ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਖੰਨਾ ਵਿਖੇ ਪਹਿਲੀ ਵਾਰ 2 ਥਾਵਾਂ ਮਿਲਟਰੀ ਗਰਾਊਾਡ ਅਤੇ ਲਲਹੇੜੀ ਰੋਡ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਖੰਨਾ ਸ਼ਹਿਰ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ਦੇ ਅੰਤ ਵਜੋਂ ਮਨਾਇਆ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਵੀ ਪੇ੍ਰਰਿਤ ਕਰਦਾ ਹੈ¢ ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਸਮੇਂ ਮਿਲਟਰੀ ਗਰਾਊਾਡ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਹਵਾ ਦੇ ਦਬਾਅ ਕਾਰਨ ਰਾਵਣ ਦਾ ਪੁਤਲਾ ਜ਼ਮੀਨ 'ਤੇ ਡਿਗ ਪਿਆ, ਜਿਸ ਨੂੰ 2 ਘੰਟੇ ਦੀ ਮਸ਼ੱਕਤ ਨਾਲ ਪ੍ਰਸ਼ਾਸਨ ਅਤੇ ਦੁਸਹਿਰਾ ਕਮੇਟੀ ਵਲੋਂ 2 ਕਰੇਨਾਂ ਦੀ ਮਦਦ ਨਾਲ ਦੋਬਾਰਾ ਖੜ੍ਹਾ ਕੀਤਾ ਗਿਆ | ਇਸ ਦੌਰਾਨ ਦੁਸਹਿਰਾ ਕਮੇਟੀ ਦੇ ਇਕ ਮੈਂਬਰ ਵਲੋਂ ਪੁਤਲੇ ਤਿਆਰ ਕਰਨ ਵਾਲੇ ਕਾਰੀਗਰ ਨਾਲ ਵੀ ਤਿੱਖੀ ਬਹਿਸ ਹੋਈ | ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਸ਼ਾਂਤ ਕੀਤਾ | ਅੰਤ 'ਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ | ਖੰਨਾ ਨਗਰ ਕੌਂਸਲ ਦੇ ਦਰਜਨ ਦੇ ਕਰੀਬ ਕੌਂਸਲਰ ਖੰਨਾ 'ਚ ਮਨਾਏ ਗਏ ਦੁਸਹਿਰੇ ਦੇ ਸਮਾਗਮਾਂ 'ਚ ਨਾ ਪਹੁੰਚਣ ਕਰ ਕੇ ਲੋਕਾਂ ਦੇ 'ਚ ਚਰਚਾ ਦਾ ਵਿਸ਼ਾ ਬਣੇ ਰਹੇ | ਇਸ ਮੌਕੇ ਸਮਾਗਮ 'ਚ ਮੁੱਖ ਮਹਿਮਾਨ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ, ਵਿਧਾਇਕ ਦੇ ਪਿਤਾ ਭੁਪਿੰਦਰ ਸਿੰਘ ਸੌਂਦ, ਐਸ. ਐਸ. ਪੀ. ਦਾਮਯਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਐਸ. ਡੀ. ਐਮ. ਮਨਜੀਤ ਕੌਰ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਜਗਤਾਰ ਸਿੰਘ ਰਤਨਹੇੜੀ, ਦੁਸਹਿਰਾ ਕਮੇਟੀ ਦੇ ਪ੍ਰਧਾਨ ਕਰਨ ਅਰੋੜਾ, ਪੁਸ਼ਕਰਰਾਜ ਸਿੰਘ ਰੂਪਰਾਏ, ਧਰਮਿੰਦਰ ਸਿੰਘ ਰੂਪਰਾਏ, ਵਿਕਰਮਜੀਤ ਸਿੰਘ ਚੀਮਾ, ਸੰਜੀਵ ਧਮੀਜਾ, ਕੁਲਦੀਪ ਗੋਇਲ, ਵਿਨੋਦ ਵਸ਼ਿਸਟ, ਰਾਜੇਸ਼ ਡਾਲੀ, ਨਰਿੰਦਰ ਸੂਦ, ਅਜੇ ਸੂਦ, ਸੀ. ਏ. ਵਿਕਾਸ ਗੋਇਲ, ਕਰਮ ਚੰਦ ਸ਼ਰਮਾ, ਨਵਦੀਪ ਸ਼ਰਮਾ, ਵਿਪਨ ਚੰਦ ਗੈਂਦ, ਹੰਸ ਰਾਜ ਵਿਰਾਨੀ, ਸੁਮੀਤ ਲੁਥਰਾ, ਮਨਿੰਦਰ ਵਰਮਾ, ਕੌਂਸਲਰ ਸੁਖਮਨਜੀਤ ਸਿੰਘ, ਜਸਵਿੰਦਰ ਸਿੰਘ, ਲਛਮਣ ਸਿੰਘ ਗਰੇਵਾਲ ਆਦਿ ਹਾਜ਼ਰ ਸਨ |
ਲਲਹੇੜੀ ਰੋਡ 'ਤੇ
ਲਲਹੇੜੀ ਰੋਡ 'ਤੇ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ, ਹਲਕਾ ਇੰਚਾਰਜ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਮੁੱਖ ਤੌਰ 'ਤੇ ਪਹੁੰਚੇ | ਦੁਸਹਿਰੇ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਨਾਮੀ ਕਲਾਕਾਰ ਦਿਲਪ੍ਰੀਤ ਸਿੰਘ ਢਿੱਲੋਂ ਅਤੇ ਯਾਸਿਰ ਹੁਸੈਨ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਯਾਦਵਿੰਦਰ ਸਿੰਘ ਜੰਡਾਲੀ, ਗੁਰਦੀਪ ਸਿੰਘ ਰਸੂਲੜਾ, ਸਤਨਾਮ ਸਿੰਘ ਸੋਨੀ, ਸਮਿੰਦਰ ਸਿੰਘ ਮਿੰਟੂ, ਐਡ. ਜਤਿੰਦਰਪਾਲ, ਕੌਂਸਲਰ ਅਮਰੀਸ਼ ਕਾਲੀਆ, ਵਿਕਾਸ ਮਹਿਤਾ, ਵਿਕਾਸ ਮਿੱਤਲ, ਪੁਨੀਤ ਅਰੋੜਾ, ਅਨਮੋਲ ਪੁਰੀ, ਸੁਧੀਰ ਜੋਸ਼ੀ, ਤਰੁਨ ਲੂਬਾ, ਅਖਲੇਸ਼ ਢੰਡ, ਗੁਰਦੀਪ ਜੋਸ਼ੀ, ਕੇਵਲ ਕ੍ਰਿਸ਼ਨ, ਹਰਪ੍ਰੀਤ ਸਿੰਘ ਧੰਜਲ, ਬਿਕਰਮ ਡਾਬਾ, ਕਮਲ ਕਪੂਰ, ਗੁਰਵਿੰਦਰ ਸਿੰਘ ਲਾਲੀ, ਸੁਨੀਲ ਕੁਮਾਰ ਨੀਟਾ, ਨੀਰੂ ਰਾਣੀ, ਸੰਦੀਪ ਕਾਲੀਆ, ਹਨੀ ਰੋਸ਼ਾ, ਗੁਰਮੀਤ ਨਾਗਪਾਲ, ਸੰਦੀਪ ਘਈ, ਰਮੇਸ਼ ਕੁਮਾਰ ਮੇਸੀ, ਅਮਿਤ ਤਿਵਾੜੀ, ਅਮਨ ਕਟਾਰੀਆ, ਬਾਬਾ ਬਹਾਦਰ ਸਿੰਘ, ਤਜਿੰਦਰ ਸਿੰਘ ਇਕੋਲਾਹਾ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਆਦਿ ਹਾਜ਼ਰ ਸਨ |
ਬੱਚਿਆਂ ਨੇ ਆਪਣੇ ਹੱਥ ਨਾਲ ਪੁਤਲਿਆਂ ਨੂੰ ਕੀਤਾ ਤਿਆਰ
ਖੰਨਾ, (ਅਜੀਤ ਬਿਊਰੋ)-ਖੰਨਾ ਦੇ ਵਾਰਡ ਨੰਬਰ 1, ਰਹੌਣ ਦੇ ਬੱਚਿਆਂ ਨੇ ਦੁਸਹਿਰਾ ਬੜੇ ਉਤਸ਼ਾਹ ਨਾਲ ਮਨਾਇਆ | ਜਿਸ ਵਿਚ ਛੋਟੇ ਛੋਟੇ ਬੱਚਿਆਂ ਨੇ ਆਪਣੇ ਹੱਥੀਂ ਪੁਤਲਿਆਂ ਨੂੰ ਬਣਾ ਕੇ ਸੋਹਣੇ ਸੋਹਣੇ ਰੰਗ ਭਰਕੇ ਤਿਆਰ ਕੀਤੇ ਗਏ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਅਸ਼ੀਤਾ ਭੱਟੀ, ਸਮਦੀਸ਼ ਭੱਟੀ, ਰਣਜੀਤ ਸਿੰਘ, ਨਵਰੂਪ ਭੱਟੀ, ਅਸ਼ੀਸ਼ ਭੱਟੀ, ਗੁਰਤੇਜ ਸਿੰਘ, ਬਬਨਜੋਤ ਸਿੰਘ, ਅਵਰੀਤ ਕੌਰ, ਬਿਕਰਮਜੀਤ ਸਿੰਘ, ਏਕਮ, ਅਰਮਾਨ, ਨਿਹਾਲ ਸਿੰਘ, ਜਤਿੰਦਰ ਸਿੰਘ, ਫਤਿਹ ਸਿੰਘ, ਗੁਰਮੰਨਤ ਕੌਰ, ਸਿਦਕ, ਯੁਵਰਾਜ ਸਿੰਘ, ਹੁਸਨਪ੍ਰੀਤ ਸਿੰਘ ਅਤੇ ਹੋਰ ਬੱਚੇ ਵੀ ਹਾਜ਼ਰ ਸਨ¢
ਪਾਇਲ ਵਿਖੇ
ਪਾਇਲ, (ਨਿਜ਼ਾਮਪੁਰ/ਰਜਿੰਦਰ ਸਿੰਘ)-ਸਥਾਨਕ ਸ਼ਹਿਰ ਦੀ ਸ੍ਰੀ ਰਾਮ ਮੰਦਰ ਦੀ ਪ੍ਰਬੰਧਕ ਕਮੇਟੀ ਤੇ ਦੂਬੇ ਪਰਿਵਾਰ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ 'ਤੇ 25 ਫੁੱਟ ਉੱਚੇ ਪੱਕੇ ਰਾਵਣ ਦੇ ਬਣੇ ਬੁੱਤ ਦੀ ਵਿਧੀ ਅਨੁਸਾਰ ਪੂਜਾ ਕੀਤੀ ਗਈ | ਇਸ ਸਮੇਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਪ੍ਰਧਾਨ ਐਡਵੋਕੇਟ ਵਰਿੰਦਰ ਕੁਮਾਰ ਖਾਰਾ, ਮਾਲਵਾ ਡਰਾਮਟਿ੍ਕ ਕਲੱਬ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ, ਪ੍ਰਧਾਨ ਸ਼ਿਵ ਕੁਮਾਰ ਸੋਨੀ ਤੇ ਇਲਾਕੇ ਦੇ ਲੋਕਾਂ ਨੇ ਸ੍ਰੀ ਰਾਮ ਮੰਦਿਰ ਮੱਥਾ ਟੇਕ ਕੇ ਸ੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਥਾਨਕ ਸ਼ਹਿਰ ਭੋਲਾ ਮੰਦਰ ਕਮੇਟੀ ਵਲੋਂ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਦੀ ਅਗਵਾਈ 'ਚ ਮਾਲਵਾ ਡਰਾਮਟਿ੍ਕ ਕਲੱਬ ਵਲੋ ਪਿਛਲੇ 57 ਸਾਲਾ ਤੋਂ ਰਾਮ-ਲੀਲ੍ਹਾ ਕਰਵਾਈ ਜਾਂਦੀ ਹੈ | ਇਸ ਮੌਕੇ ਡੀ. ਐੱਸ. ਪੀ. ਹਰਸਿਮਰਤ ਸਿੰਘ ਛੇਤਰਾ ਅਤੇ ਮੁੱਖ ਥਾਣਾ ਅਫ਼ਸਰ ਅਮਰੀਕ ਸਿੰਘ ਨਸਰਾਲੀ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਸਮੇਂ ਅਖਿਲ ਪ੍ਰਕਾਸ਼ ਦੂਬੇ, ਸੰਜੇ ਦੂਬੇ, ਕਰਨ ਸ਼ਰਮਾ, ਭਾਰਤ ਦੂਬੇ, ਅਨੁਰਾਗ ਦੂਬੇ, ਰੁਪਿੰਦਰ ਚੀਮਾ, ਹਰਪ੍ਰੀਤ ਸਿੰਘ, ਸੰਜੇ ਜੋਸ਼ੀ, ਕੇਵਲ ਕਿ੍ਸ਼ਨ ਪੋਪਲੀ, ਕਰਨ ਸ਼ਰਮਾ, ਰਾਜ ਕੁਮਾਰ, ਰਾਕੇਸ਼ ਕੁਮਾਰ ਸੈਂਟੀ, ਦਲਬਾਰਾ ਸਿੰਘ ਗੁੱਡੂ, ਤੇ ਵੱਡੀ ਗਿਣਤੀ 'ਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ |
ਮਲੌਦ ਵਿਖੇ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ/ਸਹਾਰਨ ਮਾਜਰਾ)-ਦੁਸਹਿਰੇ ਦਾ ਤਿਉਹਾਰ ਮਲੌਦ ਵਿਖੇ ਦੁਸਹਿਰਾ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ¢ ਦੁਸਹਿਰਾ ਕਮੇਟੀ ਮੈਂਬਰਾਂ ਨੇ ਇਸ ਤਿਉਹਾਰ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਅੰਦਰ ਦੇ ਰਾਵਣ ਨੂੰ ਖ਼ਤਮ ਕਰਨ ਤਾਂ ਹੀ ਇਸ ਤਿਉਹਾਰ ਨੂੰ ਸਹੀ ਅਰਥਾਂ 'ਚ ਮਨਾਇਆ ਜਾ ਸਕਦਾ ਹੈ ¢ ਦੁਸਹਿਰਾ ਕਮੇਟੀ ਦੁਆਰਾ ਬਾਜ਼ਾਰ 'ਚ ਸੁੰਦਰ-ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ ਜਿਸ ਉਪਰੰਤ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਪਲਕ ਮਹੰਤ ਵਲੋਂ ਕੀਤੀ ਗਈ¢ ਇਸ ਮੌਕੇ ਸੰਜੀਵ ਮਿੰਟਾ, ਗੁਰਜੰਟ ਬਿੱਲੂ, ਅਮਰੀਕ ਸਿੰਘ ਰੋੜੀਆ, ਪਲਕ ਮਹੰਤ, ਪਿਊਸ਼ ਸਿੰਗਲਾ, ਸੰਤੋਸ਼ ਕੁਮਾਰ ਕਾਲਾ, ਯੂਥ ਆਗੂ ਦੀਪਕ ਗੋਇਲ, ਗੌਰਵ ਗੋਇਲ, ਸੋਨੂੰ ਟੈਟੂ, ਸੋਨੂੰ ਸਿੰਗਲਾ, ਰਾਜੂ ਵਰਮਾ, ਦੀਪਕ ਸਿੰਗਲਾ ਅਤੇ ਮਲੌਦ ਯੂਥ ਗਰੁੱਪ ਦੇ ਮੈਂਬਰ ਆਦਿ ਹਾਜ਼ਰ ਸਨ ¢
ਮਲੌਦ ਦੇ ਵਾਰਡ ਨੰ. 2 ਵਿਖੇ
ਮਲੌਦ, (ਦਿਲਬਾਗ ਸਿੰਘ ਚਾਪੜਾ)-ਮਲੌਦ ਦੇ ਵਾਰਡ ਨੰ. 2 ਵਿਖੇ ਬੱਚਿਆਂ ਅਤੇ ਨੌਜਵਾਨਾ ਵਲੋਂ ਮਿਲ ਕੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ਅਤੇ ਰਾਵਣ ਦਾ ਪੁਤਲਾ ਤਿਆਰ ਕਰਕੇ ਸ਼ਾਮ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ 'ਆਪ' ਦੇ ਸੀਨੀਅਰ ਯੂਥ ਆਗੂ ਦੀਪਕ ਗੋਇਲ, ਕੌਂਸਲਰ ਅਵਤਾਰ ਸਿੰਘ ਭੋਲਾ ਅਤੇ ਜਰਨੈਲ ਸਿੰਘ ਜੈਲੂ ਨੇ ਵਾਰਡ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ 'ਆਪ' ਆਗੂ ਬਹਾਦਰ ਸਿੰਘ ਸੋਮਲ ਖੇੜੀ, ਨੰਬਰਦਾਰ ਰਾਮਦਾਸ ਸਿੰਘ ਸੋਮਲ ਖੇੜੀ, ਗੁਰਦੀਪ ਸਿੰਘ, ਗੁਰਦੇਵ ਸਿੰਘ, ਅਮਨ ਸੀਵੀਆ, ਲਵੀ ਸਹੋਤਾ, ਸਾਹਿਲ ਮੱਟੂ, ਤਰਸੇਮ ਸਿੰਘ, ਇਲਤੀ ਲਾਣਾ ਟੀ.ਵੀ., ਭਵਦੀਪ ਗਿੱਲ, ਭੁਪਿੰਦਰ ਸਿੰਘ, ਕਰਮਜੀਤ ਧੂਰੀ, ਭੁਪਿੰਦਰ ਸਿੰਘ ਬਿੰਦੀ, ਅਕਾਸ਼ਦੀਪ, ਗੈਵੀ ਗਿੱਲ, ਪ੍ਰੀਤ, ਦੀਪ ਗਿੱਲ, ਗੌਰਵ ਕੁਮਾਰ, ਜਗਤਾਰ ਸਿੰਘ ਜੱਗਾ ਆਦਿ ਹਾਜ਼ਰ ਸਨ |
ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਸਕੂਲ ਡੇਹਲੋਂ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਮਿਲ ਕੇ ਧੂਮ ਧਾਮ ਨਾਲ ਦੁਸਹਿਰਾ ਮਨਾਇਆ ਗਿਆ ¢ ਇਸ ਸਮੇਂ ਵਿਦਿਆਰਥੀਆਂ ਨੇ ਰਾਮ, ਸੀਤਾ, ਲਕਸ਼ਮਣ ਦਾ ਰੂਪ ਧਾਰਨ ਕੀਤਾ ¢ ਇਸ ਦੁਸਹਿਰੇ ਮੌਕੇ ਵਿਦਿਆਰਥੀਆਂ ਵਲੋਂ ਸਕੂਲ 'ਚ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ 'ਚ ਹਿੱਸਾ ਪਾਇਆ ਗਿਆ ¢ ਅੰਤ ਵਿੱਚ ਬੱਚਿਆਂ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਦਿਖਾਈ ਅਤੇ ਬਿਨਾਂ ਪਟਾਕਿਆਂ ਤੋਂ ਦੁਸਹਿਰਾ ਤੇ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ ਗਿਆ ¢ ਇਸ ਸਮੇਂ ਸਕੂਲ ਚੇਅਰਪਰਸਨ ਸੁਮਨ ਸੋਫਤ ਅਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਬੱਚਿਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਚੰਗਿਆਈ ਦੀ ਬੁਰਾਈ ਉਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਵਿਜੇ ਦਸਮੀ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ, ਜਦਕਿ ਉਨ੍ਹਾਂ ਵਿਦਿਆਰਥੀਆਂ ਨੂੰ ਇਸ ਵਾਰ ਦੀਵਾਲੀ ਅਤੇ ਬਿਨਾਂ ਪਟਾਕਿਆਂ ਤੋਂ ਮਨਾਉਣ ਲਈ ਪ੍ਰੇਰਿਤ ਕੀਤਾ |
ਪਿੰਡ ਧਨਾਨਸੂ ਵਿਖੇ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਧਨਾਨਸੂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਮਰਦੀਪ ਸਿੰਘ ਗਿੱਲ ਆੜ੍ਹਤੀਆ ਅਤੇ ਸਰਪੰਚ ਸੌਦਾਗਰ ਸਿੰਘ ਗਿੱਲ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ¢ਇਸ ਮੌਕੇ ਸ਼੍ਰੀ ਰਾਮ ਚੰਦਰ, ਸੀਤਾ ਮਾਤਾ, ਲਛਮਣ ਅਤੇ ਭਗਵਾਨ ਹਨੂਮਾਨ ਦੀਆਂ ਝਾਕੀਆਂ ਸਜਾਈਆਂ ਗਈਆਂ ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ | ਪ੍ਰਸਿੱਧ ਗਾਇਕ ਰਣਜੀਤ ਮਨੀ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ¢ਦੇਰ ਸ਼ਾਮ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਵੱਡੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਅਮਰਦੀਪ ਸਿੰਘ ਗਿੱਲ ਅਤੇ ਸਰਪੰਚ ਸੌਦਾਗਰ ਸਿੰਘ ਵਲੋਂ ਅਦਾ ਕੀਤੀ ਗਈ¢ਇਸ ਮੌਕੇ ਅਮਰਦੀਪ ਸਿੰਘ ਗਿੱਲ ਆੜ੍ਹਤੀਆ, ਸਰਪੰਚ ਸੌਦਾਗਰ ਸਿੰਘ, ਸੰਦੀਪ ਸਿੰਘ ਪੰਚ, ਗੁਰਇਕਬਾਲ ਸਿੰਘ ਪੰਚ, ਹਰਜੀਤ ਸਿੰਘ, ਗੁਰਮੀਤ ਸਿੰਘ, ਨਛੱਤਰ ਸਿੰਘ, ਕੇਵਲ ਸਿੰਘ, ਰਣਧੀਰ ਸਿੰਘ ਗਿੱਲ, ਤਰਲੋਚਨ ਸਿੰਘ ਗਿੱਲ, ਰਾਜਵੰਤ ਸਿੰਘ ਰਾਜੂ, ਚੌਕੀ ਇੰਚਾਰਜ ਰਵਿੰਦਰ ਕੁਮਾਰ, ਦਰਸ਼ਨ ਸਿੰਘ ਥਾਣੇਦਾਰ, ਬਸੰਤ ਸਿੰਘ, ਹਰਭੋਲ ਸਿੰਘ ਥਾਣੇਦਾਰ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ¢
ਡੇਹਲੋਂ ਵਿਖੇ ਧੂਮ-ਧਾਮ ਨਾਲ ਮਨਾਇਆ ਦੁਸਿਹਰਾ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਦੁਸਿਹਰੇ ਦਾ ਤਿਉਹਾਰ ਕਸਬਾ ਡੇਹਲੋਂ 'ਚ ਦੁਸਹਿਰਾ ਕਮੇਟੀ, ਬਾਬਾ ਗਲਿਆਣੀ ਕਮੇਟੀ ਵਲੋਂ ਗ੍ਰਾਂਮ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ ਦੁਸਹਿਰਾ ਗਰਾਊਾਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ¢ਇਸ ਵਾਰ ਪਿਛਲੇ ਸਾਲਾਂ ਨਾਲੋਂ ਵੱਧ ਆਸ ਪਾਸ ਦੇ ਪਿੰਡਾ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਦੁਸਹਿਰੇ ਦਾ ਆਨੰਦ ਮਾਣਿਆ ¢ ਇਸ ਵਾਰ ਥਾਣਾ ਡੇਹਲੋਂ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ¢ ਸਿਵ ਮੰਦਰ ਡੇਹਲੋਂ ਤੋਂ ਆ ਰਹੀਆਂ ਦੁਸਹਿਰੇ ਨੂੰ ਦਰਸਾਉਦੀਆਂ ਮਨਮੋਹਕ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ | ਇਸ ਸਮੇਂ ਦੁਸਹਿਰਾ ਕਮੇਟੀ ਵਲੋਂ ਲੋਕਾਂ ਦੀ ਆਮਦ ਦੇ ਮੱਦੇਨਜ਼ਰ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ | ਇਸ ਸਮੇਂ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮਾ ਸਰਪੰਚ ਡੇਹਲੋਂ, ਸਾਬਕਾ ਪ੍ਰੀਸ਼ਦ ਮੈਂਬਰ ਪਰਮਦੀਪ ਸਿੰਘ ਦੀਪਾ ਡੇਹਲੋਂ, ਪ੍ਰਮਾਤਮਾ ਸਿੰਘ ਨਿਊਜ਼ੀਲੈਂਡ, ਦੁਸਹਿਰਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ, ਓਮ ਪ੍ਰਕਾਸ਼ ਕੌਸ਼ਲ, ਵਿਜੇ ਕੁਮਾਰ ਸ਼ਾਹੀ, ਕੁਲਦੀਪ ਸ਼ਰਮਾ ਡੇਹਲੋਂ, ਹਰਚੰਦ ਸਿੰਘ, ਅਜਮੇਰ ਸਿੰਘ ਦਹਰੇਲੇ, ਮੋਹਨ ਸਿੰਘ ਗਿੱਲ, ਸੰਤੋਖ ਸਿੰਘ ਗਿੱਲ, ਸਾਬਕਾ ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਸੰਦੀਪ ਕੁਮਾਰ ਸ਼ਾਹੀ, ਬਲਜਿੰਦਰ ਸਿੰਘ ਫਰਵਾਹਾ, ਸੰਜੀਵ ਕੁਮਾਰ, ਤਰਸੇਮ ਲਾਲ, ਧਰਮਪਾਲ ਸਮੇਤ ਹਾਜ਼ਰ ਸਨ¢ ਸ਼ਾਮ ਕਰੀਬ 6 ਵਜੇ ਪ੍ਰਮਾਤਮਾ ਸਿੰਘ ਨਿਊਜ਼ੀਲੈਂਡ ਨੇ ਰਾਵਣ ਦੇ ਪੁਤਲੇ ਨੂੰ ਅੱਗ ਦਿਖਾਈ, ਜਦਕਿ ਇਸ ਸਮੇਂ ਸੁਖਵਿੰਦਰ ਸਿੰਘ ਸਿੰਦਾ ਲਹਿਰਾ, ਡਾ. ਗਗਨਦੀਪ ਸ਼ਰਮਾ, ਸਰਬਪ੍ਰੀਤ ਸਿੰਘ ਡੇਹਲੋਂ, ਪੰਚ ਜੋਗਿੰਦਰ ਸਿੰਘ, ਪੰਚ ਵਿਪਨ ਸ਼ਰਮਾਂ, ਪੰਚ ਰਮਨਦੀਪ ਸਿੰਘ, ਪੰਚ ਜਗਦੀਪ ਸਿੰਘ, ਪੰਚ ਆਕੁੰਸ਼ ਗੋਇਲ, ਪੰਚ ਗੁਰਮੇਲ ਕੌਰ, ਪੰਚ ਜਾਗਰ ਸਿੰਘ, ਪੰਚ ਬਲਵੀਰ ਸਿੰਘ ਧਰਮਪਾਲ ਅਰੋੜਾ, ਜਗਦੀਸ਼ ਵਰਮਾ, ਮਨੋਜ ਸ਼ਾਹੀ, ਪੋ੍ਰਫੈਸਰ ਜੋਤੀ ਕੰਗਲਵਾਲ, ਅਸ਼ੋਕ ਬਜਾਜ, ਰਾਜਿੰਦਰ ਸਿੰਘ ਡੇਹਲੋਂ, ਸੁਖਦੇਵ ਸਿੰਘ ਡੇਹਲੋਂ ਸਮੇਤ ਵੱਡੀ ਗਿਣਤੀ ਵਿੱਚ ਮੋਹਤਵਰ ਲੋਕ ਹਾਜ਼ਰ ਸਨ¢ ਅੰਤ ਵਿੱਚ ਦੁਸਹਿਰਾ ਕਮੇਟੀ ਅਹੁਦੇਦਾਰਾਂ ਨੇ ਇਲਾਕੇ 'ਚੋਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ¢
ਅਹਿਮਦਗੜ੍ਹ ਵਿਖੇ
ਅਹਿਮਦਗੜ੍ਹ, (ਸੋਢੀ, ਮਹੋਲੀ/ਪੁਰੀ)-ਤ੍ਰੀ-ਮੂਰਤੀ ਕਲਾ ਮੰਚ ਵਲੋਂ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗਾਂਧੀ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ¢ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਉਪਰੰਤ ਰਾਵਣ ਦਾ ਪੁਤਲਾ ਫੂਕਿਆ ਗਿਆ¢ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ, ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸੁਮਿਤ ਮਾਨ, ਰਾਜਾ ਇੰਟਰ ਪ੍ਰਾਈਜ਼ਿਜ਼, ਹੈਪੀ ਬਾਬਾ ਛਪਾਰ, ਕੌਂਸਲਰ ਜਗਵੰਤ ਸਿੰਘ ਜੱਗੀ, ਨਗਰ ਕੌਂਸਲ ਪ੍ਰਧਾਨ ਵਿਕੀ ਟੰਡਨ, ਡਾ ਸੁਨੀਤ ਹਿੰਦ, ਦਲਜੀਤ ਸਿੰਘ ਗਲੋਬਲ, ਡਾ. ਵਿਤੇਸ਼ ਬੱਤਰਾ ਆਦਿ ਤੋਂ ਇਲਾਵਾ ਹੋਰਨਾ ਆਗੂਆਂ ਦਾ ਸਨਮਾਨ ਕੀਤਾ ਗਿਆ¢ ਇਸ ਮੌਕੇ ਦੀਪਕ ਸ਼ਰਮਾ, ਕੌਂਸਲਰ ਅਨੰਦੀ ਦੇਵੀ, ਅਰੁਣ ਸ਼ੈਲੀ, ਰਵਿੰਦਰ ਪੁਰੀ, ਵਿਜੇ ਵਰਮਾ, ਰਾਜ ਤਿ੍ਸ਼ੂਲ, ਵਿੱਕੀ ਸਰਮਾ, ਗੁਰਮੀਤ ਸਿੰਘ ਉਭੀ, ਅਰਵਿੰਦ ਸ਼ਰਮਾ, ਸੁਰਾਜ ਮੁਹੰਮਦ, ਸੋਮਿਲ ਕਪੂਰ, ਨਿਹਾਲ ਸਿੰਘ ਉਬਭੀ, ਹੈਪੀ ਬਾਬਾ ਛਪਾਰ, ਅਸ਼ੋਕ ਡੱਬੀ, ਸੌਮੀ ਘਲੋਟੀ, ਹੈਪੀ ਜਿੰਦਲ, ਤਰਸੇਮ ਗਰਗ, ਆਤਮਾ ਰਾਮ ਭੁੱਟਾ, ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਜਤਿੰਦਰ ਭੋਲਾ, ਰਾਕੇਸ਼ ਗਰਗ, ਦੇਸ ਰਾਜ ਸ਼ਰਮਾ, ਵਿਸ਼ਾਖਾ ਸਿੰਘ, ਅਰਵਿੰਦ ਸਿੰਘ ਮਾਵੀ, ਵਿੱਕੀ ਟੰਡਨ, ਕਮਲਜੀਤ ਸਿੰਘ ਉੱਭੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ¢
ਸਾਹਨੇਵਾਲ 'ਚ
ਸਾਹਨੇਵਾਲ, (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਸਾਹਨੇਵਾਲ ਵਿਖੇ ਦੁਸਹਿਰਾ ਕਮੇਟੀ ਦੀ ਪ੍ਰਧਾਨਗੀ ਹੇਠ ਕਸਬਾ ਸਾਹਨੇਵਾਲ ਦੇ ਲੋਕਾਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਅਤੇ ਪ੍ਰਧਾਨ ਬੀ. ਕੇ. ਅਨੇਜਾ ਨੇ ਦੱਸਿਆ ਕਿ ਦੁਸਹਿਰੇ ਮੌਕੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੈਚ ਕਰਵਾਏ ਗਏ | ਇਸ ਤੋਂ ਇਲਾਵਾ ਸ੍ਰੀ ਰਾਮ ਚੰਦਰ, ਸੀਤਾ ਮਾਤਾ, ਲਛਮਣ ਅਤੇ ਭਗਵਾਨ ਹਨੂਮਾਨ ਜੀ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ ¢ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਦੁਸਹਿਰਾ 'ਚ ਪੁੱਜ ਕੇ ਆਨੰਦ ਮਾਣਿਆ ਅਤੇ ਮੇਘਨਾਥ, ਕੁੰਭਕਰਨ ਤੇ ਰਾਵਣ ਤੇ ਬਣਾਏ ਗਏ ਪੁਤਲਿਆਂ ਨੂੰ ਦੁਸਹਿਰਾ ਕਮੇਟੀ ਦੇ ਪ੍ਰਧਾਨ ਬੀ. ਕੇ. ਅਨੇਜਾ ਓਮ ਪ੍ਰਕਾਸ਼ ਗੋਇਲ ਅਤੇ ਹੋਰ ਵੱਲੋਂ ਅਗਨ ਭੇਟ ਕੀਤਾ ਗਿਆ ¢ ਇਸ ਮੌਕੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੂੰਡੀਆਂ, ਜ਼ੋਰਾਵਰ ਸਿੰਘ ਚੇਅਰਮੈਨ ਖੰਡ ਮਿੱਲ ਬੁੱਢੇਵਾਲ, ਹਰਵਿੰਦਰ ਕੁਮਾਰ ਪੱਪੀ, ਅਵਤਾਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਦਾਰਾ ਸਿੰਘ ਪਹਿਲਵਾਨ, ਜਗਜੀਤ ਸਿੰਘ ਸੰਧੂ, ਨਰਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਕਾਂਤੀ, ਮਾਸਟਰ ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਨਿਰਮਲ ਸਿੰਘ, ਐਰੀ ਸਾਹਨੇਵਾਲ, ਪਲਵਿੰਦਰ ਸੰਧੂ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਅਰੁਣ ਬਠਲਾ ਜਰਨਲ ਸੈਕਟਰੀ, ਗਗਨਦੀਪ ਮਲਿਕ, ਬਲਰਾਮ ਪਾਠਕ ਕੈਸ਼ੀਅਰ, ਪ੍ਰਧਾਨ ਗੁਰਦੀਪ ਸਿੰਘ, ਹਰਬੰਸ ਸਿੰਘ, ਪਿੰਕੀ ਵਰਮਾ, ਰਾਜਿੰਦਰ ਕੁਮਾਰ, ਨਰਿੰਦਰ ਸ਼ਰਮਾ, ਰਾਜਨ ਕੁਮਾਰ ਲਾਡੀ, ਅਨੁਜ ਮਲਿਕ, ਬੇਅੰਤ ਸਿੰਘ, ਕੌਂਸਲਰ ਮਨਜਿੰਦਰ ਸਿੰਘ ਮਾਂਗਟ, ਲਾਲੀ ਹਰਾ, ਸੂਰਜ ਮੈਣੀ, ਹਰਪ੍ਰੀਤ ਸਿੰਘ, ਸਤਪਾਲ, ਸ਼ੈਂਕੀ ਅਰੋੜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਜਰਗ ਤੇ ਰੋਹਣੋਂ ਕਲਾਂ ਵਿਖੇ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਦੁਸਹਿਰੇ ਦਾ ਤਿਉਹਾਰ ਅੱਜ ਜਰਗ ਅਤੇ ਰੋਹਣੋਂ ਕਲਾਂ ਵਿਖੇ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ | ਰੋਹਣੋਂ ਕਲਾਂ ਵਿਖੇ ਏ. ਐੱਸ. ਆਈ. ਜਗਦੇਵ ਸਿੰਘ, ਏ. ਐੱਸ. ਆਈ. ਅੰਗਰੇਜ਼ ਸਿੰਘ, ਇੰਸਪੈਕਟਰ ਨਰਿੰਦਰ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ, ਹਾਕਮ ਸਿੰਘ ਵਲੋਂ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ, ਇਸ ਤੋਂ ਇਲਾਵਾ ਜਰਗ ਵਿਖੇ ਦੁਸਹਿਰਾ ਕਮੇਟੀ ਵਲੋਂ ਰਾਵਣ ਦਾ ਪੁਤਲਾ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਪੁਲਿਸ ਚੌਂਕੀ ਇੰਚਾਰਜ ਪਿ੍ਤਪਾਲ ਸਿੰਘ, ਏ. ਐੱਸ. ਆਈ. ਹਰਮੀਤ ਸਿੰਘ ਅਤੇ ਪਿੰਡ ਜਰਗ ਦੇ ਪਤਵੰਤੇ ਹਾਜ਼ਰ ਸਨ |
ਮਲੌਦ, 5 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਰਹੂਮ ਸਾਬਕਾ ਮੰਤਰੀ ਹਰਨੇਕ ਸਿੰਘ ਮਾਂਗੇਵਾਲ ਦੇ ਪੋਤਰੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਯੂਥ ਵਿੰਗ ਪ੍ਰਧਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ ਦੇ ਘਰ ਦੇਰ ਰਾਤ ਪਹੁੰਚ ਕੇ ਵਿਧਾਇਕ ਮਨਵਿੰਦਰ ...
ਪਾਇਲ, 5 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ (ਰਾਜ ਸਭਾ) ਨੂੰ ਸੰਸਦ ਵਲੋਂ ਪੁਨਰ ਗਠਿਤ ਸਿਹਤ ਅਤੇ ਪਰਿਵਾਰ ਭਲਾਈ ਕਮੇਟੀ ਦੇ ਮੈਂਬਰ ਵਜੋਂ ਸ਼ਾਮਿਲ ਕਰਨ ਦਾ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ...
ਰਾੜਾ ਸਾਹਿਬ, 5 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਮੀਟਿੰਗ ਪਿੰਡ ਘਣਗਸ ਵਿਖੇ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਦਵਿੰਦਰ ਸਿੰਘ ...
ਈਸੜੂ, 5 ਅਕਤੂਬਰ (ਬਲਵਿੰਦਰ ਸਿੰਘ)-'ਖੇਡਾਂ ਵਤਨ ਪੰਜਾਬ' ਦੀਆਂ ਲੜੀ ਤਹਿਤ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨਨਕਾਣਵੀਂ ਨੇ 17 ਸਾਲਾ ਵਰਗ ਫੁੱਟਬਾਲ ਖੇਡ ਵਿਚ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ¢ ਸਕੂਲੀ ਜ਼ਿਲ੍ਹਾ ਪੱਧਰ ਦੀਆਂ ...
ਮਲੌਦ, 5 ਅਕਤੂਬਰ (ਸਹਾਰਨ ਮਾਜਰਾ)-ਕੈਂਬਰਿਜ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਮਲੌਦ ਦੇ ਲੜਕਿਆਂ ਵਲੋਂ ਪਿ੍ੰ. ਸੰਜੀਵ ਮੋਦਗਿਲ ਦੀ ਅਗਵਾਈ ਹੇਠ ਵਿੱਦਿਅਕ ਟੂਰ ਲਗਾਇਆ ਗਿਆ ¢ ਕਰੀਬ 60 ਬੱਚਿਆਂ ਨੇ ਗੁ. ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਤਰਨ ਤਾਰਨ ...
ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਤੇ ਮਜ਼ਦੂਰ ਯੂਨੀਅਨ ਇਲਾਕਾ ਖੰਨਾ ਦੇ ਆਗੂਆਂ ਹਰਜਿੰਦਰ ਸਿੰਘ, ਜੀ. ਐੱਸ. ਜੌਹਰੀ, ਮਲਕੀਤ ਸਿੰਘ ਤੇ ਚਰਨਜੀਤ ਸਿੰਘ ਨੇ ਪਿਛਲੇ ਕੁੱਝ ਦਿਨਾਂ ਤੋਂ ਭਾਰਤੀ ਕਿਸਾਨ (ਯੂਨੀਅਨ ਏਕਤਾ) ...
ਮਲੌਦ, 5 ਅਕਤੂਬਰ (ਸਹਾਰਨ ਮਾਜਰਾ)-ਦੇਸ਼ ਭਗਤ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਦੇ ਖਿਡਾਰੀਆਂ ਨੇ ਸੈਂਟਰ ਪੱਧਰੀ ਖੇਡਾਂ 'ਚ ਕਈ ਸੋਨ ਤਗਮੇ ਜਿੱਤ ਕੇ ਵੱਡੀਆਂ ਮੱਲਾਂ ਮਾਰੀਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕ ਰਾਜਵਿੰਦਰ ਕੌਰ ਨੇ ਦੱਸਿਆ ਕਿ ...
ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ...
ਢੰਡਾਰੀ ਕਲਾਂ, 5 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਉਦਯੋਗਿਕ ਇਲਾਕਾ ਫੋਕਲ ਪੁਆਇੰਟ, ਢੰਡਾਰੀ ਕਲਾਂ ਅਤੇ ਜਸਪਾਲ ਬਾਂਗਰ ਇਲਾਕੇ 'ਚ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ | ਸੜਕਾਂ ਦਾ ਤਾਂ ਨਾਮੋ ਨਿਸ਼ਾਨ ਹੀ ਖ਼ਤਮ ਹੋ ਚੁੱਕਿਆ ਹੈ ਅਤੇ ਹੁਣ ਸੜਕਾਂ ਨਹੀਂ ...
ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਭਾਈ ਰਜਿੰਦਰਪਾਲ ਸਿੰਘ ਖਾਲਸਾ ਦੇ ਜਥੇ ਨੇ ਸੰਗਤੀ ਰੂਪ ਵਿਚ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ | ਭਾਈ ...
ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਸ੍ਰੀ ਭੈਣੀ ਸਾਹਿਬ ਵਿਖੇ ਅੱਜ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਿੰਦੀ 'ਚ ਅਨੁਵਾਦ ਕਾਵਿ ਪੁਸਤਕ ਆਧਾਰ ਭੂਮੀ ਨੂੰ ਲੋਕ ਸਮਰਪਣ ਕਰਦਿਆਂ ਕਿਹਾ ਹੈ ਕਿ ਪੰਜਾਬੀ ਸਾਹਿਤ ਦੀ ਮਹਿਕ ...
ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਜੈ ਮਾਂ ਚਿੰਤਪੁਰਨੀ ਕਲੱਬ ਵਲੋਂ ਸ਼ੇਰਪੁਰ ਵਿਖੇ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਭਵਨ ਦਾ ਉਦਘਾਟਨ ਕੀਤਾ | ਉਨ੍ਹਾਂ ਦੇ ਨਾਲ ਆਮ ...
ਕੁਹਾੜਾ, 5 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਜ਼ਾਹਰ ਬਲੀ ਦੇ ਅਸਥਾਨ ਪਿੰਡ ਲੱਖੋਵਾਲ ਗੱਦੋਵਾਲ ਵਿਖੇ 19ਵਾਂ ਸਾਲਾਨਾ ਸੱਭਿਆਚਾਰਕ ਮੇਲਾ ਅਤੇ ਭੰਡਾਰਾ 20 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ...
ਮਲੌਦ, 5 ਅਕਤੂਬਰ (ਸਹਾਰਨ ਮਾਜਰਾ)-ਇਲਾਕਾ ਸਿਆੜ, ਮਲੌਦ, ਕੂਹਲੀਆਂ ਅਤੇ ਆਸ ਪਾਸ ਦੇ ਇਲਾਕੇ 'ਚ ਖੇਤਾਂ ਲਈ ਬਿਜਲੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ | ਘੱਟ ਬਿਜਲੀ ਸਪਲਾਈ ਕਿਸਾਨੀ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਨਹੀਂ ਹੈ | ਇਹ ਦੋਸ਼ ਭਾਰਤੀ ਕਿਸਾਨ ...
ਰਾੜਾ ਸਾਹਿਬ, 5 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘਣਗਸ ਵਿਖੇ ਪਿੰਡ ਦੇ ਐਨ. ਆਰ. ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਕਮੇਟੀ ਬਣਾਈ ਗਈ ਹੈ | ਜੋ ਪਿੰਡ ਘਣਗਸ ਦੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਾਸਤੇ 11000 ਰੁਪਏ ਅਤੇ ...
ਮਾਛੀਵਾੜਾ ਸਾਹਿਬ, 5 ਅਕਤੂਬਰ (ਮਨੋਜ ਕੁਮਾਰ)-ਇੱਕ ਪਾਸੇ ਜਿੱਥੇ ਪੂਰਾ ਦੇਸ਼ ਦੁਸਹਿਰੇ ਦੀਆਂ ਰੌਣਕਾਂ 'ਚ ਮਸਤ ਸੀ, ਉੱਥੇ ਦੂਸਰੇ ਪਾਸੇ ਸੂਬੇ ਦਾ ਆੜ੍ਹਤੀਆ ਸਰਕਾਰ ਦੀ ਨਵੀਂ ਚੁਕਾਈ ਨੀਤੀ ਤੋਂ ਪ੍ਰੇਸ਼ਾਨੀ ਦੇ ਆਲਮ 'ਚ ਹੈ | ਅਸਲ ਵਿੱਚ ਮਾਨ ਸਰਕਾਰ ਨੇ ਇਸ ਵਾਰ ਝੋਨੇ ਦੀ ...
ਮਲੌਦ, 5 ਅਕਤੂਬਰ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਅਮਰ ਸਿੰਘ ਰੋਸ਼ੀਆਣਾ ਦੇ ਸਤਿਕਾਰਯੋਗ ਮਾਤਾ ਗੁਰਨਾਮ ਕੌਰ ਪੰਧੇਰ ਦੇ ਅਚਨਚੇਤ ਹੀ ਸਦੀਵੀ ਵਿਛੋੜਾ ਦੇਣ 'ਤੇ ਸੰਤ ਬਾਬਾ ਓਾਕਾਰ ਸਿੰਘ ਸੰਤ ਭਵਨ ਕੁਟੀਆ ਬੇਰ ਖ਼ੁਰਦ, ਚੇਅਰਮੈਨ ...
ਜੌੜੇਪੁਲ ਜਰਗ, 5 ਅਕਤੂਬਰ (ਪਾਲਾ ਰਾਜੇਵਾਲੀਆ)-ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਜਰਗੜੀ ਨੇ ਜਰਗੜੀ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਉਪਰੰਤ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਿਕਾਰਡ ਤੋੜ ਵਿਕਾਸ ਕਾਰਜ ਕਰ ...
ਦੋਰਾਹਾ, 5 ਅਕਤੂਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵਲੋਂ ਪੁਰਾਣੀ ਅਨਾਜ ਮੰਡੀ ਦੋਰਾਹਾ 'ਚ ਮਨਾਏ ਗਏ ਦੁਸਹਿਰਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ...
ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਰਾਸ਼ਟਰੀ ਸੋਇਮ ਸੇਵਕ ਸੰਘ ਵਲੋਂ ਲੁਧਿਆਣਾ ਵਿਖੇ ਤਿੰਨ ਥਾਵਾਂ 'ਤੇ ਦੁਸਹਿਰਾ ਮੌਕੇ ਸ਼ਸਤਰ ਪੂਜਾ ਕੀਤੀ ਗਈ, ਆਰ. ਐਸ. ਐਸ. ਦੇ ਕਾਰਕੁਨਾਂ ਨੇ ਹੱਥ ਵਿਚ ਸੋਟੀਆਂ ਫੜ੍ਹ ਕੇ ਪੈਦਲ ਮਾਰਚ ਕੱਢਿਆ | ਆਰ.ਐਸ.ਐਸ. ਦੀ ਸਰਾਭਾ ਨਗਰ ਇਕਾਈ ਨੇ ...
ਡਾਬਾ/ਲੁਹਾਰਾ, 5 ਅਕਤੂਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਵਾਰਡ ਨੰਬਰ 35 ਗੁਰੂ ਗੋਬਿੰਦ ਸਿੰਘ ਨਗਰ ਵਿਖੇ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਡਿਪਟੀ ਮੇਅਰ ਪਤੀ ਜਰਨੈਲ ਸਿੰਘ ...
ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 80 ਕਿੱਲੋ ਭੁੱਕੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ...
ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੇ ਦੀਆਂ ਦਵਾਈਆਂ ਦਾ ਧੰਦਾ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਹਜ਼ਾਰ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ...
ਲੁਧਿਆਣਾ, 5 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐਫ. ਦੀ ਪੁਲਿਸ ਵਲੋਂ ਮਾਡਲ ਟਾਊਨ ਸਥਿਤ ਸਿਮਰਨ ਨਸ਼ਾ ਛੁਡਾਊ ਕੇਂਦਰ ਵਿਚ ਛਾਪਾਮਾਰੀ ਦੌਰਾਨ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 25 ਹਜ਼ਾਰ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ...
ਲੁਧਿਆਣਾ, 5 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫ਼ਿਰੋਜ਼ਪੁਰ ਸੜਕ 'ਤੇ ਵੇਰਕਾ ਮਿਲਕ ਪਲਾਂਟ ਨੇੜੇ ਦੇਰ ਸ਼ਾਮ ਹੋਏ ਇੱਕ ਸੜਕ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਵਲੋਂ ਵਪਾਰੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਦੇ ਸਿੱਟੇ ...
ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੂੰ ਸੰਸਦ ਵਲੋਂ ਪੁਨਰ ਗਠਿਤ ਸਿਹਤ ਤੇ ਪਰਿਵਾਰ ਭਲਾਈ ਕਮੇਟੀ ਦੇ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਵਿਭਾਗ ਨਾਲ ਸੰਬੰਧਿਤ ਸੰਸਦੀ ਸਥਾਈ ਕਮੇਟੀਆਂ (2022-2023) ਦਾ ...
ਲੁਧਿਆਣਾ, 5 ਅਕਤੂਬਰ (ਸਲੇਮਪੁਰੀ)-ਪੰਜਾਬ ਰੋਡਵੇਜ਼ /ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਜ਼ਰੂਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਚ ਹੋਈ | ਇਸ ਮੌਕੇ ਕੱਚੇ ...
ਭਾਮੀਆਂ ਕਲਾਂ, 5 ਅਕਤੂਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ 25 ਦੇ ਆਂਸਲ ਐਨਕਲੇਵ ਵਿਖੇ ਉੱਘੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਇੰਦਰਪਾਲ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ ...
ਆਲਮਗੀਰ, 5 ਅਕਤੂਬਰ (ਜਰਨੈਲ ਸਿੰਘ ਪੱਟੀ)-ਪਹਿਲੇ ਸਿੱਖ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦਾ 352ਵਾਂ ਜਨਮ ਦਿਹਾੜਾ 16 ਅਕਤੂਬਰ ਨੂੰ ਰਕਬਾ ਭਵਨ ਵਿਖੇ ਮਨਾਇਆ ਜਾਵੇਗਾ | ਇਹ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ...
ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੀ ਤਾਈਕਵਾਂਡੋ ਟੀਮ ਦੇ ਮੈਂਬਰਾਂ ਨੇ 30 ਸਤੰਬਰ ਤੋਂ 2 ਅਕਤੂਬਰ 2022 ਤੱਕ ਪੰਜਾਬ ਯੂਨੀਵਰਸਿਟੀ ਕੈਂਪਸ ਵਿਖੇ ਹੋਈ ਪੀ.ਯੂ. ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ...
ਲੁਧਿਆਣਾ, 5 ਅਕਤੂਬਰ (ਸਲੇਮਪੁਰੀ)-ਨਰਸਿੰਗ ਕਾਲਜ ਆਫ ਡੀ. ਐਮ. ਸੀ. /ਹਸਪਤਾਲ ਵਲੋਂ ਬੀ. ਐੱਸ. ਸੀ. ਨਰਸਿੰਗ ਸਾਲ ਚੌਥਾ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਲਈ ''ਸਯੋਨਾਰਾ 2022U ਦੇ ਨਾਂਅ ਹੇਠ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਡਾ. (ਸ਼੍ਰੀਮਤੀ) ...
ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਭੋਜਨ ਸਥਿਰਤਾ ਤੇ ਬਦਲਵੇਂ ਭੋਜਨ ਪ੍ਰੋਟੀਨ ਬਾਰੇ ਆਪਣੇ ਨਿਰਧਾਰਿਤ ਵਿਚਾਰ-ਵਟਾਂਦਰਾ ਸੈਸ਼ਨ ਲਈ ਮੈਸੀ ਯੂਨੀਵਰਸਿਟੀ ਦੇ ਵਿਗਿਆਨੀਆਂ ਡਾ. ਜਸਪ੍ਰੀਤ ਸਿੰਘ ਤੇ ਡਾ. ਲਵਦੀਪ ਕੌਰ ਨੇ ਪੀ.ਏ.ਯੂ. ਦੇ ਫੂਡ ਸਾਇੰਸ ਅਤੇ ਤਕਨਾਲੋਜੀ ...
ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੈਰੀਟੇਬਲ ਟਰੱਸਟ ਪੁਰਾਣੀ ਸਬਜ਼ੀ ਮੰਡੀ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਬਾਬਾ ਅਜੀਤ ਸਿੰਘ ਵਲੋਂ ਕੀਤੀਆਂ ਪੰਥਕ ...
ਲੁਧਿਆਣਾ, 5 ਅਕਤੂਬਰ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਆਗੂ ਅਤੇ ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਮੈਂਬਰ ਰਵਿੰਦਰ ਸਿੰਘ ਪਿ੍ੰਸ ਨੇ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ...
ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੈਪਟਨ ਸੰਦੀਪ ਸੰਧੂ ਵਿਜੀਲੈਂਸ ਵਲੋਂ ਬਦਲਾਖੋਰੀ ਦੀ ਭਾਵਨਾ ਨਾਲ ਕੇਸ ਦਰਜ ਕੀਤਾ ਗਿਆ ਹੈ | ਅੱਜ ਇੱਥੇ ਜਾਰੀ ਕੀਤੇ ਗਏ ਇਕ ਬਿਆਨ ਵਿਚ ਰਵਨੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX