ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ) : ਜੇ ਇਲਾਜ ਦੌਰਾਨ ਕੋਈ ਡਾਕਟਰ ਦਾ ਸਭ ਤੋਂ ਵੱਡਾ ਸਹਿਯੋਗੀ ਹੈ, ਤਾਂ ਉਹ ਸਪੱਸ਼ਟ ਤੌਰ 'ਤੇ ਨਰਸ ਹੈ | ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਵਿੱਚ ਨਰਸ ਦਾ ਬਹੁਤ ਵੱਡਾ ਯੋਗਦਾਨ ਹੈ | ਮਰੀਜ਼ ਦੀ ਹਰ ਛੋਟੀ ਤੋਂ ਵੱਡੀ ਗੱਲ ਦਾ ਧਿਆਨ ਰੱਖਣਾ, ਉਨ੍ਹਾਂ ਦੀ ਖੁਰਾਕ, ਦਵਾਈਆਂ ਆਦਿ ਦਾ ਵਿਸ਼ੇਸ਼ ਧਿਆਨ ਰੱਖਣਾ ਇਹ ਸਭ ਕੁਝ ਇਕ ਨਰਸ ਦੀ ਨਿਗਰਾਨੀ ਵਿਚ ਹੀ ਸੰਭਵ ਹੈ | ਨਰਸਾਂ ਦੇ ਮਨੋਰੰਜਨ ਅਤੇ ਤਾਜ਼ਗੀ ਦੇ ਉਦੇਸ਼ ਨਾਲ ਨਰਸਾਂ ਵੈਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ 'ਨਰਸਿੰਗ ਸਪੋਰਟਸ ਵੀਕ' ਸਮਾਪਤ ਹੋ ਗਿਆ | ਪੀ.ਜੀ.ਆਈ ਸਪੋਰਟਸ ਕੰਪਲੈਕਸ ਵਿਖੇ ਪਿਛਲੇ ਸੱਤ ਦਿਨਾਂ ਤੋਂ ਪੀ.ਜੀ.ਆਈ, ਜੀ. ਐਮ. ਸੀ. ਐਚ-16, ਮੈਡੀਕਲ ਕਾਲਜ-32 ਦੀਆਂ ਨਰਸਾਂ ਵਲੋਂ ਕਿ੍ਕਟ, ਵਾਲੀਬਾਲ, ਅਥਲੈਟਿਕਸ, ਰੱਸਾਕਸ਼ੀ, ਬੋਰੀ ਦੌੜ, ਜ਼ਿਗ ਜ਼ੈਗ ਦੌੜ ਕਰਵਾਈ ਗਈ | ਨਰਸਾਂ ਨੇ ਇਨਡੋਰ ਖੇਡਾਂ, ਸ਼ਤਰੰਜ, ਕੈਰਮ ਆਦਿ ਦਾ ਵੀ ਆਨੰਦ ਮਾਣਿਆ | ਐਸੋਸੀਏਸ਼ਨ ਦੇ ਪ੍ਰਧਾਨ ਮੰਜਨਿਕ ਅਤੇ ਨਰਸ ਏਡ ਦੇ ਡਾਇਰੈਕਟਰ ਪੁਨੀਤ ਨੰਦਾ ਨੇ ਕਿਹਾ ਕਿ ਸਮਾਰੋਹ ਵਿਚ ਨਰਸਾਂ ਨੂੰ ਸਨਮਾਨਿਤ ਕਰਨ, ਦਾ ਮਕਸਦ ਸਮਾਜ ਨੂੰ ਇਹ ਸੰਦੇਸ਼ ਦੇਣਾ ਸੀ ਕਿ ਸਿਹਤ ਸੰਭਾਲ ਵਿਚ ਨਰਸਿੰਗ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ | ਇਹ ਨਰਸਾਂ ਹੀ ਹਨ ਜੋ ਮਰੀਜ਼ਾਂ ਦੀ ਸੇਵਾ ਲਈ ਦਿਨ-ਰਾਤ ਹਸਪਤਾਲ ਵਿਚ ਮੌਜੂਦ ਹਨ ਪਰ ਇਸ ਦਾ ਸਿਹਰਾ ਹਰ ਕੋਈ ਡਾਕਟਰ ਨੂੰ ਦਿੰਦਾ ਹੈ | ਡਾਇਰੈਕਟਰ ਪੁਨੀਤ ਨੰਦਾ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਦੇਸ਼ ਅਤੇ ਦੁਨੀਆ ਵਿਚ ਨਾਮਣਾ ਖੱਟਦੀਆਂ ਹਨ, ਸਗੋਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਵਿਚ ਵੀ ਸਹਾਈ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਖੇਡਣ ਨਾਲ ਸਰੀਰ ਨੂੰ ਕਈ ਸਿਹਤ ਲਾਭ ਹੁੰਦੇ ਹਨ ਤੇ ਇਸ ਨਾਲ ਪੂਰਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ | ਸਰੀਰ ਵਿਚ ਖ਼ੂਨ ਦਾ ਸੰਚਾਰ ਵੀ ਵਧੀਆ ਤਰੀਕੇ ਨਾਲ ਹੁੰਦਾ ਰਹਿੰਦਾ ਹੈ |
ਚੰਡੀਗੜ੍ਹ, 27 ਨਵੰਬਰ, (ਅਜਾਇਬ ਸਿੰਘ ਔਜਲਾ) : ਇੱਥੇ ਅੱਜ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਵਿਖੇ 'ਵਨ ਵਰਲਡ, ਵਨ ਫਿਊਚਰ' ਨਾਮਕ ਸੱਭਿਆਚਾਰਕ ਮੇਲਾ ਕਰਵਾਇਆ | ਇਸ ਸ਼ਾਨਦਾਰ ਸ਼ਾਮ ਨੂੰ ਸਫਲ ਬਣਾਉਣ ਲਈ ਜੀ.ਡੀ. ਗੋਇਨਕਾ ...
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ) : ਸਥਾਨਕ ਪੰਜਾਬ ਇੰਜੀਨੀਅਰਿੰਗ ਕਾਲਜ ਦੇ ''ਪੈਕ ਫੈਸਟ'' ਦੇ ਆਖ਼ਰੀ ਦਿਨ ਪੰਜਾਬ ਦੇ ਲੋਕ ਨਾਚ ਭੰਗੜੇ ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਪੰਜਾਬੀ ਗੀਤ-ਸੰਗੀਤ ਨੂੰ ਵੀ ਵਿਦਿਆਰਥੀਆਂ ਵਲੋਂ ਰੀਝ ਨਾਲ ਮਾਣਿਆ ਗਿਆ | ਕਲਾਕਾਰਾਂ ...
ਐੱਸ. ਏ. ਐੱਸ. ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-68/79 ਦੀਆਂ ਟ੍ਰੈਫ਼ਿਕ ਲਾਈਟਾਂ 'ਤੇ ਇਕ ਬੱਸ ਦੀ ਟੱਕਰ ਨਾਲ ਇਕ ਕਾਰ ਸਵਾਰ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ | ਮਿ੍ਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਪਿੰਡ ਜਾਸਤਨਾਂ ਕਲਾਂ ਵਿਖੇ ਇਕ ਕਿਸਾਨ ਦੇ ਜਾਗ ਜਾਣ ਨਾਲ ਬੀਤੀ ਰਾਤ ਉਸ ਦੀਆਂ ਮੱਝਾਂ ਚੋਰੀ ਹੋਣ ਤੋਂ ਬਚਾਅ ਹੋ ਗਿਆ ਤੇ ਚੋਰ ਮੱਝਾਂ ਛੱਡ ਕੇ ਭੱਜ ਗਏ | ਕਿਸਾਨ ਤੇ ਸਾਬਕਾ ਸਰਪੰਚ ਰਣਧੀਰ ਸਿੰਘ ਪੁੱਤਰ ਦੇਵ ਸਿੰਘ ਪਿੰਡ ਜਾਸਤਨਾ ...
ਚੰਡੀਗੜ੍ਹ, 27 ਨਵੰਬਰ (ਔਜਲਾ) ਸਥਾਨਕ ਸੈਕਟਰ-42 'ਚ ਕੌਂਸਲਰ ਜਸਬੀਰ ਸਿੰਘ ਬੰਟੀ ਦੀ ਦੇਖ-ਰੇਖ ਹੇਠ ਮੁਫਤ ਸਿਹਤ ਜਾਂਚ ਕੈਂਪ ਸ਼ੈਲਬੀ ਹਸਪਤਾਲ ਅਤੇ ਆਰ.ਡਬਲਿਊ. ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਵਿਖੇ ਲਗਾਇਆ ਗਿਆ | ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਸਰਬਜੀਤ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਅੰਬਾਲਾ-ਨਰਾਇਣਗੜ੍ਹ ਸੰਪਰਕ ਸੜਕ 'ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ | ਹੰਡੇਸਰਾ ਪੁਲਿਸ ਨੇ ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟਿਆਂ ਵਾਸਤੇ ...
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ 'ਚੋਂ ਅਗਵਾ ਹੋਏ ਦੋ ਸਾਲਾਂ ਬੱਚੇ ਦੇ ਮਾਮਲੇ ਵਿਚ ਪੁਲਿਸ ਨੇ ਮਾਪਿਆਂ ਦੇ ਬਿਆਨਾਂ ਦੇ ਆਧਾਰ 'ਤੇ ਅਫ਼ਸਰ ਸ਼ਾਹ ਵਾਸੀ ਬਰੇਲੀ, ਉੱਤਰ ਪ੍ਰਦੇਸ਼ ਦੇ ਖ਼ਿਲਾਫ਼ ਆਈ. ਪੀ. ਸੀ ਦੀ ਧਾਰਾ 365 ਦੇ ਤਹਿਤ ...
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਅਮਰਦੀਪ ਕਾਲੋਨੀ ਦਾ 12ਵੀਂ ਕਲਾਸ 'ਚ ਪੜ੍ਹਦਾ ਵਿਦਿਆਰਥੀ ਸ਼ੱੁਕਰਵਾਰ ਤੋਂ ਲਾਪਤਾ ਹੈ, ਜਿਸ ਦੀ ਮਾਪਿਆਂ ਨੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਹੈ | ਲਾਪਤਾ ਗੁਰਸਾਗਰ ਸਿੰਘ 18 ਪੁੱਤਰ ਚਰਨਜੀਤ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਸੂਬਾ ਪੱਧਰੀ ਟੂਰਨਾਮੈਂਟ ਵਿਚ ਟੈਨਿਸ ਵਾਲੀਬਾਲ ਤੇ ਚਾਕਬਾਲ ਦੇ (ਲੜਕੇ-ਲੜਕੀਆਂ) ਦੇ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਉਪਰੰਤ ਗੁਰੂ ਨਾਨਕ ਦੇਵ ਪਬਲਿਕ ...
ਐੱਸ. ਏ. ਐੱਸ. ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਰਨੈਲ ਸਿੰਘ ਸਿੱਧੂ ਅਤੇ ਸਕੱਤਰ ਜਨਰਲ ਡਾ. ਐੱਨ. ਕੇ. ਕਲਸੀ ਵਲੋਂ ਦੱਸਿਆ ਗਿਆ ਕਿ ਪੰਜਾਬ ਦੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ...
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ)-ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਡੇਰਾਬੱਸੀ ਦੇ ਹਲਦੀ ਰਾਮ ਨੇੜੇ ਪੈਦਲ ਜਾ ਰਹੇ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਮਗਰੋਂ ਜ਼ਖ਼ਮੀ ਦੀ ਗੌਰਮਿੰਟ ਹਸਪਤਾਲ ਸੈਕਟਰ- 32 ਚੰਡੀਗੜ੍ਹ ਵਿਖੇ ਮੌਤ ਹੋ ਗਈ | ...
ਚੰਡੀਗੜ੍ਹ, 27 ਨਵੰਬਰ, (ਪ੍ਰੋ. ਅਵਤਾਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵੱਖਰੇ-ਵੱਖਰੇ ਟਵੀਟ ਕਰਕੇ ਕੀਰਤਪੁਰ ਸਾਹਿਬ ਵਿਖੇ ...
ਚੰਡੀਗੜ੍ਹ, 27 ਨਵੰਬਰ (ਔਜਲਾ) : ਫਰਾਂਸੀਸੀ ਕਲਾਕਾਰ ਬੇਆਤਰਿਸ ਦ ਫੇ ਦੀ ਆਰਟ ਅÏਗਮੇਂਟਿਡ ਰਿਐਲਿਟੀ ਦੇ ਨਾਲ ਆਰਟ ਪ੍ਰਦਰਸ਼ਨੀ ਕਲਾ ਪ੍ਰੇਮੀਆਂ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਹੈ, ਜੋ ਤੁਹਾਨੂੰ ਏਆਰ (ਸਾਊਾਡ ਐਂਡ ਇਮੇਜ) ਦੀ ਇਕ ਨਿਵੇਕਲੀ ਦੁਨੀਆਂ ਨੂੰ ਦਰਸਾ ਕੇ ਇਕ ...
ਚੰਡੀਗੜ੍ਹ, 27 ਨਵੰਬਰ (ਨਵਿੰਦਰ ਸਿੰਘ ਬੜਿੰਗ) ਚੰਡੀਗੜ੍ਹ ਪੁਲਿਸ ਨੇ ਰਾਜੇਸ਼ ਵਰਮਾ ਵਾਸੀ ਮੌਲੀ ਜੱਗਰਾਂ ਅਤੇ ਹਨੂ ਵਾਸੀ ਬੀਡੀਸੀ ਸੈਕਟਰ-26, ਚੰਡੀਗੜ੍ਹ ਨੂੰ ਜਨਤਕ ਥਾਂ 'ਤੇ ਸ਼ਰਾਬ ਪੀਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ | ਉਕਤ ਵਿਅਕਤੀ ਸਥਾਨਕ ਥਾਂ 'ਤੇ ਸ਼ਰਾਬ ਪੀ ਕੇ ...
ਚੰਡੀਗੜ੍ਹ, 27 ਨਵੰਬਰ (ਨਵਿੰਦਰ ਸਿੰਘ ਬੜਿੰਗ)-ਰਾਮ ਦਰਬਾਰ ਦੇ ਰਹਿਣ ਵਾਲੇ ਬਚਨ ਦੂਬੇ ਨੇ ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਅਰੁਣ ਉਰਫ਼ ਚਿਕਲਾ (19) ਵਾਸੀ ਇੰਦਰਵਾਸ ਕਾਲੋਨੀ ਫੇਜ਼ 1, ਰਾਮ ਦਰਬਾਰ ਵਿਸ਼ਵਕਰਮਾ ਮੰਦਰ, ਫੇਜ਼-2 ਰਾਮ ਦਰਬਾਰ ...
ਚੰਡੀਗੜ੍ਹ, 27 ਨਵੰਬਰ (ਅਜੀਤ ਬਿਊਰੋ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦੇ ਮਾਤਾ ਸਰਦਾਰਨੀ ਕਰਤਾਰ ਕੌਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਸਰਦਾਰਨੀ ਕਰਤਾਰ ਕੌਰ ਦਾ ਸਸਕਾਰ 28 ...
ਐੱਸ. ਏ. ਐੱਸ. ਨਗਰ, 27 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿਖੇ 66ਵੀਆਂ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਅੰਡਰ 14 ਕੁੜੀਆਂ ਦੇ ਚੱਲ ਰਹੇ ਕਬੱਡੀ ਮੁਕਾਬਲਿਆਂ ਦੇ ਅੱਜ ਚੌਥੇ ਦਿਨ ਸੈਮੀਫਾਈਨਲ ਕਬੱਡੀ ਦੇ ਮੈਚ ਕਰਵਾਏ ...
ਕੁਰਾਲੀ, 27 ਨਵੰਬਰ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸਿਸਵਾਂ ਮਾਰਗ 'ਤੇ ਸਥਿਤ ਬਰੂਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਦੀਆਂ ਖੇਡਾਂ ਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਦੇ ਡਾਇਰੈਕਟਰ ਮਾਨਵ ਸਿੰਗਲਾ ਦੀ ਅਗਵਾਈ ਹੇਠ ਕਰਵਾਈਆਂ ਗਈਆਂ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਹੰਡੇਸਰਾ ਨੇੜਲੇ ਪਿੰਡ ਸਾਰੰਗਪੁਰ ਵਿਖੇ ਸੁੱਖੇ ਪਹਿਲਵਾਨ ਦੀ ਬਰਸੀ ਮੌਕੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਥਾਵਾਂ ਤੋਂ ਪਹਿਲਵਾਨ ਪੁੱਜੇ | ਇਸ ਮੌਕੇ ਝੰਡੀ ਦੀ ਕੁਸ਼ਤੀ ਜਿੱਤ ਕੇ ਰਵੀ ਰੌਣੀ ਨੇ 71 ਹਜ਼ਾਰ ਰੁ. ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਰੋਡ ਸੰਯੁਕਤ ਕਿਸਾਨ ਕਮੇਟੀ ਮੁਹਾਲੀ ਦੇ ਮੈਂਬਰ ਅਤੇ ਭਾਰਤੀ ਕਿਸਾਨ ਫੈਡਰੇਸ਼ਨ ਯੂਥ ਫਾਰਮਰ ਦੇ ਪ੍ਰਧਾਨ ਰਣਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਧਰਨਿਆਂ 'ਚ ਬੈਠਣ ਵਾਲੇ ਆਗੂ ਸਰਕਾਰ ਬਣਨ ਤੋਂ ਬਾਅਦ ...
ਮਾਜਰੀ, 27 ਨਵੰਬਰ (ਕੁਲਵੰਤ ਸਿੰਘ ਧੀਮਾਨ)- ਕਸਬਾ ਖਿਜ਼ਰਾਬਾਦ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ ਬੀਤੇ ਕੱਲ੍ਹ 27ਵੇਂ ਖੇਡ ਮੇਲੇ ਦਾ ਉਦਘਾਟਨ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਤੇ ਪ੍ਰਧਾਨ ਅਵਤਾਰ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ | ਹਰਚਰਨ ਸਿੰਘ ਨੇ ...
ਮਾਜਰੀ, 27 ਨਵੰਬਰ (ਧੀਮਾਨ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਗੜ੍ਹੀ ਭÏਰਖਾ ਸਾਹਿਬ ਬਲਾਕ ਮਾਜਰੀ ...
ਮੁੱਲਾਂਪੁਰ ਗਰੀਬਦਾਸ, 27 ਨਵੰਬਰ (ਦਿਲਬਰ ਸਿੰਘ ਖੈਰਪੁਰ)-ਆਪ ਦੇ ਸੀਨੀਅਰ ਆਗੂ ਸੋਹਣ ਸਿੰਘ ਮਾਨ ਦੀ ਅਗਵਾਈ ਹੇਠ ਇਲਾਕੇ ਦੇ ਵਸਨੀਕਾਂ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ. ਐੱਸ. ਡੀ. ਰਾਜਵੀਰ ਸਿੰਘ ਤੇ ਨਵਰਾਜ ਸਿੰਘ ਬਰਾੜ (ਪੀ. ਪੀ. ਐੱਸ) ਨੂੰ ਮਿਲਿਆ | ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਗਊ ਗ੍ਰਾਸ ਸੇਵਾ ਸਮਿਤੀ ਮੁਹਾਲੀ ਨੇ ਜ਼ਖ਼ਮੀ, ਬਿਮਾਰ ਅਤੇ ਦੁਰਘਟਨਾ-ਗ੍ਰਸਤ ਗਊਆਂ ਨੂੰ ਮੁਫ਼ਤ ਇਲਾਜ ਲਈ ਗਊਸ਼ਾਲਾ ਹਸਪਤਾਲ ਵਿਖੇ ਲਿਜਾਣ ਵਾਸਤੇ ਗਊ ਐਂਬੂਲੈਂਸ ਚਲਾਈ ਸੀ, ਜਿਸ ਨੇ ਸਫ਼ਲਤਾਪੂਰਵਕ ਦੋ ਸਾਲ ਪੂਰੇ ਕਰ ਲਏ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਰੀਅਲ ਅਸਟੇਟ ਦੇ ਖੇਤਰ 'ਚ ਨਾਮਣਾ ਖੱਟਣ ਵਾਲੇ ਵੀ. ਆਰ. ਐੱਸ. ਗਰੁੱਪ ਵਲੋਂ ਪਛੜੇ ਵਰਗਾਂ ਦੇ ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਖਿਡੌਣੇ ਵੰਡਣ ਲਈ ਹਫ਼ਤਾਵਾਰੀ ਮੁਹਿੰਮ ਚਲਾਈ ਗਈ | 'ਵੀ. ਆਰ. ਤੁਹਾਡੀ ਮੁਸਕਾਨ' ਮੁਹਿੰਮ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ)-ਸੰਤ ਆਸ਼ਰਮ ਸ਼ਿਵ ਮੰਦਰ, ਗੁਲਮੋਹਰ ਸਿਟੀ, ਖਰੜ ਵਿਖੇ ਮਹੰਤ ਸਮੁੰਦਰ ਗਿਰੀ ਦੀ ਰਹਿਨੁਮਾਈ ਹੇਠ ਮਹੰਤ ਓਾਕਾਰ ਗਿਰੀ ਦੀ ਬਰਸੀ ਨੂੰ ਲੈ ਕੇ ਸਾਲਾਨਾ ਭੰਡਾਰ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਸੰਤ ਆਸਰਮ ਵਿਚ ਪਹਿਲਾਂ ਸਵੇਰੇ ਸ੍ਰੀ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ 'ਤੇ ਸਬ ਰਜਿਸਟਰਾਰ ਖਰੜ ਅਮਰਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਵਫ਼ਦ ਨੂੰ ਭਰੋਸਾ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜ਼ੇ ਹਟਾਓ ਟੀਮ ਵਲੋਂ ਦੂਜੇ ਦਿਨ ਵੀ ਸੁਪਰਡੈਂਟ ਚਰਨਜੀਤ ਸਿੰਘ ਦੀ ਅਗਵਾਈ 'ਚ ਕਾਰਵਾਈ ਕਰਦਿਆਂ ਫੇਜ਼-11, ਸੈਕਟਰ-66 ਅਤੇ ਬੈਸਟੈੱਕ ਮਾਲ ਨੇੜਿਓਾ ਰੇਹੜੀਆਂ-ਫੜ੍ਹੀਆਂ, ਚਾਹ ਦੇ ਖੋਖੇ, ...
ਚੰਡੀਗੜ੍ਹ, 27 ਨਵੰਬਰ (ਐਨ.ਐਸ. ਪਰਵਾਨਾ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨਾਲ ਐਨ.ਸੀ.ਆਰ ਖੇਤਰ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਨੂੰ ਵਿਸ਼ੇਸ਼ ਆਰਥਕ ਪੈਕੇਜ ਦੇਣ ਦੀ ਮੰਗ ਰੱਖੀ ਹੈ | ਉਨ੍ਹਾਂ ...
ਚੰਡੀਗੜ੍ਹ, 27 ਨਵੰਬਰ (ਐਨ.ਐਸ. ਪਰਵਾਨਾ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨਾਲ ਐਨ.ਸੀ.ਆਰ ਖੇਤਰ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਨੂੰ ਵਿਸ਼ੇਸ਼ ਆਰਥਕ ਪੈਕੇਜ ਦੇਣ ਦੀ ਮੰਗ ਰੱਖੀ ਹੈ | ਉਨ੍ਹਾਂ ...
ਐੱਸ. ਏ. ਐੱਸ. ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਅਧੀਨ ਪੈਂਦੇ ਇਕ ਢਾਬੇ ਦੇ ਨਜ਼ਦੀਕ ਇਕ ਟੈਕਸੀ ਡਰਾਇਵਰ ਕੋਲੋਂ ਪਿਸਤੌਲ ਦਿਖਾ ਕੇ ਵਰਨਾ ਕਾਰ, ਨਕਦੀ ਵਾਲਾ ਪਰਸ ਅਤੇ ਮੋਬਾਇਲ ਫ਼ੋਨ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਟੈਕਸੀ ਡਰਾਇਵਰ ...
ਐੱਸ. ਏ. ਐੱਸ. ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ)- ਲੜਕੀ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ-ਜਨਾਹ ਕਰਨ ਸਬੰਧੀ ਥਾਣਾ ਹੰਡੇਸਰਾ ਵਿਖੇ ਦਰਜ ਮਾਮਲੇ 'ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰੰਜਨ ਕੁਮਾਰ ਖੁੱਲਰ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਿਵਲ ਹਸਪਤਾਲ ਖਰੜ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਸੰਤੇਮਾਜਰਾ ਵਿਖੇ ਸਕੂਲ ਦੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰਨ ਲਈ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ | ਪ੍ਰਾਜੈਕਟ ਚੇਅਰਮੈਨ ...
ਐੱਸ. ਏ. ਐੱਸ. ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ)-ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਦੀਨ ਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ ਤਹਿਤ ਪੰਜਾਬ ਰਾਜ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਮੁਫ਼ਤ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਹੰਡੇਸਰਾ ਪੁਲਿਸ ਨੇ ਅੰਬਾਲਾ-ਨਰਾਇਣਗੜ੍ਹ ਸੰਪਰਕ ਸੜਕ 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ...
ਐੱਸ. ਏ. ਐੱਸ. ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੱਲ੍ਹ ਇਥੇ ਸ਼ਿਵਾਲਿਕ ਪਬਲਿਕ ਸਕੂਲ ਦੇ ਗਰਾਉਂਡ ਵਿਚ 'ਖ਼ਾਸ ਲੋੜਾਂ ਵਾਲੇ ਬੱਚਿਆਂ' ਦੀਆਂ ...
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਸ੍ਰੀਰਾਮ ਹਸਪਤਾਲ ਵਿਖੇ ਨਵੇਂ ਖੁੱਲ੍ਹੇ ਆਯੁਰਵੈਦਿਕ ਪੰਚਕਰਮਾ ਸੈਂਟਰ ਵਿਖੇ ਪਹਿਲੇ ਦਿਨ ਕਰੀਬ 32 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਕੈਂਪ ਦਾ ਉਦਘਾਟਨ ਪੰਚਕਰਮਾ ਸੈਂਟਰ ਦੀ ਸੰਚਾਲਕ ਡਾ. ਨਿਧੀ ਵਲੋਂ ਕੀਤਾ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਸਰਕਾਰੀ ਸਕੂਲ ਵਿਚ ਪੜ੍ਹਨ ਉਪਰੰਤ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਵਿਚ ਐੱਮ. ਬੀ. ਬੀ. ਐੱਸ. ਦੀ ਸੀਟ ਹਾਸਲ ਕਰਕੇ ਰਾਹੁਲ ਨੇਗੀ ਪੁੱਤਰ ਦਵਿੰਦਰ ਸਿੰਘ ਨੇਗੀ ਨੇ ਨਾ ਸਿਰਫ ਆਪਣੇ ਮਾਤਾ ਪਿਤਾ ਦਾ ਨਾਂਅ ਚਮਕਾਇਆ ਹੈ, ਸਗੋਂ ਉਸ ਨੇ ...
ਖਰੜ, 27 ਨਵੰਬਰ (ਜੰਡਪੁਰੀ)-ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਘੜੂੰਆਂ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ...
ਜ਼ੀਰਕਪੁਰ, 27 ਨਵੰਬਰ (ਅਵਤਾਰ ਸਿੰਘ)-ਨੇੜਲੇ ਪਿੰਡ ਦਿਆਲਪੁਰਾ ਵਿਖੇ ਤੇਂਦੂਆ ਵਿਖਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ | ਪਿੰਡ ਵਾਸੀਆਂ ਵਲੋਂ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦਿੱਤੇ ਜਾਣ ਤੋਂ ਬਾਅਦ ਵਿਭਾਗ ਵਲੋਂ ਚੌਕਸੀ ਵਰਤਦੇ ਹੋਏ ਪਿੰਡ ਵਿਚ ਇਕ ...
ਜ਼ੀਰਕਪੁਰ, 27 ਨਵੰਬਰ (ਅਵਤਾਰ ਸਿੰਘ)-ਜ਼ੀਰਕਪੁਰ ਸ਼ਹਿਰ ਵਿਚ ਕਈ ਵੱਡੇ ਸ਼ਹਿਰਾਂ ਦਾ ਲਾਂਘਾ ਹੋਣ ਕਾਰਨ ਹਰ ਸਮੇਂ ਜਾਮ ਲੱਗਿਆ ਰਹਿੰਦਾ ਹੈ | ਜ਼ੀਰਕਪੁਰ ਵਿਚ ਹਰ ਸਮੇਂ ਦੇ ਆਵਾਜਾਈ ਦੇ ਵਾਧੂ ਭਾਰ ਕਾਰਨ ਸਰਕਾਰ ਵਲੋਂ ਇਸ ਸਮੱਸਿਆ ਦੇ ਹੱਲ ਲਈ ਉਸਾਰੇ ਜਾ ਰਹੇ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਸਾਹਿਤਕਾਰ ਗੁਰਬਖ਼ਸ਼ ਸਿੰਘ ਕੇਸਰੀ ਨੂੰ ਸਮਰਪਿਤ ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 19ਵਾਂ ਸਾਲਾਨਾ ਸਮਾਗਮ ਇਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਫ਼ੇਜ਼-6 ਵਿਖੇ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾਇਰੈਕਟਰ ...
ਐੱਸ. ਏ. ਐੱਸ. ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ 'ਪੰਜਾਬ ਰਾਜ ਪੱਧਰੀ ਸਕੂਲ ਖੇਡਾਂ' ਦੇ ਆਖ਼ਰੀ ਦਿਨ ਅੱਜ ਇਥੇ ਸਰਕਾਰੀ ਮਾਡਲ ਸੀਨੀਅਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX