ਲੋਹੀਆਂ ਖਾਸ, 3 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦੁਆਉਣ ਵਾਸਤੇ, ਕੇਂਦਰ ਸਰਕਾਰ ਦੁਆਰਾ ਬਿਜਲੀ ਐਕਟ 2022 ਨੂੰ ਪਾਸ ਕਰਨ ਖਿਲਾਫ਼ ਸਮੇਤ ਕੇਂਦਰ ਸਰਕਾਰ ਕੋਲੋਂ ਹੋਰ ਮੰਗਾਂ ਮਨਵਾਉਣ ਲਈ ਪੂਰੇ ਪੰਜਾਬ ਭਰ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵਲੋਂ ਰੇਲਾਂ ਦੇ ਚੱਕੇ ਜਾਮ ਕਰਨ ਦੇ ਕੀਤੇ ਐਲਾਨ ਦੌਰਾਨ ਜਿਲ੍ਹਾ ਜਲੰਧਰ ਵਿਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ ਵਿਚ ਲੋਹੀਆਂ ਖਾਸ (ਜੰਕਸ਼ਨ) ਰੇਲਵੇ ਸਟੇਸ਼ਨ ਤੇ 3 ਘੰਟੇ ਰੇਲਾਂ ਦਾ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਵੱਡੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ | ਇਸ ਮੌਕੇ ਇਕੱਠੇ ਹੋਏ ਵੱਡੇ ਇਕੱਠ ਵਿਚ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਲਖੀਮਪੁਰ ਖੀਰੀ ਵਿਚ ਸ਼ਾਂਤੀ ਪੂਰਨ ਧਰਨਾ ਦੇ ਰਹੇ ਕਿਸਾਨਾਂ ਤੇ ਗੱਡੀ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਇੱਕ ਸਾਲ ਪੂਰਾ ਹੋਣ 'ਤੇ ਵੀ ਇਨਸਾਫ਼ ਨਹੀਂ ਮਿਲਿਆ | ਵੱਖ-ਵੱਖ ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਸੰਸਾਰ ਬੈਂਕ ਵਲੋਂ ਨਹਿਰਾਂ ਉਪਰ ਨਿੱਜੀ ਕੰਪਨੀਆਂ ਵਲੋਂ ਲਗਾਏ ਜਾਣ ਵਾਲੇ ਪਾਣੀ ਸਾਫ ਕਰਕੇ ਵੇਚਣ ਦੇ ਪ੍ਰੋਜੈਕਟਾਂ ਨੂੰ ਰੱਦ ਕੀਤਾ ਜਾਵੇ, ਬੀ.ਬੀ.ਐੱਮ.ਬੀ. ਵਿਚੋਂ ਪੰਜਾਬ ਦਾ ਹੱਕ ਖੋਹਣ ਲਈ ਬਣਾਇਆ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਬਿਜਲੀ ਸੋਧ ਬਿੱਲ 2022 ਦਾ ਖਰੜਾ ਰੱਦ ਕੀਤਾ ਜਾਵੇ, ਕਿਸਾਨਾਂ ਤੇ ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ਼ ਕੀਤਾ ਜਾਵੇ, ਨਸ਼ੇ ਦੇ ਸਮਗਲਰਾਂ ਨੂੰ ਨੱਥ ਪਾਈ ਜਾਵੇ, ਨਸ਼ੇ ਦੇ ਆਦੀ ਨੌਜਵਾਨਾਂ ਦਾ ਫ੍ਰੀ ਇਲਾਜ ਕੀਤਾ ਜਾਵੇ ਤੇ ਉਨ੍ਹਾਂ ਦੇ ਰੋਜਗਾਰ ਦਾ ਪ੍ਰਬੰਧ ਕੀਤਾ ਜਾਵੇ, ਵਾਹੀ ਯੋਗ ਖੇਤੀ ਜਮੀਨਾ ਉਪਰ ਨਜਾਇਜ਼ ਹਾਈਵੇ ਕੱਢਣੇ ਬੰਦ ਕੀਤੇ ਜਾਣ ਅਤੇ ਕੱਢੇ ਜਾ ਰਹੇ ਹਾਈਵੇ ਲਈ ਕਿਸਾਨਾਂ ਨੂੰ ਜਮੀਨਾਂ ਦਾ ਇਕਸਾਰ ਮੁਆਵਜ਼ਾ ਦਿੱਤਾ ਜਾਵੇ ਸਮੇਤ ਹੋਰ ਮੰਗਾਂ ਦੇ ਹਵਾਲੇ ਦਿੱਤੇ ਗਏ | ਇਸ ਮੌਕੇ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਵੱਡੇ ਸੰਘਰਸ਼ ਅਰੰਭ ਕਰੇਗੀ | ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਕਿਸ਼ਨ ਦੇਵ ਮਿਆਣੀ, ਨਿਰਮਲ ਸਿੰਘ ਢੰਡੋਵਾਲ, ਰਜਿੰਦਰ ਸਿੰਘ ਨੰਗਲ ਅੰਬੀਆਂ, ਸੁਖਰਾਜ ਸਿੰਘ ਨੰਗਲਾਂ, ਪ੍ਰੈਸ ਸਕੱਤਰ ਸਰਬਜੀਤ ਸਿੰਘ ਢੰਡੋਵਾਲ, ਰਣਜੀਤ ਸਿੰਘ ਬੱਲ ਨੌਂ, ਗੁਰਪਾਲ ਸਿੰਘ ਈਦਾ, ਕੁਲਦੀਪ ਰਾਏ ਤਲਵੰਡੀ ਸੰਘੇੜਾ, ਗੁਰਦੀਪ ਸਿੰਘ ਬੱਲ ਨੋ, ਬਲਜਿੰਦਰ ਸਿੰਘ ਰਾਜੇਵਾਲ, ਗੁਰਦੀਪ ਸਿੰਘ ਰਾਮੇ, ਸੁਖਜਿੰਦਰ ਸਿੰਘ ਹੇਰਾ, ਮੇਜਰ ਸਿੰਘ ਜਾਫਰਵਾਲ, ਕਮਲਜੀਤ ਸਿੰਘ ਹਾਂਡਾ ਰਾਜੇਵਾਲ, ਵਿਜੇ ਕੁਮਾਰ ਰਾਜੇਵਾਲ, ਹਰਫੂਲ ਸਿੰਘ ਰਾਜੇਵਾਲ, ਦਲਬੀਰ ਸਿੰਘ ਮੁੰਡੀ ਸ਼ਹਿਰੀਆਂ, ਸੰਤੋਖ ਸਿੰਘ ਇਨੋਵਾਲ, ਸਾਬੀ ਖਾਨਪੁਰ ਢੱਡਾ, ਮੇਜਰ ਸਿੰਘ ਪੱਡਾ, ਬਲਾਕ ਪ੍ਰਧਾਨ ਸਤਨਾਮ ਸਿੰਘ ਰਾਈਵਾਲ, ਸੁਖਪਾਲ ਸਿੰਘ ਰੌਂਤਾ, ਲਵਪ੍ਰੀਤ ਸਿੰਘ ਕੋਟਲੀ, ਮਹਿਤਾਬ ਸਿੰਘ ਕੋਟਲੀ, ਅਰਮੀਤ ਕੌਰ ਕੋਟਲੀ, ਬੀਬੀ ਹਰਵਿੰਦਰ ਕੌਰ ਜਾਣੀਆਂ, ਬੀਬੀ ਸੁਖਵਿੰਦਰ ਕੌਰ ਜਾਣੀਆਂ, ਬੀਬੀ ਕੁਲਵਿੰਦਰ ਕੌਰ ਜਾਣੀਆਂ, ਬੀਬੀ ਗੁਰਬਖਸ਼ ਕੌਰ, ਬੀਬੀ ਸਪਨਪ੍ਰੀਤ ਕੌਰ ਲੋਹੀਆਂ, ਬੀਬੀ ਪਰਮਜੀਤ ਕੌਰ ਰੇੜਵਾਂ, ਬੀਬੀ ਨਿੰਦਰ ਕੌਰ ਰੇੜਵਾਂ, ਬਖ਼ਸ਼ ਕੌਰ ਰੇੜਵਾਂ, ਗੁਰਮੀਤ ਕੌਰ ਚੱਕਵਡਾਲਾ, ਮੱਖਣ ਸਿੰਘ ਨੱਲ, ਸੁਖਜਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ, ਵੱਸਣ ਸਿੰਘ ਕੋਠਾ, ਅਮਰਜੀਤ ਸਿੰਘ ਪੂਨੀਆਂ, ਜਗਤਾਰ ਸਿੰਘ ਕੰਗ ਖ਼ੁਰਦ, ਜਸਵਿੰਦਰ ਸਿੰਘ, ਤਰਸੇਮ ਸਿੰਘ ਜਾਣੀਆਂ, ਬਲਦੇਵ ਸਿੰਘ ਕੁਹਾੜ, ਸ਼ੇਰ ਸਿੰਘ ਰਾਮੇ, ਅਜੈਪਾਲ ਸਿੰਘ ਮੁਰੀਦਵਾਲ, ਸਰਬਜੀਤ ਕੌਰ ਮੁਰਾਜਵਾਲਾ, ਸ਼ਾਨੂ ਚੱਕ ਵਡਾਲਾ, ਜਸਵਿੰਦਰ ਸਿੰਘ ਜਾਣੀਆਂ, ਪ੍ਰੇਮ ਸਿੰਘ ਪਿੱਪਲੀ, ਬਲਬੀਰ ਸਿੰਘ ਕਾਕੜ ਕਲਾਂ, ਧਰਮਿੰਦਰ ਰਾਏਪੁਰ, ਬਿਕਰਮਜੀਤ ਲੋਹੀਆਂ, ਜੁਗਿੰਦਰ ਮੰਡਾਲਾ ਛੰਨਾਂ, ਜਗਤਾਰ ਸਿੰਘ ਚੱਕ ਵਡਾਲਾ, ਚੰਨਾ ਮਾਣਕ, ਮਨਦੀਪ ਸਿੰਘ ਬਾਹਮਣੀਆਂ, ਜਗਤਾਰ ਸਿੰਘ ਚੱਕ ਬਾਹਮਣੀਆਂ, ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ, ਅਵਤਾਰ ਸਿੰਘ ਖਾਨਪੁਰ ਢੱਡਾ, ਜੱਗਪ੍ਰੀਤ ਸਿੰਘ ਹੁੰਦਲ ਢੱਡਾ, ਸੋਨੂੰ ਹੁੰਦਲ ਢੱਡਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਬੀਬੀਆਂ ਹਾਜ਼ਰ ਸਨ |
2 ਘੰਟੇ ਗੱਡੀ ਖੜ੍ਹਨ ਕਰਕੇ ਯਾਤਰੀ ਹੋਏ ਪ੍ਰੇਸ਼ਾਨਫਿਲੌਰ, (ਵਿਪਨ ਗੈਰੀ)- ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਅੱਜ 1 ਤੋਂ 3 ਵਜੇ ਤੱਕ ਰੇਲਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ | ਜਿਸ ਤਹਿਤ ਕਿਸਾਨਾਂ ਵਲੋਂ ਰੇਲ ਪਟੜੀਆਂ 'ਤੇ ਲਾਏ ਧਰਨੇ ਕਾਰਨ ਫਿਲੌਰ ਰੇਲਵੇ ਸਟੇਸ਼ਨ ਤੇ ਦਿੱਲੀ-ਅਮਿ੍ਤਸਰ 12497 ਅਪ ਸ਼ਾਨ ਏ ਪੰਜਾਬ ਗੱਡੀ ਨੂੰ ਰੁਕਣਾ ਪਿਆ | ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਸਾਹਮਣਾ ਕਰਨਾ ਪਿਆ | ਯਾਤਰੀਆਂ ਨੇ ਦੱਸਿਆ ਕਿ ਗੱਡੀ ਰੁਕਣ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਆਈ ਤੇ ਭੁੱਖਣ ਭਾਣੇ 2 ਘੰਟੇ ਸਟੇਸ਼ਨ 'ਤੇ ਖੱਜਲ ਹੋਣਾ ਪਿਆ | ਕਈ ਯਾਤਰੀਆਂ ਨੇ ਰੇਲ ਗੱਡੀ ਛੱਡ ਕੇ ਟੈਕਸੀ ਦਾ ਸਹਾਰਾ ਲਿਆ ਤੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ ਤੇ 3 ਵਜੇ ਸ਼ਾਨ ਏ ਪੰਜਾਬ ਫਿਲੌਰ ਤੋਂ ਰਵਾਨਾ ਹੋਈ |
ਜਲੰਧਰ, 3 ਅਕਤੂਬਰ (ਐੱਮ. ਐੱਸ. ਲੋਹੀਆ)ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਇਕ ਨਸ਼ਾ ਤਸਕਰ ਤੋਂ 260 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸਚਿਨ ਉਰਫ਼ ਲੱਡੀ (28) ਪੁੱਤਰ ਯਸ਼ਪਾਲ ਵਾਸੀ ਬਸਤੀ ਗੁਜਾਂ, ਜਲੰਧਰ ਵਜੋਂ ਦੱਸੀ ...
ਜਲੰਧਰ, 3 ਅਕਤੂਬਰ (ਐੱਮ.ਐੱਸ. ਲੋਹੀਆ)-ਦੁਸਹਿਰੇ ਦਾ ਤਿਓਹਾਰ ਸਦਭਾਵਨਾ ਨਾਲ ਮਨਾਉਣ ਅਤੇ ਸ਼ਹਿਰ ਵਾਸੀਆਂ 'ਚ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ਼ ਦਿ੍ੜ ਕਰਨ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲਿਸ ਅਧਿਕਾਰੀਆਂ ਨੂੰ ...
ਜਲੰਧਰ 3 ਅਕਤੂਬਰ (ਸ਼ਿਵ)-ਵਿਜੀਲੈਂਸ ਵਿਭਾਗ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਵਿਚ ਹੋਏ ਭਿ੍ਸ਼ਟਾਚਾਰ ਨੂੰ ਲੈ ਕੇ ਸ਼ੁਰੂ ਕੀਤੀ ਗਈ ਜਾਂਚ ਵਿਚ ਅੱਜ ਪੰਜਾਬ ਯੂਥ ਭਾਜਪਾ ਦੇ ਸੂਬਾ ਉਪ ਪ੍ਰਧਾਨ ਅਸ਼ੋਕ ਸਰੀਨ ਹਿੱਕੀ (ਐਡਵੋਕੇਟ) ਨੇ ਵਿਜੀਲੈਂਸ ਵਿਭਾਗ ਦੇ ਦਫਤਰ ਵਿਚ ...
ਜਲੰਧਰ, 3 ਅਕਤੂਬਰ (ਸ਼ਿਵ)-ਆਪ ਵਿਧਾਇਕਾਂ ਵਲੋਂ ਕੇਂਦਰੀ ਮੰਤਰੀ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਜਲੰਧਰ ਦੀ ਸਿਆਸਤ ਭਖ ਗਈ ਹੈ | ਦੋਸ਼ ਲਗਾਉਣ ਤੋਂ ਬਾਅਦ ਭਾਜਪਾ ਆਗੂ ਵੀ ਭੜਕ ਗਏ ਹਨ ਜਿਸ ਕਰਕੇ ਭਾਜਪਾ ਆਗੂਆਂ ਨੇ ਵਿਧਾਇਕਾਂ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਹੈ | ...
ਐੱਮ.ਐੱਸ. ਲੋਹੀਆ
ਜਲੰਧਰ, 3 ਅਕਤੂਬਰ - ਵਾਹਨ ਚਾਲਕਾਂ ਦੇ ਚਾਲਾਨ ਕੱਟਣ ਸਮੇਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਰੋਜ਼ਾਨਾ ਹੋਣ ਵਾਲੇ ਵਿਵਾਦਾਂ ਦੇ ਹੱਲ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਟ੍ਰੈਫਿਕ ਮੁਲਾਜ਼ਮਾਂ ਨੂੰ ਬਾਡੀ ਕੈਮਰੇ ਵੰਡੇ ਹਨ, ਜੋ ...
ਜਲੰਧਰ, 3 ਅਕਤੂਬਰ (ਸ਼ਿਵ)- ਵਾਰਡ ਨੰਬਰ 78 'ਚ ਸੀਵਰੇਜ ਅਤੇ ਗੰਦੇ ਪਾਣੀ ਦੀ ਭਰਮਾਰ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਨਾ ਹੋਣ ਕਰਕੇ ਕੌਂਸਲਰ ਜਗਦੀਸ਼ ਸਮਰਾਏ ਤੇ ਸ੍ਰੀਮਤੀ ਆਸ਼ਾ ਰਾਣੀ ਸਮਰਾਏ ਦੀ ਅਗਵਾਈ ਵਿਚ ਨਗਰ ਨਿਗਮ ਦੇ ਦਫ਼ਤਰ ...
ਜਲੰਧਰ, 3 ਅਕਤੂਬਰ (ਸ਼ਿਵ)-ਸ਼ਹਿਰ ਵਿਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਕੂੜਾ ਹੀ ਬਣਿਆ ਹੋਇਆ ਹੈ ਤੇ ਇਸ ਦਾ ਇਕ ਹੋਰ ਵੀ ਵੱਡਾ ਕਾਰਨ ਇਹ ਹੈ ਕਿ ਕੂੜੇ ਦੇ ਡੰਪਾਂ 'ਤੇ 100 ਕਿੱਲੋ ਤੋਂ ਜ਼ਿਆਦਾ ਕੂੜਾ ਪੈਦਾ ਕਰਨ ਵਾਲੇ ਕਈ ਅਦਾਰੇ ਕੂੜੇ ਨੂੰ ਪੋ੍ਰਸੈੱਸ ਕਰਨ ਦੀ ਜਗਾ ...
ਜਲੰਧਰ, 3 ਅਕਤੂਬਰ (ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਹਰਵਿੰਦਰ ਸਿੰਘ ਉਰਫ ਭਾਈ ਵਾਸੀ ਚੱਕ ਮੁਗਲਾਨੀ, ਜਲੰਧਰ ਨੂੰ ...
ਜਲੰਧਰ, 3 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿਚ ਹੁਣ ਤੱਕ ਕੁੱਲ 7914 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 7352 ਮੀਟਿ੍ਕ ਟਨ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ¢ ...
ਜਲੰਧਰ, 3 ਅਕਤੂਬਰ (ਸ਼ਿਵ)-ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ 'ਤੇ ਭਗਵੰਤ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ 'ਚ ਵਿਸ਼ਵਾਸ ਮਤਾ ਲਿਆਉਣ ਅਤੇ ਰਾਜਪਾਲ ਨੂੰ ਗ਼ਲਤ ਜਾਣਕਾਰੀ ਦੇ ਕੇ ਉਨਾਂ ਦਾ ਅਪਮਾਨ ਕਰਨਾ ਅਤੇ ਡਾ, ਭੀਮ ਰਾਓ ਅੰਬੇਡਕਰ ...
ਜਲੰਧਰ, 3 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਕੰਮਕਾਜ ਠੱਪ ਰੱਖਿਆ ਤੇ ਅਦਾਲਤਾਂ 'ਚ ਨਹੀਂ ਗਏ | ਇਸ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਓਮ ਪਰਕਾਸ਼ ਸ਼ਰਮਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ...
ਜਲੰਧਰ, ਵਾਰਡ ਨੰਬਰ 41 ਦੇ ਮੁਹੱਲਾ ਈਸ਼ਵਰ ਨਗਰ ਵਿਚ ਪਿਛਲੇ 20 ਦਿਨਾਂ ਤੋਂ ਗੰਦਾ ਪਾਣੀ ਗਲੀਆਂ ਵਿਚ ਖੜਨ ਕਾਰਨ ਮੁਹੱਲਾ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਨਾਂ ਕਈ ਵਾਰ ਜੇ.ਈ ਨੂੰ ਸ਼ਿਕਾਇਤ ...
ਜਲੰਧਰ, 3 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਾਲਜਾਂ ਵਿਚ ਕੰਮ ਕਰਦੇ ਨਾਨ-ਟੀਚਿੰਗ ਅਮਲੇ ਨੂੰ ਯੂ.ਜੀ.ਸੀ. ਪੇਅ ਸਕੇਲਜ਼ ਅਨੁਸਾਰ ਨਵਾਂ ਪੇਅ ...
ਜਲੰਧਰ, 3 ਅਕਤੂਬਰ (ਜਸਪਾਲ ਸਿੰਘ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਕ ਗੰਨੇ ਦੇ ਭਾਅ 'ਚ ਕੀਤੇ ਗਏ ਵਾਧੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਕਰਾਰ ਦਿੱਤਾ ਹੈ | ...
ਜਲੰਧਰ, 3 ਅਕਤੂਬਰ (ਸ਼ਿਵ)-ਕਾਰੋਬਾਰ ਦੇ ਨਾਲ-ਨਾਲ ਸੁਦੇਸ਼ ਧਵਨ ਦੀ ਪਛਾਣ ਇਕ ਵਧੀਆ ਕਲਾਕਾਰ ਵਜੋਂ ਰਹੀ ਹੈ | ਸੁਦੇਸ਼ ਧਵਨ ਜਿਥੇ ਕਈ ਸਾਲ ਪਹਿਲਾਂ ਪ੍ਰਤਾਪ ਬਾਗ ਵਿਚ ਕਰਵਾਈ ਜਾਂਦੀ ਰਾਮਲੀਲਾ ਵਿਚ ਮੇਘਨਾਥ ਤੇ ਛੋਟੇ ਭਰਾ ਪਵਨ ਧਵਨ ਰਾਵਨ ਦੀ ਭੂਮਿਕਾ ਨਿਭਾਉਂਦੇ ਰਹੇ ...
ਜਲੰਧਰ, 3 ਅਕਤੂਬਰ (ਐੱਮ. ਐੱਸ. ਲੋਹੀਆ)-ਆਉਂਦੇ ਤਿਓਹਾਰਾਂ ਦੇ ਸਬੰਧੀ ਸ਼ਹਿਰ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਡੀ.ਸੀ.ਪੀ. ਜਾਂਚ ਜਸਕਿਰਨਜੀਤ ਸਿੰਘ ਤੇਜਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਤਿਓਹਾਰ ਸ਼ਾਂਤੀ ਅਤੇ ਸਦਭਾਵਨਾਂ ਨਾਲ ਮਨਾਏ ਜਾਣ, ਤਾਂ ਜੋ ਹਰ ...
ਜਲੰਧਰ 3 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਡੂੰਘੀਆਂ ਸਾਜਿਸ਼ਾਂ ਦੇ ਵਿਰੋਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ...
ਜਲੰਧਰ ਛਾਉਣੀ, 3 ਅਕਤੂਬਰ (ਪਵਨ ਖਰਬੰਦਾ)-ਤਿਉਹਾਰਾਂ ਦੇ ਮੱਦੇਨਜ਼ਰ ਅੱਜ ਏ.ਸੀ.ਪੀ. ਕੇਂਦਰੀ ਨਿਰਮਲ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਵਲੋਂ ਰਾਮਾ ਮੰਡੀ ਮਾਰਕੀਟ ਅਤੇ ਲਾਗਲੇ ਖੇਤਰਾਂ 'ਚ ਥਾਣਾ ਰਾਮਾ ਮੰਡੀ ਦੇ ਮੁਖੀ ਬਲਜਿੰਦਰ ਸਿੰਘ ਤੇ ਪੁਲਿਸ ਚੌਂਕੀ ਦਕੋਹਾ ਦੇ ...
ਜਲੰਧਰ ਛਾਉਣੀ, 3 ਅਕਤੂਬਰ (ਪਵਨ ਖਰਬੰਦਾ)ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਤੇ ਉੱਘੇ ਸਮਾਜ ਸੇਵਕ ਗੌਰਵ ਅਰੋੜਾ ਵਲੋਂ ਆਪਣੇ ਸਵ. ਪਿਤਾ ਜਗਦੀਸ਼ ਪਾਲ ਅਰੋੜਾ ਦੀ ਯਾਦ 'ਚ ਦੂਸਰਾ ਖੂਨਦਾਨ ਕੈਂਪ ...
ਜਲੰਧਰ, 3 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਦੇ ਐਨ.ਸੀ.ਸੀ ਕੈਡਿਟਾਂ ਵਿੱਚੋਂ ਇੱਕ ਅੰਡਰ ਅਫਸਰ (ਯ.ੂਓ) ਰੋਸ਼ਨ ਕੁਮਾਰ ਮਹਾਤੋ ਨੇ ਸਭ ਤੋਂ ਮੁਸ਼ਕਲ ਸਮਝੇ ਜਾਂਦੇ ਆਲ ਇੰਡੀਆ ਥਲ ਸੈਨਿਕ ਕੈਂਪ (ਏ.ਆਈ.ਟੀ.ਐਸ.ਸੀ) -2022 ਵਿੱਚ ...
ਜਲੰਧਰ, 3 ਅਕਤੂਬਰ (ਸ਼ਿਵ)-ਪਾਵਰਕਾਮ ਅਤੇ ਟ੍ਰਾਂਸਕੋ ਦੇ ਠੇਕਾ ਮੁਲਾਜ਼ਮ ਯੂਨੀਅਨ ਜੋਨ ਜਲੰਧਰ ਵੱਲੋਂ ਸਾਰੇ ਸਰਕਲ ਪ੍ਰਧਾਨ ਤੇ ਡਿਵੀਜ਼ਨ ਪ੍ਰਧਾਨ ਤੇ ਸਬ ਡਿਵੀਜ਼ਨ ਪ੍ਰਧਾਨ ਵੱਲੋਂ ਇਕੱਠੇ ਹੋ ਕੇ 7 ਅਕਤੂਬਰ ਨੂੰ ਅਣਮਿਥੇ ਸਮੇਂ ਲਈ ਬੰਦ ਕੀਤੇ ਜਾਣ ਵਾਲੇ ਧੂਰੀ ...
ਆਦਮਪੁਰ, 3 ਅਕਤੂਬਰ (ਰਮਨ ਦਵੇਸਰ)-ਲਾਇਨਜ਼ ਕਲੱਬ ਆਦਮਪੁਰ ਦੇ ਸਹਿਯੋਗ ਨਾਲ ਗਾਂਧੀ ਜੈਅੰਤੀ ਦੇ ਮੌਕੇ ਲਾਇਨਜ਼ ਆਈ ਹਸਪਤਾਲ ਵਿਖੇ ਦਿਮਾਗ, ਰੀੜ੍ਹ ਦੀ ਹੱਡੀ, ਦੂਰਬੀਨੀ ਅਤੇ ਜਨਰਲ ਸਰਜਰੀ ਦੇ ਮਰੀਜ਼ਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਦਿਮਾਗ ...
ਜਲੰਧਰ, 3 ਅਕਤੂਬਰ (ਐੱਮ. ਐੱਸ. ਲੋਹੀਆ)ਪੀ.ਐੱਮ.ਜੀ. ਚਿਲਡਰਨ ਹਸਪਤਾਲ ਦੇ ਸੀਨੀਅਰ ਪੀਡੀਆਟਿ੍ਕ ਸਲਾਹਕਾਰ ਅਤੇ ਨਵਜੰਮੇ ਬੱਚਿਆਂ ਦੇ ਮਾਹਿਰ ਡਾ. ਸੁਰਜੀਤ ਕੌਰ ਮਦਾਨ ਦੇ ਉਪਰਾਲੇ ਸਦਕਾ ਹਸਪਤਾਲ ਵਿਖੇ ਐਨ.ਆਰ.ਪੀ. (ਨਿਊਨੇਟਲ ਰੀਸਸੀਟੇਸ਼ਨ ਪ੍ਰੋਗਰਾਮ) ਸਬੰਧੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX