ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)-ਰਾਹਗੀਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਕੁੱਟਣ ਤੇ ਲੁੱਟਣ ਵਾਲੇ ਅੰਤਰ ਜ਼ਿਲ੍ਹਾ ਗਰੋਹ ਨੂੰ ਬੇਨਕਾਬ ਕਰਨ 'ਚ ਗੜ੍ਹਸ਼ੰਕਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ | ਐੱਸ. ਐੱਚ. ਓ. ਗੜ੍ਹਸ਼ੰਕਰ ਇੰਸਪੈਕਟਰ ਕਰਨੈਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਖੁਲਾਸਾ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਥਾਣਾ ਗੜ੍ਹਸ਼ੰਕਰ, ਮਾਹਿਲਪੁਰ, ਚੱਬੇਵਾਲ ਅਤੇ ਮੇਹਟੀਆਣਾ ਖੇਤਰ 'ਚ ਰਾਹਗੀਰਾਂ ਨੂੰ ਘੇਰ ਕੇ ਸੱਟਾਂ ਮਾਰ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਾ ਗਰੋਹ ਕਾਫ਼ੀ ਸਰਗਰਮ ਸੀ | ਉਨ੍ਹਾਂ ਦੱਸਿਆ ਕਿ ਗਰੋਹ ਦੇ ਮੈਂਬਰ ਜ਼ਿਲ੍ਹਾ ਹੁਸ਼ਿਆਰਪੁਰ ਸਮੇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜ਼ਿਲ੍ਹਾ ਕਪੂਰਥਲਾ ਵਿਚ ਕਾਫੀ ਵਾਰਦਾਤਾਂ ਕਰ ਰਹੇ ਸਨ ਅਤੇ ਨਾਲ ਦੀ ਨਾਲ ਨਸ਼ਾ ਤਸਕਰੀ ਵੀ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਇਸ ਅੰਤਰ-ਜ਼ਿਲ੍ਹਾ ਗਰੋਹ ਨੂੰ ਫੜ੍ਹਨ ਲਈ ਅਤੇ ਇਨ੍ਹਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਲਈ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਅਤੇ ਦਲਜੀਤ ਸਿੰਘ ਖੱਖ ਉਪ ਪੁਲਿਸ ਕਪਤਾਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ ਜਿਸ ਵਿਚ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ, ਥਾਣਾ ਗੜ੍ਹਸ਼ੰਕਰ ਤੋਂ ਸਬ-ਇੰਸਪੈਕਟਰ ਰਮਨਦੀਪ ਕੌਰ, ਸਬ-ਇੰਸਪੈਕਟਰ ਕੁਲਦੀਪ ਸਿੰਘ ਤੇ ਏ.ਐੱਸ.ਆਈ. ਮਹਿੰਦਰ ਪਾਲ ਸ਼ਾਮਿਲ ਕੀਤੇ ਗਏ ਸਨ | ਇੰਸ. ਕਰਨੈਲ ਸਿੰਘ ਨੇ ਦੱਸਿਆ ਕਿ ਟੀਮ ਵਲੋਂ ਸਖ਼ਤ ਮਿਹਨਤ ਕਰਦੇ ਹੋਏ ਲੁੱਟਾਂ ਖੋਹਾਂ ਤੇ ਨਸ਼ਾ ਤਸਕਰੀ ਕਰਨ ਵਾਲੇ ਇਸ ਅੰਤਰ ਜ਼ਿਲ੍ਹਾ ਗ੍ਰੋਹ ਨੂੰ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਲੇਡੀ ਸਬ-ਇੰਸਪੈਕਟਰ ਰਮਨਦੀਪ ਕੌਰ ਵਲੋਂ ਸਮੇਤ ਪੁਲਿਸ ਪਾਰਟੀ ਲਿੰਕ ਰੋਡ ਪਦਰਾਣਾ ਦੇ ਸ਼ਮਸ਼ਾਨਘਾਟ ਲਾਗੇ ਇਕ ਮੋਟਰਸਾਈਕਲ 'ਤੇ ਜਾ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਆਪਣੇ ਨਾਮ ਚੰਨਦੀਪ ਸਿੰਘ ਪੁੱਤਰ ਲੇਟ ਕੁਲਵਰਨ ਸਿੰਘ ਵਾਸੀ ਭਾਣਾ ਥਾਣਾ ਮਾਹਿਲਪੁਰ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਅਵਤਾਰ ਸਿੰਘ ਪਿੰਡ ਈਸਪੁਰ ਥਾਣਾ ਮੇਹਟੀਆਣਾ ਅਤੇ ਹਰਦੀਪ ਸਿੰਘ ਉਰਫ ਦੀਪੂ ਪੁੱਤਰ ਤਜਿੰਦਰ ਸਿੰਘ ਵਾਸੀ ਪੰਜੋੜਾ ਥਾਣਾ ਮੇਹਟੀਆਣਾ ਦੱਸੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਤਲਾਸ਼ੀ ਦੌਰਾਨ ਚੰਨਦੀਪ ਸਿੰਘ ਪਾਸੋਂ 550 ਗ੍ਰਾਮ ਨਸ਼ੀਲਾ ਪਦਾਰਥ, ਹਰਦੀਪ ਸਿੰਘ ਉਰਫ ਦੀਪਾ ਪਾਸੋਂ 510 ਗ੍ਰਾਮ ਨਸ਼ੀਲਾ ਪਦਾਰਥ, ਸੁਖਵਿੰਦਰ ਸਿੰਘ ਉਰਫ ਸੁੱਖਾ ਪਾਸੋਂ 530 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਤੇ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਜ਼ਿਲ੍ਹੇ ਵਿਚ ਬਹੁਤ ਸਾਰੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਮੰਨੀਆਂ ਹਨ | ਪੁਲਿਸ ਨੇ ਇਸ ਮਾਮਲੇ 'ਚ ਇਨ੍ਹਾਂ ਪਾਸੋਂ ਕਰੀਬ ਤਿੰਨ ਦਰਜ਼ਨ ਵਾਰਦਾਤਾਂ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ ਉਥੇ ਹੀ 3 ਮੋਟਰਸਾਈਕਲ, 1 ਐਕਟਿਵਾ, 1 ਸਕੂਟਰ ਬ੍ਰਾਮਦ ਕੀਤਾ ਹੈ | ਇਸੇ ਤਰ੍ਹਾਂ 2 ਦਾਤਰ, ਇਕ ਡੰਡਾ ਤੇ 3500 ਰੁਪਏ ਨਕਦ ਬਰਾਮਦ ਕੀਤੇ ਹਨ | ਪੁਲਿਸ ਦੀ ਪੁੱਛਗਿੱਛ ਦੌਰਾਨ ਕਾਬੂ ਕੀਤੇ 3 ਕਥਿਤ ਦੋਸ਼ੀਆਂ ਨੇ ਲੁੱਟ-ਖੋਹ ਨਾਲ ਸਬੰਧਿਤ ਕਰੀਬ ਤਿੰਨ ਦਰਜ਼ਨ ਘਟਨਾਵਾਂ ਦਾ ਖੁਲਾਸਾ ਕੀਤਾ ਹੈ ਜਿਸ ਵਿਚ ਸਾਲ 2022 ਦੀ 20 ਅਪੈ੍ਰਲ ਨੂੰ ਪਿੰਡ ਜੈਤਪੁਰ (ਚੱਬੇਵਾਲ) 'ਚ ਇਕ ਵਿਅਕਤੀ ਤੋਂ ਪੈਸੇ ਅਤੇ ਐਕਟਿਵਾ ਖੋਹਣ, 7 ਮਈ ਦੀ ਰਾਤ ਨੂੰ ਬਾਹੋਵਾਲ (ਚੱਬੇਵਾਲ) ਤੋਂ ਇਕ ਵਿਅਕਤੀ ਤੇ ਔਰਤ ਪਾਸੋਂ ਮੋਟਰਸਾਈਕਲ ਤੇ ਪੈਸੇ ਖੋਹਣ, 15 ਜੂਨ ਦੀ ਰਾਤ ਨੂੰ ਗੜ੍ਹਸ਼ੰਕਰ ਵਿਖੇ ਅਨੰਦਪੁਰ ਸਾਹਿਬ ਰੋਡ 'ਤੇ ਬਿਜਲੀ ਘਰ ਪਾਸ ਇਕ ਵਿਅਕਤੀ ਪਾਸੋਂ ਮੋਬਾਈਲ ਫੋਨ ਤੇ ਨਕਦੀ ਖੋਹਣ, ਬਾਅਦ ਵਿਚ ਕੁੱਲੇਵਾਲ ਰਕਬੇ 'ਚ ਪੈਂਦੇ ਪੈਟਰੋਲ ਪੰਪ ਕੋਲੋ ਮੋਟਰਸਾਈਕਲ ਸਵਾਰ ਦੇ ਸੱਟਾਂ ਮਾਰ ਕੇ ਨਕਦੀ ਖੋਹਣ, 10 ਸਤੰਬਰ ਨੂੰ ਅੱਡਾ ਸਤਨੌਰ ਵਿਖੇ ਤੜਕਸਾਰ ਮੋਟਰਸਾਈਕਲ ਚਾਲਕ ਤੋਂ ਨਕਦੀ ਖੋਹਣ, 10 ਸਤੰਬਰ ਨੂੰ ਹੀ ਦੁਪਹਿਰ 1 ਵਜੇ ਫਤਹਿਪੁਰ ਖਰਦ ਦੇ ਸਕੂਲ ਨੇੜੇ ਮੋਟਰਸਾਈਕਲ ਸਵਾਰਾਂ ਪਾਸੋਂ ਪੈਸੇ ਅਤੇ ਮੋਬਾਇਲ ਫੋਨ ਖੋਹਣ, 23 ਸਤੰਬਰ ਨੂੰ ਟੀ-ਪੁਆਇੰਟ ਲਕਸੀਹਾਂ (ਮਾਹਿਲਪੁਰ) ਲਾਗੇ ਔਰਤ ਪਾਸੋਂ ਐਕਟਿਵਾ ਖੋਹਣ, 29 ਸਤੰਬਰ ਨੂੰ ਰਾਧਾ ਸੁਆਮੀ ਸਤਿਸੰਗ ਘਰ ਘੁੰਮਣਾ (ਬਹਿਰਾਮ) ਤੋਂ ਔਰਤ ਪਾਸੋਂ ਜੂਪੀਟਰ ਸਕੂਟਰ ਖੋਹਣ, 26 ਸਤੰਬਰ ਨੂੰ ਪਿੰਡ ਟੋਡਰਪੁਰ (ਮੇਹਟੀਆਣਾ) ਨੇੜੇ ਇਕ ਹੋਮਗਾਰਡ ਜਵਾਨ ਦੀ ਕੁੱਟਮਾਰ ਕਰ ਕੇ ਨਕਦੀ, ਪਰਸ ਤੇ ਮੋਬਾਇਲ ਫੋਨ ਖੋਹਣ, 26 ਸਤੰਬਰ ਨੂੰ ਹੀ ਪਿੰਡ ਮੋਹਣਵਾਲ (ਗੜ੍ਹਸ਼ੰਕਰ) ਕੋਲੋ ਇਕ ਵਿਅਕਤੀ ਪਾਸੋਂ ਨਕਦੀ, ਪਰਸ ਤੇ ਮੋਬਾਇਲ ਫੋਨ ਖੋਹਣ, 30 ਸਤੰਬਰ ਦੀ ਸਵੇਰ ਗੜ੍ਹਸ਼ੰਕਰ-ਅਨੰਦਪੁਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਨੰਗਲਾਂ ਵਿਖੇ ਵਰਦੀਧਾਰੀ ਥਾਣੇਦਾਰ ਤੋਂ ਨਕਦੀ ਤੇ ਕਾਗਜ਼ਾਤ ਖੋਹਣ, 30 ਸਤੰਬਰ ਦੀ ਸ਼ਾਮ ਨੂੰ ਪਿੰਡ ਰਾਵਲਪਿੰਡੀ ਗੜ੍ਹਸ਼ੰਕਰ ਨੇੜਿਓਾ ਵਿਅਕਤੀ ਤੋਂ ਮੋਟਰਸਾਈਕਲ ਖੋਹਣ, 2 ਮਹੀਨੇ ਪਹਿਲਾਂ ਪਿੰਡ ਪੋਸੀ (ਮਾਹਿਲਪੁਰ) ਤੋਂ ਪੈਦਲ ਜਾਂਦੀ ਬਜ਼ੁਰਗ ਔਰਤ ਦਾ ਪਰਸ ਖੋਹਣ, ਡੇਢ ਮਹੀਨਾ ਪਹਿਲਾ ਮਾਹਿਲਪੁਰ ਫਗਵਾੜਾ ਰੋਡ 'ਤੇ ਬੈਠੀ ਔਰਤ ਦਾ ਪਰਸ ਖੋਹਣ, ਰਾਜਨੀ ਮਾਤਾ ਥਾਣਾ ਚੱਬੇਵਾਲ ਤੋਂ ਮੋਟਰਸਾਈਕਲ 'ਤੇ ਜਾ ਰਹੇ ਲੜਕੇ ਅਤੇ ਬਜ਼ੁਰਗ ਔਰਤ ਪਾਸੋਂ ਪਰਸ ਖੋਹਣ, ਸਰਹਾਲਾ ਰੋਡ ਥਾਣਾ ਮਾਹਿਲਪੁਰ ਵਿਖੇ ਕਵਾੜੀਏ ਪਾਸੋਂ ਨਕਦੀ ਖੋਹਣ, ਪਿੰਡ ਭਗਤੂਪੁਰ ਥਾਣਾ ਮਾਹਿਲਪੁਰ ਵਿਖੇ ਰੇਹੜੀ ਤੇ ਜਾਂਦੇ ਕਵਾੜੀਏ ਪਾਸੋਂ ਨਕਦੀ ਖੋਹਣ, ਇਕ ਮਹੀਨਾ ਪਹਿਲਾ ਬੰਗਾ ਤੋਂ ਕਟਾਰੀਆ ਰੋਡ 'ਤੇ ਸਕੂਟਰ 'ਤੇ ਜਾਂਦੇ ਵਿਅਕਤੀ ਤੋਂ ਨਕਦੀ ਖੋਹਣ, ਮਾਹਿਲਪੁਰ ਤੋਂ ਬਘੌਰਾ ਰੋਡ ਜਾਂਦੇ ਰਸਤੇ 'ਤੇ ਸਾਈਕਲ ਸਵਾਰ ਵਿਅਕਤੀ ਤੋਂ ਪੈਸੇ ਖੋਹਣ, 20 ਦਿਨ ਪਹਿਲਾ ਬਘੌਰਾ ਤੋਂ ਨੰਗਲ ਰੋਡ (ਮਾਹਿਲਪੁਰ) ਸਕੂਟਰੀ ਸਵਾਰ ਪਾਸੋਂ ਨਕਦੀ ਖੋਹਣ, ਮਹੀਨਾ ਪਹਿਲਾ ਈਸਪੁਰ ਤੋਂ ਫਗਵਾੜਾ ਲਾਗੇ ਮੋਟਰਸਾਈਕਲ ਤੋਂ ਨਕਦੀ ਖੋਹਣ, ਘੁੰਮਣਾ ਤੋਂ ਫਰਾਲਾ ਰੋਡ 'ਤੇ ਪੰਡਿਤ ਪਾਸੋਂ ਨਕਦੀ ਖੋਹਣ, ਪਾਸ਼ਟਾਂ ਤੋਂ ਸਾਹਨੀ ਰੋਡ (ਕਪੂਰਥਲਾ) 'ਤੇ ਸਾਈਕਲ ਸਵਾਰ ਤੋਂ ਨਕਦੀ ਖੋਹਣ, 15 ਦਿਨ ਪਹਿਲਾ ਪਿੰਡ ਭੰਮੀਆਂ ਰੋਡ (ਗੜ੍ਹਸ਼ੰਕਰ) 'ਤੇ ਇਕ ਔਰਤ ਅਤੇ ਆਦਮੀ ਨੂੰ ਰੋਕ ਕੇ ਉਨ੍ਹਾਂ ਪਾਸੋਂ ਪਰਸ ਖੋਹਣ, 12-13 ਦਿਨ ਪਹਿਲਾ ਮੱਖਣਗੜ੍ਹ ਥਾਣਾ ਚੱਬੇਵਾਲ ਨੇੜੇ ਤੋਂ ਮੋਟਰਸਾਈਕਲ ਸਵਾਰ ਤੋਂ ਨਕਦੀ ਖੋਹਣ, 15 ਦਿਨ ਪਹਿਲਾ ਭਾਰਟੇ ਤੋਂ ਨੰਗਲ ਰੋਡ ਥਾਣਾ ਮਾਹਿਲਪੁਰ 'ਤੇ ਮੋਟਰਸਾਈਕਲ ਸਵਾਰ ਤੋਂ ਨਕਦੀ ਤੇ ਮੋਬਾਇਲ ਫੋਨ ਖੋਹਣ, ਇਕ ਮਹੀਨਾ ਪਹਿਲਾ ਘੁੰਮਣਾ ਥਾਣਾ ਬਹਿਰਾਮ ਲਾਗੇ ਬਜ਼ੁਰਗ ਪਾਸੋਂ ਨਕਦੀ ਖੋਹਣ, 15 ਦਿਨ ਪਹਿਲਾ ਪਾਸ਼ਟਾਂ ਤੋਂ ਮੇਹਟੀਆਣਾ ਰੋਡ 'ਤੋਂ ਸਕੂਟਰ ਸਵਾਰ ਤੋਂ ਨਕਦੀ ਖੋਹਣ, ਮਹੀਨਾ ਪਹਿਲਾ ਪਾਂਸ਼ਟੇ ਤੋਂ ਟੋਡਰਪੁਰ ਰੋਡ ਥਾਣਾ ਮੇਹਟੀਆਣਾ ਤੋਂ ਮੋਟਰਸਾਈਕਲ ਸਵਾਰ ਤੋਂ ਨਕਦੀ ਤੇ ਮੋਬਾਇਲ ਫੋਨ ਖੋਹਣ, ਰੱਖੜੀਆਂ ਵਾਲੇ ਦਿਨ ਅਜਨੋਹਾ ਥਾਣਾ ਮੇਹਟੀਆਣਾ ਨਹਿਰ ਤੋਂ ਮੋਟਰਸਾਈਕਲ ਸਵਾਰ ਆਦਮੀ ਤੇ ਔਰਤ ਪਾਸੋਂ ਨਕਦੀ ਖੋਹਣ, ਡੇਢ ਮਹੀਨਾ ਪਹਿਲਾ ਪਾਂਸ਼ਟਾ ਥਾਣਾ ਰਾਵਲਪਿੰਡੀ (ਕਪੂਰਥਲਾ) ਨਹਿਰ ਲਾਗੇ ਤੋਂ ਮੋਟਰਸਾਈਕਲ ਸਵਾਰ ਲੜਕੇ ਤੋਂ ਨਕਦੀ ਖੋਹਣ, 20 ਦਿਨ ਪਹਿਲਾ ਬੱਡੋਂ ਥਾਣਾ ਮੇਹਟੀਆਣਾ ਨਹਿਰ ਲਾਗੇ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਨਕਦੀ ਖੋਹਣ, 10 ਦਿਨ ਪਹਿਲਾ ਐਕਟਿਵਾ ਸਵਾਰ ਵਿਅਕਤੀ ਤੋਂ ਨਕਦੀ ਖੋਹਣ ਤੇ 10 ਦਿਨ ਪਹਿਲਾਂ ਹੀ ਨਹਿਰ ਪੱਦੀ ਸੂਰਾ ਸਿੰਘ-ਪੋਸੀ ਥਾਣਾ ਮਾਹਿਲਪੁਰ ਲਾਗੇ ਤੋਂ ਮੋਟਰਸਾਈਕਲ 'ਤੇ ਜਾਂਦੇ ਬਜ਼ੁਰਗ ਪਾਸੋਂ ਨਕਦੀ ਤੇ ਮੋਬਾਇਲ ਫੋਨ ਦੀ ਖੋਹ ਕਰਨ ਸਬੰਧੀ ਖੁਲਾਸਾ ਕੀਤਾ ਗਿਆ ਹੈ |
ਹਾਜੀਪੁਰ, 5 ਅਕਤੂਬਰ (ਜੋਗਿੰਦਰ ਸਿੰਘ)- ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਗੁਰਦੇਵ ਸਿੰਘ ਦੀ ਯੋਗ ਅਗਵਾਈ ਹੇਠ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਲਈ ਪ੍ਰਚਾਰ ਵੈਨਾਂ ਪਿੰਡਾਂ-ਪਿੰਡਾਂ ਅੰਦਰ ਜਾ ਕੇ ਕਿਸਾਨਾਂ ਨੂੰ ...
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)-ਸਾਬਕਾ ਮੈਂਬਰ ਐਨ.ਆਰ.ਆਈ. ਕਮਿਸ਼ਨ ਦਲਜੀਤ ਸਿੰਘ ਸਹੋਤਾ ਵਲੋਂ ਜਥੇਦਾਰ ਬਾਬਾ ਬਲਵੀਰ ਸਿੰਘ ਬੁੱਢਾ ਦਲ 96 ਕਰੋੜੀ ਨਾਲ ਮੁਲਾਕਾਤ ਕਰ ਕੇ ਧਾਰਮਿਕ ਤੇ ਪੰਥਕ ਵਿਚਾਰਾਂ ਕੀਤੀਆਂ ਗਈਆਂ | ਇਸ ਦੇ ਨਾਲ ਹੀ ਪੰਜਾਬ ਦੀ ਤਰੱਕੀ ...
ਹਾਜੀਪੁਰ, 5 ਅਕਤੂਬਰ (ਜੋਗਿੰਦਰ ਸਿੰਘ)- ਹਾਜੀਪੁਰ ਤੋਂ ਮੁਕੇਰੀਆਂ ਸੜਕ 'ਤੇ ਪਿੰਡ ਭਲੋਵਾਲ ਨਹਿਰੀ ਪੁਲ 'ਤੇ ਪਏ ਡੂੰਘੇ ਟੋਇਆਂ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਪਰ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ |
ਦੇਖਣ ਵਿਚ ਆਇਆ ਹੈ ਕਿ ਭਲੋਵਾਲ ਦੀ ਨਹਿਰ ...
ਚੱਬੇਵਾਲ 5 ਅਕਤੂਬਰ (ਪਰਮਜੀਤ ਨÏਰੰਗਾਬਾਦੀ)-ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਪੈਦੇ ਹੰਦੋਵਾਲ ਅੱਡੇ 'ਤੇ ਮਠਿਆਈ ਦੀਆਂ ਦੁਕਾਨਾਂ 'ਤੇ ਬੇਕਾਬੂ ਕਾਰ ਚੜ੍ਹ ਗਈ¢ ਇਸ ਹਾਦਸੇ 'ਚ ਇਕ ਔਰਤ ਸਮੇਤ ਪੰਜ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਹੈ¢ ਜਾਣਕਾਰੀ ਮੁਤਾਬਿਕ ਅੱਡਾ ...
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)-ਕਾਰ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਚੌਹਾਲ ਦੇ ਵਾਸੀ ਮਨਵੀਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ...
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਮਾਨਤ ਲਈ ਅਦਾਲਤ 'ਚ ਜਾਅਲੀ ਦਸਤਾਵੇਜ਼ ਪੇਸ਼ ਕਰਨ ਵਾਲੇ 4 ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਦੀ ...
ਮੁਕੇਰੀਆਂ, 5 ਅਕਤੂਬਰ (ਰਾਮਗੜ੍ਹੀਆ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਮੁਕੇਰੀਆਂ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਦਾ ਰਾਵਣ ਰੂਪੀ ਪੁਤਲਾ ਫੂਕਿਆ ਗਿਆ | ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ 'ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ...
ਸੈਲਾ ਖੁਰਦ/ਮਾਹਿਲਪੁਰ, 5 ਅਕਤੂਬਰ (ਹਰਵਿੰਦਰ ਸਿੰਘ ਬੰਗਾ/ ਰਜਿੰਦਰ ਸਿੰਘ)- ਅੱਜ ਤੜਕਸਾਰ ਪਿੰਡ ਸਰਦੁੱਲਾਪੁਰ ਪੈਟਰੋਲ ਪੰਪ ਨਜ਼ਦੀਕ ਟਰੱਕ ਤੇ ਟਰੈਕਟਰ-ਟਰਾਲੀ ਦੀ ਆਹਮੋ-ਸਾਹਮਣਿਓਾ ਭਿਆਨਕ ਟੱਕਰ ਹੋ ਗਈ ਜਿਸ 'ਚ ਟਰੱਕ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ...
ਕੋਟਫ਼ਤੂਹੀ, 5 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਲਵਿੰਦਰ ਸਿੰਘ ਨਿਵਾਸੀ ਪੰਡੋਰੀ ਲੱਧਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਬੀਤੇ ਦਿਨ ਸ਼ਾਮ ਸਾਢੇ 7 ਕੁ ਵਜੇ ਦੇ ਕਰੀਬ ਮੇਰੀ ਲੜਕੀ ਪਾਵਨੀ ਸਕੂਲ ਤੋਂ ਪੜ੍ਹ ਕੇ ਘਰ ਨੂੰ ਆ ਰਹੀ ਸੀ ਤਾਂ ਪਰਮਿੰਦਰ ...
ਦਸੂਹਾ, 5 ਅਕਤੂਬਰ (ਕੌਸ਼ਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਨਤੀਜਿਆਂ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ, ਦਸੂਹਾ ਦਾ ਐਮ. ਏ. ਪੋਲੀਟੀਕਲ ਸਾਇੰਸ ਵਿਭਾਗ ਸਮੈਸਟਰ ਚੌਥਾ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ...
ਮੁਕੇਰੀਆਂ, 5 ਅਕਤੂਬਰ (ਰਾਮਗੜ੍ਹੀਆ) -ਆਲ ਇੰਡੀਆ ਕਿ੍ਸਚੀਅਨ ਦਲਿਤ ਫ਼ਰੰਟ ਦੀ ਮੀਟਿੰਗ ਜਨਰਲ ਸਕੱਤਰ ਸੁਰਿੰਦਰ ਕੁਮਾਰ ਬਰਿਆਣਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਪ ਪ੍ਰਧਾਨ ਸੁਖਦੇਵ ਮਸੀਹ ਨੇ ਕਿਹਾ ਕਿ ਪੰਜਾਬ ਅੰਦਰ ਮਸੀਹੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਚਰਚਾ, ...
ਹਰਿਆਣਾ, 5 ਅਕਤੂਬਰ (ਹਰਮੇਲ ਸਿੰਘ ਖੱਖ)-ਜ਼ਿਲ੍ਹਾ ਪੱਧਰੀ (ਅੰਤਰ ਜ਼ੋਨ) ਸਕੂਲ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਗਰੋਵਾਲ ਨੇ ਖੋ-ਖੋ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਅਨੂਪਮ ਸ਼ਰਮਾ ਨੇ ...
ਕੋਟਫ਼ਤੂਹੀ, 5 ਅਕਤੂਬਰ (ਅਟਵਾਲ)-ਬਲਾਕ ਕੋਟਫ਼ਤੂਹੀ ਦੇ ਅਧਿਆਪਕਾਂ ਦੀ ਮੀਟਿੰਗ ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵਿਦਿਆਰਥੀ ਵਰਗ ਤੇ ਅਧਿਆਪਕ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ...
ਹਰਿਆਣਾ, 5 ਅਕਤੂਬਰ (ਹਰਮੇਲ ਸਿੰਘ ਖੱਖ)-ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਅੰਤਰਰਾਸ਼ਟਰੀ ਅਹਿੰਸਾ ਦਿਵਸ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਮਨਾਇਆ ਗਿਆ | ਇਸ ਮੌਕੇ ਮਹਾਤਮਾ ਗਾਂਧੀ ਦੇ ਜੀਵਨ ਦੇ ...
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸਰਪੰਚ ਮਨੀਸ਼ ਕੁਮਾਰ ਦੁਦੂਵਾਲ ਨੂੰ ਬਲਾਕ ਮਾਹਿਲਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਮਨੀਸ਼ ਕੁਮਾਰ ਨੇ ਪ੍ਰਧਾਨ ਨਿਯੁਕਤ ਹੋਣ 'ਤੇ ਪੰਜਾਬ ਇਨਚਾਰਜ ਹਰੀਸ਼ ਚੌਧਰੀ, ਪੰਜਾਬ ...
ਪੱਸੀ ਕੰਢੀ, 5 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਵਿਖੇ ਉਪ ਜਿੱਲ੍ਹਾ ਸਿੱਖਿਆ ਅਫ਼ਸਰ (ਅ) ਸ. ਸੁਖਵਿੰਦਰ ਸਿੰਘ ਵਲੋਂ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਸਕੂਲ ਪਹੁੰਚਣ 'ਤੇ ਉਨ੍ਹਾਂ ਦਾ ਸਕੂਲ ਮੁਖੀ ਸਰਜੀਵਨ ...
ਹਾਜੀਪੁਰ, 5 ਅਕਤੂਬਰ (ਜੋਗਿੰਦਰ ਸਿੰਘ)- ਹਾਜੀਪੁਰ ਵਿਚ ਫੂਡ ਸਪਲਾਈ ਵਿਭਾਗ ਦਾ ਦਫ਼ਤਰ ਨਾ ਹੋਣ ਕਰਕੇ ਬਲਾਕ ਹਾਜੀਪੁਰ ਦੇ 102 ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰੋਜ਼ਾਨਾ ਵੱਖ-ਵੱਖ ਪਿੰਡਾਂ ਦੇ ਲੋਕ ਫੂਡ ਸਪਲਾਈ ਵਿਭਾਗ ...
ਹਾਜੀਪੁਰ, 5 ਅਕਤੂਬਰ (ਜੋਗਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਤੋਂ ਬਾਅਦ ਮੰਡੀਆਂ ਵਿਚ ਕਿਸਾਨਾਂ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਉਨ੍ਹਾਂ ਦਾਅਵਿਆਂ ਦੀ ਕਿਤੇ ਨਾ ਕਿਤੇ ਪੋਲ ...
ਦਸੂਹਾ, 5 ਅਕਤੂਬਰ (ਕੌਸ਼ਲ)- ਰੋਟਰੀ ਕਲੱਬ ਦਸੂਹਾ ਗਰੇਟਰਜ਼ ਵਲੋਂ ਦੁਰਗਾ ਅਸ਼ਟਮੀ ਦੇ ਸ਼ੁੱਭ ਮੌਕੇ 'ਤੇ ਪ੍ਰਧਾਨ ਡੀ ਆਰ ਰਲਹਣ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੈਕਟਰੀ ਸੰਜੀਵ ਕੁਮਾਰ ਸ਼ਰਮਾ ਅਤੇ ਸਮੂਹ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਡੀ. ਏ. ਵੀ. ਸੀਨੀਅਰ ...
ਮਿਆਣੀ, 5 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)- ਮੈਰੀਲੈਂਡ ਇੰਟਰਨੈਸ਼ਨਲ ਪਬਲਿਕ ਸਕੂਲ ਆਲਮਪੁਰ ਵਿਖੇ ਸਕੂਲ ਦੇ ਪ੍ਰਬੰਧਕ ਸ੍ਰੀ ਕਮਲ ਘੋਤੜਾ ਅਤੇ ਪਿ੍ੰਸੀਪਲ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਦੁਸ਼ਹਿਰੇ ਦਾ ਤਿਉਹਾਰ ਬੜੇ ...
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ) - ਇਥੋਂ ਦੇ ਨਜ਼ਦੀਕੀ ਪਿੰਡ ਬੋੜਾ ਵਿਖੇ ਸ੍ਰੀ ਰਾਮਲੀਲ੍ਹਾ ਕਮੇਟੀ ਵਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਗਰਾਉਂਡ ਵਿਚ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਟੇਜ 'ਤੇ ...
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ 'ਚ ਸਮੂਹ ਕਮੇਟੀ ਮੈਂਬਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਮੌਕੇ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਮੁਨੀਸ਼ ਤਿਵਾੜੀ ...
ਸੈਲਾ ਖੁਰਦ, 5 ਅਕਤੂਬਰ (ਹਰਵਿੰਦਰ ਸਿੰਘ ਬੰਗਾ)- ਸਨਾਤਨ ਧਰਮ ਸਭਾ ਦੁਸਹਿਰਾ ਕਮੇਟੀ ਸੈਲਾ ਖੁਰਦ ਵਲੋਂ ਦਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਜਿਲ੍ਹਾ ...
ਮੁਕੇਰੀਆਂ, 5 ਅਕਤੂਬਰ (ਰਾਮਗੜ੍ਹੀਆ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਕੇਰੀਆਂ ਵਿਖੇ ਸ੍ਰੀ ਰਾਮ ਲੀਲ੍ਹਾ ਮਿੱਤਰ ਦਸਹਿਰਾ ਸੁਸਾਇਟੀ ਮੁਕੇਰੀਆਂ ਦੇ ਪ੍ਰਧਾਨ ਸ੍ਰੀ ਅਜੇ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਦੁਸਹਿਰਾ ਗਰਾਊਾਡ ਮੁਕੇਰੀਆਂ ਵਿਖੇ ਦੁਸਹਿਰਾ ਬੜੀ ...
ਤਲਵਾੜਾ, 5 ਅਕਤੂਬਰ (ਰਾਜੀਵ ਓਸ਼ੋ)- ਦੁਸਹਿਰਾ ਦਾ ਪਾਵਨ ਤਿਉਹਾਰ ਤਲਵਾੜਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ | ਇਸ ਤੋਂ ਬਾਅਦ ਸ੍ਰੀ ਰਾਮ ਵਲੋਂ ਤੀਰ ਮਾਰ ਕੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ | ਇਸ ਮੌਕੇ ...
ਕੋਟਫ਼ਤੂਹੀ, 5 ਅਕਤੂਬਰ (ਅਵਤਾਰ ਸਿੰਘ ਅਟਵਾਲ)-ਦਸਹਿਰਾ ਦਾ ਤਿਉਹਾਰ ਸਥਾਨਕ ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ | ਪਿਛਲੇ 9 ਦਿਨਾਂ ਤੋਂ ਰਾਮ ਲੀਲ੍ਹ ਦਾ ਮੰਚਨ ਕੀਤਾ ਗਿਆ ਸੀ ਜਿਸ ਦੀ ਸਮਾਪਤੀ ਰਾਵਣ ਦੇ ਮੇਘਨਾਦ ਦੇ ਪੁਤਲਿਆਂ ਨੂੰ ...
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)-ਅੱਜ ਹੁਸ਼ਿਆਰਪੁਰ 'ਚ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਮਹੰਤ ਰਮਿੰਦਰ ਦਾਸ ਦੇ ਸਹਿਯੋਗ ਅਤੇ ਪ੍ਰਧਾਨ ਗੋਪੀ ਚੰਦ ਕਪੂਰ ...
ਗੜ੍ਹਦੀਵਾਲਾ, 5 ਅਕਤੂਬਰ (ਚੱਗਰ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਤੋਂ ਬਾਅਦ ਗੰਨੇ ਦੇ ਰੇਟ ਵਿੱਚ 20 ਰੁਪਏ ਦੇ ਵਾਧੇ ਕਰਨ 'ਤੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਗੜ੍ਹਦੀਵਾਲਾ ਸਰਕਲ ਦੇ ਪ੍ਰਧਾਨ ਪਰਮਿੰਦਰ ਸਿੰਘ ਸਮਰਾ ਨੇ ...
ਦਸੂਹਾ, 5 ਅਕਤੂਬਰ (ਕੌਸ਼ਲ)- ਕੇਂਦਰ ਸਰਕਾਰ ਵਲੋਂ ਸਵੱਛ ਸਰਵੇਖਣ 2022 ਦੇ ਵਿਚ ਸੂਬੇ ਦੇ ਦਸ ਮੋਹਰੀ ਸ਼ਹਿਰਾਂ ਵਿਚ ਦਸੂਹਾ ਦਾ ਨਾਂਅ ਆਇਆ ਹੈ, ਜੋ ਕਿ ਦਸੂਹਾ ਲਈ ਬਹੁਤ ਮਾਣ ਵਾਲੀ ਗੱਲ ਹੈ | ਦਿੱਲੀ ਵਿਚ ਹੋਏ ਕੌਮੀ ਪੱਧਰੀ ਸਮਾਗਮਾਂ ਦੌਰਾਨ ਦਸੂਹਾ ਨੂੰ ਇਹ ਨੂੰ ਇਹ ...
ਦਸੂਹਾ, 5 ਅਕਤੂਬਰ (ਕੌਸ਼ਲ) -ਗੁਰੂੁ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਕਾਲਜ ਦੇ ਪਿ੍ੰਸੀਪਲ ਨਰਿੰਦਰ ਕੌਰ ਘੁੰਮਣ ਦੀ ਯੋਗ ਅਗਵਾਈ ਹੇਠ 'ਪੋਸ਼ਣ ਮਾਹ' ਮਨਾਇਆ ਗਿਆ | ਇਸ ਅਭਿਆਨ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਇਆਂ ਗਈਆਂ | ਐਨ.ਐੱਸ.ਐੱਸ. ...
ਟਾਂਡਾ ਉੜਮੁੜ, 5 ਅਕਤੂਬਰ (ਭਗਵਾਨ ਸਿੰਘ ਸੈਣੀ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਵਿਸ਼ੇਸ਼ ਮੀਟਿੰਗ ਸਰਕਲ ਪ੍ਰਧਾਨ ਜਸਵੰਤ ਸਿੰਘ ਫੌਜੀ ਦੀ ਅਗਵਾਈ ਹੇਠ ਟਾਂਡਾ ਵਿਖੇ ਹੋਈ, ਜਿਸ ਵਿਚ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮਸੀਤੀ ਅਤੇ ਜਿਲ੍ਹਾ ...
ਦਸੂਹਾ, 5 ਅਕਤੂਬਰ (ਕੌਸ਼ਲ) -ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲਾੋ ਐਲਾਨੇ ਗਏ ਨਤੀਜਿਆਂ ਵਿਚ ਕਾਲਜ ਦੇ ਬੀ. ਐਸ. ਸੀ. ਮੈਡੀਕਲ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਇਮਤਿਹਾਨਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ | ...
ਐਮਾ ਮਾਂਗਟ, 5 ਅਕਤੂਬਰ (ਗੁਰਾਇਆ)- ਆਮ ਆਦਮੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਦੇ ਹਿਤ ਵਿਚ ਫ਼ੈਸਲੇ ਲਏ ਹਨ ਕਿਉਂਕਿ ਇਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ | ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੱਟੀਆਂ ...
ਕੋਟਫ਼ਤੂਹੀ, 5 ਅਕਤੂਬਰ (ਅਟਵਾਲ) - ਪਿੰਡ ਅਜਨੋਹਾ ਵਿਖੇ ਸਮੂਹ ਨਗਰ ਵਾਸੀਆਂ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਤੇ ਜਥੇ. ਅਕਾਲੀ ਬਾਬਾ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਤੀਸਰਾ ਵਾਲੀਬਾਲ ...
ਚੱਬੇਵਾਲ 5 ਅਕਤੂਬਰ (ਪਰਮਜੀਤ ਨÏਰੰਗਾਬਾਦੀ)- ਪਿੰਡ ਬੱਸੀ, ਕਲਾਂ, ਪੱਟੀ, ਬੋਹਣ ਆਦਿ 'ਚ ਦੁਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ¢ ਇਨ੍ਹਾਂ ਮੇਲਿਆਂ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ¢ ਮੇਲਿਆਂ 'ਚ ਸਜਾਈਆਂ ਝਾਕੀਆਂ ਲੋਕਾਂ ਲਈ ਆਕਰਸ਼ਨ ਦਾ ਮੁੱਖ ...
ਭੰਗਾਲਾ, 5 ਅਕਤੂਬਰ (ਬਲਵਿੰਦਰਜੀਤ ਸੈਣੀ)- ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸੰਤ ਹਰਜਿੰਦਰ ਸਿੰਘ ਜੀ ਮੰਝਪੁਰ ਵਾਲਿਆਂ ਦੇ ਉਪਦੇਸ਼ ਸਦਕਾ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ...
ਟਾਂਡਾ ਉੜਮੁੜ, 5 ਅਕਤੂਬਰ (ਦੀਪਕ ਬਹਿਲ)- ਇਕੋਤਰੀ ਸਮਾਗਮ ਸਤਿਗੁਰੂ ਦੇ ਸੰਦੇਸ਼ ਅਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਦਾ ਪ੍ਰਤੀਕ ਰਹੇ ਹਨ ਜਿੱਥੋਂ ਸੇਧ ਲੈ ਕੇ ਹਜ਼ਾਰਾਂ ਲੱਖਾਂ ਪ੍ਰਾਣੀ ਗੁਰੂ ਵਾਲੇ ਬਣੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਸੰਗਤ ...
ਅੱਡਾ ਸਰਾਂ, 5 ਅਕਤੂਬਰ (ਮਸੀਤੀ) - ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਪਿੰਡ ਕੰਧਾਲਾ ਜੱਟਾਂ 'ਚ ਹੋਈ ਜਿਸ 'ਚ ਕਿਸਾਨੀ ਮਸਲਿਆਂ ਤੇ ਮੰਗਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਦੇ ਨਾਲ ਨਾਲ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ | ਜਸਵਿੰਦਰ ਸਿੰਘ ਨੰਬਰਦਾਰ, ...
ਟਾਂਡਾ ਉੜਮੁੜ, 5 ਅਕਤੂਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਸਕੂਲ ਸ਼ਾਹਬਾਜ਼ਪੁਰ ਵਲੋਂ ਦੁਸਹਿਰੇ ਦਾ ਤਿਉਹਾਰ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਿ੍ੰਸੀਪਲ ਮੁਨੀਸ਼ ਸੰਗਰ ਦੀ ਅਗਵਾਈ 'ਚ ਇਕ ਵੱਖਰੇ ਅੰਦਾਜ਼ ਵਿਚ ਮਨਾਇਆ ਗਿਆ | ...
• ਹਰਜਿੰਦਰ ਸਿੰਘ ਮੁਲਤਾਨੀ ਮਿਆਣੀ - ਜ਼ਿਲੇ੍ਹ ਦੇ ਸਭ ਤੋਂ ਵੱਡੇ ਪਿੰਡਾਂ ਵਿਚ ਸ਼ੁਮਾਰ ਪਿੰਡ ਮਿਆਣੀ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਵਾਂਝਾ ਹੈ | ਇਕ ਪਾਸੇ ਜਿੱਥੇ ਕਰੀਬ 13 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਨੂੰ ਨਗਰ ਪੰਚਾਇਤ ਬਣਾਉਣ ਦੀ ਚਰਚਾ ਹੁੰਦੀ ...
• ਹਰਜਿੰਦਰ ਸਿੰਘ ਮੁਲਤਾਨੀ ਮਿਆਣੀ - ਜ਼ਿਲੇ੍ਹ ਦੇ ਸਭ ਤੋਂ ਵੱਡੇ ਪਿੰਡਾਂ ਵਿਚ ਸ਼ੁਮਾਰ ਪਿੰਡ ਮਿਆਣੀ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਵਾਂਝਾ ਹੈ | ਇਕ ਪਾਸੇ ਜਿੱਥੇ ਕਰੀਬ 13 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਨੂੰ ਨਗਰ ਪੰਚਾਇਤ ਬਣਾਉਣ ਦੀ ਚਰਚਾ ਹੁੰਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX