ਤਾਜਾ ਖ਼ਬਰਾਂ


ਤਾਲਿਬਾਨ ਨੇ ਭਾਰਤੀ ਬਜਟ 2023-24 ਦਾ ਸੁਆਗਤ ਕੀਤਾ, ਕਿਹਾ ਕਿ ਰਾਸ਼ਟਰਾਂ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਵਿਚ ਕਰੇਗਾ ਮਦਦ
. . .  1 day ago
ਮਹਿਲਾ ਟੀ-20 : ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤੀ
. . .  1 day ago
ਲੰਡਨ, 2 ਫਰਵਰੀ - ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਮਹਿਲਾ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ।
ਜ਼ਿਲ੍ਹਾ ਪਠਾਨਕੋਟ ਵਿਚ 3 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ ,2 ਫਰਵਰੀ (ਸੰਧੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਪਠਾਨਕੋਟ ਤੇ ਡੇਰਾ ਸੁਆਮੀ ਜਗਤ ਗਿਰੀ ਵਲੋਂ 3 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ...
ਨਵੀਂ ਦਿੱਲੀ : ਜ਼ਾਂਬੀਆ ਦੇ ਸੰਸਦੀ ਵਫ਼ਦ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਸੀ.ਆਈ.ਐਸ.ਐਫ਼. ਵਲੋਂ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਨਾਗਰਿਕਾਂ ਕੋਲੋਂ ਲੱਖਾਂ ਦੀਆਂ ਦਵਾਈਆਂ ਬਰਾਮਦ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੀ.ਆਈ.ਐਸ.ਐਫ਼. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਕੰਬੋਡੀਆ ਦੇ ਨਾਗਰਿਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਉਨ੍ਹਾਂ ਤੋਂ ਤਲਾਸ਼ੀ ਦੌਰਾਨ 86.40 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ...
ਦਿੱਲੀ ਦੇ ਉਪ ਰਾਜਪਾਲ ਨੇ ਆਗਾਮੀ ਜੀ-20 ਸਿਖ਼ਰ ਸੰਮੇਲਨ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਦੇ ਨਾਲ ਅੱਜ ਆਗਾਮੀ ਜੀ-20 ਸਿਖ਼ਰ ਸੰਮੇਲਨ ਅਤੇ ਇਸ ਦੇ ਸਹਿਯੋਗੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਜੀ-20 ਦੇ ਵਿਦੇਸ਼ ਮੰਤਰੀਆਂ...
ਨੌਜਵਾਨ ਦੀ ਖ਼ੇਤ ’ਚੋਂ ਮਿਲੀ ਲਾਸ਼
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ,ਦਲਜੀਤ ਸਿੰਘ ਮੱਕੜ)- ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਥਾਣਾ ਚੀਮਾ...
ਇਸਲਾਮਾਬਾਦ ਹਾਈਕੋਰਟ ਵਲੋਂ ਪੀ.ਟੀ.ਆਈ ਦੀ ਪਾਕਿਸਤਾਨ ਚੋਣ ਕਮਿਸ਼ਨ ਦੇ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ
. . .  1 day ago
ਇਸਲਾਮਾਬਾਦ, 2 ਫਰਵਰੀ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ...
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ...
ਮੈਂ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ ਹਾਂ- ਕੈਪਨਟ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 2 ਫਰਵਰੀ- ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ’ਤੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਦਾਜ਼ਾ ਹੈ। ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ...
ਕੋਲਕਾਤਾ ਹਾਈ ਕੋਰਟ ਵਲੋਂ ਅਭਿਨੇਤਾ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ
. . .  1 day ago
ਕੋਲਕਾਤਾ, 2 ਫਰਵਰੀ- ਕੋਲਕਾਤਾ ਹਾਈ ਕੋਰਟ ਨੇ ਤਾਲਤਾਲਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਜਪਾ ਨੇਤਾ ਅਤੇ ਅਭਿਨੇਤਾ ਪਰੇਸ਼ ਰਾਵਲ ਦੀ ਟਿੱਪਣੀ ‘ਬੰਗਾਲੀਆਂ ਲਈ ਮੱਛੀ ਪਕਾਉਣਾ’ ਲਈ ਕੋਈ ਸਖ਼ਤ ਕਾਰਵਾਈ ਨਾ ਕਰੇ, ਕਿਉਂਕਿ ਉਸ ਨੇ ਟਿੱਪਣੀ ਲਈ...
ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  1 day ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦਾ ਸਹੀ ਸਮੇਂ ’ਤੇ ਐਲਾਨ ਕਰਾਂਗੇਂ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਦੀਆਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਚਿਤ ਸਮੇਂ...
ਦਿੱਲੀ ਮਾਡਲ ਇਕ ਧੋਖਾ ਸੀ- ਡਾ. ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 2 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਿੱਲੀ ਮਾਡਲ ਇਕ ਧੋਖਾ ਸੀ। ਇਸ ਲਈ ਉਹ ਦਿੱਲੀ ਦੀ ਬਜਾਏ ਪ੍ਰਿੰਸੀਪਲਾਂ ਨੂੰ ਸਿੰਗਾਪੁਰ...
ਧਰਮ ਪ੍ਰਚਾਰ ਕਮੇਟੀ ਵਲੋਂ ਹੁਣ 7 ਅਤੇ 8 ਫ਼ਰਵਰੀ ਨੂੰ ਲਈ ਜਾਵੇਗੀ ਧਾਰਮਿਕ ਪ੍ਰੀਖਿਆ
. . .  1 day ago
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੋ ਧਾਰਮਿਕ ਪ੍ਰੀਖਿਆ ਪਿਛਲੇ ਦਿਨੀਂ ਮੁਲਤਵੀ ਕੀਤੀ ਗਈ ਸੀ, ਹੁਣ 7 ਅਤੇ 8 ਫ਼ਰਵਰੀ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ....
ਕੀ ਅਡਾਨੀ ਦੇ ਖ਼ਿਲਾਫ਼ ਬੋਲਣਾ ਭਾਰਤ ਦੇ ਵਿਰੁੱਧ ਬੋਲਣਾ ਹੈ?- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  1 day ago
ਰਾਏਪੁਰ, 2 ਫਰਵਰੀ- ਅਡਾਨੀ ਗਰੁੱਪ ’ਤੇ ਹਿੰਡਨਬਰਗ ਦੀ ਰਿਪੋਰਟ ’ਤੇ ਛੱਤੀਸਗੜ੍ਹ ਦੇ ਮੁਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਭਾਜਪਾ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਹਿੰਦੂ ਵਿਰੋਧੀ ਹੁੰਦੇ ਸੀ, ਜਦੋਂ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਦੇਸ਼ ਵਿਰੋਧੀ ਹੋ ਜਾਂਦੇ ਸੀ, ਹੁਣ ਜਦੋਂ ਅਸੀਂ ਇਸ ਰਿਪੋਰਟ...
ਖ਼ੇਡ ਵਪਾਰੀਆਂ ਨੇ ਲਗਾਇਆ ਧਰਨਾ
. . .  1 day ago
ਜਲੰਧਰ, 2 ਫਰਵਰੀ (ਸ਼ਿਵ)- ਜੀ.ਐਸ.ਟੀ. ਵਿਭਾਗ ਵਲੋਂ ਖ਼ੇਡ ਮਾਰਕੀਟ ਵਿਚ ਛਾਪਾ ਮਾਰਨ ਦੇ ਰੋਸ ਵਜੋਂ ਵਪਾਰੀਆਂ ਨੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼...
ਬੰਬੀਹਾ ਗੈਂਗ ਦੇ 2 ਗੁਰਗੇ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਮੰਗੀ ਇਜਾਜ਼ਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕਰਨ ਲਈ ਅਤੇ ਰਾਮਚਰਿਤਮਾਨਸ ’ਤੇ ਆਪਣੇ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਇਜਾਜ਼ਤ...
ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  1 day ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  1 day ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  1 day ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  1 day ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  1 day ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਪਣਾ ਆਪ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ। -ਥਾਮਸ ਜੈਫਰਸਨ

ਦਿੱਲੀ / ਹਰਿਆਣਾ

ਅਜਰਾਣਾ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਹਰਿਆਣਾ 'ਚ ਚੋਣ ਲਈ ਕੀਤਾ ਚੈਲੰਜ

ਸ਼ਾਹਬਾਦ ਮਾਰਕੰਡਾ, 4 ਅਕਤੂਬਰ (ਅਵਤਾਰ ਸਿੰਘ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਯੁਵਾ ਸੂਬਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੀਨੀਅਰ ਆਗੂ ਕੰਵਲਜੀਤ ਸਿੰਘ ਅਜਰਾਣਾ ਨੇ ਹਰਿਆਣਾ ਦੀ ਸਿੱਖ ਸੰਗਤ ਦੇ ਆਪਣੇ ਨਾਲ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਹਰਿਆਣਾ ਵਿਚ ਚੋਣਾ ਲੜਨ ਲਈ ਕਿਹਾ ਹੈ | ਉਹ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਵਲੋਂ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਦੀ ਆਮਦਨ ਸਿਰਫ਼ 44 ਕਰੋੜ ਰੁ. ਸਾਲਾਨਾ ਹੋਣ ਦੇ ਬਿਆਨ ਨੂੰ ਗੁੰਮਰਾਹਕੁਨ ਕਰਾਰ ਦਿੰਦਿਆਂ ਦੱਸਿਆ ਕਿ ਹਰਿਆਣਾ ਅੰਦਰ ਗੁਰਦੁਆਰਾ ਸਾਹਿਬਾਨਾਂ ਦੇ ਨਾਂਅ ਕਰੀਬ 6000 ਏਕੜ ਜ਼ਮੀਨ ਹੈ | ਇਸ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਦਾਰੇ, ਟਰੱਸਟ ਅਤੇ ਗੁਰਦੁਆਰਾ ਸਾਹਿਬਾਨ ਹਨ, ਜਿਥੋਂ ਸਾਲਾਨਾ 400 ਕਰੋੜ ਰੁ. ਦੀ ਆਮਦਨ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਆਮਦਨ ਹੀ 44 ਕਰੋੜ ਰੁ ਹੈ ਤਾਂ ਖ਼ਰਚਾ ਚਲਾਉਣਾ ਮੁਸ਼ਕਿਲ ਹੋ ਜਾਵੇਗਾ | ਅਜਿਹੀ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਨੂੰ ਘਾਟੇ ਦਾ ਸੌਦਾ ਛੱਡ ਕੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਨੂੰ ਵੱਖਰੀ ਕਮੇਟੀ ਦੇ ਹਵਾਲੇ ਕਰਨਾ ਚਾਹੀਦਾ ਹੈ | ਅਜਰਾਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਹਰਿਆਣਾ ਕਮੇਟੀ ਦੇ ਗਠਨ ਨੂੰ ਲੈ ਕੇ ਸੁਪਰੀਮ ਕੋਰਟ 'ਚ ਰੀਵਿਊ ਪਟੀਸ਼ਨ ਪਾਉਣ ਦੀ ਗੱਲ ਕਰ ਰਹੇ ਹਨ, ਜਦਕਿ 8 ਸਾਲ ਪਹਿਲਾਂ ਵੀ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਭੇਟਾਂ ਦੇ ਰੂਪ 'ਚ ਵਕੀਲਾਂ 'ਤੇ ਕਰੋੜਾਂ ਰੁ. ਖ਼ਰਚਣ ਦੇ ਬਾਵਜੂਦ ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੰਗਤ 'ਚ ਜਾ ਕੇ ਫ਼ਤਵਾ ਲੈਣ ਦਾ ਸੁਝਾਅ ਦਿੱਤਾ | ਅਜਰਾਣਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਨੂੰ ਛੱਡ ਕੇ ਕਿਸੇ ਵੀ ਸਿੱਖ ਜਥੇਬੰਦੀ ਨੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਇਤਰਾਜ਼ ਨਹੀਂ ਕੀਤਾ | ਇਸ ਲਈ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਜ਼ਿੱਦ ਤਿਆਗ ਕੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਇਥੋਂ ਦੀ ਸੰਗਤ ਨੂੰ ਸੌਂਪਣੀ ਚਾਹੀਦੀ ਹੈ | ਇਸ ਮੌਕੇ ਇੰਦਰਜੀਤ ਸਿੰਘ ਕਰਨਾਲ, ਤੇਜਿੰਦਰ ਸਿੰਘ ਮੱਕੜ, ਅਵਤਾਰ ਸਿੰਘ, ਜਗਜੀਤ ਸਿੰਘ ਸਮੇਤ ਸਿੱਖ ਸੰਗਤਾਂ ਹਾਜ਼ਰ ਸਨ |

'ਆਪ' ਆਗੂ ਗੁਰਪਾਲ ਸਿੰਘ ਦੀ ਅਗਵਾਈ ਹੇਠ 'ਸਿੱਖਿਆ ਬਚਾਓ ਸਾਈਕਲ ਯਾਤਰਾ' ਕੱਢੀ

ਨਰਾਇਣਗੜ੍ਹ, 4 ਅਕਤੂਬਰ (ਪੀ. ਸਿੰਘ)-'ਆਪ' ਆਗੂ ਗੁਰਪਾਲ ਸਿੰਘ ਦੀ ਅਗਵਾਈ ਹੇਠ 'ਸਿੱਖਿਆ ਬਚਾਓ ਸਾਈਕਲ ਯਾਤਰਾ' ਕੱਢੀ ਗਈ | ਇਹ ਯਾਤਰਾ ਨਰਾਇਣਗੜ੍ਹ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ 'ਚੋਂ ਲੰਘਦੀ ਹੋਈ ਸ਼ਹਿਜ਼ਾਦਪੁਰ, ਪਾਪੌਲੀ, ਚਤਾਨ, ਕੱਕੜ ਮਾਜਰਾ, ਰਾਮਪੁਰ, ...

ਪੂਰੀ ਖ਼ਬਰ »

ਭਾਜਪਾ-ਜੇ. ਜੇ. ਪੀ. ਸਰਕਾਰ ਪੰਚਾਇਤੀ ਰਾਜ ਐਕਟ ਦੀਆਂ ਉਡਾ ਰਹੀ ਹੈ ਧੱਜੀਆਂ-ਗੁਰਾਇਆ

ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)-ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਸਮੇਂ ਸਿਰ ਕਰਵਾਉਣਾ ਹਰ ਚੁਣੀ ਹੋਈ ਸਰਕਾਰ ਦੀ ਪਹਿਲ ਹੁੰਦੀ ਹੈ ਕਿਉਂਕਿ ਗ੍ਰਾਮ ਪੰਚਾਇਤ ਨੂੰ ਲੋਕਤੰਤਰ ਦੀ ਪਹਿਲੀ ਇਕਾਈ ਮੰਨਿਆ ਜਾਂਦਾ ਹੈ | ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ...

ਪੂਰੀ ਖ਼ਬਰ »

ਟੈਲੰਟ ਸ਼ੋਅ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਪਲੇਟਫਾਰਮ-ਡਾ. ਜੈਨ

ਯਮੁਨਾਨਗਰ, 4 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਆਡੀਟੋਰੀਅਮ ਵਿਖੇ ਟੈਲੰਟ ਸ਼ੋਅ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥਣਾਂ ਨੇ ਡਾਂਸ, ਭਾਸ਼ਣ, ਕਵਿਤਾ ਉਚਾਰਨ, ਗਾਇਨ, ਇੰਸਟਰੂਮੈਂਟਲ, ਪੇਂਟਿੰਗ, ਮੋਨੋ ਐਕਟਿੰਗ ਅਤੇ ਕੁਇਜ਼ ਮੁਕਾਬਲੇ ਵਿਚ ...

ਪੂਰੀ ਖ਼ਬਰ »

ਰਵੀ ਤਾਰਾਂਵਾਲੀ ਨੇ ਰਾਮ ਲੀਲਾ ਪ੍ਰੋਗਰਾਮ 'ਚ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਗੂਹਲਾ ਚੀਕਾ, 4 ਅਕਤੂਬਰ (ਓ.ਪੀ. ਸੈਣੀ)-ਨਵਰਾਤਰਿਆਂ ਦੇ ਚੱਲਦਿਆਂ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਮਹਾਗੌਰੀ ਦੀ ਪੂਜਾ ਦੇ ਸ਼ੁਭ ਮੌਕੇ 'ਤੇ ਸੀਵਨ ਨਗਰ 'ਚ 'ਜੈ ਦਾਦਾ ਖੇੜਾ ਜਾਗਰਣ ਕਮੇਟੀ' ਵਲੋਂ ਵਿਸ਼ਾਲ ਜਾਗਰਣ ਕਰਵਾਇਆ ਗਿਆ | ਜਿਸ ਵਿਚ ਉੱਘੇ ਸਮਾਜ ਸੇਵੀ, ਭਾਜਪਾ ...

ਪੂਰੀ ਖ਼ਬਰ »

ਬੱਚੇ ਨੂੰ ਸੱਪ ਨੇ ਮਾਰਿਆ ਡੰਗ

ਗੂਹਲਾ ਚੀਕਾ, 4 ਅਕਤੂਬਰ (ਓ.ਪੀ. ਸੈਣੀ)-ਪਿੰਡ ਬੌਪੁਰ 'ਚ ਸੁੱਤੇ ਪਏ ਬੱਚੇ ਨੂੰ ਸੱਪ ਨੇ ਡੰਗ ਲੈਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਨੂੰ ਤੁਰੰਤ ਕੈਥਲ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਜਿੱਥੇ ਡਾਕਟਰ ਉਸ ਦੀ ਜਾਨ ਬਚਾਉਣ ਦੀ ਪੂਰੀ ...

ਪੂਰੀ ਖ਼ਬਰ »

ਸਵਰਾਜ਼ ਪਬਲਿਕ ਸਕੂਲ ਦਾਮਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਯਮੁਨਾਨਗਰ, 4 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਵਰਾਜ਼ ਪਬਲਿਕ ਸਕੂਲ ਦਾਮਲਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਵਿਚ ਕਰਵਾਏ ਪ੍ਰੋਗਰਾਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਦੁਸਹਿਰੇ ਦੇ ਤਿਉਹਾਰ ਸੰਬੰਧੀ ਭਾਸ਼ਣ ਪੇਸ਼ ਕੀਤੇ | ਇਸ ...

ਪੂਰੀ ਖ਼ਬਰ »

ਏਵੀ ਵਿੱਦਿਆ ਮੰਦਰ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਗੂਹਲਾ ਚੀਕਾ, 4 ਅਕਤੂਬਰ (ਓ.ਪੀ. ਸੈਣੀ)-ਏ.ਵੀ. ਵਿਦਿਆ ਮੰਦਿਰ ਦੇ ਵਿਹੜੇ 'ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਰਾਮ, ਸੀਤਾ, ਲਕਸ਼ਮਣ ਦੀ ਝਾਕੀ ਪੇਸ਼ ਕੀਤੀ | ਚੌਥੀ ਜਮਾਤ ਦੇ ਵਿਦਿਆਰਥੀ ਰਾਮ ਬਣੇ ਨੇ ...

ਪੂਰੀ ਖ਼ਬਰ »

ਵਿਧਾਇਕ ਦੂੜਾ ਰਾਮ ਨੇ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਫ਼ਤਿਹਾਬਾਦ, 4 ਅਕਤੂਬਰ (ਹਰਬੰਸ ਸਿੰਘ ਮੰਡੇਰ)-ਫ਼ਤਿਹਾਬਾਦ ਦੇ ਵਿਧਾਇਕ ਦੂੜਾ ਰਾਮ ਨੇ ਕਿਹਾ ਹੈ ਕਿ ਅਨਾਜ ਮੰਡੀ 'ਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਫ਼ਸਲ ਸਮੇਂ ਸਿਰ ਚੁਕਾਈ ਜਾਵੇ ਇਸ ...

ਪੂਰੀ ਖ਼ਬਰ »

ਮਾਤਾ ਹਰਕੀ ਦੇਵੀ ਸਕੂਲ ਦੇ 26 ਖਿਡਾਰੀ ਰਾਜ ਪੱਧਰੀ ਖੇਡਾਂ 'ਚ ਲੈਣਗੇ ਭਾਗ

ਸਿਰਸਾ, 4 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਕਸਬਾ ਔਢਾਂ ਦੇ ਮਾਤਾ ਹਰਕੀ ਦੇਵੀ ਸਕੂਲ ਦੇ 26 ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਰਾਜ ਪੱਧਰ ਲਈ ਚੁਣੇ ਗਏ ਹਨ¢ ਸਕੂਲ ਦੀ ਪਿ੍ੰਸੀਪਲ ਡਾ. ਕੁਲਦੀਪ ਕÏਰ ਆਨੰਦ ਨੇ ਦੱਸਿਆ ਕਿ ਔਢਾਂ ਸੈਕਸ਼ਨ ਦੇ ਸਾਰੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਤੇ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕੀਤਾ

ਫ਼ਤਿਹਾਬਾਦ, 4 ਅਕਤੂਬਰ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਪਿੰਡ ਬੀਗੜ ਦੇ ਸਰਕਾਰੀ ਸਕੂਲ 'ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਵਿਭਾਗ ਦੇ ਕਲਾਕਾਰਾਂ ਨੇ ਵਿਦਿਆਰਥੀਆਂ ਨੂੰ ਜਿੱਥੇ ਇੱਕ ਪਾਸੇ ਪਾਣੀ ਦੀ ਬਚਤ ...

ਪੂਰੀ ਖ਼ਬਰ »

ਚੀਕਾ ਥਾਣੇ ਦਾ ਏ.ਐੱਸ.ਆਈ. ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

ਗੂਹਲਾ ਚੀਕਾ, 4 ਅਕਤੂਬਰ (ਓ.ਪੀ. ਸੈਣੀ)-ਵਿਜੀਲੈਂਸ ਵਿਭਾਗ ਕੁਰੂਕਸ਼ੇਤਰ ਨੇ ਅੱਜ ਛਾਪਾ ਮਾਰ ਕੇ ਚੀਕਾ ਥਾਣੇ 'ਚ ਕੰਮ ਕਰਦੇ ਏ.ਐੱਸ.ਆਈ. ਸੁਖਬੀਰ ਸਿੰਘ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ | ਜਦੋਂ ਕਿ ਕਥਿਤ ਤੌਰ 'ਤੇ ਉਸ ਦਾ ਇਕ ਸਾਥੀ ...

ਪੂਰੀ ਖ਼ਬਰ »

ਦਵਾਈਆਂ ਦੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸਥਾਨਕ ਸੈਕਟਰ-3 ਸਥਿਤ ਇਕ ਦਵਾਈਆਂ ਦੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁ. ਦਾ ਨੁਕਸਾਨ ਹੋ ਗਿਆ | ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਭਾਰੀ ...

ਪੂਰੀ ਖ਼ਬਰ »

ਸਰਦਾਰ ਚੰਨਣ ਸਿੰਘ ਘੁੰਮਣ ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ

ਸ਼ਾਹਬਾਦ ਮਾਰਕੰਡਾ, 4 ਅਕਤੂਬਰ (ਅਵਤਾਰ ਸਿੰਘ)-ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਬੀ. ਐੱਡ. ਦੂਜੇ ਸਾਲ ਦੇ ਐਲਾਨੇ ਗਏ ਨਤੀਜੇ 'ਚ ਸਰਦਾਰ ਚੰਨਣ ਸਿੰਘ ਘੁੰਮਣ ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਦੇ ਪਿ੍ੰਸੀਪਲ ਡਾ. ਆਰ. ਐੱਸ. ਘੁੰਮਣ ਨੇ ਦੱਸਿਆ ਕਿ ਕਾਲਜ ਦੀ ...

ਪੂਰੀ ਖ਼ਬਰ »

ਕਰਨਾਲ ਜ਼ਿਲ੍ਹੇ 'ਚ ਪਹਿਲੀ ਵਾਰ ਮੁਫ਼ਤ ਹੋਣਗੇ ਕੈਂਸਰ ਦੇ ਟੈਸਟ

ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਦੇ ਇਤਿਹਾਸ 'ਚ ਪਹਿਲੀ ਵਾਰ ਕੈਂਸਰ ਦੇ ਹਰ ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਣਗੇ | ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਤੇ ਵਿਸ਼ਵ ਪ੍ਰਸਿੱਧ ਕੈਂਸਰ ਸਪੈਸ਼ਲਿਸਟ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਸਮੁੱਚੀ ਟੀਮ 8 ...

ਪੂਰੀ ਖ਼ਬਰ »

ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ-ਸੁਰੇਸ਼ ਖੰਨਾ

ਕਰਨਾਲ, 3 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੀਨੀਅਰ ਸਿਟੀਜ਼ਨਜ਼ ਮੰਚ ਵਲੋਂ ਮੰਚ ਦੇ ਅਹਾਤੇ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੀ ਸਥਾਪਨਾ ਲਈ ਭੂਮੀ ਪੂਜਨ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਸਿਟੀਜ਼ਨਜ਼ ਮੰਚ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ...

ਪੂਰੀ ਖ਼ਬਰ »

ਜ਼ਿਲੇ੍ਹ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਵਲੋਂ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ

ਫ਼ਤਿਹਾਬਾਦ, 4 ਅਕਤੂਬਰ (ਹਰਬੰਸ ਸਿੰਘ ਮੰਡੇਰ)- ਜ਼ਿਲੇ੍ਹ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਜ਼ਿਲ੍ਹਾ ਕੁਲੈਕਟਰ ਜਗਦੀਸ਼ ਸ਼ਰਮਾ ਨੇ 9 ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਹਨ | ਤਿੰਨ ਡਿਊਟੀ ਮੈਜਿਸਟਰੇਟ ਰਿਜ਼ਰਵ ਰੱਖੇ ਗਏ ਹਨ, ਜਿਨ੍ਹਾਂ ਦੀ ਨਿਯੁਕਤੀ ...

ਪੂਰੀ ਖ਼ਬਰ »

ਭਿੱਖੀਵਿੰਡ ਦੇ ਸਰਕਾਰੀ ਸਕੂਲ 'ਚ ਵਿਦਿਆਰਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਭਿੱਖੀਵਿੰਡ, 4 ਅਕਤੂਬਰ (ਬੌਬੀ)¸­ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਚ ਪੜ੍ਹਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਦੇ ਅੰਦਰ ਕਲਾਸ 'ਚ ਦਾਖ਼ਲ ਹੋ ਕੇ ਸਕੂਲ ਅਧਿਆਪਕਾਂ ਦੀ ਹਾਜ਼ਰੀ ਵਿਚ ਤੇਜਧਾਰ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਰਾਏ ਅਮਾਨਤ ਖਾਂ ਦੇ ਏ.ਐੱਸ.ਆਈ. ਹੀਰਾ ਸਿੰਘ ਨੇ ...

ਪੂਰੀ ਖ਼ਬਰ »

ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ

ਤਰਨ ਤਾਰਨ, 4 ਅਕਤੂਬਰ (ਇਕਬਾਲ ਸਿੰਘ ਸੋਢੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ, ਜ਼ਿਲ੍ਹਾ ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਪੰਡੋਰੀ ...

ਪੂਰੀ ਖ਼ਬਰ »

ਭਲਕੇ ਅਗਨੀ ਭੇਟ ਕੀਤੇ ਜਾਣਗੇ ਰਾਵਣ ਤੇ ਕੁੰਭਕਰਨ ਦੇ 100 ਫੁੱਟ ਉੱਚੇ ਪੁਤਲੇ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ 5 ਅਕਤੂਬਰ ਨੂੰ ਦਸਹਿਰਾ ਗਰਾਊਡ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਰਾਵਣ ਅਤੇ ਕੁੰਭਕਰਨ ਦੇ 100 ਫੁੱਟ ਤਿਆਰ ਕੀਤੇ ਗਏ ਪੁਤਲਿਆਂ ਨੂੰ ਅਗਨ ਭੇਟ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਡੀ.ਸੀ. ਦਫ਼ਤਰ ਮੂਹਰੇ ਧਰਨਾ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)¸ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਬਰਸੀ 'ਤੇ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਕੌਮੀ ਕਿਸਾਨ ਯੂਨੀਅਨ ਦੇ ...

ਪੂਰੀ ਖ਼ਬਰ »

ਡੀ.ਸੀ. ਨੇ ਟੀ.ਐੱਨ.ਸੀ. ਦੀ ਜਾਗਰੂਕਤਾ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਦਾ ਕੰਜ਼ਰਵੈਂਸੀ (ਟੀ.ਐੱਨ.ਸੀ.) ਵਲੋਂ ਪੰਜਾਬ ਵਿਚ ਚਲਾਏ ਜਾ ਰਹੇ ਪ੍ਰਾਜੈਕਟ ਪ੍ਰਮੋਟਿੰਗ ਰੀਜੈਨਰੇਟਿਵ ਐਡ ਨੋ ਬਰਨ ਐਗਰੀਕਲਚਰ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪੱਟੀ, 4 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੰਯੁਕਤ ਕਿਸਾਨ ਮੋਰਚੇ ਦੀ ਤਰਜ 'ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਰਜ ਸਿੰਘ ਕੈਰੋਂ, ਕੌਮੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਕਲਸੀ, ...

ਪੂਰੀ ਖ਼ਬਰ »

ਕਿਸਾਨਾਂ ਤੇ ਮਜ਼ਦੂਰਾਂ ਵਲੋਂ ਤਰਨ ਤਾਰਨ, ਪੱਟੀ, ਖੇਮਕਰਨ ਤੇ ਖਡੂਰ ਸਾਹਿਬ ਵਿਖੇ ਰੇਲਾਂ ਰੋਕ ਕੇ ਕੀਤਾ ਚੱਕਾ ਜਾਮ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵਲੋਂ ਪੰਜਾਬ ਭਰ ਵਿਚ ਤਿੰਨ ਘੰਟੇ ਲਈ ਰੇਲਾਂ ਦੇ ਚੱਕੇ ਜਾਮ ਕੀਤੇ ਗਏ ਉੱਥੇ ਤਰਨ ਤਾਰਨ ਜ਼ਿਲ੍ਹੇ ਅੰਦਰ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਅਤੇ ਖੇਮਕਰਨ ਵਿਖੇ ਰੇਲਾਂ ਦਾ ਚੱਕਾ ਜਾਮ ...

ਪੂਰੀ ਖ਼ਬਰ »

ਪ੍ਰੀ-ਮੈਟਿ੍ਕ ਸਕਾਲਰਸ਼ਿਪ ਫਾਰ ਮਨਿਓਰਿਟੀ ਸਕੀਮ ਅਧੀਨ ਅਪਲਾਈ ਕਰਨ ਦੀ ਮਿਤੀ 'ਚ ਵਾਧਾ

ਐੱਸ. ਏ. ਐੱਸ. ਨਗਰ, 4 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤ ਸਰਕਾਰ ਦੇ ਕੈਬਨਿਟ ਸੈਕਟਰੀਏਟ ਡੀ. ਬੀ. ਟੀ. ਮਿਸ਼ਨ ਵਲੋਂ ਸੈਸ਼ਨ 2022-23 ਦੌਰਾਨ ਪ੍ਰੀ-ਮੈਟਿ੍ਕ ਸਕਾਲਰਸ਼ਿਪ ਫਾਰ ਮਨਿਓਰਿਟੀ ਸਕੀਮ ਅਧੀਨ ਫਾਰਮ ਅਪਲਾਈ ਕਰਨ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ ਅਤੇ ਹੁਣ ...

ਪੂਰੀ ਖ਼ਬਰ »

8ਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ ਐਲਾਨਿਆ

ਐੱਸ. ਏ. ਐੱਸ. ਨਗਰ, 4 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 8ਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ...

ਪੂਰੀ ਖ਼ਬਰ »

ਐਸ. ਸੀ/ਬੀ. ਸੀ. ਅਧਿਆਪਕ ਸੀਨੀਅਰਤਾ ਸੂਚੀ 'ਚ ਸੋਧ ਕੀਤੇ ਬਿਨਾਂ ਤਰੱਕੀਆਂ ਕਰਨ ਖ਼ਿਲਾਫ਼ ਕਰਨਗੇ ਤਿੱਖਾ ਸੰਘਰਸ਼

ਜਲੰਧਰ, 4 ਅਕਤੂਬਰ (ਰਣਜੀਤ ਸਿੰਘ ਸੋਢੀ)-ਐਸ. ਸੀ/ਬੀ. ਸੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਤੇ ਕਾਰਜਕਾਰੀ ਪ੍ਰਧਾਨ ਕਿ੍ਸ਼ਨ ਸਿੰਘ ਦੁੱਗਾ ਦੀ ਅਗਵਾਈ 'ਚ ਪੈੱ੍ਰਸ ਕਲੱਬ ਜਲੰਧਰ 'ਚ ਪੱਤਰਕਾਰ ਵਾਰਤਾ ਦੌਰਾਨ ਸਾਥੀਆਂ ਸਮੇਤ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਰਾਜਪਾਲ ਵਲੋਂ ਲੋਕਾਂ ਨੂੰ ਦੁਸਹਿਰੇ ਦੀ ਵਧਾਈ

ਚੰਡੀਗੜ੍ਹ, 4 ਅਕਤੂਬਰ (ਮਨਜੋਤ ਸਿੰਘ ਜੋਤ)-ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ ਹਨ | ਉਨ੍ਹਾਂ ਕਿਹਾ, ਦੁਸਹਿਰੇ ਦੇ ਸ਼ੁੱਭ ਮੌਕੇ 'ਤੇ, ...

ਪੂਰੀ ਖ਼ਬਰ »

ਦੋਹਰੇ ਸੰਵਿਧਾਨ ਮਾਮਲੇ 'ਚ ਅਦਾਲਤ ਦੇ ਅਧਿਕਾਰ ਖੇਤਰ ਸੰਬੰਧੀ ਅਕਾਲੀ ਦਲ ਦੀ ਪਟੀਸ਼ਨ ਖਾਰਿਜ

ਹੁਸ਼ਿਆਰਪੁਰ, 4 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਕਥਿਤ ਤੌਰ 'ਤੇ ਦੋਹਰਾ ਸੰਵਿਧਾਨ ਰੱਖ ਕੇ ਧੋਖਾਧੜੀ ਕਰਨ ਸੰਬੰਧੀ ਹੁਸ਼ਿਆਰਪੁਰ ਦੀ ਅਦਾਲਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਚੱਲ ਰਹੇ ਕੇਸ ਨੂੰ ਰੱਦ ਕਰਨ ਲਈ ਪਾਰਟੀ ਵਲੋਂ ਪਾਈ ਅਰਜ਼ੀ ਅਦਾਲਤ ...

ਪੂਰੀ ਖ਼ਬਰ »

ਮੋਗਾ ਪੁਲਿਸ ਵਲੋਂ 3 ਹੈਂਡ ਗਰਨੇਡ ਤੇ 2 ਪਿਸਤੌਲਾਂ ਸਮੇਤ ਗੈਂਗਸਟਰ ਕਾਬੂ ਵਿਦੇਸ਼ ਬੈਠੇ ਗੈਂਗਸਟਰ ਅਰਸ਼ ਡਾਲਾ ਲਈ ਕਰਦਾ ਸੀ ਕੰਮ

ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਪੁਲਿਸ ਦੇ ਬਾਘਾ ਪੁਰਾਣਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਤਰਲੋਚਨ ਸਿੰਘ ਤੇ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਕੀਤੀ ਹੋਈ ਨਾਕਾਬੰਦੀ ਦੌਰਾਨ ਕਿ ਕਾਰ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ ...

ਪੂਰੀ ਖ਼ਬਰ »

'ਮਾਮਲਾ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ' 18 ਨੂੰ ਫ਼ਤਹਿਗੜ੍ਹ ਸਾਹਿਬ ਤੋਂ ਸੰਗਰੂਰ ਤੱਕ ਸਿੱਖ ਨੀਤੀ ਮਾਰਚ ਕੱਢਿਆ ਜਾਵੇਗਾ-ਭਾਈ ਬਚਿੱਤਰ ਸਿੰਘ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚੋਂ 2015 ਦੌਰਾਨ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਿੱਖ ਸਦਭਾਵਨਾ ਦਲ ...

ਪੂਰੀ ਖ਼ਬਰ »

ਸੈਂਕੜੇ ਸਕੂਲਾਂ ਨੂੰ ਬੰਦ ਕਰ ਕੇ 'ਸਕੂਲ ਕੰਪਲੈਕਸ' ਬਣਾਉਣ ਦੀ ਵਿਉਂਤਬੰਦੀ ਸਮਾਜ ਲਈ ਖ਼ਤਰੇ ਦੀ ਘੰਟੀ

ਸੰਗਰੂਰ, 4 ਅਕਤੂਬਰ (ਧੀਰਜ ਪਸ਼ੌਰੀਆ)-ਕੌਮੀ ਸਿੱਖਿਆ ਨੀਤੀ 2020 ਨੇ ਅੱਜ ਕਈ ਸਰਕਾਰੀ ਸਕੂਲਾਂ ਦੀ ਹੌਂਦ ਨੂੰ ਖ਼ਤਰੇ 'ਚ ਪਾ ਦਿੱਤਾ ਹੈ ਅਤੇ ਇਹ ਨੀਤੀ ਸਿੱਖਿਆ ਦੇ ਮੁਕੰਮਲ ਨਿੱਜੀਕਰਨ ਅਤੇ ਵਪਾਰੀਕਰਨ ਵੱਲ ਸੇਧਤ ਹੈ | ਇਹ ਪ੍ਰਗਟਾਵਾ ਕਰਦਿਆਂ ਅਧਿਆਪਕ ਦਲ ਦੇ ਸੂਬਾ ...

ਪੂਰੀ ਖ਼ਬਰ »

ਹਰਿਆਣਾ 'ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ-ਤਰਲੋਚਨ ਸਿੰਘ

ਚੰਡੀਗੜ੍ਹ, 4 ਅਕਤੂਬਰ (ਪਰਵਾਨਾ) -ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਦਾ ਹਿੱਸਾ ਰਹੇ ਹਰਿਆਣਾ ਦੇ ਸਾਰੇ ਸਕੂਲਾਂ 'ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਏ ਤੇ ਇਸ ਸਮੇਂ ਰਾਜ ਵਿਧਾਨ ਸਭਾ ਵਿਚ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ ਨੇ ਮਹਾਤਮਾ ਗਾਂਧੀ ਦਾ ਜਨਮ ਦਿਵਸ ਮਨਾਇਆ

ਫ਼ਰੀਦਕੋਟ, 4 ਅਕਤੂਬਰ (ਸਤੀਸ਼ ਬਾਗ਼ੀ) - ਸਥਾਨਕ ਮਹਾਤਮਾਂ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਰੋੜਾ ਮਹਾਂ ਸਭਾ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬੁੱਤ 'ਤੇ ਫ਼ੁੱਲ ਮਾਲਾਵਾਂ ਅਰਪਿਤ ਕਰਕੇ ਗਾਂਧੀ ਜੀ ਦਾ ਜਨਮ ਦਿਨ ਸ਼ਰਧਾ ਪੂਰਵਕ ਮਨਾਇਆ ...

ਪੂਰੀ ਖ਼ਬਰ »

ਪਰਿਵਾਰਾਂ ਤੇ ਬੱਚਿਆਂ ਸਮੇਤ ਅੱਜ ਦਿੱਤਾ ਜਾਵੇਗਾ ਧਰਨਾ-ਪੂਹਲਾ

ਜੈਤੋ, 4 ਅਕਤੂਬਰ (ਗੁਰਚਰਨ ਸਿੰਘ ਗਾਬੜੀਆ) - ਸ/ਡ ਜੈਤੋ ਦੇ ਪ੍ਰਧਾਨ ਗਗਨਦੀਪ ਸਿੰਘ ਅਤੇ ਜਰਨਲ ਸਕੱਤਰ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਬਿਜਲੀ ਦਫ਼ਤਰ ਵਿਖੇ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਅਤੇ ਸਰਕਾਰ ਵਿਰੁੱਧ ਜੰਮ੍ਹਕੇ ਭੜਾਸ ...

ਪੂਰੀ ਖ਼ਬਰ »

ਸੈਂਟਰ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ 'ਚ ਜਿੱਤਣ ਵਾਲੇ ਖਿਡਾਰੀ ਸਨਮਾਨਿਤ

ਸਾਦਿਕ, 4 ਅਕਤੂਬਰ (ਆਰ. ਐਸ. ਧੁੰਨਾ) - ਸਾਦਿਕ ਸੈਂਟਰ ਨਾਲ ਸਬੰਧਿਤ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਸਕੂਲੀ ਖੇਡਾਂ ਜੋ ਸਾਦਿਕ ਵਿਖੇ ਜਸਵਿੰਦਰ ਸਿੰਘ ਔਲਖ ਸੈਂਟਰ ਹੈੱਡ ਟੀਚਰ ਦੀ ਨਿਗਰਾਨੀ ਹੇਠ ਹੋਈਆਂ ਸਨ 'ਚੋਂ ਜਿੱਤ ਹਾਸਲ ਕਰਨ ਵਾਲੇ ਸਰਕਾਰੀ ਪ੍ਰਾਇਮਰੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲਿਆਂ 'ਚ ਸੰਤ ਮੋਹਨ ਦਾਸ ਸਕੂਲ ਦੀ ਬੱਲੇ-ਬੱਲੇ

ਫ਼ਰੀਦਕੋਟ, 4 ਅਕਤੂਬਰ (ਜਸਵੰਤ ਸਿੰਘ ਪੁਰਬਾ) - ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਫ਼ਰੀਦਕੋਟ ਵਿਖੇ ਹੋਏ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ 'ਚ ਟਹਿਣਾ ...

ਪੂਰੀ ਖ਼ਬਰ »

ਰਜਬਾਹਿਆਂ, ਸੇਮ ਨਾਲਿਆਂ 'ਤੇ ਬਣੇ ਘੋਨੇ ਅਤੇ ਤੰਗ ਪੁਲ ਦੇ ਰਹੇ ਹਾਦਸਿਆਂ ਨੂੰ ਸੱਦਾ

ਬਰਗਾੜੀ, 4 ਅਕਤੂਬਰ (ਲਖਵਿੰਦਰ ਸ਼ਰਮਾ) - ਪਿੰਡਾਂ ਦੇ ਖੇਤਾਂ 'ਚੋਂ ਦੀ ਲੰਘ ਰਹੇ ਰਜਬਾਹਿਆਂ ਜਾਂ ਸੇਮ ਨਾਲਿਆਂ ਉੱਪਰ ਅਜੇ ਵੀ ਬਹੁਤ ਸਾਰੇ ਪੁਲ ਘੋਨੇ ਅਤੇ ਤੰਗ ਹਨ, ਜਿਸ ਕਾਰਨ ਇਥੋਂ ਲੰਘਣ ਸਮੇਂ ਹਰ ਸਮੇਂ ਕਿਸੇ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ...

ਪੂਰੀ ਖ਼ਬਰ »

ਲੈਕਚਰਾਰ ਸੰਦੀਪ ਅਰੋੜਾ ਨੇ ਸਕੂਲ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ

ਫ਼ਰੀਦਕੋਟ, 4 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ 'ਚ ਸਮਾਗਮ ਕਰਵਾਇਆ ਗਿਆ | ਜਿਸ 'ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਸਲੋਗਨ ...

ਪੂਰੀ ਖ਼ਬਰ »

ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਕਰਮਚਾਰੀ 6 ਨੂੰ ਕਲਮ ਛੋੜ ਹੜਤਾਲ 'ਤੇ

ਫ਼ਰੀਦਕੋਟ, 4 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ) - ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਕਰਮਚਾਰੀਆਂ ਵਲੋਂ 4 ਤੇ 6 ਅਕਤੂਬਰ ਨੂੰ ਦੋ ਦਿਨ ਲਈ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਯੂਨੀਅਨ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਲਈ ਵਿਸ਼ੇਸ਼ ਮੁਫ਼ਤ ਡੇਅਰੀ ਟ੍ਰੇਨਿੰਗ ਦੀ ਕੌਂਸਲਿੰਗ 6 ਨੂੰ

ਫ਼ਰੀਦਕੋਟ, 4 ਅਕਤੂਬਰ (ਜਸਵੰਤ ਸਿੰਘ ਪੁਰਬਾ) - ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੁਜ਼ਗਾਰ ਲਈ ਕੀਤੇ ਜਾ ਰਹੇ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਹੀ ਦੇਸ਼ ਨੂੰ ਲਿਜਾ ਸਕਦੀ ਹੈ ਤਰੱਕੀ ਦੇ ਰਾਹ 'ਤੇ-ਆਗੂ

ਬਰਗਾੜੀ, 4 ਅਕਤੂਬਰ (ਲਖਵਿੰਦਰ ਸ਼ਰਮਾ) - ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਮ ਸਿੰਘ ਪ੍ਰੇਮੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਧਰਮ ਨਿਰਪੱਖ ਪਾਰਟੀ ਹੈ ਅਤੇ ਇਹ ਪਾਰਟੀ ਹੀ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਮੇਤ ਕੁਝ ...

ਪੂਰੀ ਖ਼ਬਰ »

ਅੱਖਾਂ ਦੇ ਜਾਂਚ ਕੈਂਪ 'ਚ 402 ਮਰੀਜ਼ਾਂ ਦੀ ਕੀਤੀ ਜਾਂਚ, 72 ਮਰੀਜ਼ਾਂ ਦੇ ਮੁਫ਼ਤ ਪਾਏ ਜਾਣਗੇ ਲੈਂਜ਼

ਫ਼ਰੀਦਕੋਟ, 4 ਅਕਤੂਬਰ (ਜਸਵੰਤ ਸਿੰਘ ਪੁਰਬਾ) - ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਹੁੱਕੀ ਚੌਕ ਵਿਖੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ | ਕੈਂਪ 'ਚ ਹਲਕਾ ਵਿਧਾਇਕ ਗੁਰਿਦੱਤ ਸਿੰਘ ਸੇਖੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ...

ਪੂਰੀ ਖ਼ਬਰ »

ਕੌਮੀ ਕਿਸਾਨ ਯੂਨੀਅਨ ਵਲੋਂ ਦੁਸਹਿਰੇ ਮੌਕੇ ਸਰਕਾਰੀ ਸਮਾਗਮ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਦਾ ਐਲਾਨ

ਫ਼ਰੀਦਕੋਟ, 4 ਅਕਤੂਬਰ (ਜਸਵੰਤ ਸਿੰਘ ਪੁਰਬਾ) - ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਸਮੇਤ ਮਾਲਵੇ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਨੇੜਲੇ ਪਿੰਡਾਂ ਦੇ ਖੇਤਾਂ ਵਿਚੋਂ ਹੁਣ ਤੱਕ ਅਣਪਛਾਤੇ ਮੋਟਰ ਚੋਰ ਗਰੋਹ ਵਲੋਂ 100 ਤੋਂ ਵੱਧ ਮੋਟਰਾਂ ਚੋਰੀ ਕੀਤੇ ਜਾਣ ਦੇ ਬਾਵਜੂਦ ਪੁਲਿਸ ...

ਪੂਰੀ ਖ਼ਬਰ »

ਦਿੱਲੀ ਭਾਜਪਾ ਵਲੋਂ ਕੇਜਰੀਵਾਲ 'ਤੇ ਦੇਸ਼ ਦੀਆਂ ਪਰੰਪਰਾਵਾਂ ਦਾ ਅਪਮਾਨ ਕਰਨ ਦਾ ਦੋਸ਼

ਨਵੀਂ ਦਿੱਲੀ, 4 ਅਕਤੂਬਰ (ਜਗਤਾਰ ਸਿੰਘ)- ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਦੇ ਕਿਸੇ ਵੀ ਮੰਤਰੀ ਦਾ ਗਾਂਧੀ ਜਯੰਤੀ ਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ 'ਤੇ ਰਾਜਘਾਟ 'ਤੇ ਨਾ ...

ਪੂਰੀ ਖ਼ਬਰ »

ਕਾਲਾਂਵਾਲੀ ਦੇ ਸੇਂਟ ਜ਼ੇਵੀਅਰ ਪਬਲਿਕ ਸਕੂਲ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਸਿਰਸਾ, 4 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੇ ਸੈਂਟ ਜ਼ੇਵੀਅਰ ਪਬਲਿਕ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ¢ ਸਾਰੇ ਬੱਚੇ ਰਾਮ ਤੇ ਵਾਨਰ ਸੈਨਾ ਦੇ ਮਖÏਟੇ ਵਿੱਚ ਬਹੁਤ ਵਧੀਆ ਲੱਗ ਰਹੇ ਸਨ¢ ...

ਪੂਰੀ ਖ਼ਬਰ »

ਦਿੱਲੀ ਕਮੇਟੀ ਪ੍ਰਧਾਨ ਕਾਲਕਾ ਨੇ ਬਗੈਰ ਕਿਸੇ ਸਬੂਤਾਂ ਦੇ ਕੀਤਾ ਸਨਸਨੀਖੇਜ਼ ਦਾਅਵਾ

ਨਵੀਂ ਦਿੱਲੀ, 4 ਅਕਤੂਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਹੈਰਾਨੀਜਨਕ ਦਾਅਵਾ ਕਰਦੇ ਹੋਏ ਦੋਸ਼ ਲਾਇਆ ਕਿ ਸਰਨਾ ਭਰਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ...

ਪੂਰੀ ਖ਼ਬਰ »

ਗਊ ਵੰਸ਼ ਦੀ ਦੁਰਦਸ਼ਾ ਨੂੰ ਲੈ ਕੇ ਮਿੰਨੀ ਸਕੱਤਰੇਤ 'ਚ ਗਊ ਰੱਖਿਅਕਾਂ ਨੇ ਕੀਤਾ ਪ੍ਰਦਰਸ਼ਨ

ਸਿਰਸਾ, 4 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਗਊ ਰੱਖਿਅਕਾਂ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਪਹੁੰਚ ਕੇ ਸ਼ਹਿਰ ਵਿੱਚ ਗਾਵਾਂ ਦੀ ਦੁਰਦਸ਼ਾ, ਲੰਪੀ ਵਾਇਰਸ ਦੀ ਬਿਮਾਰੀ ਤੋਂ ਪੀੜਤ ਗਾਵਾਂ, ਸ਼ਹਿਰ 'ਚ ਪਾਲਤੂ ਗਾਵਾਂ ਨੂੰ ਬੇਸਹਾਰਾ ਛੱਡ ਰਹੇ ਸਮਾਜ ਵਿਰੋਧੀ ਅਨਸਰਾਂ ਤੇ ...

ਪੂਰੀ ਖ਼ਬਰ »

ਐਂਟੀ ਕੁਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਨੇ ਚੰਗੇ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤ

ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)-ਐਂਟੀ ਕੁਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਵਲੋਂ ਸਤੰਬਰ ਮਹੀਨੇ 'ਚ ਸ਼ਾਨਦਾਰ ਕਾਰਗੁਜ਼ਾਰੀਆਂ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਲੀਡਰਸ਼ਿਪ ਪ੍ਰਾਈਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਸ਼ਟਰੀ ਪ੍ਰਧਾਨ ...

ਪੂਰੀ ਖ਼ਬਰ »

ਦਿੱਲੀ ਵਾਸੀ ਆਉਣ ਲੱਗੇ ਡੇਂਗੂ ਦੀ ਲਪੇਟ 'ਚ

ਨਵੀਂ ਦਿੱਲੀ, 4 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਡੇਂਗੂ ਇਨ੍ਹਾਂ ਦਿਨਾਂ ਵਿਚ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਰਿਹਾ ਹੈ ਅਤੇ ਦਿੱਲੀ ਦੇ ਲੋਕ ਇਸ ਦੀ ਲਪੇਟ 'ਚ ਆ ਰਹੇ ਹਨ | ਡੇਂਗੂ ਦੇ ਮਰੀਜ਼ ਮਿਲਣ 'ਤੇ ਕਿਸੇ ਦੀ ਪਿਛਲੇ ਦਿਨ ਤੱਕ ਮੌਤ ਨਹੀਂ ਸੀ ਪਰ ਦਿੱਲੀ ਦੇ ...

ਪੂਰੀ ਖ਼ਬਰ »

ਵੱਖ-ਵੱਖ ਰਾਮ ਲੀਲ੍ਹਾ ਕਮੇਟੀਆਂ ਨੇ ਰਾਵਣ ਦੇ ਪੁਤਲੇ ਦਾ ਅਕਾਰ ਤੈਅ ਕੀਤਾ

ਨਵੀਂ ਦਿੱਲੀ, 4 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਾਡਲ ਟਾਊਨ ਇਲਾਕੇ 'ਚ ਦੁਸਹਿਰੇ ਦੇ ਮੌਕੇ 'ਤੇ 110 ਫੁੱਟ ਦਾ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ | ਲਾਲ ਕਿਲ੍ਹੇ ਦੇ ਮੈਦਾਨ ਵਿਚ ਨਵ ਸ੍ਰੀ ਧਾਰਮਿਕ ਲੀਲ੍ਹਾ ਕਮੇਟੀ ਵਲੋਂ 90 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ...

ਪੂਰੀ ਖ਼ਬਰ »

ਗੁਰਦੁਆਰਾ ਬੰਗਲਾ ਸਾਹਿਬ ਦੀ ਡਿਸਪੈਂਸਰੀ 'ਚ ਕਾਰਡੀਓ ਯੂਨਿਟ ਛੇਤੀ ਸ਼ੁਰੂ ਕੀਤੀ ਜਾਵੇਗੀ- ਕਾਲਕਾ, ਕਾਹਲੋਂ

ਨਵੀਂ ਦਿੱਲੀ, 4 ਅਕਤੂਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਈ ਜਾ ਰਹੀ ਗੁਰੂ ਹਰਿਕਿ੍ਸ਼ਨ ਪੌਲੀਕਲੀਨਿਕ ਡਿਸਪੈਂਸਰੀ 'ਚ ਦਿਲ ਦੇ ਰੋਗਾਂ ਨਾਲ ਪੀੜ੍ਹਤ ਹੇਠਲੇ ਤਬਕੇ ਦੇ ਮਰੀਜ਼ਾਂ ਲਈ ਨਵੰਬਰ ...

ਪੂਰੀ ਖ਼ਬਰ »

ਤਰੁਣ ਮਿੱਤਰ ਪ੍ਰੀਸ਼ਦ ਵਲੋਂ ਨਕਲੀ ਅੰਗ ਤੇ ਸੁਣਨ ਵਾਲੀਆਂ ਮਸ਼ੀਨਾਂ ਪ੍ਰਦਾਨ ਕੀਤੀਆਂ ਜਾਣਗੀਆਂ

ਨਵੀਂ ਦਿੱਲੀ, 4 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਅਖਿਲ ਭਾਰਤੀਯ ਸੰਸਥਾ ਤਰੁਣ ਮਿੱਤਰ ਪ੍ਰੀਸ਼ਦ ਦਿੱਲੀ ਵਲੋਂ ਇਕ ਵਿਕਲਾਂਗਾਂ ਲਈ ਕੈਂਪ ਲਗਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਮਨੋਹਰ ਲਾਲ ਪੰਥ ਸਨ ਤੇ ਵਿਸ਼ੇਸ਼ ਮਹਿਮਾਨ ਰਾਮ ਰਤਨ ਖੁਸਵਾਗ ਸਨ, ਜਿਨ੍ਹਾਂ ਨੇ ਇਸ ਕੈਂਪ ...

ਪੂਰੀ ਖ਼ਬਰ »

ਦਿੱਲੀ ਸਰਕਾਰ ਦੀ ਯੋਜਨਾ ਤਹਿਤ ਕੋਚਿੰਗ ਲੈਣ ਵਾਲੇ 25 ਫੀਸਦੀ ਬੱਚੇ ਮੈਡੀਕਲ ਤੇ ਇੰਜੀਨੀਅਰਿੰਗ 'ਚ ਚੁਣੇ

ਨਵੀਂ ਦਿੱਲੀ, 4 ਅਕਤੂਬਰ (ਜਗਤਾਰ ਸਿੰਘ)-ਦਿੱਲੀ ਸਰਕਾਰ ਦੇ ਸਮਾਜ ਕਲਿਆਣ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਦੇ ਤਹਿਤ ਇਸ ਸਾਲ ਕੋਚਿੰਗ ਲੈਣ ਵਾਲੇ 4 ਹਜ਼ਾਰ ਬੱਚਿਆਂ 'ਚੋਂ 1303 ਯਾਨੀ 25 ਫੀਸਦੀ ...

ਪੂਰੀ ਖ਼ਬਰ »

ਨੈਸ਼ਨਲ ਬੁੱਕ ਟਰੱਸਟ ਇੰਡੀਆ ਦਿੱਲੀ ਵਲੋਂ ਲਗਾਈ ਪੁਸਤਕ ਪ੍ਰਦਰਸ਼ਨੀ

ਨਵੀਂ ਦਿੱਲੀ, 4 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਬੁੱਕ ਟਰੱਸਟ ਇੰਡੀਆ ਦਿੱਲੀ ਵਲੋਂ ਪਹਿਲੀ ਵਾਰ ਇਕ ਪੁਸਤਕ ਪ੍ਰਦਰਸ਼ਨੀ ਗੰਗਾ ਨਦੀ ਦੇ ਕਿਨਾਰੇ ਸਥਿਤ ਪ੍ਰਮੁੱਖ ਸ਼ਹਿਰਾਂ, ਕਸਬਿਆਂ ਅਤੇ ਬਸਤੀਆਂ ਵਿਚ ਲਗਾਈ ਗਈ ਹੈ | ਇਸ ਨਾਲ ਤਕਰੀਬਨ 1.5 ਲੱਖ ਬੱਚੇ ਅਤੇ ...

ਪੂਰੀ ਖ਼ਬਰ »

ਐਨ.ਡੀ.ਐਮ.ਸੀ. ਨੇ ਨਿਗਰਾਨੀ ਲਈ 14 ਟੀਮਾਂ ਲਗਾਈਆਂ

ਨਵੀਂ ਦਿੱਲੀ, 4 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਨਗਰਪਾਲਿਕਾ ਪ੍ਰੀਸ਼ਦ (ਐਨ. ਡੀ. ਐਮ. ਸੀ.) ਨੇ ਆਪਣੇ ਖੇਤਰ ਦੇ ਵਿਚ ਪ੍ਰਦੂਸ਼ਣ ਰੋਕਣ ਲਈ ਕਈ ਕਦਮ ਉਠਾਏ ਹਨ | ਕਚਰਾ ਜਲਾਉਣ ਵਾਲਿਆਂ ਦੇ ਵਿਰੁੱਧ ਇਕ ਨੀਤੀ ਅਧੀਨ 14 ਟੀਮਾਂ 24 ਘੰਟੇ ਪੂਰੀ ਤਰ੍ਹਾਂ ਨਾਲ ...

ਪੂਰੀ ਖ਼ਬਰ »

ਪਿ੍ੰਸੀਪਲ ਐਸੋਸੀਏਸ਼ਨ ਨੇ ਕਾਲਜਾਂ 'ਚ ਕੰਮ ਕਰਦੇ ਨਾਨ-ਟੀਚਿੰਗ ਅਮਲੇ ਨੂੰ ਵੀ ਨਵਾਂ ਪੇਅ ਕਮਿਸ਼ਨ ਦੇਣ ਦੀ ਸਰਕਾਰ ਤੋਂ ਕੀਤੀ ਮੰਗ

ਜਲੰਧਰ, 4 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਾਲਜਾਂ ਵਿਚ ਕੰਮ ਕਰਦੇ ਨਾਨ-ਟੀਚਿੰਗ ਅਮਲੇ ਨੂੰ ਯੂ.ਜੀ.ਸੀ. ਪੇਅ ਸਕੇਲਜ਼ ਅਨੁਸਾਰ ਨਵਾਂ ਪੇਅ ...

ਪੂਰੀ ਖ਼ਬਰ »

ਗੰਨੇ ਦੇ ਭਾਅ 'ਚ ਵਾਧਾ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ-ਚੌਹਾਨ

ਜਲੰਧਰ, 4 ਅਕਤੂਬਰ (ਜਸਪਾਲ ਸਿੰਘ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਕ ਗੰਨੇ ਦੇ ਭਾਅ 'ਚ ਕੀਤੇ ਗਏ ਵਾਧੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਕਰਾਰ ਦਿੱਤਾ ਹੈ | ...

ਪੂਰੀ ਖ਼ਬਰ »

ਰਾਮਲੀਲ੍ਹਾ 'ਚ ਕਈ ਸਾਲ ਮੇਘਨਾਦ ਦੀ ਭੂਮਿਕਾ ਨਿਭਾਉਂਦੇ ਰਹੇ ਨੇ ਸੁਦੇਸ਼ ਧਵਨ

ਜਲੰਧਰ, 4 ਅਕਤੂਬਰ (ਸ਼ਿਵ)-ਕਾਰੋਬਾਰ ਦੇ ਨਾਲ-ਨਾਲ ਸੁਦੇਸ਼ ਧਵਨ ਦੀ ਪਛਾਣ ਇਕ ਵਧੀਆ ਕਲਾਕਾਰ ਵਜੋਂ ਰਹੀ ਹੈ | ਸੁਦੇਸ਼ ਧਵਨ ਜਿਥੇ ਕਈ ਸਾਲ ਪਹਿਲਾਂ ਪ੍ਰਤਾਪ ਬਾਗ ਵਿਚ ਕਰਵਾਈ ਜਾਂਦੀ ਰਾਮਲੀਲਾ ਵਿਚ ਮੇਘਨਾਥ ਤੇ ਛੋਟੇ ਭਰਾ ਪਵਨ ਧਵਨ ਰਾਵਨ ਦੀ ਭੂਮਿਕਾ ਨਿਭਾਉਂਦੇ ਰਹੇ ...

ਪੂਰੀ ਖ਼ਬਰ »

ਸ਼ਾਂਤੀ ਅਤੇ ਸਦਭਾਵਨਾਂ ਨਾਲ ਮਨਾਏ ਜਾਣ ਤਿਓਹਾਰ -ਡੀ.ਸੀ.ਪੀ. ਤੇਜਾ

ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)-ਆਉਂਦੇ ਤਿਓਹਾਰਾਂ ਦੇ ਸਬੰਧੀ ਸ਼ਹਿਰ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਡੀ.ਸੀ.ਪੀ. ਜਾਂਚ ਜਸਕਿਰਨਜੀਤ ਸਿੰਘ ਤੇਜਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਤਿਓਹਾਰ ਸ਼ਾਂਤੀ ਅਤੇ ਸਦਭਾਵਨਾਂ ਨਾਲ ਮਨਾਏ ਜਾਣ, ਤਾਂ ਜੋ ਹਰ ...

ਪੂਰੀ ਖ਼ਬਰ »

ਪੁਲਿਸ ਅਧਿਕਾਰੀਆਂ ਨੇ ਰਾਮਾ ਮੰਡੀ 'ਚ ਫਲੈਗ ਮਾਰਚ ਕੱਢਿਆ

ਜਲੰਧਰ ਛਾਉਣੀ, 4 ਅਕਤੂਬਰ (ਪਵਨ ਖਰਬੰਦਾ)-ਤਿਉਹਾਰਾਂ ਦੇ ਮੱਦੇਨਜ਼ਰ ਅੱਜ ਏ.ਸੀ.ਪੀ. ਕੇਂਦਰੀ ਨਿਰਮਲ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਵਲੋਂ ਰਾਮਾ ਮੰਡੀ ਮਾਰਕੀਟ ਅਤੇ ਲਾਗਲੇ ਖੇਤਰਾਂ 'ਚ ਥਾਣਾ ਰਾਮਾ ਮੰਡੀ ਦੇ ਮੁਖੀ ਬਲਜਿੰਦਰ ਸਿੰਘ ਤੇ ਪੁਲਿਸ ਚੌਂਕੀ ਦਕੋਹਾ ਦੇ ...

ਪੂਰੀ ਖ਼ਬਰ »

ਸਵ. ਜਗਦੀਸ਼ ਅਰੋੜਾ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਗੌਰਵ ਅਰੋੜਾ ਕਰ ਰਹੇ ਲੋੜਵੰਦ ਲੋਕਾਂ ਦੀ ਸੇਵਾ-ਰਮਨ ਅਰੋੜਾ

ਜਲੰਧਰ ਛਾਉਣੀ, 4 ਅਕਤੂਬਰ (ਪਵਨ ਖਰਬੰਦਾ)—ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਤੇ ਉੱਘੇ ਸਮਾਜ ਸੇਵਕ ਗੌਰਵ ਅਰੋੜਾ ਵਲੋਂ ਆਪਣੇ ਸਵ. ਪਿਤਾ ਜਗਦੀਸ਼ ਪਾਲ ਅਰੋੜਾ ਦੀ ਯਾਦ 'ਚ ਦੂਸਰਾ ਖੂਨਦਾਨ ਕੈਂਪ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਆਦਮਪੁਰ ਨੇ ਲਗਾਇਆ ਦਿਮਾਗ, ਰੀੜ੍ਹ ਦੀ ਹੱਡੀ, ਦੂਰਬੀਨੀ ਅਤੇ ਜਨਰਲ ਸਰਜਰੀ ਦਾ ਮੁਫ਼ਤ ਜਾਂਚ ਕੈਂਪ

ਆਦਮਪੁਰ, 4 ਅਕਤੂਬਰ (ਰਮਨ ਦਵੇਸਰ)-ਲਾਇਨਜ਼ ਕਲੱਬ ਆਦਮਪੁਰ ਦੇ ਸਹਿਯੋਗ ਨਾਲ ਗਾਂਧੀ ਜੈਅੰਤੀ ਦੇ ਮੌਕੇ ਲਾਇਨਜ਼ ਆਈ ਹਸਪਤਾਲ ਵਿਖੇ ਦਿਮਾਗ, ਰੀੜ੍ਹ ਦੀ ਹੱਡੀ, ਦੂਰਬੀਨੀ ਅਤੇ ਜਨਰਲ ਸਰਜਰੀ ਦੇ ਮਰੀਜ਼ਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਦਿਮਾਗ ...

ਪੂਰੀ ਖ਼ਬਰ »

ਪੀ.ਐੱਮ.ਜੀ. ਚਿਲਡਰਨ ਹਸਪਤਾਲ ਵਿਖੇ ਐੱਨ.ਆਰ.ਪੀ. ਸੰਬੰਧੀ ਕਰਵਾਈ ਵਰਕਸ਼ਾਪ

ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)—ਪੀ.ਐੱਮ.ਜੀ. ਚਿਲਡਰਨ ਹਸਪਤਾਲ ਦੇ ਸੀਨੀਅਰ ਪੀਡੀਆਟਿ੍ਕ ਸਲਾਹਕਾਰ ਅਤੇ ਨਵਜੰਮੇ ਬੱਚਿਆਂ ਦੇ ਮਾਹਿਰ ਡਾ. ਸੁਰਜੀਤ ਕੌਰ ਮਦਾਨ ਦੇ ਉਪਰਾਲੇ ਸਦਕਾ ਹਸਪਤਾਲ ਵਿਖੇ ਐਨ.ਆਰ.ਪੀ. (ਨਿਊਨੇਟਲ ਰੀਸਸੀਟੇਸ਼ਨ ਪ੍ਰੋਗਰਾਮ) ਸਬੰਧੀ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪੰਜਾਬ ਨੂੰ ਅਲੱਗ-ਅਲੱਗ ਵਰਗਾਂ 'ਚ ਮਿਲੇ 4 ਪ੍ਰਮੁੱਖ ਪੁਰਸਕਾਰ

ਨਵੀਂ ਦਿੱਲੀ, 4 ਅਕਤੂਬਰ (ਜਗਤਾਰ ਸਿੰਘ)- ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਅਲੱਗ-ਅਲੱਗ ਵਰਗਾਂ ਵਿਚ ਪੰਜਾਬ ਨੂੰ ਚਾਰ ਪ੍ਰਮੁੱਖ ਐਵਾਰਡ ਮਿਲੇ ਹਨ | ਵਿਗਿਆਨ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਕੇਂਦਰੀ ਜਲ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਪਾਸੋਂ ਇਹ ਐਵਾਰਡ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਨੇ ਦੁਸਹਿਰਾ ਗਰਾਊਾਡਾਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਜਲੰਧਰ, 4 ਅਕਤੂਬਰ (ਐੱਮ.ਐੱਸ. ਲੋਹੀਆ)-ਦੁਸਹਿਰੇ ਦਾ ਤਿਓਹਾਰ ਸਦਭਾਵਨਾ ਨਾਲ ਮਨਾਉਣ ਅਤੇ ਸ਼ਹਿਰ ਵਾਸੀਆਂ 'ਚ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ਼ ਦਿ੍ੜ ਕਰਨ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲਿਸ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਝੋਨੇ ਦੀ ਫ਼ਸਲ 'ਤੇ ਬਿਮਾਰੀ ਦੇ ਹਮਲੇ ਨੇ ਕਿਸਾਨਾਂ 'ਚ ਵਧਾਈ ਚਿੰਤਾ

ਮਾਛੀਵਾੜਾ ਸਾਹਿਬ, 4 ਅਕਤੂਬਰ (ਮਨੋਜ ਕੁਮਾਰ)-ਮੰਡੀ ਵਿੱਚ ਵਿਕਣ ਲਈ ਤਿਆਰ ਖੜੀ ਝੋਨੇ ਦੀ ਫ਼ਸਲ 'ਤੇ ਮੁੜ ਦੋ ਭਿਆਨਕ ਬਿਮਾਰੀਆਂ ਦਾ ਜ਼ਬਰਦਸਤ ਹਮਲਾ ਕਿਸਾਨਾਂ ਲਈ ਨਵੀਂ ਮੁਸੀਬਤ ਲੈ ਕੇ ਆਇਆ ਹੈ¢ ਖੇਤਾਂ ਵਿੱਚ ਖੜੀ ਫ਼ਸਲ 'ਤੇ ਇੱਕ ਦਮ ਕਾਲੇ ਤੇਲੇ ਤੇ ਟੀ. ਐਲ. ਬੀ. ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਡਰੱਗ ਡਿਸਪੋਜ਼ਲ ਕਮੇਟੀਆਂ ਨੇ ਨਸ਼ੀਲੇ ਪਦਾਰਥ ਨਸ਼ਟ ਕੀਤੇ

ਖੰਨਾ , 4 ਅਕਤੂਬਰ (ਮਨਜੀਤ ਸਿੰਘ ਧੀਮਾਨ)-ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀਆਂ ਹਦਾਇਤਾਂ ਤੇ ਲੁਧਿਆਣਾ ਪੁਲਿਸ ਰੇਂਜ ਅਧੀਨ ਆਉਂਦੇ ਪੁਲਿਸ ਜ਼ਿਲਿ੍ਹਆਂ ਖੰਨਾ, ਲੁਧਿਆਣਾ (ਦਿਹਾਤੀ) ਅਤੇ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਸਾਲ 2022 ਦੌਰਾਨ 3 ਅਕਤੂਬਰ 2022 ਤੱਕ ...

ਪੂਰੀ ਖ਼ਬਰ »

ਗਰੁੱਪ ਫੋਕ ਡਾਂਸ ਲੜਕੀਆਂ ਮੁਕਾਬਲੇ ਵਿਚ ਏ.ਐ ੱਸ. ਕਾਲਜ ਖੰਨਾ ਨੇ ਜਿੱਤਿਆ ਪਹਿਲਾ ਇਨਾਮ

ਬੀਜਾ, 4 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਚ ਚੱਲ ਰਹੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਚੌਥੇ ਦਿਨ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ ਹੋਇਆ | ਚੌਥੇ ਦਿਨ ਹੋਏ ਵੱਖ ਵੱਖ ਮੁਕਾਬਲਿਆਂ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਐੱਸ. ਡੀ. ਐਮ. ਦਫ਼ਤਰ ਸਾਹਮਣੇ ਧਰਨਾ

ਸਮਰਾਲਾ, 4 ਅਕਤੂਬਰ (ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐਮ. ਦਫ਼ਤਰ ਸਾਹਮਣੇ ਧਰਨਾ ਲਗਾ ਕੇ ਤਹਿਸੀਲਦਾਰ ਸਮਰਾਲਾ ਨੂੰ ਮੰਗ ਪੱਤਰ ਸੌਂਪਿਆ ...

ਪੂਰੀ ਖ਼ਬਰ »

ਇੰਜੀ. ਜਗਦੇਵ ਸਿੰਘ ਬੋਪਾਰਾਏ ਵਲੋਂ ਪਾਇਲ ਵਿਖੇ ਰਾਮ ਲੀਲ੍ਹਾ ਦਾ ਉਦਘਾਟਨ

ਪਾਇਲ, 4 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਸਥਾਨਕ ਭੋਲਾ ਮੰਦਰ ਪ੍ਰਬੰਧਕ ਕਮੇਟੀ ਅਤੇ ਮਾਲਵਾ ਡਰਾਮੈਟਿਕ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਲੀਲ੍ਹਾ ਦੀ 57ਵੀਂ ਸਟੇਜ ਲਗਾਈ ਗਈ¢ ਰਾਮ ਲੀਲ੍ਹਾ ਦੇ 7ਵੇਂ ਦਿਨ ਦਾ ਉਦਘਾਟਨ ਉੱਘੇ ਸਮਾਜ ਸੇਵੀ ...

ਪੂਰੀ ਖ਼ਬਰ »

ਮਾਈਾਡ ਮੇਕਰ ਨੇ ਦਿਵਾਇਆ ਯੂ. ਕੇ. ਦਾ ਸਟੱਡੀ ਵੀਜ਼ਾ

ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਵੀਜ਼ਾ ਗਾਈਡੈਂਸ ਪ੍ਰਦਾਨ ਕਰ ਕੇ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨਾਂ ਦਾ ਮਾਰਗ ਦਰਸ਼ਨ ਕਰ ਰਹੀ ਸੰਸਥਾ 'ਮਾਈਾਡ ਮੇਕਰ' ਵਿਖੇ ਕੈਨੇਡਾ, ਆਸਟ੍ਰੇਲੀਆ ਅਤੇ ਯੂ. ਕੇ ਦੇ ਸਟੱਡੀ ਵੀਜ਼ਾ, ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਲਗਾਤਾਰ ਆ ...

ਪੂਰੀ ਖ਼ਬਰ »

ਬਾਲਿਓਾ ਵਿਖੇ ਬੀ.ਕੇ.ਯੂ. ਕਾਦੀਆਂ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ

ਸਮਰਾਲਾ, 4 ਅਕਤੂਬਰ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਲੁਧਿਆਣਾ ਵਲੋਂ ਪਿਛਲੇ ਸਾਲ ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿਖੇ ਸ਼ਹੀਦ ਕੀਤੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਪਿੰਡ ਬਾਲਿਓ ਦੇ ...

ਪੂਰੀ ਖ਼ਬਰ »

ਲਾਪਰਾਂ 'ਚ ਫੁੱਟਬਾਲ ਟੂਰਨਾਮੈਂਟ 8 ਤੋਂ

ਰਾੜਾ ਸਾਹਿਬ, 4 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਲਾਪਰਾਂ ਵਿਖੇ ਮੀਰੀ-ਪੀਰੀ ਸਪੋਰਟਸ ਕਲੱਬ ਵਲੋਂ ਦੂਸਰਾ ਸ਼ਾਨਦਾਰ ਫੁੱਟਬਾਲ ਅੰਡਰ-19 ਸਮੂਹ ਨਗਰ ਨਿਵਾਸੀਆਂ ਅਤੇ ਲਵਲੀ ਕੈਨੇਡਾ, ਹਰਪਿੰਦਰ ਸਿੰਘ, ਪਿਰਥੀ, ਰਮਨਦੀਪ ਨਿੱਕੂ, ਸਿਮਰਨ ਸਿੰਘ, ਹੈਰੀ ਲਾਪਰਾਂ ਦੇ ...

ਪੂਰੀ ਖ਼ਬਰ »

ਐਡਵੋਕੇਟ ਮਨਦੀਪ ਸਿੰਘ ਬਣੇ ਲੀਗਲ ਸੈੱਲ ਦੋਰਾਹਾ ਦੇ ਪ੍ਰਧਾਨ

ਦੋਰਾਹਾ, 4 ਅਕਤੂਬਰ (ਜਸਵੀਰ ਝੱਜ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਅਜੈ ਸੂਦ ਵਲੋਂ ਦੋਰਾਹਾ ਦੇ ਐਡਵੋਕੇਟ ਮਨਦੀਪ ਸਿੰਘ ਨੂੰ ਭਾਜਪਾ ਲੀਗਲ ਸੈੱਲ ਦੋਰਾਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਅਜੈ ਸੂਦ, ਮੰਡਲ ਪ੍ਰਧਾਨ ਸੁਖਜੀਤ ਸਿੰਘ, ਪਿ੍ੰਸੀਪਲ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਐੱਸ. ਡੀ. ਐਮ. ਦਫ਼ਤਰ ਸਾਹਮਣੇ ਧਰਨਾ

ਸਮਰਾਲਾ, 4 ਅਕਤੂਬਰ (ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐਮ. ਦਫ਼ਤਰ ਸਾਹਮਣੇ ਧਰਨਾ ਲਗਾ ਕੇ ਤਹਿਸੀਲਦਾਰ ਸਮਰਾਲਾ ਨੂੰ ਮੰਗ ਪੱਤਰ ਸੌਂਪਿਆ ...

ਪੂਰੀ ਖ਼ਬਰ »

ਪਾਕਿਸਤਾਨ ਨਾਲ ਮੁੜ ਵਪਾਰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਪਹਿਲ ਕਦਮੀ ਕਰੇ-ਆਰ.ਐੱਸ.ਪੀ ਆਗੂ

ਹਰਬੰਸ ਸਿੰਘ ਮਾਂਗਟ ਅਤੇ ਕਰਨੈਲ ਸਿੰਘ ਇਕੋਲਾਹਾ ਖੰਨਾ, 4 ਅਕਤੂਬਰ (ਅਜੀਤ ਬਿਊਰੋ)-ਪਾਕਿਸਤਾਨ 'ਚ ਹੜ੍ਹਾਂ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਅਤੇ ਸਪਲਾਈ 'ਚ ਵਿਘਨ ਪਿਆ ਹੈ | ਇਸ ਹਾਲਤ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਨੂੰ ਸਮੇਟਣ 'ਚ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੇ ਅੜਿੱਕਾ ਪੈਣ ਦੇ ਕੀਤੇ ਖ਼ਦਸ਼ੇ

ਸਮਰਾਲਾ, 4 ਅਕਤੂਬਰ (ਗੋਪਾਲ ਸੋਫਤ)-ਭਾਵੇਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਸਥਾਨਕ ਅਨਾਜ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਅਤੇ ਸ਼ੈਲਰ ਮਾਲਕਾਂ ਨੂੰ ਐਤਕੀਂ ਝੋਨੇ ਦੀ ਖ਼ਰੀਦ ...

ਪੂਰੀ ਖ਼ਬਰ »

ਕੋਟ ਆਗਾਂ ਵਿਖੇ ਜ਼ਮੀਨਾਂ ਅਕਵਾਇਰ ਕਰਨ ਖ਼ਿਲਾਫ਼ ਰੋਸ ਧਰਨਾ 100ਵੇਂ ਦਿਨ 'ਚ ਸ਼ਾਮਿਲ

ਡੇਹਲੋਂ, 4 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਪਿੰਡ ਕੋਟ ਆਗਾਂ ਵਿਖੇ ਜ਼ਮੀਨਾਂ ਅਕਵਾਇਰ ਕਰਨ ਖ਼ਿਲਾਫ ਚੱਲ ਰਿਹਾ ਮੋਰਚਾ 100ਵੇਂ ਦਿਨ ਵੀ ਜਾਰੀ ਰਿਹਾ, ਜਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX