ਤਾਜਾ ਖ਼ਬਰਾਂ


ਨੂਰ ਵਿਲਾ ਖਰੜ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਖਰੜ-ਚੰਡੀਗੜ੍ਹ ਹਾਈਵੇਅ ਕੀਤਾ ਜਾਮ
. . .  24 minutes ago
ਖਰੜ ,2 ਅਪ੍ਰੈਲ (ਗੁਰਮੁਖ ਸਿੰਘ ਮਾਨ ) - ਪਿਛਲੇ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਨੂਰ ਵਿਲਾ ਖਰੜ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਖਰੜ-ਚੰਡੀਗੜ੍ਹ ਹਾਈਵੇਅ ਜਾਮ ਕਰ ...
ਮੁੰਬਈ ਏਅਰਪੋਰਟ 'ਤੇ ਇਕੱਠੇ ਨਜ਼ਰ ਆਏ ਰਾਘਵ ਚੱਡਾ ਤੇ ਪਰਿਨੀਤੀ ਚੋਪੜਾ
. . .  56 minutes ago
ਆਈ.ਪੀ.ਐੱਲ-2023:ਰਾਜਸਥਾਨ ਖ਼ਿਲਾਫ਼ ਟਾਸ ਜਿੱਤ ਕੇ ਹੈਦਰਾਬਾਦ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਹੈਦਰਾਬਾਦ, 2 ਅਪ੍ਰੈਲ-ਆਈ.ਪੀ.ਐੱਲ-2023 ਦੇ ਅੱਜ ਦੇ ਪਹਿਲੇ ਮੁਕਾਬਲੇ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਟਾਸ ਜਿੱਤ ਕੇ ਸਨਰਾਈਜ਼ ਹੈਦਰਾਬਾਦ ਨੇ ਪਹਿਲਾਂ ਗੇਂਦਬਾਜ਼ੀ ਕਰਨ...
ਪੁਲਿਸ ਮੁਲਾਜ਼ਮ ਦੀ ਵਰਦੀ ਪਾੜ ਅਸਲਾ ਖੋਹਣ ਦੀ ਕੋਸ਼ਿਸ਼
. . .  about 1 hour ago
ਫਿਲੌਰ, 2 ਅਪ੍ਰੈਲ (ਵਿਪਨ ਗੈਰੀ)-ਫਿਲੌਰ ਪੰਜਾਬ ਪੁਲਿਸ ਅਕੈਡਮੀ ਵਿਚ ਟਰੈਨਿੰਗ 'ਤੇ ਆਏ ਸੀਨੀਅਰ ਸਿਪਾਹੀ 'ਤੇ ਇਕ ਨੌਜਵਾਨ ਵਲੋਂ ਹਮਲਾ ਕਰਕੇ ਵਰਦੀ ਦੀ ਖਿੱਚ ਧੂੁਹ ਅਤੇ ਉਸ ਕੋਲੋਂ...
ਮੱਧ ਪ੍ਰਦੇਸ਼ ਦੇ ਪਚਮੜੀ 'ਚ ਆਇਆ ਭੂਚਾਲ
. . .  about 2 hours ago
ਭੋਪਾਲ, 2 ਅਪ੍ਰੈਲ-ਮੱਧ ਪ੍ਰਦੇਸ਼ ਦੇ ਪਚਮੜੀ ਤੋਂ 1100 ਘੰਟੇ 218 ਕਿਲੋਮੀਟਰ ਪੂਰਬ-ਉੱਤਰ-ਪੂਰਬ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ, ਵੀਰ ਚੱਕਰ ਨੇ ਸੜਕ ਹਾਦਸੇ 'ਚ ਗੁਆਈ ਜਾਨ
. . .  1 minute ago
ਲੇਹ, 2 ਅਪ੍ਰੈਲ-ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ, ਵੀਰ ਚੱਕਰ ਬੀਤੀ ਰਾਤ ਲੇਹ ਨੇੜੇ ਇਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ...
ਆਈ.ਪੀ.ਐੱਲ-2023 'ਚ ਅੱਜ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਤੇ ਬੈਂਗਲੌਰ ਦਾ ਮੁੰਬਈ ਨਾਲ
. . .  about 3 hours ago
ਹੈਦਰਾਬਾਦ/ਬੈਂਗਲੁਰੂ, 2 ਅਪ੍ਰੈਲ-ਆਈ.ਪੀ.ਐੱਲ-2023 'ਚ ਅੱਜ ਪਹਿਲਾ ਮੁਕਾਬਲਾ ਸਨਰਾਈਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਦੁਪਹਿਰ 3.30 ਵਜੇ ਹੈਦਰਾਬਾਦ ਵਿਖੇ ਅਤੇ ਦੂਜਾ ਮੁਕਾਬਲਾ ਰਾਇਲ ਚੈਲੰਜਰਸ ਬੈਂਗਲੌਰ ਅਤੇ ਮੁੰਬਈ ਇੰਡੀਅਨਸ ਵਿਚਕਾਰ ਸ਼ਾਮ...
ਆਈ.ਆਈ.ਟੀ.-ਮਦਰਾਸ ਦੇ ਪੀ.ਐਚ.ਡੀ. ਵਿਦਿਆਰਥੀ ਵਲੋਂ ਖੁਦਕੁਸ਼ੀ
. . .  about 3 hours ago
ਚੇਨਈ, 2 ਅਪ੍ਰੈਲ-ਆਈ.ਆਈ.ਟੀ.-ਮਦਰਾਸ ਦੇ ਪੀ.ਐਚ.ਡੀ. ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਸਾਲ ਆਈ.ਆਈ.ਟੀ.-ਮਦਰਾਸ 'ਚ ਖੁਦਕੁਸ਼ੀ ਦਾ ਇਹ ਤੀਜਾ...
ਦੀਪ ਸਿੱਧੂ ਦੇ ਜਨਮ ਦਿਨ 'ਤੇ ਦੁਮਾਲਾ ਸਜਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ
. . .  about 3 hours ago
ਅੰਮ੍ਰਿਤਸਰ, 2 ਅਪ੍ਰੈਲ (ਹਰਮਿੰਦਰ ਸਿੰਘ)-ਵਾਰਿਸ ਪੰਜਾਬ ਦੇ ਸੰਸਥਾ ਦੇ ਸੰਸਥਾਪਕ ਮਰਹੂਮ ਦੀਪ ਸਿੱਧੂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 3 hours ago
ਕਪੂਰਥਲਾ, 2 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਇਕ ਨੌਜਵਾਨ ਦੀ ਨਸ਼ੇ ਦੀ ਕਥਿਤ ਤੌਰ 'ਤੇ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਸਿਟੀ ਦੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ 26 ਸਾਲਾ ਨੌਜਵਾਨ ਬਲਜੀਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ...
ਬਲਬੀਰ ਸਿੰਘ ਰਾਜੇਵਾਲ ਜਰੂਰੀ ਤੇ ਅਹਿਮ ਮੁੱਦੇ 'ਤੇ ਕਰਨਗੇ ਐਮਰਜੰਸੀ ਪ੍ਰੈਸ ਕਾਨਫ਼ਰੰਸ
. . .  about 2 hours ago
ਚੰਡੀਗੜ੍ਹ, 2 ਅਪ੍ਰੈਲ-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਜਰੂਰੀ ਤੇ ਅਹਿਮ ਮੁੱਦੇ 'ਤੇ ਅੱਜ ਦੁਪਿਹਰ 1.00 ਵਜੇ ਕਿਸਾਨ ਭਵਨ, ਸੈਕਚਰ-35 ਚੰਡੀਗੜ੍ਹ ਵਿਖੇ ਐਮਰਜੰਸੀ ਪ੍ਰੈਸ ਕਾਨਫ਼ਰੰਸ...।
ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਕਿਵੇਂ ਵਿਗੜਦੀ ਹੈ ਲਈ ਮਮਤਾ ਬੈਨਰਜੀਰੋਲ ਮਾਡਲ-ਅਨੁਰਾਗ ਠਾਕੁਰ
. . .  about 4 hours ago
ਨਵੀਂ ਦਿੱਲੀ, 2 ਅਪ੍ਰੈਲ-ਰਾਜ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਰਕਰ ਦੀ ਮੌਤ ਨੂੰ ਲੈ ਕੇ ਪੱਛਮੀ ਬੰਗਾਲ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੁੱਖ ਮੰਤਰੀ...
259ਵੇਂ ਆਰਮੀ ਮੈਡੀਕਲ ਕੋਰ ਦਿਵਸ 'ਤੇ ਵਾਕਾਥਨ ਦਾ ਆਯੋਜਨ
. . .  about 3 hours ago
ਨਵੀਂ ਦਿੱਲੀ, 2 ਅਪ੍ਰੈਲ-259ਵੇਂ ਆਰਮੀ ਮੈਡੀਕਲ ਕੋਰ ਦਿਵਸ 'ਤੇ, ਫੌਜੀ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਇਕ ਵਾਕਾਥਨ ਦਾ ਆਯੋਜਨ ਕੀਤਾ ਗਿਆ।ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼...
ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਸੰਭਾਲਿਆ ਅਹੁਦਾ
. . .  about 5 hours ago
ਨਵੀਂ ਦਿੱਲੀ, 2 ਅਪ੍ਰੈਲ-ਵਾਈਸ ਐਡਮਿਰਲ ਸੂਰਜ ਬੇਰੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਆਫ਼ ਪਰਸੋਨਲ ਵਜੋਂ ਅਹੁਦਾ ਸੰਭਾਲ ਲਿਆ...
ਨਹੀਂ ਰਹੇ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ
. . .  about 3 hours ago
ਮਾਛੀਵਾੜਾ ਸਾਹਿਬ, 2 ਅਪੑੈਲ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਤੋਂ 'ਅਜੀਤ' ਦੇ ਪੱਤਰਕਾਰ ਸੁਖਵੰਤ ਸਿੰਘ ਗਿੱਲ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਕੁਝ ਦਿਨ ਪਹਿਲਾ...
ਉਮੇਸ਼ ਪਾਲ ਕਤਲ ਮਾਮਲਾ: ਐਸ.ਟੀ.ਐਫ. ਨੇ ਅਤੀਕ ਅਹਿਮਦ ਦੇ ਸਾਲੇ ਨੂੰ ਕੀਤਾ ਗ੍ਰਿਫ਼ਤਾਰ
. . .  about 6 hours ago
ਪ੍ਰਯਾਗਰਾਜ, 2 ਅਪ੍ਰੈਲ -ਉਮੇਸ਼ ਪਾਲ ਕਤਲ ਮਾਮਲੇ ਵਿਚ ਇਕ ਵੱਡੇ ਘਟਨਾਕ੍ਰਮ ਵਿਚ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਮੇਰਠ ਤੋਂ ਗੈਂਗਸਟਰ ਅਤੀਕ ਅਹਿਮਦ ਦੇ ਸਾਲੇ ਅਖਲਾਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਅਖਲਾਕ ਨੂੰ ਕਥਿਤ ਤੌਰ 'ਤੇ ਨਿਸ਼ਾਨੇਬਾਜ਼ਾਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,824 ਨਵੇਂ ਮਾਮਲੇ
. . .  about 4 hours ago
ਨਵੀਂ ਦਿੱਲੀ, 2 ਅਪ੍ਰੈਲ-ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,824 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਮਰਮ ਮਾਮਲਿਆਂ ਦੀ ਗਿਣਤੀ...
ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ
. . .  about 6 hours ago
ਨਵੀਂ ਦਿੱਲੀ, 2 ਅਪ੍ਰੈਲ-ਦਿੱਲੀ ਪੁਲਿਸ ਨੇ ਨਕਲੀ ਦਿੱਲੀ ਪੁਲਿਸ ਕਰਮਚਾਰੀਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਜੋ ਏ.ਏ.ਟੀ.ਐਸ. (ਐਂਟੀ ਆਟੋ-ਥੈਫਟ ਸਕੁਐਡ) ਬਾਹਰੀ ਉੱਤਰੀ ਜ਼ਿਲ੍ਹੇ ਦੇ ਨਾਂਅ 'ਤੇ ਬੂਟਲੇਗਰਾਂ...
ਨਿਪਾਲ ਦੇ ਨਵਨਿਯੁਕਤ ਰਾਸ਼ਟਰਪਤੀ ਰਾਮਚੰਦਰ ਹਸਪਤਾਲ ਭਰਤੀ
. . .  about 3 hours ago
ਕਾਠਮੰਡੂ, 2 ਅਪ੍ਰੈਲ-ਨਿਪਾਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕਾਠਮੰਡੂ ਦੇ ਮਹਾਰਾਜਗੰਜ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਵਾਇਆ...
ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ
. . .  about 7 hours ago
ਨਵੀਂ ਦਿੱਲੀ, 2 ਅਪ੍ਰੈਲ-ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ...
ਮੁੜ ਵਰਤੋਂ ਯੋਗ ਲਾਂਚ ਵਾਹਨ ਦੀ ਆਟੋਨੋਮਸ ਟੈਸਟ ਲੈਂਡਿੰਗ ਦਾ ਸਫਲਤਾਪੂਰਵਕ ਆਯੋਜਨ-ਇਸਰੋ
. . .  about 5 hours ago
ਚਿਤਰਦੁਰਗਾ, 2 ਅਪ੍ਰੈਲ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਡੀ.ਆਰ.ਡੀ.ਓ. ਅਤੇ ਭਾਰਤੀ ਹਵਾਈ ਸੈਨਾ ਦੇ ਨਾਲ ਇਸਰੋ ਨੇ ਅੱਜ ਏਰੋਨੌਟਿਕਲ ਟੈਸਟ ਰੇਂਜ (ਏ.ਟੀ.ਆਰ.), ਚਿਤਰਦੁਰਗਾ, ਕਰਨਾਟਕ ਵਿਖੇ ਮੁੜ ਵਰਤੋਂ ਯੋਗ ਲਾਂਚ ਵਹੀਕਲ ਆਟੋਨੋਮਸ ਲੈਂਡਿੰਗ ਮਿਸ਼ਨ...
ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਤੋਂ ਇੰਦਰਜੀਤ ਸਿੰਘ ਗਰੇਵਾਲ ਨੌਮੀਨੇਸ਼ਨ ਚੋਣ ਜਿੱਤੇ
. . .  about 7 hours ago
ਕੈਲਗਰੀ, 2 ਅਪ੍ਰੈਲ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਨੌਰਥ ਈਸਟ ਵਾਸਤੇ ਕਰਵਾਈ ਨੌਮੀਨੇਸ਼ਨ ਚੋਣ ਇੰਦਰਜੀਤ ਸਿੰਘ ਗਰੇਵਾਲ...
ਇਟਲੀ ਦੀ ਸਰਕਾਰ ਰਸਮੀ ਸੰਚਾਰ 'ਚ ਅੰਗਰੇਜ਼ੀ ਦੀ ਵਰਤੋਂ 'ਤੇ ਲਗਾ ਸਕਦੀ ਹੈ ਪਾਬੰਦੀ
. . .  about 8 hours ago
ਰੋਮ, 2 ਅਪ੍ਰੈਲ--ਰਸਮੀ ਸੰਚਾਰ ਲਈ ਇਟਲੀ ਦੇ ਨਾਗਰਿਕਾਂ ਦੁਆਰਾ ਅੰਗਰੇਜ਼ੀ ਜਾਂ ਕਿਸੇ ਹੋਰ ਵਿਦੇਸ਼ੀ ਭਾਸ਼ਾ ਦੀ ਵਰਤੋਂ ਜਲਦੀ ਹੀ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਬ੍ਰਦਰਜ਼ ਪਾਰਟੀ ਨੇ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜਿਸ ਵਿਚ ਅਧਿਕਾਰਤ...
ਬਿਹਾਰ: ਤਾਜ਼ਾ ਝੜਪਾਂ ਤੋਂ ਬਾਅਦ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ
. . .  about 8 hours ago
ਪਟਨਾ, 2 ਅਪ੍ਰੈਲ-ਬੀਤੀ ਰਾਤ ਬਿਹਾਰਸ਼ਰੀਫ ਵਿਚ ਤਾਜ਼ਾ ਝੜਪਾਂ ਤੋਂ ਬਾਅਦ ਡੀ.ਐਮ. ਨਾਲੰਦਾ ਸ਼ਸ਼ਾਂਕ ਸ਼ੁਭੰਕਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ। ਇਕੱਠ ਨੂੰ ਰੋਕਣ ਲਈ ਧਾਰਾ 144 ਲਗਾਈ ਗਈ ਹੈ। ਮੈਂ ਜਨਤਾ ਨੂੰ ਅਫਵਾਹਾਂ 'ਤੇ ਧਿਆਨ ਨਾ...
ਜੀ-20 ਡੈਲੀਗੇਟਸ ਨੇ ਯੋਗ ਸੈਸ਼ਨ 'ਚ ਲਿਆ ਹਿੱਸਾ
. . .  about 8 hours ago
ਸਿਲੀਗੁੜੀ, 2 ਅਪ੍ਰੈਲ-ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਦੂਜੇ ਦਿਨ ਜੀ-20 ਡੈਲੀਗੇਟਸ ਨੇ ਇਕ ਯੋਗ ਸੈਸ਼ਨ ਵਿਚ ਹਿੱਸਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਹੁਸ਼ਿਆਰਪੁਰ / ਮੁਕੇਰੀਆਂ

ਕਿਸਾਨ ਜਥੇਬੰਦੀਆਂ ਵਲੋਂ ਸ਼ੂਗਰ ਮਿੱਲ ਮੁਕੇਰੀਆਂ ਮੂਹਰੇ ਦਿੱਤਾ ਜਾ ਰਿਹਾ ਰੋਸ ਧਰਨਾ ਸਮਾਪਤ

ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਸ਼ੂਗਰ ਮਿੱਲ ਮੁਕੇਰੀਆਂ ਦੇ ਗੇਟ ਅੱਗੇ ਧਰਨਾ ਦਿੱਤਾ ਜਾ ਰਿਹਾ ਧਰਨਾ ਪ੍ਰਦਰਸ਼ਨ ਅੱਜ 9ਵੇਂ ਦਿਨ ਖ਼ਤਮ ਕਰ ਦਿੱਤਾ ਗਿਆ | ਪਗੜੀ ਸੰਭਾਲ ਲਹਿਰ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਮਰਨ ਵਰਤ 'ਤੇ ਬੈਠੇ ਸਾਡੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ ਤੇ ਧਰਨਾ ਚੁੱਕ ਲਿਆ ਹੈ | ਉਨ੍ਹਾਂ ਕਿਹਾ ਸਰਕਾਰ ਵਲੋਂ ਮੰਗਾਂ ਮੰਨਣ ਤੋਂ ਬਾਅਦ ਜੇਕਰ ਉਨ੍ਹਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਮੁੜ ਕਿਸਾਨਾਂ ਨੂੰ ਸੜਕਾਂ 'ਤੇ ਬੈਠਣ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਇਲਾਵਾ ਇਹ ਧਰਨਾ ਆਮ ਲੋਕਾਂ, ਛੋਟੇ ਕਾਰੋਬਾਰੀਆਂ, ਵਿਦਿਆਰਥੀਆਂ ਆਦਿ ਦੇ ਹੱਕਾਂ ਲਈ ਲਗਾਇਆ ਗਿਆ ਸੀ | ਸਤਨਾਮ ਸਿੰਘ ਬਗੜੀਆ ਨੇ ਕਿਹਾ ਕਿ ਵੱਖ-ਵੱਖ ਧੜਿਆਂ ਦੇ ਕੁਝ ਲੋਕਾਂ ਨੇ ਉਨ੍ਹਾਂ ਦੇ ਧਰਨੇ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ ਤੇ ਸਰਕਾਰ ਤੋਂ ਜਿੱਤ ਪ੍ਰਾਪਤ ਕਰਦੇ ਰਹੇ | ਉਨ੍ਹਾਂ ਕਿਹਾ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਜਿਨ੍ਹਾਂ ਨੂੰ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਮਿਲਾਂ ਵਲੋਂ ਸਮੇਂ ਸਿਰ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਗੁਰਨਾਮ ਸਿੰਘ ਜਹਾਨਪੁਰ, ਕਮਲਜੀਤ ਸਿੰਘ, ਹਰਦੇਵ ਸਿੰਘ ਚਿਟੀ, ਅਮਰਜੀਤ ਸਿੰਘ ਰੋਡਾ, ਲਖਬੀਰ ਸਿੰਘ, ਸੁਰਿੰਦਰ ਸਿੰਘ, ਸਰਪੰਚ ਜੱਗਾ ਬਗੜੀਆ, ਪ੍ਰਧਾਨ ਕਿਸਾਨ ਮਜ਼ਦੂਰ ਕਮੇਟੀ ਮਾਝਾ, ਹਰਪਾਲ ਸਿੰਘ, ਪ੍ਰਧਾਨ ਹਰਜੀਤ ਸਿੰਘ ਸੰਧੂ, ਜਨਰਲ ਸਕੱਤਰ ਅਨੇਕ ਸਿੰਘ, ਅਜੈਬ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

1 ਤੋਂ 31 ਦਸੰਬਰ ਤੱਕ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ 'ਚ ਹੋਣਗੇ ਆਮ ਇਜਲਾਸ-ਸੰਦੀਪ ਹੰਸ

ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਪੇਂਡੂ ਵਿਕਾਸ ਪੰਚਾਇਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ 'ਚ ਸਾਉਣੀ ਮਹੀਨੇ ਦੇ ਆਮ ਇਜਲਾਸ/ਗ੍ਰਾਮ ਸਭਾ ...

ਪੂਰੀ ਖ਼ਬਰ »

ਨਿੱਜੀ ਸਕੂਲ ਦੀ ਪਾਰਕਿੰਗ ਨੂੰ ਅੱਗ ਲੱਗਣ ਨਾਲ 13 ਦੋਪਹੀਆ ਵਾਹਨ ਸੜ ਕੇ ਸੁਆਹ

ਤਲਵਾੜਾ, 25 ਨਵੰਬਰ (ਰਾਜੀਵ ਓਸ਼ੋ)-ਕਸਬਾ ਦਾਤਾਰਪੁਰ ਦੇ ਇੱਕ ਨਿੱਜੀ ਸਕੂਲ ਦੀ ਪਾਰਕਿੰਗ 'ਚ ਵਾਪਰੀ ਅੱਗ ਲੱਗਣ ਦੀ ਘਟਨਾ 'ਚ 13 ਦੇ ਕਰੀਬ ਦੋ ਪਹੀਆ ਵਾਹਨ ਸੜ ਕੇ ਸੁਆਹ ਹੋ ਗਏ | ਜਦਕਿ ਅੱਧੀ ਕੁ ਦਰਜਨ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ | ਇਹ ਘਟਨਾ ਬਾਅਦ ਦੁਪਹਿਰ ਵਾਪਰੀ | ...

ਪੂਰੀ ਖ਼ਬਰ »

55 ਗ੍ਰਾਮ ਨਸ਼ੀਲੇ ਪਾਊਡਰ ਸਮੇਤ 1 ਕਾਬੂ

ਬੀਣੇਵਾਲ, 25 ਨਵੰਬਰ (ਬੈਜ ਚੌਧਰੀ)- ਬੀਣੇਵਾਲ ਪੁਲਿਸ ਨੇ ਇਕ ਨੌਜਵਾਨ ਨੂੰ 55 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਕੁਲਵਿੰਦਰ ਸਿੰਘ ਏ.ਐਸ.ਆਈ. ਨੇ ਬੀਤ ਇਲਾਕੇ ਦੇ ਪਿੱਪਲੀਵਾਲ ਨੂੰ ਜਾਂਦੀ ਸੜਕ 'ਤੇ ਨਾਕਾਬੰਦੀ ਕਰਕੇ ਇਕ ...

ਪੂਰੀ ਖ਼ਬਰ »

ਦੋ ਕਾਰਾਂ ਟਕਰਾਉਣ ਕਾਰਨ 3 ਜ਼ਖ਼ਮੀ

ਟਾਂਡਾ ਉੜਮੁੜ, 25 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਨਜ਼ਦੀਕੀ ਪਿੰਡ ਕੁਰਾਲਾ ਨਜ਼ਦੀਕ ਅੱਜ ਸਵੇਰੇ ਦੋ ਕਾਰਾਂ ਦੀ ਹੋਈ ਟੱਕਰ ਦੌਰਾਨ 3 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 10.30 ਵਜੇ ਉਸ ਸਮੇਂ ਵਾਪਰਿਆ ਜਦੋਂ ...

ਪੂਰੀ ਖ਼ਬਰ »

ਨਸ਼ਾ ਤਸਕਰੀ ਮਾਮਲੇ 'ਚ ਨਾਮਜ਼ਦ 2 ਔਰਤਾਂ ਸਮੇਤ 4 ਕਾਬੂ

ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਨਸ਼ਾ ਤਸਕਰੀ ਸਬੰਧੀ ਬੀਤੇ ਦਿਨੀਂ ਦੇਨੋਵਾਲ ਖ਼ੁਰਦ ਨਾਲ ਸਬੰਧਿਤ 124 ਵਿਅਕਤੀਆਂ 'ਤੇ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ, ਜਿਸ ਵਿਚ ਲੋੜੀਂਦੇ 2 ਔਰਤਾਂ ਸਮੇਤ 4 ਜਣਿਆਂ ਨੂੰ ਕਾਬੂ ਕੀਤਾ ਗਿਆ ...

ਪੂਰੀ ਖ਼ਬਰ »

ਡਾ: ਮਨਮੋਹਨ ਸਿੰਘ ਨੇ ਸਿਵਲ ਹਸਪਤਾਲ 'ਚ ਐਸ.ਐਮ.ਓ. ਦਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)- ਹੱਡੀਆਂ ਦੇ ਮਾਹਿਰ ਡਾ: ਮਨਮੋਹਨ ਸਿੰਘ ਵਲੋਂ ਪਦਉਨਤ ਹੋ ਕੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ | ਇਸ ਮੌਕੇ ਸਿਵਲ ਸਰਜਨ ਡਾ: ਪ੍ਰੀਤਮਹਿੰਦਰ ਸਿੰਘ, ...

ਪੂਰੀ ਖ਼ਬਰ »

ਪੰਚਾਇਤ ਸਕੱਤਰਾਂ ਤੇ ਸੰਮਤੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਤੀਸਰੇ ਦਿਨ ਵੀ ਜਾਰੀ

ਟਾਂਡਾ ਉੜਮੁੜ, 25 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਅੱਜ ਪੰਚਾਇਤ ਸਕੱਤਰਾਂ ਅਤੇ ਸੰਮਤੀ ਕਰਮਚਾਰੀਆਂ ਦੀ ਆਪਣੀਆਂ ਮੰਗਾਂ ਦੇ ਹੱਕ 'ਚ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਤੀਸਰੇ ਦਿਨ ਵਿਚ ਦਾਖਲ ਹੋ ਗਈ | ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ ਵਿਚ ਪੰਚਾਇਤ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਭਰਵੀਂ ਰੋਸ ਰੈਲੀ

ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)- ਪੀ. ਡਬਲਯੂ. ਡੀ. ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਇੱਥੇ ਮੁਲਾਜ਼ਮ ਆਗੂਆਂ ਵਲੋਂ ਉਪ ਮੰਡਲ ਇੰਜੀਨੀਅਰ ਅਲਾਵਲਪੁਰ ਗੜ੍ਹਸ਼ੰਕਰ ਦੇ ਦਫ਼ਤਰ ਅੱਗੇ ਚੰਨਣ ਰਾਮ ਥਾਂਦੀ ਪ੍ਰਧਾਨਗੀ ਹੇਠ ਭਰਵੀਂ ਰੋਸ ਰੈਲੀ ...

ਪੂਰੀ ਖ਼ਬਰ »

ਧੋਖਾਧੜੀ ਕਰਨ ਵਾਲਾ ਦੋਸ਼ੀ ਨਾਮਜ਼ਦ

ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)- ਨੌਕਰੀ ਦਿਵਾਉਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਵਿਜੈ ਹੰਸ ਵਾਸੀ ਹਰਿਆਣਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ...

ਪੂਰੀ ਖ਼ਬਰ »

ਸਿੰਥੈਟਿਕ ਡੋਰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਪਾਬੰਦੀ

ਹੁਸ਼ਿਆਰਪੁਰ, 25 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਪਤੰਗ ਉਡਾਉਣ ਲਈ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਉਣ ਦੇ ...

ਪੂਰੀ ਖ਼ਬਰ »

ਸਿਲਵਰ ਓਕ ਸਕੂਲ ਦੀਆਂ ਖਿਡਾਰਨਾਂ ਕਬੱਡੀ ਕਲੱਸਟਰ 18 ਦੇ ਫਾਈਨਲ 'ਚ ਪਹੁੰਚੀਆਂ

ਟਾਂਡਾ ਉੜਮੁੜ, 25 ਨਵੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਸਕੂਲ ਟਾਂਡਾ ਹੁਸ਼ਿਆਰਪੁਰ ਵਿਖੇ ਸੀ.ਬੀ.ਐੱਸ.ਈ. ਵਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਸਟੇਟ ਦੇ ਵਿਦਿਆਰਥੀਆਂ ਦੀ ਕਰਵਾਈ ਜਾ ਰਹੀ ਕਬੱਡੀ 2022 ਕਬੱਡੀ ਕਲੱਸਟਰ 18ਵੀਂ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਕਬੱਡੀ ਦੇ ...

ਪੂਰੀ ਖ਼ਬਰ »

ਅਲਾਵਲਈਸ਼ਾ 'ਚ ਸੰਤ ਅਜੀਤ ਸਿੰਘ ਦੀ 34ਵੀਂ ਬਰਸੀ ਸ਼ਰਧਾ ਨਾਲ ਮਨਾਈ

ਮਿਆਣੀ, 25 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਅਲਾਵਲਈਸ਼ਾ ਵਿਖੇ ਸੰਤ ਬਾਬਾ ਅਜੀਤ ਸਿੰਘ ਅਲਾਵਲਈਸ਼ਾ ਦੀ 34ਵੀਂ ਸਾਲਾਨਾ ਬਰਸੀ ਪਿੰਡ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਇੰਸ. ਦੀਪ ਸਿੰਘ ਦੀ ਅਗਵਾਈ ਵਿਚ ਬੜੀ ਸ਼ਰਧਾ ਨਾਲ ਮਨਾਈ ਗਈ | ਪ੍ਰਕਾਸ਼ ਕੀਤੇ ਸ੍ਰੀ ...

ਪੂਰੀ ਖ਼ਬਰ »

'ਸਾਂਭ ਲਓ ਮਾਪੇ, ਰੱਬ ਤਾਂ ਮਿਲ ਜਾਊ ਆਪੇ' ਥੀਮ ਤਹਿਤ ਟਿ੍ਪਲ ਐਮ ਸਕੂਲ ਹੁਸ਼ਿਆਰਪੁਰ 'ਚ ਸਮਾਗਮ

ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)- ਟਿ੍ਪਲ ਐਮ ਐਜੂਕੇਸ਼ਨ ਸੁਸਾਇਟੀ ਵਲੋਂ 'ਸਾਂਭ ਲਓ ਮਾਪੇ, ਰੱਬ ਤਾਂ ਮਿਲ ਜਾਊ ਆਪੇ' ਥੀਮ ਤਹਿਤ ਟਿ੍ਪਲ ਐੱਮ ਸਕੂਲ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਸਾਂਸਦ, ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ...

ਪੂਰੀ ਖ਼ਬਰ »

ਸਕੂਲ ਦੇ ਵਿਦਿਆਰਥੀਆਂ ਨੇ ਇਤਿਹਾਸਕ ਗੁਰਧਾਮਾਂ ਦੇ ਕੀਤੇ ਦਰਸ਼ਨ

ਅੱਡਾ ਸਰਾਂ, 25 ਨਵੰਬਰ (ਮਸੀਤੀ)-ਬੀ.ਐੱਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਧਰਮ ਤੇ ਸਿਧਾਂਤਾਂ ਨਾਲ ਜੋੜਨ ਲਈ ਪੰਜਾਬ ਦੇ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਏੇ | ਪਿ੍ੰਸੀਪਲ ਜੈ ਕਿਸ਼ਨ ਮਹਿਤਾ ਤੇ ...

ਪੂਰੀ ਖ਼ਬਰ »

ਫੌਜ ਦੀ ਭਰਤੀ ਦੇ ਪੇਪਰ ਦੀ ਤਿਆਰੀ ਲਈ ਕੈਂਪ 11 ਦਸੰਬਰ ਤੋਂ

ਹੁਸ਼ਿਆਰਪੁਰ, 25 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਸੀ-ਪਾਈਟ ਕੈਂਪ ਰਾਹੋਂ (ਨਵਾਂਸ਼ਹਿਰ) ਦੇ ਕੈਂਪ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਜਿਹੜੇ ਯੁਵਕ ਜਲੰਧਰ ਵਿਖੇ ਫੌਜ ਦੀ ਭਰਤੀ ਰੈਲੀ 'ਚ ਵਿਜ਼ੀਕਲ ਪਾਸ ਹੋ ਗਏ ਹਨ, ਉਨ੍ਹਾਂ ਯੁੁਵਕਾਂ ਨੂੰ ਪੇਪਰ ਦੀ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਦਿੱਤੀ ਆਰ.ਟੀ.ਆਈ. ਐਕਟਿਵਿਸਟ ਕਿੱਤਣਾ ਨੂੰ ਅਗਾਊਾ ਜ਼ਮਾਨਤ

ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)- ਪੰਜਾਬ ਦੇ ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੂੰ ਹਿਮਾਚਲ ਪ੍ਰਦੇਸ਼ ਹਾਈਕੋਰਟ ਤੋਂ ਅਗਾਊਾ ਜ਼ਮਾਨਤ ਮਿਲ ਗਈ ਹੈ | ਜ਼ਿਕਰਯੋਗ ਹੈ ਕਿ ਉਸ ਵੱਲੋਂ 14 ਅਗਸਤ ਨੂੰ ਇੱਕ ਕਰੱਸ਼ਰ ਨਾਲ ਸਬੰਧਿਤ ਓਵਰਲੋਡ ...

ਪੂਰੀ ਖ਼ਬਰ »

ਸਹਿਕਾਰੀ ਸਭਾ 'ਚ ਗ਼ਬਨ ਮਾਮਲੇ 'ਚ ਲੋੜੀਂਦਾ ਦੋਸ਼ੀ ਕਾਬੂ

ਤਲਵਾੜਾ, 25 ਨਵੰਬਰ (ਰਾਜੀਵ ਓਸ਼ੋ)- ਇੱਥੇ ਨੇੜਲੇ ਪਿੰਡ ਭਟੇੜ ਦੀ ਸਹਿਕਾਰੀ ਬਹੁਮੰਤਵੀ ਸਭਾ 'ਚ ਲੱਖਾਂ ਰੁਪਏ ਘੁਟਾਲੇ 'ਚ ਲੋੜੀਂਦੇ ਮੁੱਖ ਦੋਸ਼ੀ ਅਜੇ ਕੁਮਾਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਥਾਣਾ ਤਲਵਾੜਾ ਮੁਖੀ ਹਰ ਗੁਰਦੇਵ ...

ਪੂਰੀ ਖ਼ਬਰ »

ਇਕ ਔਰਤ ਸਮੇਤ ਪੰਜ ਵਿਅਕਤੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ

ਹੁਸ਼ਿਆਰਪੁਰ, 25 ਨਵੰਬਰ (ਹਰਪ੍ਰੀਤ ਕੌਰ)- ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਇਕ ਔਰਤ ਸਮੇਤ ਪੰਜ ਵਿਅਕਤੀਆਂ ਨੂੰ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਚੱਬੇਵਾਲ ਪੁਲਿਸ ਨੇ ਅੱਡਾ ਚੱਬੇਵਾਲ ਦੇ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ...

ਪੂਰੀ ਖ਼ਬਰ »

ਸਮਗਰਾ ਸਿੱਖਿਆ ਅਭਿਆਨ ਤਹਿਤ ਨਿਯੁਕਤ ਹੈੱਡਮਾਸਟਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ-ਚੌਧਰੀ

ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)- ਸਮਰਗਾ ਹੈੱਡਮਾਸਟਰ ਯੂਨੀਅਨ ਦੀ ਮੀਟਿੰਗ ਹੋਈ | ਇਸ ਮੌਕੇ ਰਾਮ ਭਜਨ ਚੌਧਰੀ ਸੂਬਾ ਪ੍ਰਧਾਨ ਨੇ ਕਿਹਾ ਕਿ ਸਾਲ 2013 'ਚ ਰਮਸਾ ਤਹਿਤ 264 ਹੈੱਡਮਾਸਟਰ (ਠੇਕਾ ਆਧਾਰ) ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ...

ਪੂਰੀ ਖ਼ਬਰ »

ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 'ਚੋਂ ਓਕਡੇਲ ਸਕੂਲ ਦੇ ਵਿਦਿਆਰਥੀਆਂ 96 ਤਗਮੇ ਜਿੱਤੇ

ਬੱੁਲ੍ਹੋਵਾਲ, 25 ਨਵੰਬਰ (ਲੁਗਾਣਾ)-ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਓਕਡੇਲ ਸੀਨੀ. ਸੈਕੰਡਰੀ ਸਕੂਲ ਬੁੱਲੋ੍ਹਵਾਲ ਜੋ ਡਾਇਰੈਕਟਰ ਸ਼੍ਰੀ ਰਾਜੀਵ ਇੰਦਰ ਮੋਹਣ ਸੈਣੀ ਦੀ ਅਗਵਾਈ ਹੇਠ ਚੱਲ ਰਿਹਾ ਹੈ ਦੇ ਹੋਣਹਾਰ ਵਿਦਿਆਰਥੀਆਂ ਨੇ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿੱਪ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਧਾਰਮਿਕ ਸਮਾਗਮ

ਟਾਂਡਾ ਉੜਮੁੜ, 25 ਨਵੰਬਰ (ਭਗਵਾਨ ਸਿੰਘ ਸੈਣੀ)- ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲ਼ਿਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਧਾਰਮਿਕ ਸਮਾਗਮ ਕਰਵਾਇਆ | ਗੁਰੂ ਘਰ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਅਤੇ ...

ਪੂਰੀ ਖ਼ਬਰ »

ਏ. ਬੀ. ਸ਼ੂਗਰ ਮਿੱਲ ਵਲੋਂ 25 ਕਿਸਾਨਾਂ ਦਾ ਸਨਮਾਨ

ਦਸੂਹਾ, 25 ਨਵੰਬਰ (ਭੁੱਲਰ)- ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਸੀ.ਐਮ.ਡੀ. ਸ਼ੂਗਰ ਮਿੱਲ ਰਜਿੰਦਰ ਸਿੰਘ ਚੱਢਾ ਤੇ ਐਮ.ਡੀ. ਅਸ਼ੀਸ਼ ਸਿੰਘ ਚੱਢਾ ਦੀ ਅਗਵਾਈ ਹੇਠ ਕਿਸਾਨਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਹਿਲੀਆਂ 25 ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਨੂੰ ਤੋਹਫ਼ੇ ...

ਪੂਰੀ ਖ਼ਬਰ »

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਸ਼ੁਕਰਾਨਾ ਦਿਵਸ ਮਨਾਇਆ

ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿਚ ਪੰਜਾਬੀ ਅਧਿਆਪਕਾ ਸੰਦੀਪ ਕੌਰ ਵਲੋਂ ਵਿਦਿਆਰਥੀਆਂ ਨੂੰ ਸ਼ੁਕਰਾਨਾ ਕਰਨ ਬਾਰੇ ਦੱਸਿਆ ...

ਪੂਰੀ ਖ਼ਬਰ »

ਪੰਚਾਇਤ ਸਕੱਤਰਾਂ ਤੇ ਸੰਮਤੀ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਜਾਰੀ

ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)- ਪੰਚਾਇਤ ਸਕੱਤਰਾਂ/ਵੀ.ਡੀ.ਓਜ/ਸੰਮਤੀ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਜਾਰੀ ਹੈ | ਅੱਜ ਕਰਮਚਾਰੀਆਂ ਨੇ ਹੜਤਾਲ ਦੌਰਾਨ ਦੱਸਿਆ ਕਿ ਪਿਛਲੇ 3-4 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਕਰਮਚਾਰੀਆਂ ਵਿਚ ...

ਪੂਰੀ ਖ਼ਬਰ »

40ਵੇਂ ਰੌਸ਼ਨੀ ਮੇਲੇ ਸੰਬੰਧੀ ਪੋਸਟਰ ਜਾਰੀ

ਮਾਹਿਲਪੁਰ, 25 ਨਵੰਬਰ (ਰਜਿੰਦਰ ਸਿੰਘ)- ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 40ਵਾਂ 3 ਰੋਜ਼ਾ ਰੋਸ਼ਨੀ ਮੇਲਾ ਕਰਵਾਉਣ ਸਬੰਧੀ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਦੀ ਅਗਵਾਈ 'ਚ ਹੋਈ | ਮੀਟਿੰਗ ...

ਪੂਰੀ ਖ਼ਬਰ »

ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਨਾਮਜ਼ਦ

ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਵਿਆਹੁਤਾ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰੁਚੀ ਪੁੱਤਰੀ ਸਤੀਸ਼ ਕੁਮਾਰ ਮੁਹੱਲਾ ਸੁਖੀਆਬਾਦ ਨੇ ਪੁਲਿਸ ਕੋਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX