ਤਾਜਾ ਖ਼ਬਰਾਂ


ਨੌਜਵਾਨ ਵਲੋਂ ਖੁਦਕਸ਼ੀ , ਪਤਨੀ ਸਮੇਤ ਸਹੁਰੇ ਅਤੇ ਸਾਲੇ ਖ਼ਿਲਾਫ਼ ਮਾਮਲਾ ਦਰਜ
. . .  10 minutes ago
ਸੁਨਾਮ ਊਧਮ ਸਿੰਘ ਵਾਲਾ,2 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਰਾਤ ਪਿੰਡ ਤਰੰਜੀ ਖੇੜਾ (ਖਡਿਆਲੀ) ਦੇ ਇਕ ਨੌਜਵਾਨ ਵਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ...
ਭਿਆਨਕ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
. . .  50 minutes ago
ਹੁਸ਼ਿਆਰਪੁਰ, 2 ਅਪ੍ਰੈਲ (ਨਰਿੰਦਰ ਸਿੰਘ ਬੱਡਲਾ) - ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਫਗਵਾੜਾ ਮਾਰਗ ’ਤੇ ਸਥਿਤ ਪਿੰਡ ਸਿੰਬਲੀ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਇੱਕੋ ...
ਨੂਰ ਵਿਲਾ ਖਰੜ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਖਰੜ-ਚੰਡੀਗੜ੍ਹ ਹਾਈਵੇਅ ਕੀਤਾ ਜਾਮ
. . .  about 1 hour ago
ਖਰੜ ,2 ਅਪ੍ਰੈਲ (ਗੁਰਮੁਖ ਸਿੰਘ ਮਾਨ ) - ਪਿਛਲੇ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਨੂਰ ਵਿਲਾ ਖਰੜ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਖਰੜ-ਚੰਡੀਗੜ੍ਹ ਹਾਈਵੇਅ ਜਾਮ ਕਰ ...
ਮੁੰਬਈ ਏਅਰਪੋਰਟ 'ਤੇ ਇਕੱਠੇ ਨਜ਼ਰ ਆਏ ਰਾਘਵ ਚੱਡਾ ਤੇ ਪਰਿਨੀਤੀ ਚੋਪੜਾ
. . .  about 1 hour ago
ਆਈ.ਪੀ.ਐੱਲ-2023:ਰਾਜਸਥਾਨ ਖ਼ਿਲਾਫ਼ ਟਾਸ ਜਿੱਤ ਕੇ ਹੈਦਰਾਬਾਦ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਹੈਦਰਾਬਾਦ, 2 ਅਪ੍ਰੈਲ-ਆਈ.ਪੀ.ਐੱਲ-2023 ਦੇ ਅੱਜ ਦੇ ਪਹਿਲੇ ਮੁਕਾਬਲੇ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਟਾਸ ਜਿੱਤ ਕੇ ਸਨਰਾਈਜ਼ ਹੈਦਰਾਬਾਦ ਨੇ ਪਹਿਲਾਂ ਗੇਂਦਬਾਜ਼ੀ ਕਰਨ...
ਪੁਲਿਸ ਮੁਲਾਜ਼ਮ ਦੀ ਵਰਦੀ ਪਾੜ ਅਸਲਾ ਖੋਹਣ ਦੀ ਕੋਸ਼ਿਸ਼
. . .  about 2 hours ago
ਫਿਲੌਰ, 2 ਅਪ੍ਰੈਲ (ਵਿਪਨ ਗੈਰੀ)-ਫਿਲੌਰ ਪੰਜਾਬ ਪੁਲਿਸ ਅਕੈਡਮੀ ਵਿਚ ਟਰੈਨਿੰਗ 'ਤੇ ਆਏ ਸੀਨੀਅਰ ਸਿਪਾਹੀ 'ਤੇ ਇਕ ਨੌਜਵਾਨ ਵਲੋਂ ਹਮਲਾ ਕਰਕੇ ਵਰਦੀ ਦੀ ਖਿੱਚ ਧੂੁਹ ਅਤੇ ਉਸ ਕੋਲੋਂ...
ਮੱਧ ਪ੍ਰਦੇਸ਼ ਦੇ ਪਚਮੜੀ 'ਚ ਆਇਆ ਭੂਚਾਲ
. . .  about 3 hours ago
ਭੋਪਾਲ, 2 ਅਪ੍ਰੈਲ-ਮੱਧ ਪ੍ਰਦੇਸ਼ ਦੇ ਪਚਮੜੀ ਤੋਂ 1100 ਘੰਟੇ 218 ਕਿਲੋਮੀਟਰ ਪੂਰਬ-ਉੱਤਰ-ਪੂਰਬ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ, ਵੀਰ ਚੱਕਰ ਨੇ ਸੜਕ ਹਾਦਸੇ 'ਚ ਗੁਆਈ ਜਾਨ
. . .  about 4 hours ago
ਲੇਹ, 2 ਅਪ੍ਰੈਲ-ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ, ਵੀਰ ਚੱਕਰ ਬੀਤੀ ਰਾਤ ਲੇਹ ਨੇੜੇ ਇਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ...
ਆਈ.ਪੀ.ਐੱਲ-2023 'ਚ ਅੱਜ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਤੇ ਬੈਂਗਲੌਰ ਦਾ ਮੁੰਬਈ ਨਾਲ
. . .  about 4 hours ago
ਹੈਦਰਾਬਾਦ/ਬੈਂਗਲੁਰੂ, 2 ਅਪ੍ਰੈਲ-ਆਈ.ਪੀ.ਐੱਲ-2023 'ਚ ਅੱਜ ਪਹਿਲਾ ਮੁਕਾਬਲਾ ਸਨਰਾਈਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਦੁਪਹਿਰ 3.30 ਵਜੇ ਹੈਦਰਾਬਾਦ ਵਿਖੇ ਅਤੇ ਦੂਜਾ ਮੁਕਾਬਲਾ ਰਾਇਲ ਚੈਲੰਜਰਸ ਬੈਂਗਲੌਰ ਅਤੇ ਮੁੰਬਈ ਇੰਡੀਅਨਸ ਵਿਚਕਾਰ ਸ਼ਾਮ...
ਆਈ.ਆਈ.ਟੀ.-ਮਦਰਾਸ ਦੇ ਪੀ.ਐਚ.ਡੀ. ਵਿਦਿਆਰਥੀ ਵਲੋਂ ਖੁਦਕੁਸ਼ੀ
. . .  about 4 hours ago
ਚੇਨਈ, 2 ਅਪ੍ਰੈਲ-ਆਈ.ਆਈ.ਟੀ.-ਮਦਰਾਸ ਦੇ ਪੀ.ਐਚ.ਡੀ. ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਸਾਲ ਆਈ.ਆਈ.ਟੀ.-ਮਦਰਾਸ 'ਚ ਖੁਦਕੁਸ਼ੀ ਦਾ ਇਹ ਤੀਜਾ...
ਦੀਪ ਸਿੱਧੂ ਦੇ ਜਨਮ ਦਿਨ 'ਤੇ ਦੁਮਾਲਾ ਸਜਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ
. . .  about 4 hours ago
ਅੰਮ੍ਰਿਤਸਰ, 2 ਅਪ੍ਰੈਲ (ਹਰਮਿੰਦਰ ਸਿੰਘ)-ਵਾਰਿਸ ਪੰਜਾਬ ਦੇ ਸੰਸਥਾ ਦੇ ਸੰਸਥਾਪਕ ਮਰਹੂਮ ਦੀਪ ਸਿੱਧੂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 4 hours ago
ਕਪੂਰਥਲਾ, 2 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਇਕ ਨੌਜਵਾਨ ਦੀ ਨਸ਼ੇ ਦੀ ਕਥਿਤ ਤੌਰ 'ਤੇ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਸਿਟੀ ਦੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ 26 ਸਾਲਾ ਨੌਜਵਾਨ ਬਲਜੀਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ...
ਬਲਬੀਰ ਸਿੰਘ ਰਾਜੇਵਾਲ ਜਰੂਰੀ ਤੇ ਅਹਿਮ ਮੁੱਦੇ 'ਤੇ ਕਰਨਗੇ ਐਮਰਜੰਸੀ ਪ੍ਰੈਸ ਕਾਨਫ਼ਰੰਸ
. . .  about 3 hours ago
ਚੰਡੀਗੜ੍ਹ, 2 ਅਪ੍ਰੈਲ-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਜਰੂਰੀ ਤੇ ਅਹਿਮ ਮੁੱਦੇ 'ਤੇ ਅੱਜ ਦੁਪਿਹਰ 1.00 ਵਜੇ ਕਿਸਾਨ ਭਵਨ, ਸੈਕਚਰ-35 ਚੰਡੀਗੜ੍ਹ ਵਿਖੇ ਐਮਰਜੰਸੀ ਪ੍ਰੈਸ ਕਾਨਫ਼ਰੰਸ...।
ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਕਿਵੇਂ ਵਿਗੜਦੀ ਹੈ ਲਈ ਮਮਤਾ ਬੈਨਰਜੀਰੋਲ ਮਾਡਲ-ਅਨੁਰਾਗ ਠਾਕੁਰ
. . .  about 5 hours ago
ਨਵੀਂ ਦਿੱਲੀ, 2 ਅਪ੍ਰੈਲ-ਰਾਜ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਰਕਰ ਦੀ ਮੌਤ ਨੂੰ ਲੈ ਕੇ ਪੱਛਮੀ ਬੰਗਾਲ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੁੱਖ ਮੰਤਰੀ...
259ਵੇਂ ਆਰਮੀ ਮੈਡੀਕਲ ਕੋਰ ਦਿਵਸ 'ਤੇ ਵਾਕਾਥਨ ਦਾ ਆਯੋਜਨ
. . .  about 4 hours ago
ਨਵੀਂ ਦਿੱਲੀ, 2 ਅਪ੍ਰੈਲ-259ਵੇਂ ਆਰਮੀ ਮੈਡੀਕਲ ਕੋਰ ਦਿਵਸ 'ਤੇ, ਫੌਜੀ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਇਕ ਵਾਕਾਥਨ ਦਾ ਆਯੋਜਨ ਕੀਤਾ ਗਿਆ।ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼...
ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਸੰਭਾਲਿਆ ਅਹੁਦਾ
. . .  about 6 hours ago
ਨਵੀਂ ਦਿੱਲੀ, 2 ਅਪ੍ਰੈਲ-ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਅਹੁਦਾ ਸੰਭਾਲ ਲਿਆ...
ਨਹੀਂ ਰਹੇ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ
. . .  about 4 hours ago
ਮਾਛੀਵਾੜਾ ਸਾਹਿਬ, 2 ਅਪੑੈਲ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਤੋਂ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਕੁਝ ਦਿਨ ਪਹਿਲਾ...
ਉਮੇਸ਼ ਪਾਲ ਕਤਲ ਮਾਮਲਾ: ਐਸ.ਟੀ.ਐਫ. ਨੇ ਅਤੀਕ ਅਹਿਮਦ ਦੇ ਸਾਲੇ ਨੂੰ ਕੀਤਾ ਗ੍ਰਿਫ਼ਤਾਰ
. . .  about 7 hours ago
ਪ੍ਰਯਾਗਰਾਜ, 2 ਅਪ੍ਰੈਲ -ਉਮੇਸ਼ ਪਾਲ ਕਤਲ ਮਾਮਲੇ ਵਿਚ ਇਕ ਵੱਡੇ ਘਟਨਾਕ੍ਰਮ ਵਿਚ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਮੇਰਠ ਤੋਂ ਗੈਂਗਸਟਰ ਅਤੀਕ ਅਹਿਮਦ ਦੇ ਸਾਲੇ ਅਖਲਾਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਅਖਲਾਕ ਨੂੰ ਕਥਿਤ ਤੌਰ 'ਤੇ ਨਿਸ਼ਾਨੇਬਾਜ਼ਾਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,824 ਨਵੇਂ ਮਾਮਲੇ
. . .  about 5 hours ago
ਨਵੀਂ ਦਿੱਲੀ, 2 ਅਪ੍ਰੈਲ-ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,824 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਮਰਮ ਮਾਮਲਿਆਂ ਦੀ ਗਿਣਤੀ...
ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ
. . .  about 7 hours ago
ਨਵੀਂ ਦਿੱਲੀ, 2 ਅਪ੍ਰੈਲ-ਦਿੱਲੀ ਪੁਲਿਸ ਨੇ ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਜੋ ਏ.ਏ.ਟੀ.ਐਸ. (ਐਂਟੀ ਆਟੋ-ਥੈਫਟ ਸਕੁਐਡ) ਬਾਹਰੀ ਉੱਤਰੀ ਜ਼ਿਲ੍ਹੇ ਦੇ ਨਾਂਅ 'ਤੇ ਬੂਟਲੇਗਰਾਂ...
ਨਿਪਾਲ ਦੇ ਨਵਨਿਯੁਕਤ ਰਾਸ਼ਟਰਪਤੀ ਰਾਮਚੰਦਰ ਹਸਪਤਾਲ ਭਰਤੀ
. . .  about 4 hours ago
ਕਾਠਮੰਡੂ, 2 ਅਪ੍ਰੈਲ-ਨਿਪਾਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕਾਠਮੰਡੂ ਦੇ ਮਹਾਰਾਜਗੰਜ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਵਾਇਆ...
ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ
. . .  about 8 hours ago
ਨਵੀਂ ਦਿੱਲੀ, 2 ਅਪ੍ਰੈਲ-ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ...
ਮੁੜ ਵਰਤੋਂ ਯੋਗ ਲਾਂਚ ਵਾਹਨ ਦੀ ਆਟੋਨੋਮਸ ਟੈਸਟ ਲੈਂਡਿੰਗ ਦਾ ਸਫਲਤਾਪੂਰਵਕ ਆਯੋਜਨ-ਇਸਰੋ
. . .  about 6 hours ago
ਚਿਤਰਦੁਰਗਾ, 2 ਅਪ੍ਰੈਲ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਡੀ.ਆਰ.ਡੀ.ਓ. ਅਤੇ ਭਾਰਤੀ ਹਵਾਈ ਸੈਨਾ ਦੇ ਨਾਲ ਇਸਰੋ ਨੇ ਅੱਜ ਏਰੋਨੌਟਿਕਲ ਟੈਸਟ ਰੇਂਜ (ਏ.ਟੀ.ਆਰ.), ਚਿਤਰਦੁਰਗਾ, ਕਰਨਾਟਕ ਵਿਖੇ ਮੁੜ ਵਰਤੋਂ ਯੋਗ ਲਾਂਚ ਵਹੀਕਲ ਆਟੋਨੋਮਸ ਲੈਂਡਿੰਗ ਮਿਸ਼ਨ...
ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਇੰਦਰਜੀਤ ਸਿੰਘ ਗਰੇਵਾਲ ਨੌਮੀਨੇਸ਼ਨ ਚੋਣ ਜਿੱਤੇ
. . .  about 8 hours ago
ਕੈਲਗਰੀ, 2 ਅਪ੍ਰੈਲ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਵਾਸਤੇ ਕਰਵਾਈ ਨੌਮੀਨੇਸ਼ਨ ਚੋਣ ਇੰਦਰਜੀਤ ਸਿੰਘ ਗਰੇਵਾਲ...
ਇਟਲੀ ਦੀ ਸਰਕਾਰ ਰਸਮੀ ਸੰਚਾਰ 'ਚ ਅੰਗਰੇਜ਼ੀ ਦੀ ਵਰਤੋਂ 'ਤੇ ਲਗਾ ਸਕਦੀ ਹੈ ਪਾਬੰਦੀ
. . .  about 9 hours ago
ਰੋਮ, 2 ਅਪ੍ਰੈਲ--ਰਸਮੀ ਸੰਚਾਰ ਲਈ ਇਟਲੀ ਦੇ ਨਾਗਰਿਕਾਂ ਦੁਆਰਾ ਅੰਗਰੇਜ਼ੀ ਜਾਂ ਕਿਸੇ ਹੋਰ ਵਿਦੇਸ਼ੀ ਭਾਸ਼ਾ ਦੀ ਵਰਤੋਂ ਜਲਦੀ ਹੀ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਬ੍ਰਦਰਜ਼ ਪਾਰਟੀ ਨੇ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜਿਸ ਵਿਚ ਅਧਿਕਾਰਤ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਪਹਿਲਾ ਸਫ਼ਾ

ਅੰਤਰਰਾਸ਼ਟਰੀ ਵਪਾਰ ਮੇਲੇ 'ਚ 'ਪੰਜਾਬ ਦਿਵਸ' ਮਨਾਇਆ

ਨੂਰਾਂ ਭੈਣਾਂ ਨੇ ਸਰੋਤਿਆਂ ਦਾ ਕੀਤਾ ਮਨੋਰੰਜਨ
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ 'ਚ ਚੱਲ ਰਹੇ 41ਵੇਂ ਅੰਤਰ-ਰਾਸ਼ਟਰੀ ਵਪਾਰ ਮੇਲਾ-2022 'ਚ 'ਪੰਜਾਬ ਦਿਵਸ' ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪੰਜਾਬ ਪਵੇਲੀਅਨ ਦਾ ਉਦਘਾਟਨ ਮੁੱਖ ਮਹਿਮਾਨ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਪੰਜਾਬ (ਸੈਰ-ਸਪਾਟਾ ਤੇ ਸੱਭਿਆਚਾਰ ਮਾਮਲੇ) ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਹੋਰ ਵਿਕਸਿਤ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਸੂਬੇ ਨੂੰ ਦੇਸ਼ ਦੁਨੀਆ ਲਈ ਸੈਰ-ਸਪਾਟਾ ਹੱਬ ਵਜੋਂ ਵਿਕਸਿਤ ਕੀਤਾ ਜਾ ਸਕੇ | ਪੰਜਾਬ ਦੇ ਸੈਰ ਸਪਾਟਾ ਖੇਤਰ ਨੂੰ ਪੂਰੀਆਂ ਸੰਭਾਵਨਾਵਾਂ ਨਾਲ ਉਜਾਗਰ ਕਰਨ ਲਈ ਤਕਨਾਲੋਜੀ ਦੀ ਵਿਆਪਕ ਵਰਤਾੋ ਕੀਤੀ ਜਾਵੇਗੀ | ਪੰਜਾਬ 'ਚ ਸੈਰ ਸਪਾਟੇ ਨੂੰ ਹੋਰ ਵਿਕਸਤ ਕਰਨ ਲਈ ਇੱਕ ਵਿਸ਼ੇਸ਼ ਐਪ ਤਿਆਰ ਕੀਤੀ ਜਾਵੇਗੀ | ਸੂਬੇ ਦੀਆਂ ਸਾਰੀਆਂ ਇਤਿਹਾਸਕ ਤੇ ਸਭਿਆਚਾਰਕ ਇਮਾਰਤਾਂ ਨੂੰ ਹੋਰ ਵਿਕਸਿਤ ਕਰਨ ਅਤੇ ਸੈਲਾਨੀਆਂ ਦੀ ਸਹੂਲਤ ਲਈ ਟੂਰਿਜ਼ਮ ਟਰਾਂਸਪੋਰਟ ਨੂੰ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅੰਤਰ-ਰਾਸ਼ਟਰੀ ਵਪਾਰ ਮੇਲੇ ਦੌਰਾਨ ਪੰਜਾਬ ਦੇ ਉਤਪਾਦਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ | ਉਨ੍ਹਾਂ ਵਲੋਂ ਪੰਜਾਬ ਪਵੇਲੀਅਨ ਵਿਚ ਵੱਖ-ਵੱਖ ਵਿਭਾਗਾਂ ਤੇ ਸੰਸਥਾਨਾਂ ਮਾਰਕਫੈੱਡ, ਵੇਰਕਾ, ਪੀ. ਐਸ. ਆਈ. ਈ. ਸੀ, ਇਨਵੈਸਟ ਪੰਜਾਬ, ਪੰਜਾਬ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਥਾਪਤ ਸਟਾਲਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਦਲਬੀਰ ਸਿੰਘ (ਚੇਅਰਮੈਨ ਪੀ. ਐਸ. ਆਈ. ਈ. ਸੀ.), ਰਬਿੰਦਰਜੀਤ ਸਿੰਘ ਬਰਾੜ (ਏ. ਐਮ. ਡੀ. ਪੀ. ਐਸ. ਆਈ. ਈ. ਸੀ.), ਦਲੀਪ ਕੁਮਾਰ ਆਈ. ਏ. ਐਸ. (ਪਿੰ੍ਰਸੀਪਲ ਸੈਕਟਰੀ ਇੰਡਸਟਰੀਜ਼, ਗੁਰਕੀਰਤਕ੍ਰਿਪਾਲ ਸਿੰਘ (ਸਕੱਤਰ ਟੂਰਿਜ਼ਮ ਵਿਭਾਗ), ਪਰਮਿੰਦਰ ਸਿੰਘ (ਚੀਫ਼ ਇੰਜੀਨੀਅਰ ਪੀ. ਐਸ. ਆਈ. ਈ. ਸੀ.) ਤੋਂ ਇਲਾਵਾ ਗੁਰਪ੍ਰੀਤ ਸਿੰਘ (ਡਿਪਟੀ ਪ੍ਰਸ਼ਾਸਕ), ਜੋਗਿੰਦਰ ਸਿੰਘ ਭਾਟੀਆ (ਪ੍ਰਸ਼ਾਸਕ ਪੰਜਾਬ ਸਰਕਾਰ) ਤੋਂ ਇਲਾਵਾ ਪੰਜਾਬ ਸਰਕਾਰ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ | ਇਸ ਮੌਕੇ ਨੂਰਾਂ ਭੈਣਾਂ ਨੇ ਸੂਫ਼ੀ ਕਲਾਮ ਪੇਸ਼ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ | ਮੰਚ ਦਾ ਸੰਚਾਲਨ ਜਗਦੀਪ ਸਿੰਘ ਗਿੱਲ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਪੰਜਾਬ ਭਵਨ , ਨਵੀਂ ਦਿੱਲੀ ਨੇ ਬੜੇ ਹੀ ਸ਼ਾਇਰਾਨਾ ਅੰਦਾਜ਼ 'ਚ ਕੀਤਾ |

ਦਿੱਲੀ ਸ਼ਰਾਬ ਘੁਟਾਲੇ 'ਚ ਵਿਜੈ ਨਾਇਰ ਸਮੇਤ 7 ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

ਸਿਸੋਦੀਆ ਦਾ ਨਾਂਅ ਸ਼ਾਮਿਲ ਨਹੀਂ
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)-ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ਸੀ.ਬੀ.ਆਈ. ਨੇ ਅੱਜ ਦੋਸ਼ੀਆਂ ਖ਼ਿਲਾਫ਼ ਪਹਿਲਾ ਦੋਸ਼ ਪੱਤਰ ਦਾਖ਼ਲ ਕੀਤਾ ਹੈ | 10 ਹਜ਼ਾਰ ਪੰਨਿਆਂ ਦੇ ਇਸ ਦੋਸ਼ ਪੱਤਰ 'ਚ ਵਿਜੈ ਨਾਇਰ ਸਮੇਤ ਕੁਲ 7 ਵਿਅਕਤੀਆਂ ਦਾ ਨਾਂਅ ਸ਼ਾਮਿਲ ਹੈ ਅਤੇ ਇਸ ਦੀ ਖ਼ਾਸ ਗੱਲ ਹੈ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਂਅ ਇਸ ਦੋਸ਼ ਪੱਤਰ 'ਚ ਸ਼ਾਮਿਲ ਨਹੀਂ ਹੈ | ਸੀ.ਬੀ.ਆਈ ਨੇ ਜਾਂਚ ਆਪਣੇ ਹੱਥਾਂ 'ਚ ਲੈਣ ਦੇ 60 ਦਿਨਾਂ ਅੰਦਰ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ | ਸੀ.ਬੀ.ਆਈ. ਨੇ ਦਿੱਲੀ ਦੀ ਰਾਊਜ਼ ਐਵਨਿਊ ਅਦਾਲਤ ਵਿਚ ਇਹ ਦੋਸ਼ ਪੱਤਰ ਦਾਖਲ ਕੀਤਾ ਹੈ, ਜਿਥੇ ਆਬਕਾਰੀ ਨੀਤੀ ਦੇ ਘੁਟਾਲੇ ਦੀ ਸੁਣਵਾਈ ਹੋ ਰਹੀ ਹੈ | ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਹੈ ਕਿ ਸਿਸੋਦੀਆ ਦੇ ਖ਼ਿਲਾਫ਼ ਅਜੇ ਜਾਂਚ ਚੱਲ ਰਹੀ ਹੈ | ਮਾਮਲੇ ਵਿਚ ਜਿਹੜੇ 7 ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ, ਉਨ੍ਹਾਂ 'ਚ ਵਿਜੈ ਨਾਇਰ, ਅਭਿਸ਼ੇਕ ਬੋਇਨਪੱਲੀ, ਸਮੀਰ ਮਹੇਂਦਰੂ, ਮੁਤਥਾ ਗੌਤਮ, ਅਰੁਣ ਆਰ. ਪਿੱਲਈ ਤੋਂ ਇਲਾਵਾ ਆਬਕਾਰੀ ਵਿਭਾਗ ਦੇ 2 ਸਾਬਕਾ ਅਧਿਕਾਰੀਆਂ ਦੇ ਨਾਂਅ ਸ਼ਾਮਿਲ ਹਨ | ਹੁਣ ਇਸ ਦੋਸ਼ ਪੱਤਰ 'ਤੇ ਅਦਾਲਤ 'ਚ 30 ਨਵੰਬਰ ਨੂੰ ਅਗਲੀ ਸੁਣਵਾਈ ਹੋਵੇਗੀ | ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਸਰਕਾਰੀ ਗਵਾਹ ਬਣੇ ਸਿਸੋਦੀਆ ਦੇ ਇਕ 'ਨਜ਼ਦੀਕੀ' ਦਿਨੇਸ਼ ਅਰੋੜਾ ਦੀ ਮਦਦ ਨਾਲ ਸਾਰੇ ਮਾਮਲੇ ਦਾ ਪਰਦਾਫਾਸ਼ ਕਰਨ 'ਚ ਕੰਮ ਕਰ ਰਹੀ ਹੈ | ਸੀ.ਬੀ.ਆਈ. ਨੇ ਇਸ ਸਾਲ ਅਗਸਤ 'ਚ 15 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਈ ਥਾਵਾਂ 'ਤੇ ਛਾਪੇ ਮਾਰੇ ਸਨ | ਅਧਿਕਾਰੀਆਂ ਅਨੁਸਾਰ ਦੋਸ਼ ਹੈ ਕਿ ਸ਼ਰਾਬ ਕਾਰੋਬਾਰੀਆਂ ਨੂੰ ਲਾਇਸੰਸ ਦੇਣ ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਕੁਝ ਡੀਲਰਾਂ ਦੇ ਪੱਖ 'ਚ ਪ੍ਰਭਾਵਿਤ ਸੀ ਅਤੇ ਬਦਲੇ 'ਚ ਉਨ੍ਹਾਂ ਇਸ ਲਈ ਕਥਿਤ ਰੂਪ ਨਾਲ ਰਿਸ਼ਵਤ ਦਿੱਤੀ ਸੀ |

ਘੁਟਾਲਾ ਫਰਜ਼ੀ, ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼-ਕੇਜਰੀਵਾਲ

ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘੁਟਾਲਾ ਮਾਮਲੇ ਨੂੰ ਫ਼ਰਜ਼ੀ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਇਸ 'ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂਕਿ ਕੇਂਦਰੀ ਜਾਂਚ ਬਿਊਰੋ ਨੂੰ ਆਪਣੀ ਜਾਂਚ ਦੌਰਾਨ ਉਨ੍ਹਾਂ ਖ਼ਿਲਾਫ਼ ਕੁਝ ਨਹੀਂ ਮਿਲਿਆ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸੀ.ਬੀ.ਆਈ ਦੇ ਦੋਸ਼ ਪੱਤਰ 'ਚ ਸਿਸੋਦੀਆ ਦਾ ਨਾਂਅ ਨਹੀਂ, ਪੂਰਾ ਮਾਮਲਾ ਫ਼ਰਜ਼ੀ, ਛਾਪੇ 'ਚ ਕੁਝ ਨਹੀਂ ਮਿਲਿਆ। 800 ਅਫ਼ਸਰਾਂ ਨੂੰ ਚਾਰ ਮਹੀਨਿਆਂ ਦੀ ਜਾਂਚ 'ਚ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ।

ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਸੋਨੀ ਨੂੰ ਸੰਮਨ

• ਅੱਜ ਹੋਣਗੇ ਪੇਸ਼ • ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ
ਅੰਮਿ੍ਤਸਰ, 25 ਨਵੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਲਾਂ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਅੱਜ ਵਿਜੀਲੈਂਸ ਵਲੋਂ ਸੰਮਨ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਭਲਕੇ 26 ਨਵੰਬਰ ਨੂੰ ਵਿਜੀਲੈਂਸ ਦਫ਼ਤਰ ਅੰਮਿ੍ਤਸਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ | ਐੱਸ. ਐੱਸ. ਪੀ. ਵਿਜੀਲੈਂਸ ਵਰਿੰਦਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਵਲੋਂ ਆਮਦਨ ਨਾਲੋਂ ਵਧੇਰੇ ਬਣਾਈ ਜਾਇਦਾਦ ਦੇ ਮਾਮਲੇ ਦੀ ਮਿਲੀ ਸ਼ਿਕਾਇਤ 'ਤੇ ਜਾਂਚ ਕੀਤੀ ਜਾ ਰਹੀ ਹੈ | ਜਿਸ ਲਈ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ | ਅੰਮਿ੍ਤਸਰ ਦੇ ਦੋ ਵੱਖ-ਵੱਖ ਹਲਕਿਆਂ ਤੋਂ ਪੰਜ ਵਾਰ ਵਿਧਾਇਕ ਬਣੇ ਓ.ਪੀ. ਸੋਨੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕੈਬਨਿਟ ਮੰਤਰੀ ਬਣੇ ਸਨ ਜਦੋਂ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ ਸੀ | ਮਿਲੇ ਵੇਰਵਿਆਂ ਅਨੁਸਾਰ ਵਿਜੀਲੈਂਸ ਕੋਲ ਸ਼ਿਕਾਇਤ ਪੁੱਜੀ ਹੈ ਕਿ ਸੋਨੀ ਨੇ ਆਪਣੇ ਕਾਰਜਕਾਲ ਦੌਰਾਨ ਭਿ੍ਸ਼ਟ ਤਰੀਕਿਆਂ ਨਾਲ ਆਮਦਨ ਤੋਂ ਵੱਧ ਬੇ-ਹਿਸਾਬੀ ਜਾਇਦਾਦ ਬਣਾਈ ਹੈ, ਹਾਲਾਂਕਿ ਸੋਨੀ ਵਲੋਂ ਬੀਤੀਆਂ ਚੋਣਾਂ 'ਚ ਭਰੇ ਨਾਮਜ਼ਦਗੀ ਪੱਤਰ 'ਚ ਹਲਫ਼ਨਾਮੇ ਦੌਰਾਨ ਆਪਣੀ ਕਰੋੜਾਂ ਦੀ ਜਾਇਦਾਦ ਦਾ ਖ਼ੁਲਾਸਾ ਵੀ ਕੀਤਾ ਸੀ ਜੋ ਕਿ ਪਹਿਲਾਂ ਨਾਲੋਂ ਕਾਫ਼ੀ ਵਧ ਚੁੱਕੀ ਸੀ ਅਤੇ ਉਨ੍ਹਾਂ ਦਾ ਕਰਜ਼ਾ ਵੀ ਕਾਫ਼ੀ ਘੱਟ ਗਿਆ ਸੀ | ਹਾਲਾਂਕਿ ਕਿਸ ਵਿਅਕਤੀ ਵਲੋਂ ਇਹ ਸ਼ਿਕਾਇਤ ਕੀਤੀ ਗਈ ਹੈ ਉਸ ਵਿਅਕਤੀ ਦੇ ਨਾਂਅ ਬਾਰੇ ਵਿਜੀਲੈਂਸ ਵਲੋਂ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਇੰਨਾ ਸਪਸ਼ਟ ਹੈ ਕਿ ਓ.ਪੀ. ਸੋਨੀ ਭਲਕੇ ਪੇਸ਼ ਹੋ ਰਹੇ ਹਨ | ਇਸ ਤੋਂ ਪਹਿਲਾਂ ਬੀਤੇ ਦਿਨ ਨਗਰ ਨਿਗਮ ਵਲੋਂ ਉਨ੍ਹਾਂ ਦੇ ਨਵੇਂ ਬਣ ਰਹੇ ਹੋਟਲ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ | ਜਿਸ ਬਾਰੇ ਕਿਹਾ ਗਿਆ ਸੀ ਕਿ ਇਸ 'ਚ ਬੇਨਿਯਮੀਆਂ ਪਾਈਆਂ ਗਈਆਂ ਸਨ ਅਤੇ ਇਸ 'ਚ ਉਸਾਰੀ ਨਿਰਧਾਰਿਤ ਨਕਸ਼ੇ ਮੁਤਾਬਿਕ ਨਹੀਂ ਕੀਤੀ ਗਈ |

ਡੇਰਾ ਸਿਰਸਾ ਮੁਖੀ ਮੁੜ ਸੁਨਾਰੀਆ ਜੇਲ੍ਹ 'ਚ

ਚੰਡੀਗੜ੍ਹ, 25 ਨਵੰਬਰ (ਏਜੰਸੀ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (55) ਆਪਣੀ 40 ਦਿਨ ਦੀ ਪੈਰੋਲ ਖਤਮ ਹੋਣ ਬਾਅਦ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜ਼ੇਲ੍ਹ 'ਚ ਵਾਪਸ ਪਰਤ ਗਿਆ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਮੁਖੀ ਸ਼ੁੱਕਰਵਾਰ ਸ਼ਾਮ ਸੁਨਾਰੀਆ ਜੇਲ੍ਹ 'ਚ ਵਾਪਸ ਆ ਗਿਆ ਹੈ | ਜ਼ਿਕਰਯੋਗ ਹੈ ਇਸ ਸਾਲ ਡੇਰਾ ਮੁਖੀ 3 ਵਾਰ ਪੈਰੋਲ ਜਾਂ ਫਰਲੋ 'ਤੇ ਜੇਲ੍ਹ ਤੋਂ ਬਾਹਰ ਆਇਆ ਅਤੇ ਇਹ ਇਤਫਾਕ ਹੀ ਸੀ ਕਿ ਇਸ ਦੌਰਾਨ ਪੰਜਾਬ, ਹਰਿਆਣਾ ਜਾਂ ਯੂ.ਪੀ. 'ਚ ਵਿਧਾਨ ਸਭਾ ਜਾਂ ਪੰਚਾਇਤ ਚੋਣਾਂ ਸਨ |

ਸਰਕਾਰ ਨੇ 6 ਨੂੰ ਬੁਲਾਈ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਸਰਕਾਰ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਧਾਨਕ ਕੰਮਕਾਜ ਅਤੇ ਹੋਰ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਲਈ 6 ਦਸੰਬਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ | ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਟਿੰਗ ਲਈ ਲੋਕ ਸਭਾ ਅਤੇ ਰਾਜ ਸਭਾ 'ਚ ਰਾਜਨੀਤਕ ਨੇਤਾਵਾਂ ਨੂੰ ਸੱਦਾ ਭੇਜਿਆ ਹੈ | ਸੱਦੇ 'ਚ ਉਨ੍ਹਾਂ ਲਿਖਿਆ, ਮੈਂ ਤੁਹਾਨੂੰ ਲੋਕ ਸਭਾ ਅਤੇ ਰਾਜ ਸਭਾ ਦੇ ਫਲੋਰ ਨੇਤਾਵਾਂ ਦੀ ਮੀਟਿੰਗ ਦਾ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਤਾਂ ਜੋ ਵਿਧਾਨਕ ਕੰਮਕਾਜ ਅਤੇ ਸੰਸਦ ਦੇ ਆਗਾਮੀ ਸਰਦ ਰੁੱਤ ਇਜਲਾਸ ਦੌਰਾਨ ਉੁਠਾਏ ਜਾਣ ਵਾਲਿਆਂ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ | ਮੈਂ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਵਈ ਤੁਹਾਡੇ ਸਹਿਯੋਗ ਦੀ ਮੰਗ ਕਰਨਾ ਚਾਹਾਂਗਾ | ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨਵੀਂ ਦਿੱਲੀ ਦੀ ਪਾਰਲੀਮੈਂਟਰੀ ਲਾਇਬਰੇਰੀ ਬਿਲਡਿੰਗ 'ਚ ਮੰਗਲਵਾਰ 6 ਦਸੰਬਰ 2022 ਨੂੰ ਸਵੇਰੇ 11 ਵਜੇ ਹੋਵੇਗੀ | ਜ਼ਿਕਰਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਇਜਲਾਸ 7 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ |

15 ਸਾਲ ਪੁਰਾਣੇ ਸਰਕਾਰੀ ਵਾਹਨ ਕੀਤੇ ਜਾਣਗੇ ਬੰਦ-ਗਡਕਰੀ

ਨਾਗਪੁਰ, 25 ਨਵੰਬਰ (ਏਜੰਸੀ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 15 ਸਾਲ ਪੂਰੇ ਕਰ ਚੁੱਕੇ ਭਾਰਤ ਸਰਕਾਰ ਨਾਲ ਸੰਬੰਧਿਤ ਸਾਰੇ ਵਾਹਨ ਬੰਦ ਕੀਤੇ ਜਾਣਗੇ ਅਤੇ ਇਹ ਨੀਤੀ ਸੂਬਿਆਂ ਨੂੰ ਲਾਗੂ ਕਰਨ ਲਈ ਭੇਜੀ ਜਾ ਚੁੱਕੀ ਹੈ | ਗਡਕਰੀ ਇੱਥੇ ਸਾਲਾਨਾ 'ਐਗਰੋ ਵਿਜ਼ਨ' ਖੇਤੀਬਾੜੀ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਬੋਲ ਰਹੇ ਸਨ | ਉਨ੍ਹਾਂ ਕਿਹਾ ਕਿ ਮੈਂ ਭਾਰਤ ਸਰਕਾਰ ਦੀ ਇਹ ਨੀਤੀ ਸੂਬਿਆਂ ਨੂੰ ਭੇਜ ਦਿੱਤੀ ਹੈ | ਉਨ੍ਹਾਂ ਨੂੰ ਸੂਬਾ ਪੱਧਰ 'ਤੇ ਇਹ ਨੀਤੀ ਲਾਗੂ ਕਰਨੀ ਚਾਹੀਦੀ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਪਾਣੀਪਤ 'ਚ ਇੰਡੀਅਨ ਆਇਲ ਦੇ ਦੋ ਪਲਾਂਟ ਲਗਪਗ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਇਕ, ਹਰ ਦਿਨ ਇਕ ਲੱਖ ਲੀਟਰ ਈਥਾਨੋਲ ਦਾ ਉਤਪਾਦਨ ਕਰੇਗਾ, ਜਦਕਿ ਦੂਸਰਾ ਝੋਨੇ ਦੀ ਪਰਾਲੀ ਦੀ ਵਰਤੋਂ ਨਾਲ ਰੋਜ਼ਾਨਾ 150 ਟਨ ਬਾਇਓ-ਬਿਟੁਮਨ (ਜੈਵਿਕ ਰਹਿੰਦ-ਖੂੰਹਦ) ਦਾ ਨਿਰਮਾਣ ਕਰੇਗਾ | ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਚੌਲ ਉਤਪਾਦਕ ਹਿੱਸਿਆਂ ਦੇ ਰੂਪ 'ਚ ਇਹ ਇਕ ਵੱਡਾ ਬਦਲਾਅ ਹੈ, ਜਿੱਥੇ ਪਰਾਲੀ ਨੂੰ ਸਾੜਨ ਕਾਰਨ ਪ੍ਰਦੂਸ਼ਣ ਪੈਦਾ ਹੁੰਦਾ ਹੈ | ਉਨ੍ਹ੍ਹਾਂ ਕਿਹਾ ਕਿ ਦੇਸ਼ 'ਚ ਸਾਨੂੰ 80 ਲੱਖ ਟਨ ਬਾਇਓ-ਬਿਟੁਮਨ ਦੀ ਜ਼ਰੂਰਤ ਹੈ ਅਤੇ ਜ਼ਿਆਦਾਤਰ ਲੋੜ ਰੋਡਵੇਜ਼ ਵਿਭਾਗ 'ਚ ਹੈ | ਕਰੀਬ 50 ਲੱਖ ਟਨ ਬਾਇਓ ਬਿਟੁਮਨ ਦਾ ਨਿਰਮਾਣ ਦੇਸ਼ 'ਚ ਹੁੰਦਾ ਹੈ, ਜਦਕਿ 25 ਲੱਖ ਟਨ ਦਾ ਆਯਾਤ ਕੀਤਾ ਜਾਂਦਾ ਹੈ | ਅਜਿਹੇ ਪ੍ਰਾਜੋਕਟ ਸ਼ੁਰੂ ਹੋਣ ਨਾਲ ਹੁਣ ਦੇਸ਼ ਨੂੰ ਲੰਬਾ ਸਮਾਂ ਇਸ ਦੇ ਆਯਾਤ ਦੀ ਲੋੜ ਨਹੀਂ ਰਹੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦੁਆਰਾ ਪੈਦਾ ਕੀਤੀ ਝੋਨੇ ਦੀ ਪਰਾਲੀ ਆਧਾਰਿਤ ਬਿਟੁਮਨ ਦੀ ਵਰਤੋਂ ਕਰਕੇ ਸਾਡੇ ਪਿੰਡਾਂ, ਜ਼ਿਲਿ੍ਹਆਂ ਅਤੇ ਰਾਸ਼ਟਰੀ ਰਾਜਮਾਰਗਾਂ 'ਚ ਸਾਡੀਆਂ ਸੜਕਾਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਹੁਣ ਵਾਂਗ ਸਾਡੇ ਕਿਸਾਨ ਕੇਵਲ ਭੋਜਨ ਮੁਹੱਈਆ ਕਰਵਾਉਣ ਵਾਲੇ ਨਹੀਂ, ਬਲਕਿ ਊਰਜਾ ਮੁਹੱਈਆ ਕਰਵਾਉਣ ਵਾਲੇ ਵੀ ਬਣਨਗੇ | ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਗਡਕਰੀ ਦੀ ਪ੍ਰਸੰਸਾ ਕੀਤੀ |

ਦਿੱਲੀ ਦੇ ਸਰਕਾਰੀ ਸਕੂਲਾਂ 'ਚ 1300 ਕਰੋੜ ਦਾ ਘੁਟਾਲਾ-ਜਾਂਚ ਦੀ ਸਿਫ਼ਾਰਸ਼

ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਦਿੱਲੀ ਸਰਕਾਰ ਦੇ ਵਿਜੀਲੈਂਸ ਡਾਇਰੈਕਟੋਰੇਟ ਨੇ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਜਮਾਤਾਂ ਦੇ ਨਿਰਮਾਣ 'ਚ ਕਥਿਤ ਬੇਨਿਯਮੀਆਂ ਦੀ ਵਿਸ਼ੇਸ਼ ਏਜੰਸੀ ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ | ਡਾਇਰੈਕਟੋਰੇਟ ਦਾ ਦਾਅਵਾ ਹੈ ਕਿ ਇਸ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਔਰਤ ਦੀ ਹੱਤਿਆ ਕਰਕੇ ਭੱਜਿਆ ਪੰਜਾਬੀ ਦਿੱਲੀ 'ਚ ਗਿ੍ਫ਼ਤਾਰ

5 ਕਰੋੜ ਤੋਂ ਵੱਧ ਦਾ ਇਨਾਮ ਸੀ ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਭਾਰਤੀ ਮੂਲ ਦੇ ਆਸਟ੍ਰੇਲੀਆਈ ਨਾਗਰਿਕ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕਰ ਲਿਆ | ਰਾਜਵਿੰਦਰ ਸਿੰਘ 'ਤੇ ਆਸਟ੍ਰੇਲੀਆ ਦੇ ਕਵੀਨਸਲੈਂਡ ਸ਼ਹਿਰ 'ਚ ਇਕ ਔਰਤ ਦੀ ...

ਪੂਰੀ ਖ਼ਬਰ »

ਆਸ਼ੀਸ਼ ਕਪੂਰ ਨੂੰ ਕਲੀਨ ਚਿੱਟ ਦੇਣ ਵਾਲੇ ਤਿੰਨ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ਼

ਚੰਡੀਗੜ੍ਹ, 25 ਨਵੰਬਰ (ਵਿਕਰਮਜੀਤ ਸਿੰਘ ਮਾਨ)-1 ਕਰੋੜ ਰੁਪਏ ਦੀ ਰਿਸ਼ਵਤਖ਼ੋਰੀ ਅਤੇ ਜਬਰ ਜਨਾਹ ਵਰਗੇ ਸੰਗੀਨ ਮਾਮਲੇ 'ਚ ਘਿਰੇ ਏ.ਆਈ.ਜੀ. ਆਸ਼ੀਸ਼ ਕਪੂਰ ਦੇ ਮਾਮਲੇ ਸੰਬੰਧੀ ਰਿਪੋਰਟ ਪੁਲਿਸ ਕੰਪਲੇਂਟ ਅਥਾਰਟੀ ਨੇ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਹੈ | ਇਸ ਅਹਿਮ ...

ਪੂਰੀ ਖ਼ਬਰ »

ਤਾਲਿਬਾਨ ਵਲੋਂ ਹਜ਼ਾਰਾ ਭਾਈਚਾਰੇ ਦੇ 12 ਨਾਗਰਿਕਾਂ ਦੀ ਹੱਤਿਆ

ਅੰਮਿ੍ਤਸਰ, 25 ਨਵੰਬਰ (ਸੁਰਿੰਦਰ ਕੋਛੜ)-ਤਾਲਿਬਾਨੀ ਸੁਰੱਖਿਆ ਬਲਾਂ ਨੇ ਦਾਈਕੁੰਡੀ ਸੂਬੇ ਦੇ ਨੀਲੀ ਸ਼ਹਿਰ ਦੇ ਇਕ ਪਿੰਡ 'ਤੇ ਹਮਲਾ ਕਰਕੇ ਘੱਟ-ਗਿਣਤੀ ਹਜ਼ਾਰਾ ਭਾਈਚਾਰੇ ਦੇ ਘੱਟੋ-ਘੱਟ 12 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ ਤਿੰਨ ਹੋਰ ਨੂੰ ਜ਼ਖ਼ਮੀ ਕਰ ਦਿੱਤਾ | ...

ਪੂਰੀ ਖ਼ਬਰ »

ਪੰਜਾਬ ਦੇ ਚੋਣ ਕਮਿਸ਼ਨਰ ਦੇ ਅਹੁਦੇ ਲਈ ਅਧਿਕਾਰੀਆਂ ਵਿਚ ਦੌੜ

ਚੰਡੀਗੜ੍ਹ, 25 ਨਵੰਬਰ (ਹਰਕਵਲਜੀਤ ਸਿੰਘ)-ਪੰਜਾਬ ਦੇ ਚੋਣ ਕਮਿਸ਼ਨਰ ਦੀ ਨਿਯੁਕਤੀ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ 'ਚ ਤਿੱਖੀ ਦੌੜ ਜਾਰੀ ਹੈ | ਇਹ ਅਹੁਦਾ 21 ਦਸੰਬਰ 2021 ਤੋਂ ਖ਼ਾਲੀ ਚਲ ਰਿਹਾ ਹੈ ਜਦੋਂ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਆਪਣਾ ਪੰਜ ਸਾਲ ਦਾ ਕਾਰਜਕਾਲ ...

ਪੂਰੀ ਖ਼ਬਰ »

ਕਿਸਾਨਾਂ ਦਾ ਰਾਜ ਭਵਨ ਵੱਲ ਮਾਰਚ ਅੱਜ

ਮੁਹਾਲੀ ਵਿਖੇ ਰੈਲੀ ਉਪਰੰਤ ਰਾਜਪਾਲ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

ਐੱਸ. ਏ. ਐੱਸ. ਨਗਰ, 25 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁਹਾਲੀ ਫੇਜ਼-8 ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ | ਇਸ ਮੌਕੇ ਆਗੂਆਂ ਹਰਿੰਦਰ ਸਿੰਘ ਲੱਖੋਵਾਲ, ਜੁਗਿੰਦਰ ...

ਪੂਰੀ ਖ਼ਬਰ »

ਪੰਜਾਬ ਨੇ ਸਰਹੱਦੀ ਜ਼ਿਲਿ੍ਹਆਂ ਦੇ ਵਿਕਾਸ ਲਈ ਕੇਂਦਰ ਤੋਂ 2500 ਕਰੋੜ ਦਾ ਵਿਸ਼ੇਸ਼ ਸਨਅਤੀ ਪੈਕੇਜ ਮੰਗਿਆ

ਸੀਤਾਰਮਨ ਵਲੋਂ ਬੁਲਾਈ ਮੀਟਿੰਗ 'ਚ ਚੀਮਾ ਨੇ ਸੂਬੇ ਦੇ ਮੁੱਦਿਆਂ ਬਾਰੇ ਉਠਾਈ ਆਵਾਜ਼ ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਕੇਂਦਰੀ ਬਜਟ 2023-24 ਲਈ ਪੰਜਾਬ ਦੇ ਸਾਰੇ ਸੁਝਾਵਾਂ ਅਤੇ ਮੰਗਾਂ ਵਾਲਾ ਇੱਕ ਵਿਆਪਕ ਮੰਗ ਪੱਤਰ ਸੌਂਪਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ...

ਪੂਰੀ ਖ਼ਬਰ »

ਭਾਰਤ ਦੇ ਇਤਿਹਾਸ 'ਚ ਬਹਾਦਰਾਂ ਦੀ ਗਾਥਾ ਦਬਾਈ ਗਈ-ਮੋਦੀ

ਮੁੜ ਤੋਂ ਲਿਖਿਆ ਜਾਵੇ ਇਤਿਹਾਸ-ਅਮਿਤ ਸ਼ਾਹ

ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਭਾਰਤ ਦਾ ਇਤਿਹਾਸ ਸਿਰਫ਼ ਗੁਲਾਮਾਂ ਦਾ ਨਹੀਂ ਹੈ, ਯੋਧਿਆਂ ਦਾ ਵੀ ਹੈ ਪਰ ਦੇਸ਼ ਦੇ ਵੀਰਾਂ ਦੀ ਕਹਾਣੀ ਦਬਾਈ ਗਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵਿਗਿਆਨ ਭਵਨ 'ਚ ਲਚਿਤ ਬਰਫੁਕਨ ਦੀ 400ਵੀਂ ਵਰ੍ਹੇਗੰਢ ...

ਪੂਰੀ ਖ਼ਬਰ »

ਭਾਰਤ ਅਜਿਹੀ ਵਿਸ਼ਵ ਵਿਵਸਥਾ ਜਿਥੇ ਕੁਝ ਨੂੰ ਦੂਸਰਿਆਂ ਤੋਂ ਉੱਤਮ ਮੰਨਿਆ ਜਾਂਦਾ ਹੈ 'ਚ ਵਿਸ਼ਵਾਸ ਨਹੀਂ ਰੱਖਦਾ-ਰਾਜਨਾਥ

ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਭਾਰਤੀ ਜਲ ਸੈਨਾ ਦੀ ਸਿਖਰ-ਪੱਧਰੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ 'ਇੰਡੋ-ਪੈਸੀਫਿਕ ਰੀਜ਼ਨਲ ਡਾਇਲਾਗ (ਆਈ. ਪੀ. ਆਰ. ਡੀ.) 2022' 'ਚ ਆਪਣੇ ਸੰਬੋਧਨ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਜਿਹੀ ਵਿਸ਼ਵ ...

ਪੂਰੀ ਖ਼ਬਰ »

ਕੇਂਦਰ ਵਲੋਂ ਸੂਬਿਆਂ ਨੂੰ ਜੀ.ਐਸ.ਟੀ. ਮੁਆਵਜ਼ੇ ਦਾ 17000 ਕਰੋੜ ਦਾ ਬਕਾਇਆ ਜਾਰੀ

ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀ.ਐਸ.ਟੀ. ਦੇ ਮੁਆਵਜ਼ੇ ਦਾ 17000 ਕਰੋੜ ਰੁਪਏ ਦਾ ਬਕਾਇਆ ਜਾਰੀ ਕਰ ਦਿੱਤਾ ਹੈ | ਜਿਸ 'ਚ ਸਭ ਤੋਂ ਵੱਧ ਹਿੱਸੇਦਾਰੀ ਮਹਾਰਾਸ਼ਟਰ ਦੀ ਹੈ, ਉਥੇ ਕਰਨਾਟਕ, ਦਿੱਲੀ, ...

ਪੂਰੀ ਖ਼ਬਰ »

ਕੇਜਰੀਵਾਲ ਦੀ ਹੱਤਿਆ ਦੀ ਹੋ ਰਹੀ ਹੈ ਸਾਜਿਸ਼-ਸਿਸੋਦੀਆ

ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)- 'ਆਪ' ਆਗੂ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੱਤਿਆ ਦਾ ਖਦਸ਼ਾ ਜਤਾਇਆ ਹੈ | ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਅਤੇ ਗੁਜਰਾਤ ਵਿਚ ਹਾਰ ਦੇ ਡਰ ਤੋਂ ਭਾਜਪਾ ਸਾਜਿਸ਼ ਘੜ ...

ਪੂਰੀ ਖ਼ਬਰ »

ਲੋਕਤੰਤਰ 'ਚ ਕਾਲਜੀਅਮ ਸਮੇਤ ਕੋਈ ਵੀ ਸੰਸਥਾ ਸੰਪੂਰਨ ਨਹੀਂ-ਚੀਫ਼ ਜਸਟਿਸ

ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਸੰਵਿਧਾਨਕ ਲੋਕਤੰਤਰ 'ਚ ਕਾਲਜੀਅਮ ਸਮੇਤ ਕੋਈ ਵੀ ਸੰਸਥਾ ਸੰਪੂਰਨ ਨਹੀਂ ਹੈ | ਸੁਪਰੀਮ ਕੋਰਟ ਬਾਰ ਐਸੋਸੀਏਸਨ (ਐ. ਸੀ. ਬੀ. ਏ.) ਵਲੋਂ ਕਰਵਾਏ ਸੰਵਿਧਾਨ ਦਿਵਸ ਸਮਾਗਮ 'ਚ ਬੋਲਦਿਆਂ ...

ਪੂਰੀ ਖ਼ਬਰ »

ਧਾਰਮਿਕ ਨਾਵਾਂ ਵਾਲੀਆਂ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ 'ਤੇ ਰੋਕ ਦਾ ਕੋਈ ਪ੍ਰਬੰਧ ਨਹੀਂ-ਚੋਣ ਕਮਿਸ਼ਨ

ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਾਨੂੰਨ ਦੇ ਤਹਿਤ ਅਜਿਹਾ ਕੋਈ ਸਪੱਸ਼ਟ ਉਪਬੰਧ ਨਹੀਂ ਹੈ, ਜੋ ਧਾਰਮਿਕ ਧਾਰਨਾਵਾਂ ਵਾਲੇ ਸੰਗਠਨਾਂ ਨੂੰ ਰਾਜਨੀਤਿਕ ਪਾਰਟੀਆਂ ਵਜੋਂ ਰਜਿਸਟਰ ਕਰਨ ਤੋਂ ਰੋਕਦਾ ਹੈ | ਚੋਣ ...

ਪੂਰੀ ਖ਼ਬਰ »

2002 'ਚ ਸਿਖਾਏ ਸਬਕ ਕਾਰਨ ਗੁਜਰਾਤ ਵਿਚ ਹੁਣ ਸਥਾਈ ਸ਼ਾਂਤੀ-ਅਮਿਤ ਸ਼ਾਹ

ਕਿਹਾ, ਕਾਂਗਰਸ ਦੀ ਸ਼ਹਿ 'ਤੇ ਹੁੰਦੀ ਸੀ ਫ਼ਿਰਕੂ ਹਿੰਸਾ ਅਹਿਮਦਾਬਾਦ, 25 ਨਵੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਖੇੜਾ 'ਚ ਇਕ ਚੋਣ ਰੈਲੀ ਦੌਰਾਨ ਕਿਹਾ ਕਿ 1995 ਤੋਂ ਪਹਿਲਾਂ ਜਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਸੀ, ਤਾਂ ਗੈਰ ਸਮਾਜੀ ਤੱਤਾਂ ...

ਪੂਰੀ ਖ਼ਬਰ »

ਦਿੱਲੀ ਹਾਈਕੋਰਟ ਨੇ ਬਿਨਾਂ ਇਜਾਜ਼ਤ ਅਮਿਤਾਬ ਬੱਚਨ ਦਾ ਚਿਹਰਾ, ਨਾਂਅ ਤੇ ਆਵਾਜ਼ ਵਰਤਣ 'ਤੇ ਲਾਈ ਰੋਕ

ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਦਿੱਲੀ ਹਾਈਕੋਰਟ ਨੇ ਬਾਲੀਵੁੱਡ ਅਭਿਨੇਤਾ ਅਮਿਤਾਬ ਬੱਚਨ ਨੂੰ ਲੈ ਕੇ ਅਹਿਮ ਆਦੇਸ਼ ਦਿੰਦਿਆਂ ਕਿਹਾ ਕਿ ਅਮਿਤਾਬ ਬੱਚਨ ਦੀ ਆਵਾਜ਼, ਨਾਂਅ ਅਤੇ ਚਿਹਰੇ ਨਾਲ ਜੁੜੀ ਕੋਈ ਵੀ ਚੀਜ਼ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX