ਤਾਜਾ ਖ਼ਬਰਾਂ


‘ਪਰੀਕਸ਼ਾ ਪੇ ਚਰਚਾ’ ਵਿਚ ਪ੍ਰਧਾਨ ਮੰਤਰੀ ਕਰਨਗੇ ਅੱਜ ਬੱਚਿਆਂ ਦੇ ਹੋਰਾਂ ਨਾਲ ਵਿਚਾਰ ਚਰਚਾ
. . .  4 minutes ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਕਟੋਰਾ ਸਟੇਡੀਅਮ ਵਿਚ ‘ਪਰੀਕਸ਼ਾ ਪੇ ਚਰਚਾ’ ਦੇ 6ਵੇਂ ਸੰਸਕਰਨ ਨਾਲ ਸੰਬੰਧਤ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਵਲੋਂ ਅੱਜ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਪ੍ਰੀਖਿਆ...
ਅੰਮ੍ਰਿਤਸਰ 'ਚ ਤੜਕੇ ਅੱਗ ਦੇ ਮਚੇ ਭਾਂਬੜ, ਇਕ ਵਿਅਕਤੀ ਦੀ ਮੌਤ
. . .  31 minutes ago
ਅੰਮ੍ਰਿਤਸਰ, 27 ਜਨਵਰੀ (ਹਰਮਿੰਦਰ ਸਿੰਘ)-ਸਥਾਨਕ ਬਾਬਾ ਸਾਹਿਬ ਚੌਕ ਨੇੜੇ ਇਕ ਘਰ 'ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਫਾਇਰ ਬ੍ਰਿਗੇਡ ਅਨੁਸਾਰ ਉਕਤ ਘਰ ਨੂੰ...
ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਸਰਕਾਰ ਦੁਆਰਾ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰਨ ਦੀ ਨਿੰਦਾ
. . .  36 minutes ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤੇ ਜਾਣ ਦੀ ਕਰੜੀ ਅਲੋਚਨਾ ਕੀਤੀ...
ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਵਨਾ ਵਿਆਹ ਦੇ ਬੰਧਨ 'ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ
. . .  49 minutes ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਅੱਜ ਸਵੇਰੇ ਫ਼ਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਵਿਧਾਇਕ ਨਰਿੰਦਰ ਸਵਨਾ...
ਭਿਵੰਡੀ 'ਚ ਇਮਾਰਤ ਦਾ ਇਕ ਹਿੱਸਾ ਡਿੱਗਿਆ, ਇਕ ਵਿਅਕਤੀ ਦੀ ਮੌਤ
. . .  52 minutes ago
ਮੁੰਬਈ, 27 ਜਨਵਰੀ-ਮਹਾਰਾਸ਼ਟਰ ਦੇ ਭਿਵੰਡੀ 'ਚ ਹਾਦਸਾ ਹੋਣ ਦੀ ਖ਼ਬਰ ਹੈ। ਇੱਥੇ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਠਾਣੇ ਨਗਰ ਨਿਗਮ ਨੇ...
ਪ੍ਰਧਾਨ ਮੰਤਰੀ ਮੋਦੀ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ
. . .  about 1 hour ago
ਨਵੀਂ ਦਿੱਲੀ, 27 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।
ਰੂਸ ਨੇ ਯੂਕਰੇਨ 'ਚ ਮਿਸਾਈਲ ਅਤੇ ਡਰੋਨ ਨਾਲ ਕੀਤੇ ਹਮਲੇ, 11 ਲੋਕਾਂ ਦੀ ਮੌਤ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਜਰਮਨੀ ਅਤੇ ਅਮਰੀਕਾ ਵਲੋਂ ਯੂਕਰੇਨ 'ਚ ਦਰਜਨਾਂ ਟੈਂਕ ਭੇਜਣ ਦੀ ਘੋਸ਼ਣਾ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਰੂਸ ਨੇ ਪੂਰੇ ਯੂਕਰੇਨ 'ਚ ਮਿਸਾਈਲਾਂ ਅਤੇ ਡਰੋਨਾਂ ਦੀਆਂ ਵਾਛੜਾਂ ਕੀਤੀਆਂ...
ਜੇਨਿਨ ਸੰਘਰਸ਼ 'ਚ ਇਜ਼ਰਾਈਲੀ ਸੈਨਿਕਾਂ ਵਲੋਂ 9 ਫਿਲਿਸਤੀਨੀਆਂ ਦੀ ਮੌਤ, ਕਈ ਜ਼ਖ਼ਮੀ
. . .  about 2 hours ago
ਨਵੀਂ ਦਿੱਲੀ, 27 ਜਨਵਰੀ-ਇਜਰਾਈਲ-ਫਿਲਿਸਟੀਨ ਵਿਚਕਾਰ ਖ਼ੂਨੀ ਸੰਘਰਸ਼ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਖ਼ਬਰ ਹੈ ਕਿ ਹੁਣ ਇਜ਼ਰਾਈਲੀ ਸੈਨਾ ਨੇ ਇਕ ਕੈਂਪ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਜੰਮੂ-ਕਸ਼ਮੀਰ ਦੇ ਪੁੰਛ 'ਚ ਸਾਬਕਾ ਵਿਧਾਇਕ ਦੇ ਘਰ ਨੇੜੇ ਮਿਲਿਆ ਗ੍ਰੇਨੇਡ, ਜਾਂਚ ਜਾਰੀ
. . .  1 day ago
ਛਾਤੀ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਅੰਨੂ ਕਪੂਰ ਦਿੱਲੀ ਦੇ ਹਸਪਤਾਲ 'ਚ ਭਰਤੀ
. . .  1 day ago
2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ੍ਹਿਆ
. . .  1 day ago
ਹਰੀਕੇ ਪੱਤਣ ,26 ਜਨਵਰੀ ( ਸੰਜੀਵ ਕੁੰਦਰਾ)-ਨਸ਼ਿਆਂ ਨੂੰ ਰੋਕਣ ਦੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਹ ਸਭ ਹਵਾਈ ਦਾਅਵੇ ਹੀ ਹਨ । ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਹਿਣ ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਕੀਤੀ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ
. . .  1 day ago
ਨਵੀਂ ਦਿੱਲੀ, 26 ਜਨਵਰੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ...
ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  1 day ago
ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚ ਛੁੱਟੀ ਐਲਾਨੀ
. . .  1 day ago
ਜਲੰਧਰ, 26 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ...
ਚਾਈਨਾ ਡੋਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਚਾਈਨਾ ਡੋਰ ਗਲ਼ੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ 'ਤੇ 10 ਟਾਂਕੇ ਲਗਾਉਣੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ...
ਫਗਵਾੜਾ 'ਚ ਸਕੂਟਰੀ 'ਤੇ ਜਾ ਰਿਹਾ ਸਾਹਿਲ ਹੋਇਆ ਚਾਈਨਾ ਡੋਰ ਦਾ ਸ਼ਿਕਾਰ
. . .  1 day ago
ਫਗਵਾੜਾ, 26 ਜਨਵਰੀ-ਫਗਵਾੜਾ ਵਿਖੇ ਅੱਜ ਸਕੂਟਰੀ 'ਤੇ ਜਾ ਰਿਹਾ ਸਾਹਿਲ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ...
27 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ)-ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਵਿਧਾਨ ਸਭਾ...
ਆਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ-ਮਨੀਸ਼ਾ ਰਾਣਾ ਆਈ.ਏ.ਐਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 26 ਜਨਵਰੀ (ਨਿੱਕੂਵਾਲ, ਸੈਣੀ)-ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਸਥਾਨਕ ਐਸ.ਜੀ.ਐਸ. ਖ਼ਾਲਸਾ...
ਕਾਰ ਸਵਾਰ ਵਿਅਕਤੀ ਕੋਲੋਂ 2 ਲੱਖ ਰੁਪਏ ਅਤੇ ਚਾਈਨਾ ਡੋਰ ਬਰਾਮਦ
. . .  1 day ago
ਗੁਰੂ ਹਰ ਸਹਾਏ, 26 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਲੱਖ ਰੁਪਏ ਅਤੇ 75 ਗੱਟੂ ਚੜਖੜੀਆਂ...
ਓਠੀਆਂ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਫੂਕਿਆ ਆਸ਼ੀਸ਼ ਮਿਸ਼ਰਾ ਦਾ ਪੁਤਲਾ
. . .  1 day ago
ਓਠੀਆਂ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ-ਤਹਿਸੀਲ ਅਜਨਾਲਾ ਦੇ ਕਿਸਾਨ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਓਠੀਆਂ ਚੋਂਕ ਵਿਚ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਵਿਰੁੱਧ...
ਖੇਤ ਦੀ ਵੱਟ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ (ਫ਼ਿਰੋਜ਼ਪੁਰ), 26 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਗਜਨੀ ਬਾਲਾ ਉਰਫ਼ ਦੋਨਾ ਮੱਤੜ ਵਿਖੇ ਖੇਤ ਦੀ ਵੱਟ ਸੰਬੰਧੀ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ...
ਕਿਰਤੀ ਕਿਸਾਨ ਯੂਨੀਅਨ ਨੇ ਫੂਕੀਆਂ ਆਸ਼ੀਸ਼ ਮਿਸ਼ਰਾ ਦੀਆਂ ਅਰਥੀਆਂ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ...
ਸਰਹੱਦੀ ਫ਼ੌਜਾਂ ਨੇ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਬਾਵਜੂਦ, ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਨੇ ਅੱਜ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਭਾਰਤ ਦੇ 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਵਾਹਗਾ...
ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਹਾਜ਼ਰੀ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ
. . .  1 day ago
ਨਵੀਂ ਦਿੱਲੀ, 26 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਮੈਂ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਦਾ ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਆਪਣੀ ਹਾਜ਼ਰੀ ਭਰਨ ਲਈ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਫਾਜ਼ਿਲਕਾ / ਅਬੋਹਰ

ਕਿਸਾਨ ਮਜ਼ਦੂਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਮੰਗ ਪੱਤਰ ਨੂੰ ਲੈ ਕੇ ਪੈਦਾ ਹੋਇਆ ਵਿਵਾਦ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਕਿਸਾਨਾਂ ਮਜ਼ਦੂਰਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੰਗ ਪੱਤਰ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਜਿਸ ਤੋਂ ਬਾਅਦ ਕਿਸਾਨ ਮਜ਼ਦੂਰਾਂ ਵਲੋਂ ਫ਼ਾਜ਼ਿਲਕਾ-ਅਬੋਹਰ ਰੋਡ ਤੇ ਜਾਮ ਲਾ ਕੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਪੁੱਜੀ, ਪਰ ਪ੍ਰਦਰਸ਼ਨਕਾਰੀਆਂ ਵਲੋਂ ਜਾਮ ਨਹੀਂ ਖੋਲਿ੍ਹਆ ਗਿਆ | ਫ਼ਾਜ਼ਿਲਕਾ ਦੇ ਐਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸੇ ਵਿਚ ਲਿਆ | ਜਿਸ ਤੋਂ ਬਾਅਦ ਫ਼ਾਜ਼ਿਲਕਾ ਦੇ ਏ.ਡੀ.ਸੀ. ਨੇ ਦਫ਼ਤਰ ਤੋਂ ਬਾਹਰ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਅਤੇ ਪ੍ਰਦਰਸ਼ਨਕਾਰੀਆਂ ਨੇ ਜਾਮ ਖੋਲ੍ਹ ਦਿੱਤਾ | ਮਾਮਲਾ ਮੰਡੀ ਲਾਧੂਕਾ ਦੀ ਚੰਡੀਗੜ੍ਹ ਬਸਤੀ ਦਾ ਸੀ, ਜਿੱਥੇ ਮਜ਼ਦੂਰਾਂ ਨੂੰ ਮਕਾਨ ਛੱਡਣ ਦੇ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਨੂੰ ਲੈ ਕੇ ਮਜ਼ਦੂਰ ਅਤੇ ਕਿਸਾਨ ਵਰਗ ਮੰਗ ਪੱਤਰ ਦੇਣ ਲਈ ਡੀ.ਸੀ. ਦਫ਼ਤਰ ਪੁੱਜਿਆ, ਜਿੱਥੇ ਏ.ਡੀ.ਸੀ. ਨਾਲ ਕਿਸਾਨ ਮਜ਼ਦੂਰਾਂ ਦਾ ਮੰਗ ਪੱਤਰ ਦਫ਼ਤਰ ਤੋਂ ਬਾਹਰ ਆ ਕੇ ਲੈਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ | ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਕੁਮਾਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ, ਮਹਿੰਦਰ ਕੌੜਿਆਂ ਵਾਲੀ, ਕੁਲਵੰਤ ਸਿੰਘ, ਬਾਊ ਰਾਮ ਸਰਪੰਚ ਨੇ ਦੱਸਿਆ ਕਿ ਅਡਾਨੀ ਗਰੁੱਪ ਦਾ ਇਕ ਸੈਲੋ ਬਣ ਰਿਹਾ ਹੈ ਜਿਸ ਨੂੰ 100 ਫੁੱਟ ਦੀ ਸੜਕ ਲਗਾਈ ਜਾ ਰਹੀ ਹੈ | ਇਸ ਨੂੰ ਲੈ ਕੇ 250-300 ਗ਼ਰੀਬ ਪਰਿਵਾਰਾਂ ਨੂੰ ਬੇਘਰ ਕਰ ਕੇ ਸੜਕ ਬਣਾਈ ਜਾ ਰਹੀ ਹੈ | ਜਿਸ ਨੂੰ ਲੈ ਕੇ ਗ਼ਰੀਬ ਨੂੰ ਨੋਟਿਸ ਜਾਰੀ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਪਿਛਲੇ ਕਰੀਬ 50 ਸਾਲ ਤੋਂ ਉੱਥੇ ਰਹਿ ਰਹੇ ਹਨ | ਪਰ ਸਰਕਾਰਾਂ ਅਤੇ ਕਾਰਪੋਰੇਟ ਘਰਾਣੇ ਇਨ੍ਹਾਂ ਦੇ ਸਿਰਾਂ ਤੋਂ ਛੱਤ ਖੋਹਣਾ ਚਾਹੁੰਦੇ ਹਨ | ਜਿਸ ਕਾਰਨ ਉਹ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ ਸਨ, ਪਰ ਪ੍ਰਸ਼ਾਸਨਿਕ ਅਧਿਕਾਰੀ ਡੀ.ਸੀ. ਦੇ ਨਾ ਹੋਣ ਕਾਰਨ ਏ.ਡੀ.ਸੀ. ਨੂੰ ਬਾਹਰ ਆ ਕੇ ਮੰਗ ਪੱਤਰ ਲੈਣ ਲਈ ਕਿਹਾ ਗਿਆ ਸੀ, ਪਰ ਏ.ਡੀ.ਸੀ. ਉਨ੍ਹਾਂ ਕੋਲੋਂ ਮੰਗ ਪੱਤਰ ਲੈਣ ਲਈ ਨਹੀਂ ਆਏ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲੋਕਤੰਤਰ ਖ਼ਤਮ ਹੋ ਚੁੱਕਿਆ ਹੈ | ਨੌਕਰਸ਼ਾਹੀ ਅੱਜ ਮਾਲਕ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਟੈਕਸ ਤੋਂ ਇਨ੍ਹਾਂ ਅਧਿਕਾਰੀਆਂ ਨੂੰ ਤਨਖ਼ਾਹ ਦਿੰਦੀ ਹੈ, ਪਰ ਅਧਿਕਾਰੀ ਲੋਕਾਂ ਦੀ ਗੱਲ ਨਹੀਂ ਸੁਣਦੇ | ਉਨ੍ਹਾਂ ਕਿਹਾ ਕਿ ਕਰੀਬ 300 ਕਿਸਾਨ ਮਜ਼ਦੂਰ ਮੰਗ ਪੱਤਰ ਦੇਣ ਆਇਆ ਸੀ, ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ | ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਐੱਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਏ.ਡੀ.ਸੀ. ਇਕ ਜ਼ਰੂਰੀ ਵੀ.ਸੀ. ਤੇ ਸਨ, ਜਿਸ ਕਾਰਨ ਉਹ ਬਾਹਰ ਨਹੀਂ ਆ ਸਕੇ ਅਤੇ ਇਹ ਵਿਵਾਦ ਅਨਜਾਣੇ ਵਿਚ ਪੈਦਾ ਹੋ ਗਿਆ, ਪਰ ਹੁਣ ਪ੍ਰਦਰਸ਼ਨਕਾਰੀਆਂ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਦਾ ਮੰਗ ਪੱਤਰ ਏ.ਡੀ.ਸੀ. ਨੂੰ ੂ ਸੌਂਪਿਆ ਜਾ ਰਿਹਾ ਹੈ | ਐੱਸ.ਡੀ.ਐਮ. ਨੇ ਪ੍ਰਦਰਸ਼ਨਕਾਰੀਆਂ ਨੂੰ ਨਾਲ ਲੈ ਗਏ ਅਤੇ ਏ.ਡੀ.ਸੀ. ਨੇ ਦਫ਼ਤਰ ਤੋਂ ਬਾਹਰ ਆ ਕੇ ਮੰਗ ਪੱਤਰ ਲਿਆ | ਇਸ ਮੌਕੇ ਸਰਪੰਚ ਮਿਹਰ ਚੰਦ ਵਡੇਰਾ, ਰਮੇਸ਼ ਲਾਲ, ਤਰਸੇਮ ਲਾਲ, ਸੁਨੀਤਾ ਰਾਣੀ, ਦੀਪ ਮਾਲਾ, ਪ੍ਰਕਾਸ਼ ਕੌਰ, ਕਾਲੀ, ਆਸ਼ਾ ਰਾਣੀ, ਪਾਰਵਤੀ, ਮਾਇਆ ਦੇਵੀ, ਸੀਤਾ ਰਾਣੀ, ਸਰਜਨ, ਫ਼ਕੀਰ ਚੰਦ, ਬੱਬਲੂ, ਕ੍ਰਿਸ਼ਨ ਲਾਲ ਆਦਿ ਹਾਜ਼ਰ ਸਨ |

ਤਨਖ਼ਾਹਾਂ ਨੂੰ ਲੈ ਕੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਦਿੱਤਾ ਰੋਸ ਧਰਨਾ

ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ) - ਨਗਰ ਨਿਗਮ ਅਬੋਹਰ ਦੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਮੂਹਰੇ ਧਰਨਾ ਦੇ ਦਿੱਤਾ | ਯੂਨੀਅਨ ਦੇ ਆਗੂਆਂ ਪ੍ਰਧਾਨ ਅਸ਼ਵਨੀ ਟਾਂਕ ਨੇ ਦੱਸਿਆ ਕਿ ਨਗਰ ਨਿਗਮ ਦੇ ਸਫ਼ਾਈ ਕਾਮਿਆਂ ਨੂੰ ਮਈ ...

ਪੂਰੀ ਖ਼ਬਰ »

ਆੜ੍ਹਤੀਆਂ ਨੇ ਝੋਨੇ ਦੀ ਸਰਕਾਰੀ ਖ਼ਰੀਦ ਦਾ ਬਾਈਕਾਟ ਕੀਤਾ

ਮੰਡੀ ਲਾਧੂਕਾ, 6 ਅਕਤੂਬਰ (ਰਾਕੇਸ਼ ਛਾਬੜਾ, ਮਨਪੀ੍ਰਤ ਸੈਣੀ) - ਪੰਜਾਬ ਸਰਕਾਰ ਵਲੋਂ ਪਰਮਲ ਝੋਨੇ ਦਾ ਆਨਲਾਈਨ ਗੇਟ ਪਾਸ ਕੱਟਣ ਦਾ ਆੜ੍ਹਤੀਆ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਮੰਡੀ ਦੀ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਅਮਨੀਸ਼ ਮਹਿਤਾ ਅਤੇ ਸਾਬਕਾ ਪ੍ਰਧਾਨ ਅਵਿਨਾਸ਼ ...

ਪੂਰੀ ਖ਼ਬਰ »

ਸਿਹਤ ਕਰਮਚਾਰੀਆਂ ਨੇ ਟੀਕਾਕਰਨ ਕੈਂਪ ਲਗਾਇਆ

ਅਬੋਹਰ, 6 ਅਕਤੂਬਰ (ਸੁਖਜੀਤ ਸਿੰਘ ਬਰਾੜ) - ਬੀਤੇ ਦਿਨ ਸਥਾਨਕ ਦਸਹਿਰਾ ਗਰਾਊਾਡ ਵਿਖੇ ਦਸਹਿਰਾ ਕਮੇਟੀ ਵਲੋਂ ਮਨਾਏ ਗਏ ਦਸਹਿਰੇ ਦੇ ਤਿਉਹਾਰ ਮੌਕੇ ਸਿਹਤ ਵਿਭਾਗ ਦੇ ਹੁਕਮਾਂ 'ਤੇ ਸਿਹਤ ਕਰਮਚਾਰੀਆਂ ਵਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ...

ਪੂਰੀ ਖ਼ਬਰ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰਨ ਆਜ਼ਾਦੀ ਲਈ ਮਾਰਚ ਸੰਬੰਧੀ ਹਲਕਾ ਇੰਚਾਰਜ ਘੁੜਿਆਣਾ ਨੇ ਕੀਤੀਆਂ ਮੀਟਿੰਗਾਂ

ਬੱਲੂਆਣਾ, 6 ਅਕਤੂਬਰ (ਜਸਮੇਲ ਸਿੰਘ ਢਿੱਲੋਂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰਨ ਆਜ਼ਾਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਖ਼ਾਲਸਾ ਮਾਰਚ ਅੱਜ 7 ਅਕਤੂਬਰ ਨੂੰ ਸ਼ੁਰੂ ਹੋ ...

ਪੂਰੀ ਖ਼ਬਰ »

ਜੋਤੀ ਬੀ.ਐੱਡ. ਕਾਲਜ ਦੇ ਵਿਦਿਆਰਥੀਆਂ ਨੇ 'ਖ਼ਵਾਇਸ਼ੀ' ਦੀ ਉਡਾਣ ਸੰਬੰਧੀ ਕੀਤੀ ਚਰਚਾ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਜੋਤੀ ਬੀ.ਐਡ. ਕਾਲਜ ਦੇ ਵਿਦਿਆਰਥੀਆਂ ਨੇ ਰੁਜ਼ਗਾਰ ਉਤਪਤੀ, ਕੌਸ਼ਲ ਵਿਕਾਸ ਅਤੇ ਸਿਖਲਾਈ ਵਿਭਾਗ ਫ਼ਾਜ਼ਿਲਕਾ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ | ਵਿਦਿਆਰਥੀਆਂ ਦੀ ਅਗਵਾਈ ਸਹਾਇਕ ਪ੍ਰੋਫ਼ੈਸਰ ਰਾਜਵਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਸਟੀਲ ਓਵਰਬਿ੍ਜ ਦੀਆਂ ਫਿਰ ਟੁੱਟੀਆਂ ਟਾਈਲਾਂ, ਦੋਪਹੀਆ ਵਾਹਨ ਚਾਲਕ ਹੋਏ ਪ੍ਰੇਸ਼ਾਨ

ਅਬੋਹਰ, 6 ਅਕਤੂਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ) - ਸਥਾਨਕ ਨਵੀਂ ਆਬਾਦੀ ਨੂੰ ਸ਼ਹਿਰ ਨਾਲ ਜੋੜਨ ਵਾਲੇ ਸਟੀਲ ਓਵਰਬਿ੍ਜ 'ਤੇ ਲੱਗੀਆਂ ਇੰਟਰਲਾਕਿੰਗ ਟਾਈਲਾਂ ਮੁੜ ਤੋਂ ਥਾਂ-ਥਾਂ ਤੋਂ ਟੁੱਟ ਗਈਆਂ ਹਨ ਜਿਸ ਕਾਰਨ ਇੱਥੋਂ ਲੰਘਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਨੂੰ ...

ਪੂਰੀ ਖ਼ਬਰ »

ਮੋਟਰਸਾਈਕਲ ਚਾਲਕ ਨੂੰ ੂ ਜ਼ਖ਼ਮੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਜਲਾਲਾਬਾਦ, 6 ਅਕਤੂਬਰ (ਕਰਨ ਚੁਚਰਾ) - ਥਾਣਾ ਵੈਰੋ ਕਾ ਪੁਲਿਸ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿਕੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਕਾਠਗੜ੍ਹ ...

ਪੂਰੀ ਖ਼ਬਰ »

ਪਟਾਕਿਆਂ ਦੀ ਵਿਕਰੀ ਵਾਸਤੇ ਆਰਜ਼ੀ ਲਾਇਸੰਸ ਲਈ ਦਰਖਾਸਤਾਂ ਦੇਣ ਦੀ ਆਖ਼ਰੀ ਮਿਤੀ ਅੱਜ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਦੀਵਾਲੀ ਸਮੇਤ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿੱਕਰੀ ਲਈ ਆਰਜ਼ੀ ਲਾਇਸੈਂਸ ਪ੍ਰਾਪਤ ਕਰਨ ਦੇ ਚਾਹਵਾਨਾਂ ਲਈ ਅਰਜ਼ੀਆਂ ਜਮਾਂ ਕਰਵਾਉਣ ਲਈ ਆਖ਼ਰੀ ਮਿਤੀ 7 ਅਕਤੂਬਰ ਹੈ | ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ...

ਪੂਰੀ ਖ਼ਬਰ »

ਦੁਤਾਰਾਂਵਾਲੀ ਦੇ ਸਕੂਲ 'ਚ ਮਨਾਇਆ 'ਜੰਗਲੀ ਜੀਵ ਹਫ਼ਤਾ'

ਬੱਲੂਆਣਾ, 6 ਅਕਤੂਬਰ (ਜਸਮੇਲ ਸਿੰਘ ਢਿੱਲੋਂ) - ਪਿੰਡ ਦੁਤਾਰਾਂਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਜੰਗਲੀ ਜੀਵ ਸੁਰੱਖਿਆ ਵਿਭਾਗ ਅਬੋਹਰ ਦੇ ਰੇਂਜ ਅਫ਼ਸਰ ਮੰਗਤ ਰਾਮ, ਬਲਾਕ ਅਫ਼ਸਰ ਮਨਜੀਤ ਸਿੰਘ, ਬੀਟ ਇੰਚਾਰਜ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ...

ਪੂਰੀ ਖ਼ਬਰ »

ਖੇਤ ਮਜ਼ਦੂਰ ਨੇ ਦਿਖਾਈ ਇਮਾਨਦਾਰੀ

ਮੰਡੀ ਅਰਨੀਵਾਲਾ, 6 ਅਕਤੂਬਰ (ਨਿਸ਼ਾਨ ਸਿੰਘ ਮੋਹਲਾਂ) - ਇਕ ਖੇਤ ਮਜ਼ਦੂਰ ਨੇ ਲੱਭਿਆ ਹੋਇਆ ਕੀਮਤੀ ਮੋਬਾਈਲ ਫ਼ੋਨ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਪਿੰਡ ਡੱਬਵਾਲਾ ਕਲਾਂ ਦੇ ਕਰਨਪਾਲ ਸਿੰਘ ਪੁੱਤਰ ਬਲਵੀਰ ਸਿੰਘ ਜੋ ਖੇਤ ਜਾ ਰਿਹਾ ਸੀ ਤੇ ਉਸ ਨੂੰ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਅਰਨੀਵਾਲਾ ਅਧੀਨ ਆਉਂਦੇ ਖ਼ਰੀਦ ਕੇਂਦਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ

ਮੰਡੀ ਅਰਨੀਵਾਲਾ, 6 ਅਕਤੂਬਰ (ਨਿਸ਼ਾਨ ਸਿੰਘ ਮੋਹਲਾਂ) - ਮਾਰਕੀਟ ਕਮੇਟੀ ਅਰਨੀਵਾਲਾ ਅਧੀਨ ਆਉਂਦੇ ਖ਼ਰੀਦ ਕੇਂਦਰ ਮੰਡੀ ਅਮੀਨ ਗੰਜ ਰੋੜਾਂਵਾਲੀ ਵਿਖੇ ਝੋਨੇ ਦੀ ਆਈ ਪਹਿਲੀ ਢੇਰੀ ਦੀ ਖ਼ਰੀਦ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ | ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸਾਬਕਾ ...

ਪੂਰੀ ਖ਼ਬਰ »

ਸਰਪੰਚ ਸ਼ਮਿੰਦਰ ਸਿੰਘ ਨੂੰ ਐਵਾਰਡ ਪ੍ਰਾਪਤੀ 'ਤੇ ਦਿੱਤੀਆਂ ਵਧਾਈਆਂ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਦੇ ਪਿੰਡ ਆਵਾ ਨੂੰ ਜ਼ਿਲ੍ਹੇ ਦਾ ਸਭ ਤੋਂ ਸਫ਼ਾਈ ਵਾਲਾ ਪਿੰਡ ਦਾ ਅਵਾਰਡ ਮਿਲਣ ਤੇ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਨੇ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਮੰੂਹ ਮਿੱਠਾ ...

ਪੂਰੀ ਖ਼ਬਰ »

ਸੁਸਾਇਟੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਆਏ ਕਿਸਾਨ ਬੇਰੰਗ ਪਰਤੇ

ਬੱਲੂਆਣਾ, 6 ਅਕਤੂਬਰ (ਜਸਮੇਲ ਸਿੰਘ ਢਿੱਲੋਂ) - ਹਲਕੇ ਦੇ ਪਿੰਡ ਹਿੰਮਤਪੁਰਾ ਦੀ ਕੋਆਪਰੇਟਿਵ ਦੀ ਕਮੇਟੀ ਦੀ ਚੋਣ ਲਈ ਨਾਮਜ਼ਦਗੀ ਪੱਤਰ 6 ਅਕਤੂਬਰ ਨੂੰ ਸਵੇਰੇ 9 ਤੋਂ 11 ਵਜੇ ਤੱਕ ਭਰੇ ਜਾਣੇ ਸਨ | ਜਿਸ ਸਬੰਧੀ ਇਕ ਹਫ਼ਤਾ ਪਹਿਲਾਂ ਹੀ ਪਿੰਡ ਹਿੰਮਤਪੁਰਾ ਅਤੇ ਪਿੰਡ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਅਹੁਦੇਦਾਰਾਂ ਦੀ ਨਿਯੁਕਤੀ

ਅਬੋਹਰ, 6 ਅਕਤੂਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਨਵੀਂ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਫ਼ਸਲਾਂ ਦੀ ਨਿਰਵਿਘਨ ਬੋਲੀ ...

ਪੂਰੀ ਖ਼ਬਰ »

ਬੇਰੀ ਵਾਲਾ ਪਿੰਡ 'ਚ ਲਗਾਇਆ ਕਿਸਾਨ ਸਿਖਲਾਈ ਕੈਂਪ

ਫ਼ਾਜ਼ਿਲਕਾ, 6 ਅਕਤੂਬਰ (ਅਮਰਜੀਤ ਸ਼ਰਮਾ) - ਖੇਤੀਬਾੜੀ ਵਿਭਾਗ ਵਲੋਂ ਫ਼ਾਜ਼ਿਲਕਾ ਬਲਾਕ ਦੇ ਪਿੰਡ ਬੇਰੀ ਵਾਲਾ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਬੀ.ਟੀ.ਐਮ. ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਅਤੇ ...

ਪੂਰੀ ਖ਼ਬਰ »

ਗਾਡਵਿਨ ਸਕੂਲ ਦੇ 52 ਵਿਦਿਆਰਥੀਆਂ ਦੀ ਪੰਜਾਬ ਸਕੂਲ ਖੇਡਾਂ ਸਾਫਟਬਾਲ 'ਚ ਹੋਈ ਚੋਣ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ)- ਗਾਡਵਿਨ ਸਕੂਲ ਘੱਲੂ ਦੇ ਵੱਖ-ਵੱਖ ਵਰਗਾਂ ਵਿਚ 52 ਵਿਦਿਆਰਥੀਆਂ ਦੀ ਸੂਬਾ ਪੱਧਰੀ ਸਕੂਲ ਸਾਫਟਬਾਲ ਖੇਡਾਂ ਵਿਚ ਚੋਣ ਹੋਈ ਹੈ | ਜਾਣਕਾਰੀ ਦਿੰਦਿਆਂ ਕੋਚ ਮੋਹਿਤ ਕੁਮਾਰ ਨੇ ਦੱਸਿਆ ਕਿ ਗਾਡਵਿਨ ਸਕੂਲ ਦੇ ਸਾਫਟਬਾਲ ਵਿਚ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਿਖੇ ਸਾਈਬਰ ਕ੍ਰਾਈਮ ਜਾਗਰੂਕਤਾ ਸੰਬੰਧੀ ਸੈਮੀਨਾਰ ਲਗਾਇਆ

ਅਬੋਹਰ, 6 ਅਕਤੂਬਰ (ਸੁਖਜੀਤ ਸਿੰਘ ਬਰਾੜ) - ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਲਜ ਪਿ੍ੰਸੀਪਲ ਡਾ: ਵਿਜੇ ਗਰੋਵਰ ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਵਿਭਾਗ ਵਲੋਂ ਸਾਈਬਰ ਕ੍ਰਾਈਮ ਸੁਰੱਖਿਆ ਜਾਗਰੂਕਤਾ ਮੁਹਿੰਮ ਸਬੰਧੀ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ...

ਪੂਰੀ ਖ਼ਬਰ »

ਪੁਲਿਸ ਚੌਕੀ ਘੁਬਾਇਆ ਵਲੋਂ ਬਾਬਾ ਬੱੁਢਾ ਸਾਹਿਬ ਜੋੜ ਮੇਲੇ ਨੂੰ ਸਮਰਪਿਤ ਸੰਗਤ ਲਈ ਲਗਾਇਆ ਲੰਗਰ

ਮੰਡੀ ਘੁਬਾਇਆ, 6 ਅਕਤੂਬਰ (ਅਮਨ ਬਵੇਜਾ) - ਬਾਬਾ ਬੱੁਢਾ ਸਾਹਿਬ ਜੋੜ ਮੇਲੇ ਨੂੰ ਜਾਣ ਵਾਲੀ ਸੰਗਤ ਲਈ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਪੁਲਿਸ ਚੌਂਕੀ ਘੁਬਾਇਆ ਦੇ ਇੰਚਾਰਜ ਬਲਕਾਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਅਰਦਾਸ ਕਰਵਾ ਕੇ ਸਾਂਝੇ ਤੋਰ ਤੇ ਬਰੈੱਡ ਪਕੌੜੇ ...

ਪੂਰੀ ਖ਼ਬਰ »

ਵਿਜ਼ਡਮ ਸਕੂਲ 'ਚ ਮਨਾਇਆ ਡਾਂਡੀਆ ਉਤਸਵ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਵਿਜ਼ਡਮ ਕਾਨਵੈਂਟ ਸਕੂਲ ਵਿਖੇ ਡਾਂਡੀਆ ਉਤਸਵ ਦਾ ਆਯੋਜਨ ਕੀਤਾ ਗਿਆ ਜਿਸ 'ਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰਨਾਂ ਨੇ ਵੀ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਵਿੰਦਰ ਦਹੂਜਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਵਾਅਦੇ ਪੂਰੇ ਕਰੇਗੀ- ਵਿਧਾਇਕ ਸਵਨਾ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਜੋ ਗੱਲ ਚੋਣਾਂ ਤੋਂ ਪਹਿਲਾਂ ਕਹੀ ਸੀ, ਉਹ ਗੱਲ ਕਰ ਕੇ ਵਿਖਾਵਾਂਗੇ | ਲੋਕਾਂ ਨਾਲ ਕੀਤੇ ਵਾਅਦੇ ਇਕ-ਇਕ ਕਰ ਕੇ ਪੂਰਾ ਕਰਾਂਗੇ | ਇਹ ਸ਼ਬਦ ...

ਪੂਰੀ ਖ਼ਬਰ »

ਆਰ.ਐਸ.ਐਸ. ਵਲੋਂ ਪਥ ਸੰਚਾਲਨ ਪ੍ਰੋਗਰਾਮ 9 ਨੂੰ

ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ) - ਰਾਸ਼ਟਰੀ ਸਵੈ ਸੇਵਕ ਸੰਘ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਪਥ ਸੰਚਾਲਨ ਪ੍ਰੋਗਰਾਮ ਦਾ ਆਯੋਜਨ 9 ਅਕਤੂਬਰ ਦਿਨ ਐਤਵਾਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਵਿਚ ਕੀਤਾ ਜਾਵੇਗਾ | ਜਾਣਕਾਰੀ ਦਿੰਦੇ ਹੋਏ ਨਗਰ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਨੇ ਕੀਤਾ ਉਦਘਾਟਨ

ਕੋਟ ਈਸੇ ਖਾਂ, 6 ਅਕਤੂਬਰ (ਨਿਰਮਲ ਸਿੰਘ ਕਾਲੜਾ)-ਸਥਾਨਕ ਸ਼ਹਿਰ ਦੀ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਸੁੰਦਰ ਨਗਰ ਦੇ ਮੁੱਖ ਸੇਵਾਦਾਰ ਤੇ ਸ਼ਹਿਰ ਨਿਵਾਸੀਆਂ ਵਲੋਂ ਦਿੱਤੇ ਉੱਦਮ ਸਦਕਾ ਇਸ ਵਾਰ ਮਨਾਏ ਦੁਸਹਿਰੇ ਵਾਲੇ ਦਿਨ ਦਾ ਰਸਮੀ ਉਦਘਾਟਨ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਬੱਚਿਆਂ ਨਾਲ ਭਰੀ ਸਕੂਲ ਵੈਨ ਐਂਬੂਲੈਂਸ ਨਾਲ ਟਕਰਾਈ

ਮੋਗਾ, 6 ਅਕਤੂਬਰ (ਗੁਰਤੇਜ ਸਿੰਘ)-ਮੋਗਾ-ਫ਼ਿਰੋਜ਼ਪੁਰ ਰੋਡ ਦੁੱਨੇਕੇ ਵਿਖੇ ਕਰੀਬ 4:30 ਵਜੇ ਸਕੂਲ ਵੈਨ ਨਾਲ ਐਂਬੂਲੈਂਸ 108 ਦੀ ਟੱਕਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਘੱਲ ਕਲਾਂ ਸਥਿਤ ਇਕ ਪ੍ਰਾਈਵੇਟ ਸਕੂਲ ਦੀ ਵੈਨ ...

ਪੂਰੀ ਖ਼ਬਰ »

ਆਲਟੋ ਕਾਰ ਨੂੰ ਟੱਕਰ ਮਾਰਨ ਵਾਲੇ ਮਨਟੈਰੋ ਸਵਾਰ 'ਤੇ ਮਾਮਲਾ ਦਰਜ

ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ) - ਥਾਣਾ ਸਿਟੀ 2 ਪੁਲਿਸ ਵਲੋਂ ਕਾਰ ਨੂੰ ਟੱਕਰ ਮਾਰਨ ਵਾਲੇ ਗੱਡੀ ਸਵਾਰ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਾਨਵੈਂਟ ਐਵਿਨਿਊ ਕਾਲੋਨੀ ਅਬੋਹਰ ਨੇ ...

ਪੂਰੀ ਖ਼ਬਰ »

ਮਾਰਕੁੱਟ ਕਰਨ ਦੇ ਦੋਸ਼ਾਂ ਤਹਿਤ 4 ਖ਼ਿਲਾਫ਼ ਮਾਮਲਾ ਦਰਜ

ਜਲਾਲਾਬਾਦ, 6 ਅਕਤੂਬਰ (ਕਰਨ ਚੁਚਰਾ) - ਥਾਣਾ ਵੈਰੋ ਕਾ ਪੁਲਿਸ ਨੇ ਮਾਰਕੁੱਟ ਕਰਨ ਦੇ ਮਾਮਲੇ 'ਚ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸ਼ਿਲੰਦਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਚੱਕ ਅਟਾਰੀ ਥਾਣਾ ਸ੍ਰੀਮੁਕਤਸਰ ...

ਪੂਰੀ ਖ਼ਬਰ »

ਆਰੀਆ ਸਮਾਜ ਦਾ 2 ਦਿਨਾ ਸਾਲਾਨਾ ਮਹਾਂਉਤਸਵ ਕੱਲ੍ਹ ਤੋਂ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਆਰੀਆ ਸਮਾਜ ਫ਼ਾਜ਼ਿਲਕਾ ਦਾ ਸਾਲਾਨਾ ਮਹਾਂਉਤਸਵ 8 ਅਤੇ 9 ਅਕਤੂਬਰ ਨੂੰ ਮਨਾਇਆ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ. ਨਵਦੀਪ ਜਸੂਜਾ ਨੇ ਦੱਸਿਆ ਕਿ 8 ਅਕਤੂਬਰ ਨੂੰ ਸਵੇਰੇ 9 ਤੋਂ ਸਾਢੇ 9 ਵਜੇ ਤੱਕ ਹਵਨ ...

ਪੂਰੀ ਖ਼ਬਰ »

ਸ੍ਰੀ ਸਨਾਤਨ ਧਰਮ ਪ੍ਰਚਾਰਕ ਰਾਮ ਨਾਟਕ ਕਲੱਬ ਵਲੋਂ ਕਰਵਾਈ ਰਾਮਲੀਲਾ ਸੰਪੰਨ

ਅਬੋਹਰ, 6 ਅਕਤੂਬਰ (ਸੁਖਜੀਤ ਸਿੰਘ ਬਰਾੜ) - ਸਥਾਨਕ ਪੁਰਾਣੀ ਮਾਰਕੀਟ ਕਮੇਟੀ ਦੀ ਥਾਂ 'ਤੇ ਸ੍ਰੀ ਸਨਾਤਨ ਧਰਮ ਪ੍ਰਚਾਰਕ ਰਾਮ ਨਾਟਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲਾ 'ਚ ਬੀਤੀ ਰਾਤ ਕਲਾਕਾਰਾਂ ਵਲੋਂ ਰਾਵਣ ਦੇ ਅੰਤ ਦਾ ਮੰਚਨ ਕੀਤਾ ਗਿਆ | ਇਸ ਪ੍ਰੋਗਰਾਮ ਦੇ ਮੁੱਖ ...

ਪੂਰੀ ਖ਼ਬਰ »

ਸਾਇਲੋ ਨੂੰ ਅਨਾਜ ਮੰਡੀ ਨਾਲ ਜੋੜਨ ਲਈ ਬਣਾਈ ਜਾ ਰਹੀ ਸੜਕ ਕਾਰਨ 300 ਪਰਿਵਾਰ ਬੇਘਰ ਹੋਣ ਲਈ ਮਜਬੂਰ

ਮੰਡੀ ਲਾਧੂਕਾ, 6 ਅਕਤੂਬਰ (ਰਾਕੇਸ਼ ਛਾਬੜਾ) - ਮੰਡੀ ਵਿਚ 50 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਅੰਨ ਭੰਡਾਰਨ ਸਾਇਲੋ ਬਣਾਇਆ ਜਾ ਰਿਹਾ ਹੈ | ਇਸ ਸਾਇਲੋ ਨੂੰ ਮੰਡੀ ਅਤੇ ਹੋਰਨਾਂ ਅਨਾਜ ਮੰਡੀਆਂ ਦੇ ਨਾਲ ਜੋੜਨ ਲਈ ਮੰਡੀ ਦੇ ਸੇਮ ਨਾਲ ਤੋਂ ਸਾਇਲੋ ਤੱਕ ਲਗਭਗ ਤਿੰਨ ...

ਪੂਰੀ ਖ਼ਬਰ »

ਪਿੰਡ ਹਿੰਮਤਪੁਰਾ ਦੀ ਸਹਿਕਾਰੀ ਖੇਤੀਬਾੜੀ ਸਭਾ ਦੀਆਂ ਚੋਣਾਂ ਮੁਲਤਵੀ

ਬੱਲੂਆਣਾ, 6 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕਾ ਬੱਲੂਆਣਾ ਦੇ ਪਿੰਡ ਹਿੰਮਤਪੁਰਾ ਦੀ ਸਹਿਕਾਰੀ ਖੇਤੀਬਾੜੀ ਸਭਾ ਦੀ ਕਮੇਟੀ ਦੀਆਂ ਚੋਣਾਂ ਅੱਜ 6 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਕੇ 7 ਅਕਤੂਬਰ ਨੂੰ ਹੋਈਆਂ ਸਨ | ਪਰ ਮੌਕੇ ਦੇ ਪ੍ਰੋਜ਼ਾਈਡਿੰਗ ਅਫ਼ਸਰ ਕਰਨ ...

ਪੂਰੀ ਖ਼ਬਰ »

ਬੇਰੁਜ਼ਗਾਰ ਸਿਹਤ ਵਰਕਰਾਂ ਅਤੇ ਉਪ ਵੈਦਾਂ ਵਲੋਂ 9 ਤੋਂ ਸਿਹਤ ਮੰਤਰੀ ਪੰਜਾਬ ਦੇ ਸ਼ਹਿਰ 'ਚ ਧਰਨੇ ਦੇ ਐਲਾਨ

ਜਲਾਲਾਬਾਦ, 6 ਅਕਤੂਬਰ (ਜਤਿੰਦਰ ਪਾਲ ਸਿੰਘ) - ਬੇਰੁਜ਼ਗਾਰ ਆਯੁਰਵੈਦਿਕ ਡੀ. ਫਾਰਮੇਸੀ ਉਪ ਵੈਦ ਯੂਨੀਅਨ ਪੰਜਾਬ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ 9 ਅਕਤੂਬਰ ਤੋਂ ਸਮਾਣਾ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੋੜ ਮਾਜਰਾ ਸੰਘਰਸ਼ ਸ਼ੁਰੂ ਕਰ ਰਹੇ ਹਨ | ਇਹ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਪਰਾਲੀ ਪ੍ਰਬੰਧਨ ਸੰਬੰਧੀ ਸਹਿ ਵਿੱਦਿਅਕ ਮੁਕਾਬਲੇ ਕਰਵਾਏ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਸਾਉਣੀ 2022 ਦੌਰਾਨ ਸੀ.ਆਰ.ਐਮ. ਸਕੀਮ ਤਹਿਤ ਡਾ. ਰਾਜਿੰਦਰ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਦੇ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੇ ਬਲਾਕ ਖੂਹੀਆਂ ਸਰਵਰ ਵਲੋਂ ਆਈ.ਈ.ਸੀ. ਤਹਿਤ ਗਤੀਵਿਧੀਆਂ ...

ਪੂਰੀ ਖ਼ਬਰ »

ਵਿਕਰਾਲ ਰੂਪ ਧਾਰ ਚੁੱਕੀ ਹੈ ਜਲਾਲਾਬਾਦ ਸ਼ਹਿਰ ਦੀ ਟਰੈਫ਼ਿਕ ਸਮੱਸਿਆ

ਜਲਾਲਾਬਾਦ, 6 ਅਕਤੂਬਰ (ਕਰਨ ਚੁਚਰਾ) - ਜਲਾਲਾਬਾਦ ਸ਼ਹਿਰ ਦੀ ਵਿਗੜੀ ਟਰੈਫ਼ਿਕ ਵਿਵਸਥਾ ਇਸ ਸਮੇਂ ਹਰ ਇਕ ਨਾਗਰਿਕ ਲਈ ਪਰੇਸ਼ਾਨੀਆਂ ਦਾ ਕਾਰਨ ਬਣੀ ਹੋਈ ਹੈ | ਜਲਾਲਾਬਾਦ ਸ਼ਹਿਰ ਦਾ ਅਜਿਹਾ ਕੋਈ ਵੀ ਬਾਜ਼ਾਰ ਨਹੀਂ, ਜਿੱਥੇ ਟਰੈਫ਼ਿਕ ਸਮੱਸਿਆ ਗੰਭੀਰ ਨਾ ਹੋਵੇ | ਗੱਲ ...

ਪੂਰੀ ਖ਼ਬਰ »

ਫ਼ਾਜ਼ਿਲਕਾ ਤੋਂ ਵੱਡੀ ਗਿਣਤੀ 'ਚ ਸੰਗਤਾਂ ਖ਼ਾਲਸਾ ਮਾਰਚ 'ਚ ਕਰਨਗੀਆਂ ਸ਼ਮੂਲੀਅਤ - ਜੋਸਨ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰਨ ਆਜ਼ਾਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਖ਼ਾਲਸਾ ਮਾਰਚ ਅੱਜ 7 ਅਕਤੂਬਰ ਨੂੰ ਸ਼ੁਰੂ ਹੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX