ਤਾਜਾ ਖ਼ਬਰਾਂ


ਤਾਲਿਬਾਨ ਨੇ ਭਾਰਤੀ ਬਜਟ 2023-24 ਦਾ ਸੁਆਗਤ ਕੀਤਾ, ਕਿਹਾ ਕਿ ਰਾਸ਼ਟਰਾਂ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਵਿਚ ਕਰੇਗਾ ਮਦਦ
. . .  1 day ago
ਮਹਿਲਾ ਟੀ-20 : ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤੀ
. . .  1 day ago
ਲੰਡਨ, 2 ਫਰਵਰੀ - ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਮਹਿਲਾ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ।
ਜ਼ਿਲ੍ਹਾ ਪਠਾਨਕੋਟ ਵਿਚ 3 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ ,2 ਫਰਵਰੀ (ਸੰਧੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਪਠਾਨਕੋਟ ਤੇ ਡੇਰਾ ਸੁਆਮੀ ਜਗਤ ਗਿਰੀ ਵਲੋਂ 3 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ...
ਨਵੀਂ ਦਿੱਲੀ : ਜ਼ਾਂਬੀਆ ਦੇ ਸੰਸਦੀ ਵਫ਼ਦ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਸੀ.ਆਈ.ਐਸ.ਐਫ਼. ਵਲੋਂ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਨਾਗਰਿਕਾਂ ਕੋਲੋਂ ਲੱਖਾਂ ਦੀਆਂ ਦਵਾਈਆਂ ਬਰਾਮਦ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੀ.ਆਈ.ਐਸ.ਐਫ਼. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਕੰਬੋਡੀਆ ਦੇ ਨਾਗਰਿਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਉਨ੍ਹਾਂ ਤੋਂ ਤਲਾਸ਼ੀ ਦੌਰਾਨ 86.40 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ...
ਦਿੱਲੀ ਦੇ ਉਪ ਰਾਜਪਾਲ ਨੇ ਆਗਾਮੀ ਜੀ-20 ਸਿਖ਼ਰ ਸੰਮੇਲਨ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਦੇ ਨਾਲ ਅੱਜ ਆਗਾਮੀ ਜੀ-20 ਸਿਖ਼ਰ ਸੰਮੇਲਨ ਅਤੇ ਇਸ ਦੇ ਸਹਿਯੋਗੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਜੀ-20 ਦੇ ਵਿਦੇਸ਼ ਮੰਤਰੀਆਂ...
ਨੌਜਵਾਨ ਦੀ ਖ਼ੇਤ ’ਚੋਂ ਮਿਲੀ ਲਾਸ਼
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ,ਦਲਜੀਤ ਸਿੰਘ ਮੱਕੜ)- ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਥਾਣਾ ਚੀਮਾ...
ਇਸਲਾਮਾਬਾਦ ਹਾਈਕੋਰਟ ਵਲੋਂ ਪੀ.ਟੀ.ਆਈ ਦੀ ਪਾਕਿਸਤਾਨ ਚੋਣ ਕਮਿਸ਼ਨ ਦੇ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ
. . .  1 day ago
ਇਸਲਾਮਾਬਾਦ, 2 ਫਰਵਰੀ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ...
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ...
ਮੈਂ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ ਹਾਂ- ਕੈਪਨਟ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 2 ਫਰਵਰੀ- ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ’ਤੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਦਾਜ਼ਾ ਹੈ। ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ...
ਕੋਲਕਾਤਾ ਹਾਈ ਕੋਰਟ ਵਲੋਂ ਅਭਿਨੇਤਾ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ
. . .  1 day ago
ਕੋਲਕਾਤਾ, 2 ਫਰਵਰੀ- ਕੋਲਕਾਤਾ ਹਾਈ ਕੋਰਟ ਨੇ ਤਾਲਤਾਲਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਜਪਾ ਨੇਤਾ ਅਤੇ ਅਭਿਨੇਤਾ ਪਰੇਸ਼ ਰਾਵਲ ਦੀ ਟਿੱਪਣੀ ‘ਬੰਗਾਲੀਆਂ ਲਈ ਮੱਛੀ ਪਕਾਉਣਾ’ ਲਈ ਕੋਈ ਸਖ਼ਤ ਕਾਰਵਾਈ ਨਾ ਕਰੇ, ਕਿਉਂਕਿ ਉਸ ਨੇ ਟਿੱਪਣੀ ਲਈ...
ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  1 day ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦਾ ਸਹੀ ਸਮੇਂ ’ਤੇ ਐਲਾਨ ਕਰਾਂਗੇਂ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਦੀਆਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਚਿਤ ਸਮੇਂ...
ਦਿੱਲੀ ਮਾਡਲ ਇਕ ਧੋਖਾ ਸੀ- ਡਾ. ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 2 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਿੱਲੀ ਮਾਡਲ ਇਕ ਧੋਖਾ ਸੀ। ਇਸ ਲਈ ਉਹ ਦਿੱਲੀ ਦੀ ਬਜਾਏ ਪ੍ਰਿੰਸੀਪਲਾਂ ਨੂੰ ਸਿੰਗਾਪੁਰ...
ਧਰਮ ਪ੍ਰਚਾਰ ਕਮੇਟੀ ਵਲੋਂ ਹੁਣ 7 ਅਤੇ 8 ਫ਼ਰਵਰੀ ਨੂੰ ਲਈ ਜਾਵੇਗੀ ਧਾਰਮਿਕ ਪ੍ਰੀਖਿਆ
. . .  1 day ago
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੋ ਧਾਰਮਿਕ ਪ੍ਰੀਖਿਆ ਪਿਛਲੇ ਦਿਨੀਂ ਮੁਲਤਵੀ ਕੀਤੀ ਗਈ ਸੀ, ਹੁਣ 7 ਅਤੇ 8 ਫ਼ਰਵਰੀ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ....
ਕੀ ਅਡਾਨੀ ਦੇ ਖ਼ਿਲਾਫ਼ ਬੋਲਣਾ ਭਾਰਤ ਦੇ ਵਿਰੁੱਧ ਬੋਲਣਾ ਹੈ?- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  1 day ago
ਰਾਏਪੁਰ, 2 ਫਰਵਰੀ- ਅਡਾਨੀ ਗਰੁੱਪ ’ਤੇ ਹਿੰਡਨਬਰਗ ਦੀ ਰਿਪੋਰਟ ’ਤੇ ਛੱਤੀਸਗੜ੍ਹ ਦੇ ਮੁਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਭਾਜਪਾ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਹਿੰਦੂ ਵਿਰੋਧੀ ਹੁੰਦੇ ਸੀ, ਜਦੋਂ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਦੇਸ਼ ਵਿਰੋਧੀ ਹੋ ਜਾਂਦੇ ਸੀ, ਹੁਣ ਜਦੋਂ ਅਸੀਂ ਇਸ ਰਿਪੋਰਟ...
ਖ਼ੇਡ ਵਪਾਰੀਆਂ ਨੇ ਲਗਾਇਆ ਧਰਨਾ
. . .  1 day ago
ਜਲੰਧਰ, 2 ਫਰਵਰੀ (ਸ਼ਿਵ)- ਜੀ.ਐਸ.ਟੀ. ਵਿਭਾਗ ਵਲੋਂ ਖ਼ੇਡ ਮਾਰਕੀਟ ਵਿਚ ਛਾਪਾ ਮਾਰਨ ਦੇ ਰੋਸ ਵਜੋਂ ਵਪਾਰੀਆਂ ਨੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼...
ਬੰਬੀਹਾ ਗੈਂਗ ਦੇ 2 ਗੁਰਗੇ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਮੰਗੀ ਇਜਾਜ਼ਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕਰਨ ਲਈ ਅਤੇ ਰਾਮਚਰਿਤਮਾਨਸ ’ਤੇ ਆਪਣੇ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਇਜਾਜ਼ਤ...
ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  1 day ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  1 day ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  1 day ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  1 day ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  1 day ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਪਣਾ ਆਪ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ। -ਥਾਮਸ ਜੈਫਰਸਨ

ਖੰਨਾ / ਸਮਰਾਲਾ

ਖੇਤੀਬਾੜੀ ਮੰਤਰੀ ਧਾਲੀਵਾਲ ਵਲੋਂ ਅਨਾਜ ਮੰਡੀ ਖੰਨਾ ਵਿਖੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਪਹੁੰਚ ਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਖ਼ਰੀਦ ਪ੍ਰਬੰਧਾਂ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ¢ ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਵੀ ਸ਼ਾਮਿਲ ਸਨ ¢ ਧਾਲੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਨਿਰਦੇਸ਼ਾਂ ਦੇ ਮੁਤਾਬਿਕ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਉੱਥੇ ਚੱਲ ਰਹੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ¢ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ¢ ਕਿਸਾਨਾਂ ਦੇ ਖ਼ਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ 48 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ¢ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਤੁਰੰਤ ਖ਼ਰੀਦ ਹੋ ਸਕੇ | ਪਰਾਲੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ 1 ਲੱਖ 22 ਹਜ਼ਾਰ ਤੋਂ ਵੱਧ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਦਿੱਤੀਆਂ ਹਨ ਅਤੇ ਛੋਟੇ ਕਿਸਾਨਾਂ ਲਈ ਵੀ ਪ੍ਰਬੰਧ ਕੀਤੇ ਗਏ ਹਨ¢ ਉਨ੍ਹਾਂ ਆਸ ਪ੍ਰਗਟਾਈ ਕਿ ਕਿਸਾਨ ਪਾਰਲੀ ਨਾ ਸਾੜ ਕੇ ਵਾਤਾਵਰਨ ਬਚਾਉਣ 'ਚ ਸਹਿਯੋਗ ਕਰਨਗੇ | ਲੇਬਰ ਯੂਨੀਅਨ ਦੇ ਮਸਲਿਆਂ ਸੰਬੰਧੀ ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ 6 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਕੀਤੀ ਜਾ ਰਹੀ ਹੈ | ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਮਾਰਕੀਟ ਕਮੇਟੀ ਖੰਨਾ ਦੇ ਮੀਟਿੰਗ ਹਾਲ ਵਿਚ ਖੰਨਾ ਦੇ ਆੜ੍ਹਤੀਆ ਐਸੋਸੀਏਸ਼ਨ ਨਾਲ ਮੀਟਿੰਗ ਵੀ ਕੀਤੀ | ਉਨ੍ਹਾਂ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੀ ਢੋਆ ਢੁਆਈ ਅਤੇ ਸਟੋਰੇਜ 'ਚ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ¢ ਇਸ ਮੌਕੇ ਐੱਸ.ਐੱਸ.ਪੀ. ਖੰਨਾ ਦਾਮਿਆ ਹਰੀਸ਼ ਕੁਮਾਰ ਓਮ ਪ੍ਰਕਾਸ਼, ਏ.ਡੀ.ਸੀ ਅਮਰਜੀਤ ਬੈਂਸ, ਐੱਸ.ਡੀ.ਐੱਮ ਮਨਜੀਤ ਕੌਰ, ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ (ਪੂਰਬੀ) ਸ਼ਿਫਾਲੀ ਚੋਪੜਾ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਖੰਨਾ ਹਰਬੰਸ ਸਿੰਘ ਰੋਸ਼ਾ, ਪ੍ਰਧਾਨ ਸ਼ੈਲਰ ਐਸੋਸੀਏਸ਼ਨ ਖੰਨਾ ਗੁਰਦਿਆਲ ਸਿੰਘ, ਲਛਮਣ ਸਿੰਘ ਗਰੇਵਾਲ, ਜ਼ਿਲ੍ਹਾ ਮੰਡੀ ਅਫ਼ਸਰ ਲੁਧਿਆਣਾ ਬੀਰਇੰਦਰ ਸਿੰਘ ਸਿੱਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ¢

-ਯੁਵਕ ਅਤੇ ਵਿਰਾਸਤੀ ਮੇਲਾ-

ਏ. ਐੱਸ. ਕਾਲਜ ਖੰਨਾ ਦੇ ਵਿਦਿਆਰਥੀਆਂ ਨੇ ਓਵਰ ਆਲ ਟਰਾਫ਼ੀ ਜਿੱਤੀ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਕਰਵਾਏ ਗਏ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ 'ਚ ਏ. ਐੱਸ. ਕਾਲਜ ਖੰਨਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕਰਦਿਆਂ 37 ਇਨਾਮ ਹਾਸਲ ਕਰ ਕੇ ਲੁਧਿਆਣਾ ...

ਪੂਰੀ ਖ਼ਬਰ »

ਨੌਜਵਾਨ ਵਲੋਂ ਘਰ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ

ਸਮਰਾਲਾ, 4 ਅਕਤੂਬਰ (ਗੋਪਾਲ ਸੋਫਤ)-ਸਥਾਨਕ ਦੁਰਗਾ ਮੰਦਰ ਰੋਡ ਦੇ ਵਸਨੀਕ 27 ਸਾਲਾ ਨੌਜਵਾਨ ਨੇ ਪ੍ਰੇਸ਼ਾਨੀ ਦੇ ਆਲਮ 'ਚ ਆਪਣੇ ਘਰ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਪਿ੍ੰਸ ਸ਼ਰਮਾ ਪੁੱਤਰ ਬਲਜੀਤ ਸ਼ਰਮਾ ਆਪਣੇ ਘਰ ਦੁਪਹਿਰ ਦਾ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਦੁਸਹਿਰਾ ਸਮਾਗਮ 'ਤੇ ਦੋਰਾਹਾ ਆਉਣਗੇ

ਦੋਰਾਹਾ, 4 ਅਕਤੂਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵਲੋਂ 5 ਅਕਤੂਬਰ ਦਿਨ ਬੁੱਧਵਾਰ ਨੂੰ ਪੁਰਾਣੀ ਅਨਾਜ ਮੰਡੀ 'ਚ ਮਨਾਏ ਜਾ ਰਹੇ ਦੁਸ਼ਹਿਰਾ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ...

ਪੂਰੀ ਖ਼ਬਰ »

ਦੋਰਾਹਾ ਸ਼ਹਿਰ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ-ਪ੍ਰਧਾਨ ਪੱਪੂ

• ਪੁਰਾਣੀ ਦਾਣਾ ਮੰਡੀ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਲੱਗੇ ਪੁਤਲੇ ਬਣਨਗੇ ਖਿੱਚ ਦਾ ਕੇਂਦਰ ਦੋਰਾਹਾ, 4 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੀ ਪੁਰਾਣੀ ਸੰਸਥਾ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਮੀਟਿੰਗ ਨਗਰ ...

ਪੂਰੀ ਖ਼ਬਰ »

ਹੈਰੋਇਨ ਸਮੇਤ 3 ਕਾਰ ਸਵਾਰ ਵਿਅਕਤੀ ਕਾਬੂ

ਖੰਨਾ, 4 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਸ ਨੇ 19 ਗ੍ਰਾਮ ਹੈਰੋਇਨ ਸਮੇਤ 3 ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ¢ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ ਨਛੱਤਰ ਸਿੰਘ ਨੇ ਕਿਹਾ ਕਿ ਸਬ ਇੰਸਪੈਕਟਰ ਬਰਜਿੰਦਰ ਸਿੰਘ ਪੁਲਿਸ ...

ਪੂਰੀ ਖ਼ਬਰ »

ਵਿਧਾਇਕ ਗਿਆਸਪੁਰਾ ਦੀ ਸਖ਼ਤ ਮਿਹਨਤ ਨੂੰ ਪਿਆ ਬੂਰ

• ਹਲਕਾ ਪਾਇਲ ਦੇ ਮਿਆਦ ਪੁਗਾ ਚੁੱਕੇ 4 ਪੁਲਾਂ ਦੀ ਹੋਵੇਗੀ ਮੁੜ ਉਸਾਰੀ ਦੋਰਾਹਾ, 4 ਅਕਤੂਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਹਲਕਾ ਪਾਇਲ ਵਾਸੀਆਂ ਲਈ ਉਦੋਂ ਖ਼ੁਸ਼ੀ ਭਰੀ ਖ਼ਬਰ ਸਾਹਮਣੇ ਆਈ ਜਦੋਂ ਪੰਜਾਬ ਸਰਕਾਰ ਨੇ ਸਰਹਿੰਦ ਨਹਿਰ ਦੇ ਕੰਢੇ ਵਸੇ ਹਲਕੇ ਪਾਇਲ ਦੇ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਰੇਹੜੀ ਚਾਲਕ ਜ਼ਖ਼ਮੀ

ਖੰਨਾ, 4 ਅਕਤੂਬਰ (ਮਨਜੀਤ ਸਿੰਘ ਧੀਮਾਨ)-ਪਿੰਡ ਇਕੋਲਾਹਾ ਵਿਖੇ ਨਾਮਾਲੂਮ ਵਹੀਕਲ ਦੀ ਫੇਟ ਵੱਜਣ ਕਾਰਨ ਇਕ ਰੇਹੜੀ ਚਾਲਕ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖਲ ਜ਼ਖ਼ਮੀ ਸੋਨੂੰ ਕੁਮਾਰ ਵਾਸੀ ਰਸੂਲੜਾ ਦੇ ਭਰਾ ਪ੍ਰੇਮ ਚੰਦ ਨੇ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਕਾਂਗਰਸ ਚੋਣਾਂ 'ਚ ਆਪਣੇ ਮਜ਼ਬੂਤ ਉਮੀਦਵਾਰ ਚੋਣ ਮੈਦਾਨ 'ਚ ਉਤਾਰੇਗੀ-ਕੋਟਲੀ

ਮਲੌਦ, 4 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ ਨੇ ਮਾਰਕੀਟ ਕਮੇਟੀ ਮਲੌਦ ਦੇ ਵਾਇਸ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ, ਯੂਥ ਆਗੂ ਪ੍ਰੋ. ਗੁਰਮੁੱਖ ਸਿੰਘ ਗੋਮੀ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਪ੍ਰਧਾਨ ਸੁਰਿੰਦਰ ...

ਪੂਰੀ ਖ਼ਬਰ »

ਰੇਲ ਗੱਡੀ ਚੋਂ ਡਿਗਣ ਕਾਰਨ ਅਣਪਛਾਤੇ ਨੌਜਵਾਨ ਦੀ ਮੌਤ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਸਥਾਨਕ ਅਨਾਜ ਮੰਡੀ ਕੋਲ ਅੱਜ ਸਵੇਰੇ ਕਿਸੇ ਚੱਲਦੀ ਰੇਲਗੱਡੀ 'ਚੋਂ ਥੱਲੇ ਡਿਗ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ | ਜੀ.ਆਰ.ਪੀ ਚੌਂਕੀ ਖੰਨਾ ਦੇ ਏ.ਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਖੰਨਾ, 4 ਅਕਤੂਬਰ (ਮਨਜੀਤ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਦੇ ਖ਼ਿਲਾਫ਼ ਧਾਰਾ 448, 506, 511, 148, 149, 25/ 27/ 54/ 59 ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ¢ ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਸੁਰਾਜਦੀਨ ਥਾਣਾ ਸਿਟੀ ...

ਪੂਰੀ ਖ਼ਬਰ »

ਖੰਨਾ ਸ਼ਹਿਰ 'ਚ ਮਿਲਟਰੀ ਗਰਾਊਾਡ ਵਿਖੇ ਮਨਾਇਆ ਜਾਵੇਗਾ ਦੁਸਹਿਰਾ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਸ਼ਹਿਰ ਦੀ ਮੁੱਖ ਦੁਸ਼ਹਿਰਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ 5 ਅਕਤੂਬਰ ਨੂੰ ੂ ਮਿਲਟਰੀ ਗਰਾਊਾਡ ਖੰਨਾ ਵਿਖੇ ਦੁਸ਼ਹਿਰਾ ਮਨਾਇਆ ਜਾਵੇਗਾ | ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣਗੇ | ਕਮੇਟੀ ...

ਪੂਰੀ ਖ਼ਬਰ »

ਡੀ.ਏ.ਵੀ ਪਬਲਿਕ ਸਕੂਲ ਖੰਨਾ ਵਿਖੇ ਦੁਸ਼ਹਿਰਾ ਮਨਾਇਆ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਅੱਜ ਡੀ.ਏ.ਵੀ ਪਬਲਿਕ ਸਕੂਲ ਖੰਨਾ ਵਿਖੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਰਾਵਲ ਕਰਾਫ਼ਟ, ਹੈੱਡ ਪਿ੍ੰਟ, ਪੇਪਰ ਫਲਾਵਰ, ਦੁਸ਼ਹਿਰਾ ਸੀਨ ਕਰਾਫਟਿੰਗ, ਪਲੇਅ ...

ਪੂਰੀ ਖ਼ਬਰ »

ਏ.ਐੱਸ. ਕਾਲਜ ਖੰਨਾ ਦੀ ਵਿਦਿਆਰਥਣ ਪ੍ਰਭਜੋਤ ਕੌਰ ਕਾਲਜ 'ਚੋਂ ਅੱਵਲ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਐੱਸ.ਸੀ. ਮੈਡੀਕਲ ਚੌਥੇ ਸਮੈਸਟਰ ਦੇ ਨਤੀਜੇ 'ਚ ਏ.ਐੱਸ. ਕਾਲਜ ਖੰਨਾ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਆਰ.ਐੱਸ ਝਾਂਜੀ ਨੇ ਦੱਸਿਆ ਕਿ ਇਸ ਨਤੀਜੇ ਵਿਚ ...

ਪੂਰੀ ਖ਼ਬਰ »

ਸੋਮਲਖੇੜੀ ਦੇ ਦੁੱਧ ਉਤਪਾਦਕਾਂ ਨੂੰ ਵਿਧਾਇਕ ਗਿਆਸਪੁਰਾ ਨੇ ਮੁਨਾਫ਼ਾ ਵੰਡਿਆ

• ਕਿਹਾ, ਨਕਲੀ ਦੁੱਧ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ ਮਲੌਦ, 4 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦੁੱਧ ਉਤਪਾਦਕਾਂ ਨੂੰ ਵੇਰਕਾ ਦੁੱਧ ਸਭਾ ਸੋਮਲਖੇੜੀ ਦੇ ਪ੍ਰਧਾਨ ਬਹਾਦਰ ਸਿੰਘ, ਮੀਤ ਪ੍ਰਧਾਨ ਜਰਨੈਲ ਸਿੰਘ, ਸਿਕੰਦਰ ਸਿੰਘ, ਜਗਵਿੰਦਰ ਸਿੰਘ, ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਪ੍ਰਬੰਧਕ ਕਮੇਟੀ ਨੇ ਸੱਦਾ ਪੱਤਰ ਦਿੱਤਾ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ 'ਤੇ ਖੰਨਾ ਸ਼ਹਿਰ ਦੇ ਵੱਖ ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਪ੍ਰਬੰਧਕ ਕਮੇਟੀ ਅਤੇ ਭਾਈਚਾਰੇ ਵੱਲੋਂ ਸਮਾਜ ਸੇਵੀ ...

ਪੂਰੀ ਖ਼ਬਰ »

ਹੈਰੋਇਨ ਸਮੇਤ 2 ਸਕੂਟਰੀ ਸਵਾਰ ਵਿਅਕਤੀ ਕਾਬੂ

ਖੰਨਾ, 4 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਚਾਲੀ ਗ੍ਰਾਮ ਹੈਰੋਇਨ ਸਮੇਤ ਦੋ ਸਕੂਟਰੀ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ | ਮਾਮਲੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਬ ਇੰਸਪੈਕਟਰ ਨਛੱਤਰ ਨੇ ਕਿਹਾ ਕਿ ਏ. ਐੱਸ. ਆਈ. ਅਵਤਾਰ ਸਿੰਘ ਪੁਲਿਸ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਨਿਵਾਸੀ ਸੁਖਵੀਰ ਸਿੰਘ ਗਰੇਵਾਲ ਦੀ ਧੀ ਨੇ ਕੈਨੇਡਾ ਹਾਕੀ 'ਚ ਨਾਂਅ ਚਮਕਾਇਆ

ਡੇਹਲੋਂ, 4 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਲਾਗਲੇ ਪ੍ਰਸਿੱਧ ਨਗਰ ਕਿਲ੍ਹਾ ਰਾਏਪੁਰ ਦੇ ਵਸਨੀਕ ਸੁਖਵੀਰ ਸਿੰਘ ਗਰੇਵਾਲ ਹਾਲ ਵਾਸੀ ਕੈਲਗਰੀ (ਕੈਨੇਡਾ) ਨਿਵਾਸੀ ਦੀ ਧੀ ਹਾਕੀ ਖਿਡਾਰਨ ਪ੍ਰਭਲੀਨ ਕੌਰ ਗਰੇਵਾਲ ਦੀ ਚੋਣ ਫ਼ੀਲਡ ਹਾਕੀ ਕੈਨੇਡਾ ਦੇ ...

ਪੂਰੀ ਖ਼ਬਰ »

ਵਿਧਾਇਕ ਇਯਾਲੀ ਨੇ ਵਿਧਾਨ ਸਭਾ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਮਾੜੀ ਹਾਲਤ ਦਾ ਮੁੱਦਾ ਮੁੜ ਚੁੱਕਿਆ

ਜੋਧਾਂ, 4 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਵਿਧਾਨ ਸਭਾ ਦੇ ਇਜਲਾਸ ਦੌਰਾਨ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੁੜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖ਼ਸਤਾ ਹਾਲਤ ਕਾਰਨ ਹੋਣ ਵਾਲੇ ਹਾਦਸਿਆਂ 'ਚ ਹੋ ਰਹੇ ਜਾਨੀ ਤੇ ਮਾਲੀ ਨੁਕਸਾਨ ਦਾ ਮੁੱਦਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸਪੋਰਟਸ ਨੂੰ ਹੋਰ ਜ਼ਿਆਦਾ ਪ੍ਰਫੁਲਿਤ ਕਰਨ ਦਾ ਉਪਰਾਲਾ ਕਰੇ-ਕਾਂਸੀ ਤਗਮਾ ਜੇਤੂ

ਮਾਛੀਵਾੜਾ ਸਾਹਿਬ, 4 ਅਕਤੂਬਰ (ਮਨੋਜ ਕੁਮਾਰ)-ਕਿਸੇ ਵੀ ਖੇਤਰ ਦੀ ਖੇਡ ਨੌਜਵਾਨਾਂ ਦੇ ਉੱਜਵਲ ਭਵਿੱਖ ਦਾ ਇੱਕ ਵਧੀਆ ਤੇ ਮਜ਼ਬੂਤ ਪਲੇਟਫ਼ਾਰਮ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਪੋਰਟਸ ਨੂੰ ਪ੍ਰਫੁਲਿਤ ਕਰਨ ਲਈ ਆਪਣੇ ਯਤਨ ਤੇਜ਼ ਕਰੇ | ਇਹ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅੰਤਰਰਾਸ਼ਟਰੀ ਅਹਿੰਸਾ ਦਿਵਸ ਮਨਾਇਆ

ਦੋਰਾਹਾ, 4 ਅਕਤੂਬਰ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਅੰਤਰਰਾਸ਼ਟਰੀ ਅਹਿੰਸਾ ਦਿਵਸ ਮਨਾਇਆ ਗਿਆ | ਕਾਰਜਕਾਰੀ ਪਿ੍ੰਸੀਪਲ ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਕਾਲਜ ਦੇ ਐਨ. ਐੱਸ. ਐੱਸ. ਯੂਨਿਟ, ਇਤਿਹਾਸ ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਸਾਂਝੇ ...

ਪੂਰੀ ਖ਼ਬਰ »

ਰੁਪਾਲੋਂ ਦੇ ਸ੍ਰੀ ਤਖ਼ਤਸਰ ਸਾਹਿਬ ਵਿਖੇ 2 ਦਿਨਾ ਗੁਰਮਤਿ ਸਮਾਗਮ

ਬੀਜਾ, 4 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨਜ਼ਦੀਕ ਪਿੰਡ ਰੁਪਾਲੋਂ ਦੇ ਗੁਰਦੁਆਰਾ ਸ੍ਰੀ ਤਖਤਸਰ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮੂਹ ਨਗਰ ਨਿਵਾਸੀਆਂ ਤੇ ਐਨ.ਆਰ.ਆਈਜ਼ ਦੇ ਵਿਸ਼ੇਸ਼ ਸਹਿਯੋਗ ਨਾਲ 2 ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਪਬਲਿਕ ਸਕੂਲ ਸਟਾਫ਼ ਨੇ ਡਾ. ਜੋਸ਼ੀ ਨੂੰ ਪ੍ਰਧਾਨ ਅਤੇ ਵਸ਼ਿਸ਼ਟ ਨੂੰ ਸਰਪ੍ਰਸਤ ਬਣਨ 'ਤੇ ਦਿੱਤੀ ਵਧਾਈ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਦੇ ਅਧਿਆਪਕਾਂ ਦੀ ਮੀਟਿੰਗ ਚੇਅਰਮੈਨ ਸੁਰਿੰਦਰ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਮੂਹ ਸਟਾਫ਼ ਨੇ ਖੰਨਾ ਦੇ ਬ੍ਰਾਹਮਣ ਸਮਾਜ ਵਲੋਂ ਬ੍ਰਾਹਮਣ ਸਰਵਹਿੱਤਕਾਰੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ

ਮਲੌਦ, 4 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 9 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ...

ਪੂਰੀ ਖ਼ਬਰ »

ਬਸਪਾ ਦਾ ਸੂਬਾ ਪੱਧਰੀ ਵਰਕਰ ਸੰਮੇਲਨ 9 ਨੂੰ ਖੰਨਾ ਵਿਖੇ ਹੋਵੇਗਾ- ਡਾ. ਬੀਜਾ

ਮਲੌਦ, 4 ਅਕਤੂਬਰ (ਸਹਾਰਨ ਮਾਜਰਾ)-ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਵਰਕਰ ਸੰਮੇਲਨ 9 ਅਕਤੂਬਰ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਰਾਮਗੜ੍ਹ ਦੇ ਪਿ੍ੰਸੀਪਲ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

ਕੁਹਾੜਾ, 4 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਮਾਈ ਭਾਗੋ ਕਾਲਜ ਰਾਮਗੜ੍ਹ ਦੇ ਪਿ੍ੰਸੀਪਲ ਕੁਲਦੀਪ ਕੌਰ ਸਿੱਧੂ ਦੀ ਸੇਵਾ ਮੁਕਤੀ ਮੌਕੇ ਨਿੱਘਾ ਵਿਦਾਇਗੀ ਸਮਾਗਮ ਕਰਾਇਆ ਗਿਆ | ਪਿ੍ੰਸੀਪਲ ਕੁਲਦੀਪ ਕੌਰ ਪਿਛਲੇ 32 ਸਾਲਾਂ ਤੋਂ ਕਾਲਜ ਵਿਖੇ ਪੰਜਾਬੀ ਦੇ ਪ੍ਰੋ. ਵਜੋ ...

ਪੂਰੀ ਖ਼ਬਰ »

ਗੰਨੇ ਦੀ ਬਿਜਾਈ ਲਈ ਨਰੋਆ ਤੇ ਸਾਫ਼-ਸੁਥਰਾ ਬੀਜ ਹੀ ਖੇਤਾਂ 'ਚ ਬੀਜਿਆ ਜਾਵੇ- ਸੁਧੀਰ ਕੁਮਾਰ

ਪਾਇਲ/ਮਲੌਦ, 4 ਅਕਤੂਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਪਿੰਡ ਜੰਡਾਲੀ ਵਿਖੇ ਸਬ ਡਵੀਜ਼ਨ ਸਿਹੌੜਾ ਦੇ ਗੰਨਾ ਉਤਪਾਦਕਾਂ ਦੀ ਇਕ ਗੰਨਾ ਗੋਸ਼ਟੀ ਹੋਈ, ਜਿਸ ਵਿੱਚ ਨਾਹਰ ਖੰਡ ਮਿਲ ਸਲਾਣਾ, ਅਮਲੋਹ ਦੇ ਵੀ. ਪੀ. ਕੇਨ ਸੁਧੀਰ ਕੁਮਾਰ ਅਤੇ ਕੇਨ ਮੈਨੇਜਰ ਰਾਮਬੀਰ ਸਿੰਘ ਰਾਣਾ ਨੇ ...

ਪੂਰੀ ਖ਼ਬਰ »

'ਆਪ' ਸਰਕਾਰ ਵਲੋਂ ਜਨਤਾ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋ ਰਿਹਾ- ਭੰਗੂ ਜਰਗ

ਜੌੜੇਪੁਲ ਜਰਗ, 4 ਅਕਤੂਬਰ (ਪਾਲਾ ਰਾਜੇਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਸਾਬਕਾ ਕੌਮੀ ਜਨਰਲ ਸਕੱਤਰ ਸੋਹਣ ਸਿੰਘ ਭੰਗੂ ਜਰਗ ਨੇ ਜਰਗ ਵਿਖੇ ਗੱਲਬਾਤ ਦੌਰਾਨ ਕਿਹਾ ਕਿ 'ਆਪ' ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ, ਕਿਉਂਕਿ 'ਆਪ' ...

ਪੂਰੀ ਖ਼ਬਰ »

ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੀ 7ਵੀਂ ਬਰਸੀ 'ਤੇ ਸਮਾਗਮ

• ਵਿਧਾਇਕ ਗਿਆਸਪੁਰਾ ਨੇ ਆਪਣੇ ਅਤੇ ਮੁੱਖ ਮੰਤਰੀ ਵਲੋਂ ਕੀਤੀ ਸ਼ਰਧਾਂਜਲੀ ਭੇਟ ਮਲੌਦ, 4 ਅਕਤੂਬਰ (ਸਹਾਰਨ ਮਾਜਰਾ/ ਕੁਲਵਿੰਦਰ ਸਿੰਘ ਨਿਜ਼ਾਮਪੁਰ/ ਦਿਲਬਾਗ ਸਿੰਘ ਚਾਪੜਾ)-ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲ 'ਚ ਦੇਸ਼ ਦੇ ਦੁਸ਼ਮਣ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਖੰਨਾ ਦੀ ਮੀਟਿੰਗ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਕੰਪਲੈਕਸ ਵਿਚ ਪ੍ਰਧਾਨ ਭੁਪਿੰਦਰ ਸਿੰਘ ਹਰਿਓਾ ਕਲਾਂ ਦੀ ਪ੍ਰਧਾਨਗੀ ਹੇਠ ਹੋਈ ¢ ਇਸ ਮੀਟਿੰਗ 'ਚ ਨੰਬਰਦਾਰ ਯੂਨੀਅਨ ਵਲੋਂ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਿੱਲੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਸੈਮੀਨਾਰ

ਬੀਜਾ, 4 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਟੇਟ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਲਾਨਾ ਕੇਂਦਰੀ ਗੁਰਮਤਿ ਸਮਾਗਮ ਕਰਵਾਇਆ ਗਿਆ¢ ਇਸ ਦੌਰਾਨ 13 ਸਾਲਾਂ ਤੋਂ ...

ਪੂਰੀ ਖ਼ਬਰ »

ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਮੰਡਲ ਯੂਨਿਟ ਦੋਰਾਹਾ ਦੀ ਚੋਣ

ਦੋਰਾਹਾ, 4 ਅਕਤੂਬਰ (ਜਸਵੀਰ ਝੱਜ)-ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਮੰਡਲ ਯੂਨਿਟ ਦੋਰਾਹਾ ਦੀ ਕਨਵੈੱਨਸ਼ਨ ਅਤੇ ਮੰਡਲ ਯੂਨਿਟ ਦੋਰਾਹਾ ਦੀ ਚੋਣ ਵੀ ਸਰਬਸੰਮਤੀ ਨਾਲ ਅਜ਼ਮੀਲ ਖਾਨ ਕਨਵੀਨਰ ਖੰਨਾ ਸਰਕਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਪ੍ਰਸਤ ...

ਪੂਰੀ ਖ਼ਬਰ »

ਸਵੱਛ ਭਾਰਤ ਅਭਿਆਨ ਮੁਕਾਬਲੇ 'ਚ ਸੇਂਟੀਨਲ ਇੰਟਰਨੈਸ਼ਨਲ ਸਕੂਲ ਅੱਵਲ

ਸਮਰਾਲਾ, 4 ਅਕਤੂਬਰ (ਗੋਪਾਲ ਸੋਫਤ)-ਸਥਾਨਕ ਨਗਰ ਨਿਗਮ ਕਮੇਟੀ ਵਲੋਂ ਸਵੱਛ ਭਾਰਤ ਅਭਿਆਨ ਅਧੀਨ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸਕੂਲਾਂ ਵਿਚਕਾਰ ਚਾਰਟ ਅਤੇ ਮਾਡਲ ਆਦਿ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ...

ਪੂਰੀ ਖ਼ਬਰ »

ਕੰਨਿਆ ਸਕੂਲ ਸਿਆੜ੍ਹ ਵਿਖੇ ਜਾਗਰੂਕਤਾ ਕੈਂਪ ਲਗਾਇਆ

ਮਲੌਦ, 4 ਅਕਤੂਬਰ (ਸਹਾਰਨ ਮਾਜਰਾ)-ਸਰਕਾਰੀ ਕੰਨਿਆ ਸਕੂਲ ਸਿਆੜ੍ਹ ਵਿਖੇ ਗੈਸਟ ਵਿਜ਼ਿਟ ਐਕਟੀਵਿਟੀ ਕਰਵਾਈ ਗਈ | ਜਿਸ ਵਿਚ ਖੇਤੀਬਾੜੀ ਅਫ਼ਸਰ ਸਿਆੜ੍ਹ ਡਾ. ਹਰਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਸਕੂਲੀ ਵਿਦਿਆਰਥਣਾਂ ਨੂੰ ਫ਼ਸਲਾਂ ਦੀ ਸੰਭਾਲ, ...

ਪੂਰੀ ਖ਼ਬਰ »

ਜਤਿੰਦਰਾ ਗਰੀਨਫੀਲਡ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਦੁਸਹਿਰਾ

ਗੁਰੂਸਰ ਸੁਧਾਰ, 4 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਘੁਮਾਣ ਚੱਕ ਸਥਿਤ ਜਤਿੰਦਰਾ ਗਰੀਨਫੀਲਡ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਸਦਕਾ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਉਤਸ਼ਾਹ ਨਾਲ ਮਨਾਇਆ | ਸਕੂਲੀ ਬੱਚਿਆਂ ...

ਪੂਰੀ ਖ਼ਬਰ »

ਬੇਮੌਸਮੀ ਮੀਂਹ ਦਾ ਝੋਨੇ ਦੀ ਆਮਦ 'ਤੇ ਅਸਰ

ਮਾਛੀਵਾੜਾ ਸਾਹਿਬ, 4 ਅਕਤੂਬਰ (ਮਨੋਜ ਕੁਮਾਰ)-ਪਿਛਲੇ ਦਿਨਾਂ ਵਿੱਚ ਹੋਏ ਜ਼ਬਰਦਸਤ ਮੀਂਹ ਦਾ ਅਸਰ ਹੁਣ ਝੋਨੇ ਦੀ ਆਮਦ 'ਤੇ ਨਜ਼ਰ ਆ ਰਿਹਾ ਹੈ ਕਿਉਂਕਿ ਪਿਛਲੇ ਸੀਜ਼ਨਾਂ ਦੌਰਾਨ ਇਨ੍ਹਾਂ ਦਿਨਾਂ ਵਿੱਚ ਜਿੱਥੇ ਲਗਭਗ ਪੂਰੀ ਮੰਡੀ 'ਚ ਝੋਨੇ ਦੀਆਂ ਢੇਰੀਆਂ ਨਜ਼ਰ ਆਉਂਦੀਆਂ ...

ਪੂਰੀ ਖ਼ਬਰ »

ਬਾਬਾ ਪੰਜਾਬ ਸਿੰਘ ਮਾਦਪੁਰ ਵਾਲਿਆਂ ਨੂੰ ਫੌਜੀ ਅਧਿਕਾਰੀਆਂ ਨੇ ਕੀਤਾ ਸਨਮਾਨਿਤ

ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਵਿਸ਼ਵ ਧਰਮ ਸੇਵਾ ਸ਼ਾਂਤੀ ਮਿਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਤੇ ਗੁਰਦੁਆਰਾ ਸ੍ਰੀ ਸ਼ਹੀਦ ਸਰ ਸਾਹਿਬ ਪਿੰਡ ਮਾਦਪੁਰ ਦੇ ਮੁੱਖ ਸੇਵਾਦਾਰ ਬਾਬਾ ਪੰਜਾਬ ਸਿੰਘ ਮਾਦਪੁਰ ਵਾਲਿਆਂ ਅਸਥਾਨ ਪਿੰਡ ਮਾਦਪੁਰ ਵਿਖੇ ਫੌਜ ਦੇ ...

ਪੂਰੀ ਖ਼ਬਰ »

ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦਾ ਸਨਮਾਨ

ਅਹਿਮਦਗੜ੍ਹ, 4 ਅਕਤੂਬਰ (ਪੁਰੀ)-ਤਹਿਸੀਲ ਅਹਿਮਦਗੜ੍ਹ ਵਿਖੇ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦਾ ਦੂਜੀ ਵਾਰ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਹਰਵੀਰ ਸਿੰਘ ਢੀਂਡਸਾ ਦਾ ਤਹਿਸੀਲ ਪਹੁੰਚਣ 'ਤੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ | ਸੂਬਾ ਪ੍ਰਧਾਨ ਨੇ ਸਾਥੀਆਂ ...

ਪੂਰੀ ਖ਼ਬਰ »

ਗੁਰਦੁਆਰਾ ਕੋਟਾਂ ਵਿਖੇ ਸਿੱਖ ਮਿਸ਼ਨਰੀ ਕਾਲਜ ਦਾ ਸਾਲਾਨਾ ਕੇਂਦਰੀ 3 ਦਿਨਾਂ ਸਮਾਗਮ ਸਮਾਪਤ

ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਚਲ ਰਿਹਾ 3 ਦਿਨਾਂ ਸਮਾਗਮ ਸਮਾਪਤ ਹੋਇਆ | ਸਮਾਗਮ ਦਾ ਆਰੰਭ ਅੰਮਿ੍ਤ ਵੇਲੇ ਸਿਮਰਨ, ...

ਪੂਰੀ ਖ਼ਬਰ »

ਐੱਫ.ਸੀ.ਆਈ ਦੇ ਗੁਦਾਮਾਂ ਵਿਚਲੀ ਸੁਸਰੀ ਤੋਂ ਪਿੰਡ ਵਾਸੀ ਪ੍ਰੇਸ਼ਾਨ

ਬੀਜਾ, 4 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਨਜ਼ਦੀਕੀ ਪਿੰਡ ਬਗ਼ਲੀ ਖ਼ੁਰਦ ਦੇ ਕੋਲ ਬਣੇ ਐੱਫ.ਸੀ.ਆਈ ਦੇ ਗੁਦਾਮਾਂ ਵਿਚਲੀ ਸੁਸਰੀ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ | ਐੱਫ.ਸੀ.ਆਈ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਵਲੋਂ ਸ਼ਿਕਾਇਤ ਕਰਨ ਦੇ ਬਾਵਜੂਦ ...

ਪੂਰੀ ਖ਼ਬਰ »

ਜਟਾਣਾ ਵਿਖੇ ਖੇਤੀਬਾੜੀ ਕੈਂਪ ਲਗਾਇਆ

ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ ਪਿੰਡ ਜਟਾਣਾ ਵਿਖੇ ਲਗਾਇਆ ਗਿਆ | ਜਿਸ ਦਾ ਆਗਾਜ਼ ਕਰਦਿਆਂ ਡਾ. ਹਰਪੁਨੀਤ ਕੌਰ ਏ.ਡੀ.ਓ ਦਹਿੜੂ ਨੇ ਕਿਸਾਨਾਂ ਨੂੰ ਪਰਾਲੀ ਵਿਚ ਮੌਜੂਦ ਲਾਹੇਵੰਦ ਤੱਤਾਂ ਬਾਰੇ ਦੱਸਦਿਆਂ ...

ਪੂਰੀ ਖ਼ਬਰ »

ਟੈਗੋਰ ਇੰਟਰਨੈਸ਼ਨਲ ਸਕੂਲ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਾਰਥਨਾ ਸਭਾ

ਸਾਹਨੇਵਾਲ, 4 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਖੇ ਦੁਸਹਿਰੇ ਦੇ ਤਿਉਹਾਰ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ¢ ਇਸ ਸਭਾ 'ਚ ਵਿਦਿਆਰਥੀਆਂ ਨੇ ਭਾਸ਼ਨ ਦਿੱਤੇ ¢ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ੍ਰੀ ਰਾਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX