗੂ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਬਿਆਨ ਤਾਂ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਦੇ ਦੇ ਰਹੇ ਹਨ, ਪਰ ਅਸਲੀਅਤ ਜ਼ਮੀਨੀ ਹਕੀਕਤ ਇਹ ਹੈ ਕਿ ਵਿਭਾਗ 10 ਸਾਲ ਤੋਂ ਵੀ ਵੱਧ ਸਮਾਂ ਪਹਿਲਾ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਪੱਕੇ ਕਰਨ ਦੀ ਬਜਾਏ ਨਵੀਂ ਭਰਤੀ ਆਊਟਸੋਰਸਿੰਗ ਰਾਹੀਂ ਕਰ ਰਹੀ ਹੈ, ਜਿਸ ਦੇ ਖ਼ਿਲਾਫ਼ ਸਮੂਹ ਮੁਲਾਜ਼ਮ ਸੂਬੇ ਭਰ ਦੇ 27 ਡੀਪੂਆਂ 'ਚ ਹੀ ਤਿੱਖਾ ਪ੍ਰਦਰਸ਼ਨ ਕਰ ਰਹੇ ਹਨ, ਜਿਸ ਤਹਿਤ ਮੁਲਾਜ਼ਮਾਂ ਵਲੋਂ ਜਲੰਧਰ-ਫਗਵਾੜਾ ਹਾਈਵੇਅ ਬੰਦ ਕਰਕੇ ਜਾਮ ਲਗਾ ਦਿੱਤਾ | ਮੁਲਾਜ਼ਮਾਂ ਵਲੋਂ ਹਾਈਵੇਅ 'ਤੇ ਧਰਨਾ ਲਗਾਉਣ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਬਦਲਵੇਂ ਰੂਟਾਂ ਰਾਹੀਂ ਆਵਾਜਾਈ ਨੂੰ ਚਲਾਇਆ ਤਾਂ ਗਿਆ, ਪਰ ਪਿੰਡਾ ਵਿਚ ਵੀ ਲਿੰਕ ਸੜਕਾਂ ਹੋਣ ਕਾਰਨ ਉਨ੍ਹਾਂ ਰਸਤਿਆਂ 'ਤੇ ਵੀ ਲੰਬੇ ਜਾਮ ਲੱਗ ਗਏ ਤੇ ਲੋਕ ਸਾਰ ਦਿਨ ਤਕਰੀਬਨ ਖੱਜਲ ਹੁੰਦੇ ਰਹੇ | ਜਲੰਧਰ-ਫਗਵਾੜਾ ਹਾਈਵੇਅ 'ਤੇ ਧਰਨਾ ਖ਼ਤਮ ਹੋਣ ਉਪਰੰਤ 5 ਕਿੱਲੋਮੀਟਰ ਲੰਬੇ ਜਾਮ 'ਚ ਤਕਰੀਬਨ 6 ਘੰਟੇ ਤੋਂ ਵੱਧ ਸਮਾਂ ਲੋਕ ਫਸੇ ਰਹੇ | ਲੁਧਿਆਣਾ ਤੋਂ ਜਲੰਧਰ ਆਉਣ ਵਾਲਿਆਂ ਨੂੰ ਜਮਸ਼ੇਰ, ਸੰਸਾਰ ਪੁਰ ਤੇ ਧੀਣਾ ਵੱਲ ਦੀ ਆਉਣਾ ਪਿਆ ਤੇ ਜਲੰਧਰ ਤੋਂ ਲੁਧਿਆਣਾ ਜਾਣ ਵਾਲਿਆਂ ਨੂੰ ਬੀ. ਐੱਸ. ਐਫ਼ ਚੌਂਕ ਤੋਂ ਚੌਗਿਟੀ, ਜੰਡੂ ਸਿੰਘਾ ਵੱਲ ਦੀ ਪਿੰਡਾਂ ਵਿਚ ਦੀ ਹੋ ਕੇ ਚੰਡੀਗੜ੍ਹ ਤੇ ਲੁਧਿਆਣਾ ਵੱਲ ਆਵਾਜਾਈ ਸ਼ੁਰੂ ਕੀਤੀ ਗਈ | ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਰਜ਼ਾ ਚੁੱਕ ਕੇ ਤਾਂ ਬੱਸਾਂ ਪਾ ਰਹੀ ਹੈ, ਪਰ ਮੁਫ਼ਤ ਸਹੂਲਤਾਂ ਦੇ ਕੇ ਸੂਬੇ ਨੂੰ ਕੰਗਾਲ ਕਰਨ ਦੇ ਰਾਹ ਪਈ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸਹੂਲਤਾਂ ਤਾਂ ਜ਼ਰੂਰ ਦੇਵੇ , ਪਰ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪ੍ਰਬੰਧ ਵੀ ਕਰੇ | ਆਗੂ ਰੇਸ਼ਮ ਸਿੰਘ ਨੇ ਕਿਹਾ ਕਿ ਖਰੜ ਪ੍ਰਸ਼ਾਸਨ ਵਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਨਾਲ 11 ਤਾਰੀਖ਼ ਦੀ ਮੀਟਿੰਗ ਤਹਿ ਕਰਵਾਉਣ ਤੇ ਉਦੋਂ ਤੱਕ ਭਰਤੀ ਰੱਦ ਕਰਨ ਦੇ ਭਰੋਸੇ ਨਾਲ ਧਰਨਾ ਮੁਲਤਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਮੀਟਿੰਗ ਦੌਰਾਨ ਨਾਂ ਪੂਰਾ ਕੀਤਾ ਤਾਂ ਫਿਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |
ਲੋਕਾਂ ਨੂੰ ਬੱਸ ਸਟੈਂਡ ਤੋਂ ਰਾਮਾਂ ਮੰਡੀ ਤੱਕ ਪੈਦਲ ਹੀ ਪਿਆ ਤੁਰਨਾ
ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵਲੋਂ ਜਲੰਧਰ-ਫਗਵਾੜਾ ਹਾਈਵੇਅ 'ਤੇ ਧਰਨਾ ਲਗਾਉਣ ਕਰਕੇ ਜਾਮ ਲੱਗ ਜਾਣ ਕਾਰਨ ਮੁਸਾਫ਼ਰਾਂ ਨੂੰ ਪੈਦਲ ਹੀ ਬੱਚਿਆਂ ਨਾਲ ਬੱਸ ਸਟੈਂਡ ਤੇ ਆਪਣੀ ਮੰਜ਼ਿਲ ਵੱਲ ਜਾਣ ਲਈ ਮਜਬੂਰ ਹੋਣਾ ਪਿਆ | ਸੜਕ ਦੇ ਦੋਵੇਂ ਪਾਸੇ ਲੱਗੇ ਜਾਮ ਕਾਰਨ ਬੱਚੇ ਤੇ ਔਰਤਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਦਿਆਂ ਖੱਜਲ ਹੁੰਦਿਆਂ ਦੇਖਿਆ ਗਿਆ | ਲੰਬੇ ਜਾਮ 'ਚ ਸਕੂਲੀ ਬੱਸਾਂ ਤੇ ਆਟੋਆਂ 'ਚ ਵੀ ਬੱਚੇ ਵਿਲਕਦੇ ਰਹੇ | ਆਟੋ ਵਾਲਿਆਂ ਨੇ ਜਾਮ ਕਾਰਨ ਘੁੰਮ-ਘੁੰਮਾ ਕੇ ਲਿਆਉਣ ਕਾਰਨ ਸਵਾਰੀਆਂ ਦੀ ਖੂਬ ਲੁੱਟ ਖਸੁੱਟ ਕੀਤੀ ਗਈ | ਕਈ ਮੁਸਾਫ਼ਰਾਂ ਨੇ ਦੱਸਿਆ ਕਿ ਰਾਮਾ ਮੰਡੀ ਤਾੋ ਜਲੰਧਰ ਸ਼ਹਿਰ 'ਚ ਆਉਣ ਲਈ 200 ਰੁਪਏ ਤੱਕ ਆਟੋ ਵਾਲਿਆਂ ਨੇ ਵਸੂਲੇ |
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਾਚੀਨ ਵਾਲਮੀਕਿ ਮੰਦਿਰ ਅਲੀ ਮੁਹੱਲਾ ਤੋਂ ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਅੰਮਿ੍ਤਸਰ ਦੇ ਦਰਸ਼ਨਾਂ ...
ਮੰਡੀਆਂ 'ਚ ਸਮੁੱਚੇ ਲੋੜੀਂਦੇ ਪ੍ਰਬੰਧ ਮੁਕੰਮਲ- ਜਸਪ੍ਰੀਤ ਸਿੰਘ
ਜਲੰਧਰ, 1 ਅਕਤੂਬਰ (ਸ਼ੈਲੀ)-ਜ਼ਿਲੇ੍ਹ ਭਰ ਵਿਚ ਅੱਜ ਤੋਂ ਮੰਡੀਆਂ ਵਿਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈਜਿਸ ਤਹਿਤ ਮੰਡੀਆਂ ਵਿੱਚ ਕਰੀਬ 11 ਲੱਖ ਮੀਟਿ੍ਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ | ਅੰਜ ...
ਨਕੋਦਰ, 1 ਅਕਤੂਬਰ (ਤਿਲਕ ਰਾਜ ਸ਼ਰਮਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਅੱਡਾ ਮਹਿਤਪੁਰ ਨਕੋਦਰ ਵਿਖੇ 4 ਅਕਤੂਬਰ ਦਿਨ ਮੰਗਲਵਾਰ ਰਾਤ 8 ਵਜੇ ਤੋਂ 10 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ | ਇਸ ...
ਜਲੰਧਰ, 1 ਅਕਤੂਬਰ (ਸ਼ਿਵ)-ਨਿਗਮ ਪ੍ਰਸ਼ਾਸਨ ਨੇ ਤਾਂ ਮਾਡਲ ਟਾਊਨ ਡੰਪ 'ਤੇ ਕੂੜਾ ਸੁੱਟਣ ਦੇ ਵਿਵਾਦ ਨੂੰ ਕੁਝ ਹੱਦ ਤੱਕ ਸਮਾਂ ਦੇ ਕੇ ਸੁਲਝਾ ਲਿਆ ਹੈ ਪਰ ਕਈ ਮਹੀਨੇ ਬਾਅਦ ਜੋਤੀ ਨਗਰ ਅਰਬਨ ਅਸਟੇਟ ਕੋਲ ਡੰਪ 'ਤੇ ਕੂੜਾ ਸੁੱਟਣ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ | ਮਾਡਲ ਟਾਊਨ ...
8 ਸਵੱਛਤਾ ਸਰਵੇਖਣ-2022 ਦੇ ਐਲਾਨੇ ਨਤੀਜਿਆਂ ਵਿਚ 154ਵੇਂ ਨੰਬਰ 'ਤੇ ਆਇਆ ਜਲੰਧਰ
ਜਲੰਧਰ, 1 ਅਕਤੂਬਰ (ਸ਼ਿਵ)- ਸ਼ਹਿਰ ਵਿਚ ਕੂੜੇ ਦੀ ਸਮੱਸਿਆ ਖ਼ਤਮ ਨਾ ਹੋਣ ਕਰਕੇ ਜਲੰਧਰ ਇਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਵੱਛਤਾ ਸਰਵੇਖਣ ਵਿਚ ਚੰਗਾ ...
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਜੰਮੂ-ਕਸ਼ਮੀਰ ਤੋਂ ਸਵਿਫ਼ਟ ਕਾਰ 'ਚ ਹੈਰੋਇਨ ਦੀ ਸਪਲਾਈ ਦੇਣ ਆਏ 2 ਮੁਲਜ਼ਮਾਂ ਤੋਂ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ...
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਦਿੱਲੀ ਦੇ ਇੰਦਰਪ੍ਰਸਥ ਹਸਪਤਾਲ 'ਚ ਸੇਵਾਵਾਂ ਦੇ ਰਹੀ ਦਿਲ ਦੇ ਰੋਗਾਂ ਦੇ ਇਲਾਜ ਦੀ ਮਾਹਿਰ ਡਾ. ਵਨੀਤਾ ਅਰੋੜਾ ਹੁਣ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਅੰਮਿ੍ਤਸਰ ਸ਼ਹਿਰਾਂ 'ਚ ਵੀ ਆਪਣੀਆਂ ਸੇਵਾਵਾਂ ਦੇਣਗੇ | ਇਸ ਸਬੰਧੀ ...
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਨਿਊਰੋ, ਸਪਾਈਨ ਅਤੇ ਜਨਰਲ ਕਲੀਨਿਕ, ਅਰਬਨ ਅਸਟੇਟ, ਫੇਸ-2, ਨੇੜੇ ਸਨਰਾਈਜ਼ ਪੈਟਰੋਲ ਪੰਪ, ਜਲੰਧਰ ਵਲੋਂ ਅੱਜ 2 ਅਕਤੂਬਰ ਦਿਨ ਐਤਵਾਰ ਨੂੰ ਆਦਮਪੁਰ ਦੇ ਲਾਇਨਜ਼ ਆਈ ਹਸਪਤਾਲ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਿਮਾਗ, ...
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਕੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਰਣਜੀਤ ਉਰਫ਼ ਜੀਤਾ ਪੁੱਤਰ ਨਰੈਣ ਦਾਸ ਵਾਸੀ ਪਿੰਡ ਰਾਈਵਾਲ, ...
ਜਲੰਧਰ, 1 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਡੋਡਿਆਂ ਅਤੇ ਅਫੀਮ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਲਕੀਤ ਖਾਨ ਉਰਫ ਗੰਗਾ ਉਰਫ ਸੰਜੀਵ ਪੁੱਤਰ ਬਲਵੀਰ ਖਾਨ ਵਾਸੀ ਗਾਜ਼ੀਪੁਰ, ਪਟਿਆਲਾ ਨੂੰ 10-10 ਸਾਲ ...
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੌਰਾਨ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਮੁਲਜ਼ਮਾਂ ਦੇ ਖ਼ਿਲਾਫ਼ ...
ਜਲੰਧਰ, 1 ਅਕਤੂਬਰ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਗੁਰਾਇਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਖੇਡਾਂ 'ਚ ਆਰਚਰੀ, ਬਾਲ ਸ਼ੂਟਿੰਗ, ਟਰੈਕ ਸਾਈਕਲਿੰਗ, ਰੋਡ ...
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀਆਂ ਟੀਮਾਂ ਵਲੋਂ ਵੱਖ-ਵੱਖ ਕਾਰਵਾਈਆਂ ਦੌਰਾਨ 35 ਗ੍ਰਾਮ ਹੈਰੋਇਨ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ...
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਮੋਟਰਸਾਈਕਲ 'ਤੇ ਲੁੱਟ-ਖੋਹ ਦੀਆਂ ਵਾਰਾਦਤਾਂ ਕਰਨ ਵਾਲੇ ਦੋ ਮੁਲਜ਼ਮਾਂ ਤੋਂ ਲੁੱਟਸ਼ੁਦਾ 7 ਮੋਬਾਈਲ ਫੋਨ ਬਰਾਮਦ ਕਰਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਰਾਮ ਨਗਰ, ਜਲੰਧਰ ਦੇ ...
ਲਾਂਬੜਾ, 1 ਅਕਤੂਬਰ (ਪਰਮੀਤ ਗੁਪਤਾ)-ਥਾਣਾ ਲਾਂਬੜਾ ਦੀ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ ਅਦਾਲਤ ਵਲੋਂ ਭਗÏੜੇ ਕਰਾਰ ਦਿੱਤੇ ਗਏ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ¢ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ...
ਜਲੰਧਰ, 1 ਅਕਤੂਬਰ (ਸ਼ਿਵ)- ਆਏ ਦਿਨ ਅਤੇ ਤਿਉਹਾਰਾਂ ਦੇ ਸੀਜਨ ਵਿਚ ਚੈਕਿੰਗ ਦੇ ਨਾਂਅ 'ਤੇ ਟ੍ਰੈਫਿਕ ਪੁਲਿਸ, ਨਗਰ ਨਿਗਮ ਤੇ ਸਿਹਤ ਵਿਭਾਗ ਵਲੋਂ ਤੰਗ ਕਰਨ ਦੇ ਰੋਸ ਵਜੋਂ ਮਾਡਲ ਟਾਊਨ ਸ਼ਾਪ ਕੀਪਰ ਵੈੱਲਫੇਅਰ ਐਸੋਸੀਏਸ਼ਨ ਦੇ ਸੱਦੇ 'ਤੇ ਮਾਡਲ ਟਾਊਨ ਮਾਰਕੀਟ ਦੀਆਂ ...
ਜਲੰਧਰ, 1 ਅਕਤੂਬਰ (ਸ਼ਿਵ)-ਮਾਡਲ ਟਾਊਨ ਸ਼ਿਵਪੁਰੀ ਦੇ ਨੇੜੇ ਲੱਗੇ ਕੂੜੇ ਦੇ ਡੰਪ 'ਤੇ ਪਿਛਲੇ ਪੰਜ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਨਿਗਮ ਪ੍ਰਸ਼ਾਸਨ ਤੇ ਜੁਆਇੰਟ ਐਕਸ਼ਨ ਕਮੇਟੀ ਦੀ ਸਾਂਝੀ ਲੰਬੀ ਚੱਲੀ ਮੀਟਿੰਗ ਵਿਚ ਕੀਤੇ ਗਏ ਫ਼ੈਸਲੇ ਤੋਂ ਬਾਅਦ 15 ਨਵੰਬਰ ਤੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX