ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਦੇ ਪੁਤਲੇ ਜਲਾਕੇ ਰੋਸ ਵਿਖਾਵਾ ਕੀਤਾ | ਰੋਹ ਵਿਚ ਆਏ ਕਿਸਾਨਾਂ ਕੇਂਦਰ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਇਆ | ਇਸੇ ਤਹਿਤ ਹੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮੱਲ੍ਹ ਦੀ ਅਗਵਾਈ ਵਿਚ ਕਿਸਾਨਾਂ ਨੇ ਅੱਜ ਢਿਲਵਾਂ ਤੇ ਫੱਤੂਢੀਂਗਾ ਵਿਚ ਅਜੇ ਟੈਣੀ ਮਿਸ਼ਰਾ ਦੇ ਪੁਤਲੇ ਜਲਾਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਯੂ.ਪੀ. ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਸੀ ਕਿ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਤੇ ਫੱਟੜ ਹੋਏ ਕਿਸਾਨਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਪ੍ਰਭਾਵਿਤ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਕ ਵਰ੍ਹਾ ਬੀਤ ਜਾਣ ਦੇ ਬਾਵਜੂਦ ਵੀ ਯੂ.ਪੀ. ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਕੇਵਲ 45-45 ਲੱਖ ਰੁਪਏ ਦਾ ਮੁਆਵਜ਼ਾ ਹੀ ਦਿੱਤਾ ਹੈ, ਜਦਕਿ ਬਾਕੀ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਵਿਰੁੱਧ ਵੀ ਧਾਰਾ 120ਬੀ ਤਹਿਤ ਕੇਸ ਦਰਜ ਕੀਤਾ ਜਾਵੇ ਤੇ ਝੂਠਾ ਕੇਸ ਪਾ ਕੇ ਜੇਲ੍ਹਾਂ ਵਿਚ ਬੰਦ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਕੇਸ ਵਾਪਸ ਲਏ ਜਾਣ ਤੇ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ | ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਢਿਲਵਾਂ ਦੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਕਿਸਾਨ ਆਗੂ ਸੀਤਲ ਸਿੰਘ ਸੰਗੋਜਲਾ, ਜਸਮੇਲ ਨੂਰਪੁਰ ਰਾਜਪੂਤਾਂ, ਰਜਿੰਦਰ ਸਿੰਘ ਢਿਲਵਾਂ, ਅਮਰੀਕ ਸਿੰਘ ਮਾਂਗੇਵਾਲ, ਫ਼ਕੀਰ ਸਿੰਘ ਲੱਖਣ ਕੇ ਪੱਡੇ, ਗੁਰਦੀਪ ਸਿੰਘ ਤਾਜਪੁਰ, ਅਮਰਜੀਤ ਸਿੰਘ ਰਮੀਦੀ, ਜਸਵੀਰ ਸਿੰਘ ਰਮੀਦੀ ਤੇ ਸਾਬਕਾ ਸਰਪੰਚ ਬਲਜੀਤ ਸਿੰਘ ਰਮੀਦੀ, ਮਨੋਹਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਗਿ੍ਫਤਾਰ ਕੀਤਾ ਜਾਵੇ-ਕਿਸਾਨ ਆਗੂ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਸੰਯੁਕਤ ਕਿਸਾਨ ਮੋਰਚਾ ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨ ਆਗੂਆਂ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ | ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਰਸ਼ਪਾਲ ਸਿੰਘ ਆਗੂ ਸੰਯੁਕਤ ਕਿਸਾਨ ਮੋਰਚਾ, ਨਰਿੰਦਰ ਸਿੰਘ ਸੋਨੀਆ, ਚਰਨ ਸਿੰਘ ਹੈਬਤਪੁਰ, ਮੰਕਦ ਲਾਲ ਨੇ ਬੋਲਦਿਆਂ ਕਿਹਾ ਕਿ ਲਖੀਮਪੁਰ ਕਤਲੇਆਮ ਦੇ ਮੁੱਖ ਸਾਜ਼ਿਸ਼ਕਾਰ ਅਜੈ ਮਿਸ਼ਰਾ ਟੈਣੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਉਸ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ | ਉਨ੍ਹਾਂ ਕਿਹਾ ਕਿ ਮਿਸ਼ਰਾ ਟੈਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਉਹ ਅੱਜ ਤੱਕ ਕੇਂਦਰੀ ਮੰਤਰੀ ਬਣੇ ਹੋਏ ਹਨ | ਮੀਟਿੰਗ ਨੂੰ ਸੁੱਚਾ ਸਿੰਘ ਮਿਰਜ਼ਾਪੁਰ, ਧਰਮਿੰਦਰ ਸਿੰਘ, ਅਮਰਜੀਤ ਸਿੰਘ ਟਿੱਬਾ, ਰਘਵੀਰ ਸਿੰਘ, ਸਰਬਜੀਤ ਤਲਵੰਡੀ ਚੌਧਰੀਆਂ ਆਦਿ ਨੇ ਵੀ ਸੰਬੋਧਨ ਕੀਤਾ | ਬੁਲਾਰਿਆਂ ਨੇ ਯੂ.ਪੀ. ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਇਆ ਤੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਛਪਾਲ ਸਿੰਘ ਸਕੱਤਰ ਪੰਜਾਬ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਮਾਸਟਰ ਚਰਨ ਸਿੰਘ ਹੈਬਤਪੁਰ, ਸੁੱਚਾ ਸਿੰਘ ਮਿਰਜ਼ਾਪੁਰ, ਧਰਮਿੰਦਰ ਸਿੰਘ ਕਿਸਾਨ ਯੂਨੀਅਨ ਡਕੌਂਦਾ, ਸਰਬਜੀਤ ਤਲਵੰਡੀ ਚੌਧਰੀਆਂ ਕਿਸਾਨ ਯੂਨੀਅਨ ਰਾਜੇਵਾਲ, ਅਮਰਜੀਤ ਸਿੰਘ ਟਿੱਬਾ ਕਿਸਾਨ ਯੂਨੀਅਨ ਕਾਦੀਆਂ, ਨਿਰਮਲ ਸਿੰਘ ਪੇਂਡੂ ਮਜ਼ਦੂਰ ਯੂਨੀਅਨ, ਬਲਵਿੰਦਰ ਸਿੰਘ ਭੁੱਲਰ, ਬਲਦੇਵ ਸਿੰਘ ਮਿਸਤਰੀ ਨਿਰਮਾਣ ਮਜ਼ਦੂਰ ਯੂਨੀਅਨ, ਮਾਸਟਰ ਦੇਸ ਰਾਜ, ਕਿਰਤੀ ਕਿਸਾਨ ਯੂਨੀਅਨ ਬਲਵਿੰਦਰ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ, ਰਘਵੀਰ ਸਿੰਘ ਸੂਬਾ ਆਗੂ, ਸੁਰਿੰਦਰ ਸਿੰਘ ਗਦਰੀ, ਜਸਵਿੰਦਰ ਸਿੰਘ ਬਈ, ਮਲਕੀਤ ਸਿੰਘ, ਪਰਸਨ ਲਾਲ ਭੋਲਾ, ਪਰਮਜੀਤ ਸਿੰਘ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ ਜਸਵਿੰਦਰ ਸਿੰਘ ਧੰਜੂ, ਹੁਕਮ ਸਿੰਘ ਨੂਰਪੁਰ, ਸਰਬਣ ਸਿੰਘ ਕੁੱਲ ਹਿੰਦ ਕਿਸਾਨ ਸਭਾ, ਹਰਵੰਤ ਸਿੰਘ ਨੰਬਰਦਾਰ, ਅਜੀਤ ਸਿੰਘ ਔਜਲਾ, ਬਾਬਾ ਅਜੀਤ ਸਿੰਘ,ਦਿਆਲ ਸਿੰਘ ਦੀਪੇਵਾਲ, ਚਰਨਜੀਤ ਸਿੰਘ ਚੰਦੀ, ਮੁਖ਼ਤਿਆਰ ਸਿੰਘ ਢੋਟ, ਜੋਗਿੰਦਰ ਸਿੰਘ, ਬਾਬਾ ਮਨੇਸ਼ ਸਿੰਘ ਨਿਹੰਗ ਛਾਉਣੀ ਤਲਵੰਡੀ ਚੌਧਰੀਆਂ, ਗੁਰਮੇਜ ਸਿੰਘ, ਕਾਮਰੇਡ ਸੁਰਜੀਤ ਠੱਟਾ, ਕੁਲਦੀਪ ਸਿੰਘ ਠੱਟਾ ਆਦਿ ਕਿਸਾਨ ਆਗੂ ਹਾਜ਼ਰ ਸਨ |
ਸ਼ੂਗਰ ਮਿੱਲ ਚੌਂਕ ਫਗਵਾੜਾ 'ਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ
ਫਗਵਾੜਾ, (ਹਰਜੋਤ ਸਿੰਘ ਚਾਨਾ)-ਲਖੀਮਪੁਰ ਖੀਰੀ ਵਿਖੇ ਪਿਛਲੇ ਸਾਲ ਸ਼ਹੀਦ ਹੋਏ ਕਿਸਾਨਾਂ ਦੀ ਬਰਸੀ ਅੱਜ ਦੇਸ਼ ਭਰ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰੇ ਤੇ ਪੁਤਲੇ ਸਾੜ ਕੇ ਮਨਾਈ ਗਈ | ਜਿਸ ਤਹਿਤ ਅੱਜ ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਕਿਰਪਾਲ ਸਿੰਘ ਮੁਸਾਪੂਰ ਦੀ ਅਗਵਾਈ 'ਚ ਕਿਸਾਨ ਸ਼ੂਗਰ ਮਿੱਲ ਚੌਂਕ 'ਚ ਇਕੱਤਰ ਹੋਏ | ਜਿੱਥੇ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨੁਮਾਇੰਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਸੂਬਾ ਸਰਕਾਰ ਸ਼ਹੀਦ ਹੋਏ ਸਾਥੀਆਂ ਦੇ ਵਾਰਸਾਂ ਨੂੰ 45 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਸਾਰੇ ਜ਼ਖਮੀਆਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ | ਇਸ ਉਪਰੰਤ ਕਿਸਾਨ ਆਗੂ ਕਾਫ਼ਲੇ ਸਮੇਤ ਨਗਰ ਨਿਗਮ ਦਫ਼ਤਰ ਵਿਖੇ ਪੁੱਜੇ ਤੇ ਏ.ਡੀ.ਸੀ. ਡਾ. ਨਯਨ ਜੱਸਲ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੋਲੀ, ਗੁਰਪਾਲ ਸਿੰਘ ਪਾਲਾ ਅਠੋਲੀ, ਸ਼ਰਨਜੀਤ ਸਿੰਘ ਅਠੋਲੀ, ਦਵਿੰਦਰ ਸੰਧਵਾਂ, ਕਾਮਰੇਡ ਤਰਲੋਕ ਸਿੰਘ ਭਬਿਆਣਾ, ਜਤਿੰਦਰ ਸਿੰਘ ਡੁਮੇਲੀ, ਹਰਵਿੰਦਰ ਸਿੰਘ ਮਾਨਾਵਾਲੀ, ਸੰਤੋਖ ਸਿੰਘ ਲੱਖਪੁਰ, ਬਲਜੀਤ ਸਿੰਘ ਹਰਦਾਸਪੁਰ ਸਮੇਤ ਕਈ ਕਿਸਾਨ ਸ਼ਾਮਲ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਵਲੋਂ 3 ਥਾਵਾਂ 'ਤੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਰੇਲਵੇ ਟਰੈਕ ਸੁਲਤਾਨਪੁਰ ਲੋਧੀ 'ਤੇ ਬੈਠੀ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਕਾਂਡ ਵਿਚ ਹੋਏ ਪੰਜ ਸ਼ਹੀਦਾਂ ਦੀ ਯਾਦ ਵਿਚ ਇਕ ਸਾਲ ਪੂਰੇ ਹੋਣ ਤੇ ਅਜੈ ਮਿਸ਼ਰਾ ਟੈਣੀ ਸਮੇਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿਚ ਹਜ਼ਾਰਾਂ ਕਿਸਾਨ, ਮਜ਼ਦੂਰ, ਬੀਬੀਆਂ ਵਲੋਂ 16 ਥਾਵਾਂ ਉੱਪਰ ਮੁੱਖ ਰੇਲ ਮਾਰਗ ਜਾਮ ਕੀਤੇ | ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆਂ ਤਾਂ ਸੂਬੇ ਦੀ ਕੋਰ ਕਮੇਟੀ ਦੀ ਮੀਟਿੰਗ ਕਰਕੇ ਵੱਡੇ ਐਕਸ਼ਨ ਕੀਤਾ ਜਾਵੇਗਾ | ਇਸ ਸਮੇਂ ਪ੍ਰਦਰਸ਼ਨ ਵਿਚ ਜ਼ੋਨ ਸੁਲਤਾਨਪੁਰ ਜ਼ੋਨ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ,ਸਕੱਤਰ ਪੁਸ਼ਪਿੰਦਰ ਸਿੰਘ ਮੋਮੀ, ਜ਼ੋਨ ਪ੍ਰੈੱਸ ਸਕੱਤਰ ਸਰਬਜੀਤ ਸਿੰਘ, ਮੀਤ ਪ੍ਰਧਾਨ ਅਮਰ ਸਿੰਘ ਛੰਨਾ ਸ਼ੇਰ, ਮੀਤ ਖ਼ਜ਼ਾਨਚੀ ਭਜਨ ਸਿੰਘ, ਬੀਬੀ ਬਲਵਿੰਦਰ ਕੌਰ, ਬਲਦੇਵ ਕੌਰ, ਸਰਬਜੀਤ ਕੌਰ, ਰਾਜਨਬੀਰ ਕੌਰ, ਪ੍ਰਵੀਨ ਕੌਰ, ਸੁਖਵਿੰਦਰ ਕੌਰ, ਵੀਰਪਾਲ ਕੌਰ, ਚਰਨ ਕੌਰ, ਮੇਜਰ ਸਿੰਘ, ਸੁਖਵੰਤ ਸਿੰਘ, ਜ਼ੋਨ ਭਾਈ ਲਾਲੋ ਜੀ ਡੱਲਾ ਤੋ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ, ਜ਼ੋਨ ਪ੍ਰੈੱਸ ਸਕੱਤਰ ਲਖਵਿੰਦਰ ਸਿੰਘ ਗਿੱਲਾ, ਭਜਨ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਤਰਸੇਮ ਸਿੰਘ, ਦਵਿੰਦਰ ਸਿੰਘ ਡੱਲਾ, ਜ਼ੋਨ ਮੀਰੀ ਪੀਰੀ ਗੁਰਸਰ ਸਾਹਿਬ ਤੋ ਪ੍ਰਧਾਨ ਹਰਵਿੰਦਰ ਸਿੰਘ ਉੱਚਾ ਆਦਿ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੇਲਵੇ ਫਾਟਕ ਢਿਲਵਾਂ ਵਿਖੇ ਰੇਲ ਰੋਕੋ ਪ੍ਰਦਰਸ਼ਨ
ਢਿਲਵਾਂ, (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸੂਬਾ ਪੱਧਰੀ ਐਲਾਨੇ ਗਏ ਰੇਲ ਰੋਕੋ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੀਤ ਪ੍ਰਧਾਨ ਜਗਮੋਹਨ ਸਿੰਘ ਤੇ ਜ਼ੋਨ ਢਿਲਵਾਂ ਦੇ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਹੇਠ ਰੇਲਵੇ ਫਾਟਕ ਢਿਲਵਾਂ ਵਿਖੇ ਯੂ.ਪੀ. ਦੇ ਲਖੀਮਪੁਰ ਖੀਰੀ ਦੇ ਕਥਿਤ ਦੋਸ਼ੀਆਂ ਨੂੰ ਸਜ਼ਾ ਦੇਣ ਸਮੇਤ ਹੋਰਨਾਂ ਕਿਸਾਨੀ ਮੁੱਦਿਆਂ ਨੂੰ ਲੈ ਕੇ 12 ਵਜੇ ਤੋਂ 3 ਵਜੇ ਤੱਕ ਰੇਲ ਰੋਕੋ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਨੂੰ ਇਕ ਸਾਲ ਹੋ ਗਿਆ ਹੈ, ਪਰ ਅਜੇ ਤਾਈਾ ਉਕਤ ਘਟਨਾ ਦੇ ਕਥਿਤ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ | ਉਨ੍ਹਾਂ ਕੇਂਦਰ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਕਥਿਤ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਮੌਕੇ ਜ਼ੋਨ ਸੈਕਟਰੀ ਸੁਖਦੇਵ ਸਿੰਘ, ਜਥੇਬੰਦਕ ਸਕੱਤਰ ਸੁਲੱਖਣ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਲਵਪ੍ਰੀਤ, ਹਰਪ੍ਰੀਤ ਸਿੰਘ, ਹੀਰਾ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਹਰਦੀਪ ਸਿੰਘ, ਪ੍ਰਗਟ ਸਿੰਘ ਆਦਿ ਮੌਜੂਦ ਸਨ |
ਡਡਵਿੰਡੀ ਵਿਖੇ ਕਿਸਾਨਾਂ-ਮਜ਼ਦੂਰਾਂ ਨੇ ਪੁਤਲਾ ਫੂਕਿਆ
ਡਡਵਿੰਡੀ, (ਦਿਲਬਾਗ ਸਿੰਘ ਝੰਡ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਡਡਵਿੰਡੀ ਅੱਡੇ 'ਤੇ ਅਜੇ ਮਿਸ਼ਰਾ ਟੈਨੀ ਤੇ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਤੇ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ 4 ਕਿਸਾਨਾਂ, 1 ਪੱਤਰਕਾਰ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕੇਂਦਰ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਤੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੇਨੀ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਕੇ ਗਿ੍ਫ਼ਤਾਰ ਕੀਤਾ ਜਾਵੇ ਅਤੇ ਨਿਰਦੋਸ਼ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਹੰਸਾ ਸਿੰਘ ਮੁੰਡੀ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਪਾਲ ਚੰਦ ਹੈਦਰਾਬਾਦ ਦੋਨਾ, ਸੁੱਚਾ ਸਿੰਘ ਨਸੀਰੇਵਾਲ, ਪਿਆਰਾ ਸਿੰਘ ਭੰਡਾਲ ਦੋਨਾ, ਬਲਕਾਰ ਸਿੰਘ ਕਮਾਲਪੁਰ, ਬਲਵੀਰ ਸਿੰਘ ਅਟਵਾਲ, ਕੁਲਦੀਪ ਕੌਰ ਉੱਚਾ ਬਹੋੜਵਾਲਾ, ਸੁਰਿੰਦਰ ਕੌਰ ਛਿੰਦੋ ਕਮਾਲਪੁਰ, ਹਰਬੰਸ ਸਿੰਘ ਕਮਾਲਪੁਰ, ਗੋਰਾਂ ਗਾਜੀਪੁਰ, ਬਲਕਾਰ ਸਿੰਘ ਗਾਜੀਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਭਾਇਆ ਸਿੰਘ ਕਾਲਾ ਸੰਘਿਆਂ ਆਦਿ ਹਾਜ਼ਰ ਸਨ |
ਹੁਸੈਨਪੁਰ, 3 ਅਕਤੂਬਰ (ਸੋਢੀ)-ਖੇਡਾਂ ਮਨੁੱਖ ਨੂੰ ਤੰਦਰੁਸਤ ਰੱਖਣ ਲਈ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਖਿਡਾਰੀਆਂ ਨੂੰ ਖੇਡ ਹਮੇਸ਼ਾ ਖੇਡ ਭਾਵਨਾ ਨਾਲ ਹੀ ਖੇਡਣੀ ਚਾਹੀਦੀ ਹੈ | ਇਹ ਸ਼ਬਦ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਨੇ ਸਵਰਗਵਾਸੀ ਅਜੀਤ ...
ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਸ.ਟੀ.ਐਫ. ਜਲੰਧਰ ਰੇਂਜ ਦੀ ਇਕ ਟੀਮ ਨੇ ਸਥਾਨਕ ਫੁਹਾਰਾ ਚੌਂਕ ਨੇੜੇ ਨਾਕਾਬੰਦੀ ਕਰਕੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 100 ਗ੍ਰਾਮ ਹੈਰੋਇਨ ਤੇ ਇਕ ਐਕਟਿਵਾ ਸਕੂਟਰੀ ਪੀ.ਬੀ. ...
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪ੍ਰੇਮਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਦੌਰਾਨ ਜੰਗੇ ਆਜ਼ਾਦੀ ਯਾਦਗਾਰ ਦਾ ਦੌਰਾ ਕੀਤਾ | ਇਸ ਮੌਕੇ ਸਕੂਲ ਦੀ ਪਿੰ੍ਰਸੀਪਲ ਸਪਨਾ ਚੱਢਾ ਨੇ ਵਿਦਿਆਰਥੀਆਂ ...
ਸੁਲਤਾਨਪੁਰ ਲੋਧੀ, 3 ਅਕਤੂਬਰ (ਨਰੇਸ਼ ਹੈਪੀ, ਥਿੰਦ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਸੁਲਤਾਨਪੁਰ ਲੋਧੀ ਵਲੋਂ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਤਲਵੰਡੀ ਚੌਕ ਵਿਖੇ ਆਂਗਣਵਾੜੀ ...
ਫਗਵਾੜਾ, 3 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਮਾਤਾ ਚਿੰਤਪੁਰਨੀ ਵੈੱਲਫੇਅਰ ਕਮੇਟੀ ਜਗਪਾਲਪੁਰ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਦਾ ਪਹਿਲਾਂ ਸਾਲਾਨਾ ਜਾਗਰਣ ਪਿੰਡ ਤੇ ਇਲਾਕੇ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ...
ਕਪੂਰਥਲਾ, 3 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਮਾਡਰਨ ਜੇਲ੍ਹ ਵਿਚ ਉਮਰ ਕੈਦ ਦੀ ਸਜਾ ਕੱਟ ਰਹੀ ਇਕ ਬਜ਼ੁਰਗ ਦੀ ਮੌਤ ਹੋ ਗਈ | ਇਸ ਸਬੰਧੀ ਥਾਣਾ ਬਾਦਸ਼ਾਹਪੁਰ ਚੌਂਕੀ ਦੇ ਇੰਚਾਰਜ ਪਰਮਜੀਤ ਸਿੰਘ ਤੇ ਏ.ਐੱਸ.ਆਈ. ਪਿਆਰਾ ਸਿੰਘ ਨੇ ਦੱਸਿਆ ਕਿ ਰਾਜ ਰਾਣੀ ਪਤਨੀ ਓਮ ਪ੍ਰਕਾਸ਼ ...
ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਕੇਂਦਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰਾਲੇ ਵਲੋਂ ਕਪੂਰਥਲਾ ਜ਼ਿਲ੍ਹੇ ਨੂੰ ਹਰੇਕ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 'ਹਰ ਘਰ ਜਲ' ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਤੇ ਇਹ ਪੁਰਸਕਾਰ ਕੇਂਦਰੀ ਜਲ ਸਪਲਾਈ ਤੇ ...
ਕਪੂਰਥਲਾ, 3 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਜੰਮੂ ਪੈਲੇਸ ਕੋਲ ਧੱਕਾ ਕਲੋਨੀ ਵਿਖੇ ਦੋ ਗੁੱਟਾਂ ਵਿਚ ਹੋਈ ਲੜਾਈ ਦੌਰਾਨ 2 ਔਰਤਾਂ ਸਮੇਤ 6 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ | ਇਸ ...
ਕਾਲਾ ਸੰਘਿਆਂ, 3 ਅਕਤੂਬਰ (ਬਲਜੀਤ ਸਿੰਘ ਸੰਘਾ)ਨਜ਼ਦੀਕੀ ਪਿੰਡ ਕੁਹਾਲਾ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ 4 ਸਾਲ ਦੀ ਲੜਕੀ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈ | ਪੀੜਤ ਮਿੰਟੂ ਰਾਮ ਪੁੱਤਰ ਪੂਰਨ ਰਾਮ ਵਾਸੀ ਜ਼ਿਲ੍ਹਾ ਮਾਧੋਪੁਰ ਬਿਹਾਰ ਨੇ ਦੱਸਿਆ ਕਿ ਉਹ ਪਿੰਡ ...
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਦਰ ਪੁਲਿਸ ਨੇ ਵਿਦੇਸ਼ ਭੇਜਣ ਦੀ ਆੜ ਵਿਚ ਇਕ ਵਿਅਕਤੀ ਤੋਂ ਕਥਿਤ ਤੌਰ 'ਤੇ 15 ਲੱਖ 90 ਹਜ਼ਾਰ ਰੁਪਏ ਧੋਖਾਧੜੀ ਨਾਲ ਲੈਣ ਦੇ ਦੋਸ਼ ਵਿਚ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਅਮਰਜੀਤ ਸਿੰਘ ਵਾਸੀ ਪੱਖੋਵਾਲ ...
ਭੁਲੱਥ, 3 ਅਕਤੂਬਰ (ਮੇਹਰ ਚੰਦ ਸਿੱਧੂ)-ਕੁਝ ਦਿਨ ਪਹਿਲਾਂ ਭੁਲੱਥ 'ਚ ਡੇਂਗੂ ਬੁਖ਼ਾਰ ਤੋਂ ਇਕ ਮਰੀਜ਼ ਪਾਜ਼ੀਟਿਵ ਆਉਣ 'ਤੇ ਸਿਹਤ ਵਿਭਾਗ ਚੌਕਸ ਹੋ ਗਿਆ ਤੇ ਦੂਜੇ ਪਾਸੇ ਡੇਂਗੂ ਦੀ ਖ਼ਬਰ ਸੁਣਦਿਆਂ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ, ਕਿਉਂਕਿ ਪਿਛਲੇ ਸਾਲ ਮੌਸਮ ਬਦਲਦੇ ...
ਡਡਵਿੰਡੀ, 3 ਅਕਤੂਬਰ (ਦਿਲਬਾਗ ਸਿੰਘ ਝੰਡ)-ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਅਰਜਨਾ ਐਵਾਰਡੀ ਨੇ ਕਿਹਾ ਹੈ ਕਿ 'ਸਵੱਛਤਾ ਸਰਵੇਖਣ-2022' ਵਿਚ ਪੰਜਾਬ ਨੇ ਦੇਸ਼ ਦੇ ਪਹਿਲੇ ਪੰਜ ਸੂਬਿਆਂ ਵਿਚ ਆਪਣਾ ਨਾਂ ਦਰਜ ਕਰਵਾ ਕੇ ਸੂਬੇ ਨੂੰ ...
ਕਪੂਰਥਲਾ, 3 ਅਕਤੂਬਰ (ਵਿ.ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਇਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਅੰਦਰ ਸੜਕਾਂ ਕਿਨਾਰੇ ਵੱਡੀ ਗਿਣਤੀ ਵਿਚ ਗਾਵਾਂ/ਮੱਝਾਂ ਚਾਰਨ 'ਤੇ ਪਾਬੰਦੀ ਲਗਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ...
ਢਿਲਵਾਂ, 3 ਅਕਤੂਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਸੂਬਾ ਸਰਕਾਰ ਵਲੋਂ ਸਰਕਾਰੀ ਬੱਸਾਂ ਦੀ ਹਾਲਤ ਤਾਂ ਸੁਧਾਰ ਦਿੱਤੀ ਹੈ, ਪਰ ਬੱਸਾਂ ਦੇ ਕੰਡਕਟਰਾਂ ਤੇ ਡਰਾਈਵਰਾਂ ਵਲੋਂ ਕੀਤੀ ਜਾਂਦੀ ਮਨਮਰਜ਼ੀ ਦੇ ਕਾਰਨ ਹਰ ਰੋਜ਼ ਸਵਾਰੀਆਂ ਪ੍ਰੇਸ਼ਾਨ ਹੋ ਰਹੀਆਂ ਹਨ | ਇਸ ...
ਡਡਵਿੰਡੀ, 3 ਅਕਤੂਬਰ (ਦਿਲਬਾਗ ਸਿੰਘ ਝੰਡ)-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਲਈ ਉਤਸ਼ਾਹਿਤ ਕਰਨ ਹਿਤ ਐਲਾਨੀ ਗਈ 1500 ਰੁਪਏ ਪ੍ਰਤੀ ਏਕੜ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਕਿਸਾਨ ਅਗਲੀ ਫ਼ਸਲ ਲਈ ਇਸ ਰਾਸ਼ੀ ਨੂੰ ਵਰਤ ਸਕੇ | ਇਹ ...
ਭੁਲੱਥ, 3 ਅਕਤੂਬਰ (ਮਨਜੀਤ ਸਿੰਘ ਰਤਨ)-ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸ.ਐਮ.ਓ. ਭੁਲੱਥ ਡਾ. ਦੇਸ ਰਾਜ ਮੱਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਭੁਲੱਥ ਵਿਖੇ ਲੋਕਾਂ ਨੂੰ ਹਲਕਾਅ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਅੰਮਿ੍ਤਪਾਲ ਸਿੰਘ ...
ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਕੇਂਦਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰਾਲੇ ਵਲੋਂ ਕਪੂਰਥਲਾ ਜ਼ਿਲ੍ਹੇ ਨੂੰ ਹਰੇਕ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 'ਹਰ ਘਰ ਜਲ' ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਤੇ ਇਹ ਪੁਰਸਕਾਰ ਕੇਂਦਰੀ ਜਲ ਸਪਲਾਈ ਤੇ ...
ਕਪੂਰਥਲਾ, 3 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਕੋਤਵਾਲੀ ਵਿਚ ਪੈਂਦੇ ਨਿਊ ਕੈਂਟ ਵਿਚ ਇਕ 17 ਸਾਲਾ ਨੌਜਵਾਨ ਦੀ ਪਾਣੀ ਵਾਲੀ ਟੈਂਕੀ ਤੋਂ ਡਿੱਗਣ ਕਾਰਨ ਮੌਤ ਹੋ ਗਈ | ਇਸ ਸਬੰਧੀ ਥਾਣਾ ਕੋਤਵਾਲੀ ਦੇ ਐਸ.ਐਚ.ਓ. ਕਸ਼ਮੀਰ ਸਿੰਘ ਨੇ ਦੱਸਿਆ ਕਿ ਅਨੁਜ ਕੁਮਾਰ ਪੱਤਰ ...
ਕਪੂਰਥਲਾ, 3 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਸੁਭਾਨਪੁਰ ਵਿਚ ਪੈਂਦੇ ਮਿਆਣੀ ਅੱਡੇ 'ਤੇ ਬੀਤੀ ਦੇਰ ਰਾਤ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਐਮਰਜੈਂਸੀ ਕਪੂਰਥਲਾ ਵਿਚ ਦਾਖਲ ...
ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ)-ਸੀਵਰੇਜ ਬੋਰਡ ਦੇ ਨਵੇਂ ਆਏ ਐਸ.ਡੀ.ਓ. ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਫਗਵਾੜਾ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਟੀਮ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ ਤੇ ਲੋਕਾਂ ਦੀਆਂ ਸ਼ਿਕਾਇਤਾਂ ...
ਫਗਵਾੜਾ, 3 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਜਵਾਲਾ ਸਿੰਘ, ਸੰਤ ਬਾਬਾ ਮਸਤ ਸਿੰਘ, ਸੰਤ ਬਾਬਾ ਹਰਬੰਸ ਸਿੰਘ ਤੇ ਸੰਤ ਬਾਬਾ ਸਰਵਣ ਸਿੰਘ ਜੀ ਦੇ ਤਪ ਅਸਥਾਨ ਨਿਰਮਲ ਕੁਟੀਆ ਡੁਮੇਲੀ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਸੰਤ ਬਾਬਾ ...
ਕਪੂਰਥਲਾ, 3 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਬੁੱਢਾ ਥੇਹ ਦੇ ਇਕ ਜ਼ਿਮੀਂਦਾਰ ਨੂੰ ਉਸਦੇ ਪਿੰਡ ਦੇ ਕੁਝ ਲੋਕਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ...
ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ)- ਜੀ.ਐਨ.ਏ. ਯੂਨੀਵਰਸਿਟੀ ਵਿਖੇ ਇੰਜੀਨੀਅਰਿੰਗ, ਡਿਜ਼ਾਈਨ ਤੇ ਆਟੋਮੇਸ਼ਨ ਦੇ ਫੈਕਲਟੀ ਨੇ ਡਾ. ਅਨੁਰਾਗ ਸ਼ਰਮਾ ਐਚ.ਓ.ਡੀ., ਸੀ.ਐਸ.ਈ. ਤੇ ਡਾ. ਵਿਕਰਾਂਤ ਸ਼ਰਮਾ ਡੀਨ ਇੰਜੀਨੀਅਰਿੰਗ ਦੀ ਅਗਵਾਈ 'ਚ 'ਸਾਈਬਰ ਸਪੇਸ 'ਚ ਨਾਜ਼ੁਕ ...
ਭੁਲੱਥ, 3 ਅਕਤੂਬਰ (ਮੇਹਰ ਚੰਦ ਸਿੱਧੂ)-ਪਿੰਡ ਬਾਗਵਾਨਪੁਰ ਤੋਂ ਭੁਲੱਥ ਨੂੰ ਆ ਰਹੇ ਇਕ ਵਿਅਕਤੀ ਕੋਲੋਂ ਦੋ ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ 'ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਇਸ ਸਬੰਧੀ ਖ਼ੁਸ਼ਪਾਲ ਸਿੰਘ ਪੁੱਤਰ ਹਰਭਜਨ ਸਿੰਘ ਕੰਗ ਵਾਸੀ ਪਿੰਡ ਬਾਗਵਾਨਪੁਰ ...
ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਮੁਕਟਰਾਮਵਾਲਾ ਵਿਚ ਪਰਾਲੀ ਸਾੜਨ ਦੇ ਮਾਮਲੇ ਦੀ ਸਹੀ ਰਿਪੋਰਟ ਨਾ ਦਿੱਤੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਐਸ.ਡੀ.ਓ. ...
ਕਾਲਾ ਸੰਘਿਆਂ, 3 ਅਕਤੂਬਰ (ਬਲਜੀਤ ਸਿੰਘ ਸੰਘਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ 'ਤੇ ਅੱਜ ਦੇ ਦਿਨ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ 4 ਕਿਸਾਨਾਂ ਇੱਕ ...
ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ)-ਕੱਲ੍ਹ ਇੱਥੇ ਬੰਗਾ ਰੋਡ 'ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ 'ਚੋਂ ਚੋਰੀ ਦੀ ਹੋਈ ਅਸਫਲ ਕੋਸ਼ਿਸ਼ ਦੇ ਮਾਮਲੇ 'ਚ ਫ਼ਿਲਹਾਲ ਪੁਲਿਸ ਨੂੰ ਕੋਈ ਪ੍ਰਾਪਤ ਨਹੀਂ ਹੋਈ ਹੈ | ਐਸ.ਪੀ. ਮੁਖ਼ਤਿਆਰ ਰਾਏ ਨਾਲ ਸੰਪਰਕ ਕਰਨ 'ਤੇ ਉਨ੍ਹਾਂ ...
ਕਪੂਰਥਲਾ, 3 ਅਕਤੂਬਰ (ਵਿ.ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਕੋਈ ਵੀ ਲਾਇਸੰਸੀ ਅਸਲ੍ਹਾ, ਹਥਿਆਰ ਜਾਂ ਤੇਜ਼ਧਾਰ ਨੁਕੀਲੇ ਹਥਿਆਰ ਲੈ ਕੇ ਚੱਲਣ 'ਤੇ ਉਨ੍ਹਾਂ ਦੇ ਪ੍ਰਦਰਸ਼ਨ 'ਤੇ 28 ਨਵੰਬਰ ਤੱਕ ਪੂਰਨ ਪਾਬੰਦੀ ਲਗਾ ਦਿੱਤੀ ਹੈ | ਉਨ੍ਹਾਂ ਆਪਣੇ ...
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਕਿਹਾ ਕੁਝ ਸ਼ਰਾਰਤੀ ਅਨਸਰਾਂ ਵਲੋਂ ਵਟਸਐਪ ਦੀ ਡੀਪੀ 'ਤੇ ਉਨ੍ਹਾਂ ਦੀ ਫ਼ੋਟੋ ਲਗਾਕੇ ਵੱਖ-ਵੱਖ ਸੋਸ਼ਲ ਸਾਈਟਾਂ ਤੋਂ ਆਨਲਾਈਨ ਗਿਫ਼ਟ ਖ਼ਰੀਦਣ ਲਈ ਭੇਜੇ ਜਾ ਰਹੇ ...
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਕੇਂਦਰੀ ਜੇਲ੍ਹ ਕਪੂਰਥਲਾ ਵਿਚੋਂ ਤਿੰਨ ਹਵਾਲਾਤੀਆਂ ਕੋਲੋਂ ਦੋ ਮੋਬਾਈਲ, ਇਕ ਸਿੰਮ ਤੇ ਹੋਰ ਸਮਾਨ ਬਰਾਮਦ ਕਰਨ ਦੇ ਕਥਿਤ ਦੋਸ਼ ਵਿਚ ਕੋਤਵਾਲੀ ਪੁਲਿਸ ਨੇ ਤਿੰਨ ਹਵਾਲਾਤੀਆਂ ਵਿਰੁੱਧ ਪ੍ਰੀਜ਼ਨ ਐਕਟ ਦੀ ਧਾਰਾ 52ਏ. ਤਹਿਤ ...
ਸੁਲਤਾਨਪੁਰ ਲੋਧੀ, 3 ਅਕਤੂਬਰ (ਨਰੇਸ਼ ਹੈਪੀ)-ਪਾਵਰ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ ਤੇ ਵੱਡੀ ਗਿਣਤੀ ਵਿਚ ਇੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ ਪਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX