ਬਟਾਲਾ, 24 ਨਵੰਬਰ (ਕਾਹਲੋਂ)- ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵਲੋਂ ਪੰਜਾਬ ਭਰ ਵਿਚ ਦਿੱਤੇ ਗਏ ਕਲਮ ਛੋੜ, ਕੰਪਿਊਟਰ ਬੰਦ ਦੀ ਮੁਕੰਮਲ ਹੜਤਾਲ ਦੇ ਸੱਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਪੰਚਾਇਤ ਸਕੱਤਰਾਂ, ਪੰਚਾਇਤ ਅਫ਼ਸਰਾਂ, ਸੁਪਰਡੈਂਟਾਂ, ਗ੍ਰਾਮ ਸੇਵਕਾਂ, ਕਲਰਕਾਂ, ਕੰਪਿਊਟਰ ਆਪ੍ਰੇਟਰਾਂ, ਈ-ਪੰਚਾਇਤ ਆਦਿ ਕਰਮਚਾਰੀਆਂ ਨੇ ਤੀਜੇ ਦਿਨ ਵੀ ਕੰਮਕਾਜ ਪੂਰਨ ਤੌਰ 'ਤੇ ਠੱਪ ਰੱਖਿਆ ਤੇ ਰੋਸ ਧਰਨਾ ਲਾ ਕੇ ਵਿਭਾਗੀ ਉੱਚ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਆਗੂਆਂ ਕਿਹਾ ਕਿ ਜਦੋਂ ਦੀ ਸਰਕਾਰ ਬਣੀ ਹੈ, ਪੰਚਾਇਤੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਹੇਠਲੇ ਕਰਮਚਾਰੀਆਂ ਨੂੰ ਕਦੀ ਵੀ ਤਨਖਾਹ ਸਮੇਂ ਸਿਰ ਨਹੀਂ ਮਿਲੀ ਹੈ ਤੇ ਹੁਣ ਵੀ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਤੇ ਭੱਤੇ ਜਾਰੀ ਨਹੀਂ ਕੀਤੇ ਗਏ ਹਨ, ਜਿਸ ਕਾਰਨ ਸਰਕਾਰ ਦੇ ਅਕਸ਼ ਨੂੰ ਖ਼ੋਰਾ ਲੱਗ ਰਿਹਾ ਹੈ | ਯੂਨੀਅਨ ਵਲੋਂ ਆਪਣੇ ਅਧਿਕਾਰਾਂ ਤੇ ਮੰਗਾਂ ਸਬੰਧੀ ਬਹੁਤ ਵਾਰ ਪ੍ਰਸ਼ਾਸਨਿਕ ਪੱਧਰ 'ਤੇ ਜਾਣੂ ਕਰਵਾਇਆ ਗਿਆ ਹੈ, ਪਰ ਪਿਛਲੇ ਲੰਮੇ ਸਮੇਂ ਤੋਂ ਸੁਣਵਾਈ ਨਾ ਹੋਣ ਕਾਰਨ ਸਮੂਹ ਕਰਮਚਾਰੀ ਵਿਭਾਗੀ ਪ੍ਰਸ਼ਾਸਨ ਤੋਂ ਖ਼ਫ਼ਾ ਹਨ | ਸਮੂਹ ਪ੍ਰਦਰਸ਼ਨਕਾਰੀਆਂ ਨੇ ਇਕਜੁੱਟ ਹੋ ਕੇ ਕਿਹਾ ਕਿ ਵਿਭਾਗੀ ਪ੍ਰਸ਼ਾਸਨ ਅਤਿ ਦੀ ਮਹਿੰਗਾਈ ਨੂੰ ਵੇਖਦਿਆਂ ਸਾਡੀਆਂ ਤਨਖਾਹਾਂ ਵਿਭਾਗ ਤਰੁੱਟੀਆਂ ਵਿਚ ਸੋਧ ਕਰਕੇ ਖਜ਼ਾਨੇ ਰਾਹੀਂ ਜਾਰੀ ਕਰੇ, ਤਨਖਾਹਾਂ ਹਰ ਮਹੀਨੇ ਦੇਣੀਆਂ ਯਕੀਨੀ ਬਣਾਈਆਂ ਜਾਣ ਅਤੇ ਵਿਭਾਗ ਕੰਮਾਂ ਤੋਂ ਇਲਾਵਾ ਵਾਧੂ ਕੰਮਾਂ ਦਾ ਬੋਝ ਨਾ ਪਾਇਆ ਜਾਵੇ | ਇਸ ਮੌਕੇ ਮਨਜਿੰਦਰ ਸਿੰਘ ਬੱਲ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ, ਮਨਪ੍ਰੀਤ ਸਿੰਘ ਬਲਾਕ ਪ੍ਰਧਾਨ, ਮਨਪ੍ਰੀਤ ਕੌਰ ਸੁਪਰਡੈਂਟ, ਅਮਰਬੀਰ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਪਰਮਵੀਰ ਸਿੰਘ, ਕੁਲਵਿੰਦਰ ਸਿੰਘ ਟੈਕਸ ਕੁਲੈਕਟਰ, ਜਤਿੰਦਰ ਕੌਰ, ਅਰੁਣਾ, ਜਸਪਾਲ ਸਿੰਘ ਭੁੱਲਰ, ਦਲੀਪ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਸਮਸ਼ੇਰ ਸਿੰਘ, ਅਮਨਦੀਪ ਸਿੰਘ, ਜੋਬਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਯਕੂਬ ਮਸੀਹ, ਮੇਜਰ ਸਿੰਘ, ਮਨਦੀਪ ਕੌਰ, ਮਨਜੀਤ ਕੌਰ ਹਾਜ਼ਰ ਸਨ |
ਦੋਰਾਂਗਲਾ, 24 ਨਵੰਬਰ (ਚੱਕਰਾਜਾ)- ਦੋਰਾਂਗਲਾ ਪੁਲਿਸ ਵਲੋਂ ਇਕ ਚੋਰ ਨੰੂ ਚਾਰ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੁਲਤਾਨੀ ਨੇ ਪੁਲਿਸ ਕੋਲ ਬਿਆਨ ਦਰਜ ...
ਬਟਾਲਾ, 24 ਨਵੰਬਰ (ਕਾਹਲੋਂ)- ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨੂੰ ਸਮਰਪਿਤ ਪਿੰਡ ਗੱਜੂਗਾਜੀ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍੍ਰਤਸਰ ਦੇ ਸਹਿਯੋਗ ਨਾਲ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਗਏ | ਗੁਰੂ ਨਾਨਕ ਦੇਵ ਅਕੈਡਮੀ ਓਠੀਆਂ ਦੇ ...
ਗੁਰਦਾਸਪੁਰ, 24 ਨਵੰਬਰ (ਆਰਿਫ਼)- ਪੰਜਾਬ ਸਰਕਾਰ ਤੇ ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਇਸ ਵਾਰ ਜ਼ਿਲ੍ਹੇ ਵਿਚ ਪਰਾਲੀ ਨੂੰ ਅੱਗ ...
ਪੁਰਾਣਾ ਸ਼ਾਲਾ, 24 ਨਵੰਬਰ (ਗੁਰਵਿੰਦਰ ਸਿੰਘ ਗੋਰਾਇਆ)- ਸਥਾਨਕ ਕਸਬੇ 'ਚ ਆਪਣੇ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦਾਸਪੁਰ ਜਾ ਰਹੇ ਦੋ ਨੌਜਵਾਨਾਂ ਦੀ ਇਕ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ...
ਗੁਰਦਾਸਪੁਰ, 24 ਨਵੰਬਰ (ਪ੍ਰੇਮ ਕੁਮਾਰ)-ਜਲੰਧਰ ਸਪੋਰਟਸ ਕਾਲਜ ਵਿਖੇ ਹੋਈਆਂ ਜਿਮਨਾਸਟਿਕ ਖੇਡਾਂ ਵਿਚੋਂ ਜਿਮਨੇਜੀਅਮ ਹਾਲ ਗੁਰਦਾਸਪੁਰ ਦੀ ਟੀਮ ਨੇ ਪੂਰੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ 'ਅਜੀਤ' ਉਪ ਦਫ਼ਤਰ ...
ਨੌਸ਼ਹਿਰਾ ਮੱਝਾ ਸਿੰਘ, 24 ਨਵੰਬਰ (ਤਰਾਨਾ)- ਪੰਜਾਬ ਸਰਕਾਰ ਵਲੋਂ ਕਿਸਾਨ ਯੂਨੀਅਨਾਂ ਨਾਲ ਕੀਤੇ ਸਮਝੌਤੇ ਮੁਤਾਬਿਕ ਹੱਕੀ ਮੰਗਾਂ ਨੂੰ ਲਾਗੂ ਨਾ ਕਰਨ ਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਭਾਕਿਯੂ ਕਾਦੀਆਂ 26 ਨਵੰਬਰ ਨੂੰ ਗਵਰਨਰ ਪੰਜਾਬ ਨੂੰ ਮੰਗ ...
ਹਰਚੋਵਾਲ, 24 ਨਵੰਬਰ (ਰਣਜੋਧ ਸਿੰਘ ਭਾਮ, ਢਿੱਲੋਂ)- ਚੱਢਾ ਖੰਡ ਮਿੱਲ ਕੀੜੀ ਅਫਗਾਨਾਂ ਵਲੋਂ ਅੱਜ 13ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਭ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਿੱਲ ਦੇ ਮਾਲਕ ਮੈਡਮ ਜਸਦੀਪ ...
ਬਟਾਲਾ, 24 ਨਵੰਬਰ (ਕਾਹਲੋਂ)- ਕਾਂਗਰਸ ਪਾਰਟੀ ਵਲੋਂ ਦੇਸ਼ ਭਰ ਵਿਚ ਰਾਹੁਲ ਗਾਂਧੀ ਦੀ ਅਗਵਾਈ 'ਚ 'ਭਾਰਤ ਜੋੜੋ ਯਾਤਰਾ' ਕੱਢੀ ਜਾ ਰਹੀ ਹੈ ਜਿਸ ਦੇ ਸਬੰਧ ਵਿਚ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਅਗਵਾਈ ਹੇਠ ਕਾਂਗਰਸ ਭਵਨ ਬਟਾਲਾ ਵਿਖੇ ਇਕ ਮੀਟਿੰਗ ਸੱਦੀ ਗਈ | ਇਸ ਮੌਕੇ ...
ਪੁਰਾਣਾ ਸ਼ਾਲਾ, 24 ਨਵੰਬਰ (ਅਸ਼ੋਕ ਸ਼ਰਮਾ, ਗੁਰਵਿੰਦਰ ਸਿੰਘ ਗੋਰਾਇਆ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਸੈਦੋਵਾਲ ਕਲਾਂ ਦੇ ਦੋ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਨੂੰ ਦਿਖਾਉਣ ਦੀ ਤਸਵੀਰ ਵਾਇਰਲ ਹੋਣ ਦੀ ਖ਼ਬਰ ਮਿਲੀ ਹੈ | ਸਬ ...
ਕਲਾਨੌਰ, 24 ਨਵੰਬਰ (ਪੁਰੇਵਾਲ)- ਬਲਾਕ ਵਿਕਾਸ ਤੇ ਪੰਚਾਇਤ ਦਫਤਰਾਂ 'ਚ ਕੰਮ ਕਰਨ ਵਾਲੇ ਪੰਚਾਇਤ ਸੰਮਤੀ ਦੇ ਅਮਲੇ ਵਲੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸਨ ਪੰਜਾਬ ਦੇ ਸੱਦੇ 'ਤੇ ਕਲਮ ਛੋੜ ਹੜਤਾਲ ਦੌਰਾਨ ...
ਧਿਆਨਪੁਰ, 24 ਨਵੰਬਰ (ਕੁਲਦੀਪ ਸਿੰਘ)- ਨਜ਼ਦੀਕੀ ਪਿੰਡ ਡੇਰਾ ਪਠਾਣਾ ਵਿਚ ਸੰਘਣੀ ਧੁੰਦ ਕਾਰਨ ਵਾਰਪੇ ਦੋ ਹਾਦਸਿਆਂ 'ਚ 4 ਸਕੂਲੀ ਵਿਦਿਆਰਥੀ ਜ਼ਖ਼ਮੀ ਹੋ ਗਏ | ਜਥੇਦਾਰ ਲਖਬੀਰ ਸਿੰਘ ਮੈਂਬਰ ਪੰਚਾਇਤ ਡੇਰਾ ਪਠਾਣਾ, ਸਰਪੰਚ ਸਿੰਘ, ਗੁਰਦਿਆਲ ਸਿੰਘ ਲਾਡਾ, ਲਖਬੀਰ ਸਿੰਘ, ...
ਗੁਰਦਾਸਪੁਰ, 24 ਨਵੰਬਰ (ਪੰਕਜ ਸ਼ਰਮਾ)-ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਦੀ ਅਗਵਾਈ ਹੇਠ ਫ਼ਤਿਹਗੜ੍ਹ ਸਾਹਿਬ ਵਿਖੇ 16 ਤੋਂ 18 ਨਵੰਬਰ ਤੱਕ ਸੂਬਾ ਪੱਧਰੀ ਅਧਿਆਪਕ ਪਰਵ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਪੱਧਰ 'ਤੇ ਕਰਵਾਏ ਗਏ ਅਧਿਆਪਕ ਪਰਵ ਵਿਚ ਆਪਣੇ ਆਪਣੇ ਵਿਸ਼ਿਆਂ ...
ਗੁਰਦਾਸਪੁਰ, 24 ਨਵੰਬਰ (ਪ੍ਰੇਮ ਕੁਮਾਰ)- 18 ਤੋਂ 20 ਨਵੰਬਰ ਤੱਕ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਈਆਂ 66ਵੀਆਂ ਪੰਜਾਬ ਸਕੂਲ ਖੇਡਾਂ ਦੇ ਫੈਂਸਿੰਗ ਮੁਕਾਬਲਿਆਂ 'ਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਤੀਸਰੀ ਪੁਜ਼ੀਸ਼ਨ ਹਾਸਲ ਕਰਕੇ ਸਕੂਲ ...
ਗੁਰਦਾਸਪੁਰ, 24 ਨਵੰਬਰ (ਆਰਿਫ਼)- ਆਈਲੈਟਸ, ਪੀ.ਟੀ.ਈ. ਤੇ ਇੰਮੀਗ੍ਰੇਸ਼ਨ ਦੀ ਸਭ ਤੋਂ ਭਰੋਸੇਮੰਦ ਮੰਨੀ ਜਾਂਦੀ ਸੰਸਥਾ ਟਾਈਟੇਨੀਅਮ ਸਕੂਲ ਆਫ਼ ਇੰਗਲਿਸ਼ ਸੰਸਥਾ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਬੁਲੰਦੀਆਂ ਨੰੂ ਹਾਸਲ ਕੀਤਾ ਹੈ | ਸੰਸਥਾ ਦੇ ਐਮ.ਡੀ. ਤੇਜਵੀਰ ਸਿੰਘ ਨੇ ...
ਪੁਰਾਣਾ ਸ਼ਾਲਾ, 24 ਨਵੰਬਰ (ਅਸ਼ੋਕ ਸ਼ਰਮਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਾ ਤੇ ਅਪਰਾਧਿਕ ਘਟਨਾਵਾਂ 'ਤੇ ਰੋਕ ਲਗਾਉਣੀ ਸ਼ਲਾਘਾਯੋਗ ਕਦਮ ਹੈ | ਇਹ ਪ੍ਰਗਟਾਵਾ ਐਂਟੀ ਕੁਰੱਪਸ਼ਨ ਸੈੱਲ ਪੰਜਾਬ ਦੇ ਉਪ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਐਡਵੋਕੇਟ ਠਾਕੁਰ ਸ਼ਾਮ ਸਿੰਘ ...
ਵਡਾਲਾ ਬਾਂਗਰ, 24 ਨਵੰਬਰ (ਭੁੰਬਲੀ)- ਪਿੰਡ ਬਦੀਉਲਜਮਾਨ (ਛੀਨਾ) ਦੇ ਮੌਜੂਦਾ ਸਰਪੰਚ ਪਲਵਿੰਦਰ ਸਿੰਘ ਕਾਂਗਰਸ ਸਰਪੰਚ ਯੂਨੀਅਨ ਪੰਜਾਬ ਦੇ ਬਲਾਕ ਧਾਰੀਵਾਲ ਦੇ ਪ੍ਰਧਾਨ ਚੁਣੇ ਗਏ ਹਨ | ਉਨ੍ਹਾਂ ਦੀ ਇਸ ਨਿਯੁਕਤੀ ਦਾ ਇਲਾਕੇ ਭਰ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ...
ਪੁਰਾਣਾ ਸ਼ਾਲਾ, 24 ਨਵੰਬਰ (ਅਸ਼ੋਕ ਸ਼ਰਮਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਾ ਤੇ ਅਪਰਾਧਿਕ ਘਟਨਾਵਾਂ 'ਤੇ ਰੋਕ ਲਗਾਉਣੀ ਸ਼ਲਾਘਾਯੋਗ ਕਦਮ ਹੈ | ਇਹ ਪ੍ਰਗਟਾਵਾ ਐਂਟੀ ਕੁਰੱਪਸ਼ਨ ਸੈੱਲ ਪੰਜਾਬ ਦੇ ਉਪ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਐਡਵੋਕੇਟ ਠਾਕੁਰ ਸ਼ਾਮ ਸਿੰਘ ...
ਵਡਾਲਾ ਗ੍ਰੰਥੀਆਂ, 24 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਚੋਰਾਂ ਵਲੋਂ ਬੀਤੀ ਰਾਤ ਨਜ਼ਦੀਕੀ ਪਿੰਡ ਸਤਕੋਹਾ ਵਿਖੇ ਇਕ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ | ਇਸ ਸਬੰਧੀ ਪ੍ਰਭਾਵਿਤ ਵਿਅਕਤੀ ਰਛਪਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਸਤਕੋਹਾ ਨੇ ...
ਬਟਾਲਾ, 24 ਨਵੰਬਰ (ਬੁੱਟਰ)- ਬਟਾਲਾ ਨੂੰ ਪੂਰਨ ਰੈਵੀਨਿਊ ਜ਼ਿਲ੍ਹਾ ਬਣਾਉਣ ਲਈ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ | ਪ੍ਰਧਾਨ ਕਲਸੀ ...
ਵਡਾਲਾ ਗ੍ਰੰਥੀਆਂ, 24 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਨਿਸ਼ਕਾਮ ਕੀਰਤਨ ਜਥਾ ਗੁਰਦਾਸਪੁਰ ਵਲੋਂ ਵੱਡੀ ਪੱਧਰ 'ਤੇ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਪਿੰਡ-ਪਿੰਡ ਵਿਚ ਕਰਵਾਏ ਗਏ ਗੁਰਬਾਣੀ ਦੇ ਜਾਪ ਉਪਰੰਤ ਵੱਡੀ ਤਦਾਦ ਵਿਚ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ...
ਧਿਆਨਪੁਰ, 24 ਨਵੰਬਰ (ਕੁਲਦੀਪ ਸਿੰਘ)- ਅੱਜ ਤੋਂ ਤਿੰਨ ਸਾਲ ਪਹਿਲਾਂ ਨਵੰਬਰ 2019 ਨੂੰ ਖੁੱਲੇ ਕਰਤਾਰਪੁਰ ਲਾਂਘੇ (ਚੈੱਕ ਪੋਸਟ ਇੰਟੀਗ੍ਰੇਟਿਡ) ਕੋਰੀਡੋਰ 'ਤੇ ਖੁਸ਼ੀ ਪ੍ਰਗਟ ਕਰਦਿਆਂ ਉੱਘੇ ਸਮਾਜ ਸੇਵਕ ਅਤੇ ਕਾਰੋਬਾਰੀ ਸੋਨੀ ਪਟਰੋਲ ਪੰਪ ਦੇ ਮਾਲਕ ਵਿਜੇ ਸੋਨੀ ...
ਪੰਜਗਰਾਈਆਂ, 24 ਨਵੰਬਰ (ਬਲਵਿੰਦਰ ਸਿੰਘ)- ਜਲੰਧਰ ਰੋਡ ਬਟਾਲਾ ਸਥਿਤ ਦਾ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਨੂੰ ਜਾਣੋ ਪ੍ਰੋਗਰਾਮ 'ਚ ਹੋਰਨਾਂ ਸਕੂਲਾਂ ਨੂੰ ਸ਼ਾਨਦਾਰ ਟੱਕਰ ਦੇ ਕੇ ਦੂਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਸ: ...
ਗੁਰਦਾਸਪੁਰ, 24 ਨਵੰਬਰ (ਆਰਿਫ਼)-ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ਸਕੂਲ ਪਿ੍ੰਸੀਪਲ ਜਪਲੀਨ ਕੌਰ ਨੇ ਦੱਸਿਆ ਕਿ ਸਵਾਮੀ ਸਰਵਾਨੰਦ ਕਾਲਜ ...
ਪੁਰਾਣਾ ਸ਼ਾਲਾ, 24 ਨਵੰਬਰ (ਅਸ਼ੋਕ ਸ਼ਰਮਾ)- ਪ੍ਰਾਇਮਰੀ ਹੈਲਥ ਸੈਂਟਰ ਰਣਜੀਤ ਬਾਗ਼ ਵਿਖੇ ਡਾ. ਅਨੀਤਾ ਗੁਪਤਾ ਨੇ ਬਤੌਰ ਮੈਡੀਕਲ ਅਫ਼ਸਰ ਵਜੋਂ ਆਪਣਾ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਵਲੋਂ ਡਾ: ਅਨੀਤਾ ਗੁਪਤਾ ਦਾ ...
ਬਟਾਲਾ, 24 ਨਵੰਬਰ (ਹਰਦੇਵ ਸਿੰਘ ਸੰਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਜੋੜਿਆਂ ਦੀ ਸੇਵਾ ਕਰ ਰਹੀ ਤੇ ਸ਼ਹਿਰ ਅੰਦਰ ਹੋਰ ਕਈ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਕਰ ਰਹੀ ਜੋੜਾ ਘਰ ਸੇਵਾ ਸੁਸਾਇਟੀ ...
ਗੁਰਦਾਸਪੁਰ, 24 ਨਵੰਬਰ (ਆਰਿਫ਼)- ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਬਾਮਬਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੁਲਿਸ ਵਿਭਾਗ ਅਤੇ ਹੋਰ ਵਿਭਾਗਾਂ ਨਾਲ ਮਿਲ ਕੇ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ...
ਕਲਾਨੌਰ, 24 ਨਵੰਬਰ (ਪੁਰੇਵਾਲ)- ਜਨ ਸੁਣਵਾਈ ਕੈਂਪ ਤਹਿਤ ਉਪ ਮੰਡਲ ਮੈਜਿਸਟ੍ਰੇਟ ਕਲਾਨੌਰ ਅਮਨਦੀਪ ਕੌਰ ਘੁੰਮਣ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਪਿੰਡ ਕਮਾਲਪੁਰ ਜੱਟਾਂ, ਮੋਮਨਪੁਰ, ਚੰਦੂਵਡਾਲਾ, ਚੌੜਾ ਕਲਾਂ, ਬੋਹੜਵਡਾਲਾ, ਰੋਸਾ ਆਦਿ ਦੇ ...
ਬਟਾਲਾ, 24 ਨਵੰਬਰ (ਕਾਹਲੋਂ)- ਡੈਮੋਕ੍ਰੇਟਿਕ ਟੀਚਰ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਦੀਵਾਲੀ ਮੌਕੇ ਮੰਗਾਂ ਪੂਰੀਆਂ ਕਰਨ ਦੇ ਜਨਤਕ ਐਲਾਨ 'ਤੇ ਖ਼ਰੇ ਨਾ ਉਤਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ...
ਬਟਾਲਾ, 24 ਨਵੰਬਰ (ਕਾਹਲੋਂ)- ਬੀਤੇ ਦਿਨੀਂ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਜ਼ਿਲ੍ਹੇ ਦੇ ਲਗਪਗ 40 ਸਕੂਲਾਂ ਨੇ ਭਾਗ ਲਿਆ | ਗਤਕਾ ਮੁਕਾਬਲੇ ਵਿਚ ਭਾਈ ਗੁਰਦਾਸ ਅਕੈਡਮੀ ਗਾਦੜੀਆਂ ਦੇ ਵਿਦਿਆਰਥੀਆਂ ਨੇ ਵਧੀਆ ...
ਬਟਾਲਾ, 24 ਨਵੰਬਰ (ਕਾਹਲੋਂ)- ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਕਰਵਾਏ ਜਾਂਦੇ ਸਾਲਾਨਾ ਧਾਰਮਿਕ ਮੁਕਾਬਲਿਆਂ ਵਿਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ...
ਬਟਾਲਾ, 24 ਨਵੰਬਰ (ਕਾਹਲੋਂ)- ਅੱਜ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਦਸਤਾਰਬੰਦੀ, ਦੁਮਾਲਾ ਸਜਾਉਣ, ਕਵਿਤਾ ਉਚਾਰਨ, ਭਾਸ਼ਣ ਤੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਨਾਮ ਪ੍ਰਾਪਤ ਕਰਕੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਹ ...
ਦੀਨਾਨਗਰ, 24 ਨਵੰਬਰ (ਸ਼ਰਮਾ/ਸੰਧੂ/ਸੋਢੀ)- ਪੰਜਾਬ 'ਚ ਨਸ਼ੇ 'ਤੇ ਠੱਲ੍ਹ ਪੈਣ ਦੀ ਬਜਾਏ ਰੋਜ਼ਾਨਾ ਨਸ਼ੇ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ | ਪ੍ਰਦੇਸ਼ ਸਰਕਾਰ ਤੇ ਉਸ ਦਾ ਪ੍ਰਸ਼ਾਸਨਿਕ ਅਮਲਾ ਇਹ ਦਾਅਵੇ ਕਰਦਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਪਰ ਉਸ ਦੇ ਉਲਟ ...
ਬਟਾਲਾ, 24 ਨਵੰਬਰ (ਕਾਹਲੋਂ)- ਗੁਰੂ ਨਾਨਕ ਕਾਲਜ ਬਟਾਲਾ ਵਿਖੇ ਇਕ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ਦੌਰਾਨ ਵਿਦਿਆਰਥੀਆਂ ਨੇ ਕਾਲਜ ਕੈਂਪਸ ਦੀ ਸਾਫ਼ ਸਫ਼ਾਈ ਕਰਦੇ ਹੋਏ ਬਹੁਤ ਸਾਰੇ ਬੂਟੇ ਲਗਾਏ | ਇਸ ...
ਕਾਦੀਆਂ, 24 ਨਵੰਬਰ (ਯਾਦਵਿੰਦਰ ਸਿੰਘ)- ਵੇਦ ਕੌਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ 'ਚ ਪਿ੍ੰ. ਮਮਤਾ ਡੋਗਰਾ ਦੀ ਅਗਵਾਈ 'ਚ ਪੰਜਾਬੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਸਕੂਲ ਤੇ ਪੰਜਾਬੀ ਭਾਸ਼ਾ ਮੰਚ ਵਲੋਂ ਵੱਖ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਪੰਜਾਬੀ ...
ਜੌੜਾ ਛੱਤਰਾਂ, 24 ਨਵੰਬਰ (ਪਰਮਜੀਤ ਸਿੰਘ ਘੁੰਮਣ)- ਕਾਂਗਰਸ ਹਾਈਕਮਾਨ ਵਲੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਇਹ ਪ੍ਰਗਟਾਵਾ ਕਰਦੇ ਹੋਏ ਚੇਅਰਮੈਨ ...
ਗੁਰਦਾਸਪੁਰ, 24 ਨਵੰਬਰ (ਆਰਿਫ਼)- ਪਿਛਲੇ ਦਿਨੀਂ ਕਾਂਗਰਸ ਹਾਈਕਮਾਨ ਵਲੋਂ ਗੁਰਦਾਸਪੁਰ ਦੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੰੂ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਜਿੱਥੇ ਇਲਾਕੇ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਹੀ ਆਉਣ ...
ਬਟਾਲਾ, 24 ਨਵੰਬਰ (ਕਾਹਲੋਂ)- ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਦੇ ਮਾਰਗ ਦਰਸ਼ਨ ਤੇ ਆਦੇਸ਼ਾਂ ਅਧੀਨ ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਯੂਥ ...
ਦੀਨਾਨਗਰ, 24 ਨਵੰਬਰ (ਸੰਧੂ/ਸ਼ਰਮਾ/ਸੋਢੀ)- ਦੀਨਾਨਗਰ ਦੇ ਪਿੰਡ ਚੱਕ ਅਲੀਆ ਦੇ ਇਕ ਵਿਅਕਤੀ ਨੂੰ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਚੱਕ ...
ਸ੍ਰੀ ਹਰਿਗੋਬਿੰਦਪੁਰ, 24 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਵਿਖੇ ਸਥਿਤ ਗਰੀਨਡੇਲਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸੰਤ ਮਾਝਾ ਸਿੰਘ ਕਰਮਜੋਤ ਮਾਡਲ ਹਾਈ ਸਕੂਲ ਠਾਕਰੀ ਵਿਚ ਹੋਈ ਕਰਾਟੇ ਚੈਂਪੀਅਨਸ਼ਿਪ ...
ਬਟਾਲਾ, 24 ਨਵੰਬਰ (ਕਾਹਲੋਂ)- ਵਿਧਾਨ ਸਭਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਮਾਤਾ ਬਲਬੀਰ ਕੌਰ ਤੇ ਪਤਨੀ ਰਾਜਬੀਰ ਕੌਰ ਨੇ 45 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ, ਪ੍ਰੈੱਸਾਂ ਤੇ ਹੋਰ ਸਾਮਾਨ ਵੰਡਿਆ | ਇਸ ਮੌਕੇ ਮਾਤਾ ...
ਘੁਮਾਣ, 24 ਨਵੰਬਰ (ਬੰਮਰਾਹ)- ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਮੰਡ ਦੀ ਮੈਂਬਰ ਪੰਚਾਇਤ ਦਲਜਿੰਦਰ ਕੌਰ ਮੰਡ, ਕੇਵਲ ਸਿੰਘ ਮੰਡ, ਹੇਮ ਸਿੰਘ ਮੰਡ, ਦਲਜੀਤ ਸਿੰਘ ਜੀਤਾ, ਸਵਰਨ ਸਿੰਘ ਸ਼ਮਾ ਮੰਡ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਨੇ ਗੱਲਬਾਤ ...
ਸ੍ਰੀ ਹਰਿਗੋਬਿੰਦਪੁਰ, 24 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਥਾਣਾ ਪੁਲਿਸ ਵਲੋਂ ਬੀਤੀ ਰਾਤ 4 ਵਿਅਕਤੀਆਂ ਨੂੰ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ, ਨਕਦੀ ਤੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ | ਇਸ ਸਬੰਧ 'ਚ ਸਬ-ਇੰਸਪੈਕਟਰ ਰਵੇਲ ਸਿੰਘ ...
ਦੀਨਾਨਗਰ, 24 ਨਵੰਬਰ (ਸੰਧੂ/ਸੋਢੀ/ਸ਼ਰਮਾ)-ਐਸ.ਐਸ.ਐਮ. ਕਾਲਜ ਦੇ ਵਿਦਿਆਰਥੀਆਂ ਐਸ.ਬੀ.ਆਈ. ਲਾਈਫ਼ ਵਿਚ ਪਲੇਸਮੈਂਟ ਹੋਣ 'ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੀ ਪ੍ਰਧਾਨਗੀ ਵਿਚ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਸ.ਬੀ.ਆਈ. ਲਾਈਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX