ਮਜੀਠਾ, 2 ਅਕਤੂਬਰ (ਜਗਤਾਰ ਸਿੰਘ ਸਹਿਮੀ)- ਪੰਜਾਬ ਸਰਕਾਰ ਵਲੋਂ ਪਹਿਲੀ ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਐਲਾਨ ਮਗਰੋਂ ਬੀਤੇ ਕੱਲ੍ਹ ਤੋਂ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਕੀਤੀ ਜਾਣੀ ਸੀ, ਪਰ ਦਾਣਾ ਮੰਡੀ ਮਜੀਠਾ ਵਿਖੇ ਅੱਜ ਦੂਜੇ ਦਿਨ ਵੀ ਝੋਨੇ ਦੀ ਸਰਕਾਰੀ ਖਰੀਦ ਨਹੀਂ ਕੀਤੀ ਗਈ, ਜਿਸ 'ਤੇ ਅੱਜ ਦਾਣਾ ਮੰਡੀ ਮਜੀਠਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਆਮ ਅਦਮੀ ਪਾਰਟੀ ਪੰਜਾਬ ਦੇ ਜੁਆਇੰਟ ਸੈਕਟਰੀ ਗੁਰਭੇਜ ਸਿੰਘ ਸਿੱਧੂ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ, ਜਿਸ 'ਤੇ ਸਰਕਾਰੀ ਖਰੀਦ ਨਾ ਹੋਣ ਦੇ ਕਾਰਨਾਂ ਬਾਰੇ ਉਣਤਾਈਆਂ ਨੂੰ ਦੂਰ ਕਰਨ ਲਈ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ੍ਹ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਗੁਰਭੇਜ ਸਿੰਘ ਸਿੱਧੂ ਨੇ ਕਿਹਾ ਕਿ ਮੰਡੀ 'ਚ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਪਾਰਟੀ ਪੱਧਰ 'ਤੇ ਚਾਰ ਤੋਂ ਪੰਜ 'ਆਪ' ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਰੋਜ਼ਾਨਾ ਸਰਕਾਰੀ ਏਜੰਸੀਆਂ ਦੇ ਨੁਮਾਇਦਿਆਂ ਕੋਲੋਂ ਕੀਤੀ ਗਈ ਖਰੀਦ ਦਾ ਜਾਇਜ਼ਾ ਲਿਆ ਕਰਨਗੇ | ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੋਈ ਬਾਰਿਸ਼ ਨਾਲ ਝੋਨੇ ਵਾਲੀਆਂ ਪੈਲੀਆਂ ਗਿੱਲੀਆਂ ਹੋਣ ਕਰਕੇ ਅਜੇ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਸ਼ੁਰੂ ਨਹੀਂ ਕੀਤੀ ਗਈ, ਜਿਸ ਕਰਕੇ ਦਾਣਾ ਮੰਡੀ ਮਜੀਠਾ ਵਿਚ ਝੋਨੇ ਦੀ ਆਮਦ ਵੀ ਘੱਟ ਹੈ | ਦਾਣਾ ਮੰਡੀ ਮਜੀਠਾ ਵਿਚ ਪਹਿਲਾਂ ਦੀ ਤਰ੍ਹਾਂ 1509 ਝੋਨੇ ਦੀ ਕਿਸਮ ਦੀ ਖਰੀਦ ਨਿੱਜੀ ਖਰੀਦਦਾਰਾਂ ਵਲੋਂ 3000 ਤੋ 3400 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਕੀਤੀ ਗਈ, ਜੋ 4000 ਕੁਵਿੰਟਲ ਦੇ ਕਰੀਬ 1509 ਝੋਨੇ ਦੀ ਖਰੀਦ ਹੋਈ | ਇਸ ਮੌਕੇ ਸਿੱਧੂ ਨਾਲ ਰਾਜਬਲਵਿੰਦਰ ਸਿੰਘ ਮਜੀਠਾ, ਹਰਜੀਤ ਸਿੰਘ ਮੱਟੂ ਰਾਮ ਦੀਵਾਲੀ, ਭੁਪਿੰਦਰ ਸਿੰਘ ਨਾਗ, ਰੇਸ਼ਮ ਸਿੰਘ ਨੰਗਲ, ਮਨਜੀਤ ਸਿੰਘ ਅਬਦਾਲ, ਮਨਰੁੂਪ ਕੁਮਾਰ, ਮੇਜਰ ਸਿੰਘ, ਇੰਦਰਪਾਲ ਸਿੰਘ, ਏ.ਆਰ. ਕੁਲਦੀਪ ਸਿੰਘ ਕਾਹਲੋਂ, ਏ.ਆਰ. ਪ੍ਰਭਦੀਪ ਸਿੰਘ, ਹਰਦੀਪ ਸਿੰਘ, ਹਰਜਿੰਦਰ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ |
ਅਟਾਰੀ, 2 ਅਕਤੂਬਰ (ਗੁਰਦੀਪ ਸਿੰਘ ਅਟਾਰੀ)- 'ਆਪ' ਦੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ 'ਆਪ' ਆਗੂ ਗੁਰਸ਼ਰਨ ਸਿੰਘ ਗੋਲਡੀ ਨੇ ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਤੇ ਹਾਦਸਿਆਂ ਦਾ ਸ਼ਿਕਾਰ ਹੋਏ 4 ...
ਰਾਮ ਤੀਰਥ, 2 ਅਕਤੂਬਰ (ਧਰਵਿੰਦਰ ਸਿੰਘ ਔਲਖ)- ਭਾਰਤੀ ਕਿਸਾਨ ਏਕਤਾ (ਸਿੱਧੂਪੁਰ) ਨੂੰ ਉਸ ਸਮੇਂ ਵੱਡਾ ਬੱਲ ਮਿਲਿਆ, ਜਦੋਂ ਜ਼ਿਲ੍ਹਾ ਅੰਮਿ੍ਤਸਰ ਦੇ 5 ਬਲਾਕਾਂ ਚੋਗਾਵਾਂ, ਮਜੀਠਾ, ਅਟਾਰੀ, ਵੇਰਕਾ ਤੇ ਹਰਸ਼ਾ ਛੀਨਾ ਦੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਬੀ.ਕੇ.ਯੂ. ਉਗਰਾਹਾਂ ...
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਪੁਲਿਸ ਵਲੋਂ ਅਜਨਾਲਾ ਦੇ ਇਕ ਡੀਪੂ ਹੋਲਡਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਅਜਨਾਲਾ ...
ਰਈਆ, 2 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਸਰਕਾਰ ਵਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਨਗਰ ਪੰਚਾਇਤ ਰਈਆ ਦੇ ਕਾਰਜ ਸਾਧਕ ਅਫਸਰ ਅਨਿਲ ਚੋਪੜਾ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਅਧੀਨ ਕਰਵਾਏ ਜਾ ਰਹੇ ਪ੍ਰੋਗਰਾਮ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰਈਆ ...
ਹਰਸ਼ਾ ਛੀਨਾ, 2 ਅਕਤੂਬਰ (ਕੜਿਆਲ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਨੌਜਵਾਨ ਆਗੂ ਸਰਪੰਚ ਕੁਲਦੀਪ ਸਿੰਘ ਵਿਚਲਾ ਕਿਲ੍ਹਾ ਵਲੋਂ ਪਾਰਟੀ ਦੇ ਮੁੱਖ ਦਫਤਰ ਵਿਖੇ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨਾਲ ਮੁਲਾਕਾਤ ਕਰ ਪਾਰਟੀ ਨੂੰ ...
ਬਿਆਸ, 2 ਅਕਤੂਬਰ (ਪਰਮਜੀਤ ਸਿੰਘ ਰੱਖੜਾ)- ਕਸਬਾ ਬਿਆਸ ਪੁੱਜਣ 'ਤੇ ਕੈਪਟਨ ਜੋਬਨ ਸਿੰਘ ਗਿੱਲ ਦੀ ਅਗਵਾਈ ਹੇਠ ਜੀ.ਓ.ਜੀ. ਟੀਮ ਤਹਿਸੀਲ ਬਾਬਾ ਬਕਾਲਾ ਸਾਹਿਬ ਅਤੇ ਟੀਮ ਗੁਰਦਾਸਪੁਰ ਵਲੋਂ ਜੀ.ਓ.ਜੀ. ਦੇ ਹੱਕ 'ਚ ਪਟਿਆਲਾ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਤੱਕ ਪੈਦਲ ...
ਰਾਜਾਸਾਂਸੀ, 2 ਅਕਤੂਬਰ (ਹਰਦੀਪ ਸਿੰਘ ਖੀਵਾ)- ਮਜ਼ਦੂਰ ਯੂਨੀਅਨ ਦਾਣਾ ਮੰਡੀ ਕੁੱਕੜਾਂ ਵਾਲਾ ਦੀ ਚੋਣ ਸਰਬਸੰਮਤੀ ਨਾਲ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਬਕਾ ਸਰਪੰਚ ਬਲਵਿੰਦਰ ਸਿੰਘ ਟਾਟਾ ਕੁੱਕੜਾਂਵਾਲਾ, ਸਾਬਕਾ ਪ੍ਰਧਾਨ ਤਰਲੋਕ ਸਿੰਘ ਛੀਨਾ ਤੇ ਸਮੂਹ ...
ਅਟਾਰੀ, 2 ਅਕਤੂਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੀ ਸਰਹੱਦੀ ਪੁਲਿਸ ਚੌਕੀ ਕਾਹਨਗੜ੍ਹ ਦੇ ਮੁਖੀ ਸਬ ਇੰਸਪੈਕਟਰ ਤਜਿੰਦਰ ਸਿੰਘ ਨੇ ਅਹੁਦਾ ਸੰਭਾਲ ਲਿਆ | ਉਹ ਭਿੰਡੀ ਸੈਦਾਂ ਸਹਾਇਕ ਥਾਣਾ ਮੁਖੀ ਸਨ, ਜਿਨ੍ਹਾਂ ਦੀ ਬਦਲੀ ਅਟਾਰੀ ਸਰਹੱਦ 'ਤੇ ...
ਚੌਕ ਮਹਿਤਾ, 2 ਅਕਤੂਬਰ (ਜਗਦੀਸ਼ ਸਿੰਘ ਬਮਰਾਹ)- ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ਨੇ ਦਾਣਾ ਮੰਡੀ ਮਹਿਤਾ ਫੇਰੀ ਦੌਰਾਨ ਕਸਬੇ ਦੇ 'ਆਪ' ਆਗੂਆਂ ਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਸੀਨੀਅਰ ਆਗੂ ਡਾ: ਗੁਰਵਿੰਦਰ ਸਿੰਘ ਖੱਬੇ ...
ਜੰਡਿਆਲਾ ਗੁਰੂ, 2 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਤਰਸਿੱਕਾ ਵਲੋਂ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ...
ਚੋਗਾਵਾਂ, 2 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਸਰਕਾਰੀ ਹਸਪਤਾਲ ਲੋਪੋਕੇ ਵਿਖੇ ਅੱਖਾਂ ਦੇ ਮਾਹਿਰ ਡਾ: ਸੁੁਰਿੰਦਰ ਸ਼ਰਮਾ ਦੀ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਉਚੇਚੇ ਤੌਰ 'ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਯੂਥ ਦੇ ...
ਜੈਂਤੀਪੁਰ, 2 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦਾ ਵਾਅਦਾ ਕਰਦਿਆਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਇਹ ਐਲਾਨ ਅਖ਼ਬਾਰਾਂ ਤਕ ਸੀਮਤ ਰਹਿ ਗਿਆ ਜਦੋਂ ...
ਮਜੀਠਾ, 2 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੰਜਾਬ ਸਰਕਾਰ ਵਲੋਂ ਪਹਿਲੀ ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਐਲਾਨ ਮਗਰੋਂ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਕੀਤੀ ਜਾਣੀ ਸੀ, ਪਰ ਦਾਣਾ ਮੰਡੀ ਮਜੀਠਾ ਵਿਖੇ ਅੱਜ ਝੋਨੇ ਦੀ ...
ਬਿਆਸ, 2 ਅਕਤੂਬਰ (ਪਰਮਜੀਤ ਸਿੰਘ ਰੱਖੜਾ)-ਬਲਾਕ ਰਈਆ-1 ਦੀਆਂ ਖੇਡਾਂ 'ਚ ਬਿਆਸ ਸੈਂਟਰ ਵਲੋਂ ਖੇਡਦਿਆਂ ਸਰਕਾਰੀ ਐਲੀਮੈਂਟਰੀ ਸਕੂਲ ਵਜ਼ੀਰ ਭੁੱਲਰ ਦੇ ਬੱਚਿਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸਥਾਨ ਹਾਸਲ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ...
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ ਪੰਜਾਬ ਸਰਕਾਰ ਦੀ ਘਟੀਆ ਖਨਨ ਨੀਤੀ ਜਿਸ ਕਰਕੇ ਰੇਤ ਦੇ ਭਾਅ ਆਸਮਾਨੀਂ ਜਾ ਚੜ੍ਹੇ ਹਨ ਤੇ ਉਸਾਰੀ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ, ਵਿਰੁੱਧ 10 ਅਕਤੂਬਰ ਨੂੰ ...
ਹਰਸਾ ਛੀਨਾ, 2 ਅਕਤੂਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੀ 'ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ' ਵਿਖੇ ਇਕ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਜਿਸ 'ਚ ਖੰਡ ਮਿੱਲ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਨਿੰਦਰਜੀਤ ਸਿੰਘ ਮੁਹਾਰ ਨੂੰ ਸੇਵਾ ਮੁਕਤੀ ਮੌਕੇ ...
ਗੱਗੋਮਾਹਲ, 2 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਪੰਜਾਬ 'ਤੇ ਰਾਜ ਕਰਨ ਵਾਲੀ ਧਿਰ ਆਪਣੇ ਪਿੰਡੇ 'ਤੇ ਥਾਪੜਾ ਮਾਰ ਕੇ ਭਿ੍ਸ਼ਟਾਚਾਰ ਰੋਕਣ ਦੇ ਦਾਅਵੇ ਕਰ ਰਹੀ ਹੈ, ਪ੍ਰੰਤੂ ਜ਼ਮੀਨੀ ਪੱਧਰ 'ਤੇ ਤਹਿਸੀਲਾਂ, ਪੁਲਿਸ ਥਾਣਿਆਂ ਸਮੇਤ ਪਬਲਿਕ ਅਦਾਰਿਆਂ ਅੰਦਰ ਭਿ੍ਸ਼ਟਾਚਾਰ ਕਈ ...
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਿੱਖਿਆ ਬਲਾਕ ਅਜਨਾਲਾ 2 ਦੀਆਂ ਹੋਈਆਂ ਬਲਾਕ ਪੱਧਰੀ ਖੇਡਾਂ ਦਾ ਇਨਾਮ ਵੰਡ ਸਮਾਰੋਹ ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਦੀ ਗਰਾਉਂਡ ਵਿਖੇ ਕਰਵਾਇਆ ਗਿਆ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਦੀ ਯੋਗ ...
ਰਾਮ ਤੀਰਥ, 2 ਅਕਤੂਬਰ (ਧਰਵਿੰਦਰ ਸਿੰਘ ਔਲਖ)- ਨਸ਼ਿਆਂ ਦੇ ਸਾਮਰਾਜ ਵਿਰੁੱਧ ਅਕਾਲੀ ਦਲ ਅਤੇ ਕਾਂਗਰਸ ਦੀ ਘਟੀਆ ਕਾਰਗੁਜ਼ਾਰੀ ਤੋਂ ਅੱਕੇ ਹੋਏ ਪੰਜਾਬੀਆਂ ਨੇ ਨਵੀਂ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪ ਦਿੱਤੀ, ਪ੍ਰੰਤੂ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ...
ਬਾਬਾ ਬਕਾਲਾ ਸਾਹਿਬ, 2 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਲਗਾਤਾਰ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਇਕ ਨਵਾਂ ਉਪਰਾਲਾ ਕਰਦਿਆਂ ਐਤਕੀਂ ਮਹੀਨੇ ਦੇ ...
ਜੈਂਤੀਪੁਰ, 2 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਮਜੀਠਾ ਵਲੋਂ ਬਲਾਕ ਪ੍ਰਧਾਨ ਦਲਜੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਅੱਜ ਬਲਾਕ ...
ਤਰਸਿੱਕਾ, 2 ਅਕਤੂਬਰ (ਅਤਰ ਸਿੰਘ ਤਰਸਿੱਕਾ)- ਡੈਮੋਕ੍ਰੇਟਿਕ ਜੰਗਲਾਤ ਵਿਭਾਗ ਮੁਲਾਜ਼ਮ ਯੂਨੀਅਨ ਬਲਾਕ ਤਰਸਿੱਕਾ ਦੀ ਇਕ ਅਹਿਮ ਮੀਟਿੰਗ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਰਛਪਾਲ ਸਿੰਘ ਜੋਧਾਨਗਰੀ ਸੂਬਾਈ ਪ੍ਰਧਾਨ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ...
ਰਈਆ, 2 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਰੈਸਟ ਹਾਊਸ ਰਈਆ ਵਿਖੇ ਵੱਖ-ਵੱਖ ਰੰਗਰੇਟਾ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿਚ ਸਿੱਖ ਪੰਥ ਦੇ ਮਹਾਨ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਖੁੱਲ੍ਹ ਕੇ ਵਿਚਾਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX