ਸ਼ਹਿਣਾ, 4 ਅਕਤੂਬਰ (ਸੁਰੇਸ਼ ਗੋਗੀ)-ਬਰਨਾਲਾ ਬਾਜਾਖਾਨਾ ਰੋਡ ਉੱਪਰ ਪੱਖੋਂ ਕੈਂਚੀਆਂ ਵਿਖੇ ਲੱਗੇ ਹੋਏ ਟੋਲ ਪਲਾਜ਼ੇ ਨੂੰ ਪੁਟਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਦਿਨ-ਰਾਤ ਪੱਕਾ ਮੋਰਚਾ ਜਾਰੀ ਰਿਹਾ | ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਧਾਨ, ਭੋਲਾ ਸਿੰਘ ਛੰਨਾ ਬਲਾਕ ਪ੍ਰਧਾਨ, ਕੁਲਵੰਤ ਸਿੰਘ ਮਾਨ ਜਰਨਲ ਸਕੱਤਰ, ਕਾਲਾ ਸਿੰਘ ਜੈਦ ਪ੍ਰੈਸ ਸਕੱਤਰ, ਬਲਵੰਤ ਸਿੰਘ ਚੀਮਾ, ਪਰਵਿੰਦਰ ਸਿੰਘ ਹੰਡਿਆਇਆ ਆਦਿ ਆਗੂਆਂ ਨੇ ਕਿਹਾ ਕਿ ਬਰਨਾਲਾ ਅਤੇ ਬਠਿੰਡਾ ਜ਼ਿਲੇ੍ਹ ਦੇ ਕਿਸਾਨਾਂ ਵਲੋਂ ਆਰੰਭ ਕੀਤੇ ਹੋਏ ਸੰਘਰਸ਼ ਵਿਚ ਹਰ ਰੋਜ਼ ਪਿੰਡਾਂ ਦੇ ਕਿਸਾਨਾਂ ਦੀ ਵੱਧ ਰਹੀ ਗਿਣਤੀ ਦਰਸਾ ਰਹੀ ਹੈ ਕਿ ਲੁਟੇਰਾ ਟੋਲ ਪਲਾਜ਼ਾ ਕੰਪਨੀ ਦਾ ਟੋਲ ਪਲਾਜ਼ਾ ਪੁਟਾਕੇ ਹੀ ਰਹਿਣਗੇ, ਆਗੂਆਂ ਨੇ ਪੰਜਾਬ ਦੇ ਲੋਕਾਂ ਦੀ ਹੋ ਰਹੀ ਲੁੱਟ ਤੇ ਮੌਜੂਦਾ ਸਰਕਾਰਾਂ ਦੀ ਚੁੱਪ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਕਿਸਾਨ ਦਿੱਲੀ ਮੋਰਚਾ ਜਿੱਤ ਸਕਦੇ ਹਨ ਤਾਂ ਟੋਲ ਪਲਾਜ਼ਾ ਪੁਟਾਉਣਾ ਕੋਈ ਵੱਡੀ ਗੱਲ ਨਹੀ | ਉਨ੍ਹਾਂ ਕਿਹਾ ਕਿ ਸਰਕਾਰਾਂ ਟੋਲ ਪਲਾਜ਼ਿਆ ਰਾਹੀਂ ਵਪਾਰਕ ਘਰਾਨਿਆਂ ਤੋਂ ਪੰਜਾਬ ਦੇ ਲੋਕਾਂ ਦੀ ਸ਼ਰੇ੍ਹਆਮ ਲੁੱਟ ਕਰਵਾ ਰਹੀਆਂ ਹਨ ਜਿਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ | ਇਸ ਮੌਕੇ ਰਾਮ ਸਿੰਘ ਸ਼ਹਿਣਾ, ਮੱਘਰ ਸਿੰਘ ਖ਼ਾਲਸਾ, ਜੱਗਾ ਸਿੰਘ ਨੀਲੋਂ ਕੋਠੇ, ਟਿੰਕੂ ਭਦੌੜ, ਜਗਸੀਰ ਸਿੰਘ ਸੀਰਾ ਇਕਾਈ ਪ੍ਰਧਾਨ ਸ਼ਹਿਣਾ, ਵਿਸਾਖਾ ਸਿੰਘ, ਸੁਖਦੇਵ ਸਿੰਘ,ਕਮਲ ਅਲਕੜਾ, ਮਿੱਠੂ ਸਿੰਘ ਜੰਗੀਆਣਾ, ਕਰਨੈਲ ਸਿੰਘ ਵਿਧਾਤਾ, ਭੋਲਾ ਸਿੰਘ ਬਦਰੇ ਵਾਲਾ, ਗੁਰਮੇਲ ਸਿੰਘ ਜਗਜੀਤਪੁਰਾ, ਭਿੰਦਾ ਸਿੰਘ ਢਿਲਵਾਂ, ਮਹਿੰਦਰ ਸਿੰਘ ਜੰਡਸਰ, ਬਲਵੀਰ ਸਿੰਘ ਜੰਡਸਰ, ਜਸਵਿੰਦਰ ਸੋਨੀ, ਗੋਗੀ ਚੀਮਾ, ਬਘੇਰਾ ਸਿੰਘ, ਮੇਜਰ ਸਿੰਘ, ਸਾਗਰ ਸਿੰਘ ਉੱਗੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਜ਼ਿਲ੍ਹੇ ਅੰਦਰ ਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਸੰਭਾਲਣ ਅਤੇ ਜ਼ਿਲ੍ਹੇ ਵਿਚ ਉਪਲਬਧ ਸੀ.ਆਰ.ਐਮ. ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ...
ਰੂੜੇਕੇ ਕਲਾਂ, 4 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸੰਸਥਾ ਦੇ ਚੇਅਰਮੈਨ ਸ੍ਰੀ ਸੁਰੇਸ਼ ਬਾਂਸਲ, ਚੇਅਰਮੈਨ ਸ੍ਰੀ ਰਿਸਵ ਜੈਨ ਅਤੇ ਪਿ੍ੰਸੀਪਲ ਸ੍ਰੀਮਤੀ ਸੀਮਾ ਸਿੰਘ ਦੀ ਅਗਵਾਈ ਹੇਠ ਦੁਸ਼ਹਿਰੇ ਦਾ ਤਿਉਹਾਰ ...
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐਸ. ਕਾਲਜ ਹੰਡਿਆਇਆ ਵਿਖੇ ਜੀ.ਓ.ਆਈ. ਪ੍ਰਾਜੈਕਟ ਦੀ ਨੋਡਲ ਏਜੰਸੀ ਵਜੋਂ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਰਾਹੀਂ ਲਾਗੂ ਕੀਤੇ ਗਏ ਸਵੱਛਤਾ ਐਕਸ਼ਨ ਪਲਾਨ ਦੇ ਕੇਂਦਰੀ ਫਲੈਗਸ਼ਿਪ ਪ੍ਰੋਗਰਾਮ ਤਹਿਤ ...
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ)-ਪਿੰਡ ਤਾਜੋਕੇ ਦੇ ਸੈਂਟ ਜੀ.ਐਸ. ਕਾਨਵੈਂਟ ਸਕੂਲ ਵਲੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਇਕ ਦਿਨ ਦਾ ਵਿੱਦਿਅਕ ਟੂਰ ਬਠਿੰਡਾ ਦੇ ਬੀੜ ਤਲਾਬ ਚਿੜੀਆ ਘਰ ਦਾ ਲਾਇਆ ਗਿਆ | ਇਸ ਟੂਰ ਦੌਰਾਨ ਬੱਚਿਆਂ ਨੂੰ ਬਹੁਤ ਕੁਝ ਸਿੱਖਣ ...
ਸਹਿਣਾ, 4 ਅਕਤੂਬਰ (ਸੁਰੇਸ਼ ਗੋਗੀ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਜੋਧਪੁਰ ਵਿਖੇ ਦਿਨ ਦਿਹਾੜੇ ਘਰ ਵਿਚ ਦਾਖ਼ਲ ਹੋ ਕੇ ਚੋਰਾਂ ਵਲੋਂ ਸੋਨਾ ਤੇ ਲੱਖਾਂ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਜੋਧਪੁਰ ਵਿਖੇ ਸੁਰਜੀਤ ...
ਟੱਲੇਵਾਲ, 4 ਅਕਤੂਬਰ (ਸੋਨੀ ਚੀਮਾ)-ਵੱਡੇ ਘੱਲੂਘਾਰੇ ਦੇ ਸ਼ਹੀਦੀ ਸਾਕੇ ਦੇ ਗਵਾਹ ਇਤਿਹਾਸਕ ਪਿੰਡ ਗਹਿਲ 'ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਸਵੱਲੀ ਨਜ਼ਰ ਨਾ ਹੋਣ ਕਾਰਨ ਪਿੰਡ ਦੇ ਲੋਕ ਜਿੱਥੇ ਕਈ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਉੱਥੇ ਪਿਛਲੇ ਸਮੇਂ ਤੋਂ ਪਿੰਡ ...
ਹੰਡਿਆਇਆ, 4 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਕੂਲਰ ਤੋਂ ਕਰੰਟ ਲੱਗਣ ਕਾਰਨ ਇਕ ਸਾਲ ਦੇ ਬੱਚੇ ਦੀ ਦੁਖਦਾਈ ਮੌਤ ਹੋਣ ਦੀ ਖ਼ਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਸ਼ਬਦ ਸਿੰਘ (1) ਪੁੱਤਰ ਮਲਕੀਤ ਸਿੰਘ ਵਾਸੀ ਧਨੌਲਾ ਖ਼ੁਰਦ ਸਵੇਰੇ ਆਪਣੇ ਘਰ ਵਿਚ ਖੇਡ ਰਿਹਾ ਸੀ ...
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ)-ਤਪਾ ਰੇਲਵੇ ਸਟੇਸ਼ਨ 'ਤੇ ਇਕ ਔਰਤ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰੇਲਵੇ ਪੁਲਿਸ ਦੇ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗੁਰੂ ਗੋਬਿੰਦ ...
ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿਚ ਝੋਨੇ ਦੇ ਸੁਚੱਜੇ ਖ਼ਰੀਦ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਫੂਡ ਸਪਲਾਈ ਅਧਿਕਾਰੀਆਂ, ਖ਼ਰੀਦ ਏਜੰਸੀਆਂ, ਮਾਰਕੀਟ ਕਮੇਟੀ ਤੇ ਮੰਡੀ ਬੋਰਡ ਅਧਿਕਾਰੀਆਂ, ...
ਭਦੌੜ, 4 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੀ.ਆਈ.ਐਸ.ਸੀ.ਈ. ਬੋਰਡ ਦੀਆਂ ਕਲਕੱਤਾ ਵਿਖੇ ਨੈਸ਼ਨਲ ਪੱਧਰ ਦੀਆਂ ਹੋਈਆਂ ਖੇਡਾਂ ਵਿਚ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਅੰਡਰ 19 ਸਾਲ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ...
ਮਹਿਲ ਕਲਾਂ, 4 ਅਕਤੂਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਅੱਜ ਉਸ ਸਮੇਂ ਝਟਕਾ ਲੱਗਿਆ ਜਦੋਂ ਪਿੰਡ ਨਿਹਾਲੂਵਾਲ ਵਿਖੇ ਜਥੇਬੰਦੀ ਦੇ ਇਕਾਈ ਪ੍ਰਧਾਨ ਨਛੱਤਰ ਸਿੰਘ ਨਿਹਾਲੂਵਾਲ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਅਸਤੀਫ਼ਾ ਦੇਣ ਦਾ ...
ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਵੱਖ-ਵੱਖ ਥਾਵਾਂ ਉੱਤੇ ਪਟਾਕਿਆਂ ਸਬੰਧੀ ਚੈਕਿੰਗ ਕਰਨ ਲਈ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ...
ਮਹਿਲ ਕਲਾਂ, 4 ਅਕਤੂਬਰ (ਤਰਸੇਮ ਸਿੰਘ ਗਹਿਲ)-ਸਾਬਕਾ ਸੈਨਿਕ ਯੂਨੀਅਨ ਬਲਾਕ ਮਹਿਲ ਕਲਾਂ ਵਲੋਂ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਅਗਵਾਈ ਹੇਠ ਬੀਤੇ ਸਮੇਂ ਤੋਂ ਯੂਨੀਅਨ ਤੇ ਸਾਬਕਾ ਸੈਨਿਕਾਂ ਦੇ ਹਿਤਾਂ ਵਿਚ ਸੇਵਾਵਾਂ ਤਨਦੇਹੀ ਨਾਲ ਨਿਭਾਉਣ ...
ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਗੋਬਿੰਦ ਟੂਰ ਐਂਡ ਟਰੈਵਲਜ਼ ਬਰਨਾਲਾ ਵਲੋਂ ਲਗਾਤਾਰ ਕੈਨੇਡਾ, ਆਸਟ੍ਰੇਲੀਆ, ਯੂ.ਕੇ. ਸਮੇਤ ਹੋਰ ਦੇਸ਼ਾਂ ਦੇ ਵੱਖ-ਵੱਖ ਵੀਜ਼ੇ ਲਗਵਾਏ ਜਾ ਰਹੇ ਹਨ | ਇਸੇ ਲੜੀ ਨੂੰ ਬਰਕਰਾਰ ਰੱਖਦਿਆਂ ਅੱਜ ਗੋਬਿੰਦ ਟੂਰ ਐਂਡ ਟਰੈਵਲਜ਼ ...
ਰੂੜੇਕੇ ਕਲਾਂ, 4 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ...
ਮਹਿਲ ਕਲਾਂ, 4 ਅਕਤੂਬਰ (ਅਵਤਾਰ ਸਿੰਘ ਅਣਖੀ)-ਮਾਲ ਮਹਿਕਮੇ ਅਧੀਨ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਪਿੰਡਾਂ ਦੇ ਚੌਕੀਦਾਰ ਜੋ ਸਿਰਫ਼ 1250 ਰੁਪਏ ਪ੍ਰਤੀ ਮਹੀਨਾ ਨਿਗੂਣੀ ਤਨਖ਼ਾਹ 'ਤੇ ਪਿੰਡਾਂ ਦੇ ਲੋਕਾਂ ਦੀ 24 ਘੰਟੇ ਸੇਵਾ ਕਰਦੇ ਆ ਰਹੇ ਹਨ, ਪਰ ਜੇਕਰ ਉਹ ਵੀ ਸਮੇਂ ਸਿਰ ਨਾ ...
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੀ ਮੀਟਿੰਗ ਬਦਲਵੀਂ ਤਰੀਕ ਦਿੱਤੇ ਬਿਨਾਂ ਰੱਦ ਕਰਨ ਤੋਂ ਰੋਹ ਵਿਚ ਆਈਆਂ ਮਜ਼ਦੂਰ ਜਥੇਬੰਦੀਆਂ ਵਲੋਂ 10, 11 ਤੇ 12 ਅਕਤੂਬਰ ਨੂੰ ...
ਮਹਿਲ ਕਲਾਂ, 4 ਅਕਤੂਬਰ (ਤਰਸੇਮ ਸਿੰਘ ਗਹਿਲ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਜਸਵੀਰ ਸਿੰਘ ਔਲਖ ਦੀ ਅਗਵਾਈ ਹੇਠ ਸੁਰੱਖਿਆ ਮਾਤ੍ਰਤਵ ਅਭਿਆਨ ਤਹਿਤ ਜ਼ਿਲ੍ਹਾ ਬਰਨਾਲਾ 'ਚ ਸਿਵਲ ਹਸਪਤਾਲ, ਸੀ.ਐਚ.ਸੀ. ਅਤੇ ਪੀ.ਐਚ.ਸੀ. ਪੱਧਰ 'ਤੇ ਵਿਸ਼ੇਸ਼ ਗਰਭਵਤੀ ਔਰਤਾਂ ਦੇ ਮੈਡੀਕਲ ...
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਕਾਮਰੇਡ ਨਾਨਕ ਸਿੰਘ ਦੀ ਅਗਵਾਈ ਹੇਠ ਗੱਲਾ ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਅੰਦਰਲੀ ਅਨਾਜ ਮੰਡੀ ਵਿਖੇ ਹੋਈ | ਜਿਸ ਵਿਚ ਯੂਨੀਅਨ ਦੇ ਸਮੂਹ ਨੁਮਾਇੰਦਿਆਂ ਨੇ ਭਾਗ ਲਿਆ | ...
ਟੱਲੇਵਾਲ, 4 ਅਕਤੂਬਰ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ 1 ਅਕਤੂਬਰ ਨੂੰ ਝੋਨੇ ਦੀ ਖ਼ਰੀਦ ਸਬੰਧੀ ਕੀਤੇ ਐਲਾਨ ਉਪਰੰਤ ਅਤੇ ਪ੍ਰਬੰਧਕ ਮਾਰਕੀਟ ਕਮੇਟੀ ਉਪ ਮੰਡਲ ਮੈਜਿਸਟ੍ਰੇਟ ਸ: ਗੋਪਾਲ ਸਿੰਘ ਐਸ.ਡੀ.ਐਮ ਬਰਨਾਲਾ ਦੇ ਨਿਰਦੇਸ਼ਾਂ ਤਹਿਤ ਮਾਰਕੀਟ ਕਮੇਟੀ ਭਦੌੜ ਅਧੀਨ ...
ਟੱਲੇਵਾਲ, 4 ਅਕਤੂਬਰ (ਸੋਨੀ ਚੀਮਾ)-ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਰਾਜ ਪੱਧਰੀ ਸਮਾਗਮ 'ਸਵੱਛ ਭਾਰਤ ਦਿਵਸ' ਹੁਸ਼ਿਆਰਪੁਰ ਵਿਖੇ ਮਨਾਇਆ ਗਿਆ | ਜਿਸ ਵਿਚ ਬਰਨਾਲਾ ਜ਼ਿਲੇ੍ਹ 'ਚੋਂ ਮੋਹਰੀ ਪਿੰਡ ਭੋਤਨਾ ਦੀ ਗ੍ਰਾਮ ਪੰਚਾਇਤ ਨੂੰ ਗਿੱਲੇ ...
ਹੰਡਿਆਇਆ, 4 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਪਾਵਰਕਾਮ ਦੇ ਮੁਲਾਜ਼ਮ ਦੀ ਮਰਨ ਉਪਰੰਤ ਸਰੀਰ ਦਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੇਵਾ ਸਿੰਘ, ਗੁਰਜੀਤ ਸਿੰਘ ਧਨੌਲਾ ਅਤੇ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਭਦੌੜ, 4 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਵਿਲੱਖਣ ਢੰਗ ਨਾਲ ਮਨਾਇਆ ਗਿਆ | ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਨੇ ਆਪਣੇ ਹੱਥੀਂ ਸਮਾਜਿਕ ਬੁਰਾਈਆਂ ...
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ ਬਰਨਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਰਸਰੀ ਤੋਂ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਦੁਸਹਿਰਾ ਦੇ ਤਿਉਹਾਰ ਨਾਲ ਸਬੰਧਿਤ ਵੱਖ-ਵੱਖ ...
ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਭੁੱਲਰ, ਧਾਲੀਵਾਲ) - ਭਾਰਤੀ ਜਨਤਾ ਪਾਰਟੀ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਧਾਨ ਅਸ਼ੋਕ ਗੋਇਲ ਦੀ ਪ੍ਰਧਾਨਗੀ ਹੇਠ ਸਥਾਨਕ ਪਾਰਟੀ ਦਫ਼ਤਰ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਧਾਨ ਰਿਸੀ ਪਾਲ ਖੇਰਾ, ਸੂਬਾ ਕਮੇਟੀ ਮੈਂਬਰ ਅਤੇ ਬਠਿੰਡਾ ...
ਰੂੜੇਕੇ ਕਲਾਂ, 4 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਮੈਡਮ ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ | ਸੰਸਥਾ ...
ਟੱਲੇਵਾਲ, 4 ਅਕਤੂਬਰ (ਸੋਨੀ ਚੀਮਾ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਹਰ ਵਰਗ ਨੂੰ ਪਹਿਲ ਦੇ ਕੇ ਜਿੱਥੇ ਉਨ੍ਹਾਂ ਦੀ ਭਲਾਈ ਲਈ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ, ਉੱਥੇ ਬਿਨ੍ਹਾਂ ਵਿਤਕਰੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਇਹ ਸ਼ਬਦ ...
ਧਨੌਲਾ, 4 ਅਕਤੂਬਰ (ਚੰਗਾਲ)-ਸ਼੍ਰੋਮਣੀ ਅਕਾਲੀ ਦਲ (ਬ) ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵਲੋਂ ਅੱਜ ਟਰੱਕ ਯੂਨੀਅਨ ਧਨੌਲਾ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ ਤੇ ਜਗਤਾਰ ਸਿੰਘ ਤਾਰੀ ਮੰਡਲ ਪ੍ਰਧਾਨ ਬੀ.ਜੇ.ਪੀ. ਧਨੌਲਾ ਦੇ ਪਿਤਾ ਦੀ ਅਚਾਨਕ ਹੋਈ ...
ਟੱਲੇਵਾਲ, 4 ਅਕਤੂਬਰ (ਸੋਨੀ ਚੀਮਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੋਜਵੈਲੀ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਸਕੂਲ ਮੁਖੀ ਮੈਡਮ ਵੀਰਪਾਲ ਕੌਰ ਦੀ ਅਗਵਾਈ ਵਿਚ ਦਸਹਿਰੇ ਦੇ ਮੱਦੇਨਜ਼ਰ ਜਿੱਥੇ ਵਿਦਿਆਰਥੀਆ ਨੂੰ ਉਕਤ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ ਗਈ, ...
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)-ਸ਼ਿ੍ਸਟੀਕਰਤਾ ਵਾਲੀਮਿਕ ਸਮਾਜ ਸਾਂਝਾ ਮੰਚ ਪਾਵਨ ਪ੍ਰਗਟ ਉਤਸਵ ਕਮੇਟੀ ਜ਼ਿਲ੍ਹਾ ਬਰਨਾਲਾ ਵਲੋਂ ਸ਼ਿ੍ਸਟੀਕਰਤਾ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਮਿਤੀ 7 ਅਕਤੂਬਰ ਨੂੰ ਸ਼ਿ੍ਸਟੀਕਰਤਾ ਭਗਵਾਨ ਵਾਲੀਮਿਕ ਚੌਕ ...
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਭਗਵਾਨ ਰਾਮ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਕੂਲ ...
ਮਹਿਲ ਕਲਾਂ, 4 ਅਕਤੂਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਚੁਹਾਣਕੇ ਖ਼ੁਰਦ ਦੀ ਚੋਣ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਕਲਾਂ ਨੇ ਕਿਹਾ ...
ਬਰਨਾਲਾ, 4 ਅਕਤੂਬਰ (ਰਾਜ ਪਨੇਸਰ)-ਸਥਾਨਕ ਸ਼ਹਿਰ ਦੇ ਚਰਚਿਤ ਦਲਿਤ ਵਰਗ ਨਾਲ ਸਬੰਧਿਤ ਨਗਰ ਕੌਂਸਲ ਬਰਨਾਲਾ ਦੇ ਬਾਹਰ ਚਾਹ ਦੀ ਰੇਹੜੀ ਲਗਾਉਣ ਵਾਲੀ ਗਰੀਬ ਔਰਤ ਦੀ ਲੜਕੀ ਨਾਲ ਹੋਏ ਜਬਰ ਜਨਾਹ ਦਾ ਮਾਮਲਾ ਮੁੜ ਭਖਦਾ ਜਾ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਪੀੜਤ ਦਲਿਤ ...
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)-ਖੁੱਡੀ ਨਾਕਾ ਰੇਲਵੇ ਪੁਲ ਅੰਡਰਪਾਸ ਐਕਸ਼ਨ ਕਮੇਟੀ ਦਾ ਵਫ਼ਦ ਐਸ.ਡੀ.ਐਮ. ਬਰਨਾਲਾ ਨੂੰ ਮਿਲਿਆ | ਖੁੱਡੀ ਨਾਕੇ 'ਤੇ ਰੇਲਵੇ ਪੁਲ ਹੇਠ ਅੰਡਰਪਾਸ ਬਣਾਉਣ ਵਾਲੇ ਮਸਲੇ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ | ਐਕਸ਼ਨ ਕਮੇਟੀ ਆਗੂਆਂ ਡਾ: ...
ਧਨੌਲਾ, 4 ਅਕਤੂਬਰ (ਚੰਗਾਲ)-ਟਾਟਾ ਮੈਮੋਰੀਅਲ ਸੈਂਟਰ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਵਲੋਂ ਕੈਂਸਰ ਰੋਕੂ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਡਾ: ਨਵਜੋਤ ਸਿੰਘ ਕਾਲੜਾ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ | ਇਸ ਕੈਂਪ ਵਿਚ ਡਾ: ਬੰਧੀਤਾ ਭਾਵਾ ਹੈੱਡ ...
ਟੱਲੇਵਾਲ, 4 ਅਕਤੂਬਰ (ਸੋਨੀ ਚੀਮਾ)-ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਵਲੋਂ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਪਿੰਡ ਦੀਵਾਨਾ ਵਿਖੇ ਗ੍ਰਾਮ ਪੰਚਾਇਤ, ਐਨ.ਆਰ.ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX