ਤਾਜਾ ਖ਼ਬਰਾਂ


ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਰਜ਼ੀ ਤੌਰ 'ਤੇ ਇੰਜਾਜ਼ ਇੰਟਰਨੈਸ਼ਨਲ ਦੀ 20.16 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੀਤੀ ਕੁਰਕ
. . .  1 day ago
ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਨਿੰਦਣਯੋਗ-ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ ,20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ...
ਹੁਣ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਭਾਰਤ 'ਚ ਹੋਇਆ ਬੰਦ
. . .  1 day ago
ਮਹਿਲ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਅਣਖੀ) -'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ...
ਪਿੰਡ ਭਬਿਆਣਾ ਵਿਖੇ ਇਕ ਵਿਅਕਤੀ ਨੂੰ ਕਹੀ ਦਾ ਦਸਤਾ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  1 day ago
ਫਗਵਾੜਾ, 20 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੇ ਪਿੰਡ ਭਬਿਆਣਾ ਵਿਖੇ ਇਕ ਘਰ ’ਚ ਵਿਅਕਤੀ ਦਾ ’ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ (45) ਪੁੱਤਰ ਸ਼ਾਮ ਸਿੰਘ ...
‘ਕੋਟਫੱਤਾ ਬਲੀ ਕਾਂਡ’ ਦੇ ਸਾਰੇ ਜਣੇ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅੱਜ ਬਠਿੰਡਾ ਦੇ ਵਧੀਕ ਸ਼ੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਾਰੇ 7 ਵਿਅਕਤੀਆਂ ...
ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੀ ਸਿਆਸੀ ਬਦਲਾਖ਼ੋਰੀ ਵਿਰੁੱਧ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬੀਆਂ ਦੇ ਨਾਂਅ ਖੁੱਲ੍ਹੀ ਚਿੱਠੀ
. . .  1 day ago
ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  1 day ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਅੰਮ੍ਰਿਤਪਾਲ ਸਿੰਘ ਦੇ 4 ਹੋਰ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਕੀਤਾ ਪੇਸ਼
. . .  1 day ago
ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਗਾਤਾਰ ਜਾਰੀ ਹੈ । ਬੀਤੇ ਕੱਲ੍ਹ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਅੱਜ ਅੰਮ੍ਰਿਤਪਾਲ.....
ਲੰਡਨ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬਿ੍ਟਿਸ਼ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 20 ਮਾਰਚ- ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਝੰਡਾ ਉਤਾਰਨ ਦੀ ਕੋਸ਼ਿਸ਼ ਦੀ ਘਟਨਾ ਨੂੰ ਲੈ ਕੇ ਅੱਜ ਸਿੱਖ ਭਾਈਚਾਰੇ ਨੇ ਇੱਥੇ ਸਥਿਤ ਬ੍ਰਿਟਿਸ਼ ਹਾਈ....
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਸਿੱਖ ਜਥੇਬੰਦੀਆਂ ਨੇ ਦੂਸਰੇ ਦਿਨ ਵੀ ਕੀਤਾ ਜਾਮ
. . .  1 day ago
ਮਖੂ, 20 ਮਾਰਚ (ਵਰਿੰਦਰ ਮਨਚੰਦਾ)- ‘ਵਾਰਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੱਲ੍ਹ ਸਵੇਰ ਤੋਂ ਹੀ ਮਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਮਖੂ ਵਿਖੇ ਸਿੱਖ ਜਥੇਬੰਦੀਆਂ ਤੇ ਆਮ ਲੋਕਾਂ ਨੇ ਜੋ ਜਾਮ ਲਗਾਇਆ ਸੀ, ਉਹ ਅੱਜ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ। ਕੱਲ੍ਹ ਮੌਕੇ ’ਤੇ ਜ਼ਿਲ੍ਹੇ ਭਰ.....
ਇਲਾਕੇ ਵਿਚ ਮੀਂਹ ਦੇ ਨਾਲ ਹਲਕੀ ਗੜ੍ਹੇਮਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਮੁੜ ਮੀਂਹ ਦੇ ਨਾਲ ਹਲਕੀ ਗੜੇਮਾਰੀ ਵੀ ਹੋਈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕੁਝ ਦਿਨਾਂ ਤੋਂ ਮੌਸਮ ਦੀ ਲਗਾਤਾਰ ਖ਼ਰਾਬੀ ਚੱਲ ਰਹੀ ਹੈ, ਜਿਸ ਕਾਰਨ ਕਣਕ ਦੀ ਪੱਕੀ ਫ਼ਸਲ ਡਿੱਗਣ....
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
. . .  1 day ago
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
. . .  1 day ago
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
. . .  1 day ago
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
. . .  1 day ago
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
. . .  1 day ago
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
. . .  1 day ago
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
. . .  1 day ago
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ’ਚ 14 ਦਿਨਾਂ ਦਾ ਵਾਧਾ
. . .  1 day ago
ਨਵੀਂ ਦਿੱਲੀ, 20 ਮਾਰਚ- ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਕੇਸ ਵਿਚ ਆਪ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 14....
ਪੰਜਾਬ ’ਚ ਇੰਟਰਨੈੱਟ ਬੰਦ: ਹਾਈਕੋਰਟ ਵਿਚ ਪਟੀਸ਼ਨ ਦਾਖ਼ਲ
. . .  1 day ago
ਚੰਡੀਗੜ੍ਹ, 20 ਮਾਰਚ (ਤਰੁਣ ਭਜਨੀ)- ਪੰਜਾਬ ਵਿਚ ਪਿਛਲੇ ਤਿੰਨ ਦਿਨਾਂ ਤੋਂ ਇੰਟਰਨੈੱਟ ਬੰਦ ਹੋਣ ਦੇ ਖ਼ਿਲਾਫ਼ ਐਡਵੋਕੇਟ ਜਗਮੋਹਨ ਭੱਟੀ ਵਲੋਂ ਹਾਈਕੋਰਟ ’ਚ ਪਟੀਸ਼ਨ ਦਾਖ਼ਲ....
ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  1 day ago
ਅਜਨਾਲਾ, ਰਾਜਾਸਾਂਸੀ 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਹਰਜੀਤ....
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
. . .  1 day ago
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
ਅਮਰੀਕਾ: ਮਿਆਮੀ ਬੀਚ ਵਿਚ ਹਿੰਸਾ ਤੋਂ ਬਾਅਦ ਕਰਫ਼ਿਊ ਤੇ ਹੰਗਾਮੀ ਸਥਿਤੀ ਦਾ ਐਲਾਨ
. . .  1 day ago
ਸੈਕਰਾਮੈਂਟੋ, ਕੈਲੀਫ਼ੋਰਨੀਆ, 20 ਮਾਰਚ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਫ਼ਲੋਰਿਡਾ ਰਾਜ ਦੇ ਸ਼ਹਿਰ ਮਿਆਮੀ ਬੀਚ ਵਿਚ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਵੱਡੀ ਪੱਧਰ ਉਪਰ ਬੇਕਾਬੂ ਹੋਈ ਭੀੜ ’ਤੇ ਕਾਬੂ ਪਾਉਣ ਲਈ ਹੰਗਾਮੀ ਸਥਿਤੀ ਤੇ ਬੀਤੀ ਅੱਧੀ ਰਾਤ ਤੋਂ ਕਰਫ਼ਿਊ ਲਾ ਦੇਣ ਦੀ ਰਿਪੋਰਟ ਹੈ। ਸ਼ਹਿਰ.....
ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸੰਮੇਲਨ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
. . .  1 day ago
ਨਵੀਂ ਦਿੱਲੀ, 20 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਵਿਚਕਾਰ ਇੱਥੇ ਦੇ ਹੈਦਰਾਬਾਦ ਹਾਊਸ ਵਿਖੇ ਵਫ਼ਦ ਪੱਧਰ ਦੀ ਗੱਲਬਾਤ ਹੋਈ। ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦਾ ਇਕ ਮਹੱਤਵਪੂਰਨ ਥੰਮ੍ਹ ਗਲੋਬਲ ਸਾਊਥ ਦੀਆਂ....
ਬੇਕਸੂਰੇ ਸਿੱਖ ਨੌਜਵਾਨਾਂ ਦੀ ਫ਼ੜ੍ਹੋ ਫ਼ੜ੍ਹਾਈ ਬੰਦ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 20 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਅੰਦਰ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲੱਗਦਾ ਹੈ। -ਡੇਨੀਅਲ ਵੈਥਸਟ

ਅੰਮ੍ਰਿਤਸਰ / ਦਿਹਾਤੀ

ਨੌਮਣੀ ਨਾਲੇ 'ਤੇ ਬਣੇ ਪੁਲ ਦੀ ਟੁੱਟੀ ਰੇਲਿੰਗ ਦੇ ਰਹੀ ਹੈ ਕਿਸੇ ਵੱਡੇ ਹਾਦਸੇ ਨੂੰ ਸੱਦਾ, ਵਿਭਾਗ ਕੁੰਭਕਰਨੀ ਨੀਂਦ ਸੁੱਤਾ

ਗੱਗੋਮਾਹਲ, 26 ਨਵੰਬਰ (ਬਲਵਿੰਦਰ ਸਿੰਘ ਸੰਧੂ)- ਅੰਤਰਰਾਸ਼ਟਰੀ ਸਰਹੱਦ ਨੂੰ ਕਸਬਾ ਰਮਦਾਸ ਰਾਹੀਂ ਜੋੜਦੀ ਸੜਕ ਤੇ ਬਣੇ ਨੌਮਣੀ ਨਾਲੇ ਦੇ ਪੁੱਲ ਦੀ ਟੁੱਟੀ ਰੇਲਿੰਗ ਕਿਸੇ ਵੇਲੇ ਵੀ ਦੇ ਸਕਦੀ ਹੈ ਵੱਡੇ ਹਾਦਸੇ ਨੂੰ ਸੱਦਾ | ਜਿਕਰਯੋਗ ਹੈ ਕਿ ਇਸ ਮੁੱਖ ਸੜਕ ਰਾਹੀਂ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਬੀ. ਐਸ. ਐਫ. ਦੀ ਦਰਜਨਾਂ ਚੌਕੀਆਂ 'ਤੇ ਡਿਊਟੀ ਕਰਦੇ ਅਧਿਕਾਰੀ ਤੇ ਜਵਾਨਾ ਸਮੇਤ ਪਿੰਡ ਪਸ਼ੀਆ, ਜੱਟਾ, ਸਹਿਜਾਦਾ, ਨਿੱਸੋਕੇ, ਸਿੰਘੋਕੇ, ਗੱਗੜ, ਪੰਜਗਰਾਈਆਂ ਵਾਹਲਾ, ਮਾਛੀਵਾਹਲਾ, ਘੋਨੇਵਾਹਲਾ ਸਮੇਤ ਕਈ ਬੇਚਰਾਗ ਪਿੰਡਾਂ ਦੀ ਜ਼ਮੀਨ 'ਤੇ ਖੇਤੀ ਕਰਦੇ ਹਜ਼ਾਰਾਂ ਕਿਸਾਨ ਇਸ ਸੜਕ ਰਾਹੀਂ ਪੁੱਲ ਤੋਂ ਗੱੁਜਰਦੇ ਹਨ ਪ੍ਰੰਤੂ ਸੰਘਣੀ ਧੁੰਦ ਤੇ ਕਾਲੀਆਂ ਰਾਤਾਂ ਦੌਰਾਨ ਇਸ ਪੁਲ ਦੀ ਰੇਲਿੰਗ ਨਾ ਹੋਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਖੇਤਰ ਵਿਚ ਜ਼ਿਆਦਾ ਕਿਸਾਨ ਗੰਨੇ ਦੀ ਕਾਸ਼ਤ ਕਰਦੇ ਹਨ ਤੇ 20 ਨਵੰਬਰ ਤੋਂ ਖੰਡ ਮਿੱਲਾਂ ਦੇ ਚਾਲੂ ਹੋਣ ਨਾਲ ਰਾਤ ਬਰਾਤੇ ਕਿਸਾਨ ਗੰਨੇ ਨਾਲ ਭਰੀਆਂ ਟਰਾਲੀਆਂ ਇਸ ਪੁਲ ਰਾਹੀਂ ਸ਼ੂਗਰ ਮਿੱਲਾਂ ਵੱਲ ਲੈ ਕੇ ਜਾਂਦੇ ਹਨ | ਇਥੇ ਹੀ ਬਸ ਨਹੀਂ ਕੁਝ ਕੁ ਸਾਲ ਪਹਿਲਾਂ ਇਸ ਨੌਮਣੀ ਨਾਲੇ ਤੇ ਬਣੇ ਪਿੰਡ ਮੰਦਰਾਂਵਾਲਾ ਨਜਦੀਕ ਬਣੇ ਨਿੱਕੇ ਪੁਲ ਦੀ ਰੇਲਿੰਗ ਨਾ ਹੋਣ ਕਾਰਨ ਤੇ ਸੰਘਣੀ ਧੁੰਦ 'ਚ ਇਕ ਨਿੱਜੀ ਗੱਡੀ ਪਾਣੀ ਨਾਲ ਭਰੇ ਨਾਲੇ ਵਿਚ ਡਿੱਗ ਪਈ ਸੀ, ਜਿਸ 'ਚ ਬੱਚਿਆਂ ਸਮੇਤ 10 ਵਿਅਕਤੀਆਂ ਦੀ ਬੇਦਰਦ ਮੌਤ ਹੋ ਗਈ ਸੀ ਜੋ ਇਕ ਵਿਆਹ ਸਮਾਗਮ ਵਿਚ ਸ਼ਮੂਲੀਅਤ ਕਰਨ ਮਗਰੋਂ ਵਾਪਸ ਆਪਣੇ ਪਿੰਡ ਨੂੰ ਪਰਤ ਰਹੇ ਸਨ | ਇਸ ਵੱਡੇ ਹਾਦਸੇ ਮਗਰੋਂ ਸੰਬੰਧਿਤ ਵਿਭਾਗ ਦੀਆਂ ਅੱਖਾਂ ਖੁੱਲ੍ਹੀਆਂ ਤੇ ਸਰਹੱਦੀ ਪਿੰਡਾਂ ਦੇ ਦਰਜਨਾਂ ਬਿਨਾਂ ਰੇਲਿੰਗ ਤੋਂ ਪੁੁਲਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਰੇਲਿੰਗ ਲਗਾਈ ਗਈ | ਇਲਾਕੇ ਭਰ ਦੇ ਲੋਕਾਂ ਜਿਨ੍ਹਾਂ 'ਚ ਵਿਲੀਅਮ ਜੱਟਾ, ਸੰਨੀ ਚੌਹਾਨ, ਹੌਲਦਾਰ ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਪਸ਼ੀਆ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਐਮੂਨਅਲ ਮਸੀਹ, ਬਿੱਲੂ ਸਿੰਘ, ਮੇਜਰ ਪਸ਼ੀਆ, ਅਜੈ ਪਸ਼ੀਆ, ਸੱਜਣ ਸਿੰਘ, ਸੁਖਦੇਵ ਸਿੰਘ ਸੋਹੀ, ਸ਼ੇਰ ਸਿੰਘ, ਸੋਹਨ ਸਿੰਘ ਆਦਿ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਿਵਲ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਈਦ ਪਿਛੋਂ ਤੰਬਾ ਫੂਕਣ ਵਾਲੀ ਕਹਾਵਤ ਨੂੰ ਛੱਡ ਕੇ ਨੌਮਣੀ ਨਾਲੇ ਦੇ ਇਸ ਪ੍ਰਮੁੱਖ ਪੁਲ ਸਮੇਤ ਖੇਤਰ ਅੰਦਰ ਬਾਕੀ ਪੁਲਾਂ ਦੀ ਟੁੱਟੀ ਰੇਲਿੰਗ ਨੂੰ ਤੁਰੰਤ ਬਣਾ ਕੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾਵੇ |

ਸਿਹਤ ਵਿਭਾਗ ਵਲੋਂ ਪੁਰਸ਼ਾਂ ਦੀ ਨਸਬੰਦੀ ਸੰਬੰਧੀ ਪੰਦਰਵਾੜਾ 4 ਦਸੰਬਰ ਤੱਕ

ਗੱਗੋਮਾਹਲ, 26 ਨਵੰਬਰ (ਬਲਵਿੰਦਰ ਸਿੰਘ ਸੰਧੂ)- ਸਿਵਲ ਸਰਜਨ ਅੰਮਿ੍ਤਸਰ ਡਾ. ਚਰਨਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਤੇ ਐਸ. ਐਮ. ਓ. ਰਮਦਾਸ ਡਾ. ਮਦਨ ਮੋਹਨ ਦੀ ਅਗਵਾਈ ਵਿਚ ਪੁਰਸ਼ਾਂ ਦੀ ਨਸਬੰਦੀ ਸੰਬੰਧੀ ਮਨਾਏ ਜਾ ਰਹੇ ਪੰਦਰਵਾੜੇ ਪ੍ਰਤੀ ਸਟਾਫ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »

ਨਵਨਿਯੁਕਤ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਦਲਜਿੰਦਰ ਕੌਰ ਨੇ ਅਹੁਦਾ ਸੰਭਾਲਿਆ

ਅੰਮਿ੍ਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਵਿਭਾਗ ਵਲੋਂ ਅੱਜ ਪੀ. ਈ. ਐੱਸ. (ਗਰੁੱਪ-ਏ) ਕਾਡਰ ਦੇ 35 ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ, ਜਿਸ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਕੱਥੂਨੰਗਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਸੁਪਨੇ ਸਾਕਾਰ ਕਰ ਰਿਹਾ ਹਾਣੀ ਸਕੂਲ ਆਫ ਇੰਗਲਿਸ਼

ਅੰਮਿ੍ਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਹਾਣੀ ਸਕੂਲ ਆਫ ਇੰਗਲਿਸ਼ ਰਣਜੀਤ ਐਵੀਨਿਊ ਨੇ ਕੈਨੇਡਾ 'ਚ ਉਚੇਰੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਉਨ੍ਹਾਂ ਦੇ ਸਟੱਡੀ ਵੀਜ਼ੇ ਲਗਵਾਏ ਹਨ | ਇਸ ਸੰਬੰਧੀ ਜਾਣਕਾਰੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ 'ਦੰਦਾਂ ਸੰਬੰਧੀ ਜਾਗਰੂਕਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਅੰਮਿ੍ਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਵਿਖੇ ਦੰਦਾਂ ਅਤੇ ਮਸੂੜਿਆਂ ਦੀ ਸਾਂਭ-ਸੰਭਾਲ ਤੋਂ ਜਾਗਰੂਕ ਕਰਵਾਉਣ ਦੇ ਮਕਸਦ ਤਹਿਤ ਰੈੱਡ ਰਿਬਨ ਕਲੱਬ ਵਲੋਂ 'ਡੈਂਟਲ ਅਵੇਅਰਨੈੱਸ' ਵਿਸ਼ੇ 'ਤੇ ਸੈਮੀਨਾਰ ਅਤੇ ਮੁਫ਼ਤ ਦੰਦਾਂ ਦਾ ਚੈੱਕਅੱਪ ਕੈਂਪ ਆਯੋਜਨ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ 'ਚ ਸੰਵਿਧਾਨ ਦਿਵਸ ਮਨਾਇਆ

ਅੰਮਿ੍ਤਸਰ, 26 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਵਿਭਾਗ ਦੇ ਮੁਖੀ ਪੋ੍ਰ: ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੇਸ਼ ਨੇ ...

ਪੂਰੀ ਖ਼ਬਰ »

ਹਲਕਾ ਪੂਰਬੀ ਦੇ ਵੱਖ-ਵੱਖ ਇਲਾਕਿਆਂ 'ਚ ਬਿਜਲੀ ਦੀਆਂ ਨਵੀਂਆਂ ਤਾਰਾਂ ਪਾਉਣ ਦੀ ਸ਼ੂਰੁਆਤ

ਅੰਮਿ੍ਤਸਰ 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ 'ਚ ਅੱਜ ਵਿਧਾਇਕਾ ਜੀਵਨਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕਾਮ ਵਲੋਂ ਬਿਜਲੀ ਦੀਆਂ ਖਸਤਾ ਹਾਲਤ ਤਾਰਾਂ ਨੂੰ ਬਦਲ ਕੇ ਨਵੀਂਆਂ ਤਾਰਾਂ ਪਾਉਣ ...

ਪੂਰੀ ਖ਼ਬਰ »

ਡੀ. ਏ. ਵੀ. ਦੇ ਵਿਦਿਆਰਥੀਆਂ ਦੀ ਪੰਜਾਬ ਰਾਜ ਯੋਗਾਸਨ ਖੇਡ ਚੈਂਪੀਅਨਸ਼ਿਪ 'ਚ ਝੰਡੀ

ਅੰਮਿ੍ਤਸਰ, 26 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਦੇ ਵਿਦਿਆਰਥਣਾਂ ਦਲੀਸ਼ਾ ਸੂਦ ਅਤੇ ਅਨੰਨਿਆ ਰਾਵਲੀ ਨੇ ਸੰਗਰੂਰ ਵਿਖੇ ਹੋਈਆਂ ਤੀਸਰੀ ਪੰਜਾਬ ਰਾਜ ਯੋਗਾਸਨ ਖੇਡ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵਲੋਂ ਸੰਵਿਧਾਨ ਦਿਵਸ ਮਨਾਇਆ

ਅੰਮਿ੍ਤਸਰ, 26 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) - ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮਿ੍ਤਸਰ ਵਲੋਂ 26 ਨਵੰਬਰ 2022 ਨੂੰ ਸਮਾਜਿਕ ਨਿਆ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੈਕਲਟੀ ਅਤੇ ਵਿਦਿਆਰਥੀਆਂ 'ਚ ਸੰਵਿਧਾਨਕ ...

ਪੂਰੀ ਖ਼ਬਰ »

ਦੰਦਾਂ ਦੇ 34ਵੇਂ ਪੰਦ੍ਹਰਵਾੜੇ ਮੌਕੇ ਜਾਗਰੂਕਤਾ ਸੈਮੀਨਾਰ ਲਗਾਇਆ

ਮਾਨਾਂਵਾਲਾ, 26 ਨਵੰਬਰ (ਗੁਰਦੀਪ ਸਿੰਘ ਨਾਗੀ)- ਦੰਦਾਂ ਦੇ 34ਵੇਂ ਪੰਦਰਵਾੜੇ ਤਹਿਤ ਕਮਿਊਨਿਟੀ ਸਿਹਤ ਕੇਂਦਰ ਮਾਨਾਂਵਾਲਾ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦੰਦਾਂ ਦੀ ਸਾਂਭ ਸੰਭਾਲ, ਮੂੰਹ ਦੀ ਸਾਫ਼ ਸਫ਼ਾਈ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ...

ਪੂਰੀ ਖ਼ਬਰ »

ਇੰਗਲੈਂਡ 'ਚ ਹਾਈ ਕਮਿਸ਼ਨਰ ਗੂਫ਼, ਮੰਤਰੀ ਅਤੇ ਮੇਅਰ ਨੇ ਰੀਟਰੀਟ ਸੈਰੇਮਨੀ ਦਾ ਮਾਣਿਆ ਅਨੰਦ

ਅਟਾਰੀ, 26 ਨਵੰਬਰ (ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਦੀਆਂ ਫÏਜਾਂ ਦੀ ਅਟਾਰੀ ਵਾਹਗਾ ਬਾਰਡਰ 'ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਨਿਊਜ਼ੀਲੈਂਡ ਦੇ ਇੰਗਲੈਂਡ 'ਚ ਸੇਵਾਵਾਂ ਨਿਭਾਅ ਰਹੇ ਰਾਜਦੂਤ ਪਹਿਲ ਗੂਫ਼, ਇੰਗਲੈਂਡ ਮਨਿਸਟਰ ਅਤੇ ਮੇਅਰ ਨੇ ਸਾਥੀਆਂ ...

ਪੂਰੀ ਖ਼ਬਰ »

ਸਾਲਾਨਾ ਗੁਰਮਤਿ ਸਮਾਗਮ ਅੱਜ

ਅੰਮਿ੍ਤਸਰ, 26 ਨਵੰਬਰ (ਜੱਸ)-ਡੇਰਾ ਮਿੱਠਾ ਟਿਵਾਣਾ ਚੌਕ ਬਾਬਾ ਸਾਹਿਬ ਵਿਖੇ ਮਹੰਤ ਬਾਬਾ ਦਯਾ ਸਿੰਘ ਮਿੱਠੇ ਟਿਵਾਣੇ ਵਾਲਿਆਂ ਦੀ ਬਰਸੀ ਸੰਬੰਧੀ ਸਾਲਾਨਾ ਗੁਰਮਤਿ ਸਮਾਗਮ 27 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਡੇਰੇ ਦੇ ਮੌਜੂਦਾ ਮੁਖੀ ਸੰਤ ਸੁਰਿੰਦਰ ਸਿੰਘ ਸੇਵਾ ...

ਪੂਰੀ ਖ਼ਬਰ »

ਬਲਾਕ ਹਰਸ਼ਾ ਛੀਨਾ ਦੀ ਆਂਗਣਵਾੜੀ ਯੂਨੀਅਨ ਨੇ ਸਰਵ ਯੂਨੀਅਨ ਦਾ ਫੜਿਆ ਪੱਲਾ

ਰਾਜਾਸਾਂਸੀ, 26 ਨਵੰਬਰ (ਹਰਦੀਪ ਸਿੰਘ ਖੀਵਾ)-ਬਲਾਕ ਹਰਸ਼ਾ ਛੀਨਾ ਦੀ ਆਂਗਣਵਾੜੀ ਸੀਟੂ ਯੂਨੀਅਨ ਵਲੋਂ ਬਲਾਕ ਪ੍ਰਧਾਨ ਦਲਜੀਤ ਕੌਰ ਗੁਮਟਾਲਾ ਦੀ ਅਗਵਾਈ 'ਚ ਰਾਜਾਸਾਂਸੀ ਵਿਖੇ ਭਰਵੀਂ ਇੱਕਤਰਤਾ ਕੀਤੀ ਗਈ | ਇੱਕਤਰਤਾ ਦੌਰਾਨ ਪ੍ਰਧਾਨ ਦਲਜੀਤ ਕੌਰ ਗੁਮਟਾਲਾ ਦੀ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਸੀਨੀਅਰ ਐਡੀਟਰ ਗੁਰਦੇਵ ਸਿੰਘ ਦਾ ਭਰਵਾਂ ਸਵਾਗਤ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਹਿਕਾਰੀ ਬੈਂਕ ਕਪੂਰਥਲਾ ਤੋਂ ਬਦਲ ਕੇ ਖੇਤੀਬਾੜੀ ਵਿਕਾਸ ਬੈਂਕ ਅਜਨਾਲਾ ਵਿਖੇ ਆਏ ਸੀਨੀਅਰ ਐਡੀਟਰ ਗੁਰਦੇਵ ਸਿੰਘ ਦਾ ਅੱਜ ਪਹਿਲੀ ਵਾਰ ਅਜਨਾਲਾ ਬੈਂਕ ਪਹੁੰਚਣ ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ...

ਪੂਰੀ ਖ਼ਬਰ »

ਚੰਡੀਗੜ੍ਹ ਮਾਰਚ 'ਚ ਸ਼ਾਮਿਲ ਹੋਣ ਲਈ ਅਜਨਾਲਾ ਤੋਂ ਕਾਫਲਿਆਂ ਦੇ ਰੂਪ 'ਚ ਰਵਾਨਾ ਹੋਏ ਕਿਸਾਨ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਲਏ ਫੈਸਲੇ ਅਨੁਸਾਰ ਅੱਜ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਸਮੇਂ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਮਾਰਚ ਵਿਚ ਸ਼ਮੂਲੀਅਤ ਕਰਨ ...

ਪੂਰੀ ਖ਼ਬਰ »

ਚੰਡੀਗੜ੍ਹ ਮਾਰਚ 'ਚ ਸ਼ਾਮਿਲ ਹੋਣ ਲਈ ਅਜਨਾਲਾ ਤੋਂ ਕਾਫਲਿਆਂ ਦੇ ਰੂਪ 'ਚ ਰਵਾਨਾ ਹੋਏ ਕਿਸਾਨ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਲਏ ਫੈਸਲੇ ਅਨੁਸਾਰ ਅੱਜ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਸਮੇਂ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਮਾਰਚ ਵਿਚ ਸ਼ਮੂਲੀਅਤ ਕਰਨ ...

ਪੂਰੀ ਖ਼ਬਰ »

ਰੂਰਲ ਹੈਲਥ ਫ਼ਾਰਮੇਸੀ ਅਫ਼ਸਰ 29 ਨੂੰ ਦੇਣਗੇ ਡੀ. ਸੀ. ਦਫ਼ਤਰਾਂ ਅੱਗੇ ਰੋਸ ਧਰਨੇ

ਟਾਂਗਰਾ, 26 ਨਵੰਬਰ (ਹਰਜਿੰਦਰ ਸਿੰਘ ਕਲੇਰ)- ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਦੀ ਅਗਵਾਈ 'ਚ ਚੌਹਾਨ ਵਿਖੇ ਹੋਈ ਜਿਸ 'ਚ ਸਮੂਹ ਸਟੇਟ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਰੂਰਲ ਹੈਲਥ ਫ਼ਾਰਮੇਸੀ ਅਫ਼ਸਰ 29 ਨੂੰ ਦੇਣਗੇ ਡੀ. ਸੀ. ਦਫ਼ਤਰਾਂ ਅੱਗੇ ਰੋਸ ਧਰਨੇ

ਟਾਂਗਰਾ, 26 ਨਵੰਬਰ (ਹਰਜਿੰਦਰ ਸਿੰਘ ਕਲੇਰ)- ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਦੀ ਅਗਵਾਈ 'ਚ ਚੌਹਾਨ ਵਿਖੇ ਹੋਈ ਜਿਸ 'ਚ ਸਮੂਹ ਸਟੇਟ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ ਦੀ ਸ਼ੁਰੂਆਤ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ (ਕਾਲਿਆਂ ਵਾਲਾ ਖੂਹ) ਵਿਖੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮਾਂ ਦੀ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਭਲਾਈ ਸੰਸਥਾ ਵਲੋਂ ਗੰਨ ਕਲਚਰ ਪ੍ਰਮੋਟ ਕਰਨ ਸੰਬੰਧੀ ਦਰਜ ਨਾਜਾਇਜ਼ ਪਰਚੇ ਰੱਦ ਕਰਨ ਦੀ ਮੰਗ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਅਹਿਮ ਇਕੱਤਰਤਾ ਪ੍ਰਧਾਨ ਮਨਜੀਤ ਸਿੰਘ ਬਾਠ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਗੁ. ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

ਅਟਾਰੀ, 26 ਨਵੰਬਰ (ਗੁਰਦੀਪ ਸਿੰਘ ਅਟਾਰੀ) - ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਿੰਡ ਹਥਿਆਰ ਨਗਰ ਵਿਖੇ ਮੈਨੇਜਰ ਜਥੇਦਾਰ ਹਰਵਿੰਦਰ ਸਿੰਘ ਵੇਰਕਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸਰਦੀਆਂ ਦੀ ਪਹਿਲੀ ਸੰਘਣੀ ਧੁੰਦ ਨਾਲ ਆਮ ਜਨ-ਜੀਵਨ ਹੋਇਆ ਪ੍ਰਭਾਵਿਤ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਦ ਰੁੱਤ ਦੀ ਅੱਜ ਪਈ ਪਹਿਲੀ ਸੰਘਣੀ ਧੁੰਦ ਦੇ ਨਾਲ ਨਾਲ ਪੈ ਰਹੀ ਸੀਤ ਲਹਿਰ ਨੇ ਆਮ ਲੋਕਾਂ ਨੂੰ ਕੰਬਣੀ ਛੇੜਣੀ ਸ਼ੁਰੂ ਕਰ ਦਿੱਤੀ ਹੈ | ਸਰਹੱਦੀ ਖੇਤਰ 'ਚ ਅੱਜ ਸਰਦੀ ਦੀ ਪਹਿਲੀ ਧੁੰਦ ਪਈ ਜਿਸ ਨਾਲ ਸੜਕਾਂ ਉਪਰ ਆਉਣ ਜਾਣ ...

ਪੂਰੀ ਖ਼ਬਰ »

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਆਗੂ ਭਾਈ ਅਮਿ੍ਤਪਾਲ ਸਿੰਘ ਦਮਦਮੀ ਟਕਸਾਲ ਵਿਖੇ ਹੋਏ ਨਤਮਸਤਕ

ਚੌਕ ਮਹਿਤਾ, 26 ਨਵੰਬਰ (ਜਗਦੀਸ਼ ਸਿੰਘ ਬਮਰਾਹ)- 'ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਖਾਲਸਾ ਵਹੀਰ ਦੇ ਨਾਂਅ ਹੇਠ ਇਕ ਨਗਰ ਕੀਰਤਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਅੰਮਿ੍ਤਪਾਲ ...

ਪੂਰੀ ਖ਼ਬਰ »

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਆਗੂ ਭਾਈ ਅਮਿ੍ਤਪਾਲ ਸਿੰਘ ਦਮਦਮੀ ਟਕਸਾਲ ਵਿਖੇ ਹੋਏ ਨਤਮਸਤਕ

ਚੌਕ ਮਹਿਤਾ, 26 ਨਵੰਬਰ (ਜਗਦੀਸ਼ ਸਿੰਘ ਬਮਰਾਹ)- 'ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਖਾਲਸਾ ਵਹੀਰ ਦੇ ਨਾਂਅ ਹੇਠ ਇਕ ਨਗਰ ਕੀਰਤਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਅੰਮਿ੍ਤਪਾਲ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰ ਬਲਾਕ ਤਰਸਿੱਕਾ ਨੇ ਆਪਣੀਆਂ ਮੰਗਾਂ ਲਈ ਸਬ-ਤਹਿਸੀਲ ਤਰਸਿੱਕਾ ਵਿਖੇ ਮੰਗ ਪੱਤਰ ਦਿੱਤਾ

ਤਰਸਿੱਕਾ, 26 ਨਵੰਬਰ (ਅਤਰ ਸਿੰਘ ਤਰਸਿੱਕਾ)- ਆਂਗਣਵਾੜੀ ਵਰਕਰ ਬਲਾਕ ਤਰਸਿੱਕਾ ਦੇ ਵਫਦ ਨੇ ਦਲਜਿੰਦਰ ਕੌਰ ਉਦੋਨੰਗਲ ਜਨਰਲ ਸਕੱਤਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਸੈਂਸਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਜਗਦੇਵ ਕਲਾਂ, 26 ਨਵੰਬਰ (ਸ਼ਰਨਜੀਤ ਸਿੰਘ ਗਿੱਲ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧਾਂ ਅਧੀਨ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਸੈਸਰਾ ਵਿਸ਼ੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ...

ਪੂਰੀ ਖ਼ਬਰ »

ਧਾਲੀਵਾਲ ਨੇ ਕੋਟ ਰਜਾਦਾ ਤੇ ਦਰੀਆ ਮੂਸਾ ਵਿਖੇ ਰਾਵੀ 'ਤੇ ਦੋ ਪਲਟੂਨ ਪੁਲਾਂ ਦੀ ਉਸਾਰੀ ਦੀ ਕਰਵਾਈ ਸ਼ੁਰੂਆਤ

ਗੱਗੋਮਾਹਲ/ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)- ਦਰਿਆ ਰਾਵੀ ਤੋਂ ਪਾਰ ਖੇਤੀ ਕਰਦੇ ਹਜ਼ਾਰਾਂ ਕਿਸਾਨਾਂ ਦੀ ਪਿਛਲੇ 70 ਵਰਿ੍ਹਆਂ ਤੋਂ ਅਧੂਰੀ ਮੰਗ ਨੂੰ ਪੂਰਾ ਕਰਦਿਆਂ ਅੱਜ ਪੰਜਾਬ ਦੇ ਖੇਤੀਬਾੜੀ, ਪੰਚਾਇਤੀ ਰਾਜ ਤੇ ਐੱਨ.ਆਈ.ਆਰ. ...

ਪੂਰੀ ਖ਼ਬਰ »

ਧਾਲੀਵਾਲ ਨੇ ਕੋਟ ਰਜਾਦਾ ਤੇ ਦਰੀਆ ਮੂਸਾ ਵਿਖੇ ਰਾਵੀ 'ਤੇ ਦੋ ਪਲਟੂਨ ਪੁਲਾਂ ਦੀ ਉਸਾਰੀ ਦੀ ਕਰਵਾਈ ਸ਼ੁਰੂਆਤ

ਗੱਗੋਮਾਹਲ/ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)- ਦਰਿਆ ਰਾਵੀ ਤੋਂ ਪਾਰ ਖੇਤੀ ਕਰਦੇ ਹਜ਼ਾਰਾਂ ਕਿਸਾਨਾਂ ਦੀ ਪਿਛਲੇ 70 ਵਰਿ੍ਹਆਂ ਤੋਂ ਅਧੂਰੀ ਮੰਗ ਨੂੰ ਪੂਰਾ ਕਰਦਿਆਂ ਅੱਜ ਪੰਜਾਬ ਦੇ ਖੇਤੀਬਾੜੀ, ਪੰਚਾਇਤੀ ਰਾਜ ਤੇ ਐੱਨ.ਆਈ.ਆਰ. ...

ਪੂਰੀ ਖ਼ਬਰ »

ਰਈਆ ਵਿਖੇ ਲੁਟੇਰਿਆਂ ਨੇ ਘਰ 'ਚ ਵੜ ਕੇ ਚਲਾਈ ਗੋਲੀ

ਰਈਆ, 26 ਨਵੰਬਰ (ਸ਼ਰਨਬੀਰ ਸਿੰਘ ਕੰਗ) - ਅੱਜ ਸਵੇਰੇ ਕਸਬਾ ਰਈਆ ਵਿਖੇ ਦੋ ਲੁਟੇਰਿਆਂ ਨੇ ਘਰ ਵਿਚ ਵੜ ਕੇ ਗੋਲੀ ਚਲਾ ਦਿੱਤੀ ਜਿਸ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਖ਼ਮੀ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਭਰਤੀ ਕਰਵਾਇਆ ...

ਪੂਰੀ ਖ਼ਬਰ »

ਡਰੋਨ ਨੂੰ ਭਾਰਤੀ ਸਰਹੱਦ ਅੰਦਰ ਦਾਖਲ ਹੋਣ 'ਤੇ ਫਾਇਰਿੰਗ ਕਰ ਕੇ ਵਾਪਸ ਮੋੜਿਆ

ਗੱਗੋਮਾਹਲ, 26 ਨਵੰਬਰ (ਬਲਵਿੰਦਰ ਸਿੰਘ ਸੰਧੂ) - ਭਾਰਤੀ ਸਰਹੱਦ ਅੰਦਰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਪਹੁੰਚਾਉਣ ਲਈ ਪਾਕਿ ਦੀਆਂ ਖੁਫੀਆਂ ਏਜੰਸੀਆਂ ਰਾਹੀਂ ਸਮੱਗਲਰਾਂ ਵਲੋਂ ਬੀਤੀ ਰਾਤ ਪੰਜਗਰਾਈਆਂ ਵਾਹਲਾ ਬੀ.ਐੱਸ.ਐੱਫ ਦੀ ਚੌਕੀ ਸਾਹਮਣੇ ਤੋਂ ਦੋ ਵਾਰ ...

ਪੂਰੀ ਖ਼ਬਰ »

ਭੇਦਭਰੀ ਹਾਲਾਤ 'ਚ ਨੌਜਵਾਨ ਲਾਪਤਾ

ਚੋਗਾਵਾਂ, 26 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਪਤਾ ਹੋਣ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਪਿੰਡ ਚੱਕ ਮਿਸ਼ਰੀ ਖਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੀ.ਐੱਲ.ਓਜ਼ ਨੇ ਘਰ-ਘਰ ਜਾ ਕੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਿਆ

ਸਠਿਆਲਾ, 26 ਨਵੰਬਰ (ਸਫਰੀ)- ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਅੰਮਿ੍ਤਸਰ, ਐੱਸ.ਡੀ.ਐੱਮ ਬਾਬਾ ਬਕਾਲਾ ਦੀ ਨਿਗਰਾਨੀ ਹੇਠ ਅਤੇ ਸੁਪਰਵਾਈਜ਼ਰ ਰੁਪਿੰਦਰਜੀਤ ਸਿੰਘ ਔਲਖ ਦੀ ਅਗਵਾਈ ਵਿਚ ਪਿੰਡ ਸਠਿਆਲਾ ਦੇ ਬੀ.ਐੱਲ.ਓਜ਼ ਵਲੋਂ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਯਾਦੂਗਰ ਸ਼ੋਅ ਤੇ ਮਨੋਰੰਜਨ ਕੈਂਪ ਲਗਾਇਆ

ਨਵਾਂ ਪਿੰਡ, 26 ਨਵੰਬਰ (ਜਸਪਾਲ ਸਿੰਘ)- ਚੀਫ ਖ਼ਾਲਸਾ ਦੀਵਾਨ ਦੀ ਰਹਿਨੁਮਾਈ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀ.ਸੈਕੰ.ਸਕੂਲ ਰਸੂਲਪੁਰ ਕਲਾਂ ਵਿਖੇ ਆਉਣ ਵਾਲੇ ਸਾਲਾਨਾ ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਤਰੋ-ਤਾਜ਼ਾ ਰੱਖਣ ਤੇ ਉਨ੍ਹਾਂ ...

ਪੂਰੀ ਖ਼ਬਰ »

ਅਨੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਾਸਲ ਕੀਤੇ ਸਥਾਨ

ਜੇਠੂਵਾਲ, 26 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ ਐਜੂਕੇਸ਼ਨ ਜੇਠੂਵਾਲ ਦੀਆਂ ਵਿਦਿਆਰਥਣਾਂ ਵਲੋਂ ਗੁਰੂ ਨਾਨਕ ਦੇਵ ਯੂਨੀਵਿਰਸਟੀ ਦਾ ਮਨਾਇਆ ਗਿਆ 53ਵੇੇਂ ਸਥਾਪਨਾ ਦਿਵਸ ਮੌਕੇ ਹੋਏ ਵੱਖ-ਵੱਖ ਸੱਭਿਆਚਾਰਕ ...

ਪੂਰੀ ਖ਼ਬਰ »

ਅਨੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਾਸਲ ਕੀਤੇ ਸਥਾਨ

ਜੇਠੂਵਾਲ, 26 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ ਐਜੂਕੇਸ਼ਨ ਜੇਠੂਵਾਲ ਦੀਆਂ ਵਿਦਿਆਰਥਣਾਂ ਵਲੋਂ ਗੁਰੂ ਨਾਨਕ ਦੇਵ ਯੂਨੀਵਿਰਸਟੀ ਦਾ ਮਨਾਇਆ ਗਿਆ 53ਵੇੇਂ ਸਥਾਪਨਾ ਦਿਵਸ ਮੌਕੇ ਹੋਏ ਵੱਖ-ਵੱਖ ਸੱਭਿਆਚਾਰਕ ...

ਪੂਰੀ ਖ਼ਬਰ »

ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਜਗਦੇਵ ਕਲਾਂ, 26 ਨਵੰਬਰ (ਸ਼ਰਨਜੀਤ ਸਿੰਘ ਗਿੱਲ)- ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ...

ਪੂਰੀ ਖ਼ਬਰ »

ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਗਲੀਆਂ/ਨਾਲੀਆਂ ਦੇ ਵਿਕਾਸ ਵਿਚ ਹੀ ਉਲਝਾ ਕੇ ਰੱਖਿਆ- ਢਿਲੋਂ

ਚੋਗਾਵਾਂ, 26 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਇਤਿਹਾਸਕ ਨਗਰ ਵੈਰੋਕੇ ਦੇ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਆਪ ਵਰਕਰਾਂ ਦੀ ਅਹਿਮ ਮੀਟਿੰਗ ਅੰਮਿ੍ਤ ਸਿੰਘ ਵੈਰੋਕੇ ਦੀ ਅਗਵਾਈ ਹੇਠ ਹੋਈ | ਜਿਸ ਵਿਚ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਪੰਜਾਬ ਸਟੇਟ ...

ਪੂਰੀ ਖ਼ਬਰ »

ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਕਸਬਾ ਚਮਿਆਰੀ ਵਾਸੀ

ਚਮਿਆਰੀ, 26 ਨਵੰਬਰ (ਜਗਪ੍ਰੀਤ ਸਿੰਘ)- ਪੰਜ ਹਜ਼ਾਰ ਤੋਂ ਵੱਧ ਅਬਾਦੀ ਵਾਲਾ ਇਹ ਕਸਬਾ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ | ਵਾਰ-ਵਾਰ ਸਰਕਾਰਾਂ ਬਦਲੀਆਂ, ਪਰ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਇਆ ਤੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣੇ ਹਨ | ਚੋਣਾਂ ...

ਪੂਰੀ ਖ਼ਬਰ »

ਸੱਤਿਅਮ ਇੰਸਟੀਚਿਊਟ ਰਾਮ ਤੀਰਥ ਨੇ ਕਰਵਾਇਆ ਦੋ ਰੋਜ਼ਾ ਟੈਕਨੋ ਮੇਲਾ

ਰਾਮ ਤੀਰਥ, 26 ਨਵੰਬਰ (ਧਰਵਿੰਦਰ ਸਿੰਘ ਔਲਖ) - ਸਤਿਅਮ ਇੰਸਟੀਚਿਊਟ ਰਾਮ ਤੀਰਥ ਵਲੋਂ ਐੱਸ.ਬੀ.ਐੱਸ. ਗਰੁੱਪ ਆਫ ਐਜੂਕੇਸ਼ਨ ਦੇ ਐੱਮ. ਡੀ. ਡਾ. ਰਜੇਸ਼ ਭਾਰਦਵਾਜ਼ ਅਤੇ ਡਾਇਰੈਕਟਰ ਸਤਿਅਮ ਭਾਰਦਵਾਜ਼ ਦੀ ਅਗਵਾਈ ਹੇਠ ਦੋ ਰੋਜਾ ਟੈਕਨੋ ਮੇਲਾ ਕਰਵਾਇਆ ਗਿਆ | ਪੀ.ਸੀ.ਐਸ. ...

ਪੂਰੀ ਖ਼ਬਰ »

ਦਸਮੇਸ਼ ਪਰਿਵਾਰ ਸਕੂਲ ਚੂਚਕਵਾਲ 'ਚ ਦੋ ਰੋਜ਼ਾ ਖੇਡਾਂ ਦਾ ਆਗ਼ਾਜ਼

ਚੋਗਾਵਾਂ, 26 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਦਸਮੇਸ਼ ਪਰਿਵਾਰ ਖਾਲਸਾ ਪਬਲਿਕ ਸਕੂਲ ਚੂਚਕਵਾਲ ਵਿਖੇ ਦੋ ਰੋਜ਼ਾ ਸਾਲਾਨਾ ਖੇਡਾਂ ਦਾ ਆਗਾਜ਼ ਬੜੀ ਸ਼ਾਨੋ ਸ਼ੋਕਤ ਨਾਲ ਕੀਤਾ ਗਿਆ | ਜਿਸ ਵਿਚ ਸਕੂਲੀ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੀ ਪਿ੍ੰਸੀਪਲ ...

ਪੂਰੀ ਖ਼ਬਰ »

ਪਾਣੀ ਦੀ ਸ਼ੁਧਤਾ ਲਈ ਹਲਕਾ ਅਜਨਾਲਾ ਅੰਦਰ 38 ਕਮਿਊਨਿਟੀ ਵਾਟਰ ਪਿਊਰੀਫਿਕੇਸ਼ਨ ਪਲਾਂਟ ਲਗਾਏ ਜਾਣਗੇ- ਧਾਲੀਵਾਲ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਹਲਕਾ ਅਜਨਾਲਾ ਦੇ ਧਰਤੀ ਹੇਠਲੇ ਪਾਣੀ 'ਚ ਆਰਸੈਨਿਕ ਅਤੇ ਆਇਰਨ ਦੀ ਵਾਧੂ ਮਾਤਰਾ ਹੋਣ ਕਾਰਨ ਕਈ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਪਾਣੀ ਮੁਹੱਇਆ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ...

ਪੂਰੀ ਖ਼ਬਰ »

ਪਾਣੀ ਦੀ ਸ਼ੁਧਤਾ ਲਈ ਹਲਕਾ ਅਜਨਾਲਾ ਅੰਦਰ 38 ਕਮਿਊਨਿਟੀ ਵਾਟਰ ਪਿਊਰੀਫਿਕੇਸ਼ਨ ਪਲਾਂਟ ਲਗਾਏ ਜਾਣਗੇ- ਧਾਲੀਵਾਲ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਹਲਕਾ ਅਜਨਾਲਾ ਦੇ ਧਰਤੀ ਹੇਠਲੇ ਪਾਣੀ 'ਚ ਆਰਸੈਨਿਕ ਅਤੇ ਆਇਰਨ ਦੀ ਵਾਧੂ ਮਾਤਰਾ ਹੋਣ ਕਾਰਨ ਕਈ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਪਾਣੀ ਮੁਹੱਇਆ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ...

ਪੂਰੀ ਖ਼ਬਰ »

ਆਰ. ਐੱਮ. ਪੀ. ਆਈ. ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਮੁਕੰਮਲ

ਫਤਿਆਬਾਦ, 26 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ ਕੋਟ ਮੁਹੰਮਦ ਖਾਨ, ਕਰਮ ਸਿੰਘ ਫਤਿਆਬਾਦ, ਰੇਸ਼ਮ ਸਿੰਘ ਫੈਲੋਕੇ ਨੇ ਫਤਿਆਬਾਦ ਵਿਖੇ ਚੋਣਵੇਂ ਪੱਤਰਕਾਰਾਂ ...

ਪੂਰੀ ਖ਼ਬਰ »

ਭੀਲੋਵਾਲ ਪੱਕਾ 'ਚ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ

ਚੋਗਾਵਾ, 26 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਦੇ ਪਿੰਡ ਭੀਲੋਵਾਲ ਪੱਕਾ ਵਿੱਖੇ ਡਾ. ਜਗਦੀਸ਼ ਰਾਜ ਨੰਦਾ ਕਲੀਨਿਕ ਵਿਖੇ ਮਦਾਨ ਹਸਪਤਾਲ ਮਜੀਠਾ ਰੋਡ, ਅੰਮਿ੍ਤਸਰ ਵਲੋਂ ਮੁੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ ਹੱਡੀਆਂ ਦੇ ਮਾਹਿਰ ਡਾ. ...

ਪੂਰੀ ਖ਼ਬਰ »

ਬੀ.ਐਸ.ਐਫ. ਦੀ 183 ਬਟਾਲੀਅਨ ਅਜਨਾਲਾ ਨੇ ਕਾਨਵੈਂਟ ਸਕੂਲ 'ਚ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ

ਓਠੀਆਂ, 26 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਸਥਾਨਕ ਕਸਬਾ ਓਠੀਆਂ ਦੇ ਸੰਤ ਮੈਰੀਜ਼ ਕਾਨਵੈਂਟ ਸਕੂਲ ਵਿਚ ਅੱਜ ਬੀ. ਐਸ. ਐਫ. ਅਜਨਾਲਾ ਦੀ 183 ਬਟਾਲੀਅਨ ਦੇ ਕਮਾਂਡੈਂਟ ਮਾਨ ਸਿੰਘ ਅਤੇ ਐਸ. ਐਮ. ਡੀ. ਦਿਵੇਦੀ ਯੋਗ ਦੀ ਅਗਵਾਈ ਹੇਠ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ | ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭੋਆ ਫ਼ਤਿਹਗੜ 'ਚ ਦੋ ਰੋਜ਼ਾ ਸਮਾਗਮ ਅੱਜ ਤੋਂ

ਜੇਠੂਵਾਲ 26 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਰੰਘਰੇਟੇ ਗੁਰੂ ਕੇ ਬੇਟੇ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਭੋਆ ਫਤਿਹਗੜ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਗੁਰਦੁਆਰਾ ਕਮੇਟੀ ਵਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ...

ਪੂਰੀ ਖ਼ਬਰ »

ਸਠਿਆਲਾ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੂੰ ਵੰਡੇ ਸਰਟੀਫਿਕੇਟ

ਸਠਿਆਲਾ, 26 ਨਵੰਬਰ (ਸਫਰੀ)- ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਐੱਨ.ਸੀ.ਸੀ. ਕੈਡਿਟਾਂ ਨੂੰ ਸਰਟੀਫਿਕੇਟ ਵੰਡੇ ਗਏ ਹਨ | ਇਸ ਬਾਰੇ ਕਾਲਜ ਦੇ ਓ.ਐੱਸ.ਡੀ. ਤੇਜਿੰਦਰ ਕੌਰ ਸ਼ਾਹੀ ਨੇ ਦੱਸਿਆ ਹੈ ਕਿ ਐੱਨ.ਸੀ.ਸੀ. ਅਫਸਰ ਡਾ. ਪ੍ਰੋ: ਹਰਸਿਮਰਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ...

ਪੂਰੀ ਖ਼ਬਰ »

ਗੁ: ਸੀ੍ਰ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 1 ਨੂੰ

ਰਾਮ ਤੀਰਥ, 26 ਨਵੰਬਰ (ਧਰਵਿੰਦਰ ਸਿੰਘ ਔਲਖ)- ਗੁਰਦੁਆਰਾ ਸੀ੍ਰ ਗੁਰੂ ਹਰਿਗੋਬਿੰਦ ਸਾਹਿਬ ਖਿਆਲਾ ਚੌਕ, ਛਾਉਣੀ ਮਿਸਲ ਸੀ੍ਰ ਗੁਰੂ ਹਰਿਕਿ੍ਸ਼ਨ ਜੀ ਤਰਨਾ ਦਲ ਨਿਹੰਗ ਸਿੰਘਾਂ ਵਿਖੇ ਸੀ੍ਰ ਗੁਰੂ ਹਰਿਗੋਬਿੰਦ ਸਾਹਿਬ ਦੇ ਅਵਤਾਰ ਗੁਰਪੁਰਬ ਦੇ ਸੰਬੰਧ 'ਚ ਸਾਲਾਨਾ ਜੋੜ ...

ਪੂਰੀ ਖ਼ਬਰ »

ਕੋਹਾਲੀ ਅਖਾੜੇ ਦਾ ਪਹਿਲਵਾਨ ਬਿੱਲਾ ਗੋਲਡ ਲੈ ਕੇ ਪਰਤਿਆ

ਰਾਮ ਤੀਰਥ, 26 ਨਵੰਬਰ (ਧਰਵਿੰਦਰ ਸਿੰਘ ਔਲਖ)- ਪੂਣੇ ਮਹਾਂਰਾਸ਼ਟਰ ਵਿਖੇ ਹੋਈਆਂ ਆਲ ਇੰਡੀਆ ਪੁਲਿਸ ਗੇਮਾਂ ਵਿਚੋਂ ਪ੍ਰੀਤਮ ਕੁਸ਼ਤੀ ਅਖਾੜਾ ਕੋਹਾਲੀ ਦੇ ਪਹਿਲਵਾਨ ਤੇ ਪੰਜਾਬ ਪੁਲਿਸ ਦੇ ਜਵਾਨ ਹਰਪ੍ਰੀਤ ਸਿੰਘ ਬਿੱਲਾ ਨੇ 65 ਕਿਲੋ ਵਰਗ ਭਾਰ ਫ੍ਰੀ ਸਟਾਈਲ ਕੁਸ਼ਤੀ ...

ਪੂਰੀ ਖ਼ਬਰ »

ਪਿੰਡ ਮੁੱਛਲ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

ਟਾਂਗਰਾਂ, 26 ਨਵੰਬਰ (ਹਰਜਿੰਦਰ ਸਿੰਘ ਕਲੇਰ)- ਪਿੰਡ ਮੁੱਛਲ ਦੇ ਗੁਰਦੁਆਰਾ ਬਾਬਾ ਕਰਤਾਰ ਸਿੰਘ ਕਰਨਾਲ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਜਗੀਰ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਵਿਸ਼ੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX