ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਆਂਗਣਵਾੜੀ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਾ ਮੁੱਖ ਮਾਰਗ 'ਤੇ ਖੋਲਿ੍ਹਆ ਦਫ਼ਤਰ ਘੇਰਿਆ ਗਿਆ ਅਤੇ ਨਵਾਂਸ਼ਹਿਰ ਤੋਂ ਚੰਡੀਗੜ੍ਹ ਨੂੰ ਜਾਂਦੀ ਸੜਕ 'ਤੇ ਕਰੀਬ ਇਕ ਘੰਟਾ ਜਾਮ ਲਗਾਇਆ ਗਿਆ | ਇਸ ਮਾਮਲੇ ਨੂੰ ਲੈ ਕੇ ਜਦੋਂ ਰਾਹਗੀਰਾਂ ਦੀ ਖ਼ੱਜਲ-ਖ਼ੁਆਰੀ ਹੋਣੀ ਸ਼ੁਰੂ ਹੋ ਗਈ ਤਾਂ ਮੌਕੇ 'ਤੇ ਮੌਜੂਦ ਥਾਣਾ ਸਿਟੀ ਦੇ ਥਾਣਾ ਮੁਖੀ ਸਤੀਸ਼ ਕੁਮਾਰ ਅਤੇ ਥਾਣਾ ਸਦਰ ਨਵਾਂਸ਼ਹਿਰ ਦੀ ਮੁਖੀ ਨਰੇਸ਼ ਕੁਮਾਰੀ ਵਲੋਂ 'ਆਪ' ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਨੂੰ ਫ਼ੋਨ ਰਾਹੀਂ ਜਾਣਕਾਰੀ ਦੇ ਕੇ ਮੌਕੇ 'ਤੇ ਬੁਲਾਇਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਮੈਡਮ ਕਵਿਤਾ ਸ਼ਰਮਾ ਨੇ ਸਵਾਲ ਕੀਤਾ ਕਿ ਅਸੀਂ ਇਸੇ ਬਦਲਾਅ ਲਈ ਸੱਚਮੁੱਚ ਵੋਟਾਂ ਪਾਈਆ ਸਨ 'ਆਪ' ਨੂੰ ਕਿ ਸਾਡੀ ਕਿਸੇ ਮਾਮਲੇ 'ਚ ਸੁਣਵਾਈ ਹੀ ਨਾ ਹੋਵੇ? ਉਨ੍ਹਾਂ ਕਿਹਾ ਕਿ ਬਦਲਾਅ ਅਸੀਂ ਚਾਹੁੰਦੇ ਹਾਂ ਜਿਸ ਨਾਲ ਸਾਡੇ ਘਰਾਂ ਦੇ ਚੁੱਲ੍ਹੇ ਕਦੇ ਨਾ ਠੰਢੇ ਹੋਣ | ਉਨ੍ਹਾਂ ਕਿਹਾ ਕਿ ਆਈ.ਸੀ.ਡੀ.ਐੱਸ. ਸਕੀਮ 2 ਅਕਤੂਬਰ 1975 ਨੂੰ ਚਾਲੂ ਕੀਤਾ ਗਿਆ ਸੀ ਜਿਸ ਨੂੰ ਹੁਣ 47 ਸਾਲ ਹੋ ਗਏ ਹਨ ਪਰ ਅੱਜ ਤੱਕ ਇਸ ਸਕੀਮ 'ਚ ਕੰਮ ਕਰਦੇ 28 ਲੱਖ ਵਰਕਰਾਂ ਤੇ ਹੈਲਪਰਾਂ ਨੂੰ ਪੱਕਾ ਨਹੀਂ ਕੀਤਾ ਗਿਆ | ਕੇਂਦਰ ਸਰਕਾਰ ਵਲੋਂ ਕੇਵਲ 4500 ਰੁਪਏ ਵਰਕਰ ਨੂੰ ਅਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾ ਰਹੇ ਹਨ | ਜਿਸ ਵਿਚ 60 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਪਾਰ ਹੈ ਬਾਕੀ 40 ਫ਼ੀਸਦੀ ਪੰਜਾਬ ਸਰਕਾਰ | ਉਨ੍ਹਾਂ ਕਿਹਾ ਕਿ ਆਈ.ਸੀ.ਡੀ.ਐੱਸ. ਸਕੀਮ ਨੂੰ ਸਰਕਾਰ ਵਿਭਾਗ ਦਾ ਦਰਜਾ ਦੇ ਕੇ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਘੋਸ਼ਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਵਰਕਰ ਨੂੰ 24 ਹਜ਼ਾਰ ਤੇ ਹੈਲਪਰ ਨੂੰ 18 ਹਜ਼ਾਰ ਭੱਤਾ ਦੇਵੇ | ਸੂਚਨਾ ਮਿਲਦਿਆਂ ਹੀ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਧਰਨਾ ਸਥਾਨ 'ਤੇ ਪਹੁੰਚੇ ਤੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗਾਂ ਵਿਭਾਗ ਦੇ ਮੰਤਰੀ ਕੋਲ ਲੈ ਕੇ ਜਾਣਗੇ ਤੇ ਇਸ ਦਾ ਹੱਲ ਵੀ ਕਰਵਾਉਣਗੇ | ਇਸ ਮੌਕੇ ਸਰਬਜੀਤ ਸਿੰਘ, ਮਹਿੰਦਰ ਕੌਰ, ਬਲਵੀਰ ਕੌਰ, ਜਸਵੀਰ ਕੌਰ, ਬਿਮਲਾ ਦੇਵੀ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਕਾਤਾਂ ਦੇਵੀ, ਕਮਲੇਸ਼ ਕੁਮਾਰੀ, ਦਰਸ਼ਨ ਕੌਰ, ਮੀਨਾ ਕੁਮਾਰੀ, ਬਲਵੀਰ ਕੌਰ ਵੀ ਹਾਜ਼ਰ ਸਨ |
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੁਲਿਸ ਵਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਦੋਸ਼ੀਆਂ ਵਲੋਂ ਜਾਡਲਾ ਪੁਲਿਸ ਦੇ ਗਲ ਪੈਣ ਦਾ ਮਾਮਲਾ ਸਾਹਮਣਾ ਆਇਆ ਹੈ ਜਿਸ ਨੂੰ ਲੈ ਕੇ ਪੁਲਿਸ ਵਲੋਂ ਮੁਕੱਦਮਾ ਦਰਜ ...
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ | ਜ਼ਿਲ੍ਹੇ 'ਚ 30 ਖ਼ਰੀਦ ਕੇਂਦਰਾਂ 'ਤੇ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਗਏ ਹਨ, ਜਿੱਥੇ ਇਸ ...
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਡੋਡੇ ਚੂਰਾ-ਪੋਸਤ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੇ ਇੰਚਾਰਜ ਇੰਸਪੈਕਟਰ ਅਵਤਾਰ ...
ਸੰਧਵਾਂ, 2 ਅਕਤੂਬਰ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਦੀ ਹੋਈ ਮੀਟਿੰਗ ਦੌਰਾਨ ਪ੍ਰਧਾਨ ਜਥੇ. ਹਰਭਜਨ ਸਿੰਘ ਅਟਵਾਲ ਸਾਬਕਾ ਸਰਪੰਚ ਫਰਾਲਾ, ਉਪ ਪ੍ਰਧਾਨ ਬਲਵੀਰ ਸਿੰਘ ਬਾਲੀ ਅਟਵਾਲ ਪੰਚ, ਜਨਾਬ ਇਕਬਾਲ ਮੁਹੰਮਦ, ਰਾਮ ਮੂਰਤੀ ਸ੍ਰੀਧਰ, ...
ਨਵਾਂਸ਼ਹਿਰ, 2 ਅਕਤੂਬਰ (ਹਰਵਿੰਦਰ ਸਿੰਘ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਕੀਰਤਨੀ ਜਥਾ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਅਤੇ ਕਲਗ਼ੀਧਰ ਸੇਵਕ ਜਥਾ ਕਾਹਮਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਲਾਨਾ ਰੈਣਿ ...
ਨਵਾਂਸ਼ਹਿਰ, 2 ਅਕਤੂਬਰ (ਹਰਵਿੰਦਰ ਸਿੰਘ)- ਨਵਾਂਸ਼ਹਿਰ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਇਕ ਵਿਅਕਤੀ ਨੂੰ ਟਰੈਕਟਰ-ਟਰਾਲੀ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਸਰਬਜੀਤ ਸਿੰਘ ਜੇ. ਈ. ਕਮ ...
ਮਜਾਰੀ/ਸਾਹਿਬਾ, 2 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦੇ ਕੀਤੇ ਐਲਾਨ ਦੇ ਬਾਵਜੂਦ ਮਜਾਰੀ ਖੇਤਰ ਦੀਆਂ ਮੰਡੀਆਂ ਕਰਾਵਰ, ਸਾਹਿਬਾ ਤੇ ਬਕਾਪੁਰ ਵਿਚ ਦੂਸਰੇ ਦਿਨ ਵੀ ਕੋਈ ਸਰਕਾਰੀ ਖ਼ਰੀਦ ਏਜੰਸੀ ...
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਆਮ ਲੋਕਾਂ ਦੀ ਸੁਰੱਖਿਆ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਆਪਣੇ ਉੱਪਰ ਹੋ ਰਹੇ ਹਮਲਿਆਂ ਦਾ ਦਰਦ ਸਹਿ ਰਹੇ ਹਨ, ਦੂਜਿਆਂ ਨੂੰ ਇਨਸਾਫ਼ ਦਿਵਾਉਣ ਵਾਲੇ ਪੱਤਰਕਾਰ ਆਪਣੇ ਲਈ ਇਨਸਾਫ਼ ਦੀ ਮੰਗ ਕਰਦਿਆਂ ਪੁਲਿਸ ...
ਨਵਾਂਸ਼ਹਿਰ, 2 ਅਕਤੂਬਰ (ਹਰਵਿੰਦਰ ਸਿੰਘ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਮਹੀਨਾਵਾਰ ਮੀਟਿੰਗ 3 ਅਕਤੂਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦੀ ਤੀਜੀ ਮੰਜ਼ਿਲ ਵਿਚ ਮੀਟਿੰਗ ਹਾਲ 'ਚ ਹੋਵੇਗੀ | ਇਹ ...
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)- ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਕਾਲਜ ਆਫ਼ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਕੈਨੇਡਾ (ਸੀਆਈਸੀਸੀ) ਤੇ ਡਾਇਰੈਕਟਰ ਕੌਂਸ਼ਲ ਇਮੀਗ੍ਰੇਸ਼ਨ ਗੜ੍ਹਸ਼ੰਕਰ ਨੇ ਕਿਹਾ ਕਿ ...
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜੈ ਸੰਧੂ ਸੀ.ਸੈਕੰ. ਪਬਲਿਕ ਸਕੂਲ ਲੰਗੜੋਆ ਵਿਖੇ ਮਹਾਤਮਾ ਗਾਂਧੀ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਮਹਾਤਮਾ ਗਾਂਧੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਭਾਸ਼ਣ, ਕਵਿਤਾ, ਪੇਂਟਿੰਗ ਮੁਕਾਬਲੇ ਕਰਵਾਏ ਗਏ ...
ਬਹਿਰਾਮ, 2 ਅਕਤੂਬਰ (ਸਰਬਜੀਤ ਸਿੰਘ ਚੱਕਰਾਮੂੰ) - ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੱਖ- ਵੱਖ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਏ ਗਏ | ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਨੇ ਜ਼ਿਲ੍ਹਾ ਪੱਧਰੀ ਹੋਏ ...
ਬਲਾਚੌਰ, 2 ਅਕਤੂਬਰ (ਸ਼ਾਮ ਸੁੰਦਰ ਮੀਲੂ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਟਵਾਰਾ ਦੇ ਨੌਜਵਾਨਾਂ ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਐੱਸ.ਐੱਸ.ਮੀਲੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਦੌਰਾਨ ਹਾਜ਼ਰ ਸਾਰੇ ਕਲੱਬ ਮੈਂਬਰਾਂ ਨੇ ...
ਪੋਜੇਵਾਲ ਸਰਾਂ, 2 ਅਕਤੂਬਰ (ਨਵਾਂਗਰਾਈਾ)- ਮਹਾਰਾਜਾ ਭੂਰੀ ਵਾਲੇ ਗਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ (ਸ਼.ਭ.ਸ ਨਗਰ) ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਵਲੋਂ ਸਾਈਕਲ ਰੈਲੀ ਕੱਢੀ ਗਈ | ਸਟਾਫ਼ ਅਤੇ ...
ਸੰਧਵਾਂ, 2 ਅਕਤੂਬਰ (ਪ੍ਰੇਮੀ ਸੰਧਵਾਂ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ 'ਚ ਨੌਕਰੀਆਂ ਲਈ ਆਉਣ ਵਾਲੇ ਦਿਨਾਂ 'ਚ ਸ਼ੁਰੂ ਕੀਤੀ ਜਾਣ ਵਾਲੀ ਭਰਤੀ ਦੀ ਸ਼ਲਾਘਾ ਕਰਦਿਆਂ ਸਰਕਲ ਇੰਚਾਰਜ ਡਾ. ਜਗਨ ਨਾਥ ਹੀਰਾ ਨੇ ...
ਬੰਗਾ, 2 ਅਕਤੂਬਰ (ਕਰਮ ਲਧਾਣਾ) - ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਖਟਕੜ ਕਲਾਂ, ਸਿੱਖੀ ਅਵੇਅਰਨੈੱਸ ਫਾਉਂਡੇਸ਼ਨ (ਸੈਫ) ਇੰਟਰਨੈਸ਼ਨਲ ਸੰਸਥਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਪਾਰਕ ਵਿੱਚ ਬੱਚਿਆਂ ਲਈ ਲਗਾਏ ਗਏ ਝੂਲਿਆਂ ਦਾ ਉਦਘਾਟਨ ਸੈਫ ਦੇ ...
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਨਵਜੰਮੇ ਤੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ 'ਬਾਲ ਮੌਤ ਸਮੀਖਿਆ' (ਸੀ.ਡੀ.ਆਰ.) ਵਿਸ਼ੇ ਉੱਤੇ ਦੋ ਦਿਨਾ ...
ਬਲਾਚੌਰ, 2 ਅਕਤੂਬਰ (ਸ਼ਾਮ ਸੁੰਦਰ ਮੀਲੂ)- ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫਸਰ ਬਲਾਚੌਰ ਦੀ ਅਗਵਾਈ 'ਚ ਪਿੰਡ ਉਲੱਦਣੀ ਵਿਖੇ ਫ਼ਸਲਾਂ ਦੀ ਰਹਿੰਦ ਖੰੂਹਦ ਨੂੰ ਅੱਗ ਨਾ ਲਗਾਉਣ ਸੰਬੰਧੀ ਕਿਸਾਨ ਚੇਤਨਾ ਕੈਂਪ ...
ਮੱਲਪੁਰ ਅੜਕਾਂ, 2 ਅਕਤੂਬਰ (ਮਨਜੀਤ ਸਿੰਘ ਜੱਬੋਵਾਲ) - ਪਿੰਡ ਕਾਹਮਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਮੂਹ ਪਿੰਡ ਵਾਸੀਆਂ, ਐਨ. ਆਰ. ਆਈ ਵੀਰਾਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਛਿੰਝ ਕਮੇਟੀ ਵਲੋਂ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਸੱਦੇ ਹੋਏ ...
ਨਵਾਂਸ਼ਹਿਰ, 2 ਅਕਤੂਬਰ (ਹਰਵਿੰਦਰ ਸਿੰਘ)- ਅੱਜ ਪਾਵਰਕਾਮ ਦੇ ਪੈਨਸ਼ਨਰਾਂ ਦੀ ਮੀਟਿੰਗ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਪ੍ਰਧਾਨ ਨਰਿੰਦਰ ਮਹਿਤਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪਹਿਲਾ ਵਿੱਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ...
ਬੰਗਾ, 2 ਅਕਤੂਬਰ (ਕਰਮ ਲਧਾਣਾ) - ਪਿੰਡ ਪੱਦੀ ਮੱਠਵਾਲੀ ਦੇ ਵਸਨੀਕ ਐਨ. ਆਰ. ਆਈ ਪ੍ਰੇਮ ਕੁਮਾਰ ਪੁੱਤਰ ਗੁਰਬਖਸ਼ ਰਾਮ ਨੇ ਪਿੰਡ ਦੇ ਲੋਕ ਭਲਾਈ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਵਿੱਤੀ ਮਦਦ ਭੇਜੀ | ਇਹ ਜਾਣਕਾਰੀ ਨੰਦ ਲਾਲ ਪ੍ਰਧਾਨ ਡਾ. ਸਾਧੂ ਸਿੰਘ ਹਮਦਰਦ ਵੈਲਫੇਅਰ ...
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲੇ ਜੋ 30 ਸਤੰਬਰ ਅਤੇ 01 ਅਕਤੂਬਰ ਨੂੰ ਜੇ.ਐੱਸ.ਐਫ. ਐਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਗਏ | ਜਿਸ ਵਿਚ ਫੁੱਟਬਾਲ ਦੀ ਅੰਡਰ-19 (ਲੜਕਿਆਂ) ਦੀ ਟੀਮ ਨੇ ਪਹਿਲਾ ...
ਕਾਠਗੜ੍ਹ, 2 ਅਕਤੂਬਰ (ਬਲਦੇਵ ਸਿੰਘ ਪਨੇਸਰ)- 'ਦੀ ਨੋਰਵੂਡ ਸਕੂਲ ਚਾਹਲ (ਕਾਠਗੜ੍ਹ) ਇਸ ਇਲਾਕੇ ਦਾ ਸਭ ਤੋਂ ਵਧੀਆਂ ਵਿੱਦਿਅਕ ਅਦਾਰਾ ਹੈ, ਜਿਸ ਵਿਚੋਂ ਵਿੱਦਿਆ ਪ੍ਰਾਪਤ ਕਰਕੇ ਇਸ ਇਲਾਕੇ ਦੇ ਬੱਚੇ ਜਿੱਥੇ ਆਪਣਾ ਭਵਿੱਖ ਤਹਿ ਕਰਨਗੇ, ਉੱਥੇ ਆਪਣੇ ਇਲਾਕੇ ਅਤੇ ਆਪਣੇ ...
ਨਵਾਂਸ਼ਹਿਰ, 2 ਅਕਤੂਬਰ (ਹਰਵਿੰਦਰ ਸਿੰਘ)- ਸਥਾਨਕ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਕਰਵਾਏ ਗਏ ਇਕ ਸਾਦੇ ਸਮਾਗਮ ਵਿਚ ਸ਼ਡਿਊਲਡ ਕਾਸਟ ਵੈੱਲਫੇਅਰ ਐਸੋਸੀਏਸ਼ਨ ਡਰਬੀ ਇਸਕਵਾ (ਯੂ.ਕੇ.) ਬ੍ਰਾਂਚ ਬੰਗਾ ਵਲੋ ਹੋਣਹਾਰ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆ ਨੂੰ ...
ਔੜ, 2 ਅਕਤੂਬਰ (ਜਰਨੈਲ ਸਿੰਘ ਖੁਰਦ)- ਹੈਪੇਟਾਈਟਸ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਜਿਗਰ ਦੀ ਸੋਜ ਹੁੰਦੀ ਹੈ, ਜੋ ਕਿ ਵਾਇਰਸ ਕਾਰਨ ਹੁੰਦੀ ਹੈ ਇਸ ਬਿਮਾਰੀ ਤੋਂ ਬਚਣ ਲਈ ਹਰ ਇਕ ਵਿਅਕਤੀ ਨੂੰ ਆਪਣੇ ਰਹਿਣ ਸਹਿਣ ਤੇ ਖਾਣ-ਪੀਣ ਵਿਚ ਬਹੁਤ ਸਾਵਧਾਨੀਆਂ ਵਰਤਣ ਦੀ ਲੋੜ ਹੈ | ...
ਰੱਤੇਵਾਲ, 2 ਅਕਤੂਬਰ (ਆਰ.ਕੇ. ਸੂਰਾਪੁਰੀ)- ਪਿੰਡ ਜਲਾਲਪੁਰ ਵਿਖੇ ਬਾਬਾ ਸਰਬਣ ਦਾਸ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ' ਜਲਾਲਪੁਰ, ਸਮੂਹ ਸਾਧ ਸੰਗਤ ਅਤੇ ਪਿੰਡ ਵਾਸੀਆਂ ਵਲੋਂ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਅਤੇ ਸੁਆਮੀ ਦਿਆਲ ਦਾਸ ਡੇਰਾ ਬਾਉੜੀ ...
ਬਹਿਰਾਮ, 2 ਅਕਤੂਬਰ (ਨਛੱਤਰ ਸਿੰਘ ਬਹਿਰਾਮ) - ਬਲਾਕ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ 2022 ਦੇ ਆਖਰੀ ਦਿਨ ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਇਨਾਮ ਵੰਡ ਸਮਾਗਮ ਕਰਾਇਆ ਗਿਆ | ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਰਹਾਲ ...
ਬੰਗਾ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਦਾਣਾ ਮੰਡੀ ਬੰਗਾ ਵਿਖੇ ਝੋਨੇ ਖਰੀਦ ਦੀ ਸ਼ੁਰੂਆਤ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਅਤੇ ਗੁਰਲੀਨ ਕੌਰ ਸਿੱਧੂ ਐਸ. ਡੀ. ਐਮ ਬੰਗਾ ਵਲੋਂ ਕਰਵਾਈ ਗਈ | ਉਨ੍ਹਾਂ ਵੱਲੋਂ ਜਿੱਥੇ ਮੰਡੀਆਂ ਦਾ ਜ਼ਾਇਜਾ ਲਿਆ ਗਿਆ ਉੱਥੇ ...
ਬੰਗਾ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਦੋਆਬਾ ਕਲਾ ਮੰਚ ਮੰਗੂਵਾਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਖਟਕੜ ਕਲਾਂ ਵਿਖੇ ਨਾਟਕ ਮੇਲਾ ਕਰਵਾਇਆ ਗਿਆ | ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ...
ਬੰਗਾ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ 36ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਇੱਕ ਮੈਚ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਦਰਮਿਆਨ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ...
ਬਹਿਰਾਮ, 2 ਅਕਤੂਬਰ (ਸਰਬਜੀਤ ਸਿੰਘ ਚੱਕ ਰਾਮੂੰ) - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪਿਛਲੀ ਸਰਕਾਰ ਵਲੋਂ ਔਰਤਾਂ ਨੂੰ ਦਿੱਤੀ ਗਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਕਾਰਨ ਹੋਰ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਸਹਿਣ ਕਰਨੀ ਪੈ ਰਹੀ ਹੈ ...
ਬਲਾਚੌਰ, 2 ਅਕਤੂਬਰ (ਸ਼ਾਮ ਸੁੰਦਰ ਮੀਲੂ)- ਮਹਾਰਾਜ ਭੂਰੀਵਾਲੇ ਸਪੋਰਟਸ ਕਲੱਬ ਬਲਾਚੌਰ ਵਲੋਂ ਹਰ ਸਾਲ ਦੀ ਤਰ੍ਹਾਂ ਮੰਢਿਆਣੀ ਰੋਡ ਬਲਾਚੌਰ ਵਿਖੇ ਕਰਵਾਏ ਜਾ ਰਹੇ ਤੀਸਰੇ ਵਾਲੀਬਾਲ ਟੂਰਨਾਮੈਂਟ ਦਾ ਪੋਸਟਰ ਸਮੂਹ ਕਲੱਬ ਮੈਂਬਰਾਂ ਤੇ ਖੇਡ ਪ੍ਰੇਮੀਆਂ ਦੀ ਹਾਜ਼ਰੀ ਵਿਚ ...
ਬੰਗਾ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿੱਚ 'ਗਾਂਧੀ ਜਯੰਤੀ' ਮੌਕੇ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੇ ਆਰੰਭ ਵਿਚ ਜੋਤ ਜਗਾਈ ਗਈ | ਉਪਰੰਤ ਰਾਸ਼ਟਰ ਪਿਤਾ ਨੂੰ ਫੁੱਲ ਭੇਟ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ | ਵੱਖ-ਵੱਖ ...
ਪੋਜੇਵਾਲ ਸਰਾਂ, 2 ਅਕਤੂਬਰ (ਰਮਨ ਭਾਟੀਆ)- ਸਰਕਾਰੀ ਸਮਾਰਟ ਪ੍ਰਾਇਮਰੀ ਅਤੇ ਮਿਡਲ ਸਕੂਲ ਸਾਹਦੜਾ ਦੇ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਖੇਡਾਂ ਅਤੇ ਵਿੱਦਿਅਕ ਮੁਕਾਬਲਿਆਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਵੈੱਲਫੇਅਰ ਕਮੇਟੀ ਸਾਹਦੜਾ ...
ਸਮੁੰਦੜਾ, 2 ਅਕਤੂਬਰ (ਤੀਰਥ ਸਿੰਘ ਰੱਕੜ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਵਲੋਂ 3 ਅਕਤੂਬਰ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਿਆਂ ਸਬੰਧੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ...
ਬੰਗਾ, 2 ਅਕਤੂਬਰ (ਕਰਮ ਲਧਾਣਾ) - ਵਿਦੇਸ਼ ਵੱਸਦੇ ਉੱਘੇ ਸਮਾਜ ਸੇਵੀ ਸ. ਰਘਵੀਰ ਸਿੰਘ ਪੁੱਤਰ ਸ. ਸੋਹਣ ਸਿੰਘ ਵੱਲੋਂ ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਉਨ੍ਹਾਂ ਦੀ ਮਨੁੱਖਤਾ ਵਾਲੀ ਸੇਵਾ ਦੀ ਸੋਚ ਨੂੰ ਅਪਣਾਉਂਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ...
ਪੱਲੀ ਝਿੱਕੀ, 2 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਦੇਨੋਵਾਲ ਵਿਖੇ ਰੋਜ਼ਾ ਪੰਚ ਪੀਰ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਪਿੰਡ ਦੇਨੋਵਾਲ ਕਲਾਂ ਵਿਖੇ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐੱਨ. ਆਰ. ਆਈ ਵੀਰਾਂ ਅਤੇ ਇਲਾਕਾ ...
ਬੰਗਾ, 2 ਅਕਤੂਬਰ (ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਰਾਏ ਹਾਰਟ ਕੇਅਰ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਸੁਨੀਲ ਕੁਮਾਰ ਨੇ ਕੀਤਾ | ਉਨ੍ਹਾਂ ਨਾਲ ਹਸਪਤਾਲ ਦੇ ਐਮ. ...
ਬੰਗਾ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੇ ਐੱਨ. ਐੱਸ. ਐੱਸ ਯੂਨਿਟ ਅਤੇ ਐੱਨ. ਸੀ. ਸੀ ਵਿੰਗ ਵਲੋਂ ਸਾਂਝੇ ਤੌਰ 'ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਸਮੂਹ ...
ਮੱਲਪੁਰ ਅੜਕਾਂ, 2 ਅਕਤੂਬਰ (ਮਨਜੀਤ ਸਿੰਘ ਜੱਬੋਵਾਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਤੇ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ 'ਚ ਜ਼ਿਲ੍ਹੇ ਵਿਚੋਂ ਕਬੱਡੀ ਨੈਸ਼ਨਲ ...
ਸੰਧਵਾਂ, 2 ਅਕਤੂਬਰ (ਪ੍ਰੇਮੀ ਸੰਧਵਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ- ਮਕਸੂਦਪੁਰ ਵਿਖੇ ਮੈਡਮ ਪ੍ਰਵੀਨ ਕੁਮਾਰੀ ਦੀ ਸੇਵਾ ਮੁਕਤੀ 'ਤੇ ਪਿ੍ੰ. ਕਰਮਜੀਤ ਸਿੰਘ ਗਰੇਵਾਲ ਦੀ ਅਗਵਾਈ 'ਚ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ ...
ਬੰਗਾ, 2 ਅਕਤੂਬਰ (ਕਰਮ ਲਧਾਣਾ) - ਸੀ. ਪੀ. ਆਈ. ਐਮ ਦੇ 6 ਜ਼ਿਲਿਆਂ (ਜਲੰਧਰ- ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਅੰਮਿ੍ਤਸਰ ਤੇ ਗੁਰਦਾਸਪੁਰ) ਦੇ ਸਕਤਰੇਤ ਮੈਂਬਰਾਂ ਦੀ ਮੀਟਿੰਗ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ...
ਨਵਾਂਸ਼ਹਿਰ, 2 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਗਾਂਧੀ ਜੈਅੰਤੀ ਦਾ ਦਿਨ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਲਈ ਖ਼ੁਸ਼ੀਆਂ ਭਰਿਆ ਤੇ ਮਾਣ ਵਾਲਾ ਰਿਹਾ, ਕਿਉਂ ਜੋ ਜ਼ਿਲ੍ਹੇ ਨੇ ਦੋ ਦਿਨਾਂ ਵਿਚ ਜਿੱਥੇ ਕੌਮੀ ਪੱਧਰ 'ਤੇ ਭਾਰਤ ਸਰਕਾਰ ਪਾਸੋਂ ਦੋ ਪੁਰਸਕਾਰ ਹਾਸਲ ਕੀਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX