ਜਗਰਾਉਂ, 6 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਦੀ ਅਹਿਮ ਮੰਨੀ ਜਾਂਦੀ ਟਰੱਕ ਯੂਨੀਅਨ ਜਗਰਾਉਂ ਦੀ ਕਮੇਟੀ ਦੀ ਚੋਣ ਦੌਰਾਨ ਸ: ਪ੍ਰੀਤਮ ਸਿੰਘ ਅਖਾੜਾ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ | ਸ: ਅਖਾੜਾ ਦੇ ਨਾਲ ਨਵੇਂ ਚੁਣੇ ਮੈਂਬਰਾਂ 'ਚ ਮਨਜੀਤ ਸਿੰਘ ਸਿੱਧਵਾਂ, ਪਿ੍ਥੀ ਸਿੰਘ ਅਖਾੜਾ, ਬਹਾਦਰ ਸਿੰਘ ਬਾਰਦੇਕੇ, ਲਖਵਿੰਦਰ ਸਿੰਘ ਲੀਲਾਂ, ਹਰਦੀਪ ਸਿੰਘ ਕਾਉਂਕੇ, ਮਲਕੀਤ ਸਿੰਘ ਗਿੱਦੜਵਿੰਡੀ, ਅਵਤਾਰ ਸਿੰਘ ਸ਼ੇਰਪੁਰ ਕਲਾਂ ਅਤੇ ਮੇਜਰ ਸਿੰਘ ਬਾਰਦੇਕੇ ਦੇ ਨਾਂਅ ਸ਼ਾਮਿਲ ਹਨ | ਇੱਥੇ ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਦੇ ਨਵੀਂ ਕਮੇਟੀ ਦੀ ਚੋਣ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਆਪਸੀ ਵਾਦ-ਵਿਵਾਦ ਚੱਲਿਆ ਆ ਰਿਹਾ ਸੀ, ਪਰ ਕਿਸੇ ਵੀ ਨਾਂਅ 'ਤੇ ਸਹਿਮਤੀ ਨਹੀਂ ਬਣ ਰਹੀ ਸੀ | ਅਖ਼ੀਰ ਦੋਵਾਂ ਧਿਰਾਂ ਵਲੋਂ ਸਹਿਮਤ ਹੁੰਦਿਆਂ ਸ: ਪ੍ਰੀਤਮ ਸਿੰਘ ਅਖਾੜਾ ਨੂੰ ਪ੍ਰਧਾਨ ਚੁਣ ਲਿਆ ਗਿਆ | ਭਾਵੇਂ ਸ: ਅਖਾੜਾ ਪ੍ਰਧਾਨਗੀ ਤੋਂ ਪਾਸਾ ਵੀ ਵੱਟ ਰਹੇ ਸਨ, ਪਰ ਟਰੱਕ ਉਪਰੇਟਰਾਂ ਵਲੋਂ ਜ਼ੋਰ ਪਾਉਣ 'ਤੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ ਹੈ | ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ: ਅਖਾੜਾ ਨੇ ਕਿਹਾ ਕਿ ਟਰੱਕਿੰਗ ਦਾ ਧੰਦਾ ਅਜਿਹਾ ਧੰਦਾ ਹੈ ਜਿਸ ਨਾਲ ਪੂਰੇ ਦੇਸ਼ ਦਾ ਵਪਾਰ ਜੁੜਿਆ ਹੋਇਆ ਹੈ, ਪਰ ਇਸ ਧੰਦੇ ਨਾਲ ਜੁੜੇ ਹੋਏ ਟਰੱਕ ਉਪਰੇਟਰ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਆਰਥਿਕ ਮੰਦਵਾੜੇ ਨਾਲ ਜੂਝ ਰਹੇ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਟਰੱਕ ਉਪਰੇਟਰਾਂ ਵਲੋਂ ਪ੍ਰਗਟਾਏ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਗੇ ਤੇ ਹਰੇਕ ਟਰੱਕ ਉਪਰੇਟਰ ਦੀ ਭਾਵਨਾ 'ਤੇ ਖਰੇ ਉੱਤਰਨਗੇ | ਉਨ੍ਹਾਂ ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਤੱਕ ਟਰੱਕ ਉਪਰੇਟਰਾਂ ਦੀਆਂ ਮੰਗਾਂ ਨੂੰ ਲਿਜਾਣ ਲਈ ਬੀਬੀ ਮਾਣੂੰਕੇ ਦਾ ਸਹਿਯੋਗ ਲਿਆ ਜਾਵੇਗਾ |
ਰਾਏਕੋਟ, 6 ਅਕਤੂਬਰ (ਸੁਸ਼ੀਲ)-ਪੰਜਾਬ ਸਰਕਾਰ ਵਲੋਂ ਸਥਾਨਕ ਨਗਰ ਕੌਂਸਲ 'ਚ ਪਿਛਲੇ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਆ ਰਹੇ 33 ਸਫ਼ਾਈ ਸੇਵਕਾਂ ਨੂੰ ਨਗਰ ਕੌਂਸਲ ਤਹਿਤ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਹੈ, ਜਿਸ ਦੇ ਸੰਬੰਧ 'ਚ ਅੱਜ ਹਲਕਾ ਵਿਧਾਇਕ ...
ਭੂੰਦੜੀ, 6 ਅਕਤੂਬਰ (ਕੁਲਦੀਪ ਸਿੰਘ ਮਾਨ)-ਮਾਰਕੀਟ ਸਿੱਧਵਾਂ ਬੇਟ ਅਧੀਨ ਪੈਂਦੀ ਦਾਣਾ ਮੰਡੀ ਭੂੰਦੜੀ ਵਿਖੇ ਅੱਜ ਝੋਨੇ ਦੀ ਖ਼ਰੀਦ ਹਲਕਾ ਦਾਖਾ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਵਲੋਂ ਸ਼ੁਰੂ ਕਰਵਾਈ ਗਈ | ਇਸ ਮੌਕੇ ਡਾ: ਕੰਗ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਝੋਨੇ ਦੀ ...
ਹੰਬੜਾਂ, 6 ਅਕਤੂਬਰ (ਮੇਜਰ ਹੰਬੜਾਂ)-'ਬੂਹੇ ਆਈ ਜੰਝ ਬਿਨ੍ਹੋਂ ਕੁੜੀ ਦੇ ਕੰਨ' ਕਹਾਵਤ ਵਾਂਗ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਅਧੀਨ ਪੈਂਦੀ ਵਿਧਾਨ ਸਭਾ ਹਲਕਾ ਗਿੱਲ ਦੀ ਦਾਣਾ ਮੰਡੀ ਹੰਬੜਾਂ ਦੇ ਖ਼ਰੀਦ ਕੇਂਦਰ ਦੀ ਸਫ਼ਾਈ ਕਾਰਜਾਂ ਨੂੰ ਅਤੇ ਖ਼ਰੀਦ ਕੇਂਦਰ ਦੇ ...
ਬੀਜਾ, 6 ਅਕਤੂਬਰ (ਜੰਟੀ ਮਾਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਅੱਜ 7 ਅਕਤੂਬਰ ਨੂੰ 11:00 ਵਜੇ ਹੋਵੇਗੀ | ਜਥੇਬੰਦੀ ਦੇ ...
ਗੁਰੂਸਰ ਸੁਧਾਰ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਨਿਯੁਕਤ ਕੀਤੇ ਗਏ ਕਾਮਿਲ ਅਮਰ ਸਿੰਘ ਦਾ ਕਸਬਾ ਗੁਰੂਸਰ ਸੁਧਾਰ ਵਿਖੇ ਬਲਾਕ ਸੁਧਾਰ ਕਾਂਗਰਸ ਪ੍ਰਧਾਨ ਜਗਦੀਪ ਸਿੰਘ ਬਿੱਟੂ ਦੀ ਅਗਵਾਈ 'ਚ ਸਨਮਾਨ ਕੀਤਾ ਗਿਆ | ਜ਼ਿਕਰਯੋਗ ...
ਰਾਏਕੋਟ, 6 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-'ਖੇਡਾਂ ਵਤਨ ਪੰਜਾਬ ਦੀਆਂ' ਅਧੀਨ ਹੋਏ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ 'ਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਦੀਆਂ ਤਿੰਨ ਵਿਦਿਆਰਥਣਾਂ ਨੇ ਭਾਗ ਲਿਆ ਅਤੇ ...
ਲੁਧਿਆਣਾ, 6 ਸਤੰਬਰ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਗੁਰਜੋਧ ਸਿੰਘ ਗਿੱਲ ਇੰਚਾਰਜ ਹਲਕਾ, ਵਿਦਿਆਰਥੀ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਅਤੇ ਮੀਡੀਆ ਇੰਚਾਰਜ ਪ੍ਰਦੀਪ ...
ਗੁਰੂਸਰ ਸੁਧਾਰ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਵਿਸ਼ੇਸ਼ ਜਾਂਚ ਟੀਮ ਕਪਤਾਨ ਪੁਲਿਸ (ਆਈ), ਉਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਪੁਲਿਸ, ਮੁੱਖ ਅਫ਼ਸਰ ਮਹਿਲਾ ਥਾਣਾ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੜਤਾਲ ਉਪਰੰਤ ਤੇ ਸੀਨੀਅਰ ਪੁਲਿਸ ਕਪਤਾਨ ...
ਅਹਿਮਦਗੜ੍ਹ, 6 ਅਕਤੂਬਰ (ਪੁਰੀ)-ਛੱਤੀਸਗੜ੍ਹ ਰਾਜ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਡਾਕਟਰ ਕਮਲਪ੍ਰੀਤ ਸਿੰਘ ਆਈ. ਏ. ਐੱਸ. ਸਟੇਟ ਕਮਿਸ਼ਨਰ ਐਗਰੀਕਲਚਰ ਪੋ੍ਰਡਕਸ਼ਨ ਨੇ ਅੱਜ ਇੱਥੇ ਆਪਣੀ ਪੰਜਾਬ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਭਾਰਤ ਦੇਸ ...
ਰਾਏਕੋਟ, 6 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਮੈਵਨ ਇੰਮੀਗ੍ਰੇਸ਼ਨ ਵਲੋਂ ਆਏ ਦਿਨ ਵਿਦੇਸ਼ਾਂ ਦੇ ਵੀਜ਼ੇ ਹਾਸਲ ਕੀਤੇ ਜਾ ਰਹੇ ਹਨ | ਇਸ ਮੌਕੇ ਮੈਵਨ ਇਮੀਗ੍ਰੇਸ਼ਨ ਰਾਏਕੋਟ ਦੇ ਡਾਇਰੈਕਟਰ ਪਰਮਿੰਦਰ ਸਿੰਘ ਜੱਟਪੁਰਾ ਨੇ ...
ਸਿੱਧਵਾਂ ਬੇਟ, 6 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਤੋਂ ਦੋ ਵਾਰ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵਿਜੀਲੈਂਸ ਵਲੋਂ ਸਟਰੀਟ ...
ਜੋਧਾਂ, 6 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਏ ਦਾ ਪਾਰਟੀ ਦੇ ਨਵੇਂ ਸਕੱਤਰ ਚੁਣੇ ਜਾਣ 'ਤੇ ਜੋਧਾਂ ਪੁੱਜਣ 'ਤੇ ਇਲਾਕੇ ਦੇ ਲੋਕਾਂ ਵਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ | ਇਸ ...
ਕੀ ਕਹਿਣਾ ਸਾਬਕਾ ਪ੍ਰਧਾਨ ਰਵਿੰਦਰ ਸੱਭਰਵਾਲ ਦਾ ਬਾਗੀ ਕਾਂਗਰਸੀ ਕੌਂਸਲਰ ਅਨੀਤਾ ਸੱਭਰਵਾਲ ਦੇ ਪਤੀ ਸਾਬਕਾ ਪ੍ਰਧਾਨ ਰਵਿੰਦਰ ਸੱਭਰਵਾਲ ਨੇ ਪ੍ਰਧਾਨ ਰਾਣਾ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਮਿਸ਼ਨ ਦੇ ਦੋਸ਼ ਬੇ-ਬੁਨਿਆਦ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ...
ਜਗਰਾਉਂ, 6 ਅਕਤੂਬਰ (ਜੋਗਿੰਦਰ ਸਿੰਘ)-ਨੈਸ਼ਨਲ ਇੰਸ਼ੋਰੈਂਸ਼ ਕੰਪਨੀ ਲਿਮਟਿਡ ਜਗਰਾਉਂ ਦੇ ਬ੍ਰਾਂਚ ਮੈਨੇਜਰ ਵਜੋਂ ਬਲਬੀਰ ਸਿੰਘ ਸਿੱਧੂ ਨੇ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਸਟਾਫ਼ ਵਲੋਂ ਅਹੁਦਾ ਸੰਭਾਲਣ 'ਤੇ ਬ੍ਰਾਂਚ ਮੈਨੇਜਰ ਬਲਬੀਰ ਸਿੰਘ ਸਿੱਧੂ ਦਾ ਸਵਾਗਤ ...
ਚੌਂਕੀਮਾਨ, 6 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਸੀਰਤ ਕੰਪਿਊਟਰਾਈਜ਼ਡ ਲੈਬੋਰਟਰੀ ਦੀ ਸਹਾਇਤਾ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ...
ਮੁੱਲਾਂਪੁਰ-ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਮਿਲਕ ਪਲਾਂਟ ਦੇ ਡਾਇਰੈਕਟਰ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ ਦੇ ਪਰਿਵਾਰ ਨੂੰ ਉਦੋਂ ਅਸਹਿ ਸਦਮਾ ਲੱਗਾ ਜਦ ਰਛਪਾਲ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਬੁੱਟਰ ਅਕਾਲ ਚਲਾਣਾ ਕਰ ਗਈ | ਤਲਵਾੜਾ ...
ਚੌਂਕੀਮਾਨ, 6 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਨੇ ਪਿੰਡ ਸਵੱਦੀ ਕਲਾਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਡਾ. ਕੰਗ ਨੇ ਕਿਹਾ ਕਿ ਸਰਕਾਰ ਨੇ ...
ਮੁੱਲਾਂਪੁਰ-ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਤਿੰਨ ਰੋਜ਼ਾ ਸਕਾਊਟਸ ਐਂਡ ਗਾਈਡ ਕੈਂਪ ਸ਼ੁਰੂ ਹੋਇਆ, ਜਿਸ ਵਿਚ ਭਾਰਤ ਸਕਾਊਟ ਐਂਡ ਗਾਈਡ ਦੇ ਸੂਬਾ ਜੁਆਇੰਟ ਆਰਗੇਨਾਈਜਿੰਗ ਕਮਿਸ਼ਨਰ ਦਰਸ਼ਨ ...
ਹਲਵਾਰਾ, 6 ਅਕਤੂਬਰ (ਭਗਵਾਨ ਢਿੱਲੋਂ)-ਦੀ ਬੁਰਜ ਲਿੱਟਾਂ ਕੋਆਪੇ੍ਰਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਦੇ ਮੈਂਬਰਾਂ ਦੀ ਚੋਣ ਰਿਟਰਨਿੰਗ ਅਫ਼ਸਰ ਸਿਮਰਜੀਤ ਸਿੰਘ ਅਤੇ ਇੰਸਪੈਕਟਰ ਸੁਰਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਈ | ਇਸ ਮੌਕੇ ਸਾਰੇ ਮੈਂਬਰਾਂ ਦੀ ...
ਮੁੱਲਾਂਪੁਰ-ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਡਾ: ਬੀ.ਆਰ ਅੰਬੇਡਕਰ ਭਵਨ ਮੰਡੀ ਮੁੱਲਾਂਪੁਰ-ਦਾਖਾ ਵਿਖੇ 6 ਸਿੱਖ ਲਾਈਟ ਇਨਫੈਂਟਰੀ ਦਾ 59ਵੇਂ ਸਥਾਪਨਾ ਦਿਵਸ ਅਤੇ 57ਵੇਂ ਲੜਾਈ ਸਨਮਾਨ ਦਿਵਸ ਨੂੰ ਸਮਰਪਿਤ ਬਟਾਲੀਅਨ ਦੇ ਸਾਬਕਾ ਫੌਜੀਆਂ ਵਲੋਂ 9 ਅਕਤੂਬਰ ਦਿਨ ...
ਸਰਾਭਾ/ਸੁਧਾਰ, 6 ਅਕਤੂਬਰ (ਕਿਰਨਜੀਤ ਕੌਰ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ)-'ਆਪ' ਦੇ ਹਲਕਾ ਦਾਖਾ ਦੇ ਇੰਚਾਰਜ ਕੇ.ਐੱਨ.ਐੱਸ ਕੰਗ ਵਲੋਂ ਦਾਣਾ ਮੰਡੀ ਸਰਾਭਾ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਸ. ਕੰਗ ਨੇ ਕਿਸਾਨਾਂ ਤੇ ਪਿੰਡ ਦੇ ਪਤਵੰਤਿਆ ਨੂੰ ਭਰੋਸਾ ...
ਸਿੱਧਵਾਂ ਬੇਟ, 6 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਕਸਬੇ ਵਿਚ ਸਥਿਤ ਮਾਰਕੀਟ ਦਫ਼ਤਰ ਦੇ ਮੁੱਖ ਖ਼ਰੀਦ ਕੇਂਦਰ ਦਾ ਦੌਰਾ ਕੀਤਾ | ਉਨ੍ਹਾਂ ਇਸ ਮੌਕੇ ...
ਗੁਰੂਸਰ ਸੁਧਾਰ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੇ ਨਵ ਨਿਯੁਕਤ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਦਾ ਪਿੰਡ ਸੁਧਾਰ (ਪੱਤੀ ਗਿੱਲ) ਵਿਖੇ ਅਵਤਾਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਡਾ: ਤੇਜਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ...
ਰਾਏਕੋਟ, 6 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ (ਰਾਏਕੋਟ) ਦੇ ਖਿਡਾਰੀਆਂ ਨੇ ਇਕ ਵਾਰ ਫਿਰ ਜ਼ੋਨ ਪੱਧਰੀ ਖੇਡਾਂ 'ਚ ਆਪਣਾ ਲੋਹਾ ਮੰਨਵਾਇਆ ਹੈ | ਸਕੂਲ ਦੀਆਂ ਲੜਕੇ ਤੇ ਲੜਕੀਆਂ ਦੀਆਂ 6 ਟੀਮਾਂ (ਅੰਡਰ-14, 17, 19) ਨੇ ...
ਜਗਰਾਉਂ, 6 ਅਕਤੂਬਰ (ਜੋਗਿੰਦਰ ਸਿੰਘ)-ਆਨਲਾਈਨ ਕੈਨੇਡਾ ਵੀਜ਼ਾ ਸੰਸਥਾ ਜੋ ਡਾ. ਹਰੀ ਸਿੰਘ ਹਸਪਤਾਲ ਰੋਡ ਜਗਰਾਉਂ ਵਿਖੇ ਸਥਿਤ ਹੈ, ਵਲੋਂ ਕੈਨੇਡਾ ਦਾ ਆਨਲਾਈਨ ਵਿਜ਼ਟਰ ਅਤੇ ਸੁਪਰ ਵੀਜ਼ਾ ਕੁਝ ਹੀ ਦਿਨਾਂ 'ਚ ਲਗਵਾ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਕੈਨੇਡਾ ...
ਜਗਰਾਉਂ, 6 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 59ਵੀਂ ਬਰਸੀ ਨਮਿਤ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਚੱਲ ਰਹੇ ਪੰਜ ਰੋਜ਼ਾ ਸਮਾਗਮ 'ਚ ਪ੍ਰਕਾਸ਼ ਕਰਵਾਏ ਪਹਿਲੀ ਲੜੀ ਦੇ ...
ਰਾਏਕੋਟ, 6 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ ਜ਼ਿਲ੍ਹੇ ਦੇ ਅਧੀਨ ਪੈਂਦੇ ਬਲਾਕ ਸਿੱਧਵਾਂ ਬੇਟ 'ਚ ਹੋਏ ਲੱਖਾਂ ਰੁਪਏ ਦੇ ਸੋਲਰ ਲਾਈਟ ਘੁਟਾਲੇ ਵਿਚ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਅਤੇ ਕਾਂਗਰਸ ਦੇ ਵਿਧਾਨ ਸਭਾ ...
ਰਾਏਕੋਟ, 6 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-8 ਅਕਤੂਬਰ ਨੂੰ ਡੀ.ਟੀ.ਐੱਫ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਹਲਕੇ ਵਿਚ ਅਧਿਆਪਕ ਰੈਲੀ ਕਰਨੀ ਤੈਅ ਕੀਤੀ ਸੀ, ਪ੍ਰੰਤੂ ਜਿਸ ਤਹਿਤ ਅਧਿਆਪਕਾਂ ਦੇ ਰੋਹ ਨੂੰ ਵੇਖਦਿਆਂ ਸੂਬਾ ਸਰਕਾਰ ਵਲੋਂ ਦਿੱਤੇ ਸੱਦੇ ਕਾਰਨ ਸ੍ਰੀ ...
ਜੋਧਾਂ, 6 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਏ ਨੇ ਪਿੰਡ ਮਨਸੂਰਾਂ ਵਿਖੇ ਗ੍ਰਾਮ ਪੰਚਾਇਤ ਮਨਸੂਰਾਂ ਵਲੋਂ ਕਰਵਾਏ ਗਏ ਸੱਭਿਆਚਾਰਕ ਮੇਲੇ 'ਤੇ ਸੰਬੋਧਨ ਕਰਦਿਆਂ ਕਿਹਾ ਕਿ ...
ਰਾਏਕੋਟ, 6 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬਿੰਜਲ ਦੀ ਸਿਹਤ ਵਿਭਾਗ ਦੀ ਡਿਸਪੈਂਸਰੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਇਨਵਰਟਰ ਸਮੇਤ ਬੈਟਰਾ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਡਿਸਪੈਂਸਰੀ ਵਿਚ ਤਾਇਨਾਤ ਸਟਾਫ਼ ਮੈਂਬਰ ਪਲਵਿੰਦਰ ਸਿੰਘ ਨੇ ਦੱਸਿਆ ਕਿ ...
ਗੁਰੂਸਰ ਸੁਧਾਰ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਅਨਾਜ ਮੰਡੀ ਸੁਧਾਰ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਉਨ੍ਹਾਂ ਇਸ ਮੌਕੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਅੰਦਰ ...
ਮੁੱਲਾਂਪੁਰ-ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੇ ਵੱਖ-ਵੱਖ ਵਰਗਾਂ ਦੇ ਖੋ-ਖੋ ਮੁਕਾਬਲੇ ਸ਼ੁਰੂ ਕਰਵਾਉਣ ਲਈ ਈਸਟਵੁੱਡ ਸਕੂਲ ਦੇ ਪ੍ਰਬੰਧਕੀ ਵਾਈਸ ...
ਜਗਰਾਉਂ, 6 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਨਾਨਕਸਰ ਗੁਲਾਬੀ ਬਾਗ ਦਿੱਲੀ ਵਿਖੇ ਧਾਰਮਿਕ ਸਮਾਗਮ ਸ਼ੁਰੂ ਹੋ ਗਏ | ਸੰਤ ਬਾਬਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX