ਤਾਜਾ ਖ਼ਬਰਾਂ


ਵਿਰਾਟ ਕੋਹਲੀ ਨੇ ਟਵੀਟ ਕਰ ਓਡੀਸ਼ਾ ਰੇਲ ਹਾਦਸੇ 'ਤੇ ਜਤਾਇਆ ਦੁਖ
. . .  3 minutes ago
ਨਵੀਂ ਦਿੱਲੀ, 3 ਜੂਨ-ਕ੍ਰਿਕਟਰ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ...
ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਲਈ ਰਵਾਨਾ
. . .  about 1 hour ago
ਨਵੀਂ ਦਿੱਲੀ, 3 ਜੂਨ-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਓਡੀਸ਼ਾ ਦੇ ਬਾਲਾਸੋਰ ਲਈ ਰਵਾਨਾ ਹੋਏ। ਉਸ ਦੇ ਕੁਝ ਘੰਟਿਆਂ 'ਚ ਮੌਕੇ...
ਬਾਲਾਸੋਰ ਰੇਲ ਹਾਦਸਾ:ਹਾਦਸੇ ਵਾਲੀ ਥਾਂ ਪਹੁੰਚੇ ਮੁੱਖ ਮੰਤਰੀ ਨਵੀਨ ਪਟਨਾਇਕ
. . .  about 1 hour ago
ਬਾਲਾਸੋਰ, 3 ਜੂਨ - ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਬਾਲਸੋਰ ਪਹੁੰਚੇ, ਜਿਥੇ ਬੀਤੀ ਰਾਤ ਤਿੰਨ ਰੇਲ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਸਨ। ਇਸ ਰੇਲ ਹਾਦਸੇ 'ਚ ਅੱਜ ਸਵੇਰੇ ਮਰਨ ਵਾਲਿਆਂ ਦੀ ਗਿਣਤੀ...
ਬਾਲਾਸੋਰ ਰੇਲ ਹਾਦਸਾ:ਰੇਲਵੇ ਵਲੋਂ 238 ਮੌਤਾਂ ਦੀ ਪੁਸ਼ਟੀ
. . .  about 1 hour ago
ਬਾਲਾਸੋਰ, 3 ਜੂਨ-ਦੱਖਣੀ ਪੂਰਬੀ ਰੇਲਵੇ ਅਨੁਸਾਰ ਬਾਲਾਸੋਰ ਰੇਲ ਹਾਦਸੇ 'ਚ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 238 ਮੌਤਾਂ ਹੋ ਚੁੱਕੀਆਂ ਹਨ। ਲਗਭਗ 650 ਜ਼ਖਮੀ ਯਾਤਰੀਆਂ ਨੂੰ ਗੋਪਾਲਪੁਰ...
ਸਰਹੱਦੀ ਖੇਤਰ ਚ ਡਰੋਨ ਦੀ ਹਲਚਲ, 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ
. . .  about 1 hour ago
ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਚੌਂਕੀ ਦੇ ਜਵਾਨਾਂ ਅਤੇ ਪੁਲਿਸ ਵਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ. ਚੌਂਕੀ ਰਾਮਕੋਟ ਦੇ ਨੇੜਲੇ ਪਿੰਡਾ ਵਿਚ ਡਰੋਨ...
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਲਈ ਬਣਾਈ ਗਈ ਹੈ ਉੱਚ ਪੱਧਰੀ ਕਮੇਟੀ-ਅਸ਼ਵਿਨੀ ਵੈਸ਼ਨਵ
. . .  about 2 hours ago
ਬਾਲਾਸੋਰ, 3 ਜੂਨ-ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਹ ਇਕ ਵੱਡਾ ਦੁਖਦਾਈ ਹਾਦਸਾ ਹੈ। ਰੇਲਵੇ, ਐਨ.ਡੀ.ਆਰ.ਐਫ.,ਐਸ.ਡੀ.ਆਰ.ਐਫ. ਅਤੇ...
ਨਿਪਾਲ ਦੇ ਪ੍ਰਧਾਨ ਮੰਤਰੀ ਦਹਿਲ ਨੇ ਓਡੀਸ਼ਾ ਰੇਲ ਹਾਦਸੇ ਤੇ ਪ੍ਰਗਟਾਇਆ ਦੁੱਖ
. . .  about 2 hours ago
ਨਵੀਂ ਦਿੱਲੀ, 3 ਜੂਨ - ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨੇ ਓਡੀਸ਼ਾ 'ਚ ਹੋਏ ਰੇਲ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਲਿਆ ਜਾਇਜ਼ਾ
. . .  about 2 hours ago
ਬਾਲਾਸੋਰ, 3 ਜੂਨ-ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ, ਜਿਥੇ ਖੋਜ ਅਤੇ ਬਚਾਅ ਕਾਰਜ ਚੱਲ...
ਓਡੀਸ਼ਾ ਰੇਲ ਹਾਦਸੇ ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 233
. . .  about 2 hours ago
ਬਾਲਾਸੋਰ, 3 ਜੂਨ-ਓਡੀਸ਼ਾ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 233 ਤੱਕ ਪਹੁੰਚ ਗਈ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ) ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਅਤੇ ਹੋਰ ਰਾਜਾਂ ਨਾਲ ਸੰਬੰਧਿਤ ਹਨ । ਉਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ...
ਫ਼ਰੀਦਕੋਟ ਵਿਚ ਵੱਡੇ ਪੁਲਿਸ ਅਧਿਕਾਰੀਆਂ ’ਤੇ ਵਿਜੀਲੈਂਸ ਦੀ ਵੱਡੀ ਕਾਰਵਾਈ
. . .  1 day ago
ਫ਼ਰੀਦਕੋਟ , 2 ਜੂਨ (ਜਸਵੰਤ ਸਿੰਘ ਪੁਰਬਾ)- ਐੱਸ. ਪੀ. ਇਨਵੇਸਟੀਗੇਸ਼ਨ ਗਗਨੇਸ਼ ਕੁਮਾਰ, ਡੀ. ਐੱਸ. ਪੀ. ਪੀ. ਬੀ. ਆਈ. ਸੁਸ਼ੀਲ ਕੁਮਾਰ, ਆਈ ਜੀ ਦਫ਼ਤਰ ਫ਼ਰੀਦਕੋਟ ਦੀ ਆਰ. ਟੀ. ਆਈ. ਸ਼ਾਖਾ ਦੇ ਇੰਚਾਰਜ ...
ਜਸਟਿਸ ਰਾਜ ਮੋਹਨ ਸਿੰਘ ਦੇ ਬੈਂਚ ਨੇ ਭਰਤ ਇੰਦਰ ਸਿੰਘ ਚਹਿਲ ਨੂੰ ਦੋ ਜਾਇਦਾਦਾਂ ਦੀ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਦਿੱਤਾ ਨਿਰਦੇਸ਼
. . .  1 day ago
ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦਾ ਮਾਮਲਾ : ਹਾਈ ਕੋਰਟ ਨੇ ਸਾਰੇ ਸੁਧਾਰਾਤਮਕ ਉਪਾਅ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ 2400 ਕਿਲੋਗ੍ਰਾਮ ਤੋਂ ਵੱਧ 4860 ਕਰੋੜ ਦੀ ਐਮਡੀ ਡਰੱਗਜ਼ ਨੂੰ ਕੀਤਾ ਨਸ਼ਟ
. . .  1 day ago
ਉੜੀਸ਼ਾ 'ਚ ਰੇਲ ਹਾਦਸਾ- ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਾਕਿਸਤਾਨ ਨੇ 3 ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ)- ਪਾਕਿਸਤਾਨ ਸਰਕਾਰ ਨੇ 3 ਭਾਰਤੀ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਬਬਲੂ ਰਾਮ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗਲਤੀ ...
ਦਰਬਾਰਾ ਸਿੰਘ ਗੁਰੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਜਲੰਧਰ , 2 ਜੂਨ (ਜਲੰਧਰ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ. ਦਰਬਾਰਾ ਸਿੰਘ ਗੁਰੂ ਜੀ ਦਾ (ਸੇਵਾਮੁਕਤ ਆਈ.ਏ.ਐੱਸ.) ਦਾ ਆਪਣੇ ...
ਰਣਜੇਤ ਬਾਠ ਕਲਾਨੌਰ ਤੇ ਜਗਜੀਤ ਕਾਹਲੋਂ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 1 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ...
ਬਿਜ਼ਲੀ ਮੁਲਾਜ਼ਮਾਂ ਨਾਲ ਕੰਮ ਕਰਾ ਰਹੇ ਵਿਅਕਤੀ ਉੱਪਰ ਡਿੱਗਿਆ ਖੰਭਾਂ, ਹਾਲਤ ਗੰਭੀਰ
. . .  1 day ago
ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)- ਕਸਬਾ ਸ਼ੇਰਪੁਰ ਵਿਖੇ ਇਕ ਵਿਅਕਤੀ ਦੇ ਬਿਜਲੀ ਵਾਲੇ ਖੰਭੇ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਖੇੜੀ ਰੋਡ ਤੇ ਬਿਜਲੀ ਸਪਲਾਈ ਲਈ...
ਜੱਫੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਲਈ ਕੀਤੀ ਅਰਦਾਸ
. . .  1 day ago
ਚੰਡੀਗੜ੍ਹ, 2 ਜੂਨ- ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਨਾਲ ਹੱਥ ਮਿਲਾ ਕੇ ਤੇ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ...
ਨੈਸ਼ਨਲ ਐੱਸ.ਸੀ. ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ, ਮਾਮਲਾ ਪਿੰਡ 'ਚ ਪੁਲਿਸ ਕੁੱਟਮਾਰ ਦੀ ਘਟਨਾ ਦਾ
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਬਲਕਰਨ ਸਿੰਘ ਖਾਰਾ)-ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਵਿਖੇ ਪੁਲਿਸ ਨਾਲ ਮਾਰਕੁੱਟ ਦੀ ਘਟਨਾ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ...
ਦਰਬਾਰਾ ਸਿੰਘ ਗੁਰੂ ਦੀ ਅਕਾਲੀ ਦਲ 'ਚ ਵਾਪਸੀ,ਸੁਖਬੀਰ ਸਿੰਘ ਬਾਦਲ ਘਰ ਪਹੁੰਚ ਕਰਵਾਉਣਗੇ ਦਲ 'ਚ ਸ਼ਮੂਲੀਅਤ
. . .  1 day ago
ਖਮਾਣੋਂ, 2 ਜੂਨ (ਮਨਮੋਹਨ ਸਿੰਘ ਕਲੇਰ)- ਹਲਕਾ ਬੱਸੀ ਪਠਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਜਿਹੜੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ...
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਮਨਘੜਤ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਮੱਘਰ ਸੰਮਤ 554

ਅੰਮ੍ਰਿਤਸਰ

ਤੁੰਗ ਢਾਬ ਡਰੇਨ ਦੀ ਸਫ਼ਾਈ ਨੂੰ ਲੈ ਕੇ ਚੰਡੀਗੜ੍ਹ 'ਚ ਹੋਈ ਅਹਿਮ ਬੈਠਕ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ) - ਅੰਮਿ੍ਤਸਰ ਦੇ ਕਈ ਕਿੱਲੋਮੀਟਰ ਦੇ ਖੇਤਰ ਵਿਚ ਆਪਣਾ ਮਾੜਾ ਪ੍ਰਭਾਵ ਛੱਡਣ ਅਤੇ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾਉਣ ਵਾਲੇ ਤੁੰਗ ਢਾਬ ਡਰੇਨ ਦੀ ਸਫ਼ਾਈ ਲਈ ਅੱਜ ਸਥਾਨਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਬੈਠਕ ਹੋਈ ਜਿਸ 'ਚ ਪਿ੍ੰਸੀਪਲ ਸਕੱਤਰ ਵੈਨੂ ਪ੍ਰਸਾਦ ਤੋਂ ਇਲਾਵਾ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਕਮਿਸ਼ਨਰ ਨਗਰ ਨਿਗਮ ਕੁਮਾਰ ਸੌਰਭ ਰਾਜ, ਐਸ. ਈ. ਸਤਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ | ਅੰਮਿ੍ਤਸਰ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਵਿਚ ਸਮਾਪਤ ਹੋਣ ਵਾਲਾ ਬਾਈਪਾਸ ਦੇ ਦੁਆਲੇ ਘੁੰਮਦੀ ਤੰਗ ਢਾਬ ਡਰੇਨ ਜੋ ਬਰਸਾਤੀ ਨਾਲੇ ਵਜੋਂ ਹੋਂਦ ਵਿਚ ਆਇਆ ਸੀ, ਪਰ ਬੀਤੇ ਤਿੰਨ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਹੋਲੀ-ਹੋਲੀ ਗੰਦੇ ਨਾਲੇ ਦਾ ਰੂਪ ਅਖ਼ਤਿਆਰ ਕਰ ਗਿਆ ਹੈ ਜਿਸ 'ਚ ਫ਼ੈਕਟਰੀਆਂ ਦਾ ਰਸਾਇਣ ਯੁਕਤ ਪਾਣੀ ਸੁੱਟਿਆ ਜਾ ਰਿਹਾ ਹੈ | ਇਸ ਦੇ ਨਾਲ ਸ਼ਹਿਰ ਦੇ ਕਈ ਇਲਾਕਿਆਂ ਦਾ ਸੀਵਰੇਜ਼ ਦਾ ਪਾਣੀ, ਡੇਅਰੀਆਂ ਦਾ ਪਾਣੀ ਸੁੱਟੇ ਜਾਣ ਕਰਕੇ ਇਸ ਨਾਲੇ ਤੋਂ ਰਸਾਇਣਾਂ ਨਾਲ ਭਰੀ ਜ਼ਹਿਰੀਲੇ ਹਵਾਵਾਂ ਅਤੇ ਗੰਦੇ ਪਾਣੀ ਦਾ ਜ਼ਮੀਨ ਵਿਚ ਰਸਾਅ ਹੋਣ ਕਰਕੇ ਇਹ ਨਾਲਾ ਲੋਕਾਂ ਲਈ ਕੈਂਸਰ, ਦਮਾ, ਐਲਰਜੀ, ਪੇਟ ਦੀਆਂ ਬਿਮਾਰੀਆਂ ਸਮੇਤ ਕਈ ਤਰ੍ਹਾਂ ਦੀਆਂ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਕੇ ਮਨੁੱਖੀ ਜਿੰਦੜੀਆਂ ਨੂੰ ਨਿਗਲ ਰਿਹਾ ਹੈ | ਇਸ ਨਾਲੇ ਨੂੰ ਗੰਦਗੀ ਸਬੰਧੀ ਯੂ.ਐੱਨ. ਓ. ਤੱਕ ਮਾਮਲਾ ਗੂੰਜ ਚੁੱਕਾ ਹੈ | ਇਸ ਨਾਲੇ ਦੀ ਸਫ਼ਾਈ ਲਈ ਲੰਬੇ ਅਰਸੇ ਤੋਂ ਮੰਗ ਉੱਠ ਰਹੀ ਹੈ | ਇਸ ਅਰਸੇ ਵਿਚ ਕਈ ਸਰਕਾਰਾਂ ਆਈਆਂ ਪਰ ਪਰਨਾਲਾ ਉੱਥੇ ਦਾ ਉੱਥੇ ਹੈ | ਹੁਣ ਇਹ ਮਾਮਲਾ ਫਿਰ ਤੇਜ਼ੀ ਨਾਲ ਉੱਠਣ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਵਲੋਂ ਚੰਡੀਗੜ੍ਹ ਵਿਚ ਬੈਠਕ ਰੱਖੀ ਗਈ ਸੀ | ਜਿਸ ਵਿਚ ਇਸ ਨਾਲੇ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਇਸਦੀ ਸਫ਼ਾਈ ਕਰਨ ਨੂੰ ਲੈ ਕੇ ਕੁਝ ਅਹਿਮ ਫ਼ੈਸਲੇ ਲਏ ਗਏ ਹਨ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਈ. ਸਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਇਸ ਨਾਲੇ ਵਿਚ ਡੇਅਰੀਆਂ ਦੇ ਡਿੱਗਣ ਵਾਲੇ ਗੰਦੇ ਪਾਣੀ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣਗੇ ਜਿਸ ਦੇ ਲਈ ਡੇਅਰੀਆਂ ਨੂੰ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਡੇਅਰੀਆਂ 'ਚੋਂ ਪਸ਼ੂਆਂ ਦੇ ਨਿਕਲਣ ਵਾਲੇ ਗੋਬਰ ਨੂੰ ਟਿਕਾਣੇ ਲਗਾਉਣ ਲਈ ਉਸ ਦੇ ਲਈ ਗੋਬਰ ਗੈਸ ਪਲਾਂਟ ਲਗਾਉਣ ਦੀ ਤਜਵੀਜ਼ ਰੱਖੀ ਗਈ ਹੈ | ਇਸਦੇ ਨਾਲ ਹੀ ਉਦਯੋਗਿਕ ਇਕਾਈਆਂ ਵਿਚੋਂ ਨਿਕਲਣ ਵਾਲੇ ਪਾਣੀ ਦੇ ਨਮੂਨੇ ਲਏ ਜਾਣ ਲਈ ਕਿਹਾ ਗਿਆ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਉਦਯੋਗਾਂ ਵਲੋਂ ਆਪਣੀਆਂ ਫ਼ੈਕਟਰੀਆਂ ਦਾ ਪਾਣੀ ਬਿਨਾਂ ਟਰੀਟਮੈਂਟ ਪਲਾਂਟ ਦੇ ਸਿੱਧੇ ਤੌਰ ਤੇ ਰਸਾਇਣ ਯੁਕਤ ਪਾਣੀ ਸੁੱਟਣ ਵਾਲੇ ਉਦਯੋਗਾਂ ਦਾ ਪਤਾ ਲਗਾਇਆ ਜਾ ਸਕੇ | ਇਸਦੇ ਨਾਲ ਹੀ ਮਜੀਠਾ ਰੋਡ ਸੀਵਰੇਜ਼ ਦਾ ਪਾਣੀ ਇਸ ਨਾਲੇ 'ਚ ਡੇਗਣ ਤੋਂ ਰੋਕਣ ਲਈ ਇਸਨੂੰ ਜਾਇਕਾ ਸੀਵਰੇਜ਼ ਨਾਲ ਜੋੜਨ ਸਬੰਧੀ ਫ਼ੈਸਲਾ ਕੀਤਾ ਗਿਆ | ਇਸ ਤੋਂ ਇਲਾਵਾ ਇਸ ਨਾਲੇ ਦੀ ਸਫ਼ਾਈ ਕਰਾ ਕੇ ਉਸ ਵਿਚ ਵੱਲ਼ਾ ਨਹਿਰ ਦੇ ਪਾਣੀ ਦਾ ਕੁਝ ਹਿੱਸਾ ਸੁੱਟਣ ਦੀ ਤਜਵੀਜ਼ ਹੈ |

-ਅੰਮਿ੍ਤਸਰ ਪੁਲਿਸ ਦੀ ਵੱਡੀ ਕਾਰਵਾਈ- ਸ਼ਹਿਰ ਦੇ 85 ਅਸਲ੍ਹਾ ਧਾਰਕਾਂ ਦੇ ਲਾਇਸੰਸ ਕੀਤੇ ਮੁਅੱਤਲ- ਡੀ.ਸੀ.ਪੀ. ਭੰਡਾਲ

ਅੰਮਿ੍ਤਸਰ, 24 ਨਵੰਬਰ (ਜਸਵੰਤ ਸਿੰਘ ਜੱਸ) - ਪੰਜਾਬ ਸਰਕਾਰ ਵਲੋਂ ਅਸਲਾ ਧਾਰਕਾਂ ਦੇ ਲਾਇਸੰਸਾਂ ਦੇ ਰਿਵੀਊ ਕਰਨ ਸੰਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਅੰਮਿ੍ਤਸਰ ਦੇ ਡੀ. ਸੀ. ਪੀ. ਪੁਲਿਸ ਸ: ਪਰਮਿੰਦਰ ਸਿੰੰਘ ਭੰਡਾਲ ਵਲੋਂ ਸ਼ਹਿਰ ਦੇ ਅਸਲਾ ਧਾਰਕਾਂ ...

ਪੂਰੀ ਖ਼ਬਰ »

ਖੋਹਸ਼ੁਦਾ ਮੋਬਾਈਲਾਂ ਸਮੇਤ 2 ਝਪਟਮਾਰ ਗਿ੍ਫ਼ਤਾਰ

ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ)- ਵਿਜੇ ਨਗਰ ਪੁਲਿਸ ਵਲੋਂ ਖੋਹਸ਼ੁਦਾ ਮੋਬਾਈਲਾਂ ਸਮੇਤ 2 ਝਪਟਮਾਰਾਂ ਨੂੰ ਗਿ੍ਫ਼ਤਾਰ ਕਰਨ ਦੀ ਕਾਮਯਾਬੀ ਹਾਸਿਲ ਕੀਤੀ ਗਈ ਹੈ | ਏ. ਸੀ. ਪੀ. ਉੱਤਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਬਟਾਲਾ ਰੋਡ ਦੀ ਰਹਿਣ ਵਾਲੀ ਰਾਣੀ ਨਾਮਕ ...

ਪੂਰੀ ਖ਼ਬਰ »

ਭਾਈ ਮਹਿਤਾ ਨੇ ਧਰਮ ਪ੍ਰਚਾਰ ਲਈ ਨਿਯੁਕਤ ਕੀਤੇ ਮੈਂਬਰ ਇੰਚਾਰਜਾਂ ਤੇ ਪ੍ਰਚਾਰਕਾਂ ਨਾਲ ਕੀਤੀ ਇਕੱਤਰਤਾ

ਅੰਮਿ੍ਤਸਰ, 24 ਨਵੰਬਰ (ਸਟਾਫ ਰਿਪੋਰਟਰ)- ਸ਼੍ਰੋਮਣੀ ਕਮੇਟੀ ਵਲੋਂ ਹਾਲ ਹੀ 'ਚ ਨਿਯੁਕਤ ਕੀਤੇ ਗਏ ਆਲ ਇੰਡੀਆ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਇੰਚਾਰਜ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਲਈ ਲਗਾਏ ਮੁਖੀ ਮੈਂਬਰਾਂ ਅਤੇ ਮੁੱਖ ਪ੍ਰਚਾਰਕਾਂ ...

ਪੂਰੀ ਖ਼ਬਰ »

ਜਨਵਰੀ 2023 ਤੱਕ ਜ਼ਿਲ੍ਹੇ 'ਚ 44 ਨਵੇਂ ਆਮ ਆਦਮੀ ਕਲੀਨਿਕ ਖੁੱਲ੍ਹਣਗੇ- ਡਿਪਟੀ ਕਮਿਸ਼ਨਰ

ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜਨਵਰੀ 2023 ਤੱਕ ਜ਼ਿਲ੍ਹੇ 'ਚ 16 ਸ਼ਹਿਰੀ ਅਤੇ 28 ਦਿਹਾਤੀ ਖੇਤਰ ਵਿਚ (ਕੁੱਲ 44) ...

ਪੂਰੀ ਖ਼ਬਰ »

ਅਸਟੇਟ ਵਿਭਾਗ ਅਤੇ ਟਰੈਫ਼ਿਕ ਪੁਲਿਸ ਨੇ ਸੜਕਾਂ ਕਿਨਾਰੇ ਲੱਗੀਆਂ ਰੇਹੜੀਆਂ ਹਟਾਈਆਂ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਟਰੈਫਿਕ ਪੁਲਿਸ ਦੀ ਮਦਦ ਨਾਲ ਨਾਜਾਇਜ਼ ਕਬਜ਼ਿਆਂ ਤੇ ਕਾਰਵਾਈ ਕੀਤੀ ਜਿਸ ਦੌਰਾਨ ਇਸ ਟੀਮ ਨੇ ਸੜਕਾਂ ਦੇ ਕਿਨਾਰੇ ਲੱਗੀਆਂ ਰੇਹੜੀਆਂ ਫੜੀਆਂ ਹਟਾਈਆਂ | ...

ਪੂਰੀ ਖ਼ਬਰ »

100 ਫੁੱਟੀ ਰੋਡ 'ਤੇ ਲੁਟੇਰਿਆਂ ਵਲੋਂ ਵਿਅਕਤੀ ਪਾਸੋਂ ਐਕਟਿਵਾ ਖੋਹਣ ਦੀ ਵੀਡੀਓ ਹੋਈ ਵਾਇਰਲ

ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ)- ਬੀ ਡਵੀਜ਼ਨ ਪੁਲਿਸ ਥਾਣੇ ਅਧੀਨ ਪੈਂਦੇ 100 ਫੁੱਟੀ ਇਲਾਕੇ 'ਚ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਲਗਾਤਾਰ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ | ਲੁਟੇਰੇ ਬੀਤੇ ਦਿਨ ਮੁੜ ਇਕ ਵਿਅਕਤੀ ਪਾਸੋਂ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨੌਜਵਾਨ ਲਾਪਤਾ

ਰਾਜਾਸਾਂਸੀ, 24 ਨਵੰਬਰ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਮੀਰਾਂਕੋਟ ਕਲਾਂ ਦੇ ਇੱਕ 16 ਵਰਿ੍ਹਆਂ ਦੇ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਨੌਜਵਾਨ ਦੇ ਪਿਤਾ ਨਿਰਮਲ ਸਿੰਘ ਮੀਰਾਂਕੋਟ ਨੇ ...

ਪੂਰੀ ਖ਼ਬਰ »

ਕਾਨੂੰਗੋ 10 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ) - ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭਿ੍ਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਤਰਨ-ਤਾਰਨ ਜ਼ਿਲ੍ਹੇ ਦੇ ਸਰਕਲ ਠੱਠੀ ਸੋਹਲ 'ਚ ਤਾਇਨਾਤ ਮਾਲ ਕਾਨੂੰਗੋ ਓਮ ਪ੍ਰਕਾਸ਼ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਸਿੱਖ ਵਿਦਿਆਰਥੀਆਂ ਦੀ ਪੜ੍ਹਾਈ ਲਈ ਲਾਹੇਵੰਦ ਸਾਬਤ ਹੋ ਰਿਹਾ ਬਾਬਾ ਗੁਰੂ ਨਾਨਕ ਸਕਾਲਰਸ਼ਿਪ- ਹਾਸ਼ਮੀ

ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ) - ਪਾਕਿਸਤਾਨ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰਾ ਆਮਿਰ ਹੁਸੈਨ ਹਾਸ਼ਮੀ ਨੇ ਕਿਹਾ ਕਿ ਬੋਰਡ ਦੀ ਸਰਪ੍ਰਸਤੀ ਹੇਠ ਪਾਕਿ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਬਾਬਾ ਗੁਰੂ ਨਾਨਕ ...

ਪੂਰੀ ਖ਼ਬਰ »

ਸ਼ਿਹਾਬ ਚਿਤੂਰ ਨੂੰ ਬਿਨਾਂ ਵੀਜ਼ਾ ਪਾਕਿ 'ਚੋਂ ਲੰਘਣ ਦੇਣ ਦੀ ਇਜਾਜ਼ਤ ਵਾਲੀ ਪਟੀਸ਼ਨ ਲਾਹੌਰ ਹਾਈ ਕੋਰਟ ਵਲੋਂ ਰੱਦ

ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ) - ਕੇਰਲ ਤੋਂ ਪੈਦਲ ਹੱਜ ਯਾਤਰਾ ਲਈ ਨਿਕਲੇ ਸ਼ਿਹਾਬ ਚਿਤੂਰ ਨੂੰ ਪਾਕਿਸਤਾਨ ਸਰਕਾਰ ਵਲੋਂ ਮੌਕੇ 'ਤੇ ਵੀਜ਼ਾ ਦੇਣ ਤੋਂ ਇਨਕਾਰ ਕਰਨ 'ਤੇ ਲਾਹੌਰ ਦੇ ਨਿਵਾਸੀ ਸਰਵਰ ਤਾਜ ਪੁੱਤਰ ਤਾਜ ਦੀਨ ਵਾਸੀ ਬਦਾਮੀ ਬਾਗ਼ ਵਲੋਂ ਲਾਹੌਰ ਹਾਈ ...

ਪੂਰੀ ਖ਼ਬਰ »

ਨਾਜਾਇਜ਼ ਉਸਾਰੀਆਂ ਅਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਮਿਸ਼ਨਰ ਦੇ ਸਖ਼ਤ ਰੁਖ ਤੋਂ ਸੱਤਾਧਾਰੀ ਔਖੇ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)- ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਹਮੇਸ਼ਾ ਹੀ ਦੇਖਣ ਵਿਚ ਆਇਆ ਹੈ ਕਿ ਸਿਆਸੀ ਲੋਕ ਅਫਸਰਸ਼ਾਹੀ ਨੂੰ ਆਪਣੀ ਮਨਮਰਜੀ ਅਨੁਸਾਰ ਚਲਾਉਣਾ ਚਾਹੁੰਦੇ ਹਨ | ਆਮ ਆਦਮੀ ਅਤੇ ਇਮਾਨਦਾਰੀ ਦਾ ਦਾਅਵਾ ਕਰਨ ਵਾਲੀ ਸੱਤਾਧਾਰੀ ...

ਪੂਰੀ ਖ਼ਬਰ »

ਕਿਰਤ ਭਲਾਈ ਸਕੀਮਾਂ ਦਾ ਕੈਂਪ ਲਗਾਇਆ

ਛੇਹਰਟਾ, 24 ਨਞੰਬਰ (ਵਡਾਲੀ) - ਉਸਾਰੀ ਕਾਮਿਆਂ ਦੀ ਭਲਾਈ ਲਈ ਪੰਜਾਬ ਬਿਲਡਿੰਗ ਐਂਡ ਕੰਸ਼ਟਰੱਕਸ਼ਨ ਵਰਕਰ ਵੈਲਫੇਅਰ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਕਿਰਤ ਭਲਾਈ ਸਕੀਮਾਂ ਦਾ ਕੈਂਪ ਜ਼ਿਲ੍ਹਾ ਲੇਬਰ ਇਨਫੋਰਸਮੈਂਟ ਅਫਸਰ ਨਵਦੀਪ ਦੀ ਅਗਵਾਈ ਹੇਠ ਅਤੇ ਸਮਾਜ ਸੇਵਕ ...

ਪੂਰੀ ਖ਼ਬਰ »

ਸਰਦਾਰਨੀ ਅਕਬੀਰ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਰਦਾਰਨੀ ਅਕਬੀਰ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਬੁਖਾਰੀ ਸਾਹਿਬ ਜੀ ਮਜੀਠਾ ਰੋਡ ਵਿਖੇ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ...

ਪੂਰੀ ਖ਼ਬਰ »

ਨੈਕਸਸ ਅੰਮਿ੍ਤਸਰ ਮਾਲ 'ਚ ਬਲੈਕ ਫ੍ਰਾਈਡੇ ਸੇਲ

ਅੰਮਿ੍ਤਸਰ, 24 ਨਵੰਬਰ (ਅ.ਬ.)- ਨੈਕਸਸ ਅੰਮਿ੍ਤਸਰ ਵਿਚ ਇਸ ਹਫ਼ਤੇ ਦੇ ਅਖੀਰ 'ਤੇ ਲਗਾਈ ਜਾ ਰਹੀ ਬਲੈਕ ਫ੍ਰਾਈਡੇ ਸੇਲ 'ਚ 100 ਤੋਂ ਜ਼ਿਆਦਾ ਬ੍ਰਾਂਡ ਤੇ ਬੇਹਤਰੀਨ ਡੀਲਸ ਦੀ ਪੇਸ਼ਕਸ਼ ਕਰ ਰਿਹਾ ਹੈ¢ਇਹ ਤਿੰਨ ਦਿਨਾਂ ਸ਼ਾਪਿੰਗ ਉਤਸਵ 25 ਨਵੰਬਰ ਤੋਂ 27 ਨਵੰਬਰ ਤੱਕ ਚਲੇਗਾ¢ ...

ਪੂਰੀ ਖ਼ਬਰ »

ਬਿਲਡਿੰਗ ਵਿਭਾਗ ਵਲੋਂ ਅਣਅਧਿਕਾਰਤ ਤੌਰ 'ਤੇ ਉਸਰ ਰਹੇ ਦੋ ਹੋਟਲ ਸੀਲ ਕੀਤੇ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ਦੋ ਨਿਰਮਾਣ ਅਧੀਨ ਹੋੋਟਲਾਂ ਨੂੰ ਸੀਲ ਕੀਤਾ ਗਿਆ ਹੈ ਜਿਨ੍ਹਾਂ 'ਚ ਇਕ ਹੋਟਲ ਇਕ ਕੌਂਸਲਰ ਦਾ ਦੱਸਿਆ ਜਾ ਰਿਹਾ ਹੈ | ਅੱਜ ਕੇਂਦਰੀ ਜ਼ੋਨ ਦੀ ...

ਪੂਰੀ ਖ਼ਬਰ »

ਖ਼ਾਲਸਾਈ ਖੇਡਾਂ 'ਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾਈ ਰਵਾਇਤਾਂ ਮੁਤਾਬਕ ਕਰਵਾਈਆਂ ਗਈਆਂ ਖ਼ਾਲਸਾਈ ਖੇਡਾਂ 'ਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ. ਸੈ. ਸਕੂਲ, ਰਾਮਸਰ ਰੋਡ ਦੇ ਖਿਡਾਰੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਨੇ 'ਵਰਸਿਟੀ ਦੇ ਅੰਤਰ-ਜ਼ੋਨਲ ਯੁਵਕ ਮੇਲੇ 'ਚ ਜਿੱਤੀ ਫਸਟ ਰਨਰਜ਼-ਅੱਪ ਟਰਾਫੀ

ਅੰਮਿ੍ਤਸਰ, 24 ਨਵੰਬਰ (ਜੱਸ)- ਖ਼ਾਲਸਾ ਕਾਲਜ ਗਰਵਨਿੰਗ ਕੌਂਸਲ ਦੀ ਅਗਵਾਈ ਵਿਚ ਚੱਲ ਰਹੇ ਖ਼ਾਲਸਾ ਕਾਲਜ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਅੰਤਰ-ਜ਼ੋਨਲ ਯੁਵਕ ਮੇਲੇ 'ਚ ਫਸਟ ਰਨਰਜ਼-ਅੱਪ ਟਰਾਫੀ ਜਿੱਤਣ ਦਾ ਮਾਣ ਪ੍ਰਾਪਤ ਹੋਇਆ ਹੈ | ਕਾਲਜ ...

ਪੂਰੀ ਖ਼ਬਰ »

ਜੀ. ਟੀ. ਰੋਡ ਕਿਨਾਰੇ ਬਜਰੀ ਦੀ ਢੇਰੀ ਕਾਰਨ ਵਾਪਰ ਸਕਦਾ ਕੋਈ ਵੱਡਾ ਹਾਦਸਾ

ਸੁਲਤਾਨਵਿੰਡ, 24 ਨਵੰਬਰ (ਗੁਰਨਾਮ ਸਿੰਘ ਬੁੱਟਰ) - ਅੰਮਿ੍ਤਸਰ ਜਲੰਧਰ ਹਾਈਵੇ ਸਥਿਤ ਨਿਊ ਅੰਮਿ੍ਤਸਰ ਸੜਕ ਕਿਨਾਰੇ ਕਾਫੀ ਦਿਨਾਂ ਤੋਂ ਲੱਗਾ ਬੱਜਰੀ ਦਾ ਢੇਰ ਕੋਈ ਵੱਡੇ ਹਾਦਸੇ ਦੀ ਉਡੀਕ ਵਿਚ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਮੰਨਾ ਸਿੰਘ, ਜਗਜੀਤ ਸਿੰਘ, ਹਰਬੰਸ ...

ਪੂਰੀ ਖ਼ਬਰ »

ਨਿਊਜ਼ੀਲੈਂਡ ਦੇ ਵਫਦ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ

ਅੰਮਿ੍ਤਸਰ, 24 ਨਵੰਬਰ (ਸਟਾਫ ਰਿਪੋਰਟਰ)- ਨਿਊਜ਼ੀਲੈਂਡ ਦਾ ਇਕ ਵਫਦ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ | ਇਸ ਵਫਦ ਵਿਚ ਸਾਬਕਾ ਮੰਤਰੀ ਅਤੇ ਨਿਊਜ਼ੀਲੈਂਡ ਦੇ ਇੰਗਲੈਂਡ ਵਿਚ ਨਵ-ਨਿਯੁਕਤ ਰਾਜਦੁੂਤ ਮਿਸਟਰ ਫਿਲਗੋਫ, ਸਾਬਕਾ ਐਮ.ਪੀ. ਮਿਸਟਰ ਮਟ ਰੋਬਸਨ, ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ 53ਵਾਂ ਸਥਾਪਨਾ ਦਿਵਸ ਸਮਾਗਮ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੱਜ ਆਪਣਾ 53ਵਾਂ ਸਥਾਪਨਾ ਦਿਵਸ ਉਪ ਕੁਲਪਤੀ ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਪਨਾ ਦਿਵਸ ਦੀ ਸ਼ੁਰੂਆਤ ਸ੍ਰੀ ਗੁਰੂ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੀ ਨਹੀਂ ਹੋਈ ਅਜੇ ਤੱਕ ਕੋਈ ਅਧਿਕਾਰਕ ਬੈਠਕ

ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ)- ਭਾਜਪਾ ਵਲੋਂ ਸੰਸਦ 'ਚ ਜਲਿ੍ਹਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ (ਸੋਧ) ਬਿਲ 2018 ਪਾਸ ਕਰਕੇ ਸੰਨ 1951 ਤੋਂ ਸਮਾਰਕ ਦੀ ਦੇਖ-ਰੇਖ ਅਤੇ ਅਗਵਾਈ ਕਰਨ ਵਾਲੀ ਉਕਤ ਟਰੱਸਟ ਦੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਨੂੰ ਹਟਾ ਕੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਸਮੇਤ ਇਕ ਕਾਬੂ

ਅੰਮਿ੍ਤਸਰ, 24 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਆਬਕਾਰੀ ਵਿਭਾਗ ਦੀ ਟੀਮ ਅਤੇ ਪੁਲਿਸ ਪਾਰਟੀ ਵਲੋਂ ਸਾਂਝੇ ਤੌਰ 'ਤੇ ਕੀਤੀ ਕਾਰਵਾਈ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਆਬਕਾਰੀ ਇੰਸਪੈਕਟਰ ਸੰਦੀਪ ਕੁਮਾਰ ...

ਪੂਰੀ ਖ਼ਬਰ »

ਸਟੇਟ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 'ਚ ਅੰਮਿ੍ਤਸਰ ਦੇ ਖਿਡਾਰੀਆਂ ਦੀ ਝੰਡੀ

ਅੰਮਿ੍ਤਸਰ, 24 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਈਕਲਿੰਗ ਵੈਲੋਡਰਮ ਵਿਖੇ ਸੰਪੰਨ ਹੋਈ ਸਟੇਟ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 2022 'ਚ ਅੰਮਿ੍ਤਸਰ ਦੇ ਵਿਦਿਆਰਥੀ ਹਰੇਕ ਵਰਗ 'ਚ ਛਾਏ ਰਹੇ | ਇਸ ਸੰਬੰਧੀ ਜਾਣਕਾਰੀ ...

ਪੂਰੀ ਖ਼ਬਰ »

-ਮਾਮਲਾ 12.5% ਰਾਖਵਾਂਕਰਨ ਨਾਲ ਛੇੜਛਾੜ ਦਾ- ਵਾਲਮੀਕਿ/ਮਜ਼੍ਹਬੀ ਸਿੱਖ ਮੁਲਾਜ਼ਮ, ਮਜ਼ਦੂਰ ਏਕਤਾ ਫਰੰਟ ਵਲੋਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਅੰਮਿ੍ਤਸਰ, 24 ਨਵੰਬਰ (ਪ. ਪ.) - ਪੰਜਾਬ ਅਨੁਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਦੇ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਐਕਟ 2006 ਰਾਹੀਂ ਵਾਲਮੀਕਿ/ਮਜ਼੍ਹਬੀ ਸਿੱਖ ਜਾਤੀਆਂ ਨੂੰ ਪ੍ਰਦਾਨ ਕੀਤੇ 12.5% ਰਾਖਵਾਂਕਰਨ ਨਾਲ ਹੋ ਰਹੀ ਛੇੜਛਾੜ ਨੂੰ ਰੋਕਣ ਲਈ ਤੇ ਇਸ ਐਕਟ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਸੀ. ਬੀ. ਐੱਸ. ਈ. ਵਲੋਂ ਵਿੱਤੀ ਸਾਖ਼ਰਤਾ ਸੈਮੀਨਾਰ ਲਗਾਇਆ

ਅੰਮਿ੍ਤਸਰ, 24 ਨਵੰਬਰ (ਜੱਸ) - ਚੀਫ ਖ਼ਾਲਸਾ ਦੀਵਾਨ ਦੇ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸੀ. ਬੀ. ਐਸ. ਈ. ਵਲੋਂ ਵਿੱਤੀ ਸਾਖਰਤਾ ਦੇ ਉਪਰ ਅਧਿਆਪਕਾਂ ਲਈ ਇਕ ਸੈਮੀਨਾਰ ਲਗਾਇਆ ਗਿਆ ਜਿਸ ਦਾ ...

ਪੂਰੀ ਖ਼ਬਰ »

ਮੋਬਾਈਲ ਵਿੰਗ ਵਲੋਂ ਸਟੀਲ ਤੇ ਲੋਹੇ ਦੇ ਸਾਮਾਨ ਦੀਆਂ ਗੱਡੀਆਂ ਕਬਜ਼ੇ 'ਚ ਲਈਆਂ

ਅੰਮਿ੍ਤਸਰ, 24 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਨੇ ਸਟੀਲ ਤੇ ਲੋਹੇ ਦੇ ਸਾਮਾਨ ਦੀਆਂ 2 ਗੱਡੀਆਂ ਕਬਜ਼ੇ 'ਚ ਲਈਆਂ ਹਨ | ਜਾਣਕਾਰੀ ਮੁਤਾਬਿਕ ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰ ਚੋਰਾਂ ...

ਪੂਰੀ ਖ਼ਬਰ »

ਸ਼ਹਿਰ 'ਚ 10 ਥਾਣਾ ਮੁਖੀਆਂ ਦੇ ਤਬਾਦਲੇ

ਅੰਮਿ੍ਤਸਰ, 24 ਨਵੰਬਰ (ਗਗਨਦੀਪ ਸ਼ਰਮਾ) - ਪੁਲਿਸ ਕਮਿਸ਼ਨਰ ਜਸਕਰਨ ਸਿੰਘ ਵਲੋਂ 10 ਥਾਣਾ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਪੁਲਿਸ ਥਾਣਾ ਬੀ-ਡਵੀਜ਼ਨ ਤੋਂ ਏ-ਡਵੀਜ਼ਨ, ਇੰਸ. ਸ਼ਿਵਦਰਸ਼ਨ ਸਿੰਘ ਨੂੰ ...

ਪੂਰੀ ਖ਼ਬਰ »

ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਕੀਰਤਨ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਪ੍ਰਵਾਹ 146ਵੇਂ ਦਿਨ ਵੀ ਜਾਰੀ

ਅੰਮਿ੍ਤਸਰ, 24 ਨਵੰਬਰ (ਜੱਸ) - ਗੁ: ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਨੂੰ ਸਮਰਪਿਤ ਅੰਮਿ੍ਤਸਰ ਦੀਆਂ ਸਮੂਹ ਸੇਵਾ ਸੁਸਾਇਟੀਆਂ ਵਲੋਂ ਚਲ ਰਹੇ ਲਗਾਤਾਰ ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਭਾਜਪਾ 'ਚ ਹੋਏ ਸ਼ਾਮਿਲ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਹਲਕਾ ਪੱਛਮੀ ਤੋਂ ਕੁਝ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਇਸ ਦੌਰਾਨ ਇਨ੍ਹਾਂ ਵਰਕਰਾਂ ਦਾ ਭਾਜਪਾ 'ਚ ਸ਼ਾਮਿਲ ਹੋਣ ਤੇ ਉਨ੍ਹਾਂ ਦਾ ਜ਼ਿਲਾਂ ਪ੍ਰਧਾਨ ਸੁਰੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX