ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਯੂ.ਕੇ. ਦੀ 'ਏਸ਼ੀਅਨ ਅਮੀਰ ਸੂਚੀ2022' 'ਚ ਸ਼ਾਮਿਲ ਹੋਏ ਹਨ, ਇਸ ਸੂਚੀ 'ਚ ਹਿੰਦੂਜਾ ਪਰਿਵਾਰ ਪਹਿਲੇ ਸਥਾਨ 'ਤੇ ਹਨ | ਸੁਨਕ ਅਤੇ ਉਸਦੀ ਪਤਨੀ (ਜਿਸ ਦੇ ਪਿਤਾ ਐਨ.ਆਰ. ਨਰਾਇਣ ਮੂਰਤੀ ਭਾਰਤੀ ਆਈ.ਟੀ. ਪ੍ਰਮੁੱਖ ਇਨਫੋਸਿਸ ਦੀ ਸਹਿ-ਸਥਾਪਨਾ ਕੀਤੀ ਸੀ) 790 ਮਿਲੀਅਨ ਪੌਂਡ ਦੀ ਅਨੁਮਾਨਿਤ ਸੰਪਤੀ ਦੇ ਨਾਲ ਸੂਚੀ 'ਚ 17ਵੇਂ ਸਥਾਨ 'ਤੇ ਹਨ | ਇਸ ਸਾਲ ਦੀ ਸੂਚੀ ਦੀ ਸੰਯੁਕਤ ਦੌਲਤ 113.2 ਬਿਲੀਅਨ ਪੌਂਡ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 13.5 ਬਿਲੀਅਨ ਪੌਂਡ ਵੱਧ ਹੈ | ਸੂਚੀ 'ਚ ਹਿੰਦੂਜਾ ਪਰਿਵਾਰ 30.5 ਬਿਲੀਅਨ ਪੌਂਡ ਦੀ ਅਨੁਮਾਨਿਤ ਸੰਪਤੀ ਦੇ ਨਾਲ ਲਗਾਤਾਰ ਅੱਠਵੀਂ ਵਾਰ ਸਭ ਤੋਂ ਉੱਪਰ ਹੈ, ਜਿਨ੍ਹ ਦੀ ਸੰਪਤੀ ਪਿਛਲੇ ਸਾਲ ਨਾਲੋਂ 3 ਬਿਲੀਅਨ ਪੌਂਡ ਵੱਧ ਹੈ | ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬੁੱਧਵਾਰ ਰਾਤ ਵੈਸਟਮਿੰਸਟਰ ਪਾਰਕ ਪਲਾਜ਼ਾ ਹੋਟਲ 'ਚ 24ਵੇਂ ਸਾਲਾਨਾ ਏਸ਼ੀਅਨ ਬਿਜ਼ਨਸ ਐਵਾਰਡ ਵਿਚ ਹਿੰਦੂਜਾ ਗਰੁੱਪ ਦੇ ਕੋ-ਚੇਅਰਮੈਨ ਗੋਪੀਚੰਦ ਹਿੰਦੂਜਾ ਦੀ ਬੇਟੀ ਰਿਤੂ ਛਾਬੜੀਆ ਨੂੰ 'ਏਸ਼ੀਅਨ ਰਿਚ ਲਿਸਟ 2022' ਦੀ ਕਾਪੀ ਭੇਟ ਕੀਤੀ | ਇਸ ਸਾਲ ਦੀ ਏਸ਼ੀਅਨ ਅਮੀਰਾਂ ਦੀ ਸੂਚੀ 'ਚ ਯੂ.ਕੇ. ਦੇ 16 ਅਰਬਪਤੀ ਸ਼ਾਮਿਲ ਹਨ, ਜੋ ਕਿ ਪਿਛਲੇ ਸਾਲ ਨਾਲੋਂ ਇੱਕ ਵੱਧ ਹੈ ਅਤੇ ਜ਼ਿਆਦਾਤਰ ਅਰਬਪਤੀਆਂ ਨੇ ਆਪਣੀ ਦÏਲਤ 'ਚ ਵਾਧਾ ਦੇਖਿਆ ਹੈ ਜਾਂ ਪਿਛਲੇ ਸਾਲ ਦੀ ਤਰ੍ਹਾਂ ਹੀ ਹੈ¢
ਮੁੰਬਈ, 24 ਨਵੰਬਰ (ਏਜੰਸੀਆਂ)-ਰਿਚਾ ਚੱਢਾ ਅਜਿਹੀ ਅਦਾਕਾਰਾ ਹੈ, ਜੋ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ 'ਚ ਹੀ ਰਹਿੰਦੀ ਹੈ | ਹਾਲ ਹੀ 'ਚ ਰਿਚਾ ਚੱਢਾ ਨੇ ਫ਼ੌਜ ਨੂੰ ਲੈ ਕੇ ਅਜਿਹਾ ਟਵੀਟ ਕੀਤਾ ਹੈ, ਜਿਸ ਕਾਰਨ ਉਸ 'ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ | ...
ਐਡੀਲੇਡ, 24 ਨਵੰਬਰ (ਗੁਰਮੀਤ ਸਿੰਘ ਵਾਲੀਆ)- ਦੱਖਣੀ ਆਸਟ੍ਰੇਲੀਆ ਦੀ ਮੁਰੇ ਨਦੀ 'ਚ ਪਾਣੀ ਦੇ ਲਗਾਤਾਰ ਵਾਧੇ ਨਾਲ ਸਥਿਤੀ ਨਾਜ਼ੁਕ ਬਣੀ ਹੋਈ ਹੈ | ਸਥਾਨਕ ਖੇਤਰ 'ਚ ਹੜ੍ਹਾਂ ਦਾ ਖਤਰਾ ਵਧਣ ਦੇ ਮੱਦੇਨਜ਼ਰ ਹਜ਼ਾਰਾਂ ਲੋਕਾਂ ਨੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ...
ਟੋਰਾਂਟੋਂ, 24 ਨਵੰਬਰ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿਖੇ ਰੋਡ ਟੂਡੇ ਅਤੇ ਟਰੱਕ ਨਿਊਜ਼ ਵਲੋਂ ਸਾਂਝੇ ਤੌਰ 'ਤੇ ਨੌਕਰੀ ਮੇਲਾ (ਰੁਜ਼ਗਾਰ ਮੇਲਾ) ਲਗਾਇਆ ਗਿਆ ਜਿਸ 'ਚ ਜਿੱਥੇ ਸਭਨਾਂ ਲਈ ਮੁਫਤ ਦਾਖਲਾ ਸੀ ਉੱਥੇ ਹੀ ਇਸ ਨੌਕਰੀ ...
ਸਿਡਨੀ, 24 ਨਵੰਬਰ (ਹਰਕੀਰਤ ਸਿੰਘ ਸੰਧਰ)-ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ, ਸਾਰਾਗੜ੍ਹੀ ਤੇ ਐਨਜੈਕ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦ 'ਚ ਸਿਡਨੀ ਦੇ ਗਲੈਨਵੁੱਡ ਵਿਖੇ ਲੱਗਣ ਜਾ ਰਹੇ ਸਿੱਖ ਸਿਪਾਹੀ ਦੇ ਬੁੱਤ ਦਾ ਨੀਂਹ-ਪੱਥਰ ਰੱਖ ਦਿੱਤਾ ਹੈ | ਫ਼ਤਹਿ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਲੰਡਨ ਹਾਈਕੋਰਟ 'ਚ ਅਰਜ਼ੀ ਦਾਇਰ ਕਰਕੇ ਬਰਤਾਨੀਆ ਦੀ ਸੁਪਰੀਮ ਕੋਰਟ 'ਚ ਭਾਰਤ ਹਵਾਲੇ ਕੀਤੇ ਜਾਣ ਦੇ ਹੁਕਮ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮੰਗੀ ਹੈ | ਲੰਡਨ ਦੀ ਹਾਈ ਕੋਰਟ ਨੇ ਹਾਲ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਧੂ ਮੂਸੇਵਾਲਾ ਦੇ ਪਿਤਾ ਸ: ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ, ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਮੀਤ ਪ੍ਰਧਾਨ ਬਲਜਿੰਦਰ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਜੋ ਫ਼ੈਸਲਾ ਲਿਆ ਗਿਆ ਹੈ, ਉਹ ਅਤਿ ਸ਼ਲਾਘਾਯੋਗ ਹੈ ਅਤੇ ਇਸ ਦੀ ਲੰਮੇਂ ਸਮੇਂ ਤੋਂ ਮੰਗ ਵੀ ਕੀਤੀ ਜਾ ਰਹੀ ਸੀ, ਇਹ ਵਿਚਾਰ ਪੰਜਾਬੀ ਭਾਸ਼ਾ ਚੇਤਨਾ ਬੋਰਡ ...
ਮੈਲਬਰਨ, 24 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟਰੇਲੀਆ ਦੇ ਰਾਜ ਵਿਕਟੋਰੀਆ ਦੀ ਸੰਸਦ ਲਈ 26 ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ | ਇਨ੍ਹਾਂ ਚੋਣਾਂ ਦÏਰਾਨ ਆਸਟ੍ਰੇਲੀਆ ਦੀਆਂ ਵੱਖ-ਵੱਖ ਪਾਰਟੀਆਂ ਦੁਆਰਾ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਵੀ ਮੈਦਾਨ ...
ਆਕਲੈਂਡ, 24 ਨਵੰਬਰ (ਹਰਮਨਪ੍ਰੀਤ ਸਿੰਘ)- ਨਿਊਜ਼ੀਲੈਂਡ ਦੀ ਆਰਥਿਕ ਰਾਜਧਾਨੀ ਕਹੇ ਜਾਂਦੇ ਸ਼ਹਿਰ ਆਕਲੈਂਡ 'ਚ ਹਰ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਅਤੇ ਸਥਾਨਕ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX