ਵੇਰਕਾ, 3 ਅਕਤੂਬਰ (ਪਰਮਜੀਤ ਸਿੰਘ ਬੱਗਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੁਆਰਾ ਪੰਜਾਬ ਦੇ ਐਲਾਨ ਮੁਤਾਬਕ ਲਖੀਮਪੁਰ ਖੀਰੀ ਕਤਲਕਾਂਡ ਦਾ ਇਕ ਸਾਲ ਪੂਰਾ ਹੋਣ ਦੇ ਬਾਵਜੂਦ ਵੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਪੰਜਾਬ ਭਰ 'ਚ ਕਿਸਾਨ ਜਥੇਬੰਦੀ ਵਲੋਂ 17 ਥਾਵਾਂ 'ਤੇ ਰੋਲ ਰੋਕੋ ਪ੍ਰਦਸ਼ਨ ਦੌਰਾਨ ਹਜ਼ਾਰਾਂ ਦੀ ਸੰਖਿਆ 'ਚ ਕਿਸਾਨਾਂ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਿਲ ਸਨ, ਨੇ ਅੰਮਿ੍ਤਸਰ ਦੇ ਵੱਲ੍ਹਾ ਰੇਲਵੇ ਫਾਟਕ ਵਿਖੇ ਅੰਮਿ੍ਤਸਰ ਦਿੱਲੀ ਰੇਲਵੇ ਮਾਰਗ ਜਾਮ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਦੌਰਾਨ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਮੁਜ਼ਾਹਰੇ ਦੀ ਅਗਵਾਈ ਕਰਨ ਵਾਲੇ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਨੇ ਆਖਿਆ ਕਿ ਕੇਂਦਰ ਦੁਆਰਾ ਲਾਗੂ ਕੀਤੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਮੋਰਚੇ ਦੀ ਜਿੱਤ 'ਚ 750 ਤੋਂ ਵੱਧ ਕੁਰਬਾਨੀਆਂ ਹੋਈਆਂ, ਜਿਨ੍ਹਾਂ ਵਿਚੋਂ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਕੁਰਬਾਨੀ ਨੇ ਅੰਦੋਲਨ ਵਿਚ ਇਕ ਵੱਖਰੀ ਕਿਸਮ ਦਾ ਰੋਹ ਭਰਿਆ ਪਰ ਤ੍ਰਾਸਦੀ ਹੈ ਕਿ ਉਸ ਕਤਲਕਾਂਡ ਦੇ ਸਾਜ਼ਿਸ਼ਕਰਤਾ ਅਜੈ ਮਿਸ਼ਰਾ ਅੱਜ ਵੀ ਕੇਂਦਰ ਦੀ ਵਜ਼ਾਰਤ 'ਚ ਮੰਤਰੀ ਦੇ ਅਹੁਦੇ 'ਤੇ ਤਾਇਨਾਤ ਹੈ, ਜਦਕਿ ਘਟਨਾ ਵਾਲੀ ਥਾਂ 'ਤੇ ਮੌਜੂਦ ਕਿਸਾਨਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ | ਬੁਲਾਰਿਆਂ ਕਿਹਾ ਕਿ ਅੱਜ ਦਾ ਰੇਲ ਰੋਕੋ ਅੰਦੋਲਨ ਮੰਗ ਕਰਦਾ ਹੈ ਕਿ ਹਿਰਾਸਤ 'ਚ ਲਏ ਕਿਸਾਨਾਂ ਨੂੰ ਰਿਹਾਅ ਕਰਕੇ ਕਿਸਾਨਾਂ ਦੇ ਕਾਤਲਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਆਖਿਆ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਲਗਾਤਾਰ ਰਾਜਾਂ ਦੇ ਹੱਕਾਂ 'ਤੇ ਡਾਕੇ ਮਾਰ ਕੇ ਤਾਕਤ ਦੇ ਕੇਂਦਰੀਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਫੈਡਰਨ ਢਾਂਚੇ 'ਤੇ ਹਮਲਾ ਹੈ ਜਿਸ 'ਚ ਉਸ ਨੇ ਨਵਾਂ ਕੰਮ ਬਿਜਲੀ ਵੰਡ ਲਾਇਸੈਂਸ ਨਿਯਮ 2022 ਬਣਾ ਕੇ ਕੀਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜ਼ਲੀ ਅਦਾਰਾ ਇੱਥੋਂ ਵਾਰ ਪੂਰੀ ਤਰ੍ਹਾਂ ਵੇਚਣ 'ਚ ਅਸਫ਼ਲ ਰਹਿਣ ਤੇ ਇਸਨੂੰ ਹਿੱਸਿਆਂ 'ਚ ਕਾਰਪੋਰੇਟ ਹਵਾਲੇ ਕਰ ਰਹੀ ਹੈ | ਕਿਸਾਨਾਂ ਆਗੂ ਜਰਮਨਜੀਤ ਸਿੰਘ ਬੰਡਾਲਾ, ਕੰਧਾਰਾ ਸਿੰਘ ਅਤੇ ਬਾਜ਼ ਸਿੰਘ ਸਾਰੰਗੜਾ ਨੇ ਕਿਹਾ ਕਿ ਪੰਜਾਬ ਮਾਨ ਸਰਕਾਰ ਮੋਦੀ ਸਰਕਾਰ ਨਾਲ ਮਿਲ ਕੇ ਓਹੀ ਕਾਰਪੋਰੇਟ ਪੱਖੀ ਤੇ ਲੋਕ ਮਾਰੂ ਨੀਤੀਆਂ 'ਤੇ ਚੱਲ ਰਹੀ ਜਿਸ ਤਹਿਤ ਝੋਨੇ ਦੀ ਖਰੀਦ 'ਤੇ ਨਵੀਂਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ, ਫ਼ਸਲਾਂ ਦੇ ਕੁਦਰਰੀ ਮਾਰ ਕਰਕੇ ਹੋਏ ਨੁਕਸਾਨ ਦੇ ਮੁਆਵਜ਼ੇ ਨਹੀਂ ਦਿੱਤੇ ਜਾ ਰਹੇ | ਇਸ ਲਈ ਉਨ੍ਹਾਂ ਮੰਗ ਕੀਤੀ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ | ਇਸ ਇਕੱਠ ਦੌਰਾਨ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਤੇ ਅਮਰਦੀਪ ਸਿੰਘ ਗੋਪੀ ਨੇ ਕਿਹਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਇਸ ਲਈ ਸਰਕਾਰ ਪਰਾਲੀ ਦਾ ਕੋਈ ਪੁਖਤਾ ਹੱਲ ਕਰੇ, ਜਿਸ 'ਚ ਪਰਾਲੀ ਨੂੰ ਗਾਲਣ ਲਈ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਜਾਂ ਸਰਕਾਰ ਖੁਦ ਇਕੱਠੀ ਕਰਵਾ ਕੇ ਚੁੱਕਣ ਦਾ ਪ੍ਰਬੰਧ ਕਰੇ ਜਾਂ ਕਿਸਾਨ ਨੂੰ 7 ਹਜ਼ਾਰ ਰੁਪਏ ਦਿੱਤੇ ਜਾਣ ਤਾਂ ਜੋ ਉਹ ਇਸ ਦਾ ਆਪ ਚੁੱਕ ਕੇ ਹੱਲ ਕਰਵਾ ਸਕਣ | ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਚੱਲੇ ਇਸ ਰੇਲ ਰੋਕ ਧਰਨੇ ਦੌਰਾਨ ਕੰਵਰਦੀਪ ਸਿੰਘ ਸੈਦੋਲੇਹਲ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਚਾਟੀਵਿੰਡ, ਸਕੱਤਰ ਸਿੰਘ ਕੋਟਲਾ, ਗੁਰਦੇਵ ਸਿੰਘ ਗੱਗੋਮਾਹਲ, ਸਵਿੰਦਰ ਸਿੰਘ ਰੂਪੋਵਾਲੀ, ਚਰਨਜੀਤ ਸਿੰਘ ਸਫ਼ੀਪੁਰ, ਅਮਨਿੰਦਰ ਸਿੰਘ, ਚਰਨ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਕਾਜ਼ੀਕੋਟ, ਗੁਰਭੇਜ ਸਿੰਘ ਝੰਡੇ, ਦਿਲਬਾਗ ਸਿੰਘ, ਕਿਰਪਾਲ ਸਿੰਘ ਕਲੇਰ ਮਾਂਗਟ, ਕੰਵਲਜੀਤ ਸਿੰਘ ਵੰਨਚੜੀ, ਪ੍ਰਭਜੋਤ ਸਿੰਘ, ਅੰਗਰੇਜ਼ ਸਿੰਘ, ਸੁਖਜਿੰਦਰ ਸਿੰਘ, ਕੁਲਬੀਰ ਸਿੰਘ, ਕੁਲਜੀਤ ਸਿੰਘ, ਨਰਿੰਦਰ ਸਿੰਘ, ਮੁਖਵਿੰਦਰ ਸਿੰਘ, ਕੁਲਵੰਤ ਸਿੰਘ ਰਾਜਾਤਾਲ, ਗੁਰਲਾਲ ਸਿੰਘ ਕੱਕੜ ਅਤੇ ਵੱਖ-ਵੱਖ ਜ਼ੋਨਾ ਤੇ ਪਿੰਡ ਪੱਧਰ ਦੇ ਆਗੂ ਤੇ ਕਿਸਾਨ ਹਾਜ਼ਰ ਸਨ |
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਅੰਮਿ੍ਤਸਰ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਅਤੇ ਜ਼ੀਰੇ ਸ਼ਰਾਬ ਫ਼ੈਕਟਰੀ ਵਿਰੁੱਧ ਧਰਨੇ 'ਤੇ ਬੈਠੇ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ 'ਤੇ ਅੰਮਿ੍ਤਸਰ ਜ਼ਿਲ੍ਹੇ ਦੀਆਂ ਸਰਗਰਮ ਕਿਸਾਨ ਜਥੇਬੰਦੀਆਂ ਵਲੋਂ ਭੰਡਾਰੀ ਪੁਲ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ...
ਅੰਮਿ੍ਤਸਰ, 3 ਅਕਤੂਬਰ (ਰੇਸ਼ਮ ਸਿੰਘ)- ਦੀਵਾਲੀ 'ਤੇ ਇਸ ਵਾਰ ਲਗਾਈ ਜਾ ਰਹੀ ਪਟਾਕਾ ਮਾਰਕੀਟ ਲਈ 10 ਲਾਇਸੈਂਸ ਹਾਸਲ ਕਰਨ ਲਈ 621 ਦਰਖ਼ਾਸਤਾਂ ਮਿਲ ਚੁੱਕੀਆ ਹਨ, ਜਦੋਂ ਕਿ 4 ਅਕਤੂਬਰ ਤੱਕ ਬਿਨੈ ਕਰਨ ਦੀ ਆਖਰੀ ਮਿਤੀ ਹੈ | ਇਸ ਤਰ੍ਹਾਂ ਇੱਥੇ ਆਤਿਸ਼ਬਾਜ਼ੀ ਦੇ ਲਾਇਸੈਂਸ ਲੈਣ ...
ਵੇਰਕਾ, 3 ਅਕਤੂਬਰ (ਪਰਮਜੀਤ ਸਿੰਘ ਬੱਗਾ)- ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਨਗਰ ਵੱਲਾ ਵਿਖੇ ਨਗਰ ਨਿਗਮ ਦੁਆਰਾ ਬਣਾਈ ਜਾ ਰਹੀ ਿਲੰਕ ਸੜਕ 'ਤੇ ਠੇਕੇਦਾਰ ਵਲੋਂ ਲਾਪ੍ਰਵਾਹੀ ਵਰਤਦਿਆਂ ਲੁੱਕ ਵਾਲੀ ਬੱਜਰੀ ਦੀ ਇੱਕ ਪਰਤ ਹੀ ਪਾਏ ਜਾਣ ਤੋਂ ਨਿਰਾਸ਼ ਹੋਏ ਇਲਾਕਾ ...
ਅੰਮਿ੍ਤਸਰ, 3 ਅਕਤੂਬਰ (ਹਰਮਿੰਦਰ ਸਿੰਘ)- ਮੁਹੱਲਾ ਸੁਧਾਰ ਕਮੇਟੀ ਅਧੀਨ ਬੀਤੇ ਇਕ ਦਹਾਕੇ ਤੋਂ ਕੰਮ ਕਰ ਰਹੇ ਸਟਰੀਟ ਲਾਈਟ ਮੁਲਾਜ਼ਮਾਂ ਨੂੰ ਇਕ ਜਾਰੀ ਫ਼ਰਮਾਨ ਰਾਹੀਂ ਫ਼ਾਰਗ ਕੀਤੇ ਜਾਣ ਤੋਂ ਬਾਅਦ ਆਪਣੀ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਦਾ ਰਸਤਾ ਅਪਣਾਉਣ ਵਾਲੇ ...
ਚੌਕ ਮਹਿਤਾ, 3 ਅਕਤੂਬਰ (ਜਗਦੀਸ਼ ਸਿੰਘ ਬਮਰਾਹ)- ਪਿੰਡ ਬੱਦੋਵਾਲ ਦੇ ਵਸਨੀਕ ਤੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਅੱਜ ਸਵੇਰੇ ਇਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ | ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਪੁੱਤਰ ਸਵ: ਬਲਵਿੰਦਰ ਸਿੰਘ ਪਿੰਡ ਬੱਦੋਵਾਲ ਜ਼ਿਲ੍ਹਾ ...
ਅੰਮਿ੍ਤਸਰ, 3 ਅਕਤੂਬਰ (ਰੇਸ਼ਮ ਸਿੰਘ)- ਅੰਮਿ੍ਤਸਰ 'ਚ 100 ਸਾਲ ਤੋਂ ਵਡੇਰੀ ਉਮਰ ਦੇ 700 ਤੋਂ ਵੀ ਵਧੇਰੇ ਵੋਟਰ ਹਨ ਜੋ ਆਪਣੇ ਘਰ ਸੁੱਖ ਸਾਂਦ ਨਾਲ ਵੱਸ ਰਹੇ ਹਨ | ਇਨ੍ਹਾਂ ਵਡੇਰੀ ਉਮਰ ਦੇ ਵੋਟਰਾਂ ਦਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਕੌਮੀ ਚੋਣ ਕਮਿਸ਼ਨ ਦੀਆਂ ਹਦਾਇਤਾਂ ...
ਅੰਮਿ੍ਤਸਰ, 3 ਅਕਤੂਬਰ (ਰੇਸ਼ਮ ਸਿੰਘ)- ਭਲਕੇ 5 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਸਿਰਫ਼ 7 ਥਾਵਾਂ 'ਤੇ ਹੀ ਦੁਸਹਿਰਾ ਮਨਾਏ ਜਾਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਸ਼ਹਿਰ ਵਿਚ 7 ਦੁਸਹਿਰਾ ਕਮੇਟੀਆਂ ਜਿਨ੍ਹਾਂ 'ਚ ...
ਅੰਮਿ੍ਤਸਰ, 3 ਅਕਤੂਬਰ (ਅਜੀਤ ਬਿਊਰੋ)- ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਇਤਿਹਾਸਕ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਦੀ ਮਾਲਕੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਦੀ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਭਾਰਤ-ਪਾਕਿਸਤਾਨ ਦੀ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਹਿਤ ਦੋਵਾਂ ਮੁਲਕਾਂ ਵਿਚਾਲੇ ਸ਼ੁਰੂ ਕੀਤੀਆਂ ਗਈਆਂ 'ਦੋਸਤੀ', 'ਪੰਜ-ਆਬ', 'ਸਮਝੌਤਾ' ਤੇ 'ਸਦਾ-ਏ-ਸਰਹੱਦ' ਬੱਸਾਂ ਸਰਹੱਦੀ ਤੇ ਸਿਆਸੀ ਕੁੜੱਤਣਾਂ ਦੇ ਚਲਦਿਆਂ ਬਿਲਕੁਲ ...
ਅੰਮਿ੍ਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਤੋਂ ਬਾਅਦ ਸੰੰਘਰਸ਼ ਦੀ ਅਗਲੀ ਰਣਨੀਤੀ ਉਲੀਕਣ ਲਈ 30 ਸਤੰਬਰ ...
ਅੰਮਿ੍ਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਗਵ: ਕੌਂਸਲ ਦੀ ਅਗਵਾਈ ਵਿਚ ਚੱਲ ਰਹੇ ਖ਼ਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਚਾਹਤ ਲਾਂਬਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਬੀ.ਏ. ਐੱਲ.ਐੱਲ.ਬੀ. (ਪੰਜ ਸਾਲਾ ਕੋਰਸ) ਚੌਥਾ ਸਮੈਸਟਰ ਦੇ ਐਲਾਨੇ ...
ਅੰਮਿ੍ਤਸਰ, 3 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਕਾਲਜ ਅੰਮਿ੍ਤਸਰ ਦੇ ਕਾਮਰਸ ਵਿਭਾਗ ਵਲੋਂ ਇਨਵੈਸਟਰ ਜਾਗਰੂਕਤਾ ਪ੍ਰੋਗਰਾਮ ਸੇਬੀ., ਐੱਨ. ਐੱਸ. ਡੀ. ਐੱਲ. ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਸਲਾਮਾਬਾਦ ਹਾਈਕੋਰਟ ਨੇ ਅੱਜ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ ਵਾਪਸ ਲੈ ਲਿਆ | ਜਿਸ ਦੇ ਚੱਲਦਿਆਂ ਉਹ ਮਾਣਹਾਨੀ ਦੀ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਲਾਤ ਸ਼ਹਿਰ 'ਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਕੁਝ ਮੁਸਲਮਾਨਾਂ ਨੇ ਇਕ ਹਿੰਦੂ ਔਰਤ ਦੀ ਲਾਸ਼ ਦੀ ਦੁਰਗਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ | ਹਿੰਦੂ ਭਾਈਚਾਰੇ ਦੇ ...
ਅੰਮਿ੍ਤਸਰ, 3 ਅਕਤੂਬਰ (ਜਸਵੰਤ ਸਿੰੰਘ ਜੱਸ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਵਿਖੇ ਬੰਦੀ ਛੋੜ ਦਿਵਸ ਤੇ ਟਰੱਸਟ ਦੇ 39ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ...
ਛੇਹਰਟਾ, 3 ਅਕਤੂਬਰ (ਵਡਾਲੀ)- ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਸ਼੍ਰੋਮਣੀ ਕਮੇਟੀ ਵਿਚ ਬਤੌਰ ਗੁਰਦੁਆਰਾ ਇੰਸਪੈਕਟਰ ਵਜੋਂ ਸੇਵਾ ਨਿਭਾਅ ਰਹੇ ਭਾਈ ਹਰਜੀਤ ਸਿੰਘ ਮੋਦੇ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ...
ਅੰਮਿ੍ਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ 488ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਦਾ ਗੁਰਮਤਿ ਸਮਾਗਮ ਸਮਰਪਿਤ ਗੁਰਦੁਆਰਾ ਪੁਲਿਸ ਕਲੋਨੀ ਅਜਨਾਲਾ ਰੋਡ ਨੇੜੇ ਪਟਵਾਰ ਖਾਨਾ ਵਿਖੇ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਇਕ ਵਫ਼ਦ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂਅ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਇੰਦਰਬੀਰ ...
ਅੰਮਿ੍ਤਸਰ, 3 ਅਕਤੂਬਰ (ਰੇਸ਼ਮ ਸਿੰਘ)- ਦੁਸਿਹਰਾ, ਦੀਵਾਲੀ ਤੇ ਕਰਵਾਚੌਥ ਦੇ ਤਿਉਹਾਰਾਂ ਮੌਕੇ ਸ਼ਹਿਰ 'ਚ ਮਠਿਆਈਆਂ ਤੇ ਹੋਰ ਖਾਣ-ਪੀਣ ਦੇ ਸਾਮਾਨ ਵੇਚਣ ਵਾਲੇ ਹਲਵਾਈਆਂ ਤੇ ਕਾਰੋਬਾਰੀਆਂ ਦੀ ਸਿਹਤ ਵਿਭਾਗ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਤਿਉਹਾਰਾਂ ਮੌਕੇ ...
ਅੰਮਿ੍ਤਸਰ, 3 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਰਾਮ ਸ਼ਰਣਮ ਹਸਪਤਾਲ ਤੇ ਆਸ਼ਰਮ ਰਣਜੀਤ ਐਵੀਨਿਊ ਵਿਖੇ ਬ੍ਰਹਮਲੀਨ ਭਗਤ ਹੰਸਰਾਜ ਮਹਾਰਾਜ ਦਾ ਜਨਮ ਦਿਨ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਮੌਕੇ 101 ਜ਼ਰੂਰਤਮੰਦਾਂ ਨੂੰ ਆਸ਼ਰਮ ਵਲੋਂ ...
ਅੰਮਿ੍ਤਸਰ, 3 ਅਕਤੂਬਰ (ਰੇਸ਼ਮ ਸਿੰਘ)- ਰਣਜੀਤ ਐਵੀਨਿਊ ਖੇਤਰ 'ਚ ਕਾਰਾਂ 'ਚ ਬੈਠ ਕੇ ਰੇਹੜੀ ਮਾਰਕੀਟ 'ਚ ਸ਼ਰਾਬ ਪੀਣ ਵਾਲਿਆਂ ਦੀ ਹੁਣ ਖੈਰ ਨਹੀਂ, ਜਿਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ | ਇਹ ਪ੍ਰਗਟਾਵਾ ਏ.ਸੀ.ਪੀ. ਉੱਤਰੀ ਵਰਿੰਦਰ ਸਿੰਘ ...
ਅੰਮਿ੍ਤਸਰ, 3 ਅਕਤੂਬਰ (ਰੇਸ਼ਮ ਸਿੰਘ)- ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਵੱਡਾ ਹਰੀਪੁਰਾ 'ਚ ਇਕ ਵਿਆਹੁਤਾ ਔਰਤ ਦੀ ਮੌਤ ਹੋਣ 'ਤੇ ਉਸ ਦੇ ਪਤੀ ਤੇ ਸੱਸ ਸਣੇ ਸਹੁਰੇ ਪਰਿਵਾਰ ਦੇ 6 ਮੈਂਬਰਾਂ ਖ਼ਿਲਾਫ਼ ਦਾਜ ਖਾਤਰ ਹੱਤਿਆ ਦੇ ਦੋਸ਼ਾਂ ਦਾ ਪਰਚਾ ਦਰਜ ਕਰ ਲਿਆ ਹੈ | ...
ਅੰਮਿ੍ਤਸਰ, 3 ਅਕਤੂਬਰ (ਗਗਨਦੀਪ ਸ਼ਰਮਾ)- ਸ਼ਹਿਜ਼ਾਦਾਨੰਦ ਕਾਲਜ ਗ੍ਰੀਨ ਐਵੀਨਿਊ ਅੰਮਿ੍ਤਸਰ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਤੇ ਪਿ੍ੰਸੀਪਲ ਡਾ: ਹਰਬਿੰਦਰ ਕੌਰ ਦੀ ਅਗਵਾਈ ਹੇਠ ਦੋ ਰੋਜ਼ਾ 'ਟੈਲੇਂਟ ਹੰਟ' ਪ੍ਰੋਗਰਾਮ ਸੰਪੰਨ ਹੋ ਗਿਆ | ...
ਸੁਲਤਾਨਵਿੰਡ, 3 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਹਿਬ ਜੀ ਦੀ ਚਰਨ ਛੋਹ ਪ੍ਰਾਪਤ ਅੰਮਿ੍ਤਸਰ ਸ਼ਹਿਰ ਸਭ ਤੋਂ ਸੰਘਣੀ ਆਬਾਦੀ ਵਾਲਾ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਜਿਸ ਦੇ ਕੁੱਲ ਰਕਬੇ 'ਚ ਪੰਜ ਵਾਰਡ ਹਨ, ਪ੍ਰੰਤੂ ਵਿਕਾਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX