ਝੁਨੀਰ, 24 ਨਵੰਬਰ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਦੇ ਬੱਸ ਸਟੈਂਡ 'ਤੇ ਫ਼ਿਲਮ ਦਾਸਤਾਨ-ਏ-ਸਰਹਿੰਦ ਦੇ ਵਿਰੋਧ 'ਚ ਸਿੱਖ ਸੰਗਤਾਂ ਵਲੋਂ ਸੰਕੇਤਕ ਰੋਸ ਮੁਜ਼ਾਹਰਾ ਕਰਦਿਆਂ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ | ਸਾਗਰ ਸਿੰਘ, ਖੁਸ਼ਵਿੰਦਰ ਸਿੰਘ, ਹੁਸ਼ਿਆਰ ਸਿੰਘ, ਚਰਨਜੀਤ ਸਿੰਘ ਨੇ ਕਿਹਾ ਕਿ ਇਹ ਸਿੱਖ ਵਿਚਾਰਧਾਰਾ ਦੇ ਉਲਟ ਹੈ ਅਤੇ ਸਿੱਖ ਧਰਮ ਵਿਚ ਗੁਰੂ ਸਾਹਿਬਾਨ ਤੇ ਮਹਾਨ ਸ਼ਹੀਦਾਂ ਦੀਆਂ ਨਕਲਾਂ ਉਤਾਰਨ ਅਤੇ ਸੰਵਾਂਗ ਰਚਾਉਣ ਦੀ ਸਖ਼ਤ ਮਨਾਹੀ ਹੈ | ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ ਤੇ ਸਵਾਂਗ ਰਚਣ ਦੀ ਸਖ਼ਤ ਮਨਾਹੀ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਬਿੰਬ ਨੂੰ ਉਵੇਂ ਹੀ ਕਿਸੇ ਬਿਪਰਵਾਦੀ ਤਰੀਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਗੁਰੂ ਬਿੰਬ ਨਹੀਂ ਪੇਸ਼ ਹੋ ਸਕਦਾ | ਉਨ੍ਹਾਂ ਕਿਹਾ ਕਿ ਹੁਣ 'ਦਾਸਤਾਨ-ਏ-ਸਰਹਿੰਦ' ਨਾਮੀ ਫ਼ਿਲਮ ਇਸ ਸਿਧਾਂਤਕ ਕੁਰਾਹੇ ਦਾ ਅਗਲਾ ਪੜਾਅ ਲੈ ਕੇ ਆਈ ਹੈ | ਫ਼ਿਲਮ ਦੇ ਪ੍ਰਸੰਸਕਾਂ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫ਼ਿਲਮ 'ਚ ਮਾਸੂਮ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੁਣ ਦਾ ਬੱਜਰ ਗੁਨਾਹ ਕੀਤਾ ਗਿਆ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਫ਼ਿਲਮ ਨੂੰ ਰੋਕਣ ਲਈ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਹੈ | ਇਸ ਮੌਕੇ ਗੁਲਾਬ ਸਿੰਘ, ਸਾਧੂ ਸਿੰਘ, ਗੁਰਚਰਨ ਸਿੰਘ, ਹਰਬੰਤ ਸਿੰਘ, ਖੁਸ਼ਵਿੰਦਰ ਸਿੰਘ, ਜਗਦੇਵ ਸਿੰਘ, ਨੈਬ ਸਿੰਘ, ਪ੍ਰਧਾਨ ਹਰਬੰਤ ਸਿੰਘ, ਇੰਦਰਜੀਤ ਸਿੰਘ, ਸੰਦੀਪ ਸਿੰਘ, ਜਗਸੀਰ ਸਿੰਘ, ਭਵਜੋਤ ਸਿੰਘ ਝੁਨੀਰ, ਸਵਰਨ ਸਿੰਘ ਕੋਟਧਰਮੂ, ਗੁਰਲਾਲ ਸਿੰਘ, ਰਾਜਵਿੰਦਰ ਸਿੰਘ ਟਿੱਬੀ ਆਦਿ ਹਾਜ਼ਰ ਸਨ |
ਮਾਨਸਾ, 24 ਨਵੰਬਰ (ਰਾਵਿੰਦਰ ਸਿੰਘ ਰਵੀ)- ਚਾਰ ਪਹੀਆ ਛੋਟਾ ਹਾਥੀ ਯੂਨੀਅਨ ਵਲੋਂ ਸਥਾਨਕ ਸ਼ਹਿਰ 'ਚ ਵਹੀਕਲਾਂ 'ਤੇ ਕਾਲੇ ਝੰਡੇ ਲਗਾ ਕੇ ਰੋਸ ਮਾਰਚ ਕੱਢਿਆ ਗਿਆ | ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਨਜ਼ਦੀਕ ਵਾਹਨ ਖੜ੍ਹੇ ਕਰਕੇ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ...
ਜੌੜਕੀਆਂ, 24 ਨਵੰਬਰ (ਲੱਕਵਿੰਦਰ ਸ਼ਰਮਾ)- ਕਸਬੇ ਦੇ ਪਿੰਡਾਂ ਲਈ ਸੇਵਾਵਾਂ ਦੇ ਰਹੇ ਪੰਚਾਇਤ ਸਕੱਤਰ ਯੂਨੀਅਨ ਆਗੂ ਸੁਪਰਡੈਂਟ ਹਰਚਰਨ ਸਿੰਘ, ਖ਼ੁਸ਼ਹਾਲ ਸਿੰਘ ਪੰਚਾਇਤ ਸਕੱਤਰ, ਮੱਖਣ ਸਿੰਘ ਪੰਚਾਇਤ ਸਕੱਤਰ ਤੇ ਪਟਵਾਰੀ ਅਸ਼ਵਨੀ ਕੁਮਾਰ ਨੇ ਇੱਥੇ ਆਪਣੀ ਮੁਸ਼ਕਲ ...
ਮਾਨਸਾ, 24 ਨਵੰਬਰ (ਸ. ਰਿ.)- ਸਿਹਤ ਵਿਭਾਗ ਵਲੋਂ ਜ਼ਿਲੇ੍ਹ 'ਚ ਚੱਲ ਰਹੇ ਅਲਟਰਾਸਾੳਾੂਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕਰ ਕੇ ਰਿਕਾਰਡ ਦੀ ਜਾਂਚ ਕੀਤੀ ਗਈ | ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸਰਮਾ ਨੇ ਦੱਸਿਆ ਕਿ ਲਿੰਗ ਅਨੁਪਾਤ ਦੇ ਅੰਤਰ ਨੂੰ ਵੇਖਦੇ ਹੋਏ ਇਹ ਚੈਕਿੰਗ ...
ਮਾਨਸਾ, 24 ਨਵੰਬਰ (ਰਾਵਿੰਦਰ ਸਿੰਘ ਰਵੀ)- ਮਾਨਸਾ 'ਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਵੇਲੇ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 51 ਹੋ ਗਈ ਹੈ, ਜਦਕਿ 381 ਸ਼ੱਕੀ ਪਾਏ ਗਏ | ਮਾਨਸਾ ਸ਼ਹਿਰ 'ਚ 27, ਬੁਢਲਾਡਾ 3, ਸਰਦੂਲਗੜ੍ਹ 2 ਤੇ ਖਿਆਲਾ ਕਲਾਂ 19 ਮਰੀਜ ਇਸ ...
ਮਾਨਸਾ, 24 ਨਵੰਬਰ (ਸ. ਰਿ.)- ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ 6 ਸੇਵਾਵਾਂ ਜਿਨ੍ਹਾਂ 'ਚ ਆਮਦਨ ਸਰਟੀਫਿਕੇਟ, ਪੇਂਡੂ ਹਲਕੇ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ 'ਚ ਨਾਂਅ ਜੋੜਨ, ਸੀਨੀਅਰ ਸਿਟੀਜ਼ਨ ਆਈ.ਡੀ. ਕਾਰਡ, ਆਮਦਨ ਤੇ ਖਰਚਾ ਸਰਟੀਫਿਕੇਟ ਅਤੇ ਜਨਰਲ ਵਰਗ ਨਾਲ ...
ਮਾਨਸਾ, 24 ਨਵੰਬਰ (ਸ. ਰਿ.)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੌਜਵਾਨ ਲੜਕੇ, ਲੜਕੀਆਂ ਲਈ ਰੋਜ਼ਗਾਰ, ਸਵੈ ਰੋਜ਼ਗਾਰ ਅਤੇ ਮੁਫ਼ਤ ਕੋਚਿੰਗ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ...
ਮਾਨਸਾ, 24 ਨਵੰਬਰ (ਸਟਾਫ਼ ਰਿਪੋਰਟਰ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਾਹਿਬ ਸਿੰਘ ਸਭਾ ਮਾਨਸਾ ਵਿਖੇ ਹੋਈ | ਜ਼ਿਲ੍ਹਾ ਪ੍ਰਧਾਨ ਨਾਜਰ ਸਿੰਘ ਖਿਆਲਾ ਨੇ ਦੱਸਿਆ ਕਿ ਕਿਸਾਨ 26 ਨਵੰਬਰ ਨੂੰ ਮੋਰਚੇ ਦੇ ਸੱਦੇ 'ਤੇ ...
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸੱਦੇ 'ਤੇ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਸਥਾਨਕ ਬਰਨਾਲਾ-ਸਿਰਸਾ ਮੁੱਖ ਸੜਕ 'ਤੇ ਤਿੰਨਕੋਣੀ ਨਜ਼ਦੀਕ ਕਿਸਾਨਾਂ ਦਾ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ | ਭਾਕਿਯੂ ...
ਝੁਨੀਰ, 24 ਨਵੰਬਰ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਖ਼ਿਆਲੀ ਚਹਿਲਾਂਵਾਲੀ ਵਿਖੇ ਨਿੱਜੀ ਕੰਪਨੀ ਦੇ ਸੋਲਰ ਪਲਾਂਟ ਦੀ ਮੈਨੇਜਮੈਂਟ ਵਲੋਂ ਕਿਸਾਨਾਂ ਦੀ ਜ਼ਮੀਨ ਜੋ ਲੀਜ਼ ਡੀਡ ਕੀਤੀ ਗਈ ਹੈ, ਦੇ ਪੈਸੇ ਹਰ ਸਾਲ ਸਤੰਬਰ ਮਹੀਨੇ 'ਚ ਆਉਂਦੇ ਹੁੰਦੇ ਸਨ | ਇਸ ਵਾਰ 2 ਮਹੀਨੇ ...
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਨੇ ਟੈਂਡਰ ਹੋਣ ਦੇ ਬਾਵਜੂਦ ਸ਼ਹਿਰ ਦੇ ਅੰਡਰ ਬਿ੍ਜ ਦੀ ਮੁਰੰਮਤ ਨਾ ਹੋਣ ਦੇ ਮਾਮਲੇ 'ਚ ਵੱਡੀ ਘਪਲੇਬਾਜ਼ੀ ਦੇ ਦੋਸ਼ ਲਗਾਏ ਹਨ | ਪਾਰਟੀ ਦੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਇੰਜੀ. ਹਨੀਸ਼ ਬਾਂਸਲ ...
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਨੇ ਕੁਝ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਹੁਣ 25 ਨਵੰਬਰ ਨੂੰ ਸ਼ਾਮ 5 ਵਜੇ ਤੱਕ ਹੋਵੇਗੀ | ਪਹਿਲਾਂ ਇਹ ਖ਼ਰੀਦ 23 ਨਵੰਬਰ ਨੂੰ ਸ਼ਾਮ ਤੱਕ ਹੋਣੀ ਸੀ | ਜ਼ਿਕਰਯੋਗ ਹੈ ਕਿ ਮਾਲਵਾ ਪੱਟੀ ਦੇ ਕੁਝ ਪਿੰਡਾਂ 'ਚ ...
ਜੋਗਾ, 24 ਨਵੰਬਰ (ਚਹਿਲ)- ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਪਿੰਡ ਜਖੇਪਲ ਵਿਖੇ ਸੁਨਾਮ ਜ਼ੋਨ ਦੇ ਸਾਲਾਨਾ ਗੁਰਮਤਿ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਦੇ ਵਿਦਿਆਰਥੀਆਂ ਨੇ ...
ਬੋਹਾ, 24 ਨਵੰਬਰ (ਰਮੇਸ਼ ਤਾਂਗੜੀ)- ਜਿੱਥੇ ਇਕ ਪਾਸੇ ਪੰਜਾਬ ਦੇ ਨਾਲ ਲੱਗਦੇ ਰਾਜ ਹਰਿਆਣਾ, ਦਿੱਲੀ ਤੇ ਰਾਜਸਥਾਨ ਪੰਜਾਬ ਦੇ ਪਾਣੀਆਂ 'ਤੇ ਆਪਣਾ ਹੱਕ ਜਤਾ ਕੇ ਵਧੇਰੇ ਪਾਣੀ ਦੀ ਮੰਗ ਕਰਦੇ ਹਨ, ਉੱਥੇ ਸਚਾਈ ਇਹ ਹੈ ਕਿ ਬੋਹਾ ਖੇਤਰ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹਿੱਸੇ ...
ਮਾਨਸਾ, 24 ਨਵੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਰੋਚਕ ਮੁਕਾਬਲੇ ਵੇਖਣ ਨੂੰ ਮਿਲੇ | ਖਿਡਾਰੀਆਂ ਨੂੰ ਅਸ਼ੀਰਵਾਦ ...
ਭੀਖੀ, 24 ਨਵੰਬਰ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਸਮਾਉਂ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਵਲੋਂ ਚੱਪਲ ਬਣਾਉਣ ਦੇ ਪ੍ਰੋਜੈਕਟ ਸ਼ੁਰੂ ਕੀਤਾ ਗਿਆ | ਏ.ਡੀ.ਸੀ. (ਵਿਕਾਸ) ਮਾਨਸਾ ਟੀ. ਬੈਨਿਥ ਨੇ ਉਦਘਾਟਨ ਕਰਦਿਆਂ ਕਿਹਾ ਕਿ ...
ਜੋਗਾ, 24 ਨਵੰਬਰ (ਹਰਜਿੰਦਰ ਸਿੰਘ ਚਹਿਲ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਚੱਲ ਰਹੀਆਂ 66ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-17 ਸਾਲ ਨੈੱਟਬਾਲ ਮੁੰਡੇ ਤੇ ਕੁੜੀਆਂ ਦੇ ਮੁਕਾਬਲਿਆਂ ਦੇ ਤੀਜੇ ਦਿਨ ਦਾ ਉਦਘਾਟਨ ਨਗਰ ਪੰਚਾਇਤ ਜੋਗਾ ਦੇ ...
ਬੁਢਲਾਡਾ, 24 ਨਵੰਬਰ (ਸਵਰਨ ਸਿੰਘ ਰਾਹੀ)- ਕਿ੍ਸ਼ਨਾ ਕਾਲਜ ਰੱਲੀ ਦੇ ਪੁਰਾਣੇ ਵਿਦਿਆਰਥੀਆਂ, ਸਟਾਫ਼ ਅਤੇ ਮੈਨੇਜਮੈਂਟ ਵਲੋਂ ਸੈਸ਼ਨ 2022-23 ਦੇ ਨਵੇਂ ਵਿਦਿਆਰਥੀਆਂ ਦੀ ਆਮਦ 'ਤੇ ਸਭਿਆਚਾਰਕ ਪ੍ਰੋਗਰਾਮ ਕੀਤਾ ਗਿਆ | ਵਿਦਿਆਰਥੀਆਂ ਨੇ ਗੀਤ, ਕਵਿਤਾ, ਸੋਲੋ ਡਾਂਸ, ਲੋਕ ਗੀਤ, ...
ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੀ.ਐਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ 'ਚ ਜਿੱਤ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ...
ਭੀਖੀ, 24 ਨਵੰਬਰ (ਔਲਖ)- ਸਵ. ਬਲਵਿੰਦਰ ਸਿੰਘ ਨਕੱਈ ਦੀ ਯਾਦ 'ਚ ਆਰ.ਸੀ. ਵੈੱਲਫੇਅਰ ਕਲੱਬ ਵਲੋਂ ਕਰਵਾਏ ਜਾ ਰਹੇ 5 ਰੋਜ਼ਾ ਦਿਨ ਰਾਤ ਚੱਲਣ ਵਾਲੇ ਕਿ੍ਕਟ ਮੁਕਾਬਲੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਖੇ ਸ਼ੁਰੂ ਹੋ ਗਏ ਹਨ | ਕਲੱਬ ਆਗੂ ਚੰਨਪ੍ਰੀਤ ਸਿੰਘ ...
ਭੀਖੀ, 24 ਨਵੰਬਰ (ਔਲਖ)- ਨੇੜਲੇ ਪਿੰਡ ਖੀਵਾ ਖ਼ੁਰਦ ਵਿਖੇ ਗਰਾਮ ਪੰਚਾਇਤ ਦੀ ਇਕੱਤਰਤਾ ਸਰਪੰਚ ਕੁਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਏ.ਡੀ.ਸੀ. (ਵਿਕਾਸ) ਟੀ. ਬੈਨਿਥ ਅਤੇ ਬੀ.ਡੀ.ਪੀ.ਓ. ਭੀਖੀ ਬਲਦੇਵ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਪਿਛਲੇ ਸਾਲ ਦਾ ...
ਬੁਢਲਾਡਾ, 24 ਨਵੰਬਰ (ਸਵਰਨ ਸਿੰਘ ਰਾਹੀ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੀ 752ਵੀਂ ਜੈਅੰਤੀ ਦੇ ਸਬੰਧ 'ਚ ਮਾਹਾਰਾਸ਼ਟਰ ਦੇ ਪੰਡਰਪੁਰ ਤੋਂ ਘੁਮਾਣ (ਪੰਜਾਬ) ਤੱਕ ਕੱਢੀ ਜਾ ਰਹੀ ਰੱਥ ਅਤੇ ਸਾਈਕਲ ਯਾਤਰਾ ਦਾ ਬੁਢਲਾਡਾ ਪੁੱਜਣ 'ਤੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ...
ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਫੇਸਬੁੱਕ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣੇਦਾਰ ਸੁਖਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਹੁਕਮ ਜਾਰੀ ...
ਬਰਨਾਲਾ, 24 ਨਵੰਬਰ (ਨਰਿੰਦਰ ਅਰੋੜਾ)-ਜੇ.ਐਮ.ਆਈ.ਸੀ. ਬਰਨਾਲਾ ਮੈਡਮ ਬਬਲਜੀਤ ਕੌਰ ਦੀ ਅਦਾਲਤ ਵਲੋਂ ਕੁੱਟਮਾਰ ਦੇ ਮਾਮਲੇ 'ਚ 4 ਦੋਸ਼ੀਆਂ ਨੂੰ ਇਕ ਸਾਲ ਦੀ ਸਜ਼ਾ ਤੇ ਜੁਰਮਾਨੇ ਦਾ ਹੁਕਮ ਸੁਣਾਇਆ ਗਿਆ ਹੈ | ਜਾਣਕਾਰੀ ਦਿੰਦਿਆਂ ਮੁੱਦਈ ਧਿਰ ਦੇ ਵਕੀਲ ਐਡਵੋਕੇਟ ਰਣਜੀਤ ...
ਹੰਡਿਆਇਆ, 24 ਨਵੰਬਰ (ਗੁਰਜੀਤ ਸਿੰਘ ਖੁੱਡੀ)-ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਆਈ.ਈ.ਆਈ. ਦੇ ਪੰਜਾਬ ਤੇ ਹਰਿਆਣਾ ਸੈਂਟਰ ਦਾ 78ਵਾਂ ਸਾਲਾਨਾ ਇਜਲਾਸ ਚੰਡੀਗੜ੍ਹ ਵਿਖੇ ਹੋਇਆ | ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਦੇ ਖੇਤੀ ਖੇਤਰ ਦਾ ਪ੍ਰਸਿੱਧ ...
ਟੱਲੇਵਾਲ, 24 ਨਵੰਬਰ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ...
ਬਰਨਾਲਾ, 24 ਨਵੰਬਰ (ਨਰਿੰਦਰ ਅਰੋੜਾ)-ਸਥਾਨਕ ਬੱਸ ਸਟੈਂਡ ਰੋਡ 'ਤੇ ਸਥਿਤ ਰੂਪ ਕਲਾਥ ਹਾਊਸ ਦੇ ਮਾਲਕ ਤੋਂ ਲੁਟੇਰੇ ਨਗਦੀ ਤੇ ਸੋਨੇ ਦੀ ਮੁੰਦਰੀ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਰੂਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2:30 ਵਜੇ ਦੁਕਾਨ ...
ਬਰਨਾਲਾ, 24 ਨਵੰਬਰ (ਨਰਿੰਦਰ ਅਰੋੜਾ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ 'ਚ ਸਿਹਤ ਵਿਭਾਗ ਵਲੋਂ ...
ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਪਿ੍ੰਸੀਪਲ ਡਾ: ਨੀਲਮ ਸ਼ਰਮਾ ਦੀ ਅਗਵਾਈ 'ਚ ਕਾਲਜ ਦੇ ਐਨ.ਐਸ.ਐਸ. ਵਿਭਾਗ, ਰੈੱਡ ਰਿਬਨ ਕਲੱਬ ਤੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਸਾਂਝੇ ਤੌਰ 'ਤੇ ਸੰਵਿਧਾਨ ਦਿਵਸ ...
ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਬਰਨਾਲਾ 'ਚੋਂ 4 ਗ੍ਰਾਮ ਨਸ਼ੀਲਾ ਪਾਊਡਰ ਮਿਲਣ 'ਤੇ ਦੋ ਜਣਿਆਂ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX