ਤਾਜਾ ਖ਼ਬਰਾਂ


ਤਾਲਿਬਾਨ ਨੇ ਭਾਰਤੀ ਬਜਟ 2023-24 ਦਾ ਸੁਆਗਤ ਕੀਤਾ, ਕਿਹਾ ਕਿ ਰਾਸ਼ਟਰਾਂ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਵਿਚ ਕਰੇਗਾ ਮਦਦ
. . .  1 day ago
ਮਹਿਲਾ ਟੀ-20 : ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤੀ
. . .  1 day ago
ਲੰਡਨ, 2 ਫਰਵਰੀ - ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਮਹਿਲਾ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ।
ਜ਼ਿਲ੍ਹਾ ਪਠਾਨਕੋਟ ਵਿਚ 3 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ ,2 ਫਰਵਰੀ (ਸੰਧੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਪਠਾਨਕੋਟ ਤੇ ਡੇਰਾ ਸੁਆਮੀ ਜਗਤ ਗਿਰੀ ਵਲੋਂ 3 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ...
ਨਵੀਂ ਦਿੱਲੀ : ਜ਼ਾਂਬੀਆ ਦੇ ਸੰਸਦੀ ਵਫ਼ਦ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਸੀ.ਆਈ.ਐਸ.ਐਫ਼. ਵਲੋਂ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਨਾਗਰਿਕਾਂ ਕੋਲੋਂ ਲੱਖਾਂ ਦੀਆਂ ਦਵਾਈਆਂ ਬਰਾਮਦ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੀ.ਆਈ.ਐਸ.ਐਫ਼. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਕੰਬੋਡੀਆ ਦੇ ਨਾਗਰਿਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਉਨ੍ਹਾਂ ਤੋਂ ਤਲਾਸ਼ੀ ਦੌਰਾਨ 86.40 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ...
ਦਿੱਲੀ ਦੇ ਉਪ ਰਾਜਪਾਲ ਨੇ ਆਗਾਮੀ ਜੀ-20 ਸਿਖ਼ਰ ਸੰਮੇਲਨ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਦੇ ਨਾਲ ਅੱਜ ਆਗਾਮੀ ਜੀ-20 ਸਿਖ਼ਰ ਸੰਮੇਲਨ ਅਤੇ ਇਸ ਦੇ ਸਹਿਯੋਗੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਜੀ-20 ਦੇ ਵਿਦੇਸ਼ ਮੰਤਰੀਆਂ...
ਨੌਜਵਾਨ ਦੀ ਖ਼ੇਤ ’ਚੋਂ ਮਿਲੀ ਲਾਸ਼
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ,ਦਲਜੀਤ ਸਿੰਘ ਮੱਕੜ)- ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਥਾਣਾ ਚੀਮਾ...
ਇਸਲਾਮਾਬਾਦ ਹਾਈਕੋਰਟ ਵਲੋਂ ਪੀ.ਟੀ.ਆਈ ਦੀ ਪਾਕਿਸਤਾਨ ਚੋਣ ਕਮਿਸ਼ਨ ਦੇ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ
. . .  1 day ago
ਇਸਲਾਮਾਬਾਦ, 2 ਫਰਵਰੀ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ...
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ...
ਮੈਂ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ ਹਾਂ- ਕੈਪਨਟ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 2 ਫਰਵਰੀ- ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ’ਤੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਦਾਜ਼ਾ ਹੈ। ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ...
ਕੋਲਕਾਤਾ ਹਾਈ ਕੋਰਟ ਵਲੋਂ ਅਭਿਨੇਤਾ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ
. . .  1 day ago
ਕੋਲਕਾਤਾ, 2 ਫਰਵਰੀ- ਕੋਲਕਾਤਾ ਹਾਈ ਕੋਰਟ ਨੇ ਤਾਲਤਾਲਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਜਪਾ ਨੇਤਾ ਅਤੇ ਅਭਿਨੇਤਾ ਪਰੇਸ਼ ਰਾਵਲ ਦੀ ਟਿੱਪਣੀ ‘ਬੰਗਾਲੀਆਂ ਲਈ ਮੱਛੀ ਪਕਾਉਣਾ’ ਲਈ ਕੋਈ ਸਖ਼ਤ ਕਾਰਵਾਈ ਨਾ ਕਰੇ, ਕਿਉਂਕਿ ਉਸ ਨੇ ਟਿੱਪਣੀ ਲਈ...
ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  1 day ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦਾ ਸਹੀ ਸਮੇਂ ’ਤੇ ਐਲਾਨ ਕਰਾਂਗੇਂ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਦੀਆਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਚਿਤ ਸਮੇਂ...
ਦਿੱਲੀ ਮਾਡਲ ਇਕ ਧੋਖਾ ਸੀ- ਡਾ. ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 2 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਿੱਲੀ ਮਾਡਲ ਇਕ ਧੋਖਾ ਸੀ। ਇਸ ਲਈ ਉਹ ਦਿੱਲੀ ਦੀ ਬਜਾਏ ਪ੍ਰਿੰਸੀਪਲਾਂ ਨੂੰ ਸਿੰਗਾਪੁਰ...
ਧਰਮ ਪ੍ਰਚਾਰ ਕਮੇਟੀ ਵਲੋਂ ਹੁਣ 7 ਅਤੇ 8 ਫ਼ਰਵਰੀ ਨੂੰ ਲਈ ਜਾਵੇਗੀ ਧਾਰਮਿਕ ਪ੍ਰੀਖਿਆ
. . .  1 day ago
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੋ ਧਾਰਮਿਕ ਪ੍ਰੀਖਿਆ ਪਿਛਲੇ ਦਿਨੀਂ ਮੁਲਤਵੀ ਕੀਤੀ ਗਈ ਸੀ, ਹੁਣ 7 ਅਤੇ 8 ਫ਼ਰਵਰੀ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ....
ਕੀ ਅਡਾਨੀ ਦੇ ਖ਼ਿਲਾਫ਼ ਬੋਲਣਾ ਭਾਰਤ ਦੇ ਵਿਰੁੱਧ ਬੋਲਣਾ ਹੈ?- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  1 day ago
ਰਾਏਪੁਰ, 2 ਫਰਵਰੀ- ਅਡਾਨੀ ਗਰੁੱਪ ’ਤੇ ਹਿੰਡਨਬਰਗ ਦੀ ਰਿਪੋਰਟ ’ਤੇ ਛੱਤੀਸਗੜ੍ਹ ਦੇ ਮੁਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਭਾਜਪਾ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਹਿੰਦੂ ਵਿਰੋਧੀ ਹੁੰਦੇ ਸੀ, ਜਦੋਂ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਦੇਸ਼ ਵਿਰੋਧੀ ਹੋ ਜਾਂਦੇ ਸੀ, ਹੁਣ ਜਦੋਂ ਅਸੀਂ ਇਸ ਰਿਪੋਰਟ...
ਖ਼ੇਡ ਵਪਾਰੀਆਂ ਨੇ ਲਗਾਇਆ ਧਰਨਾ
. . .  1 day ago
ਜਲੰਧਰ, 2 ਫਰਵਰੀ (ਸ਼ਿਵ)- ਜੀ.ਐਸ.ਟੀ. ਵਿਭਾਗ ਵਲੋਂ ਖ਼ੇਡ ਮਾਰਕੀਟ ਵਿਚ ਛਾਪਾ ਮਾਰਨ ਦੇ ਰੋਸ ਵਜੋਂ ਵਪਾਰੀਆਂ ਨੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼...
ਬੰਬੀਹਾ ਗੈਂਗ ਦੇ 2 ਗੁਰਗੇ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਮੰਗੀ ਇਜਾਜ਼ਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕਰਨ ਲਈ ਅਤੇ ਰਾਮਚਰਿਤਮਾਨਸ ’ਤੇ ਆਪਣੇ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਇਜਾਜ਼ਤ...
ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  1 day ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  1 day ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  1 day ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  1 day ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  1 day ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਪਣਾ ਆਪ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ। -ਥਾਮਸ ਜੈਫਰਸਨ

ਫਿਰੋਜ਼ਪੁਰ

ਜ਼ਿਲ੍ਹਾ ਸੈਸ਼ਨ ਜੱਜ ਵੀਰਇੰਦਰ ਅਗਰਵਾਲ ਵਲੋਂ ਅਨਾਥ ਆਸ਼ਰਮ ਦਾ ਦੌਰਾ

ਫ਼ਿਰੋਜ਼ਪੁਰ, 4 ਅਕਤੂਬਰ (ਰਾਕੇਸ਼ ਚਾਵਲਾ)- ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਨੇ ਆਰੀਆ ਅਨਾਥ ਆਸ਼ਰਮ ਫ਼ਿਰੋਜ਼ਪੁਰ ਦਾ ਦੌਰਾ ਕੀਤਾ | ਇਸ ਮੌਕੇ ਮਿਸ ਏਕਤਾ ਉੱਪਲ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ, ਡੀ.ਸੀ.ਪੀ.ਓ. ਅਸ਼ੀਸ਼ ਕੁਮਾਰ, ਪੈੱਨਲ ਐਂਡਵੋਕੇਟ ਮਿਸ ਦਮਨਪ੍ਰੀਤ ਕੌਰ ਮੈਂਬਰ ਚਾਈਲਡ ਵੈਲਫੇਅਰ ਕਮੇਟੀ ਅਤੇ ਐਡਵੋਕੇਟ ਸੁਰਿੰਦਰ ਹਾਂਡਾ ਤੇ ਸੰਸਥਾ ਦਾ ਸਟਾਫ਼ ਮੌਜੂਦ ਸੀ | ਇਸ ਮੌਕੇ ਜੱਜ ਸਾਹਿਬ ਨੇ ਅਨਾਥ ਆਸ਼ਰਮ ਦੀ ਬਿਲਡਿੰਗ ਦਾ ਸਰਵੇਖਣ ਕੀਤਾ | ਇੱਥੇ ਮੌਜੂਦ ਬੱਚਿਆਂ ਦਾ ਹਾਲ-ਚਾਲ ਪੁੱਛਿਆ | ਬੱਚਿਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵੀ ਪੁੱਛਿਆ ਗਿਆ | ਇਸ ਮੌਕੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਇਨ੍ਹਾਂ ਬੱਚਿਆਂ ਦਾ ਰਿਕਾਰਡ ਵੀ ਚੈੱਕ ਕੀਤਾ | ਇਸ ਤੋਂ ਬਾਅਦ ਜੱਜ ਸਾਹਿਬ ਨੇ ਅੰਤ 'ਚ ਇਸ ਸੰਸਥਾ ਦੇ ਸਟਾਫ਼, ਡੀ.ਸੀ.ਪੀ.ਓ. ਆਸ਼ੀਸ਼ ਕੁਮਾਰ, ਸੀ.ਡਬਲਿਊ.ਸੀ. ਦੇ ਮੈਂਬਰ ਮਿਸ ਦਮਨਪ੍ਰੀਤ ਕੌਰ ਤੇ ਸਾਰੇ ਸਟਾਫ਼ ਨੂੰ ਖਾਸ ਹਦਾਇਤਾਂ ਕੀਤੀਆਂ ਕਿ ਇੱਥੇ ਰਹਿ ਰਹੇ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ | ਇਸ ਮੌਕੇ ਜ਼ਿਲ੍ਹਾ ਕਚਹਿਰੀਆਂ ਦੇ ਸੁਪਰਡੰਟ ਕਸ਼ਮੀਰੀ ਲਾਲ, ਜਿੰਮੀ ਸਚਦੇਵਾ ਜੱਜਮੈਂਟ ਰਾਈਟਰ ਤੇ ਹੋਰ ਸਟਾਫ਼ ਵੀ ਮੌਕੇ 'ਤੇ ਮੌਜੂਦ ਸੀ | ਅੰਤ ਵਿਚ ਇਸ ਆਸ਼ਰਮ ਦੇ ਸਟਾਫ਼ ਨੇ ਜੱਜ ਸਾਹਿਬ ਦਾ ਧੰਨਵਾਦ ਕੀਤਾ |

ਜੇਕਰ 15 ਤੱਕ ਰੇਤ ਪਾਲਿਸੀ ਲਾਗੂ ਨਾ ਹੋਈ ਤਾਂ ਜਥੇਬੰਦੀ ਮਜਬੂਰਨ ਲੋਕਾਂ ਨੂੰ ਮੁਫ਼ਤ ਰੇਤ ਮੁਹੱਈਆ ਕਰਵਾਏਗੀ- ਬੀ.ਕੇ.ਯੂ ਕਾਦੀਆਂ

ਖੋਸਾ ਦਲ ਸਿੰਘ, 4 ਅਕਤੂਬਰ (ਮਨਪ੍ਰੀਤ ਸਿੰਘ ਸੰਧੂ)-ਪੰਜਾਬ 'ਚ ਨਵੀਂ ਸਰਕਾਰ ਬਣੀ ਨੂੰ ਲਗਪਗ 6 ਮਹੀਨਿਆਂ ਤੋਂ ਵਧੇਰੇ ਸਮਾਂ ਹੋ ਚੁੱਕਿਆ ਹੈ, ਪਰ ਅਫ਼ਸੋਸ ਹੈ ਕਿ ਸਰਕਾਰ ਇਸ ਸਮੇਂ ਦੌਰਾਨ ਰੇਤ ਦੇ ਕੋਈ ਵੀ ਨੀਤੀ ਨਹੀਂ ਬਣਾ ਸਕੀ, ਜਿਸ ਕਾਰਨ ਲੋਕਾਂ ਦੇ ਉਸਾਰੀ ਦੇ ਕੰਮ ਰੁਕ ...

ਪੂਰੀ ਖ਼ਬਰ »

ਬੀ.ਕੇ.ਯੂ. ਲੱਖੋਵਾਲ ਦੇ ਜ਼ਿਲ੍ਹਾ ਆਗੂਆਂ ਦੀ ਚੋਣ

ਫ਼ਿਰੋਜ਼ਪੁਰ, 4 ਅਕਤੂਬਰ (ਕੁਲਬੀਰ ਸਿੰਘ ਸੋਢੀ)-ਪਿਛਲੇ ਲੰਬੇ ਅਰਸੇ ਤੋਂ ਕਿਸਾਨੀ ਮੁੱਦਿਆਂ ਲਈ ਆਵਾਜ਼ ਚੁੱਕਣ ਵਾਲੀ ਬੀ.ਕੇ.ਯੂ. ਲੱਖੋਵਾਲ ਦੇ ਜ਼ਿਲ੍ਹਾ ਪੱਧਰੀ ਆਗੂਆਂ ਵਲੋਂ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ, ਜਿਸ ਦੇ ਚੱਲਦੇ ਬੀਤੇ ਦਿਨ ਸੂਬਾ ਪ੍ਰਧਾਨ ਅਜਮੇਰ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਗੁਰੂਹਰਸਹਾਏ, 4 ਅਕਤੂਬਰ (ਕਪਿਲ ਕੰਧਾਰੀ)-ਅੱਜ ਗੁਰੂਹਰਸਹਾਏ ਵਿਖੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਸ਼ਹਿਰੀ ਤੇ ਸਬ ਅਰਬਨ ਗੁਰੂਹਰਸਹਾਏ ਦੀ ਮੀਟਿੰਗ ਪ੍ਰਧਾਨ ਗੁਰਮੀਤ ਕੰਬੋਜ ਸਬ ਅਰਬਨ ਗੁਰੂਹਰਸਹਾਏ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਤੇ ਪਿੰਡਾਂ ਦੇ ਕਾਂਗਰਸੀ ਸਰਪੰਚਾਂ ਨੇ ਫੜਿਆ ਭਾਜਪਾ ਦਾ ਪੱਲਾ

ਆਰਿਫ਼ ਕੇ, 4 ਅਕਤੂਬਰ (ਬਲਬੀਰ ਸਿੰਘ ਜੋਸਨ)- ਸੂਬੇ ਵਿਚ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ, ਪਰ ਰਵਾਇਤੀ ਪਾਰਟੀਆਂ ਦੇ ਆਗੂਆਂ ਵਲੋਂ ਪਾਰਟੀ ਬਦਲਣ ਦਾ ਸਿਲਸਿਲਾ ਜਿਉਂ ਦਾ ਤਿਉਂ ਹੀ ਚੱਲ ਰਿਹਾ ਹੈ, ਜਿਸ ਦੇ ਚੱਲਦੇ ਹੋਏ ਬਸਤੀ ਰਾਮ ਲਾਲ ਵਿਖੇ ਭਾਰਤੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪਰਾਲੀ ਪ੍ਰਬੰਧਨ, ਵਾਤਾਵਰਨ ਤੇ ਮਨੁੱਖੀ ਸਿਹਤ ਦੀ ਸੰਭਾਲ ਦਾ ਸੱਦਾ

ਫ਼ਿਰੋਜ਼ਪੁਰ, 4 ਅਕਤੂਬਰ (ਤਪਿੰਦਰ ਸਿੰਘ)-ਪਰਾਲੀ ਸਾੜਨ ਤੇ ਪ੍ਰਦੂਸ਼ਣ ਦੇ ਮੁੱਦੇ 'ਤੇ ਵਿਚਾਰ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਮੱਲਾਂਵਾਲਾ ਅਨਾਜ ਮੰਡੀ 'ਚ ਵਿਧਾਇਕ ਨਰੇਸ਼ ਕਟਾਰੀਆ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਮੱਲਾਂਵਾਲਾ, 4 ਅਕਤੂਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਮੱਲਾਂਵਾਲਾ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਮੈ: ਧਵਨ ਐਂਡ ਕੰਪਨੀ ਮੱਲਾਂਵਾਲਾ ਦੀ ਆੜ੍ਹਤ 'ਤੇ ਸ਼ੁਰੂ ਕਰਵਾਈ | ਸਰਕਾਰੀ ਖ਼ਰੀਦ ਮਾਰਕਫੈੱਡ ਮਹਿਕਮੇ ਵਲੋਂ ...

ਪੂਰੀ ਖ਼ਬਰ »

36ਵੀਆਂ ਕੌਮੀ ਖੇਡਾਂ 'ਚ ਪਹਿਲੀ ਵਾਰ ਸਾਫਟਬਾਲ 'ਚ ਔਰਤਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ

ਫ਼ਿਰੋਜ਼ਪੁਰ, 4 ਅਕਤੂਬਰ (ਗੁਰਿੰਦਰ ਸਿੰਘ)-ਸਾਫਟਬਾਲ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਦਸੰਬਰ ਮਹੀਨੇ ਗੁਜਰਾਤ ਵਿਖੇ ਕਰਵਾਈਆਂ ਜਾ ਰਹੀਆਂ 36ਵੀਆਂ ਕੌਮੀ ਖੇਡਾਂ ਵਿਚ ਪਹਿਲੀ ਵਾਰ ਔਰਤਾਂ ਦੀਆਂ ਟੀਮਾਂ ਕੌਮੀ ਖੇਡਾਂ ਦਾ ਹਿੱਸਾ ਬਣਨ ਜਾ ਰਹੀਆਂ ਹਨ | ਮੈਨ ਤੇ ਵੁਮੈਨ ਦੋ ...

ਪੂਰੀ ਖ਼ਬਰ »

ਹਲਕਾ ਵਿਧਾਇਕ ਰਜਨੀਸ਼ ਦਹੀਯਾ ਨੇ ਮਮਦੋਟ ਮੰਡੀ ਤੋਂ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ

ਮਮਦੋਟ, 4 ਅਕਤੂਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਝੋਨੇ ਦੀ ਸਰਕਾਰੀ ਖ਼ਰੀਦ ਦੀ ਰਸਮੀ ਸ਼ੁਰੂਆਤ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਐਡਵੋਕੇਟ ਰਜਨੀਸ਼ ਦਹੀਯਾ ਨੇ ਮੁੱਖ ਅਨਾਜ ਮੰਡੀ ਮਮਦੋਟ ਵਿਖੇ ਪਹੁੰਚ ਕੇ ਕਰਵਾਈ ਤੇ ਸਰਕਾਰੀ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ ਰਿਸ਼ਵਤ ਮੰਗਣ ਦੇ ਦੋਸ਼ 'ਚ ਮਾਲ ਪਟਵਾਰੀ ਤੇ ਨਿੱਜੀ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 4 ਅਕਤੂਬਰ (ਤਪਿੰਦਰ ਸਿੰਘ)-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਮਾਲ ਹਲਕਾ ਪੱਲਾ ਮੇਘਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਤਾਇਨਾਤ ਮਾਲ ਪਟਵਾਰੀ ਅਮਰੀਕ ਸਿੰਘ ਤੇ ਉਸ ਦੇ ਸਾਥੀ ਜਰਨੈਲ ਸਿੰਘ ਖ਼ਿਲਾਫ਼ ਕ੍ਰਮਵਾਰ 10 ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਚੱਲਿਆ ਤਲਾਸ਼ੀ ਅਭਿਆਨ

ਫ਼ਿਰੋਜ਼ਪੁਰ, 4 ਅਕਤੂਬਰ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ 'ਚੋਂ ਚੱਲੇ ਤਲਾਸ਼ੀ ਅਭਿਆਨ ਦੌਰਾਨ ਚਾਰ ਹਵਾਲਾਤੀਆਂ ਕੋਲੋਂ ਅੱਧੀ ਦਰਜਨ ਮੋਬਾਈਲ ਫ਼ੋਨ ਸਮੇਤ ਬੈਟਰੀਆਂ ਤੇ ਸਿੰਮ ਕਾਰਡ ਬਰਾਮਦ ਹੋਣ 'ਤੇ ਜੇਲ੍ਹ ਅਧਿਕਾਰੀਆਂ ਦੀ ਇਤਲਾਹ 'ਤੇ ਥਾਣਾ ਸਿਟੀ ਪੁਲਿਸ ਨੇ ਉਕਤ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਵੇਚਦਾ ਕਾਬੂ

ਫ਼ਿਰੋਜ਼ਪੁਰ, 4 ਅਕਤੂਬਰ (ਗੁਰਿੰਦਰ ਸਿੰਘ)-ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਡਾਕਟਰ ਨੂੰ ਕਿਰਚ ਮਾਰ ਕੇ ਕੀਤਾ ਜ਼ਖ਼ਮੀ- 3 ਨਾਮਜ਼ਦ

ਫ਼ਿਰੋਜ਼ਪੁਰ, 4 ਅਕਤੂਬਰ (ਗੁਰਿੰਦਰ ਸਿੰਘ)- ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਪਾਸੋਂ ਦਵਾਈ ਲੈਣ ਦੇ ਬਹਾਨੇ ਆਏ ਤਿੰਨ ਹਮਲਾਵਰਾਂ ਵਲੋਂ ਕਿਰਚ ਮਾਰ ਕੇ ਡਾਕਟਰ ਨੂੰ ਜ਼ਖ਼ਮੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਡਾਕਟਰ ਦੀ ਜੇਬ ਵਿਚੋਂ ਨਗਦੀ ਕੱਢ ਕੇ ਬਾਥਰੂਮ ...

ਪੂਰੀ ਖ਼ਬਰ »

ਜ਼ਿਲ੍ਹਾ ਸਿਵਲ ਹਸਪਤਾਲ 'ਚ ਆਟੋਮੈਟਿਕ ਲੈਬ ਐਨੇਲਾਈਜ਼ਰ ਹੋਈ ਸਥਾਪਤ

ਫ਼ਿਰੋਜ਼ਪੁਰ, 4 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਰਾਜਿੰਦਰ ਪਾਲ ਦੀ ਅਗਵਾਈ ਹੇਠ ਜ਼ਿਲੇ੍ਹ ਵਾਸੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਵਿੱਢੇ ਯਤਨਾਂ ਤਹਿਤ ਜ਼ਿਲ੍ਹਾ ਸਿਵਲ ਹਸਪਤਾਲ ਅੰਦਰ ਇਕ ਪੂਰੀ ਤਰ੍ਹਾਂ ਆਟੋਮੈਟਿਕ ...

ਪੂਰੀ ਖ਼ਬਰ »

ਜ਼ੀਰਾ ਵਿਖੇ ਦੁਸਹਿਰਾ ਨੱਥਾ ਸਿੰਘ ਜੌਹਲ ਯਾਦਗਾਰੀ ਗਰਾਊਾਡ 'ਚ ਮਨਾਇਆ ਜਾਵੇਗਾ

ਜ਼ੀਰਾ, 4 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਦੁਸਹਿਰਾ ਪ੍ਰਬੰਧਕ ਕਮੇਟੀ ਜ਼ੀਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦਾ ਤਿਉਹਾਰ ਨੱਥਾ ਸਿੰਘ ਜੌਹਲ ਯਾਦਗਾਰੀ ਗਰਾਊਾਡ (ਨੇੜੇ ਸਮਾਧੀ ਸ਼ੰਕਰਾ ਪੁਰੀ ਮਹਾਰਾਜ) ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ...

ਪੂਰੀ ਖ਼ਬਰ »

ਦੁਸਹਿਰੇ ਦੀਆਂ ਤਿਆਰੀਆਂ ਮੁਕੰਮਲ

ਗੁਰੂਹਰਸਹਾਏ, 4 ਅਕਤੂਬਰ (ਕਪਿਲ ਕੰਧਾਰੀ)- ਸ੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸ੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੇ ਪਰਾਲੀ ਨਾ ਸਾੜਨ ਸਬੰਧੀ ਕੱਢੀ ਜਾਗਰੂਕਤਾ ਰੈਲੀ

ਫ਼ਿਰੋਜ਼ਪੁਰ, 4 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸੂਬਾ ਸਰਕਾਰ ਨੇ ਸਿੱਖਿਆ ਵਿਭਾਗ ਦੇ ਨਾਲ-ਨਾਲ ਹੋਰਨਾਂ ਵਿਭਾਗਾਂ ਨੂੰ ਵੀ ਆਦੇਸ਼ ਦਿੱਤੇ ਹਨ ਕਿ ਕਿਸਾਨ ਵੀਰਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਤੇ ਪਿੰਡ ਪੱਧਰ 'ਤੇ ਲੋਕਾਂ ...

ਪੂਰੀ ਖ਼ਬਰ »

ਹਾਰਮਨੀ ਆਯੁਰਵੈਦਿਕ ਕਾਲਜ ਤੇ ਹਸਪਤਾਲ 'ਚ ਕੰਜਕ ਪੂਜਨ ਸਮਾਗਮ ਕਰਵਾਇਆ

ਫ਼ਿਰੋਜ਼ਪੁਰ, 4 ਅਕਤੂਬਰ (ਤਪਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਫ਼ਿਰੋਜ਼ਪੁਰ ਵਿਖੇ ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਤੇ ਭਗਤੀ ਭਜਨ ਗਰੁੱਪ ਵਲੋਂ ਕੰਜਕ ਪੂਜਣ ਦਾ ਪ੍ਰੋਗਰਾਮ ਕਰਵਾਇਆ ਗਿਆ | ਨਰਾਤਿਆਂ ਨੂੰ ਮੁੱਖ ਰੱਖਦੇ ਹੋਏ ਭਗਤੀ ਭਜਨ ...

ਪੂਰੀ ਖ਼ਬਰ »

ਸੇਵਾ ਭਾਰਤੀ ਸੰਸਥਾ ਜ਼ੀਰਾ ਵਲੋਂ ਕੰਜਕ ਪੂਜਨ ਸਮਾਗਮ ਕਰਵਾਇਆ

ਜ਼ੀਰਾ, 4 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਸੇਵਾ ਭਾਰਤੀ ਸੰਸਥਾ ਜ਼ੀਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਸਮਾਗਮ ਕਰਵਾ ਕੇ ਲਗਭਗ 250 ਕੰਜ਼ਕਾਂ ਦਾ ਪੂਜਨ ਕੀਤਾ ਗਿਆ | ਇਸ ਸਬੰਧੀ ਸੇਵਾ ਭਾਰਤੀ ਪੰਜਾਬ ਦੇ ਸਰਪ੍ਰਸਤ ਮੈਡਮ ਮਧੂ ਮਿੱਤਲ ਤੇ ਜ਼ੀਰਾ ਦੇ ...

ਪੂਰੀ ਖ਼ਬਰ »

ਡੀ.ਏ.ਵੀ.ਸਕੂਲ ਦੇ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਦਿੱਤਾ ਜਾਗਰੂਕਤਾ ਸੰਦੇਸ਼

ਗੁਰੂਹਰਸਹਾਏ, 4 ਅਕਤੂਬਰ (ਕਪਿਲ ਕੰਧਾਰੀ)-ਡੀ.ਏ.ਵੀ. ਸੀ.ਸੈਕੰ. ਪਬਲਿਕ ਸਕੂਲ ਵਿਚ ਪਿ੍ੰਸੀਪਲ ਸ੍ਰੀ ਅਮਿਤ ਓਬਰਾਏ ਨੇ ਦੁਸਹਿਰਾ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬੁਰਾਈ ਨੂੰ ਖ਼ਤਮ ਕਰਨ ਤੇ ਚੰਗਿਆਈ ਨੂੰ ਅਪਣਾਉਣ ਸਬੰਧੀ ਅੱਜ ਨਸ਼ਾ ਮੁਕਤ ਸਮਾਜ ਦੀ ਪ੍ਰਾਪਤੀ ਲਈ ਸਕੂਲ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ

ਫ਼ਿਰੋਜ਼ਪੁਰ, 4 ਅਕਤੂਬਰ (ਤਪਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤ ਸਿੰਘ ਵਲੋਂ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਲਗਾਈ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਝੋਨੇ ...

ਪੂਰੀ ਖ਼ਬਰ »

ਸ੍ਰੀ ਸਨਾਤਨ ਧਰਮ ਸਭਾ ਵਲੋਂ ਰਾਮ ਲੀਲ੍ਹਾ ਦੌਰਾਨ ਲਕਸ਼ਮਣ ਸ਼ਕਤੀ ਨਾਈਟ ਕਰਵਾਈ

ਫ਼ਿਰੋਜ਼ਪੁਰ, 4 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਸ੍ਰੀ ਸਨਾਤਨ ਧਰਮ ਸਭਾ ਵਲੋਂ ਕਰਵਾਈ ਗਈ ਰਾਮ ਲੀਲ੍ਹਾ ਦੌਰਾਨ ਲਕਸ਼ਮਣ ਸ਼ਕਤੀ ਨਾਈਟ ਕਰਵਾਈ ਗਈ, ਜਿਸ 'ਚ ਕੰਟੋਨਮੈਂਟ ਬੋਰਡ ਦੇ ਮੀਤ ਪ੍ਰਧਾਨ ਐਡਵੋਕੇਟ ਯੋਗੇਸ਼ ਗੁਪਤਾ ਤੇ ਫ਼ਿਰੋਜ਼ਪੁਰ ਫਾਊਾਡੇਸ਼ਨ ਦੇ ...

ਪੂਰੀ ਖ਼ਬਰ »

ਜੀਵਨ ਮੱਲ ਸਕੂਲ ਜ਼ੀਰਾ ਵਿਖੇ ਸੈਮੀਨਾਰ

ਜ਼ੀਰਾ, 4 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀਆਂ ਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪਰਾਲੀ ਨਾ ਸਾੜਨ ਸਬੰਧੀ ਲਗਾਏ ਜਾ ਰਹੇ ਜਾਗਰੂਕਤਾ ਸੈਮੀਨਾਰਾਂ ਦੀ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ...

ਪੂਰੀ ਖ਼ਬਰ »

ਐੱਸ.ਐਮ.ਡੀ ਸਮਾਰਟ ਸਕੂਲ ਪਿੰਡੀ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਗੋਲੂ ਕਾ ਮੋੜ, 4 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਸਿੱਖਿਆ ਦੇ ਖੇਤਰ 'ਚ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਐੱਸ.ਐਮ.ਡੀ ਸਮਾਰਟ ਸਕੂਲ 'ਚ ਵਿੱਦਿਆ ਦੇ ਨਾਲ-ਨਾਲ ਤਿਉਹਾਰਾਂ ਨੂੰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਕੈਂਟ ਐੱਸ.ਐੱਚ.ਓ. ਵਲੋਂ ਦੁਸਹਿਰਾ ਗਰਾਊਾਡ ਦਾ ਜਾਇਜ਼ਾ

ਫ਼ਿਰੋਜ਼ਪੁਰ, 4 ਅਕਤੂਬਰ (ਰਾਕੇਸ਼ ਚਾਵਲਾ)- ਦੁਸਹਿਰੇ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਵਾਸਤੇ ਤੇ ਸੁਰੱਖਿਆ ਦੇ ਮੱਦੇਨਜ਼ਰ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ ਤਹਿਤ ਐੱਸ.ਐੱਚ.ਓ. ਥਾਣਾ ਕੈਂਟ ਸ਼ਿਮਲਾ ਰਾਣੀ ਵਲੋਂ ਡੀ.ਸੀ. ਮਾਡਲ ਸਕੂਲ ਦੇ ...

ਪੂਰੀ ਖ਼ਬਰ »

ਸੁਵਿਧਾ ਦੀ ਥਾਂ ਦੁਬਿਧਾ ਪੈਦਾ ਕਰ ਰਹੇ ਹਨ ਗੁਰੂਹਰਸਹਾਏ ਹਲਕੇ 'ਚ ਬਣੇ ਰੇਲਵੇ ਅੰਡਰ ਬਿ੍ਜ

-ਹਰਚਰਨ ਸਿੰਘ ਸੰਧੂ- ਗੁਰੂਹਰਸਹਾਏ, 4 ਅਕਤੂਬਰ- ਰੇਲਵੇ ਵਿਭਾਗ ਵਲੋਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੇਲਵੇ ਲਾਈਨ ਉੱਪਰ ਪਿਛਲੇ ਕਈ ਸਾਲਾਂ ਤੋਂ ਮਾਨਵ ਰਹਿਤ ਫਾਟਕਾਂ ਨੂੰ ਕਵਰ ਕਰਦਿਆਂ ਅੰਡਰ ਬਿ੍ਜ ਸੁਵਿਧਾ ਲਈ ਬਣਾਏ ਗਏ ਹਨ, ਜਿਨ੍ਹਾਂ 'ਤੇ ਕਰੋੜਾਂ ਰੁਪਏ ਦੀ ਰਾਸ਼ੀ ...

ਪੂਰੀ ਖ਼ਬਰ »

ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਲਗਾਇਆ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾਂਭਣ ਸਬੰਧੀ ਜਾਗਰੂਕਤਾ ਕੈਂਪ

ਫ਼ਿਰੋਜ਼ਪੁਰ, 4 ਅਕਤੂਬਰ (ਤਪਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਲੋਂ ਕੇਂਦਰ ਵਲੋਂ ਗੋਦ ਲਏ ਪਿੰਡ ਤਲਵੰਡੀ ਨਿਪਾਲਾਂ ਵਿਖੇ ਕਿਸਾਨਾਂ ਤੇ ਪਿੰਡ ਦੇ ਸਕੂਲ 'ਚ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਸਿੱਖਿਆ ਭਵਨ ਮੋਹਾਲੀ ਦਾ ਘਿਰਾਓ 11 ਨੂੰ

ਫ਼ਿਰੋਜ਼ਪੁਰ, 4 ਅਕਤੂਬਰ (ਤਪਿੰਦਰ ਸਿੰਘ)-ਈ.ਟੀ.ਟੀ. ਅਧਿਆਪਕ ਯੂਨੀਅਨ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਜੀਤ ਸਿੰਘ ਸੋਢੀ ਦੀ ਅਗਵਾਈ ਹੇਠ ਹੋਈ, ਜਿਸ 'ਚ ਜਥੇਬੰਦੀ ਵਲੋਂ 11 ਅਕਤੂਬਰ ਨੂੰ ਸਿੱਖਿਆ ਭਵਨ ਮੋਹਾਲੀ ਦੇ ਸੂਬਾ ਪੱਧਰੀ ਘਿਰਾਓ ਦੇ ਪ੍ਰੋਗਰਾਮ ਦੀ ...

ਪੂਰੀ ਖ਼ਬਰ »

ਦੁਰਗਾ ਭਜਨ ਮੰਡਲੀ ਨੇ ਕੰਜਕ ਪੂਜਨ ਕਰਵਾਇਆ

ਮੁੱਦਕੀ, 4 ਅਕਤੂਬਰ (ਭੁਪਿੰਦਰ ਸਿੰਘ)-ਕਸਬਾ ਮੁੱਦਕੀ ਦੀ ਦੁਰਗਾ ਭਜਨ ਮੰਡਲੀ ਵਲੋਂ ਪ੍ਰਦੀਪ ਕੁਮਾਰ ਅਹੂਜਾ ਦੀ ਸਰਪ੍ਰਸਤੀ ਤੇ ਪ੍ਰਧਾਨ ਲੱਕੀ ਸ਼ਰਮਾ ਦੀ ਅਗਵਾਈ ਹੇਠ ਕੰਜਕ ਪੂਜਣ ਕਰਵਾਇਆ ਗਿਆ | ਇਸ ਮੌਕੇ ਦੁਰਗਾ ਭਜਨ ਮੰਡਲੀ ਵਲੋਂ ਨਵ-ਜੰਮੀਆਂ ਬੱਚੀਆਂ ਦਾ ਸਵਾਗਤ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ

ਮਖੂ, 4 ਅਕਤੂਬਰ (ਵਰਿੰਦਰ ਮਨਚੰਦਾ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਖੂ ਵਲੋਂ ਡਾ: ਤੇਜਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ: ਬਲਵਿੰਦਰ ਸਿੰਘ ਖੇਤੀਬਾੜੀ ਅਫ਼ਸਰ ਮਖੂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਗੁਰਦੁਆਰਾ ਖੂਹਸਰ ਸਾਹਿਬ ਵਿਖੇ ਸਰਬੱਤ ਦਾ ਭਲਾ ਟਰੱਸਟ ਇਕਾਈ ਮੁੱਦਕੀ ਦੇ ਮੈਂਬਰਾਂ ਦੀ ਮੀਟਿੰਗ

ਮੁੱਦਕੀ, 4 ਅਕਤੂਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਗੁਰਦੁਆਰਾ ਖੂਹਸਰ ਸਾਹਿਬ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੁੱਦਕੀ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਇਕਾਈ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਝੋਕ ਹਰੀ ਹਰ ਬਾਬਾ ਕਾਲਾ ਮਹਿਰ ਖੇਡ ਮੇਲਾ ਸਮਾਪਤ

ਫ਼ਿਰੋਜ਼ਪੁਰ, 4 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਦੀ ਯਾਦ 'ਚ ਪਿੰਡ ਝੋਕ ਹਰੀ ਹਰ ਵਿਖੇ ਬਾਬਾ ਕਾਲਾ ਮਹਿਰ ਯੂਥ ਕਲੱਬ ਵਲੋਂ ਪ੍ਰਧਾਨ ਦਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ...

ਪੂਰੀ ਖ਼ਬਰ »

ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਆਉਣ 'ਤੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪਿੰਡ ਅਮੀਰ ਖਾਸ ਦੀ ਪੰਚਾਇਤ ਦਾ ਸਨਮਾਨ

ਗੁਰੂਹਰਸਹਾਏ, 4 ਅਕਤੂਬਰ (ਕਪਿਲ ਕੰਧਾਰੀ)- ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਵੱਛ ਭਾਰਤ ਦਿਵਸ ਬੀਤੇ ਦਿਨੀਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਸੀ | ਇਸ ਮੌਕੇ ਹੋਏ ਸਮਾਗਮ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਸ਼ਾਮਿਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX