ਲੰਡਨ, 3 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਸਿੰਘ ਸਭਾ ਸਾਊਥਾਲ ਦੀਆਂ ਹੋਈਆਂ ਚੋਣਾਂ 'ਚ ਪੰਥਕ ਗਰੁੱਪ ਦੀ ਵੱਡੀ ਜਿੱਤ ਹੋਈ ਹੈ । ਚੋਣਾਂ 'ਚ ਮੁੱਖ ਮੁਕਾਬਲਾ ਪੰਥਕ ਗਰੁੱਪ ਅਤੇ ਸ਼ੇਰ ਗਰੁੱਪ ਵਿਚਕਾਰ ਸੀ। 'ਪੰਥਕ ਗਰੁੱਪ' ਦੇ ਸਾਰੇ 21 ਉਮੀਦਵਾਰਾਂ ਨੇ ਘੱਟੋ-ਘੱਟ ਇਕ ਹਜ਼ਾਰ ਵੋਟਾਂ ਦੇ ਔਸਤਨ ਫਰਕ ਨਾਲ ਜਿੱਤ ਹਾਸਲ ਕੀਤੀ ਹੈ । ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਚੋਣ 'ਚ ਕੁੱਲ 6715 ਵੋਟਾਂ 'ਚੋਂ 4842 ਵੋਟਾਂ ਪੋਲ ਹੋਈਆਂ ਅਤੇ 134 ਵੋਟਾਂ ਰੱਦ ਹੋਈਆਂ । 'ਪੰਥਕ ਗਰੁੱਪ' 'ਚ ਸਭ ਤੋਂ ਵੱਧ 2928 ਵੋਟਾਂ ਸਭਾ ਦੇ ਮੌਜੂਦਾ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੂੰ ਪਈਆਂ, ਜਦ ਕਿ 'ਸ਼ੇਰ ਗਰੁੱਪ' 'ਚ ਸਭ ਤੋਂ ਵੱਧ 1891 ਵੋਟਾਂ ਤਰਨਵੀਰ ਸਿੰਘ ਨੂੰ ਪਈਆਂ। ਪੰਥਕ ਗਰੁੱਪ ਦੇ ਭਜਨ ਸਿੰਘ ਸਿਧਾਣਾ ਨੂੰ ਸਭ ਤੋਂ ਘੱਟ 2693 ਅਤੇ 'ਸ਼ੇਰ ਗਰੁੱਪ' ਦੇ ਜੋਗਿੰਦਰਪਾਲ ਸਿੰਘ ਰਾਠੌਰ ਨੂੰ 1665 ਵੋਟਾਂ ਪਈਆਂ । 'ਪੰਥਕ ਗਰੁੱਪ' ਦੇ ਆਗੂਆਂ ਹਿੰਮਤ ਸਿੰਘ ਸੋਹੀ ਨੇ 2847 ਵੋਟਾਂ ਅਤੇ ਕੁਲਵੰਤ ਸਿੰਘ ਭਿੰਡਰ ਨੇ 2915 ਵੋਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਹਰਜੀਤ ਸਿੰਘ ਪੋਨੀਚ ਨੂੰ 2862, ਸੁਖਦੇਵ ਸਿੰਘ ਔਜਲਾ ਨੂੰ 2774, ਹਰਪ੍ਰੀਤ ਕੌਰ ਬੈਂਸ ਨੂੰ 2909, ਗੁਲਜਾਰ ਸਿੰਘ ਚਤਰਥ ਨੂੰ 2749, ਡਾ: ਪ੍ਰਵਿੰਦਰ ਸਿੰਘ ਗਰਚਾ ਨੂੰ 2767, ਹਰਮੀਤ ਸਿੰਘ ਗਿੱਲ ਨੂੰ 2928, ਸੁਖਦੀਪ ਸਿੰਘ ਗਿੱਲ ਨੂੰ 2836, ਤੇਜ ਕੌਰ ਗਰੇਵਾਲ ਨੂੰ 2854, ਮਨਸੁਖਬੀਰ ਸਿੰਘ ਜੌਹਲ ਨੂੰ 2809, ਹਰਬੰਸ ਸਿੰਘ ਕਲਸੀ ਨੂੰ 2777, ਦਵਿੰਦਰਪਾਲ ਸਿੰਘ ਕੂਨਰ ਨੂੰ 2807, ਜਗਦੀਸ ਕੌਰ ਲਾਲ ਨੂੰ 2848, ਬਲਪ੍ਰੀਤ ਕੌਰ ਮਲਹੋਤਰਾ ਨੂੰ 2812, ਕਰਨਵੀਰ ਸਿੰਘ ਰਾਏ ਨੂੰ 2854, ਜੀਤਪਾਲ ਸਿੰਘ ਸਹੋਤਾ ਨੂੰ 2807, ਪ੍ਰੀਤਮ ਸਿੰਘ ਸਹੋਤਾ ਨੂੰ 2787, ਭਜਨ ਸਿੰਘ ਸਿਡਾਨਾ ਨੂੰ 2693, ਮਨਜੀਤ ਸਿੰਘ ਨੂੰ 2742 ਅਤੇ ਜਰਨੈਲ ਸਿੰਘ ਨੂੰ 2763 ਵੋਟਾਂ ਪ੍ਰਾਪਤ ਹੋਈਆਂ। ਜਿੱਤ ਤੋਂ ਬਾਅਦ ਹਿੰਮਤ ਸਿੰਘ ਸੋਹੀ, ਕੁਲਵੰਤ ਸਿੰਘ ਭਿੰਡਰ ਅਤੇ ਹਰਮੀਤ ਸਿੰਘ ਗਿੱਲ ਨੇ ਸੰਗਤਾਂ ਦਾ ਧੰਨਵਾਦ ਕੀਤਾ ।
ਲੰਡਨ, 3 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਮੌਕੇ ਐਮ.ਪੀ. ਵਰਿੰਦਰ ਸ਼ਰਮਾ ਨਾਲ ਬਦਸਲੂਕੀ ਹੋਈ ਹੈ | ਇਹ ਉਸ ਸਮੇਂ ਹੋਈ ਜਦੋਂ ਐਮ. ਪੀ. ਸ਼ਰਮਾ ਆਪਣੀ ਪਤਨੀ ਨਾਲ ਵੋਟ ਪਾਉਣ ਜਾ ਰਹੇ ਸਨ, ਇਸ ਮੌਕੇ ਹਿੰਮਤ ਸਿੰਘ ਸੋਹੀ, ...
ਸਿਆਟਲ, 3 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਬਾਬਾ ਬੁੱਢਾ ਜੀ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਥੇ ਭਾਈ ਵਰਿਆਮ ...
ਮੈਲਬੌਰਨ, 3 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)- ਪਿਛਲੇ ਹਫ਼ਤੇ ਆਸਟ੍ਰੇਲੀਅਨ ਇਮੀਗ੍ਰੇਸ਼ਨ, ਸਿਟੀਜ਼ਨ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਊ ਗਾਇਲਸ ਅਤੇ ਵਿਕਟੋਰੀਆ ਦੇ ਊਰਜਾ ਵਾਤਾਵਰਨ ਤੇ ਸੋਲਰ ਹੋਮ ਮੰਤਰੀ ਲਿੱਲੀ ਡੀ ਐਂਬਰੋਜ਼ੀਓ ਨਾਲ ...
ਸੈਕਰਾਮੈਂਟੋ, 3 ਅਕਤੂਬਰ (ਹੁਸਨ ਲੜੋਆ ਬੰਗਾ)- ਈਆਨ ਸਮੁੰਦਰੀ ਤੂਫਾਨ ਆਪਣੇ ਪਿੱਛੇ ਤਬਾਹੀ ਛੱਡ ਗਿਆ ਹੈ¢ ਫਲੋਰਿਡਾ ਸਮੇਤ ਸਮੁੰਦਰੀ ਤੂਫਾਨ ਨਾਲ ਪ੍ਰਭਾਵਿਤ ਹੋਰ ਖੇਤਰਾਂ 'ਚ ਜਿੱਧਰ ਵੀ ਨਜ਼ਰ ਮਾਰੋ, ਤਬਾਹ ਹੋਏ ਮਕਾਨ, ਤਬਾਹ ਹੋਏ ਕਾਰੋਬਾਰੀ ਅਦਾਰੇ ਤੇ ਟੁੱਟੇ ਭੱਜੇ ...
ਸਾਨ ਫਰਾਂਸਿਸਕੋ, 3 ਅਕਤੂਬਰ (ਐੱਸ. ਅਸ਼ੋਕ ਭੌਰਾ)- ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਸਰਪ੍ਰਸਤ ਵਿਦਵਾਨ, ਚਿੰਤਕ ਅਤੇ ਸ਼ਾਇਰ ਡਾ. ਗੁਰਮੇਲ ਸਿੱਧੂ ਦੀ ਪਿਛਲੇ ਕੁਝ ਦਿਨਾਂ ਤੋਂ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਫਰਿਜ਼ਨੋ ਹਸਪਤਾਲ ਦੇ 'ਆਈ.ਸੀ.ਯੂ' 'ਚ ਜ਼ੇਰੇ ਇਲਾਜ ...
ਟੋਰਾਂਟੋ, 3 ਅਕਤੂਬਰ (ਏਜੰਸੀ)- ਕੈਨੇਡੀਅਨ ਅਧਿਕਾਰੀਆਂ ਨੇ ਹਾਲ ਹੀ 'ਚ ਬਰੈਂਪਟਨ ਸ਼ਹਿਰ 'ਚ 'ਸ੍ਰੀ ਭਾਗਵਤ ਗੀਤਾ' ਨਾਂਅ ਦੇ ਪਾਰਕ 'ਚ ਵਾਪਰੀ ਕਿਸੇ ਭੰਨਤੋੜ ਦੀ ਘਟਨਾ ਤੋਂ ਇਨਕਾਰ ਕੀਤਾ ਹੈ, ਭਾਰਤ ਵਲੋਂ ਘਟਨਾ ਦੀ ਨਿੰਦਾ ਕਰਨ ਅਤੇ ਸਥਾਨਕ ਅਧਿਕਾਰੀਆਂ ਨੂੰ ਤੁਰੰਤ ...
ਸਿਆਟਲ, 3 ਅਕਤੂਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਵਿਖੇ ਅੱਜ ਨਾਨਕਸ਼ਾਹੀ ਕੈਲੰਡਰ ਨੂੰ ਬਣਾਉਣ ਵਾਲੇ ਪਾਲ ਸਿੰਘ ਪੁਰੇਵਾਲ ਨਮਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਇਹ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸੱਚਾ ਮਾਰਗ, ਯੂਨਾਈਟਿਡ ਸਿੱਖਸ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX