• ਜੰਮੂ-ਕਸ਼ਮੀਰ 'ਚੋਂ ਅੱਤਵਾਦ ਦਾ ਕਰਾਂਗੇ ਸਫ਼ਾਇਆ • ਪਾਰਦਰਸ਼ਤਾ ਨਾਲ ਕਰਾਈਆਂ ਜਾਣਗੀਆਂ ਚੋਣਾਂ
ਬਾਰਾਮੁਲਾ (ਜੰਮੂ-ਕਸ਼ਮੀਰ), 5 ਅਕਤੂਬਰ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਜੰਮੂ-ਕਸ਼ਮੀਰ 'ਚੋਂ ਅੱਤਵਾਦ ਦਾ ਸਫ਼ਾਇਆ ਕਰੇਗੀ ਅਤੇ ਇਸ ਨੂੰ ਦੇਸ਼ ਦਾ ਸਭ ਤੋਂ ਸ਼ਾਂਤ ਸਥਾਨ ਬਣਾਵੇਗੀ | ਬਾਰਾਮੁਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਪੁੱਛਿਆ, ਕੀ ਅੱਤਵਾਦ ਨੇ ਕਦੇ ਕਿਸੇ ਨੂੰ ਫਾਇਦਾ ਪਹੁੰਚਾਇਆ ਹੈ, ਕਿਉਂਕਿ 1990 ਤੋਂ ਬਾਅਦ ਹੁਣ ਤੱਕ ਇਸ ਲਾਹਨਤ ਨੇ ਜੰਮੂ-ਕਸ਼ਮੀਰ 'ਚ 42,000 ਲੋਕਾਂ ਦੀ ਜਾਨ ਲੈ ਲਈ ਹੈ | ਉਨ੍ਹਾਂ ਜੰਮੂ-ਕਸ਼ਮੀਰ ਦੇ ਕਥਿਤ ਪਛੜੇ ਵਿਕਾਸ ਲਈ ਅਬਦੁੱਲਿਆਂ (ਨੈਸ਼ਨਲ ਕਾਨਫਰੰਸ), ਮੁਫ਼ਤੀਆਂ (ਪੀ.ਡੀ.ਪੀ.) ਅਤੇ ਨਹਿਰੂ-ਗਾਂਧੀ (ਕਾਂਗਰਸ) ਦੇ ਪਰਿਵਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਉਨ੍ਹਾਂ ਨੇ 1947 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜ਼ਿਆਦਾਤਾਰ ਸਮਾਂ ਪੁਰਾਣੇ ਰਾਜ 'ਚ ਸ਼ਾਸਨ ਕੀਤਾ ਸੀ | ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਰ ਅਸੀਂ ਪਾਕਿਸਤਾਨ ਨਾਲ ਗੱਲ ਕਿਉਂ ਕਰੀਏ? ਅਸੀਂ ਗੱਲਬਾਤ ਨਹੀਂ ਕਰਾਂਗੇ | ਅਸੀਂ ਬਾਰਾਮੂਲਾ ਦੇ ਲੋਕਾਂ ਨਾਲ ਗੱਲ ਕਰਾਂਗੇ, ਕਸ਼ਮੀਰ ਦੇ ਲੋਕਾਂ ਨਾਲ ਗੱਲ ਕਰਾਂਗੇ | ਉਨ੍ਹਾਂ ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੁਝ ਲੋਕ ਮੈਨੂੰ ਪਾਕਿਸਤਾਨ ਨਾਲ ਗੱਲ ਕਰਨ ਦੀ ਸਲਾਹ ਦਿੰਦੇ ਹਨ | ਪਰ ਮੈਂ ਪਾਕਿਸਤਾਨ ਨਾਲ ਗੱਲ ਨਹੀਂ ਕਰਨਾ ਚਾਹੁੰਦਾ | ਮੈਂ ਬਾਰਾਮੁਲਾ ਦੇ ਗੁੱਜਰਾਂ ਤੇ ਬੱਕਰਵਾਲਾਂ ਅਤੇ ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਉਹ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਨੂੰ ਦੇਸ਼ ਦੀ ਸਭ ਤੋਂ ਸ਼ਾਂਤੀਪੂਰਨ ਜਗ੍ਹਾ ਬਣਾਉਣੀ ਚਾਹੁੰਦੇ ਹਾਂ | ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕ ਅਕਸਰ ਪਾਕਿਸਤਾਨ ਬਾਰੇ ਗੱਲਬਾਤ ਕਰਦੇ ਹਨ ਪਰ ਉਹ ਜਾਣਨਾ ਚਾਹੁੰਦੇ ਹਨ ਕਿ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਕਿੰਨੇ ਪਿੰਡਾਂ 'ਚ ਬਿਜਲੀ ਦੇ ਕੁਨੈਕਸ਼ਨ ਹਨ | ਅਸੀਂ ਬੀਤੇ ਤਿੰਨ ਸਾਲਾਂ 'ਚ ਯਕੀਨੀ ਬਣਾਇਆ ਹੈ ਕਿ ਕਸ਼ਮੀਰ ਦੇ ਸਾਰੇ ਪਿੰਡਾਂ 'ਚ ਬਿਜਲੀ ਕੁਨੈਕਸ਼ਨ ਹੋਵੇ | ਲਗਾਤਾਰ ਦੂਜੇ ਦਿਨ ਤਿੰਨ ਸਿਆਸੀ ਪਰਿਵਾਰਾਂ 'ਤੇ ਹਮਲਾ ਬੋਲਦਿਆਂ ਅਮਿਤ ਸ਼ਾਹ ਨੇ ਇਸ ਵਾਰ ਉਨ੍ਹਾਂ ਦਾ ਨਾਂਅ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਸਨ 'ਚ ਕੁਸ਼ਾਸਨ, ਭਿ੍ਸ਼ਟਚਾਰ ਅਤੇ ਵਿਕਾਸ ਦੀ ਘਾਟ ਸਿਖ਼ਰਾਂ 'ਤੇ ਸੀ | ਅਮਿਤ ਸ਼ਾਹ ਨੇ ਕਿਹਾ ਕਿ ਮੁਫ਼ਤੀ ਅਤੇ ਕੰਪਨੀ, ਅਬਦੁੱਲਾ ਤੇ ਉਸ ਦੇ ਬੇਟਿਆਂ ਅਤੇ ਕਾਂਗਰਸ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ | ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਇਕ ਵਾਰ ਚੋਣ ਕਮਿਸ਼ਨ ਵਲੋਂ ਸੋਧੀਆਂ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਦੀ ਕਵਾਇਦ ਪੂਰੀ ਹੋਣ ਤੋਂ ਬਾਅਦ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਚੋਣਾਂ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ ਅਤੇ ਤੁਹਾਡੇ ਆਪਣੇ ਚੁਣੇ ਹੋਏ ਨੁਮਾਇੰਦੇ ਇਥੇ ਸ਼ਾਸਨ ਕਰਨਗੇ | ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਸਿਰਫ਼ ਤਿੰਨ ਪਰਿਵਾਰ ਅਬਦੁੱਲਾ, ਮੁਫ਼ਤੀ ਤੇ ਗਾਂਧੀ ਸੱਤਾ 'ਚ ਹੁੰਦੇ ਸਨ, ਪਰ ਹੱਦਬੰਦੀ ਤੋਂ ਬਾਅਦ ਤੁਹਾਡੇ ਆਪਣੇ ਨੁਮਾਇੰਦੇ ਚੋਣਾਂ ਜਿੱਤਣਗੇ | ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ 'ਚ ਕੋਈ ਅੱਤਵਾਦ ਦਾ ਸਮਰਥਨ ਕਰਦਾ ਹੈ ਤਾਂ ਕਿਰਪਾ ਕਰਕੇ ਉਸ ਨੂੰ ਸਮਝਾਓ ਕਿ ਅੱਤਵਾਦ ਨਾਲ ਕਸ਼ਮੀਰ ਨੂੰ ਕੋਈ ਫਾਇਦਾ ਨਹੀਂ ਪਹੁੰਚੇਗਾ ਬਲਕਿ ਕਸ਼ਮੀਰ ਨੂੰ ਜਮੂਹਰੀਅਤ ਤੋਂ, ਇਥੇ ਲੱਗਣ ਵਾਲੇ ਉਦਯੋਗਾਂ ਅਤੇ ਹੋਰ ਵਿਕਾਸ ਕਾਰਜਾਂ ਤੋਂ ਲਾਭ ਹੋਵੇਗਾ | ਨੌਜਵਾਨਾਂ ਨੂੰ ਬੰਦੂਕ ਛੱਡਣ ਦੀ ਅਪੀਲ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਅੱਤਵਾਦ ਦੇ ਨਹੀਂ ਸਗੋਂ ਵਿਕਾਸ ਦੇ ਰਾਹ 'ਤੇ ਤੁਰਨ ਦੀ ਲੋੜ ਹੈ |
ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ | ਸ਼ਾਹ ਨੇ ਸੁਰੱਖਿਆ ਸਥਿਤੀ ਦੀ ਸਮੀਿਖ਼ਆ ਲਈ ਉੱਚ-ਪੱਧਰੀ ਬੈਠਕ ਦੀ ਅਗਵਾਈ ਕੀਤੀ |
ਬਿਲਾਸਪੁਰ 'ਚ ਏਮਜ਼ ਦਾ ਉਦਘਾਟਨ
ਬਿਲਾਸਪੁਰ (ਹਿਮਾਚਲ ਪ੍ਰਦੇਸ਼), 5 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਚੋਣ ਬਿਗਲ ਵਜਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਨੀਂਹ ਪੱਥਰ ਰੱਖਦੀਆਂ ਸਨ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਅਸਲ ਪ੍ਰੋਜੈਕਟਾਂ ਨੂੰ ਭੁੱਲ ਜਾਂਦੀਆਂ ਸਨ | ਉਨ੍ਹਾਂ ਬਿਲਾਸਪੁਰ ਵਿਖੇ ਏਮਜ਼ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕੀਤਾ | ਰੈਲੀ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਰਣਸਿੰਙਾ' ਭੇਟ ਕੀਤਾ ਅਤੇ ਮੋਦੀ ਨੇ ਇਸ ਨੂੰ ਵਜਾਉਣ ਤੋਂ ਬਾਅਦ ਕਿਹਾ ਕਿ ਇਹ ਹਰ ਭਵਿੱਖ ਦੀ ਜਿੱਤ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਿਰਫ਼ ਨੀਂਹ ਪੱਥਰ ਹੀ ਨਹੀਂ ਰੱਖਦੀ ਸਗੋਂ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਵੀ ਕਰਦੀ ਹੈ | ਮੋਦੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਹਿਮਾਚਲ ਪ੍ਰਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਰਿਹਾ ਹਾਂ | ਉਨ੍ਹਾਂ ਕਿਹਾ ਕਿ ਸੂਬੇ 'ਚ ਵਿਕਾਸ ਇਸ ਕਰਕੇ ਸੰਭਵ ਹੋਇਆ ਹੈ ਕਿਉਂਕਿ ਇਥੋਂ ਦੇ ਲੋਕਾਂ ਨੇ ਭਾਜਪਾ ਨੂੰ ਕੇਂਦਰ ਤੇ ਰਾਜ ਦੋਵਾਂ ਥਾਵਾਂ 'ਤੇ ਸੱਤਾ ਸੌਂਪੀ ਹੈ | ਮੋਦੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ 'ਜੈ ਮਾਤਾ ਨੈਣਾ ਦੇਵੀ' ਦੇ ਜੈਕਾਰੇ ਨਾਲ ਕੀਤੀ, ਜਿਸਦਾ ਮੰਦਰ ਬਿਲਾਸਪੁਰ ਜ਼ਿਲ੍ਹੇ 'ਚ ਸਥਿਤ ਹੈ | ਮੋਦੀ ਨੇ ਇਸ ਮੌਕੇ ਲੋਕਾਂ ਨੂੰ ਦੁਸਹਿਰੇ ਦੀ ਮੁਬਾਰਕਬਾਦ ਵੀ ਦਿੱਤੀ | ਮੋਦੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੇ ਰਾਸ਼ਟਰ ਸੁਰੱਖਿਆ 'ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਬਿਲਾਸਪੁਰ 'ਚ ਨਵੇਂ ਏਮਜ਼ ਨਾਲ ਇਹ ਜੀਵਨ ਸੁਰੱਖਿਆ 'ਚ ਵੀ ਅਹਿਮ ਭੂਮਿਕਾ ਨਿਭਾਏਗਾ | ਮੋਦੀ ਨੇ ਹਿਮਾਚਲ ਨੂੰ ਡਰੋਨ ਨੀਤੀ ਬਣਾਉਣ ਵਾਲਾ ਪਹਿਲਾ ਸੂਬਾ ਬਣਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਦਵਾਈਆਂ ਤੇ ਹੋਰ ਸਾਮਾਨ ਦੀ ਢੋਆ-ਢੁਆਈ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ | ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਗਰੀਬ ਤੇ ਮੱਧਮ ਵਰਗ ਲਈ ਰਹਿਣ ਦੀ ਸੌਖ ਯਕੀਨੀ ਬਣਾ ਰਹੀ ਹੈ | ਇਸ ਮੌਕੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਪ੍ਰਧਾਨ ਮੰਤਰੀ ਪਾਸੋਂ 10 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਮਿਲੇ ਹਨ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬਿਲਾਸਪੁਰ ਵਿਖੇ ਏਮਜ਼ ਹਸਪਤਾਲ ਅਤੇ ਇਕ ਹਾਈਡ੍ਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕੀਤਾ, ਜਿਨ੍ਹਾਂ ਦੇ ਨੀਂਹ ਪੱਥਰ ਉਨ੍ਹਾਂ ਵਲੋਂ ਹੀ 2017 'ਚ ਰੱਖੇ ਗਏ ਸਨ | 247 ਏਕੜ 'ਚ ਫੈਲੇ ਏਮਜ਼ 'ਤੇ 1470 ਕਰੋੜ ਰੁਪਏ ਦੀ ਲਾਗਤ ਆਈ ਹੈ | ਏਮਜ਼ ਤੇ ਕਾਲਜ ਦੇ ਉਦਘਾਟਨ ਤੋਂ ਇਲਾਵਾ ਮੋਦੀ ਨੇ ਅੱਜ ਦੇ ਸਮਾਗਮ 'ਚ 3650 ਕਰੋੜ ਰੁਪਏ ਦੇ ਹੋਰਨਾਂ ਪ੍ਰਾਜੈਕਟਾਂ ਦੇ ਵੀ ਨੀਂਹ ਪੱਥਰ ਰੱਖੇ | ਇਸ ਤੋਂ ਬਾਅਦ ਮੋਦੀ ਨੇ ਕੁੱਲੂ ਕੌਮਾਂਤਰੀ ਦੁਸਹਿਰਾ ਉਤਸਵ 'ਚ ਵੀ ਸ਼ਿਰਕਤ ਕੀਤੀ ਅਤੇ ਰੱਥ ਯਾਤਰਾ ਵੇਖੀ |
ਨਵੀਂ ਦਿੱਲੀ, 5 ਅਕਤੂਬਰ (ਏਜੰਸੀ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਗਿਆ | ਦੋ ਸਾਲਾਂ ਤੱਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਦੁਸਹਿਰੇ ਦਾ ਰੰਗ ਫਿੱਕਾ ਰਿਹਾ ਸੀ ਪਰ ਇਸ ਵਾਰ ਲੋਕਾਂ 'ਚ ਇਸ ਤਿਉਹਾਰ ਨੂੰ ਲੈ ਕੇ ਖਾਸ ਉਤਸ਼ਾਹ ਦਿਖਾਈ ਦਿੱਤਾ | ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮਿ੍ਤਸਰ, ਪਟਿਆਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਬਰਨਾਲਾ 'ਚ ਇਸ ਵਾਰ ਪਿਛਲੇ ਸਾਲਾਂ ਨਾਲੋਂ ਸਭ ਤੋਂ ਉੱਚੇ ਰਾਵਣ ਦੇ ਪੁਤਲੇ ਫੂਕੇ ਗਏ | ਦੂਜੇ ਪਾਸੇ, ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਹਿਮਾਚਲ ਦੇ ਕੁੱਲੂ 'ਚ ਅੰਤਰਰਾਸ਼ਟਰੀ ਦੁਸਹਿਰਾ ਰੱਥ ਯਾਤਰਾ 'ਚ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਦਾ ਰਵਾਇਤੀ ਸੰਗੀਤਕ ਧੁਨਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਰਹੇ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰਾਖੰਡ ਦੇ ਚਮੋਲੀ 'ਚ ਔਲੀ ਮਿਲਟਰੀ ਸਟੇਸ਼ਨ ਵਿਖੇ ਫ਼ੌਜ ਦੇ ਜਵਾਨਾਂ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ | ਇਸ ਮੌਕੇ ਉਨ੍ਹਾਂ ਵਲੋਂ ਸ਼ਸਤਰ ਪੂਜਾ ਵੀ ਕੀਤੀ ਗਈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਹਾਲੀ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ |
3 ਜੈਸ਼ ਤੇ 1 ਲਸ਼ਕਰ ਨਾਲ ਸੀ ਸੰਬੰਧਿਤ
ਸ੍ਰੀਨਗਰ, 5 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਦੋ ਵੱਖ-ਵੱਖ ਮੁਕਾਬਲਿਆਂ 'ਚ ਜੈਸ਼ ਤੇ ਲਸ਼ਕਰ ਦੇ 4 ਅੱਤਵਾਦੀ ਮਾਰੇ ਗਏ ਹਨ, ਜੋ 2 ਅਕਤੂਬਰ ਨੂੰ ਇਕ ਐਸ.ਪੀ.ਓ. ਦੀ ਹੋਈ ਹੱਤਿਆ ਲਈ ਜ਼ਿੰਮੇਵਾਰ ਸਨ | ਪਹਿਲਾ ਮੁਕਾਬਲਾ ਮੰਗਲਵਾਰ ਦੇਰ ਰਾਤ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਦਰਾਚ ਖੇਤਰ ਤੇ ਦੂਜਾ ਬੁੱਧਵਾਰ ਸਵੇਰੇ ਸ਼ੋਪੀਆਂ ਦੇ ਹੀ ਮੂਲੂ ਇਲਾਕੇ 'ਚ ਤਲਾਸ਼ੀ ਕਾਰਵਾਈ ਦੌਰਾਨ ਸ਼ੁਰੂ ਹੋਇਆ | ਜੰਮੂ-ਕਸ਼ਮੀਰ ਪੁਲਿਸ ਦੇ ਕਸ਼ਮੀਰ ਰੇਂਜ ਦੇ ਏ.ਡੀ.ਜੀ.ਪੀ. ਵਿਜੇ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਸ਼ੋਪੀਆਂ ਜ਼ਿਲ੍ਹੇ ਦੇ ਦਰਾਚ ਖੇਤਰ 'ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਤੇ ਮੂਲੂ 'ਚ ਲਸ਼ਕਰ-ਏ-ਤਾਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮੂਲੂ ਮੁਕਾਬਲੇ 'ਚ ਮਾਰੇ ਗਏ ਲਸ਼ਕਰ ਅੱਤਵਾਦੀ ਦੀ ਪਛਾਣ ਆਰਿਫ਼ ਰਾਸ਼ਿਦ ਵਾਨੀ ਵਜੋਂ, ਜਦਕਿ ਦਰਾਚ 'ਚ ਮਾਰੇ ਗਏ 3 ਜੈਸ਼ ਅੱਤਵਾਦੀਆਂ ਦੀ ਪਛਾਣ ਜ਼ੁਬੈਰ ਮਕਬੂਲ ਵਾਨੀ ਵਾਸੀ ਡੂਮਪੋਰਾ ਕੀਗਾਮ, ਜਮਸ਼ੀਦ ਅਹਿਮਦ ਮਗਰੇ ਵਾਸੀ ਰਾਜਪੋਰਾ ਤੇ ਹਨਾਨ ਬਿਨ ਯਾਕੂਬ ਉਰਫ਼ ਸਾਕਿਬ ਵਾਸੀ ਕਰੀਮਾਬਾਦ, ਪੁਲਵਾਮਾ ਵਜੋਂ ਹੋਈ | ਇਹ ਅੱਤਵਾਦੀ ਪੁਲਵਾਮਾ ਦੇ ਪਿੰਗਲਾਨਾ 'ਚ 2 ਅਕਤੂਬਰ ਨੂੰ ਐਸ.ਪੀ.ਓ. ਜਾਵੇਦ ਦਾਰ ਅਤੇ 24 ਸਤੰਬਰ ਨੂੰ ਪੱਛਮੀ ਬੰਗਾਲ ਦੇ ਇਕ ਪ੍ਰਵਾਸੀ ਦੀ ਹੱਤਿਆ 'ਚ ਸ਼ਾਮਿਲ ਸਨ | ਦੋਵੇਂ ਮੁਕਾਬਲਿਆਂ ਵਾਲੀਆਂ ਥਾਵਾਂ ਤੋਂ ਭਾਰੀ ਮਾਤਰਾ 'ਚ ਹਥਿਆਰ ਮਿਲੇ |
ਅੰਮਿ੍ਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਅਹਾਤੇ 'ਚ ਸਥਿਤ ਇਕ ਮਸਜਿਦ 'ਚ ਹੋਏ ਧਮਾਕੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਤੇ 26 ਹੋਰ ਜ਼ਖ਼ਮੀ ਹੋ ਗਏ | ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫ਼ੀ ਟਕੋਰ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਗ੍ਰਹਿ ਮੰਤਰਾਲੇ 'ਚ ਪਹੁੰਚੇ ਲੋਕ ਤੇ ਕੁਝ ਕਰਮਚਾਰੀ ਮਸਜਿਦ 'ਚ ਨਮਾਜ਼ ਅਦਾ ਕਰ ਰਹੇ ਸਨ | ਬੁਲਾਰੇ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਚੁਫੇਰੇ ਮਜ਼ਬੂਤ ਦੀਵਾਰ ਤੇ ਕਿਲ੍ਹੇਨੁਮਾ ਅਹਾਤੇ ਅੰਦਰ ਮੌਜੂਦ ਮਸਜਿਦ 'ਚ ਹੋਏ ਬੰਬ ਧਮਾਕੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਧਮਾਕੇ ਦੀ ਜਾਂਚ ਜਾਰੀ ਹੈ ਅਤੇ ਸੁਰੱਖਿਆ ਅਮਲੇ ਵਲੋਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ | ਅਜੇ ਤੱਕ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਜਾਂ ਕਿਸੇ ਹੋਰ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ |
• ਦੋ ਵੋਟਾਂ ਘਟਾਈਆਂ ਜਾਣਗੀਆਂ • ਸਪੀਕਰ ਦੇ ਫ਼ੈਸਲੇ ਕਾਰਨ ਅਯੋਗ ਕਰਾਰ ਹੋ ਸਕਦੇ ਹਨ ਦੋ ਮੈਂਬਰ • ਸਮੁੱਚੇ ਇਜਲਾਸ ਦੌਰਾਨ ਵਿਵਾਦਿਤ ਰਹੀ ਸਰਕਾਰ ਤੇ ਸਪੀਕਰ ਦੀ ਭੂਮਿਕਾ
ਹਰਕਵਲਜੀਤ ਸਿੰਘ
ਚੰਡੀਗੜ੍ਹ, 5 ਅਕਤੂਬਰ-ਪੰਜਾਬ ਵਿਧਾਨ ਸਭਾ ਦੇ 4 ਦਿਨਾ ਇਜਲਾਸ ਦੇ ਆਖ਼ਰੀ ਦਿਨ ਸਰਕਾਰ ਦੇ ਹੱਕ 'ਚ ਭਰੋਸੇ ਦੇ ਵੋਟ ਸੰਬੰਧੀ ਸਪੀਕਰ ਵਲੋਂ ਸਰਕਾਰ ਦੇ ਪੱਖ 'ਚ 93 ਵੋਟਾਂ ਪੈਣ ਦੇ ਕੀਤੇ ਗਏ ਐਲਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੋ ਵੋਟਾਂ ਵਧਣ ਲਈ ਵਧਾਈਆਂ ਦਿੱਤੇ ਜਾਣ ਤੋਂ ਬਾਅਦ ਵਿਧਾਨ ਸਭਾ ਸਕੱਤਰੇਤ ਹੁਣ ਆਪਣੇ ਫ਼ੈਸਲੇ ਤੋਂ ਪੈਰ ਪਿੱਛੇ ਖਿੱਚ ਰਿਹਾ ਹੈ | ਸੂਚਨਾ ਅਨੁਸਾਰ ਸਪੀਕਰ ਵਿਧਾਨ ਸਭਾ ਨੂੰ ਹੁਣ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਅਕਾਲੀ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਮੈਂਬਰ ਡਾ: ਨਛੱਤਰ ਪਾਲ ਦੀ ਵੋਟ ਸਰਕਾਰ ਦੇ ਪੱਖ 'ਚ ਦਿੱਤੇ ਜਾਣ ਦੇ ਫ਼ੈਸਲੇ ਕਾਰਨ ਦਲ ਬਦਲੂ ਰੋਕੂ ਕਾਨੂੰਨ ਅਨੁਸਾਰ ਦੋਵਾਂ ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ | ਇਨ੍ਹਾਂ ਦੋਵਾਂ ਮੈਂਬਰਾਂ ਵਲੋਂ ਸਪੀਕਰ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਮਤੇ 'ਤੇ ਬੋਲਦਿਆਂ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਇਸ ਵਿਸ਼ਵਾਸ ਮਤੇ ਦੇ ਵਿਰੁੱਧ ਹਨ, ਪਰ ਉਨ੍ਹਾਂ ਦਾ ਵੋਟ ਮਤੇ ਦੇ ਹੱਕ 'ਚ ਐਲਾਨਿਆ ਜਾਣਾ ਵਿਧਾਨ ਸਭਾ ਦੇ ਰਿਕਾਰਡ ਦੇ ਸਰਾਸਰ ਉਲਟ ਹੈ ਤੇ ਇਸ ਵਿਚ ਤੁਰੰਤ ਸੋਧ ਕੀਤੀ ਜਾਵੇ | ਵਰਨਣਯੋਗ ਹੈ ਕਿ ਸਰਕਾਰ ਵਲੋਂ ਬੁਲਾਇਆ ਗਿਆ ਚਾਰ ਦਿਨਾ ਇਹ ਇਜਲਾਸ ਵਿਵਾਦਾਂ 'ਚ ਹੀ ਘਿਰਿਆ ਰਿਹਾ ਅਤੇ ਸਰਕਾਰ ਕੋਲ ਹਾਲਾਂਕਿ ਇਜਲਾਸ ਦੇ ਚਾਰ ਦਿਨਾਂ ਲਈ ਕੋਈ ਕੰਮਕਾਜ ਸੀ ਅਤੇ ਲਿਆਂਦਾ ਗਿਆ 'ਵਿਸ਼ਵਾਸ ਮਤਾ' ਸਾਰਿਆਂ ਦੀ ਸਮਝ ਤੋਂ ਬਾਹਰ ਸੀ ਕਿ ਜਿਸ ਪਾਰਟੀ ਦਾ ਸਦਨ ਵਿਚ ਏਨਾ ਵੱਡਾ ਬਹੁਮਤ ਹੈ ਉਸ ਨੂੰ ਭਰੋਸੇ ਦੇ ਵੋਟ ਦੀ ਕੀ ਲੋੜ ਹੈ | ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਤੋਂ ਬਾਅਦ ਪੰਜਾਬ 'ਚ ਅਜਿਹਾ ਮਤਾ ਪਾਸ ਕਰਨ ਦੇ ਆਦੇਸ਼ ਨੂੰ ਸਿਰੇ ਚੜ੍ਹਾਉਣ ਲਈ ਸਰਕਾਰ ਵਲੋਂ ਸਰਕਾਰੀ ਖ਼ਜ਼ਾਨੇ ਦਾ 4 ਕਰੋੜ ਰੁਪਇਆ ਜ਼ਰੂਰ ਖ਼ਰਚ ਕਰ ਦਿੱਤਾ ਗਿਆ | ਦਿਲਚਸਪ ਗੱਲ ਇਹ ਸੀ ਕਿ ਇਜਲਾਸ ਲਈ ਵਾਧੂ ਸਮਾਂ ਹੋਣ ਦੇ ਬਾਵਜੂਦ ਮੈਂਬਰਾਂ ਨੂੰ ਕਈ ਮੁੱਦੇ ਉਠਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਕੁਝ ਜ਼ਰੂਰੀ ਮੁੱਦਿਆਂ ਤੋਂ ਜਵਾਬ ਦੇਣ ਤੋਂ ਭੱਜਦਿਆਂ ਮੁੱਖ ਮੰਤਰੀ ਵੀ ਬਹੁਤਾ ਸਮਾਂ ਸਦਨ ਤੋਂ ਗੈਰ ਹਾਜ਼ਰ ਰਹੇ | ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਦੀ ਇਸ ਇਜਲਾਸ ਦੌਰਾਨ ਭੂਮਿਕਾ ਕਾਫ਼ੀ ਚੰਗੀ ਰਹੀ, ਮੁੱਖ ਮੰਤਰੀ ਤੋਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਲੀਕ ਆਡੀਓ ਸੰਬੰਧੀ ਅਤੇ ਪੁਲਿਸ ਹਿਰਾਸਤ 'ਚੋਂ ਦੌੜੇ ਇਕ ਨਾਮੀ ਗੈਂਗਸਟਰ ਅਤੇ ਸਮੱਗਲਰ ਸੰਬੰਧੀ ਜਵਾਬ ਮੰਗਦੇ ਰਹੇ, ਪਰ ਮੁੱਖ ਮੰਤਰੀ ਨੇ ਇਸ ਸੰਬੰਧੀ ਵਿਸਥਾਰਤ ਜਵਾਬ ਨਹੀਂ ਦਿੱਤਾ | ਸਪੀਕਰ ਨੇ ਵੀ ਵਿਸ਼ੇਸ਼ ਤੌਰ 'ਤੇ ਕਾਂਗਰਸੀ ਮੈਂਬਰ ਸੁਖਪਾਲ ਸਿੰਘ ਖਹਿਰਾ ਤੇ ਕਈ ਹੋਰ ਵਿਧਾਇਕਾਂ ਨੂੰ ਬੋਲਣ ਜਾਂ ਜ਼ਰੂਰੀ ਮੁੱਦੇ ਉਠਾਉਣ ਲਈ ਸਮਾਂ ਨਹੀਂ ਦਿੱਤਾ | ਇਥੋਂ ਤੱਕ ਕਿ ਹੁਕਮਰਾਨ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਕਿ ਬਰਗਾੜੀ-ਬਹਿਬਲ ਕਲਾਂ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਸਨ, ਨੂੰ ਵੀ ਸਪੀਕਰ ਬੋਲਣ ਲਈ ਸਮਾਂ ਦੇਣ ਦੀ ਥਾਂ ਬਿਠਾਉਣ 'ਚ ਹੀ ਲੱਗੇ ਰਹੇ ਤੇ ਉਨ੍ਹਾਂ ਨੂੰ ਰੋਕਣ ਲਈ ਇਕ ਮੰਤਰੀ ਨੂੰ ਬੋਲਣ ਲਈ ਖੜ੍ਹਾ ਕਰ ਦਿੱਤਾ | ਹਾਲਾਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਖ਼ੁਦ ਉਸੇ ਖੇਤਰ ਤੋਂ ਵਿਧਾਇਕ ਹਨ, ਜਿਸ ਨਾਲ ਸੰਬੰਧਿਤ 'ਆਪ' ਵਿਧਾਇਕ ਮਤਾ ਉਠਾ ਰਿਹਾ ਸੀ | ਦਿੱਲੀ ਸਰਕਾਰ, ਜਿਸ ਦਾ ਉਥੋਂ ਦੇ ਉਪ ਰਾਜਪਾਲ ਨਾਲ ਟਕਰਾਅ ਚੱਲ ਰਿਹਾ ਹੈ, ਉੱਥੇ ਸਰਕਾਰ ਵਲੋਂ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਵਿਧਾਨ ਸਭਾ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਬਿਠਾਉਣ ਦਾ ਫ਼ੈਸਲਾ ਹੀ ਨਹੀਂ ਲਿਆ ਜਾਂਦਾ ਤਾਂ ਜੋ ਅਗਲੇ ਇਜਲਾਸ ਲਈ ਉਨ੍ਹਾਂ ਨੂੰ ਦੁਬਾਰਾ ਉਪ-ਰਾਜਪਾਲ ਤੋਂ ਇਜਲਾਸ ਬੁਲਾਉਣ ਸੰਬੰਧੀ ਇਜਾਜ਼ਤ ਨਾ ਲੈਣੀ ਪਵੇ ਪਰ ਇਸ ਵਾਰ ਪੰਜਾਬ ਵੀ ਰਾਜਪਾਲ ਨਾਲ ਸਰਕਾਰ ਦੇ ਇਜਲਾਸ ਸਦਨ ਦੇ ਮੁੱਦੇ 'ਤੇ ਪੈਦਾ ਹੋਏ ਟਕਰਾਅ ਤੋਂ ਬਾਅਦ ਸੰਭਵ ਹੈ ਕਿ ਭਗਵੰਤ ਮਾਨ ਸਰਕਾਰ ਵੀ ਵਿਧਾਨ ਸਭਾ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਸੰਬੰਧੀ ਫ਼ੈਸਲਾ ਨਾ ਲਵੇ | ਹਾਲਾਂਕਿ ਇਸ ਕਾਰਨ ਸਰਕਾਰ 'ਤੇ ਆਰਡੀਨੈਂਸ ਜਾਰੀ ਕਰਨ 'ਤੇ ਰੋਕ ਜ਼ਰੂਰ ਲੱਗ ਜਾਂਦੀ ਹੈ | ਇਜਲਾਸ ਦੌਰਾਨ ਵਿਧਾਨ ਸਭਾ ਦੇ ਰਿਕਾਰਡ ਵਿਚ ਅਦਲਾ-ਬਦਲੀ ਕਰਨ ਦੇ ਦੋਸ਼ ਲੱਗੇ, ਪਰ ਸਪੀਕਰ ਵਲੋਂ ਇਸ ਸੰਬੰਧੀ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ | ਮੁੱਖ ਮੰਤਰੀ ਦੀ ਸਦਨ ਦੀਆਂ ਬੈਠਕਾਂ ਤੋਂ ਗ਼ੈਰ ਹਾਜ਼ਰੀ ਵੀ ਸਭ ਨੂੰ ਰੜਕਦੀ ਰਹੀ ਤੇ ਉਹ ਕੇਵਲ ਸਦਨ ਵਿਚ ਬੋਲਣ ਤੋਂ ਕੁਝ ਸਮਾਂ ਪਹਿਲਾਂ ਹੀ ਪਧਾਰਦੇ ਰਹੇ |
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪ੍ਰਧਾਨ ਨੂੰ ਲੈ ਕੇ ਇਕ ਵਾਰ ਫਿਰ ਉਲਟਫੇਰ ਹੋ ਗਿਆ ਹੈ | ਇਥੇ ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਐਡਹਾਕ ਕਮੇਟੀ ਦੀ ਕਾਰਜਕਾਰਨੀ ਦੇ 10 ਮੈਂਬਰਾਂ 'ਚੋਂ 7 ਮੈਂਬਰਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੂਥ ਇਕਾਈ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ ਚੁਣ ਲਿਆ | ਦੱਸਣਯੋਗ ਹੈ ਕਿ ਬੀਤੀ 20 ਸਤੰਬਰ ਨੂੰ ਸੁਪਰੀਮ ਕੋਰਟ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਤੇ ਆਪਣਾ ਫ਼ੈਸਲਾ ਦਿੰਦੇ ਹੋਏ ਇਸ ਕਮੇਟੀ ਨੂੰ ਆਪਣੀ ਮਾਨਤਾ ਦੇ ਦਿੱਤੀ ਸੀ, ਜਿਸ ਤੋਂ ਬਾਅਦ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਬੀਤੀ 24 ਸਤੰਬਰ ਨੂੰ ਕੈਥਲ ਦੇ ਗੁਰਦਆਰਾ ਸਾਹਿਬ ਵਿਖੇ ਮੀਟਿੰਗ ਕਰਕੇ ਕਮੇਟੀ ਦੇ ਮੋਢੀ ਸਾਬਕਾ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ ਆਪਣਾ ਪ੍ਰਧਾਨ ਐਲਾਨ ਦਿੱਤਾ ਸੀ, ਜਿਸ ਤੋਂ ਬਾਅਦ ਦਾਦੂਵਾਲ ਨੇ ਇਸ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ, ਪਰ ਕੁਝ ਦਿਨ ਲੰਘਣ ਤੋਂ ਬਾਅਦ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਇਕ ਵਾਰ ਫਿਰ ਉਲਟਫੇਰ ਹੋ ਗਿਆ | ਅਮਰਿੰਦਰ ਸਿੰਘ ਅਰੋੜਾ ਨੂੰ ਪ੍ਰਧਾਨ ਚੁਣਨ ਵਾਲਿਆਂ 'ਚ ਮੈਂਬਰ ਕਰਨੈਲ ਸਿੰਘ ਨਿੰਮਨਾਬਾਦ, ਐਡਵੋਕੇਟ ਚੰਨਦੀਪ ਸਿੰਘ ਖੁਰਾਣਾ, ਸਤਪਾਲ ਸਿੰਘ ਰਾਮਗੜ੍ਹੀਆ ਪਿਹੋਵਾ, ਹਰਭਜਨ ਸਿੰਘ ਰਾਠੌਰ, ਨਿਰਵੈਲ ਸਿੰਘ ਸਫੀਦੋ, ਜਸਬੀਰ ਸਿੰਘ ਭੱਟੀ ਅਤੇ ਗੁਰਚਰਨ ਸਿੰਘ ਸ਼ਾਮਿਲ ਹਨ | ਇਸ ਮੌਕੇ ਚੰਨਦੀਪ ਸਿੰਘ ਖੁਰਾਣਾ, ਜੋ ਕਮੇਟੀ ਦੇ ਕਾਨੂੰਨ ਸਲਾਹਕਾਰ ਦੱਸੇ ਜਾ ਰਹੇ ਹਨ ਨੇ 'ਅਜੀਤ' ਨੂੰ ਦੱਸਿਆ ਕਿ ਕਮੇਟੀ ਦੀ ਕਾਰਜਕਾਰਨੀ 'ਚ ਪ੍ਰਧਾਨ ਸਮੇਤ 11 ਮੈਂਬਰ ਹਨ, ਜਿਨ੍ਹਾਂ 'ਚੋਂ ਦੋ ਤਿਹਾਈ ਮੈਂਬਰਾਂ ਨੂੰ ਸੰਵਿਧਾਨਕ ਤੌਰ 'ਤੇ ਨਵੇਂ ਪ੍ਰਧਾਨ ਨੂੰ ਚੁਣਨ ਦਾ ਅਧਿਕਾਰ ਹੈ ਅਤੇ ਅੱਜ ਦੋ ਤਿਹਾਈ ਕਾਰਜਕਾਰਨੀ ਮੈਂਬਰਾਂ ਨੇ ਅਮਰਿੰਦਰ ਸਿੰਘ ਅਰੋੜਾ ਨੂੰ ਪ੍ਰਧਾਨ ਚੁਣ ਲਿਆ ਹੈ | ਉਨ੍ਹਾਂ ਦੱਸਿਆ ਕਿ ਕੈਥਲ ਵਿਖੇ ਹੋਈ ਮੀਟਿੰਗ ਦੌਰਾਨ ਵੀ ਮੌਜੂਦ ਮੈਂਬਰਾਂ ਨੇ ਅਮਰਿੰਦਰ ਸਿੰਘ ਅਰੋੜਾ ਨੂੰ ਹੀ ਪ੍ਰਧਾਨ ਚੁਣਿਆ ਸੀ ਪਰ ਉਸ ਸਮੇਂ ਅਮਰਿੰਦਰ ਸਿੰਘ ਅਰੋੜਾ ਨੇ ਆਪਣਾ ਸਿਰਪਾਓ ਕਮੇਟੀ ਦੇ ਮੋਢੀ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਪਾ ਕੇ ਪ੍ਰਧਾਨ ਬਣਾ ਦਿੱਤਾ ਸੀ, ਜਿਨ੍ਹਾਂ ਨੂੰ ਮੈਂਬਰਾਂ ਨੇ ਸਵਿਕਾਰ ਨਹੀਂ ਕੀਤਾ ਅਤੇ ਉਨ੍ਹਾਂ ਦੇ ਨਾਂਅ 'ਤੇ ਮੈਂਬਰ ਇਕਜੁੱਟ ਨਹੀਂ ਸਨ ਹੋ ਰਹੇ, ਜਿਸ ਤੋਂ ਬਾਅਦ ਸਾਰੇ ਹੀ ਮੈਂਬਰਾਂ ਨੂੰ ਇਕਜੁੱਟ ਕਰਨ ਲਈ ਹੀ ਅਮਰਿੰਦਰ ਸਿੰਘ ਅਰੋੜਾ ਨੂੰ ਪ੍ਰਧਾਨ ਬਣਾਇਆ ਗਿਆ ਹੈ | ਇਸ ਮੌਕੇ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਝੀਂਡਾ ਨਾਲ ਲੰਮੇ ਸਮੇਂ ਤੱਕ ਕੰਮ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੇ ਉਨ੍ਹਾਂ ਦਾ ਮਾਣ ਕਰਦੇ ਹੋਏ ਹੀ ਉਨ੍ਹਾਂ ਨੂੰ ਸਿਰਪਾਓ ਦੇ ਕੇ ਪ੍ਰਧਾਨ ਦਾ ਐਲਾਨ ਕੀਤਾ ਸੀ ਪਰ ਮੈਂਬਰ ਉਨ੍ਹਾਂ ਦੇ ਪ੍ਰਧਾਨ ਬਣਨ 'ਤੇ ਇਕਜੁੱਟ ਨਹੀਂ ਹੋ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਅੱਜ ਫਿਰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਜਲਦ ਹੀ ਹਰਿਆਣਾ ਦੇ ਇਤਿਹਾਸਕ ਅਤੇ ਹੋਰਨਾਂ ਗੁਰੂ ਘਰਾਂ 'ਚ ਸਮੁੱਚੀ ਕਮੇਟੀ ਨਾਲ ਪਹੁੰਚਣਗੇ | ਉਨ੍ਹਾਂ ਕਿਹਾ ਕਿ ਕੈਥਲ ਮੀਟਿੰਗ ਦੌਰਾਨ ਵੀ ਉਨ੍ਹਾਂ ਨੂੰ 33 ਮੈਂਬਰਾਂ ਦਾ ਸਮਰਥਨ ਪ੍ਰਾਪਤ ਸੀ ਅਤੇ ਅੱਜ ਵੀ ਉਹ ਉਨ੍ਹ੍ਹਾਂ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ 'ਤੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ |
ਤਵਾਂਗ, 5 ਅਕਤੂਬਰ (ਪੀ. ਟੀ. ਆਈ.)-ਅਰੁਣਾਚਲ ਪ੍ਰਦੇਸ਼ ਦੇ ਜ਼ਿਲ੍ਹਾ ਤਵਾਂਗ 'ਚ ਬੁੱਧਵਾਰ ਸਵੇਰੇ ਚੀਨ ਨਾਲ ਲੱਗਦੀ ਸਰਹੱਦ ਨੇੜੇ ਭਾਰਤੀ ਫ਼ੌਜ ਦਾ ਇਕ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਸਵਾਰ ਦੋ ਪਾਇਲਟਾਂ 'ਚੋਂ ਇਕ ਦੀ ਮੌਤ ਹੋ ਗਈ | ਰੱਖਿਆ ਬੁਲਾਰੇ ...
ਮੁੰਬਈ, 5 ਅਕਤੂਬਰ (ਏਜੰਸੀ)- ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਬੁੱਧਵਾਰ ਨੂੰ ਫੋਨ ਕਰਕੇ ਦੱਖਣੀ ਮੁੰਬਈ ਸਥਿਤ ਸਰ ਐਚ.ਐਨ. ਰਿਲਾਇੰਸ ਫਾਊਾਡੇਸ਼ਨ ਹਸਪਤਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਅਤੇ ਉਸ ਨੇ ਅੰਬਾਨੀ ਪਰਿਵਾਰ ਦੇ ਕੁਝ ਮੈਂਬਰਾਂ ਦੇ ...
ਪਾਕਿ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਦੇਸ਼ ਪਰਤੇ ਸ਼੍ਰੋਮਣੀ ਕਮੇਟੀ ਪ੍ਰਧਾਨ
ਜਸਵੰਤ ਸਿੰਘ ਜੱਸ ਸੁਰਿੰਦਰ ਕੋਛੜ
ਅੰਮਿ੍ਤਸਰ, 5 ਅਕਤੂਬਰ -ਸ੍ਰੀ ਪੰਜਾ ਸਾਹਿਬ ਵਿਖੇ ਮਨਾਈ ਜਾਣ ਵਾਲੀ ਸ਼ਹੀਦੀ ਸਾਕਾ ਸ਼ਤਾਬਦੀ ਮੌਕੇ ਹੋਣ ਵਾਲੇ ਸਮਾਗਮਾਂ ਲਈ ਪਾਕਿਸਤਾਨ ...
ਨਵੀਂ ਦਿੱਲੀ, 5 ਅਕਤੂਬਰ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰਾਲੇ ਨੇ ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਮੁਜ਼ਾਹੁਦੀਨ ਸਮੇਤ ਹੋਰ ਪਾਬੰਦੀਸ਼ੁਦਾ ਧੜਿਆਂ ਦੇ ਕੁੱਲ 10 ਮੈਂਬਰਾਂ ਨੂੰ ਗੈਰਕਾਨੂੰਨੀ ਕਾਰਵਾਈਆਂ ਦੀ ਰੋਕਥਾਮ ਬਾਰੇ ਕਾਨੂੰਨ ਯੂ. ਏ. ਪੀ. ਏ. ਤਹਿਤ ਅੱਤਵਾਦੀ ...
ਹੈਦਰਾਬਾਦ, 5 ਅਕਤੂਬਰ (ਪੀ. ਟੀ. ਆਈ.)-ਤੇਲੰਗਾਨਾ ਤੋਂ ਬਾਹਰ ਆਪਣੇ ਚੋਣ ਮੈਦਾਨ ਨੂੰ ਆਕਾਰ ਦੇਣ ਲਈ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ.) ਨੇ ਆਪਣਾ ਨਾਂਅ ਬਦਲ ਕੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਕਰ ਦਿੱਤਾ ਹੈ | ਆਂਧਰਾ ਪ੍ਰਦੇਸ਼ ਤੋਂ ਵੱਖਰਾ ...
ਦੇਹਰਾਦੂਨ/ ਉੱਤਰਕਾਸ਼ੀ, 5 ਅਕਤੂਬਰ (ਪੀ. ਟੀ. ਆਈ.)-ਉੱਤਰਾਖੰਡ ਦੇ ਜ਼ਿਲ੍ਹਾ ਉੱਤਰਾਕਾਸ਼ੀ 'ਚ ਦਰੋਪਦੀ ਕਾ ਡੰਡਾ-2 ਚੋਟੀ 'ਤੇ ਬਰਫ ਦੇ ਤੋਦੇ ਦੀ ਲਪੇਟ 'ਚ ਆਉਣ ਤੋਂ ਬਾਅਦ ਲਾਪਤਾ ਹੋ ਗਈ ਪਰਬਤਾਰੋਹੀ ਟੀਮ ਦੇ 14 ਮੈਂਬਰਾਂ ਨੂੰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੀ ...
ਅੰਮਿ੍ਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਸ਼ਹਿਰ ਹਸਨ ਅਬਦਾਲ ਵਿਖੇ ਸ੍ਰੀ ਪੰਜਾ ਸਾਹਿਬ ਸ਼ਹੀਦੀ ਸਾਕੇ ਨੂੰ ਸਮਰਪਿਤ ਇਕ ਵਿਸ਼ਾਲ ਸਮਾਰਕ ਉਸਾਰਿਆ ਜਾਵੇਗਾ | ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮਨਾਉਣ ਹਿਤ ਇਵੈਕੂਈ ਟਰੱਸਟ ...
ਗਾਜ਼ੀਆਬਾਦ, 5 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਓਮੇਂਦਰ ਨਾਂਅ ਦੇ ਲੜਕੇ ਦੀ ਐਲ.ਈ.ਡੀ. ਫਟਣ ਨਾਲ ਮੌਤ ਹੋ ਗਈ ਤੇ ਉਸ ਦੇ ਦੋਸਤ ਤੇ ਉਸ ਦੀ ਮਾਂ ਜ਼ਖ਼ਮੀ ਹੋ ਗਏ | ਧਮਾਕਾ ਏਨਾ ਜ਼ਬਰਦਸਤ ਸੀ ਕਿ ਇਕ ਕੰਧ ਪੂਰੀ ਤਰ੍ਹਾਂ ਟੁੱਟ ਗਈ ਤੇ ਦੂਜੀਆਂ ਕੰਧਾਂ 'ਚ ...
ਨਿਊਯਾਰਕ, 5 ਅਕਤੂਬਰ (ਏਜੰਸੀ)-ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੀ ਮੇਡਨ ਫਰਮਾਸਿਊਟੀਕਲਜ ਵਲੋਂ ਖੰਘ ਤੇ ਠੰਢ (ਕਫ ਐਂਡ ਕੋਲਡ) ਲਈ ਬਣਾਈਆਂ 4 ਪੀਣ ਵਾਲੀਆਂ ਦਵਾਈਆਂ ਲਈ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਪੱਛਮੀ ਅਫਰੀਕੀ ਦੇਸ਼ ਗੈਂਬੀਆ 'ਚ 66 ਬੱਚਿਆਂ ਦੀ ਮੌਤ ਦਾ ਸੰਬੰਧ ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀਨਗਰ ਦੇ ਰੈਣਾਵਾੜੀ ਸਥਿਤ ਗੁਰਦੁਆਰਾ ਛਠੀ ਪਾਤਸ਼ਾਹੀ ਵਿਖੇ ਮੱਥਾ ਟੇਕਿਆ | ਉਨ੍ਹਾਂ ਨਾਲ ਉੱਪ-ਰਾਜਪਾਲ ਮਨੋਜ ਸਿਨਹਾ ਅਤੇ ਕੁਝ ਭਾਜਪਾ ਆਗੂਆਂ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਅਮਿਤ ਸ਼ਾਹ ਨੇ ਗੁਰਦੁਆਰੇ 'ਚ ਹਾਜ਼ਰ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਲੂ ਕੌਮਾਂਤਰੀ ਦੁਸਹਿਰਾ ਉਤਸਵ 'ਚ ਸ਼ਿਰਕਤ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ | 7 ਦਿਨ ਚਲਣ ਵਾਲੇ ਕੁੱਲੂ ਕੌਮਾਂਤਰੀ ਦੁਸਹਿਰਾ ਉਤਸਵ ਦੀ ਸ਼ੁਰੂਆਤ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਨਾਲ ਹੋਈ | ...
ਅੰਮਿ੍ਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪਹੁੰਚੇ ਭਾਰਤੀ ਵਫ਼ਦ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ...
ਅਟਾਰੀ, (ਗੁਰਦੀਪ ਸਿੰਘ ਅਟਾਰੀ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜ ਮੈਂਬਰੀ ਵਫ਼ਦ ਨਾਲ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਰਵਾਨਾ ਹੋਏ | ਇੰਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਕਰਨ ...
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚੱਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX