• ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਵਾਇਆ • ਲੜਕੀ ਦੇ ਬਿਆਨਾਂ 'ਤੇ ਇਕ ਹੋਰ ਨਸ਼ਾ ਪੀੜਤ ਲੜਕੀ ਦੀ ਪਛਾਣ ਹੋਈ
ਕਪੂਰਥਲਾ, 6 ਅਕਤੂਬਰ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਸਥਾਨਕ ਮਾਲ ਰੋਡ 'ਤੇ ਨਸ਼ੇ ਨਾਲ ਬੇਸੁੱਧ ਹੋਈ ਇਕ 22 ਸਾਲਾ ਵਿਆਹੁਤਾ ਲੜਕੀ ਵਲੋਂ ਕਪੂਰਥਲਾ ਸ਼ਹਿਰ ਦੇ ਮੁਹੱਲਾ ਮਹਿਤਾਬਗੜ੍ਹ ਵਿਚ ਕਥਿਤ ਤੌਰ 'ਤੇ ਸ਼ਰੇਆਮ ਵਿੱਕ ਰਹੇ ਨਸ਼ੇ ਤੇ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਈਆਂ ਆਪਣੀਆਂ ਕੁਝ ਸਹੇਲੀਆਂ ਦਾ ਬਿਨਾਂ ਨਾਂਅ ਲਏ ਖ਼ੁਲਾਸਾ ਕੀਤੇ ਜਾਣ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ ਉੱਥੇ ਲੜਕੀਆਂ ਦੇ ਨਸ਼ਿਆਂ ਵਿਚ ਗਲਤਾਨ ਹੋਣ ਦੇ ਮਾਮਲੇ ਨੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਨੂੰ ਸੋਚਣ ਲਈ ਮਜ਼ਬੂਰ ਕੀਤਾ ਹੈ | ਵਾਈਰਲ ਹੋਈ ਵੀਡੀਓ ਵਿਚ ਸਬੰਧਿਤ ਲੜਕੀ ਸ਼ਹਿਰ ਦੇ ਮੁਹੱਲਾ ਮਹਿਤਾਬਗੜ੍ਹ ਵਿਚ ਸ਼ਰੇਆਮ ਵਿੱਕ ਰਹੇ ਨਸ਼ੇ ਤੇ ਜੇਲ੍ਹ ਵਿਚ ਬੰਦ ਆਪਣੇ ਪਤੀ ਦਾ ਵੀ ਜ਼ਿਕਰ ਕਰਦੀ ਹੈ | ਲੜਕੀ ਦਾ ਕਹਿਣਾ ਹੈ ਕਿ ਉਸਦੇ ਮਾਪੇ ਮਰ ਚੁੱਕੇ ਹਨ ਤੇ ਉਹ ਮੰਗ ਕੇ ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਦੀ ਹੈ | ਲੜਕੀ ਨੇ ਕਿਹਾ ਕਿ ਉਹ ਆਪਣੀ ਸਹੇਲੀਆਂ ਨਾਲ ਤਿੰਨ ਸਾਲ ਪਹਿਲਾਂ ਨਸ਼ਿਆਂ ਦੀ ਦਲ ਦਲ ਵਿਚ ਫਸੀ | ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਸਿਟੀ ਪੁਲਿਸ ਹਰਕਤ ਵਿਚ ਆਈ ਤੇ ਲੜਕੀ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿਖੇ ਦਾਖਲ ਕਰਵਾਇਆ | ਹਸਪਤਾਲ ਦੇ ਡਾਕਟਰਾਂ ਵਲੋਂ ਪੁੱਛਗਿੱਛ ਤੋਂ ਬਾਅਦ ਲੜਕੀ ਨੇ ਨਸ਼ੇ ਦਾ ਸ਼ਿਕਾਰ ਹੋ ਚੁੱਕੀ ਆਪਣੀ ਇਕ 19 ਸਾਲਾ ਸਹੇਲੀ ਦਾ ਨਾਂਅ ਤੇ ਪਤਾ ਦੱਸਿਆ ਜਿਸਨੂੰ ਬਾਅਦ ਵਿਚ ਪੁਲਿਸ ਨੇ ਲਿਆ ਕੇ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਵਾਇਆ | ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਡਾ: ਸੰਦੀਪ ਭੋਲਾ ਨੇ ਦੱਸਿਆ ਕਿ 22 ਸਾਲਾ ਵਿਆਹੁਤਾ ਲੜਕੀ ਜੋ ਕਿ ਗਰਭਵਤੀ ਹੈ ਪਹਿਲਾਂ ਵੀ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਸੀ ਤੇ ਬੀਤੀ 5 ਅਕਤੂਬਰ ਦੀ ਸ਼ਾਮ ਨੂੰ ਉਹ ਆਪਣੀ ਫਾਈਲ 'ਤੇ ਇਹ ਲਿਖਕੇ ਚਲੀ ਗਈ ਕਿ ਉਹ ਆਪਣਾ ਇਲਾਜ ਨਹੀਂ ਕਰਵਾਉਣਾ ਚਾਹੁੰਦੀ | ਉਨ੍ਹਾਂ ਕਿਹਾ ਕਿ ਅੱਜ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ 'ਤੇ ਉਸਨੂੰ ਮੁੜ ਇਲਾਜ ਲਈ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕੀਤਾ ਗਿਆ ਹੈ | ਅੱਜ ਦੋਵਾਂ ਮੈਡੀਕਲ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਇੱਥੇ ਇਹ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਅੰਮਿ੍ਤਸਰ ਜ਼ਿਲ੍ਹੇ ਦੀ ਨਸ਼ੇ ਦਾ ਸ਼ਿਕਾਰ ਹੋਈ ਇਕ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ, ਹੁਣ ਇਸ ਲੜਕੀ ਦੀ ਵਾਇਰਲ ਵੀਡੀਓ ਨੇ ਨਸ਼ੇ ਕਾਰਨ ਸ਼ਹਿਰ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਲੜਕੀਆਂ ਦੀ ਪੁਸ਼ਟੀ ਕੀਤੀ ਹੈ |
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)-ਪ੍ਰਵਾਸੀ ਭਾਰਤੀ ਵਲੋਂ ਇੱਕ ਸੰਸਥਾ ਨੂੰ ਪਸ਼ੂਆਂ ਦੀ ਸੇਵਾ ਕਰਨ ਲਈ ਦਿੱਤੀ ਹੋਈ ਥਾਂ ਦਾ ਕਬਜ਼ਾ ਪੁਲਿਸ ਨੇ ਜਬਰੀ ਲੈ ਲਿਆ ਜਿਸ ਕਾਰਨ ਸੰਸਥਾ ਚਲਾਉਣ ਵਾਲੀ ਨੌਜਵਾਨ ਲੜਕੀ ਨੂੰ ਐਸ.ਪੀ. ਦਫ਼ਤਰ ਸਾਹਮਣੇ ਆਪਣੇ ਆਪ 'ਤੇ ਪੈਟਰੋਲ ...
ਭੁਲੱਥ, 6 ਅਕਤੂਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨਾ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾ ਪੁਲਿਸ ਕੋਲ ਦਿੱਤੀ ਗਈ ...
ਡਡਵਿੰਡੀ, 6 ਅਕਤੂਬਰ (ਦਿਲਬਾਗ ਸਿੰਘ ਝੰਡ)-ਡਡਵਿੰਡੀ-ਤਾਸ਼ਪੁਰ ਰੋਡ 'ਤੇ ਸਥਿਤ ਪਿੰਡ ਰਾਮਪੁਰ ਜਗੀਰ ਨੇੜੇ ਏ. ਪੀ. ਇੰਟਰਲਾਕ ਟਾਈਲ ਅਤੇ ਬਰਿੱਕਸ ਫ਼ੈਕਟਰੀ ਦੇ ਮਾਲਕ ਅਜੈਬ ਸਿੰਘ ਤੇ ਪਰਮਜੀਤ ਸਿੰਘ ਪਰਮ ਸੈਂਹਬੀ ਨੇ ਕਿਹਾ ਕਿ ਏ.ਪੀ. ਫ਼ੈਕਟਰੀ ਵੱਲੋਂ ਪੂਰੀ ਗੁਣਵੱਤਾ ...
ਭੁਲੱਥ, 6 ਅਕਤੂਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਜੀ.ਓ.ਜੀ. ਸੰਸਥਾ ਦੇ ਮੈਂਬਰਾਂ ਨੇ ਐਸ.ਡੀ.ਐਮ. ਭੁਲੱਥ ਲਾਲ ਵਿਸ਼ਵਾਸ ਬੈਂਸ ਨੂੰ ਇਕ ਮੰਗ ਪੱਤਰ ਦਿੱਤਾ | ਇਸ ਮੰਗ ਪੱਤਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਸਮੇਂ ਭਿ੍ਸ਼ਟ ਸਿਸਟਮ ਨੂੰ ਠੱਲ੍ਹ ...
ਕਪੂਰਥਲਾ, 6 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਮਹਿਤਾਬਗੜ੍ਹ ਦੇ ਮਹਿੰਦੀ ਚੌਂਕ ਵਿਚ ਅੱਜ ਸਵੇਰੇ 10 ਵਜੇ ਘਰ ਵਿਚ ਸੁੱਤੇ ਪਏ ਨਵਜੰਮੇ ਬੱਚੇ ਤੇ ਉਸਦੀ ਮਾਂ 'ਤੇ ਘਰ ਦੀ ਛੱਤ ਡਿੱਗਣ ਕਾਰਨ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਦਕਿ ਬੱਚੇ ਦਾ ਮਾਂ ਵਲੋਂ ਬਚਾਅ ਕਰ ...
ਭੁਲੱਥ, 6 ਅਕਤੂਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਕਸਬਾ ਭੁਲੱਥ 'ਚ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਵਿਕਾਸ ਦੇ ਮੁੱਦਿਆਂ 'ਤੇ ਧਰਨਾ ਦਿੱਤਾ ਗਿਆ | ਟੁੱਟੀਆਂ ਸੜਕਾਂ ਦੇ ਮੁੱਦੇ ...
ਜਲੰਧਰ, 6 ਅਕਤੂਬਰ (ਰਣਜੀਤ ਸਿੰਘ ਸੋਢੀ)-ਰਾਜ ਸਭਾ ਮੈਂਬਰ ਡਾ: ਅਸ਼ੋਕ ਕੁਮਾਰ ਮਿੱਤਲ ਨੂੰ ਵਿਦੇਸ਼ ਮੰਤਰਾਲੇ ਲਈ ਰਾਜ ਸਭਾ ਦੀ ਸੰਸਦੀ ਸਟੈਂਡਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸ ਤਰ੍ਹਾਂ, ਡਾ: ਮਿੱਤਲ ਨੂੰ ਸੰਸਦ ਮੈਂਬਰ ਬਣਨ ਦੇ ਪਹਿਲੇ ਕਾਰਜਕਾਲ ਵਿਚ ...
ਕਪੂਰਥਲਾ, 6 ਅਕਤੂਬਰ (ਵਿ.ਪ੍ਰ.)-ਕੇਂਦਰ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਵਲੋਂ ਦਿੱਤੇ ਆਦੇਸ਼ਾਂ ਅਨੁਸਾਰ ਸਵੱਛ ਸਰਵੇਖਣ 2023 ਲਈ ਸਰਕਾਰ ਵਲੋਂ ਸ਼ਹਿਰਾਂ ਅੰਦਰ ਲੋਕਾਂ ਨੂੰ ਸਾਫ਼ ਸਫ਼ਾਈ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਸਵੱਛ ਭਾਰਤ ਮਿਸ਼ਨ ਤਹਿਤ ਨਗਰ ...
ਕਪੂਰਥਲਾ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਗਵਾਨ ਵਾਲਮੀਕ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਕਪੂਰਥਲਾ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਕਪੂਰਥਲਾ, ਭੁਲੱਥ ਤੇ ਸੁਲਤਾਨਪੁਰ ਲੋਧੀ ਵਿਚ 7 ਅਕਤੂਬਰ ਨੂੰ ਤੇ ਫਗਵਾੜਾ ਸਬ ਡਵੀਜ਼ਨ ਵਿਚ 8 ਅਕਤੂਬਰ ਨੂੰ ਕੱਢੀ ...
ਕਪੂਰਥਲਾ, 6 ਅਕਤੂਬਰ (ਵਿ.ਪ੍ਰ.)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਪੰਜਾਬ ਸਰਕਾਰ ਦੀ ਗਲਤ ਮਾਈਨਿੰਗ ਨੀਤੀ ਦੇ ਵਿਰੋਧ ਵਿਚ 10 ਅਕਤੂਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਸਵੇਰੇ 10 ਵਜੇ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਸਰਵਣ ...
ਸੁਲਤਾਨਪੁਰ ਲੋਧੀ, 6 ਅਕਤੂਬਰ (ਥਿੰਦ, ਹੈਪੀ)-ਟੂਰਿਸਟ ਤੇ ਸਟੱਡੀ ਵੀਜ਼ਿਆਂ ਵਿਚ ਭਰੋਸੇਮੰਦ ਨਾਂਅ ਸਥਾਪਿਤ ਕਰ ਚੁੱਕੀ ਸੁਲਤਾਨਪੁਰ ਲੋਧੀ ਸਥਿਤ ਵਾਹਿਗੁਰੂ ਅਕੈਡਮੀ ਵਲੋਂ ਯੂ.ਕੇ. ਤੇ ਕੈਨੇਡਾ ਜਾਣ ਦੇ ਚਾਹਵਾਨ ਟੂਰਿਸਟਾਂ ਲਈ 10 ਅਕਤੂਬਰ ਨੂੰ ਵਿਸ਼ੇਸ਼ ਸੈਮੀਨਾਰ ...
ਸੁਲਤਾਨਪੁਰ ਲੋਧੀ, 6 ਅਕਤੂਬਰ (ਹੈਪੀ, ਥਿੰਦ)-ਐਸ.ਡੀ. ਕਾਲਜ ਫ਼ਾਰ ਵੁਮੈਨ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਡਾ: ਵੰਦਨਾ ਸ਼ੁਕਲਾ ਦੀ ਅਗਵਾਈ ਤੇ ਯੂਥ ਕਲੱਬ ਦੇ ਇੰਚਾਰਜ ਰਜਿੰਦਰ ਕੌਰ ਦੀ ਦੇਖ-ਰੇਖ ਵਿਚ ਦੋ ਦਿਨਾ ਟੇਲੈਂਟ ਹੰਟ ਦੇ ਦੂਜੇ ਦਿਨ ਵਿਦਿਆਰਥਣਾਂ ਨੇ ਸੋਲੋ ...
ਕਪੂਰਥਲਾ, 6 ਅਕਤੂਬਰ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਲੋਂ ਬੀ.ਕਾਮ ਆਨਰਜ਼ ਦੇ ਐਲਾਨੇ ਨਤੀਜੇ ਵਿਚ ਅਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਲਜ ...
ਫਗਵਾੜਾ, 6 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸਿੱਖਿਆ ਵਿਭਾਗ ਵਿਚ 27 ਸਾਲਾਂ ਦੀ ਬੇਦਾਗ ਸੇਵਾ ਤੋਂ ਬਾਅਦ ਲੈਕਚਰਾਰ ਮਾਧੁਰੀ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਏ ਤੋਂ ਸੇਵਾ ਮੁਕਤ ਹੋ ਗਏ | ਸੇਵਾ ਮੁਕਤੀ ਸਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਕੇ.ਜੀ. ...
ਕਪੂਰਥਲਾ, 6 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਸਿਟੀ ਵਿਚ ਪੈਂਦੇ ਅੰਮਿ੍ਤਸਰ ਚੁੰਗੀ ਦੇ ਨਜ਼ਦੀਕ ਰੇਹੜੀਆਂ ਤੇ ਕੰਮ ਕਰਦੇ ਦੁਕਾਨਦਾਰਾਂ ਵਿਚ ਆਪਸੀ ਕਹੀ-ਸੁਣੀ ਤੋਂ ਬਾਅਦ ਤਕਰਾਰ ਇਨ੍ਹਾਂ ਵੱਧ ਗਿਆ ਕਿ ਇਸ ਦੌਰਾਨ ਦੋ ਗੁੱਟਾਂ ਵਿਚ ਹੋਈ ਕੱੁਟਮਾਰ 'ਚ ਦੋ ਔਰਤਾਂ ...
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)- ਸੀ.ਆਈ.ਏ. ਸਟਾਫ਼ ਨੇ ਦੜਾ ਸੱਟਾ ਲਗਾਉਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੜੇ ਸੱਟੇ ਦੀ ਰਾਸ਼ੀ ਬਰਾਮਦ ਕੀਤੀ ਹੈ | ਸੀ.ਆਈ.ਏ. ਸਟਾਫ਼ ਇੰਚਾਰਜ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਉਕਤ ...
ਹੁਸੈਨਪੁਰ, 6 ਅਕਤੂਬਰ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਕਮੇਟੀ ਵਲੋਂ 6ਵਾਂ ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ, ਜਿਸ ਦੀ ਪ੍ਰਧਾਨਗੀ ਸਮਾਗਮ ਦੇ ਮੁੱਖ ਬੁਲਾਰੇ ਮੈਡਮ ...
ਕਪੂਰਥਲਾ, 6 ਅਕਤੂਬਰ (ਵਿ.ਪ੍ਰ.)-ਕੇਂਦਰੀ ਜੇਲ੍ਹ ਕਪੂਰਥਲਾ ਵਿਚ ਬੰਦ ਤਿੰਨ ਹਵਾਲਾਤੀਆਂ ਕੋਲੋਂ ਤਿੰਨ ਮੋਬਾਈਲ, ਦੋ ਸਿੰਮ ਤੇ ਦੋ ਬੈਟਰੀ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਥਾਣਾ ਕੋਤਵਾਲੀ ਪੁਲਿਸ ਨੇ ਪ੍ਰੀਜਨ ਐਕਟ 52ਏ ਤਹਿਤ ਕੇਸ ਦਰਜ ਕਰ ਲਿਆ ਹੈ | ਅਵਤਾਰ ਸਿੰਘ ਸਹਾਇਕ ...
ਕਪੂਰਥਲਾ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਵਲੋਂ ਆਪਣੀ ਹੀ ਪਾਰਟੀ ਦੇ ਤਿੰਨ ਪ੍ਰਮੁੱਖ ਆਗੂਆਂ ਵਿਰੁੱਧ ਥਾਣਾ ਡਵੀਜ਼ਨ ਨੰਬਰ-5 ਜਲੰਧਰ ਵਿਚ ਅਸ਼ਲੀਲ ਤੇ ਨਸਲੀ ਟਿੱਪਣੀਆਂ ਕਰਨ ਦੇ ਕਥਿਤ ਦੋਸ਼ ਵਿਚ ਕੇਸ ਦਰਜ ਕਰਵਾਏ ...
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)-ਅੱਜ ਇੱਥੇ ਖਲਵਾੜਾ ਬਾਈਪਾਸ ਲਾਗੇ ਬੱਸ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ...
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ-ਮੋਲੀ ਰੇਲਵੇ ਲਾਈਨਾਂ 'ਤੇ ਇੱਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਰੇਲਵੇ ਚੌਂਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਪਛਾਣ ਕਮਲੇਸ਼ਰ ਪ੍ਰਸ਼ਾਦ ਪੁੱਤਰ ਵਾਸੂਕੰਵ ...
ਫਗਵਾੜਾ, 6 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਗੌਰਵ ਮਈ ਇਤਿਹਾਸ ਨੂੰ ਅਜੋਕੇ ਸਮੇਂ ਵਿਚ ਜਿੰਦਾ ਰੱਖਦੇ ਹੋਏ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਖੁਰਮਪੁਰ ਵਾਲੇ ਦੀ ...
ਉਸਮਾਨਪੁਰ, 6 ਅਕਤੂਬਰ (ਮਝੂਰ)- ਉੱਘੇ ਸਮਾਜ ਸੇਵਕ, ਦਾਨੀ ਸੱਜਣ ਅਤੇ ਸਫਲ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਯੂ.ਐੱਸ. (ਸ਼ਿਆਟਲ) ਵਲੋਂ ਅੱਜ ਦੁਸਹਿਰੇ ਦੇ ਮੌਕੇ ਇਲਾਕੇ ਦੇ ਲੋੜਵੰਦਾਂ ਲਈ ਚਲਾਈ ਗਈ ਪੈਨਸ਼ਨ ਸਕੀਮ ਤਹਿਤ 15 ਲੋੜਵੰਦ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ...
ਕਪੂਰਥਲਾ, 6 ਅਕਤੂਬਰ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਸਾਈਬਰ ਕ੍ਰਾਈਮ ਤੇ ਸਕਿਉਰਿਟੀ ਜਾਗਰੂਕਤਾ ਸਬੰਧੀ ਇਕ ਸਮਾਗਮ ਕਰਵਾਇਆ, ਜਿਸ ਵਿਚ ਡੀ.ਐਸ.ਪੀ. ਹਰਬਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਦੇ ਪਿ੍ੰਸੀਪਲ ...
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)-ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਵਾਲੀਆਂ ਯੋਜਵਾਨਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਜੋ ਸਮਾਜ ਦੇ ਕਮਜ਼ੋਰ ਤਬਕੇ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ...
ਫਗਵਾੜਾ, 6 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਅਧਿਆਪਕ ਭਲਾਈ ਕਮੇਟੀ ਫਗਵਾੜਾ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਸਬੰਧੀ ਪਿ੍ੰਸੀਪਲ ਤਜਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ | ਜਿਸ ਵਿਚ ਵਿੱਦਿਅਕ, ਸਹਿ ਵਿੱਦਿਅਕ, ਖੇਡਾਂ, ਕਲਾ, ਸਾਹਿਤ, ਸਮਾਜ ...
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)-ਸਤਨਾਮਪੁਰਾ ਰੇਲਵੇ ਲਾਈਨਾਂ ਦੇ ਹੇਠੋਂ ਦੀ ਰਸਤਾ ਦੇਣ ਦੀ ਮੰਗ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਐਕਸੀਅਨ ਰੇਲਵੇ ਵਿਭਾਗ ਨੇ ਆਪਣੀ ਟੀਮ ਸਮੇਤ ਸਤਨਾਮਪੁਰਾ ਰੇਲਵੇ ਲਾਈਨਾਂ ਦਾ ਦੌਰਾ ਕੀਤਾ | ...
ਕਪੂਰਥਲਾ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਦਿਵਸ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਧਾਰਾ 144 ਤਹਿਤ ਜ਼ਿਲ੍ਹਾ ਕਪੂਰਥਲਾ ਦੀਆਂ ਸਬ ਡਵੀਜ਼ਨਾਂ ...
ਕਪੂਰਥਲਾ, 6 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਫੱਤੂਢੀਂਗਾ ਵਿਚ ਪੈਂਦੇ ਮਹਿਮਦਵਾਲ ਵਿਖੇ ਇਕ 45 ਸਾਲਾ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ | ਇਸ ਸਬੰਧੀ ਏ.ਐਸ.ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵਲੋਂ ਫ਼ੋਨ 'ਤੇ ਸੂਚਿਤ ਕੀਤਾ ਗਿਆ ਕਿ ...
ਨਡਾਲਾ, 6 ਅਕਤੂਬਰ (ਮਾਨ)-ਨਡਾਲਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪਾਬੰਦੀਸ਼ੁਦਾ ਗੋਲੀਆਂ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿਚ ਬਿਜਲੀ ਘਰ ਲੱਖਣ ਕੇ ਪੱਡੇ ਮੌਜੂਦ ਸੀ ਤਾਂ ...
ਕਪੂਰਥਲਾ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਆਮ ਆਦਮੀ ਪਾਰਟੀ ਦੀ ਹਲਕਾ ਕਪੂਰਥਲਾ ਦੀ ਇੰਚਾਰਜ ਮੰਜੂ ਰਾਣਾ ਨੇ ਸਥਾਨਕ ਦਾਣਾ ਮੰਡੀ ਵਿਚ ਕੁਝ ਸ਼ੈਲਰ ਮਾਲਕਾਂ ਵਲੋਂ ਕਥਿਤ ਤੌਰ 'ਤੇ ਮਾਰਕੀਟ ਫ਼ੀਸ ਚੋਰੀ ਕਰਨ ਤੇ ਮੰਡੀ ਵਿਚੋਂ ਖ਼ਰੀਦਿਆ ਝੋਨਾ ਆਪਣੀਆਂ ਨਿੱਜੀ ...
ਤਲਵੰਡੀ ਚੌਧਰੀਆਂ, 6 ਅਕਤੂਬਰ (ਪਰਸਨ ਲਾਲ ਭੋਲਾ)-ਕਿਸਾਨ ਦੇ ਪ੍ਰਤੀ ਏਕੜ ਝੋਨੇ ਦੀ ਤੁਲਾਈ 25 ਕੁਇੰਟਲ ਅਤੇ ਲੋਡਿੰਗ ਵਾਲੇ ਟਰੱਕ ਆਉਣ ਲਈ ਤੋਰੇ ਜਾਣ ਨੂੰ ਲੈ ਕੇ ਅੱਜ ਦਾਣਾ ਮੰਡੀ ਤਲਵੰਡੀ ਚੌਧਰੀਆਂ ਵਿਖੇ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਸਾਂਝੇ ਤੌਰ 'ਤੇ ਰੋਸ ਧਰਨਾ ...
ਕਪੂਰਥਲਾ, 6 ਅਕਤੂਬਰ (ਅਮਰਜੀਤ ਕੋਮਲ)-ਕੇਂਦਰ ਸਰਕਾਰ ਨੇ ਰਿਪੇਰੀਅਨ ਕਾਨੂੰਨ ਨੂੰ ਛਿੱਕੇ ਟੰਗ ਕੇ ਪੰਜਾਬ ਦਾ ਪਾਣੀ ਮੁਫ਼ਤ ਨਹਿਰਾਂ ਰਾਹੀਂ ਰਾਜਸਥਾਨ ਤੇ ਹਰਿਆਣਾ ਨੂੰ ਦੇ ਕੇ ਪੰਜਾਬ ਨਾਲ ਧੋਖਾ ਕੀਤਾ ਹੈ | ਇਹ ਪ੍ਰਗਟਾਵਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੂਬਾਈ ...
ਫਗਵਾੜਾ, 6 ਅਕਤੂਬਰ (ਹਰਜੋਤ ਸਿੰਘ ਚਾਨਾ)-ਦੁਸਹਿਰੇ ਦੇ ਤਿਉਹਾਰ ਮੌਕੇ ਮੁਹੱਲਾ ਉਂਕਾਰ ਨਗਰ ਵਿਖੇ ਪ੍ਰਸ਼ਾਸਨ ਵਲੋਂ ਦੋ ਧਿਰਾਂ ਦੇ ਤਣਾਅ ਨੂੰ ਨਿਪਟਾਉਣ ਦੀ ਥਾਂ ਇੱਕ ਧਿਰ ਦੀ ਜੰਮ ਕੇ ਹਮਾਇਤ ਕਰਕੇ ਉਨ੍ਹਾਂ ਨੂੰ ਇਕ ਪੁਤਲਾ ਜਲਾਉਣ ਤੇ ਦੂਸਰੀ ਧਿਰ ਨੂੰ ਮਨਜ਼ੂਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX