ਜਗਰਾਉਂ, 2 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਸਨਮਾਨ ਸਮਾਗਮ ਹੋਇਆ | ਇਸ ਸਮਾਗਮ ਵਿਚ ਸਵੱਛ ਸਰਵੇਖਣ 2023 ਤਹਿਤ ਸਵੱਛਤਾ ਰੈਕਿੰਗ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ ਵਲੋਂ ਕੀਤੀ ਗਈ | ਇਹ ਸਮਾਗਮ ਭਾਰਤ ਸਰਕਾਰ ਵਿਭਾਗ 'ਮਨਿਸਟਰੀ ਆਫ ਹਾਉਸਿੰਗ ਐਂਡ ਅਰਬਨ ਅਫੇਅਰਸ' ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਆਦੇਸ਼ਾਂ ਦੀ ਪਾਲਣਾਂ ਕਰਦੇ ਹੋਏ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਵਲੋਂ ਕਰਵਾਇਆ ਗਿਆ | ਈ.ਓ. ਮਨੋਹਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਸਵੱਛ ਸਰਵੇਖਣ 2023 ਮੌਕੇ ਜਗਰਾਉਂ ਸ਼ਹਿਰ ਅੰਦਰ ਵੱਖ-ਵੱਖ ਸਕੂਲਾਂ, ਢਾਬਿਆਂ, ਵਾਰਡਾਂ, ਹਸਪਤਾਲਾਂ, ਸਰਕਾਰੀ ਦਫ਼ਤਰਾਂ, ਸਵੀਟ ਸ਼ਾਪ ਆਦਿ ਦੀ ਸਵੱਛਤਾ ਰੈਕਿੰਗ ਕੀਤੀ ਗਈ | ਇਸ ਸਵੱਛਤਾ ਰੈਕਿੰਗ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ | ਇਸ ਵਿਚ ਸਵੱਛ ਵਾਰਡਾਂ, ਵਾਰਡ ਨੰ: 22, ਸਵੱਛ ਢਾਬਾ-ਦੀਪਕ ਢਾਬਾ ਜੀ.ਟੀ ਰੋਡ ਜਗਰਾਉਂ, ਸਵੱਛ ਹਸਪਤਾਲ ਸ੍ਰੀ ਰੂਪ ਚੰਦ ਜੈਨ ਚੈਰੀਟੇਬਲ ਹਸਪਤਾਲ, ਸਵੱਛ ਸਕੂਲ-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ, ਸਰਕਾਰੀ ਦਫ਼ਤਰ-ਉਪ ਮੰਡਲ ਮੈਜਿਸਟਰੈਟ, ਜਗਰਾਉਂ ਸਵੱਛ ਮੁਹੱਲਾ ਸੈਂਟਰ ਸਿਟੀ ਜਗਰਾਉਂ, ਸਵੱਛ ਬਜ਼ਾਰ ਰੀਗਲ ਮਾਰਕੀਟ ਝਾਂਸੀ ਰਾਣੀ ਚੌਂਕ ਜਗਰਾਉਂ ਨੂੰ ਚੁਣਿਆ ਗਿਆ | ਇਸ ਦੌਰਾਨ ਉਨ੍ਹਾਂ 2 ਅਕਤੂਬਰ ਗਾਂਧੀ ਜੈਯੰਤੀ ਦੀ ਵਧਾਈ ਦਿੱਤੀ ਅਤੇ ਸਵੱਛ ਸਰਵੇਖਣ 2022 ਵਿਚੋਂ ਨਗਰ ਕੌਂਸਲ ਜਗਰਾਉਂ ਦਾ ਜ਼ੋਨ ਵਿਚੋਂ 12ਵਾਂ ਅਤੇ ਸਟੇਟ ਵਿਚੋਂ 7ਵਾਂ ਨੰਬਰ ਹਾਸਲ ਕਰਨ 'ਤੇ ਸਾਰਾ ਸੇਹਰਾ ਸਟਾਫ਼ ਸਿਰ ਬੰਨਿਆ ਅਤੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇਸ ਮੌਕੇ ਅਮਨ ਕਪੂਰ ਬੌਬੀ, ਜਗਜੀਤ ਸਿੰਘ ਜੱਗੀ, ਅਨਮੋਲ ਗੁਪਤਾ, ਰਮੇਸ਼ ਕੁਮਾਰ ਮੇਸ਼ੀ ਸਹੋਤਾ, ਵਿਨੋਦ ਕੁਮਾਰ, ਅਮਰਜੀਤ ਸਿੰਘ ਮਾਲਵਾ, ਸ਼ਤੀਸ਼ ਕੁਮਾਰ ਦੌਧਰੀਆ, ਰਾਜ ਭਾਰਦਵਾਜ, ਦਵਿੰਦਰਜੀਤ ਸਿੰਘ ਸਿੱਧੂ, ਅਸ਼ੋਕ ਕੁਮਾਰ, ਵਰਿੰਦਰ ਸਿੰਘ ਕਲੇਰ, ਦਵਿੰਦਰ ਸਿੰਘ, ਹਰੀਸ਼ ਕੁਮਾਰ, ਜਗਮੋਹਨ ਸਿੰਘ, ਗਗਨਦੀਪ ਖੁੱਲਰ, ਨਰਿੰਦਰ ਕੁਮਾਰ, ਮਨੀਸ਼ ਕੁਮਾਰ, ਹਰਦੇਵ ਦਾਸ, ਮਹੀਰ ਦੌਧਰੀਆ, ਗਗਨਦੀਪ ਸਿੰਘ ਧੀਰ, ਹਰਦੀਪ ਸਿੰਘ ਢੋਲਣ, ਹਰੀ ਸਿੰਘ, ਪ੍ਰਦੀਪ ਕੁਮਾਰ, ਸੰਤੋਖ ਰਾਮ, ਕਿਸ਼ਨ ਗੋਪਾਲ ਆਦਿ ਹਾਜ਼ਰ ਸਨ |
ਰਾਏਕੋਟ, 2 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਰਾਏਕੋਟ ਦੀ ਮੀਟਿੰਗ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੌਰਾਨ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵਿਸ਼ੇਸ਼ ਤੌਰ ...
ਹੰਬੜਾਂ, 2 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਸਤਲੁਜ ਪ੍ਰੈੱਸ ਵੈੱਲਫੇਅਰ ਕਲੱਬ (ਰਜਿ:) ਦੀ ਇਕ ਅਹਿਮ ਮੀਟਿੰਗ ਕਲੱਬ ਦੇ ਚੇਅਰਮੈਨ ਸਤਨਾਮ ਹੰਬੜਾਂ ਅਤੇ ਪ੍ਰਧਾਨ ਬਲਵੀਰ ਸਿੰਘ ਰਾਣਾ ਦੀ ਪ੍ਰਧਾਨਗੀ ਵਿਚ ਕੀਤੀ ਗਈ | ਮੀਟਿੰਗ ਵਿਚ ਪੱਤਰਕਾਰਾਂ ਨੂੰ ...
ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਸੁਭਾਸ਼ ਜਿੰਦਲ, ਚੇਅਰਮੈਨ ਜਗਰੂਪਇੰਦਰ ਸਿੰਘ ਸੰਘੇੜਾ, ਸਰਪ੍ਰਸਤ ਸਾਬਕਾ ਸਰਪੰਚ ਜਸਵਿੰਦਰ ਸਿੰਘ ਧਾਲੀਵਾਲ ਤੇ ਹੋਰਨਾਂ ਅਹੁਦੇਦਾਰਾਂ ਨੇ ਮੀਟਿੰਗ ਉਪਰੰਤ ...
ਜਗਰਾਉਂ, 2 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਦੀ 59ਵੀਂ ਬਰਸੀ ਨਮਿੱਤ ਪੰਜ ਰੋਜ਼ਾ ਬਰਸੀ ਸਮਾਗਮ 3 ਅਕਤੂਬਰ ਨੂੰ ਸ਼ੁਰੂ ਹੋਣਗੇ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ...
ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਰਾਏਕੋਟ ਥਾਣਾ ਵਿਖੇ ਤਾਇਨਾਤ ਤਫ਼ਤੀਸ਼ੀ ਅਫ਼ਸਰ ਜੰਗ ਸਿੰਘ ਦੀ ਦਰਖਾਸਤ ਤੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪਿੰਡ ਅਕਾਲਗੜ੍ਹ ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ, ...
ਚੌਂਕੀਮਾਨ, 2 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਦੀ ਹੋਣਹਾਰ ਬੇਟੀ ਜਸ਼ਨਪ੍ਰੀਤ ਕੌਰ ਤੂਰ ਨੇ ਖੇਡਾਂ ਵਤਨ ਪੰਜਾਬ ਦੀਆਂ 2022 ਵਿਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਲੋਂ ਬਾਕਸਿੰਗ ਚੈਂਪੀਅਨਸ਼ਿੱਪ ਵਿਚ ਹਿੱਸਾ ਲੈਂਦਿਆਂ ਸੋਨੇ ਦਾ ...
ਜਗਰਾਉਂ, 2 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਕਾਲੇ ਦਿਨ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜ਼ਿਲ੍ਹੇ ਭਰ ਵਿਚ ਮੋਦੀ ਹਕੂਮਤ ਦੀ ਅਰਥੀਆਂ ਫੂਕ ...
ਚੌਂਕੀਮਾਨ, 2 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਮਾਣਮੱਤੀ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦਾ ਸੈਸ਼ਨ 2021-22 ਦਾ ਕਾਲਜ ਮੈਗਜ਼ੀਨ 'ਉਜਾਗਰ ਕਿਰਨ' ਅੱਜ ਰਿਲੀਜ਼ ਕੀਤਾ ਗਿਆ | ਮੈਗਜ਼ੀਨ ...
ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਐਣ ਪਹਿਲਾਂ ਪੰਜਾਬ ਨਿਰਮਾਣ ਸਕੀਮ ਤਹਿਤ ਪੰਚਾਇਤ ਸੰਮਤੀ ਸਿੱਧਵਾਂ ਬੇਟ ਨੂੰ ਬਲਾਕ ਸਿੱਧਵਾਂ ਬੇਟ ਦੇ 26 ਪਿੰਡਾਂ ਵਿਚ ਸਟਰੀਟ ਲਾਈਟਾਂ ਲਗਾਉਣ ਲਈ ਮਿਲੀ 65 ਲੱਖ ਦੀ ਗ੍ਰਾਂਟ ਦੀ ...
ਜਗਰਾਉਂ, 2 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਪ੍ਰਧਾਨ ਸ਼੍ਰੀ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਰਡੈਂਟ ਕੁਲਜੀਤ ਸਿੰਘ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ, ਅਤੇ (ਸੀ.ਐੱਫ) ਸੀਮਾ ਦੀ ...
ਜਗਰਾਉਂ, 2 ਅਕਤੂਬਰ (ਜੋਗਿੰਦਰ ਸਿੰਘ)-ਡੈਮੋਕ੍ਰੈਟਿਕ ਟੀਚਰਜ਼ ਫਰੰਟ ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਸਮਰਾਲਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਕਮ ਐਲੀਮੈਂਟਰੀ) ਨੂੰ ...
ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਆਲ ਪੰਜਾਬ ਆਂਗਣਵਾੜੀ ਯੂਨੀਅਾਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਸਿੱਧਵਾਂ ਬੇਟ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਅੰਮਿ੍ਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ...
ਚੌਂਕੀਮਾਨ, 2 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਦਿੱਲੀ (500 ਜਥੇਬੰਦੀਆਂ) ਦੇ ਦਿੱਤੇ ਪ੍ਰੋਗਰਾਮ ਤਹਿਤ ਅੱਜ ਮਿਤੀ 3 ਅਕਤੂਬਰ 2022 ਨੂੰ ਪੁਰਾਣਾ ਦਫ਼ਤਰ ਮਾਰਕਿਟ ਕਮੇਟੀ ...
ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਦਰਿਆ ਸਤਲੁਜ ਦੇ ਨਜ਼ਦੀਕ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਦੇ ਗੁਰਸੇਵਕ ਸਿੰਘ ਉਰਫ਼ ਸੇਬੀ ਪੁੱਤਰ ਚੌਂਕੀਦਾਰ ਬੱਗਾ ਸਿੰਘ ਨੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਕੀਤੀ ਗਈ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ...
ਰਾਏਕੋਟ, 2 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸ਼ਹਿਰ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀਂ 10ਵੀਂ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ...
ਜਗਰਾਉਂ, 2 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਸ਼ਹਿਰ ਦੇ 13 ਵਾਰਡਾਂ ਦੇ ਕੌਂਸਲਰਾਂ ਨੇ ਕਾਰਜ ਸਾਧਕ ਅਧਿਕਾਰੀ ਮਨਹੋਰ ਸਿੰਘ ਬਾਘਾ ਨੂੰ ਇਕ ਲਿਖਤੀ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਰਾਹੀਂ ਕੌਂਸਲਰਾਂ ਨੇ ਵਾਰਡਾਂ ਅੰਦਰ ਵਿਕਾਸ ਕਾਰਜ ...
ਚੌਂਕੀਮਾਨ, 2 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ ਗਾਂਧੀ ਜੈਯੰਤੀ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀ ਮੈਡਮ ਪ੍ਰਵੀਨ ਕੁਮਾਰੀ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਵੱਲੋਂ ਸਵੱਛਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ...
ਭੰੂਦੜੀ, 2 ਅਕਤੂਬਰ (ਕੁਲਦੀਪ ਸਿੰਘ ਮਾਨ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦਾ ਵਫ਼ਦ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਅਤੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿਚ ਡੀ.ਪੀ.ਆਈ (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਹਰਿੰਦਰ ਕੌਰ ਨੂੰ ...
ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਅਮਰੀਕਾ ਪੱਕੇ ਤੌਰ 'ਤੇ ਰਹਿੰਦੇ ਅਤੇ ਇਨੀਂ ਦਿਨੀਂ ਭਾਰਤ ਪੰਜਾਬ ਆਏ ਜੱਦੀ ਪਿੰਡ ਬੜੈਚ (ਸੂਜਾਪੁਰ) ਵਿਖੇ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਜਸਵੰਤ ਸਿੰਘ ਸਿਵੀਆ ਉਰਫ਼ ਭੋਲਾ ਅਮਰੀਕਾ ਨਮਿੱਤ ਅੰਤਿਮ ...
ਬੀਜਾ, 2 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਕਸਬਾ ਬੀਜਾ ਨੇੜੇ ਦੇਰ ਸ਼ਾਮ ਗੁਜ਼ਰਾਂ ਦੀ ਮੱਝ ਕਾਰ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਦੌਰਾਨ ਕਾਰ ਸਵਾਰ ਡਰਾਈਵਰ ਅਤੇ ਉਸ ਦੇ ਸਾਥੀ ਦਾ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਅ ਹੋ ਗਿਆ | ਕਾਰ ਡਰਾਈਵਰ ਪਲਵਿੰਦਰ ਸਿੰਘ ਨੇ ...
ਹੰਬੜਾਂ, 2 ਅਕਤੂਬਰ (ਮੇਜਰ ਹੰਬੜਾਂ)-ਵਿੱਦਿਅਕ ਖੇਤਰ ਦੇ ਨਾਲ ਖੇਡਾਂ ਦੇ ਖੇਤਰ ਅਤੇ ਹੋਰ ਸਕੂਲੀ ਗਤਿਵਿਧੀਆਂ 'ਚ ਨਮਾਣਾ ਖੱਟਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਨੇ ਜਨਸੰਖਿਆ ਕਾਬੂ ਦਾ ਮਿਸ਼ਨ ਲੈ ਕੇ ਤੁਰੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ...
ਜਗਰਾਉਂ, 2 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਮਹਾਤਮਾ ਗਾਂਧੀ ਜੈਯੰਤੀ ਨੂੰ ਸਮਰਪਿਤ ਲੋਕ ਸੇਵਾ ਸੁਸਾਇਟੀ ਵਲੋਂ ਬਲੱਡ ਸ਼ੂਗਰ ਅਤੇ ਯੂਰਿਕ ਐਸਿਡ ਦਾ ਮੁਫ਼ਤ ਚੈਕਅੱਪ ਕੈਂਪ ਜਗਰਾਉਂ ਵਿਖੇ ਲਗਾਇਆ | ਇਸ ਕੈਂਪ ਵਿਚ ਡਾ: ਭਾਰਤ ਭੂਸ਼ਣ ਬਾਂਸਲ ਦੀ ਟੀਮ ਵਲੋਂ 55 ...
ਰਾਏਕੋਟ, 2 ਅਕਤੂਬਰ (ਸੁਸ਼ੀਲ)-ਰੋਟਰੀ ਕਲੱਬ ਰਾਏਕੋਟ ਵਲੋਂ ਅੱਜ ਗਾਂਧੀ ਜੈਯੰਤੀ ਮੌਕੇ ਕੌਮਾਂਤਰੀ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਕਰਵਾ ਕੇ ਸਿੱਖਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਇਲਾਕੇ ਦੇ 16 ਅਧਿਆਪਕਾਂ ਦਾ 'ਨੇਸ਼ਨ ਬਿਲਡਰ ਐਵਾਰਡ' ਨਾਲ ...
ਰਾਏਕੋਟ, 2 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਦੀ ਨਵੀਂ ਸਰਕਾਰ ਵਲੋਂ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਅੱਖਾਂ ਫੇਰਨ ਅਤੇ ਅਧਿਆਪਕ ਮੰਗਾਂ ਨੂੰ ਅਮਲੀ ਰੂਪ ਨਾ ਦੇਣ ਦੇ ਵਿਰੋਧ ਵਜੋਂ 8 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ...
ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਨਜੀਤ ਸਿੰਘ ਲੁਧਿਆਣਾ ਦੀ ਦਿਸ਼ਾ-ਨਿਰਦੇਸ਼ 'ਤੇ ਬਲਾਕ ਸਿੱਧਵਾਂ ਬੇਟ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੁੱਖ ਸਿੰਘ ਅਤੇ ਉਨ੍ਹਾਂ ਦੀ ...
ਭੰੂਦੜੀ, 2 ਅਕਤੂਬਰ (ਕੁਲਦੀਪ ਸਿੰਘ ਮਾਨ)-ਪਿੰਡ ਰਾਊਵਾਲ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ, ਕਿਸਾਨ ਮੇਲਾ ਪ੍ਰਬੰਧਕ ਕਮੇਟੀ ਅਤ ਬਾਬਾ ਗੁਰਬਚਨ ਸਿੰਘ ਖ਼ਾਲਸਾ ਦੇ ਸਹਿਯੋਗ ਨਾਲ ਵਿਖੇ ਕਿਸਾਨ ਮੇਲਾ ਪੂਰੇ ਉਤਸ਼ਾਹ ਨਾਲ ...
ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਗੋਬਿੰਦ ਖ਼ਾਲਸਾ ਕਾਲਜਿਜ਼ (ਡਿਗਰੀ, ਐਜ਼ੂਕੇਸ਼ਨ, ਫਾਰਮੇਸੀ) ਵਿਖੇ ਕਾਰਜਸ਼ੀਲ ਰੈੱਡ ਰਿਬਨ ਕਲੱਬਾਂ ਵਲੋਂ ਐੱਨ.ਐੱਸ.ਐੱਸ. ਯੂਨਿਟਾਂ ਤੇ ਡਿਗਰੀ ਕਾਲਜ ਦੇ ਮੈਡੀਕਲ ਲੈਬ ਟੈਕਨਾਲੌਜੀ ਵਿਭਾਗ ਦੇ ...
ਰਾਏਕੋਟ, 2 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਪਿ੍ੰਸੀਪਲ ਕੁਲਦੀਪ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਹਾਤਮਾ ਗਾਂਧੀ ਜੀ ਦੀ 153ਵੀਂ ਜੈਯੰਤੀ ਮਨਾਈ ਗਈ | ਇਸ ਦੌਰਾਨ ਮਹਾਤਮਾ ...
ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੇ ਚਾਰਾਂ ਸਦਨਾਂ ਨੀਲਗਿਰੀ, ਹਿਮਾਲਿਆ, ਵਿੰਧਿਆ, ਸ਼ਿਵਾਲਿਕ ਵਲੋਂ ਰਾਸ਼ਟਰੀ ਪੁਰਬ ਗਾਂਧੀ ...
ਬਲਵਿੰਦਰ ਸਿੰਘ ਲਿੱਤਰ ਰਾਏਕੋਟ, 2 ਅਕਤੂਬਰ-ਸੂਬੇ 'ਚ ਨਵੀਂ ਬਣੀ ਸਰਕਾਰ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਅਧੀਨ ਪੈਂਦੇ ਪਿੰਡਾਂ ਨੂੰ ਜੋੜਨ ਵਾਲੀਆਂ ਬਣ ਰਹੀਆਂ ਨਵੀਆਂ ਲਿੰਕ ਸੜਕਾਂ ਦਾ ਵਿਕਾਸ ਅੱਧ-ਵਿਚਕਾਰ ਲਟਕਣ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਔਕੜਾਂ ਦਾ ...
ਹਠੂਰ, 2 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਮਾਣੂੰਕੇ ਵਲੋਂ ਚੇਅਰਮੈਨ ਰਾਜ ਕੁਮਾਰ ਗੋਇਲ ਦੀ ਯਾਦ 'ਚ ਚਲਾਈ ਜਾ ਰਹੀ ਯਾਦਗਾਰੀ ਲਾਇਬ੍ਰੇਰੀ ਵਿਖੇ ਅੱਜ ਟਰੱਸਟ ਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੀ ਇਕੱਤਰਤਾ ਸਭਾ ...
ਖੰਨਾ, 2 ਅਕਤੂਬਰ (ਅਜੀਤ ਬਿਊਰੋ)-ਅੱਜ ਬ੍ਰਾਹਮਣ ਸੇਵਾ ਮੰਚ ਰਜਿ. ਖੰਨਾ ਦੇ ਅਹੁਦੇਦਾਰਾਂ ਵੱਲੋਂ ਮੰਚ ਦੇ ਪ੍ਰਧਾਨ ਦਰਸ਼ਨ ਕੁਮਾਰ ਦੀ ਅਗਵਾਈ ਵਿਚ ਖੰਨਾ ਤੋਂ ਖਾਟੀ (ਫਗਵਾੜਾ) ਵਿਖੇ ਭਗਵਾਨ ਸ਼੍ਰੀ ਪਰਸ਼ੁਰਾਮ ਦੀ ਤਪੋਭੂਮੀ ਦੀ ਯਾਤਰਾ ਕੀਤੀ ਗਈ | ਇਸ ਮੌਕੇ ਸਮੂਹ ...
ਮਲੌਦ, 2 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਸੀਨੀਅਰ ਆਗੂ ਜਥੇ ਜੋਗਾ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ...
ਡੇਹਲੋਂ, 2 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਅਮਨਜੀਤ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਦੇ ਦਿਸ਼ਾ- ਨਿਰਦੇਸ਼ਾਂ ਹੇਠ ਇਨ-ਸਿੱਟੂ ਸੀ. ਆਰ . ਐਮ. ਸਕੀਮ ਦੇ ਆਈ. ਈ. ਸੀ. ਕੰਪੋਨੈਂਟ ਤਹਿਤ ਕਿਸਾਨ ਸਿਖਲਾਈ ਕੈਂਪ ...
ਬੀਜਾ, 2 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਪਿ੍ੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਦੀ ਦੇਖ ਰੇਖ ਹੇਠ ਚੱਲ ਰਿਹਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਦੇ ਰੋਚਕ ਮੁਕਾਬਲੇ ਦੇਖਣ ਨੂੰ ...
ਸਾਹਨੇਵਾਲ, 2 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਇੱਥੋਂ ਨਜ਼ਦੀਕ ਪਿੰਡ ਨੱਤ ਵਿਖੇ ਸਮੂਹ ਨਗਰ ਨਿਵਾਸੀ ਐੱਨ. ਆਰ. ਆਈ. ਵੀਰ ਨੌਜਵਾਨ ਸਭਾ ਵੱਲੋਂ ਕਬੱਡੀ ਕੱਪ ਤਿੰਨ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ ¢ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਵੰਤ ...
ਰਾਏਕੋਟ, 2 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੰਤ ਬਾਬਾ ਕਿ੍ਪਾਲ ਸਿੰਘ ਛੰਨਾਂ ਵਾਲਿਆਂ ਤੋਂ ਵਰੋਸਾਏ ਹੋਏ ਸੰਤ ਬਾਬਾ ਨਾਹਰ ਸਿੰਘ ਕਲਿਆਣ ਵਾਲੇ ਤੇ ਬਾਬਾ ਪੂਰਨ ਸਿੰਘ ਕਲਰ ਭੈਣੀ ਵਾਲਿਆਂ ਦੀ ਨਿੱਘੀ-ਮਿੱਠੀ ਯਾਦ 'ਚ ਸਾਲਾਨਾ ਬਰਸੀ ਸਮਾਗਮ ਸੰਤ ਬਾਬਾ ਬਲਜੀਤ ਸਿੰਘ ...
ਹੰਬੜਾਂ, 2 ਅਕਤੂਬਰ (ਮੇਜਰ ਹੰਬੜਾਂ)-ਸੂਬੇ 'ਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਸੂਬੇ ਦੇ ਪ੍ਰਬੰਧ ਹਨ ਤੇ ਪੰਜਾਬ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੇ ਸਰਕਾਰੀ ਪੱਧਰ 'ਤੇ ਐਲਾਨ ਹੋ ਚੁੱਕੇ ਹਨ, ਪ੍ਰੰਤੂ ਖ਼ਰੀਦ ਕੇਂਦਰਾਂ 'ਚ ਪ੍ਰਬੰਧ ਤਸ਼ੱਲੀ ਬਖਸ਼ ਨਹੀਂ ਜਾਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX