ਤਾਜਾ ਖ਼ਬਰਾਂ


ਬੀਮਾਰ ਪਤਨੀ ਨੂੰ ਮਿਲਣ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੇ ਮਨੀਸ਼ ਸਿਸੋਦੀਆ
. . .  2 minutes ago
ਨਵੀਂ ਦਿੱਲੀ, 3 ਜੂਨ - ਦਿੱਲੀ ਹਾਈਕੋਰਟ ਵਲੋਂ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਰਾਸ਼ਟਰੀ ਰਾਜਧਾਨੀ...
ਇਸ ਮੁਸ਼ਕਲ ਸਮੇਂ ਚ, ਭਾਰਤ ਦੇ ਲੋਕਾਂ ਨਾਲ ਖੜੇ ਹਨ ਕੈਨੇਡਾ ਦੇ ਲੋਕ -ਬਾਲਾਸੋਰ ਰੇਲ ਹਾਦਸੇ ਤੇ ਟਰੂਡੋ ਦਾ ਟਵੀਟ
. . .  7 minutes ago
ਓਟਾਵਾ, 3 ਜੂਨ-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਬਾਲਾਸੋਰ ਟਰੇਨ ਹਾਦਸੇ ਵਿਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ।ਉਨ੍ਹਾਂ ਕਿਹਾ, "ਓਡੀਸ਼ਾ, ਭਾਰਤ ਵਿਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਨੇ ਮੇਰਾ ਦਿਲ...
ਵਿਰਾਟ ਕੋਹਲੀ ਨੇ ਟਵੀਟ ਕਰ ਓਡੀਸ਼ਾ ਰੇਲ ਹਾਦਸੇ 'ਤੇ ਜਤਾਇਆ ਦੁਖ
. . .  13 minutes ago
ਨਵੀਂ ਦਿੱਲੀ, 3 ਜੂਨ-ਕ੍ਰਿਕਟਰ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ...
ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਲਈ ਰਵਾਨਾ
. . .  about 1 hour ago
ਨਵੀਂ ਦਿੱਲੀ, 3 ਜੂਨ-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਓਡੀਸ਼ਾ ਦੇ ਬਾਲਾਸੋਰ ਲਈ ਰਵਾਨਾ ਹੋਏ। ਉਸ ਦੇ ਕੁਝ ਘੰਟਿਆਂ 'ਚ ਮੌਕੇ...
ਬਾਲਾਸੋਰ ਰੇਲ ਹਾਦਸਾ:ਹਾਦਸੇ ਵਾਲੀ ਥਾਂ ਪਹੁੰਚੇ ਮੁੱਖ ਮੰਤਰੀ ਨਵੀਨ ਪਟਨਾਇਕ
. . .  about 1 hour ago
ਬਾਲਾਸੋਰ, 3 ਜੂਨ - ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਬਾਲਸੋਰ ਪਹੁੰਚੇ, ਜਿਥੇ ਬੀਤੀ ਰਾਤ ਤਿੰਨ ਰੇਲ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਸਨ। ਇਸ ਰੇਲ ਹਾਦਸੇ 'ਚ ਅੱਜ ਸਵੇਰੇ ਮਰਨ ਵਾਲਿਆਂ ਦੀ ਗਿਣਤੀ...
ਬਾਲਾਸੋਰ ਰੇਲ ਹਾਦਸਾ:ਰੇਲਵੇ ਵਲੋਂ 238 ਮੌਤਾਂ ਦੀ ਪੁਸ਼ਟੀ
. . .  about 1 hour ago
ਬਾਲਾਸੋਰ, 3 ਜੂਨ-ਦੱਖਣੀ ਪੂਰਬੀ ਰੇਲਵੇ ਅਨੁਸਾਰ ਬਾਲਾਸੋਰ ਰੇਲ ਹਾਦਸੇ 'ਚ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 238 ਮੌਤਾਂ ਹੋ ਚੁੱਕੀਆਂ ਹਨ। ਲਗਭਗ 650 ਜ਼ਖਮੀ ਯਾਤਰੀਆਂ ਨੂੰ ਗੋਪਾਲਪੁਰ...
ਸਰਹੱਦੀ ਖੇਤਰ ਚ ਡਰੋਨ ਦੀ ਹਲਚਲ, 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ
. . .  about 1 hour ago
ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਚੌਂਕੀ ਦੇ ਜਵਾਨਾਂ ਅਤੇ ਪੁਲਿਸ ਵਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ. ਚੌਂਕੀ ਰਾਮਕੋਟ ਦੇ ਨੇੜਲੇ ਪਿੰਡਾ ਵਿਚ ਡਰੋਨ...
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਲਈ ਬਣਾਈ ਗਈ ਹੈ ਉੱਚ ਪੱਧਰੀ ਕਮੇਟੀ-ਅਸ਼ਵਿਨੀ ਵੈਸ਼ਨਵ
. . .  about 2 hours ago
ਬਾਲਾਸੋਰ, 3 ਜੂਨ-ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਹ ਇਕ ਵੱਡਾ ਦੁਖਦਾਈ ਹਾਦਸਾ ਹੈ। ਰੇਲਵੇ, ਐਨ.ਡੀ.ਆਰ.ਐਫ.,ਐਸ.ਡੀ.ਆਰ.ਐਫ. ਅਤੇ...
ਨਿਪਾਲ ਦੇ ਪ੍ਰਧਾਨ ਮੰਤਰੀ ਦਹਿਲ ਨੇ ਓਡੀਸ਼ਾ ਰੇਲ ਹਾਦਸੇ ਤੇ ਪ੍ਰਗਟਾਇਆ ਦੁੱਖ
. . .  about 2 hours ago
ਨਵੀਂ ਦਿੱਲੀ, 3 ਜੂਨ - ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨੇ ਓਡੀਸ਼ਾ 'ਚ ਹੋਏ ਰੇਲ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਲਿਆ ਜਾਇਜ਼ਾ
. . .  about 2 hours ago
ਬਾਲਾਸੋਰ, 3 ਜੂਨ-ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ, ਜਿਥੇ ਖੋਜ ਅਤੇ ਬਚਾਅ ਕਾਰਜ ਚੱਲ...
ਓਡੀਸ਼ਾ ਰੇਲ ਹਾਦਸੇ ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 233
. . .  about 2 hours ago
ਬਾਲਾਸੋਰ, 3 ਜੂਨ-ਓਡੀਸ਼ਾ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 233 ਤੱਕ ਪਹੁੰਚ ਗਈ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ) ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਅਤੇ ਹੋਰ ਰਾਜਾਂ ਨਾਲ ਸੰਬੰਧਿਤ ਹਨ । ਉਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ...
ਫ਼ਰੀਦਕੋਟ ਵਿਚ ਵੱਡੇ ਪੁਲਿਸ ਅਧਿਕਾਰੀਆਂ ’ਤੇ ਵਿਜੀਲੈਂਸ ਦੀ ਵੱਡੀ ਕਾਰਵਾਈ
. . .  1 day ago
ਫ਼ਰੀਦਕੋਟ , 2 ਜੂਨ (ਜਸਵੰਤ ਸਿੰਘ ਪੁਰਬਾ)- ਐੱਸ. ਪੀ. ਇਨਵੇਸਟੀਗੇਸ਼ਨ ਗਗਨੇਸ਼ ਕੁਮਾਰ, ਡੀ. ਐੱਸ. ਪੀ. ਪੀ. ਬੀ. ਆਈ. ਸੁਸ਼ੀਲ ਕੁਮਾਰ, ਆਈ ਜੀ ਦਫ਼ਤਰ ਫ਼ਰੀਦਕੋਟ ਦੀ ਆਰ. ਟੀ. ਆਈ. ਸ਼ਾਖਾ ਦੇ ਇੰਚਾਰਜ ...
ਜਸਟਿਸ ਰਾਜ ਮੋਹਨ ਸਿੰਘ ਦੇ ਬੈਂਚ ਨੇ ਭਰਤ ਇੰਦਰ ਸਿੰਘ ਚਹਿਲ ਨੂੰ ਦੋ ਜਾਇਦਾਦਾਂ ਦੀ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਦਿੱਤਾ ਨਿਰਦੇਸ਼
. . .  1 day ago
ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦਾ ਮਾਮਲਾ : ਹਾਈ ਕੋਰਟ ਨੇ ਸਾਰੇ ਸੁਧਾਰਾਤਮਕ ਉਪਾਅ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ 2400 ਕਿਲੋਗ੍ਰਾਮ ਤੋਂ ਵੱਧ 4860 ਕਰੋੜ ਦੀ ਐਮਡੀ ਡਰੱਗਜ਼ ਨੂੰ ਕੀਤਾ ਨਸ਼ਟ
. . .  1 day ago
ਉੜੀਸ਼ਾ 'ਚ ਰੇਲ ਹਾਦਸਾ- ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਾਕਿਸਤਾਨ ਨੇ 3 ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ)- ਪਾਕਿਸਤਾਨ ਸਰਕਾਰ ਨੇ 3 ਭਾਰਤੀ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਬਬਲੂ ਰਾਮ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗਲਤੀ ...
ਦਰਬਾਰਾ ਸਿੰਘ ਗੁਰੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਜਲੰਧਰ , 2 ਜੂਨ (ਜਲੰਧਰ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ. ਦਰਬਾਰਾ ਸਿੰਘ ਗੁਰੂ ਜੀ ਦਾ (ਸੇਵਾਮੁਕਤ ਆਈ.ਏ.ਐੱਸ.) ਦਾ ਆਪਣੇ ...
ਰਣਜੇਤ ਬਾਠ ਕਲਾਨੌਰ ਤੇ ਜਗਜੀਤ ਕਾਹਲੋਂ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 1 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ...
ਬਿਜ਼ਲੀ ਮੁਲਾਜ਼ਮਾਂ ਨਾਲ ਕੰਮ ਕਰਾ ਰਹੇ ਵਿਅਕਤੀ ਉੱਪਰ ਡਿੱਗਿਆ ਖੰਭਾਂ, ਹਾਲਤ ਗੰਭੀਰ
. . .  1 day ago
ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)- ਕਸਬਾ ਸ਼ੇਰਪੁਰ ਵਿਖੇ ਇਕ ਵਿਅਕਤੀ ਦੇ ਬਿਜਲੀ ਵਾਲੇ ਖੰਭੇ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਖੇੜੀ ਰੋਡ ਤੇ ਬਿਜਲੀ ਸਪਲਾਈ ਲਈ...
ਜੱਫੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਲਈ ਕੀਤੀ ਅਰਦਾਸ
. . .  1 day ago
ਚੰਡੀਗੜ੍ਹ, 2 ਜੂਨ- ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਨਾਲ ਹੱਥ ਮਿਲਾ ਕੇ ਤੇ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ...
ਨੈਸ਼ਨਲ ਐੱਸ.ਸੀ. ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ, ਮਾਮਲਾ ਪਿੰਡ 'ਚ ਪੁਲਿਸ ਕੁੱਟਮਾਰ ਦੀ ਘਟਨਾ ਦਾ
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਬਲਕਰਨ ਸਿੰਘ ਖਾਰਾ)-ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਵਿਖੇ ਪੁਲਿਸ ਨਾਲ ਮਾਰਕੁੱਟ ਦੀ ਘਟਨਾ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਮੱਘਰ ਸੰਮਤ 554

ਪਹਿਲਾ ਸਫ਼ਾ

ਅਰੁਣ ਗੋਇਲ ਦੀ ਨਿਯੁਕਤੀ ਵਿਚ ਏਨੀ ਕਾਹਲੀ ਕਿਉਂ-ਸੁਪਰੀਮ ਕੋਰਟ

ਕਿਹਾ, ਚੋਣ ਕਮਿਸ਼ਨ 'ਤੇ ਸਵਾਲ ਨਹੀਂ, ਗੱਲ ਪ੍ਰਕਿਰਿਆ ਦੀ ਹੈ
ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)-ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦੀ ਨਿਯੁਕਤੀ ਦੇ ਅਮਲ ਨੂੰ ਲੈ ਕੇ 4 ਦਿਨਾਂ ਤੋਂ ਚੱਲ ਰਹੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ | ਬੈਂਚ ਨੇ ਸਾਰੀਆਂ ਧਿਰਾਂ ਨੂੰ ਲਿਖਤੀ ਦਲੀਲਾਂ ਦੇਣ ਲਈ 5 ਦਿਨਾਂ ਦੀ ਮੁਹਲਤ ਦਿੱਤੀ ਹੈ | ਜਸਟਿਸ ਕੇ. ਐਮ. ਜੋਸੇਫ ਅਜੈ ਰਸਤੋਗੀ, ਅਨਿਰੁੱਧ ਬੋਸ, ਰਿਸ਼ੀਕੇਸ਼ ਰਾਏ ਅਤੇ ਸੀ. ਟੀ. ਰਵੀ ਕੁਮਾਰ ਦੇ ਬੈਚ ਨੇ ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਚੋਣ ਕਮਿਸ਼ਨ ਅਰੁਣ ਗੋਇਲ ਦੀ ਨਿਯੁਕਤੀ ਦੇ ਅਮਲ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਗੋਇਲ ਦੀ ਨਿਯੁਕਤੀ ਬਿਜਲੀ ਦੀ ਤੇਜ਼ੀ ਨਾਲ ਕਿਉਂ ਕੀਤੀ ਗਈ? 24 ਘੰਟਿਆਂ ਦੇ ਅੰਦਰ ਹੀ ਨਿਯੁਕਤੀ ਦਾ ਅਮਲ ਕਿਵੇਂ ਪੂਰਾ ਕੀਤਾ ਗਿਆ ਅਤੇ ਕਿਸ ਆਧਾਰ 'ਤੇ ਕਾਨੂੰਨ ਮੰਤਰੀ ਨੇ ਚਾਰ ਨਾਵਾਂ ਦੀ ਚੋਣ ਕੀਤੀ | ਬੈਂਚ ਵਲੋਂ ਉਕਤ ਸਵਾਲ ਉਸ ਵੇਲੇ ਉਠਾਏ ਗਏ ਜਦੋਂ ਕੇਂਦਰ ਸਰਕਾਰ ਵਲੋਂ ਅਰੁਣ ਗੋਇਲ ਦੀ ਚੋਣ ਕਮਿਸ਼ਨਰ ਦੇ ਅਹੁਦੇ 'ਤੇ ਨਿਯੁਕਤੀ ਦੇ ਅਮਲ ਨਾਲ ਸੰਬੰਧਿਤ ਫਾਈਲ ਜੱਜਾਂ ਨੂੰ ਸੌਂਪੀ ਗਈ | ਜਸਟਿਸ ਰਸਤੋਗੀ ਨੇ ਕਿਹਾ ਕਿ ਚੋਣ ਕਮਿਸ਼ਨਰ ਦਾ ਅਹੁਦਾ 15 ਮਈ ਤੋਂ ਖ਼ਾਲੀ ਸੀ ਪਰ ਨਵੰਬਰ 'ਚ ਹੀ ਸਰਕਾਰ ਨੇ ਇਸ 'ਤੇ ਨਿਯੁਕਤੀ ਲਈ ਕਾਹਲੀ ਕਿਉਂ ਕੀਤੀ | ਜਸਟਿਸ ਰਸਤੋਗੀ ਨੇ 19 ਨਵੰਬਰ ਨੂੰ ਚੋਣ ਕਮਿਸ਼ਨਰ ਗੋਇਲ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉਠਾਉਂਦਿਆਂ ਕਿਹਾ ਕਿ ਉਸੇ ਦਿਨ ਨੋਟੀਫਿਕੇਸ਼ਨ ਉਸੇ ਦਿਨ ਕਲੀਅਰੈਂਸ ਅਤੇ ਉਸੇ ਹੀ ਦਿਨ ਉਸ ਨੂੰ ਪ੍ਰਵਾਨਗੀ | ਜੱਜ ਨੇ ਟਿੱਪਣੀ ਕਰਦਿਆਂ ਕਿਹਾ ਕਿ ਫਾਈਲ 24 ਘੰਟੇ ਵੀ ਨਹੀਂ ਘੁੰਮੀ | ਇਹ ਤਾਂ ਰੌਸ਼ਨੀ ਦੀ ਰਫ਼ਤਾਰ ਨਾਲ ਚੱਲੀ ਹੈ | ਜ਼ਿਕਰਯੋਗ ਹੈ ਕਿ 19 ਨਵੰਬਰ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤੇ ਗਏ 1985 ਬੈਚ ਦੇ ਆਈ. ਏ. ਐਸ. ਅਧਿਕਾਰੀ ਅਰੁਣ ਗੋਇਲ ਨੇ ਉਦਯੋਗ ਸਕੱਤਰ ਦੇ ਅਹੁਦੇ ਤੋਂ 18 ਨਵੰਬਰ ਨੂੰ ਹੀ ਸਵੈਇੱਛਾ ਸੇਵਾ ਮੁਕਤੀ ਲਿਆ ਸੀ | ਜਦਕਿ ਉਨ੍ਹਾਂ 31 ਦਸੰਬਰ ਨੂੰ ਸੇਵਾਮੁਕਤ ਹੋਣਾ ਸੀ | ਸਵੈਇੱਛਾ ਸੇਵਾ ਮੁਕਤੀ ਤੋਂ ਅਗਲੇ ਹੀ ਦਿਨ ਉਨ੍ਹਾਂ ਦੀ ਚੋਣ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਗਈ | ਜਸਟਿਸ ਰਸਤੋਗੀ ਨੇ ਕਿਹਾ ਕਿ ਉਹ (ਗੋਇਲ ਦੀ) ਯੋਗਤਾ 'ਤੇ ਨਹੀਂ ਸਗੋਂ ਨਿਯੁਕਤੀ ਦੇ ਅਮਲ 'ਤੇ ਸਵਾਲ ਉਠਾ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਅਤੇ ਨਿਆਂ ਮੰਤਰੀ ਵਲੋਂ ਚਾਰੋ ਉਮੀਦਵਾਰਾਂ ਦੀ ਚੋਣ ਦਾ ਕੀ ਆਧਾਰ ਰੱਖਿਆ ਗਿਆ ਹੈ | ਕੇਂਦਰ ਸਰਕਾਰ ਦਾ ਪੱਖ ਰੱਖ ਰਹੇ ਅਟਾਰਨੀ ਜਨਰਲ ਆਰ ਵੈਂਕਟਰਮਣੀ ਨੇ ਨਿਯੁਕਤੀ ਨੂੰ ਅਮਲ ਮੁਤਾਬਿਕ ਦੱਸਦਿਆਂ ਕਿਹਾ ਕਿ ਕਾਨੂੰਨ ਅਤੇ ਨਿਆਂ ਮੰਤਰਾਲਾ ਹੀ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਬਣਾਉਂਦਾ ਹੈ | ਜਿਸ ਤੋਂ ਬਾਅਦ ਸਭ ਤੋਂ ਢੁਕਵੇਂ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਹੈ | ਉਨ੍ਹਾਂ ਇਹ ਵੀ ਕਿਹਾ™ਕਿ ਇਸ 'ਚ ਪ੍ਰਧਾਨ ਮੰਤਰੀ ਦੀ ਵੀ ਭੂਮਿਕਾ ਹੁੰਦੀ ਹੈ | ਜਸਟਿਸ ਜੋਸੇਫ ਨੇ ਮੁੜ ਸਵਾਲ ਉਠਾਉਂਦਿਆਂ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਇਕ ਵਿਆਪਕ ਨਜ਼ਰੀਏ ਤਹਿਤ ਮੁੱਖ ਚੋਣ ਕਮਿਸ਼ਨਰ ਦਾ ਕਾਰਜਕਾਲ 6 ਸਾਲ ਲਈ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਸੀ | ਪਰ ਇਹ 4 ਨਾਂਅ ਹੀ ਕਾਨੰੂਨ ਮੰਤਰੀ ਨੇ ਕਿਉਂ ਪ੍ਰਵਾਨ ਕੀਤੇ | ਉਨ੍ਹਾਂ ਆਪਣੀ ਟਿੱਪਣੀ ਹੋਰ ਤਿੱਖੀ ਕਰਦਿਆਂ ਕਿਹਾ ਕਿ ਇਨ੍ਹਾਂ ਚਾਰਾਂ 'ਚੋਂ ਅਜਿਹਾ ਕੋਈ ਵੀ ਨਹੀਂ ਹੈ ਜੋ ਚੋਣ ਕਮਿਸ਼ਨਰ ਵਜੋਂ 6 ਸਾਲਾਂ ਦਾ ਕਾਰਜਕਾਲ ਪੂਰਾ ਕਰੇਗਾ | ਸੁਪਰੀਮ ਕੋਰਟ 'ਚ ਪਟੀਸ਼ਨਕਰਤਾ ਅਰੁਣ ਬਰਾਵਲ ਵਲੋਂ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ 'ਚ ਇਹ ਮੰਗ ਕੀਤੀ ਗਈ ਕਿ ਚੋਣ ਕਮਿਸ਼ਨ 'ਚ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਕਾਲਜੀਅਮ ਜਿਹੀ ਪ੍ਰਣਾਲੀ ਬਣਾਈ ਜਾਵੇ |

ਜਨਰਲ ਆਸਿਮ ਮੁਨੀਰ ਹੋਣਗੇ ਪਾਕਿ ਦੇ ਅਗਲੇ ਫ਼ੌਜ ਮੁਖੀ

ਕੈਬਨਿਟ ਬੈਠਕ ਤੋਂ ਬਾਅਦ ਰੱਖਿਆ ਮੰਤਰੀ ਨੇ ਕੀਤੀ ਪੁਸ਼ਟੀ
ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਜਨਰਲ ਆਸਿਮ ਮੁਨੀਰ ਨੂੰ ਪਾਕਿ ਦਾ ਨਵਾਂ ਫ਼ੌਜ ਮੁਖੀ (ਚੀਫ਼ ਆਫ਼ ਆਰਮੀ ਸਟਾਫ਼) ਅਤੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸੰਬੰਧੀ ਸਮਰੀ (ਸਾਰ) ਮਨਜ਼ੂਰੀ ਲਈ ਰਾਸ਼ਟਰਪਤੀ ਆਰਿਫ਼ ਅਲਵੀ ਨੂੰ ਭੇਜ ਦਿੱਤੀ ਗਈ ਹੈ | ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਬੈਠਕ ਦੇ ਫ਼ੈਸਲਿਆਂ ਬਾਰੇ ਵਿਸਥਾਰਤ ਪ੍ਰੈਸ ਬਿਆਨ ਜਾਰੀ ਕੀਤਾ ਜਾਵੇਗਾ | ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਟਵੀਟ ਕਰਕੇ ਪੁਸ਼ਟੀ ਕੀਤੀ ਕਿ ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਅਗਲੇ ਸੀ. ਓ. ਏ. ਐੱਸ. ਹੋਣਗੇ ਅਤੇ ਲੈਫ਼ਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਅਗਲੇ ਸੀ. ਜੇ. ਸੀ. ਐੱਸ. ਸੀ. ਹੋਣਗੇ |
ਕੌਣ ਹੈ ਸਾਹਿਰ ਸ਼ਮਸ਼ਾਦ ਮਿਰਜ਼ਾ?
ਲੈਫ਼ਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਸਿੰਧ ਰੈਜੀਮੈਂਟ ਦੇ ਹਨ ਅਤੇ ਪਿਛਲੇ 7 ਸਾਲਾਂ ਦੌਰਾਨ ਸੀਨੀਅਰ ਲੀਡਰਸ਼ਿਪ ਅਹੁਦਿਆਂ 'ਤੇ ਰਹੇ ਹਨ | ਉਹ ਜਨਰਲ ਹੈੱਡਕੁਆਟਰ 'ਚ ਜਨਰਲ ਰਾਹੀਲ ਸ਼ਰੀਫ਼ ਦੀ ਕੋਰ ਟੀਮ ਦਾ ਹਿੱਸਾ ਰਹੇ, ਜਿਸ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਉੱਤਰੀ ਵਜ਼ੀਰਸਤਾਨ 'ਚ ਹੋਰ ਅੱਤਵਾਦੀਆਂ ਖ਼ਿਲਾਫ਼ ਫ਼ੌਜੀ ਕਾਰਵਾਈ ਦੀ ਨਿਗਰਾਨੀ ਕੀਤੀ | ਥ੍ਰੀ-ਸਟਾਰ ਰੈਂਕ 'ਤੇ ਤਰੱਕੀ ਤੋਂ ਬਾਅਦ ਉਨ੍ਹਾਂ ਨੂੰ ਚੀਫ਼ ਆਫ਼ ਜਨਰਲ ਸਟਾਫ਼ ਅਤੇ ਅਕਤੂਬਰ 2021 'ਚ ਉਨ੍ਹਾਂ ਨੂੰ ਕੋਰ ਕਮਾਂਡਰ ਰਾਵਲਪਿੰਡੀ ਵਜੋਂ ਤਾਇਨਾਤ ਕੀਤਾ ਗਿਆ |

ਆਸਿਮ ਦਾ ਹੈ ਪੁਲਵਾਮਾ ਹਮਲੇ ਨਾਲ ਸੰਬੰਧ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ (ਐਨ.ਐਸ.ਏ.ਬੀ.) ਦੇ ਮੈਂਬਰ ਅਤੇ ਕੈਬਨਿਟ ਸਕੱਤਰ ਵਜੋਂ ਸੇਵਾਮੁਕਤ ਹੋਏ ਤਿਲਕ ਦੇਵਸ਼ੇਰ ਅਨੁਸਾਰ ਪਾਕਿ ਦਾ ਨਵਾਂ ਫ਼ੌਜ ਮੁਖੀ ਅਸੀਮ ਮੁਨੀਰ ਪਾਕਿਸਤਾਨ 'ਚ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਸੀ, ਜਿੰਨ੍ਹਾਂ ਨੇ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੀ ਨਿਗਰਾਨੀ ਕੀਤੀ ਸੀ | ਪੁਲਵਾਮਾ ਹਮਲਾ ਲੈਫ਼ਟੀਨੈਂਟ ਜਨਰਲ ਮੁਨੀਰ ਦੀ ਨਿਗਰਾਨੀ 'ਚ ਹੋਇਆ ਸੀ | ਮੁਨੀਰ ਨਵੰਬਰ 'ਚ ਆਈ.ਐਸ.ਆਈ. ਦਾ ਡੀ.ਜੀ. ਸੀ ਅਤੇ ਪੁਲਵਾਮਾ ਹਮਲਾ ਫ਼ਰਵਰੀ 2019 ਵਿਚ ਹੋਇਆ ਸੀ | ਜਨਰਲ ਮੁਨੀਰ ਨੇ ਉਨ੍ਹਾਂ ਪ੍ਰਮੁੱਖ ਖੇਤਰਾਂ 'ਚ ਵੀ ਸੇਵਾ ਕੀਤੀ ਜੋ ਕਸ਼ਮੀਰ ਦੀ ਨਿਗਰਾਨੀ ਅਤੇ ਇਸ ਸੰਬੰਧੀ ਮਾਮਲਿਆਂ ਨੂੰ ਦੇਖਦੇ ਹਨ | ਇਸ ਲਈ ਉਹ ਇਸ ਖੇਤਰ ਤੋਂ ਬਹੁਤ ਚੰਗੀ ਤਰ੍ਹਾਂ ਜਾਣੂੰ ਸੀ | ਪੁਲਵਾਮਾ ਹਮਲੇ ਦੌਰਾਨ ਮੁਨੀਰ ਪਾਕਿਸਤਾਨ ਦੀ ਪ੍ਰਤੀਕਿਰਿਆ ਅਤੇ ਸੁਰੱਖਿਆ ਨੀਤੀਆਂ ਨੂੰ ਆਕਾਰ ਦੇਣ 'ਚ ਸ਼ਾਮਿਲ ਸੈਨਿਕ ਫ਼ੈਸਲੇ ਲੈਣ ਵਾਲਿਆਂ 'ਚੋਂ ਇਕ ਸੀ |

ਸਰੀ 'ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਸਰੀ, 24 ਨਵੰਬਰ (ਏਜੰਸੀ)-ਕੈਨੇਡਾ ਦੇ ਸਰੀ 'ਚ ਹਾਈ ਸਕੂਲ ਦੀ ਪਾਰਕਿੰਗ 'ਚ ਹੋਏ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮੰਗਲਵਾਰ ਨੂੰ ਨਿਊਟਨ ਖੇਤਰ ਦੇ 12600 66 ਐਵੇਨਿਊ ਸਥਿਤ ਟੈਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲੇ ਤੋਂ ਬਾਅਦ ਮਹਿਕਪ੍ਰੀਤ ਸੇਠੀ (18) ਦੀ ਹਸਪਤਾਲ 'ਚ ਮੌਤ ਹੋ ਗਈ | ਮੀਡੀਆ ਅਨੁਸਾਰ ਸੇਠੀ ਅਤੇ 17 ਸਾਲਾ ਲੜਕੇ ਵਿਚਕਾਰ ਝਗੜਾ ਹੋਇਆ ਸੀ | ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ ਤੇ ਕਥਿਤ ਹਮਲਾਵਰ ਵੀ ਭਾਰਤੀ ਭਾਈਚਾਰੇ 'ਚੋਂ ਹੈ | ਗਵਾਹਾਂ ਦੁਆਰਾ ਸ਼ਨਾਖਤ ਕਰਨ ਤੋਂ ਬਾਅਦ ਮਸ਼ਕੂਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਦੇ ਬਿਆਨ ਅਨੁਸਾਰ ਸੇਠੀ ਸਕੂਲ 'ਚ ਨਹੀਂ ਸੀ |

ਯੂ.ਏ.ਈ. ਨੇ ਪਾਸਪੋਰਟ 'ਚ ਇਕ ਨਾਂਅ ਵਾਲੇ ਵਿਅਕਤੀਆਂ ਦੇ ਦਾਖ਼ਲੇ 'ਤੇ ਲਗਾਈ ਰੋਕ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਪਾਸਪੋਰਟ 'ਤੇ ਸਿਰਫ਼ ਇਕ ਨਾਂਅ ਵਾਲੇ ਵਿਅਕਤੀਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ | ਯੂ.ਏ.ਈ. ਆਉਣ-ਜਾਣ ਵਾਲੇ ਯਾਤਰੀਆਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਨ੍ਹਾਂ ਦੇ ਪਾਸਪੋਰਟ 'ਤੇ 'ਫਸਟ ਨੇਮ' ਅਤੇ 'ਸਰਨੇਮ' ਦੋਵੇਂ ਲਿਖੇ ਹੋਣ | ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਵਲੋਂ ਜਾਰੀ ਸਰਕੂਲਰ ਅਨੁਸਾਰ ਯੂ.ਏ.ਈ. ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਕੋਈ ਵੀ ਪਾਸਪੋਰਟ ਧਾਰਕ ਜਿਸ ਦਾ ਸਿਰਫ਼ ਇਕ ਸ਼ਬਦ ਦਾ ਨਾਂਅ ਹੈ, ਨੂੰ ਯੂ.ਏ.ਈ. ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ ਅਤੇ ਯਾਤਰੀ ਨੂੰ ਇਕ ਅਪ੍ਰਵਾਨਯੋਗ ਯਾਤਰੀ ਮੰਨਿਆਂ ਜਾਵੇਗਾ | 21 ਨਵੰਬਰ ਦੇ ਸਰਕੂਲਰ ਅਨੁਸਾਰ ਅਜਿਹੇ ਯਾਤਰੀਆਂ (ਇਕ ਸ਼ਬਦ ਦੇ ਨਾਂਅ ਵਾਲੇ) ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਵੀਜ਼ਾ ਪਹਿਲਾਂ ਜਾਰੀ ਕੀਤਾ ਗਿਆ ਹੈ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ | ਨਵੇਂ ਦਿਸ਼ਾ-ਨਿਰਦੇਸ਼ ਲਾਗੂ ਹੋ ਗਏ ਹਨ |

ਚੰਡੀਗੜ੍ਹ ਦੀ ਇਕ ਇੰਚ ਥਾਂ ਵੀ ਹਰਿਆਣਾ ਨੂੰ ਨਹੀਂ ਦੇਣ ਦਿੱਤੀ ਜਾਵੇਗੀ-ਅਕਾਲੀ ਦਲ

ਕਾਨੂੰਨੀ ਤੇ ਜਨਤਕ ਲੜਾਈ ਲੜਨ ਦਾ ਐਲਾਨ
ਚੰਡੀਗੜ੍ਹ, 24 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਅੱਜ ਇਥੇ ਹੋਈ ਬੈਠਕ ਦੌਰਾਨ ਚੰਡੀਗੜ੍ਹ 'ਚ ਹਰਿਆਣਾ ਨੂੰ ਨਵੀਂ ਵਿਧਾਨ ਲਈ ਵੱਖਰੀ ਜ਼ਮੀਨ ਐਲਾਨ ਕਰਨ ਦੇ ਮੁੱਦੇ 'ਤੇ ਜਨਤਕ ਪੱਧਰ ਦੇ ਨਾਲ-ਨਾਲ ਕਾਨੂੰਨੀ ਲੜਾਈ ਲੜਨ ਦਾ ਵੀ ਐਲਾਨ ਕੀਤਾ ਗਿਆ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬੇ ਦੀ ਅਮਨ-ਕਾਨੂੰਨ ਸਥਿਤੀ ਅਤੇ ਕਿਸਾਨਾਂ ਨਾਲ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸਰਕਾਰ ਦੀ ਅਸਫ਼ਲਤਾ 'ਤੇ ਵੱਡੀ ਚਿੰਤਾ ਪ੍ਰਗਟ ਕੀਤੀ ਗਈ | ਮੀਟਿੰਗ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ ਤੇ ਹਰਚਰਨ ਬੈਂਸ ਨੇ ਕਿਹਾ ਕਿ ਰਾਜਪਾਲ ਪੰਜਾਬ ਨੂੰ ਚੰਡੀਗੜ੍ਹ ਦੇ ਖੇਤਰ ਅਤੇ ਸਰਹੱਦਾਂ ਨਾਲ ਛੇੜਛਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਚੰਡੀਗੜ੍ਹ ਵਿਚ ਜਗ੍ਹਾ ਦੀ ਅਲਾਟਮੈਂਟ ਪੰਜਾਬ ਦੇ ਚੰਡੀਗੜ੍ਹ 'ਤੇ ਮੁੱਢਲੇ ਅਤੇ ਹੱਕੀ ਅਧਿਕਾਰ ਨਾਲ ਖਿਲਵਾੜ ਹੋਵੇਗਾ, ਜਿਸ ਦੀ ਅਕਾਲੀ ਦਲ ਕਦੇ ਵੀ ਇਜਾਜ਼ਤ ਨਹੀਂ ਦੇਵੇਗਾ | ਪਾਰਟੀ ਵਲੋਂ ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ 'ਤੇ ਆਧਾਰਿਤ ਇਕ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਇਸ ਸੰਬੰਧੀ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਕਰਕੇ ਕਾਨੂੰਨੀ ਲੜਾਈ ਲੜਨ ਲਈ ਰੂਪ ਰੇਖਾ ਤਿਆਰ ਕਰੇਗੀ | ਜਦੋਂਕਿ ਜਨਤਕ ਤੌਰ 'ਤੇ ਫ਼ਿਲਹਾਲ ਕੇਵਲ ਰਾਜਪਾਲ ਤੋਂ ਸਮਾਂ ਮੰਗ ਕੇ ਯਾਦ-ਪੱਤਰ ਦੇਣ ਦੀ ਗੱਲ ਹੀ ਕਹੀ ਗਈ ਹੈ, ਜੋ ਕਿ ਅਕਾਲੀ ਦਲ ਪਹਿਲਾਂ ਵੀ ਇਕ ਵਾਰ ਦੇ ਚੁੱਕਾ ਹੈ | ਲੇਕਿਨ ਪਾਰਟੀ ਵਲੋਂ ਇਸ ਮੁੱਦੇ 'ਤੇ ਕੋਈ ਜਨਤਕ ਮੁਹਿੰਮ ਜਾਂ ਸੰਘਰਸ਼ ਆਦਿ ਦਾ ਪ੍ਰੋਗਰਾਮ ਨਹੀਂ ਦਿੱਤਾ ਗਿਆ | ਸੂਬੇ ਦੀ ਲਗਾਤਾਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ 'ਤੇ ਵੀ ਅੱਜ ਦੀ ਮੀਟਿੰਗ 'ਚ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਸੂਬੇ ਦੇ ਲੋਕ ਡਰ ਤੇ ਸਹਿਮ ਦੇ ਦੌਰ 'ਚੋਂ ਗੁਜਰ ਰਹੇ ਹਨ | ਸੂਬੇ 'ਚ ਨਸ਼ਿਆਂ ਦੀ ਰੋਕਥਾਮ ਵਿਚ ਵੀ ਕੋਈ ਕਮੀ ਨਹੀਂ ਆਈ | ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਲਾਇਸੰਸੀ ਹਥਿਆਰਾਂ 'ਤੇ ਪਾਬੰਦੀ ਲਗਾਉਣ ਅਤੇ ਇਸ ਮੁੱਦੇ 'ਤੇ ਲਾਇਸੰਸ ਧਾਰਕਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਵੀ ਨਿੰਦਾ ਕੀਤੀ | ਉਨ੍ਹਾਂ ਮੁਸਤਰਕਾ ਖਾਤਾ ਜ਼ਮੀਨਾਂ ਸੰਬੰਧੀ ਵੀ ਸਰਕਾਰ ਵਲੋਂ ਅਲਾਟੀਆਂ ਦੀਆਂ ਜ਼ਮੀਨਾਂ ਵਾਪਸ ਖੋਹਣ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਸਰਕਾਰ ਗਰੀਬ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਜੋ ਕਿ ਪੂਰਨ 'ਤੇ ਗੈਰ-ਕਾਨੂੰਨੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਇਸ ਸੰਬੰਧੀ ਹਾਈਕੋਰਟ ਨੇ ਸਟੇਅ ਦੇ ਹੁਕਮ ਕੀਤੇ ਹਨ, ਪਰ ਫਿਰ ਵੀ ਸੰਬੰਧਿਤ ਮੰਤਰੀ ਤੇ 'ਆਪ' ਦੇ ਅਹੁਦੇਦਾਰ ਇਨ੍ਹਾਂ ਜ਼ਮੀਨਾਂ 'ਤੇ ਕਬਜ਼ੇ ਕਰ ਰਹੇ ਹਨ | ਚੰਦੂਮਾਜਰਾ ਨੇ ਮੁੱਖ ਮੰਤਰੀ ਵਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰਨਾਂ ਖ਼ਿਲਾਫ਼ ਮਾੜੀਆਂ ਟਿੱਪਣੀਆਂ ਕਰਨ ਦੀ ਵੀ ਨਿਖੇਧੀ ਕੀਤੀ | ਅਕਾਲੀ ਆਗੂਆਂ ਨੇ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਤੇ ਹੋਰ ਕਮਜ਼ੋਰ ਵਰਗਾਂ ਨੂੰ ਪੀੜਤ ਕਰਨ ਦੀ ਵੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ ਤੇ ਇਹ ਅÏਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਸਮੇਤ ਹੋਰ ਵਾਅਦੇ ਪੂਰੇ ਕਰਨ ਤੋਂ ਭੱਜ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਆਪਣੇ ਸਾਥੀ ਮੰਤਰੀਆਂ ਨਾਲ ਗੁਜਰਾਤ ਵਿਚ ਚੋਣ ਪ੍ਰਚਾਰ ਕਰ ਰਹੇ ਹਨ | ਉਨ੍ਹਾਂ ਨੂੰ ਪੰਜਾਬ ਦੇ ਹੱਕਾਂ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

ਪਾਇਲਟ ਗੱਦਾਰ ਹੈ, ਮੁੱਖ ਮੰਤਰੀ ਨਹੀਂ ਬਣ ਸਕਦਾ-ਗਹਿਲੋਤ

ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਸਚਿਨ ਪਾਇਲਟ ਨੂੰ ਗੱਦਾਰ ਕਿਹਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਜਗ੍ਹਾ ਨਹੀਂ ਲੈ ਸਕਦਾ ਕਿਉਂਕਿ ਉਸ ਨੇ 2020 'ਚ ਕਾਂਗਰਸ ਵਿਰੁੱਧ ਬਗਾਵਤ ਕੀਤੀ ਸੀ ਅਤੇ ਆਪਣੀ ਹੀ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਸੀ | ਇਨ੍ਹਾਂ ਟਿੱਪਣੀਆਂ ਨਾਲ ਰਾਜਸਥਾਨ ਵਿਚ ਕਾਂਗਰਸ ਪਾਰਟੀ ਵਿਚ ਦਰਾਰਾਂ ਹੋਰ ਵਧ ਗਈਆਂ ਹਨ | ਸੂਬੇ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ | ਭਾਰਤ ਜੋੜੋ ਯਾਤਰਾ ਵੀ ਅਗਲੇ ਦਿਨਾਂ 'ਚ ਰਾਜਸਥਾਨ ਵਿਚ ਦਾਖ਼ਲ ਹੋਣ ਵਾਲੀ ਹੈ | ਗਹਿਲੋਤ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਵੀ ਪਾਇਲਟ ਦੀ ਬਗਾਵਤ ਵਿਚ ਸ਼ਾਮਿਲ ਸੀ | ਜਦੋਂ ਉਸ ਦੇ ਵਫਾਦਾਰ ਕਾਂਗਰਸੀ ਵਿਧਾਇਕਾਂ ਨੂੰ ਗੁਰੂਗ੍ਰਾਮ ਦੇ ਇਕ ਰਿਜ਼ੋਰਟ ਵਿਚ ਇਕ ਮਹੀਨਾ ਰੱਖਿਆ ਗਿਆ ਸੀ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਕਸਰ ਉਨ੍ਹਾਂ ਨੂੰ ਮਿਲਣ ਆਉਂਦੇ ਸਨ, ਗਹਿਲੋਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਪਾਇਲਟ ਸਮੇਤ ਉਨ੍ਹਾਂ ਸਾਰੇ ਵਿਧਾਇਕਾਂ ਨੂੰ 10-10 ਕਰੋੜ ਰੁਪਏ ਦਿੱਤੇ ਗਏ ਸਨ | ਸੀਨੀਅਰ ਆਗੂ ਨੇ ਕਿਹਾ ਕਿ ਜੇਕਰ ਹਾਈ ਕਮਾਨ ਨੂੰ ਲਗਦਾ ਹੈ ਤਾਂ ਕਾਂਗਰਸ ਪਾਇਲਟ ਨੂੰ ਛੱਡ ਕੇ 102 ਵਿਧਾਇਕਾਂ 'ਚੋਂ ਕਿਸੇ ਨੂੰ ਵੀ ਉਨ੍ਹਾਂ ਦੀ ਜਗ੍ਹਾ ਮੁੱਖ ਮੰਤਰੀ ਬਣਾ ਸਕਦੀ ਹੈ | ਗਹਿਲੋਤ ਨੇ ਕਿਹਾ ਕਿ ਵਿਧਾਇਕ ਕਿਸੇ ਉਸ ਵਿਅਕਤੀ ਨੂੰ ਸਵੀਕਾਰ ਨਹੀਂ ਕਰਨਗੇ ਜਿਸ ਨੇ ਬਗਾਵਤ ਕੀਤੀ ਸੀ ਅਤੇ ਜਿਸ ਨੂੰ ਗੱਦਾਰ ਕਿਹਾ ਗਿਆ ਹੈ | ਉਹ ਮੁੱਖ ਮੰਤਰੀ ਕਿਵੇਂ ਬਣ ਸਕਦਾ ਹੈ |

10 ਦਿਨਾਂ ਲਈ ਐਨ. ਆਈ. ਏ. ਦੇ ਰਿਮਾਂਡ 'ਤੇ ਭੇਜਿਆ ਲਾਰੈਂਸ ਬਿਸ਼ਨੋਈ

ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਕੋਰਟ ਨੇ 10 ਦਿਨਾਂ ਲਈ ਪੜਤਾਲੀਆਂ ਏਜੰਸੀ 'ਐਨ. ਆਈ. ਏ.' ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਹਾਲਾਂਕਿ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ ਲੁਧਿਆਣਾ ਤੇ ਜਲੰਧਰ 'ਚ 'ਜਿਊਲਰਜ਼' 'ਤੇ ਛਾਪੇ

ਮਣੀ ਰਾਮ ਬਲਵੰਤ ਰਾਏ ਸਟੋਰ, ਨਿੱਕਾ ਮੱਲ ਤੇ ਸਰਦਾਰ ਜਿਊਲਰਜ਼ ਵਿਖੇ ਕੀਤੀ ਪੜਤਾਲ ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਦੀਆਂ ਟੀਮਾਂ ਵਲੋਂ ਪੰਜਾਬ ਦੇ ਕਈ ਜਿਊਲਰਜ਼ ਦੇ ਸ਼ੋਅ-ਰੂਮਾਂ 'ਤੇ ਛਾਪੇ ਮਾਰੇ ਗਏ | ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿਚ ...

ਪੂਰੀ ਖ਼ਬਰ »

ਪ੍ਰਭਾਵਸ਼ਾਲੀ ਲੋਕਾਂ ਨੂੰ ਤਿਹਾੜ ਜੇਲ੍ਹ 'ਚ ਮਿਲਦੀਆਂ ਹਨ ਹਰ ਤਰ੍ਹਾਂ ਦੀਆਂ ਸਹੂਲਤਾਂ

ਇਕ ਸਾਬਕਾ ਅਧਿਕਾਰੀ ਨੇ ਕੀਤਾ ਖ਼ੁਲਾਸਾ ਨਵੀਂ ਦਿੱਲੀ, 24 ਨਵੰਬਰ (ਏਜੰਸੀ)-ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਜੇਲ੍ਹ ਤੋਂ ਕਥਿਤ ਮਸਾਜ ਵੀਡੀਓ ਆਉਣ ਤੋਂ ਬਾਅਦ ਤਿਹਾੜ ਜੇਲ੍ਹ ਦੇ ਇਕ ਸਾਬਕਾ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਗੈਰਕਾਨੂੰਨੀ ਕੰਮ ਇਸ ...

ਪੂਰੀ ਖ਼ਬਰ »

ਹਰਿਆਣਾ 'ਚ ਨਾਬਾਲਗ ਬੇਟੀ ਨਾਲ ਜਬਰ-ਜਨਾਹ ਕਰਨ ਵਾਲੇ ਪਿਤਾ ਨੂੰ ਮੌਤ ਦੀ ਸਜ਼ਾ

ਚੰਡੀਗੜ੍ਹ, 24 ਨਵੰਬਰ (ਏਜੰਸੀ)- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਜਿਸ ਨੇ 2 ਸਾਲ ਪਹਿਲਾਂ ਆਪਣੀ 11 ਸਾਲ ਦੀ ਬੇਟੀ ਨਾਲ ਜਬਰ-ਜਨਾਹ ਕੀਤਾ ਸੀ | ਵਧੀਕ ਸ਼ੈਸਨ ਜੱਜ ਪ੍ਰਵੀਨ ਕੁਮਾਰ ਨੇ ਜਿਨਸੀ ...

ਪੂਰੀ ਖ਼ਬਰ »

ਪਰਿਵਾਰ ਸਮੇਤ ਰਾਹੁਲ ਗਾਂਧੀ ਨਾਲ 'ਭਾਰਤ ਜੋੜੋ ਯਾਤਰਾ' 'ਚ ਸ਼ਾਮਿਲ ਹੋਈ ਪਿ੍ਅੰਕਾ ਗਾਂਧੀ

ਬੋਰਗਾਓਾ/ਰੁਸਤਮਪੁਰ (ਮੱਧ ਪ੍ਰਦੇਸ਼), 24 ਨਵੰਬਰ (ਏਜੰਸੀ)-ਕਾਂਗਰਸ ਦੀ ਉੱਤਰ ਪ੍ਰਦੇਸ਼ ਸੂਬੇ ਦੀ ਜਨਰਲ ਸਕੱਤਰ ਕਮ ਇੰਚਾਰਜ ਪਿ੍ਅੰਕਾ ਗਾਂਧੀ ਵਾਡਰਾ ਆਪਣੇ ਪਤੀ ਅਤੇ ਪੁੱਤਰ ਨਾਲ ਵੀਰਵਾਰ ਨੂੰ ਮੱਧ ਪ੍ਰਦੇਸ਼ 'ਚ ਆਪਣੇ ਭਰਾ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ 'ਚ ...

ਪੂਰੀ ਖ਼ਬਰ »

ਜਾਮਾ ਮਸਜਿਦ 'ਚ ਇਕੱਲੀਆਂ ਕੁੜੀਆਂ ਦੇ ਦਾਖ਼ਲੇ 'ਤੇ ਰੋਕ ਐਲ.ਜੀ. ਦੇ ਦਖ਼ਲ ਤੋਂ ਬਾਅਦ ਹਟਾਈ

ਨਵੀਂ ਦਿੱਲੀ, 24 ਨਵੰਬਰ (ਜਗਤਾਰ ਸਿੰਘ)-ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ 'ਚ ਇਕੱਲੀ ਕੁੜੀ ਅਤੇ ਕੁੜੀਆਂ ਦੇ ਸਮੂਹ ਦੇ ਦਾਖ਼ਲ ਹੋਣ 'ਤੇ ਰੋਕ ਲਗਾ ਦਿੱਤੀ ਗਈ | ਜਾਮਾ ਮਸਜਿਦ ਦੇ ਪੀ.ਆਰ.ਓ. ਮੁਤਾਬਿਕ ਆਪਣੇ ਪਰਿਵਾਰ ਦੇ ਨਾਲ ਆਉਣ ਵਾਲੀਆਂ ਕੁੜੀਆਂ ਜਾਂ ਵਿਆਹੁਤਾ ਜੋੜੇ ਦੇ ...

ਪੂਰੀ ਖ਼ਬਰ »

ਸ਼ਿਲਾਂਗ 'ਚ ਫਿਰ ਭੜਕੀ ਹਿੰਸਾ, ਪੁਲਿਸ ਦੇ ਵਾਹਨਾਂ ਨੂੰ ਲਗਾਈ ਅੱਗ

ਸ਼ਿਲਾਂਗ, 24 ਨਵੰਬਰ (ਏਜੰਸੀ)-ਅਸਾਮ ਨਾਲ ਲੱਗਦੀ ਸਰਹੱਦ 'ਤੇ ਮੋਮਬੱਤੀ ਮਾਰਚ ਦਰਮਿਆਨ ਵੀਰਵਾਰ ਸ਼ਾਮ ਮੇਘਾਲਿਆ ਦੇ ਸ਼ਿਲਾਂਗ 'ਚ ਭੜਕੀ ਤਾਜ਼ਾ ਹਿੰਸਾ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪਥਰਾਅ ਕੀਤਾ ਤੇ ਪੈਟਰੋਲ ਬੰਬਾਂ ਨਾਲ ਪੁਲਿਸ ਦੀ ਇਕ ਬੱਸ ਤੇ ਜੀਪ ਨੂੰ ...

ਪੂਰੀ ਖ਼ਬਰ »

ਆਲੀਆ ਭੱਟ ਵਲੋਂ ਬੇਟੀ ਦੇ ਨਾਂਅ ਦਾ ਐਲਾਨ

ਮੁੰਬਈ, 24 ਨਵੰਬਰ (ਏਜੰਸੀਆਂ)-ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਦੇ ਘਰ ਬੀਤੇ ਦਿਨੀਂ ਬੇਟੀ ਨੇ ਜਨਮ ਲਿਆ ਸੀ | ਆਲੀਆ ਨੇ ਦੱਸਿਆ ਕਿ ਬੇਟੀ ਦਾ ਨਾਂਅ ਉਸ ਦੀ ਦਾਦੀ ਨੀਤੂ ਕਪੂਰ ਨੇ 'ਰਾਹਾ' ਰੱਖਿਆ ਹੈ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ...

ਪੂਰੀ ਖ਼ਬਰ »

ਸਾਂਬਾ 'ਚ ਡਰੋਨ ਰਾਹੀਂ ਸੁੱਟੀ ਆਈ. ਈ. ਡੀ. ਤੇ ਨਕਦੀ ਬਰਾਮਦ

ਜੰਮੂ, 24 ਨਵੰਬਰ (ਏਜੰਸੀ)-ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਸਾਂਬਾ 'ਚ ਡਰੋਨ ਰਾਹੀਂ ਸਰਹੱਦ ਦੇ ਨਾਲ ਸੱੁਟੀ ਆਈ.ਈ.ਡੀ., ਪਿਸਤੌਲ ਅਤੇ ਨਕਦੀ ਦੀ ਖੇਪ ਨੂੰ ਪੁਲਿਸ ਨੇ ਵੀਰਵਾਰ ਨੂੰ ਬਰਾਮਦ ਕਰ ਲਿਆ | ਪੁਲਿਸ ਦੇ ਸੀਨੀਅਰ ਅਧਿਕਾਰੀ ਅਭਿਸ਼ੇਕ ਮਹਾਜਨ ਨੇ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

ਕਿਸਾਨ ਐਮ.ਐਸ.ਪੀ. ਦੀ ਮੰਗ ਲਈ ਕਾਨੂੰਨੀ ਗਾਰੰਟੀ 'ਤੇ ਕੇਂਦਰ ਨੂੰ ਮੰਗ ਪੱਤਰ ਸੌਂਪਣਗੇ-ਚੜੂਨੀ

ਅੰਬਾਲਾ, 24 ਨਵੰਬਰ (ਏਜੰਸੀ)-ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਾਰੰਟੀ ਸਮੇਤ ਆਪਣੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਜਲਦ ਕੇਂਦਰ ਅਤੇ ਹਰਿਆਣਾ ...

ਪੂਰੀ ਖ਼ਬਰ »

ਯੂਨੀਫਾਰਮ ਸਿਵਲ ਕੋਡ ਲਿਆਉਣ ਪ੍ਰਤੀ ਵਚਨਬੱਧ ਭਾਜਪਾ-ਅਮਿਤ ਸ਼ਾਹ

ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)-ਗੁਜਰਾਤ ਚੋਣਾਂ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵਾਰ ਫਿਰ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਦਾ ਮੁੱਦਾ ਉਠਾਉਂਦਿਆ ਕਿਹਾ ਕਿ ਭਾਜਪਾ ਇਸ ਨੂੰ ਲਿਆਉਣ ਪ੍ਰਤੀ ਵਚਣਬੱਧ ਹੈ ਪਰ ਇਹ ਕਦਮ ਲੋਕਤੰਤਰਿਕ ...

ਪੂਰੀ ਖ਼ਬਰ »

ਆਫ਼ਤਾਬ ਦਾ ਪੋਲੀਗ੍ਰਾਫ ਟੈਸਟ ਹੋਇਆ ਛੱਤਰਪੁਰ ਫਲੈਟ ਵਿਚੋਂ 5 ਚਾਕੂ ਬਰਾਮਦ

ਮੋਬਾਈਲ ਫੋਨ ਲਈ ਭਿਆਂਡਰ ਕਰੀਕ ਇਲਾਕੇ 'ਚ ਛਾਣਬੀਣ ਨਵੀਂ ਦਿੱਲੀ/ਮੁੰਬਈ, 24 ਨਵੰਬਰ (ਏਜੰਸੀ)-ਮਹਿਰੌਲੀ ਹੱਤਿਆ ਕਾਂਡ ਦੇ ਦੋਸ਼ੀ ਆਫ਼ਤਾਬ ਪੂਨਾਵਾਲਾ ਦਾ ਅੱਜ ਇਥੇ ਫੋਰੈਂਸਿਕ ਸਾਇੰਸ ਲੈਬਾਰਟਰੀ 'ਚ ਕਰੀਬ ਅੱਠ ਘੰਟਿਆਂ ਤੱਕ ਮੈਰਾਥਨ ਪੋਲੀਗ੍ਰਾਫ ਟੈਸਟ ਕੀਤਾ ਗਿਆ ...

ਪੂਰੀ ਖ਼ਬਰ »

ਗਹਿਲੋਤ ਨੂੰ ਅਜਿਹੀ ਭਾਸ਼ਾ ਸੋਭਦੀ ਨਹੀਂ-ਪਾਇਲਟ

ਨਵੀਂ ਦਿੱਲੀ, (ਪੀ. ਟੀ. ਆਈ.)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਜਵਾਬੀ ਹਮਲਾ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਸਚਿਨ ਪਾਇਲਟ ਨੇ ਕਿਹਾ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਉਸ ਦੀ ਪਰਵਰਿਸ਼ ਦਾ ਹਿੱਸਾ ਨਹੀਂ ਹੈ | ਰਾਜਸਥਾਨ ਦੇ ਸਾਬਕਾ ਉਪ ਮੁੱਖ ...

ਪੂਰੀ ਖ਼ਬਰ »

ਕੌਣ ਹਨ ਜਨਰਲ ਆਸਿਮ ਮੁਨੀਰ?

ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਮੰਗਲਾ 'ਚ ਆਫ਼ੀਸਰਜ਼ ਟਰੇਨਿੰਗ ਸਕੂਲ ਪ੍ਰੋਗਰਾਮ ਰਾਹੀਂ ਫ਼ਰੰਟੀਅਰ ਫੋਰਸ ਰੈਜੀਮੈਂਟ 'ਚ ਸ਼ਾਮਿਲ ਹੋਏ | ਜਨਰਲ ਕਮਰ ਜਾਵੇਦ ਬਾਜਵਾ ਦੇ ਨਜ਼ਦੀਕੀ ਸਹਿਯੋਗੀ ਰਹੇ ਲੈਫ਼ਟੀਨੈਂਟ ਜਨਰਲ ਮੁਨੀਰ ਨੂੰ ਬਾਅਦ 'ਚ ਸਾਲ 2017 ਦੇ ਸ਼ੁਰੂ 'ਚ ...

ਪੂਰੀ ਖ਼ਬਰ »

ਜਲੰਧਰ ਦੇ ਨਿੱਕਾ ਮਲ ਜਿਊਲਰਜ਼ ਦੇ ਸ਼ੋਅ-ਰੂਮ 'ਤੇ ਛਾਪਾ

ਜਲੰਧਰ, 24 ਨਵੰਬਰ (ਸ਼ਿਵ)-ਆਮਦਨ ਕਰ ਵਿਭਾਗ ਦੀਆਂ ਟੀਮਾਂ ਵਲੋਂ ਪੰਜਾਬ ਦੇ ਕਈ ਜਿਊਲਰਜ਼ ਦੇ ਸ਼ੋਅ-ਰੂਮਾਂ 'ਤੇ ਛਾਪੇ ਮਾਰੇ ਗਏ ਤੇ ਉਸੇ ਕੜੀ ਤਹਿਤ ਅੱਜ ਜਲੰਧਰ ਵਿਚ ਜਿੰਮਖਾਨਾ ਕਲੱਬ ਸਾਹਮਣੇ ਨਿੱਕਾਮਲ ਜਿਊਲਰਜ਼ 'ਤੇ ਵੀ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ | ...

ਪੂਰੀ ਖ਼ਬਰ »

ਗੁਜਰਾਤ ਚੋਣਾਂ ਦੇ ਪਹਿਲੇ ਪੜਾਅ 'ਚ 21 ਫ਼ੀਸਦੀ ਉਮੀਦਵਾਰ ਕਰ ਰਹੇ ਹਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ

ਅਹਿਮਦਾਬਾਦ, 24 ਨਵੰਬਰ (ਏਜੰਸੀ)-ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਰਮਜ਼ (ਏ.ਡੀ.ਆਰ.) ਵਲੋਂ ਵੀਰਵਾਰ ਨੂੰ ਜਾਰੀ ਕੀਤੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ 89 ਸੀਟਾਂ ਲਈ ਚੋਣ ਲੜ੍ਹ ਰਹੇ 788 ਉਮੀਦਵਾਰਾਂ 'ਚੋਂ 167 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX