ਮਾਨਸਾ, 27 ਨਵੰਬਰ (ਰਾਵਿੰਦਰ ਸਿੰਘ ਰਵੀ)-ਬੇਰੁਜ਼ਗਾਰ ਬੀ. ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਸਥਾਨਕ ਬਾਲ ਭਵਨ ਵਿਖੇ ਇਕੱਤਰਤਾ ਕਰ ਕੇ ਸਰਕਾਰੀ ਸਕੂਲਾਂ ਖ਼ਾਲੀ ਅਸਾਮੀਆਂ ਨਾ ਭਰਨ ਕਰ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ | ਯੂਨੀਅਨ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਢਿੱਲਵਾਂ ਤੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਕਾ ਨੇ ਦੋਸ਼ ਲਗਾਇਆ ਕਿ ਪਿਛਲੀ ਕਾਂਗਰਸ ਸਰਕਾਰ ਨੇ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ ਦਾ ਇਸ਼ਤਿਹਾਰ 8 ਜਨਵਰੀ 2022 ਨੂੰ ਚੋਣ ਜ਼ਾਬਤਾ ਲੱਗਣ ਤੋਂ ਕੁਝ ਸਮਾਂ ਪਹਿਲਾਂ ਜਾਰੀ ਕੀਤਾ ਸੀ, ਜਿਸ ਕਰ ਕੇ ਭਰਤੀ ਅਜੇ ਤੱਕ ਅਧਵਾਟੇ ਪਈ ਹੈ | ਉਨ੍ਹਾਂ ਦੱਸਿਆ ਕਿ ਮੌਜੂਦਾ 'ਆਪ' ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਸਿੱਖਿਆ ਤੇ ਸਿਹਤ ਦੀ ਬਿਹਤਰੀ ਲਈ ਵੱਡੇ ਵਾਅਦੇ ਤੇ ਦਾਅਵੇ ਕੀਤੇ ਗਏ ਸਨ ਪਰ ਹੁਣ ਇਨ੍ਹਾਂ ਦੀ ਫ਼ੂਕ ਨਿਕਲ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ 'ਚ 2200 ਤੋਂ ਵੱਧ ਅਸਾਮੀਆਂ ਪੰਜਾਬੀ ਵਿਸ਼ੇ ਦੀਆਂ ਖ਼ਾਲੀ ਪਈਆਂ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬੀ ਦੀ ਪ੍ਰਫੁੱਲਤਾ ਲਈ ਵੱਡੇ ਬਿਆਨ ਦਾਗੇ ਜਾ ਰਹੇ ਹਨ | ਉਨ੍ਹਾਂ ਸਿੱਖਿਆ ਮੰਤਰੀ ਤੋਂ ਸਕੂਲ ਆਫ਼ ਐਮੀਨੈਂਸ ਦੇ ਢਾਂਚੇ ਨੂੰ ਤੁਰੰਤ ਜਨਤਕ ਕਰਨ ਦੀ ਮੰਗ ਕੀਤੀ | ਸਰਬਸੰਮਤੀ ਨਾਲ ਸੰਦੀਪ ਸਿੰਘ ਮੋਫ਼ਰ ਨੂੰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਜਦ ਕਿ ਗੁਰਪ੍ਰੀਤ ਸਿੰਘ ਭੀਖੀ, ਅਮਨਦੀਪ ਕੌਰ ਤੇ ਸੁਖਵਿੰਦਰ ਕੌਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਲਿਆ ਗਿਆ | ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨ ਸੇਖਾ, ਹਰਸ਼ਪਾਲ ਕੌਰ, ਹਰਪ੍ਰੀਤ ਸਿੰਘ, ਬਲਕਾਰ ਸਿੰਘ, ਸੁਖਪਾਲ ਸਿੰਘ, ਸੁਸ਼ੀਲ ਮਾਨਸਾ, ਮਨੀਸ਼ ਮਾਨਸਾ, ਗੁਰਜਿੰਦਰ ਸਿੰਘ, ਵੀਰਪਾਲ ਕੌਰ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ ਜਟਾਣਾ, ਸੁਰਿੰਦਰ ਸਿੰਘ ਮਾਨਸਾ, ਰਮਨਦੀਪ ਕੌਰ ਆਦਿ ਹਾਜ਼ਰ ਸਨ |
ਰਾਮਾਂ ਮੰਡੀ, 27 ਨਵੰਬਰ (ਅਮਰਜੀਤ ਸਿੰਘ ਲਹਿਰੀ)-ਰਿਫਾਇਨਰੀ ਰੋਡ 'ਤੇ ਸਥਿਤ 'ਦ ਮਿਲੇਨੀਅਮ ਸਕੂਲ ਐਚ. ਐਮ. ਈ. ਐਲ. ਟਾਊਨਸ਼ਿਪ ਵਿਖੇ ਸਕੂਲ ਡਾਇਰੈਕਟਰ ਸੰਗੀਤਾ ਸਕਸੈਨਾ ਤੇ ਵਾਈਸ ਪਿ੍ੰਸੀਪਲ ਤਰੁਣ ਕੁਮਾਰ ਅਗਵਾਈ ਹੇਠ ਸਾਲਾਨਾ ਸਮਾਗਮ ਪਰਿਵਰਤਨ (ਚੇਂਜ ਟਾਵਰਜ਼ ...
ਬਠਿੰਡਾ, 27 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਸਮਾਜ ਸੇਵੀ ਤੇ ਅਗਾਂਹ ਵਧੂ ਨੌਜਵਾਨ ਨਵਜੋਤ ਸਿੰਘ ਨਿੰਮਾ ਦੇ ਯਤਨਾਂ ਸਦਕਾ ਸਥਾਨਕ ਗੁਰੂਕੁਲ ਰੋਡ ਵਿਖੇ ਇਕ ਖ਼ੂਨ ਦਾਨ ਕੈਂਪ ਲਗਾਇਆ ਗਿਆ, ਜਿਸ 'ਚ 75 ਤੋਂ ਵੱਧ ਖ਼ੂਨ ਦਾਨੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ | ਇਸ ...
ਬੁਢਲਾਡਾ, 27 ਨਵੰਬਰ (ਸਵਰਨ ਸਿੰਘ ਰਾਹੀ)-ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਹੋਏ ਰਾਸ਼ਟਰੀ ਅਬੈਕਸ ਮੁਕਾਬਲਿਆਂ 'ਚ ਬੁਢਲਾਡਾ ਦੇ ਗੌਤਮ ਜੈਨ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਜਾਣਕਾਰੀ ਦਿੰਦਿਆਂ ਅਬੈਕਸ ਅਕੈਡਮੀ ਬੁਢਲਾਡਾ ਦੇ ਨਿਰਦੇਸ਼ਕ ਕੇਵਲ ਗਰਗ ਨੇ ਦੱਸਿਆ ਕਿ ਡੀ. ...
• ਆੜ੍ਹਤੀਆ ਪਿਉ-ਪੁੱਤ ਤੇ ਇਕ ਹੋਰ ਨਾਮਜ਼ਦ ਮਾਨਸਾ, 27 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਬਰੇਟਾ ਪੁਲਿਸ ਨੇ ਵੇਚੀ ਫ਼ਸਲ ਦੀ ਅਦਾਇਗੀ ਨਾ ਕਰਨ ਦੇ ਦੋਸ਼ 'ਚ ਆੜ੍ਹਤੀਏ ਪਿਉ-ਪੁੱਤ ਸਮੇਤ 3 ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਹੈ | ਸੱਤਪਾਲ ਸਿੰਘ ਵਾਸੀ ...
ਤਲਵੰਡੀ ਸਾਬੋ, 27 ਨਵੰਬਰ (ਰਣਜੀਤ ਸਿੰਘ ਰਾਜੂ)-ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਇਕ ਅਹਿਮ ਮੀਟਿੰਗ ਬਾਰ ਰੂਮ ਵਿਖੇ ਕੀਤੀ ਗਈ | ਜਿਸ 'ਚ ਬਾਰ ਐਸੋਸੀਏਸ਼ਨ ਦੀਆਂ 16 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ 'ਤੇ ਵਿਚਾਰ ਵਟਾਂਦਰੇ ਦੌਰਾਨ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀ. ਆਈ. ਏ. ਸਟਾਫ਼-1, ਬਠਿੰਡਾ ਦੀ ਟੀਮ ਨੇ ਸੰਗਤ ਕਲਾਂ ਪਿੰਡ ਸਥਿਤ ਇਕ ਘਰ 'ਚੋਂ 3 ਕੁਇੰਟਲ 60 ਕਿਲੋਗ੍ਰਾਮ ਭੁੱਕੀ ਬਰਾਮਦ ਕਰਨ ਦੀ ਵੱਡੀ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਮੌਕੇ 'ਤੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ...
ਬਠਿੰਡਾ, 27 ਨਵੰਬਰ (ਅਵਤਾਰ ਸਿੰਘ ਕੈਂਥ)-ਵੈਟਰਨਰੀ ਪੋਲੀਟੈਕਨਿਕ ਕਾਲਜ ਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਵਿਖੇ ਡਾ. ਬਿਮਲ ਸ਼ਰਮਾ ਪਿ੍ੰਸੀਪਲ ਕਮ ਜੁਆਇੰਟ ਡਾਇਰੈਕਟਰ ਦੀ ਅਗਵਾਈ 'ਚ ਰਾਸ਼ਟਰੀ ਦੁੱਧ ਦਿਵਸ ਮਨਾਇਆ ਗਿਆ | ਇਹ ਦਿਵਸ ਡਾ. ਵਰਗੀਜ਼ ਕੋਰੀਅਨ ਦੇ ...
ਰਾਮਪੁਰਾ ਫੂਲ/ਭਗਤਾ ਭਾਈਕਾ, 27 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ, ਸੁਖਪਾਲ ਸਿੰਘ ਸੋਨੀ)-ਬਠਿੰਡਾ ਪੁਲਿਸ ਵਲੋਂ ਥਾਣਿਆਂ ਅੰਦਰ ਜਮ੍ਹਾਂ ਅਸਲੇ੍ਹ ਨੂੰ ਵੇਚਣ/ਗ਼ਾਇਬ ਕਰਨ ਦੇ ਮਾਮਲੇ 'ਚ ਆਪਣੇ ਹੀ ਵਿਭਾਗ ਦੇ ਇਕ ਮੁਲਾਜ਼ਮ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ | ਹਾਲਾਂਕਿ ...
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)-ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ...
ਬਠਿੰਡਾ, 27 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ ਵਿਖੇ ਅਗਰਵਾਲ ਏਕਤਾ ਸਭਾ ਬਠਿੰਡਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਸ 'ਚ ਜਨਰਲ ਮੈਡੀਸਨ, ਅੱਖਾਂ, ਚਮੜੀ ਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਵਲੋਂ ਕੈਦੀਆਂ ਤੇ ...
ਰਾਮਾਂ ਮੰਡੀ, 27 ਨਵੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਬੰਗੀ ਕਲਾਂ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪੋ੍ਰ. ਬਲਜਿੰਦਰ ਕੌਰ ਨੇ ਪਿੰਡ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦਾ ਮੌਕੇ 'ਤੇ ਹੱਲ ਵੀ ਕਰਵਾਇਆ | ਇਸ ਮੌਕੇ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਵਲੋਂ ਨਿਰਭੈ ਸਿੰਘ ਸੰਧੂ ਦੁਆਰੇਆਣਾ ਯਾਦਗਾਰੀ ਪੁਸਤਕ ਮੇਲਾ, ਕਵਿਤਾ ਤੇ ਨਾਟਕ ਸਮਾਗਮ ਸਾਹਿਤਕ ਖ਼ੁਸ਼ਬੋਈ ਬਿਖੇਰਦਿਆਂ ਸਮਾਪਤ ਹੋ ਗਿਆ | ਮੇਲੇ ਦੇ ਆਖ਼ਰੀ ਦਿਨ ਮੁੱਖ ਮਹਿਮਾਨ ...
ਗੋਨਿਆਣਾ, 27 ਨਵੰਬਰ (ਲਛਮਣ ਦਾਸ ਗਰਗ)-ਅਜਮੇਰ ਕਾਨਵੈਂਟ ਸਕੂਲ ਗਿੱਲਪੱਤੀ ਵਲੋਂ ਇਕ ਰੋਜ਼ਾ ਖੇਡ ਮੁਕਾਬਲੇ 'ਸ਼ਹੀਦ ਕੁਲਦੀਪ ਸਿੰਘ ਖੇਡ ਸਟੇਡੀਅਮ ਗਿੱਲਪੱਤੀ ਵਿਖੇ ਕਰਵਾਏ ਗਏ, ਜਿਸ 'ਚ ਨਛੱਤਰ ਸਿੰਘ ਸਰਪੰਚ ਤੇ ਹਰਮੀਤ ਸਿੰਘ ਵਾਸੀਆਨ ਗਿੱਲਪੱਤੀ ਮੁੱਖ ਮਹਿਮਾਨ ਵਜੋਂ ...
ਭਗਤਾ ਭਾਈਕਾ, 27 ਨਵੰਬਰ (ਸੁਖਪਾਲ ਸਿੰਘ ਸੋਨੀ)-ਸਰਕਾਰੀ ਐਲੀਮੈਂਟਰੀ ਸਕੂਲ ਹਮੀਰਗੜ੍ਹ ਦੇ 45 ਵਿਦਿਆਰਥੀਆਂ ਨੇ ਛੱਤਬੀੜ ਤੇ ਚੱਪੜਚਿੜੀ ਫਤਹਿ ਬੁਰਜ ਦਾ ਵਿੱਦਿਅਕ ਟੂਰ ਮਾਣਯੋਗ ਬਲਾਕ ਸਿੱਖਿਆ ਅਫ਼ਸਰ ਭਗਤਾ ਕਾ ਭਰਪੂਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਟੂਰ ...
ਰਾਮਾਂ ਮੰਡੀ, 27 ਨਵੰਬਰ (ਤਰਸੇਮ ਸਿੰਗਲਾ)-ਜੈ ਬਾਬਾ ਸਰਬੰਗੀ ਸਪੋਰਟਸ ਕਲੱਬ ਪਿੰਡ ਰਾਮਾਂ ਦੇ ਪ੍ਰਧਾਨ ਗੁਰਚੇਤ ਸਿੰਘ ਸਿੱਧੂ, ਕੌਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਤੇ ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ ਨੇ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ...
ਰਾਮਾਂ ਮੰਡੀ, 27 ਨਵੰਬਰ (ਤਰਸੇਮ ਸਿੰਗਲਾ)-ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਜ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਪ੍ਰਬੰਧਕ ਕਮੇਟੀ ਰਾਮਾਂ ਦੀ ਅਗਵਾਈ ਹੇਠ ਸੰਗਤਾਂ ਵਲੋਂ ਬਾਜ਼ਾਰਾਂ 'ਚੋਂ ਦੀ ਇਕ ਵਿਸ਼ਾਲ ਚੇਤਨਾ ਮਾਰਚ ...
ਮੌੜ ਮੰਡੀ, 27 ਨਵੰਬਰ (ਗੁਰਜੀਤ ਸਿੰਘ ਕਮਾਲੂ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੌੜ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ | ਸ੍ਰੀ ਅਖੰਡ ਪਾਠ ਸਾਹਿਬ ਦੇ ਮਧ ਵਾਲੇ ਪੰਜ ਪਿਆਰੇ ਤਖਤ ਸ੍ਰੀ ...
ਮਾਨਸਾ, 27 ਨਵੰਬਰ (ਸਟਾਫ਼ ਰਿਪੋਰਟਰ)-ਆਮ ਆਦਮੀ ਕਲੀਨਿਕ ਪੰਜਾਬ ਦੇ ਲੋਕਾਂ ਨਾਲ ਨਿਰਾ ਧੋਖਾ ਹਨ | ਇਹ ਦੋਸ਼ ਕਾਂਗਰਸ ਆਗੂ ਤੇ ਸਾਬਕਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ...
ਸਮਾਲਸਰ, 27 ਨਵੰਬਰ (ਕਿਰਨਦੀਪ ਸਿੰਘ ਬੰਬੀਹਾ)-ਮੋਗਾ-ਕੋਟਕਪੂਰਾ ਰੋਡ 'ਤੇ ਪੰਜਗਰਾਈਾ ਖ਼ੁਰਦ ਵਿਖੇ ਸਥਿਤ ਮਿਲੇਨੀਅਮ ਵਰਲਡ ਸਕੂਲ ਵਿਖੇ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੇ ਸੰਬੰਧ ਵਿਚ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ | ਇਸ ਮੌਕੇ ...
ਬਾਘਾ ਪੁਰਾਣਾ, 27 ਨਵੰਬਰ (ਕਿ੍ਸ਼ਨ ਸਿੰਗਲਾ)-ਸਾਬਕਾ ਫ਼ੌਜੀ ਸੂਬੇਦਾਰ ਜਮੀਤ ਸਿੰਘ ਲਹਿਰੀ ਚੰਨੂਵਾਲਾ ਜੋ ਕਿ ਬੀਤੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜੋ ਕਿ ਅੱਜ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ | ਜਮੀਤ ਸਿੰਘ ਲਹਿਰੀ 100 ਸਾਲ ਦੇ ਸਨ ਅਤੇ ਉਨ੍ਹਾਂ ਦੇ ਨਿੱਘੇ ...
ਸਮਾਲਸਰ, 27 ਨਵੰਬਰ (ਕਿਰਨਦੀਪ ਸਿੰਘ ਬੰਬੀਹਾ)-ਯੂਨੀਕ ਸਕੂਲ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਸਮਾਲਸਰ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮੂਹ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ, ਪਿ੍ੰਸੀਪਲ ਸਾਹਿਬਾਨ ਦੀ ਪ੍ਰੇਰਨਾ ਸਦਕਾ, ਅਧਿਆਪਕ ਸਾਹਿਬਾਨ ਦੇ ਸਹਿਯੋਗ ਸਦਕਾ ਅਤੇ ...
ਝੁਨੀਰ, 27 ਨਵੰਬਰ (ਸੰਧੂ)-ਸਰਕਾਰੀ ਨਹਿਰੂ ਕਾਲਜ ਮਾਨਸਾ ਦੇ ਖੇਡ ਮੈਦਾਨ 'ਚ ਖ਼ਤਮ ਹੋਈਆਂ 44ਵੀਆਂ ਪ੍ਰਾਇਮਰੀ ਸਕੂਲ ਖੇਡਾਂ 'ਚ ਬਲਾਕ ਝੁਨੀਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਾਹਨੇਵਾਲੀ ਦੀਆਂ ਖਿਡਾਰਨਾਂ ਨੇ ਫੁੱਟਬਾਲ 'ਚ ਸੋਨ ਤਗਮਾ ਤੇ ਲੜਕਿਆਂ ਨੇ ਚਾਂਦੀ ਦਾ ਤਗਮਾ ...
ਬੁਢਲਾਡਾ, 27 ਨਵੰਬਰ (ਸਵਰਨ ਸਿੰਘ ਰਾਹੀ)-ਗੁਰਦੁਆਰਾ ਪਾਤਸ਼ਾਹੀ ਨੌਵੀਂ ਨੇੜੇ ਬੱਸ ਅੱਡਾ ਬੁਢਲਾਡਾ ਦੀਆਂ ਸੰਗਤਾਂ ਵਲੋਂ 26 ਤੋਂ 28 ਨਵੰਬਰ ਤੱਕ ਮਨਾਏ ਜਾ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੀਆਂ ਧਾਰਮਿਕ ਸਭਾ ...
ਜੌੜਕੀਆਂ, 27 ਨਵੰਬਰ (ਲੱਕਵਿੰਦਰ ਸ਼ਰਮਾ)-ਐਫ਼. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਤੇ ਸਫਾਇਰ ਕਾਨਵੈਂਟ ਸਕੂਲ ਜੌੜਕੀਆ ਵਿਖੇ 3 ਰੋਜ਼ਾ ਸਾਲਾਨਾ ਅਥਲੈਟਿਕਸ ਮੀਟ ਸ਼ੁਰੂ ਹੋ ਗਈ ਹੈ | ਪਹਿਲੇ ਦਿਨਾਂ ਦੀਆਂ ਖੇਡਾਂ ਦਾ ਉਦਘਾਟਨ ਸਿਹਤ ਇੰਸਪੈਕਟਰ ਤੇ ਉੱਘੇ ਕਵੀਸ਼ਰ ਦਰਸ਼ਨ ...
ਬੁਢਲਾਡਾ, 27 ਨਵੰਬਰ (ਸਵਰਨ ਸਿੰਘ ਰਾਹੀ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਰ੍ਹੇ ਦੀ ਲੋਕਲ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਆਮ ਗਿਆਨ, ਗੁਰਬਾਣੀ ਕੰਠ, ਲੰਬੇ ਕੇਸਾਂ ਤੇ ਦਸਤਾਰ ਸਜਾਓ ...
ਬੁਢਲਾਡਾ, 27 ਨਵੰਬਰ (ਸਵਰਨ ਸਿੰਘ ਰਾਹੀ)-ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਆਸਰਾ ਫਾਊਾਡੇਸ਼ਨ ਬਰੇਟਾ ਤੇ ਸ਼ਹਿਰ ਦੀਆਂ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਦਿਲ ਤੇ ਹੱਡੀਆਂ ਦੇ ਰੋਗਾਂ ਸੰਬੰਧੀ ਮੁਫ਼ਤ ਜਾਂਚ ਕੈਂਪ 'ਚ 300 ਦੇ ਕਰੀਬ ਮਰੀਜ਼ਾਂ ਨੇ ...
ਸਰਦੂਲਗੜ੍ਹ, 27 ਨਵੰਬਰ (ਅਰੋੜਾ)-ਪਿੰਡ ਲੋਹਗੜ੍ਹ ਵਿਖੇ ਸ੍ਰੀ ਰਾਮ ਹਸਪਤਾਲ ਟਰੱਸਟ ਸਿਰਸਾ ਵਲੋਂ ਅੱਖਾਂ ਦਾ ਚੈੱਕਅਪ ਤੇ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਅੱਖਾਂ ਦੇ ਮਾਹਰ ਡਾ. ਸੰਦੀਪ ਦੁਬੇ ਦੀ ਟੀਮ ਵਲੋਂ 192 ਵਿਅਕਤੀਆਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕਰਨ ਦੇ ...
ਤਲਵੰਡੀ ਸਾਬੋ, 27 ਨਵੰਬਰ (ਰਣਜੀਤ ਸਿੰਘ ਰਾਜੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਦੀ ਬਠਿੰਡਾ ਟੀਮ ਵਲੋਂ 26 ਨਵੰਬਰ 2022 ਨੂੰ ਗੁਰਦੁਆਰਾ ਸਾਹਿਬ ਲੰਗਰ ਬੁੰਗਾ ਮਸਤੂਆਣਾ ਤਲਵੰਡੀ ਸਾਬੋ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ | ਕੈਂਪ 'ਚ ਡਾ. ਕਸ਼ਿਸ਼ ਗੁਪਤਾ ...
ਬਠਿੰਡਾ, 27 ਨਵੰਬਰ (ਪੱਤਰ ਪ੍ਰੇਰਕ)-ਦਲਿਤ ਮਹਾਂਪੰਚਾਇਤ ਦੇ ਆਗੂਆਂ ਦੀ ਮੀਟਿੰਗ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਬਠਿੰਡਾ 'ਚ ਹੋਈ, ਜਿਸ 'ਚ 6 ਦਸੰਬਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਸਨਮਾਨ ਸਭਾ ਦੇ ...
ਮਹਿਮਾ ਸਰਜਾ, 27 ਨਵੰਬਰ (ਬਲਦੇਵ ਸੰਧੂ)-ਬਠਿੰਡਾ ਸਰਹਿੰਦ ਕੈਨਾਲ ਨਹਿਰ 'ਚ ਲੰਬੀ ਬੰਦੀ ਬਾਅਦ ਛੱਡੇ ਗਏ ਨਹਿਰੀ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਜ਼ਿਲ੍ਹੇ ਦੇ ਰਜਬਾਹੇ ਤੇ ਮਾਈਨਰਾਂ 'ਚ ਨਹਿਰੀ ਪਾਣੀ ਮਨਜ਼ੂਰ ਹੋਈ ਮਾਤਰਾ ਤੋਂ ਅੱਧਾ ਆਉਣ ਕਾਰਨ ਕਿਸਾਨਾਂ 'ਚ ਸਰਕਾਰ ...
ਰਾਮਾਂ ਮੰਡੀ, 27 ਨਵੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਲੋਂ ਗੁਰੂ ਘਰ ਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼ਹਿਰ 'ਚ ਚੇਤਨਾ ਮਾਰਚ ਕੱਢਿਆ ...
ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਨੀ ਪੱਤੀ ਮੌੜ ਨਾਭਾ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...
ਹੰਡਿਆਇਆ, 27 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ ਦੇ ਅੰਤਰਿੰਗ ਕਮੇਟੀ ਮੈਂਬਰ ਜਥੇ: ਮਲਕੀਤ ਸਿੰਘ ਚੰਗਾਲ ਨੇ ਗੁ: ਗੁਰੂਸਰ ਪੱਕਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਪੁੱਜੇ ਜਿਥੇ ਉਨ੍ਹਾਂ ਦਾ ਸਨਮਾਨ ...
ਕੋਟ ਈਸੇ ਖਾਂ, 27 ਨਵੰਬਰ (ਨਿਰਮਲ ਸਿੰਘ ਕਾਲੜਾ)-ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਤਵੀਰ ਸਿੰਘ ਸੱਤੀ ਜਲਾਲਾਬਾਦ, ਗੁਰਲਾਭ ਸਿੰਘ ਮਸਤੇ ਵਾਲਾ, ਸਤਨਾਮ ਸਿੰਘ ਦੌਲੇਵਾਲਾ, ਜਸਪਾਲ ਸਿੰਘ ...
ਮੋਗਾ, 27 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਦੀ ਅਗਵਾਈ 'ਚ ਹੋਈ, ਜਿਸ 'ਚ ਸਮੂਹ ਸਟੇਟ ...
ਮੋਗਾ, 27 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਦੀ ਅਗਵਾਈ 'ਚ ਹੋਈ, ਜਿਸ 'ਚ ਸਮੂਹ ਸਟੇਟ ...
ਕੋਟ ਈਸੇ ਖਾਂ, 27 ਨਵੰਬਰ (ਨਿਰਮਲ ਸਿੰਘ ਕਾਲੜਾ)-ਧੰਨ-ਧੰਨ ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੀ 49ਵੀਂ ਸਾਲਾਨਾ ਬਰਸੀ ਜਿਹੜੀ ਕਿ ਵਿਦੇਸ਼ੀ ਭਰਾਵਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 3, 4, 5, 6 ਦਸੰਬਰ ਨੂੰ ਤਪ ਅਸਥਾਨ ਦੌਲੇਵਾਲਾ ਮਾਇਰ ...
ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ)-ਤਪਾ ਦੀ ਹੋਣਹਾਰ ਵਿਦਿਆਰਥਣ ਨਵਦਿਆ ਨੇ ਐਮ. ਬੀ. ਬੀ. ਐਸ. 'ਚ ਦਾਖਲਾ ਲੈ ਕੇ ਮਾਪਿਆਂ ਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ | ਇਸ ਖ਼ੁਸ਼ੀ 'ਚ ਪਰਿਵਾਰਕ ਮੈਂਬਰਾਂ ਵਲੋਂ ਕੇਕ ਕੱਟਿਆ ਗਿਆ | ਗੱਲਬਾਤ ਦੌਰਾਨ ਵਿਦਿਆਰਥਣ ਨਵਦਿਆ ਨੇ ਦੱਸਿਆ ਕਿ ...
ਮੋਗਾ, 27 ਨਵੰਬਰ (ਗੁਰਤੇਜ ਸਿੰਘ)-ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਸ਼ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦੇਣਗੇ ਤੇ ਉਕਤ ਦੋਵਾਂ ਰਾਜਾਂ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ 'ਚ ਫ਼ਤਵਾ ਦੇਣਗੇ ਜਿਸ ਸਦਕਾ ਭਾਰੀ ਬਹੁਮਤ ਨਾਲ ਦੋਵਾਂ ...
ਤਲਵੰਡੀ ਸਾਬੋ, 27 ਨਵੰਬਰ (ਪ. ਪ.)-ਪਿਛਲੇ ਸਮੇਂ 'ਚ ਨਗਰ ਤਲਵੰਡੀ ਸਾਬੋ 'ਚ ਨਸ਼ਿਆਂ ਦੀ ਵਿਕਰੀ ਦੀ ਸੂਚਨਾ ਤੇ ਬੀਤੇ ਕੱਲ੍ਹ ਨਗਰ ਦੇ ਇਕ ਨੌਜਵਾਨ ਦੇ 'ਚਿੱਟੇ' ਦੀ ਭੇਟ ਚੜ੍ਹ ਜਾਣ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਅੱਜ ਸਵੇਰੇ ਤੜਕਸਾਰ ਤੋਂ ਤਲਵੰਡੀ ਸਾਬੋ ਪੁਲਿਸ ਨੇ ...
ਮਹਿਰਾਜ, 27 ਨਵੰਬਰ (ਪ. ਪ.)-ਪਿਛਲੇ ਦਿਨੀਂ ਸਿੱਖਿਆ ਵਿਭਾਗ ਵਲੋਂ ਕਸਬਾ ਮਹਿਰਾਜ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਜਸਵੀਰ ਕੌਰ ਦੀ ਬਦਲੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਣਕ ਹੋਣ 'ਤੇ ਪਿੰਡ ਵਾਸੀਆਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ, ...
ਮਾਨਸਾ, 27 ਨਵੰਬਰ (ਸਟਾਫ਼ ਰਿਪੋਰਟਰ)-ਐਚ. ਡੀ. ਐਫ. ਸੀ. ਬੈਂਕ ਵਲੋਂ ਸਮਾਜਿਕ ਕੰਮਾਂ ਲਈ ਸ਼ੂਰੂ ਕੀਤੀ 'ਪਰਿਵਰਤਨ' ਮੁਹਿੰਮ ਤਹਿਤ ਖੂਨਦਾਨ ਕੈਂਪ ਸਥਾਨਕ ਪੀਰਖਾਨਾ ਮੂਸਾ ਚੁੰਗੀ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ 130ਵੀਂ ਵਾਰ ਖ਼ੂਨਦਾਨ ਕਰਨ ਵਾਲੇ ਸੰਜੀਵ ਪਿੰਕਾ ਨੇ ...
ਬਰੇਟਾ, 27 ਨਵੰਬਰ (ਜੀਵਨ ਸ਼ਰਮਾ) -ਆਸਰਾ ਫਾਊਾਡੇਸ਼ਨ ਬਰੇਟਾ ਵਲੋਂ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਸਥਾਨਕ ਭਾਈ ਘਨੱਈਆ ਜੀ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ | ਡਾ. ਪਿ੍ਅੰਕਾ ਯਾਦਵ ਤੇ ਬਲਵਿੰਦਰ ਸਿੰਘ ਵਲੋਂ 392 ਮਰੀਜ਼ਾਂ ਦੀ ਜਾਂਚ ਕੀਤੀ ਜਦ ਕਿ 54 ਮਰੀਜ਼ ...
ਭੀਖੀ, 27 ਨਵੰਬਰ (ਗੁਰਿੰਦਰ ਸਿੰਘ ਔਲਖ)-ਸਥਾਨਕ ਆਰ. ਸੀ. ਐਂਡ ਵੈੱਲਫੇਅਰ ਕਲੱਬ ਵਲੋਂ ਕਰਵਾਏ ਜਾ ਰਹੇ ਦੂਜੇ 5 ਰੋਜ਼ਾ ਦਿਨ ਰਾਤ ਦੇ ਕਿ੍ਕਟ ਟੂਰਨਾਮੈਂਟ ਦੇ ਦਿਨ ਵਾਲੇ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ...
ਮਾਨਸਾ, 27 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕਾਂਗਰਸ ਆਗੂ ਤੇ ਮਾਨਸਾ ਹਲਕੇ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਬਾਬਾ ਰਾਮਦੇਵ ਵਲੋਂ ਔਰਤਾਂ ਪ੍ਰਤੀ ਕੀਤੀ ਭੱਦੀ ਟਿੱਪਣੀ ਦੀ ਨਿੰਦਾ ਕਰਦਿਆਂ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਅਜਿਹੀ ...
ਮਾਨਸਾ, 27 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਦੁੱਧ ਦੀ ਪੈਦਾਵਾਰ ਵਧਾ ਕੇ ਲੋਕਾਂ ਨੂੰ ਪਸ਼ੂ ਧਨ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ ਕਿਉਂਕਿ ਦੁੱਧ ਦੀ ਜ਼ਿਆਦਾ ਮੰਗ ਹੋਣ ਕਰ ਕੇ ਕਈ ਵਾਰ ਗ਼ਲਤ ਅਨਸਰ ਨਕਲੀ ਦੁੱਧ ਵੇਚਣ 'ਚ ਕਾਮਯਾਬ ਹੋ ਜਾਂਦੇ ਹਨ | ਚੇਅਰਮੈਨ ...
ਸੰਗਰੂਰ, 27 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਪੁਲਿਸ ਖੇਡਾਂ 'ਚ ਕੌਮੀ ਪੱਧਰ 'ਤੇ ਚਮਕੇ ਦੀਪਕ ਸੈਣੀ ਦਾ ਬਾਕਸਿੰਗ ਸਟਾਰ ਤੇ ਗਾਇਕ ਰਵੀ ਦਿਓਲ ਤੇ ਹੋਰਨਾਂ ਖੇਡ ਜਥੇਬੰਦੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਜਾਣਕਾਰੀ ਅਨੁਸਾਰ ਮਰਹੂਮ ਸਵ: ਕਮਲੇਸ਼ ਕੁਮਾਰ ...
ਸੰਗਰੂਰ, 27 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ 'ਚ ਸਾਲਾਨਾ ਸਮਾਰੋਹ ਦੇ ਦੂਜੇ ਦਿਨ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਅਨਿਲ ਕੁਮਾਰ ਠਾਕੁਰ ਸਹਾਇਕ ਸਕੱਤਰ ਸੀ. ਬੀ. ਐਸ. ਈ., ...
ਟੱਲੇਵਾਲ, 27 ਨਵੰਬਰ (ਸੋਨੀ ਚੀਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਤੇ ਪਿ੍ੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਦੋ ਰੋਜ਼ਾ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ ਜ਼ੋਨ ਦੇ ਲਗਪਗ ...
ਸੰਗਰੂਰ, 27 ਨਵੰਬਰ (ਧੀਰਜ ਪਸ਼ੋਰੀਆ)-ਕੇਂਦਰ ਸਰਕਾਰ ਦੇ ਘੱਟ-ਗਿਣਤੀ ਮੰਤਰਾਲੇ ਨੇ 2022-23 ਤੋਂ ਮੈਟਿ੍ਕ ਤੋਂ ਪਹਿਲੀਆਂ ਜਮਾਤਾਂ (ਪ੍ਰੀ-ਮੈਟਿ੍ਕ) ਨੂੰ ਮਿਲਦੇ ਘੱਟ-ਗਿਣਤੀ ਵਜ਼ੀਫ਼ੇ ਨੂੰ ਸਿਰਫ਼ ਨੌਵੀਂ ਤੇ ਦਸਵੀਂ ਜਮਾਤ ਤੱਕ ਸੀਮਤ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਇਸ ...
ਦਿੜ੍ਹਬਾ ਮੰਡੀ, 27 ਨਵੰਬਰ (ਹਰਬੰਸ ਸਿੰਘ ਛਾਜਲੀ)-ਸਬ ਡਵੀਜ਼ਨ ਦਿੜ੍ਹਬਾ ਦਾ ਕੰਪਲੈਕਸ ਬਣਾਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਿਹਨਤ ਸਦਕਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ 16 ਕਰੋੜ ਦੀ ਰਾਸ਼ੀ ਜਾਰੀ ਕਰਕੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕੀ ਮੰਗ ਪੂਰੀ ...
ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ (ਭੁੱਲਰ, ਧਾਲੀਵਾਲ)-ਪੀ. ਜੀ. ਆਈ. ਘਾਬਦਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਅਲਟਰਾ ਮਾਡਰਨ ਲੈਬੋਰਟਰੀ ਮਸ਼ੀਨਾਂ ਮਿਲਣ ਨਾਲ ਹਲਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੂਬਾ ਕਮੇਟੀ ਮੈਂਬਰ ...
ਅਹਿਮਦਗੜ੍ਹ, 27 ਨਵੰਬਰ (ਰਣਧੀਰ ਸਿੰਘ ਮਹੋਲੀ)-ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ 'ਚ ਕਰਵਾਏ 80 ਵੇਂ ਰਾਸ਼ਨ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਨਗਰ ਕੌਂਸਲ ਪ੍ਰਧਾਨ ਵਿਕਾਸ ...
ਬਠਿੰਡਾ, 27 ਨਵੰਬਰ (ਪ. ਪ.)-ਸਥਾਨਕ ਹੰਸ ਨਗਰ ਦੀ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੋਏ ਨਗਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX