ਫ਼ਤਿਹਾਬਾਦ, 24 ਨਵੰਬਰ (ਹਰਬੰਸ ਸਿੰਘ ਮੰਡੇਰ)-ਪੰਚਾਇਤੀ ਰਾਜ ਸੰਸਥਾਵਾਂ ਦੀਆਂ ਆਮ ਚੋਣਾਂ ਤਹਿਤ ਜ਼ਿਲੇ੍ਹ ਦੇ 615 ਬੂਥਾਂ 'ਤੇ 241 ਸਰਪੰਚਾਂ ਅਤੇ 753 ਪੰਚਾਂ ਲਈ 25 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ | ਅੱਜ ਸਾਰੇ ਬਲਾਕਾਂ 'ਚ ਪੋਲਿੰਗ ਪਾਰਟੀਆਂ ਦੀ ਅੰਤਿਮ ਰਿਹਰਸਲ ਕਰਵਾਈ ਗਈ ਅਤੇ ਉਨ੍ਹਾਂ ਨੂੰ ਚੋਣ ਸਮੱਗਰੀ ਵੰਡ ਕੇ ਨਿਰਧਾਰਿਤ ਬੂਥਾਂ 'ਤੇ ਭੇਜੀ ਗਈ | ਰਤੀਆ ਸੈਕਸ਼ਨ 'ਚ ਆਰ.ਓ. ਅਤੇ ਏ.ਡੀ.ਸੀ. ਅਜੈ ਚੋਪੜਾ, ਟੋਹਾਣਾ ਵਿਚ ਆਰ.ਓ ਅਤੇ ਐਸ.ਡੀ.ਐਮ. ਪ੍ਰਤੀਕ ਹੁੱਡਾ, ਭੋਡੀਆ ਖੇੜਾ, ਫ਼ਤਿਹਾਬਾਦ ਸਥਿਤ ਸੀ.ਐਮ.ਜੀ. ਸਰਕਾਰੀ ਮਹਿਲਾ ਕਾਲਜ ਵਿੱਚ ਐਸ.ਡੀ.ਐਮ ਅਤੇ ਆਰ.ਓ. ਰਾਜੇਸ਼ ਕੁਮਾਰ, ਸਰਕਾਰੀ ਕਾਲਜ ਭੂਨਾ ਵਿਚ ਸੀ.ਟੀ.ਐਮ ਅਤੇ ਆਰ.ਓ ਸੁਰੇਸ਼ ਕੁਮਾਰ, ਭੱਟੂ ਵਿਚ ਬੀ.ਡੀ.ਪੀ.ਓ. ਬਲਾਕ ਵਿਚ ਆਰ.ਓ. ਨਾਗਪੁਰ ਦੇ ਬੀ.ਡੀ.ਪੀ.ਓ ਬਲਾਕ ਜੀ.ਸੀ.ਲੋਂਗਿਆਣ ਜਾਖਲ ਵਿਖੇ ਆਰ.ਓ. ਆਂਚਲ ਭਾਸਕਰ, ਆਰ.ਓ. ਸੇਰ ਸਿੰਘ ਦੀ ਦੇਖ-ਰੇਖ ਹੇਠ ਪੋਲਿੰਗ ਪਾਰਟੀਆਂ ਦੀ ਅੰਤਿਮ ਰਿਹਰਸਲ ਕੀਤੀ ਗਈ ਅਤੇ ਚੋਣ ਸਮਗਰੀ ਦੇ ਕੇ ਉਨ੍ਹਾਂ ਨੂੰ ਸਬੰਧਿਤ ਬੂਥਾਂ 'ਤੇ ਭੇਜਿਆ ਗਿਆ | ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਜਗਦੀਸ ਸਰਮਾ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਪੰਚ-ਸਰਪੰਚ ਚੋਣਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਜ਼ਿਲੇ੍ਹ ਵਿਚ 241 ਸਰਪੰਚਾਂ ਅਤੇ 753 ਪੰਚਾਂ ਲਈ 25 ਨਵੰਬਰ ਨੂੰ ਵੋਟਾਂ ਪੈਣਗੀਆਂ | ਵੋਟਾਂ ਸਵੇਰੇ 7 ਵਜੇ ਤੋਂ ਸਾਮ 6 ਵਜੇ ਤੱਕ ਪੈਣਗੀਆਂ | ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਨਿਰਧਾਰਿਤ ਥਾਵਾਂ 'ਤੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੀਆਂ ਸੱਤ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ, ਜਿਨ੍ਹਾਂ ਵਿਚ ਭੋਡੀਆ ਖੇੜਾ, ਚੱਪਲਮੋਰੀ, ਢਾਣੀ ਟੋਬਾ, ਬਣਾਂਵਾਲੀ ਸੌਤਰਾ, ਪੂਰਾ ਮਾਜਰਾ, ਬ੍ਰਾਹਮਣਵਾਲਾ ਪਲਾਟ ਅਤੇ ਰੋਝਾਵਾਲੀ ਦੇ ਪੰਚ ਅਤੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ, ਜਿਸ ਕਾਰਨ ਇੱਥੇ ਕੋਈ ਚੋਣ ਨਹੀਂ ਹੋਵੇਗੀ | ਪਿੰਡ ਲੁਹਰਾਥੇਹ, ਅਜੀਤਨਗਰ, ਭਾਡੋਲਾਵਾਲੀ, ਮਾਣਕਪੁਰ, ਨੂਰਕੀਹਾਲੀ, ਪਿਲਛੀਆ, ਭੀਮੇਵਾਲਾ, ਬਾੜਾ, ਸੇਖੂਪੁਰ ਸੌਤਰ ਵਿਚ ਸਰਪੰਚ ਦੇ ਅਹੁਦੇ ਦੀ ਚੋਣ ਸਰਬਸੰਮਤੀ ਨਾਲ ਹੋਈ | ਪਿੰਡ ਕਾਤਾਖੇੜੀ ਵਿਚ ਸਰਪੰਚ ਦੇ ਅਹੁਦੇ ਲਈ ਕੋਈ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਇਆ, ਜਿਸ ਕਾਰਨ ਇੱਥੇ ਚੋਣ ਨਹੀਂ ਕਰਵਾਈ ਜਾ ਰਹੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਦੀਆਂ ਕੁੱਲ 259 ਗ੍ਰਾਮ ਪੰਚਾਇਤਾਂ ਵਿਚੋਂ ਕੁੱਲ 2684 ਪੰਚਾਂ ਵਿਚੋਂ 16 ਸਰਪੰਚ ਅਤੇ 1847 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 615 ਬੂਥਾਂ 'ਤੇ 2460 ਪੋਲਿੰਗ ਅਫ਼ਸਰ ਇਹ ਚੋਣ ਕਰਵਾਉਣਗੇ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 60 ਡਿਊਟੀ ਮੈਜਿਸਟ੍ਰੇਟ ਅਤੇ 69 ਸੈਕਟਰ ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਹਨ | ਚੋਣਾਂ ਨੂੰ ਨੇਪਰੇ ਚਾੜ੍ਹਨ ਲਈ 2732 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਜ਼ਿਲੇ੍ਹ ਵਿਚ ਇੱਕ ਐਸ.ਪੀ., ਸੱਤ ਡੀ.ਐਸ.ਪੀ., ਇਕ ਸਹਾਇਕ ਇੰਸਪੈਕਟਰ ਸਮੇਤ ਡੀ.ਐਸ.ਪੀ. ਨਾਲ 15 ਸੁਰੱਖਿਆ ਮੁਲਾਜ਼ਮ ਵੱਖਰੇ ਤੌਰ 'ਤੇ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ 50 ਪੈਟਰੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ | ਹਰੇਕ ਗਸ਼ਤੀ ਪਾਰਟੀ ਵਿਚ ਸੱਤ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ | ਇਸ ਤੋਂ ਇਲਾਵਾ 17 ਇੰਸਪੈਕਟਰ, 124 ਐਸ.ਆਈ. ਅਤੇ ਏ.ਐਸ.ਆਈ., 1300 ਕਾਂਸਟੇਬਲ ਅਤੇ 750 ਹੋਮ ਗਾਰਡਾਂ ਦੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ |
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਮੁੱਖ ਮੰਤਰੀ ਦੇ ਸ਼ਹਿਰ ਕਰਨਾਲ ਵਿਖੇ ਸਫ਼ਾਈ ਰੱਬ ਭਰੋਸੇ ਹੈ | ਕਰਨਾਲ ਦਾ ਪ੍ਰਸ਼ਾਸਨਿਕ ਅਤੇ ਪੁਲਿਸ ਹੈੱਡਕੁਆਰਟਰ ਕੰਪਲੈਕਸ ਜਿਸ ਵਿਚ ਡੀ. ਸੀ. ਅਤੇ ਐੱਸ. ਪੀ. ਦੇ ਸਰਕਾਰੀ ਦਫ਼ਤਰ ਸ਼ਾਮਿਲ ਹਨ | ਉੱਥੇ ਲੱਗੇ ਗੰਦਗੀ ਅਤੇ ਕੂੜੇ ...
ਗੂਹਲਾ ਚੀਕਾ, 24 ਨਵੰਬਰ (ਓ.ਪੀ. ਸੈਣੀ)-ਗੂਹਲਾ ਵਿਖੇ ਮੇਲਾ ਦੇਖਣ ਗਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਥਾਣਾ ਗੂਹਲਾ ਦੇ ਐੱਸ.ਆਈ. ਜੈ ਭਗਵਾਨ ਦੀ ਟੀਮ ਵਲੋਂ ਲੋੜੀਂਦੇ ਬਦਸੂਈ ਵਾਸੀ ਦਿਲਪ੍ਰੀਤ ਨੂੰ ਕਾਬੂ ਕਰ ਲਿਆ ਗਿਆ | ਜਾਣਕਾਰੀ ਦਿੰਦਿਆਂ ਐਸ.ਪੀ. ਮਕਸੂਦ ਅਹਿਮਦ ਨੇ ...
ਯਮੁਨਾਨਗਰ, 24 ਨਵੰਬਰ (ਗੁਰਦਿਆਲ ਸਿੰਘ ਨਿਮਰ)-ਭਗਤ ਸਿੰਘ ਰਾਸ਼ਟਰੀ ਰੁਜ਼ਗਾਰ ਗਾਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ 25 ਨਵੰਬਰ ਨੂੰ ਹੋਣ ਵਾਲੇ ਪਾਰਲੀਮੈਂਟ ਮਾਰਚ ਵਿਚ ਅਖਿਲ ਭਾਰਤੀ ਨੌਜਵਾਨ ਸਭਾ ਅਤੇ ਹਰਿਆਣਾ ਸਕਸ਼ਮ ਯੂਨੀਅਨ ਸ਼ਮੂਲੀਅਤ ਕਰਨਗੇ | ਦੇਸ਼ ਭਰ 'ਚ ਵਧਦੀ ...
ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮ.ਪੀ. ਸੋਤਰ ਵਿਖੇ ਵਿਸ਼ੇਸ਼ ਸ਼ਰਧਾਂਜਲੀ ਅਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਰੋਹਿਤ ਕੁਮਾਰ ਨੇ ਕੀਤੀ | ਹਰਜੀਤ ਸਿੰਘ ਸਿੱਧੂ ਦੀ ਅਗਵਾਈ 'ਚ ਕਰਵਾਏ ਗਏ ...
ਰਤੀਆ, 24 ਨਵੰਬਰ (ਬੇਅੰਤ ਕੌਰ ਮੰਡੇਰ)-ਸ਼ਹੀਦ ਦਵਿੰਦਰ ਸਿੰਘ ਯਾਦਗਾਰੀ ਟਰੱਸਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਦਵਿੰਦਰ ਸਿੰਘ ਦੇ 21ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਹਫ਼ਤਾ 28 ਨਵੰਬਰ ਤੱਕ ਮਨਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਟਰੱਸਟ ਦੇ ...
ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਡਾਕਟਰਾਂ ਦੀ ਇਕ ਟੀਮ ਨੇ ਆਸ਼ਾ ਵਰਕਰ ਨੂੰ ਲਿੰਗ ਜਾਂਚ ਕਰਵਾਣ ਦੇ ਦੋਸ਼ ਹੇਠ ਕਾਬੂ ਕੀਤਾ ਹੈ¢ ਆਸ਼ਾ ਵਰਕਰ ਪੰਜਾਬ ਦੇ ਸਰਦੂਲਗੜ੍ਹ ਦੇ ਪਿੰਡ ਆਹਲੂਪੁਰ ਦੀ ਦੱਸੀ ਗਈ ਹੈ¢ ਇਹ ਜਾਣਕਾਰੀ ਦਿੰਦੇ ਹੋਏ ਅਰਬਨ ...
ਪਿਹੋਵਾ, 24 ਨਵੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਬੈਡਮਿੰਟਨ ਫਰੈਂਡਜ ਕਲੱਬ ਕਰਨਾਲ ਵਲੋਂ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਪੰਜ ਰਾਜਾਂ ਦੇ ਬੈਡਮਿੰਟਨ ਖਿਡਾਰੀਆਂ ਨੇ ਭਾਗ ਲਿਆ | ਟੂਰਨਾਮੈਂਟ ਵਿਚ ਪਿਹੋਵਾ ਦੇ ਇਨਕਮ ਟੈਕਸ ਵਕੀਲ ਗਿਆਨ ਸਾਗਰ ਨੇ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ 'ਚ ਲੋਕ ਕੱਪੜਿਆਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ | ਤਕਰੀਬਨ ਸਾਰੇ ਰਾਜਾਂ ਦੇ ਮੰਡਪਾਂ ਤੇ ਕੱਪੜਿਆਂ ਦੇ ਸਟਾਲਾਂ 'ਤੇ ਕੱਪੜਿਆਂ ਦੀ ਖੂਬ ਭਰਮਾਰ ਹੈ | ਇਨ੍ਹਾਂ ...
ਨਵੀਂ ਦਿੱਲੀ, 24 ਨਵੰਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਦਿੱਲੀ ਨਗਰ ਨਿਗਮ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਅਜਿਹੀ ਪਾਰਟੀ ਤੇ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇਗਾ ਜੋ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਨਿਗਮ ਦੀਆਂ ਚੋਣਾਂ 4 ਦਸੰਬਰ ਨੂੰ ਹੋ ਰਹੀਆਂ ਹਨ | ਜਿਸ 'ਚ ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਉਮੀਦਵਾਰ ਆਪਣੇ ਵਾਰਡ ਦੇ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਦੁਆਰਕਾ ਇਲਾਕੇ ਦੀ ਏ. ਏ. ਟੀ. ਐਸ. ਟੀਮ ਨੇ ਇਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਗੱਡੀਆਂ ਚੋਰੀ ਕਰਦੇ ਸਨ ਅਤੇ ਨਾਲ ਹੀ ਜੋ ਲੋਕ ਚੋਰੀ ਦੀਆਂ ਗੱਡੀਆਂ ਖਰੀਦਦੇ ਸਨ ਉਨ੍ਹਾਂ ਦਾ ਵੀ ਖੁਲਾਸਾ ਕੀਤਾ ਹੈ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਾਰਥ ਜ਼ਿਲ੍ਹੇ ਦੀ ਪੁਲਿਸ ਨੇ 4 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਆਪਣੀ ਪੂਰੀ ਤਿਆਰੀ ਕਰ ਲਈ ਹੈ ਅਤੇ ਨਾਲ ਹੀ ਪੋਲਿੰਗ ਬੂਥਾਂ 'ਤੇ ਕਾਨੰੂਨ ਦੀ ਵਿਵਸਥਾ ਰੱਖਣ ਦੇ ਨਾਲ ਸਾਰੇ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਨਗਰ ਨਿਗਮ ਦੀਆਂ ਚੋਣਾਂ 'ਚ ਕਨਵਰਜਨ ਫੀਸ ਇਕ ਅਹਿਮ ਮੁੱਦਾ ਬਣ ਗਿਆ ਹੈ, ਜਿਸ ਨੂੰ ਲੈ ਕੇ ਵਪਾਰੀਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਤਿੰਨੇ ਨਗਰ ਨਿਗਮਾਂ ਦੇ ਏਕੀਕਰਨ ਹੋਣ 'ਤੇ ਵਪਾਰੀਆਂ ਨੂੰ ਨੋਟਿਸ ਮਿਲ ਰਹੇ ਹਨ | ...
ਲਤੀਫ਼ਪੁਰਾ ਵਿਚ ਕਬਜ਼ਿਆਂ ਦਾ ਮਾਮਲਾ ਕਈ ਸਾਲਾਂ ਤੋਂ ਹੱਲ ਨਹੀਂ ਹੋ ਸਕਿਆ ਹੈ | ਸਾਲ 2012 ਵਿਚ ਸੁਪਰੀਮ-ਕੋਰਟ ਵਲੋਂ ਜਲੰਧਰ ਟਰੱਸਟ ਦੇ ਹੱਕ ਵਿਚ ਫ਼ੈਸਲਾ ਦਿੱਤਾ ਗਿਆ ਸੀ | 2019 ਵਿਚ ਸਾਬਕਾ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਦੀ ਅਗਵਾਈ ਵਿਚ ਕਬਜ਼ੇ ਹਟਾਉਣ ਦੀ ਕਾਰਵਾਈ ...
ਜਲੰਧਰ, 24 ਨਵੰਬਰ (ਜਸਪਾਲ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਅਤੇ ਕਿਸਾਨਾਂ ਨਾਲ ਕੀਤੇ ਵਿਸ਼ਵਾਸ਼ਘਾਤ ਦੇ ਤਿੱਖੇ ਰੋਸ ਵਜੋਂ ਕਿਸਾਨ ਅਗੁੂ ਕੁਲਵਿੰਦਰ ਸਿੰਘ ਮਸ਼ਿਆਣਾ ਦੀ ਅਗਵਾਈ ਵਿਚ ਮੁੱਖ ਮੰਤਰੀ ਪੰਜਾਬ ਦਾ ਪੁੱਤਲਾ ...
ਜਲੰਧਰ, 24 ਨਵੰਬਰ (ਐੱਮ.ਐੱਸ. ਲੋਹੀਆ)- ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ੇਖ਼ਾਂ ਬਾਜ਼ਾਰ 'ਚ ਬੀਤੇ ਦਿਨ ਇਕ ਨੌਜਵਾਨ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਤੇ ਦੁੱਧ ਦਾ ਪੈਕਟ ਡੋਲ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ | ਬੇਅਦਬੀ ਦੀ ਸਾਰੀ ਘਟਨਾ ...
ਜਲੰਧਰ, 24 ਨਵੰਬਰ (ਸ਼ਿਵ)- ਵੈਟ ਅਸੈਸਮੈਂਟਾਂ ਨੰੂ ਲੈ ਕੇ ਖੇਡ ਕਾਰੋਬਾਰੀਆਂ ਨੇ ਕੀਤੀ ਗਈ ਇਕ ਮੀਟਿੰਗ ਵਿਚ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜੇਕਰ 5 ਦਸੰਬਰ ਤੱਕ ਓ. ਟੀ. ਐੱਸ. ਸਕੀਮ ਨਾਲ ਲਿਆਂਦੀ ਗਈ ਤਾਂ ਉਨ੍ਹਾਂ ਵੱਲੋਂ ਸੰਘਰਸ਼ ਸ਼ੁਰੂ ਕਰਨ ਤੋਂ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਸੇਵਾ ਨਿਵਰਤ ਨਾਨ ਗਜ਼ਟਿਡ ਅਧਿਕਾਰੀ ਐਸੋਸੀਏਸ਼ਨ ਵਲੋਂ 'ਪੁਲਿਸ ਸੇਵਾ ਦੀਆਂ' ਬੁਨਿਆਦੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਨਿਵਾਰਣ 'ਚ ਮੀਡੀਆ ਦਾ ਸਹਿਯੋਗ ਵਿਸ਼ੇ 'ਤੇ ਇਕ ਗੋਸ਼ਟੀ ਕੀਤੀ ਜਿਸ 'ਚ ...
ਨਵੀਂ ਦਿੱਲੀ, 24 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪਰਜਾ ਫਾਊਾਡੇਸ਼ਨ ਨੇ ਦਿੱਲੀ ਵਿਚ ਸਰਬਜਨਿਕ (ਸਕੂਲ) ਸਿੱਖਿਆ ਦੀ ਸਥਿਤੀ 2022 'ਤੇ ਆਪਣੀ ਰਿਪੋਰਟ ਜਾਰੀ ਕੀਤੀ ਹੈ | ਇਸ ਰਿਪੋਰਟ 'ਚ ਪਰਜਾ ਫਾਊਾਡੇਸ਼ਨ ਨੇ ਦਿੱਲੀ 'ਚ ਸਰਬਜਨਕ (ਸਕੂਲ) ਸਿੱਖਿਆ ਦੇ ਦਸ ਸਾਲ ਦੇ ਚਲਣ ਦਾ ...
ਜਲੰਧਰ, 24 ਨਵੰਬਰ (ਐੱਮ.ਐੱਸ. ਲੋਹੀਆ)- ਇਕ ਲੜਕੀ ਵਲੋਂ ਰਿਵਾਲਵਰ ਨਾਲ ਗੋਲੀਆਂ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੇ ਹੱਥ 'ਚ ਰਿਵਾਲਵਰ ਫੜਿਆ ਹੋਇਆ ਹੈ ਅਤੇ ਉਹ ਹਵਾਈ ਫਾਇਰ ਕਰ ਰਹੀ ਹੈ | ਲੜਕੀ ਵਲੋਂ ਪਹਿਲਾਂ ਦੋ ਫਾਇਰ ਕੀਤੇ ਗਏ, ਜਿਸ ਤੋਂ ...
ਜਲੰਧਰ, 24 ਨਵੰਬਰ (ਸ਼ਿਵ)- ਜ਼ਿਲ੍ਹਾ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਸਨੀਕਾਂ ਨੂੰ 117 ਪ੍ਰਮੁੱਖ ਥਾਵਾਂ 'ਤੇ ਜਾਇਦਾਦ ਖ਼ਰੀਦਣ ਦਾ ਇਕ ਹੋਰ ਸੁਨਹਿਰੀ ਮÏਕਾ ਦਿੰਦਿਆਂ ਜਲੰਧਰ ਵਿਕਾਸ ਅਥਾਰਿਟੀ (ਜੇ.ਡੀ.ਏ.) ਵੱਲੋਂ ਈ-ਆਕਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ ¢ ਇਸ ...
ਕਾਲਾਂਵਾਲੀ/ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਭਾਗਸਰ ਵਾਸੀ ਖਿਡਾਰੀ ਆਰੀਅਨ ਡੂਡੀ ਨੇ ਹਾਲ ਹੀ 'ਚ ਜੰਮੂ ਵਿਚ ਹੋਏ 48ਵੇਂ ਜੂਨੀਅਰ ਨੈਸ਼ਨਲ ਪੱਧਰੀ ਵਾਲੀਬਾਲ ਮੁਕਾਬਲੇ 'ਚ ਹਰਿਆਣਾ ਦੀ ਟੀਮ ਵਲੋਂ ਸੋਨ ਤਗਮਾ ਜਿੱਤ ਕੇ ਸੂਬੇ ਦਾ ਨਾਂਅ ਰÏਸ਼ਨ ...
ਕਰਨਾਲ, 24 ਨਵੰਬਰ (ਗੁਰਮੀਤ ਸਿੰਘ ਸੱਗੂ)-ਗੁਰਪੁਰਬ ਪ੍ਰਬੰਧਕ ਕਮੇਟੀ ਵਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 3 ਜਨਵਰੀ ਨੂੰ ਗੁਰਦੁਆਰਾ ਡੇਰਾ ...
ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਝਬਾਲ ਵਿਖੇ ਇਲਾਕੇ ਦੇ ਇਕ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ...
ਕਾਲਾਂਵਾਲੀ/ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਔਢਾਂ ਤੋਂ 3 ਬੱਚਿਆਂ ਦੀ ਮਾਂ ਇਕ ਵਿਆਹੁਤਾ ਮਹਿਲਾ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈ ਹੈ¢ ਮਹਿਲਾ ਦੀ ਸੱਸ ਦੀ ਸ਼ਿਕਾਇਤ 'ਤੇ ਥਾਣਾ ਔਢਾਂ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ...
ਸ਼ਾਹਬਾਦ ਮਾਰਕੰਡਾ, 24 ਨਵੰਬਰ (ਅਵਤਾਰ ਸਿੰਘ)-ਸਤਲੁਜ ਸੀਨੀਅਰ ਸੰਕੈਡਰੀ ਸਕੂਲ ਸ਼ਾਹਬਾਦ ਦੇ ਪਿ੍ੰਸੀਪਲ ਡਾ. ਆਰ. ਐੱਸ. ਘੁੰਮਣ ਨੇ ਮਹਾਨ ਸ਼ਹੀਦ ਸੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਕਦਰਾਂ- ਕੀਮਤਾਂ, ਆਦਰਸ਼ਾਂ ਅਤੇ ਸਿੱਖਿਆਵਾਂ 'ਤੇ ਚਾਨਣਾ ਪਾਇਆ | ਉਨ੍ਹਾਂ ...
ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਕੋਠੀ ਅੱਗੇ ਸਾਂਤਮਈ ਧਰਨਾ ਅੱਜ ਤੀਸਰੇ ਦਿਨ ਸ਼ਾਮਿਲ ਹੋ ਗਿਆ | ਸੰਘਰਸ਼ ਨੂੰ ਤਿੱਖਾ ਕਰਦਿਆਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵਲੋਂ ...
ਪੱਟੀ, 24 ਨਵੰਬਰ (ਕਾਲੇਕੇ, ਖਹਿਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਅਜੌਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਵਿਚ ਪ੍ਰਪੱਕ ਹੋਣ ਲਈ ਵੀ ਜਾਣੂ ਕਰਵਾਇਆ ਜਾ ਰਿਹਾ ...
ਜਲੰਧਰ, 24 ਨਵੰਬਰ (ਐੱਮ.ਐੱਸ. ਲੋਹੀਆ)- ਮੋਟਰ ਵਹੀਕਲ ਇੰਸਪੈਕਟਰ ਦੀ ਮਿਲੀਭੁਗਤ ਨਾਲ ਬਿਨ੍ਹਾ ਜਾਂਚ ਕਰਵਾਏ ਗੱਡੀਆਂ ਦੇ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਐਮ.ਵੀ.ਆਈ. ਦਾ ਭਗੌੜਾ ਕਰਿੰਦਾ ਸੁਰਜੀਤ ਸਿੰਘ ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਦੋ ਦਿਨਾ 7ਵੇਂ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਦਾ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਹੋਇਆ, ਜਿਸ ਵਿਚ ਜ਼ਿਲ੍ਹੇ ਭਰ ਦੇ ਸੈਂਕੜੇ ਵਿਦਿਆਰਥੀਆਂ ਵਲੋਂ ...
ਨਕੋਦਰ, 24 ਨਵੰਬਰ (ਤਿਲਕ ਰਾਜ ਸ਼ਰਮਾ)-ਥਾਣਾ ਸਿਟੀ ਪੁਲਿਸ ਨੇ 2019 'ਚ ਦਰਜ ਇਕ ਮੁਕਦਮੇ 'ਚ ਅਦਾਲਤ ਵਲੋਂ ਘੋਸ਼ਿਤ ਪੀ. ਓ. ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮੁਕਦਮਾ ਨੰਬਰ 121, 16/11/19 'ਚ ਅਦਾਲਤ ਵਲੋਂ ਘੋਸ਼ਿਤ ਪੀ. ਓ. ਮੁਲਜ਼ਮ ਰਾਜ ...
ਜਲੰਧਰ, 24 ਨਵੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਇਸਤਰੀ ਸਤਿਸੰਗ ਸਭਾ ਵਲ਼ੋਂ ਪ੍ਰਬੰਧਕ ਕਮੇਟੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX