ਦਸੂਹਾ, 2 ਅਕਤੂਬਰ (ਕੌਸ਼ਲ)- ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਜਥੇਦਾਰ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਅਤੇ ਮਨਜੀਤ ਸਿੰਘ ਦਸੂਹਾ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਵਿਚਾਰਾਂ ਕਰਦਿਆਂ ਕਿਹਾ ਕਿ ਅੱਜ ਅਜਿਹਾ ਸਮਾਂ ਆ ਚੁੱਕਿਆ ਹੈ ਕਿ ਹਰ ਇਨਸਾਨ ਆਪਣੇ ਕੰਮਾਂ ਕਾਰਾਂ ਵਿਚ ਇਨ੍ਹਾਂ ਵਿਅਸਤ ਹੋ ਚੁੱਕਿਆ ਹੈ ਕਿ ਉਹ ਗੁਰਬਾਣੀ ਦਾ ਜਾਪ ਕਰਨ ਤੋਂ ਵੀ ਭੱਜ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਿੱਖੀ ਨੂੰ ਬਚਾਉਣ ਲਈ ਲਾ ਮਿਸਾਲ ਕੁਰਬਾਨੀਆਂ ਦੇ ਕੇ ਇਸ ਸਿੱਖੀ ਨੂੰ ਬਚਾਇਆ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਦਸਤਾਰ ਧਾਰੀ ਸਿੰਘ ਸਜਾਉਣ ਲਈ ਆਪਣਾ ਫ਼ਰਜ਼ ਅਦਾ ਕਰੀਏ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਜਾਣੰੂ ਕਰਵਾਵਾਂਗੇ ਤਾਂ ਆਉਣ ਵਾਲੇ ਸਮੇਂ ਵਿਚ ਸਾਡੀ ਸਿੱਖੀ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿਚ ਰਹੇਗੀ | ਇਸ ਮੌਕੇ ਉਨ੍ਹਾਂ ਪੰਥ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਹਰ ਵਾਰ ਸਰਬਸੰਮਤੀ ਨਾਲ ਐਸ.ਜੀ.ਪੀ.ਸੀ. ਚੋਣ ਕਰਕੇ ਆਪਣਾ ਨੁਮਾਇੰਦਾ ਖੜ੍ਹਾ ਕਰਦਾ ਹੈ ਤਾਂ ਜੋ ਉਨ੍ਹਾਂ ਦਾ ਕਬਜ਼ਾ ਜਾਰੀ ਰਹੇ | ਉਨ੍ਹਾਂ ਕਿਹਾ ਕਿ ਲਗਭਗ ਪਿਛਲੇ ਇਕ ਦਹਾਕੇ ਤੋਂ ਚੋਣ ਨਹੀਂ ਕੀਤੀ ਗਈ | ਇਸ ਚੋਣ ਨੂੰ ਕਰਵਾਉਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣੀ ਹੈ, ਉੱਥੋਂ ਦੇ ਸਿੱਖ ਭਾਈਚਾਰੇ ਵੀ ਬਾਦਲ ਪਰਿਵਾਰ ਨਾਲ ਨਹੀਂ ਰੱਖ ਸਕੇ | ਉਨ੍ਹਾਂ ਕਿਹਾ ਕਿ ਹਰਿਆਣੇ ਦੇ ਗੁਰਦੁਆਰੇ ਬਾਦਲ ਪਰਿਵਾਰ ਦੇ ਹੱਥੋਂ ਨਿਕਲਣ ਕਾਰਨ, ਪੰਜਾਬ ਵਿਚ ਜਿੰਨੇ ਵੀ ਗੁਰਦੁਆਰੇ ਹਨ ਜਾਂ ਸਿੰਘ ਸਾਹਿਬਾਨਾਂ ਸੁਸਾਇਟੀਆਂ ਉਨ੍ਹਾਂ 'ਤੇ ਇਹ ਕਬਜ਼ਾ ਕਰਨਾ ਚਾਹੁੰਦੇ ਹੈ | ਇਸ ਮੌਕੇ ਇਸ ਮੌਕੇ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕੋ ਇਸ ਚੀਜ਼ 'ਤੇ ਗ਼ੌਰ ਕਰਨਾ ਚਾਹੀਦਾ ਹੈ | ਇਸ ਮੌਕੇ ਸਮੂਹ ਕਮੇਟੀ ਵਲੋਂ ਜਥੇਦਾਰ ਰਣਜੀਤ ਸਿੰਘ ਜੀ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਮਨਜੀਤ ਸਿੰਘ ਦਸੂਹਾ, ਅਮਰੀਕ ਸਿੰਘ ਗੱਗੀ, ਦਿਲਬਾਗ ਸਿੰਘ, ਬਲਕਾਰ ਸਿੰਘ, ਲਵਲੀ ਕੱਲੋਵਾਲ, ਸਤਪਾਲ ਸਿੰਘ, ਤਰਸੇਮ ਸਿੰਘ ਖ਼ਾਲਸਾ, ਜੋਗਿੰਦਰ ਸਿੰਘ ਭਾਟੀਆ, ਖੁਸ਼ਵੰਤ ਸਿੰਘ, ਲਾਡੀ ਪੂਰੀ, ਚਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਲੱਕੀ, ਬੌਬੀ ਭਾਟੀਆ ਅਤੇ ਹੋਰ ਹਾਜ਼ਰ ਸਨ |
ਟਾਂਡਾ ਉੜਮੁੜ, 2 ਅਕਤੂਬਰ (ਦੀਪਕ ਬਹਿਲ)- ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਇਸ ਵਾਸਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ | ਇਨ੍ਹਾਂ ਵਿਚਾਰਾਂ ਦਾ ...
ਮਾਹਿਲਪੁਰ, 2 ਅਕਤੂਬਰ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਘਰ 'ਚੋਂ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨਸਾਰ ਥਾਣਾ ਮੁਖੀ ਸਤਵੰਤ ਸਿੰਘ ਦੱਸਿਆ ਕਿ ਬਬੀਤਾ ਰਾਣੀ ਪਤਨੀ ਸੰਜੀਵ ਕੁਮਾਰ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮੋਹਿੰਦਰ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 50 ਨਵੇਂ ਸੈਂਪਲ ਲੈਣ ਤੇ 249 ਸੈਂਪਲਾਂ ਦੀ ਰਿਪੋਰਟ ...
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ 92 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਐੱਸ.ਐੱਚ.ਓ. ਗੜ੍ਹਸ਼ੰਕਰ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਚੌਂਕੀ ਇੰਚਾਰਜ ਬੀਣੇਵਾਲ ...
ਮਾਹਿਲਪੁਰ, 2 ਅਕਤੂਬਰ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ 48 ਗ੍ਰਾਮ ਨਸ਼ੀਲੇ ਪਦਾਰਥ ਤੇ 11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨਸਾਰ ਥਾਣਾ ਮੁਖੀ ਸਤਵੰਤ ਸਿੰਘ ਦੱਸਿਆ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਟਰੈਕਟਰ ਦੀ ਲਪੇਟ 'ਚ ਆੳਣ ਨਾਲ ਇੱਕ 5 ਸਾਲ ਦੇ ਲੜਕੇੇ ਦੀ ਮੌਤ ਹੋ ਗਈ | ਇਸ ਸਬੰਧੀ ਥਾਣਾ ਹਰਿਆਣਾ ਪੁਲਿਸ ਨੇ ਕਥਿਤ ਦੋਸ਼ੀ ਚਾਲਕ ਨੂੰ ਨਾਮਜ਼ਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਧੂਤ ਕਲਾਂ ਦੇ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਪ੍ਰਸ਼ਾਸਨ ਵਲੋਂ ਜਾਰੀ ਅਦੇਸ਼ਾਂ ਦੇ ਬਾਵਜੂਦ ਸ਼ਹਿਰ ਤੇ ਆਸ ਪਾਸ ਦੇ ਕਈ ਜਗ੍ਹਾ ਸ਼ਰਾਬ ਦੇ ਠੇਕੇ ਸ਼ਰੇਆਮ ਖੁਲ੍ਹੇ ਰਹੇ ਤੇ ਇਸ ਦੇ ਨਾਲ ਹੀ ਕੁੱਝ ਜਗ੍ਹਾ ਸ਼ਟਰ ਤਾਂ ਬੰਦ ਮਿਲੇ ...
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਜਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪੁਲਿਸ ਨੇ ਇੱਕ ਵਿਅਕਤੀ ਤੋਂ 300 ਗ੍ਰਾਮ ਅਫੀਮ ਬਰਾਮਦ ਕੀਤੀ | ਇਸ ...
ਮਿਆਣੀ, 2 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਗਿਲਜੀਆਂ ਵਿਚ ਬੀਤੀ ਰਾਤ 5 ਲੁਟੇਰਿਆਂ ਨੇ ਘਰ ਵਿਚ ਦਾਖ਼ਲ ਹੋ ਕੇ ਬਜ਼ੁਰਗ ਜੋੜੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਦੇ ਹੋਏ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਲਏ | ਇਸ ਸੰਬੰਧੀ ਮਾਰ-ਕੁਟਾਈ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਬੇਗਮਪੁਰਾ ਟਾਈਗਰ ਫੋਰਸ ਦੀ ਮਹੀਨਾਵਾਰ ਮੀਟਿੰਗ ਬੇਗਮਪੁਰਾ ਟਾਈਗਰ ਫੋਰਸ ਦੇ ਹੈੱਡ ਆਫ਼ਿਸ ਡਗਾਣਾ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ...
ਦਸੂਹਾ, 2 ਅਕਤੂਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਕਾਲਜ ਦੇ ਪਿ੍ੰਸੀਪਲ ਨਰਿੰਦਰ ਕੌਰ ਘੁੰਮਣ ਦੀ ਯੋਗ ਅਗਵਾਈ ਹੇਠ ਐਨ.ਐੱਸ.ਐੱਸ. ਵਿੰਗ ਵਲੋਂ ਐਨ.ਐੱਸ.ਐੱਸ. ਡੇਅ ਮਨਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਲੰਟੀਅਰਜ਼ ਨੂੰ ਦੇਸ਼ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਜ਼ਿਲੇ੍ਹ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ, ਡਿਗਰੀ ਕਾਲਜਾਂ ਅਤੇ ਪੋਲੀਟੈਕਨਿਕ ਕਾਲਜਾਂ ਨਾਲ ਤਾਲਮੇਲ ਕਰ ਕੇ ਭਾਰਤੀ ਹਵਾਈ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਤਰਸੇਮ ਸਿੰਘ ਪੁਰੇਵਾਲ ਚੀਫ਼ ਐਲ. ਡੀ. ਐਮ. ਦੀ ਅਗਵਾਈ 'ਚ ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਦਫ਼ਤਰ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ | ਇਸ ...
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)- ਪਾਵਰਕਾਮ 'ਚ 35 ਸਾਲ ਸੇਵਾਵਾਂ ਨਿਭਾਉਣ ਉਪਰੰਤ ਉਪ ਮੰਡਲ ਦਫ਼ਤਰ ਗੜ੍ਹਦੀਵਾਲਾ ਵਿਖੇ ਸਹਾਇਕ ਜੇ.ਈ. ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਇਕਬਾਲ ਸਿੰਘ ਕੋਕਲਾ ਦੀ ਵਿਦਾਇਗੀ 'ਤੇ ਕੋਕਲਾ ਮਾਰਕੀਟ ਵਿਖੇ ਕਰਵਾਏ ਗਏ ਵਿਦਾਇਗੀ ਸਮਾਗਮ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਮੈਂਬਰਾਂ ਵਲੋਂ ਸੰਸਥਾ ਦੇ ਪ੍ਰਧਾਨ ਮਨਮੋਹਣ ਸਿੰਘ ਦੀ ਅਗਵਾਈ 'ਚ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮੋਹਿੰਦਰ ਸਿੰਘ ਨੂੰ ਗੁਲਦਸਤਾ ਭੇਂਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ...
ਦਸੂਹਾ, 2 ਅਕਤੂਬਰ (ਭੁੱਲਰ)- ਸਰਕਾਰੀ ਐਲੀਮੈਂਟਰੀ ਸਕੂਲ ਜਲੋਟਾ ਵਿਖੇ ਪਿੰਡ ਜਲੋਟਾ ਦੇ ਵਸਨੀਕ ਕੈਪਟਨ ਧਿਆਨ ਸਿੰਘ ਵਲੋਂ ਆਪਣੀ ਪਤਨੀ ਜੋਗਿੰਦਰ ਕੌਰ ਦੀ ਬਰਸੀ ਮੌਕੇ ਵਾਟਰ ਕੂਲਰ, ਪਿਊਰੀਫਾਈਰ ਤੇ ਇਨਵਰਟਰ ਦਾਨ ਵਜੋਂ ਦਿੱਤੇ ਗਏ | ਇਸ ਮੌਕੇ ਸੀ.ਐੱਚ.ਟੀ. ਰਾਜੇਸ਼ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਸਿਵਲ ਸਰਜਨ ਡਾ. ਪ੍ਰੀਤ ਮੋਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਹੁਸ਼ਿਆਰਪੁਰ ਦੇ ਕੁਸ਼ਟ ਆਸ਼ਰਮ ਵਿਖੇ ਕੁਸ਼ਟ ਰੋਗ ...
ਚੌਲਾਂਗ, 2 ਅਕਤੂਬਰ (ਪ.ਪ)- ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸ੍ਰੀ ਗੁਰਸ਼ਰਨ ਸਿੰਘ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਭੀਖੋਵਾਲ ਵਿਖੇ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਪਿ੍ੰਸੀਪਲ ਇੰਦਰਜੀਤ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲੇ ਤੇ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 32ਵਾਂ ਅੰਤਰਰਾਸ਼ਟਰੀ ਕੀਰਤਨ ਦਰਬਾਰ 15 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਅੰਮਿ੍ਤ ਵੇਲੇ ਤੱਕ ...
ਬੁੱਲ੍ਹੋਵਾਲ 2 ਅਕਤੂਬਰ (ਲੁਗਾਣਾ)- ਕੌਮੀ ਸਵੈ ਇੱਛਕ ਖੂਨਦਾਨ ਦਿਵਸ 'ਤੇ ਕਰਵਾਏ ਰਾਜ ਪੱਧਰੀ ਸਮਾਗਮ 'ਚ ਕਸਬਾ ਬੁੱਲ੍ਹੋਵਾਲ ਦੀ ਅਧਿਆਪਕਾ ਜਤਿੰਦਰ ਕੌਰ ਨੂੰ ਰਾਜ ਪੱਧਰੀ ਪੁਰਸਕਾਰ ਮਿਲਣ ਨਾਲ ਇਲਾਕੇ ਭਰ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਵਰਨਣਯੋਗ ਹੈ ਕਿ ਸਮਾਜ ...
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)- ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਪੁਰ ਖੇੜਾ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਅੱਠ ਦਿਨਾਂ ਨਾਮ ਅਭਿਆਸ ਕਮਾਈ ਸਮਾਗਮ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ...
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵਲੋਂ ਸਥਾਨਕ ਲਾਇਬ੍ਰੇਰੀ ਵਿਖੇ ਕਲੀਨ ਇੰਡਿਆ ਸਮਾਗਮ ਕਰਵਾਇਆ ਗਿਆ ¢ ਇਸ ਮੌਕੇ ਫਿਲਮ ਕਲਾਕਾਰ ਅਸ਼ੋਕ ਪੁਰੀ ਦੇ ਨਾਲ ਐਲੀ. ਉਮੇਸ਼ ਕੁਮਾਰ ਪਾਸਟ ਡਿਸਟਿ੍ਕਟ ਗਵਰਨਰ ਅਲਾਇੰਸ ...
ਤਲਵਾੜਾ, 2 ਅਕਤੂਬਰ (ਰਾਜੀਵ ਓਸ਼ੋ)- ਬੀਤੇ ਦਿਨੀਂ ਤਲਵਾੜਾ ਵਿਖੇ ਸਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਅਤੇ ਡਾਕਟਰ ਸੁਭਾਸ਼ ਬਿੱਟੂ ਸਰਕਲ ਪ੍ਰਧਾਨ ਬੀਜੇਪੀ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਨਾਲ ...
ਦਸੂਹਾ, 2 ਅਕਤੂਬਰ (ਭੁੱਲਰ)- ਖੇਤੀਬਾੜੀ ਵਿਭਾਗ ਦਸੂਹਾ ਵੱਲੋਂ ਕਲੱਸਟਰ ਦੇ ਪਿੰਡਾਂ ਕੱਲੋਵਾਲ, ਪੱਸੀ ਕੰਢੀ ਅਤੇ ਗਜਰੇਲੀ ਵਿਖੇ ਕਿਸਾਨ ਜਾਗਰੂਕਤਾ ਤੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿਚ ਹੀ ਸੰਭਾਲਣ ਲਈ ਕੈਂਪ ਲਗਾਏ ਗਏ ...
ਚੌਲਾਂਗ, 2 ਅਕਤੂਬਰ (ਪ. ਪ)- ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸ਼੍ਰੀ ਗੁਰਸ਼ਰਨ ਸਿੰਘ ਪ੍ਰਧਾਨਗੀ ਹੇਠ ਖੇਡਾਂ ਵਤਨ ਪੰਜਾਬ ਦੀਆ ਤਹਿਤ ਸਰਕਾਰੀ ਮਿਡਲ ਸਕੂਲ ਸੈਦੂਪੁਰ ਦਾਤਾ ਨੇ ਗਤਕਾ ਫ਼੍ਰੀ ਸੋਟੀ ਮੁਕਾਬਲੇ ਵਿਚ ਬਾਜ਼ੀ ਮਾਰੀ | ...
ਦਸੂਹਾ, 2 ਅਕਤੂਬਰ (ਭੁੱਲਰ)- ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵੱਲੋਂ 18ਵਾਂ ਰੈਣ ਸਬਾਈ ਕੀਰਤਨ ਦਰਬਾਰ 22 ਅਕਤੂਬਰ ...
ਦਸੂਹਾ, 2 ਅਕਤੂਬਰ (ਭੁੱਲਰ)- ਅੱਜ 'ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦਸੂਹਾ ਦੀ ਪ੍ਰਧਾਨ ਜਗਦੀਸ਼ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ | ਪ੍ਰਧਾਨ ਸੋਹੀ ਨੇ ਦੱਸਿਆ ਕਿ ਅੱਜ ਮਹਾਤਮਾ ਗਾਂਧੀ ਅਤੇ ਭਾਰਤ ਦੇ ਸਾਬਕਾ ...
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)- ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਕਾਲਜ ਆਫ਼ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਕੈਨੇਡਾ (ਸੀਆਈਸੀਸੀ) ਤੇ ਡਾਇਰੈਕਟਰ ਕੌਂਸ਼ਲ ਇਮੀਗ੍ਰੇਸ਼ਨ ਗੜ੍ਹਸ਼ੰਕਰ ਨੇ ਕਿਹਾ ਕਿ ...
ਗੜ੍ਹਦੀਵਾਲਾ, (ਚੱਗਰ)- ਭਾਵੇਂ ਨਗਰ ਕੌਂਸਲ ਗੜ੍ਹਦੀਵਾਲਾ ਵਲੋਂ ਗੜ੍ਹਦੀਵਾਲਾ ਸ਼ਹਿਰ ਨੂੰ ਸਵੱਛ ਬਣਾਉਣ ਦੇ ਸਮੇਂ-ਸਮੇਂ 'ਤੇ ਐਲਾਨ ਕੀਤੇ ਜਾਂਦੇ ਰਹੇ ਹਨ ਤੇ ਇਨ੍ਹਾਂ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਯਤਨ ਵੀ ਕੀਤੇ ਜਾਂਦੇ ਹਨ ਪਰ ਜੇਕਰ ਸ਼ਹਿਰ ਦੀ ਸਫਾਈ ਦੀ ...
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)- ਬੀਤ ਭਲਾਈ ਕਮੇਟੀ (ਇਲਾਕਾ ਬੀਤ) ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਪਿੰਡ ਅਚਲਪੁਰ ਮਜਾਰੀ ਵਿਖੇ ਕਮੇਟੀ ਦੇ ਦਫ਼ਤਰ ਵਿਖੇ ਹੋਈ ਜਿਸ ਵਿਚ ਇਲਾਕੇ ਤੋਂ ਵੱਖ-ਵੱਖ ਪਿੰਡਾਂ ਦੇ ਜਥੇਬੰਦੀਆਂ ਦੇ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਪਾਵਰਕਾਮ ਉਪ ਮੰਡਲ ਹਰਿਆਣਾ ਦੇ ਐੱਸ.ਡੀ.ਓ. ਇੰਜੀ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਲਈ ਵੀ.ਡੀ.ਐੱਸ. ਸਕੀਮ ਦੀ ਮਿਆਦ 'ਚ 23 ਅਕਤੂਬਰ 2022 ਤੱਕ ਦਾ ...
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸਬੰਧੀ ਮੰਡੀਆਂ 'ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣਾ ਯਕੀਨੀ ਬਣਾਇਆ ਜਾਵੇਗਾ | ਇਹ ਪ੍ਰਗਟਾਵਾ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ...
ਦਸੂਹਾ, 2 ਅਕਤੂਬਰ (ਕੌਸ਼ਲ)- ਪੰਜਾਬ ਸਰਕਾਰ ਵਲੋਂ ਜੋ ਅੱਜ ਮੰਡੀਆਂ 'ਚ ਝੋਨੇ ਦੀ ਖ਼ਰੀਦ ਨੂੰ ਸ਼ੁਰੂ ਕੀਤਾ ਗਿਆ | ਇਸ ਲੜੀ ਤਹਿਤ ਦਾਣਾ ਮੰਡੀ ਦਸੂਹਾ ਵਿਖੇ ਝੋਨੇ ਦੀ ਖ਼ਰੀਦ ਦਾ ਉਦਘਾਟਨ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕੀਤਾ | ਇਸ ਮੌਕੇ ਉਨ੍ਹਾਂ ਮਾਰਕੀਟ ...
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)- ਰਾਮ ਲੀਲ੍ਹਾ ਕਮੇਟੀ ਗੜ੍ਹਦੀਵਾਲਾ ਵਲੋਂ ਦੁਸਹਿਰੇ ਦੇ ਤਿਉਹਾਰ ਮੌਕੇ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਵਿਆਹ ਦੀ ਸ਼ੋਭਾ ਯਾਤਰਾ ਕੱਢੀ ਗਈ ਜੋ ਦੇਵੀ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਰਾਮਲੀਲਾ ...
ਭੰਗਾਲਾ, 2 ਅਕਤੂਬਰ (ਬਲਵਿੰਦਰਜੀਤ ਸੈਣੀ)-ਬੀਤੀ ਰਾਤ ਭੰਗਾਲਾ ਵਿਖੇ ਜੇ. ਐਮ. ਮੋਬਾਈਲ ਸਟੋਰ 'ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਜਸਵੀਰ ਸਿੰਘ ਪੁੱਤਰ ਕਿ੍ਸ਼ਨ ਸਿੰਘ ਪਿੰਡ ਜਹਾਨਪੁਰ (ਭੰਗਾਲਾ) ਨੇ ਦੱਸਿਆ ਕਿ ...
ਟਾਂਡਾ ਉੜਮੁੜ, 2 ਅਕਤੂਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ ਪੁਰ ਵਿਖੇ ਹੈਪੀ ਕਲਾਸ ਕਰੀਕੁਲਮ ਨੰੂ ਆਧਾਰ ਰੱਖ ਕੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ...
ਅੱਡਾ ਸਰਾਂ, 2 ਅਕਤੂਬਰ (ਮਸੀਤੀ)- ਗੁਰੂ ਗੋਬਿੰਦ ਸਿੰਘ ਸੁਸਾਇਟੀ ਬੋਕਾਰੋ (ਝਾਰਖੰਡ) ਵਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਵਿਖੇ ਬੱਚਿਆਂ ਦੇ ਸੋਲੋ ਡਾਂਸ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਨਵਨੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੀ ਸੰਸਥਾਪਕ ਸਵ: ਸ਼ਾਂਤਾ ਚੋਪੜਾ ਨੂੰ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਗਏ | ਬਰਸੀ ਸਬੰਧੀ ਉਨ੍ਹਾਂ ਦੇ ਦੋਵੇਂ ਪੁੱਤਰ ਅਨਿਲ ਚੋਪੜਾ ਚੇਅਰਮੈਨ ਸੇਂਟ ਸੋਲਜਰ ਗਰੁੱਪ, ...
ਮਾਹਿਲਪੁਰ, 2 ਅਕਤੂਬਰ (ਰਜਿੰਦਰ ਸਿੰਘ)- ਮਾਂ ਭਗਵਤੀ ਨੌਜਵਾਨ ਸਭਾ ਮਾਹਿਲਪੁਰ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 19ਵਾਂ ਮਾਂ ਭਗਵਤੀ ਜਾਗਰਣ ਪ੍ਰਧਾਨ ਜੁਗਿੰਦਰ ਸਿੰਘ ਪਾਲੀ ਦੀ ਦੇਖ-ਰੇਖ 'ਚ ਬੀ.ਡੀ.ਓ. ਕਲੋਨੀ ਮਾਹਿਲਪੁਰ ਵਿਖੇ ਕਰਵਾਇਆ ਗਿਆ | ਜਿਸ 'ਚ ਡਿਪਟੀ ...
ਮੁਕੇਰੀਆਂ, 2 ਅਕਤੂਬਰ (ਰਾਮਗੜ੍ਹੀਆ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਲੀਲ੍ਹਾ ਮਿੱਤਰ ਦਸਹਿਰਾ ਸੁਸਾਇਟੀ ਮੁਕੇਰੀਆਂ ਵਲੋਂ 5 ਤਾਰੀਖ਼ ਦਿਨ ਬੁੱਧਵਾਰ ਨੂੰ ਦਸਹਿਰਾ ਗਰਾਊਾਡ ਵਿਖੇ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਸੁਸਾਇਟੀ ...
ਦਸੂਹਾ, 2 ਅਕਤੂਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਬੀ. ਐੱਡ. ਸੈਸ਼ਨ 2022-24 ਦਾ ਆਗਾਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਕੀਤਾ ਗਿਆ | ਪਾਠ ਉਪਰੰਤ ਕਾਲਜ ਦੇ ਸੰਗੀਤ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਤਨਵੀਰ ਥਾਪਰ ਵਲੋਂ ...
ਹਾਜੀਪੁਰ, 2 ਅਕਤੂਬਰ (ਪੁਨੀਤ ਭਾਰਦਵਾਜ)-ਗਾਂਧੀ ਜੈਯੰਤੀ ਦੇ ਮÏਕੇ ਪੂਰੇ ਦਿਨ ਦਾ ਡਰਾਈ ਡੇਅ ਹੋਣ ਦੇ ਬਾਵਜੂਦ ਹਾਜੀਪੁਰ ਦਗਨ ਅੱਡਾ ਅਤੇ ਝੀਰ ਦਾ ਖੂਹ ਸ਼ਰਾਬ ਦੇ ਠੇਕੇ ਸ਼ਾਮ ਨੂੰ ਖੋਲ੍ਹ ਦਿੱਤੇ ਗਏ ¢ ਦੇਖਣ ਵਿੱਚ ਆਇਆ ਹੈ ਕਿ ਹਾਜੀਪੁਰ ਬੱਸ ਸਟੈਂਡ,ਸਿੱਬੋਚੱਕ ਰੋਡ ...
ਦਸੂਹਾ, 2 ਅਕਤੂਬਰ (ਭੁੱਲਰ)- ਮੀਰੀ ਪੀਰੀ ਸੇਵਾ ਸੋਸਾਇਟੀ ਗਰਨਾ ਸਾਹਿਬ ਪਿੰਡ ਬੋਦਲ ਵਲੋਂ ਸਮੇਂ-ਸਮੇਂ 'ਤੇ ਅਨੇਕਾਂ ਸਮਾਜ ਸੇਵੀ ਕਾਰਜਾਂ ਦੀ ਲੜੀ ਚਲਾਈ ਹੈ | ਜਿਸ ਦੇ ਤਹਿਤ ਸੁਸਾਇਟੀ ਵੱਲੋਂ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਜਾਂਦੀ ਹੈ | ...
ਭੰਗਾਲਾ, 2 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)- ਭੰਗਾਲਾ ਦੇ ਆਸ ਪਾਸ ਦੇ ਕਸਬਿਆਂ ਚ ਡੀ.ਏ.ਪੀ ਖਾਦ ਦੀ ਕਮੀ ਕਾਰਨ ਕਿਸਾਨ ਭਾਰੀ ਪ੍ਰੇਸ਼ਾਨ ਹਨ ਕਿਉਂਕਿ ਇਸ ਸਮੇਂ ਹਰੇ -ਚਾਰੇ ਸਮੇਤ ਹੋਰ ਫ਼ਸਲਾਂ ਨੂੰ ਡੀ.ਏ.ਪੀ ਖਾਦ ਦੀ ਭਾਰੀ ਲੋੜ ਹੈ | ਜੇਕਰ ਡੀ.ਏ.ਪੀ ਖਾਦ ਸਮੇਂ ਸਿਰ ...
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਸੰਤ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਵਲੋਂ ਪਿੰਡ ਕੁਲਾਰਾਂ ਵਿਖੇ 'ਸਾਕਾ ਸ੍ਰੀ ਪੰਜਾ ਸਾਹਿਬ' ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਕੀਰਤਨ ਤੇ ਢਾਡੀ ...
ਨੰਗਲ ਬਿਹਾਲਾਂ, 2 ਅਕਤੂਬਰ (ਵਿਨੋਦ ਮਹਾਜਨ)- ਅਖਿਲ ਭਾਰਤੀ ਭਗੇਤਰਾ ਮਹਾਜਨ ਬਿਰਾਦਰੀ ਦਾ ਸਾਲਾਨਾ ਮੇਲਾ 5 ਅਕਤੂਬਰ ਬੁੱਧਵਾਰ ਨੂੰ ਜੰਮੂ ਦੀ ਤਹਿਸੀਲ ਅਰਨੀਆ ਦੇ ਪਿੰਡ ਚੰਗੀਆਂ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਹੋਵੇਗਾ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ...
ਘੋਗਰਾ, 2 ਅਕਤੂਬਰ (ਆਰ.ਐੱਸ. ਸਲਾਰੀਆ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਡਲਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਸਭਾ ਵੇਲੇ ਸਕੂਲ ਮੁਖੀ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਕਾਮਰਸ ਵਿਭਾਗ 'ਚ ਆਈ. ਸੀ. ਟੀ. ਬਲਾਕ ਦਾ ਉਦਘਾਟਨ ਵਰਧਮਾਨ ਟੈਕਸਟਾਈਲ ਗਰੁੱਪ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਡਾਇਰੈਕਟਰ ਆਈ. ਐਮ. ਜੇ. ਐਸ. ਸਿੱਧੂ ਅਤੇ ਡਾਇਰੈਕਟਰ ਫਾਈਨਾਂਸ ਤਰੁਨ ...
ਦਸੂਹਾ, 2 ਅਕਤੂਬਰ (ਕੌਸ਼ਲ)- 1996-97 ਬੈਂਚ ਦੇ ਵਿਦਿਆਰਥੀਆਂ ਨੇ ਆਪਣੇ ਪੁਰਾਣੇ ਸਕੂਲ ਦੇ ਜ਼ਰੂਰਤਮੰਦ ਅਤੇ ਹੋਣਹਾਰ ਲੜਕੇ ਅਤੇ ਲੜਕੀਆਂ ਵਾਸਤੇ ਵਰਦੀਆਂ, ਬੱਚਿਆਂ ਦੇ ਬੈਠਣ ਵਾਸਤੇ 6 ਬੈਂਚ, ਤਿੰਨ ਪੱਖੇ ਅਤੇ 21 ਹਜ਼ਾਰ ਰੁਪਈਆ ਭੇਟ ਕੀਤਾ ਗਿਆ | ਇਸ ਮੌਕੇ ਸਕੂਲ ਵਿਚ ...
ਹੁਸ਼ਿਆਰਪੁਰ, 2 ਅਕਤੂਬਰ (ਹਰਪ੍ਰੀਤ ਕੌਰ)-ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਤਹਿਤ ਸਾਈਾ ਸਪੋਰਟਸ ਕਲੱਬ ਹੁਸ਼ਿਆਰਪੁਰ ਅਤੇ ਸੰਤ ਬਾਬਾ ਈਸ਼ਵਰ ਦਾਸ ਸਪੋਰਟਸ ਕਲੱਬ ਕਾਹਰੀ-ਸਾਹਰੀ ਵਲੋਂ ਇਕ ਰੈਲੀ ਕੱਢੀ ਗਈ, ਜਿਸ ਵਿਚ ਵਿਦਿਆ ...
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਤੇ ਇਮਓਨੋਹੇਮੇਟੋਲੋਜੀ (ਆਈ. ਐੱਸ. ਬੀ. ਟੀ. ਆਈ.) ਨੇ 18 ਤੋਂ 65 ਸਾਲਾਂ ਦੇ ਤੰਦਰੁਸਤ ਲੋਕਾਂ ਨੂੰ 1 ਅਕਤੂਬਰ ਨੂੰ ਕੌਮੀ ਖੂਨਦਾਨ ਦਿਵਸ 'ਤੇ ਸਵੈ-ਸੇਵੀ ਜਥੇਬੰਦੀਆਂ ਵਲੋਂ ...
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਮੌਜੀਪੁਰ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵਾਤਾਵਰਨ ਸੰਭਾਲ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਸਰਕਾਰ ਦੀਆਂ ਹਦਾਇਤਾਂ ਅਤੇ ਮੁੱਖ ...
ਦਸੂਹਾ, 2 ਅਕਤੂਬਰ (ਭੁੱਲਰ)- ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਦੀ ਕੁਸ਼ਲ ਅਗਵਾਈ ਤੇ ਦਲਜੀਤ ਸਿੰਘ ਡੀ.ਐਮ. ਸਪੋਰਟਸ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜ਼ੋਨ ਦਸੂਹਾ ...
ਘੋਗਰਾ, 2 ਅਕਤੂਬਰ (ਆਰ.ਐੱਸ. ਸਲਾਰੀਆ)- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੇ ਆਦੇਸ਼ਾਂ ਤਹਿਤ ਪਿੰ੍ਰ. ਅਮਨਦੀਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ...
ਹੁਸ਼ਿਆਰਪੁਰ, 2 ਅਕਤੂਬਰ (ਹਰਪ੍ਰੀਤ ਕੌਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਭਵਨ ਵਿਖੇ ਹੋਈ | ਮੀਟਿੰਗ 'ਚ ਸੀਨੀਅਰ ਉਪ ਪ੍ਰਧਾਨ ਸੇਵਾ ਸਿੰਘ ਸੈਣੀ ਤੇ ਉਪ ...
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਪਿ੍ੰਸੀਪਲ ਪੂਨਮ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਮੈਡਮ ਕੁਲਵਿੰਦਰ ਕੌਰ ਅਤੇ ਸੁਨੀਤਾ ਕੁਮਾਰੀ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਇਆ | ਇਸ ਮੌਕੇ ਲੈਕਚਰਾਰ ...
ਦਸੂਹਾ 2 ਅਕਤੂਬਰ (ਕੌਸ਼ਲ)- ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਨਿਹਾਲਪੁਰ ਵਿਖੇ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਕਹਾਣੀਕਾਰ ਲਾਲ ਸਿੰਘ ਦੀ ਪ੍ਰਧਾਨਗੀ ਹੇਠ ''ਆਜ਼ਾਦੀ ਦਾ ਸੰਕਲਪ ਬਨਾਮ ਭਗਤ ਸਿੰਘ ਦੀ ਸੋਚ'' ਵਿਸ਼ੇ 'ਤੇ ਇੱਕ ਅਹਿਮ ...
ਮਿਆਣੀ, 2 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)- ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਪਿੰਡ ਰੜਾ ਵਿਚ ਚਰਨਜੀਤ ਸਿੰਘ ਰੜਾ, ਸ਼ਿਵਦੀਪ ਸਿੰਘ, ਸੰਦੀਪ ਸਿੰਘ, ਸੁਖਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨੀ ਮੁੱਦਿਆਂ ਦੇ ਅਹਿਮ ਚਰਚਾਵਾਂ ਹੋਈਆਂ ...
ਮਾਹਿਲਪੁਰ, 2 ਅਕਤੂਬਰ (ਰਜਿੰਦਰ ਸਿੰਘ)-ਪਿੰਡ ਲੰਗੇਰੀ ਵਿਖੇ ਦਰਸ਼ਨ ਸਿੰਘ ਕੈਨੇਡੀਅਨ ਸਪੋਰਟਸ ਕਲੱਬ, ਨਗਰ ਵਾਸੀਆਂ ਤੇ ਸਰਕਾਰੀ ਮਿਡਲ ਸਕੂਲ ਲੰਗੇਰੀ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਭਗਤ ਸਿੰਘ ਦੇ ਬੁੱਤ 'ਤੇ ਫੁੱਲਾਂ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਚੌਂਕ ਹੁਸ਼ਿਆਰਪੁਰ ਵਿਖੇ ਸ਼ਹੀਦ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਅੱਜ ਸ਼ਹੀਦ ਭਗਤ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਸੀ.ਐਲ.ਪੀ ਆਗੂ ਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਂਟ ਕੀਤੀ¢ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾਂ ਕੋਹਿਨੂਰ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਧਾਲੀਵਾਲ ਨਿਵਾਸ ਹੁੁਸ਼ਿਆਰਪੁਰ 'ਚ ਉਤਸ਼ਾਹ ਨਾਲ ਮਨਾਇਆ | ਸਮਾਗਮ ਦੀ ਪ੍ਰਧਾਨਗੀ ਲਾਇਨ ਡਾ. ਮੁਖਤਿਆਰ ਸਿੰਘ ਧਾਲੀਵਾਲ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਭਾਈ ਘਨੱਈਆ ਸੇਵਾ ਦਿਵਸ ਮੌਕੇ ਚਲਾਈ ਗਈ ਮੁਹਿੰਮ 'ਚ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਸਿਖਲਾਈ ਅੱਖਾਂ ਦਾਨ ਤੇ ਖੂਨਦਾਨ ਪ੍ਰਤੀ ਜਾਗਰੂਕ ਕੀਤਾ ਗਿਆ¢ ਭਾਈ ਘਨੱ੍ਹਈਆ ਜੀ ...
ਸ਼ਾਮਚੁਰਾਸੀ, 2 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)- ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲੇ ਮੁਖੀ ਦਮਦਮੀ ਟਕਸਾਲ ਦੇ ੳੱੁਦਮ ਸਦਕਾ ਡੇਰਾ ਬਾਬਾ ਜਵਾਹਰ ਦਾਸ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਚੈਰੀਟੇਬਲ ਟਰੱਸਟ ਪਿੰਡ ਸੂਸਾਂ ਵਲੋਂ ਹਲਕਾ ...
ਬੁੱਲ੍ਹੋਵਾਲ, 2 ਅਕਤੂਬਰ (ਲੁਗਾਣਾ)-ਦੋਆਬਾ ਕਿਸਾਨ ਕਮੇਟੀ ਦੀ ਮੀਟਿੰਗ ਬਾਬਾ ਜਵਾਹਰ ਦਾਸ ਦੇ ਅਸਥਾਨ ਪਿੰਡ ਮੁਰਾਦਪੁਰ ਨਰਿਆਲ ਵਿਖੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਬਲਾਕ ਪ੍ਰਧਾਨ ਬਲਵਿੰਦਰ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਕਲਾਸ ਡੈਕੋਰੇਸ਼ਨ ਅਤੇ ਸੈਂਡਵਿਚ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰ: ਊਸ਼ਾ ਪਰਮਾਰ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਨਰਸਿੰਗ ਕਾਲਜ ਹੁਸ਼ਿਆਰਪੁਰ ਦੀਆਂ ਵਿਦਿਆਰਥਣਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ | ਇਸ ਮੌਕੇ ਵਿਦਿਆਰਥਣਾਂ ਨੇ ਪੋਸਟਰ ਬਣਾ ਕੇ ਸਿਵਲ ਹਸਪਤਾਲ ਦੇ ਇਲਾਜ ਲਈ ਲੋਕਾਂ ...
ਟਾਂਡਾ ਉੜਮੁੜ, 2 ਅਕਤੂਬਰ (ਭਗਵਾਨ ਸਿੰਘ ਸੈਣੀ)- ਸਿਵਲ ਸਰਜਨ ਡਾਕਟਰ ਪ੍ਰੀਤ ਮਹਿੰਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਬਿਕਰਮਜੀਤ ਸਿੰਘ ਐਸ. ਐਮ. ਓ. ਟਾਂਡਾ ਦੀ ਯੋਗ ਅਗਵਾਈ 'ਚ ਸਰਕਾਰੀ ਹਸਪਤਾਲ ਟਾਂਡਾ ਅਤੇ ਵੱਖ-ਵੱਖ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਵਿਸ਼ਵ ...
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)- ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਕੂਲ ਦੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਇਸ ...
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)- ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਕੂਲ ਦੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਇਸ ...
ਹੁਸ਼ਿਆਰਪੁਰ, 2 ਅਕਤੂਬਰ (ਹਰਪ੍ਰੀਤ ਕੌਰ)-ਸ਼ਿਵ ਸੈਨਾ ਬਾਲ ਠਾਕੁਰੇ ਦੇ ਸੂਬਾ ਪ੍ਰਧਾਨ ਰਣਜੀਤ ਰਾਣਾ, ਰਾਜ ਕੁਮਾਰ ਕਾਲਾ, ਸੰਜੀਵ ਸ਼ਰਮਾ, ਤਰੁਣ ਕੁਮਾਰ ਆਦਿ ਨੇ ਦੇਸ਼ ਵਿਰੋਧੀ ਸੰਗਠਨ ਪੀ.ਐਫ਼.ਆਈ 'ਤੇ ਪਾਬੰਦੀ ਲਗਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਕੈਂਪਸ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਤਹਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ...
ਐਮਾਂ ਮਾਂਗਟ, 2 ਅਕਤੂਬਰ (ਗੁਰਾਇਆ)-ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਗੁਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫ਼ਸਰ ਡਾ. ਵਿਜੈ ਕੁਮਾਰ ਦੀ ਅਗਵਾਈ ਵਿਚ ਪਿੰਡ ਖ਼ਾਨਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਕੰਵਲਦੀਪ ...
ਮਾਹਿਲਪੁਰ, 2 ਅਕਤੂਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਵਿਚ ਪੋਸਟ ਗਰੈਜੂਏਟ ਪੰਜਾਬ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪ੍ਰੋ ...
ਮਾਹਿਲਪੁਰ, 2 ਅਕਤੂਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਵਿਚ ਪੋਸਟ ਗਰੈਜੂਏਟ ਪੰਜਾਬ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪ੍ਰੋ ...
ਚੱਬੇਵਾਲ 2 ਅਕਤੂਬਰ (ਪਰਮਜੀਤ ਨÏਰੰਗਾਬਾਦੀ)- ਕੰਢੀ ਕਿਰਸਾਣੁ ਯੂਨੀਅਨ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਭਾਈ ਕਨ੍ਹਈਆ ਜੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਅੱਡਾ ਚੱਬੇਵਾਲ ਵਿਖੇ ਯੂਨੀਅਨ ਦੇ ਦਫ਼ਤਰ 'ਚ ਖੂਨਦਾਨ ਕੈਂਪ ਲਗਾਇਆ ਗਿਆ¢ ਇਸ ਮੌਕੇ ...
ਚੱਬੇਵਾਲ, 2 ਅਕਤੂਬਰ (ਪਰਮਜੀਤ ਨੌਰੰਗਾਬਾਦੀ)-ਚੱਬੇਵਾਲ ਦੀ ਦਾਣਾ ਮੰਡੀ ਵਿਚ ਪਿਛਲੇ ਕੁੱਝ ਦਿਨਾਂ ਤੋਂ ਝੋਨੇ ਦੀ ਆਮਦ ਸ਼ੁਰੂ ਹੈ ਤੇ ਵੱਡੀ ਗਿਣਤੀ ਵਿਚ ਕਿਸਾਨ ਝੋਨਾ ਵੇਚਣ ਲਈ ਮੰਡੀ ਪਹੁੰਚ ਰਹੇ ਹਨ¢ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ 1 ਅਕਤੂਬਰ ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ ਅਤੇ ਸ਼ਹੀਦ ਭਾਈ ਦਿਆਲਾ ਜੀ ਨੂੰ ਸਮਰਪਿਤ 32ਵੇਂ ਅੰਤਰਰਾਸ਼ਟਰੀ ਮਹਾਨ ਕੀਰਤਨ ...
ਨਸਰਾਲਾ, 2 ਅਕਤੂਬਰ (ਸਤਵੰਤ ਸਿੰਘ ਥਿਆੜਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ ਪਿੰਡ ਰਾਮਨਗਰ ਢੈਹਾ ਵਿਖੇ ਬਲਾਕ ਪ੍ਰਧਾਨ ਰਣਵੀਰ ਸਿੰਘ ਦੀ ਅਗਵਾਈ ਵਿਚ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਖੰਗੂੜਾ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ...
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਮੁੱਖ ਚੋਣ ਅਫਸਰ ਪੰਜਾਬ ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ 041-ਉੜਮੁੜ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX