ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਤੇ ਐਕਸਾਈਜ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਉਪ ਕਮਿਸ਼ਨਰ ਜਲੰਧਰ ਜ਼ੋਨ ਰਾਜਪਾਲ ਸਿੰਘ ਖਹਿਰਾ, ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਇੰਦਰਜੀਤ ਸਿੰਘ ਨਾਗਪਾਲ, ਸਹਾਇਕ ਕਮਿਸ਼ਨਰ ਅੰਮਿ੍ਤਸਰ ਰੇਂਜ ਨਵਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ 'ਤੇ ਆਬਕਾਰੀ ਅਫ਼ਸਰ ਨਵਜੋਤ ਭਾਰਤੀ ਦੀ ਅਗਵਾਈ ਹੇਠ ਅਨਿਲ ਕੁਮਾਰ, ਭੁਪਿੰਦਰ ਸਿੰਘ, ਰਣ ਬਹਾਦਰ ਸਿੰਘ, ਕੁਲਵੰਤ ਸਿੰਘ ਸਾਰੇ ਆਬਕਾਰੀ ਨਿਰੀਖਕ ਕਪੂਰਥਲਾ ਰੇਂਜ ਤੇ ਜਤਿੰਦਰ ਸਿੰਘ ਤਰਨ ਤਾਰਨ ਆਬਕਾਰੀ ਨਿਰੀਖਕ ਦੁਆਰਾ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਅਤੇ ਇਸ ਸਰਚ ਅਭਿਆਨ ਤਹਿਤ ਕਪੂਰਥਲੇ ਜ਼ਿਲ੍ਹੇ ਦੇ ਮੰਡ ਖੇਤਰ ਦੇ ਪਿੰਡ ਸਗੋਜਲਾ, ਕਿਸਨ ਸਿੰਘ ਵਾਲਾ ਤੇ ਤਰਨ ਤਾਰਨ ਜ਼ਿਲ੍ਹੇ ਦੇ ਮੰਡ ਖੇਤਰ ਦੇ ਪਿੰਡ ਗਗੜੇਵਾਲ ਅਤੇ ਗੋਇੰਦਵਾਲ ਸਾਹਿਬ ਵਿਖੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ | ਇਸ ਛਾਪੇਮਾਰੀ ਦੌਰਾਨ ਐਕਸਾਈਜ ਵਿਭਾਗ ਦੀ ਟੀਮ ਨੇ ਚਾਰ ਚਾਲੂ ਭੱਠੀਆ ਜਿਨ੍ਹਾਂ ਵਿਚ 5 ਕੈਨ ਪਲਾਸਿਟਕ ਜਿਨ੍ਹਾਂ ਵਿਚ 450 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਤੇ 14 ਪਲਾਸਟਿਕ ਤਰਪਾਲਾਂ ਅਤੇ ਚਾਰ ਡਰੰਮ ਲੋਹਾ ਅਤੇ 17 ਡਰੰਮ ਪਲਾਸਿਟਕ ਬਰਾਮਦ ਕੀਤੇ ਗਏ | ਤਰਪਾਲਾਂ ਵਿਚ ਪਈ 82 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ | ਇਸ ਮੌਕੇ ਐਕਸਾਈਜ ਅਫ਼ਸਰ ਨਵਜੋਤ ਭਾਰਤੀ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਐਕਸਾਈਜ ਵਿਭਾਗ ਦੀ ਟੀਮ ਵਲੋਂ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਕਿਸੇ ਨੂੰ ਵੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਨਹੀਂ ਕਰਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਐਕਸਾਈਜ ਵਿਭਾਗ ਦੀ ਟੀਮ ਵਲੋਂ ਇਸੇ ਤਰ੍ਹਾਂ ਸਾਂਝਾ ਆਪ੍ਰੇਸ਼ਨ ਅਭਿਆਨ ਚਲਾ ਕੇ ਪਿੰਡਾਂ ਵਿਚ ਛਾਪੇਮਾਰੀ ਕੀਤੀ ਜਾਵੇਗੀ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ ਅਤੇ ਜੋ ਇਸ ਕਾਰੋਬਾਰ ਵਿਚ ਸ਼ਾਮਿਲ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਆਗੂ ਹਰਜਿੰਦਰ ਸਿੰਘ ਸ਼ਕਰੀ, ਰੇਸ਼ਮ ਸਿੰਘ ਘੁਰਕਵਿੰਡ, ਦਿਆਲ ਸਿੰਘ ਮੀਆਂਵਿੰਡ ਦਾ ਇਕ ...
ਤਰਨ ਤਾਰਨ, 24 ਨਵੰਬਰ (ਇਕਬਾਲ ਸਿੰਘ ਸੋਢੀ)-ਸਮਾਜ ਸੇਵਕ ਗੁਰਮੀਤ ਸਿੰਘ ਗੋਰਖਾ ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 26 ਨਵੰਬਰ 2020 ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਦਿੱਲੀ ਵਿਚ ਕੀਤੀ ...
ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਐਂਟੀ ਨਾਰਕੋਟਿਕਸ ਸੈੱਲ ਤਰਨ ਤਾਰਨ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐਂਟੀ ਨਾਰਕੋਟਿਕਸ ਸੈੱਲ ਤਰਨ ਤਾਰਨ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਹ ...
ਭਿੱਖੀਵਿੰਡ, 24 ਨਵੰਬਰ (ਬੌਬੀ)-ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਤਰਨ ਤਾਰਨ ਜ਼ਿਲ੍ਹੇ ਦਾ ਪ੍ਰਧਾਨ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਨਿਯੁਕਤ ਕਰਨ ਨਾਲ ਕਾਂਗਰਸ ਪਾਰਟੀ ਜ਼ਿਲ੍ਹੇ ਵਿਚ ਵਧੀਆ ਪ੍ਰਦਰਸ਼ਨ ਕਰੇਗੀ, ...
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਕੋਠੀ ਅੱਗੇ ਸਾਂਤਮਈ ਧਰਨਾ ਅੱਜ ਚੌਥੇ ਦਿਨ ਸ਼ਾਮਿਲ ਹੋ ਗਿਆ | ਚੌਥੇ ਦਿਨ ਵੱਖ-ਵੱਖ ਜਥੇਬੰਦੀਆਂ ਵਲੋਂ ਸਮਰਥਨ ਕਰਦਿਆਂ ਵਾਲਮੀਕਿ ਨਸ਼ਾ ਮੁਕਤ ਸਮਾਜ ...
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਵਿਚ ਮਾਨਸਿਕ ਵਿਕਲਾਂਗ ਬੱਚਿਆਂ ਦੀ ਸੰਸਥਾ ਸਮਰਪਣ ਸਪੈਸ਼ਲ ਸਕੂਲ ਵਿਖੇ ਬੀਤੀ ਰਾਤ ਚੋਰੀ ਦੀ ਘਟਨਾ ਵਾਪਰੀ | ਇਹ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸੁਖਜੀਤ ਪਾਲ ਸਿੰਘ ਵਲੋਂ ਦਿੱਤੀ ਗਈ | ...
ਝਬਾਲ, 24 ਨਵੰਬਰ (ਸੁਖਦੇਵ ਸਿੰਘ)-ਸਬ ਤਹਿਸੀਲ ਝਬਾਲ ਵਿਖੇ ਵਿਜੀਲੈਂਸ ਬਿਊਰੋ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਨੂੰਗੋ ਨੂੰ ਕਾਬੂ ਕੀਤਾ ਹੈ | ਮੌਕੇ 'ਤੇ ਪੁੱਜੇ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਮਨਜਿੰਦਰ ਪਾਲ ਸਿੰਘ ਤੇ ਇੰਸਪੈਕਟਰ ਸ਼ਰਨਜੀਤ ਸਿੰਘ ਨੇ ...
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮਾਈਨਿੰਗ, ਡਰੇਨੇਜ਼ ਤੇ ਨਹਿਰੀ ਵਿਭਾਗ ਨਾਲ ਸਬੰਧਿਤ ਮੁੱਦਿਆਂ ਦੇ ਸਬੰਧ 'ਚ ਇਕ ਵਿਸ਼ੇਸ ਮੀਟਿੰਗ ਕੀਤੀ ਗਈ | ਇਸ ਮੌਕੇ ...
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਚੇਅਰਮੇਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਤਰਨ ਤਾਰਨ ਵਲੋਂਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਭਾਰਤੀ ਥਲ ਸੈਨਾ ਵਲੋਂ ਚੱਲ ਰਹੀ ਭਰਤੀ ਰੈਲੀ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹੋਏ ...
ਭਿੱਖੀਵਿੰਡ, 24 ਨਵੰਬਰ (ਬੌਬੀ)-ਹਾਲ ਹੀ ਵਿਚ ਸੱਤਿਅਮ ਇੰਸਟੀਚਿਊਟ ਅੰਮਿ੍ਤਸਰ ਵਲੋਂ ਇਕ ਅੰਤਰ-ਸਕੂਲ ਮਲਟੀ-ਡਿਸਿਪਲਨਰੀ ਫੈਸਟੀਵਲ (ਟੈਕਨੋ ਫੇਅਰ ਕੰਪੀਟੀਸ਼ਨ) 2022 ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਡੀ. ਏ. ਵੀ. ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ...
ਪੱਟੀ, 24 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੂਚਨਾ ਸਿੱਖਿਆ ਤੇ ਸੰਚਾਰ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ (ਲੜਕੇ) ਕੈਰੋਂ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਟੀ ਵਲੋਂ ਫ਼ਸਲਾਂ ਦੀ ...
ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਡੀ. ਟੀ. ਐੱਫ. ਪੰਜਾਬ ਦੀ ਮੀਟਿੰਗ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਤਰਨ ਤਾਰਨ ਪਰਾਪਰ ਦੀ ਬਲਾਕ ਕਮੇਟੀ ਦੀ ਚੋਣ ਡੀ. ਟੀ. ਐੱਫ. ...
ਅੰਮਿ੍ਤਸਰ, 24 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) - ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਨੇ ਸਟੀਲ ਤੇ ਲੋਹੇ ਦੇ ਸਾਮਾਨ ਦੀਆਂ 2 ਗੱਡੀਆਂ ਕਬਜ਼ੇ 'ਚ ਲਈਆਂ ਹਨ | ਜਾਣਕਾਰੀ ਮੁਤਾਬਿਕ ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰ ਚੋਰਾਂ ...
ਖਡੂਰ ਸਾਹਿਬ, 24 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਜਗਜੀਤ ਸਿੰਘ ਖਹਿਰਾ ਸਪੁੱਤਰ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਖਹਿਰਾ ਖਡੂਰ ਸਾਹਿਬ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ | ਉਪਰੰਤ ਖੁੱਲੇ ...
ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਹਲਕਾ ਪੱਛਮੀ ਤੋਂ ਕੁਝ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਇਸ ਦੌਰਾਨ ਇਨ੍ਹਾਂ ਵਰਕਰਾਂ ਦਾ ਭਾਜਪਾ 'ਚ ਸ਼ਾਮਿਲ ਹੋਣ ਤੇ ਉਨ੍ਹਾਂ ਦਾ ਜ਼ਿਲਾਂ ਪ੍ਰਧਾਨ ਸੁਰੇਸ਼ ...
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਕੈਂਟਰ ਦੀ ਟੱਕਰ ਨਾਲ ਬੁਲਟ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਅਣਪਛਾਤੇ ਕੈਂਟਰ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ...
ਰਾਜਾਸਾਂਸੀ, 24 ਨਵੰਬਰ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਮੀਰਾਂਕੋਟ ਕਲਾਂ ਦੇ ਇੱਕ 16 ਵਰਿ੍ਹਆਂ ਦੇ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਨੌਜਵਾਨ ਦੇ ਪਿਤਾ ਨਿਰਮਲ ਸਿੰਘ ਮੀਰਾਂਕੋਟ ਨੇ ...
ਖਡੂਰ ਸਾਹਿਬ, 24 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਬਲਾਕ ਖਡੂਰ ਸਾਹਿਬ ਦੇ ਪਿੰਡ ਕੱਲਾ ਵਿਖੇ ਰਹਿੰਦੇ ਇਕ ਗ਼ਰੀਬ ਪਰਿਵਾਰ ਦੇ ਰੈਣ-ਬਸੇਰੇ ਦੀਆਂ ਛੱਤਾਂ ਡਿੱਗਣ ਨਾਲ ਵੱਡਾ ਨੁਕਸਾਨ ਹੋ ਗਿਆ ਹੈ | ਜਾਣਕਾਰੀ ਅਨੁਸਾਰ ਦਲਿਤ ਭਾਈਚਾਰੇ ਨਾਲ ਸੰਬੰਧਿਤ ਵਿਧਵਾ ਗੁਰਮੀਤ ਕੌਰ ...
ਚੋਹਲਾ ਸਾਹਿਬ, 24 ਨਵੰਬਰ (ਬਲਵਿੰਦਰ ਸਿੰਘ)-ਪਰਮਿੰਦਰ ਕੌਰ ਖਹਿਰਾ ਦੀ ਦੂਸਰੀ ਕਿਤਾਬ (ਨਾਵਲ) 'ਬਾਗੀ ਬਾਪੂ' ਨਾਮਵਰ ਪੱਤਰਕਾਰਾਂ, ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਨਾਨਕਾ ਪਿੰਡ ਚੋਹਲਾ ਸਾਹਿਬ ਵਿਖੇ ਦੇਸ਼ ਭਗਤ ...
ਗੋਇੰਦਵਾਲ ਸਾਹਿਬ, 24 ਨਵੰਬਰ (ਸਕੱਤਰ ਸਿੰਘ ਅਟਵਾਲ)-ਏ. ਈ. ਓ. ਮਨਿੰਦਰ ਸਿੰਘ ਦੀ ਅਗਵਾਈ ਹੇਠ 67ਵੀਆਂ ਜ਼ਿਲ੍ਹਾ ਅਥਲੈਟਿਕਸ ਖੇਡਾਂ ਤਰਨ ਤਾਰਨ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਲੜਕਿਆਂ ਅਤੇ ਲੜਕੀਆਂ ਨੇ ...
ਖਾਲੜਾ, 24 ਨਵੰਬਰ (ਜੱਜਪਾਲ ਸਿੰਘ)-ਕਰੋੜਸਿੰਘੀਆ ਮਿਸਲ ਦੇ ਬਾਨੀ, ਅਫਗਾਨੀ ਨਾਦਰਸ਼ਾਹ ਦੇ ਹਮਲਿਆਂ ਨੂੰ ਠੱਲ੍ਹ ਪਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖ ਜਰਨੈਲ ਬਾਬਾ ਸ਼ਾਮ ਸਿੰਘ ਨਾਰਲਾ ਦੇ ਸਾਲਾਨਾ ਜੋੜੇ ਮੇਲੇ ਨੂੰ ਸਮਰਪਿਤ ਸ਼ਹੀਦ ਭਾਈ ਤਾਰੂ ਸਿੰਘ ...
ਪੱਟੀ, 24 ਨਵੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਪਿੰਡ ਬੰਡਾਲਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਟਰੱਸਟ ਦੇ ਖਜ਼ਾਨਚੀ ਡਾ. ਇੰਦਰਪ੍ਰੀਤ ਸਿੰਘ ਧਾਮੀ ਨੇ ਦੱਸਿਆ ਕਿ ਡਾ. ਐੱਸ. ਪੀ. ...
ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਉਪਰ ਕਾਬਜ ਤਾਂ ਹੋ ਗਈ, ਪਰ ਇਨ੍ਹਾਂ ਵਾਅਦਿਆਂ ਨੂੰ ਸਰਕਾਰ ਬਨਣ ਤੋਂ ਬਾਅਦ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ...
ਸੁਰ ਸਿੰਘ, 24 ਨਵੰਬਰ (ਧਰਮਜੀਤ ਸਿੰਘ)-ਗੁਜਰਾਤ ਦੇ ਸੂਝਵਾਨ ਵੋਟਰ ਭਾਰਤੀ ਜਨਤਾ ਪਾਰਟੀ ਦੀ ਲੋਕ-ਵਿਰੋਧੀ ਅਤੇ ਭਿ੍ਸ਼ਟਾਚਾਰ ਵਿਚ ਲਿਪਤ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ | ਇਹ ਦਾਅਵਾ ਆਮ ਆਦਮੀ ਪਾਰਟੀ ...
ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਐੱਸ. ਜੀ. ਏ. ਡੀ. ਸਹੋਦਿਆ ਦੇ ਬੈਨਰ ਹੇਠ ਕਰਵਾਈ ਗਈ ਅਥਲੈਟਿਕ ਮੀਟ ਵਿਚ ਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ 2 ਚਾਂਦੀ ਅਤੇ 12 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਇਲਾਕੇ ਵਿਚ ਰੌਸ਼ਨ ਕਰ ਦਿੱਤਾ, ਜੋ ਕਿ ਜ਼ਿਲ੍ਹਾ ਤਰਨ ...
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਹੌਲੀ-ਹੌਲੀ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ...
ਗੋਇੰਦਵਾਲ ਸਾਹਿਬ, 24 ਨਵੰਬਰ (ਸਕੱਤਰ ਸਿੰਘ ਅਟਵਾਲ)-ਗੁਜਰਾਤ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਜਿੱਤ ਦਾ ਝੰਡਾ ਜ਼ਰੂਰ ਲਹਿਰਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਸੇਵਕਪਾਲ ...
ਓਠੀਆਂ, 24 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਕਿਸਾਨਾਂ ਦੀ ਹੱਕੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਆਪਣੀ ਯੂਨੀਅਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂੁਪੁਰ ਵਲੋਂ ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ...
ਅਜਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਦੀ ਪੁਲਿਸ ਵਲੋਂ ਟਰੱਕ ਦੇ ਟਾਇਰ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਪਿਓ-ਪੁੱਤਰ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ...
ਬਾਬਾ ਬਕਾਲਾ ਸਾਹਿਬ, 24 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮਿ੍ਤਸਰ ਜ਼ਿਲ੍ਹੇ ਦੇ 9 ਬਲਾਕਾਂ ਵਿਚ 2-2 ਸੂਪਰ ਸੀਡਰ ਅਤੇ 2-2 ਜੀਰੋ ਟਿੱਲ ਡਰਿਲਾਂ ਪ੍ਰਤੀ ਬਲਾਕ ਛੋਟੇ ...
ਰਮਦਾਸ, 24 ਨਵੰਬਰ (ਜਸਵੰਤ ਸਿੰਘ ਵਾਹਲਾ)- ਪਾਵਰਕਾਮ ਸਬ ਡਵੀਜਨ ਰਮਦਾਸ ਦੇ ਐਸ. ਡੀ. ਓ. ਰਾਮ ਸਿੰਘ ਇਥੋਂ ਬਦਲ ਕੇ ਪਾਵਰਕਾਮ ਸਬ ਡਵੀਜਨ ਅਜਨਾਲਾ ਵਿਖੇ ਚਲੇ ਗਏ ਹਨ ਅਤੇ ਉਨ੍ਹਾਂ ਦੀ ਥਾਂ ਇੰਜੀ: ਪ੍ਰਵੇਜ ਸੋਨੀ ਨੇ ਸਬ ਡਵੀਜਨ ਰਮਦਾਸ ਦੇ ਐਸ. ਡੀ. ਓ. ਦਾ ਅਹੁਦਾ ਸੰਭਾਲ ਲਿਆ ਹੈ ...
ਜੇਠੂਵਾਲ, 24 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ ਦੀ ਵਸਨੀਕ ਕੰਵਲਜੀਤ ਕੌਰ ਵਲੋਂ ਕੁਝ ਲੋਕਾਂ ਵਲੋਂ ਜੋ ਜ਼ਮੀਨ ਹਥਿਆਉਣ ਤੇ ਫੈਸਲਾ ਦੀ ਕਟਾਈ ਰੋਕਣ ਲਈ ਉਸ ਲਈ ਕਈ ਵਾਰ ਪੁਲਿਸ ਨੂੰ ਦਰਖਾਸਤਾਂ ਦੇਣ ਦੇ ਬਾਵਜੂਦ ਕੋਈ ...
-ਮਾਮਲਾ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਪੂਰਾ ਪੁੱਲ ਪਿੱਲਰਾਂ 'ਤੇ ਬਣਾਉਣ ਦਾ- ਰਈਆ, 24 ਨਵੰਬਰ (ਸ਼ਰਨਬੀਰ ਸਿੰਘ ਕੰਗ)- ਸਥਾਨਕ ਕਸਬੇ ਅੰਦਰ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਪੂਰਾ ਪੁੱਲ ਪਿੱਲਰਾਂ ਉੱਤੇ ਬਣਾਉਣ ਦੀ ਮੰਗ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੇ ਚੌਥੇ ...
ਅਜਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਸਿੰਘ ਢਿੱਲੋਂ) - ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਅਜਨਾਲਾ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ (ਕਾਲਿਆਂ ਵਾਲਾ ਖੂਹ) ਵਿਖੇ 26 ਤੇ 27 ਨਵੰਬਰ ਨੂੰ ਕਰਵਾਏ ਜਾ ...
ਕੱਥੂਨੰਗਲ, 24 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)- ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਰ ਅਸਲ ਵਿਚ ਸਾਡਾ ਮੁੱਖ ਮੰਤਰੀ ਕੇਜਰੀਵਾਲ ਦੇ ਹੱਥਾਂ ਵਿਚ ਖੇਡ ਕੇ ਕਠਪੁਤਲੀ ਸਾਬਿਤ ਹੋ ਰਿਹਾ ਹੈ ਜਿਸ ਨਾਲ ਅੱਜ ਪੰਜਾਬ ਦੇ ਲੋਕਾਂ 'ਚ ਫੁੱਟ ਪਾ ਕੇ ਕਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX