ਲੰਬੀ, 6 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਧਰਤੀ 'ਤੇ ਪੈਦਾ ਹੋਏ ਹਰ ਜੀਵ-ਜੰਤੂ ਦੇ ਜਿਊਣ ਲਈ ਪਾਣੀ ਅਤੀ ਜ਼ਰੂਰੀ ਹੈ | ਸਮੇਂ ਦੀ ਤੇਜ਼ ਰਫ਼ਤਾਰ ਨੇ ਹੁਣ ਸਾਡੇ ਕੁਦਰਤੀ ਸੋਮੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ, ਜਿਸ ਨੂੰ ਪੀਣ ਨਾਲ ਮਨੁੱਖੀ ਸਿਹਤ ਨੂੰ ਕਾਲਾ ਪੀਲੀਆ, ਕੈਂਸਰ ਤੋਂ ਇਲਾਵਾ ਹੋਰ ਅਨੇਕਾਂ ਹੀ ਭਿਆਨਕ ਬਿਮਾਰੀਆਂ ਨੇ ਆਪਣੀ ਜਕੜ ਵਿਚ ਲੈ ਲਿਆ ਹੈ | ਮਾਲਵੇ ਦੇ ਇਸ ਸਰਹੱਦੀ ਇਲਾਕੇ ਲੰਬੀ ਦੇ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਤੇ ਸਮੇਂ ਦੀਆਂ ਸਰਕਾਰਾਂ ਆਪਣੇ ਚੋਣ ਵਾਅਦਿਆਂ ਦੇ ਉਲਟ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਅਸਮਰੱਥ ਰਹੀਆਂ ਹਨ | ਜਾਣਕਾਰੀ ਅਨੁਸਾਰ ਹਰੀਕੇ ਬੈਰਾਜ ਤੋਂ ਰਾਜਸਥਾਨ ਕੈਨਾਲ ਤੇ ਸਰਹਿੰਦ ਕੈਨਾਲ ਨਹਿਰਾਂ ਨਿਕਲੀਆਂ ਹਨ | ਦਰਿਆ ਵਿਚ ਲੰਮੇ ਸਮੇਂ ਤੋਂ ਕਈ ਫ਼ੈਕਟਰੀਆਂ ਅਤੇ ਗੰਦੇ ਨਾਲਿਆਂ ਦਾ ਪੈ ਰਿਹਾ ਦੂਸ਼ਿਤ ਪਾਣੀ ਉਕਤ ਨਹਿਰਾਂ ਰਾਹੀਂ ਰਾਜਸਥਾਨ ਤੇ ਮਾਲਵਾ ਖੇਤਰ ਲਈ ਪਰੋਸਿਆ ਜਾ ਰਿਹਾ ਹੈ | ਸਰਹਿੰਦ ਕੈਲਾਨ ਦਾ ਪਾਣੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਤੇ ਸ੍ਰੀ ਮੁਕਰਸਰ ਸਾਹਿਬ ਵਿਚ ਸਿੰਚਾਈ ਲਈ ਵਰਤਣ ਤੋਂ ਇਲਾਵਾ ਇਸ ਨਹਿਰ ਦੇ ਪਾਣੀ ਦੀ ਸੈਂਕੜੇ ਜਲ ਘਰਾਂ ਵਿਚ ਸਪਲਾਈ ਹੋ ਰਹੀ ਹੈ | ਇਕੱਤਰ ਜਾਣਕਾਰੀ ਅਨੁਸਾਰ ਬਹੁਗਿਣਤੀ ਜਲ ਘਰਾਂ ਦੀ ਹਾਲਤ ਅਜਿਹੀ ਹੈ ਕਿ ਉੱਥੇ ਪਾਣੀ ਫ਼ਿਲਟਰ ਕਰਨ ਦੇ ਪ੍ਰਬੰਧਾਂ ਦੀ ਹਾਲਤ ਅਤੀ ਤਰਸਯੋਗ ਹੈ | 2007 ਵਿਚ ਅਕਾਲੀ ਸਰਕਾਰ ਵਲੋਂ ਪਿੰਡਾਂ 'ਚ ਫ਼ਿਲਟਰ ਕੀਤਾ ਪਾਣੀ ਦੇਣ ਲਈ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ, ਜਿਸ ਨੇ ਪਿੰਡ-ਪਿੰਡ ਆਪਣੇ ਪ੍ਰਾਜੈਕਟ ਲਗਾ ਕੇ ਆਮ ਲੋਕਾਂ ਪਾਸੋਂ ਮਾਮੂਲੀ ਪੈਸੇ ਲੈ ਕੇ ਪਾਣੀ ਦਿੱਤਾ ਜਾਣ ਲੱਗਾ, ਪਰ ਯੋਗ ਨਿਗਰਾਨੀ ਦੀ ਘਾਟ ਕਾਰਨ ਇਹ ਪ੍ਰਾਜੈਕਟ ਹੁਣ ਪਿੰਡਾਂ ਵਿਚ ਚਿੱਟਾ ਹਾਥੀ ਬਣੇ ਹੋਏ ਹਨ | ਸਿਹਤ ਵਿਭਾਗ ਵਲੋਂ ਬੀਤੇ ਦਿਨੀਂ ਜਾਰੀ ਆਪਣੀ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਪ੍ਰਾਇਮਰੀ ਸਕੂਲ ਸਿੱਖਵਾਲਾ, ਸੀਨੀਅਰ ਸੈਕੰਡਰੀ ਸਕੂਲ ਸਿੱੱਖਵਾਲਾ, ਵਾਟਰ ਵਰਕਸ ਸਿੱਖਵਾਲਾ, ਵਾਟਰ ਵਰਕਸ ਲੁਹਾਰਾ, ਬਾਬਾ ਫ਼ਰੀਦ ਸਕੂਲ ਕਿੱਲਿਆਂਵਾਲੀ, ਵੜਿੰਗ ਖੇੜਾ ਦੇ ਨਵੋਦਿਆ ਗਰਲਜ਼ ਸਕੂਲ 1 ਨੰਬਰ ਦੇ ਦੂਜੀ ਵਾਰ ਲਏ ਗਏ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਫ਼ੇਲ੍ਹ ਪਾਏ ਗਏ ਹਨ | ਇਸ ਤੋਂ ਇਲਾਵਾ ਪਿੰਡ ਤੱਪਾਖੇੜਾ, ਫ਼ਤਿਹਪੁਰ ਮਨੀਆਂ ਦੇ ਸਰਕਾਰੀ ਸਕੂਲਾਂ ਤੇ ਗੁਰੂ ਕਿ੍ਪਾ ਆਰ. ਓ. ਲੰਬੀ ਦੇ ਸੈਂਪਲ ਵੀ ਫ਼ੇਲ੍ਹ ਪਾਏ ਗਏ ਹਨ | ਹਲਕੇ ਭਰ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ, ਪਰ ਫ਼ਿਰ ਵੀ ਆਮ ਲੋਕ ਜਲ ਘਰਾਂ ਤੇ ਧਰਤੀ ਹੇਠਲਾ ਦੂਸ਼ਿਤ ਪਾਣੀ ਮਜ਼ਬੂਰੀਵੱਸ ਪੀ ਰਹੇ ਹਨ | ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਡੇ ਕੁਦਰਤੀ ਸੋਮੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਤੇ ਆਮ ਲੋਕਾਂ ਨੂੰ ਸ਼ੁੱਧ ਪਾਣੀ ਦੇਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਅਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕੀਏ |
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੀਂ ਡਾਇਲਾਸਿਸ ਮਸ਼ੀਨ ਦਾ ਉਦਘਾਟਨ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ...
ਮੰਡੀ ਬਰੀਵਾਲਾ, 6 ਅਕਤੂਬਰ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪਿੰਡ ਬਾਜਾ ਮਡਾਹਰ ਇਕਾਈ ਦੀ ਚੋਣ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ | ਇਸ ਚੋਣ ਵਿਚ ਨਰਿੰਦਰ ਸਿੰਘ ਨੂੰ ਇਕਾਈ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ...
ਦੋਦਾ, 6 ਅਕਤੂਬਰ (ਰਵੀਪਾਲ)-ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਲਈ ਸਕੀਮਾਂ ਦੇ ਕਾਗ਼ਜ਼ਾਤ ਇਕ ਜਗ੍ਹਾ 'ਤੇ ਮੁਕੰਮਲ ਕਰਨ ਦੇ ਮਕਸਦ ਨਾਲ ਹਲਕੇ ਦੇ ਪਿੰਡਾਂ 'ਚ ਬਜ਼ੁਰਗ, ਵਿਧਵਾ ਤੇ ਅਪਾਹਜ ਪੈਨਸ਼ਨਾਂ ਲਗਵਾਉਣ ਦੇ ਨਾਲ-ਨਾਲ ਲੋਕਾਂ ਲਈ ਆਟਾ-ਦਾਲ ਸਕੀਮ ਆਦਿ ਦੇ ...
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਗੌਰਮਿੰਟ ਟੀਚਰ ਯੂਨੀਅਨ ਵਿਗਿਆਨਿਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਜੰਬਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ...
ਗਿੱਦੜਬਾਹਾ, 6 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਹਰਭਗਵਾਨ ਸਿੰਘ ਮਾਨ ਏ. ਐੱਸ. ਆਈ. ਨੇ ਟ੍ਰੈਫ਼ਿਕ ਪੁਲਿਸ ਇੰਚਾਰਜ ਗਿੱਦੜਬਾਹਾ ਦਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਮਲੋਟ ਵਿਖੇ ਬਤੌਰ ਟ੍ਰੈਫ਼ਿਕ ਪੁਲਿਸ ਇੰਚਾਰਜ ਤਾਇਨਾਤ ਸਨ | ਹਰਭਗਵਾਨ ਸਿੰਘ ਮਾਨ ਨੇ ...
ਗਿੱਦੜਬਾਹਾ, 6 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਅਗਰਵਾਲ ਪੀਰਖਾਨਾ ਕਮੇਟੀ ਗਿੱਦੜਬਾਹਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲੇਕੋਟਲਾ ਵਿਖੇ ਸਥਿਤ ਪੀਰ ਮੀਰਾਂ ਸਾਹਿਬ ਦੀ ਦਰਗਾਹ ਵਿਖੇ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ...
ਗਿੱਦੜਬਾਹਾ, 6 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਸ੍ਰੀ ਰਾਮ ਨਾਟਕ ਕਲੱਬ ਤੇ ਜਨ ਸੇਵਾ ਵੈੱਲਫ਼ੇਅਰ ਸੁਸਾਇਟੀ ਗਿੱਦੜਬਾਹਾ ਵਲੋਂ ਕਚਹਿਰੀ ਚੌਂਕ ਸਥਿਤ ਕਪਾਹ ਮੰਡੀ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਰੋਹ ਵਿਚ ਆਮ ਆਦਮੀ ਪਾਰਟੀ ਹਲਕਾ ...
ਗਿੱਦੜਬਾਹਾ, 6 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਸੂਆ ਰੋਡ 'ਤੇ ਚਿਰੰਜੀ ਲਾਲ ਧੀਰ ਪਾਰਕ ਤੋਂ ਅੱਗੇ ਰਾਈਨੋਜ਼ ਜਿੰਮ ਦੇ ਉਦਘਾਟਨੀ ਸਮਾਰੋਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ...
ਮੰਡੀ ਬਰੀਵਾਲਾ, 6 ਅਕਤੂਬਰ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਪਿੰਡ ਜੰਡੋਕੇ ਵਿਖੇ ਇਕਾਈ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਚੋਣ ਵਿਚ ਲਖਵਿੰਦਰ ਸਿੰਘ ਨੂੰ ਇਕਾਈ ਦਾ ਪ੍ਰਧਾਨ, ਰੂਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਗਮੀਤ ਸਿੰਘ ਤੇ ਨਿਰਮਲ ...
ਮਲੋਟ, 6 ਅਕਤੂਬਰ (ਪਾਟਿਲ)-ਸੀਨੀਅਰ ਮੈਡੀਕਲ ਅਫ਼ਸਰ ਬਲਾਕ ਆਲਮਵਾਲਾ ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਸੀ.ਐੱਚ.ਸੀ. ਆਲਮਵਾਲਾ ਵਿਖੇ ਖੇਤੀਬਾੜੀ ਵਿਭਾਗ ਮਲੋਟ ਵਲੋਂ ਮਨਿੰਦਰਜੀਤ ਸਿੰਘ ਖੇਤੀ ਵਿਕਾਸ ਅਫ਼ਸਰ ਵਲੋਂ ਆਸ਼ਾ ਵਰਕਰਾਂ ਨੂੰ ਪਰਾਲੀ ਦੇ ਧੂੰਏਾ ਤੋਂ ਹੋਣ ...
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਘਰ ਵਿਚ ਸਾਫ਼-ਸਫ਼ਾਈ ਕਰਨ ਲਈ ਰੱਖੀ ਔਰਤ ਨੇ ਪਤੀ ਦੇ ਨਾਲ ਮਿਲ ਕੇ 2 ਲੱਖ ਰੁਪਏ ਚੋਰੀ ਕਰ ਲਏ, ਜਿਨ੍ਹਾਂ ਵਿਰੁੱਧ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਉਕਤ ਦੋਵੇਂ ਪਤੀ-ਪਤਨੀ ਦੀ ...
ਮੰਡੀ ਲੱਖੇਵਾਲੀ, 6 ਅਕਤੂਬਰ (ਮਿਲਖ ਰਾਜ)-ਸੀ. ਐੱਚ. ਸੀ. ਚੱਕ ਸ਼ੇਰੇਵਾਲਾ ਦੇ ਐੱਸ.ਐੱਮ.ਓ. ਡਾ: ਜਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਖੇ ਮਮਤਾ ਦਿਵਸ ਮਨਾਇਆ ਗਿਆ | ਇਸ ਦੌਰਾਨ ਗਰਭਵਤੀ ਔਰਤਾਂ ਅਤੇ ਨਵੇਂ ਜੰਮੇ ਬੱਚਿਆਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX