ਮਾਨਸਾ, 5 ਅਕਤੂਬਰ (ਸੱਭਿ.ਪ੍ਰਤੀ.)- ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪੱਧਰੀ ਮਹੀਨਾਵਾਰ ਇਕੱਤਰਤਾ ਇੱਥੇ ਜ਼ਿਲ੍ਹਾ ਪ੍ਰਧਾਨ ਕਾਕਾ ਸਿੰਘ ਤਲਵੰਡੀ ਅਕਲੀਆ ਦੀ ਪ੍ਰਧਾਨਗੀ ਹੇਠ ਹੋਈ | ਸੂਬਾ ਪ੍ਰਧਾਨ ਗੁਰਚਰਨ ਸਿੰਘ ਭੀਖੀ ਨੇ ਕਿਹਾ ਕਿ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਸਾਰੇ ਭਾਰਤ ਦੇਸ਼ 'ਚ ਬਣਾਇਆ ਗਿਆ ਹੈ ਜੋ ਸਦਾ ਲਈ ਰਾਜਨੀਤੀ ਤੋਂ ਦੂਰ ਰਹੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਾਜਨੀਤਕ ਪਾਰਟੀਆਂ ਦੇ ਕਿਸਾਨ ਵਿੰਗ ਬਣਾ ਕੇ ਜੋ ਲੋਕ ਕਿਸਾਨ ਲਹਿਰ ਦਾ ਨੁਕਸਾਨ ਕਰਦੇ ਆ ਰਹੇ ਹਨ, ਉਨ੍ਹਾਂ ਤੋਂ ਸੁਚੇਤ ਰਹਿਣ | ਉਨ੍ਹਾਂ ਮੰਗ ਕੀਤੀ ਕਿ ਮੂੰਗੀ ਦੀ ਫ਼ਸਲ 'ਤੇ ਐਮ.ਐਸ.ਪੀ. ਦਿੱਤੀ ਜਾਵੇ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਤੀ ਏਕੜ 1500 ਰੁਪਏ ਸਹਾਇਤਾ ਦੇਣ ਤੋਂ ਇਲਾਵਾ ਬਾਰਸ਼ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਸਾਧੂ ਸਿੰਘ ਬੁਰਜ ਹਰੀ, ਦਰਸ਼ਨ ਸਿੰਘ ਚਹਿਲਾਂਵਾਲੀ, ਬਲਵੀਰ ਸਿੰਘ ਝੰਡੂਕੇ, ਹਰਦੇਵ ਸਿੰਘ ਝੰਡੂਕੇ, ਬਲਕਰਨ ਸਿੰਘ ਪੇਰੋਂ, ਰੁਲਦੂ ਸਿੰਘ ਚਹਿਲਾਂਵਾਲਾ, ਮੱਘਰ ਸਿੰਘ ਮਾਘੀ ਅਤਲਾ ਕਲਾਂ, ਰਾਮ ਸਿੰਘ, ਕਰਨੈਲ ਸਿੰਘ ਕੋਟਲੀ ਕਲਾਂ ਆਦਿ ਹਾਜ਼ਰ ਸਨ |
ਬਰੇਟਾ, 5 ਅਕਤੂਬਰ (ਪ. ਪ.)- ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕਾਮਰਸ ਐਂਡ ਮੈਨੇਜਮੈਂਟ ਡਿਪਾਰਟਮੈਂਟ ਅਤੇ ਵਿਦਿਆਰਥੀਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਟੋਡਰਪੁਰ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਕੁਦਰਤ ਦਿਵਸ ਮਨਾਉਂਦਿਆਂ ਬੂਟੇ ਲਗਾਏ ਗਏ | ਕਾਮਰਸ ਅਤੇ ...
ਮਮਦੋਟ, 5 ਅਕਤੂਬਰ (ਸੁਖਦੇਵ ਸਿੰਘ ਸੰਗਮ)-ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਹਾਮਦ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਦੀ ਰਹਿਨੁਮਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ, ਧਾਰਮਿਕ, ...
ਫ਼ਿਰੋਜ਼ਪੁਰ, 5 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਬਾਬਾ ਸ਼ੇਰ ਸ਼ਾਹ ਵਲੀ ਦਾ ਸਾਲਾਨਾ ਤਿੰਨ ਰੋਜ਼ਾ ਉਰਸ ਸਮਾਗਮ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦਿਆਂ 6 ਅਕਤੂਬਰ ਦਿਨ ਵੀਰਵਾਰ ਨੂੰ ਵਿਸ਼ੇਸ਼ ਕੱਵਾਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੁੱਖ ...
ਸਰਦੂਲਗੜ੍ਹ, 5 ਅਕਤੂਬਰ (ਜੀ.ਐਮ.ਅਰੋੜਾ)- ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਉਪ ਮੰਡਲ ਅਫਸਰ ਪੂਨਮ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਨਗਰ ਪੰਚਾਇਤ ਸਰਦੂਲਗੜ੍ਹ ਨੂੰ ਭੇਜੀ ਫਾਇਰ ਬਿ੍ਗੇਡ ਗੱਡੀ ਪੰਚਾਇਤ ਦੇ ਹਵਾਲੇ ਕਰਦਿਆਂ ਹਰੀ ਝੰਡੀ ...
ਗੋਲੂ ਕਾ ਮੋੜ, 5 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ ਰੋਡ 'ਤੇ ਸਥਿਤ ਦਾਣਾ ਮੰਡੀ ਦੇ ਸਾਹਮਣੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ 6 ਅਕਤੂਬਰ ਨੂੰ ਅੰਮਿ੍ਤ ਸੰਚਾਰ ਹੋਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਪ੍ਰਗਟ ਸਿੰਘ ...
ਗੁਰੂਹਰਸਹਾਏ, 5 ਅਕਤੂਬਰ (ਕਪਿਲ ਕੰਧਾਰੀ)-ਆਪਣੀ ਦੁਨੀਆ ਪਾਰਟੀ ਦੀ ਅਗਵਾਈ ਹੇਠ ਮਜ਼ਦੂਰ ਵਿਦਿਆਰਥੀ ਤੇ ਨੌਜਵਾਨ ਵੱਡੀ ਗਿਣਤੀ 'ਚ ਆਪਣੀਆਂ ਮੰਗਾਂ ਨੂੰ ਲੈ ਕੇ 7 ਅਕਤੂਬਰ ਨੂੰ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਵਿਖੇ ਆਪਣਾ ਰੋਸ ਧਰਨਾ ਦੇ ਕੇ ਮੁੱਖ ਮੰਤਰੀ ਪੰਜਾਬ ਭਗਵੰਤ ...
ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਖਾਸਮ-ਖਾਸ ਰਹੇ ਤੇ ਨੇੜਲਾ ਸਾਥੀ ਦਲਜੀਤ ਸਿੰਘ ਜੀਤੂ ਨੂੰ ਕੱਲ੍ਹ ਦੇਰ ਸ਼ਾਮ ਫ਼ਿਰੋਜ਼ਪੁਰ ਪੁਲਿਸ ਨੇ ਗਿ੍ਫ਼ਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਤਾਂ ...
ਫ਼ਿਰੋਜ਼ਪੁਰ, 5 ਅਕਤੂਬਰ (ਤਪਿੰਦਰ ਸਿੰਘ)-ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਸਾਲਾਂ-ਬੱਧੀ ਸਮੇਂ ਤੋਂ ਸੇਵਾਵਾਂ ਦੇ ਰਹੇ ਆਊਟ ਸੋਰਸ ਤੇ ਇਨਲਿਸਟਮੈਂਟ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਸਬੰਧਿਤ ਵਿਭਾਗਾਂ 'ਚ ਸ਼ਾਮਲ ਕਰਕੇ ਬਿਨ੍ਹਾਂ ਭੇਦਭਾਵ ਦੇ ਰੈਗੂਲਰ ਕਰਨ ਦੀ ...
ਬੁਢਲਾਡਾ, 5 ਅਕਤੂਬਰ (ਸਵਰਨ ਸਿੰਘ ਰਾਹੀ)- ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵਲੋਂ ਆਪਣੀਆਂ ਮੰਗਾਂ ਸਬੰਧੀ ਡੀ.ਸੀ. ਦਫ਼ਤਰ ਸੰਗਰੂਰ ਦੇ ਬਾਹਰ ਸ਼ੁਰੂ ਕੀਤੇ ਗਏ ਮਰਨ ਵਰਤ ਦਾ ਸਮਰਥਨ ਕਰਦਿਆਂ ਇਸ ਖੇਤਰ ਦੇ ਜਥੇਬੰਦਕ ਆਗੂ ਹਰਦੀਪ ਸਿੰਘ, ...
ਫ਼ਿਰੋਜ਼ਪੁਰ, 5 ਅਕਤੂਬਰ (ਗੁਰਿੰਦਰ ਸਿੰਘ)- ਪੁਲਸੀਏ ਡਰ ਤੋਂ ਬੇਖ਼ੌਫ਼ ਚੋਰਾਂ ਵਲੋਂ ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਜ਼ੀਰਾ ਗੇਟ ਅੰਦਰ ਦੋ ਦੁਕਾਨਾਂ ਵਿਚ ਸੰਨ੍ਹ ਲਾ ਕੇ ਦੁਕਾਨਾਂ ਅੰਦਰੋਂ ਲੱਖਾਂ ਰੁਪਏ ਦੀ ਨਗਦੀ ਤੇ ਸਮਾਨ ਚੋਰੀ ਕਰਨ ਦੀ ...
ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)-ਐੱਸ.ਐੱਸ.ਪੀ. ਦਫ਼ਤਰ ਤੇ ਐੱਸ.ਐੱਸ.ਪੀ. ਰਿਹਾਇਸ਼ ਤੋਂ ਮਾਤਰ 100 ਮੀਟਰ ਦੀ ਦੂਰੀ 'ਤੇ ਸਥਿਤ ਡਾਕਘਰ ਦੇ ਏ.ਟੀ.ਐਮ. 'ਚੋਂ ਚੋਰਾਂ ਨੇ ਬੁਲੰਦ ਹੌਂਸਲੇ ਨਾਲ ਏ.ਸੀ. ਦਾ ਸਾਮਾਨ ਚੋਰੀ ਕਰ ਲਿਆ ਹੈ | ਇਸ ਸਬੰਧੀ ਥਾਣਾ ਕੈਂਟ ਪੁਲਿਸ ਵਲੋਂ ...
ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਰਾਹਗਿਰੀ ਪਾਸੋਂ ਲੁੱਟ-ਖੋਹ ਕਰਨ ਵਾਲੇ ਦੋ ਲੜਕਿਆਂ ਨੂੰ ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ 10-10 ਸਾਲ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਮਖੂ ਪੁਲਿਸ ...
ਫ਼ਿਰਜ਼ੋਪੁਰ, 5 ਅਕਤੂਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਮਾਮੂਲੀ ਤਕਰਾਰ ਦੌਰਾਨ ਹੋਈ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੀ ਮਹਿਲਾ ਸਹਾਇਕ ਥਾਣੇਦਾਰ ...
ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਦੇ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਰੰਭ ਕੀਤੀ ਮੁਹਿੰਮ ਨੂੰ ਲੈ ਕੇ ਥਾਣਾ ਕੈਂਟ ਐੱਸ.ਐੱਚ.ਓ ਸ਼ਿਮਲਾ ਰਾਣੀ ਦੀ ਅਗਵਾਈ ਅਧੀਨ ਕੈਂਟ ਪੁਲਿਸ ਵਲੋਂ ਵੱਡੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX