ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਕੇਰਲਾ ਤੋਂ ਮੱਕਾ ਪੈਦਲ ਹੱਜ ਲਈ ਜਾ ਰਹੇ ਸ਼ਿਹਾਬ ਚਿੱਤੁਰ ਨੂੰ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ 'ਚੋਂ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਇਸ ਸੰਬੰਧ ਵਿਚ ਮਜਲਿਸ ਅਹਿਰਾਰ ਇਸਲਾਮ ਦੇ ਮੁੱਖ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਸ਼ਿਹਾਬ ਚਿੱਤੁਰ, ਜੋ ਅਜੋਕੇ ਦਿਨੀਂ ਸਾਡੇ ਪੰਜਾਬ 'ਚੋਂ ਗੁੱਜਰ ਰਿਹਾ ਹੈ, ਜਿਨ੍ਹਾਂ ਨੂੰ ਮੈਂ ਕਈ ਵਾਰ ਮਿਲ ਚੁੱਕਾ ਹਾਂ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਕਾਤਾਂ 'ਚ ਇਹ ਗੱਲ ਸਾਹਮਣੇ ਆਈ ਕਿ ਦਿੱਲੀ 'ਚ ਮੌਜੂਦ ਪਾਕਿਸਤਾਨ ਦੂਤਾਵਾਸ ਨੇ ਪਹਿਲਾਂ ਤਾਂ ਸ਼ਿਹਾਬ ਚਿੱਤੁਰ ਨੂੰ ਭਰੋਸਾ ਦਿੱਤਾ ਕਿ ਤੁਸੀਂ ਪੈਦਲ ਹੱਜ ਯਾਤਰਾ ਸ਼ੁਰੂ ਕਰ ਦਿਓ ਅਤੇ ਜਦੋਂ ਤੁਸੀਂ ਭਾਰਤ-ਪਾਕਿਸਤਾਨ ਬਾਡਰ ਨੇੜੇ ਪਹੁੰਚਣਗੇ ਤਾਂ ਆਪ ਨੂੰ ਪਾਕਿਸਤਾਨ ਦਾ ਵੀਜ਼ਾ ਦੇ ਦਿੱਤਾ ਜਾਵੇਗਾ | ਉਸ ਸਮੇਂ ਪਾਕਿਸਤਾਨ ਦੂਤਾਵਾਸ ਨੇ ਇਹ ਤਰਕ ਦਿੱਤਾ ਸੀ ਕਿ ਪਹਿਲਾਂ ਵੀਜ਼ਾ ਦੇਣ ਨਾਲ ਉਸਦਾ ਸਮਾਂ ਸਮਾਪਤ ਹੋ ਜਾਵੇਗਾ, ਇਸ ਲਈ ਬਾਡਰ 'ਤੇ ਪਹੁੰਚਦੇ ਹੀ ਸ਼ਿਹਾਬ ਚਿੱਤੁਰ ਪਾਕਿਸਤਾਨ ਦਾ ਵੀਜ਼ਾ ਦੇ ਦਿੱਤਾ ਜਾਵੇਗਾ | ਸ਼ਾਹੀ ਇਮਾਮ ਨੇ ਕਿਹਾ ਕਿ ਹੁਣ, ਜਦੋਂ ਕਿ ਸ਼ਿਹਾਬ ਚਿੱਤੁਰ ਲਗਭਗ ਤਿੰਨ ਹਜ਼ਾਰ ਕਿੱਲੋਮੀਟਰ ਪੈਦਲ ਯਾਤਰਾ ਕਰਕੇ ਬਾਘਾ ਬਾਡਰ ਨੇੜੇ ਪੁੱਜ ਚੁੱਕਾ ਹੈ ਤਾਂ ਪਾਕਿਸਤਾਨ ਸਰਕਾਰ ਨੇ ਆਪਣੀ ਆਦਤ ਦੇ ਮੁਤਾਬਿਕ ਹੁਣ ਵੀਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਅਫ਼ਸਰਾਂ ਦੇ ਇਸ ਵਤੀਰੇ ਨਾਲ ਸਾਨੂੰ ਹੈਰਤ ਨਹੀਂ ਹੋਈ ਕਿਉਂਕਿ ਇਨ੍ਹਾਂ ਦਾ ਇਹ ਪੁਰਾਣਾ ਕੰਮ ਹੈ, ਸਿਰਫ਼ ਧੋਖਾ ਦੇਣਾ | ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੇ ਮੁਸਲਮਾਨਾਂ ਨੇ ਕਦੀ ਪਾਕਿਸਤਾਨ ਸਰਕਾਰ ਤੋਂ ਕੁੱਝ ਨਹੀਂ ਮੰਗਿਆ, 75 ਸਾਲਾਂ 'ਚ ਪਹਿਲੀ ਵਾਰ ਇਕ ਭਾਰਤੀ ਮੁਸਲਮਾਨ ਪੈਦਲ ਹੱਜ ਲਈ, ਜੱਦ ਮੱਕਾ ਸ਼ਰੀਫ਼ ਜਾ ਰਿਹਾ ਹੈ ਤਾਂ ਪਾਕਿਸਤਾਨ ਉਸ ਨੰੂ ਆਪਣੀ ਜ਼ਮੀਨ ਤੋਂ ਜਾਣ ਨਹੀਂ ਦੇਣਾ ਚਾਹੁੰਦਾ, ਆਿਖ਼ਰ ਕਿਉਂ ਸਿਰਫ਼ ਇਸ ਲਈ ਪਾਕਿ ਸਰਕਾਰ ਸ਼ਿਹਾਬ ਚਿੱਤੁਰ ਨੂੰ ਟ੍ਰਾਂਜਿਸਟ ਵੀਜ਼ਾ ਨਹੀਂ ਦੇ ਰਹੀ ਕਿ ਉਹ ਇਕ ਭਾਰਤੀ ਮੁਸਲਮਾਨ ਹੈ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪਾਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਦੁਨੀਆ ਭਰ 'ਚ ਇਸਲਾਮ ਦੇ ਨਾਂ 'ਤੇ ਢੰਡੋਰਾ ਪਿੱਟਣ ਵਾਲਾ ਦੇਸ਼ ਸ਼ਿਹਾਬ ਚਿੱਤੁਰ ਦੀ ਹੱਜ ਯਾਤਰਾ ਦੇ ਰਾਹ 'ਚ ਰੋੜੇ ਅਟਕਾ ਰਿਹਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਇਕ ਪਾਸੇ ਪਾਕਿਸਤਾਨ ਦੇ ਲੋਕ ਰੋਜ਼ਾਨਾ ਸੋਸ਼ਲ ਮੀਡੀਆ 'ਤੇੇ ਪੈਦਲ ਹੱਜ ਯਾਤਰੀ ਸ਼ਿਹਾਬ ਚਿੱਤੁਰ ਦੇ ਭਰਵਾਂ ਸਵਾਗਤ ਦੀ ਗੱਲ ਕਰ ਰਹੇ ਹਨ ਤੇ ਦੂਜੇ ਪਾਸੇ ਉੱਥੇ ਦੀ ਸਰਕਾਰ ਹੱਜ ਯਾਤਰਾ 'ਤੇ ਰੋਕ ਲਾ ਕੇ ਚੁੱਪੀ ਧਾਰੀ ਬੈਠੀ ਹੈ | ਪਾਕਿਸਤਾਨ ਦਾ ਇਹ ਦੋਗਲਾ ਵਤੀਰਾ ਸਮਝ ਤੋਂ ਬਾਹਰ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਨੂੰ ਇਹ ਗ਼ਲਤਫ਼ਹਿਮੀ ਹੈ ਕਿ ਉਹ ਇਸ ਹਾਜੀ ਨੂੰ ਰਸਤਾ ਨਾ ਦੇ ਕੇ ਪਹਿਲੀ ਵਾਰ ਪੈਦਲ ਹੱਜ ਯਾਤਰਾ 'ਤੇ ਜਾ ਰਹੇ ਭਾਰਤੀ ਮੁਸਲਮਾਨ ਨੂੰ ਰੋਕ ਸਕਦੀ ਹੈ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇੰਸ਼ਾਅੱਲਾਹ ਸ਼ਿਹਾਬ ਚਿੱਤੁਰ ਭਾਰਤ ਤੋਂ ਮੱਕਾ ਮਦੀਨਾ ਜ਼ਰੂਰ ਜਾਏਗਾ, ਜੇਕਰ ਪਾਕਿਸਤਾਨ ਨੇ ਰਸਤਾ ਰੋਕਿਆ ਤਾਂ ਚੀਨ ਅਤੇ ਕਜਾਕਿਸਤਾਨ ਦੇ ਰਸਤੇ ਸਫ਼ਰ ਜਾਰੀ ਰੱਖਿਆ ਜਾਏਗਾ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਇਸ ਸੰਬੰਧ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੂੰ ਵੀ ਈਮੇਲ ਰਾਹੀਂ ਮੰਗ ਕੀਤੀ ਹੈ ਕਿ ਪਾਕਿਸਤਾਨ ਦੇ ਬਜਾਏ ਚੀਨ ਦੇ ਰਸਤੇ ਮੱਕਾ ਸ਼ਰੀਫ਼ ਜਾਣ ਲਈ ਭਾਰਤ ਸਰਕਾਰ ਸ਼ਿਹਾਬ ਚਿੱਤੁਰ ਦੀ ਮਦਦ ਕਰੇ, ਤਾਂ ਕਿ ਪੂਰੀ ਦੁਨੀਆ ਦੇ ਇਸਲਾਮੀ ਦੇਸ਼ਾਂ ਦੇ ਸਾਹਮਣੇ ਪਾਕਿਸਤਾਨ ਦਾ ਦੋਗਲਾ ਚਿਹਰਾ ਬੇਨਕਾਬ ਹੋ ਸਕੇ | ਸ਼ਾਹੀ ਇਮਾਮ ਨੇ ਕਿਹਾ ਕਿ ਕੇਰਲਾ ਤੋਂ ਬਾਘਾ ਬਾਡਰ ਤੱਕ ਰੋਜ਼ਾਨਾ, ਜਦ ਸ਼ਿਹਾਬ ਚਿੱਤੁਰ ਪੈਦਲ ਚੱਲਦੇ ਸੀ ਤਾਂ ਰਸਤੇ 'ਚ ਸਾਰੀਆਂ ਸੂਬਾ ਸਰਕਾਰਾਂ ਨੇ ਨਾ ਸਿਰਫ਼ ਸ਼ਿਹਾਬ ਚਿੱਤੁਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਬਲਕਿ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਹਾਬ ਚਿੱਤੁਰ ਦਾ ਜਗ੍ਹਾ-ਜਗ੍ਹਾ ਭਰਵਾਂ ਸਵਾਗਤ ਕੀਤਾ | ਇਹ ਭਾਰਤ ਦੀ ਉਹ ਖ਼ੂਬਸੂਰਤੀ ਹੈ, ਜਿਸ ਨੰੂ ਪਾਕਿਸਤਾਨ ਕਦੇ ਨਹੀਂ ਸਮਝ ਸਕਦਾ | ਸ਼ਾਹੀ ਇਮਾਮ ਨੇ ਇਹ ਵੀ ਕਿਹਾ ਕਿ ਉਹ ਸ਼ਿਹਾਬ ਚਿੱਤੁਰ ਨੂੰ ਮਿਲਣ ਲਈ ਕੱਲ ਦੁਪਿਹਰ ਸ਼੍ਰੀ ਅੰਮਿ੍ਤਸਰ ਸਾਹਿਬ ਜਾਣਗੇ |
ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ਮੌਕੇ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਕਾਂਗਰਸ ਆਗੂਆਂ/ਵਰਕਰਾਂ ਅਤੇ ਹੋਰ ਸਮਾਜ ਸੇਵੀ ਜੱਥੇਬੰਦੀਆਂ ਵਲੋਂ ਸਮਾਗਮ ਕਰਾਏ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਹਸਪਤਾਲ ਦੀ ਉਸਾਰੀ ਨੂੰ ਲੈ ਕੇ ਉੱਘੇ ਸਮਾਜ ਸੇਵਕ ਸੁਖਧੀਰ ਸਿੰਘ ਸੇਖੋਂ ਨੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ | ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਵਿਚ ਸੇਖੋਂ ਨੇ ਦੱਸਿਆ ਕਿ ਅਰਬਨ ਅਸਟੇਟ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਜਮਹੂਰੀ ਕਿਸਾਨ ਕਿਸਾਨ ਸਭਾ ਲੁਧਿਆਣਾ ਦਾ ਵਫ਼ਦ ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਅਗਵਾਈ ਵਿਚ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਅਮਨਜੀਤ ਸਿੰਘ ਨੂੰ ਮਿਲਿਆ | ਇਸ ਮੌਕੇ ਤੇ ...
ਆਲਮਗੀਰ, 2 ਅਕਤੂਬਰ (ਜਰਨੈਲ ਸਿੰਘ ਪੱਟੀ)-ਭਾਵੇਂ ਕਿ ਕੇਂਦਰ ਸਰਕਾਰ ਵਲੋਂ ਕਾਲਾਬਾਜ਼ਾਰੀ, ਭਿ੍ਸ਼ਟਾਚਾਰ ਰੋਕਣ ਅਤੇ ਗ਼ਰੀਬ ਆਦਮੀ ਤਕ ਰਾਸ਼ਨ ਦੀ ਪਹੁੰਚ ਸੁਖਾਲੀ ਬਣਾਉਣ ਲਈ ਬਾਇਓਮੀਟਿ੍ਕ ਹਾਜ਼ਰੀ ਲਗਾ ਕੇ ਰਾਸ਼ਨ ਤਕਸੀਮ ਕਰਨ ਦੀ ਵਿਧੀ ਬਣਾਈ ਹੋਈ ਹੈ, ਲੇਕਿਨ ਫਿਰ ...
ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਰਸੂਲਪੁਰ ਵਿਖੇ ਬਣਾਏ ਕਾਰਕਸ ਪਲਾਂਟ ਨੂੰ ਬੰਦ ਕਰਵਾਉਣ ਲਈ ਆਖ਼ਰੀ ਸਾਹ ਤੱਕ ਸੰਘਰਸ਼ ਲੜਾਂਗੇ ਅਤੇ ਲੋੜ ਪਈ ਤਾਂ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਾਂਗੇ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਟਰਾਂਸਪੋਰਟਰ ਦਾ ਲੱਖਾਂ ਰੁਪਏ ਮੁੱਲ ਦਾ ਸਾਮਾਨ ਖ਼ੁਰਦ ਬੁਰਦ ਕਰਨ ਵਾਲੇ ਡਰਾਈਵਰ ਖ਼ਿਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਾਲ ਫਰੇਟ ਕੈਰੀਅਰ ਪ੍ਰਾਈਵੇਟ ਲਿਮਟਿਡ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਦੇ ਨਾਮ 'ਤੇ ਪੁਲਿਸ ਅਧਿਕਾਰੀਆਂ ਪਾਸੋਂ ਵ੍ਹੱਟਸਐਪ ਰਾਹੀਂ ਤੋਹਫ਼ੇ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਇੰਸਪੈਕਟਰ ਹਰਜਿੰਦਰ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਜਤਿੰਦਰ ...
ਲੁਧਿਆਣਾ, 1 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ 'ਚ ਵਾਧਾ ਕਰਦੇ ਹੋਏ ਇਸ ਨੂੰ ਤਿੰਨ ਮਹੀਨੇ ਲਈ ਹੋਰ ਵਧਾਉਣ ਲਈ ਫੈਸਲਾ ਕੀਤਾ ਗਿਆ ਹੈ ਅਤੇ ਹੁਣ ਦਸੰਬਰ 2022 ਤੱਕ ਲੋੜਵੰਦਾਂ ਨੂੰ ਮੁਫਤ ਕਣਕ ਮਿਲਦੀ ਰਹੇਗੀ ...
ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਅਜੇ ਸਿੱਧੂ ਵਾਸੀ ਮੁਹੱਲਾ ਪੀਰੂਬੰਦਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਹਰਗੋਬਿੰਦ ਨਗਰ ਵਿਚ ਇਕ ਵਿਅਕਤੀ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਸੈਂਟਰਲ ਇੰਸਟੀਚਿਊਟ ਆਫ਼ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ-ਆਈ.ਸੀ.ਏ.ਆਰ (ਸੀਫੇਟ) ਦੇ ਨਿਰਦੇਸ਼ਕ ਨਚੀਕੇਤ ਕੋਤਵਾਲੀਵਾਲੇ ਨੇ ਡਾ. ਆਰ.ਕੇ ਸਿੰਘ ਪ੍ਰੋਜੈਕਟ ਕੌਆਰਡੀਨੇਟਰ ਖੇਤੀਬਾੜੀ ਢਾਂਚੇ ਤੇ ਵਾਤਾਵਰਣ ...
ਆਲਮਗੀਰ, 2 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਰਣੀਆਂ ਸਥਿਤ ਤਪੋਬਣ ਕੁਟੀਆ ਕੌਡੇ ਵਾਲਾ ਟੋਭਾ ਵਿਖੇ ਮਹੰਤ ਸਵਾਮੀ ਰਾਮੇਸ਼ਵਰਾ ਨੰਦ ਦੀ ਅਗਵਾਈ ਹੇਠ ਸੰਤ ਸਵਾਮੀ ਲਛਮਣ ਦਾਸ, ਸੰਤ ਸਵਾਮੀ ਦੀਪਤਾ ਨੰਦ ਅਵਧੂਤ ਦੀ ਯਾਦ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਚੇਅਰਮੈਨ ਮਾਰਕਫੈਡ ਪੰਜਾਬ ਅਮਨਦੀਪ ਸਿੰਘ ਮੋਹੀ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਆਦ ਆਦਮੀ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਸਤਲੁਜ ਤੇ ਉਸ ਦੇ ਨਾਲ ਵਗਦੇ ਬੁੱਢਾ ਦਰਿਆ ਜੋ ਕਿ ਹੁਣ ਬੁੱਢਾ ਨਾਲਾ ਬਣ ਚੁੱਕਾ ਹੈ, ਉਸ ਨੂੰ ਬਚਾਉਣ ਦੇ ਉਪਰਾਲੇ ਹੋ ਰਹੇ ਹਨ | ਅੱਜ ਪਬਲਿਕ ਐਕਸ਼ਨ ਕਮੇਟੀ ਅਤੇ ਕਿਰਤੀ ਕਿਸਾਨ ਫੋਰਮ ਵਲੋਂ ਸਾਂਝੇ ਤੌਰ 'ਤੇ ਸਤਲੁਜ ਤੇ ਬੁੱਢੇ ਦਰਿਆ ...
ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ...
ਲੁਧਿਆਣਾ, 2 ਅਕਤੂਬਰ (ਸਲੇਮਪੁਰੀ)-ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ (ਫੀਮੇਲ) ਦੀ ਸੂਬਾ ਪ੍ਰਧਾਨ ਕਿਰਨਜੀਤ ਕੌਰ ਨੇ ਸਿਹਤ ਕਾਮਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ 26 ਸਤੰਬਰ ਨੂੰ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ...
ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਹਰ ਮਹੀਨੇ ਲਗਾਏ ਜਾਂਦੇ ਲੰਗਰ ਦੀ ਲੜੀ ਤਹਿਤ ਅੰਮਿ੍ਤ ਸਾਗਰ ਕੰਪਨੀ ਵਲੋਂ ਇਸ ਵਾਰ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਗਾਏ ਗਏ, ਜਿਸ ਦੌਰਾਨ ਸਭ ਤੋਂ ਪਹਿਲਾਂ ਗਿਆਨੀ ਅੰਮਿ੍ਤਪਾਲ ਸਿੰਘ ਯੂਕੇ ...
ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ 'ਚ 33ਵੀਂ ਵਿਸ਼ਾਲ ਸ਼ੋਭਾ ਯਾਤਰਾ 8 ਅਕਤੂਬਰ ਨੂੰ ਸਥਾਨਕ ਦਰੇਸੀ ਦੇ ਖੁੱਲੇ੍ਹ ਮੈਦਾਨ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਅਨਿਲ ਕੁਮਾਰ ਵਾਸੀ ਢੋਲੇਵਾਲ ਨੂੰ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਵਿਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦੇਣ ਦੇ ਮਕਸਦ ਨਾਲ ਅੱਜ ਵਿਧਾਇਕ ਮਦਨ ਲਾਲ ਬੱਗਾ ਨੇ ਵਾਰਡ ਨੰਬਰ 93 ਦੇ ਸਾਈਾ ਇਨਕਲੇਵ ਵਿਖੇ ਸੀਵਰੇਜ ਦੇ ਕੰਮ ਦੀ ਸ਼ੁਰੂਵਾਤ ਕਰਵਾਈ ਅਤੇ ਸੀਵਰੇਜ ਪੈਣ ...
ਮਨਜੀਤ ਸਿੰਘ ਦੁੱਗਰੀ ਇਯਾਲੀ/ਥਰੀਕੇ, 2 ਅਕਤੂਬਰ-ਸਮਾਰਟ ਸ਼ਹਿਰ ਵਜੋਂ ਜਾਣੇ ਜਾਂਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਬਾਹਰੀ ਇਲਾਕਿਆਂ ਵਿਚ ਵਸੀਆਂ ਕਾਲੋਨੀਆਂ, ਜਿਵੇਂ ਨਿਊ ਰਾਜਗੁਰੂ ਨਗਰ, ਥਰੀਕੇ ਕਾਲੋਨੀ, ਬਸੰਤ ਨਗਰ, ਪ੍ਰਤਾਪ ਸਿੰਘ ਵਾਲਾ, ਕਿ੍ਸ਼ਨਾ ਨਗਰ ਅਤੇ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਹੋਟਲ ਪ੍ਰਬੰਧਕਾਂ ਨੂੰ ਬਲੈਕਮੇਲ ਕਰਨ ਵਾਲੀ ਲੜਕੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਹੋਟਲ 7 ਦੀਪ ਦੇ ਪ੍ਰਬੰਧਕ ਗੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ...
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਲੁਧਿਆਣਾ ਵਿਖੇ ਅਕਾਲੀ ਆਗੂ ਚੰਦਰਭਾਨ ਚੌਹਾਨ ਨੂੰ ਭਾਜਪਾ ਵਿਚ ਸ਼ਾਮਿਲ ਕਰਨ ਲਈ ਲੁਧਿਆਣਾ ਪੁੱਜੇ ਸਨ, ਜਿਸ ਸਬੰਧੀ ਪੱਤਰਕਾਰਾਂ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਡਾ.ਸਤੀਸ਼ ਕੁਮਾਰ ਦਾ ਨਾਮ ਤੇ ਮੋਬਾਇਲ ਨੰਬਰ ਲਿਖ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਤੇ ਪੁਰਵਾਂਚਲ ਸਮਾਜ ਦੇ ਆਗੂੁ ਚੰਦਰਭਾਨ ਚੌਹਾਨ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ...
ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਗਾਂਧੀ ਜਯੰਤੀ ਵਾਲੇ ਦਿਨ ਮਹਾਤਮਾ ਗਾਂਧੀ ਨੂੰ ਸਮਰਪਿਤ ਮੇਰਾ ਝੋਲਾ ਮੇਰੀ ਪਹਿਚਾਣ ਸਵੱਛ ਭਾਰਤ ਮਿਸ਼ਨ ਦੇ ਤਹਿਤ ਨਗਰ ਨਿਗਮ ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਪਲਾਸਟਿਕ ਦੀ ਰੋਕਥਾਮ ਲਈ ਜਾਗਰੂਕ ਅਤੇ ...
ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਮੁੱਖ ਸੰਚਾਲਕ ਕਰਮਯੋਧੀ ਚੌਧਰੀ ਯਸ਼ਪਾਲ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ 8 ਅਕਤੂਬਰ ਨੂੰ ਕੱਢੀ ਜਾਣ ਵਾਲੀ 33ਵੀਂ ਵਿਸ਼ਾਲ ਸ਼ੋਭਾ ਯਾਤਰਾ ...
ਲੁਧਿਆਣਾ, 2 ਅਕਤੂਬਰ (ਸਲੇਮਪੁਰੀ)-ਸਿਹਤ ਵਿਭਾਗ ਦੀ ਇਕ ਟੀਮ ਨੇ ਅੱਜ ਗੈਰ-ਲਾਇਸੈਂਸ ਸ਼ੁਦਾ ਚੱਲਦੀ ਪੈਕੇਡ ਡਿ੍ੰਕਿੰਗ ਵਾਟਰ ਫ਼ੈਕਟਰੀ ਸੀਲ ਕਰਕੇ, ਦੇ ਪ੍ਰਬੰਧਕਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਹੈ | ਜ਼ਿਲ੍ਹਾ ਸਿਹਤ ਅਫ਼ਸਰ ਡਾ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਪੁਲਿਸ ਪਾਸ ਸ਼ਿਕਾਇਤ ਦੇਣ ਵਾਲੀ ਔਰਤ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਨੂੰ ਸਵੱਛ ਭਾਰਤ ਦਿਸਵ ਮੌਕੇ ਕੇਂਦਰ ਸਰਕਾਰ ਦੇ ਜਲ ਸ਼ਕਤੀ ਵਿਭਾਗ ਵਲੋਂ 'ਹਰ ਘਰ ਜਲ' ਸਰਟੀਫ਼ੀਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ | ਲੁਧਿਆਣਾ ਜ਼ਿਲ੍ਹਾ ਅਜਿਹਾ ਜ਼ਿਲ੍ਹਾ ਬਣ ਗਿਆ ਹੈ, ਜਿਸ ਵਿਚ ਹਰ ਘਰ ਵਿਚ ...
ਲੁਧਿਆਣਾ, 2 ਅਕਤੂਬਰ (ਸਲੇਮਪੁਰੀ)-ਵਿਸ਼ਵ ਹਲਕਾਅ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਸੂਬੇ ਵਿਚ ਅੱਜ ਸਿਹਤ ਜਾਗਰੂਕਤਾ ਸਮਾਗਮ ਕਰਵਾਏ ਗਏ | ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਵੀ ਜ਼ਿਲ੍ਹਾ ਭਰ ਵਿਚ ਵੱਖ ਵੱਖ ਥਾਵਾਂ 'ਤੇ ਜਾਗਰੂਕਤਾ ਸਮਾਗਮ ਕਰਵਾਏ ...
ਇਯਾਲੀ/ਥਰੀਕੇ, 2 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਪਿਛਲੇ ਦਿਨੀਂ ਉੱਤਰੀ ਭਾਰਤ ਦੇ ਕਈ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਈ ਭਾਰੀ ਬਰਸਾਤ ਨੇ ਜਿੱਥੇ ਸਾਉਣੀ ਦੀ ਫ਼ਸਲ ਝੋਨੇ ਨੂੰ ਨੁਕਸਾਨ ਪਹੁੰਚਾਇਆ ਹੈ, ਉੱਥੇ ਹੀ ਹਰੀਆਂ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਸ਼ਿਵਾਜੀ ਨਗਰ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਵਲੋਂ ਐਮ.ਏ. ਮਿਊਜ਼ਿਕ ਵੋਕਲ ਦੂਸਰੇ ਸਮੈਸਟਰ ਦੇ ਐਲਾਨੇ ਗਏ ਨਤੀਜਿਆਂ ਵਿਚ ਰਾਮਗੜ੍ਹੀ ਕੰਨਿਆ ਕਾਲਜ ਮਿਲਰਗੰਜ ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਕਾਲਜ ਦੀ ਸ਼ਰਨਪ੍ਰੀਤ ਕੌਰ ਨੇ 81 ਫ਼ੀਸਦੀ ...
ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕਲੋਨਾਈਜਰਾਂ ਵਲੋਂ ਸ਼ਹਿਰ ਵਿਚ ਵੱਖ ਵੱਖ ਥਾਂ ਦੇ ਧੜਾਧੜ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਕਲੋਨਾਈਜਰਾਂ ਵਲੋਂ ਕਾਲੋਨੀਆਂ ਕਟਣ ਸਮੇਂ ਨਿਯਮਾਂ ਦੀ ਧੱੱਜਿਆ ਉਡਾਈਆਂ ਜਾ ਰਹਿਆ ਹਨ | ਇਕ ਅਜਿਹਾ ਮਾਮਲਾ ...
ਲੁਧਿਆਣਾ, 2 ਅਕਤੂਬਰ (ਜੋਗਿੰਦਰ ਸਿੰਘ ਅਰੋੜਾ)-ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਹਨ, ਜਿਨ੍ਹਾਂ ਤੋਂ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਲੋਕਾਂ ਨੂੰ ਰਾਸ਼ਨ ਆਦਿ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਦੇ ਜਨਰਲ ਹਾਊਸ ਮੀਟਿੰਗ ਦੇ ਮੱਦੇਨਜ਼ਰ ਅਕਾਲੀ ਕੌਂਸਲਰਾਂ ਦੀ ਇਕ ਮੀਟਿੰਗ ਵਿਰੋਧੀ ਦਲ ਦੇ ਆਗੂ ਹਰਭਜਨ ਸਿੰਘ ਡੰਗ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਜਸਪਾਲ ਸਿੰਘ ਗਿਆਸਪੁਰਾ ਅਤੇ ਹੋਰ ਆਗੂ ਸ਼ਾਮਿਲ ਹੋਏ | ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਕਰਵਾਏ ਜਾ ਰਹੇ ਅੰਗਦ ਸਿੰਘ ਮੈਮੋਰੀਅਲ ਟੀ.20 ਕ੍ਰਿਕਟ ਟੂਰਨਾਮੈਂਟ ਦਾ ਅੱਜ 5ਵਾਂ ਤੇ 6ਵਾਂ ਲੀਗ ਮੈਚ ਜੀ.ਆਰ.ਡੀ.ਅਕੈਡਮੀ ਵਿਖੇ ਕਰਵਾਇਆ ਗਿਆ | ਜਿਸ ਵਿਚ ...
ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਲਾਦੀਆਂ ਖ਼ੁਰਦ ਵਿਖੇ ਜੀ.ਏ.ਡੀ. ਅਕੈਡਮੀ ਲਾਦੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਵਸ ਬੜੀ ਧੂਮਧਾਮ ਨਾਲ ਮਨਾਇਆ | ਇਸ ਸੰਬੰਧੀ ਗੱਲਬਾਤ ...
ਲੁਧਿਆਣਾ, 2 ਅਕਤੂਬਰ (ਕਵਿਤਾ ਖੁੱਲਰ)-ਮਲੇਰਕੋਟਲਾ ਵਿਚ 9 ਸਾਲ ਪਹਿਲਾਂ ਨਾਬਾਲਗ ਲੜਕੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਨੂੰ ਲੈ ਕੇ ਅੱਜ ਹਿੰਦੂ ਨਿਆਂਪੀਠ ਸੰਗਠਨ ਵਲੋਂ ਇਕ ਮੋਟਰਸਾਈਕਲ ਰੈਲੀ ਕੱਢੀ ਗਈ | ਇਸ ਰੈਲੀ ਦੀ ਅਗਵਾਈ ਅਕਸ਼ੇ ਨੇ ਕੀਤੀ ਇਹ ਰੈਲੀ ਜਲੰਧਰ ...
ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਸਾਲਿਡ ਵੇਸਟ ਮੈਨੇਜਮੈਂਟ ਸੰਬੰਧੀ ਬੈਠਕਾਂ ਕਰਕੇ ਸਬੰਧਿਤ ਅਧਿਕਾਰੀਆਂ ਨੰੂ ਸਮੇਂ ਸਮੇਂ 'ਤੇ ਸ਼ਹਿਰ 'ਚੋਂ ਨਿਕਲਦੇ ਰੋਜ਼ਾਨਾ ਟਨਾਂ ਦੇ ਹਿਸਾਬ ਨਾਲ ਕੂੜੇ ਦੀ ਸਾਂਭ-ਸੰਭਾਲ ...
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ਸੰਗਠਨਾਂ ਦੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਉਥੇ ਸਥਿਤੀ ਤਣਾਅਪੂਰਨ ਬਣ ਗਈ | ਜਾਣਕਾਰੀ ਅਨੁਸਾਰ ...
ਆਲਮਗੀਰ, 2 ਅਕਤੂਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਹਫ਼ਤਾਵਾਰੀ ਐਤਵਾਰ ਦੇ ਧਾਰਮਿਕ ਦੀਵਾਨ ਸ਼ਰਧਾ ਪੂਰਵਕ ਸ੍ਰੀ ਗੁਰੂ ਗ੍ਰੰਥ ਸਾਹਿਬ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਰਾਸ਼ਟਰੀ ਪੱਧਰ 'ਤੇ ਸਵੱਛਤਾ ਸਾਰਥੀ ਸਮਾਗਮ 2022 ਵਿਚ ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਦੀ ਬੀ.ਏ.ਐਲ.ਐਲ.ਬੀ. ਤੀਸਰੇ ਸਾਲ ਦੀ ਵਿਦਿਆਰਥਣ ਮਿਸ ਕੀਰਤੀ ਭਾਰਦਵਾਜ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX