ਕਪੂਰਥਲਾ, 1 ਅਕਤੂਬਰ (ਅਮਰਜੀਤ ਕੋਮਲ) - ਜ਼ਿਲ੍ਹੇ ਦੀਆਂ ਕੁੱਝ ਮੰਡੀਆਂ ਵਿਚ ਅੱਜ ਸਰਕਾਰੀ ਖ਼ਰੀਦ ਏਜੰਸੀਆਂ ਨੇ ਝੋਨੇ ਦੀ ਖ਼ਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਦਾਣਾ ਮੰਡੀ ਕਪੂਰਥਲਾ ਵਿਚ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਪਨਗਰੇਨ ਖ਼ਰੀਦ ਏਜੰਸੀ ਨੇ ਪਿੰਡ ਭੇਟਾਂ ਦੇ ਕਿਸਾਨ ਬਲਕਾਰ ਸਿੰਘ ਦੀ ਪਹਿਲੀ ਝੋਨੇ ਦੀ ਢੇਰੀ ਦੀ ਖ਼ਰੀਦ 2060 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ | ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਡਿਪਟੀ ਕਮਿਸ਼ਨਰ ਨੇ ਮੰਡੀ ਵਿਚ ਪੁੱਜੇ ਕਿਸਾਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਝੋਨੇ ਦੀ ਫ਼ਸਲ ਦਾ ਇਕ ਇਕ ਦਾਣਾ ਖ਼ਰੀਦੇਗੀ | ਉਨ੍ਹਾਂ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਤੇ ਖ਼ਰੀਦ ਏਜੰਸੀਆਂ, ਮੰਡੀਆਂ ਬੋਰਡ ਦੇ ਅਧਿਕਾਰੀਆਂ ਨੂੰ ਖ਼ਰੀਦ ਸੁਚਾਰੂ ਤਰੀਕੇ ਨਾਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਅਣਅਧਿਕਾਰਤ ਤੌਰ 'ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਜ਼ਿਲ੍ਹੇ ਅੰਦਰ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਬਾਹਰਲੇ ਰਾਜਾਂ ਤੋਂ ਝੋਨਾ ਲਿਆਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਝੋਨਾ ਦੀ ਰੋਜ਼ਾਨਾ ਖ਼ਰੀਦ ਹੋਵੇਗੀ ਤੇ ਖ਼ਰੀਦੇ ਗਏ ਝੋਨੇ ਦੀ ਕਿਸਾਨਾਂ ਨੂੰ 48 ਘੰਟੇ ਵਿਚ ਉਨ੍ਹਾਂ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ ਵਿਚ ਪਾਉਣੀ ਯਕੀਨੀ ਬਣਾਈ ਜਾਵੇਗੀ | ਵਿਸ਼ੇਸ਼ ਸਾਰੰਗਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਵੇਲੇ ਝੋਨੇ ਦੀ ਫ਼ਸਲ ਦੀ ਕਟਾਈ ਨਾ ਕਰਨ ਤੇ ਮੰਡੀ ਵਿਚ ਝੋਨਾ ਸੁਕਾ ਕੇ ਲਿਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਵਾਰ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 8 ਲੱਖ ਮੀਟਰਿਕ ਟਨ ਝੋਨਾ ਖ਼ਰੀਦਣ ਦੀ ਸੰਭਾਵਨਾ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ, ਸੂਬਾਈ ਆਗੂ ਗੁਰਪਾਲ ਸਿੰਘ ਇੰਡੀਅਨ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ, 'ਆਪ' ਦੇ ਆਗੂ ਪਰਮਿੰਦਰ ਸਿੰਘ ਢੋਟ, ਜ਼ਿਲ੍ਹਾ ਮੰਡੀ ਅਫ਼ਸਰ ਮਨੀਸ਼ ਕੈਲੇ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮਧੂ ਗੋਇਲ, ਮਾਰਕੀਟ ਕਮੇਟੀ ਦੇ ਸਕੱਤਰ ਸੰਜੀਵ ਕੁਮਾਰ, ਮੰਡੀ ਸੁਪਰਡੈਂਟ ਪਿ੍ਥੀਪਾਲ ਸਿੰਘ ਘੁੰਮਣ, ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼ ਬਹਿਲ, ਪ੍ਰਧਾਨ ਵਿਪਨ ਆਜ਼ਾਦ, ਮੀਤ ਪ੍ਰਧਾਨ ਰਜਿੰਦਰ ਕੌੜਾ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ |
ਭੁਲੱਥ, (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਦਾਣਾ ਮੰਡੀ ਭੁਲੱਥ ਵਿਖੇ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ | ਮੰਡੀ ਵਿਚ ਪਹਿਲੀ ਢੇਰੀ ਜੋ ਕਿ ਕਿਸਾਨ ਮਹਿੰਦਰ ਸਿੰਘ ਪੁੱਤਰ ਰਾਮ ਸਿੰਘ ਪਿੰਡ ਭਦਾਸ ਦੀ ਸੀ ਜੋ ਕਿ ਮਰਵਾਹਾ ਟ੍ਰੇਡਰਜ ਵਿਚ ਪਹੁੰਚੀ ਦੀ ਖ਼ਰੀਦ ...
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ) - ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਜਾਂ ਰਹੀ ਹੈ ਇਸ ਸੰਬੰਧੀ ਕਿਸਾਨਾਂ ਨੂੰ ਅਦਾਇਗੀ ਵੀ ਆਨ ਲਾਈਨ ਉਨ੍ਹਾਂ ਦੇ ਖਾਤੇ ਵਿਚ ਨਾਲੋਂ ਨਾਲ ਕੀਤੀ ਜਾਵੇਗੀ | ਫਗਵਾੜਾ ...
ਫਗਵਾੜਾ, 1 ਅਕਤੂਬਰ (ਹਰਜੋਤ ਸਿੰਘ ਚਾਨਾ) - ਜ਼ਿਲੇ੍ਹ ਦੇ ਐਸ.ਐਸ.ਪੀ. ਨੇ ਵਿਭਾਗ 'ਚ ਫੇਰਬਦਲ ਕਰਦਿਆਂ 20 ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਹਨ | ਜਾਰੀ ਆਰਡਰਾਂ ਮੁਤਾਬਿਕ ਇੰਸ. ਸੁਖਵਿੰਦਰ ਸਿੰਘ ਥਾਣਾ ਸਿਟੀ ਕਪੂਰਥਲਾ ਨੂੰ ਇੰਚਾਰਜ ਟਰੈਫ਼ਿਕ ਸਟਾਫ਼ ...
ਫਗਵਾੜਾ, 1 ਅਕਤੂਬਰ (ਅਸ਼ੋਕ ਕੁਮਾਰ ਵਾਲੀਆ) - ਤਿੰਨ ਜ਼ਿਲਿ੍ਹਆਂ ਨੂੰ ਜੋੜਨ ਵਾਲੀ ਪਲਾਹੀ ਤੋਂ ਫਗਵਾੜਾ ਤੱਕ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇਥੋਂ ਹੁਣ ਸਾਈਕਲ 'ਤੇ ਵੀ ਲੰਘਣਾ ਔਖਾ ਹੋ ਗਿਆ ਹੈ | ਇਹ ਸੜਕ ਫਗਵਾੜਾ ਦਾ ਮੁੱਖ ਸਿਵਲ ਹਸਪਤਾਲ ਤੋਂ ਇਲਾਵਾ ਅੱਧੀ ਦਰਜਨ ਦੇ ...
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਾਚੀਨ ਵਾਲਮੀਕਿ ਮੰਦਿਰ ਅਲੀ ਮੁਹੱਲਾ ਤੋਂ ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਅੰਮਿ੍ਤਸਰ ਦੇ ਦਰਸ਼ਨਾਂ ...
ਕਪੂਰਥਲਾ, 1 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਭਾਸ਼ਾ ਵਿਭਾਗ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ 'ਚ ਮੁੱਖ ਬੁਲਾਰੇ ਵਜੋਂ ਡਾ: ਰਘਬੀਰ ਕੌਰ ਤੇ ਮੁੱਖ ਮਹਿਮਾਨ ਵਜੋਂ ...
ਡਡਵਿੰਡੀ, 1 ਅਕਤੂਬਰ (ਦਿਲਬਾਗ ਸਿੰਘ ਝੰਡ) - ਬਦਲਦੇ ਦੌਰ ਅਤੇ ਕਦਰਾਂ ਕੀਮਤਾਂ ਦੇ ਅਲੋਪ ਹੋਣ ਨਾਲ ਜਿੱਥੇ ਸਾਡੇ ਬੱਚੇ ਸਾਡੇ ਤੋਂ ਕੋਹਾਂ ਦੂਰ ਹੋਣ ਲੱਗੇ ਹਨ, ਉੱਥੇ ਸਮਾਜਿਕ ਰਿਸ਼ਤਿਆਂ ਵਿਚ ਵੀ ਲੰਮੀ ਦੂਰੀ ਪੈਦਾ ਹੋਣ ਲੱਗੀ ਹੈ | ਇਹ ਪ੍ਰਗਟਾਵਾ ਡਡਵਿੰਡੀ ਦੇ ਸਾਬਕਾ ...
ਫਗਵਾੜਾ, 1 ਅਕਤੂਬਰ (ਅਸ਼ੋਕ ਕੁਮਾਰ ਵਾਲੀਆ) - ਪਿੰਡਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ, ਉੱਤਰਾਖੰਡ ਦੇ ਦੇਹਰਾਦੂਨ ਵਿਖੇ ਆਯੋਜਿਤ ਸਿਖਲਾਈ ਕੈਂਪ ਵਿਚ ਸ਼ਾਮਲ ਹੋਏ ਅਤੇ ਭਾਜਪਾ ...
ਸੁਲਤਾਨਪੁਰ ਲੋਧੀ, 1 ਅਕਤਬੂਰ (ਨਰੇਸ਼ ਹੈਪੀ, ਥਿੰਦ) - ਨਦਿਆਲ ਰਿਸਰਚ ਇੰਸਟੀਚਿਊਟ ਅਤੇ ਖੇਤੀ ਵਿਰਾਸਤ ਮਿਸ਼ਨ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ ਸੁਜਲਾਮ ਸੁਮੰਗਲਮ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੀ ਸਮਾਪਤੀ ...
ਕਪੂਰਥਲਾ, 1 ਅਕਤੂਬਰ (ਵਿ.ਪ੍ਰ.) - ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਰਾਮ ਲੀਲਾ ਦੌਰਾਨ ਸਥਾਨਕ ਦੇਵੀ ਤਲਾਬ ਵਿਚ ਯੋਗੀ ਰਾਜ ਨਾਟਕ ਦਾ ਮੰਚਨ ਕੀਤਾ ਗਿਆ | ਜਿਸ ਵਿਚ ਰਾਮ ਲੀਲਾ ਕਮੇਟੀ ਨਾਲ ਸਬੰਧਿਤ ਪ੍ਰਭੂ ਰਾਮ ਦਾ ਕਿਰਦਾਰ ਅਭੀਨਵ ...
ਬੇਗੋਵਾਲ, 1 ਅਕਤੂਬਰ (ਸੁਖਜਿੰਦਰ ਸਿੰਘ) - ਬੀਤੀ ਸ਼ਾਮ ਇਥੋਂ ਨੇੜਲੇ ਪਿੰਡ ਇਬਰਾਹੀਮਵਾਲ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਅਚਾਨਕ ਹੋਈ ਟੱਕਰ ਨੂੰ ਲੈ ਕੇ ਦੋਵਾਂ ਚਾਲਕਾਂ 'ਚ ਹੋਈ ਤਕਰਾਰ ਉਦੋਂ ਭਿਆਨਕ ਬਣ ਗਈ, ਜਦੋਂ ਦੋਵਾਂ ਧਿਰਾਂ ਦੇ ਸਮਰਥਕ ਪੁੱਜਣ 'ਤੇ ਦੋਵਾਂ 'ਚ ...
ਕਪੂਰਥਲਾ, 1 ਅਕਤੂਬਰ (ਵਿ.ਪ੍ਰ.) - ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਕੌਮੀ ਪੋਸ਼ਣ ਮਾਹ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਜਿਸ 'ਚ ਸਹਾਇਕ ਸਿਵਲ ਸਰਜਨ ਡਾ: ਅਨੂੰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਕਾਲਜ ਦੇ ਪਿ੍ੰਸੀਪਲ ਡਾ: ਬਲਦੇਵ ...
ਕਪੂਰਥਲਾ, 1 ਅਕਤੂਬਰ (ਅਮਨਜੋਤ ਸਿੰਘ ਵਾਲੀਆ) - ਆਜ਼ਾਦੀ ਘੁਲਾਟੀਏ ਮੱਲ ਸਿੰਘ ਔਜਲਾ ਦੇ ਜਨਮ ਦਿਨ ਦੇ ਸਬੰਧ ਵਿਚ ਵਿਸ਼ਾਲ ਸਮਾਗਮ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਨਗਰ ਕਪੂਰਥਲਾ ਵਿਖੇ 2 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ...
ਭੁਲੱਥ, 1 ਅਕਤੂਬਰ (ਮੇਹਰ ਚੰਦ ਸਿੱਧੂ) - ਥਾਣਾ ਭੁਲੱਥ ਪੁਲਿਸ ਨੇ 350 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ. ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਟੀ ਪੁਆਇੰਟ ਮੇਤਲਾ ਰੋਡ ਕਮਰਾਏ ਪੁੱਜੇ ਤਾਂ ਪਿੰਡ ...
ਕਪੂਰਥਲਾ, 1 ਅਕਤੂਬਰ (ਵਿ.ਪ੍ਰ.)- ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ ਦੇ ਖਿਡਾਰੀ ਅਭਿਨਵ ਸਿੰਘ ਸਾਹੀ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਈ ਗਈ 100 ਮੀਟਰ, 200 ਮੀਟਰ, 400 ਮੀਟਰ ਦੌੜ ਵਿਚ ਸੋਨੇ ਦੇ ਤਗਮੇ ਤੇ ਜੈਵਲਿਨ ਵਿਚ ਚਾਂਦੀ ਦਾ ...
ਕਪੂਰਥਲਾ, 1 ਅਕਤੂਬਰ (ਵਿ.ਪ੍ਰ.) - ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਫਰੈਸ਼ਰ ਪਾਰਟੀ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ | ਕਾਲਜ ਦੇ ਡਾਇਰੈਕਟਰ ਪ੍ਰਸ਼ਾਸਨ ਡਾ: ਅਰਵਿੰਦਰ ਸਿੰਘ ਸੇਖੋਂ ਤੇ ਪਿ੍ੰਸੀਪਲ ਡਾ: ਜੀ.ਐਸ. ਬਰਾੜ ਦੀ ਦੇਖ ਰੇਖ ...
ਫਗਵਾੜਾ, 1 ਅਕਤੂਬਰ (ਅਸ਼ੋਕ ਕੁਮਾਰ ਵਾਲੀਆ) - ਹਾਈਵੇ 'ਤੇ ਵਸੇ ਸ਼ਹਿਰ ਫਗਵਾੜਾ 'ਚ ਨਾ ਤਾਂ ਪੱਕਾ ਐਸ.ਡੀ.ਐਮ. ਹੈ ਅਤੇ ਨਾ ਹੀ ਪੱਕਾ ਬੀ.ਡੀ.ਪੀ. ਓ. ਹੈ ਅਤੇ ਤਹਿਸੀਲਦਾਰ ਨੂੰ ਵੀ ਭੁਲੱਥ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਫਗਵਾੜਾ ਸ਼ਹਿਰ ਵਿਚ ਪੱਕਾ ਅਫ਼ਸਰ ਨਾ ਹੋਣ ਕਰਕੇ ...
ਕਪੂਰਥਲਾ, 1 ਅਕਤੂਬਰ (ਅਮਰਜੀਤ ਕੋਮਲ) - ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅੰਡਰ 14, 17, 19 ਸਾਲ ਵਰਗ ਦੇ ਲੜਕੇ ਲੜਕੀਆਂ ਦੀਆਂ ਕਰਵਾਈਆਂ ਖੇਡਾਂ ਵਿਚ ਰੱਸਾ ਕੱਸੀ ਦੇ ਅੰਡਰ 14 ਉਮਰ ਵਰਗ ਦੇ ਮੁਕਾਬਲੇ ਵਿਚ ਭੁਲੱਥ ਨੇ ਪਹਿਲਾ, ਢਿਲਵਾਂ ...
ਡਡਵਿੰਡੀ, 1 ਅਕਤੂਬਰ (ਦਿਲਬਾਗ ਸਿੰਘ ਝੰਡ) - ਡਡਵਿੰਡੀ-ਸੁਲਤਾਨਪੁਰ ਲੋਧੀ ਮੁੱਖ ਮਾਰਗ 'ਤੇ ਸਥਿਤ ਪਿੰਡ ਝੱਲ ਲੇਈ ਵਾਲਾ ਨੂੰ ਜਾਂਦੀ ਸੰਪਰਕ ਸੜਕ 'ਤੇ ਬਣੀ ਹੋਈ ਤੰਗ ਤੇ ਰੇਲਿੰਗ ਵਿਹੂਣੀ ਪੁਲੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਪਿਛਲੇ ਲੰਬੇ ਸਮੇਂ ਤੋਂ ਬਣੀ ਹੋਈ ਇਹ ...
ਸੁਲਤਾਨਪੁਰ ਲੋਧੀ, 1 ਅਕਤੂਬਰ (ਨਰੇਸ਼ ਹੈਪੀ, ਥਿੰਦ) - ਝੋਨੇ ਦੀ ਖ਼ਰੀਦ ਨੂੰ ਲੈ ਕੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ...
ਨਡਾਲਾ, 1 ਅਕਤੂਬਰ (ਮਾਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਜ਼ੋਨ ਨਡਾਲਾ ਵਲੋਂ ਇਬਰਾਹੀਮਵਾਲ ਵਿਖੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਹੱਲਾ ਬੋਲ ਕਰਦਿਆਂ ਜੰਮ ਕੇ ਨਾਅਰੇਬਾਜ਼ੀ ...
ਸੁਲਤਾਨਪੁਰ ਲੋਧੀ, 1 ਅਕਤੂਬਰ (ਨਰੇਸ਼ ਹੈਪੀ, ਥਿੰਦ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਅਤੇ ਗੁਰਦੁਆਰਾ ਬੇਰ ...
ਫਗਵਾੜਾ, 1 ਅਕਤੂਬਰ (ਹਰਜੋਤ ਸਿੰਘ ਚਾਨਾ) - ਰਾਸ਼ਟਰੀ ਯੁਵਾ ਹਿੰਦੂ ਸੰਗਠਨ ਦੇ ਆਗੂਆਂ ਨੇ ਪ੍ਰਸ਼ਾਸਨ ਵਲੋਂ ਦੁਸਹਿਰਾ ਮਨਾਉਣ ਦੀ ਮਨਜ਼ੂਰੀ ਨਾ ਦੇਣ ਦੇ ਰੋਸ ਵਜੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸੋਮਵਾਰ ਨੂੰ ਏ.ਡੀ.ਸੀ. ਦਫ਼ਤਰ ਅੱਗੇ 10 ਵਜੇ ਧਰਨਾ ...
ਭੁਲੱਥ, 1 ਅਕਤੂਬਰ (ਮੇਹਰ ਚੰਦ ਸਿੱਧੂ) - ਕਸਬਾ ਭੁਲੱਥ ਦੇ ਬੇਦੀ ਨਗਰ ਇਲਾਕੇ 'ਚ ਡੇਂਗੂ ਦਾ ਇਕ ਕੇਸ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਚੌਕਸ ਹੋ ਗਿਆ ਹੈ | ਦੱਸਣਯੋਗ ਹੈ ਕਿ ਪਿਛਲੇ ਸਾਲ ਭੁਲੱਥ ਸ਼ਹਿਰ ਵਿਚ ਡੇਂਗੂ ਮੱਛਰ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ ਸੀ ...
ਹੁਸੈਨਪੁਰ, 1 ਅਕਤੂਬਰ (ਸੋਢੀ) - ਸਵਰਗਵਾਸੀ ਅਜੀਤ ਸਿੰਘ ਅਤੇ ਸਵਰਗਵਾਸੀ ਜਗਤ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵਲੋਂ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿੱਖਿਆ ਦੇਣ ਲਈ ਸਿਲਾਈ ਸੈਂਟਰ ਅਤੇ ਨੌਜਵਾਨ ਵਰਗ ਨੂੰ ਇਤਿਹਾਸਕ ਅਤੇ ਸਮਾਜਿਕ ਸਿੱਖਿਆ ...
ਫਗਵਾੜਾ, 1 ਅਕਤੂਬਰ (ਹਰਜੋਤ ਸਿੰਘ ਚਾਨਾ) - ਕਰੀਬ ਇਕ ਮਹੀਨਾ ਪਹਿਲਾ ਬੰਗਾ ਰੋਡ 'ਤੇ ਸਥਿਤ ਪੁਰਾਣੇ ਸਿਵਲ ਹਸਪਤਾਲ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਪੁਲਿਸ ਵਲੋਂ ਅਜੇ ਤੱਕ ਕੋਈ ਦੋਸ਼ ਨਾ ਕਾਬੂ ਕੀਤੇ ਜਾਣ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ...
ਫਗਵਾੜਾ, 1 ਅਕਤੂਬਰ (ਹਰਜੋਤ ਸਿੰਘ ਚਾਨਾ) - ਇਥੋਂ ਦੀ ਸ਼ੂਗਰ ਮਿੱਲ ਦੇ ਕਰਮਚਾਰੀਆਂ ਨੇ ਹੁਣ ਆਪਣੀ ਹੀ ਮਿੱਲ ਦੇ ਪ੍ਰਬੰਧਕਾਂ ਖਿਲਾਫ਼ ਮੋਰਚਾ ਖੋਲਿ੍ਹਆ ਹੈ ਤੇ ਦੋਸ਼ ਲਗਾਇਆ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ ਜਿਸ ਕਾਰਨ ...
ਫਗਵਾੜਾ, 1 ਅਕਤਬੂਰ (ਅਸ਼ੋਕ ਕੁਮਾਰ ਵਾਲੀਆ) - ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਬਲਬੀਰ ਚੰਦ ਦੀ ਦਿਸ਼ਾ ਨਿਰਦੇਸ਼ਾਂ ਹੇਠ ਇਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਅਧੀਨ ਡਾ: ਪਰਮਜੀਤ ਸਿੰਘ ਮਹੇ ਖੇਤੀਬਾੜੀ ਅਫ਼ਸਰ ਫਗਵਾੜਾ ਦੀ ਅਗਵਾਈ ...
ਸੁਲਤਾਨਪੁਰ ਲੋਧੀ, 1 ਅਕਤੂਬਰ (ਪੱਤਰ ਪੇ੍ਰਰਕਾਂ ਰਾਹੀਂ) - ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਦੋ ਦੋਸ਼ੀ ਔਰਤਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਸਾਲ 2017 'ਚ ਬਿਊਰੋ ਵਲੋਂ ਦਰਜ ਕੀਤੇ ਗਏ ਇਕ ਜਾਅਲਸਾਜ਼ੀ ਦੇ ਕੇਸ 'ਚ ਲੋੜੀਂਦੀਆਂ ਸਨ ਤੇ ਗਿ੍ਫ਼ਤਾਰੀ ਤੋਂ ਬਚਣ ਲਈ ਫ਼ਰਾਰ ...
ਫਗਵਾੜਾ, 1 ਅਕਤੂਬਰ (ਹਰਜੋਤ ਸਿੰਘ ਚਾਨਾ) - ਇਕ ਵਿਅਕਤੀ ਨੂੰ ਰੂਸ ਭੇਜਣ ਦੀ ਥਾਂ ਦੁਬਈ ਭੇਜ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਦੋ ਫ਼ਰਜ਼ੀ ਟਰੈਵਲ ਏਜੰਟਾਂ ਖਿਲਾਫ਼ ਧਾਰਾ 406, 420 ਆਈ.ਪੀ.ਸੀ, 13 ਪੰਜਾਬ ਟਰੈਵਲ ਪੋ੍ਰਫੈਸ਼ਨਲ ਐਕਟ 2014 ਤਹਿਤ ਕੇਸ ...
ਢਿਲਵਾਂ, 1 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ) - ਭੁਲੱਥ ਸਬ ਡਿਵੀਜ਼ਨ ਦੇ ਡੀ.ਐਸ.ਪੀ. ਸੁਖਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਥਾਣਾ ਢਿਲਵਾਂ ਦੇ ਮੁਖੀ ਹਰਪਾਲ ਸਿੰਘ ਦੁਆਰਾ ਪੁਲਿਸ ਪਾਰਟੀ ਦੇ ਨਾਲ ਮੁਕੱਦਮਾ ਨੰਬਰ 52 ਮਿਤੀ 24 ਜੁਲਾਈ 2020 ਥਾਣਾ ਢਿਲਵਾਂ ਦੇ ਦੋਸ਼ੀ ...
ਹੁਸੈਨਪੁਰ, 1 ਅਕਤੂਬਰ (ਸੋਢੀ) - ਸਵਰਗਵਾਸੀ ਅਜੀਤ ਸਿੰਘ ਅਤੇ ਸਵਰਗਵਾਸੀ ਜਗਤ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵਲੋਂ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿੱਖਿਆ ਦੇਣ ਲਈ ਸਿਲਾਈ ਸੈਂਟਰ ਅਤੇ ਨੌਜਵਾਨ ਵਰਗ ਨੂੰ ਇਤਿਹਾਸਕ ਅਤੇ ਸਮਾਜਿਕ ਸਿੱਖਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX