ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਕਰਵਾਇਆ ਜਾ ਰਿਹਾ 5 ਦਿਨਾਂ 13ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਤੀਜੇ ਦਿਨ ਵਿਚ ਪ੍ਰਵੇਸ਼ ਕਰ ਗਿਆ | ਤੀਜੇ ਦਿਨ ਟੂਰਨਾਮੈਂਟ ਦੇ ਸਕੂਲ ਪੱਧਰੀ ਮੈਚ ਦਾ ਉਦਘਾਟਨ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਗਿਆ ਤੇ ਪਿੰਡ ਪੱਧਰ ਦੇ ਮੈਚ ਦਾ ਉਦਘਾਟਨ ਨਰਿੰਦਰ ਸਿੰਘ ਸੰਘਾ ਕਾਲੇਵਾਲ ਲੱਲੀਆਂ ਵਲੋਂ ਕੀਤਾ | ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਨਰਿੰਦਰ ਸਿੰਘ ਸੰਘਾ ਨੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਸਕੂਲ ਪੱਧਰ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਟੀਮ ਨੇ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਨੂੰ 3-0 ਗੋਲਾਂ ਦੇ ਫਰਕ ਨਾਲ ਹਰਾਇਆ | ਦੂਜੇ ਮੈਚ ਵਿਚ ਖਾਲਸਾ ਸਕੂਲ ਨਵਾਂਸ਼ਹਿਰ ਦੀ ਟੀਮ ਨੇ ਦੋਆਬਾ ਪਬਲਿਕ ਸਕੂਲ ਮਾਹਿਲਪੁਰ ਦੀ ਟੀਮ ਨੂੰ 1-0 ਦੇ ਫਰਕ ਨਾਲ ਮਾਤ ਦਿੱਤੀ | ਪਿੰਡ ਪੱਧਰੀ ਮੁਕਾਬਲੇ ਵਿਚ ਚੱਕ ਸਿੰਘਾ ਦੀ ਟੀਮ ਨੇ ਧਮਾਈ ਨੂੰ 1-0 ਗੋਲਾਂ ਦੇ ਫਰਕ ਨਾਲ ਜੇਤੂ ਰਹੀ, ਦੂਜੇ ਮੈਚ ਵਿਚ ਸਮੁੰਦੜਾ ਦੀ ਟੀਮ ਨੇ ਸਿੰਬਲੀ ਦੀ ਟੀਮ ਨੂੰ ਮਾਤ ਦਿੱਤੀ | ਟੂਰਨਾਮੈਂਟ ਦੇ ਦੂਜੇ ਦਿਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਣ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਸ਼ਹੀਦ ਭਗਤ ਸਿੰਘ ਕਲੱਬ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਸਕੂਲ ਪੱਧਰ ਦੇ ਮੁਕਾਬਲੇ 'ਚ ਦੋਆਬਾ ਪਬਲਿਕ ਸਕੂਲ ਮਾਹਿਲਪੁਰ ਦੀ ਟੀਮ ਧਮਾਈ ਸਕੂਲ ਨੂੰ ਹਰਾਕੇ ਜੇਤੂ ਰਹੀ | ਪਿੰਡ ਪੱਧਰੀ ਮੁਕਾਬਲੇ ਚੱਕ ਸਿੰਘਾ ਦੀ ਟੀਮ ਜਗਤਪੁਰ ਨੂੰ 2-1 ਨਾਲ ਹਰਾਕੇ ਜੇਤੂ ਰਹੀ | ਦੂਜੇ ਮੈਚ ਵਿਚ ਡਾਨਸੀਵਾਲ ਦੀ ਟੀਮ ਨੇ ਚਾਹਲਪੁਰ ਨੂੰ 1-0 ਦੇ ਫਰਕ ਨਾਲ, ਪਨਾਮ ਦੀ ਟੀਮ ਨੇ ਪੋਸੀ ਨੂੰ ਤੇ ਦਿਨ ਦੇ ਆਖਰੀ ਮੈਚ ਵਿਚ ਗੜ੍ਹਸ਼ੰਕਰ ਦੀ ਟੀਮ 2-1 ਗੋਲਾਂ ਦੇ ਫਰਕ ਨਾਲ ਬੋੜਾ ਨੂੰ ਹਰਾਕੇ ਜੇਤੂ ਰਹੀ | ਕਲੱਬ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਟੂਰਨਾਮੈਂਟ 'ਚ ਪਹੁੰਚੀਆਂ ਸਖਸ਼ੀਅਤਾਂ ਦਾ ਕਲੱਬ ਵਲੋਂ ਸਨਮਾਨ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਕਲੱਬ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ, ਝਲਮਣ ਸਿੰਘ ਬੈਂਸ ਯੂ.ਕੇ., ਬਲਵੀਰ ਸਿੰਘ ਚੰਗਿਆੜਾ, ਹਰਜੀਤ ਸਿੰਘ ਭਾਤਪੁਰ, ਰਜਿੰਦਰ ਸਿੰਘ ਸ਼ੂਕਾ, ਚਰਨਜੀਤ ਸਿੰਘ ਪੱਪੂ ਧਮਾਈ, ਸੁੱਚਾ ਸਿੰਘ ਮਾਨ, ਤੀਰਥ ਸਿੰਘ ਰੱਤੂ, ਹਰਪ੍ਰੀਤ ਸਿੰਘ ਵਾਲੀਆ, ਪਰਮਵੀਰ ਰਾਏ, ਗੁਰਦਿਆਲ ਸਿੰਘ ਭਨੋਟ, ਬਲਵਿੰਦਰ ਰਾਣਾ, ਸੁਨੀਲ ਗੋਲਡੀ, ਅਮਨਦੀਪ ਪੁਰੇਵਾਲ, ਸੰਨੀ ਪੁਰੇਵਾਲ, ਕਰਨ ਭੱਟੀ, ਹਰਪ੍ਰੀਤ ਸਿੰਘ ਬੈਂਸ, ਕਸ਼ਮੀਰ ਸਿੰਘ ਭੱਜਲ, ਰਾਜਵਿੰਦਰ ਸਿੰਘ ਬੈਂਸ, ਵਿਜੇ ਭੱਟੀ, ਸਤਨਾਮ ਸਿੰਘ ਪਾਰੋਵਾਲ, ਰਮਨ ਬੰਗਾ, ਯੋਗਰਾਜ ਗੰਭੀਰ, ਸੂਬੇ. ਕੇਵਲ ਸਿੰਘ ਭੱਜਲ, ਕਮਲ ਬੈਂਸ, ਅਮਰਜੀਤ ਸਿੰਘ, ਪਰਮਜੀਤ ਪੰਮਾ, ਕਮਲਜੀਤ ਸਿੰਘ ਬੈਂਸ, ਸ਼ਲਿੰਦਰ ਰਾਣਾ ਅਤੇ ਹੋਰ ਮੈਂਬਰ ਹਾਜ਼ਰ ਹੋਏ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅਮਰੀਕ ਹਮਰਾਜ਼ ਵਲੋਂ ਨਿਭਾਈ ਗਈ |
ਮਿਆਣੀ, 27 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)- ਗੁਰਦੁਆਰਾ ਸੰਤ ਮਾਝਾ ਸਿੰਘ ਕਰਮਜੋਤ ਮਿਆਣੀ ਤੋਂ ਪਿੰਡ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬੀਬੀ ...
ਮਾਹਿਲਪੁਰ, 27 ਨਵੰਬਰ (ਰਜਿੰਦਰ ਸਿੰਘ)- ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ ਵਿਖੇ ਸੰਤ ਪਰਮਜੀਤ ਸਿੰਘ ਬੁੰਗਾ ਦੀ ਯਾਦ 'ਚ ਜੋੜ ਮੇਲਾ ਤੇ ਗੁਰਮਤਿ ਸਮਾਗਮ ਸੰਤ ਬੀਬੀ ਜਸਪ੍ਰੀਤ ਕੌਰ ਦੀ ਅਗਵਾਈ 'ਚ ਕਰਵਾਇਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਕਥਾ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਅਣਪਛਾਤੇ ਚੋਰਾਂ ਨੇ ਇੱਕ ਐਨ.ਆਰ.ਆਈ. ਦੇ ਘਰ 'ਚੋਂ ਸੋਨੇ ਦੇ ਗਹਿਣੇ, ਵਿਦੇਸ਼ੀ ਕਰੰਸੀ ਤੇ ਕੀਮਤੀ ਸਮਾਨ ਚੋਰੀ ਕਰ ਲਿਆ | ਥਾਣਾ ਮੇਹਟੀਆਣਾ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ...
ਦਸੂਹਾ, 27 ਨਵੰਬਰ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਵਿਖੇ ਲੀਗਲ ਲਿਟਰੇਸੀ ਕਲੱਬ ਵਲੋਂ ਪਿ੍ੰਸੀਪਲ ਗੁਰਦਿਆਲ ਸਿੰਘ ਦੀ ਅਗਵਾਈ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ | ਇਸ ਮੌਕੇ ਐਡਵੋਕੇਟ ਜਸਪ੍ਰੀਤ ਸਿੰਘ ਭੱਟੀ, ਮੈਡਮ ਜਸਪ੍ਰੀਤ ਕੌਰ ਮੁਫ਼ਤ ...
ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)- ਅੱਜ ਮੁਕੇਰੀਆਂ ਬੱਸ ਸਟੈਂਡ ਨਜ਼ਦੀਕ ਸਕੂਟਰੀ ਪੀ. ਬੀ. 35 ਐਕਸ 4428 ਤੇ ਸਵਾਰ ਮਾਂ-ਧੀ ਨੂੰ ਇੱਕ ਟਰੱਕ ਵਲੋਂ ਹਾਦਸੇ ਦੌਰਾਨ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਮਾਂ ਦੇ ਉੱਤੋਂ ਟਰੱਕ ਦਾ ਟਾਇਰ ਲੰਘ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ ...
ਟਾਂਡਾ ਉੜਮੁੜ, 27 ਨਵੰਬਰ (ਦੀਪਕ ਬਹਿਲ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਘੁਰਾਲਾ ਨਜ਼ਦੀਕ ਅੱਜ ਦੇਰ ਸ਼ਾਮ ਸਮੇਂ ਉਸ ਸਮੇਂ ਹਫੜਾ-ਦਫੜੀ ਫੈਲ ਗਈ ਜਦੋਂ ਪਰਾਲੀ ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਨ ਨੂੰ ਅਚਾਨਕ ਅੱਗ ਲੱਗ ਗਈ | ਅੱਗ ਉਸ ਵੇਲੇ ਭਿਆਨਕ ਰੂਪ ਧਾਰਨ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਸੂਬੇ ਦੇ 10 ਡੀ.ਸੀ. ਦਫ਼ਤਰਾਂ ਸਾਹਮਣੇ ਪੱਕੇ ਮੋਰਚੇ ਲਗਾਏ ਗਏ ਹਨ ਤੇ 8 ਡੀ.ਸੀ. ਦਫ਼ਤਰਾਂ ਨੂੰ ਮੰਗ ਪੱਤਰ ਭੇਜੇ ਜਾਣਗੇ | ਹੁਸ਼ਿਆਰਪੁਰ ਡੀ.ਸੀ. ...
ਦਸੂਹਾ, 27 ਨਵੰਬਰ (ਕੌਸ਼ਲ)- ਲੰਗੇ 7 ਮਹੀਨਿਆਂ ਵਿਚ ਪੰਜਾਬ ਦੀ ਅਰਥ ਵਿਵਸਥਾ ਦੇ ਨਾਲ ਕਾਨੂੰਨ ਵਿਵਸਥਾ ਬੂਰੀ ਤਰ੍ਹਾਂ ਡਗਮਗਾ ਗਈ ਹੈ, ਆਮ ਆਦਮੀ ਪਾਰਟੀ ਸਰਕਾਰ ਸਿਰਫ਼ ਤੇ ਸਿਰਫ਼ ਆਪਣੇ ਇਲੈੱਕਸ਼ਨ ਵਿਚ ਰੁੱਝੀ ਹੋਈ ਹੈ, ਅਤੇ ਪੰਜਾਬ ਦੇ ਲੋਕਾਂ 'ਚ ਹਾ-ਹਾ ਕਾਰ ਮਚੀ ਹੋਈ ...
ਦਸੂਹਾ, 27 ਨਵੰਬਰ (ਭੁੱਲਰ)- ਪੁਲਿਸ ਵਲੋਂ 3 ਵਿਅਕਤੀਆਂ ਵਿਰੁੱਧ ਧੋਖਾਧੜੀ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਏ.ਐਸ.ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਡ ਮਿਹਰ ਪਟੋਲੀ ਨੇ ਪੁਲਿਸ ਨੂੰ ਸ਼ਿਕਾਇਤ ਰਾਹੀਂ ਦੱਸਿਆ ਕਿ ਕਮਲਦੀਪ ਸਿੰਘ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਮੁਹੱਲਾ ਸੰਤੋਖ ਨਗਰ ਤੇ ਦੀਪ ਨਗਰ ਦੇ ਵਿਦਿਆਰਥੀਆਂ ਦੀ ਭੇਦਭਰੇ ਹਾਲਾਤ 'ਚ ਲਾਪਤਾ ਹੋ ਗਏ | ਦੋਹਾਂ ਵਿਦਿਆਰਥੀਆਂ ਨੂੰ ਲਾਪਤਾ ਹੋਇਆਂ ਨੂੰ 24 ਘੰਟਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ | ਦੋਵੇਂ ...
ਦਸੂਹਾ, 27 ਨਵੰਬਰ (ਭੁੱਲਰ)- ਪਿੰਡ ਬਿਸੋਚੱਕ ਵਿਖੇ ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ | ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਸੂਬੇ ਦੇ 10 ਡੀ.ਸੀ. ਦਫ਼ਤਰਾਂ ਸਾਹਮਣੇ ਪੱਕੇ ਮੋਰਚੇ ਲਗਾਏ ਗਏ ਹਨ ਤੇ 8 ਡੀ.ਸੀ. ਦਫ਼ਤਰਾਂ ਨੂੰ ਮੰਗ ਪੱਤਰ ਭੇਜੇ ਜਾਣਗੇ | ਹੁਸ਼ਿਆਰਪੁਰ ਡੀ.ਸੀ. ...
ਦਸੂਹਾ, 27 ਨਵੰਬਰ (ਭੁੱਲਰ)- ਦਰਬਾਰ ਏ ਔਲੀਆਂ ਹਜ਼ੂਰ ਅਹਿਮਦਸ਼ਾਹ ਸਖੀ ਸਰਵਰ ਆਰ. ਏ. ਹਰਦੋਥਲਾ ਵਿਖੇ ਸਾਲਾਨਾ ਜੋੜ ਮੇਲਾ ਸਮਾਗਮ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਤੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਦੀ ਅਗਵਾਈ ਹੇਠ 28 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਬੰਗਾ, 27 ਨਵੰਬਰ (ਕਰਮ ਲਧਾਣਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ, ਹਾਈ ਸਕੂਲਾਂ ਦੇ 19 ਉਮਰ ਵਰਗ ਦੇ ਖਿਡਾਰੀਆਂ ਦੀ ਮਾਹਿਲਪੁਰ ਦੇ ਖੇਡ ਮੈਦਾਨ ਵਿਚ ਫਾਈਨਲ ਟੂਰਨਾਮੈਂਟ ਵਿਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਵਿੱਚ ਨਾਮੀ ਸਕੂਲ ਸਰਕਾਰੀ ਸੀਨੀਅਰ ...
ਅੱਡਾ ਸਰਾਂ, 27 ਨਵੰਬਰ (ਮਸੀਤੀ)-ਸਰਕਾਰੀ ਐਲੀਮੈਂਟਰੀ ਸਕੂਲ ਮਸੀਤਪਲ ਕੋਟ ਵਿਖੇ ਕਰਵਾਏ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਮਨੀ ਸਿੰਘ ਕੈਨੇਡਾ ਦੇ ਪਰਿਵਾਰ ਵਲੋਂ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਬੱਚਿਆਂ ਨੂੰ ਬੂਟ ਤੇ ਜਰਸੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਕੋਚ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸਮੱਗਰਾ ਸਿੱਖਿਆ ਅਭਿਆਨ ਅਥਾਰਿਟੀ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਆਡੀਟੋਰੀਅਮ 'ਚ ਕਲਾ ਉਤਸਵ ਦੇ ਸੂਬਾ ਪੱਧਰੀ ਮੁਕਾਬਲੇ 'ਚ ...
ਮਾਹਿਲਪੁਰ, 27 ਨਵੰਬਰ (ਰਜਿੰਦਰ ਸਿੰਘ)-ਜਗਦੰਬੇ ਨੌਜਵਾਨ ਸਭਾ ਮਾਹਿਲਪੁਰ ਵਲੋਂ ਭਗਵਤੀ ਜਾਗਰਣ ਪ੍ਰਧਾਨ ਕੇਵਲ ਅਰੋੜਾ ਦੀ ਅਗਵਾਈ ਤੇ ਰਾਜੀਵ ਬਸੀ ਦੀ ਦੇਖ-ਰੇਖ 'ਚ ਸਰਕਾਰੀ ਸਕੂਲ ਮਾਹਿਲਪੁਰ ਵਿਖੇ ਕਰਵਾਇਆ | ਇਸ ਜਾਗਰਣ 'ਚ ਗਾਇਕ ਕੰਠ ਕਲੇਰ, ਸੰਦੀਪ ਸੂਦ ਤੇ ਗੁਰਪ੍ਰੀਤ ...
ਗੜ੍ਹਦੀਵਾਲਾ, 27 ਨਵੰਬਰ (ਚੱਗਰ)- ਨੌਜਵਾਨ ਸਭਾ ਪਿੰਡ ਥੇਂਦਾ-ਚਿਪੜਾ ਵਲੋਂ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਤੀਸਰਾ ਚਾਰ ਦਿਨਾ ਕਿ੍ਕਟ ਟੂਰਨਾਮੇਂਟ ਸਮਾਪਤ ਹੋ ਗਿਆ | ਚਿਪੜਾ-ਮਾਨਗੜ੍ਹ ਸੜਕ 'ਤੇ ਸਥਿਤ ਖੇਡ ਦੇ ਮੈਦਾਨ ...
ਐਮਾਂ ਮਾਂਗਟ, 27 ਨਵੰਬਰ (ਗੁਰਾਇਆ)- ਸਮਾਜ ਸੇਵੀ ਮਾਸਟਰ ਦਰਸ਼ਨ ਸਿੰਘ ਸੈਣੀ ਐਮਾਂ ਮਾਂਗਟ ਦੀ ਪਤਨੀ ਰਿਟਾ: ਹੈੱਡ ਟੀਚਰ ਬੀਬੀ ਮਹਿੰਦਰ ਕੌਰ (78) ਜੋ ਕਿ ਸਨਿਚਰਵਾਰ ਸਵੇਰੇ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੀਤੇ ਦਿਨੀਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨਾਲ ਮੁਲਾਕਾਤ ਕੀਤੀ | ਹੋਰਨਾਂ ਕਈ ਮਸਲਿਆਂ ਤੋਂ ਇਲਾਵਾ ਜਿੰਪਾ ਨੇ ਨਿੱਝਰ ਨਾਲ ...
ਹੁਸ਼ਿਆਰਪੁਰ, 27 ਨਵੰਬਰ (ਨਰਿੰਦਰ ਸਿੰਘ ਬੱਡਲਾ)- ਪਿੰਡ ਰਾਜਪੁਰ ਭਾਈਆਂ 'ਚ ਦੀ ਰਾਜਪੁਰ ਭਾਈਆਂ ਮਿਲਕ ਕੋਆਪੇ੍ਰਟਿਵ ਸੁਸਾਇਟੀ ਵਲੋਂ ਮੁਨਾਫ਼ਾ ਵੰਡ ਸਮਾਗਮ ਕਰਵਾਇਆ | ਇਸ ਮੌਕੇ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਤੋਂ ਨਵਤੇਜ ਸਿੰਘ ਰਿਆੜ, ਕਸ਼ਮੀਰ ਸਿੰਘ, ਮਲਕੀਤ ...
ਦਸੂਹਾ, 27 ਨਵੰਬਰ (ਕੌਸ਼ਲ)- ਐਨ.ਆਰ.ਆਈ. ਗੁਰਵਿੰਦਰ ਸਿੰਘ ਜਲੋਟਾ ਅਤੇ ਉਸ ਦੇ ਪਿਤਾ ਉੱਘੇ ਸਮਾਜ ਸੇਵੀ ਜਥੇਦਾਰ ਰਸਪਾਲ ਸਿੰਘ ਜਲੋਟਾ ਵਲੋਂ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਨੂੰ ਬੈਂਚ ਭੇਟ ਕੀਤੇ | ਇਸ ਮੌਕੇ ਬੋਲਦਿਆਂ ਜਥੇ. ਰਛਪਾਲ ਸਿੰਘ ਜਲੋਟਾ ਨੇ ਕਿਹਾ ਮੇਰਾ ...
ਰਾਮਗੜ੍ਹ ਸੀਕਰੀ, 27 ਨਵੰਬਰ (ਕਟੋਚ)- ਸਰਕਾਰੀ ਹਾਈ ਸਕੂਲ ਅਮਰੋਹ ਵਿਖੇ ਭਾਰਤ ਦਾ 73ਵਾਂ ਸੰਵਿਧਾਨ ਦਿਵਸ ਧੂਮਧਾਮ ਨਾਲ ਮਨਾਇਆ | ਸਕੂਲ ਪ੍ਰਮੁੱਖ ਰਾਮ ਭਜਨ ਚੌਧਰੀ ਅਤੇ ਸੀਨੀਅਰ ਅਧਿਆਪਕ ਬਿਕਰਮ ਸਿੰਘ ਕੌਂਡਲ ਦੀ ਅਗਵਾਈ 'ਚ ਕਰਵਾਏ ਸਮਾਗਮ ਵਿਚ ਵਿਦਿਆਰਥੀਆਂ ਨੂੰ ਇਸ ...
ਅੱਡਾ ਸਰਾਂ, 27 ਨਵੰਬਰ (ਮਸੀਤੀ)- ਗੁਰਦੁਆਰਾ ਸਿੰਘ ਸਭਾ ਕੰਧਾਲਾ ਜੱਟਾਂ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਨਗਰ ਕੀਰਤਨ ਸਜਾਇਆ | ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਤੇ ਸੰਗਤਾਂ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ ਦੌਰਾਨ ਢਾਡੀ ਜਸਪਾਲ ਸਿੰਘ ...
ਦਸੂਹਾ, 27 ਨਵੰਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਲੋਂ 'ਪੰਜਾਬੀ ਭਾਸ਼ਾ' ਵਿਸ਼ੇ ਨੂੰ ਸਮਰਪਿਤ ਅੰਤਰ-ਹਾਊਸ ਵਾਲ ਮੈਗਜ਼ੀਨ ਮੁਕਾਬਲਾ ਕਰਵਾਉਣ ਦੇ ਨਾਲ-ਨਾਲ ਡਾ. ਧਰਮਪਾਲ ਸਾਹਿਲ ਦੁਆਰਾ ਮੌਜੂਦਾ ਸੰਦਰਭ ਵਿਚ ਮਾਤ ਭਾਸ਼ਾ ...
ਦਸੂਹਾ, 27 ਨਵੰਬਰ (ਕੌਸ਼ਲ)- ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰ ਵਿਜੈ ਕੁਮਾਰ ਬੱਸੀ ਐਡਵੋਕੇਟ, ਪ੍ਰਧਾਨ ਸਾਬਕਾ ਪਿ੍ੰਸੀਪਲ ...
ਦਸੂਹਾ, 27 ਨਵੰਬਰ (ਕੌਸ਼ਲ)- ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਅੱਜ ਪੂਰੇ ਨਜ਼ਰ ਹੁੰਦੇ ਆ ਰਹੇ ਹਨ, ਜਿਸਦੀ ਤਾਜ਼ਾ ਉਦਾਹਰਨ ਹੈ ਹਲਕਾ ਦਸੂਹਾ 'ਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ | ...
ਦਸੂਹਾ, 27 ਨਵੰਬਰ (ਭੁੱਲਰ)- ਪਿੰਡ ਫਤਿਹਪੁਰ ਮਿਰਾਸਗੜ ਵਿਖੇ ਸ਼ਹੀਦ ਪ੍ਰਸ਼ੋਤਮ ਲਾਲ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਉਨ੍ਹਾਂ ਦੱਸਿਆ ਕਿ ਸ੍ਰੀ ਪ੍ਰਸ਼ੋਤਮ ਲਾਲ 26 ਨਵੰਬਰ 1994 ...
ਦਸੂਹਾ, 27 ਨਵੰਬਰ (ਭੁੱਲਰ)- ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਗੁਜਰਾਤ ਵਿਚ ਲੋਕ ਭਾਜਪਾ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਗੁਜਰਾਤ ਦੇ ਹਲਕਾ ਵਿਸ਼ਵਾਧਾਰ ਵਿਖੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਭੂਪਤ ਬਾਏ ...
ਦਸੂਹਾ, 27 ਨਵੰਬਰ (ਭੁੱਲਰ)- ਸਹਾਰਾ ਹਸਪਤਾਲ ਦਸੂਹਾ ਵੱਲੋਂ ਸਹਾਰਾ ਮਲਟੀਪਲੈਕਸ ਦਸੂਹਾ ਵਿਖੇ ਐਨ. ਆਰ. ਆਈ. ਦਾ ਸਨਮਾਨ ਸਮਾਗਮ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ ਸ਼ਾਮਲ ਹੋਏ | ਇਸ ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਪਿੰਡ ਸਦਰਪੁਰ ਵਿਖੇ ਕਵੀ ਸੰਮੇਲਨ ਕਰਵਾਇਆ ਗਿਆ, ਇਸ ਮੌਕੇ ਰਣਬੀਰ ਸਿੰਘ ਬੱਬਰ ਦੀ ਪਲੇਠੀ ਪੁਸਤਕ (ਕਾਵਿ-ਗ੍ਰਹਿ) 'ਦਗਦੇ ਬੋਲ' ਦੀ ਪ੍ਰਮੁੱਖ ਸਖਸ਼ੀਅਤਾਂ ਵਲੋਂ ਘੁੰਡ ਚੁਕਾਈ ਕੀਤੀ | ਇਸ ...
ਭੰਗਾਲਾ, 27 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਅੱਜ ਉੱਪ ਮੰਡਲ ਮੁਕੇਰੀਆਂ ਦੇ ਦਰਿਆ ਬਿਆਸ ਦੇ ਕਿਨਾਰੇ 'ਤੇ ਵਸੇ ਪਿੰਡ ਮਹਿਤਾਬਪੁਰ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ (ਰਜਿ.) ...
ਬੱੁਲ੍ਹੋਵਾਲ 27 ਨਵੰਬਰ (ਲੁਗਾਣਾ)- ਸੈਣੀਬਾਰ ਵਿੱਦਿਅਕ ਸੰਸਥਾਵਾਂ ਦੇ 106 ਸਾਲ ਪੂਰੇ ਹੋਣ 'ਤੇ ਸੈਣੀਬਾਰ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲੋ੍ਹਵਾਲ ਵਲੋਂ ਅੰਤਰ ਸਕੂਲ ਖੇਡਾਂ ਸਵ. ਪ੍ਰਧਾਨ ਅਜਵਿੰਦਰ ਸਿੰਘ ਨੂੰ ਸਮਰਪਿਤ ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ...
ਬੀਣੇਵਾਲ, 27 ਨਵੰਬਰ (ਬੈਜ ਚੌਧਰੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲਿਆਂ 'ਚ ਸਰਕਾਰੀ ਮਿਡਲ ਸਕੂਲ ਨੈਣਵਾਂ ਦੀ ਹੋਣਹਾਰ ਵਿਦਿਆਰਥਣ ਹਰਨਾਜ਼ਪ੍ਰੀਤ ਕੌਰ ਬਿੰਦਰਾ ਨੇ ਸ਼ਾਟ ਪੁੱਟ ...
ਬੁੱਲ੍ਹੋਵਾਲ 27 ਨਵੰਬਰ (ਲੁਗਾਣਾ)- ਸ਼੍ਰੀ ਗੁਰੂ ਤੇਗ਼ ਬਹਾਦਰ ਗੋਲਡ ਕਬੱਡੀ ਕਲੱਬ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਢਿੱਲੋਂ ਪੈਲੇਸ ਪੰਡੋਰੀ ਖਜੂਰ ਵਿਖੇ ਹੋਈ | ਇਸ ਮੀਟਿੰਗ 'ਚ ਸਾਲਾਨਾ ਕਬੱਡੀ ...
ਦਸੂਹਾ, 27 ਨਵੰਬਰ (ਭੁੱਲਰ)- ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਪਿੰ੍ਰਸੀਪਲ ਅਨੀਤਾ ਪਾਲ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਇਆ, ਜਿਸ ਵਿਚ ਲੈਕਚਰਾਰ ਪੰਕਜ ਰੱਤੀ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਦੇ ਸਬੰਧ ਵਿਚ ਵਿਸਥਾਰਪੂਰਵਕ ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਸੰਤ ਹਰਚਰਨ ਸਿੰਘ ਖਾਲਸਾ ਵਲੋਂ ਭਾਈ ਤਿਲਕੂ ਜੀ ਸਿੱਖ ਵੈਲਫੇਅਰ ਸੁਸਾਇਟੀ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਤੇ ...
ਦਸੂਹਾ, 27 ਨਵੰਬਰ (ਭੁੱਲਰ)- ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਨੌਰਥ ਜੋਨ ਗਤਕਾ ਔਫਿਸ਼ੇਟਿੰਗ-ਕਮ-ਟ੍ਰਨਿੰਗ ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਗਰਨਾ ਸਾਹਿਬ ਅਤੇ ਮੀਰੀ ਪੀਰੀ ਸੇਵਾ ਸੋਸਾਇਟੀ ਗਰਨਾ ਸਾਹਿਬ ਦੇ ...
ਸੜੋਆ, 27 ਨਵੰਬਰ (ਨਾਨੋਵਾਲੀਆ)- ਸ਼੍ਰੀ ਗੁਰੁੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਪਿੰਡ ਅਟਵਾਲ ਮਜਾਰਾ ਵਿਖੇ ਸਾਲਾਨਾ ਸਮਾਗਮ 30 ਨਵੰਬਰ ਨੂੰ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਅਟਾਲ ਮੈਨੇਜਰ ਨੇ ਦੱਸਿਆ ਕਿ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਡਰੱਗ ਡਿਸਪੋਜ਼ਲ ਕਮੇਟੀ, ਜਿਸ 'ਚ ...
ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਵਿਦਿਆਰਥੀਆਂ ਅੰਦਰ ਕਲਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਕੂਲ ਸਿਖਿਆ ਵਿਭਾਗ ਵਲੋਂ ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ, ਜ਼ੋਨ ਪੱਧਰੀ ਤੇ ਰਾਜ ਪੱਧਰੀ ਮੁਕਾਬਲੇ ਕਰਵਾਏ | ਇਹ ਮੁਕਾਬਲੇ ਚਾਰ ਜ਼ੋਨਾਂ ਵਿਚ ਕਰਵਾਏ, ਜਿਨ੍ਹਾਂ ...
ਭੰਗਾਲਾ, 27 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਬੀਬੀ ਸਤਵੰਤ ਕੌਰ ਪਬਲਿਕ ਸਕੂਲ ਮੁਸਾਹਿਬਪੁਰ ਮੁਕੇਰੀਆਂ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਐਸ. ਡੀ. ਜਸਵਿੰਦਰ ਕੌਰ ਦੀ ਅਗਵਾਈ ਹੇਠ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਗਿਆ | ਇਸ ਟੂਰ ਵਿਚ 54 ਦੇ ਕਰੀਬ ...
ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਵਿਦਿਆਰਥਣ ਤਾਨੀਆ ਨੂੰ ਦਿੱਲੀ ਵਿਖੇ ਸੰਸਦ ਦੇ ਸੈਂਟਰਲ ਹਾਲ 'ਚ ਕਰਵਾਏ ਗਏ ਸਮਾਗਮ ਦੌਰਾਨ ਸਨਮਾਨਿਤ ਕੀਤਾ | ਇਸ ਪ੍ਰਾਪਤੀ 'ਤੇ ਵਿਦਿਆਰਥਣ ਤਾਨੀਆ ਨੂੰ ਵਧਾਈ ਦਿੰਦਿਆਂ ...
ਚੱਬੇਵਾਲ, 24 ਨਵੰਬਰ (ਪਰਮਜੀਤ ਨੌਰੰਗਾਬਾਦੀ)-ਆਕਸਫੋਰਡ ਇੰਟਰਨੈਸ਼ਨਲ ਸਕੂਲ ਚੱਬੇਵਾਲ ਵਿਖੇ 'ਧੰਨਵਾਦ ਦਿਵਸ' ਮਨਾਇਆ ¢ ਇਸ ਮੌਕੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਵਲੋਂ ਇੱਕ ਨਾਟਕ ਪੇਸ਼ ਕੀਤਾ¢ ਇਸ ਨਾਟਕ ਦਾ ਮੰਤਵ ਵਿਦਿਆਰਥੀਆਂ ਨੂੰ ਇਹ ਦੱਸਣਾ ਸੀ ਕਿ ਸਾਡੇ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਬਾਕਸਿੰਗ ਮੁਕਾਬਲੇ 'ਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਡਾ: ਵਿਨੈ ਕੁਮਾਰ ਨੇ ਦੱਸਿਆ ਕਿ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਸੰਜੀਵਨੀ ਸ਼ਰਨਮ ਦੀ ਸੰਯੋਜਕ ਸੰਗੀਤਾ ਮਿੱਤਲ ਦੀ ਅਗਵਾਈ 'ਚ ਅੱਖਾਂ ਦਾ ਮੁਫ਼ਤ ਦੋ ਦਿਨਾਂ ਜਾਂਚ ਕੈਂਪ ਸਥਾਨਕ ਸੰਜੀਵਨੀ ਸ਼ਰਨਮ 'ਚ ਲਗਾਇਆ ਗਿਆ | ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੋਇਡਾ ਤੋਂ ਪਹੁੰਚੀ ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਈ ਧਾਰਮਿਕ ਪ੍ਰੀਖਿਆ ਪਾਸ ਕਰਨ ਵਾਲੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾ. ਬਲਜੀਤ ਸਿੰਘ ਵਲੋਂ ਸਰਟੀਫਿਕੇਟ ਅਤੇ ਮੈਡਲ ...
ਹੁਸ਼ਿਆਰਪੁਰ, 27 ਨਵੰਬਰ (ਨਰਿੰਦਰ ਸਿੰਘ ਬੱਡਲਾ)- ਪਿੰਡ ਖੇੜਾ 'ਚ ਸੰਤ ਬਾਬਾ ਦੂਲਾ ਸਿੰ ਘ ਦੇ ਤੱਪ ਅਸਥਾਨ 'ਤੇ ਸਮੂਹ ਨਗਰ ਵਾਸੀਆ ਦੇ ਸਹਿਯੋਗ ਨਾਲ ਬਾਬਾ ਦੂਲਾ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਜਸਵੰਤ ਸਿੰ ਘ ਖੇੜਾ ਦੀ ਅਗਵਾਈ ਹੇਠ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਵਿਖੇ ਵਿਦਿਆਰਥਣਾਂ ਲਈ ਵਿਸ਼ੇਸ਼ ਮਾਰਗਦਰਸ਼ਨ ...
ਪੱਸੀ ਕੰਢੀ, 27 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਕੰਢੀ ਦੇ ਪਿੰਡ ਜੁਝਾਰ ਚਠਿਆਲ ਦੀ ਰਹਿਣ ਵਾਲੀ ਰਾਮ ਕੌਰ ਵਿਧਵਾ (70) ਨੇ ਦੱਸਿਆ ਕਿ ਉਸਦੇ ਪਤੀ ਦੀ ਕੁੱਝ ਸਮਾਂ ਪਹਿਲਾ ਮੌਤ ਹੋ ਚੁੱਕੀ ਹੈ | ਹੁਣ ਉਹ ਜਿਸ ਘਰ ਵਿਚ ਰਹਿ ਰਹੀ ਹੈ ਕਿਸੇ ਵੀ ਕਮਰੇ ਦੀ ਕੋਈ ਛੱਤ ਨਹੀਂ ਹੈ ਜੋ ਕਿ ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਐੱਮ.ਏ. ਹਿਸਟਰੀ ਦੇ ਸਮੈਸਟਰ ਦੂਜਾ ਅਤੇ ਸਮੈਸਟਰ ਚੌਥਾ ਦੇ ਨਤੀਜੇ ਸ਼ਾਨਦਾਰ ਰਹੇ ਹਨ | ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਐੱਮ.ਏ. ਹਿਸਟਰੀ ਦੂਜੇ ਸਮੈਸਟਰ ਦੇ ਨਤੀਜੇ ...
ਬਹਿਰਾਮ, 27 ਨਵੰਬਰ (ਨਛੱਤਰ ਸਿੰਘ ਬਹਿਰਾਮ) - ਦਿਵਯ ਜਯੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਵਲੋਂ ਪਿੰਡ ਮੱਲ੍ਹਾਂ ਸੋਢੀਆਂ ਵਿਖੇ ਸਤਿਸੰਗ ਸਮਾਗਮ ਕੀਤਾ ਗਿਆ | ਆਸ਼ੂਤੋਸ਼ ਮਹਾਰਾਜ ਦੇ ਸੇਵਕ ਜਥੇ ਵਲੋਂ ਆਈਆਂ ਸੰਗਤਾਂ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ...
ਰਾਮਗੜ੍ਹ ਸੀਕਰੀ, 27 ਨਵੰਬਰ (ਕਟੋਚ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਤਲਵਾੜਾ ਇਕਾਈ ਵਲੋਂ ਬੀਤੇ ਦਿਨ ਆਪਣੀਆਂ ਮੰਗਾਂ ਦੇ ਹੱਲ ਲਈ ਵਿਧਾਇਕ ਦਸੂਹਾ ਸ. ਕਰਮਬੀਰ ਸਿੰਘ ਘੁੰਮਣ ਨੂੰ ਭੂੰਬੋਤਾੜ ਵਿਖੇ ਇੱਕ ਮੰਗ ਪੱਤਰ ਸੌਂਪਿਆ | ਬਲਾਕ ਪ੍ਰਧਾਨ ਸੁਮੇਸ਼ ਕੁਮਾਰ ਦੀ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਡਾ: ਪ੍ਰੀਤਮਹਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਡਾ: ਐਸ.ਪੀ. ਸਿੰਘ ਐਸ.ਐਮ.ਓ. ਪੀ.ਐਚ. ਸੀ. ਮੰਡ ਭੰਡੇਰ ਦੀ ਅਗਵਾਈ 'ਚ ਐਚ.ਡਬਲਯੂ.ਸੀ. ਮੱਕੋਵਾਲ ਵਿਖੇ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ...
ਟਾਂਡਾ ਉੜਮੁੜ, 25 ਨਵੰਬਰ (ਭਗਵਾਨ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਹੀਆਪੁਰ ਵਲੋਂ ਪਿ੍ੰਸੀਪਲ ਹਰਦੀਪ ਸਿੰਘ ਅਤੇ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ 'ਚ ਵਿਦਿਆਰਥੀਆਂ ਐਨ. ਐਸ. ਕਿਉ ਐਫ. ਹੈਲਥ ਕੇਅਰ ਦੇ ਵਿਸ਼ੇ ਸਬੰਧੀ ਜਾਣਕਾਰੀ ਹਾਸਲ ਕਰਨ ਲਈ ...
ਕੋਟਫ਼ਤੂਹੀ, 27 ਨਵੰਬਰ (ਅਟਵਾਲ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਠੀਂਡਾ 'ਚ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਮੈਂਟ ਗਰੰਟੀ ਐਕਟ 2005 ਦੇ ਤਹਿਤ ਕੈਟਲ ਸ਼ੈੱਡਾਂ ਦੇ 5 ਲਾਭਪਾਤਰਾਂ ਦੇ ਪਿਛਲੇ ਲਗਭਗ 28 ਮਹੀਨਿਆਂ ਤੋਂ ਮੈਟੀਰੀਅਲ ਦੇ ਪੈਸੇ ਨਾ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੌਹਾਲ ਅਤੇ ਐਸ.ਡੀ. ਸਿਟੀ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ...
ਪੱਸੀ ਕੰਢੀ, 27 ਨਵੰਬਰ (ਜਗਤਾਰ ਸਿੰਘ ਰਜਪਾਲਮਾ)- ਜ਼ਿਲ੍ਹਾ ਸਿੱਖਿਆ ਸੁਧਾਰ ਅਤੇ ਸਪੋਰਟਸ ਟੀਮ ਨੇ ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦਾ ਅਚਨਚੇਤ ਨਿਰੀਖਣ ਕੀਤਾ | ਇਸ ਦੌਰਾਨ ਜ਼ਿਲ੍ਹਾ ਸਿੱਖਿਆ ਸੁਧਾਰ ਤੇ ਸਪੋਰਟਸ ਟੀਮ ਦੇ ਇੰਚਾਰਜ ਸਿਲੇਂਦਰ ਠਾਕੁਰ, ਕੁਲਦੀਪ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਸਮਾਪਤੀ ਸਮਾਗਮ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਸੰਜੀਵ ਗੌਤਮ ਨੇ ਕਿਹਾ ਕਿ ਖੇਡਾਂ ਨੂੰ ...
ਦਸੂਹਾ, 27 ਨਵੰਬਰ (ਕੌਸ਼ਲ)- ਸਮਾਜ ਸੇਵੀ ਸੁਰਿੰਦਰ ਸ਼ਰਮਾ ਲਵਲੀ ਕੋਹਲੂ ਵਾਲਿਆਂ ਵਲੋਂ ਡੀ.ਏ.ਵੀ. ਸਕੂਲ ਦਸੂਹਾ ਨੂੰ 21 ਹਜ਼ਾਰ ਦੀ ਰਾਸ਼ੀ ਚੈੱਕ ਰਾਹੀਂ ਭੇਟ ਕੀਤੀ | ਇਸ ਮੌਕੇ ਬੋਲਦਿਆਂ ਸੁਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਅੱਜ ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਗੜ੍ਹੀ ਮੱਟੋਂ ਨਿਵਾਸੀ ਖ਼ੂਨਦਾਨੀ ਮਨੀਸ਼ ਸ਼ਰਮਾ ਵਲੋਂ ਆਪਣੇ ਪਿਤਾ ਸਵ. ਸਤਦੇਵ ਸ਼ਰਮਾ ਦੀ ਬਰਸੀ ਆਪਣੇ ਸਾਥੀਆਂ ਨਾਲ ਖ਼ੂਨਦਾਨ ਕਰਕੇ ਮਨਾਈ | ਮਨੀਸ਼ ਸ਼ਰਮਾ ਵਲੋਂ ਸਾਥੀਆਂ ਸਮੇਤ ਬੀ.ਡੀ.ਸੀ. ਬਲੱਡ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ਹੁਸ਼ਿਆਰਪੁਰ ਵਿਖੇ ਸਾਇੰਸ ਵਿਭਾਗ ਵਲੋਂ ਫਿਜ਼ਿਕਸ ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ, ਜਿਸ ਵਿਚ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਿੱਖ ਨੈਸ਼ਨਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX