ਜਲੰਧਰ, 24 ਨਵੰਬਰ (ਸ਼ਿਵ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਨਾਜਾਇਜ਼ ਬਣਦੀਆਂ ਇਮਾਰਤਾਂ ਨੂੰ ਸੀਲਾਂ ਲੱਗਣ ਦੇ ਬਾਵਜੂਦ ਉਨਾਂ ਨੂੰ ਤੋੜਨ ਦੇ ਮਾਮਲਿਆਂ ਨੂੰ ਨਿਗਮ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਵਿਚ ਪੁਲਿਸ ਕਮਿਸ਼ਨਰ ਨੂੰ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ | ਬੀਤੇ ਦਿਨੀਂ ਬਿਲਡਿੰਗ ਵਿਭਾਗ ਦੇ ਅਫਸਰਾਂ ਵਲੋਂ ਪ੍ਰਤਾਪ ਬਾਗ ਦੇ ਕੋਲ ਅਤੇ ਮੰਡੀ ਰੋਡ ਦੇ ਕੋਲ ਨਾਜਾਇਜ਼ ਬਣਾਉਣ ਦੇ ਮਾਮਲੇ ਵਿਚ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਸੀ | ਪਰ ਸਬੰਧਿਤ ਲੋਕਾਂ ਨੇ ਨਿਗਮ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਕੋਈ ਪ੍ਰਵਾਹ ਨਹੀਂ ਕੀਤੀ | ਮੰਡੀ ਰੋਡ 'ਤੇ ਇਮਾਰਤ ਅਤੇ ਪ੍ਰਤਾਪ ਬਾਗ ਦੇ ਕੋਲ ਇਮਾਰਤਾਂ ਨੂੰ ਲੱਗੀਆਂ ਸੀਲਾਂ ਅੱਜ ਤੋੜ ਦਿੱਤੀਆਂ ਗਈਆਂ ਸੀ | ਬਿਲਡਿੰਗ ਵਿਭਾਗ ਦੇ ਨੇ ਇਸ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੂੰ ਕੀਤੀ ਸੀ ਜਿਨ੍ਹਾਂ ਨੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ | ਬਿਲਡਿੰਗ ਵਿਭਾਗ ਨੇ ਦੋਵਾਂ ਇਮਾਰਤਾਂ ਦੀਆਂ ਸੀਲਾਂ ਤੋੜਨ ਦੀ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਲਈ ਚਿੱਠੀ ਭੇਜ ਦਿੱਤੀ ਹੈ | ਨਿਗਮ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਦਫ਼ਤਰ ਨੇ ਇਸ ਚਿੱਠੀ ਨੂੰ ਪ©ਾਪਤ ਵੀ ਕਰ ਲਿਆ ਹੈ | ਪ੍ਰਤਾਪ ਬਾਗ ਕੋਲ ਬਣੀ ਇਮਾਰਤ ਦੀ ਦੂਜੀ ਵਾਰ ਤੇ ਮੰਡੀ ਰੋਡ ਸਥਿਤ ਇਮਾਰਤ ਦੀ ਤੀਜੀ ਵਾਰ ਨਿਗਮ ਵਲੋਂ ਲੱਗੀਆਂ ਸੀਲਾਂ ਤੋੜੀਆਂ ਗਈਆਂ ਹਨ | ਇਸ ਤੋਂ ਪਹਿਲਾਂ ਵੀ ਪ੍ਰਤਾਪ ਬਾਗ ਕੋਲ ਇਮਾਰਤਾਂ ਨੂੰ ਲੱਗੀਆਂ ਸੀਲਾਂ ਤੋੜ ਦਿੱਤੀਆਂ ਗਈਆਂ ਸੀ ਪਰ ਇਸ ਦੇ
ਬਾਵਜੂਦ ਵੀ ਨਿਗਮ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਸਕਿਆ ਸੀ | ਨਿਗਮ ਪ੍ਰਸ਼ਾਸਨ ਦੀਆਂ ਸੀਲਾਂ ਤੋੜਨ ਚਾਹੇ ਜ਼ੁਰਮ ਹੈ ਪਰ ਨਿਗਮ ਪ੍ਰ੍ਰਸ਼ਾਸਨ ਵਲੋਂ ਬਾਅਦ ਵਿਚ ਇਸ ਮਾਮਲੇ ਵਿਚ ਅਗਲੀ ਕਾਰਵਾਈ ਨਾ ਕੀਤੇ ਜਾਣ ਕਰਕੇ ਹੀ ਮਾਮਲੇ ਠੱਪ ਪੈ ਜਾਂਦੇ ਹਨ |
ਰੈੱਡ ਕਰਾਸ ਮਾਰਕੀਟ ਵਿਚ 32 ਦੁਕਾਨਾਂ ਕੀਤੀਆਂ ਸੀਲ
ਜੇ.ਡੀ.ਏ. ਨੇ ਰੈੱਡ ਕਰਾਸ ਮਾਰਕੀਟ ਵਿਚ ਦੂਜੀ ਮੰਜ਼ਿਲ 'ਤੇ ਬਣੀਆਂ ਆਪਣੀਆਂ 32 ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਕਤ ਦੁਕਾਨਾਂ ਦੇ ਸ਼ਟਰ ਪਹਿਲਾਂ ਖੁੱਲ੍ਹੇ ਪਏ ਸਨ ਤਾਂ ਹੇਠਲੇ ਦੁਕਾਨਾਂ ਦੇ ਕਈ ਲੋਕ ਇਨਾਂ ਨੂੰ ਗੁਦਾਮਾਂ ਵਜੋਂ ਵਰਤੋਂ ਕਰ ਰਹੇ ਸਨ | ਇਨ੍ਹਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਜੇ.ਡੀ.ਏ. ਨੇ ਇਨ੍ਹਾਂ ਨੂੰ ਵੇਚਣ 'ਤੇ ਲਗਾਇਆ ਹੈ | ਇਹ ਦੁਕਾਨਾਂ ਕਾਫੀ ਮਹਿੰਗੇ ਇਲਾਕੇ ਵਿਚ ਹਨ ਜਿਨ੍ਹਾਂ ਤੋਂ ਜੇ.ਡੀ.ਏ. ਨੂੰ ਕਾਫੀ ਮੁਨਾਫਾ ਹੋਣ ਦੀ ਸੰਭਾਵਨਾ ਹੈ |
ਬਸਤੀ ਸ਼ੇਖ਼ ਵਿਚ ਨਿਗਮ ਨੇ ਤੋੜੀ ਨਾਜਾਇਜ਼ ਇਮਾਰਤ-ਹੰਗਾਮਾ
ਜਲੰਧਰ, ਨਗਰ ਨਿਗਮ ਨੇ ਵੈੱਸਟ ਹਲਕੇ ਦੇ ਨਿਜਾਤਮ ਨਗਰ ਵਿਚ ਉਸ ਨਾਜਾਇਜ਼ ਇਮਾਰਤ ਖ਼ਿਲਾਫ਼ ਕਾਰਵਾਈ ਕੀਤੀ ਹੈ ਜਿਸ ਨੂੰ ਕੰਮ ਰੋਕਣ ਲਈ ਪਹਿਲਾਂ ਨੋਟਿਸ ਦਿੱਤਾ ਗਿਆ ਸੀ | ਨੋਟਿਸ ਦੇਣ ਦੇ ਬਾਵਜੂਦ ਨਿਰਮਾਣ ਜਾਰੀ ਰੱਖਣ ਕਰਕੇ ਹੀ ਨਿਗਮ ਨੇ ਇਹ ਕਾਰਵਾਈ ਕੀਤੀ ਹੈ | ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ ਵਿਚ ਇਸ ਨਾਜਾਇਜ਼ ਇਮਾਰਤ ਖ਼ਿਲਾਫ਼ ਕਾਰਵਾਈ ਕੀਤੀ ਗਈ ਜਦਕਿ ਇਸ ਇਮਾਰਤ ਨੂੰ ਤੋੜਨ ਵੇਲੇ ਕਾਫੀ ਹੰਗਾਮਾ ਹੋਇਆ ਪਰ ਨਿਗਮ ਪੁਲਿਸ ਨੇ ਵਿਰੋਧ ਕਰਨ ਵਾਲਿਆਂ ਨੂੰ ਇਕ ਪਾਸੇ ਕਰ ਦਿੱਤਾ ਤਾਂ ਜੋ ਇਸ ਕਾਰਵਾਈ ਦੌਰਾਨ ਕਿਸੇ ਤਰਾਂ ਦੀ ਕੋਈ ਰੁਕਾਵਟ ਨਾ ਪੈਦਾ ਹੋ ਸਕੇ | ਨਿਗਮ ਨੇ ਇਸ ਤਰਾਂ ਦੀਆਂ ਹੋਰ ਵੀ ਕਈ ਇਮਾਰਤਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਹੈ | ਨਿਗਮ ਦੇ ਬਿਲਡਿੰਗ ਵਿਭਾਗ ਦਾ ਕਹਿਣਾ ਸੀ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ |
ਭੋਗਪੁਰ, 24 ਨਵੰਬਰ (ਕਮਲਜੀਤ ਸਿੰਘ ਡੱਲੀ)-ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਬੋਰਡ ਆਫ਼ ਡਾਇਰੈਕਟਰਜ਼ ਦੇ ਉੱਪ-ਚੇਅਰਮੈਨ ਪਰਮਿੰਦਰ ਸਿੰਘ ਮੱਲ੍ਹੀ ਨੇ ਮਿੱਲ ਦੇ ਚੇਅਰਮੈਨ 'ਤੇ ਮਨਮਾਨੀਆਂ ਕਰਨ ਦਾ ਦੋਸ਼ ਲਾਉਂਦਿਆਂ ਪਿੜਾਈ ...
ਜਲੰਧਰ, 24 ਨਵੰਬਰ (ਸ਼ਿਵ)-ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਵਿਚ ਲਾਇਸੰਸਸ਼ੁਦਾ 28 ਕਾਲੋਨੀਆਂ ਦੇ ਪ੍ਰੋਮੋਟਰਾਂ ਖ਼ਿਲਾਫ਼ ਸਖ਼ਤੀ ਕਰਦਿਆਂ ਜਲੰਧਰ ਵਿਕਾਸ ਅਥਾਰਿਟੀ (ਜੇ.ਡੀ.ਏ.) ਵਲੋਂ ਇਨ੍ਹਾਂ ਕਾਲੋਨੀਆਂ ਵਿਚ ਜਾਇਦਾਦ ਦੀ ਰਜਿਸਟਰੇਸ਼ਨ 'ਤੇ ਰੋਕ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)-ਮੋਟਰਸਾਈਕਲ 'ਤੇ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਜਿੰਮ ਸੰਚਾਲਕ ਅਤੇ ਉਸ ਦੇ ਸਾਥੀ ਕੋਲੋਂ 450 ਗ੍ਰਾਮ ਹੈਰੋਇਨ ਬਰਾਮਦ ਕਰਕੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਸੁਖਦੇਵ ...
ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਂਕੀ ਦਕੋਹਾ ਦੇ ਇੰਚਾਰਜ ਮਦਨ ਸਿੰਘ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਦੋਸ਼ੀ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਤੇ ਚੋਰੀ ਕੀਤੀਆਂ ਲੋਹੇ ਦੀਆਂ ਗਰਿੱਲਾਂ ਸਮੇਤ ਕਾਬੂ ਕੀਤਾ ਹੈ, ਜਿਸ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)-ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਦੀਪਕ ਪੁੱਤਰ ਰਮੇਸ਼ ਕੁਮਾਰ ਵਾਸੀ ਗਾਂਧੀ ਕੈਂਪ, ਜਲੰਧਰ ਵਜੋਂ ਦੱਸੀ ਗਈ ਹੈ | ਏ.ਸੀ.ਪੀ. ...
ਆਦਮਪੁਰ, 24 ਨਵੰਬਰ (ਹਰਪ੍ਰੀਤ ਸਿੰਘ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਜਿੱਥੇ ਪਿੰਡਾਂ ਵਿਚ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਹਟਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਉਲਟ ਹਲਕਾ ਆਦਮਪੁਰ 'ਚ ਕਈ ਵੱਡੇ-ਵੱਡੇ ਰਸੂਖਦਾਨਾਂ ਸਿਆਸੀ ਲੀਡਰਾਂ ਦੀ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)-ਆਟੋ ਚਾਲਕ ਤੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਮੋਹਿਤ ਥਾਪਰ ਉਰਫ਼ ਸਾਈਾ ਪੁੱਤਰ ਰਾਮ ਵਾਸੀ ਕਿਸ਼ਨਪੁਰਾ, ਜਲੰਧਰ ਵਜੋਂ ਦੱਸੀ ਗਈ ਹੈ | ...
ਜਲੰਧਰ, 24 ਨਵੰਬਰ (ਸ਼ਿਵ)-ਠੇਕੇਦਾਰ ਦੀ ਅਦਾਇਗੀ ਨਾ ਕਰਨ ਕਰਕੇ ਕੂੜਾ ਚੁੱਕਣ ਵਾਲੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਸਮਾਰਟ ਸਿਟੀ ਦੇ ਦਫ਼ਤਰ ਬਾਹਰ ਮੁਲਾਜ਼ਮਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੰਜਾਬ ਸਫ਼ਾਈ ਮਜ਼ਦੂਰ ...
ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਵਲੋਂ ਗੁਰਦੁਆਰਾ ਧੰਨ-ਧੰਨ ਬਾਬਾ ਸੁਖਚੈਨ ਦਾਸ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿਖੇ ਸਮਾਜ ਸੁਧਾਰ ਸਭਾ ਕਮੇਟੀ ਨੂੰ ਗੁਰਦੁਆਰਾ ਗੁਰੂ ਰਵਿਦਾਸ ...
ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗੁਰੂ ਗੋਬਿੰਦ ਸਿੰਘ ਆਵਨਿਉ ਵਿਖੇ ਰਾਮ ਮੰਦਰ ਨੇੜੇ ਨਾਕਾਬੰਦੀ ਕਰਦੇ ਹੋਏ ਇਕ ਦੋਸ਼ੀ ਨੂੰ ਚੋਰੀ ਦੇ ਮੋਬਾਈਲਾਂ ਸਮੇਤ ਕਾਬੂ ਕੀਤਾ ਹੈ, ਜਿਸ ਨੂੰ ਅਦਾਲਤ 'ਚ ਪੇਸ਼ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)-ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਅਤੇ ਕੈਪੀਟੋਲ ਹਸਪਤਾਲ ਦੇ ਪ੍ਰਬੰਧਕ ਡਾ. ਸੀ.ਐੱਸ. ਪਰੂਥੀ, ਗੁਰਿੰਦਰ ਸਿੰਘ ਪਰੂਥੀ ਅਤੇ ਜਤਿੰਦਰਪਾਲ ਸਿੰਘ ਪਰੂਥੀ ਦੀ ਮਾਤਾ ਸ੍ਰੀਮਤੀ ਹਰਭਜਨ ਕੌਰ ਪਰੂਥੀ ਪਤਨੀ ਸਵ. ਸ. ਗੁਰਬਖਸ਼ ਸਿੰਘ ...
-ਮਾਮਲਾ ਸੋਸ਼ਲ ਮੀਡੀਆ 'ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦਾ- ਲਾਂਬੜਾ, 24 ਨਵੰਬਰ (ਪਰਮੀਤ ਗੁਪਤਾ)-ਸੋਸ਼ਲ ਮੀਡੀਆ ਅਤੇ ਜਨਤਕ ਤÏਰ 'ਤੇ ਹਥਿਆਰਾਂ ਦਾ ਖੁਲ੍ਹੇਆਮ ਪ੍ਰਦਰਸ਼ਨ ਕਰ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਨੂੰ ...
ਜਲੰਧਰ, 24 ਨਵੰਬਰ (ਸ਼ਿਵ)-ਦਿੱਲੀ ਅਤੇ ਹੋਰ ਰਾਜਾਂ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਵਿਚ ਬਿਨਾਂ ਬਿੱਲ ਦਾ ਸਮਾਨ ਲਿਆ ਕੇ ਸਟੇਸ਼ਨ ਤੋਂ ਲੁਕ ਛਿਪ ਕੇ ਕੱਢਣ ਦਾ ਕੰਮ ਲੰਬੇ ਸਮੇਂ ਤੋਂ ਚੱਲਦਾ ਰਿਹਾ ਹੈ ਤੇ ਬਿਨਾਂ ਬਿੱਲ ਦੇ ਆਉਂਦੇ ਬੂਟ ਸਮੇਤ ਹੋਰ ਵੀ ਕਾਫ਼ੀ ਸਮਾਨ ਦੇ ...
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਥਾਣਾ 8 ਤੇ ਇਸਦੀ ਉਪ ਪੁਲਿਸ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈਆਂ 2 ਵਿਅਕਤੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ...
ਜਲੰਧਰ, 24 ਨਵੰਬਰ (ਸ਼ਿਵ)-ਪਾਸਪੋਰਟ ਦੇ ਬਿਨੈਕਾਰ ਜੋ ਕਿ 22 ਨਵੰਬਰ ਨੂੰ ਸਰਵਰ ਵਿਚ ਤਕਨੀਕੀ ਖ਼ਰਾਬੀ ਕਾਰਨ ਅਪੁਆਇੰਮੈਂਟ ਮਿਲਣ ਦੇ ਬਾਵਜੂਦ ਪਾਸਪੋਰਟ ਸੇਵਾਵਾਂ ਰਹਿਣ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਰਿਜਨਲ ਪਾਸਪੋਰਟ ਦਫ਼ਤਰ ...
ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਜ਼ਿਲ੍ਹਾ ਵਾਤਾਵਰਨ ਯੋਜਨਾ ਸਬੰਧੀ ਜਲੰਧਰ ਵਿਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸੋਰਸ ਸੈਗਰੀਗੇਸ਼ਨ, ਲੈਗੇਸੀ ਵੇਸਟ (ਪੁਰਾਣੇ ਕੂੜੇ) ਅਤੇ ...
ਜਲੰਧਰ, ਨਵੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕਮਿਊਨਿਟੀ ਸਰਵਿਸ ਵਿਭਾਗ ਅਤੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਐੱਲ.ਪੀ.ਯੂ. ਕੈਂਪਸ ਵਿਚ ਦੋ-ਰੋਜ਼ਾ ਰਾਜ ਪੱਧਰੀ 'ਯੂਥ ਰੈੱਡ ਕਰਾਸ ਦਿਵਸ' ਮਨਾਇਆ ¢ ਇਹ ਸਮਾਗਮ ਭਾਰਤੀ ਰੈੱਡ ਕਰਾਸ ਸੋਸਾਇਟੀ ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਚੱਲ ਰਿਹਾ ਦੋ ਦਿਨਾਂ 7ਵਾਂ ਕੈਰੀਅਰ ਕਾਂਉਂਸਲਿੰਗ ਗਾਈਡੈਂਸ ਸਪਾਰਕ ਮੇਲਾ ਮਾਹਿਰਾਂ ਵਲੋਂ ਜਾਗਰੂਕ ਕਰਨ 'ਤੇ ਸੱਭਿਆਚਾਰਕ ਗਤੀਵਿਧੀਆਂ ਉਪਰੰਤ ਯਾਦਗਾਰੀ ਪੈੜਾਂ ਛੱਡਦਾ ਹੋਇਆ ਸ਼ਾਨੋ ...
ਜੰਡਿਆਲਾ ਮੰਜਕੀ, 24 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਨਗਰ ਕੌਂਸਲ ਨੂਰਮਹਿਲ ਦੇ ਕਈ ਕੌਂਸਲਰਾਂ ਵਲੋ ਨਗਰ ਕੌਂਸਲ ਦੀ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ ਦੇ ਖ਼ਿਲਾਫ਼ ਬੀਤੇ ਦਿਨੀਂ ਬੇਭਰੋਸਗੀ ਦਾ ਮਤਾ ਪਾਇਆ ਗਿਆ ਸੀ | ਜਿਸ ਸਬੰਧੀ ਅੱਜ ਬਹੁਮਤ ਸਾਬਤ ਕਰਨ ਲਈ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)-ਆਈ.ਐਮ.ਏ. ਦੀ ਜ਼ਿਲ੍ਹਾ ਇਕਾਈ ਵਲੋਂ ਡਾ. ਅਲੋਕ ਜੀ. ਲਾਲਵਾਨੀ ਦੀ ਪ੍ਰਧਾਨਗੀ ਹੇਠ ਇਕ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਵਿਦੇਸ਼ ਤੋਂ ਆਏ ਮਾਹਿਰਾਂ ਨੇ ਦਿਲ ਅਤੇ ਪੈਨਕ੍ਰੀਆ (ਪਾਚਕ ਗ੍ਰੰਥੀ) ਦੇ ਰੋਗਾਂ ਦੇ ਆਧੁਨਿਕ ਇਲਾਜ ਬਾਰੇ ...
ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)-ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲਿਆ ਕੇ ਇਕ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਕੀਤਾ ਸੀ, ਉਸੇ ਤਰ੍ਹਾਂ ਹੀ ਹੁਣ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਲੋਕ ਭਾਰਤੀ ਜਨਤਾ ਪਾਰਟੀ ਤੋਂ ਹਮੇਸ਼ਾ ਲਈ ...
ਜਲੰਧਰ, 24 ਨਵੰਬਰ (ਸ਼ਿਵ)-ਸਨਅਤਕਾਰਾਂ, ਕਾਰੋਬਾਰੀਆਂ ਦੇ ਹਿਤਾਂ ਲਈ ਲੜਦੀ ਮੋਹਰੀ ਜਥੇਬੰਦੀ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਇਕ ਵਾਰ ਫਿਰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੇ੍ਰਸ਼ਾਨ ਕਰਨ ਦਾ ਮਸਲਾ ਉੱਠਿਆ ਹੈ | ਚਾਹੇ ਮੀਟਿੰਗ ਵਿਚ ਕਿਰਤ ਕਾਨੂੰਨਾਂ ਬਾਰੇ ...
ਜਲੰਧਰ, 24 ਨਵੰਬਰ (ਸ਼ਿਵ)-ਰਾਜ ਦੇ ਆਰ.ਟੀ.ਓ. ਦਫ਼ਤਰਾਂ ਵਿਚ ਕੰਮ ਨਾ ਹੋਣ ਕਰਕੇ ਲੋਕਾਂ ਨੂੰ ਵਾਰ-ਵਾਰ ਚੱਕਰ ਮਾਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਪਰ ਲੋਕਾਂ ਦੀ ਦਫ਼ਤਰ ਵਿਚ ਕੰਮ ਕਰਵਾਉਣ ਦੇ ਮਾਮਲੇ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਆਰਸੀ ਬੈਕਲਾਗ ਦਾ ਕੰਮ ...
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫਲਾਈਓਵਰ ਦੇ ਹੇਠਾਂ ਅਤੇ ਆਸ-ਪਾਸ ਸਫ਼ਾਈ ਦੀ ਮੰਦੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਜਾਣਕਾਰੀ ਦਿੰਦੇ ਹੋਏ ਪ੍ਰਤਾਪ ਸਿੰਘ, ਨਿਰੇਸ਼ ਕੁਮਾਰ, ਪ੍ਰਭਜੋਤ ਸਿੰਘ, ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਉੱਘੇ ਖੇਡ ਪ੍ਰਮੋਟਰ ਤੇ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਤੇ ਕੰਵਰਜੀਤ ਸਿੰਘ ਚੰਦੀ 'ਲਵਲੀ' ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕਾਸੂਪੁਰ (ਸ਼ਾਹਕੋਟ) ਜ਼ਿਲ੍ਹਾ ਜਲੰਧਰ ਵਿਖੇ ਚਾਨਣ ਸਿੰਘ ਚੰਦੀ ਤੇ ਪ੍ਰਦੁਮਣ ...
ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਤਹਿਸੀਲ ਕੰਪਲੈਕਸ ਵਿਖੇ ਬੂਥ ਚਲਾ ਰਹੇ ਬੂਥ ਧਾਰਕਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜੀ.ਏ. ਟੂ ਡੀ.ਸੀ. ਰਾਹੀਂ ਡੀ.ਸੀ. ਜਸਪ੍ਰੀਤ ਸਿੰਘ ਨੂੰ ਮੰਗ-ਪੱਤਰ ਦਿੱਤਾ ਤੇ ਮੰਗ ਕੀਤੀ ਕਿ ਦੋ ਸਾਲ ਪਹਿਲਾਂ ਅਲਾਟ ਹੋਏ ਬੂਥਾਂ ਦੀ ਮੋੜ ਤੋਂ ...
ਜਲੰਧਰ, 24 ਨਵੰਬਰ (ਐੱਮ. ਐੱਸ. ਲੋਹੀਆ)-ਹਸਪਤਾਲ 'ਚ ਜਾਂਚ ਕਰਵਾਉਣ ਆਈ ਔਰਤ ਦਾ ਗਹਿਣੇ ਅਤੇ ਨਕਦੀ ਵਾਲਾ ਬੈਗ ਚੋਰੀ ਕਰਨ ਵਾਲੀ ਔਰਤ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਬੀਨਾ ਰਾਣੀ ਪਤਨੀ ਰਾਜ ਕੁਮਾਰ ਵਾਸੀ ਪਿੰਡ ਮੇਹਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX