• ਵਿਧਾਇਕਾ ਡਾ. ਅਮਨਦੀਪ ਅਰੋੜਾ, ਡਾ. ਹਰਜੋਤ ਕਮਲ, ਡਾ. ਮਾਲਤੀ ਥਾਪਰ, ਮੱਖਣ ਬਰਾੜ, ਮਾਲਵਿਕਾ ਸੂਦ, ਮੇਅਰ ਨੀਤਿਕਾ ਭੱਲਾ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ • ਦੁਸਹਿਰੇ 'ਚ ਪੁੱਜੀਆਂ ਸ਼ਖ਼ਸੀਅਤਾਂ ਨੇ ਭਗਵਾਨ ਰਾਮ ਚੰਦਰ ਵਲੋਂ ਦਿਖਾਏ ਮਾਰਗ 'ਤੇ ਚੱਲਣ ਦੀ ਦਿੱਤੀ ਪ੍ਰੇਰਨਾ
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ)-ਹਰ ਸਾਲ ਦੀ ਤਰ੍ਹਾਂ ਦੁਸਹਿਰਾ ਕਮੇਟੀ ਰਜਿ. ਮੋਗਾ ਵਲੋਂ ਪ੍ਰਧਾਨ ਮੋਹਨ ਲਾਲ ਸੇਠੀ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਨਗਰ ਨਿਗਮ ਮੋਗਾ ਦੀ ਗਰਾਊਾਡ ਵਿਖੇ ਮਨਾਇਆ ਗਿਆ ਜਿਸ ਵਿਚ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਮੇਅਰ ਨੀਤਿਕਾ ਭੱਲਾ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ, ਉੱਘੇ ਸਮਾਜ ਸੇਵੀ ਡਾ. ਸੀਮਾਂਤ ਗਰਗ, ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਅਤੇ ਅਨੇਕਾਂ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕਰ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ | ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਮੇਅਰ ਨੀਤਿਕਾ ਭੱਲਾ, ਬਰਜਿੰਦਰ ਸਿੰਘ ਮੱਖਣ ਬਰਾੜ ਤੇ ਮਾਲਵਿਕਾ ਸੂਦ ਸੱਚਰ ਨੇ ਸੰਬੋਧਨ ਕਰਦਿਆਂ ਕਹਾ ਕਿ ਅੱਜ ਹਿੰਦੁਸਤਾਨ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਤਿਉਹਾਰ ਤੋਂ ਸਾਨੂੰ ਸਚਾਈ ਦੇ ਮਾਰਗ 'ਤੇ ਚੱਲਣ ਦੀ ਸਿੱਖਿਆ ਵੀ ਮਿਲਦੀ ਹੈ | ਉਨ੍ਹਾਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਸੇਠੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸ਼ਾਨਦਾਰ ਪ੍ਰਬੰਧ ਕਰਨ 'ਤੇ ਮੁਬਾਰਕਬਾਦ ਵੀ ਦਿੱਤੀ | ਇਸ ਮੌਕੇ ਕਲਾਕਾਰਾਂ ਵਲੋਂ ਦੁਸਹਿਰੇ ਨਾਲ ਸਬੰਧਿਤ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ | ਦੁਸਹਿਰੇ ਦੇ ਅਖੀਰ ਵਿਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਮੱਖਣ ਲਾਲ ਗੋਇਲ, ਅਸ਼ੋਕ ਗੁਪਤਾ ਚੇਅਰਮੈਨ ਦੇਸ਼ ਭਗਤ ਕਾਲਜ, ਸੰਜੀਤ ਸਿੰਘ ਸਨੀ ਗਿੱਲ ਠੇਕੇਦਾਰ, ਉੱਘੇ ਸਮਾਜ ਸੇਵੀ ਡਾ. ਸੀਮਾਂਤ ਗਰਗ, ਹਲਕਾ ਇੰਚਾਰਜ ਕਾਂਗਰਸ ਮਾਲਵਿਕਾ ਸੂਦ ਨੇ ਰਿਮੋਟ ਕੰਟਰੋਲ ਨਾਲ ਦਿਖਾਈ ਤੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਧੂ ਧੂ ਕਰਦੇ ਸੜਦੇ ਦਿਖਾਈ ਦਿੱਤੇ | ਇਸ ਮੌਕੇ ਆਰ.ਓ. ਪਾਣੀ ਦਾ ਪ੍ਰਬੰਧ ਧਰਮ ਰਕਸ਼ਾ ਸੇਵਾ ਮੰਚ ਵਲੋਂ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਡਿਪਟੀ ਮੇਅਰ ਅਨਿਲ ਬਾਂਸਲ, ਵਿਜੇ ਸਿੰਗਲਾ, ਡਾ. ਪਵਨ ਥਾਪਰ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਦੀਪਇੰਦਰਪਾਲ ਸਿੰਘ ਸੰਧੂ ਸਾਬਕਾ ਕੌਂਸਲਰ, ਗੌਰਵ ਗੁਪਤਾ ਗੁੱਡੂ ਕੌਂਸਲਰ, ਓਮਕਾਰ ਸਿੰਗਲਾ ਸਕੱਤਰ, ਰਾਕੇਸ਼ ਭੱਲਾ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਮਾਸਟਰ ਦਰਸ਼ਨ ਲਾਲ, ਨਾਨਕ ਚੋਪੜਾ, ਸੋਨੂੰ ਅਰੋੜਾ, ਧਰਮਪਾਲ ਡੀ.ਪੀ., ਡਾ. ਰਾਕੇਸ਼ ਅਰੋੜਾ, ਵਿਕਰਮ ਸਿੰਘ, ਬਲਜੀਤ ਚਾਨੀ ਕੌਂਸਲਰ, ਅਮਨ ਰੱਖੜਾ, ਨਵਦੀਪ ਵਾਲੀਆ, ਜਗਸੀਰ ਹੁੰਦਲ, ਸੁਖਜਿੰਦਰ ਵਿੱਕੀ, ਨਰੇਸ਼ ਗੋਇਲ ਕਿੱਟੂ, ਕੁਸਮ ਬਾਲੀ ਕੌਂਸਲਰ, ਮਨਜੀਤ ਧੰਮੂ ਕੌਂਸਲਰ, ਡਾ. ਰੀਮਾ ਸੂਦ ਕੌਂਸਲਰ, ਡਾ. ਨਵੀਨ ਸੂਦ ਸਮਾਜ ਸੇਵੀ, ਦੀਪ ਭੱਲਾ ਸਮਾਜ ਸੇਵੀ, ਗਵਰਧਨ ਪੋਪਲੀ ਸਾਬਕਾ ਕੌਂਸਲਰ, ਸੰਜੀਵ ਸੂਦ, ਰਾਜਨ ਬਾਂਸਲ, ਰਾਕੇਸ਼ ਕੁਮਾਰ ਕਾਲਾ ਬਜਾਜ ਸਾਬਕਾ ਕੌਂਸਲਰ, ਵਰੁਣ ਮਿੱਤਲ, ਵੈਦ ਵਿਆਸ ਕਾਂਸਲ, ਤਰਸੇਮ ਗਰਗ, ਮੰਗਲ ਗਾਬਾ, ਪਵਨ ਸਿੰਗਲਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ | ਸਟੇਜ ਦਾ ਸੰਚਾਲਨ ਇੰਦਰਜੀਤ ਸਿੰਘ ਰਾਹੀ ਨੇ ਕੀਤਾ ਤੇ ਅਖੀਰ ਵਿਚ ਦੁਸਹਿਰਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਸੇਠੀ ਨੇ ਦੁਸਹਿਰਾ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ |
ਨਵੀਨ ਕਲਾ ਮੰਦਰ ਵਲੋਂ ਸਮਾਗਮ-
ਹਰ ਸਾਲ ਦੀ ਤਰ੍ਹਾਂ ਨਵੀਨ ਕਲਾ ਮੰਦਰ ਵਲੋਂ ਦੁਸਹਿਰੇ ਦਾ ਤਿਉਹਾਰ ਬੱਗੇਆਣਾ ਸਟੇਡੀਅਮ ਵਿਖੇ ਨਵੀਨ ਕਲਾ ਮੰਦਰ ਦੇ ਪ੍ਰਧਾਨ ਰਮੇਸ਼ ਕੁੱਕੂ ਦੀ ਅਗਵਾਈ ਵਿਚ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ, ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਨਗਰ ਨਿਗਮ ਮੇਅਰ ਨੀਤਿਕਾ ਭੱਲਾ, ਹਲਕਾ ਇੰਚਾਰਜ ਕਾਂਗਰਸ ਮਾਲਵਿਕਾ ਸੂਦ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਸਾਬਕਾ ਐਮ.ਪੀ. ਕੇਵਲ ਸਿੰਘ ਲੰਢੇਕੇ, ਚੇਅਰਮੈਨ ਨੈਸ਼ਨਲ ਕਾਨਵੈਂਟ ਸਕੂਲ ਜਸਵੰਤ ਸਿੰਘ ਦਾਨੀ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਪ੍ਰੇਮ ਚੰਦ ਚੱਕੀ ਵਾਲੇ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਦੀਪਇੰਦਰਪਾਲ ਸਿੰਘ ਸੰਧੂ, ਗੌਰਵ ਗੁਪਤਾ ਗੁੱਡੂ ਕੌਂਸਲਰ, ਡਾ. ਪਵਨ ਥਾਪਰ, ਮਨਜੀਤ ਸਿੰਘ ਧੰਮੂ ਕੌਂਸਲਰ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਮੌਕੇ ਹਲਕਾ ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਹਲਕਾ ਇੰਚਾਰਜ ਮਾਲਵਿਕਾ ਸੂਦ, ਕੌਂਸਲਰ ਗੌਰਵ ਗੁਪਤਾ ਗੁੱਡੂ ਨੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਤੇ ਸਾਨੂੰ ਮਰਿਆਦਾ ਪ੍ਰਸ਼ੋਤਮ ਰਾਮ ਚੰਦਰ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਨੇ ਵੀ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨ ਮੱਕੜ, ਨਵੀਨ ਸਿੰਗਲਾ ਗਰੇਟ ਪੰਜਾਬ, ਗੁਰਮਿੰਦਰਜੀਤ ਸਿੰਘ ਬਬਲੂ ਸਾਬਕਾ ਕੌਂਸਲਰ, ਐਡਵੋਕੇਟ ਵਿਜੇ ਧੀਰ, ਸਾਬਕਾ ਕੌਂਸਲਰ ਕ੍ਰਿਸ਼ਨ ਸੂਦ, ਹਰੀਸ਼ ਧੀਰ, ਅਮੀਸ਼ ਭੰਡਾਰੀ ਪ੍ਰਧਾਨ, ਹਰੀਸ਼ ਜਿੰਦਲ, ਬੋਹੜ ਸਿੰਘ ਭਾਜਪਾ ਆਗੂ, ਨਾਨਕ ਚੋਪੜਾ, ਸਨੀ ਗਿੱਲ, ਲਵਲੀ ਸਿੰਗਲਾ, ਐਡਵੋਕੇਟ ਜੈ ਗੋਇਲ, ਐਡਵੋਕੇਟ ਰਜਨੀਸ਼, ਦੀਪਕ ਭੱਲਾ, ਗੁਰਜੰਟ ਸਿੰਘ ਪੀ.ਏ. ਰਾਮੂੰਵਾਲਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ |
ਦਸਹਿਰੇ ਦਾ ਤਿਉਹਾਰ ਧਰਮਕੋਟ ਵਿਖੇ ਧੂਮਧਾਮ ਨਾਲ ਮਨਾਇਆ
ਧਰਮਕੋਟ, (ਪਰਮਜੀਤ ਸਿੰਘ)-ਸਥਾਨਕ ਆਦਰਸ਼ ਦੁਸਹਿਰਾ ਕਮੇਟੀ ਅਤੇ ਰਾਮਾ ਨੰਦ ਰਾਮ ਲੀਲਾ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਹਰ ਸਾਲ ਦੀ ਤਰ੍ਹਾਂ ਏ. ਡੀ. ਸਕੂਲ ਦੀਆਂ ਗਰਾਊਾਡਾਂ ਵਿਚ ਮਨਾਇਆ ਗਿਆ | ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਏਕਤਾ ਅਤੇ ਭਾਈਚਾਰਕ ਦੀ ਸਾਂਝ ਸਿਖਾਉਂਦੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਵਲੋਂ ਸਮੂਹ ਦੇਸ਼ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ ਗਈ | ਇਸ ਮੌਕੇ ਸਟੇਜ ਦਾ ਸੰਚਾਲਨ ਪੰਡਤ ਪ੍ਰੀਤਮ ਲਾਲ ਭਾਰਦਵਾਜ ਅਤੇ ਕਲਾਕਾਰਾਂ ਦੀ ਕੁਮੈਂਟਰੀ ਅਤੇ ਪ੍ਰੋਗਰਾਮ ਦੀ ਨਾਲੋ ਨਾਲ ਜਾਣਕਾਰੀ ਮਾਸਟਰ ਗੌਰਵ ਸ਼ਰਮਾ ਡਾਇਰੈਕਟਰ ਰਾਮ-ਲੀਲ੍ਹਾ ਕਮੇਟੀ ਵਲੋਂ ਦਿੱਤੀ ਗਈ | ਇਸ ਸਮਾਗਮ ਵਿਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਹੈਲਥ ਸਿਸਟਮ ਪੰਜਾਬ ਦੀ ਹਾਜ਼ਰੀ ਉਨ੍ਹਾਂ ਦੇ ਪਾਰਟੀ ਵਰਕਰਾਂ ਵਲੋਂ ਭਰੀ ਗਈ | ਸਮਾਗਮ ਵਿਚ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਧਰਮਕੋਟ ਗੁਰਮੀਤ ਮੁਖੀਜਾ ਉਪ ਪ੍ਰਧਾਨ ਨਗਰ ਕੌਂਸਲ ਧਰਮਕੋਟ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਨਮਾਨਿਤ ਸ਼ਖ਼ਸੀਅਤਾਂ ਵਜੋਂ ਪਹੁੰਚੇ | ਜੋਤੀ ਪ੍ਰਚੰਡ ਵਿਜੈ ਕੁਮਾਰ ਜਿੰਦਲ ਵੀ.ਟੀ. ਸੀਮਿੰਟ ਵਾਲਿਆਂ ਵਲੋਂ ਕੀਤੀ ਗਈ | ਵਿਸ਼ੇਸ਼ ਸਹਿਯੋਗ ਜੋਸ਼ੀ ਨੌਹਰੀਆ, ਸੁਧੀਰ ਕੁਮਾਰ ਗੋਇਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਡਾ. ਅਸ਼ੋਕ ਕੁਮਾਰ ਸ਼ਰਮਾ ਡਾਇਰੈਕਟਰ ਏਾਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ, ਅੰਮਿ੍ਤਪਾਲ ਸਿੰਘ ਬਿੱਟੂ, ਉਦੈ ਸੂਦ, ਇਕਬਾਲ ਸਿੰਘ, ਹੈਰੀ ਕੈਨੇਡਾ, ਸ਼ਵਿੰਦਰ ਸ਼ਿਵਾ ਸਾਬਕਾ ਕੌਂਸਲਰ, ਜੱਜ ਸਿੰਘ ਸਰਪੰਚ ਮੌਜਗੜ੍ਹ, ਗੁੱਡੀ ਮਹੰਤ, ਸਮਾਜ ਸੇਵੀ ਸਰੋਜ ਬਾਲਾ ਨੌਹਰੀਆ ਵਲੋਂ ਦਿੱਤਾ ਗਿਆ | ਇਸ ਤੋਂ ਪਹਿਲਾਂ ਰਾਮਾ ਨੰਦ ਰਾਮ ਲੀਲਾ ਕਮੇਟੀ ਵਲੋਂ ਦਸ ਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਰਾਮ-ਲੀਲ੍ਹਾ ਦਾ ਮੰਚਨ ਡਾਇਰੈਕਟਰ ਮਾਸਟਰ ਗੌਰਵ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ | ਜਿਸ ਵਿਚ ਕਲਾਕਾਰਾਂ ਵਲੋਂ ਵਿਸ਼ੇਸ਼ ਭੂਮਿਕਾ ਨਿਭਾਉਣ ਤੇ ਲੋਕਾਂ ਵਲੋਂ ਖੂਬ ਸਲਾਹਿਆ ਗਿਆ | ਇਸ ਸਮਾਗਮ ਵਿਚ ਹਰਦੀਪ ਸਿੰਘ ਫ਼ੌਜੀ, ਚੇਅਰਮੈਨ ਉਗ੍ਰਸੈਨ ਨੌਹਰੀਆ, ਪ੍ਰਧਾਨ ਰਾਓ ਬੀਰੇਂਦਰ ਸਿੰਘ ਪੱਬੀ, ਵਾਈਸ ਪ੍ਰਧਾਨ ਦਵਿੰਦਰ ਛਾਬੜਾ, ਜਨਰਲ ਸੈਕਟਰੀ ਡਾ. ਅਸ਼ੋਕ ਸ਼ਰਮਾ, ਜਨਰਲ ਸਕੱਤਰ ਪੰਡਤ ਪ੍ਰੀਤਮ ਲਾਲ, ਮੁੱਖ ਸਲਾਹਕਾਰ ਅਸ਼ੋਕ ਬਜਾਜ, ਵਾਈਸ ਪ੍ਰਧਾਨ ਸਾਬਕਾ ਕੌਂਸਲਰ ਸੰਜੀਵ ਕੋਛੜ, ਮੈਂਬਰ ਪ੍ਰੇਮ ਨਰੂਲਾ, ਸੀਨੀਅਰ ਮੈਂਬਰ ਬੌਬੀ ਕਟਾਰੀਆ, ਮੀਡੀਆ ਇੰਚਾਰਜ ਮਦਨ ਲਾਲ ਤਲਵਾੜ, ਮੈਂਬਰ ਕਰਮਚੰਦ ਨੌਹਰੀਆ, ਮੈਂਬਰ ਮਾਸਟਰ ਗੌਰਵ ਸ਼ਰਮਾ ਡਾਇਰੈਕਟਰ ਰਾਮ-ਲੀਲ੍ਹਾ ਕਮੇਟੀ, ਗੁਰਿੰਦਰ ਸਿੰਘ ਗੱਗੂ ਸਾਬਕਾ ਸਰਪੰਚ ਦਾਤਾ, ਗੁਰਤਾਰ ਸਿੰਘ ਕਮਾਲ ਕੇ, ਸਤਵਿੰਦਰ ਸਿੰਘ ਸੱਤੀ ਜਲਾਲਾਬਾਦ, ਮਨਦੀਪ ਸਿੰਘ ਮਨੀ, ਵਿਜੇ ਬੱਤਰਾ, ਰਾਜਾ ਬੱਤਰਾ, ਡਾ. ਗੁਰਮੀਤ ਸਿੰਘ ਸ਼ੰਭੂ, ਡਾ. ਅੰਮਿ੍ਤਪਾਲ ਸਿੰਘ, ਲਛਮਣ ਸਿੰਘ ਬਲਾਕ ਪ੍ਰਧਾਨ, ਅਮਨ ਪੰਡੋਰੀ, ਅਸ਼ੋਕ ਕੁਮਾਰ ਖੁੱਲਰ, ਨਿਸ਼ਾਨ ਸਿੰਘ ਮੂਸੇਵਾਲ, ਹਰਪ੍ਰੀਤ ਸਿੰਘ ਗਾਇਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ | ਇਸ ਮੌਕੇ ਆਦਰਸ਼ ਦੁਸਹਿਰਾ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਦਿੱਤੀ |
ਨਿਊ ਡਾਇਮੰਡ ਕਲੱਬ ਨੇ ਦੁਸਹਿਰਾ ਮਨਾਇਆ
ਬਾਘਾ ਪੁਰਾਣਾ, (ਕਿ੍ਸ਼ਨ ਸਿੰਗਲਾ)-ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਥਾਨਕ ਨਿਊ ਡਾਇਮੰਡ ਕਲੱਬ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਸੁਭਾਸ਼ ਮੰਡੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਟੇਜ ਦਾ ਉਦਘਾਟਨ ਕਰਨ ਉਪਰੰਤ ਜਲੰਧਰ ਤੋਂ ਆਈ ਹੋਈ ਕਾਮੇਡੀ ਕਲਾਕਾਰ ਦੀ ਸੰਤਾ-ਬੰਤਾ ਟੀਮ ਵਲੋਂ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀ ਪੀੜਾਂ ਪਾਈਆ ਅਤੇ ਆਪਣੇ ਹੀ ਤਰੀਕੇ ਨਾਲ ਇਸ ਤਿਉਹਾਰ ਦੇ ਇਤਿਹਾਸ ਸਬੰਧੀ ਗੱਲਾਂ ਸਾਂਝੀਆ ਕੀਤੀਆ | ਇਸ ਮੌਕੇ ਭਗਵਾਨ ਸ਼੍ਰੀ ਰਾਮ ਅਤੇ ਹੋਰਨਾਂ ਦੇਵੀ-ਦੇਵਤਿਆਂ ਨਾਲ ਸਬੰਧਿਤ ਝਾਕੀਆਂ ਵੀ ਪੇਸ਼ ਕੀਤੀਆ ਗਈਆ | ਇਸ ਮੌਕੇ ਪੰਡਿਤ ਦਰਸ਼ਨ ਕੁਮਾਰ ਵਲੋਂ ਪੂਜਨ ਕਰਨ ਉਪਰੰਤ ਰਾਵਨ ਦੇ ਆਦਮਕੱਦ ਬੁੱਤ ਨੂੰ ਅਗਨੀ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ | ਅੰਤ ਵਿਚ ਕਲੱਬ ਮੈਂਬਰਾਂ ਵਲੋਂ ਪਹੁੰਚੀਆਂ ਉੱਚ ਸ਼ਖ਼ਸੀਅਤਾਂ, ਸਹਿਯੋਗੀ ਅਤੇ ਸੰਤਾਂ-ਬੰਤਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਦੇ ਆਉਣ ਦੀ ਸਪੀਕਰਾਂ ਵਿਚੋਂ ਆਵਾਜ਼ ਆਉਂਦੀ ਰਹੀ | ਜਿਸ ਕਰਕੇ ਰਾਵਨ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਦੀ ਰਸਮ ਵੀ ਹਨੇਰੇ ਤੱਕ ਦੇਰੀ ਨਾਲ ਕੀਤੀ ਗਈ | ਇਸ ਮੌਕੇ ਸੋਨੂੰ ਜਿੰਦਲ, ਰੋਹਿਤ ਗਰਗ (ਕਾਕਾ), ਸਾਜਨ ਗਰਗ, ਸੰਜੂ ਮਿੱਤਲ, ਵਿਮਲ ਗਰਗ, ਸੁਕੇਸ਼ ਗਰਗ, ਮੁਨੀਸ਼ ਮਿੱਤਲ, ਅਜੇ ਮਿੱਤਲ, ਮਿਲਨ ਗਰਗ, ਰਣਦੀਪ ਕੁਮਾਰ ਗਰਗ, ਰਿੰਕੂ ਗੋਇਲ, ਕੁਨਾਲ ਗਰਗ, ਹਿਮਾਂਸ਼ੂ ਭੰਡਾਰੀ, ਨਵੀਨ ਮਿੱਤਲ, ਗੌਰਵ ਸ਼ਰਮਾ, ਰਾਹੁਲ ਸ਼ਰਮਾ ਆਦਿ ਹਾਜ਼ਰ ਸਨ |
ਟੀ.ਐਲ.ਐਫ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਮੋਗਾ, (ਜਸਪਾਲ ਸਿੰਘ ਬੱਬੀ)- ਦੀ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਵਿਖੇ ਚੇਅਰਮੈਨ ਇੰਜ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਦਸਹਿਰਾ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਅੰਜੂ ਨਾਗਪਾਲ ਨੇ ਬੱਚਿਆ ਨੂੰ ਦੁਸਹਿਰਾ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ | ਸਕੂਲ ਵਿਚ ਛੋਟੇ-ਛੋਟੇ ਬੱਚੇ ਆਪਣੇ ਘਰਾਂ ਤੋਂ ਹੀ ਰਾਮ, ਲਕਸ਼ਮਣ, ਸੀਤਾ ਮਾਤਾ ਤੇ ਹਨੂੰਮਾਨ ਜੀ ਵੇਸ-ਭੂਸ਼ਾ ਵਿਚ ਤਿਆਰ ਹੋ ਕੇ ਸਕੂਲ ਪੁੱਜੇ, ਜੋ ਆਕਰਸ਼ਨ ਦਾ ਕੇਂਦਰ ਰਹੇ | ਉੱਥੇ ਬੱਚਿਆ ਨੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਜੀਵਨੀ 'ਤੇ ਆਧਾਰਿਤ ਰਾਮ-ਲੀਲ੍ਹਾ ਕੇ ਦਿ੍ਸ਼ ਪੇਸ਼ ਕੀਤੇ | ਪਿ੍ੰਸੀਪਲ ਅੰਜੂ ਨਾਗਪਾਲ ਨੇ ਦੱਸਿਆ ਕਿ ਇਹ ਤਿਉਹਾਰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਭਗਵਾਨ ਰਾਮ ਦੇ ਦਿਖਾਏ ਮਾਰਗ 'ਤੇ ਚੱਲਣ ਨੂੰ ਪ੍ਰੇਰਿਤ ਕੀਤਾ | ਸਕੂਲ ਚੇਅਰਮੈਨ ਇੰਜ. ਜਨੇਸ਼ ਗਰਗ, ਚੇਅਰਪਰਸਨ ਡਾ. ਮੁਸਕਾਨ ਗਰਗ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਤੇ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਕਿਹਾ, ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਸਰਕਾਰ ਵਲੋਂ ਖ਼ਰੀਦ ਕੀਤਾ ਜਾਵੇਗਾ-ਵਿਧਾਇਕ ਲਾਡੀ
ਫ਼ਤਿਹਗੜ੍ਹ ਪੰਜਤੂਰ, 5 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਅੱਜ ਦਾਣਾ ਮੰਡੀ ...
ਕਿਹਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 17 ਫ਼ੀਸਦੀ ਨਮੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ 'ਚ ਨਾ ਲਿਆਂਦਾ ਜਾਵੇ
ਢੋਆ-ਢੁਆਈ ਲਈ ਆਨਲਾਈਨ ਗੇਟ ਪਾਸ ਦਾ ਆੜ੍ਹਤੀਆਂ ਵਲੋਂ ਕੀਤਾ ਗਿਆ ਬਾਈਕਾਟ
ਬੱਧਨੀ ਕਲਾਂ, 5 ਅਕਤੂਬਰ (ਸੰਜੀਵ ਕੋਛੜ)-ਸਥਾਨਕ ਆੜ੍ਹਤੀ ...
ਮੋਗਾ, 5 ਅਕਤੂਬਰ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਮੋਗਾ ਪੁਲਿਸ ਨੇ ਨਾਕਾਬੰਦੀ ਇਕ ਕੈਂਟਰ 'ਚੋਂ ਇਕ ਕਿੱਲੋਗਰਾਮ ਅਫ਼ੀਮ, 5 ਕਿੱਲੋਗਰਾਮ ਭੁੱਕੀ ਚੂਰਾ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੰਜਾਬ ਦੇ ਨੰਬਰਦਾਰ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਨ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਚੁੱਪੀ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕਰੀਅਰ ਸਬੰਧੀ ਗਾਈਡੈਂਸ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਮੈਂਬਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਮੁਹੱਲਾ ਨਿਵਾਸੀ ਸੰਗਤਾਂ ਵਲੋਂ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰਮਤਿ ਸਮਾਗਮ 9 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ...
ਨਿਹਾਲ ਸਿੰਘ ਵਾਲਾ, 5 ਅਕਤੂਬਰ (ਟਿਵਾਣਾ, ਖ਼ਾਲਸਾ)-ਮਾਲਵੇ ਦੇ ਨਾਮਵਰ ਉੱਘੇ ਗ਼ਜ਼ਲਗੋ ਦੇਵ ਰਾਊਕੇ (76) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਸਪੁੱਤਰ ਨਵਕਮਲਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇਵ ਰਾਊਕੇ ਨਮਿਤ ਸ ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ...
ਬਾਘਾਪੁਰਾਣਾ, 5 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਸਾਡਾ ਟੀਚਾ ਪੇਂਡੂ ਇਲਾਕੇ 'ਚ ਵੱਡੇ ਸ਼ਹਿਰਾਂ ਵਰਗੀ ਸਿੱਖਿਆ ਪ੍ਰਦਾਨ ਕਰਨਾ ਅਤੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿ੍ੰਸੀਪਲ ਰਿਪਨਦੀਪ ਕੌਰ ਅਤੇ ਪਰਮਿੰਦਰ ਸਿੰਘ ...
ਬਾਘਾ ਪੁਰਾਣਾ, 5 ਅਕਤੂਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਵਿਦਿਆਰਥੀਆਂ ਨੂੰ ਆਈਲਟਸ ਦੀ ਪ੍ਰੀਖਿਆ ਸਬੰਧੀ ਕੋਚਿੰਗ ਦੇ ਰਹੀ ਹੈ ਅਤੇ ਵਿਦਿਆਰਥੀ ...
ਧਰਮਕੋਟ, 5 ਅਕਤੂਬਰ (ਪਰਮਜੀਤ ਸਿੰਘ)-ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਜੋ ਕਿ ਆਈ.ਸੀ.ਐਸ.ਈ. ਬੋਰਡ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਵਿਚ ਦੁਸਹਿਰਾ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਬੱਚਿਆਂ ਨੂੰ ਦੁਸਹਿਰੇ ਬਾਰੇ ਜਾਣਕਾਰੀ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬਜ਼ੁਰਗਾਂ ਦੇ ਲੰਬੇ ਸੰਘਰਸ਼ਾਂ ਤੋਂ ਬਾਅਦ ਸਿੱਖਾਂ ਵਲੋਂ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਵੱਡੀਆਂ ਘਾਲਣਾ ਘਾਲ ਕੇ 100 ਸਾਲ ਪਹਿਲਾਂ ਹੋਂਦ ਵਿਚ ਲਿਆਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ...
ਕਿਸ਼ਨਪੁਰਾ ਕਲਾਂ, 5 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਏ.ਐਸ.ਆਈ. ਸੁਰਜੀਤ ਸਿੰਘ ਬੁੱਟਰ, ਮਨਪ੍ਰੀਤ ਸਿੰਘ ਬੁੱਟਰ ਤੇ ਸਾਬਕਾ ਪੰਚ ਗੁਰਪ੍ਰੀਤ ਸਿੰਘ ਗੋਪੀ ਬੁੱਟਰ ਦੇ ਸਤਿਕਾਰਯੋਗ ਪਿਤਾ ਉੱਘੇ ਸਮਾਜ ਸੇਵੀ ਮਾਸਟਰ ਬਿੱਕਰ ਸਿੰਘ ਬੁੱਟਰ ਪਿੰਡ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਕਿਰਤੀ ਪਾਰਟੀ ਵਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਰਣਸੀਂਹ ਕਲਾਂ ਜ਼ਿਲ੍ਹਾ ਮੋਗਾ ਵਿਖੇ 8 ...
ਅਜੀਤਵਾਲ, 5 ਅਕਤੂਬਰ (ਹਰਦੇਵ ਸਿੰਘ ਮਾਨ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਅਧਿਆਪਕਾਵਾਂ ਵਲੋਂ ਰਾਵਣ ਦਾ ਪੁਤਲਾ ਬਣਾ ਕੇ ਜਲਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ, ...
ਕਿਸ਼ਨਪੁਰਾ ਕਲਾਂ, 5 ਅਕਤੂਬਰ (ਅਮੋਲਕ ਸਿੰਘ ਕਲਸੀ,ਪਰਮਿੰਦਰ ਸਿੰਘ ਗਿੱਲ)-ਸਥਾਨਕ ਵਾਲਮੀਕਿ ਮੰਦਰ, ਵਾਲਮੀਕਿ ਨੌਜਵਾਨ ਸਭਾ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 8 ਅਤੇ 9 ਅਕਤੂਬਰ ਨੂੰ ਮੰਦਰ ਮਹਾਂਰਿਸ਼ੀ ਭਗਵਾਨ ਵਾਲਮੀਕਿ ਕਿਸ਼ਨਪੁਰਾ ...
ਮੋਗਾ, 5 ਅਕਤੂਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਗੀਤਾ ਭਵਨ ਮੋਗਾ ਵਿਖੇ ਪਿਛਲੇ 10 ਦਿਨਾਂ ਤੋਂ ਚੱਲ ਰਹੇ ਸ੍ਰੀ ਰਾਮ ਚਰਿੱਤਰ ਮਾਨਸ ਦੇ ਪਾਠ ਅੱਜ ਦੁਸਹਿਰੇ ਮੌਕੇ ਰਾਮ ਦਰਬਾਰ ਦੇ ਪੂਜਣ ਨਾਲ ਸਮਾਪਤ ਹੋਏ | ਇਸ ਮੌਕੇ ਗੀਤਾ ਭਵਨ ਮੰਦਰ ਭਗਵਾਨ ਰਾਮ ਦੇ ਜੈਕਾਰਿਆਂ ...
ਮੋਗਾ, 5 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੋਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ...
ਸਮਾਲਸਰ, 5 ਅਕਤੂਬਰ (ਬੰਬੀਹਾ)-ਪੰਜਾਬ ਦੀ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਨੰਬਰਦਾਰਾਂ ਨਾਲ ਜੋ ਵਾਅਦੇ ਕੀਤੇ ਸਨ, ਸਰਕਾਰ ਬਣਨ ਤੇ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਨ ਸ਼ੁਰੂ ਕਰ ਦਿੱਤਾ | ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਅਤੇ ...
ਨਿਹਾਲ ਸਿੰਘ ਵਾਲਾ, 5 ਅਕਤੂਬਰ (ਟਿਵਾਣਾ, ਖ਼ਾਲਸਾ)-ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਵਿਲੱਖਣ ਢੰਗ ਨਾਲ ਮਨਾਇਆ ਗਿਆ | ਭਾਈ ਘਨੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਨੇ ਆਪਣੇ ...
ਫ਼ਤਿਹਗੜ੍ਹ ਪੰਜਤੂਰ, 5 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵਲੋਂ ਸਥਾਨਕ ਨਿਵਾਸੀਆਂ ਦੀ ਨੇੜਿਓਾ ਹੋ ਕੇ ਬਾਂਹ ਫੜੀ ਤੇ ਫ਼ਤਿਹਗੜ੍ਹ ਪੰਜਤੂਰ ਨੂੰ ਨਗਰ ਪੰਚਾਇਤ ਦਾ ਦਰਜਾ ਦੇਣ ਦੇ ...
ਸਮਾਲਸਰ, 5 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀ: ਸੈਕੰ: ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਹੋਏ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ 'ਚ ਟਹਿਣਾ ਜੋਨ ਵਲੋਂ ਖੇਡਦਿਆਂ ...
ਕੋਟ ਈਸੇ ਖਾਂ, 5 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਥਾਨਕ ਦਾਣਾ ਮੰਡੀ 'ਚ ਨਿਹਾਲ ਚੰਦ ਗੁਰਦਿਆਲ ਚੰਦ ਸੈਦ ਮੁਹੰਮਦ ਵਾਲਿਆਂ ਦੀ ਆੜ੍ਹਤ 'ਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਉਨ੍ਹਾਂ ਨੇ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪਿਛਲੇ ਸਮੇਂ ਤੋਂ ਕੁਝ ਫ਼ਿਰਕੂ ਪਾਟਕ ਪਾਊ ਅਨਸਰਾਂ ਵਲੋਂ ਵਿੱਢੇ ਭੰਡੀ ਪ੍ਰਚਾਰ ਅਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ...
ਕਿਹਾ, ਵੀ. ਆਈ. ਪੀ. ਕਲਚਰ ਖ਼ਤਮ ਕਰਨ ਵਾਲੇ ਭਗਵੰਤ ਮਾਨ ਦੇ ਪਰਿਵਾਰਕ ਮੈਂਬਰਾਂ ਕੋਲ ਭਾਰੀ ਸਕਿਉਰਿਟੀ ਅਤੇ ਸਰਕਾਰੀ ਗੱਡੀਆਂ ਸਮਾਲਸਰ, 5 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਲੋਕਾਂ ਨਾਲ ਵੱਡੇ-ਵੱਡੇ ਗੱਪ ਮਾਰ ਕੇ, ਵੱਡੇ-ਵੱਡੇ ਵਾਅਦੇ ਕਰਕੇ ਅਤੇ ਬਦਲਾਅ ਲਿਆਉਣ ...
ਨਿਹਾਲ ਸਿੰਘ ਵਾਲਾ, 5 ਅਕਤੂਬਰ (ਪ.ਪ. ਰਾਹੀਂ)-ਬਲਾਕ ਨਿਹਾਲ ਸਿੰਘ ਵਾਲਾ ਦੇ ਸਮੂਹ ਲੈਕਚਰਾਰਾਂ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਜਿਸ ਦੌਰਾਨ ਕਾਡਰ ਦੇ ਮਸਲਿਆਂ ਸਬੰਧੀ ...
ਮੋਗਾ, 5 ਅਕਤੂਬਰ (ਬੱਬੀ)-ਦੁਸਹਿਰੇ ਵਾਲਾ ਦਿਨ ਦੇਸ ਭਰ ਦਾ ਖੱਤਰੀ ਸਮਾਜ ਬਤੌਰ ਖੱਤਰੀ ਦਿਵਸ ਮਨਾਉਂਦਾ ਹੈ, ਖੱਤਰੀ ਦਿਵਸ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਹੇਠ ਮਨਾਇਆ ਗਿਆ | ਸਥਾਨਕ ਧਰਮਸਾਲਾ ਲਾਲਾ ਲਾਲ ਚੰਦ ਤੋਂ ਨਵੀਨ ਕਲਾ ਮੰਦਿਰ ਵਲੋਂ ਚੇਅਰਮੈਨ ਰਮੇਸ਼ ...
ਕੋਟ ਈਸੇ ਖਾਂ, 5 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)- ਸ਼ਹਿਰ ਦੀ ਪੁਰਾਤਨ ਦੁਸਹਿਰਾ ਕਮੇਟੀ ਵਲੋਂ ਪੰਡਤ ਹਰਸ਼ਵਰਧਨ ਆਜ਼ਾਦ ਭੀਮ ਸੈਨ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਦੁਸਹਿਰੇ ਦਾ ਤਿਉਹਾਰ ਨੇੜੇ ਗਊਸ਼ਾਲਾ ਪਾਰਕ ਵਿਚ ਮਨਾਇਆ ਗਿਆ ਜਿਸ ਵਿਚ ਹਲਕਾ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਜੋ ਕਿ ਲੰਬੇ ਸਮੇਂ ਤੋਂ ਅਕਾਦਮਿਕ ਕਾਰਜਾਂ ਵਿਚ ਇਕ ਅਭਿਲਾਸ਼ੀ ਜ਼ਿਲ੍ਹੇ (ਐਸਪੀਰੇਸ਼ਨਲ ਡਿਸਟਿ੍ਕਟ) ਵਜੋਂ ਜਾਣਿਆ ਜਾਂਦਾ ਹੈ, ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ) - ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜ਼ਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਵਿਧਾਇਕ ਦਫ਼ਤਰ ਮੋਗਾ ਵਿਖੇ ਹੋਈ | ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਆਗੂਆਂ ਤੇ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ...
ਸਮਾਲਸਰ, 5 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਟਹਿਣਾ ਜ਼ੋਨ ਵਲੋਂ ਖੇਡਦਿਆਂ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਐਸ. ਐਮ. ਡੀ. ਵਰਲਡ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ...
ਕੋਟ ਈਸੇ ਖਾਂ, 5 ਅਕਤੂਬਰ (ਨਿਰਮਲ ਸਿੰਘ ਕਾਲੜਾ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਨਹੀਂ ਦੇਣੀ ਚਾਹੀਦੀ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 7 ...
ਬਾਘਾ ਪੁਰਾਣਾ, 5 ਅਕਤੂਬਰ (ਸਿੰਗਲਾ)-ਸਥਾਨਕ ਸ਼ਹਿਰ ਦੇ ਮੁੱਖ ਖ਼ਰੀਦ ਕੇਂਦਰ ਵਿਖੇ ਸਾਉਣੀ ਰੁੱਤ ਦੀ ਮੁੱਖ ਫ਼ਸਲ ਝੋਨੇ ਦੀ ਸਰਕਾਰੀ ਖ਼ਰੀਦ ਹਰਜੀਤ ਸਿੰਘ ਖਹਿਰਾ ਸਕੱਤਰ ਮਾਰਕੀਟ ਕਮੇਟੀ ਬਾਘਾ ਪੁਰਾਣਾ ਅਤੇ ਹਲਕੇ ਦੇ ਹੋਰ ਮੁਹਤਬਰ ਪਤਵੰਤਿਆਂ ਦੀ ਹਾਜ਼ਰੀ ਵਿਚ ...
ਨਿਹਾਲ ਸਿੰਘ ਵਾਲਾ, 5 ਅਕਤੂਬਰ (ਟਿਵਾਣਾ, ਖ਼ਾਲਸਾ)-ਮਾਨ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ | ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਮੰਡੀਆਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ | ਇਸ ਵਾਰ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਨਹੀਂ ਦਿੱਤਾ ਜਾਵੇਗਾ | ਫ਼ਸਲ ਦੀ ਅਦਾਇਗੀ ਤੁਰੰਤ ਕੀਤੀ ...
ਬਾਘਾ ਪੁਰਾਣਾ, 5 ਅਕਤੂਬਰ (ਕ੍ਰਿਸ਼ਨ ਸਿੰਗਲਾ)-ਸੱਚ ਖੰਡ ਵਾਸੀ ਬਾਬਾ ਨਾਜਰ ਸਿੰਘ ਲੰਗੇਆਣਾ ਦੀ ਬਰਸੀ ਪਿੰਡ ਲੰਗੇਆਣਾ ਨਵਾਂ ਵਿਖੇ ਗੁਰਦੁਆਰਾ ਕਮੇਟੀ, ਬਾਬਾ ਨਾਜਰ ਸਿੰਘ ਸੇਵਾ ਸੁਸਾਇਟੀ, ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ...
ਧਰਮਕੋਟ, 5 ਅਕਤੂਬਰ (ਪਰਮਜੀਤ ਸਿੰਘ)-ਐਸ.ਐਫ.ਸੀ. ਸਕੂਲ ਜੋ ਕਿ ਪਿਛਲੇ ਸਮੇਂ ਦੌਰਾਨ ਖੇਡਾਂ ਦੇ ਵਿਚ ਅਹਿਮ ਪ੍ਰਾਪਤੀਆਂ ਕਰ ਰਿਹਾ ਹੈ, ਦੂਸਰਾ ਤੀਰ-ਅੰਦਾਜ਼ੀ ਫ਼ੀਲਡ ਤੀਰ-ਅੰਦਾਜ਼ੀ ਜ਼ਿਲ੍ਹਾ ਪੱਧਰੀ ਮੁਕਾਬਲਾ ਜੋ ਕਿ ਬੀਤੇ ਕੱਲ੍ਹ ਗਿਆਨ ਸਾਗਰ ਪਬਲਿਕ ਡਰੋਲੀ ਭਾਈ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿੱਖਿਆ ਮਾਹਿਰਾਂ ਅਨੁਸਾਰ ਕਿਸੇ ਵੀ ਬੱਚੇ ਦੇ ਸ਼ੁਰੂਆਤੀ ਦੌਰ ਵਿਚ ਲਿਟਰੇਸੀ ਅਤੇ ਨਿਊਮਰੇਸੀ ਦੀ ਸਥਿਤੀ ਦਾ ਪਤਾ ਲਗਾ ਲਿਆ ਜਾਵੇ ਤਾਂ ਸਮਾਂ ਰਹਿੰਦੇ ਬੱਚਿਆਂ ਨੂੰ ਚੰਗੀ ਸਿੱਖਿਆ ਉਪਲਬਧੀ ਦੇ ਖੇਤਰ ਦੀ ...
ਠੱਠੀ ਭਾਈ, 5 ਅਕਤੂਬਰ (ਜਗਰੂਪ ਸਿੰਘ ਮਠਾੜੂ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਦਵਿੰਦਰ ਸਿੰਘ ਲੋਟੇ ਅਤੇ ਪਿ੍ੰਸੀਪਲ ਮੈਡਮ ਗੁਰਜੀਤ ਕੌਰ ਰਹਿਨੁਮਾਈ ਹੇਠ ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀ. ਸੈਕੰਡਰੀ ਸਕੂਲ ...
ਸਮਾਲਸਰ, 5 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਾਂਦਰ (ਮੋਗਾ) ਦੀ ਟੀਮ ਨੇ ਕੁਸ਼ਤੀਆਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਮੋਗਾ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਸਕੂਲ ...
ਨਿਹਾਲ ਸਿੰਘ ਵਾਲਾ, 5 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਸੰਤ ਬਾਬਾ ਭਜਨ ਸਿੰਘ ਨਾਨਕਸਰ ਪਟਿਆਲੇ ਵਾਲੇ, ਚੇਅਰਪਰਸਨ ਬੀਬੀ ਕਰਤਾਰ ਕੌਰ ਤੇ ਵਾਈਸ ਚੇਅਰਪਰਸਨ ਬੀਬੀ ਜੰਗੀਰ ਕੌਰ ਮਲੇਸ਼ੀਆ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ...
ਬੱਧਨੀ ਕਲਾਂ, 5 ਅਕਤੂਬਰ (ਸੰਜੀਵ ਕੋਛੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਬੀਤੇ ਕੱਲ੍ਹ ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿਚ ਗੁਰਦਾਸ ਸਿੰਘ ਸੇਖਾ ਕਲਾਂ, ...
ਨਿਹਾਲ ਸਿੰਘ ਵਾਲਾ, 5 ਅਕਤੂਬਰ (ਟਿਵਾਣਾ, ਖ਼ਾਲਸਾ)-ਮਾਨ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ | ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਮੰਡੀਆਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ | ਇਸ ਵਾਰ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਨਹੀਂ ਦਿੱਤਾ ਜਾਵੇਗਾ | ਫ਼ਸਲ ਦੀ ਅਦਾਇਗੀ ਤੁਰੰਤ ਕੀਤੀ ...
8 ਕਿਹਾ, ਮੰਡੀਆਂ ਵਿਚ ਕਿਸਾਨ ਸੁੱਕਾ ਅਤੇ ਸਾਫ਼-ਸੁਥਰਾ ਝੋਨਾ ਹੀ ਲੈ ਕੇ ਆਉਣ ਬਾਘਾ ਪੁਰਾਣਾ, 5 ਅਕਤੂਬਰ (ਸਿੰਗਲਾ)-ਸਥਾਨਕ ਸ਼ਹਿਰ ਦੇ ਮੁੱਖ ਖ਼ਰੀਦ ਕੇਂਦਰ ਵਿਖੇ ਸਾਉਣੀ ਰੁੱਤ ਦੀ ਮੁੱਖ ਫ਼ਸਲ ਝੋਨੇ ਦੀ ਸਰਕਾਰੀ ਖ਼ਰੀਦ ਹਰਜੀਤ ਸਿੰਘ ਖਹਿਰਾ ਸਕੱਤਰ ਮਾਰਕੀਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX