ਮਲੋਟ, 1 ਅਕਤੂਬਰ (ਅਜਮੇਰ ਸਿੰਘ ਬਰਾੜ)- ਸਿਹਤ ਵਿਭਾਗ ਵਲੋਂ ਜਲ ਘਰਾਂ ਅਤੇ ਸਕੂਲਾਂ ਵਿਚ ਪਾਣੀ ਦੇ ਲਏ ਨਮੂਨਿਆਂ ਵਿਚੋਂ ਕੁਝ ਨਮੂਨੇ ਫ਼ੇਲ੍ਹ ਹੋਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਆਰ.ਓ. ਅਤੇ ਜਲ ਘਰਾਂ ਵਾਲਾ ਵੀ ਪਾਣੀ ਹੁਣ ਸਿਹਤ ਲਈ ਪੂਰੀ ਤਰ੍ਹਾਂ ਠੀਕ ਨਹੀਂ ਜਾਪਦਾ | ਸਿਹਤ ਵਿਭਾਗ ਨੇ ਪਿੰਡ ਤਾਮਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋ ਇਲਾਵਾ ਭੰਗਚੜ੍ਹੀ ਅਤੇ ਲੱਕੜਵਾਲਾ, ਦਬੜਾ ਆਦਿ ਵਿਚ ਪਾਣੀ ਦਾ ਨਿਰੀਖਣ ਕੀਤਾ ਪਰ ਇਥੇ ਇਹ ਪਾਣੀ ਦੇ ਨਮੂਨੇ ਆਯੋਗ ਪਾਏ ਗਏ | ਇਸ ਤੋਂ ਇਲਾਵਾ ਆਲਮਵਾਲਾ ਦੇ ਜਲ ਘਰ ਅਤੇ ਖੂੰਨਣ ਕਲਾਂ ਪਿੰਡ ਦੇ ਆਰ.ਓ. ਦੇ ਪਾਣੀ ਨੂੰ ਵੀ ਟੀਮ ਨੇ ਆਯੋਗ ਕਰਾਰ ਦੇ ਦਿੱਤਾ | ਇਸੇ ਤਰ੍ਹਾਂ ਪਿੰਡ ਕਰਮਗੜ੍ਹ ਦੇ ਸਰਕਾਰੀ ਸਕੂਲ ਵਿਖੇ ਪੀਣ ਵਾਲੇ ਪਾਣੀ ਦਾ ਨਮੂਨਾ ਲਿਆ ਗਿਆ, ਜਿੱਥੇ ਸਕੂਲ ਦੇ ਬੱਚੇ ਨਲਕੇ ਦਾ ਪਾਣੀ ਪੀਣ ਲਈ ਮਜਬੂਰ ਹਨ | ਇਸ ਸੰਬੰਧੀ ਜਦ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿ੍ੰਸੀਪਲ ਛੁੱਟੀ 'ਤੇ ਹਨ ਅਤੇ ਉਹ (ਸੁਸ਼ੀਲ ਕੁਮਾਰ ਐੱਸ.ਐੱਸ. ਅਧਿਆਪਕ) ਇੰਚਾਰਜ ਵਜੋਂ ਕੰਮ ਚਲਾ ਰਹੇ ਹਨ | ਇੰਚਾਰਜ ਨੇ ਮੰਨਿਆ ਕਿ ਜ਼ਮੀਨੀ ਪਾਣੀ ਦਾ ਨਿਰੀਖਣ ਪਹਿਲਾਂ ਮਲੋਟ ਤੋਂ ਕਰਵਾਇਆ ਗਿਆ ਸੀ, ਉਦੋਂ 280 ਟੀ.ਡੀ.ਐੱਸ. ਆਇਆ ਸੀ | ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿਚ 101 ਬੱਚੇ ਪੜ੍ਹਦੇ ਹਨ | ਸਕੂਲ ਪ੍ਰਬੰਧਾਂ ਦੀ ਹੈਰਾਨਗੀ ਉਸ ਵੇਲੇ ਹੋਰ ਵਧ ਗਈ ਜਦੋਂ ਇਹ ਪਤਾ ਲੱਗਿਆ ਕਿ ਲਗਪਗ ਇਕ ਸਾਲ ਪਹਿਲਾਂ ਸ਼ੁੱਧ ਪਾਣੀ ਕਰਨ ਦੇ ਮਕਸਦ ਨਾਲ ਆਰ.ਓ. ਸਿਸਟਮ ਲਿਆ ਗਿਆ ਸੀ, ਜੋ ਸਕੂਲ ਵਿਚ ਉਸੇ ਤਰ੍ਹਾਂ ਹੀ ਬੰਨਿ੍ਹਆ ਹੋਇਆ ਪਿਆ ਹੈ, ਅਜੇ ਤੱਕ ਸਕੂਲ ਵਿਚ ਨਹੀਂ ਲਾਇਆ ਗਿਆ | ਜਿਸ ਬਾਰੇ ਸੁਸ਼ੀਲ ਕੁਮਾਰ ਨੇ ਕਿਹਾ ਕਿ ਆਰ.ਓ. ਸਿਸਟਮ ਬਹੁਤ ਜਲਦ ਚਲਾ ਦਿੱਤਾ ਜਾਵੇਗਾ | ਪਰ ਲੰਮੇ ਅਰਸੇ ਤੋਂ ਸਕੂਲ ਦੇ ਬੱਚੇ ਧਰਤੀ ਹੇਠਲਾ ਪਾਣੀ ਜਿਸ ਨੂੰ ਪੀਣ ਲਈ ਯੋਗ ਨਹੀਂ ਮੰਨਿਆ ਜਾ ਰਿਹਾ, ਪੀ ਰਹੇ ਹਨ, ਸੰਬੰਧੀ ਸਿਹਤ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਸਕੂਲਾਂ ਅਤੇ ਜਲ ਘਰਾਂ ਵਿਚੋਂ ਲਏ ਹੋਏ ਪਾਣੀ ਦੇ ਨਮੂਨੇ ਖਰੜ ਵਿਖੇ ਪਰਖ ਲਈ ਭੇਜ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਵਿਚ ਉਨ੍ਹਾਂ ਨੇ ਕਲੋਰੀਨ ਦੀਆਂ ਇਕ-ਇਕ ਹਜ਼ਾਰ ਗੋਲੀਆਂ ਪਾਣੀ ਦੀ ਸਫ਼ਾਈ ਲਈ ਦਿੱਤੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਵਿਚ ਦਿੱਤੇ ਜਾਣ ਵਾਲੇ ਖਾਣੇ ਵਿਚ ਸਫ਼ਾਈ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ, ਜਿਸ ਸੰਬੰਧੀ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ |
ਮੰਡੀ ਲੱਖੇਵਾਲੀ, 1 ਅਕਤੂਬਰ (ਮਿਲਖ ਰਾਜ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਸਰਕਾਰੀ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਸਥਾਨਕ ਮੰਡੀ ਨੂੰ ਵੇਖਣ ਤੋਂ ਬਾਅਦ ਇਨ੍ਹਾਂ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆਉਂਦੀ ਹੈ | ਸਥਾਨਕ ...
ਲੰਬੀ, 1 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਐੱਸ.ਟੀ.ਐੱਫ਼. ਬਠਿੰਡਾ ਰੇਂਜ ਦੇ ਏ.ਆਈ.ਜੀ. ਅਜੇ ਮਲੂਜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਟੀ.ਐੱਫ਼. ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਹੈ | ...
ਮੰਡੀ ਬਰੀਵਾਲਾ, 1 ਅਕਤੂਬਰ (ਨਿਰਭੋਲ ਸਿੰਘ)- ਅਕਾਲੀ-ਭਾਜਪਾ ਸਰਕਾਰ ਦੇ ਰਾਜ ਸਮੇਂ ਪਿੰਡਾਂ ਵਿਚ ਜੋ ਸੇਵਾ ਕੇਂਦਰ ਖੋਲੇ੍ਹ ਗਏ ਸਨ, ਅੱਜ ਉਹ ਸੇਵਾ ਕੇਂਦਰ ਲੋਕਾਂ ਲਈ ਵਰਦਾਨ ਸਾਬਿਤ ਨਹੀਂ ਹੋ ਰਹੇ ਸਗੋਂ ਕਬੂਤਰਾਂ ਦੇ ਰੈਣ ਬਸੇਰੇ ਬਣ ਰਹੇ ਹਨ ਅਤੇ ਚਿੱਟੇ ਹਾਥੀ ਸਾਬਿਤ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 6 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਿਸ ...
ਮਲੋਟ, 1 ਅਕਤੂਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਅਜੀਤ ਨਗਰ ਵਿਖੇ ਚੋਰਾਂ ਵਲੋਂ ਸੁੰਨੇ ਪਏ ਘਰ ਵਿਚੋਂ ਸੋਨਾ ਤੇ ਹੋਰ ਸਾਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਗਲੀ ਨੰਬਰ ਚਾਰ ਮੁਹੱਲਾ ਅਜੀਤ ਨਗਰ ਵਿਖੇ ਰਾਜੂ ਪੁੱਤਰ ਭਗਵਾਨ ਦਾਸ ਜੋ ਇਕ ਰੈਡੀਮੇਡ ...
ਦੋਦਾ, 1 ਅਕਤੂਬਰ (ਰਵੀਪਾਲ)-ਨਿਰੋਲ ਸੇਵਾ ਸੰਸਥਾ ਧੂਲਕੋਟ ਵਲੋਂ ਪਿਛਲੇ ਸਮੇਂ ਦੌਰਾਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੱਠੇ ਕੀਤੇ ਵੱਡੀ ਗਿਣਤੀ 'ਚ ਬਿਰਧ ਸਰੂਪ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਪਾਲਕੀ ਵਾਲੀ ਬੱਸ ਰਾਹੀਂ ਅੱਜ ਸ੍ਰੀ ਗੋਇੰਦਵਾਲ ਸਾਹਿਬ ...
ਮੰਡੀ ਬਰੀਵਾਲਾ, 1 ਅਕਤੂਬਰ (ਨਿਰਭੋਲ ਸਿੰਘ)-ਪੁਲਿਸ ਸਮਾਜ ਵਿਰੋਧੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ | ਇਹ ਪ੍ਰਗਟਾਵਾ ਇੰਸਪੈਕਟਰ ਜਸਵੀਰ ਸਿੰਘ ਨੇ ਬਰੀਵਾਲਾ ਦੇ ਥਾਣਾ ਮੁਖੀ ਵਜੋਂ ਅਹੁਦਾ ...
ਬਠਿੰਡਾ, 1 ਅਕਤੂਬਰ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉੁਹ ਹੁਣ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉਪਰ 3 ਅਕਤੂਬਰ ਦਿਨ ਸੋਮਵਾਰ ਨੂੰ ਹੋਟਲ ਟਰੰਪ ਪਲਾਜ਼ਾ ਕੋਟਕਪੂਰਾ ਰੋਡ ਨੇੜੇ ...
ਕੋਟਕਪੂਰਾ, 1 ਅਕਤੂਬਰ (ਮੋਹਰ ਸਿੰਘ ਗਿੱਲ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਬਲਾਕ ਕੋਟਕਪੂਰਾ-1, ਸੰਧਵਾਂ ਸਰਕਲ ਦੇ ਪਿੰਡ ਜਲਾਲੇਆਣਾ ਵਿਖੇ ਪੋਸ਼ਣ ਮਾਹ ਤਹਿਤ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਡ ਦੀਆਂ ਔਰਤਾਂ ਤੇ ਬੱਚਿਆਂ ਨੇ ਹਿੱਸਾ ਲਿਆ | ...
ਫ਼ਰੀਦਕੋਟ, 1 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਪੰਜਾਬ ਵਲੋਂ 57ਵੀਂ ਪੰਜਾਬ ਸਟੇਟ ਚੈਪੀਅਨਸ਼ਿਪ ਮੁਹਾਲੀ ਵਿਖੇ ਕਰਵਾਈ ਗਈ | ਜਿਸ ਵਿਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜਗਵਿਜੈ ...
ਫ਼ਰੀਦਕੋਟ, 1 ਅਕਤੂਬਰ (ਸਤੀਸ਼ ਬਾਗ਼ੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਨਰਾਤਿਆਂ ਨੂੰ ਸਮਰਪਿਤ ਸਥਾਨਕ ਆਨੰਦੇਆਣਾ ਗੇਟ ਪ੍ਰਾਚੀਨ ਹਨੂੰਮਾਨ ਮੰਦਰ ਵਿਖੇ ਤਿੰਨ ਰੋਜ਼ਾ ਮਹਾਂਮਾਈ ਦਾ ਸੰਕੀਰਤਨ ਕਰਵਾਇਆ ਗਿਆ | ਇਸ ਮੌਕੇ ਆਸ਼ੂਤੋਸ਼ ਦੀ ਸ਼ਿਸ਼ ਸਾਧਵੀ ਹਰਜੋਤ ...
ਬਰਗਾੜੀ, 1 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਸ੍ਰੀ ਪਰਸ਼ੂਰਾਮ ਕਲੱਬ ਬਰਗਾੜੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਸਾਲਾਨਾ ਭੰਡਾਰਾ ਸ੍ਰੀ ਪਰਸ਼ੂ ਰਾਮ ਕਲੱਬ ਦੇ ਪ੍ਰਧਾਨ ਜੀਵਨ ਸ਼ਰਮਾ ਅਤੇ ...
ਜੈਤੋ, 1 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਹਰਸਬੰਤ ਸਿੰਘ ਨੇ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਤ ਸਿੰਘ ਮਲਹੋਤਰ, ਆਪ ਆਗੂ ਗੋਬਿੰਦ ਸਿੰਘ ਵਾਲੀਆਂ ਰਣ ਸਿੰਘ ਵਾਲਾ ਦੀ ਮੌਜੂਦਗੀ ਵਿਚ ...
ਫ਼ਰੀਦਕੋਟ, 1 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਬਾਬਾ ਫ਼ਰੀਦ ਸੁਸਾਇਟੀ ਦੇ ਬਤੌਰ ਪ੍ਰਧਾਨ ਸੇਵਾ ਨਿਭਾ ਰਹੇ ਡਾ. ਗੁਰਇੰਦਰ ਮੋਹਨ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਦਿ ਸੀਰਵਾਲੀ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: (ਕੋਆਪ੍ਰੇਟਿਵ ਸੁਸਾਇਟੀ) ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ 'ਆਪ' ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਸੰਧੂ ਅਤੇ ਸਤਵਿੰਦਰ ਸਿੰਘ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 13,980 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋ ਕਾਰ ਸਵਾਰਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਲਬੀਰ ਸਿੰਘ ਨੇ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਸਮਾਜ ਸੇਵੀ ਸੰਸਥਾ ਮਾਨਵਤਾ ਫਾਊਾਡੇਸ਼ਨ (ਰਜਿ:) ਕੋਲ ਲਗਪਗ 12 ਦਿਨ ਪਹਿਲਾਂ ਸੋਨੀ ਬਾਬਾ (ਲੰਗਰ ਸੇਵਾ) ਵਾਲੇ 7 ਸਾਲਾਂ ਮੰਦਬੁੱਧੀ ਗੁੰਮਸ਼ੁਦਾ ਬੱਚੇ ਨੂੰ ਛੱਡ ਕੇ ਗਏ ਸੀ | ਇਨ੍ਹਾਂ ਵਲੋਂ ਦੱਸਿਆ ਗਿਆ ਕਿ ਕੁਝ ਦਿਨ ...
ਗਿੱਦੜਬਾਹਾ, 1 ਅਕਤੂਬਰ (ਥੇੜ੍ਹੀ)-ਸ੍ਰੀ ਸਾਂਈ ਮੰਦਰ ਸੇਵਾ ਸੰਮਤੀ ਦੀ ਮੀਟਿੰਗ ਪ੍ਰਧਾਨ ਸੰਦੀਪ ਸੇਠੀ ਦੀ ਪ੍ਰਧਾਨਗੀ ਹੇਠ ਮੰਦਰ ਵਿਖੇ ਹੋਈ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਕੁਮਾਰ ਪੋਨੀ ਅਤੇ ਅੰਮਿ੍ਤ ਗੋਇਲ ਨੇ ਦੱਸਿਆ ਕਿ 5 ਅਕਤੂਬਰ ਦਿਨ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਦਾਜ ਦੀ ਮੰਗ ਪੂਰੀ ਨਾ ਹੋਣ ਦੇ ਚੱਲਦਿਆਂ ਕੁੱਟਮਾਰ ਕਰਨ ਅਤੇ ਇਸਤਰੀ ਧੰਨ ਵਾਪਸ ਨਾ ਕਰਨ ਦੇ ਦੋਸ਼ 'ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਪਤੀ ਸਣੇ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਹੈ | ਇਸ ਸੰਬੰਧੀ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਬੈਂਗਲੌਰ ਵਿਚ ਹੋਈਆਂ ਸਕੂਲਾਂ ਦੀਆਂ ਰਾਸ਼ਟਰੀ ਖੇਡਾਂ ਦੇ ਕਰਾਟੇ ਮੁਕਾਬਲਿਆਂ 'ਚ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਸੋਨੇ ਅਤੇ ਕਾਂਸੇ ਦੇ ਤਗ਼ਮੇ ਹਾਸਿਲ ਕੀਤੇ | ਇਨ੍ਹਾਂ ਵਿਦਿਆਰਥੀਆਂ ਦਾ ਇੱਥੇ ...
ਮਲੋਟ, 1 ਅਕਤੂਬਰ (ਪਾਟਿਲ)-ਸਵੱਛ ਭਾਰਤ ਅਭਿਆਨ ਤਹਿਤ ਵਰਕਸ਼ਾਪ ਅਤੇ ਸੈਮੀਨਾਰ ਸੀ.ਜੀ.ਐੱਮ. ਕਾਲਜ ਮੋਹਲਾਂ ਵਿਖੇ ਕਰਵਾਇਆ ਗਿਆ | ਇਸ ਦੌਰਾਨ ਜ਼ਿਲ੍ਹਾ ਰਿਸੋਰਸ ਪਰਸਨ ਡਾ: ਸੁਖਵਿੰਦਰ ਕੌਰ ਨੇ ਆਲੇ-ਦੁਆਲੇ ਦੀ ਸਫ਼ਾਈ, ਸੈਨੀਟੇਸ਼ਨ, ਸਾਫ਼ ਪਾਣੀ, ਊਰਜਾ ਦੀ ਬੱਚਤ, ਕੈਂਪਸ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ਾਂ ਅਨੁਸਾਰ ਅੱਜ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਜ਼ਿਲ੍ਹੇ ਦੇ ਸਮੂਹ ਸੀਨੇਟੇਨੇਰੀਅਨ ਵੋਟਰਜ਼ ਭਾਵ 100 ਸਾਲਾਂ ਤੋਂ ਜ਼ਿਆਦਾ ...
ਮਲੋਟ, 1 ਅਕਤੂਬਰ (ਅਜਮੇਰ ਸਿੰਘ ਬਰਾੜ)-ਡਾ: ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ, ਬਾਬਾ ਇਕਬਾਲ ਸਿੰਘ ਭੀਟੀਵਾਲਾ ਅਤੇ ਹੋਰ ਸਮਾਜ ਸੇਵੀਆਂ ਵਲੋਂ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ 90 ਸਾਲ ਦੀ ...
ਮੰਡੀ ਲੱਖੇਵਾਲੀ, 1 ਅਕਤੂਬਰ (ਮਿਲਖ ਰਾਜ)-ਸਿਹਤ ਵਿਭਾਗ ਵਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸੀ.ਐੱਚ.ਸੀ. ਚੱਕ ਸੇਰੇਵਾਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਬੀ.ਈ.ਈ. ਮਨਬੀਰ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਹਵਾ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬੂੜਾ ਗੁੱਜਰ ਰੋਡ 'ਤੇ ਪਿੰਡ ਕੋਟਲੀ ਦੇਵਨ ਵਿਖੇ ਸਥਿਤ ਗੁਰਦੁਆਰਾ ਨਾਨਕ ਨਿਵਾਸ ਵਿਖੇ ਸੰਤ ਬਾਬਾ ਸੇਵਾ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੀ ਮਿੱਠੀ ਯਾਦ 'ਚ ਹਰ ਸਾਲ ਦਾ ਤਰਾਂ ਇਸ ਸਾਲ ਵੀ ਸੰਗਤ ਦੇ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਦਾਜ ਅਤੇ ਲਗਜ਼ਰੀ ਕਾਰ ਦੀ ਮੰਗ ਪੂਰੀ ਨਾ ਕਰਨ 'ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਸਣੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਪਿ੍ੰਸੀਪਲ ਸੁਭਾਸ ਚੰਦਰ ਝਾਂਬ ਦੀ ਅਗਵਾਈ ਵਿਚ 6ਵੀਂ ਤੋਂ 12ਵੀਂ ਜਮਾਤ ਵਿਚ ਪੜ੍ਹਦੇ ਪੜ੍ਹਾਈ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ 3 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਚਾਰ ਕਿਸਾਨਾਂ ਅਤੇ ...
ਮਲੋਟ, 1 ਅਕਤੂਬਰ (ਪਾਟਿਲ)-ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਸਿੱਖਿਆ ਪ੍ਰੀਸ਼ਦ, ਉੱਚ ਸਿੱਖਿਆ ਵਿਭਾਗ, ਮਨਿਸਟਰੀ ਆਫ਼ ਐਜੂਕੇਸ਼ਨ, ਭਾਰਤ ਸਰਕਾਰ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਨਿਯੁਕਤ ਕੀਤੇ ਰਿਸੋਰਸ ਪਰਸਨ ਡਾ: ਸੁਖਵਿੰਦਰ ਕੌਰ ਨੇ ਮਿਮਿਟ ਮਲੋਟ ਦਾ ...
ਗਿੱਦੜਬਾਹਾ, 1 ਅਕਤੂਬਰ (ਥੇੜ੍ਹੀ)-ਸ਼ਹਿਰ ਦੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਮਾਤਾ ਰਾਣੀ ਦੇ ਨਰਾਤਿਆਂ ਦੀ ਖ਼ੁਸ਼ੀ 'ਚ ਰੋਜ਼ਾਨਾ ਦੀ ਤਰਾਂ ਬੀਤੀ ਰਾਤ ਵੀ ਮਾਤਾ ਰਾਣੀ ਦੀ ਚੌਂਕੀ ਕਰਵਾਈ ਗਈ | ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਮਿਤ ਕੁਮਾਰ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜੋਤੀ ਫ਼ਾਊਾਡੇਸ਼ਨ ਦੇ ਟਰੱਸਟੀ ਅਜੀਤ ਸਿੰਘ ਬਰਾੜ ਚੱਕ ਸ਼ੇਰੇਵਾਲਾ ਨੇ ਐਡਵੋਕੇਟ ਗੁਰਵਿੰਦਰ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ ਨੂੰ ਜੋਤੀ ਫ਼ਾਊਡੇਸ਼ਨ ਦਾ ਪੰਜਾਬ ਲਈ ਉਪਰੇਸ਼ਨ ਹੈੱਡ ਨਿਯੁਕਤ ਕੀਤਾ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਉਧਾਰ ਕਣਕ ਖ਼ਰੀਦ ਕੇ ਬਕਾਇਆ ਰਕਮ 34,11, 733 ਰੁਪਏ ਨਾ ਦੇਣ ਅਤੇ ਸ਼ਿਕਾਇਤਕਰਤਾ ਨੂੰ ਗ਼ਲਤ ਬੈਂਕ ਦੇ ਚੈੱਕ ਦੇ ਕੇ ਉਸ ਨਾਲ ਧੋਖਾ ਕੀਤਾ ਕਰਨ ਤੋਂ ਬਾਅਦ ਉਸ ਨੂੰ ਧਮਕੀਆਂ ਦੇਣ ਦੇ ਦੋਸ਼ 'ਚ ਥਾਣਾ ਸਿਟੀ ਸ੍ਰੀ ਮੁਕਤਸਰ ...
ਗਿੱਦੜਬਾਹਾ, 1 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਵਿਖੇ ਪਿ੍ੰਸੀਪਲ ਡਾ: ਜੈ ਅਸ਼ੀਸ਼ ਸੇਠੀ ਦੀ ਅਗਵਾਈ ਹੇਠ ਗਾਂਧੀ ਜੈਯੰਤੀ ਮਨਾਈ ਗਈ | ਇਸ ਮੌਕੇ ਪਿ੍ੰਸੀਪਲ ਨੇ ਦੇਸ਼ ਦੀ ਆਜ਼ਾਦੀ ਵਿਚ ਰਾਸ਼ਟਰ ਪਿਤਾ ...
ਮੰਡੀ ਕਿੱਲਿਆਂਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸਿਆਸੀ ਅੜਿੱਕਿਆਂ ਵਿਚਕਾਰ ਅਕਾਲੀ ਓ.ਐੱਸ.ਡੀਜ. ਦੇ ਪਿੰਡ ਬਨਵਾਲਾ ਅਨੂੰ 'ਚ ਛੇ ਮੈਂਬਰਾਂ ਦੀ ਹਮਾਇਤ ਨਾਲ ਕੱਟੜ ਅਕਾਲੀ ਪਰਿਵਾਰ ਵਿਚੋਂ ਦਲਜਿੰਦਰ ਸਿੰਘ ਜਿੰਦਾ ਨੂੰ ਸਹਿਕਾਰੀ ਸਭਾ ਦਾ ਪ੍ਰਧਾਨ ਚੁਣ ਲਿਆ ...
ਗਿੱਦੜਬਾਹਾ, 1 ਅਕਤੂਬਰ (ਥੇੜ੍ਹੀ)-ਸ਼ਹਿਰ ਦੀ ਲੰਬੀ ਰੋਡ ਸਥਿਤ ਡਾ: ਸਮਰਿਤੀ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਵਲੋਂ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)-ਵਿਮੁਕਤ ਜਾਤੀਆਂ ਦੀਆਂ ਸੰਵਿਧਾਨਕ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਸ਼ਹੀਦ ਗੁਰਚਰਨ ਸਿੰਘ ਮਰਖਾਈ ਦੀ ਬਰਸੀ ਮੌਕੇ ਵਿਮੁਕਤ ਕਬੀਲੇ ਮਹਾਂ ਸੰਘ ਵਲੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੂਬਾ ...
ਮੰਡੀ ਲੱਖੇਵਾਲੀ, 1 ਅਕਤੂਬਰ (ਮਿਲਖ ਰਾਜ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ ਅਤੇ ਹਲਕਾ ਮਲੋਟ ਦੀ ਇੰਚਾਰਜ ਰੁਪਿੰਦਰ ਕੌਰ ਰੂਬੀ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਵਿਚ ਜੋਸ਼ ਭਰਨ ਦੇ ਉਦੇਸ਼ ਨਾਲ ਜਗਤਪਾਲ ਸਿੰਘ ਬਰਾੜ ...
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮੌੜ ਅਤੇ ਪਿੰਡ ਅਕਾਲਗੜ੍ਹ ਵਿਖੇ ਇਕਾਈਆਂ ਦੀ ਚੋਣ ਕੀਤੀ ਗਈ | ਪਿੰਡ ਅਕਾਲਗੜ੍ਹ ਵਿਖੇ ਸਰਬਜੀਤ ਸਿੰਘ ਨੂੰ ਇਕਾਈ ਦਾ ਪ੍ਰਧਾਨ ਅਤੇ ਮਨਜੀਤ ਸਿੰਘ ਨੂੰ ਸਕੱਤਰ ਚੁਣਿਆ ...
ਮਲੋਟ, 1 ਅਕਤੂਬਰ (ਅਜਮੇਰ ਸਿੰਘ ਬਰਾੜ)-ਪੰਜਾਬ ਭਰ ਵਿਚ ਅੱਜ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਸਮੇਂ ਦੀ ਸਰਕਾਰ ਵਲੋਂ ਕੀਤਾ ਹੋਇਆ ਹੈ | ਖ਼ਰੀਦ ਮਲੋਟ ਵਿਖੇ ਵੀ ਸ਼ੁਰੂ ਹੋਣੀ ਸੀ ਪਰ ਮਲੋਟ ਇਲਾਕਾ ਸੇਮ ਵਾਲਾ ਹੋਣ ਕਰਕੇ ਅਤੇ ਮੀਂਹ ਪੈਣ ਕਰਕੇ ਅਜੇ ਤੱਕ ਮੰਡੀ ਵਿਚ ...
ਲੰਬੀ, 1 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਸਿਹਤ ਵਿਭਾਗ ਵਿਚ 32 ਸਾਲ ਦੀਆਂ ਸੇਵਾਵਾਂ ਉਪਰੰਤ ਅੱਜ ਨਰਸਿੰਗ ਅਫ਼ਸਰ ਦੇ ਅਹੁਦੇ ਤੋਂ ਬਲਧੀਰ ਕੌਰ ਸੇਵਾ ਮੁਕਤ ਹੋ ਗਏ , ਨੂੰ ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਮਾਣ-ਸਨਮਾਨ ਦਿੰਦਿਆਂ ਵਿਦਾਇਗੀ ਪਾਰਟੀ ਦਿੱਤੀ ਗਈ | ...
ਮੰਡੀ ਲੱਖੇਵਾਲੀ, 1 ਅਕਤੂਬਰ (ਮਿਲਖ ਰਾਜ)-ਬਲਾਕ ਚੱਕ ਸ਼ੇਰੇਵਾਲਾ ਦੇ ਵੱਖ-ਵੱਖ ਸਿਹਤ ਕੇਂਦਰਾਂ 'ਤੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਨੂੰ ਮਨਾਉਂਦੇ ਹੋਏ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਗਏ | ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾ: ਜਤਿੰਦਰਪਾਲ ਸਿੰਘ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX