ਤਾਜਾ ਖ਼ਬਰਾਂ


ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  1 day ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਰਾਸ਼ਟਰਪਤੀ ਨੇ ਕੀਤੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 31 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸੰਭਾਲ ਅਤੇ ਕੁਦਰਤ ਨਾਲ ਇਕਸੁਰਤਾ ਵਿਚ....
ਕੱਲ੍ਹ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 31 ਮਾਰਚ- ਰੋਡ ਰੇਜ਼ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ ਯਾਨੀ ਕਿ 1 ਅਪ੍ਰੈਲ ਨੂੰ ਸਵੇਰੇ 11 ਵਜੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣਗੇ। ਸੰਬੰਧਿਤ ਅਧਿਕਾਰੀਆਂ ਵਲੋਂ ਇਸ ਸੰਬੰਧੀ....
ਤਾਨਾਸ਼ਾਹ ਬਣੀ ਕੇਂਦਰ ਸਰਕਾਰ- ਰਾਜਾ ਵੜਿੰਗ
. . .  1 day ago
ਅੰਮ੍ਰਿਤਸਰ, 31 ਮਾਰਚ (ਵਰਪਾਲ, ਸ਼ਰਮਾ)- ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਬਣ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੁਆਲ ਪੁੱਛਣ ਵਾਲਿਆਂ ਨੂੰ ਜੁਆਬ ਦੇਣ ਦੀ....
ਅੰਮ੍ਰਿਤਪਾਲ ਦਾ ਗ੍ਰਿਫ਼ਤਾਰ ਨਾ ਹੋਣਾ ਸੂਬਾ ਤੇ ਕੇਂਦਰ ਸਰਕਾਰ ਦੀ ਨਾਕਾਮੀ- ਰਾਣਾ ਗੁਰਜੀਤ ਸਿੰਘ
. . .  1 day ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰੀ ਹੋਣ ਨੂੰ ਇਸ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਉਹ ਅੱਜ ਲੁਧਿਆਣਾ ਦੇ ਇਕ ਨਿੱਜੀ ਹੋਟਲ ਵਿਚ ਕਾਂਗਰਸੀ....
ਸ਼੍ਰੋਮਣੀ ਕਮੇਟੀ ਵਲੋਂ ਏ.ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ
. . .  1 day ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਬੇਕਸੂਰ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਵਿਰੁੱਧ ਰੋਸ ਮਾਰਚ ਉਪਰੰਤ ਇਕ ਮੰਗ ਪੱਤਰ ਡੀ. ਸੀ. ਦੀ ਗ਼ੈਰ-ਹਾਜ਼ਰੀ ਵਿਚ ਏ.ਡੀ.ਸੀ. ਸੁਰਿੰਦਰ ਸਿੰਘ ਨੂੰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ....
ਨਵੀਂ ਦਿੱਲੀ: ਦਮ ਘੁੱਟਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
. . .  1 day ago
ਨਵੀਂ ਦਿੱਲੀ, 31 ਮਾਰਚ- ਇੱਥੋਂ ਦੇ ਸ਼ਾਸਤਰੀ ਪਾਰਕ ਵਿਚ ਮੱਛਰ ਭਜਾਉਣ ਵਾਲੀ ਦਵਾਈ ਕਾਰਨ ਲੱਗੀ ਅੱਗ ਵਿਚ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਐਡੀਸ਼ਨਲ ਡੀ.ਸੀ.ਪੀ. ਸੰਧਿਆ ਸਵਾਮੀ ਨੇ ਦੱਸਿਆਕਿ ਗਰਾਊਂਡ ਫ਼ਲੋਰ ’ਤੇ ਮੱਛਰ ਭਜਾਉਣ ਵਾਲਾ ਤੇਲ ਬਲ ਰਿਹਾ ਸੀ, ਜਿਸ ਕਾਰਨ ਅੱਗ ਲੱਗ....
ਹਰਿਆਣਾ: ਰੈਸਟੋਰੈਂਟ ਵਿਚ ਲੱਗੀ ਅੱਗ
. . .  1 day ago
ਚੰਡੀਗੜ੍ਹ, 31 ਮਾਰਚ- ਪੰਚਕੂਲਾ ਦੇ ਅਮਰਾਵਤੀ ਮਾਲ ਵਿਚ ਇਕ ਘੁੰਮਦੇ ਰੈਸਟੋਰੈਂਟ ਵਿਚ ਅੱਗ ਲੱਗ ਗਈ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਖੰਨਾ / ਸਮਰਾਲਾ

ਜਦੋਂ ਇਕ ਬੇਵੱਸ ਮਾਂ ਨੇ ਕੈਮਰੇ ਸਾਹਮਣੇ ਖੁਲਾਸਾ ਕੀਤਾ ਕਿ ਮੇਰੇ ਦੋਵੇਂ ਪੁੱਤ ਲਗਾਉਂਦੇ ਨੇ ਨਸ਼ੇ ਦਾ ਟੀਕਾ

ਸਿੱਧਵਾਂ ਬੇਟ, 27 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਸਾਡੇ ਸੂਬੇ ਦੀ ਹੋਰ ਕੀ ਤਰਾਸਦੀ ਹੋ ਸਕਦੀ ਹੈ ਜਦੋਂ ਇਕ ਬੇਵੱਸ ਮਾਂ ਨੇ ਸ਼ਰ੍ਹੇਆਮ ਕੈਮਰੇ ਦੇ ਸਾਹਮਣੇ ਇਹ ਖੁਲਾਸਾ ਕਰ ਦਿੱਤਾ ਕਿ ਉਸ ਦੇ ਦੋਵੇਂ ਪੁੱਤ ਸਵੇਰ-ਸ਼ਾਮ ਨਸ਼ੇ ਦਾ ਟੀਕਾ ਲਗਾਉਂਦੇ ਹਨ ਪਰ ਪੁਲਿਸ ਅੱਜ ਉਨ੍ਹਾਂ ਦੀਆਂ ਸਰਿੰਜ਼ਾਂ ਆਪਣੇ ਨਾਲ ਲੈ ਗਈ ਹੈ | ਇਹ ਦਰਦ ਭਰੇ ਸ਼ਬਦ ਉਸ ਸਮੇਂ ਸੁਨਣ ਨੂੰ ਮਿਲੇ ਜਦੋਂ ਲੰਘੇ ਦਿਨੀਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨਸ਼ਿਆਂ ਦੇ ਕਾਰੋਬਾਰ ਵਿਚ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੇ ਪਿੰਡ ਸਲੇਮਪੁਰਾ ਟਿੱਬਾ ਵਿਖੇ ਮਾੜੇ ਅਨਸਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਉਣ ਲਈ ਪੁੱਜੀ | ਜਿਸ ਦੌਰਾਨ ਪੁਲਿਸ ਨੇ ਜਦੋਂ ਇਸ ਔਰਤ ਦੇ ਘਰ ਦੀ ਤਲਾਸੀ ਲਈ ਤਾਂ ਉਕਤ ਔਰਤ ਦੇ ਬੇਟਿਆਂ ਵਲੋਂ ਨਸ਼ੇ ਦੇ ਟੀਕੇ ਲਗਾਉਣ ਲਈ ਰੱਖੀਆਂ ਹੋਈਆਂ ਸਰਿੰਜ਼ਾਂ ਪੁਲਿਸ ਦੇ ਹੱਥ ਲੱਗ ਗਈਆਂ ਅਤੇ ਉਹ ਚੁੱਪ-ਚੁਪੀਤੇ ਇਨ੍ਹਾਂ ਸਰਿੰਜ਼ਾਂ ਨੂੰ ਆਪਣੇ ਨਾਲ ਲੈ ਗਈ ਪਰ ਇਸ ਉਪਰੰਤ ਨਸ਼ਿਆਂ ਦਾ ਸ਼ਿਕਾਰ ਹੋਏ ਪੁੱਤਾਂ ਦੀ ਮਾਂ ਨੇ ਪੱਤਰਕਾਰਾਂ ਦੇ ਕੈਮਰੇ ਅੱਗੇ ਇਹ ਖੁਲਾਸਾ ਕਰ ਦਿੱਤਾ ਕਿ ਪੁਲਿਸ ਉਸ ਦੇ ਘਰੋਂ ਦੋ ਸਰਿੰਜਾਂ ਲੈ ਗਈ ਹੈ, ਜਿਸ ਨਾਲ ਮੇਰੇ ਦੋਵੇਂ ਪੁੱਤ ਨਸ਼ੇ ਦਾ ਟੀਕਾ ਲਗਾਉਂਦੇ ਹਨ | ਜਦੋਂ ਉਸ ਮਾਂ ਨੂੰ ਪੁੱਛਿਆ ਗਿਆ ਕਿ ਤੇਰੇ ਪੁੱਤ ਪੈਸੇ ਕਿੱਥੋਂ ਲਿਆਉਂਦੇ ਹਨ ਅਤੇ ਨਸ਼ਾ ਕਿਸ ਕੋਲੋਂ ਲੈਂਦੇ ਹਨ ਤਾਂ ਉਸ ਆਖਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਮਿਲੇ ਪੈਸਿਆਂ ਦਾ ਨਸ਼ਾ ਕਰਦੇ ਹਨ, ਪਰ ਉਸ ਨੂੰ ਇਹ ਨਹੀਂ ਪਤਾ ਕਿ ਉਹ ਨਸ਼ਾ ਕਿਸ ਕੋਲੋਂ ਲੈਂਦੇ ਹਨ | ਇਕ ਬੇਵੱਸ ਹੋਈ ਮਾਂ ਵਲੋਂ ਦੱਸੇ ਬੋਲ ਸੱਚਮੁੱਚ ਹੀ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਪੂਰੀ ਗੰਭੀਰਤਾ ਨਾਲ ਲੈਣ |

ਮੰਡਿਆਲਾ ਕਲਾਂ ਵਿਖੇ ਨਾਕਾਬੰਦੀ ਦੌਰਾਨ 32 ਬੋਰ ਦੇ ਰਿਵਾਲਵਰ ਸਮੇਤ ਇਕ ਕਾਬੂ

ਬੀਜਾ, 27 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਥਾਣਾ ਸਦਰ ਖੰਨਾ ਵਲੋਂ ਸਮਾਜ ਵਿਰੋਧੀ ਕਾਰਵਾਈ ਕਰਨ ਵਾਲੇ ਅਨਸਰਾਂ ਖ਼ਿਲਾਫ਼ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ 'ਤੇ ਚੱਲਦਿਆਂ ਏ.ਐੱਸ.ਆਈ ਜਗਦੀਪ ਸਿੰਘ ਤੇ ਮਹਿੰਦਰ ਸਿੰਘ ਨੇ ਜਰਨੈਲੀ ਸੜਕ ਨੇੜੇ ਮੰਡਿਆਲਾ ...

ਪੂਰੀ ਖ਼ਬਰ »

ਐੱਮ.ਜੀ.ਸੀ.ਏ.ਐੱਸ ਸਕੂਲ 'ਚ ਬੱਚਿਆਂ ਦਾ ਮੇਲਾ, ਸ਼ੁਰੂਆਤ ਪ੍ਰਧਾਨ ਮਿੰਟੂ ਨੇ ਕੀਤੀ

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)-ਐੱਮ.ਜੀ.ਸੀ.ਏ.ਐੱਸ ਮਾਡਲ ਹਾਈ ਸਕੂਲ, ਖੰਨਾ ਵਿਖੇ ਸਕੂਲ ਦੇ ਪਿ੍ੰਸੀਪਲ ਰਿਤੂ ਸੂਦ ਦੀ ਅਗਵਾਈ ਹੇਠ ਸਕੂਲ ਵਿਚ ਬੱਚਿਆਂ ਦਾ ਮੇਲਾ ਕਰਵਾਇਆ ਗਿਆ ¢ ਜਿਸ ਦੀ ਸ਼ੁਰੂਆਤ ਏ.ਐੱਸ ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ...

ਪੂਰੀ ਖ਼ਬਰ »

ਗਰੀਨ ਗਰੋਵ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)-ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਗਰੀਨ ਗਰੋਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਪੁਲਿਸ ਵਧੀਕੀਆਂ ਖ਼ਿਲਾਫ਼ ਲੋਕ ਜਗਾਉ ਇਨਸਾਫ਼ ਯਾਤਰਾ ਅੱਜ

ਮਾਛੀਵਾੜਾ ਸਾਹਿਬ, 27 ਨਵੰਬਰ (ਮਨੋਜ ਕੁਮਾਰ)-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੁਲਿਸ ਧੱਕੇਸ਼ਾਹੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਦੇ ਹੋਰ ਭਖਦੇ ਮੁੱਦਿਆਂ ਦੇ ਹੱਲ ਲਈ ਲੋਕ ਚੇਤਨਾ ਲਹਿਰ ਪੰਜਾਬ ਵਲੋਂ ਸੁਣੋ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਵਿਖੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਵੇਟ ਲਿਫ਼ਟਿੰਗ ਟੂਰਨਾਮੈਂਟ ਕਰਵਾਇਆ

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਵੇਟ ਲਿਫ਼ਟਿੰਗ ਟੂਰਨਾਮੈਂਟ ਕਰਵਾਇਆ ਗਿਆ¢ ਜਿਸ ਵਿਚ ਪੰਜਾਬ ਯੂਨੀਵਰਸਿਟੀ 'ਤੇ ਵਿਭਿੰਨ ਕਾਲਜਾਂ ਦੇ ਤਕਰੀਬਨ 105 ਪ੍ਰਤੀਯੋਗੀਆਂ ਨੇ ...

ਪੂਰੀ ਖ਼ਬਰ »

ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ 80ਵੇਂ ਰਾਸ਼ਨ ਵੰਡ ਸਮਾਗਮ ਤੋਂ ਜ਼ਰੂਰਤਮੰਦਾਂ ਨੂੰ ਰਾਸ਼ਨ ਦਿੱਤਾ

ਅਹਿਮਦਗੜ੍ਹ, 27 ਨਵੰਬਰ (ਰਣਧੀਰ ਸਿੰਘ ਮਹੋਲੀ)-ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ਕਰਵਾਏ 80ਵੇਂ ਰਾਸ਼ਨ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਨਗਰ ਕੌਂਸਲ ਪ੍ਰਧਾਨ ...

ਪੂਰੀ ਖ਼ਬਰ »

ਪੁਰੀ ਪਰਿਵਾਰ ਵਲੋਂ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ

ਮਲੌਦ, 27 ਨਵੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਦੇ ਤਿੰਨ ਵਾਰ ਪ੍ਰਧਾਨ ਰਹੇ ਸੰਜੀਵ ਪੁਰੀ ਅਤੇ ਇੰਦੂ ਪੁਰੀ ਦੇ ਪੁੱਤਰ ਐਡਵੋਕੇਟ ਸ਼ੌਨ ਪੁਰੀ (ਟੈਰੀ) ਦੇ ਵਿਆਹ ਦੀ ਖ਼ੁਸ਼ੀ ਵਿਚ ਪਰਿਵਾਰ ਵਲੋਂ ਗੁਰਦੁਆਰਾ ਗੁਰ ਸ਼ਬਦ ...

ਪੂਰੀ ਖ਼ਬਰ »

ਨਹੀਂ ਬਖ਼ਸ਼ੇ ਜਾਣਗੇ ਚਾਈਨਾ ਡੋਰ ਵੇਚਣ ਵਾਲੇ- ਵਿਧਾਇਕ ਦਿਆਲਪੁਰਾ

ਮਾਛੀਵਾੜਾ ਸਾਹਿਬ, 27 ਨਵੰਬਰ (ਮਨੋਜ ਕੁਮਾਰ)-ਪਿਛਲੇ ਕਾਫ਼ੀ ਸਾਲਾ ਤੋਂ ਇਨਸਾਨੀ ਜ਼ਿੰਦਗੀਆਂ ਲਈ ਖ਼ਤਰਾ ਬਣਦੀ ਆ ਰਹੀ ਚਾਈਨਾ ਡੋਰ ਦੇ ਖ਼ੌਫ਼ਨਾਕ ਸਾਏ ਤੋਂ ਬਚਾਉਣ ਲਈ ਇਸ ਵਾਰ ਸੂਬੇ ਦੀ ਮਾਨ ਸਰਕਾਰ ਨੇ ਸਖ਼ਤ ਰੁੱਖ ਅਖ਼ਤਿਆਰ ਕੀਤਾ ਹੈ¢ ਇਸੇ ਸਖ਼ਤੀ ਨੂੰ ਜ਼ਮੀਨੀ ...

ਪੂਰੀ ਖ਼ਬਰ »

ਮੰਡਿਆਲਾ ਕਲਾਂ ਵਿਖੇ ਨਾਕਾਬੰਦੀ ਦੌਰਾਨ 32 ਬੋਰ ਦੇ ਰਿਵਾਲਵਰ ਸਮੇਤ ਇਕ ਕਾਬੂ

ਬੀਜਾ, 27 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਥਾਣਾ ਸਦਰ ਖੰਨਾ ਵਲੋਂ ਸਮਾਜ ਵਿਰੋਧੀ ਕਾਰਵਾਈ ਕਰਨ ਵਾਲੇ ਅਨਸਰਾਂ ਖ਼ਿਲਾਫ਼ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ 'ਤੇ ਚੱਲਦਿਆਂ ਏ.ਐੱਸ.ਆਈ ਜਗਦੀਪ ਸਿੰਘ ਤੇ ਮਹਿੰਦਰ ਸਿੰਘ ਨੇ ਜਰਨੈਲੀ ਸੜਕ ਨੇੜੇ ਮੰਡਿਆਲਾ ...

ਪੂਰੀ ਖ਼ਬਰ »

ਲਾਰੈਂਸ ਬਿਸ਼ਨੋਈ ਗੈਂਗ ਦੇ ਮੁਖੀ ਨੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ?

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)-ਅਮਰੀਕਾ ਤੋਂ ਫ਼ੋਨ ਕਰ ਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਖੀ ਨੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ¢ ਪੁਲਿਸ ਨੇ ਮਹੰਤ ਕਸ਼ਮੀਰ ਗਿਰੀ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਪਰਿਵਾਰ ਨਿਯੋਜਨ ਦਾ ਨਵਾਂ ਤੇ ਪੱਕਾ ਤਰੀਕਾ ਨਸਬੰਦੀ ਪੰਦਰਵਾੜਾ 4 ਤੱਕ

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)-ਸਿਹਤ ਵਿਭਾਗ ਵਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਸਿਵਲ ਸਰਜਨ ਲੁਧਿਆਣਾ ਡਾ.ਹਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ...

ਪੂਰੀ ਖ਼ਬਰ »

ਫਾਰਚੂਨਰ ਗੱਡੀ ਦੀ ਟੱਕਰ ਨਾਲ ਪਿਤਾ ਦੀ ਮੌਤ, ਪੁੱਤ ਗੰਭੀਰ ਜ਼ਖ਼ਮੀ

ਗੁਰੂਸਰ ਸੁਧਾਰ, 27 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਬੁਢੇਲ-ਬੋਪਾਰਾਏ ਚੌਂਕ ਵਿਚ ਇਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਦੀ ਮੋਟਰਸਾਈਕਲ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਤਲਵੰਡੀ ਕਲਾਂ ਨਿਵਾਸੀ ਪਰਮਿੰਦਰ ਸਿੰਘ (52) ਦੀ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰ ਕਰਿੰਦੇ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ 32 ਹਜ਼ਾਰ ਦੀ ਲੁੱਟ

ਗੁਰੂਸਰ ਸੁਧਾਰ, 27 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸੁਧਾਰ ਦੀ ਲਿੰਕ ਸੜਕ 'ਤੇ ਸਥਿਤ ਸ਼ਰਾਬ ਦੇ ਠੇਕੇ 'ਤੇ ਬੀਤੀ ਰਾਤ ਦੋ ਨੌਜਵਾਨਾਂ ਨੇ ਕਰਿੰਦੇ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ 32 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ | ਹਾਲਾਂਕਿ ਉਕਤ ਠੇਕਾ ...

ਪੂਰੀ ਖ਼ਬਰ »

ਟਕਸਾਲ ਵਿਖੇ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ

ਲੁਧਿਆਣਾ, 27 ਨਵੰਬਰ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਸ਼੍ਰੋਮਣੀ ਸਿੱਖ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦੇ ਪੰਜ ਮੈਂਬਰ ਲੱਖ ਰੁਪਏ ਮੁੱਲ ਦੇ ਸਾਮਾਨ ਸਮੇਤ ਗਿ੍ਫ਼ਤਾਰ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜਨ ਨੰਬਰ ਤਿੰਨ ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਨਾਜਾਇਜ਼ ਕਾਲੋਨੀ ਬਣਾਉਣ ਦੇ ਮਾਮਲੇ 'ਚ ਕਾਲੋਨਾਈਜ਼ਰਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਕਾਲੋਨੀ ਬਣਾਉਣ ਦੇ ਮਾਮਲੇ ਵਿਚ ਕਾਲੋਨਾਈਜ਼ਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਜਾਰੀ ਗਲਾਡਾ ਅਧਿਕਾਰੀ ਕਰਨ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ...

ਪੂਰੀ ਖ਼ਬਰ »

ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਪਿ੍ੰਸ ...

ਪੂਰੀ ਖ਼ਬਰ »

ਲੁਟੇਰਾ ਨੌਜਵਾਨ ਤੋਂ ਮੋਬਾਈਲ ਖੋਹ ਕੇ ਫ਼ਰਾਰ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਗਰਾਉਂ ਪੁਲ 'ਤੇ ਮੋਟਰਸਾਈਕਲ ਸਵਾਰ ਲੁਟੇਰਾ ਨੌਜਵਾਨ ਪਾਸੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਸ਼ਾਂਤ ਕਾਲੋਨੀ ਦੇ ਰਹਿਣ ਵਾਲੇ ਰਵੀ ਪ੍ਰਕਾਸ਼ ਦੀ ਸ਼ਿਕਾਇਤ ...

ਪੂਰੀ ਖ਼ਬਰ »

ਬਿਨਾਂ ਹੋਲੋਗ੍ਰਾਮ ਸ਼ਰਾਬ ਵੇਚਣ ਦੇ ਮਾਮਲੇ 'ਚ ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਬਿਨਾਂ ਹੋਲੋਗ੍ਰਾਮ ਦੇ ਸ਼ਰਾਬ ਵੇਚਣ ਦੇ ਮਾਮਲੇ ਵਿਚ ਸ਼ਰਾਬ ਦੇ ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਜਾਅਲੀ ਨੰਬਰ 5 ਅਤੇ 8 ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ, ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਕਾਰਨ ਲੋਕਾਂ 'ਚ ਦਹਿਸ਼ਤ

ਲੁਧਿਆਣਾ, 27 ਨਵੰਬਰ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਆਵਾਰਾ ਕੁੱਤੇ ਘੁੰਮ ਰਹੇ ਹਨ ਅਤੇ ਲੋਕਾਂ ਨੂੰ ਨੁਕਸਾਨ ਵੀ ਪਹੁੰਚਾ ਰਹੇ ਹਨ, ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਡਰ ਅਤੇ ਦਹਿਸ਼ਤ ਪਾਈ ਜਾਂਦੀ ਹੈ, ਪਰ ਇਹ ਸਮੱਸਿਆ ਖ਼ਤਮ ਹੋਣ ਦਾ ਨਾਮ ...

ਪੂਰੀ ਖ਼ਬਰ »

ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਸੰਗਤਾਂ ਦਾ ਜਥਾ ਪਿੰਡ ਕੌੜੀ ਤੋਂ ਹੋਇਆ ਰਵਾਨਾ

ਖੰਨਾ, 27 ਨਵੰਬਰ (ਮਨਜੀਤ ਸਿੰਘ ਧੀਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮਿ੍ਤਸਰ ਸਾਹਿਬ ਵਿਖੇ ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਅਤੇ ...

ਪੂਰੀ ਖ਼ਬਰ »

ਐਨ.ਆਰ.ਆਈ. ਬੋਪਾਰਾਏ ਜੋੜੇ ਨੇ ਸਰਕਾਰੀ ਸਕੂਲ ਘੁੰਗਰਾਲੀ ਰਾਜਪੂਤਾਂ ਨੂੰ 11 ਹਜ਼ਾਰ ਰੁਪਏ ਦਿੱਤੇ

ਬੀਜਾ, 27 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਹਾਈ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਸਮਾਜ ਸੇਵੀ ਪਰਮਿੰਦਰ ਸਿੰਘ ਬੋਪਾਰਾਏ ਅਤੇ ਉਨ੍ਹਾਂ ਦੀ ਧਰਮ ਪਤਨੀ ਡਾਕਟਰ ਰਮਨ ਮਾਂਗਟ ਨੇ ਫੇਰੀ ਦੌਰਾਨ ਸਕੂਲ ਵਿਚ ਬਣੇ ਸਮਾਰਟ ਕਲਾਸ ਰੂਮਜ਼, ਇੰਡੋਰ ...

ਪੂਰੀ ਖ਼ਬਰ »

ਉੱਘੇ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਢਿੱਲੋਂ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਸਾਹਨੇਵਾਲ, 27 ਨਵੰਬਰ (ਅਮਰਜੀਤ ਸਿੰਘ ਮੰਗਲੀ, ਹਨੀ ਚਾਠਲੀ)-ਸਾਹਨੇਵਾਲ ਤੋਂ 'ਅਜੀਤ' ਦੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਢਿੱਲੋਂ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਧਾਰਮਿਕ ...

ਪੂਰੀ ਖ਼ਬਰ »

ਗੁਰੂ ਰਵਿਦਾਸ ਨੌਜਵਾਨ ਸਭਾ ਨੇ ਲਗਾਇਆ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ

ਪਾਇਲ, 27 ਨਵੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਗੁਰੂ ਰਵਿਦਾਸ ਨੌਜਵਾਨ ਸਭਾ, ਧਮੋਟ ਕਲਾਂ ਵਲੋਂ ਅੱਖਾਂ ਦਾ ਫ਼ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਾਇਆ ਗਿਆ | ਇਹ ਕੈਂਪ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਦੀ ਸਰਪ੍ਰਸਤੀ ਹੇਠ ਜਗਦੀਸ਼ ਸਿੰਘ ...

ਪੂਰੀ ਖ਼ਬਰ »

ਖ਼ਤਰਨਾਕ ਵਾਹਨ ਚੋਰ ਗਰੋਹ ਦੇ ਦੋ ਮੈਂਬਰ ਲੱਖਾਂ ਰੁਪਏ ਮੁੱਲ ਦੇ ਵਾਹਨਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼ 3 ਦੀ ਪੁਲਿਸ ਨੇ ਖ਼ਤਰਨਾਕ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਅੱਠ ਮੋਟਰਸਾਈਕਲ ਬਰਾਮਦ ਕੀਤੇ ਹਨ | ਪੁਲਿਸ ਵਲੋਂ ਇਹਨਾਂ ਪਾਸੋਂ 8 ਮੋਬਾਈਲ ਵੀ ਬਰਾਮਦ ...

ਪੂਰੀ ਖ਼ਬਰ »

ਜਤਿਨ ਪਾਸੀ ਨੇ ਸਹੋਦਿਆ ਸਕੂਲ ਮੁਕਾਬਲੇ 'ਚ ਅੰਡਰ-17 ਵਰਗ 'ਚ ਕਾਂਸੇ ਦਾ ਤਗਮਾ ਜਿੱਤਿਆ

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਨੇ ਦਸਵੀਂ ਜਮਾਤ ਦੇ ਵਿਦਿਆਰਥੀ ਜਤਿਨ ਪਾਸੀ ਨੇ ਸਹੋਦਿਆ ਸਕੂਲ ਵਲੋਂ ਕਰਵਾਏ ਗਏ ਡਿਸਕਸ ਥਰੋਅ ਮੁਕਾਬਲੇ ਵਿਚ ਅੰਡਰ-17 ਉਮਰ ਵਰਗ ਦੇ ਮੁਕਾਬਲੇ ਵਿਚ ਕਾਂਸੇ ਦਾ ਤਗਮਾ ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਪਬਲਿਕ ਸਕੂਲ 'ਚ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ

ਖੰਨਾ, 27 ਨਵੰਬਰ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਕਾਰਜ ਦੀ ...

ਪੂਰੀ ਖ਼ਬਰ »

ਘਣਗਸ ਵਿਖੇ ਡੀ. ਪੀ. ਪੰਨੂੰ ਮੁਕੰਦਪੁਰ ਦਾ ਵਿਸ਼ੇਸ਼ ਸਨਮਾਨ ਪਹਿਲੀ ਨੂੰ

ਰਾੜਾ ਸਾਹਿਬ, 27 ਨਵੰਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘਣਗਸ ਵਿਖੇ ਕਬੱਡੀ ਕੱਪ 'ਤੇ ਜਸਵੰਤ ਸਿੰਘ ਡੀ. ਪੀ. ਪੰਨੂੰ ਮੁਕੰਦਪੁਰ ਦਾ ਉਨ੍ਹਾਂ ਦੀਆਂ ਖੇਡ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ 1 ਦਸੰਬਰ ਨੂੰ ਨਗਰ ਪੰਚਾਇਤ, ਸਪੋਰਟਸ ਕਲੱਬ, ਐਨ. ਆਰ. ਆਈ. ਵੀਰਾਂ ...

ਪੂਰੀ ਖ਼ਬਰ »

ਮੇਜਰ ਸਿੰਘ ਮੁੱਲਾਂਪੁਰ ਨੂੰ ਪ੍ਰਧਾਨ ਬਣਾਉਣਾ ਪਾਰਟੀ ਦਾ ਸਹੀ ਫ਼ੈਸਲਾ-ਸਿੱਧੂ

ਸਿੱਧਵਾਂ ਬੇਟ, 27 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਨਜ਼ਦੀਕੀ ਸਾਥੀ ਮੇਜਰ ਸਿੰਘ ਮੁੱਲਾਂਪੁਰ ਨੂੰ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ...

ਪੂਰੀ ਖ਼ਬਰ »

ਚੌਗਿਰਦੇ ਦੀ ਸਫ਼ਾਈ ਬਗੈਰ ਸੰਤਾਂ ਦੀ ਸੰਗਤ, ਸੇਵਾ ਦਾ ਫ਼ਲ ਨਹੀਂ ਮਿਲਦਾ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਲੋਹਟਬੱਦੀ, 27 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਗਰੀਬਦਾਸੀ ਸੰਪਰਦਾਇ ਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ 100 ਸਾਲਾ ਜਨਮ ਸ਼ਤਾਬਦੀ ਸੰਬੰਧੀ ਪਿੰਡ ਸੰਧਨੌਲੀ ਵਿਖੇ 3 ਦਿਨਾ ਸਾਲਾਨਾ 37ਵਾਂ ਸਮਾਗਮ ਮੌਜੂਦਾ ਗੱਦੀਨਸ਼ੀਨ ...

ਪੂਰੀ ਖ਼ਬਰ »

ਠੇਕੇਦਾਰ ਦੀ ਧੱਕੇਸ਼ਾਹੀ ਖ਼ਿਲਾਫ਼ ਐੱਸ.ਐੱਸ.ਪੀ. ਨੂੰ ਮਿਲੇਗੀ ਮਜ਼ਦੂਰ ਯੂਨੀਅਨ

ਹਠੂਰ, 27 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੰਡ ਲੰਮਾ ਵਿਖੇ ਕੁਲਵੰਤ ਸਿੰਘ ਵਲੋਂ ...

ਪੂਰੀ ਖ਼ਬਰ »

ਦਰਿਆ ਸਤਲੁਜ ਵਿਚਲੀਆਂ ਖੱਡਾਂ 'ਚ ਮਾਈਨਿੰਗ ਬੰਦ ਹੋਣ ਕਾਰਨ ਰੇਤੇ ਦੇ ਭਾਅ ਅਸਮਾਨੀ ਚੜ੍ਹੇ

ਸਿੱਧਵਾਂ ਬੇਟ, 27 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪਹਿਲਾਂ ਮਾਣਯੋਗ ਹਾਈਕੋਰਟ ਵਲੋਂ ਸੂਬਾ ਸਰਕਾਰ ਦੀ ਮਾਈਨਿੰਗ ਸੰਬੰਧੀ ਬਣਾਈ ਨੀਤੀ 'ਤੇ ਰੋਕ ਲਗਾਉਣ ਅਤੇ ਹੁਣ ਦਰਿਆ ਵਿਚੋਂ ਗਾਰ ਕੱਢ ਕੇ ਉਸ ਦੀ ਸਫ਼ਾਈ ਕਰਨ ਨਾਲ ਕੀਤੀ ਜਾ ਰਹੀ ਮਾਈਨਿੰਗ 'ਤੇ ਵੀ ਰੋਕ ਲਗਾ ਦੇਣ ...

ਪੂਰੀ ਖ਼ਬਰ »

ਭੂੰਦੜੀ ਤੋਂ ਵਾਇਆ ਭਰੋਵਾਲ ਕਲਾਂ-ਸਵੱਦੀ ਕਲਾਂ ਸੜਕ ਟੁੱਟੀ ਹੋਣ ਕਰਨ ਲੋਕਾਂ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਭੂੰਦੜੀ, 27 ਨਵੰਬਰ (ਕੁਲਦੀਪ ਸਿੰਘ ਮਾਨ)-ਲੁਧਿਆਣਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਭਰੋਵਾਲ ਕਲਾਂ ਵਿਚ ਅੱਜ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਕਿਉਕਿ ਕਸਬਾ ਭੂੰਦੜੀ ਤੋਂ ਵਾਇਆ ਭਰੋਵਾਲ ਕਲਾਂ ਤੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਦੂਜੇ ਦਿਨ ਧਾਰਮਿਕ ਸਮਾਗਮ

ਰਾਏਕੋਟ, 27 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਪੂਰਨ ਮਹਾਂਪੁਰਖ ਸੰਤ ਬਾਬਾ ਜ਼ੋਰਾ ਸਿੰਘ ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਬੱਧਨੀ ਕਲਾਂ ਵਾਲਿਆਂ ਦੇ 4 ਰੋਜ਼ਾ ਧਾਰਮਿਕ ...

ਪੂਰੀ ਖ਼ਬਰ »

ਸਿੱਧਵਾਂ ਕਾਲਜ ਵਿਖੇ ਸੰਵਿਧਾਨ ਦਿਵਸ ਮਨਾਇਆ

ਚੌਂਕੀਮਾਨ, 27 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਯੋਗ ਅਗਵਾਈ ਅਧੀਨ ਐੱਨ.ਐੱਸ.ਐੱਸ ...

ਪੂਰੀ ਖ਼ਬਰ »

ਦੇਹੜਕੇ ਤੋਂ ਬਾਵਾ ਗੰਗਾ ਗਿਰ ਤੱਕ ਬਾਬਾ ਮੱਘਰ ਸਿੰਘ ਦੇ ਸਮਾਗਮਾਂ ਤੋਂ ਇਕ ਦਿਨ ਪਹਿਲਾਂ ਸੜਕ ਬਣੀ

ਹਠੂਰ, 27 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਤੋਂ ਬਾਵਾ ਗੰਗਾ ਗਿਰ ਨੂੰ ਜਾਂਦੀ ਗੁਰਦੁਆਰਾ ਬਾਬਾ ਮੱਘਰ ਸਿੰਘ ਦੇ ਅਸਥਾਨ ਵਾਲੇ ਰਸਤੇ ਨੂੰ ਸੜਕ ਦਾ ਰੂਪ ਦੇ ਕੇ ਅੱਜ ਪ੍ਰੀਮਿਕਸ ਪਾ ਕੇ ਮੁਕੰਮਲ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਹ ਰਸਤਾ ਕੱਚਾ ਸੀ ਅਤੇ ...

ਪੂਰੀ ਖ਼ਬਰ »

ਮਲੌਦ ਤੇ ਪਾਇਲ ਦੇ 90 ਹਜ਼ਾਰ ਪਸ਼ੂਆਂ ਲਈ ਸਿਰਫ 11 ਵੈਟਰਨਰੀ ਅਫ਼ਸਰ

ਮਲੌਦ, 27 ਨਵੰਬਰ (ਦਿਲਬਾਗ ਸਿੰਘ ਚਾਪੜਾ)-ਮਲੌਦ ਅਤੇ ਪਾਇਲ ਇਲਾਕੇ ਵਿਚ ਪਸ਼ੂਆਂ ਦੀ ਸਾਂਭ ਸੰਭਾਲ ਲਈ 42 ਸਰਕਾਰੀ ਸੰਸਥਾਵਾਂ ਹਨ, ਜਿਨ੍ਹਾਂ ਲਈ ਕੁੱਲ 11 ਵੈਟਰਨਰੀ ਅਫ਼ਸਰ ਹੀ ਤਾਇਨਾਤ ਹਨ | ਜਾਣਕਾਰੀ ਅਨੁਸਾਰ ਪੂਰੀ ਡਵੀਜ਼ਨ ਵਿਚ ਆਵਾਰਾ ਪਸ਼ੂਆਂ ਤੋਂ ਇਲਾਵਾ 90 ਹਜ਼ਾਰ ਦੇ ...

ਪੂਰੀ ਖ਼ਬਰ »

ਪਿੰਡ ਬਸਰਾਉਂ ਵਿਖੇ ਮਹਾਂਪੁਰਸ਼ ਟਾਂਡਿਆ ਵਾਲਿਆਂ ਦੇ ਧਾਰਮਿਕ ਦੀਵਾਨ 3 ਤੋਂ

ਰਾਏਕੋਟ, 27 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸੰਤ ਬਾਬਾ ਗੁਰਦਿਆਲ ਸਿੰਘ ਟਾਂਡਿਆ ਵਾਲਿਆਂ ਦੇ 3 ਰੋਜ਼ਾ ਰੂਹਾਨੀ ਧਾਰਮਿਕ ਦੀਵਾਨ ਪਿੰਡ ਬਸਰਾਉਂ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਸਜਾਏ ਜਾ ਰਹੇ ਹਨ | ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਮਾ. ਹਰਨੇਕ ਸਿੰਘ ਬਸਰਾਉਂ, ਮਾ. ...

ਪੂਰੀ ਖ਼ਬਰ »

ਕੈਨੇਡਾ ਰਹਿੰਦੀ ਪਾਕਿਸਤਾਨੀ ਬੀਬੀ ਆਪਣਾ ਹਲਵਾਰਾ ਵਿਖੇ ਪੁਸ਼ਤੈਨੀ ਘਰ ਦੇਖ ਕੇ ਹੋਈ ਬਾਗੋ-ਬਾਗ਼

ਹਲਵਾਰਾ, 27 ਨਵੰਬਰ (ਭਗਵਾਨ ਢਿੱਲੋਂ)-ਆਪਣੇ ਪੁਰਖਿਆਂ ਦੇ ਘਰ ਨੂੰ ਦੇਖਣ ਦੀ ਚਾਹਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਇਹ ਸ਼ਬਦ ਕੈਨੇਡਾ ਰਹਿੰਦੀ ਬੀਬੀ ਤਾਰਾ ਤਈਅਬ ਤੇ ਉਸ ਦੇ ਪਤੀ ਜਨਾਬ ਈਨਾਮ ਕੁਰੈਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜਨਾਬ ਰਿਆਸਤ ...

ਪੂਰੀ ਖ਼ਬਰ »

ਡਾਇ: ਹੰਬੜਾਂ ਵਲੋਂ ਮੇਜਰ ਸਿੰਘ ਮੁੱਲਾਂਪੁਰ ਨੂੰ ਲੁਧਿਆਣਾ ਦਿਹਾਤੀ ਕਾਂਗਰਸ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ

ਹੰਬੜਾਂ, 27 ਨਵੰਬਰ (ਮੇਜਰ ਹੰਬੜਾਂ)-ਆਲ ਇੰਡੀਆ ਸ਼ੂਗਰਫੈੱਡ ਦੇ ਡਾਇਰੈਕਟਰ ਅਤੇ ਖੰਡ ਮਿੱਲ ਬੁੱਢੇਵਾਲ ਦੇ ਦੂਸਰੀ ਵਾਰ ਡਾਇਰੈਕਟਰ ਬਣੇ ਮਨਜੀਤ ਸਿੰਘ ਹੰਬੜਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਐੱਮ.ਪੀ ਰਵਨੀਤ ਸਿੰਘ ਬਿੱਟੂ ...

ਪੂਰੀ ਖ਼ਬਰ »

ਭਰੋਵਾਲ ਕਲਾਂ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ

ਹੰਬੜਾਂ, 27 ਨਵੰਬਰ (ਮੇਜਰ ਹੱਬੜਾਂ)-ਪਿੰਡ ਭਰੋਵਾਲ ਕਲਾਂ ਦੇ ਗੁਰਦੁਆਰਾ ਸਾਹਿਬ'ਚ ਪ੍ਰੀਤ ਨਰਸਿੰਗ ਹੋਮ ਸਿੱਧਵਾਂ ਬੇਟ ਦੀ ਡਾਕਟਰੀ ਟੀਮ ਵਲੋਂ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਿਸਾਨ ਆਗੂ ...

ਪੂਰੀ ਖ਼ਬਰ »

ਥਾਣਾ ਸਦਰ ਰਾਏਕੋਟ ਦੇ 69 ਅਸਲਾ ਲਾਇਸੰਸਧਾਰਕਾਂ ਦੇ ਲਾਇਸੰਸ ਰੱਦ ਕਰਨ ਦੀ ਸਿਫ਼ਾਰਿਸ਼

ਰਾਏਕੋਟ, 27 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਦਰ ਰਾਏਕੋਟ ਵਲੋਂ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਨੂੰ 69 ਅਸਲਾ ਲਾਇਸੰਸ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ | ਇਸ ਸੰਬੰਧ ਵਿਚ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਰੁਪਿੰਦਰ ਕੌਰ ...

ਪੂਰੀ ਖ਼ਬਰ »

ਇੰਸਪੈਕਟਰ ਜਨਰਲ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗੀ ਰਿਪੋਰਟ

ਜਗਰਾਉਂ, 27 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਾਜਾਇਜ਼ ਹਿਰਾਸਤ ਰੱਖ ਕੇ ਅੱਤਿਆਚਾਰ ਕਰਨ ਦੇ ਮਾਮਲੇ ਸਬੰਧੀ ਜਗਰਾਉਂ ਪੁਲਿਸ ਵਲੋਂ ਦਰਜ ਕੀਤੀ ਐੱਫ.ਆਈ.ਆਰ. ਉਪਰੰਤ ਨਾਮਜ਼ਦ ਪੁਲਿਸ ਅਫ਼ਸਰ ਖ਼ਿਲਾਫ਼ ਦਫ਼ਤਰ ਐੱਸ.ਐੱਸ.ਪੀ. ਸੰਗਰੂਰ ਵਲੋਂ ਕੀਤੀ ਕਾਰਵਾਈ ਦੀ ਨਕਲ ਨਾ ...

ਪੂਰੀ ਖ਼ਬਰ »

ਲੋਕ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਆਪੇ੍ਰਸ਼ਨ ਕੈਂਪ

ਜਗਰਾਉਂ, 27 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਇਕ ਨਿੱਜੀ ਸੰਸਥਾ ਦੇ ਸਹਿਯੋਗ ਨਾਲ ਅੱਖਾਂ (ਚਿੱਟੇ ਮੋਤੀਏ) ਦਾ ਮੁਫ਼ਤ ਅਪ੍ਰੇਸ਼ਨ ਕੈਂਪ ਜਗਰਾਉਂ ਵਿਖੇ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਐੱਸ.ਐੱਸ.ਪੀ. ਹਰਜੀਤ ਸਿੰਘ ਵਲੋਂ ਕੀਤਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਦਸਵੇਂ ਪਾਤਸ਼ਾਹ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ

ਰਾਏਕੋਟ, 27 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਪਿ੍ੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ ਗਿਆ | ਇਸ ਮੌਕੇ ਮੈਡਮ ਕਮਲਪ੍ਰੀਤ ...

ਪੂਰੀ ਖ਼ਬਰ »

ਅੰਬੇਡਕਰ ਟਰੱਸਟ ਵਲੋਂ ਤਹਿਸੀਲ ਪੱਧਰੀ ਇਨਾਮ ਵੰਡ ਸਮਾਰੋਹ

ਜਗਰਾਉਂ, 27 ਨਵੰਬਰ (ਜੋਗਿੰਦਰ ਸਿੰਘ)-ਸੰਵਿਧਾਨ ਨਿਰਮਾਤਾ ਡਾ: ਬੀ.ਆਰ. ਅੰਬੇਡਕਰ ਵੈੱਲਫੇਅਰ ਟਰੱਸਟ ਜਗਰਾਉਂ ਵਲੋਂ ਵਿਸ਼ਾਲ ਇਨਾਮ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਪ੍ਰਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ 'ਅਸੀਂ ਭਾਰਤ ਦੇ ਲੋਕ' ਕਿਤਾਬ ਅਧਾਰਿਤ ...

ਪੂਰੀ ਖ਼ਬਰ »

ਇੰਸਪੈਕਟਰ ਜਨਰਲ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗੀ ਰਿਪੋਰਟ

ਜਗਰਾਉਂ, 27 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਾਜਾਇਜ਼ ਹਿਰਾਸਤ ਰੱਖ ਕੇ ਅੱਤਿਆਚਾਰ ਕਰਨ ਦੇ ਮਾਮਲੇ ਸਬੰਧੀ ਜਗਰਾਉਂ ਪੁਲਿਸ ਵਲੋਂ ਦਰਜ ਕੀਤੀ ਐੱਫ.ਆਈ.ਆਰ. ਉਪਰੰਤ ਨਾਮਜ਼ਦ ਪੁਲਿਸ ਅਫ਼ਸਰ ਖ਼ਿਲਾਫ਼ ਦਫ਼ਤਰ ਐੱਸ.ਐੱਸ.ਪੀ. ਸੰਗਰੂਰ ਵਲੋਂ ਕੀਤੀ ਕਾਰਵਾਈ ਦੀ ਨਕਲ ਨਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX