ਤਾਜਾ ਖ਼ਬਰਾਂ


ਤਾਲਿਬਾਨ ਨੇ ਭਾਰਤੀ ਬਜਟ 2023-24 ਦਾ ਸੁਆਗਤ ਕੀਤਾ, ਕਿਹਾ ਕਿ ਰਾਸ਼ਟਰਾਂ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਵਿਚ ਕਰੇਗਾ ਮਦਦ
. . .  1 day ago
ਮਹਿਲਾ ਟੀ-20 : ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤੀ
. . .  1 day ago
ਲੰਡਨ, 2 ਫਰਵਰੀ - ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਮਹਿਲਾ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ।
ਜ਼ਿਲ੍ਹਾ ਪਠਾਨਕੋਟ ਵਿਚ 3 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ ,2 ਫਰਵਰੀ (ਸੰਧੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਪਠਾਨਕੋਟ ਤੇ ਡੇਰਾ ਸੁਆਮੀ ਜਗਤ ਗਿਰੀ ਵਲੋਂ 3 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ...
ਨਵੀਂ ਦਿੱਲੀ : ਜ਼ਾਂਬੀਆ ਦੇ ਸੰਸਦੀ ਵਫ਼ਦ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਸੀ.ਆਈ.ਐਸ.ਐਫ਼. ਵਲੋਂ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਨਾਗਰਿਕਾਂ ਕੋਲੋਂ ਲੱਖਾਂ ਦੀਆਂ ਦਵਾਈਆਂ ਬਰਾਮਦ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੀ.ਆਈ.ਐਸ.ਐਫ਼. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਕੰਬੋਡੀਆ ਦੇ ਨਾਗਰਿਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਉਨ੍ਹਾਂ ਤੋਂ ਤਲਾਸ਼ੀ ਦੌਰਾਨ 86.40 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ...
ਦਿੱਲੀ ਦੇ ਉਪ ਰਾਜਪਾਲ ਨੇ ਆਗਾਮੀ ਜੀ-20 ਸਿਖ਼ਰ ਸੰਮੇਲਨ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਦੇ ਨਾਲ ਅੱਜ ਆਗਾਮੀ ਜੀ-20 ਸਿਖ਼ਰ ਸੰਮੇਲਨ ਅਤੇ ਇਸ ਦੇ ਸਹਿਯੋਗੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਜੀ-20 ਦੇ ਵਿਦੇਸ਼ ਮੰਤਰੀਆਂ...
ਨੌਜਵਾਨ ਦੀ ਖ਼ੇਤ ’ਚੋਂ ਮਿਲੀ ਲਾਸ਼
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ,ਦਲਜੀਤ ਸਿੰਘ ਮੱਕੜ)- ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਥਾਣਾ ਚੀਮਾ...
ਇਸਲਾਮਾਬਾਦ ਹਾਈਕੋਰਟ ਵਲੋਂ ਪੀ.ਟੀ.ਆਈ ਦੀ ਪਾਕਿਸਤਾਨ ਚੋਣ ਕਮਿਸ਼ਨ ਦੇ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ
. . .  1 day ago
ਇਸਲਾਮਾਬਾਦ, 2 ਫਰਵਰੀ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ...
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ...
ਮੈਂ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ ਹਾਂ- ਕੈਪਨਟ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 2 ਫਰਵਰੀ- ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ’ਤੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਦਾਜ਼ਾ ਹੈ। ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ...
ਕੋਲਕਾਤਾ ਹਾਈ ਕੋਰਟ ਵਲੋਂ ਅਭਿਨੇਤਾ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ
. . .  1 day ago
ਕੋਲਕਾਤਾ, 2 ਫਰਵਰੀ- ਕੋਲਕਾਤਾ ਹਾਈ ਕੋਰਟ ਨੇ ਤਾਲਤਾਲਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਜਪਾ ਨੇਤਾ ਅਤੇ ਅਭਿਨੇਤਾ ਪਰੇਸ਼ ਰਾਵਲ ਦੀ ਟਿੱਪਣੀ ‘ਬੰਗਾਲੀਆਂ ਲਈ ਮੱਛੀ ਪਕਾਉਣਾ’ ਲਈ ਕੋਈ ਸਖ਼ਤ ਕਾਰਵਾਈ ਨਾ ਕਰੇ, ਕਿਉਂਕਿ ਉਸ ਨੇ ਟਿੱਪਣੀ ਲਈ...
ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  1 day ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦਾ ਸਹੀ ਸਮੇਂ ’ਤੇ ਐਲਾਨ ਕਰਾਂਗੇਂ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਦੀਆਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਚਿਤ ਸਮੇਂ...
ਦਿੱਲੀ ਮਾਡਲ ਇਕ ਧੋਖਾ ਸੀ- ਡਾ. ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 2 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਿੱਲੀ ਮਾਡਲ ਇਕ ਧੋਖਾ ਸੀ। ਇਸ ਲਈ ਉਹ ਦਿੱਲੀ ਦੀ ਬਜਾਏ ਪ੍ਰਿੰਸੀਪਲਾਂ ਨੂੰ ਸਿੰਗਾਪੁਰ...
ਧਰਮ ਪ੍ਰਚਾਰ ਕਮੇਟੀ ਵਲੋਂ ਹੁਣ 7 ਅਤੇ 8 ਫ਼ਰਵਰੀ ਨੂੰ ਲਈ ਜਾਵੇਗੀ ਧਾਰਮਿਕ ਪ੍ਰੀਖਿਆ
. . .  1 day ago
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੋ ਧਾਰਮਿਕ ਪ੍ਰੀਖਿਆ ਪਿਛਲੇ ਦਿਨੀਂ ਮੁਲਤਵੀ ਕੀਤੀ ਗਈ ਸੀ, ਹੁਣ 7 ਅਤੇ 8 ਫ਼ਰਵਰੀ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ....
ਕੀ ਅਡਾਨੀ ਦੇ ਖ਼ਿਲਾਫ਼ ਬੋਲਣਾ ਭਾਰਤ ਦੇ ਵਿਰੁੱਧ ਬੋਲਣਾ ਹੈ?- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  1 day ago
ਰਾਏਪੁਰ, 2 ਫਰਵਰੀ- ਅਡਾਨੀ ਗਰੁੱਪ ’ਤੇ ਹਿੰਡਨਬਰਗ ਦੀ ਰਿਪੋਰਟ ’ਤੇ ਛੱਤੀਸਗੜ੍ਹ ਦੇ ਮੁਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਭਾਜਪਾ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਹਿੰਦੂ ਵਿਰੋਧੀ ਹੁੰਦੇ ਸੀ, ਜਦੋਂ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਦੇਸ਼ ਵਿਰੋਧੀ ਹੋ ਜਾਂਦੇ ਸੀ, ਹੁਣ ਜਦੋਂ ਅਸੀਂ ਇਸ ਰਿਪੋਰਟ...
ਖ਼ੇਡ ਵਪਾਰੀਆਂ ਨੇ ਲਗਾਇਆ ਧਰਨਾ
. . .  1 day ago
ਜਲੰਧਰ, 2 ਫਰਵਰੀ (ਸ਼ਿਵ)- ਜੀ.ਐਸ.ਟੀ. ਵਿਭਾਗ ਵਲੋਂ ਖ਼ੇਡ ਮਾਰਕੀਟ ਵਿਚ ਛਾਪਾ ਮਾਰਨ ਦੇ ਰੋਸ ਵਜੋਂ ਵਪਾਰੀਆਂ ਨੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼...
ਬੰਬੀਹਾ ਗੈਂਗ ਦੇ 2 ਗੁਰਗੇ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਮੰਗੀ ਇਜਾਜ਼ਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕਰਨ ਲਈ ਅਤੇ ਰਾਮਚਰਿਤਮਾਨਸ ’ਤੇ ਆਪਣੇ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਇਜਾਜ਼ਤ...
ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  1 day ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  1 day ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  1 day ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  1 day ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  1 day ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨਗਰ ਨਿਗਮ ਵਲੋਂ ਆਪਣੇ ਦਫ਼ਤਰ ਦੀ ਇਮਾਰਤ ਨੂੰ 'ਜ਼ੀਰੋ ਵੇਸਟ ਕੈਂਪਸ' ਐਲਾਨਿਆ

ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਨੇ ਸੈਕਟਰ-17 ਵਿਖੇ ਸਥਿਤ ਆਪਣੇ ਦਫ਼ਤਰ ਦੀ ਇਮਾਰਤ ਨੂੰ 'ਜ਼ੀਰੋ ਵੇਸਟ ਕੈਂਪਸ' ਐਲਾਨ ਦਿੱਤਾ ਹੈ | ਨਗਰ ਨਿਗਮ ਦੇ ਮੇਅਰ ਸਰਬਜੀਤ ਕੌਰ, ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਅੱਜ ਦਫ਼ਤਰ ਕੰਪਲੈਕਸ ਵਿਖੇ ਕੂੜਾ ਇਕੱਠਾ ਕਰਨ ਅਤੇ ਇਸ ਦੇ ਵਿਗਿਆਨਕ ਨਿਪਟਾਰੇ ਦੇ ਸਾਰੇ ਪ੍ਰਬੰਧਾਂ ਦੀ ਜਾਂਚ ਕੀਤੀ | ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸਟੇਸ਼ਨਰੀ ਦੀ ਰਹਿੰਦ-ਖੂੰਹਦ ਅਤੇ ਹੋਰ ਵਸਤੂਆਂ ਨੂੰ ਇਕੱਠਾ ਕਰਨ ਲਈ ਫਰਸ਼ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਗਰਾਊਾਡ ਫਲੋਰ 'ਤੇ ਈ-ਵੇਸਟ ਕੰਟੇਨਰ ਅਤੇ ਪੁਰਾਣੇ ਕੱਪੜੇ ਦੇ ਕੰਟੇਨਰ ਤੋਂ ਇਲਾਵਾ ਦਫ਼ਤਰ ਦੇ ਕੰਪਾਊਾਡ ਦੇ ਲਾਅਨ 'ਚ ਹਰੇ ਕਚਰੇ ਲਈ ਵੱਡਾ ਕੰਪੋਸਟਰ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਖ਼ਤਰਨਾਕ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਐਮ.ਸੀ.ਸੀ ਨਾਲ ਜੁੜੇ ਇਕ ਗੈਰ ਸਰਕਾਰੀ ਸੰਗਠਨ ਦੁਆਰਾ ਹਫਤੇ ਵਿਚ ਇਕ ਵਾਰ ਈ-ਕੂੜਾ ਇਕੱਠਾ ਕਰਨ ਲਈ ਕੀਤਾ ਜਾਵੇਗਾ | ਇਸੇ ਤਰ੍ਹਾਂ ਸੈਲਫ ਹੈਲਪ ਗਰੁੱਪਾਂ ਦੁਆਰਾ ਕੱਪੜੇ ਦੇ ਥੈਲੇ ਅਤੇ ਹੋਰ ਸਮਾਨ ਬਣਾਉਣ ਲਈ ਪੁਰਾਣੇ ਕੱਪੜੇ ਇਕੱਠੇ ਕੀਤੇ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਕੰਟੀਨ ਦੀ ਰਸੋਈ ਤੋਂ ਤਿਆਰ ਕੀਤੇ ਗਏ ਵੈੱਟ ਵੈਸਟ ਨੂੰ 25 ਕਿਲੋ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਗਿੱਲੇ ਕੂੜੇ ਦੇ ਕੰਪੋਸਟਰ ਵਿਚ ਪ੍ਰੋਸੈਸ ਕੀਤਾ ਜਾਵੇਗਾ | ਮੇਅਰ ਨੇ ਕਿਹਾ ਕਿ ਲੇਡੀਜ਼ ਟਾਇਲਟ ਬਲਾਕਾਂ ਤੋਂ ਸੈਨੇਟਰੀ ਵੇਸਟ ਨੂੰ ਲਾਲ ਰੰਗ ਦੇ ਡੱਬਿਆਂ ਵਿਚ ਇਕੱਠਾ ਕੀਤਾ ਜਾਵੇਗਾ, ਜਿਸ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਔਰਤਾਂ ਦੇ ਪਖਾਨਿਆਂ ਵਿਚ ਸੈਨੇਟਰੀ ਵੇਸਟ ਦੇ ਪ੍ਰਬੰਧਨ ਲਈ ਸਰੰਡਰ ਲਗਾਉਣ ਲਈ ਕਿਹਾ ਗਿਆ ਹੈ | ਮੇਅਰ ਨੇ ਕਿਹਾ ਕਿ ਸੁੱਕੇ ਕੂੜੇ ਅਤੇ ਬਾਗਬਾਨੀ ਦੇ ਰਹਿੰਦ-ਖੂੰਹਦ ਨੂੰ ਦਫ਼ਤਰ ਦੇ ਅਹਾਤੇ ਦੇ ਅੰਦਰ ਲਾਅਨ ਵਿਚ ਇਕ ਕੰਪੋਸਟਰ ਵਿਚ ਡੰਪ ਕੀਤਾ ਜਾਵੇਗਾ, ਰੂੜੀ ਦੀ ਵਰਤੋਂ ਦਫ਼ਤਰ ਦੇ ਅਹਾਤੇ ਦੇ ਅੰਦਰ ਫੁੱਲਾਂ ਦੀਆਂ ਕਿਆਰੀਆਂ ਅਤੇ ਫੁੱਲਾਂ ਦੇ ਬਰਤਨਾਂ ਵਿਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਐਮ.ਸੀ.ਸੀ ਦੀਆਂ ਹੋਰ ਸਾਰੀਆਂ ਇਮਾਰਤਾਂ ਨੂੰ ਜਲਦੀ ਹੀ 'ਜ਼ੀਰੋ ਵੇਸਟ ਕੈਂਪਸ' ਬਣਾ ਦਿੱਤਾ ਜਾਵੇਗਾ |

ਆਪ ਆਗੂ ਜਗਮੋਹਨ ਸਿੰਘ ਕੰਗ ਵਲੋਂ ਵੇਰਕਾ ਡੇਅਰੀ ਫਾਰਮਰਾਂ ਨਾਲ ਮੀਟਿੰਗ

ਮੁੱਲਾਂਪੁਰ ਗਰੀਬਦਾਸ, 3 ਅਕਤੂਬਰ (ਖੈਰਪੁਰ)-ਸਾਬਕਾ ਮੰਤਰੀ ਤੇ ਆਪ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਵਲੋਂ ਪਿੰਡ ਫਾਟਵਾਂ ਵਿਖੇ ਡਾਇਰੈਕਟਰ ਰਣਜੀਤ ਸਿੰਘ ਤੇ ਸੰਮਤੀ ਮੈਂਬਰ ਨਰਿੰਦਰ ਸਿੰਘ ਢਕੌਰਾਂ ਦੀ ਅਗਵਾਈ ਹੇਠ ਵੇਰਕਾ ਨਾਲ ਸੰਬੰਧਤ ਡੇਅਰੀ ਫਾਰਮਰਾਂ ਨਾਲ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼

ਐੱਸ. ਏ. ਐੱਸ. ਨਗਰ, 3 ਅਕਤੂਬਰ (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਸ਼ੀਲ ਸੋਨੀ ਨੇ ਜ਼ਿਲ੍ਹਾ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਇਥੇ ਵੱਖ-ਵੱਖ ਤਰ੍ਹਾਂ ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਦਾ ਵਫ਼ਦ ਡੀ. ਸੀ. ਨੂੰ ਮਿਲਿਆ-ਸੌਂਪਿਆ ਮੰਗ-ਪੱਤਰ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਜ਼ਿਲ੍ਹੇ ਦੇ ਕਾਫ਼ੀ ਪਿੰਡਾਂ ਵਿਚ ਚਾਈਨੀਜ਼ ਵਾਇਰਸ ਕਾਰਨ ਝੋਨੇ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਮਾਰੀ ਹੈ | ਇਸ ਮਸਲੇ ਨੂੰ ਲੈ ਕੇ ਪੰਜਾਬ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਕਤਲੇਆਮ ਦੀ ਪਹਿਲੀ ਬਰਸੀ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਆਗੂਆਂ ਤੇ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਲਖੀਮਪੁਰ ਖੀਰੀ ਕਤਲੇਆਮ ਦੀ ਪਹਿਲੀ ਬਰਸੀ ਮੌਕੇ ਇਨਸਾਫ਼ ਦੀ ਮੰਗ ਨੂੰ ਲੈ ਕੇ ਜਿਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਵਲੋਂ ਪੁਡੂਚੇਰੀ ਦੇ ਹੜਤਾਲੀ ਮੁਲਾਜ਼ਮਾਂ ਦੇ ਸਮਰਥਨ ਵਿਚ ਰੋਸ ਰੈਲੀਆਂ

ਚੰਡੀਗੜ੍ਹ, 3 ਅਕਤੂਬਰ (ਨਵਿੰਦਰ ਸਿੰਘ ਬੜਿੰਗ)- ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਜਜ਼ (ਐਨ.ਸੀ.ਸੀ.ਓ.ਈ.ਈ.ਈ.) ਦੇ ਸੱਦੇ 'ਤੇ ਕਾਲਾ ਦਿਵਸ ਮਨਾਉਣ ਦੇ ਫ਼ੈਸਲੇ ਤਹਿਤ ਯੂ.ਟੀ. ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਸ਼ਹਿਰ ਦੀ ਸਫਾਈ ਰੈਂਕਿੰਗ 'ਚ 66ਵੇਂ ਸਥਾਨ ਤੋਂ 12ਵੇਂ ਸਥਾਨ 'ਤੇ ਪਹੁੰਚਣ 'ਤੇ ਭਾਜਪਾ ਨੇ ਖੁਸ਼ੀ ਪ੍ਰਗਟਾਈ

ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)- ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਨੇ ਸਫਾਈ ਰੈਂਕਿੰਗ ਵਿਚ ਸ਼ਹਿਰ ਦੇ 66ਵੇਂ ਤੋਂ 12ਵੇਂ ਸਥਾਨ 'ਤੇ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੀ ਕਾਰਜਸ਼ੈਲੀ ਅਤੇ ਭਾਜਪਾ ਸਾਸ਼ਤ ਨਗਰ ਨਿਗਮ ਦੀ ਕਾਰਜਸ਼ੈਲੀ ਨੂੰ ...

ਪੂਰੀ ਖ਼ਬਰ »

ਭਾਈ ਕਾਨ੍ਹ ਸਿੰਘ ਨਾਭਾ ਦੀ ਸਾਹਿਤਕ ਦੇਣ ਬਾਰੇ ਵਿਸ਼ੇਸ਼ ਸਾਹਿਤਕ ਮਿਲਣੀ ਕਰਵਾਈ

• ਉੱਚ ਕੋਟੀ ਦੇ ਸਿੱਖ ਵਿਦਵਾਨ ਅਤੇ ਉੱਘੇ ਸਾਹਿਤਕਾਰ ਹੋਏ ਸ਼ਾਮਿਲ ਚੰਡੀਗੜ੍ਹ, 3 ਅਕਤੂਬਰ (ਨਵਿੰਦਰ ਸਿੰਘ ਬੜਿੰਗ) ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 37-ਡੀ ਚੰਡੀਗੜ੍ਹ ਦੀ ਕਮੇਟੀ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

36ਵੀਂ ਕੌਮੀ ਖੇਡਾਂ -ਕਿ੍ਪਾਲ ਸਿੰਘ ਨੇ ਨਵੇਂ ਨੈਸ਼ਨਲ ਗੇਮਜ਼ ਰਿਕਾਰਡ ਨਾਲ ਡਿਸਕਸ ਥਰੋਅ 'ਚ ਸੋਨ ਤਗ਼ਮੇ ਜਿੱਤਿਆ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ 'ਚ ਅੱਜ ਪੰਜਾਬ ਦੇ ਖਿਡਾਰੀਆਂ ਨੇ ਤਿੰਨ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ, ਜਿਨ੍ਹਾਂ 'ਚ ਪੰਜਾਬ ਦੇ ਇਕ ਅਥਲੀਟ ਵਲੋਂ ਬਣਾਇਆ ਨਵਾਂ ਨੈਸ਼ਨਲ ਗੇਮਜ਼ ...

ਪੂਰੀ ਖ਼ਬਰ »

ਪੰਜਾਬੀ ਨੂੰ ਹਰਿਆਣਾ ਵਿਚ ਈਮਾਨਦਾਰੀ ਨਾਲ ਦੂਜੀ ਭਾਸ਼ਾ ਵਜੋਂ ਸਰਕਾਰੀ ਦਰਜਾ ਦਿੱਤਾ ਜਾਵੇ-ਝੀਂਡਾ

• ਸੜਕਾਂ 'ਤੇ ਮੀਲ ਪੱਥਰ ਪੰਜਾਬੀ 'ਚ ਹੀ ਲਿਖੇ ਜਾਣ, 10ਵੀਂ ਤਕ ਪੰਜਾਬੀ ਜ਼ਰੂਰ ਬੱਚਿਆਂ ਨੂੰ ਪੜ੍ਹਾਓ- ਖੱਟਰ ਸਰਕਾਰ ਤੋਂ ਕੀਤੀ ਮੰਗ ਚੰਡੀਗੜ੍ਹ, 3 ਅਕਤੂਬਰ (ਐਨ. ਐਸ. ਪਰਵਾਨਾ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਚੁਣੇ ਗਏ ਪ੍ਰਧਾਨ ਸ. ਜਗਦੀਸ਼ ...

ਪੂਰੀ ਖ਼ਬਰ »

ਆਦਮਪੁਰ ਉਪ ਚੋਣ ਦਾ ਬਿਗਲ ਵੱਜਿਆ-ਪੋਿਲੰਗ 3 ਨਵੰਬਰ

• ਭਾਜਪਾ, ਕਾਂਗਰਸ, ਇਨੈਲੋ ਤੇ ਭਾਜਪਾ ਵਿਚਾਲੇ ਤਕੜੀ ਟੱਕਰ ਚੰਡੀਗੜ੍ਹ, 3 ਸਤੰਬਰ (ਐਨ.ਐਸ. ਪਰਵਾਨਾ)-ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਦੇ ਹਲਕਾ ਆਦਮਪੁਰ ਵਿਚ ਚੋਣ ਬਿਗਲ ਵਜਾ ਦਿੱਤਾ ਹੈ | ਸਰਕਾਰੀ ਤੌਰ 'ਤੇ ਐਲਾਨ ਕੀਤਾ ਗਿਆ ਹੈ ਕਿ ਚੋਣ ਹਲਕਾ ਆਦਮਪੁਰ ਵਿਚ 3 ...

ਪੂਰੀ ਖ਼ਬਰ »

ਧਨਾਸ ਵਿਚ ਰਾਮ ਲੀਲ੍ਹਾ ਦਾ ਕੀਤਾ ਮੰਚਨ

ਚੰਡੀਗੜ੍ਹ, 3 ਅਕਤੂਬਰ (ਬੜਿੰਗ) ਯੁਵਾ ਵਿਕਾਸ ਰਾਮ ਲੀਲਾ ਤੇ ਦੁਸ਼ਹਿਰਾ ਕਮੇਟੀ ਧਨਾਸ ਵਲੋਂ ਸ੍ਰੀ ਰਾਮ ਲੀਲਾ ਦੀ ਲੜੀ ਨੂੰ ਅੱਗੇ ਤੋਰਦਿਆਂ ਰਾਮ ਲੀਲਾ ਦਾ ਮੰਚਨ ਕੀਤਾ ਗਿਆ | ਇਸ ਮੌਕੇ ਦਰਸ਼ਕਾਂ ਦੀ ਭੀੜ ਨੇ ਰਾਮ ਲੀਲਾ ਦੇ ਕਲਾਕਾਰਾਂ ਦੀ ਤਾੜੀਆਂ ਵਜਾ ਕੇ ਖੂਬ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਝਪਟਮਾਰੀ ਦੇ ਦੋ ਮਾਮਲੇ ਦਰਜ

ਚੰਡੀਗੜ੍ਹ, 3 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ ਝਪਟਮਾਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਮਲੋਆ ਦੇ ਰਹਿਣ ਵਾਲੇ ਰਾਮ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ, ਜਿਸ ਵਿਚ ...

ਪੂਰੀ ਖ਼ਬਰ »

ਹਵਾਈ ਅੱਡੇ ਦਾ ਨਾਂਅ ਬੰਦਾ ਸਿੰਘ ਬਹਾਦਰ ਰੱਖਿਆ ਜਾਵੇ-ਟਿਵਾਣਾ

ਚੰਡੀਗੜ੍ਹ, 3 ਸਤੰਬਰ (ਪਰਵਾਨਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਬਜਾਏ ਬਾਬਾ ਬੰਦਾ ਸਿੰਘ ਬਹਾਦਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ...

ਪੂਰੀ ਖ਼ਬਰ »

ਮੇਨ ਬ੍ਰਾਂਚ ਲੋਅਰ ਅਤੇ ਅੱਪਰ ਬਾਰੀ ਦੁਆਬ ਦੇ ਮਾਈਨਰਜ਼ 21 ਤੱਕ ਬੰਦ ਰਹਿਣਗੇ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਮੇਨ ਬ੍ਰਾਂਚ ਅੱਪਰ (ਅਲੀਵਾਲ ਹੈਡ) ਦੀ ਟੇਲ ਤੋਂ ਨਿਕਲਣ ਵਾਲੀ ਮੇਨ ਬ੍ਰਾਂਚ ਲੋਅਰ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ਸਹਾਇਕ ਨਦੀਆਂ/ਸੂਏ 21 ਅਕਤੂਬਰ ਤੱਕ ਬੰਦ ਰਹਿਣਗੇ |ਇਸ ਸੰਬੰਧੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ...

ਪੂਰੀ ਖ਼ਬਰ »

ਸੂਬੇ 'ਚ ਅੱਜ ਕੋਰੋਨਾ ਦੇ ਆਏ 12 ਨਵੇਂ ਮਾਮਲੇ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)- ਪੰਜਾਬ ਵਿਚ ਅੱਜ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 24 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਜਿਨ੍ਹਾਂ ਜ਼ਿਲਿ੍ਹਆਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਲੁਧਿਆਣਾ ਤੋਂ 3, ਐਸ.ਏ.ਐਸ. ਨਗਰ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥਣਾਂ ਨੇ ਦੇਖੀ ਵਿਧਾਨ ਸਭਾ ਦੀ ਕਾਰਵਾਈ-ਸਪੀਕਰ ਅਤੇ ਜੇਲ੍ਹ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅੱਜ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਸਕੂਲੀ ਵਿਦਿਆਰਥਣਾਂ ਵੀ ਇੱਥੇ ਪੁੱਜੀਆਂ | ਡਾ. ਚੰਦਾ ਸਿੰਘ ਮਰਵਾਹ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕੋਟਕਪੂਰਾ ਦੀਆਂ ਵਿਦਿਆਰਥਣਾਂ ਇੱਥੇ ਵਿਧਾਨ ਸਭਾ ਦੀ ਕਾਰਵਾਈ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਆਟੋ ਚਾਲਕ ਦੀ ਮੌਤ

ਚੰਡੀਗੜ੍ਹ, 3 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-34 ਵਿਚ ਕਾਰ ਦੀ ਟੱਕਰ ਲੱਗਣ ਕਾਰਨ ਆਟੋ ਚਾਲਕ ਦੀ ਮੌਤ ਹੋ ਗਈ | ਪੁਲਿਸ ਨੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਚਾਹ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਪੰਜ ਕਾਰਡੀਅਕ ਕੇਅਰ ਸੈਂਟਰ ਖੋਲ੍ਹੇ ਜਾਣਗੇ : ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਿਲ ਸੰਬੰਧੀ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਵਿਚ 5 ਕਾਰਡੀਅਕ ਕੇਅਰ ਸੈਂਟਰ ...

ਪੂਰੀ ਖ਼ਬਰ »

ਪੈਟਰੋਲ ਪੰਪ ਦੇ ਨਾਪ-ਤੋਲ ਦੀ ਜਾਂਚ ਕਰਨ ਬਦਲੇ 9000 ਰੁਪਏ ਰਿਸ਼ਵਤ ਲੈਂਦੇ ਲੀਗਲ ਮੀਟਰੋਲੋਜੀ ਇੰਸਪੈਕਟਰ ਨੂੰ ਵਿਜੀਲੈਂਸ ਨੇ ਕੀਤਾ ਗਿ੍ਫ਼ਤਾਰ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਬਠਿੰਡਾ ਵਿਖੇ ਤਾਇਨਾਤ ਇਕ ਇੰਸਪੈਕਟਰ ਲੀਗਲ ਮੀਟਰੋਲੋਜੀ (ਵਜ਼ਨ ਅਤੇ ਮਾਪ) ਕਵਿੰਦਰ ਸਿੰਘ ਨੂੰ 9000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ...

ਪੂਰੀ ਖ਼ਬਰ »

ਪ੍ਰਸ਼ਾਸਕ ਦੇ ਸਲਾਹਕਾਰ ਨੇ ਸੁਖਨਾ ਝੀਲ ਵਿਖੇ ਏਅਰ ਸ਼ੋਅ ਦੇ ਐਂਟਰੀ ਪਾਸਾਂ ਲਈ 'ਚੰਡੀਗੜ੍ਹ ਟੂਰਿਜ਼ਮ ਐਪ' ਕੀਤੀ ਲਾਂਚ

ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)- ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਸੁਖਨਾ ਝੀਲ ਦੇ ਸਮੁੱਚੇ ਖੇਤਰ ਨੂੰ ਜਿੱਥੇ 6 ਅਤੇ 8 ਅਕਤੂਬਰ ਨੂੰ ਏਅਰ ਸ਼ੋਅ ਦੇਖਣ ਦੀ ਇਜਾਜ਼ਤ ਹੋਵੇਗੀ, ਨੂੰ ਵੱਖ-ਵੱਖ ਐਂਟਰੀ ਪੌੜੀਆਂ ਵਾਲੇ 7 ਜ਼ੋਨਾਂ ਵਿਚ ਵੰਡਿਆ ਗਿਆ ...

ਪੂਰੀ ਖ਼ਬਰ »

ਤਲਵੰਡੀ ਸਾਬੋ 'ਚ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਅਸ਼ਵਨੀ ਸ਼ਰਮਾ ਨੇ ਕੀਤਾ ਗਠਨ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤਲਵੰਡੀ ਸਾਬੋ ਦੇ ਸਰਕਾਰੀ ਸਕੂਲ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਪਿੰਡ ਜੱਗਾ ਰਾਮਤੀਰਥ ਦੇ ਨੌਜਵਾਨ ਮਨਪ੍ਰੀਤ ਸਿੰਘ (22) ਦੀ ਮੌਤ 'ਤੇ ਡੂੰਘੇ ਦੁੱਖ ...

ਪੂਰੀ ਖ਼ਬਰ »

ਪਲਾਕਸ਼ਾ ਯੂਨੀਵਰਸਿਟੀ ਵਲੋਂ ਕੈਂਬਿ੍ਜ਼ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਪਲਾਕਸ਼ਾ ਯੂਨੀਵਰਸਿਟੀ ਵਲੋਂ ਅਕਾਦਮਿਕ ਗਠਜੋੜ ਤਹਿਤ ਕੈਂਬਿ੍ਜ਼ ਯੂਨੀਵਰਸਿਟੀ ਪ੍ਰੈੱਸ ਐਂਡ ਅਸੈਸਮੈਂਟ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ | ਇਸ ਸਮਝੌਤੇ 'ਤੇ ਪਲਾਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ...

ਪੂਰੀ ਖ਼ਬਰ »

ਪਵਿੱਤਰਾ ਜਵੈਲਰਜ਼ ਵਿਖੇ ਗਹਿਣੇ ਖ਼ਰੀਦਣ ਵਾਲਿਆਂ ਦਾ ਲੱਗਿਆ ਤਾਂਤਾ

• ਗਹਿਣਿਆਂ ਦੀ ਬਣਵਾਈ ਦਾ ਕੋਈ ਪੈਸਾ ਨਾ ਲੈਣਾ ਗਾਹਕਾਂ ਲਈ ਬਣਿਆ ਖਿੱਚ ਦਾ ਕੇਂਦਰ ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਕੇਵਲ ਸੋਨੇ ਦੀ ਕੀਮਤ 'ਤੇ ਬਿਨਾਂ ਕੋਈ ਬਣਵਾਈ ਲਏ ਗਹਿਣੇ ਬਣਾਉਣ ਦੀ ਚਲਾਈ ਜਾ ਰਹੀ ਸਕੀਮ ਕਾਰਨ ਸ਼ਹਿਰ ਵਿਚਲੇ ਇਕਲੌਤੇ ਸ਼ੋਅਰੂਮ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਵਲੋਂ ਵੈਬੀਨਾਰ 6 ਨੂੰ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਮੁਹਾਲੀ ਵਲੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ 'ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ...

ਪੂਰੀ ਖ਼ਬਰ »

ਜੰਗਲੀ ਜੀਵ ਹਫ਼ਤੇ ਦੌਰਾਨ ਚਿੜੀਆਘਰ ਦੀ ਟਿਕਟ ਮੁਫ਼ਤ ਨਾ ਹੋਣ ਕਾਰਨ ਸੈਲਾਨੀਆਂ 'ਚ ਨਾਮੋਸ਼ੀ

ਜ਼ੀਰਕਪੁਰ, 3 ਅਕਤੂਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਛੱਤਬੀੜ ਚਿੜੀਆਘਰ ਵਿਖੇ ਮਨਾਏ ਜਾ ਰਹੇ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੌਰਾਨ ਸੈਲਾਨੀਆਂ ਦਾ ਦਾਖ਼ਲਾ ਮੁਫ਼ਤ ਨਾ ਹੋਣ ਕਾਰਨ ਦੂਰ-ਦੁਰਾਡੇ ਤੋਂ ਚਿੜੀਆਘਰ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਭਾਰੀ ਨਾਮੋਸ਼ੀ ...

ਪੂਰੀ ਖ਼ਬਰ »

ਬੀਬੀ ਬਲਜੀਤ ਕੌਰ ਵਲੋਂ ਰਾਮ ਲੀਲ੍ਹਾ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 2 ਅਕਤੂਬਰ (ਜਸਬੀਰ ਸਿੰਘ ਜੱਸੀ)-ਫੇਜ਼-5 ਵਿਖੇ ਨਵ ਯੁਵਾ ਕਲੱਬ ਰਾਮ ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦਾ ਉਦਘਾਟਨ ਕੌਂਸਲਰ ਬੀਬੀ ਬਲਜੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਬੀਬੀ ਬਲਜੀਤ ਕੌਰ ਨੇ ਰਾਮ ਲੀਲਾ ਦੇਖਣ ਆਏ ਦਰਸ਼ਕਾਂ ਨੂੰ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਨੇ 'ਫੂਡ ਐਜ਼ ਮੈਡੀਸਨ' ਵਿਸ਼ੇ 'ਤੇ ਮਾਹਿਰ ਭਾਸ਼ਨ ਕਰਵਾਇਆ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵਲੋਂ 'ਫੂਡ ਐਜ਼ ਮੈਡੀਸਨ' ਵਿਸ਼ੇ 'ਤੇ ਮਾਹਿਰ ਭਾਸ਼ਨ ਕਰਵਾਇਆ ਗਿਆ, ਜਿਸ ਦੌਰਾਨ ਪੋਸ਼ਣ ਵਿਗਿਆਨੀ ਡਾ. ਸਿਮਰਪਾਲ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ...

ਪੂਰੀ ਖ਼ਬਰ »

ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਵਲੋਂ ਸਬ-ਰਜਿਸਟਰਾਰ ਖਰੜ ਦੇ ਰਜਿਸਟ੍ਰੇਸ਼ਨ ਦੇ ਕੰਮਾਂ ਦੀ ਪੜਤਾਲ

ਖਰੜ, 3 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਦੇ ਲੈਂਡ ਰਿਕਾਰਡ ਵਿਭਾਗ ਦੇ ਨਿਰਦੇਸ਼ਕ ਰਾਜੇਸ਼ ਤਿ੍ਪਾਠੀ ਵਲੋਂ ਸਬ-ਰਜਿਸਟਰਾਰ ਖਰੜ ਦੇ ਦਫ਼ਤਰ ਦੇ ਰਜਿਸਟ੍ਰੇਸ਼ਨ ਦੇ ਕੰਮਾਂ ਦੀ ਪੜਤਾਲ ਤੋਂ ਇਲਾਵਾ ਤਹਿਸੀਲ ਦਫ਼ਤਰ ਖਰੜ ਵਿਖੇ ਚੱਲ ਰਹੇ ਫ਼ਰਦ ਕੇਂਦਰ ਦੀ ...

ਪੂਰੀ ਖ਼ਬਰ »

ਐਸ. ਆਰ. ਐਸ. ਫਾਊਾਡੇਸ਼ਨ ਵਲੋਂ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਅਤੇ ਕਿਡਜ਼ ਕੇਅਰ ਫਾਊਾਡੇਸ਼ਨ ਵੈਨਕੂਵਰ ਨਾਲ ਸਮਝੌਤਾ ਸਹੀਬੱਧ

• ਫ਼ਿਲਮ ਸਟਾਰ ਗੈਵੀ ਚਹਿਲ ਅਤੇ ਹਸਪਤਾਲ ਦੀ ਡਾਇਰੈਕਟਰ ਵੀਨਾ ਰਾਣੀ ਫਾਊਾਡੇਸ਼ਨ 'ਚ ਹੋਏ ਸ਼ਾਮਿਲ ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਐਸ. ਆਰ. ਐਸ. ਫਾਊਾਡੇਸ਼ਨ ਦੀ ਇੱਥੇ ਹੋਈ ਸਮੀਖਿਆ ਮੀਟਿੰਗ ਦੌਰਾਨ ਜਿੱਥੇ ਵੀਨਾ ਰਾਣੀ ਨੂੰ ਡਿਪਟੀ ਡਾਇਰੈਕਟਰ ਦੇ ...

ਪੂਰੀ ਖ਼ਬਰ »

ਕੁਰਾਲੀ ਨਗਰ ਕੌਂਸਲ ਦੇ ਮੁਲਾਜ਼ਮ ਈ. ਓ. ਦੀ ਨਿਊ ਚੰਡੀਗੜ੍ਹ ਵਿਖੇ ਬਣ ਰਹੀ ਕੋਠੀ 'ਚ ਕਰ ਰਹੇ ਨੇ ਮਜ਼ਦੂਰੀ-ਕੌਂਸਲ ਪ੍ਰਧਾਨ ਜੀਤੀ ਪਡਿਆਲਾ ਨੇ ਮਾਰਿਆ ਛਾਪਾ

ਮੁੱਲਾਂਪੁਰ ਗਰੀਬਦਾਸ, 3 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਕੁਰਾਲੀ ਨਗਰ ਕੌਂਸਲ ਦੇ ਦਰਜਨ ਭਰ ਮੁਲਾਜ਼ਮ ਈ. ਓ. ਗੁਰਦੀਪ ਸਿੰਘ ਦੀ ਨਿਊ ਚੰਡੀਗੜ੍ਹ ਦੀ ਐਲਟਸ ਸਿਟੀ ਵਿਖੇ ਨਵੀਂ ਬਣ ਰਹੀ ਕੋਠੀ 'ਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਮਜ਼ਦੂਰੀ ਕਰ ਰਹੇ ਹਨ | ਇਹ ਮਾਮਲਾ ਅੱਜ ...

ਪੂਰੀ ਖ਼ਬਰ »

ਜਾਅਲੀ ਡਿਗਰੀਆਂ ਦੇ ਮਾਮਲੇ ਦੀ ਇਮਾਨਦਾਰੀ ਨਾਲ ਨਹੀਂ ਹੋ ਰਹੀ ਜਾਂਚ-ਖੱਟੜਾ, ਮਾਵੀ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਡੀ. ਪੀ. ਆਈ. (ਸ. ਸ.) ਵਲੋਂ ਪ੍ਰਮੋਸ਼ਨ ਅਧੀਨ 107 ਹੈੱਡਮਾਸਟਰਾਂ ਅਤੇ 709 ਲੈਕਚਰਾਰਾਂ ਦੀਆਂ ਡਿਗਰੀਆਂ ਅਤੇ ਉਨ੍ਹਾਂ ਡਿਗਰੀਆਂ ਨੂੰ ਜਾਰੀ ਕਰਨ ਵਾਲੀਆਂ ਯੂਨੀਵਰਸਿਟੀਆਂ ਦੀ ਜਾਂਚ ਸੰਬੰਧੀ ਜਾਰੀ ਕੀਤੇ ਗਏ ਹੁਕਮ 'ਤੇ ਸਖਤ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਸਥਾਨਕ ਸੈਕਟਰ-78 ਦੇ ਨਿਵਾਸੀਆਂ ਵਲੋਂ ਰੈਜ਼ੀਡੈਂਟ ਵੈੱਲਫ਼ੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਕਮੇਟੀ ਦੇ ਵਿੱਤ ਸਕੱਤਰ ...

ਪੂਰੀ ਖ਼ਬਰ »

ਪਿੰਡ ਮਦਨਹੇੜੀ ਦੇ ਸਰਪੰਚ ਜਸਵਿੰਦਰ ਸਿੰਘ ਨੂੰ ਪਿੰਡ ਦੀ ਸੁੰਦਰਤਾ ਲਈ ਦਿੱਤਾ ਐਵਾਰਡ

ਖਰੜ, 3 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਬੈਨਰ ਹੇਠ ਕਰਵਾਏ ਗਏ 'ਮੇਰਾ ਪਿੰਡ ਮੇਰੀ ਜ਼ਿੰਮੇਵਾਰੀ' ਮੁਹਿੰਮ ਤਹਿਤ ਬਲਾਕ ਖਰੜ ਦੇ ਪਿੰਡ ਮਦਨਹੇੜੀ ਦੀ ਪੰਚਾਇਤ ਵਲੋਂ ਜ਼ਿਲ੍ਹਾ ਮੁਹਾਲੀ 'ਚੋਂ ਪਹਿਲਾ ਸਥਾਨ ਹਾਸਲ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਅੱਵਲ ਰਹੀ ਸਰਕਾਰੀ ਹਾਈ ਸਕੂਲ ਸੈਦਪੁਰ ਦੀ ਲੜਕੀਆਂ ਦੀ ਕਬੱਡੀ ਟੀਮ ਦਾ ਸਨਮਾਨ

ਖਰੜ, 3 ਅਕਤੂਬਰ (ਮਾਨ)-ਸਰਕਾਰੀ ਹਾਈ ਸਕੂਲ ਸੈਦਪੁਰ ਦੀਆਂ ਲੜਕੀਆਂ ਦੀ ਕਬੱਡੀ ਟੀਮ ਅੰਡਰ-14 ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋਵਾਂ ਵਰਗਾਂ 'ਚ ਸੋਨੇ ਦੇ ਤਗ਼ਮੇ ਪ੍ਰਾਪਤ ਕੀਤੇ ਹਨ | ਸਕੂਲ ਦੀ ਮੁਖੀ ਬਲਵਿੰਦਰ ਕੌਰ ਨੇ ਸਾਰੀ ਟੀਮ ਅਤੇ ...

ਪੂਰੀ ਖ਼ਬਰ »

ਪੰਜਾਬ ਦੀ ਤਰੱਕੀ 'ਚ ਪ੍ਰਵਾਸੀ ਭਾਈਚਾਰੇ ਦਾ ਵੱਡਾ ਯੋਗਦਾਨ-ਵਿਧਾਇਕ ਬਾਜਵਾ

• ਪੂਰਵਾਂਚਲ ਮਹਾਂਸੰਘ ਵਲੋਂ 22ਵਾਂ ਦੁਰਗਾ ਪੂਜਾ ਸਮਾਗਮ ਕਰਵਾਇਆ ਡੇਰਾਬੱਸੀ, 3 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਪੂਰਵਾਂਚਲ ਮਹਾਂਸੰਘ ਵਲੋਂ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ 22ਵਾਂ ਦੁਰਗਾ ਪੂਜਾ ਸਮਾਗਮ ਕਰਵਾਇਆ ਗਿਆ ਜਿਸ 'ਚ ਵੱਡੀ ਗਿਣਤੀ ਸ਼ਰਧਾਲੂਆਂ ਵਲੋਂ ...

ਪੂਰੀ ਖ਼ਬਰ »

ਭਾਰਤ ਦੇ ਮਸ਼ਹੂਰ ਬੇਕਰੀ ਅਤੇ ਪੇਸਟਰੀ ਬ੍ਰਾਂਡ ਥਿਓਬ੍ਰੋਮਾ ਨੇ ਮੁਹਾਲੀ 'ਚ ਖੋਲਿ੍ਹਆ ਆਪਣਾ ਆਊਟਲੈੱਟ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਭਾਰਤ ਦੀ ਮਸ਼ਹੂਰ ਅਤੇ ਸਭ ਤੋਂ ਵੱਡੀ ਪ੍ਰੀਮੀਅਮ ਬੇਕਰੀ ਥਿਓਬ੍ਰੋਮਾ ਨੇ ਮੁਹਾਲੀ ਵਿਖੇ ਆਪਣਾ ਨਵਾਂ ਆਊਟਲੈਟ ਖੋਲਿ੍ਹਆ ਹੈ | ਮਸ਼ਹੂਰ ਪੇਸਟਰੀ ਬ੍ਰਾਂਡ ਵਾਲੀ ਇਹ ਬੇਕਰੀ ਆਪਣੇ ਸਵਾਦਿਸ਼ਟ ਬ੍ਰਾਊਨੀਜ, ਕੇਕ ਅਤੇ ਡੇਜਰਟ ...

ਪੂਰੀ ਖ਼ਬਰ »

ਵਿਧਾਇਕ ਕੁਲਵੰਤ ਸਿੰਘ ਨੇ ਬੈਰੋਂਪੁਰ-ਭਾਗੋਮਾਜਰਾ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਐੱਸ. ਏ. ਐੱਸ. ਨਗਰ, 3 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵਲੋਂ ਬੈਰੋਂਪੁਰ-ਭਾਗੋਮਾਜਰਾ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦਿਨ-ਰਾਤ ਇਕ ...

ਪੂਰੀ ਖ਼ਬਰ »

ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਦਾ ਅਸਤੀਫ਼ਾ ਸਥਾਨਕ ਸਰਕਾਰਾਂ ਵਿਭਾਗ ਵਲੋਂ ਮਨਜ਼ੂਰ

ਡੇਰਾਬੱਸੀ, 3 ਅਕਤੂਬਰ (ਗੁਰਮੀਤ ਸਿੰਘ)-ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਵਲੋਂ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਦੀ ਚਰਚਾ ਅੱਜ ਉਦੋਂ ਸੱਚ ਸਾਬਤ ਹੋ ਗਈ ਹੈ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ (ਆਈ. ਏ. ਐਸ.) ਵਲੋਂ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦਾਂ ਦੀ ਯਾਦ 'ਚ ਕੀਤੀ ਅਰਦਾਸ

ਲਾਲੜੂ, 3 ਅਕਤੂਬਰ (ਰਾਜਬੀਰ ਸਿੰਘ)-ਲਖੀਮਪੁਰ ਖੀਰੀ 'ਚ 4 ਕਿਸਾਨਾਂ ਤੇ ਇਕ ਪੱਤਰਕਾਰ ਦੇ ਸ਼ਹੀਦ ਹੋਣ ਦੇ ਇਕ ਸਾਲ ਪੂਰਾ ਹੋਣ 'ਤੇ ਅੱਜ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ਯੂਨੀਅਨਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX