ਤਾਜਾ ਖ਼ਬਰਾਂ


ਸਰਹੱਦੀ ਖੇਤਰ ਚ ਡਰੋਨ ਦੀ ਹਲਚਲ, 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ
. . .  5 minutes ago
ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਚੌਂਕੀ ਦੇ ਜਵਾਨਾਂ ਅਤੇ ਪੁਲਿਸ ਵਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ. ਚੌਂਕੀ ਰਾਮਕੋਟ ਦੇ ਨੇੜਲੇ ਪਿੰਡਾ ਵਿਚ ਡਰੋਨ...
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਲਈ ਬਣਾਈ ਗਈ ਹੈ ਉੱਚ ਪੱਧਰੀ ਕਮੇਟੀ-ਅਸ਼ਵਿਨੀ ਵੈਸ਼ਨਵ
. . .  51 minutes ago
ਬਾਲਾਸੋਰ, 3 ਜੂਨ-ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਹ ਇਕ ਵੱਡਾ ਦੁਖਦਾਈ ਹਾਦਸਾ ਹੈ। ਰੇਲਵੇ, ਐਨ.ਡੀ.ਆਰ.ਐਫ.,ਐਸ.ਡੀ.ਆਰ.ਐਫ. ਅਤੇ...
ਨਿਪਾਲ ਦੇ ਪ੍ਰਧਾਨ ਮੰਤਰੀ ਦਹਿਲ ਨੇ ਓਡੀਸ਼ਾ ਰੇਲ ਹਾਦਸੇ ਤੇ ਪ੍ਰਗਟਾਇਆ ਦੁੱਖ
. . .  56 minutes ago
ਨਵੀਂ ਦਿੱਲੀ, 3 ਜੂਨ - ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨੇ ਓਡੀਸ਼ਾ 'ਚ ਹੋਏ ਰੇਲ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਲਿਆ ਜਾਇਜ਼ਾ
. . .  about 1 hour ago
ਬਾਲਾਸੋਰ, 3 ਜੂਨ-ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ, ਜਿਥੇ ਖੋਜ ਅਤੇ ਬਚਾਅ ਕਾਰਜ ਚੱਲ...
ਓਡੀਸ਼ਾ ਰੇਲ ਹਾਦਸੇ ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 233
. . .  about 1 hour ago
ਬਾਲਾਸੋਰ, 3 ਜੂਨ-ਓਡੀਸ਼ਾ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 233 ਤੱਕ ਪਹੁੰਚ ਗਈ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ) ਪਾਕਿਸਤਾਨ ਸਰਕਾਰ ਨੇ 200 ਭਾਰਤੀ ਮਛੇਰੇ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਅਤੇ ਹੋਰ ਰਾਜਾਂ ਨਾਲ ਸੰਬੰਧਿਤ ਹਨ । ਉਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ...
ਫ਼ਰੀਦਕੋਟ ਵਿਚ ਵੱਡੇ ਪੁਲਿਸ ਅਧਿਕਾਰੀਆਂ ’ਤੇ ਵਿਜੀਲੈਂਸ ਦੀ ਵੱਡੀ ਕਾਰਵਾਈ
. . .  1 day ago
ਫ਼ਰੀਦਕੋਟ , 2 ਜੂਨ (ਜਸਵੰਤ ਸਿੰਘ ਪੁਰਬਾ)- ਐੱਸ. ਪੀ. ਇਨਵੇਸਟੀਗੇਸ਼ਨ ਗਗਨੇਸ਼ ਕੁਮਾਰ, ਡੀ. ਐੱਸ. ਪੀ. ਪੀ. ਬੀ. ਆਈ. ਸੁਸ਼ੀਲ ਕੁਮਾਰ, ਆਈ ਜੀ ਦਫ਼ਤਰ ਫ਼ਰੀਦਕੋਟ ਦੀ ਆਰ. ਟੀ. ਆਈ. ਸ਼ਾਖਾ ਦੇ ਇੰਚਾਰਜ ...
ਜਸਟਿਸ ਰਾਜ ਮੋਹਨ ਸਿੰਘ ਦੇ ਬੈਂਚ ਨੇ ਭਰਤ ਇੰਦਰ ਸਿੰਘ ਚਹਿਲ ਨੂੰ ਦੋ ਜਾਇਦਾਦਾਂ ਦੀ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਦਿੱਤਾ ਨਿਰਦੇਸ਼
. . .  1 day ago
ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦਾ ਮਾਮਲਾ : ਹਾਈ ਕੋਰਟ ਨੇ ਸਾਰੇ ਸੁਧਾਰਾਤਮਕ ਉਪਾਅ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ 2400 ਕਿਲੋਗ੍ਰਾਮ ਤੋਂ ਵੱਧ 4860 ਕਰੋੜ ਦੀ ਐਮਡੀ ਡਰੱਗਜ਼ ਨੂੰ ਕੀਤਾ ਨਸ਼ਟ
. . .  1 day ago
ਉੜੀਸ਼ਾ 'ਚ ਰੇਲ ਹਾਦਸਾ- ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਦੀ ਟੱਕਰ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਾਕਿਸਤਾਨ ਨੇ 3 ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 2 ਜੂਨ (ਗੁਰਦੀਪ ਸਿੰਘ ਅਟਾਰੀ)- ਪਾਕਿਸਤਾਨ ਸਰਕਾਰ ਨੇ 3 ਭਾਰਤੀ ਕੈਦੀਆਂ ਦੀ ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ । ਬਬਲੂ ਰਾਮ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗਲਤੀ ...
ਦਰਬਾਰਾ ਸਿੰਘ ਗੁਰੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਜਲੰਧਰ , 2 ਜੂਨ (ਜਲੰਧਰ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ. ਦਰਬਾਰਾ ਸਿੰਘ ਗੁਰੂ ਜੀ ਦਾ (ਸੇਵਾਮੁਕਤ ਆਈ.ਏ.ਐੱਸ.) ਦਾ ਆਪਣੇ ...
ਰਣਜੇਤ ਬਾਠ ਕਲਾਨੌਰ ਤੇ ਜਗਜੀਤ ਕਾਹਲੋਂ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 1 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ...
ਬਿਜ਼ਲੀ ਮੁਲਾਜ਼ਮਾਂ ਨਾਲ ਕੰਮ ਕਰਾ ਰਹੇ ਵਿਅਕਤੀ ਉੱਪਰ ਡਿੱਗਿਆ ਖੰਭਾਂ, ਹਾਲਤ ਗੰਭੀਰ
. . .  1 day ago
ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)- ਕਸਬਾ ਸ਼ੇਰਪੁਰ ਵਿਖੇ ਇਕ ਵਿਅਕਤੀ ਦੇ ਬਿਜਲੀ ਵਾਲੇ ਖੰਭੇ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਖੇੜੀ ਰੋਡ ਤੇ ਬਿਜਲੀ ਸਪਲਾਈ ਲਈ...
ਜੱਫੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਲਈ ਕੀਤੀ ਅਰਦਾਸ
. . .  1 day ago
ਚੰਡੀਗੜ੍ਹ, 2 ਜੂਨ- ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਨਾਲ ਹੱਥ ਮਿਲਾ ਕੇ ਤੇ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ...
ਨੈਸ਼ਨਲ ਐੱਸ.ਸੀ. ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ, ਮਾਮਲਾ ਪਿੰਡ 'ਚ ਪੁਲਿਸ ਕੁੱਟਮਾਰ ਦੀ ਘਟਨਾ ਦਾ
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਬਲਕਰਨ ਸਿੰਘ ਖਾਰਾ)-ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਵਿਖੇ ਪੁਲਿਸ ਨਾਲ ਮਾਰਕੁੱਟ ਦੀ ਘਟਨਾ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ...
ਦਰਬਾਰਾ ਸਿੰਘ ਗੁਰੂ ਦੀ ਅਕਾਲੀ ਦਲ 'ਚ ਵਾਪਸੀ,ਸੁਖਬੀਰ ਸਿੰਘ ਬਾਦਲ ਘਰ ਪਹੁੰਚ ਕਰਵਾਉਣਗੇ ਦਲ 'ਚ ਸ਼ਮੂਲੀਅਤ
. . .  1 day ago
ਖਮਾਣੋਂ, 2 ਜੂਨ (ਮਨਮੋਹਨ ਸਿੰਘ ਕਲੇਰ)- ਹਲਕਾ ਬੱਸੀ ਪਠਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਜਿਹੜੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ...
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਮਨਘੜਤ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ...
1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਆਈ ਪਹਿਲਵਾਨਾਂ ਦੇ ਹੱਕ ਵਿਚ
. . .  1 day ago
ਨਵੀਂ ਦਿੱਲੀ, 2 ਜੂਨ- 1983 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਨੇ ਪਹਿਲਵਾਨਾਂ ਦੇ ਵਿਰੋਧ ’ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਚੈਂਪੀਅਨ ਪਹਿਲਵਾਨਾਂ ਨਾਲ ਛੇੜਛਾੜ ਕੀਤੇ ਜਾਣ ਵਾਲੇ ਅਜੀਬ ਦ੍ਰਿਸ਼ਾਂ ਤੋਂ....
ਕਟਾਰੂਚੱਕ ਵੀਡੀਓ ਮਾਮਲੇ ’ਚ ਪ੍ਰਤਾਪ ਸਿੰਘ ਬਾਜਵਾ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ
. . .  1 day ago
ਚੰਡੀਗੜ੍ਹ, 2 ਜੂਨ- ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਨਾਮ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ...
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  1 day ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਲਗਾਤਾਰ ਚਲਾ ਰਹੇ ਹਨ ਹੇਟ ਇੰਡੀਆ ਮੁਹਿੰਮ- ਅਨਿਲ ਵਿੱਜ
. . .  1 day ago
ਅੰਬਾਲਾ, 2 ਜੂਨ- ਮੁਸਲਿਮ ਲੀਗ ’ਤੇ ਰਾਹੁਲ ਗਾਂਧੀ ਦੇ ਬਿਆਨ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ’ਚ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਭਾਰਤ ਆਜ਼ਾਦ ਹੋ ਗਿਆ.....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਮੱਘਰ ਸੰਮਤ 554

ਪਟਿਆਲਾ

ਸਰਪੰਚ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਮਿ੍ਤਕ ਸਰਪੰਚ ਦੇ ਘਰਵਾਲਿਆਂ ਨੇ ਦੋਸ਼ ਲਗਾਇਆ ਕਿ ਪੰਚਾਇਤੀ ਵਿਭਾਗ ਦੇ ਸੈਕਟਰੀ ਤੇ ਜੇ.ਈ. ਤੋਂ ਤੰਗ ਆ ਕੇ ਨਾਭਾ ਬਲਾਕ ਦੇ ਪਿੰਡ ਕੈਦੂਪੁਰ ਦੇ ਮੌਜੂਦਾ ਸਰਪੰਚ ਦੀਦਾਰ ਸਿੰਘ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ | ਸਰਪੰਚ ਦੀ ਲਾਸ਼ ਪਸਿਆਣਾ ਥਾਣਾ ਲਾਗੇ ਨਹਿਰ 'ਚੋਂ ਮਿਲਣ ਤੋਂ ਬਾਅਦ ਮਿ੍ਤਕ ਦੇ ਘਰਵਾਲਿਆਂ ਤੇ ਸਕੇ ਸੰਬੰਧੀਆਂ ਵਲੋਂ ਥਾਣੇ ਸਾਹਮਣੇ ਧਰਨਾ ਲਗਾ ਕੇ ਪੁਲਿਸ ਤੋਂ ਪੰਚਾਇਤ ਵਿਭਾਗ ਦੇ ਸੈਕਟਰੀ ਅਮਰੀਕ ਸਿੰਘ ਅਤੇ ਜੇ.ਈ. ਤਰਲੋਚਨ ਸਿੰਘ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ | ਇਸ ਦੌਰਾਨ 2 ਘੰਟੇ ਦੇ ਕਰੀਬ ਸੈਂਕੜੇ ਰਾਹਗੀਰਾਂ ਨੂੰ ਜਾਮ 'ਚ ਖੜ੍ਹਨਾ ਪਿਆ | ਇਸ ਦੀ ਪੁਸ਼ਟੀ ਕਰਦਿਆਂ ਮਿ੍ਤਕ ਦੇ ਭਰਾ ਧਰਮਾ ਭਲਵਾਨ ਨੇ ਦੱਸਿਆ ਕਿ ਉਸ ਦਾ ਭਰਾ ਦੀਦਾਰ ਸਿੰਘ ਪਹਿਲੀ ਵਾਰ ਪਿੰਡ ਕੈਦੂਪੁਰ ਦਾ ਸਰਪੰਚ ਚੁਣਿਆ ਗਿਆ ਸੀ | ਉਹ ਪੜਿ੍ਹਆ-ਲਿਖਿਆ ਨਹੀਂ ਸੀ, ਜਿਸ ਤਹਿਤ ਪੰਚਾਇਤੀ ਵਿਭਾਗ ਦੇ ਜੇ.ਈ. ਤਰਲੋਚਨ ਸਿੰਘ ਤੇ ਸੈਕਟਰੀ ਅਮਰੀਕ ਸਿੰਘ ਨੇ ਉਸ ਤੋਂ ਖ਼ਾਲੀ ਚੈੱਕ 'ਤੇ ਹਸਤਾਖ਼ਰ ਕਰਵਾ ਕੇ ਚਾਰ ਲੱਖ ਰੁਪਏ ਕਢਵਾ ਲਏ ਤੇ ਪਿੰਡ 'ਚ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮ ਕਰਨ ਵਾਲੇ ਕਾਮੇ ਉਨ੍ਹਾਂ ਦੇ ਘਰ ਗੇੜੇ ਮਾਰਨ ਲੱਗ ਪਏ | ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਭਰਾ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ | ਸ. ਧਰਮਾ ਨੇ ਦੱਸਿਆ ਕਿ ਅਸੀਂ ਥਾਣਾ ਪਸਿਆਣਾ ਪੁਲਿਸ ਨੂੰ ਬੇਨਤੀ ਕਿ ਪੰਚਾਇਤੀ ਵਿਭਾਗ ਦੇ ਸੈਕਟਰੀ ਅਤੇ ਜੇ.ਈ. ਖ਼ਿਲਾਫ਼ ਪਰਚਾ ਦਰਜ ਕਰੋ | ਪਰ ਪੁਲਿਸ ਵਲੋਂ ਸਹਿਯੋਗ ਨਾ ਮਿਲਣ 'ਤੇ ਉਨ੍ਹਾਂ ਸੰਗਰੂਰ 'ਤੇ ਧਰਨਾ ਲਗਾਇਆ ਹੈ | ਦੂਜੇ ਪਾਸੇ ਸਰਪੰਚ ਦੇ ਪਰਿਵਾਰ ਵਲੋਂ ਲਗਾਏ ਦੋਸ਼ਾਂ ਦੀ ਸਚਾਈ ਜਾਣਨ ਲਈ ਪੰਚਾਇਤ ਵਿਭਾਗ ਦੇ ਸੈਕਟਰੀ ਅਮਰੀਕ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਅਤੇ ਜੇ.ਈ. ਤਰਲੋਚਨ ਸਿੰਘ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ | ਉਨ੍ਹਾਂ ਵਲੋਂ ਪੰਚਾਇਤ ਦਾ ਰਿਕਾਰਡ ਬਿਲਕੁਲ ਦਰੁਸਤ ਰੱਖਿਆ ਗਿਆ ਸੀ | ਜਦੋਂ ਵੀ ਪੁਲਿਸ ਜਾਂ ਕੋਈ ਹੋਰ ਮਹਿਕਮਾ ਉਨ੍ਹਾਂ ਨੂੰ ਪੜਤਾਲ ਲਈ ਸੱਦੇਗਾ ਤਾਂ ਉਹ ਆਪਣੇ ਪੱਖ ਤੱਥਾਂ ਦੇ ਆਧਾਰ 'ਤੇ ਪੇਸ਼ ਕਰਨਗੇ ਕਿਉਂਕਿ ਉਹ ਬਿਲਕੁਲ ਬੇਕਸੂਰ ਹਨ | ਜਦੋਂ ਇਸ ਮਾਮਲੇ ਸੰਬੰਧੀ ਬੀ.ਡੀ.ਪੀ.ਓ. ਰੁਪਿੰਦਰ ਕੌਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤਾ ਤਾਂ ਉਨ੍ਹਾਂ ਵੀ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ | ਇਸ ਸੰਬੰਧੀ ਸੂਤਰਾਂ ਦਾ ਕਹਿਣਾ ਹੈ ਕਿ ਸਰਪੰਚ ਦੀਦਾਰ ਸਿੰਘ ਨੇ ਸੈਕਟਰੀ ਤੇ ਜੇ.ਈ. ਵਲੋਂ ਤੰਗ ਕਰਨ ਦੀ ਕੋਈ ਵੀ ਸ਼ਿਕਾਇਤ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਹੀਂ ਦਿੱਤੀ ਸੀ | ਇਸ ਸੰਬੰਧੀ ਥਾਣਾ ਪਸਿਆਣਾ ਦੇ ਮੁਖੀ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਮਿ੍ਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਵਾ ਰਹੀ ਹੈ | ਇਹ ਕਾਰਵਾਈ 'ਤੇ ਮੁੱਢਲੀ ਤਫ਼ਤੀਸ਼ ਪੂਰੀ ਹੋਣ ਤੋਂ ਬਾਅਦ ਪੁਲਿਸ ਵਲੋਂ ਇਸ ਕੇਸ 'ਚ ਦੋਸ਼ੀ ਪਾਏ ਗਏ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ |

ਕੌਮੀ ਮਾਰਗ 'ਤੇ ਚੱਕਾ ਜਾਮ ਕਰ ਕੇ ਕੀਤੀ ਆਵਾਜਾਈ ਬੰਦ

ਬਹਾਦਰਗੜ੍ਹ, 24 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ 'ਤੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ 'ਤੇ ਪਿੰਡ ਧਰੇੜੀ ਜੱਟਾ ਟੋਲ-ਪਲਾਜ਼ੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਕਰਿਆਨਾ ਦੁਕਾਨਦਾਰ ਨਾਲ ਲੁੱਟ ਖੋਹ

ਅਰਨੋਂ, 24 ਨਵੰਬਰ (ਦਰਸ਼ਨ ਸਿੰਘ ਪਰਮਾਰ)-ਪੰਜਾਬ ਅੰਦਰ ਆਏ ਦਿਨੀਂ ਹੋ ਰਹੀਆਂ ਚੋਰੀਆਂ, ਝਪਟਮਾਰੀ ਤੇ ਲੁਟ ਖੋਹਾਂ ਨਾਲ ਜਿੱਥੇ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਨਜ਼ਰ ਆ ਰਹੀ ਹੈ | ਜਿਸ ਕਾਰਨ ਹੁਣ ਪਿੰਡਾਂ ਵਿਚ ਵੀ ਇਨ੍ਹਾਂ ਅਨਸਰਾਂ ਦੇ ਹੌਂਸਲੇ ਬੁਲੰਦ ਹਨ ਤੇ ...

ਪੂਰੀ ਖ਼ਬਰ »

ਲਿੰਕ ਸੜਕ ਦਾ ਟੈਂਡਰ ਹੋਣ ਤੋਂ ਸਾਲ ਬਾਅਦ ਵੀ ਸੜਕ ਦੀ ਉਸਾਰੀ ਨਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

ਘਨੌਰ, 24 ਨਵੰਬਰ(ਸਰਦਾਰਾ ਸਿੰਘ ਲਾਛੜੂ)-ਇਸ ਖੇਤਰ ਦੇ ਪਿੰਡ ਕਾਮੀਂ ਕਲਾਂ ਤੇ ਜੰਡ ਮੰਘੌਲੀ ਲਿੰਕ ਸੜਕ ਦੇ ਕਰੀਬ ਪੰਜ ਕਿੱਲੋਮੀਟਰ ਲੰਬੇ ਹਿੱਸੇ ਦੀ ਉਸਾਰੀ ਦਾ ਟੈਂਡਰ ਹੋਣ ਦੇ ਬਾਵਜੂਦ ਸਾਲ ਬਾਅਦ ਵੀ ਉਸਾਰੀ ਆਰੰਭ ਨਹੀਂ ਹੋ ਸਕੀ | ਜਿਸ ਕਾਰਨ ਰਾਹਗੀਰਾਂ ਨੂੰ ...

ਪੂਰੀ ਖ਼ਬਰ »

ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ-ਚੇਅਰਮੈਨ ਜੱਸੀ ਸੋਹੀਆਂ ਵਾਲਾ

ਭਾਦਸੋਂ, 24 ਨਵੰਬਰ (ਪੱਤਰ ਪ੍ਰੇਰਕ)-ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਜੋ ਕਿ ਗੁਜਰਾਤ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ...

ਪੂਰੀ ਖ਼ਬਰ »

ਨਾਭਾ ਪੁਲਿਸ ਨੇ ਉਪ ਪੁਲਿਸ ਕਪਤਾਨ ਦੀ ਅਗਵਾਈ 'ਚ ਚਲਾਇਆ ਤਲਾਸ਼ੀ ਅਭਿਆਨ

ਨਾਭਾ, 24 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲਾਖ਼ਾਂ ...

ਪੂਰੀ ਖ਼ਬਰ »

ਘਰੇਲੂ ਸਾਮਾਨ ਰਾਹੀਂ ਹੜ੍ਹਾਂ ਤੋਂ ਬਚਾਅ ਲਈ ਐੱਨ.ਡੀ.ਆਰ.ਐੱਫ. ਨੇ ਘੱਗਰ ਦਰਿਆ 'ਤੇ ਦਿੱਤੀ ਜਾਣਕਾਰੀ

ਪਾਤੜਾਂ, 24 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਹੜ੍ਹਾਂ ਤੇ ਹੋਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵਲੋਂ ਬਣਾਏ ਕੌਮੀ ਦਲ ਐੱਨ.ਡੀ.ਆਰ.ਐੱਫ. ਨੇ ਲੋਕਾਂ ਨੂੰ ਹੋਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਪਾਤੜਾਂ ...

ਪੂਰੀ ਖ਼ਬਰ »

ਐੱਸ.ਡੀ.ਐੱਸ.ਈ. ਸਕੂਲ 'ਚ ਸਫ਼ਾਈ ਵਿਸ਼ੇ 'ਤੇ ਕਰਵਾਏ ਪੇਂਟਿੰਗ ਮੁਕਾਬਲੇ

ਪਟਿਆਲਾ, 24 ਨਵੰਬਰ (ਗੁਰਵਿੰਦਰ ਸਿੰਘ ਅÏਲਖ)-ਆਰੀਆ ਸਮਾਜ ਸਥਿਤ ਐੱਸ.ਡੀ.ਐੱਸ.ਈ ਸਕੂਲ 'ਚ ਨਿਗਮ ਦੇ ਨਾਲ ਮਿਲ ਕੇ ਵਿਦਿਆਰਥੀਆਂ ਦੇ ਸਵੱਛਤਾ ਵਿਸ਼ੇ 'ਤੇ ਪੇਂਟਿੰਗ ਮੁਕਾਬਲੇ ਕਰਵਾਏ¢ ਇਸ ਦੇ ਨਾਲ ਹੀ ਸਕੂਲ ਦੇ ਬਾਹਰ ਪਾਰਕ 'ਚ ਪਲਾਸਟਿਕ ਵਿਰੁੱਧ ਸਫ਼ਾਈ ਮੁਹਿੰਮ ਚਲਾ ਕੇ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਇੱਕ ਔਰਤ ਤੇ ਵਿਅਕਤੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ

ਪਾਤੜਾਂ, 24 ਨਵੰਬਰ (ਖ਼ਾਲਸਾ)-ਪਾਤੜਾਂ ਪੁਲਿਸ ਤੇ ਪੁਲਿਸ ਚੌਂਕੀ ਬਾਦਸ਼ਾਹਪੁਰ ਦੀ ਪੁਲਿਸ ਨੇ ਦਰਜ ਕੀਤੇ 2 ਵੱਖ ਮਾਮਲਿਆਂ 'ਚ ਇਕ ਔਰਤ ਤੇ ਇਕ ਵਿਅਕਤੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਹਨ | ਪੁਲਿਸ ਚੌਂਕੀ ਬਾਦਸ਼ਾਹਪੁਰ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਬਨੂੜ, 24 ਨਵੰਬਰ (ਭੁਪਿੰਦਰ ਸਿੰਘ)-ਪਿੰਡ ਧਰਮਗੜ੍ਹ ਨੇੜੇ ਅਣਪਛਾਤੇ ਵਾਹਨ ਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕੀ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਨੌਜਵਾਨ ਅਭੈ ਕਟੋਚ 27 ਸਾਲ ਵਾਸੀ ਪਿੰਡ ਮਤਾਹਰ (ਕਾਂਗੜਾ ਹਿਮਾਚਲ ਪ੍ਰਦੇਸ) ਜੋ ਕਿ ...

ਪੂਰੀ ਖ਼ਬਰ »

ਪਤਨੀ ਤੇ ਉਸ ਦੇ ਭਰਾਵਾਂ ਦੀ ਕੁੱਟਮਾਰ ਕਰਨ 'ਤੇ ਪਤੀ ਸਣੇ 5 ਨਾਮਜ਼ਦ

ਰਾਜਪੁਰਾ, 24 ਨਵੰਬਰ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਤੇ 2 ਸਾਲਿਆਂ ਦੀ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਪੀੜਤਾਂ ਦੇ ਬਿਆਨਾਂ ਦੇ ਅਧਾਰ 'ਤੇ ਪਤੀ ਸਣੇ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਲੰਬੇ ਸਮੇਂ ਬਾਅਦ ਸ਼ਹਿਰ ਦੇ ਓਵਰਬਿ੍ਜ ਦੀ ਹਲਕਾ ਵਿਧਾਇਕ ਦੇਵ ਮਾਨ ਨੇ ਲਈ ਸਾਰ

ਨਾਭਾ, 24 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਜਿੱਥੇ ਰਿਆਸਤੀ ਸ਼ਹਿਰ ਨਾਭਾ ਨੂੰ ਸੁੰਦਰ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ, ਉੱਥੇ ਪਿਛਲੇ ਲੰਬੇ ਸਮੇਂ ਤੋਂ ਕਿਸੇ ਨੇ ਵੀ ਨਾਭਾ-ਭਵਾਨੀਗੜ੍ਹ ਸੜਕ 'ਤੇ ਬਣੇ ਓਵਰਬਿ੍ਜ ਦੀ ...

ਪੂਰੀ ਖ਼ਬਰ »

ਮਹੰਤ ਹਰਵਿੰਦਰ ਖਨੌੜਾ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦਾ ਮਾਹੌਲ

ਨਾਭਾ, 24 ਨਵੰਬਰ (ਜਗਨਾਰ ਸਿੰਘ ਦੁਲੱਦੀ)-ਕਾਂਗਰਸ ਹਾਈਕਮਾਂਡ ਵਲੋਂ ਜਲ ਸਰੋਤ ਪੰਜਾਬ ਦੇ ਸਾ. ਚੇਅਰਮੈਨ ਤੇ ਟਕਸਾਲੀ ਕਾਂਗਰਸੀ ਆਗੂ ਮਹੰਤ ਹਰਵਿੰਦਰ ਸਿੰਘ ਖਨੌੜਾ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਜਿਸ ਅਧੀਨ ਵਿਧਾਨ ਸਭਾ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਐਰਗੋਨੋਂ ਮਿਕਸ ਵਿਸ਼ੇ ਨਾਲ ਸੰਬੰਧਿਤ ਕਾਨਫ਼ਰੰਸ ਆਰੰਭ

ਪਟਿਆਲਾ, 24 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਐਰਗੋਨੋਂਮਿਕਸ ਦੇ ਖੇਤਰ ਵਿਚ ਸਰਗਰਮ ਕੌਮਾਂਤਰੀ ਤੇ ਕੌਮੀ ਅਦਾਰਿਆਂ ਦੇ ਮੁੱਖ ਅਹੁਦੇਦਾਰਾਂ ਦੀ ਹਾਜ਼ਰੀ 'ਚ ਤਿੰਨ ਦਿਨਾਂ ਕਾਨਫ਼ਰੰਸ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ | ਐਰਗੋਨੋਂਮਿਕਸ ਦਾ ਵਿਸ਼ਾ ਖੇਡਾਂ ...

ਪੂਰੀ ਖ਼ਬਰ »

ਸਾਢੇ 3 ਕਿੱਲੋ ਅਫ਼ੀਮ ਦੀ ਬਰਾਮਦਗੀ 'ਚ ਨਾਬਾਲਗ ਬਰੀ- ਐਡਵੋਕੇਟ ਵਿਰਕ

ਪਟਿਆਲਾ, 24 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਮਾਣਯੋਗ ਜੱਜ ਰੁਚੀ ਸਵਪਨ ਸ਼ਰਮਾ ਦੀ ਅਦਾਲਤ ਨੇ ਸਾਢੇ 3 ਕਿੱਲੋ ਅਫ਼ੀਮ ਦੀ ਬਰਾਮਦਗੀ ਦੇ ਮਾਮਲੇ 'ਚ ਨਾਬਾਲਗ ਵਿਅਕਤੀ ਨੂੰ ਬਰੀ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਬਾਲਗ ਵਿਅਕਤੀ ਦੇ ਵੀਕਲ ਐਡਵੋਕੇਟ ਮਨਬੀਰ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਵਾਰਿਸ ਸ਼ਾਹ ਸ਼ਤਾਬਦੀ ਉਤਸਵ ਤੇ ਪੁਸਤਕ ਮੇਲਾ ਜਾਰੀ

ਪਟਿਆਲਾ, 24 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਸਾਹਿਬ ਸਭਾ, ਪੰਜਾਬੀ ਵਿਭਾਗ ਤੇ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਵਲੋਂ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ 8ਵਾਂ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਪੁਸਤਕ ਪ੍ਰੇਮੀਆਂ ਲਈ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦੀ ਚੈਕਿੰਗ

ਪਟਿਆਲਾ, 24 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਵੱਖ-ਵੱਖ ਜਨਤਕ ਸਥਾਨਾਂ 'ਤੇ ਚੈਕਿੰਗ ਕੀਤੀ ਗਈ ਤੇ ਮਿਲੇ ...

ਪੂਰੀ ਖ਼ਬਰ »

ਬਿਜਲੀ ਨਿਗਮ ਦੇ ਸੀ.ਐਮ.ਡੀ. ਦੇ ਨਾਂਅ 'ਤੇ ਫ਼ਰਜ਼ੀ ਸੰਦੇਸ਼ ਭੇਜਣ ਵਾਲੇ ਖ਼ਿਲਾਫ਼ ਕੇਸ ਦਰਜ

ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਬਿਜਲੀ ਨਿਗਮ ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ ਦੇ ਨਾਂਅ ਵੱਟਸਐਪ 'ਤੇ ਫ਼ਰਜ਼ੀ ਆਈ.ਡੀ. ਬਣਾਕੇ ਉਨ੍ਹਾਂ ਦੀ ਫੋਟੋ ਲਗਾ ਕੇ ਬਿਜਲੀ ਨਿਗਮ ਦੇ ਮੁਲਾਜ਼ਮਾਂ ਨੂੰ ਸੰਦੇਸ਼ ਭੇਜਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ...

ਪੂਰੀ ਖ਼ਬਰ »

ਟੈਗੋਰ ਸਕੂਲ ਦੇ ਕਿ੍ਕਟ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਦਾ ਵਿਰਕ ਵਲੋਂ ਸਵਾਗਤ

ਦੇਵੀਗੜ੍ਹ, 24 ਨਵੰਬਰ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ ਦੀ ਕਿ੍ਕਟ ਟੀਮ ਜੋ ਕਿ ਗੋਆ ਤੋਂ ਟੂਰਨਾਮੈਂਟ ਜਿੱਤ ਕੇ ਵਾਪਸ ਪਰਤੀ ਤਾਂ ਇਲਾਕੇ ਦੇ ਲੋਕਾਂ ਨੇ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਟਰੱਕ ...

ਪੂਰੀ ਖ਼ਬਰ »

ਸਾਫ ਸੁਥਰੇ ਇਲਾਕਿਆਂ 'ਚ ਡੇਂਗੂ ਦਾ ਪ੍ਰਭਾਵ ਜ਼ਿਆਦਾ, ਸਾਵਧਾਨ ਰਹਿਣ ਦੀ ਲੋੜ

ਪਟਿਆਲਾ, 24 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਦੇ ਮੁਕਾਬਲੇ ਡੇਂਗੂ ਦੇ ਮਾਮਲੇ ਸ਼ਹਿਰ ਦੇ ਸਾਫ ਸੁਥਰੇ ਖੇਤਰਾਂ 'ਚ ਜ਼ਿਆਦਾ ਹਨ | ਇਸ ਦਾ ਮੁੱਖ ਕਾਰਨ ਘਰਾਂ ਦੀਆਂ ਛੱਤਾਂ 'ਤੇ ਪੰਛੀਆਂ ਲਈ ਰੱਖੇ ਪਾਣੀ ਨਾਲ ਭਰੇ ਭਾਂਡੇ, ...

ਪੂਰੀ ਖ਼ਬਰ »

ਗਰਿੱਡ ਤੋਂ ਫੋਕਲ ਪੁਆਇੰਟ ਨੂੰ ਜਾਣ ਵਾਲੀ ਸੜਕ 18 ਫੁੱਟ ਚੌੜੀ ਹੋਣ 'ਤੇ ਲੱਡੂ ਵੰਡ

ਨਾਭਾ, 24 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਕਰੀਬ 20 ਸਾਲਾਂ ਤੋਂ ਸੜਕ ਦੀ ਤਰਸਯੋਗ ਹਾਲਤ ਦੇ ਚੱਲਦੀਆਂ ਸਥਾਨਕ ਇੰਡਸਟਰੀਅਲ ਫੋਕਲ ਪੁਆਇੰਟ ਦੇ ਹੁਣ ਭਾਗ ਖੁੱਲ ਗਏ ਹਨ ਕਿਉਂ ਜੋ ਹੁਣ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਯਤਨਾਂ ਸਦਕਾ ਫੋਕਲ ਪੁਆਇੰਟ ਨੂੰ ...

ਪੂਰੀ ਖ਼ਬਰ »

ਕਲਗੀਧਰ ਨੈਸ਼ਨਲ ਸਕੂਲ ਮੂੰਗੋ ਵਿਖੇ ਮੈਡੀਕਲ ਜਾਂਚ ਕੈਂਪ 27 ਨੂੰ

ਭਾਦਸੋਂ, 24 ਨਵੰਬਰ (ਪ੍ਰਦੀਪ ਦੰਦਰਾਲਾ)-ਕਲਗੀਧਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮੂੰਗੋ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ 27 ਨੂੰ ਲਗਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਅਮਰਦੀਪ ਸਿੰਘ ਰਾਏ ਏ.ਡੀ. ਜੀ. ਪੀ. (ਆਈ.ਪੀ.ਐੱਸ.) ਪੰਜਾਬ ਹੋਣਗੇ | ਇਸ ...

ਪੂਰੀ ਖ਼ਬਰ »

ਦਿੱਲੀ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮੌਕੇ ਹਰਿਆਣਾ ਰੈਲੀ ਲਈ ਬੀ.ਕੇ.ਯੂ. ਚੜੂਨੀ ਦਾ ਕਾਫ਼ਲਾ ਰਵਾਨਾ

ਰਾਜਪੁਰਾ, 24 ਨਵੰਬਰ (ਜੀ.ਪੀ. ਸਿੰਘ)-ਦਿੱਲੀ ਕਿਸਾਨ ਅੰਦੋਲਨ ਦੀ ਸ਼ੁਰੂਆਤ ਦੀ ਦੂਜੀ ਵਰ੍ਹੇਗੰਢ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿਚ ਅੰਬਾਲਾ (ਹਰਿਆਣਾ) ਦੇ ਮੋਹੜਾ ਪਿੰਡ ਵਿਚ ਕਰਵਾਈ ਜਾ ਰਹੀ ਰੈਲੀ 'ਚ ...

ਪੂਰੀ ਖ਼ਬਰ »

ਨਾਮ ਚਰਚਾ ਘਰ ਪੁੱਜ ਕੇ ਮੇਅਰ ਬਿੱਟੂ ਨੇ ਸਿੱਖ ਭਾਵਨਾਵਾਂ ਨੂੰ ਪਹੁੰਚਾਈ ਠੇਸ : ਸਾਬਕਾ ਮੇਅਰ ਬਜਾਜ

ਪਟਿਆਲਾ, 24 ਨਵੰਬਰ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਨਗਰ ਨਿਗਮ ਪਟਿਆਲਾ ਭਾਜਪਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਡੇਰਾ ਮੁਖੀ ਰਾਮ ਰਹੀਮ ਵਲੋਂ ਕੀਤੀ ਗਈ ਨਾਮ ਚਰਚਾ ਵਿਚ ਪੁੱਜਣ 'ਤੇ ਸ਼ਬਦੀ ਹਮਲਾ ਬੋਲਦਿਆਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਖਸਰੇ ਦੇ ਟੀਕੇ ਲਗਾਉਣ ਦਾ ਟੀਚਾ ਪੂਰਾ ਕਰਨ ਲਈ ਲੱਗਣਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ

ਪਟਿਆਲਾ, 24 ਨਵੰਬਰ (ਮਨਦੀਪ ਖਰੌੜ)-ਭਾਰਤ ਸਰਕਾਰ ਵਲੋਂ ਦਸੰਬਰ 2023 ਤੱਕ ਦੇਸ਼ ਨੂੰ ਖਸਰਾ ਮੁਕਤ ਬਣਾਉਣ ਦੇ ਮਿਥੇ ਟੀਚੇ ਤਹਿਤ ਜ਼ਿਲ੍ਹੇ ਦੇ 2 ਸਾਲ ਤੱਕ ਦੇ 100 ਫ਼ੀਸਦੀ ਬੱਚਿਆਂ ਨੂੰ ਖਸਰੇ ਦੇ ਦੋਨੋਂ ਟੀਕੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਡਾ. ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਰਾਜਿੰਦਰ ਸਿੰਘ)-ਰਾਣਾ ਮੁਨਸ਼ੀਰਾਮ ਸਰਵਹਿੱਤਕਾਰੀ ਵਿੱਦਿਆ ਮੰਦਰ ਸਰਹਿੰਦ ਦੀ ਅਗਵਾਈ ਹੇਠ 'ਸਹੀ ਨਜ਼ਰ ਸਹੀ ਜ਼ਿੰਦਗੀ' ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮਹੇਸ਼ ਚੰਦ ਸ਼ਰਮਾ ਨੇ ...

ਪੂਰੀ ਖ਼ਬਰ »

ਔਰਤ ਨੂੰ ਧਮਕੀਆਂ ਦੇਣ 'ਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਔਰਤ ਨੂੰ ਖੇਤਾਂ 'ਚ ਜਾ ਕੇ ਧਮਕੀਆਂ ਦੇਣ ਦੇਣ ਦੇ ਨਾਲ ਤੇ ਉਸ ਦੇ ਖੇਤਾਂ ਨੂੰ ਪਾਣੀ ਛੱਡਣ ਤੇ ਖੇਤਾਂ 'ਚ ਪਈ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ 24 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਪੀ.ਆਈ.ਐਮ.ਟੀ. 'ਚ ਵਾਲੀਬਾਲ ਮੁਕਾਬਲੇ ਕਰਵਾਏ

ਮੰਡੀ ਗੋਬਿੰਦਗੜ੍ਹ, 24 ਨਵੰਬਰ (ਮੁਕੇਸ਼ ਘਈ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਸਪੋਰਟਸ ਕਮੇਟੀ ਦੇ ਮੈਂਬਰ ਵਿਕਰਾਂਤ ਦੱਤਾ ਤੇ ਮੁਹੰਮਦ ਇਕਬਾਲ ਦੀ ਦੇਖ-ਰੇਖ ਹੇਠ ਅੰਤਰ ਵਿਭਾਗ ਵਾਲੀਬਾਲ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ...

ਪੂਰੀ ਖ਼ਬਰ »

ਗੁਰਦੁਆਰਾ ਘੋੜਿਆਂਵਾਲਾ ਸਾਹਿਬ ਵਿਖੇ ਗੁਰਮਤਿ ਸਮਾਗਮ 27 ਨੂੰ

ਨਾਭਾ, 24 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਧੰਨ-ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX