ਚੰਡੀਗੜ੍ਹ, 5 ਅਕਤੂਬਰ (ਅਜਾਇਬ ਸਿੰਘ ਔਜਲਾ)-ਕੋਰੋਨਾ ਮਹਾਂਮਾਰੀ ਤੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੇ ਚੱਲਦੇ ਸ਼ਹਿਰ ਵਿਚ ਕਈ ਸਾਲ ਦੁਸਹਿਰੇ ਦੇ ਤਿਉਹਾਰ ਮੌਕੇ ਰੌਣਕਾਂ ਘੱਟ ਹੀ ਨਜ਼ਰ ਆਈਆਂ ਸਨ, ਪਰ ਇਸ ਵਾਰੀ ਲੋਕਾਂ ਨੇ ਦੁਸਹਿਰੇ ਦੇ ਤਿਉਹਾਰ ਨੂੰ ਖ਼ੂਬ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ | ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਇਸੇ ਦੌਰਾਨ ਸੈਕਟਰ 46 ਵਿਖੇ ਸਬਜ਼ੀ ਮੰਡੀ ਵਾਲੇ ਮੈਦਾਨ 'ਚ ਲਗਾਏ ਗਏ ਵੱਡਿਆਂ ਪੁਤਲਿਆਂ 'ਚੋਂ ਦੁਸਹਿਰੇ ਤੋਂ ਪਹਿਲਾਂ ਵਾਲੀ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਕਿਸੇ ਸ਼ਰਾਰਤੀ ਵਲੋਂ ਮੇਘਨਾਥ ਦੇ ਪੁਤਲੇ ਨੂੰ ਅੱਗ ਲਾ ਕੇ ਸਾੜ ਦੇਣ ਦੀ ਘਟਨਾ ਵੀ ਸਾਹਮਣੇ ਆਈ, ਜਿਸ ਦੇ ਰੋਸ 'ਚ ਅੱਜ ਸਵੇਰ ਸਮੇਂ ਲੋਕਾਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ |
ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੀਆਂ ਰੌਣਕਾਂ ਨੂੰ ਵੇਖਣ ਲਈ ਮਾਪੇ ਆਪਣੇ ਬੱਚਿਆਂ ਨੂੰ ਰੰਗ ਬਰੰਗੀਆਂ ਪੁਸ਼ਾਕਾਂ ਪਹਿਨਾ ਕੇ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ | ਬਾਜ਼ਾਰਾਂ ਵਿਚ ਲੋਕ ਖ਼ੂਬ ਖ਼ਰੀਦਦਾਰੀ ਕਰਦੇ ਵੇਖੇ ਗਏ ਪਾਸ ਕਰਕੇ ਔਰਤਾਂ ਦੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਕਾਫ਼ੀ ਭੀੜ ਰਹੀ | ਦੂਜੇ ਪਾਸੇ ਮਿਠਾਈਆਂ ਤੇ ਸੁੱਕੇ ਮੇਵੇ ਵਾਲੀਆਂ ਦੁਕਾਨਾਂ 'ਤੇ ਵੀ ਲੋਕਾਂ ਨੇ ਤਿਉਹਾਰ ਦੇ ਮੱਦੇਨਜ਼ਰ ਖ਼ਰੀਦਦਾਰੀ ਕੀਤੀ | ਭਾਵੇਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ) ਦੀਆਂ ਹਦਾਇਤਾਂ ਅਨੁਸਾਰ ਪਟਾਕਿਆਂ ਪ੍ਰਤੀ ਕਈ ਤਰ੍ਹਾਂ ਦੇ ਆਦੇਸ਼ ਸਨ, ਪ੍ਰੰਤੂ ਫਿਰ ਵੀ ਲੋਕ ਦੁਸਹਿਰੇ ਦਾ ਤਿਉਹਾਰ ਖ਼ੁਸ਼ੀ ਵਿਚ ਕਈ ਥਾਈਾ ਪਟਾਕੇ ਆਦਿ ਵਜਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਰਹੇ |
ਚੰਡੀਗੜ੍ਹ 'ਚ ਪ੍ਰਮੁੱਖ ਤੌਰ 'ਤੇ ਸੈਕਟਰ 46 ਅਤੇ ਸੈਕਟਰ 17 ਵਿਖੇ ਦੁਸਹਿਰੇ ਨੂੰ ਲੈ ਕੇ ਕਰਵਾਏ ਜਾਂਦੇ ਪ੍ਰੋਗਰਾਮ ਵਿਚ ਦਰਸ਼ਕਾਂ/ਲੋਕਾਂ ਦਾ ਵਧੇਰੇ ਕਰੇਜ਼ ਰਹਿੰਦਾ ਹੈ, ਪ੍ਰੰਤੂ ਹੋਰ ਸੈਕਟਰਾਂ ਵਿਚ ਵੀ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਮੌਕੇ ਵੀ ਲੋਕਾਂ ਦੀ ਕਾਫ਼ੀ ਆਮਦ ਰਹਿੰਦੀ ਹੈ ਜੋ ਇਸ ਵਾਰੀ ਵੀ ਬਰਕਰਾਰ ਰਹੀ | ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ -17 ਵਿਖੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵਿਸ਼ੇਸ਼ ਤੌਰ 'ਤੇ ਪੁੱਜੇ, ਜਦਕਿ ਸਲਾਹਕਾਰ ਦੀ ਪਤਨੀ ਵਲੋਂ ਰਾਜ ਤਿਲਕ ਲਗਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ 'ਤੇ ਵਿਨੋਦ ਸ਼ਰਮਾ ਆਦਿ ਸ਼ਖਸੀਅਤਾਂ ਵਲੋਂ ਵੀ ਸ਼ਿਰਕਤ ਕੀਤੀ ਗਈ | ਇਸੇ ਦੌਰਾਨ ਸੈਕਟਰ 24 ਵਿਚ ਔਰਤਾਂ ਦੇ ਸਨਮਾਨ ਨੂੰ ਸਮਰਪਿਤ ਦੁਸਹਿਰੇ ਵਿਚ ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਅਤੇ ਪੰਜਾਬ ਦੇ ਏ.ਡੀ.ਜੀ.ਪੀ ਏ.ਕੇ ਪਾਂਡੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਵੀ ਮੌਜੂਦ ਰਹੇ | ਸ੍ਰੀ ਸਰਸਵਤੀ ਦੁਸਹਿਰਾ ਕਮੇਟੀ ਵਲੋਂ ਆਪਣੇ 33ਵੇਂ ਇਸ ਤਿਉਹਾਰ ਮੌਕੇ ਕਮੇਟੀ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਪ੍ਰਧਾਨ ਸੁਭਾਸ਼ ਗੋਇਲ ਤੋਂ ਇਲਾਵਾ ਪ੍ਰੇਮ ਸੰਮੀ, ਪੀ.ਸੀ.ਸਿੰਗਲਾ, ਕੇਵਲ ਸਿੰਘ ਤੋਂ ਇਲਾਵਾ ਜਸਪਾਲ ਸਿੰਘ ਠੇਕੇਦਾਰ, ਐਡਵੋਕੇਟ ਜਤਿੰਦਰ, ਜਰਨੈਲ ਸਿੰਘ ਅਤੇ ਜਨਕ ਰਾਜ ਵਲੋਂ ਆਏ ਮਹਿਮਾਨਾਂ ਦਾ ਰਸਮੀ ਧਨਵਾਦ ਕੀਤਾ ਗਿਆ | ਇਸ ਮੌਕੇ ਕਮੇਟੀ ਵਲੋਂ ਲੋਕਾਂ ਵਿਚਕਾਰ ਲੱਡੂ ਵੀ ਵੰਡੇ ਗਏ | ਸਥਾਨਕ ਕੌਂਸਲਰ ਸੋਰਵ ਜੋਸ਼ੀ ਵੀ ਇਸ ਮੌਕੇ ਮੌਜੂਦ ਰਹੇ | 40 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ੂ ਅਗਨ ਭੇਟ ਕੀਤਾ ਗਿਆ | ਸੈਕਟਰ 43 ਦੇ ਦੁਸਹਿਰਾ ਮੈਦਾਨ ਵਿਚ ਚੰਡੀਗੜ੍ਹ ਦੇ ਡੀ.ਜੀ.ਪੀ ਸ੍ਰੀ ਪ੍ਰਵੀਰ ਰੰਜਨ, ਸਾਬਕਾ ਐਮ.ਪੀ ਚੰਡੀਗੜ੍ਹ ਸਤਪਾਲ ਜੈਨ, ਚੰਡੀਗੜ੍ਹ ਦੇ ਸਾਬਕਾ ਮੇਅਰ ਦਿਵੇਸ਼ ਮੋਦਗਿਲ, ਜਸਬੀਰ ਬੰਟੀ, ਕੌਂਸਲਰ ਪ੍ਰੇਮ ਲਤਾ ਨੇ ਸ਼ਮੂਲੀਅਤ ਕੀਤੀ |
ਇਸ ਦੌਰਾਨ ਸੈਕਟਰ 27,29,34 ਆਦਿ ਥਾਵਾਂ 'ਤੇ ਵੀ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਅਗਨ ਭੇਟ ਕੀਤੇ ਗਏ | ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਸੈਕਟਰ 46 ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਕੁਮਾਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਰਾਵਣ ਦੇ 92 ਫੁੱਟ ਉੱਚੇ ਪੁਤਲੇ ਨੂੰ ਸਾੜਿਆ ਗਿਆ | ਇਸ ਮੌਕੇ 'ਤੇ ਚੰਡੀਗੜ੍ਹ ਦੀ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਉਨ੍ਹਾਂ ਦੇ ਨਾਲ ਸਥਾਨਕ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵੀ ਮੌਜੂਦ ਰਹੇ | ਦੁਸਹਿਰਾ ਕਮੇਟੀ ਸੈਕਟਰ 46 ਦੀ ਇਸ ਸਿਲਵਰ ਜੁਬਲੀ ਮੌਕੇ ਸੂਰਜ ਛਿਪਦਿਆਂ ਹੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ | ਇਸ ਮੌਕੇ ਸ਼ਹਿਰ 'ਚ ਵੱਖ-ਵੱਖ ਰਾਮਲੀਲ੍ਹਾ ਕਮੇਟੀਆਂ ਦੇ ਕਲਾਕਾਰਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਦੀਆਂ ਕੁਝ ਸ਼ਖ਼ਸੀਅਤਾਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ |
ਸ਼ਹਿਰ ਵਿਚ ਵੱਖ-ਵੱਖ ਰਾਮਲੀਲ੍ਹਾ ਪ੍ਰਬੰਧਕਾਂ ਅਤੇ ਦੁਸਹਿਰੇ ਦਾ ਤਿਉਹਾਰ ਮਨਾਉਣ ਵਾਲੀਆਂ ਸੰਸਥਾਵਾਂ ਵਲੋਂ ਸ਼ਹਿਰ ਵਿਚ ਝਾਕੀਆਂ ਵੀ ਕੱਢੀਆਂ ਗਈਆਂ | ਵੱਖ-ਵੱਖ ਕਿਰਦਾਰਾਂ ਵਿਚ ਆਏ ਕਲਾਕਾਰਾਂ ਦੇ ਨਾਲ ਛੋਟੇ ਛੋਟੇ ਬੱਚਿਆਂ ਵਲੋਂ ਤਸਵੀਰਾਂ ਖਿਚਵਾ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ | ਦੁਸਹਿਰੇ ਦੇ ਤਿਉਹਾਰ ਨੂੰ ਦੇਖਣ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਸਨ | ਭਾਵੇਂਕਿ ਕਈ ਜਗ੍ਹਾ 'ਤੇ ਭਾਰੀ ਟ੍ਰੈਫਿਕ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਦੁਸਹਿਰੇ ਮੌਕੇ ਪਹੁੰਚਣ ਵਾਲੇ ਲੋਕਾਂ ਲਈ ਪਾਰਕਿੰਗ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ, ਉੱਥੇ ਟਰੈਫ਼ਿਕ ਨੂੰ ਕੰਟਰੋਲ ਕਰਨ ਖ਼ਾਤਰ ਵੀ ਪੁਲਿਸ ਕਰਮਚਾਰੀ ਥਾਂ-ਥਾਂ 'ਤੇ ਡਿਊਟੀਆਂ ਨਿਭਾਉਂਦੇ ਨਜ਼ਰੀ ਪਏ |
ਚੰਡੀਗੜ੍ਹ, 5 ਅਕਤੂਬਰ (ਐਨ.ਐਸ. ਪਰਵਾਨਾ)-ਭਵਿੱਖ ਵਿਚ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਸਵਾਲਾਂ-ਜੁਆਬਾਂ ਦਾ ਸਮਾਂ ਜ਼ਰੂਰ ਸ਼ਾਮਿਲ ਕੀਤਾ ਜਾਏਗਾ | ਕੱਲ੍ਹ ਜੋ ਸੈਸ਼ਨ ਅਣਮਿੱਥੇ ਸਮੇਂ ਲਈ ਉਠਾਇਆ ਗਿਆ ਹੈ, ਉਸ ਵਿਚ ਇਹ ਸਮਾਂ ਨਹੀਂ ਸ ਮਿਲ ਸਕਿਆ, ਕਿਉਂਕਿ ...
ਚੰਡੀਗੜ੍ਹ, 5 ਅਕਤੂਬਰ (ਮਨਜੋਤ ਸਿੰਘ ਜੋਤ)-ਸ੍ਰੀ ਸਨਾਤਨ ਧਰਮ ਮੰਦਰ ਸੈਕਟਰ-15-ਬੀ ਦੀ ਕਮੇਟੀ ਵਲੋਂ ਮੁਫਤ ਆਯੂਰਵੈਦਿਕ, ਐਲੋਪੈਥਿਕ ਅਤੇ ਹੋਮੀਓਪੈਥਿਕ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਗਿਆ | ਇਸ ਔਸ਼ਧੀ ਕੇਂਦਰ 'ਚ ਆਯੂਰਵੈਦਿਕ, ਐਲੋਪੈਥਿਕ ਅਤੇ ਹੋਮੀਓਪੈਥਿਕ ...
ਐੱਸ. ਏ. ਐੱਸ. ਨਗਰ, 5 ਅਕਤੂਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸੇ ਲੜੀ ਤਹਿਤ ਦੁਸਹਿਰਾ ਕਮੇਟੀ ਵਲੋਂ ਸਥਾਨਕ ਫੇਜ਼-8 ਵਿਚਲੇ ਦੁਸਹਿਰਾ ਗਰਾਊਾਡ ਵਿਖੇ ਕਰਵਾਏ ਗਏ ...
ਡੇਰਾਬੱਸੀ, 5 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਦੁਸਹਿਰਾ ਗਰਾਊਾਡ ਵਿਖੇ ਮੰਗਲਵਾਰ ਦੀ ਰਾਤ ਦੁਸਹਿਰਾ ਮਨਾਉਣ ਲਈ ਰੱਖੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਕਿਸੇ ਅਣਪਛਾਤੇ ਵਲੋਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਰੋਹ 'ਚ ...
ਲਾਲੜੂ, 5 ਅਕਤੂਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਘੋਲੂਮਾਜਰਾ ਨੇੜੇ ਇਕ ਕਾਰ ਦੀ ਟੱਕਰ ਲੱਗਣ ਕਾਰਨ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ | ਨਾਹਰ ਪੁਲਿਸ ਚੌਕੀ ਦੇ ਹੌਲਦਾਰ ਰਮਨਦੀਪ ਸਿੰਘ ਅਨੁਸਾਰ ਮਿ੍ਤਕ ਦੇ ਜੀਜਾ ਸ਼ੁਭਮ ਸੈਣੀ ਵਾਸੀ ਪ੍ਰੇਮ ...
ਚੰਡੀਗੜ੍ਹ, 5 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਪੰਜ ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 25 ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ-23, 34, ਧਨਾਸ ਅਤੇ ਮੌਲੀ ...
ਖਰੜ, 5 ਅਕਤੂਬਰ (ਗੁਰਮੁੱਖ ਸਿੰਘ ਮਾਨ)-ਲੋਕਤੰਤਰ ਦੀ ਮਜ਼ਬੂਤੀ ਲਈ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ 'ਚ ਬੂਥ ਲੈਵਲ ਅਫ਼ਸਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਕਿਉਂਕਿ ਵੋਟਰ ਸੂਚੀਆਂ ਦੀ ਸੁੁਧਾਈ ਅਤੇ ਵੋਟਰ ਕਾਰਡ ਨਾਲ ਆਧਾਰ ਕਾਰਡ ਨੂੰ ਿਲੰਕ ਕਰਨ ਤੋਂ ...
ਐੱਸ. ਏ. ਐੱਸ. ਨਗਰ, 5 ਅਕਤੂਬਰ (ਕੇ. ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਪੂਰਨ ਸ਼ਰਧਾ ਨਾਲ ਮਨਾਇਆ ਗਿਆ | ਇਸ ਦਿਹਾੜੇ ਦੀ ਖੁਸ਼ੀ 'ਚ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ...
ਖਰੜ, 5 ਅਕਤੂਬਰ (ਗੁਰਮੁੱਖ ਸਿੰਘ ਮਾਨ)-ਗੁਰਮਤਿ ਪ੍ਰਸਾਰ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪੁਰੀ ਵਾਸੀ ਪਿੰ੍ਰ. ਨਰਿੰਦਰ ਬੀਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਪ੍ਰਸਾਰ ਭਵਨ ਮੁੰਡੀ ਖਰੜ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਸੰਬੰਧੀ ...
ਐੱਸ. ਏ. ਐੱਸ. ਨਗਰ, 5 ਅਕਤੂਬਰ (ਬੈਨੀਪਾਲ)-ਪੰਜਾਬ ਬੋਰਡ ਤੇ ਕਾਰਪੋਰੇਸ਼ਨ ਮਹਾਂਸੰਘ ਦਾ ਵਫ਼ਦ ਡੇਲੀਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੂੰ ਮਿਲਿਆ | ਇਸ ਸੰਬੰਧੀ ਜਾਣਕਾਰੀ ...
ਭਰਤਗੜ੍ਹ, 5 ਅਕਤੂਬਰ (ਜਸਬੀਰ ਸਿੰਘ ਬਾਵਾ)-ਰਾਜ ਅੰਦਰ ਝੋਨੇ ਦੀ ਫ਼ਸਲ 1 ਅਕਤੂਬਰ ਤੋਂ ਸ਼ੁਰੂ ਹੋਈ ਹੈ, ਪਰ ਭਰਤਗੜ੍ਹ ਦੀ ਅਨਾਜ ਮੰਡੀ 'ਚ ਹੁਣ ਝੋਨੇ ਦੀ ਫ਼ਸਲ ਪੁੱਜੀ ਹੈ, ਕਿਸਾਨਾਂ ਮੁਤਾਬਿਕ ਸਬੰਧਿਤ ਅਧਿਕਾਰੀਆਂ 'ਚ ਮੰਡੀ 'ਚ ਪੁੱਜ ਕੇ ਝੋਨੇ ਦੀ ਜਾਂਚ ਕਰ ਲਈ ਹੈ, ਪਰ ...
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਆੜ੍ਹਤੀ ਐਸੋ:ਨੇ ਮੀਟਿੰਗ ਕਰਕੇ ਸੂਬਾ ਕਮੇਟੀ ਦੇ ਆਦੇਸ਼ਾਂ ਤੇ ਸ੍ਰੀ ਚਮਕੌਰ ਸਾਹਿਬ ਅਤੇ ਇਸ ਨਾਲ ਸਬੰਧਿਤ ਬਸੀ ਗੁੱਜਰਾਂ, ਬੇਲਾ, ਹਾਫਿਜਾਬਾਦ ਅਤੇ ਗੱਗੋਂ ਮੰਡੀਆਂ ਵਿਚ ਖ੍ਰੀਦ ਬੰਦ ...
ਪੁਰਖਾਲੀ, 5 ਅਕਤੂਬਰ (ਬੰਟੀ)-ਅਨਾਜ ਮੰਡੀ ਰਾਮਪੁਰ ਪੁਰਖਾਲੀ ਵਿਖੇ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ | ...
ਪੁਰਖਾਲੀ, 5 ਅਕਤੂਬਰ (ਬੰਟੀ)-ਪਿੰਡ ਸੰਤੋਖਗੜ੍ਹ ਟੱਪਰੀਆਂ ਦੇ ਵਾਸੀਆਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਰਖਾਲੀ-ਮੀਆਂਪੁਰ ਰੋਡ ਤੋਂ ਕਰੈਸ਼ਰ ਨੂੰ ਹੋ ਕੇ ਸੰਤੋਖਗੜ੍ਹ ਪਿੰਡ ਨੂੰ ਜਾਣ ਵਾਲੇ ਕੱਚੇ ਰਸਤੇ ਨੂੰ ...
ਮੋਰਿੰਡਾ, 5 ਅਕਤੂਬਰ (ਕੰਗ)-ਸਮਾਜ ਸੇਵੀ ਕੰਮਾਂ ਲਈ ਜਗਤੇਸ਼ਵਰ ਸਿੰਘ ਖ਼ਾਲਸਾ ਕਲਰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਅਤੇ ਮਨਪ੍ਰੀਤ ਕੌਰ ਹਿੰਦੀ ਅਧਿਆਪਕਾ ਸਰਕਾਰੀ ਮਿਡਲ ਸਕੂਲ ਸਹੇੜੀ ਵਲੋਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ 51 ਹਜ਼ਾਰ ਰੁਪਏ ਦੀ ...
ਐੱਸ. ਏ. ਐੱਸ. ਨਗਰ, 5 ਅਕਤੂਬਰ (ਕੇ. ਐੱਸ. ਰਾਣਾ)-ਬਰਸਾਤ ਅਤੇ ਬਿਮਾਰੀ ਕਾਰਨ ਖ਼ਰਾਬ ਹੋਈ ਝੋਨੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਮੰਗ ਪੱਤਰ ਸੌਂਪਿਆ ...
ਨੰਗਲ, 5 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਜੈ ਮਾਂ ਦੁਰਗਾ ਜਾਗਰਣ ਮੰਚ ਮੁਹੱਲਾ ਰਾਜਨਗਰ ਵਲੋਂ ਪ੍ਰਧਾਨ ਸੰਨੀ ਕਟਾਰੀਆਂ ਦੀ ਅਗਵਾਈ ਵਿਚ 15ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ | ਕਲੱਬ ਵਲੋਂ ਜਿੱਥੇ ਮਾਤਾ ਦਾ ਵਿਸ਼ਾਲ ਭਵਨ ਮੰਗਵਾਇਆ ਗਿਆ ਸੀ ਉੱਥੇ ਹੀ ਪੁਰੇ ...
ਐੱਸ. ਏ. ਐੱਸ. ਨਗਰ, 5 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-78 ਵਿਚਲੇ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ 7ਵੇਂ ਆਲ ਇੰਡੀਆ ਮਾਸਟਰ ਅਤੇ ਵੈਟਰਨ ਸੁਦਾਮਾ ਬੈਡਮਿੰਟਨ ਕੱਪ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਕੀਤਾ ਗਿਆ | ਇਸ ...
ਐੱਸ. ਏ. ਐੱਸ. ਨਗਰ, 5 ਅਕਤੂਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਪੀ. ਐਸ. ਗਰੇਵਾਲ ਦੀ ਅਦਾਲਤ ਨੇ ਥਾਣਾ ਸਦਰ ਖਰੜ 'ਚ ਜੂਨ 2018 'ਚ ਦਰਜ ਨਸ਼ੀਲੇ ਟੀਕੇ ਬਰਾਮਦ ਹੋਣ ਦੇ ਮਾਮਲੇ 'ਚ ਤਾਜੂ ਖ਼ਾਨ ਵਾਸੀ ਬਡਾਲੀ ਆਲਾ ਸਿੰਘ ਅਤੇ ਨੇਤਰ ਸਿੰਘ ਵਾਸੀ ...
ਚੰਡੀਗੜ੍ਹ, 5 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਮੇਅਰ ਸਰਬਜੀਤ ਕੌਰ ਨੇ ਅੱਜ ਪਾਣੀ ਦੀ ਸੰਭਾਲ ਦੇ ਉਦੇਸ਼ ਨਾਲ ਬਣਾਏ ਗਏ 'ਅੰਮਿ੍ਤ ਸਰੋਵਰ ਮਿਸ਼ਨ' ਦੇ ਹਿੱਸੇ ਵਜੋਂ ਪਿੰਡ ਸਾਰੰਗਪੁਰ ਵਿਖੇ ਚੰਡੀਗੜ੍ਹ ਦਾ ਦੂਜਾ ਪੁਨਰ ਸੁਰਜੀਤ ਕੀਤਾ 'ਅੰਮਿ੍ਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX