ਤਾਜਾ ਖ਼ਬਰਾਂ


ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  1 day ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਰਾਸ਼ਟਰਪਤੀ ਨੇ ਕੀਤੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 31 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸੰਭਾਲ ਅਤੇ ਕੁਦਰਤ ਨਾਲ ਇਕਸੁਰਤਾ ਵਿਚ....
ਕੱਲ੍ਹ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 31 ਮਾਰਚ- ਰੋਡ ਰੇਜ਼ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ ਯਾਨੀ ਕਿ 1 ਅਪ੍ਰੈਲ ਨੂੰ ਸਵੇਰੇ 11 ਵਜੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣਗੇ। ਸੰਬੰਧਿਤ ਅਧਿਕਾਰੀਆਂ ਵਲੋਂ ਇਸ ਸੰਬੰਧੀ....
ਤਾਨਾਸ਼ਾਹ ਬਣੀ ਕੇਂਦਰ ਸਰਕਾਰ- ਰਾਜਾ ਵੜਿੰਗ
. . .  1 day ago
ਅੰਮ੍ਰਿਤਸਰ, 31 ਮਾਰਚ (ਵਰਪਾਲ, ਸ਼ਰਮਾ)- ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਬਣ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੁਆਲ ਪੁੱਛਣ ਵਾਲਿਆਂ ਨੂੰ ਜੁਆਬ ਦੇਣ ਦੀ....
ਅੰਮ੍ਰਿਤਪਾਲ ਦਾ ਗ੍ਰਿਫ਼ਤਾਰ ਨਾ ਹੋਣਾ ਸੂਬਾ ਤੇ ਕੇਂਦਰ ਸਰਕਾਰ ਦੀ ਨਾਕਾਮੀ- ਰਾਣਾ ਗੁਰਜੀਤ ਸਿੰਘ
. . .  1 day ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰੀ ਹੋਣ ਨੂੰ ਇਸ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਉਹ ਅੱਜ ਲੁਧਿਆਣਾ ਦੇ ਇਕ ਨਿੱਜੀ ਹੋਟਲ ਵਿਚ ਕਾਂਗਰਸੀ....
ਸ਼੍ਰੋਮਣੀ ਕਮੇਟੀ ਵਲੋਂ ਏ.ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ
. . .  1 day ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਬੇਕਸੂਰ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਵਿਰੁੱਧ ਰੋਸ ਮਾਰਚ ਉਪਰੰਤ ਇਕ ਮੰਗ ਪੱਤਰ ਡੀ. ਸੀ. ਦੀ ਗ਼ੈਰ-ਹਾਜ਼ਰੀ ਵਿਚ ਏ.ਡੀ.ਸੀ. ਸੁਰਿੰਦਰ ਸਿੰਘ ਨੂੰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ....
ਨਵੀਂ ਦਿੱਲੀ: ਦਮ ਘੁੱਟਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
. . .  1 day ago
ਨਵੀਂ ਦਿੱਲੀ, 31 ਮਾਰਚ- ਇੱਥੋਂ ਦੇ ਸ਼ਾਸਤਰੀ ਪਾਰਕ ਵਿਚ ਮੱਛਰ ਭਜਾਉਣ ਵਾਲੀ ਦਵਾਈ ਕਾਰਨ ਲੱਗੀ ਅੱਗ ਵਿਚ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਐਡੀਸ਼ਨਲ ਡੀ.ਸੀ.ਪੀ. ਸੰਧਿਆ ਸਵਾਮੀ ਨੇ ਦੱਸਿਆਕਿ ਗਰਾਊਂਡ ਫ਼ਲੋਰ ’ਤੇ ਮੱਛਰ ਭਜਾਉਣ ਵਾਲਾ ਤੇਲ ਬਲ ਰਿਹਾ ਸੀ, ਜਿਸ ਕਾਰਨ ਅੱਗ ਲੱਗ....
ਹਰਿਆਣਾ: ਰੈਸਟੋਰੈਂਟ ਵਿਚ ਲੱਗੀ ਅੱਗ
. . .  1 day ago
ਚੰਡੀਗੜ੍ਹ, 31 ਮਾਰਚ- ਪੰਚਕੂਲਾ ਦੇ ਅਮਰਾਵਤੀ ਮਾਲ ਵਿਚ ਇਕ ਘੁੰਮਦੇ ਰੈਸਟੋਰੈਂਟ ਵਿਚ ਅੱਗ ਲੱਗ ਗਈ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਫ਼ਤਹਿਗੜ੍ਹ ਸਾਹਿਬ

ਪਾਰਟੀ ਲਈ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ-ਬਾਦਲ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਅਬਜ਼ਰਵਰਾਂ ਦੀਆਂ ਕੀਤੀਆਂ ਨਿਯੁਕਤੀਆਂ ਤੋਂ ਬਾਅਦ ਜਥੇਬੰਦੀ ਦੇ ਵਿਸਥਾਰ ਲਈ ਕੀਤੀਆਂ ਜਾਣ ਵਾਲੀਆਂ ਨਵੀਆਂ ਨਿਯੁਕਤੀਆਂ ਸਮੇਂ ਪਾਰਟੀ ਲਈ ਵਫ਼ਾਦਾਰੀ ਤੇ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਸਰਗਰਮ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਵੇਗਾ ਤਾਂ ਜੋ ਉਹ ਹੋਰ ਵੀ ਉਤਸ਼ਾਹ ਨਾਲ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਣ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਵਾਲੇ ਨਾਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੰਲਬਾਤ ਕਰਦਿਆਂ ਕੀਤਾ | ਇਸ ਮੌਕੇ ਚੀਮਾ ਦੀ ਅਗਵਾਈ ਹੇਠ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ | ਜਿਸ ਦੌਰਾਨ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਸਬੰਧੀ ਚਰਚਾ ਕੀਤੀ ਗਈ | ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਅਵਤਾਰ ਸਿੰਘ ਰਿਆ, ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਬਜ਼ਰਵਰ ਦਿਲਬਾਗ ਸਿੰਘ ਬਾਘਾ, ਜਤਿੰਦਰ ਸਿੰਘ ਬੱਬੂ ਭੈਣੀ, ਕਸ਼ਮੀਰਾ ਸਿੰਘ ਬਿਲਾਸਪੁਰ, ਬਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ, ਜਥੇ. ਸਵਰਨ ਸਿੰਘ ਗੁਪਾਲੋਂ, ਗੁਰਦੀਪ ਸਿੰਘ ਨੌਲੱਖਾ ਆਦਿ ਹਾਜ਼ਰ ਸਨ |

ਭਾਈ ਮਰਦਾਨਾ ਦੇ ਪ੍ਰਲੋਕ ਗਮਨ ਸਮਾਗਮ ਲਈ ਮੰਡੀ ਗੋਬਿੰਦਗੜ੍ਹ ਤੋਂ ਸ਼ਰਧਾਲੂਆਂ ਦਾ ਕਾਫ਼ਲਾ ਰਵਾਨਾ

ਮੰਡੀ ਗੋਬਿੰਦਗੜ੍ਹ, 27 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਮਿੱਤਰ ਤੇ ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਦੇ ਅਕਾਲ ਚਲਾਣਾ (ਪਰਲੋਕ ਗਮਨ) ਦਿਵਸ ਮੌਕੇ 28 ਨਵੰਬਰ ...

ਪੂਰੀ ਖ਼ਬਰ »

ਇੰਸਪੈਕਟਰ ਵਿਜੇ ਕੁਮਾਰ ਨੇ ਸੰਭਾਲਿਆ ਸੀ.ਆਈ ਏ. ਸਟਾਫ਼ ਸਮਾਣਾ ਦੇ ਮੁਖੀ ਦਾ ਅਹੁਦਾ

ਸਮਾਣਾ, 27 ਨਵੰਬਰ (ਸਾਹਿਬ ਸਿੰਘ)-ਸੀ.ਆਈ. ਏ. ਸਟਾਫ਼ ਸਮਾਣਾ 'ਚ ਬਤÏਰ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਅਹੁਦਾ ਸੰਭਾਲ ਲਿਆ ਹੈ¢ ਉਹ ਪਹਿਲਾਂ ਵੀ ਇਸ ਅਹੁਦੇ 'ਤੇ ਡਿਊਟੀ ਨਿਭਾਅ ਚੁੱਕੇ ਹਨ¢ ਉਨ੍ਹਾਂ ਗੱਲਬਾਤ ਦÏਰਾਨ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ੇ ...

ਪੂਰੀ ਖ਼ਬਰ »

ਜਥੇਦਾਰ ਰਿਆ ਨੇ ਕੀਤੀ ਸੁਖਬੀਰ ਨਾਲ ਮੁਲਾਕਾਤ

ਖਮਾਣੋਂ, 27 ਨਵੰਬਰ (ਜੋਗਿੰਦਰ ਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਨਵ-ਨਿਯੁਕਤ ਜੂਨੀਅਰ ਮੀਤ ਪ੍ਰਧਾਨ ਜਥੇ. ਅਵਤਾਰ ਸਿੰਘ ਰਿਆ ਵਲੋਂ ਸ਼ੋ੍ਰਮਣੀ. ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ ਤੇ ...

ਪੂਰੀ ਖ਼ਬਰ »

ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜੀ.ਪੀ. ਡੇਰਾ ਬਾਬਾ ਬੁੱਧ ਦਾਸ ਜੀ ਬਸੀ ਪਠਾਣਾਂ ਵਿਖੇ ਹੋਏ ਨਤਮਸਤਕ

ਬਸੀ ਪਠਾਣਾਂ, 27 ਨਵੰਬਰ (ਰਵਿੰਦਰ ਮੌਦਗਿਲ, ਐਚ.ਐਸ ਗੌਤਮ)-ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਸਿਫ਼ਾਰਸ਼ 'ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ...

ਪੂਰੀ ਖ਼ਬਰ »

ਸਰਕਾਰ ਆੜ੍ਹਤੀਆਂ ਦੇ ਮਜ਼ਦੂਰਾਂ ਦੀ ਰਾਸ਼ੀ ਜਲਦ ਖਾਤਿਆਂ 'ਚ ਪਾਵੇ-ਸਿੰਗਲਾ

ਬਸੀ ਪਠਾਣਾਂ, 27 ਨਵੰਬਰ (ਐਚ.ਐਸ ਗੌਤਮ)-ਪੰਜਾਬ ਸਰਕਾਰ ਆੜ੍ਹਤੀਆਂ ਦੀ ਆੜ੍ਹਤ ਦੇ ਮਜ਼ਦੂਰਾਂ ਦੀ ਮਜ਼ਦੂਰੀ ਜਲਦ ਖਾਤਿਆਂ 'ਚ ਪਾਉਣ ਦਾ ਪ੍ਰਬੰਧ ਕਰੇ ਤਾਂ ਜੋ ਮਜ਼ਦੂਰ ਜਲਦ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ | ਇਹ ਵਿਚਾਰ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ...

ਪੂਰੀ ਖ਼ਬਰ »

ਬਸੀ ਪਠਾਣਾਂ ਪੁਲਿਸ ਵਲੋਂ ਭਗੌੜਾ ਕਾਬੂ

ਬਸੀ ਪਠਾਣਾਂ, 27 ਨਵੰਬਰ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਸਹਾਇਕ ਥਾਣੇਦਾਰ ਪਰਜਿੰਦਰ ਸਿੰਘ ਨੇ ਕਿਹਾ ਕਿ ਗੁਰਵਿੰਦਰ ਸਿੰਘ ਉਰਫ਼ ਸੋਨੰੂ ਪੁੱਤਰ ਕੁਲਦੀਪ ਸਿੰਘ ਵਾਸੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਗੁਜਰਾਤ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰੇਗੀ-ਕੰਵਰਬੀਰ ਰਾਏ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਗੁਜਰਾਤ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਦੇਸ਼ ਦੇ ਲੋਕ ਕੇਂਦਰ ਦੀ ਭਾਜਪਾ ਸਰਕਾਰ ਦੇ ਵਾਅਦਿਆਂ ਤੋਂ ਲੋਕ ਦੁਖੀ ਹੋ ਚੁੱਕੇ ਹਨ, ਜੋਕਿ ਭਾਜਪਾ ਨੂੰ ਗੁਜਰਾਤ ਚੋਣਾਂ 'ਚ ਕਰਾਰੀ ਮਾਤ ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਵਲੋਂ ਵਰਕਸ਼ਾਪ ਲਗਾਈ

ਅਮਲੋਹ, 27 ਨਵੰਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਵਲੋਂ ਪਿੰ੍ਰਟ ਮੇਕਿੰਗ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ | ਇਹ ਵਰਕਸ਼ਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈ ਗਈ | ਵਰਕਸ਼ਾਪ 'ਚ ਕੋਆਰਡੀਨੇਟਰ ਤੇ ਮਾਹਿਰ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ 'ਚ ਧਾਰਮਿਕ ਸਮਾਗਮ

ਮੰਡੀ ਗੋਬਿੰਦਗੜ੍ਹ, 27 ਨਵੰਬਰ (ਮੁਕੇਸ਼ ਘਈ)-ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ, ਮੰਡੀ ਗੋਬਿੰਦਗੜ੍ਹ ਦੇ 23ਵੇਂ ਸਥਾਪਨਾ ਦਿਵਸ ਦੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਸ੍ਰੀ ਜਪੁਜੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਕੀਤਾ ਗਿਆ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਵਿਖੇ ਬਿਊਟੀ ਸੈਮੀਨਾਰ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਮਨਪ੍ਰੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਵਿਖੇ ਹਰਮਨ ਅਕੈਡਮੀ ਫ਼ਤਹਿਗੜ੍ਹ ਸਾਹਿਬ ਵਲੋਂ ਸੈਮੀਨਾਰ ਕੀਤਾ ਗਿਆ | ਇਸ ਮੌਕੇ ਹਰਮਨ ਅਕੈਡਮੀ ਦੀ ਐਮ.ਡੀ ਮਨੀ ਸੇਠ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਕਅੱਪ ਇਕ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਫ਼ਤਹਿਗੜ੍ਹ ਸਾਹਿਬ 'ਚ ਮਨਾਇਆ ਸੰਵਿਧਾਨ ਦਿਵਸ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ (ਜੀ.ਪੀ) ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਜੀ.ਪੀ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਵਲੋਂ ...

ਪੂਰੀ ਖ਼ਬਰ »

ਪ੍ਰੀਖਿਆ ਕੇਂਦਰ ਸੈੱਲਫ਼ ਸਕੂਲਾਂ 'ਚ ਬਣਾਉਣ ਦੀ ਅਪੀਲ

ਖਮਾਣੋਂ, 27 ਨਵੰਬਰ (ਜੋਗਿੰਦਰ ਪਾਲ)-ਇਲਾਕੇ ਦੇ ਲੋਕਾਂ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਪ੍ਰੀਖਿਆ ਕੇਂਦਰ ਸੈੱਲਫ਼ ਸਕੂਲਾਂ 'ਚ ਬਣਾਉਣ ਦੀ ਅਪੀਲ ਕੀਤੀ ਹੈ | ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਹੋਰਨਾਂ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਨੇ ਗੈੱਸਟ ਲੈਕਚਰ ਕਰਵਾਇਆ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨੀਕਰਨ ਦੇ ਪ੍ਰਚਾਰ ਤਹਿਤ ਵਿਦਿਆਰਥੀਆਂ ਲਈ ਵਿਸ਼ੇਸ਼ ਗੈੱਸਟ ਲੈਕਚਰ ਕਰਵਾਇਆ ਗਿਆ, ਜਿਸ 'ਚ ਡਾ. ਸ਼ਿਵਾ ...

ਪੂਰੀ ਖ਼ਬਰ »

ਕਾਰ ਡਰਾਈਵਰ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ

ਖਮਾਣੋਂ, 27 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਕਾਰ ਚਾਲਕ ਨੂੰ ਟੱਕਰ ਮਾਰ ਕੇ ਉਸ ਦੀ ਜਾਨ ਖ਼ਤਰੇ 'ਚ ਪਾਉਣ ਦੇ ਦੋਸ਼ ਹੇਠ ਦੂਜੇ ਕਾਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਗਗਨਦੀਪ ਸਿੰਘ ਵਾਸੀ ...

ਪੂਰੀ ਖ਼ਬਰ »

ਪਰਿਵਾਰ ਸਮੇਤ ਵਿਦੇਸ਼ ਭੇਜਣ ਦੇ ਨਾਂਅ 'ਤੇ 31 ਲੱਖ ਦੀ ਧੋਖਾਧੜੀ

ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਰਾਜਪੁਰਾ, 27 ਨਵੰਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਪਰਿਵਾਰ ਸਮੇਤ ਵਿਦੇਸ਼ ਭੇਜਣ ਤੇ ਉੱਥੇ ਪੱਕਾ ਕਰਵਾਉਣ ਲਈ 31 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰ ਅਗਲੀ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਬਸੀ ਪਠਾਣਾਂ ਨੇ ਸੰਵਿਧਾਨ ਦਿਵਸ ਮਨਾਇਆ

ਬਸੀ ਪਠਾਣਾਂ, 27 ਨਵੰਬਰ (ਐਚ.ਐਸ ਗੌਤਮ)-ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਫ਼ਤਹਿਗੜ੍ਹ ਸਾਹਿਬ ਵਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਵਾਲਮੀਕਿ ਜੀ ਦੀ ਅਗਵਾਈ 'ਚ ਸੰਵਿਧਾਨ ਦਿਵਸ ਬਸੀ ਪਠਾਣਾਂ ਵਿਖੇ ਮਨਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ...

ਪੂਰੀ ਖ਼ਬਰ »

ਬਾਟਨੀ ਵਿਭਾਗ ਵਲੋਂ ਵਿੱਦਿਅਕ ਦੌਰਾ ਕਰਵਾਇਆ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬਾਟਨੀ ਵਿਭਾਗ ਵਲੋਂ ਵਿਦਿਆਰਥੀਆਂ ਲਈ ਵਿੱਦਿਅਕ ਦੌਰੇ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਕਸੌਲੀ ਦੇ ਪਹਾੜਾਂ 'ਤੇ ਪਾਈਆਂ ਜਾਣ ਵਾਲੀਆਂ ਜੜੀਆਂ-ਬੂਟੀਆਂ ਤੋਂ ਜਾਣੂ ...

ਪੂਰੀ ਖ਼ਬਰ »

'ਆਪ' ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖਿਡਾਰੀਆਂ ਦਾ ਕੀਤਾ ਗਿਆ ਵੱਡਾ ਸਨਮਾਨ-ਆਸ਼ਾ ਰਾਣੀ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਲਗਾਤਾਰ ਸੂਬੇ ਦੀ ਨੁਹਾਰ ਨੂੰ ਬਦਲਿਆ ਜਾ ਰਿਹਾ ਹੈ ਤੇ ਸੂਬੇ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਇਆਂ ਗਈਆਂ ਹਨ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ...

ਪੂਰੀ ਖ਼ਬਰ »

ਭਾਜਪਾ ਦੀ ਗੁਜਰਾਤ ਤੇ ਹਿਮਾਚਲ 'ਚ ਹੋਵੇਗੀ ਵੱਡੀ ਜਿੱਤ-ਮਿੱਤਲ, ਜਿੰਦਲ

ਅਮਲੋਹ, 27 ਨਵੰਬਰ (ਕੇਵਲ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਚੋਣਾਂ 'ਚ ਵੱਡੀ ਜਿੱਤ ਹੋਵੇਗੀ ਤੇ ਵਿਰੋਧੀ ਪਾਰਟੀਆਂ ਨੂੰ ਵੱਡੀਆਂ ਹਾਰਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੀਤ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮੰਡਗੜ੍ਹ ਵਿਖੇ ਐਨ.ਸੀ.ਸੀ. ਸਥਾਪਨਾ ਦਿਵਸ ਮਨਾਇਆ

ਬਸੀ ਪਠਾਣਾਂ, 27 ਨਵੰਬਰ (ਰਵਿੰਦਰ ਮੌਦਗਿਲ)-ਕਮਾਂਡਿੰਗ ਅਫ਼ਸਰ ਤੇ ਪ੍ਰਬੰਧਕੀ ਅਫ਼ਸਰ 23 ਪੰਜਾਬ ਬਟਾਲੀਅਨ ਐਨ.ਸੀ.ਸੀ ਰੋਪੜ ਤੇ ਪਿ੍ੰ. ਗੁਰਪ੍ਰੀਤ ਕੌਰ ਦੇ ਨਿਰਦੇਸ਼ ਅਨੁਸਾਰ ਸਚਿਨ ਧੀਮਾਨ ਐਨ.ਸੀ.ਸੀ ਅਫ਼ਸਰ ਦੀ ਅਗਵਾਈ ਹੇਠ ਸ.ਸ.ਸ.ਸ ਘੁਮੰਡਗੜ੍ਹ ਵਿਖੇ ਐਨ.ਸੀ.ਸੀ ...

ਪੂਰੀ ਖ਼ਬਰ »

ਐਮ.ਜੀ. ਅਸ਼ੋਕਾ ਗਰਲਜ਼ ਸਕੂਲ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਮਨਪ੍ਰੀਤ ਸਿੰਘ)-ਐਮ.ਜੀ ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਇਆ | ਉਨ੍ਹਾਂ ਦੇ ਬਲੀਦਾਨ ਦਿਵਸ ਸਬੰਧੀ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੰਤ ਹਰਨਾਮ ਸਿੰਘ ਪਬਲਿਕ ਸਕੂਲ 'ਚ 'ਰਾਸ਼ਟਰੀ ਸੰਵਿਧਾਨ ਦਿਵਸ' ਮਨਾਇਆ

ਬਸੀ ਪਠਾਣਾਂ, 27 ਨਵੰਬਰ (ਰਵਿੰਦਰ ਮੌਦਗਿਲ)-ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਸੰਵਿਧਾਨ ਦਿਵਸ ਬਹੁਤ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਨੌਵੀਂ ਜਮਾਤ ਦੇ ਵਿਦਿਆਰਥੀ ਜੰਨਤ, ਨੂਰਦੀਪ ਕੌਰ ਤੇ ਨਵਜੋਤ ਸਿੰਘ ਵਲੋਂ ਜਿੱਥੇ ਸੰਵਿਧਾਨ ...

ਪੂਰੀ ਖ਼ਬਰ »

ਸੂਬਾ ਸਰਕਾਰ ਸਹਾਇਕ ਧੰਦਿਆਂ ਦੀ ਮੁੜ ਸੁਰਜੀਤੀ ਲਈ ਇਨ੍ਹਾਂ 'ਤੇ ਵਿਸ਼ੇਸ਼ ਧਿਆਨ ਦੇਵੇ-ਮਹਿੰਦਰ ਜਟਾਣਾ

ਖਮਾਣੋਂ, 27 ਨਵੰਬਰ (ਮਨਮੋਹਨ ਸਿੰਘ ਕਲੇਰ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਜਟਾਣਾ ਨੇ ਪੰਜਾਬ ਸਰਕਾਰ ਤੋਂ ਸਹਾਇਕ ਧੰਦਿਆਂ ਦੀ ਮੁੜ ਸੁਰਜੀਤੀ ਲਈ ਵੱਖ-ਵੱਖ ਸਕੀਮਾਂ ਤਹਿਤ ਇਨ੍ਹਾਂ ਨੂੰ ਅਪਣਾਉਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਡਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ

ਖਮਾਣੋਂ, 27 ਨਵੰਬਰ (ਜੋਗਿੰਦਰ ਪਾਲ)-ਇੱਥੋਂ ਦੇ ਨਜ਼ਦੀਕੀ ਪਿੰਡ ਦੇ ਸਰਕਾਰੀ ਮਿਡਲ ਸਕੂਲ ਬਡਲਾ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ | ਹਰਪਾਲ ਸਿੰਘ 8ਵੀਂ ਦੇ ਵਿਦਿਆਰਥੀ ਨੇ 100 ਮੀਟਰ ਦੌੜ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX