ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਦੇ ਮੈਂਬਰ ਕੁਲਦੀਪ ਸਿੰਘ ਖਹਿਰਾ, ਅਮਨਦੀਪ ਸਿੰਘ ਬੈਂਸ, ਗਗਨਿਸ਼ ਖੁਰਾਣਾ ਅਤੇ ਕਪਿਲ ਅਰੋੜਾ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨਾਲ ਸ਼ਹਿਰ ਵਿਚ ਲੋਕਾਂ ਨੂੰ ਆ ਰਹੀਆਂ ਵੱਡੀਆਂ ਮੁਸ਼ਕਿਲਾਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ | ਕਮੇਟੀ ਵਲੋਂ ਲੁਧਿਆਣਾ ਦੇ ਵੱਖ-ਵੱਖ ਪਾਰਕਾਂ ਅਤੇ ਹਰੀਆਂ ਪੱਟੀਆਂ ਵਿਚ ਹੋਏ ਕਬਜੇ ਨੂੰ ਲੈ ਕੇ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਾ ਹੋਣ ਬਾਰੇ ਗੱਲਬਾਤ ਕਰਦੇ ਹੋਏ ਕਬਜਿਆਂ ਦੀ ਸੂਚੀ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਅਤੇ ਉਸ ਉੱਪਰ ਕਾਰਵਾਈ ਕਰਨ ਲਈ ਬੇਨਤੀ ਕੀਤੀ | ਬੁੱਢੇ ਦਰਿਆ ਪ੍ਰੋਜੈਕਟ ਵਿਚ ਲੱਗ ਰਹੇ ਟ੍ਰੀਟਮੈਂਟ ਪਲਾਂਟਾਂ ਬਾਰੇ ਗੱਲ ਬਾਤ ਕਰਦੇ ਕਮੇਟੀ ਨੇ ਦੱਸਿਆ ਕਿ ਇਹ ਦੋਵੇਂ ਟ੍ਰੀਟਮੈਂਟ ਪਲਾਂਟ ਪੂਰੇ ਪ੍ਰੋਜੈਕਟ ਨੂੰ ਖ਼ਰਾਬ ਕਰ ਦੇਣਗੇ ਕਿਉਂਕਿ ਡੰਗਰਾਂ ਦੇ ਮਲ ਮੂਤਰ ਦਾ ਟ੍ਰੀਟਮੈਂਟ ਇਨਾਂ ਪਲਾਂਟਾਂ ਵਿੱਚ ਨਹੀਂ ਹੋ ਸਕਦਾ | ਕਮੇਟੀ ਨੇ ਸ਼ਹਿਰ ਦੀਆਂ ਕੁੱਛ ਮੁੱਖ ਸੜਕਾਂ ਜਿਵੇਂ ਕਿ ਪੱਖੋਵਾਲ ਰੋਡ, 200 ਫੁੱਟ ਬਾਈਪਾਸ ਰੋਡ, ਦੱਖਣੀ ਬਾਈਪਾਸ, ਢੰਡਾਰੀ ਕਲਾਂ ਦੇ ਪੁੱਲ ਅਤੇ ਹੋਰ ਸੜਕਾਂ ਦੀ ਮਾੜੀ ਹਾਲਾਤ ਬਾਰੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਹ ਸੜਕਾਂ ਦੀ ਅੱਜ ਦੇ ਹਾਲਾਤ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਹਨ ਅਤੇ ਇਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਠੀਕ ਕੀਤਾ ਜਾਣਾ ਚਾਹੀਦਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾ ਸੜਕਾਂ ਨੂੰ ਦੁਬਾਰਾ ਬਨਾਉਣ ਲਈ ਟੈਂਡਰ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ ਇਹ ਸੜਕਾਂ ਬਣਾਈਆਂ ਜਾ ਰਹੀਆ ਹਨ | ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਅੱਗੇ ਦੱਸਿਆ ਕਿ ਲੁਧਿਆਣਾ ਦੀਆਂ ਸੜਕਾਂ ਆਈ.ਆਰ.ਸੀ. ਕੋਡ ਦੇ ਦਿਸ਼ਾ ਨਿਰਦੇਸ਼ਾਂ ਨੂੰ ਦਰਕਿਨਾਰ ਕਰ ਕੇ ਬਣਾਈਆਂ ਜਾ ਰਹੀਆਂ ਹਨ, ਜਿਸ ਕਰ ਕੇ ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਜਗ੍ਹਾ ਹੀ ਨਹੀਂ ਬਚੀ ਹੈ | ਇਹ ਪੈਦਲ ਚਲਣ ਵਾਲੀਆਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ | ਜ਼ੈਬਰਾ ਕਰੋਸਿੰਗ ਅਤੇ ਮੇਨ ਚੌਂਕਾਂ ਵਿਚ ਸਹੀ ਤਰੀਕੇ ਨਾਲ ਰਾਹ ਨਹੀਂ ਦਿੱਤਾ ਗਿਆ, ਜਿਸ ਕਰਕੇ ਪੈਦਲ ਚੱਲਣ ਵਾਲੀਆਂ ਨੂੰ ਸੜਕ ਪਾਰ ਕਰਨ ਲਈ ਸੜਕ 'ਤੇ ਖੜੇ ਹੋ ਕੇ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਨਾਲ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ | ਸ਼ਹਿਰ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਲੈ ਕੇ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ 31 ਮਾਰਚ 2020 ਤੱਕ ਹਵਾ ਦੀ ਗੁਣਵੱਤਾ ਨੂੰ ਮਾਪਣ ਲਈ ਤਿੰਨ ਨਵੇਂ ਉਪਕਰਣ ਲਗਾਉਣੇ ਸੀ ਪਰ ਅੱਜ ਤੱਕ ਓਹ ਕੰਮ ਜਾਣਬੁੱਝ ਕੇ ਸਿਰੇ ਨਹੀਂ ਚੜਾਇਆ ਤਾਂ ਕਿ ਲੁਧਿਆਣਾ ਦੀ ਹਵਾ ਦੇ ਮਾੜੇ ਹਾਲਾਤ ਨੂੰ ਸਰਕਾਰ ਅਤੇ ਗ੍ਰੀਨ ਟਿ੍ਬਿਊਨਲ ਤੋਂ ਛੁਪਾਇਆ ਜਾ ਸਕੇ | ਸ਼ਹਿਰ ਵਿਚ ਲੋਕ ਜ਼ਹਿਰੀਲੀ ਹਵਾ ਵਿਚ ਜੀਅ ਰਹੇ ਹਨ, ਇਸ ਦੇ ਸੁਧਾਰ ਲਈ ਪਹਿਲਾਂ ਫੋਕਲ ਪੁਆਇੰਟ, ਤਾਜਪੁਰ ਰੋਡ ਅਤੇ ਗਿੱਲ ਰੋਡ ਦੇ ਕੋਲ ਤਿੰਨ ਉਪਕਰਣ ਲਗਾ ਕੇ ਲੁਧਿਆਣਾ ਦੇ ਅਸਲੀ ਹਾਲਾਤ ਬਾਰੇ ਜਾਣਕਾਰੀ ਮਿਲ ਸਕੇ ਤਾਂਕਿ ਹਵਾ ਦੀ ਗੁਣਵੱਤਾ ਨੂੰ ਸੁਧਾਰਣ ਲਈ ਕੰਮ ਹੋ ਸਕੇ | ਅਜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇਸ਼ ਦੀ ਸਭ ਤੋਂ ਗ੍ਰੀਨ ਯੂਨੀਵਰਸਿਟੀ ਵਿਚ ਇੱਕ ਉਪਕਰਣ ਲਗਾ ਕੇ ਡਾਟਾ ਇਕੱਠਾ ਕਰ ਰਿਹਾ ਹੈ ਪਰ ਉਸ ਵਿੱਚ ਵੀ ਉਹ ਗੜਬੜ ਕਰਦਾ ਆ ਰਿਹਾ ਹੈ ਕਿਉਂਕਿ ਪੀ.ਏ.ਯੂ. ਦੀ ਵੈੱਬਸਾਈਟ ਦਾ ਡਾਟਾ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਵੈੱਬਸਾਈਟ 'ਤੇ ਅੱਪਲੋਡ ਕੀਤੇ ਡਾਟਾ ਵਿਚ ਫਰਕ ਹੁੰਦਾ ਆ ਰਿਹਾ ਹੈ ਜਦਕਿ ਉਪਕਰਣ ਇੱਕੋ ਹੀ ਹੈ | ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਇਨਾਂ ਮੁੱਦਿਆਂ ਨੂੰ ਲੈ ਕੇ ਜਲਦ ਹੀ ਇੱਕ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਸਾਰੇ ਸੰਬੰਧਿਤ ਵਿਭਾਗਾਂ ਨੂੰ ਇਨਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਜਲਦ ਕਾਰਵਾਈ ਕਰਨ ਲਈ ਕਿਹਾ ਜਾਏਗਾ |
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ 2 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ | ਬਰਾਮਦ ਕੀਤੇ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਟਰੈਕਟਰ ਦੁਆਰਾ ਚਲਾਏ ਜਾਣ ਵਾਲੇ ਸਮਾਰਟ ਸੀਡਰ ਤਕਨਾਲੋਜੀ ਦੇ ਵਪਾਰੀਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਰਾਜਪੁਰਾ ਸਥਿਤ ਮਸ਼ੀਨਰੀ ਕੰਪਨੀ ਪਟਿਆਲਾ ਡਿਸਕਸ ਕਾਰਪੋਰੇਸ਼ਨ ਪਿੰਡ ਨੀਲਪੁਰ ਪਟਿਆਲਾ ਬਾਈਪਾਸ ...
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁੱਟਾਂ-ਖੋਹਾਂ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਪਤੀ-ਪਤਨੀ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ...
ਲੁਧਿਆਣਾ, 24 ਨਵੰਬਰ (ਭੁਪਿੰਦਰ ਸਿੰਘ ਬਾੈਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ 6 ਪਾਰਕਿੰਗ ਸਾਈਟਾਂ ਨੰੂ ਪਾਰਕਿੰਗ ਠੇਕੇਦਾਰ ਨੰੂ ਦਿੱਤੇ ਹੋਏ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ | ਇਨ੍ਹਾਂ ਸਾਈਟਾਂ ਵਿਚ ਨਿਗਮ ਜ਼ੋਨ ਏ. ਦਫ਼ਤਰ ਦੀ ਮਲਟੀ ਸਟੋਰੀ ...
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਵਿਧਾਨ ਸਭਾ ਚੋਣਾ ਦੌਰਾਨ ਸ਼ਿਮਲਾਪੁਰੀ ਵਿਚ ਹੋਈ ਲੜਾਈ ਦੇ ਮਾਮਲੇ ਵਿਚ ਲੋਕ ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨੇੜਲੇ ਸਾਥੀ ਅਤੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਨਾ ਅਤੇ ਉਸ ਦੇ ...
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕਾ ਪਿੰਡ ਲਾਦੀਆਂ ਵਿਚ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਨੌਜਵਾਨ ਦੀ ਸ਼ਨਾਖ਼ਤ ਰੋਹਿਤ ਕਪਿਲਾ ਵਜੋਂ ਕੀਤੀ ਗਈ ਹੈ | ਉਸ ਨੂੰ ਇਲਾਜ ਲਈ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਲੀਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਪੰਜਾਬ ਦਾ ਸੀ ਜਿਸ ਨੂੰ ਪੂਰਨ ਤੌਰ ਤੇ ਪੰਜਾਬ ਨੂੰ ਦਿੱਤਾ ਜਾਵੇ ਅਤੇ ਚੰਡੀਗੜ੍ਹ ਤਾਂ ਪੰਜਾਬ ਦਾ ਹੀ ਹੈ | ਕਿਉਂਕਿ ਪੰਜਾਬ ਦੇ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਬਹੁਤ ਲੰਮੇ ਸਮੇਂ ਤੋਂ ਗੁਰੂ ਸਮਰਪਿਤ ਭਾਵਨਾ ਨਾਲ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਭਾਈ ਜਗਤਾਰ ਸਿੰਘ (ਲੁਧਿਆਣਾ ਵਾਲੇ) ਆਪਣੇ ਵਿਚਲੀ ਸਿਆਣਪ, ਤਰਕਸ਼ੀਲਤਾ, ਸਹਿਜ ਸੰਤੁਲਨ ਅਤੇ ਮਿਠਾਸ ਭਰੇ ਬੋਲਾਂ ...
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵੀਰ ਸਿੰਘ ਨੇ ...
ਫੁੱਲਾਂਵਾਲ, 24 ਨਵੰਬਰ (ਮਨਜੀਤ ਸਿੰਘ ਦੁੱਗਰੀ)-ਸੂਬਾ ਸਰਕਾਰ ਵਲੋਂ ਚਾਹੇ ਅਜੇ ਤੱਕ ਕਾਰਪੋਰੇਸ਼ਨ ਚੋਣਾਂ ਕਰਵਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਚੋਣ ਲੜਨ ਦੇ ਚਾਹਵਾਨਾਂ ਵਲੋਂ ਆਪੋ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ...
ਲੁਧਿਆਣਾ, 24 ਨਵੰਬਰ (ਸਲੇਮਪੁਰੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ 26 ਨਵੰਬਰ ਨੂੰ ਚੰਡੀਗੜ੍ਹ ਰਾਜ ਭਵਨ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਮਾਰਚ ਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22-ਬੀ ਚੰਡੀਗੜ੍ਹ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਬਿਜਲੀ ਨਿਗਮ ਲੁਧਿਆਣਾ ਦੇ ਵੱਖ-ਵੱਖ 11 ਕੇ.ਵੀ. ਫੀਡਰਾਂ ਦੀ ਜ਼ਰੂਰੀ ਸਾਂਭ-ਸੰਭਾਲ ਤੇ ਮੁਰੰਮਤ ਲਈ 25 ਨਵੰਬਰ ਸ਼ੁੱਕਰਵਾਰ ਨੂੰ ਬਿਜਲੀ ਬੰਦ ਰਹੇਗੀ | ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਈ. ਬਲਾਕ, ਐਫ., ਜੀ. ਬਲਾਕ ਸ਼ਹੀਦ ਭਗਤ ਸਿੰਘ ...
ਭਾਮੀਆਂ ਕਲਾਂ , 24 ਨਵੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਵਾਰਡ ਨੰਬਰ 25 'ਚ ਕੌਂਸਲਰ ਕੋਟੇ ਵਿਚੋਂ ਜੋਤੀ ਕਲੋਨੀਆਂ ਦੀਆਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦਾ ਉਦਘਾਟਨ ਕੌਸਲਰ ਪਤੀ ਲਾਲੀ ਗਰੇਵਾਲ, ਸੀਨੀਅਰ ਕੌਂਸਲਰ ਪਾਲ ...
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਵਾਲੇ ਮਾਮਲੇ ਵਿਚ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਦੁਗਰੀ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਇਕ ਵਫ਼ਦ ਵਲੋਂ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੀ ਅਗਵਾਈ ਹੇਠ ਡਾ: ਆਦਰਸ਼ ਪਾਲ ਵਿੱਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਵਲੋਂ ਨਵ-ਨਿਯੁਕਤ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸ਼ਹਿਰ ਨੂੰ ਅਪਰਾਧ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਬਾਲ ਅਧਿਕਾਰ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਲਗਾਤਰ ਯਤਨ ਜਾਰੀ ਹੈ | ਸਥਾਨਕ ਸਰਕਟ ਹਾਊਸ ਵਿਖੇ ਹੋਈ ...
ਲੁਧਿਆਣਾ 24 ਨਵੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਇਕ ਮੀਟਿੰਗ ਸੰਸਥਾ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਵਿਚ ਮੁੱਖ ਦਫ਼ਤਰ ਸਥਾਨਕ ਮਾਤਾ ਰਾਣੀ ਚੌਂਕ ਵਿਖੇ ਹੋਈ | ਇਸ ਮੌਕੇ ਸ੍ਰੀ ਦਾਨਵ ਨੇ ਦੱਸਿਆ ਕਿ 1 ਦਸੰਬਰ ਨੂੰ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਹਲਕਾ ਆਤਮ ਨਗਰ ਦੇ ਵਾਰਡ ਨੰਬਰ 39 ਵਿਖੇ ਕੌਂਸਲਰ ਜਸਪ੍ਰੀਤ ਕੌਰ ਠੁਕਰਾਲ ਵਲੋਂ ਬਜ਼ੁਰਗਾਂ ਨੂੰ ਪੈਨਸ਼ਨ ਲਗਵਾ ਕੇ ਮਨਜ਼ੂਰੀ ਪੱਤਰ ਵੰਡੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਪਤੀ ਜਸਵਿੰਦਰ ਸਿੰਘ ਠੁਕਰਾਲ ਨੇ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ 8ਵੇਂ ਅੰਗਦ ਸਿੰਘ ਆਹੂਜਾ ਯਾਦਗਾਰੀ ਟੀ.-20 ਕਿ੍ਕਟ ਟੂਰਨਾਮੈਂਟ ਦਾ ਲੀਗ ਮੈਚ ਹੋਇਆ, ਟੂਰਨਾਮੈਂਟ ਦਾ 17ਵਾਂ ਲੀਗ ਮੈਚ ਜੀ.ਆਰ.ਡੀ. ਅਕੈਡਮੀ ਲੁਧਿਆਣਾ ਦੇ ਕਿ੍ਕਟ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਕਾਰਜ ਸਥਾਨ 'ਤੇ ਸਫ਼ਾਈ ਦੀ ਮਹੱਤਤਾ ਸੰਬੰਧੀ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਸੈਂਟਰ ਫ਼ਾਰ ਵਨ ਹੈਲਥ ਵਲੋਂ ਇਕ ਦੋ ਦਿਨਾ ਕਾਰਜਸ਼ਾਲਾ ਕਰਵਾਈ ਗਈ | ਇਹ ਕਾਰਜਸ਼ਾਲਾ ਯੂਨੀਵਰਸਿਟੀ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਸਮਾਜ ਸੇਵੀ ਸੰਸਥਾ ਉਡਾਨ ਵਲੋਂ ਬਾਲ ਭਵਨ ਸਰਾਭਾ ਨਗਰ (ਰੈੱਡ ਕਰਾਸ ਭਵਨ) ਅਤੇ ਉਡਾਨ ਸੰਸਥਾ ਦੇ ਬੱਚਿਆਂ ਨਾਲ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਬਿੰਦਰਾ (ਸਾਬਕਾ ਸੂਬਾ ਚੇਅਰਮੈਨ, ਖੇਡ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਮਹਾਤਮਾ ਫੂਲੇ ਕਿ੍ਸ਼ੀ ਵਿਦਿਆਪੀਠ ਰਾਹੂਰੀ ਮਹਾਰਾਸ਼ਟਰ ਵਿਚ ਕਰਵਾਏ ਇੰਡੀਅਨ ਸੁਸਾਇਟੀ ਆਫ ਸੋਇਲ ਸਾਇੰਸ ਦੇ 86ਵੇਂ ਸਾਲਾਨਾ ਸੰਮੇਲਨ ਦੌਰਾਨ ਪੀ.ਏ.ਯੂ. ਦੇ ਭੂਮੀ ਵਿਗਿਆਨੀ ਡਾ. ਐੱਸ.ਐੱਸ. ਧਾਲੀਵਾਲ ਨੂੰ ਸੂਖਮ ਪੋਸ਼ਕ ਤੱਤਾਂ ਦੇ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਬੈਂਕ ਆਫ਼ ਬੜੌਦਾ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੱਜ ਬੜੌਦਾ ਪਖਵਾੜਾ ਦੇ 5ਵੇਂ ਅਡੀਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਬੈਂਕ ਆਫ਼ ਬੜੌਦਾ ਕਿਸਾਨ ਪਖਵਾੜਾ ਪ੍ਰੋਗਰਾਮ ਦੌਰਾਨ 4.5 ਲੱਖ ਕਿਸਾਨਾਂ ਤੱਕ ਪਹੁੰਚਣ ਦਾ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਐਸ.ਸੀ.ਡੀ ਸਰਕਾਰੀ ਕਾਲਜ ਲੁਧਿਆਣਾ ਵਿਚ ਨਸ਼ਾ ਵਿਰੋਧੀ ਮੁਹਿੰਮ ਤਹਿਤ 'ਉਡਦਾ ਪੰਜਾਬ ਤੋਂ ਰੰਗਲਾ ਪੰਜਾਬ' ਵਿਸ਼ੇ 'ਤੇ ਇਕ ਸਕਿੱਟ ਪੇਸ਼ ਕੀਤੀ ਗਈ | ਇਹ ਸਕਿੱਟ ਪੰਜਾਬ ਸਰਕਾਰ ਵਲੋਂ ਨਸ਼ਿਆਂ ਪ੍ਰਤੀ ਨੌਜਵਾਨਾਂ ਵਿਚ ਜਾਗਰੂਕਤਾ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਲੋਕ ਇੰਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਿਚ ਇਕ ਵਫਦ ਨੇ ਲੁਧਿਆਣਾ ਦੇ ਨਵ-ਨਿਯੁਕਤ ਹੋਏ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ | ਸ.ਸਲੂਜਾ ਨੇ ਕਿਹਾ ਕਿ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਂਕ ਵਿਖੇ ਮੱਘਰ ਮਹੀਨੇ ਦੀ ਮੱਸਿਆ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ...
ਲੁਧਿਆਣਾ, 23 ਨਵੰਬਰ (ਕਵਿਤਾ ਖੁੱਲਰ)-ਹਿੰਦੂ ਸਿੱਖ ਜਾਗ੍ਰਤੀ ਸੈਨਾ ਨੇ ਜਗਰਾਓਾ ਪੁਲ ਤੋਂ ਭਾਰਤ ਨਗਰ ਚੌਂਕ ਤੱਕ ਫਲਾਈਓਵਰ ਦਾ ਨਿਰਮਾਣ ਕਰ ਰਹੀ ਕੰਪਨੀ ਵਲੋਂ ਸੜਕ ਦੇ ਦੋਵੇਂ ਪਾਸੇ ਸਰਵਿਸ ਰੋਡ 'ਤੇ ਪਿੱਲਰਾਂ ਦੀ ਉਸਾਰੀ ਲਈ ਲਈ ਗੈਰ ਕਾਨੂੰਨੀ ਫੈਕਟਰੀ ਦੇ ਖਿਲਾਫ ਰੋਸ ...
ਲਾਡੋਵਾਲ, 24 ਨਵੰਬਰ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਸੱਤਿਆ ਐਲੀਮੈਂਟਰੀ ਸਕੂਲ ਵਿਚ ਰੰਗ ਤਰੰਗ ਇੰਗਲਿਸ਼ ਕੁਇਜ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਮੁੱਖ ਅਧਿਆਪਕਾ ਅਨੀਤਾ ਗਰੋਵਰ ਨੇ ਦੱਸਿਆ ਕਿ ਇਸ ਪ੍ਰੋਗਰਾਮ ...
ਲੁਧਿਆਣਾ, 24 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਨੌਜਵਾਨ ਵਪਾਰੀ ਆਗੂ ਅਤੇ ਸਮਾਜ ਸੇਵਕ ਹਰਮਨਜੀਤ ਸਿੰਘ ਆਹੂਜਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ...
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਮੱਧ ਪ੍ਰਦੇਸ਼ ਵਿਚ ਦਸੰਬਰ ਮਹੀਨੇ ਵਿਚ ਹੋਣ ਨਾਲੇ ਵਾਲੀਬਾਲ ਮੁਕਾਬਲਿਆਂ ਲਈ ਖਿਡਾਰੀਆਂ ਦੇ ਟਰਾਇਲ ਸਰਕਾਰੀ ਕਾਲਜ ਲੜਕਿਆ ਵਿਚ 26 ਨਵੰਬਰ ਨੂੰ ਹੋਣਗੇ | ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਰਾਜ ਕੁਮਾਰ ਨੇ ...
ਲੁਧਿਆਣਾ, 24 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ-ਕਰਮਚਾਰੀ ਅੱਜ ਸਮੂਹਿਕ ਛੁੱਟੀ 'ਤੇ ਰਹੇ ਅਤੇ ਵਿਜੀਲੈਂਸ ਵਲੋਂ ਕੀਤੀ ਕਾਰਵਾਈ ਦੀ ਵਿਰੋਧਤਾ ਕੀਤੀ ਜਾ ਰਹੀ ਹੈ | ਵਿਜੀਲੈਂਸ ਵਲੋਂ ਟੈਂਡਰ ਘੁਟਾਲੇ 'ਚ ਕਥਿਤ ਤੌਰ 'ਤੇ ਸ਼ਾਮਿਲ ਦੋ ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਸਿੰਨਟੈਕਸ ਕੰਪਨੀ ਵਲੋਂ ਡਿਸਟਰੀਬਿਊਟਰ ਐਚ.ਐਸ. ਸਚਦੇਵਾ ਦੀ ਅਗਵਾਈ ਵਿਚ ਲੁਧਿਆਣਾ ਫਰੈਡਜ਼ ਰਿਜੈਂਸੀ ਹੋਟਲ ਵਿਚ ਡੀਲਰ ਮਿਲਣੀ ਕਰਵਾਈ ਗਈ, ਜਿਸ ਵਿਚ ਕੰਪਨੀ ਦੇ ਉਪ ਪ੍ਰਧਾਨ ਪੰਕਜ ਸਕਸੇਨਾ, ਮੈਨੇਜਰ ਰਵਿੰਦਰ ਸਿੰਘ ਅਤੇ ਐਚ.ਐਸ. ...
ਲੁਧਿਆਣਾ, 24 ਨਵੰਬਰ (ਪੁਨੀਤ ਬਾਵਾ)-ਵਿਧਾਇਕ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਨਵੇਕਲੀ ਪਹਿਲਕਦਮੀ ਕਰਦਿਆਂ ਲੋਕਾਂ ਨੂੰ ਆਪਣੇ ਦਫ਼ਤਰ ਵਿਚ ਬੁਲਾਉਣ ਦੀ ਥਾਂ 'ਤੇ ਉਨ੍ਹਾਂ ਦੇ ਘਰ ਕੋਲ ਮੋਬਾਇਲ ਦਫ਼ਤਰ ਵੈਨ ਰਾਹੀਂ ਜਾ ਕੇ ਮੁਸ਼ਕਿਲਾਂ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾੜਿੰਗ ਲੁਧਿਆਣਾ ਸ਼ਹਿਰ ਦੇ ਤੂਫਾਨੀ ਦੌਰੇ 'ਤੇ ਹਨ ਅਤੇ ਉਨ੍ਹਾਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਵਾਰਡਾਂ ਵਿਚ ਵਰਕਰਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ...
ਲੁਧਿਆਣਾ, 24 ਨਵੰਬਰ (ਸਲੇਮਪੁਰੀ)-ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦੀ ਮੀਟਿੰਗ ਬੀਬੀ ਅਮਰ ਕੌਰ ਯਾਦਗਾਰੀ ਮੀਟਿੰਗ ਹਾਲ ਵਿਖੇ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਦੇ ਸੂਬਾ ਪ੍ਰਧਾਨ ਪ੍ਰੋ: ਜਗਮੋਹਨ ਸਿੰਘ ਅਤੇ ਉਪ ਪ੍ਰਧਾਨ ਪ੍ਰੋ: ...
ਲੁਧਿਆਣਾ, 24 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਦੇ ਵਾਰਡ ਨੰਬਰ 68 ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਬਲਜਿੰਦਰ ਸਿੰਘ ਬੰਟੀ ਵਲੋਂ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿਚ ਬੋਰਡ ਲਗਾਏ ਗਏ ਹਨ ਜਿਨ੍ਹਾਂ ਉਪਰ ਇਹ ਸਾਫ ਸਾਫ ਲਿਖਿਆ ਹੋਇਆ ਹੈ ਕਿ ਮੇਰੇ ਵਲੋਂ ਸੜਕਾਂ ...
ਲੁਧਿਆਣਾ, 24 ਨਵੰਬਰ (ਕਵਿਤਾ ਖੁੱਲਰ)-ਸਥਾਨਕ ਸਰਕਟ ਹਾਊਸ 'ਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਅਹੁਦੇਦਾਰਾਂ ਦੀ ਇਕ ਉਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਪੰਜਾਬ ਤੋਂ ਆਏ ਭਾਰੀ ਗਿਣਤੀ ਵਿਚ ਸ਼ਿਵ ਸੈਨਿਕਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਸੈਨਾ ਦੇ ਬੁਲਾਰੇ ...
ਲੁਧਿਆਣਾ, 24 ਨਵੰਬਰ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਵਿੱਤ ਵਿਭਾਗ ਵਿਚ ਤਾਇਨਾਤ ਸੁਪਰਡੈਂਟ ਗ੍ਰੇਡ-2 ਅਤੇ ਸੀਨੀਅਰ ਸਹਾਇਕਾਂ ਨੂੰ ਪੱਦ-ਉਨਤ ਕਰਦਿਆਂ ਬਤੌਰ ਖ਼ਜ਼ਾਨਾ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ...
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਧਮਕੀਆਂ ਦੇਣ ਅਤੇ ਨਫ਼ਰਤੀ ਭਾਸ਼ਣ ਦੇਣ ਦੇ ਮਾਮਲੇ 'ਚ ਪੁਲਿਸ ਨੇ ਵਾਰਸ ਪੰਜਾਬ ਦੇ ਸਮਰਥਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX